. |
|
‘ਪ੍ਰਾਚੀਨ ਸਿੱਕੇ’ ਅਤੇ ‘ਅਕਾਲ ਤਖ਼ਤ’
ਦੋ ਕੁ ਸਾਲ ਪਹਿਲਾਂ ਡਾ: ਇਕਬਾਲ ਸਿੰਘ ਢਿੱਲੋਂ ਦੇ ਲੇਖ
‘ਅਕਾਲ ਤਖ਼ਤ ਦੀ ਸਥਿਤੀ’
ਦੇ ਛਪਣ ਨਾਲ
‘ਸਿੱਖ ਮਾਰਗ’
ਉੱਤੇ ‘ਅਕਾਲ ਤਖ਼ਤ’ ਦੇ ਵਿਸ਼ੇ `ਤੇ ਇੱਕ ਗੰਭੀਰ
ਵਿਚਾਰ-ਚਰਚਾ ਹੋਈ ਸੀ ਜੋ ਕਿ ਕਈ ਮਹੀਨਿਆਂ ਤਕ ਚੱਲੀ। ਇਸ ਚਰਚਾ ਦੌਰਾਨ ਸੈਂਕੜੇ ਪੱਤਰ ਤੇ ਕੁਛ ਲੇਖ
ਲਿਖੇ ਗਏ। ਕੁੱਝ ਇੱਕ ਸੁਤੰਤਰ ਸੋਚ ਵਾਲੇ ਸੁਚੇਤ ਪਾਠਕਾਂ/ਲੇਖਕਾਂ ਨੇ ‘ਅਕਾਲ ਤਖ਼ਤ’ ਅਤੇ ਇਸ ਦੇ
ਨਾਂ `ਤੇ ਪ੍ਰਚੱਲਿਤ ਕੀਤੀ ਗਈ ਪਰੰਪਰਾ ਨੂੰ ਠੋਸ ਦਲੀਲਾਂ ਨਾਲ ਮੂਲੋਂ ਹੀ ਨਕਾਰਿਆ ਸੀ। ਉਨ੍ਹਾਂ ਦਾ
ਤਰਕ ਸੀ ਕਿ 1930ਵਿਆਂ
ਤਕ ਕੋਈ ਵੀ ਲਿਖਤੀ ਦਸਤਾਵੇਜ਼ ਨਹੀਂ ਮਿਲਦਾ ਜਿਸ ਵਿੱਚ ‘ਅਕਾਲ ਤਖ਼ਤ’ ਜਾਂ ਇਸ ਦੇ ‘ਜਥੇਦਾਰ’ ਦਾ
ਜ਼ਿਕਰ ਹੋਵੇ! ‘ਅਕਾਲ ਤਖ਼ਤ’ ਅਤੇ ਇਸ ਨਾਲ ਜੋੜੀ ਗਈ ਪਰੰਪਰਾ
1925
ਦੇ ਸਿੱਖ ਗੁਰੂਦਵਾਰਾ ਐਕਟ ਪਾਸ ਹੋਣ ਤੋਂ ਬਾਅਦ ਵਿੱਚ ਬਣੀ ਸ਼ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ
ਦਾ ਸੰਕਲਪ ਤੇ ਦੇਣ ਹੈ। ਸ਼ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਕਾਰਕੁਨਾਂ ਨੇ ਗੁਰੂ (ਗ੍ਰੰਥ)
ਦੇ ਸਿੱਖਾਂ ਦੀ ਮਾਨਸਿਕਤਾ ਨੂੰ ਗ਼ੁਲਾਮ ਬਣਾਉਣ, ਉਨ੍ਹਾਂ ਨੂੰ ਗੁਰੂ ਤੋਂ ਬੇ-ਮੁਖ ਕਰਕੇ ਆਪਣੇ ਵੱਸ
ਵਿੱਚ ਕਰਨ ਅਤੇ ਉਨ੍ਹਾਂ ਉੱਤੇ ਰਾਜ ਕਰਨ ਵਾਸਤੇ ਇਹ ਪਰੰਪਰਾ ਈਜਾਦ ਕੀਤੀ ਸੀ। ਇਨ੍ਹਾਂ ਵਿਚਾਰਾਂ ਦੇ
ਵਿਰੋਧੀ ਧੜੇ ਦੇ ਲੇਖਕਾਂ ਨੇ ਆਪਣੀਆਂ ਲਿਖਤਾਂ ਵਿੱਚ ਉਪਰੋਕਤ ਯੁਕਤੀ-ਯੁਕਤ ਵਿਚਾਰਾਂ ਦਾ ਪੁਰਜ਼ੋਰ
ਵਿਰੋਧ ਕੀਤਾ ਸੀ। ਪਰੰਤੂ, ਇਸ ਵਿਰੋਧ ਵਿੱਚ ਕੋਈ ਤਰਕ ਨਾ ਹੋਣ ਕਾਰਣ ਇਨ੍ਹਾਂ ਦੀਆਂ ਲਿਖਤਾਂ
ਥੋਥੀਆਂ, ਬੇਹੂਦਾ, ਗੁਮਰਾਹਕੁਨ ਅਤੇ ਨਿਰਾਰਥਕ ਸਾਬਤ ਹੋਈਆਂ।
‘ਅਕਾਲ ਤਖ਼ਤ’ ਅਤੇ ਇਸ ਨਾਲ ਜੋੜੀ ਗਈ ਵਿਵਸਥਾ ਦਾ ਖੰਡਨ ਕਰਨ ਵਾਲੇ ਲੇਖਕ
ਹੇਠ ਲਿਖੀਆਂ ਦਲੀਲਾਂ ਦਿੰਦੇ ਹਨ:-
1. ਅਖ਼ੀਰਲੇ ਚਾਰ ਗੁਰੂ ਜੀ ‘ਅਕਾਲ ਤਖ਼ਤ’ `ਤੇ ਕਦੀ ਬਿਰਾਜਮਾਨ ਨਹੀਂ ਹੋਏ?
