ਗੁਰੂ-ਮਿਲਾਪ ਲਈ ਲੁੱਛਦੇ ਸ਼ੁੱਧ ਹਿਰਦੇ ਨਾਲ ਜਿਉਂ ਜਿਉਂ ਗਾਉਣ ਦਾ ਯਤਨ
ਕਰਦੇ ਜਾਉਗੇ ਆਪਣੇ ਆਪ ਤੁਹਾਡੀਆਂ ਸੁਰਾਂ ਦੀ ਮਧੁਰਤਾ ਵਧਦੀ ਜਾਵੇਗੀ। ਇਸ ਪਾਵਨ ਸਲੋਕ ਦਾ - “ਸਲੋਕੁ॥
ਲੇਖੈ ਕਤਹਿ ਨ ਛੂਟੀਐ ਖਿਨੁ ਖਿਨੁ ਭੂਲਨਹਾਰ॥ ਬਖਸਨਹਾਰ ਬਖਸਿ ਲੈ ਨਾਨਕ ਪਾਰਿ ਉਤਾਰ॥ 1
॥
{261} ਗਾਇਨ ਕਰਦਿਆ ਤੋਂ ਹੀ ਮਿਹਰਾਂ ਦੇ ਦਰ
ਖੁਲ੍ਹ ਜਾਣੇ ਹਨ। ਪਛੁਤਾਵੇ ਦੀ ਅੱਗ ਵਿੱਚ ਸੜ ਰਹੇ ਹੇ ਸਤੇ ਬਲਵੰਡ ਜੀਓ! ਯਕੀਨ ਜਾਣੋ ਅਜੇਹੇ
ਸ਼ਬਦਾਂ ਦਾ ਗਾਇਨ ਸਮਾਪਤ ਹੋਣ ਤੋਂ ਬਹੁਤ ਪਹਿਲਾਂ ਹੀ ਤੁਸੀ ਰਹਿਮਤਾਂ ਦੀ ਝੋਲੀ ਵਿੱਚ ਪਏ ਦੈਵੀ
ਮੁਖਾਰਬਿੰਦ ਵਿਚੋਂ ਲੋਰੀਆਂ ਸੁਣ ਰਹੇ ਹੋਵੋਗੇ। ਜੇ ਮੇਰੇ ਇਹ ਬਚਨ ਸਿੱਧ ਨਾ ਹੋਏ (ਜੋ ਅਸੰਭਵ ਹੈ)
ਤਾਂ ਪਰਤ ਆਉਣਾ ਮੇਰੇ ਕੋਲ। ਪਰ ਇਹ ਕੁੱਝ ਹੁੰਦਾ ਵੇਖਣਾ ਲਿਖਾਰੀ ਨੂੰ ਨਹੀਂ ਸੀ ਭਾਉਂਦਾ ਉਸ ਦੀ
ਕੂਟ-ਨੀਤੀ ਨੇ ਤਾਂ ਸਭ ਕੁੱਝ ਉਲਟ ਦਰਸਾਉਣਾ ਸੀ--
ਦੋਹਰਾ॥ ਗਰਧਬ ਏਕ ਮੰਗਾਇ ਕੈ ਚੜਯੋ ਹਰਖ ਮਨਿ ਧਾਰਿ। ਪਾਛੂ ਢੋਲ ਬਜਾਯੋ
ਦੇਖੈ ਲੋਕ ਹਜ਼ਾਰ।
ਰੈਨਿ ਪੰਥ ਬਸਿ ਆਯੋ ਦਧਿਸੁਤਸਰ ਨਿਕਟਾਇ। ਪ੍ਰਿਥਮ ਪਰਿਕ੍ਰਮਾ ਨਗਰ ਕੀ ਲੱਧੇ
ਕੀਨ ਬਨਾਇ॥ 506॥
ਪਦ ਅਰਥ:-ਗਰਧਬ=ਖੋਤਾ। ਹਰਖ ਮਨਿ=ਮਨ ਵਿੱਚ ਖ਼ੁਸ਼ੀ ਧਾਰਨ ਕਰਕੇ। ਰੈਨਿ ਪੰਥ
ਬਸਿ=ਰਸਤੇ ਵਿੱਚ ਰਾਤ ਬਤੀਤ ਕਰਕੇ। ਦਧਿਸੁਤਸਰ=ਅੰਮ੍ਰਿਤਸਰ ਦੇ ਨੇੜੇ।
ਪਹਿਲਾਂ ਵੀ ਇੱਕ ਤੋਂ ਵੱਧ ਵਾਰੀ ਲਿਖਿਆ ਗਿਆ ਹੈ ਕਿ, ਪਰਕ੍ਰਮਾ ਲਫ਼ਜ਼
ਸ੍ਰੀ ਗੁਰੂਬਾਣੀ ਦਾ ਨਹੀਂ ਹੈ। ਇਹ ਕਰਮ-ਕਾਂਡੀ ਭਾਣਾ ਵੀ ਬ੍ਰਾਹਮਣੀ ਰੀਤੀ-ਰਿਵਾਜ ਦਾ ਹੀ ਅੰਗ ਹੈ।
