. |
|
ਭਾਈ ਲੱਧਾ ਜੀ ਦੀ ਉਦਾਰਤਾ ਕਿ ਜਾਂ ਗੰਭੀਰ ਮਨਮਖੁਤਾਈ?
ਗੁਰੂ ਸਾਹਿਬ ਜੀ ਦੇ ਸਤਿਕਾਰ ਦਾ ਘਾਤ ਕਰੀ ਜਾਣ ਵਿੱਚ ਰੁੱਝੇ ਇਸ
ਲਿਖਾਰੀ ਦਾ ਇਹ ਘਿਣਾਵਣਾ ਅਡੰਬਰ?
ਪਾਠਕਾਂ ਨੂੰ ਯਾਦ ਹੈ ਕਿ,
ਗੁਰੂ ਇਤਿਹਾਸ ਨਾਲ ਸੰਬੰਧਤ ਅਸਥਨਾ ਦੇ ਨੇੜੇ ਪੁੱਜਦੇ
ਦਰਸਾ ਕੇ, ਸਤਿਗੁਰੂ ਜੀ ਨੂੰ ਨੰਗੇ ਪੈਰੀਂ ਹੋ ਤੁਰਦੇ ਅਤੇ ਉਸ ਅਸਥਾਨ {ਬਾਉਲੀ ਸਾਹਿਬ, ਗੁਰੂ
ਅਮਰਦਾਸ ਜੀ ਅਥਵਾ ਗੁਰੂ ਰਾਮਦਾਸ ਜੀ ਦੇ ਅੰਗੀਠੇ (ਦੇਹ-ਸਸਕਾਰ ਵਾਲੀਆਂ ਥਾਵਾਂ), ਖਡੂਰ ਸਾਹਿਬ
ਵਿਚਲਾ ਕਰੀਰ ਦਾ ਕਿੱਲਾ, ਗੁਰੂ ਅੰਗਦ ਸਾਹਿਬ ਜੀ ਦੇ ਸਤਿੰਸਗ ਵਾਲੀ ਥਾਂ ਅਥਵਾ, ਸ੍ਰੀ ਅੰਮ੍ਰਿਤਸਰ
ਵਿਚਲੇ ਗੁਰ-ਅਸਥਾਨ ਆਦਿ) ਨੂੰ ਡੰਡੌਤਾਂ-ਨਮਸਕਾਰਾਂ ਕਰਦੇ ਉਸ ਦੀਆਂ ਨਿੱਕੀਆਂ ਵੱਡੀਆਂ ਪਰਕ੍ਰਿਮਾ
ਕਰਦੇ, ਨਿਰੰਤਰ ਦਰਸਾਉਂਦਾ ਆ ਰਿਹਾ ਹੈ, ਪਰ ਏਥੇ ਉਪਰੋਕਤ ਵਰਣਨ ਸਤਿਗੁਰਾਂ ਤੋ ਬਿਨਾ ਕੇਵਨ
ਗੁਰੂ-ਅਸਥਾਨ ਹੀ ਨਹੀਂ, ਸਗੋ ਹਾਜ਼ਰਾ-ਹਜ਼ੂਰ ਪੰਚਮ ਸਤਿਗੁਰੂ ਜੀ ਦਾ ਦਰਬਾਰ ਸਸ਼ੋਭਤ ਹੈ ਅਤੇ ਹੋਰ
ਵਾਧਾ ਇਹ ਕਿ ਉਥੇ ਦੋਸ਼ੀਆਂ ਵਾਂਗ ਪੈਸ਼ੀ ਭਰਨ ਲਈ ਸਤਿਗੁਰੂ ਜੀ ਦਾ ਅਨਿਨ ਸੇਵਕ ਆਉਂਦਾ ਦਰਸਾਇਆ ਜਾ