ਕੀ ਉਨ੍ਹਾਂ ਨੂੰ ‘ਅਕਾਲ ਤਖ਼ਤ’ ਦੀ ‘ਪ੍ਰਭੁਸੱਤਾ’ ਦਾ ਪਤਾ ਨਹੀਂ ਸੀ?
2. ਅਖਾਉਤੀ ਦਸਮ ਗ੍ਰੰਥ ਵਿੱਚ ‘ਅਕਾਲ ਤਖ਼ਤ’ ਦਾ ਕੋਈ ਜ਼ਿਕਰ ਨਹੀਂ ਹੈ? ?
3. ਸਮਕਾਲੀਨ ਭਾਈ ਗੁਰਦਾਸ ਜੀ ਅਤੇ ਭੱਟਾਂ ਦੀਆਂ ਰਚਨਾਵਾਂ ਵਿੱਚ ਵੀ ਇਸ
ਸਥਾਨ ਦਾ ਕੋਈ ਉੱਲੇਖ ਨਹੀਂ ਹੈ? ? ?
4. ਗੁਰੂ-ਕਾਲ ਤੋਂ ਬਾਅਦ ਲਿਖੇ ਗਏ ਸੈਂਕੜੇ ਕੂੜ-ਗ੍ਰੰਥਾਂ (ਰਹਿਤਨਾਮੇ ਤੇ
‘ਪ੍ਰਕਾਸ਼ਾਂ’ ਆਦਿ) ਵਿੱਚ ਵੀ ‘ਅਕਾਲ ਤਖ਼ਤ’ ਦਾ ਜ਼ਿਕਰ ਤਕ ਨਹੀਂ ਹੈ? ? (ਨੋਟ:- ਗੁਰਬਿਲਾਸ ਪਾਤਸ਼ਾਹੀ
੬ ਵਿੱਚ ਇਸ ‘ਤਖ਼ਤ’ ਦਾ ਜ਼ਿਕਰ ਹੈ। ਗੁਰੂਆਂ ਦਾ ਘੋਰ ਨਿਰਾਦਰ ਕਰਨ ਅਤੇ ਗੁਰਮਤਿ ਨੂੰ ਢਾਹ ਲਾਉਣ
ਵਾਲੀ ਇਸ ਕੂੜ-ਕਿਤਾਬ ਨੂੰ ਸ: ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਦਲੀਲਾਂ ਨਾਲ ਰੱਦ ਕਰ ਚੁੱਕੇ ਹਨ।)
5.
18 ਮਾਰਚ, 1887
ਅਤੇ 15
ਅਕਤੂਬਰ, 1897
ਦੇ ਦਸਤਾਵੇਜ਼ਾਂ ਤੋਂ ਬਿਨਾਂ-ਸ਼ੱਕ ਸਾਬਤ ਹੁੰਦਾ ਹੈ ਕਿ ਉਸ ਸਮੇਂ ਤੀਕ ਨਾ ਤਾਂ ‘ਅਕਾਲ ਤਖ਼ਤ’ ਹੀ ਸੀ,
ਨਾ ‘ਜਥੇਦਾਰ’ ਅਤੇ ਨਾ ਹੀ ‘ਪੰਜ ਪਿਆਰੇ’ ਸਨ! !
‘ਅਕਾਲ ਤਖ਼ਤ’ ਵਾਸਤੇ ਅਕਾਲ ਬੁੰਗਾ ਸੰਗਿਆ ਸੀ ਅਤੇ ਇਸ ਬੁੰਗੇ ਦੇ ਪ੍ਰਬੰਧਕ ਨੂੰ ‘ਪੁਜਾਰੀ’ ਜਾਂ
‘ਨੰਬਰਦਾਰ’ ਕਹਿੰਦੇ ਸਨ! !
{ਵਿਸਥਾਰ ਵਾਸਤੇ ਸ: ਸਰਵਜੀਤ ਸਿੰਘ ਜੀ ਦੇ 1
ਮਾਰਚ ਅਤੇ 18
ਮਾਰਚ, 2013
ਦੇ ਪੱਤਰ ਪੜ੍ਹ ਲਏ ਜਾਣ। ਇਹ ਦੋਵੇਂ ਤਹਿਰੀਰਾਂ (ਪੱਤਰ) ਦੋ ਸਾਲ ਪਹਿਲਾਂ ਹੋਈ ਚਰਚਾ ਵਿੱਚ ਵੀ
ਦਿਖਾਈਆਂ ਗਈਆਂ ਸਨ।}
6.
ਭਾਈ ਕਾਨ੍ਹ ਸਿੰਘ ਜੀ
ਨੇ ਮਹਾਨ ਕੋਸ਼ ਵਿੱਚ ‘ਅਕਾਲ ਤਖ਼ਤ’ ਦੇ ਇੰਦਰਾਜ ਦੀ ਥਾਂ ਲਿਖਿਆ ਹੈ: ਦੇਖੋ, ਅਕਾਲ ਬੁੰਗਾ! ! !
7. 1925
ਦੇ ਸਿੱਖ ਗੁਰੂਦਵਾਰਾ ਐਕਟ ਵਿੱਚ ਵੀ ਇਸ ਇਮਾਰਤ ਦਾ ਨਾਮ ਗੁਰੂਦਵਾਰਾ ਅਕਾਲ ਬੁੰਗਾ ਹੀ ਲਿਖਿਆ ਹੈ?
? … …. .