ਸਦਾ ਲਈ ਯਾਦ ਰੱਖਣਾ ਚਾਹੀਦਾ ਹੈ ਕਿ, ਇਸ ਕਰਮ ਦਾ ਗਰਮਤਿ ਨਾਲ ਦੂਰ ਦਾ ਵੀ ਕੋਈ ਜੋੜ ਨਹੀਂ ਹੈ।
ਪਰ, ਸਾਡੇ ਲਈ ਉਹ ਕੁੱਝ ਗੁਰਮਤਿ ਬਣ ਚੁਕਿਆ ਹੈ ਜੋ ਕੁੱਝ ਸਾਡੇ ਮੁਢਲੇ ਵੈਰੀ ਗੁਮਨਾਮ ਲਿਖਾਰੀਆਂ
ਨੇ ਲਿਖਿਆ ਹੈ। ਜਾਂ ਜੋ ਕੁੱਝ ਸਰਕਾਰ ਦੀ ਉਪਜ ਇਹ ਡੇਰੇਦਾਰ ਸੰਤ ਕਹਿ ਰਹੇ ਹੁੰਦੇ ਹਨ। ਅਸੀਂ
ਅਛੋਪਲ ਆਪਣ ਆਪ ਹੀ ਕਰਮਕਾਂਡ ਦੇ ਸਾਰਿਆਂ ਪੱਖਾਂ ਨਾਲ ਜੁਝਦੇ ਤੁਰੇ ਜਾਈਏ ਤਜਰਬਾਂਕਾਰ ਲਿਖਾਰੀ
ਸਾਰੇ ਕਰਮ ਕਾਂਡ ਸਤਿਗੁਰਾਂ ਵਲੋਂ ਆਪ ਆਪਣੀ ਖ਼ੁਸ਼ੀ ਨਾਲ ਕੀਤੇ ਦਰਸਾ ਰਿਹਾ ਹੈ।
ਹੋਰ ਵੀ ਗੰਭੀਰ ਹੈਰਾਨੀ:-
ਕੀ, ਗੁਰਮੁਖਿ ਪਿਅਰੇ ਭਾਈ ਲੱਧਾ ਜੀ ਸਤਿਗੁਰੂ ਜੀ ਦੇ ਸੱਚੇ ਸਿੱਖ
ਨਹੀਂ ਸਨ, ਜੋ ਉਨ੍ਹਾਂ ਨੇ ਲਹੌਰੋਂ ਹੀ ਸ੍ਰੀ ਅੰਮ੍ਰਿਤਸਰ ਤੱਕ ਆਪਣੀ ਉਦਾਰਤਾ ਅਤੇ ਪਰਉਕਾਰਤਾ ਦਰਸਾ
ਕੇ ਲੋਕਾਂ ਦੇ ਮਨਾ ਵਿੱਚ ਆਪਣੀ ਮਹਾਨਤਾ ਅਤੇ ਸਤਿਗੁਰੂ ਜੀ ਪ੍ਰਤੀ ਨਿਰਦਾਇਤਾ ਅਤੇ ਕਠੋਰਤਾ ਦਾ
ਢੰਡੋਰਾ ਪਿੱਟਦਾ ਜਾਣ ਵਾਲਾ ਜਲੂਸ ਕੱਢ ਤੁਰਨ ਦਾ ਝਟ ਪਟ ਮਨ ਬਣਾ ਲਿਆ? ਸਿਰ ਰਗੜ ਕੇ ਮੁਨਾ ਲਿਆ,
ਮੂੰਹ ਕਾਲਾ ਕਰਕੇ ਖੋਤੇ ਉਤੇ ਚੜ ਬੈਠੇ ਅਤੇ ਅੱਗੇ ਅੱਗੇ ਨਹੀਂ ਸੋਗ ਪਿੱਛੇ ਪਿੱਛੇ ਢੋਲ ਦਾ ਡਗਾ
ਵੱਜਦਾ ਜਾਵੇ। ਇਹ ਅਦਭੁਤ ਜਲੂਸ, ਲਾਹੌਰੋਂ 30 ਮੀਲ ਦੂਰ, ਸ੍ਰੀ ਅੰਮ੍ਰਿਤਸਰ ਵਲ ਨੂੰ ਤੁਰ ਪਿਆ। ਆਉ
ਆਪਣੇ ਮਨ ਦੀਆਂ ਅੱਖਾਂ ਨਾਲ ਉਸ ਅਦਭੁਤ ਜਲੂਸ ਵਿੱਚ ਸ਼ਾਮਲ ਹੋ ਜਾਈਏ ਰਸਤੇ ਵਿੱਚ ਲਕਾਂ ਦੇ ਪ੍ਰਸਨ
ਉਤਰ ਹੋਣੇ ਕੁਦਰਤੀ ਗੱਲ ਸੀ---
ਪ੍ਰਸ਼ਨ ਕਰਤਾ- ‘ਹੇ ਭਾਈ, ਨਿਆਰੀ ਕਿਸਮ ਦੇ ਇਸ ਜਲੂਸ ਦਾ ਕੀ ਅਰਥ?’