ਰਿਹਾ, ਪਰ ਸਤਿਗੁਰੂ ਜੀ ਦੇ ਸਤਿਕਾਰ ਵਜੋਂ ਖੋਤੇ ਦੀ ਸਵਾਰੀ ਤਿਆਗ ਕੇ ਗੁਰੂ ਦਰਬਾਰ ਵਿੱਚ
ਪੈਦਲ ਹਾਜ਼ਰ ਆਉਣ ਦੀ ਥਾਂ ਸਗੋਂ ਬੇਮੁਹਾਰੇ ਸ਼ੋਰ-ਸ਼ਰਾਬੇ ਵਾਲੇ ਗੁਰਮਤਿ ਵਿਰੋਧੀ ਜਲੂਸ ਸਮੇਤ ਤੁਰੇ
ਜਾਂਦੇ ਦਰਸਾ ਰਿਹਾ ਹੈ। ਕੀ, ਭਾਈ ਲੱਧਾ ਜੀ ਗੁਰੂ-ਦਰਬਾਰ ਦਾ ਪਰਚਲ ਰਿਵਾਜ ਵੀ ਭੁੱਲ ਭੁਲਾ ਚੁੱਕੇ
ਹੋਣਗੇ? ਲਿਖਾਰੀ ਨੇ ਸਗੋਂ ਉਵੇਂ ਹੀ, ਢੋਲ ਵੱਜਦੇ ਨਾਲ ਊਸ ਅਦਭੁਤ ਜਲੂਸ ਨੂੰ ਜਿਹੜਾ ਵਿਹਲੜ
ਤਮਾਸ਼ਬੀਨਾਂ ਦੀ ਭੀੜ ਨਾਲ ਹਰ ਪਲ ਵਧਦਾ ਹੀ ਆ ਰਿਹਾ ਦਰਬਾਰ ਦੇ ਨੇੜੇ ਢੁੱਕਦਾ ਦਰਸਾਇਆ ਹੈ। ਇਸ
ਅਣਮਿਣਵੇ ਭੀੜ-ਭੜੱਕੇ ਅਤੇ ਬੇਮੁਹਾਰੇ ਸ਼ੋਰੋ-ਗ਼ੁਲ ਤੋਂ ਲਾਪ੍ਰਾਹ, ਭਾਈ ਲੱਧਾ ਜੀ ਨੂੰ ਗੁਰੂ ਦਰਬਾਰ
ਵੱਲ ਧਾਈ ਕਰੀ ਆਉਂਦੇ ਦਰਸਾਉਣਾ, ਲਿਖਾਰੀ ਦੀ ਬੜੀ ਵੱਡੀ ਕੁਟਲਤਾ ਹੈ। ਕੀ, ਲਿਖਾਰੀ ਇਹ ਸਿੱਧ ਕਰ
ਰਿਹਾ ਹੈ ਸਤਿਗੁਰਾਂ ਦੇ ਦਰਬਾਰ ਦੀ ਮਾਣ-ਮਰਯਾਦਾ ਕੋਈ ਹੈ ਹੀ ਨਹੀਂ ਸੀ? ਜਾਂ ਬਾਬਾ ਬੁੱਢਾ ਜੀ
ਵਾਂਗ ਭਾਈ ਲੱਧੇ ਜੀ ਦੀ ਦੀ ਅਜ਼ਮਤ, ਸਤਿਗੁਰੂ ਜੀ ਨਾਲੋਂ ਵੱਧ ਦਰਸਾਉਣ ਦਾ ਯਤਨਾ ਕਰ ਰਿਹਾ ਹੈ?