‘ਅਕਾਲ ਤਖ਼ਤ’ ਦੀ ‘ਪ੍ਰਭੁਸੱਤਾ’ ਦੇ ਵਕੀਲ ਉਕਤ ਦਲੀਲਾਂ ਨੂੰ ਤਰਕ ਨਾਲ ਗ਼ਲਤ
ਸਾਬਤ ਨਹੀਂ ਕਰ ਸਕੇ ਸਨ। ਵਿਗੜ ਗਏ ਮਾਹੌਲ ਤੋਂ ਤੰਗ ਆਕੇ ਸੰਪਾਦਕ ਨੇ ਉਹ ਬਹਿਸ ਬੰਦ ਕਰ ਦਿੱਤੀ
ਸੀ। (ਵਿਸਥਾਰ ਲਈ ਮੇਰਾ ਲੇਖ
‘ਅਕਾਲ ਤਖ਼ਤ’ ਦੇ ਵਿਸ਼ੇ `ਤੇ
ਹੋਈ ਵਿਚਾਰ-ਚਰਚਾ ਦਾ ਵਿਸ਼ਲੇਸ਼ਣ’
ਪੜ੍ਹ ਲਿਆ ਜਾਵੇ।)
ਇੱਥੇ ਮੈਂ, ਉਪਰੋਕਤ ਬਹਿਸ ਤੋਂ ਕਾਫ਼ੀ ਸਮਾਂ ਪਹਿਲਾਂ,
‘ਸਿੱਖ ਮਾਰਗ’
`ਤੇ ਛਪੇ ਦੋ ਹੋਰ ਲੇਖਾਂ ਦਾ ਹਵਾਲਾ ਦੇਣਾ ਜ਼ਰੂਰੀ ਸਮਝਦਾ
ਹਾਂ। ਪਹਿਲਾ, ਸ: ਗੁਰਬਖ਼ਸ਼
ਸਿੰਘ ਜੀ ਕਾਲਾ ਅਫ਼ਗ਼ਾਨਾ ਦਾ ਲਿਖਿਆ:
“ਤਖ਼ਤ ਸਾਹਿਬਾਨ ਅਤੇ ਹੁਕਮਨਾਮਿਆਂ
ਬਾਰੇ ਸ਼ਬਦ ਗੁਰੂ-ਬਾਣੀ ਦਾ ਨਿਰਣਾਉ”। ਇਸ ਲੇਖ
ਵਿੱਚ ਅਕੱਟ ਦਲੀਲਾਂ ਦੇ ਕੇ ਅਖਾਉਤੀ ਅਕਾਲ ਤਖ਼ਤ ਅਤੇ ਇਸ ਤੋਂ ਜਾਰੀ ਕੀਤੇ ਜਾਂਦੇ ‘ਹੁਕਮਨਾਮਿਆਂ’
ਨੂੰ ਗੁਰਮਤਿ-ਵਿਰੋਧੀ ਸਾਬਤ ਕਰਕੇ ਮੂਲੋਂ ਹੀ ਰੱਦ ਕੀਤਾ ਹੈ। ਇਹ ਲੇਖ ਪਹਿਲਾਂ ਸਨ 2000
ਵਿੱਚ ਤੇ ਫਿਰ 2011
ਵਿੱਚ
‘ਸਿੱਖ ਮਾਰਗ’
`ਤੇ ਪਾਇਆ ਗਿਆ ਸੀ। ਪਾਠਕ ਇਸ ਲੇਖ ਨੂੰ ਲੇਖ ਲੜੀ ਪਹਿਲੀ
ਵਿੱਚੋਂ ਪੜ੍ਹ ਸਕਦੇ ਹਨ। ਦੂਸਰਾ ਲੇਖ
ਸ: ਜਸਵੀਰ ਸਿੰਘ ਵੈਨਕੂਵਰ
ਦਾ ਲਿਖਿਆ ‘ਗੁਰਬਾਣੀ ਦਾ ਸੱਚ
(ਕਿਸ਼ਤ ਨੰ: 20)
“ਅਕਾਲ ਪੁਰਖ ਦਾ ਤਖ਼ਤ” ਹੈ, ਜਿਸ ਵਿੱਚ ਉਨ੍ਹਾਂ
ਨੇ ਤਰਕ ਨਾਲ ਤਹਿ ਕੀਤਾ ਹੈ ਕਿ
“ਅਕਾਲ ਪੁਰਖ ਦਾ ਤਖ਼ਤ ਕਿਸੇ ਵਿਸ਼ੇਸ਼
ਸਥਾਨ `ਤੇ ਨਹੀਂ ਸਗੋਂ ਸਾਰਾ ਸੰਸਾਰ/ਸ੍ਰਿਸ਼ਟੀ ਅਥਵਾ ਕਣ ਕਣ ਹੀ ਪਰਮਾਤਮਾ ਦਾ ਤਖ਼ਤ ਹੈ”।
ਇਹ ਲੇਖ ਲੇਖ ਲੜੀ ਦੂਜੀ ਵਿੱਚੋਂ ਪੜ੍ਹਿਆ ਜਾ ਸਕਦਾ ਹੈ।
ਉਪਰ ਲਿਖੇ ਲੇਖਾਂ ਤੋਂ ਬਿਨਾਂ
‘ਸਿੱਖ ਮਾਰਗ’ `ਤੇ ‘ਅਕਾਲ ਤਖ਼ਤ’ ਦੀ ਮਨਮਤੀ
ਪਰੰਪਰਾ ਦਾ ਖੰਡਨ ਕਰਦੇ ਨਿਮਨ ਲਿਖਤ ਲੇਖ ਲਿਖੇ ਗਏ:
1. ਸ:
ਅਮਰਜੀਤ ਸਿੰਘ ਚੰਦੀ ਦਾ
“ਸਿੱਖੀ ਵਿੱਚ ਅਕਾਲ ਤਖ਼ਤ ਦੀ ਥਾਂ?”
2.
ਡਾ: ਇਕਬਾਲ ਸਿੰਘ ਢਿੱਲੋਂ ਦਾ
‘ਅਕਾਲ ਤਖਤ ਦੀ ਸਥਿਤੀ’
(2011
ਵਿੱਚ ਛਪੇ ਇਸ ਲੇਖ ਤੋਂ ਬਹਿਸ ਸ਼ੁਰੂ ਹੋਈ ਸੀ।) 3. ਹਾਕਮ ਸਿੰਘ ਦਾ
“ਗੁਰਮਤਿ ਅਤੇ ਅਕਾਲ ਤਖਤ” 4. ਸ:
ਗੁਰਮੀਤ ਸਿੰਘ (ਆਸਟ੍ਰੇਲੀਆ) ਦਾ
“ਅਕਾਲ ਤਖ਼ਤ ਕਿੱਥੇ ਹੈ?”