ਉੱਤਰ- ‘ਸਿੱਖਾਂ ਦੇ ਗੁਰੂ ਅਰਜਨ ਦੇਵ ਜੀ ਤੋਂ ਖਿਮਾ ਦੀ ਯਾਚਨਾ ਕਰਨ ਲਈ
ਉਨ੍ਹਾਂ ਦੇ ਦਰਬਾਰੀ ਸੱਤੇ ਵਲਵੰਡ ਦੇ ਵਕੀਲ (ਵਿਚੋਲਾ ਬਣ ਕੇ ਜਾਂ ਸਫ਼ਾਰਸ਼ੀ) ਭਾਈ ਲੱਧਾ ਜੀ ਜਾ ਰਹੇ
ਹਨ?
ਪ੍ਰਸ਼ਨਂ- ਪਰ ਭਾਈ ਲੱਧੇ ਵਰਗੇ ਪਰਉਪਕਾਰੀ ਸਾਧੂ ਦੀ ਅਜੇਹੀ ਮਾਂਦੀ ਹਾਲਤ
ਕਿਸ ਨੇ ਅਤੇ ਕਿਉਂ ਬਣਾਈ? ਵੇਦਕ ਕਾਲ ਵਿੱਚ ਅਜੇਹਾ ਭਿਆਨਕ ਡੰਨ ਕਾਤਲਾਂ ਨੂੰ ਦਿੱਤਾ ਜਾਂਣ ਦੀ ਗੱਲ
ਬੜੀ ਘੱਟ ਸੀ. ਬਹੁਤੇ ਅਪਰਾਧੀਆਂ ਸਿਰ ਮੁਨਾਏ ਜਾਣ ਦੀ ਸ਼ਰਮ ਨਾਲ ਮਰ ਹੀ ਜਾਂਦੇ ਸਨ। ਅਜੋਕੇ ਸਮੇ
ਅਜੇਹਾ ਡੰਨ? ਕੋਈ ਵਡਾ ਨਿਰਦਈ ਹਾਲਕਮ ਹੀ ਦਿੰਦਾ ਹੋਵੇਗਾ? ਸਤਿਗੁਰੂ ਨਾਨਕ ਸਾਹਿਬ ਜੀ ਦੇ ਧਰਮੀ
ਸਿੱਖ ਨੂੰ ਅਜੇਹੀ ਸਜ਼ਾ? ਕੀ, ਅਪਰਾਧ ਹੋ ਗਿਆ ਸੀ ਭਾਈ ਸਾਹਿਬ ਜੀ ਤੋਂ?
ਉੱਤਰ- ‘ਸੁਣਿਆ ਹੈ, ਸੱਤੇ ਬਲਵੰਡ ਨੇ ਰਾਗ ਦੇ ਮਦ ਵਿੱਚ ਆ ਕੇ ਸਤਿਗਰੁਾਂ
ਦੀ ਘੋਰ ਨਿੰਦਿਆ ਕੀਤੀ ਸੀ ਕਿ. ਸਤਿਗੁਰ ਨਾਨਕ ਸਾਹਿਬ ਜੀ ਨੂੰ ਲੋਕੀ ਬਾਲੇ ਪਰਦਾਨੇ ਦੇ ਕਾਰਨ ਹੀ
ਗੁਰੂ ਮੰਨਦੇ ਸਨ, ਅਤੇ ਬਾਕੀ ਗੁਰੂ ਸਾਹਿਬਾਨ ਵੀ ਮਿਰਾਸੀ ਰਾਗੀਆਂ ਦੇ ਕਾਰਨ ਹੀ ਪੂਜਨੀਕ ਬਣਦੇ ਆ
ਰਹੇ ਹਨ। ਗੁਰੂ ਅਰਜਨ ਜੀ ਨੇ ਬੜਾ ਰੋਸ ਮਨਾਇਆ ਅਤੇ ਅੱਗੇ ਤੋਂ ਕੀਰਤਨ ਕਰਨ ਲਈ ਸਿੱਖਾਂ ਨੂੰ ਤਿਆਰ
ਕਰ ਲਿਆ। ਕੁੱਝ ਸਮੇ ਮਗਰੋਂ ਪਟਨੇ ਤੋਂ ਆਈ ਸੰਗਤਿ ਨੇ ਸਤੇ ਬਲਵੰਡ ਦੀ ਗੁਰੂ ਦਰਬਾਰ ਵਿਚੋਂ ਗ਼ੈਰ-
ਹਾਜ਼ਰੀ ਦਾ ਕਾਰਨ ਪੁੱਛ ਲਿਆ। ਸਤਿਗੁਰੂ ਜੀ ਦਾ ਸੁੱਤਾ ਹੋਇਆ ਕ੍ਰੋਧ ਉਬਾਲੇ ਖਾ ਉਠਿਆ। ਉਨ੍ਹਾਂ ਨੇ
ਹੰਕਾਰੀ ਡੂੰਮਾਂ ਨੂੰ ਸਰਾਪ ਦੇ ਕੇ ਕੋਹੜ ਪਾ ਦਿੱਤਾ ਅਤੇ ਨਾਲ ਇਹ ਬਚਨ ਕਹਿ ਦਿੱਤੇ ਕਿ. ਜਿਸ ਨੇ