ਕੀ, ਭਾਈ ਲੱਧਾ ਜੀ ਖੋਤੇ ਤੇ ਸੱਜੇ ਸਜਾਏ ਉਵੇਂ ਹੀ ਸ੍ਰੀ ਦਰਬਾਰ ਸਾਹਿਬ ਦੀ
ਹੱਦ ਵਿੱਚ ਆ ਵੜੇ ਹੋਣਗੇ? ਜੇ ਇਹੀ ਸਚੁ ਹੈ ਤਾਂ ਅਜੇਹੇ ਗੁਸਤਾਖ਼ ਨੂੰ ਭਾਈ ਗੁਰਦਾਸ ਜੀ ਨੇ ‘ਭਾਈ’
ਕਿਸ ਉਚੇਚੀ ਯੋਗਤਾ ਕਾਰਨ ਲਿਖਿਆ? ਸਪੱਸ਼ਟ ਹੈ ਇਸ ਝੂਠ-ਕਹਾਣੀ ਵਿੱਚ ਭਾਈ ਜੀ ਦਾ ਕੇਵਲ ਨਾਮ ਹੀ
ਵਰਤਿਆ ਹੋਇਆ ਹੈ। ਸਾਰਾ ਤਮਾਸਾ ਤਾਂ ਲਿਖਾਰੀ ਆਪ ਹੀ ਰਚਾਈ ਬੈਠਾ ਹੈ। ਉਸ ਦੀ ਯੋਜਨਾ ਹੀ ਸਤਿਗੁਰੂ
ਜੀ ਦੇ ਜੀਵਨ ਨੂੰ ਹਰ ਪੱਖੋ ਨਿਰਦਈ ਅਤੇ ਬ੍ਰਹਮਣ-ਰਿਸ਼ੀਆਂ ਤੋਂ ਵੀ ਵੱਧ ਹਾਸੋ ਹੀਣੇ ਰੂਪ ਵਿੱਚ
ਦਰਸਾਉਣ ਦੀ ਹੈ। ਏਥੇ ਕਿਸੇ ਸਚੇ ਜਾਂ ਝੂਠੇ ਪਾਤਰ ਦੇ ਕਿਰਦਾਰ ਦਾ ਕੀ ਕੰਮ? ਲਿਖਾਰੀ ਦੀ ਕਲਮ,
ਆਪਣੀ ਮਰਜ਼ੀ ਦੇ ਨਾਚ ਸਾਰੇ ਰੰਗ ਚਿਤਰ ਰਹੀ ਹੈ।
ਗੁਰਦੇਵ ਜੀ ਨੇ ਵੱਜਦੇ ਢੋਲ ਦੀ ਗੜਗੱਜ ਸੁਣੀ ਤਾਂ:--
ਢੋਲ ਬਜਾਵਤ ਤਹਾਂ ਸਿਧਾਯੋ। ਢੋਲ ਸ਼ਬਦ ਸ੍ਰੀ ਗੁਰ ਸੁਨਿ ਪਾਯੋ।
ਪੂਛਤ ਭਏ ਕੌਨ ਚਲਿ ਆਯੋ। ਬਾਜਤ ਢੌਲ ਭੀਰ ਬਡ ਪਾਵੇ॥ 509॥
ਤਬ ਲੌ ਲੱਧਾ ਗੁਰ ਨਿਕਟਾਯੋ। ਗਰਧਬ ਪਰਿ ਠਾਢਾ ਸਮੁਹਾਯੋ।
ਮੁਹਿ ਕਾਲਾ ਕਰਿ ਮੂੰਡ ਮੁੰਡਾਈ। ਸ੍ਰੀ ਗੁਰ ਕੀ ਮੁਖਿ ਉਪਮ ਕਰਾਈ॥ 510॥
ਸਤਿਗੁਰਾਂ ਨੇ ਪੁਛਿਆ ਕਿ, ਇਹ ਢੌਲ ਵੱਜਦੇ ਨਾਲ ਲੋਕਾਂ ਦੀ ਏਡੀ ਬੇਮੁਹਾਰੀ