ਅਤੇ 5. ਸ: ਸਰਵਜੀਤ ਸਿੰਘ ਵੱਲੋਂ
27
ਫ਼ਰਵਰੀ, 2013
ਨੂੰ ਪੇਸਟ ਕੀਤਾ ਗਿਆ,
‘ਅਕਾਲ ਤਖ਼ਤ’ ਦੇ ਸਾਬਕਾ ਜਥੇਦਾਰ ਰਾਗੀ
ਦਰਸ਼ਨ ਸਿੰਘ ਦਾ
“ਕਿਸ ਅਕਾਲ ਤਖ਼ਤ ਦੀ ਪ੍ਰਭੁਸਤਾ
ਬਰਕਰਾਰ ਰੱਖਣ ਦੀਆਂ ਗੱਲਾਂ ਕਰਦੇ ਹੋ?” ! ! ! !
!
ਇਨ੍ਹਾਂ ਸਾਰੇ ਲੇਖਾਂ ਵਿੱਚ ਇੱਕੋ ਹੀ ਗੱਲ ਕਹੀ ਗਈ ਹੈ
ਭਾਵੇਂ ਕਹਿਣ ਦਾ ਢੰਗ ਵੱਖਰਾ ਵੱਖਰਾ ਹੈ। ਇਨ੍ਹਾਂ ਲਿਖਤਾਂ ਵਿੱਚ ਦਿੱਤੀਆਂ ਗਈਆਂ ਦਲੀਲਾਂ ਨੂੰ ਕੋਈ
ਵੀ ਵਿਪਖੀ ਅੱਜ ਤੀਕ ਤਰਕ ਨਾਲ ਰੱਦ ਨਹੀਂ ਕਰ ਸਕਿਆ! ! ਦੂਜਾ, ਹੈਰਾਨੀ ਦੀ ਗੱਲ ਹੈ ਕਿ ਸ: ਅਮਰਜੀਤ
ਸਿੰਘ ਚੰਦੀ, ਸ: ਗੁਰਮੀਤ ਸਿੰਘ ਅਤੇ ਰਾਗੀ ਦਰਸ਼ਨ ਸਿੰਘ ਦੇ ਲੇਖਾਂ ਦੇ ਵਿਰੋਧ ਵਿੱਚ ਇੱਕ ਵੀ ਸ਼ਬਦ
ਕਿਹਾ/ਲਿਖਿਆ ਨਹੀਂ ਗਿਆ! ! ! ਇਸ ਸੱਚ ਤੋਂ ਤਾਂ ਇਹੋ ਸਾਬਤ ਹੁੰਦਾ ਹੈ ਕਿ ‘ਅਕਾਲ ਤਖ਼ਤ’ ਦੀ
‘ਪ੍ਰਭੁਸੱਤਾ’ ਦੇ ਹਾਮੀਆਂ ਵਿੱਚ ਨਿਰਪੱਖਤਾ, ਸੁਹਿਰਦਤਾ ਤੇ ਦਯਾਨਤਦਾਰੀ ਦੀ ਪੂਰਨ ਅਣਹੋਂਦ ਹੈ!
ਅਤੇ ਜਿਸ ਲੇਖਕ ਅੰਦਰ ਇਹ ਮਾਨਵੀ ਗੁਣ ਨਾ ਹੋਣ, ਉਹ ਬੇਅਸੂਲਾ
(unscrupulous)
ਹੁੰਦਾ ਹੈ। ਅਤੇ ਅਜਿਹਾ ਬੇਅਸੂਲਾ ਮਨੁੱਖ ਤੱਤੀ ਤਵੀ `ਤੇ ਬੈਠ ਕੇ ਵੀ ਝੂਠ ਹੀ ਬੋਲੇ ਗਾ!
ਮੂੰਹ-ਬੋਲਦੇ ਇਤਿਹਾਸਕ ਦਸਤਾਵੇਜ਼ਾਂ ਅਤੇ ਦਲੀਲਾਂ ਨੂੰ ਨਜ਼ਰਅੰਦਾਜ਼ ਕਰਕੇ
‘ਅਕਾਲ ਤਖ਼ਤ’ ਪਰੰਪਰਾ ਦੇ ਮੁਦਈ ਹੁਣ ਕੁੱਝ ਇੱਕ ਮੂਕ ਸਿੱਕਿਆਂ ਨੂੰ ਗਵਾਹ ਬਣਾ ਕੇ ਦੋ ਸਾਲ ਪੁਰਾਣੀ
ਚਰਚਾ ਨੂੰ ‘ਸਿੱਖ ਮਾਰਗ’
ਦੇ ਵਿਹੜੇ ਵਿੱਚ ਵਾਪਸ ਲਿਆਉਣ ਵਿੱਚ ਸਫ਼ਲ ਹੋ ਗਏ
ਹਨ। ਇਸ ਬਹਿਸ ਦੀ ਸ਼ੁਰੂਆਤ ਸ: ਹਰਦੇਵ ਸਿੰਘ ਜੰਮੂ ਦੇ ਲੇਖ
“ਅਕਾਲ ਤਖ਼ਤ ਦੇ ਨਾਮ ਤੇ ਜਾਰੀ ਹੋਏ
ਸਿੱਕੇ” ਨਾਲ ਹੋਈ। ਦੋ ਕੁ ਮਹੀਨਿਆਂ ਤੋਂ ਹੋ ਰਹੀ
ਬਹਿਸ ਨੂੰ ਵਿਚਾਰ-ਚਰਚਾ ਕਹਿਣਾ ਗ਼ਲਤ ਹੈ, ਕਿਉਂਕਿ ਵਿਚਾਰ-ਚਰਚਾ ਦਾ ਆਧਾਰ ਹੁੰਦਾ ਹੈ ਬਿਬੇਕ,
ਦਲੀਲ, ਤਰਕ ਅਤੇ ਠੋਸ ਸਬੂਤ; ਜੋ ਸ: ਹਰਦੇਵ ਸਿੰਘ ਅਤੇ ਉਸ ਦੇ ਹਮਖ਼ਿਆਲ ਲੇਖਕਾਂ ਦੇ ਪੱਤਰਾਂ ਵਿੱਚ
ਨਜ਼ਰ ਨਹੀਂ ਆਉਂਦੇ! ਸ: ਹਰਦੇਵ ਸਿੰਘ ਤੇ ਉਸ ਦੇ ਸਮਰਥਕ ਊਲ ਜਲੂਲ ਗੱਲਾਂ ਲਿਖ ਕੇ ਕਈ ਪੰਨੇਂ ਕਾਲੇ
ਕਰ ਚੁੱਕੇ ਹਨ ਪਰੰਤੂ ਉਨ੍ਹਾਂ ਨੇ ਸਿੱਕਿਆਂ ਦੀ ਪ੍ਰਮਾਣਿਕਤਾ ਸਿੱਧ ਕਰਨ ਵਾਸਤੇ ਅੱਜ ਤਕ ਇੱਕ ਵੀ
ਸਬੂਤ ਨਹੀਂ ਦਿੱਤਾ! ਸਪਸ਼ਟ ਹੈ ਕਿ ਉਹ ਆਪਣੇ ਫ਼ਰਜ਼ ਨਾਲ ਬੇਵਫ਼ਾਈ, ਪਾਠਕਾਂ/ਲੇਖਕਾਂ ਨਾਲ ਧੋਖਾ ਅਤੇ