ਵੀ ਇਨ੍ਹਾਂ ਦੀ ਮਾਫ਼ੀ ਲਈ ਸਾਡੇ ਕੋਲ ਅਰਦਾਸ ਕੀਤੀ, ਉਸ ਦਾ ਸਿਰ ਮੁੰਨ ਕੇ ਮੂਹ ਕਾਲੇ ਨਾਲ ਖੋਤੇ ਤੇ
ਚੜ੍ਹਾ ਕੇ ਉਸ ਨੂੰ ਪਿੰਡਾਂ ਵਿੱਚ ਫੇਰਿਆ ਜਾਵੇਗਾ। ਸੋ ਭਾਈ ਜੀ ਨੇ ਆਪ ਹੀ ਉਹ ਸਭ ਕੁੱਝ ਕਰ ਲਿਆ
ਜੋ (ਕਥਿਤ ਤੌਰ ਤੇ) ਸਤਿਗੁਰੁ ਜੀ ਚਹੁੰਦੇ ਸਨ। ਜਿਵੇਂ ਸਤਿਗੁਰੂ ਜੀ ਬੇਦਸੀ ਗ੍ਰਸੀ ਸ਼ਰਮਸਾਰੀ ਦਾ
ਅਨੁਭਵ ਕਰਾਉਣ ਲਈ ਮੂੰਹ ਚਿੜਾ ਰਹੇ ਹੋਣ, ਕਿ, ਹੇ ਸਤਿਗੁਰੂ ਜੀ! ਬਸ ਏਹੀ ਕੁੱਝ ਚਾਹੁੰਦੇ ਸਾਉ ਕਿ
ਕੁੱਝ ਹੋਰ ਵੀ?
ਪ੍ਰ: ਕਰਤਾ- ਇਹ ਕਿਵੇਂ ਮੰਨ ਲਿਆ ਜਾਵੇ ਕਿ, ਗ਼ਰੀਬਾਂ ਨਿਆਸਰਿਆਂ, ਨੀਚਾਂ
ਦੇ ਸੰਗੀ ਸਾਥੀ, ਦੁਖਿਆਰਿਆਂ ਦੇ ਦਰਦੀ, ਖਿਮਾ ਤੇ ਪੁੰਜ. ਰਹਿਮਤਾਂ ਦੀ ਬਾਰਸ਼ ਕਰਦੇ “ਊਨਵ ਬੱਦਲ
“ਮਿੱਠਬੋਲੜੇ ਸਤਿਗੁਰੂ ਜੀ. ਕੋਲੋਂ ਖਿਮਾ ਮੰਗਣ ਲਈ ਕਿਸੇ ਵਕੀਲ਼ ਦੀ ਵੀ ਕਦੇ ਲੋੜ ਪੈ ਸਕਦੀ ਹੈ?
ਸਤਿਗੁਰੂ ਜੀ ਦੇ ਘਰ ਆਏ ਵਡੇ ਵੈਰੀ ਨੂੰ ਵੀ ਪਿਆਰਾਂ ਭਰੇ ਸੀਨੇ ਨਾਲ ਲਾ ਲਿਆ ਜਾਂਦਾ ਰਿਹਾ ਹੈ।
ਅਜੇਹਾ ਸਾਂਗ ਬਣਾ ਕੇ ਭਾਈ ਲੱਧੇ ਜੀ ਨੇ ਗੁਰੂ-ਘਰ ਦੀ ਬੜੀ ਨਿਰਾਦਰੀ ਕੀਤੀ ਹੈ।
ਉੱਤਰ- ਨਹੀਂ ਜੀ, ਤੁਸੀਂ ਭਾਵੇਂ ਕਿੱਡੇ ਵੀ ਚੰਗੇ ਆਖੋ ਪਰ ਕੋਈ ਸੰਸਾਰੀ
ਗੁਰੂ, ਦੇਵੀ ਦੇਵਤਿਆਂ ਨਾਲੋਂ ਜਾਂ ਜੰਗਲਾਂ ਦੇ ਵਾਸੀ ਰਿਸ਼ੀਆਂ ਮੁਨੀਆਂ ਨਾਲੋਂ ਆਤਮਕ ਅਵਸਥਾ ਵਿੱਚ
ਉੱਚਾ ਕਦੇ ਨਹੀਂ ਹੋ ਸਕਦਾ। ਜੇ ਉਹ ੳਸਤਤਿ ਸੁਣ ਕੇ ਵਰ ਦੇਣ ਲਈ ਅਤੇ ਨਿੰਦਿਆ ਸੁਣ ਕੇ ਵੱਡੇ ਤੋਂ
ਵਡਾ ਸਰਾਪ ਦੇਣ ਲਈ ਝੱਟ ਤਿਆਰ ਹੋ ਪੈਂਦੇ ਹਨ, ਤਾਂ ਗੁਰੂ ਅਰਜਨ ਦੇਵ ਜੀ ਕਿਹੜੇ ਬਾਗ਼ ਦੀ ਮੂਲੀ ਹਨ?