ਭੀੜ ਏਧਰ ਕਿੱਧਰ ਆ ਰਹੀ ਹੈ? ਏਨੇ ਵਿੱਚ ਸਿਰ ਮੁੰਨੇ ਕਾਲੇ ਮੂੰਹ ਨਾਲ ਖੋਤੇ ਤੇ ਬੈਠੇ ਭਾਈ ਲੱਧਾ
ਜੀ ਸਤਿਗੁਰੂ ਜੀ ਦੇ ਸਨਮੁਖ ਆ ਖਲੋਤੇ ਤੇ ਉਸੇ ਕਾਲੇ ਮੂੰਹ ਨਾਲ ਸਤਿਗੁਰੂ ਜੀ ਦੀ ਬ੍ਰਾਹਣੀ-ਟੀਚੇ
ਵਾਲੀ ਉਸਤਤਿ ਕਰਨੀ ਸ਼ੁਰੂ ਕਰ ਦਿੱਤੀ। ਅਜੇਹਾ ਕੁੱਝ ਬ੍ਰਾਹਮਣ ਲਿਖਾਰੀ, ਸ਼ਿਵ ਜੀ ਜਾਂ ਉਨ੍ਹਾਂ ਦੀ
ਪਤਨੀ ਸ਼ਿਵਾ-ਦੁਰਗਾ-ਪਾਰਬਤੀ ਆਦਿ (ਦੇਵੀ-ਦੇਵਤਿਆਂ ਆਦਿ ਦੀ) ਦੀ ਉਸਤਤਿ ਕਰਕੇ ਅਤੇ ਅੱਗੋ ਉਨ੍ਹਾਂ
ਤੋਂ ਵਰ-ਅਸੀਸ਼ਾਂ ਮਿਲਦੇ ਪੁਰਾਣਕ ਗਾਥਾਵਾਂ ਵਿੱਚ ਦਰਸਾਇਆ ਹੋਇਆ ਹੈ। ਇਹ ਦਰਬਾਰ ਤਾਂ ਉਸ ਗੁਰਦੇਵ
ਦਾ ਸੀ ਜਿਸ ਨੇ ਅਜੇਹੇ ਅਵਤਾਰਾਂ ਦੀ ਜਾਂ ਦੇਵੀ ਦੇਵਤਿਆਂ ਦੀ ਕਿਸੇ ਅੱਡਰੀ ਹੋਂਦ ਦੀ ਮਾਨਤਾ ਤੋਂ
ਵਰਜਿਆ ਹੋਇਆ ਹੈ। ਭਾਈ ਲੱਧਾ ਜੀ ਵਲੋਂ ਕੀਤੀ ਉਸਤਤਿ ਲਿਖਾਰੀ ਇਉਂ ਦਰਸਾ ਰਿਹਾ ਹੈ:---
ਸਵੈਯਾ॥ ਹੇ ਕਰੁਣਾਨਿਧਿ ਹੇ ਸੁਖਸਾਗਰ, ਅਚੁਤ, ਹੇ ਬਿਨਤੀ ਸੁਨਿ ਲੀਜੈ।
{ਸੰਪਾਦਕ ਜੀ ਤੋ ਕਿਤੇ ਭੁਲ ਹੋਈ ਲੱਗਦੀ ਹੈ}
ਭੂਲ ਛਿਮੇ ਹਮਰੀ ਪ੍ਰਭ ਆਪਹਿ, ਦਾਸੁ ਅਯੋ ਤੁਮਰੀ ਸਰਨੱਯੈ। ….
ਪਦ ਅਰਥ:-ਕਰੁਣਾਨਿਧਿ=ਹੇ ਦਇਆ ਦੇ ਬੰਡਾਰ! ? ਸੁਖਸਾਗਰ=ਸੁਖਾਂ ਦੇ
ਸਾਗਰ। ? ਅਚੁਤ=ਸਦਾ ਅਟੱਲ ਰਹਿਣ ਵਾਲੇ। ? । ਬਿਨਤੀ ਸੁਨਿ ਲੱਯੈ=ਬੇਨਤੀ ਸੁਣੋ। ਭੂਲ ਛਿਮੈ=ਕੀਤੀ
ਹੋਈ ਭੁੱਲ ਮੁਆਫ਼ ਕਰ ਦੇਵੋ। ਦਾਸੁ … ਅੱਯੋ=ਆਪ ਜੀ ਦਾ ਸੇਵਕ ਤੁਹਾਡੀ ਸਰਨ ਆਇਆ ਹੈ। ਆਪ ਜੀ ਦੇ