ਗੁਰਮਤਿ ਨਾਲ ਗ਼ੱਦਾਰੀ ਕਰ ਰਹੇ ਹਨ! ਉਨ੍ਹਾਂ ਦਾ ਕਹਿਣਾ ਹੈ ਕਿ ਪਾਠਕ ਆਪ ਸਾਬਤ ਕਰਨ ਕਿ ਇਹ ਸਿੱਕੇ
ਨਕਲੀ ਹਨ! ! ਇਸ ਸੰਬੰਧ ਵਿੱਚ ਮੈਂ ਕਿਸੇ ਸਿਆਣੇ ਦੀ ਇੱਕ ਹਿਕਾਇਤ
(anecdote)
ਪਾਠਕਾਂ ਨਾਲ ਸਾਂਝੀ ਕਰਦਾ ਹਾਂ:- ਕੁੱਝ
ਛਲੀਏ, ਆਪਣੇ ਕਿਸੇ ਸੁਆਰਥ ਵਾਸਤੇ,
ਲੋਕਾਂ ਨੂੰ ਮੂਰਖ ਬਣਾਕੇ ਛਲਣ ਲਈ, ਦਿਨ ਨੂੰ ਰਾਤ ਕਹਿ ਰਹੇ ਸਨ! ਜਦ ਉਨ੍ਹਾਂ ਨੂੰ ਨਿਰਛਲ ਹਮਾਤੜਾਂ
ਨੇ ਪੁੱਛਿਆ ਕਿ ਜੇ ਹੁਣ ਰਾਤ ਹੈ ਤਾਂ ਦਿਖਾਓ ਤਾਰੇ ਕਿੱਥੇ ਹਨ? ਦਿਨ ਨੂੰ ਰਾਤ ਕਹਿਣ ਵਾਲੇ ਸ਼ਾਤੁਰ
‘ਸ਼ਿਆਣਿਆਂ’ ਦਾ ਖਰਾ ਜਵਾਬ ਇਹ ਸੀ ਕਿ ਤਾਰੇ ਲੱਭਣਾ ਤੇ ਦੇਖਣਾ ਤੁਹਾਡੀ ਆਪਣੀ ਸਿਰਦਰਦੀ ਹੈ, ਸਾਡੀ
ਨਹੀਂ! ਨਤੀਜਤਨ, ‘ਸਿੱਖ
ਮਾਰਗ’ ਦੇ ਪਾਠਕ ਤੇ ਲੇਖਕ ਦੋ ਮਹੀਨਿਆਂ ਤੋਂ ਸ: ਹਰਦੇਵ ਸਿੰਘ ਤੇ ਉਸ ਦੇ ਸਮਰਥਕਾਂ ਦੀ ਦਿੱਤੀ
ਸਿਰਦਰਦੀ ਦਾ ਸੰਤਾਪ ਭੁਗਤ ਰਹੇ ਹਨ!
ਜਿਸ ਸ: ਸੁਰਿੰਦਰ ਸਿੰਘ ਦੀ ਖੋਜ ਦੇ ਆਧਾਰ `ਤੇ ਸ: ਹਰਦੇਵ ਸਿੰਘ ਸਿੱਕਿਆਂ
ਦੇ ਅਸਲੀ ਹੋਣ ਦਾ ਦਾਅਵਾ ਕਰਦਾ ਹੈ, ਦੇਖੋ ਉਹ (ਸ: ਸੁਰਿੰਦਰ ਸਿੰਘ ਜੀ) ਆਪਣੇ ਸ਼ਬਦਾਂ ਵਿੱਚ ਕੀ
ਕਹਿੰਦੇ ਹਨ:-
“page19 I had the occasion to meet learned sikh
historians,viz,Ganda Singh,Hari Ram Gupta, Bikramjit Hasrat, Gopal Singh, Avtar
Singh Sandhu and R.K Parmu who have written about sikh coins in their books. I
asked them to what extent had they been able to examine actual Sikh coins as the
source of evidence in support of the facts stated by them. It was a great
surprise for me to learn that none of them had actually examined sikh coins.
Bhagat Singh who wrote his Ph.D thesis on the sikh polity and who devoted a
chapter to sikh coins, had also not examined any actual coins. The inaccurate
details recorded by many sikh historians did create certain problems in
establishing their inaccuracy and bringing out their correct position.