ਉਹ ਵੀ ਤਾਂ ਸ੍ਰੀ ਰਾਮ ਜੀ ਦੇ ਪੱਤਰਾਂ, ਲਊ ਕੁਸ਼ੂ ਦੀ ਹੀ ਜਦ ਵਿਚੋਂ ਹਨ।
ਪ੍ਰ: ਕਰਤਾ- ਤੇਰਾ ਵਿਚਾਰ ਕੀ, ਇਹ ਹੈ ਕਿ ਸਤਿਗੁਰੂ ਜੀ ਦਾ ਇਹ ਉਪਦੇਸ਼
ਕੇਵਲ ਲੋਕਾਂ ਲਈ ਹੀ ਹੈ- “ਮਰੁ ਮੁਇਆ ਸਬਦੇ ਮਰਿ ਜਾਇ॥ ਉਸਤਤਿ ਨਿੰਦਾ ਗੁਰਿ ਸਮ ਜਾਣਾਈ ਇਸੁ
ਜੁਗ ਮਹਿ ਲਾਹਾ ਹਰਿ ਜਪਿ ਲੈ ਜਾਇ॥ 1
॥
ਰਹਾਉ॥” {362} “ਉਸਤਤਿ ਨਿੰਦਾ ਕਰੇ ਕਿਆ
ਕੋਈ॥ ਜਾਂ ਆਪੇ ਵਰਤੈ ਏਕੋ ਸੋਈ॥ 2 ॥”
{1128} - “ਨਹ ਨਿੰਦਿਆ ਨਹ ਉਸਤਤਿ ਜਾ
ਕੈ ਲੋਭੁ ਮੋਹੁ ਅਭਿਮਾਨਾ॥ ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ॥ 1 ॥”
{633} ਕੀ. ਇਸ ਸਭ ਕੁੱਝ ਨਾਲ ਸਤਿਗੁਰੁ ਜੀ
ਦਾ ਆਪਣਾ ਕੋਈ ਵਾਸਤਾ ਨਹੀਂ ਸੀ? ਅਤੇ ਕੀ, ਪੰਚਮ ਪਾਤਸ਼ਾਹ ਜੀ ਨੂੰ ਆਪਣੇ ਪਿਤਾ ਗੁਰਦੇਵ ਜੀ ਦੇ
ਇਨ੍ਹਾਂ ਬਚਨਾਂ ਦਾ ਵੀ ਕੋਈ ਲਿਹਾਜ਼ ਨਹੀ ਸੀ? - “ਭਾਈ ਮਤ ਕੋਈ ਜਾਣਹੁ ਕਿਸੀ ਕੈ ਕਿਛੁ ਹਾਥਿ ਹੈ
ਸਭ ਕਰੇ ਕਰਾਇਆ॥ ਜਰਾ ਮਰਾ ਤਾਪੁ ਸਿਰਤਿ ਸਾਪੁ ਸਭੁ ਹਰਿ ਕੈ ਵਸਿ ਹੈ ਕੋਈ ਲਾਗਿ ਨ ਸਕੈ ਬਿਨੁ ਹਰਿ
ਕਾ ਲਾਇਆ॥ ਐਸਾ ਹਰਿ ਨਾਮੁ ਮਨਿ ਚਿਤਿ ਨਿਤਿ ਧਿਆਵਹੁ ਜਨ ਨਾਨਕ ਜੋ ਅੰਤੀ ਅਉਸਰਿ ਲਏ ਛਡਾਇਆ॥ 4 ॥
7 ॥ 13 ॥ 51 ॥ ਜੋ ਇਨ੍ਹਾਂ ਅਟੱਲ ਸਾਧ
ਬਚਨਾ ਨੂੰ ਝੁਠਲਾਉਂਦਿਆਂ ਆਪ ਹੀ ਸਰਾਪ ਦੇ ਕੇ ਵਿਚਾਰੇ ਕੀਰਤਨੀਆਂ ਨੂੰ ਕੋਹੜੀ ਬਣਾ ਦਿੱਤਾ? ?