ਕੀਤੇ ਹੋਏ ਹੁਕਮ ਦੀ ਪਹਿਲਾ ਪਾਲਣਾ ਕਰ ਲਈ ਹੈ। ਦੇਰਿ ਨ ਕੱਯੋ=ਦੇਰੀ ਨਾ ਕਰੋ।
ਉਸਤਤਿ ਦੇ ਅਤੇ ਨਿੰਦਾ ਦੇ ਅਰਥ, ਏਸੇ ਪੁਸਤਕ ਦੇ ਪਹਿਲੇ ਅਧਿਆਇ ਦੇ
ਪੰਦਰਵੇਂ (-15ਵੇਂ) ਲੇਖ ਵਿੱਚ ਲਿਖ ਆਏ ਹਾਂ। ਅਸਲੀਅਤ ਨਾਲੋਂ ਵਾਧੂ ਸਿਫ਼ਤ ਅਥਵਾ ਉਸਤਤਿ ਵੀ
ਸਤਿਗੁਰਾਂ ਨੇ ਨਿੰਦਾ ਤੁਲ ਹੀ ਮੰਨ ਕੇ ਮਨੁੱਖ ਨੂੰ ਉਸਤਤਿ ਨਿੰਦਾ ਦੋਹਾਂ ਤੋਂ ਰੋਕਿਆ ਹੋਇਆ ਹੈ।
ਲਿਖਾਰੀ ਦੀ ਕੁਟਲਤਾ ਦਾ ਪ੍ਰਤੱਖ ਝਲਕਾਰਾ- (1) ਪਹਿਲਾਂ ਉਸ ਨੇ ਸਤਿਗੁਰੂ ਜੀ ਨੂੰ ਆਪਣੇ ਕੀਰਤਨੀਏ,
ਗ਼ਰੀਬੜੇ ਟਹਿਲੂਏ ਦੀ ਭੈਣ ਦੇ ਵਿਆਹ ਵਿੱਚ ਸਹਾਇਤਾ ਨਾ ਦੇਣ ਦੇ ਅਜਾਈਂ ਦੋਸ਼ੀ ਬਣਾਇਆ, (2) ਫਿਰ
ਕੀਰਤਨੀਆਂ ਦੀ ਭੁੱਲ ਤੋਂ ਰੰਜ ਹੋ ਕੇ ਸਤਿਗੁਰਾਂ ਨੂੰ ਬੇਅਸੂਲੇ ਨਿਰਦਈਆਂ ਵਾਂਗ ਅਪਣੇ ਦਰਬਾਰੀ,
ਗ਼ਰੀਬ ਕੀਰਤਨੀਆਂ ਨੂੰ ਸਰਾਪ ਦੇ ਕੇ ਕੋਹੜ ਵਰਗਾ ਭਿਆਨਕ ਰੋਗ ਚੰਬੇੜਦੇ ਦਰਸਾ ਦਿਤਾ। ਆਪ ਹੀ ਇਹ ਲਿਖ
ਦਿੱਤਾ ਕਿ, ਸਤਿਗੁਰੂ ਜੀ ਦੀ ਇਸ ਕਰੋਪੀ ਤੋਂ, ਸਾਰਾ ਸਿੱਖ ਜਗਤ ਅਜੇਹਾ ਭੈ-ਭੀਤ ਹੋ ਗਿਆ ਕਿ,
ਉਨ੍ਹਾਂ ਨਿਆਸਰਿਆਂ ਨੂੰ ਮੰਗੀ ਖ਼ੈਰਾਤ (ਭਿਖਿਆ) ਵੀ ਕੋਈ ਨਹੀਂ ਸੀ ਦਿੰਦਾ। ਉਨ੍ਹਾਂ ਦੁਖਿਆਰਿਆਂ ਦੇ
ਮੱਥੇ ਲੱਗਣੋ ਵੀ ਸਾਰੇ ਸਿੱਖ ਹਟ ਗਏ ਸਨ। (3) ਤੀਜਾ ਸਭ ਤੋਂ ਵੱਧ ਨੀਚ ਕਰਮ ਲਿਖਾਰੀ ਨੇ ਇਹ ਕੀਤਾ