Page35 I contacted Ganda Singh twice at his Patiala
residence in 1982-83 to enquire about the source reference for these said
legends but he could not cite any specific reference for them. In another long
article ,”Banda Singh Bahadur,his achievements and the place of his execution,”
Ganda Singh gives the same legends and
the same incomplete and incorrect references as is in the case of his earlier
booklet. Page38
Since, I have also not been able to locate any specific contemporary reference
from Tazkirat-i-Salatin-i-Chugbtaiya, I requested Parmeshwari Lal Gupta
(Director,Indian Institute of Research in Numismatic Studies) to specify the
exact part of Kanwar Khan’s work dealing with the Sikh coin and its location.I
was greatly surprised at the reply I received from Parmeshwari Lal Gupta, who
wrote that “as regards the Persian sources,I must frankly admit that I do not
know Persian; and having full faith in those scholars who mentioned them, I have
used their material.” (ਸ:
ਚਰਨਜੀਤ ਸਿੰਘ ਦੇ 31
ਮਾਰਚ ਦੇ ਪੱਤਰ ਵਿੱਚੋਂ।)
ਉਪਰੋਕਤ ਲਿਖਤ ਵਿੱਚੋਂ ਸਿੱਕਿਆਂ ਦੀ ਪ੍ਰਮਾਣਿਕਤਾ ਦਾ ਤਾਂ ਕੋਈ ਸਬੂਤ ਨਜ਼ਰ ਨਹੀਂ ਆਉਂਦਾ
ਉਲਟਾ ਲਕੀਰ ਦੇ ਫ਼ਕੀਰ ਖੋਜੀਆਂ ਦੀ ਨਾਦਾਨੀ, ਅਨਿਸ਼ਚਿਤਤਾ ਅਤੇ ਡਾਵਾਂਡੋਲ ਕੱਚੀ ਸੋਚ ਦੇ ਸਬੂਤ ਸਾਫ਼
ਦਿਖਾਈ ਦਿੰਦੇ ਹਨ! !
ਸ: ਸੁਰਿੰਦਰ ਸਿੰਘ ਜੀ ਦਾ ਲਿਖਿਆ ਖੋਜ-ਨਿਬੰਧ:
The Earliest Sikh Coinage, Imprint of a Saga
ਮੈਂ
2-3 ਵਾਰ ਧਿਆਨ ਨਾਲ ਪੜ੍ਹਿਆ। ਇਸ ਨਿਬੰਧ ਵਿੱਚ
ਲੇਖਕ ਨੇ ਸਿੱਖ ਸਿੱਕਿਆਂ ਬਾਰੇ ਕਈ ਸੰਭਾਵਨਾਵਾਂ ਦਿੱਤੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਇਹ ਹੈ:
“……whether it was a
mischief played by the local qazis
to instigate the Afghan invader against the Sikhs……”.!
ਸੰਭਾਵਨਾਵਾਂ ਤੋਂ ਸਪਸ਼ਟ ਹੈ ਕਿ ਸਿੱਕਿਆਂ ਦੀ ਪ੍ਰਮਾਣਿਕਤਾ ਬਾਰੇ ਨਿਸ਼ਚੇ ਨਾਲ ਕੁਛ ਨਹੀਂ ਕਿਹਾ ਜਾ
ਸਕਦਾ। ਇਸ ਦੇ ਇਲਾਵਾ, ਸ:
ਸੁਰਿੰਦਰ ਸਿੰਘ ਜੀ ਨੇ ਇਸ ਖੋਜ-ਨਿਬੰਧ ਵਿੱਚ
18ਵੀਂ
ਸਦੀ ਤੋਂ ਲੈ ਕੇ ਅੱਜ ਤਕ ਦੇ, ਡਾ: ਗੰਡਾ ਸਿੰਘ ਤੇ ਸ: ਖ਼ੁਸ਼ਵੰਤ ਸਿੰਘ ਸਮੇਤ, ਸਾਰੇ
ਲੇਖਕਾਂ/ਸਿੱਕਾ-ਸ਼ਾਸਤ੍ਰੀਆਂ ਦੇ ਕਥਨਾਂ ਨੂੰ ਦਲੀਲਾਂ ਨਾਲ ਸ਼ੱਕ ਦੇ ਘੇਰੇ ਵਿੱਚ ਲਿਆ ਖੜਾ ਕੀਤਾ ਹੈ!
ਅਤੇ ਜਿੱਥੇ ਸ਼ੱਕ ਹੋਵੇ ਉੱਥੇ ਪ੍ਰਮਾਣਿਕਤਾ ਨਹੀਂ ਹੁੰਦੀ!
ਸ: ਸਰਵਜੀਤ ਸਿੰਘ ਦੁਆਰਾ ਗੰਡਾ ਸਿੰਘ ਦੀ ਕਿਤਾਬ ਵਿੱਚੋਂ ਪੇਸਟ ਕੀਤੇ
ਪੰਨਿਆਂ ਉਪਰ ਕਾਜ਼ੀ ਨੂਰ ਮੁਹੰਮਦ ਦੇ ਜੰਗਨਾਮੇ ਦੇ ਮੂਲ ਪਾਠ ਵਿੱਚ ਕਿਤੇ ਵੀ ‘ਅਕਾਲ ਤਖ਼ਤ’ ਦਾ ਜ਼ਿਕਰ
ਨਹੀਂ ਹੈ!
ਸੋ, ਸ: ਹਰਦੇਵ ਸਿੰਘ ਨੇ ਆਪਣਾ ਪਖ ਸਹੀ ਸਾਬਤ ਕਰਨ ਵਾਸਤੇ ਜਿਤਨੇ ਵੀ
ਹਵਾਲੇ ਦਿੱਤੇ, ਉਹ ਸਾਰੇ ਫੁੱਸ ਹੋ ਗਏ!
ਪਾਠਕ ਸੱਜਨੋਂ! ਆਓ ਹੁਣ ਸ: ਹਰਦੇਵ ਸਿੰਘ ਜੰਮੂ ਦੁਆਰਾ ਗਵਾਹ ਬਣਾ ਕੇ ਪੇਸ਼
ਕੀਤੇ ਸਿੱਕਿਆਂ ਬਾਰੇ ਥੋੜੀ ਹੋਰ ਵਿਚਾਰ ਕਰੀਏ:-
ਸ: ਹਰਦੇਵ ਸਿੰਘ ਜੰਮੂ ਨੇ ਸਿੱਕਿਆਂ ਦੀ ਜੋ ਫ਼ੋਟੋ ਲਾਈ ਹੈ ਉਸ ਵਿੱਚ
1822
ਦੇ ਸਿੱਕੇ ਉੱਤੇ ‘ਅਕਾਲ’ ਅਤੇ ‘ਤਖ਼ਤ’ ਦੋਨੋਂ ਸ਼ਬਦ ਨਹੀਂ ਹਨ!