ਉੱਤਰ- ਮੈਂ ਕੀ ਕਹਿਣਾ ਹੈ ਤੁਸੀਂ ਹੀ ਦੱਸ ਦਿਉ। ਜੇ ਸਤਿਗੁਰੂ ਜੀ, ਗੁਰੂ
ਬਾਣੀ ਦੇ ਇਨ੍ਹਾਂ ਉਪਦੇਸ਼ਾਂ ਨਾਲ ਆਪਣਾ ਜ਼ਰਾ ਵੀ ਵਾਸਤਾ ਸਮਝਦੇ ਹੁੰਦੇ, ਤਾਂ ਸੱਤਾ ਬਲਵੰਡ ਦੀ ਕਿਸੇ
ਵੀ ਗਲ ਤੋਂ ਭਾਵ, ਉਨ੍ਹਾਂ ਵਲੋਂ ਕੀਤੀ ਕਥਿਤ ਨਿੰਦਿਆ ਤੋਂ ਪ੍ਰਭਾਵਤ ਕਿਉਂ ਹੁੰਦੇ? ਸੱਤਾ ਬਲਵੰਡ
ਦੁਆਲੇ ਇਹ ਦਮਨ ਚੱਕਰ ਕਿਉਂ ਚੱਲਦਾ?
ਇਸ ਗੁਰਬਿਲਾਸ ਨੂੰ ਪੰਥ ਵਿੱਚ ਸੁਗ਼ਾਤ ਵਜੋਂ ਵੰਡ ਰਹੇ, ਹੇ ਪੰਥ ਦੇ ਸਿਰਮੋਰ
ਧਰਮ ਆਗੂ ਸਾਹਿਬਾਨ ਜੀਉ! ਕੀ ਤੁਸੀ ਗੁਰਬਾਣੀ ਦੀ ਛਤਰਛਾਂ ਵਿੱਚ ਰਹਿੰਦਿਆ ਉਪਰੋਕਤ ਗਲ ਬਾਤ ਨੂੰ
ਵਿਅਰਥ ਦੀ ਬਕੜਵਾਹ ਸਿੱਧ ਕਰ ਸਕਦੇ ਹੋ ਜੀ?
ਅਜੇ ਵੇਖੋ ਆਪ ਜੀ ਦਾ ਇਹ ਗੁਰਮੁਖ ਲਿਖਾਰੀ ਕਿਸ ਕਿਸ ਵਿਧੀ ਨਾਲ ਗੁਰਮਤਿ ਦਾ
ਬਿਸਤਰਾਂ ਗੋਲ ਕਰੀ ਜਾ ਰਿਹਾ ਹੈ?
ਗਾਥਾ ਦੇ ਹਰ ਮੋੜ ਤੇ ਲਿਖਾਰੀ ਦੀ ਕੁਟਲਤਾ ਨਵੇਂ ਤੋਂ ਨਵੇਂ ਵਿਅੰਗ ਦੇ ਰੂਪ
ਵਿੱਚ ਠੱਠੇ ਕਰਦੀ ਸਾਹਮਣੇ ਆ ਖਲੋਂਦੀ ਹੈ:-
1-ਚੌਪਈ॥ ਬਾਜਤ ਢੋਲ ਗਧੇ ਅਸਵਾਰਾ। ਪ੍ਰਵੇਸ਼ ਕੀਯੋ ਤਬ ਨਗਰ ਮਝਾਰਾ।
2-ਕੌਤਕ ਦੇਖਿ ਸਭੇ ਨਰ ਨਾਰੀ। ਲਧੇ ਕੀ ਮੁਖਿ ਉਪਮ ਉਚਾਰੀ॥ 507॥
3-ਪਰ ਹਿਤਿ ਐਸ ਜਾਨ ਜਿਹ ਕੀਨੋ। ਹਾਨ ਲਾਭ ਹਿਤਿ ਰੰਚ ਨ ਚੀਨੇ।
4-ਸੁਧਾ ਸਰੋਵਰ ਲਧਾ ਗਯੋ। ਥੜ੍ਹੇ ਸੁਨੇ ਸ੍ਰੀ ਗੁਰ ਸੁਖੁ ਲਯੋ॥ 508॥
ਅਰਥ:-ਪਰਾਏ ਦੇ ਭਲੇ ਲਈ ਜਿਸ (ਭਾਈ ਲੱਧਾ) ਜੀ ਨੇ ਅਜੇਹੀ (ਕੁਰਬਾਨੀ)
ਕੀਤੀ, ਅਪਣਾ ਹਾਣ ਲਾਭ ਜ਼ਰਾ ਵੀ ਨਹੀਂ ਵਿਚਾਰਿਆ? (ਭਾਈ ਲੱਧਾ ਜੀ ਪਹਿਲਾਂ) ਸਰੋਵਰ ਵਾਲੀ ਥਾਂ ਗਏ
ਤਾਂ ਇਹ ਸੁਣ ਕੇ ਬੜਾ ਸੁਖ਼ ਅਨੁਭਵ ਕੀਤਾ ਕਿ ਸਤਿਗੁਰੂ ਜੀ ਥੜਾ (ਸਾਹਿਬ ਤੇ ਲੱਗੇ ਦਰਬਾਰ ਵਿਚ)
ਸਸ਼ੋਭਤ ਹਨ। 505.