1832, 1842
ਅਤੇ 1843
ਦੇ ਸਿੱਕਿਆਂ ਉੱਤੇ ‘ਜਲੂਸ
ਤਖ਼ਤ ਅਕਾਲ ਬਖ਼ਤ’ ਉਕਰਿਆ ਸਾਫ਼ ਪੜ੍ਹਿਆ ਜਾਂਦਾ ਹੈ।
ਬਾਕੀ ਸਿੱਕਿਆਂ ਦੀ ਇਬਾਰਤ ਪੜ੍ਹੀ ਨਹੀਂ ਜਾਂਦੀ। ਕੌਪੀ ਪੇਸਟ ਕੀਤੇ ਪੰਨੇ ਦੇ ਹੇਠਾਂ ਅੰਗਰੇਜ਼ੀ
ਵਿੱਚ ਲਿਖਿਆ ਹੈ: Struck at illustrious
Amritsar…….under the prosperous rule of the fortunate Akal Takht.
ਅੰਗਰੇਜ਼ੀ ਵਿੱਚ ਕੀਤੇ ਗਏ ਇਸ ਤਰਜੁਮੇ
ਦੀ ਕੋਈ ਤੁਕ ਨਹੀਂ ਬਣਦੀ! ਇਸ ਲਈ ਇਹ ਉਲਥਾ ਬਿਲਕੁਲ ਗ਼ਲਤ ਹੈ!
27 ਮਾਰਚ ਨੂੰ ਸ: ਚਰਨਜੀਤ
ਸਿੰਘ ਦੁਆਰਾ ਪੇਸਟ ਕੀਤੀ ਗਈ ਫ਼ੋਟੋ ਵਿੱਚ ਦਿਖਾਏ ਗਏ
1832
ਦੇ ਸਿੱਕੇ ਦੇ ਪਿਛਲੇ ਪਾਸੇ ਲਿਖਿਆ ਹੈ:
ZARB SRI ARMITSAR JEO SAMBAT 1832
MAIMINAT
MANUS JALUS TAKHT AKAL
BAKHT
29 ਮਾਰਚ ਨੂੰ ਸ: ਸਰਵਜੀਤ
ਸਿੰਘ ਨੇ 1832
ਦੇ ਸਿੱਕੇ ਦੀਆਂ ਦੋ ਫ਼ੋਟੋਆਂ ਪੇਸਟ ਕੀਤੀਆਂ ਹਨ। ਫ਼ੋਟੋ ਇੱਕੋ ਸਿੱਕੇ ਦੀ ਹੈ ਪਰੰਤੂ ਅੰਗਰੇਜ਼ੀ ਵਿੱਚ
ਲਿਖੀ ਇਬਾਰਤ ਭਿੰਨ ਹੈ। ਪਾਠਕਾਂ ਦੀ ਜਾਣਕਾਰੀ ਵਾਸਤੇ ਪਹਿਲੀ ਇਬਾਰਤ:
MAIMANAT JALUS
BAKHT
AKAL
TAKHT
ਦੂਜੀ ਇਬਾਰਤ:
MAIMANAT MANUS JALUS
TAKHT
AKAL
BAKHT
ਦੋਹਾਂ ਸਤਰਾਂ ਵਿਚਲੇ ਅੰਤਰ ਨੂੰ ਸਹਿਜੇ ਹੀ ਵੇਖਿਆ ਜਾ ਸਕਦਾ ਹੈ ਪਰੰਤੂ
ਸਮਝਣਾ ਨਾਮੁਮਕਿਨ ਹੈ। ਪਹਿਲੀ ਸਤਰ ਵਿੱਚ ਸ਼ਬਦ
MANUS ਨਹੀਂ ਹੈ?
ਸ: ਸਰਬਜੀਤ ਸਿੰਘ ਨਿਰਣੇ ਵਜੋਂ ਲਿਖਦੇ ਹਨ,
“ਮੇਰੇ ਖਿਆਲ ਮੁਤਾਬਕ ਇਹ ਦੋਵੇਂ
ਇਬਾਰਤ ਠੀਕ ਨਹੀਂ ਹੋ ਸਕਦੇ”। ਮੈਂ ਉਨ੍ਹਾਂ ਦੀ
ਸੋਚ ਨਾਲ ਸਹਿਮਤ ਹੁੰਦਾ ਹੋਇਆ ਇਹ ਲਿਖਣ `ਤੇ ਮਜਬੂਰ ਹਾਂ
ਕਿ ਇਹ ਸਿੱਕੇ ਜਾਅਲੀ ਹਨ!
(ਨੋਟ:- ਮੈਂ ਆਪਣੇ 28
ਮਾਰਚ ਦੇ ਪੱਤਰ ਵਿੱਚ ਲਿਖਿਆ ਸੀ ਕਿ ‘MANUS
ਮਨੁਸ’ ਕੋਈ ਸ਼ਬਦ ਨਹੀਂ ਹੈ। ਲੱਭਦਿਆਂ ਲੱਭਦਿਆਂ ਅਰਬੀ ਬੋਲੀ ਦਾ ਇੱਕ ਲਫ਼ਜ਼ ਮਿਲਿਆ ਹੈ:
ਮਾਨੂਸ
ਜਿਸ ਦੇ ਅਰਥ ਹਨ:
ਵੁਹ ਚੀਜ਼ ਜਿਸ ਸੇ ਉਨਸ ਯਾਨੀ ਮੁਹੱਬਤ
ਹੋ।)
ਉਪਰੋਕਤ ਸਾਰੀ ਵਿਚਾਰ ਤੋਂ ਤਾਂ ਇਹੋ ਸਾਬਤ ਹੁੰਦਾ ਹੈ ਕਿ ‘ਅਕਾਲ ਤਖ਼ਤ’
ਪਰੰਪਰਾ ਦੇ ਸਮਰਥਨ ਲਈ ਪੇਸ਼ ਕੀਤੇ ਗਏ ਸਿੱਕੇ, ਸਿੱਕਿਆਂ ਦੇ ਮੁਦਈਆਂ ਵਾਂਗ, ਝੂਠੇ, ਜਾਅਲੀ ਤੇ
ਨਕਲੀ ਹਨ!