ਪਿੱਛੇ ਢੋਲ ਵੱਜਦਾ, ਖੋਤੇ ਦਾ ਅਸਵਾਰ, (ਇਹ ਅਦਭੁਤ ਜਲੂਸ) ਨੱਗਰ ਵਿੱਚ
ਦਾਖ਼ਲ ਜਾ ਹੋਇਆ। ਹੈਰਾਨੀ ਹੈ ਕਿ, (487-88 ਚੌਪਈ ਵਿਚ) ਲਿਖਾਰੀ ਨੇ ਸੱਤੇ ਬਲਵੰਡ ਦੀ ਭੁੱਲ ਖਿਮਾ
ਕਰਨ ਦੀ ਗਲ ਕਰਨ ਵਾਲੇ ਲਈ ਸਤਿਗੁਰੂ ਜੀ ਦੀ ਜ਼ਬਾਨੀ ਕਹੋ ਦਰਸਾਏ ਇਨ੍ਹਾਂ ਬਚਨਾ ਵਿੱਚ- ‘ਤਿਨ ਕੀ
ਅਰਜ ਜੋਇ ਸਿੱਖ ਕਰੈ। ਤਾਹਿ ਸਜਾਇ ਐਸ ਹਮ ਧਰੈ। ਮੁਹਿ ਕਾਲਾ ਕਰਿ ਸੀਸ ਮੁੰਡਾਈ। ਗਰਧਬ ਚਾੜ੍ਹਿ ਸੁ
ਨਗਰ ਫਿਰਾਈ ‘- ਢੋਲ ਵਜਾਉਣ ਦਾ ਕਿਤੇ ਸੰਕੇਤ ਤਕ ਨਹੀ ਹੈ। ਅਤੇ ਖੋਤੇ ਤੇ ਚਾੜ ਕੇ,
ਨਗਰ ਫਿਰਾਈ ਪਿੰਡ ਵਿੱਚ ਢੇਰਨ ਦੀ ਗੱਲ ਹੈ ਵਧ ਤੋਂ ਸਥਾਨਕ ਪਿੰਡ ਦੀ ਗੱਲ, ਪਰ ਭਾਈ ਜੀ,
ਗੁਰਦੇਵ ਜੀ ਦੇ ਨਾਮਣੇ ਨੂੰ ਬਦਨਾਮੀ ਦਾ ਦਾਗ਼ ਲਾਉਣ ਦਾ ਸਾਧਨ ਬਣ ਰਿਹਾ, ਢੋਲ ਦੀ ਗੜਗੱਜ ਵਾਲਾ ਇਹ
ਨਿਆਰਾ, ਜਲੂਸ ਲਹੌਰੋਂ ਹੀ ਕੱਢ ਤੁਰੇ। ਸ੍ਰੀ ਗੁਰੂ ਹਰਿਗੋਬਿੰਦਾ ਸਾਹਿਬ ਜੀ ਦੇ ਸਿਰਜੇ ਹੋਏ ਪਰਮ
ਸਤਿਕਾਰਯੋਗ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਬਿਰਾਜਮਾਨ, ਗੁਰੂ ਨਾਨਕ ਸਾਹਿਬ ਜੀ ਦੀ
ਜੋਤਿ-ਜੁਗਤਿ ਦੇ ਸਦੀਵੀ ਮਾਲਕ, ਸਤਿਗੁਰੂ-ਗ੍ਰੰਥ ਸਾਹਿਬ ਜੀ-ਰੂਪ ਯਾਰ੍ਹਵੇਂ ਸਤਿਗੁਰੂ-ਨਾਨਕ ਸਾਹਿਬ
ਜੀ ਦੇ, ਝਾੜੂ-ਬਰਦਾਰ, ਨਿਸ਼ਕਾਮ ਸੇਵਕ ਬਣਨ ਦੇ ਗੁਰਮਤਿ ਦੇ ਗਾਡੀ-ਰਾਹ ਨੂੰ ਭੁੱਲ-ਭੁਲਾ ਕੇ,
ਸਤਿਗੁਰੂ ਜੀ ਦੀ ਥਾਂ ਸਿੱਧੇ ਆਪ ਹੀ, ਪੰਥ ਦੇ ‘ਵਾਲੀ’ ਬਣ ਬੈਠੇ, ਹੇ ਸਿੰਘ ਸਾਹਿਬ ਗਿਆਨੀ
ਜੋਗਿੰਦਰ ਸਿੰਘ ਜੀ ਵੇਦਾਂਤੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀਓ! ਅਤੇ ਸਹਿਯੋਗੀ ਸਿੰਘ ਸਾਹਿਬਾਨ
ਅਥਵਾ ਇਸ ਪੁਸਤਕ ਲਈ ਪ੍ਰਸੰਸਾ ਪੱਤਰ ਲਿਖਣ-ਹਾਰੇ ਸਨਮਾਨਤ ਭੱਦਰ ਮਾਂਪੁਰਖ ਸਾਹਿਬਾਨ ਜੀਉ! ਇਸ
ਪੁਸਤਕ ਦਾ ਹਿੱਸਾ ਬਣਨ ਲਈ, ਸ਼ਾਂਝੀ ਵਿਚਾਰ ਉਪਰੰਤ ਅਜੇਹੀ ਦਲੀਲ ਲਿਖ ਭੇਜੋ ਜਿਸ ਤੋਂ ਪਾਠਕਾਂ ਦੇ
ਇਸ ਸ਼ੰਕੇ ਨੂੰ ਰੱਦ ਕੀਤਾ ਜਾ ਸਕੇ ਕਿ, ਅਜੇਹਾ ਅਦਭੁਤ ਜਲੂਸ, ਕਰੀਬ 33 ਮੀਲ ਪੈਂਡੇ ਵਿਚਲੇ ਕਈ
ਨੱਗਰਾਂ ਵਿੱਚ ਪੰਚਮ ਸਤਿਗਰੂ ਨਾਨਕ ਸਾਹਿਜ ਜੀ ਵਿਰੁੱਧ ਰੋਸ ਅਤੇ ਭਾਈ ਲੱਧੇ ਪਰਤੀ ਸਤਿਕਾਰ ਅਤੇ
ਹਮਦਰਦੀ ਦਾ ਮਾਹੌਲ ਨਹੀਂ ਸੀ ਬਣਾਉਂਦਾ ਜਾ ਰਿਹਾ। ਅਤੇ ਇਨ੍ਹਾਂ ਉਕਤੀਆਂ ਦਾ ਨਿਵਾਰਣ ਵੀ ਲਿਖ ਭੇਜੋ
ਕਿ, ਸਭਨਾ ਦੇ ਸਾਂਝੇ, ਸਰਬੱਤ ਦੇ ਸੱਚੇ ਮਿੱਤਰ ਸਤਿਗੁਰੂ ਜੀ ਦਾ, ਅਥਵਾ, ਗੁਰੂ ਘਰ ਦਾ, ਮੌਜੂ ਉਡ,
ਰਹੀ ਇਹ ਘਟੀਆਂ ਹਰਕਤ, ਕਿਸੇ ਵੈਰੀ ਦੀ ਹੈ ਕਿ, ਜਾਂ ਸਤਿਗੁਰੂ ਜੀ ਦੇ ਕਿਸੇ ਅਨਿਨ ਗੁਰਸਿੱਖ ਦੀ?
ਪਛਤਾਵੇ ਵਿੱਚ ਭਿੱਜੀ ਨਿਮਰਤਾ ਨਾਲ ਸਤਿਗੁਰੂ ਜੀ ਦੀ ਸਰਨ ਵਿੱਚ ਜਾਣ ਦੀ ਗੱਲ ਛੱਡ ਕੇ ਭਾਈ ਲੱਧਾ
ਜੀ ਨੂੰ, ਸਤਿਗੁਰਾਂ ਦੀ ਨਿੰਦਿਆ ਕਰਉਣ ਵਾਲਾ ਅਜੇਹਾ ਘਟੀਆ ਜਲੂਸ ਕੱਢ ਤੁਰੇ ਦਰਸਾ ਦਿੱਤਾ ਅਤੇ
ਤੁਸਾਂ ਸਾਰਿਆਂ ਧਰਮ-ਅਗੂਆਂ ਨੇ ਮਿਲ ਕੇ ਇਸ ਚੰਦਰੀ ਪੁਸਤਕ ਨੂੰ ਧਰਮ ਪੁਸਤਕ ਘੋਸ਼ਤ ਕਰ ਦਿੱਤਾ?
(ਪੜ੍ਹੋ ਅਗੇ ਨਾਲ ਹੀ ਛਾਪੀਆਂ ਗਈਆਂ ਉਹ ਚਿੱਠੀਆਂ ਜਿਨ੍ਹਾਂ ਤੋਂ ਤੁਹਾਡੀ ਪੰਥ ਵਿਰੋਧੀ ਅਦੁਤੀ
ਸ਼ਰਧਾ ਉਛੇਲੇ ਮਾਰਦੀ ਸਵਾਗਤ ਕਰ ਰਹੀ ਮਿਲੇਗੀ ਜੀ-)
ਪ੍ਰਾਨ ਸੁਖਦਾਤਾ ਜੀਅ ਸੁਖਦਾਤਾ ਤੁਮ ਕਾਹੇ ਬਿਸਾਰਿਓ ਅਗਿਆਨਥ॥
ਹੋਛਾ ਮਦੁ ਚਾਖਿ ਹੋਏ ਤੁਮ ਬਾਵਰ ਦੁਲਭ ਜਨਮੁ ਅਕਾਰਥ॥ 1॥