ਅੰਤ ਵਿੱਚ ਮੈਂ ਇੱਕ ਹੋਰ ਵਿਚਾਰ ਸਾਂਝਾ ਕਰਨ ਦੀ ਆਗਿਆ ਲੈਂਦਾ ਹਾਂ:-
‘ਅਕਾਲ ਤਖ਼ਤ’ ਦੀ ਪਰੰਪਰਾ ਦੇ ਸਮਰਥਕ ਇਸ ਦੀ ਇਮਾਰਤ ਨੂੰ ‘ਸਰਵਉੱਚ’ ਦਾ ਦਰਜਾ ਦਿੰਦੇ ਹੋਏ ਇਸ ਦੀ
‘ਪ੍ਰਭੂਸੱਤਾ’ ਵਾਸਤੇ ਬਹਿਸਾਂ ਕਰਦੇ ਹਨ। ਪਰੰਤੂ ‘ਪ੍ਰਭੂਸੱਤਾ’ ਅਰਥਾਤ ਸਰਵਸ਼ਕਤੀਮਾਨਤਾ
(omnipotence)
ਅਤੇ ਸਰਵਉੱਚਤਾ ਕੇਵਲ ਪ੍ਰਭੂ ਦੀਆਂ ਹੀ ਸਿਫ਼ਤਾਂ ਹਨ। ਜੋ
ਲੋਕ ਅਦੁੱਤੀ ਪ੍ਰਭੂ ਦੀਆਂ ਸਿਫ਼ਤਾਂ ਨੂੰ ਸਥਾਨਾਂ, ਇਮਾਰਤਾਂ ਜਾਂ ਖ਼ਾਕੀ ਬੰਦਿਆਂ ਨਾਲ ਜੋੜਦੇ ਹਨ,
ਉਹ ਨਿਰਸੰਦੇਹ ਢੌਂਗੀ, ਅਤਿ ਨੀਚ ਤੇ ਪਤਿਤ ਹਨ!
ਪਾਠਕ ਸੱਜਨੋਂ! ਗੁਰਸਿੱਖ ਦਾ ਇਸ਼ਟ ਹੈ
ੴ
ਅਰਥਾਤ
ਅਦੁੱਤੀ ਅਕਾਲ ਪੁਰਖ, ਜਿਸ ਅੱਗੇ ਗੁਰਸਿੱਖ ਨੇ
ਆਪਣਾ ਜੀਉ ਪਿੰਡ ਅਰਪਣ ਕਰਨਾ ਹੈ! ਗੁਰੂ (ਗ੍ਰੰਥ) ਤੋਂ ਮਿਲੇ ਗਿਆਨ ਦੀ ਰੌਸ਼ਨੀ ਵਿੱਚ ਗੁਰਸਿੱਖ ਨੇ
ਜੀਵਨ-ਮਨੋਰਥ ਦੀ ਮੰਜ਼ਿਲ ਵੱਲ ਵਧਣਾ ਹੈ। ਇਸ ਲਈ ਪਥ-ਪ੍ਰਦਰਸ਼ਕ ਗੁਰੂ (ਗ੍ਰੰਥ) ਦਾ ਸੱਚਾ ਸਤਿਕਾਰ
ਕਰਨਾ ਵੀ ਗੁਰਸਿੱਖ ਦਾ ਪਰਮ ਧਰਮ ਹੈ! ਇਨ੍ਹਾਂ ਤੋਂ ਬਿਨਾਂ ਸੱਚਾ ਸਿੱਖ ਕਿਸੇ ਵੀ ਹੋਰ ਹੋਂਦ,
ਹਸਤੀ, ਸਥਾਨ ਅਤੇ ਕੂੜ-ਕਿਤਾਬਾਂ ਅਦਿ ਨੂੰ ਸਮਰਪਿਤ ਨਹੀਂ ਹੋ ਸਕਦਾ! ਜੇ ਕੋਈ ਲੇਖਕ ਕਿਸੇ ਸਥਾਨ,
ਭਵਨ, ਹੋਂਦ-ਹਸਤੀ ਤੇ ਕੱਚੀ-ਕਿਤਾਬ ਆਦਿ ਨੂੰ ‘ਸਰਵਉੱਚ’ ਕਹਿੰਦਾ/ਲਿਖਦਾ ਹੈ, ਉਹ ਨਿਰਸੰਦੇਹ ਸਾਕਤ
ਹੈ, ਉਹ ਮਨਮੁਖ ਗੁਰੂ (ਗ੍ਰੰਥ) ਤੋਂ ਬੇਮੁਖ ਹੈ ਅਤੇ ਕਿਸੇ ਸੁਆਰਥ ਦੀ ਖ਼ਾਤਿਰ ਗੁਰਸਿੱਖਾਂ ਨੂੰ
ਗੁਮਰਾਹ ਕਰਨ ਵਾਸਤੇ ਢੀਠਤਾ ਨਾਲ ਯਤਨ ਕਰ ਰਿਹਾ ਹੈ। ਸਾਨੂੰ ਅਜਿਹੇ ਬੇ-ਗ਼ੈਰਤ ਫ਼ਿਤਨੇਬਾਜ਼ਾਂ ਤੋਂ
ਸਾਵਧਾਨ ਰਹਿਣ ਦੀ ਲੋੜ ਹੈ! !
ਗੁਰਇੰਦਰ ਸਿੰਘ ਪਾਲ
ਮਾਰਚ
14, 2013.
|
. |