ਕਿ, “ਸਦ ਬਖਸਿੰਦੁ ਸਦਾ ਮਿਹਰਵਾਨਾ” ਲੁਕਾਈ ਦੇ ਸੱਚੇ ਮਿੱਤਰ, ਜਿਸ ਸਤਿਗੁਰੂ ਜੀ ਬਾਰੇ
ਪਾਵਨ ਗੁਰਬਾਣੀ ਵਿੱਚ ਇਸ ਤਰ੍ਹਾਂ ਦੇ ਫ਼ੁਰਮਾਨ ਹਨ-
60- ਪਉੜੀ॥ ਸੋ ਸਤਿਗੁਰੁ ਧਨੁ ਧੰਨੁ ਜਿਨਿ ਭਰਮ ਗੜੁ ਤੋੜਿਆ॥ ਸੋ
ਸਤਿਗੁਰੁ ਵਾਹੁ ਵਾਹੁ ਜਿਨਿ ਹਰਿ ਸਿਉ ਜੋੜਿਆ॥ ਨਾਮੁ ਨਿਧਾਨੁ ਅਖੁਟੁ ਗੁਰੁ ਦੇਇ ਦਾਰੂਓ॥ ਮਹਾ ਰੋਗੁ
ਬਿਕਰਾਲ ਤਿਨੈ ਬਿਦਾਰੂਓ॥ ਪਾਇਆ ਨਾਮੁ ਨਿਧਾਨੁ ਬਹੁਤੁ ਖਜਾਨਿਆ॥ ਜਿਤਾ ਜਨਮੁ ਅਪਾਰੁ ਆਪੁ ਪਛਾਨਿਆ॥
ਮਹਿਮਾ ਕਹੀ ਨ ਜਾਇ ਗੁਰ ਸਮਰਥ ਦੇਵ॥ ਗੁਰ ਪਾਰਬ੍ਰਹਮ ਪਰਮੇਸੁਰ ਅਪਰੰਪਰ ਅਲਖ ਅਭੇਵ॥ 16॥
{522}
61- ਵਾਹੁ ਵਾਹੁ ਸਤਿਗੁਰੁ ਪੁਰਖੁ ਹੈ ਜਿਨਿ ਸਚੁ ਜਾਤਾ ਸੋਇ॥ ਜਿਤੁ
ਮਿਲਿਐ ਤਿਖ ਉਤਰੈ ਤਨੁ ਮਨ ਸੀਤਲੁ ਹੋਇ॥ ਵਾਹੁ ਵਾਹੁ ਸਤਿਗੁਰੁ ਸਤਿ ਪੁਰਖੁ ਹੈ ਜਿਸ ਨੋ ਸਮਤੁ ਸਭ
ਕੋਇ॥ ਵਾਹੁ ਵਾਹੁ ਸਤਿਗੁਰੁ ਨਿਰਵੈਰੁ ਹੈ ਜਿਸੁ ਨਿੰਦਾ ਉਸਤਤਿ ਤੁਲਿ ਹੋਇ॥ ਵਾਹੁ ਵਾਹੁ ਸਤਿਗੁਰੁ
ਸੁਜਾਣੁ ਹੈ ਜਿਸੁ ਅੰਤਰਿ ਬ੍ਰਹਮੁ ਵੀਚਾਰੁ॥ ਵਾਹੁ ਵਾਹੁ ਸਤਿਗੁਰੁ ਨਿਰੰਕਾਰੁ ਹੈ ਜਿਸੁ ਅੰਤੁ ਨ
ਪਾਰਾਵਾਰੁ॥ ਵਾਹੁ ਵਾਹੁ ਸਤਿਗੁਰੂ ਹੈ ਜਿ ਸਚੁ ਦ੍ਰਿੜਾਏ ਸੋਇ॥ ਨਾਨਕ ਸਤਿਗੁਰ ਵਾਹੁ ਵਾਹੁ ਜਿਸ ਤੇ
ਨਾਮੁ ਪਰਾਪਤਿ ਹੋਇ॥ 2 ॥
{1421}
ਦਿਲੋਂ ਪਛਤਾਵੇ ਨਾਲ ਸਰਨ ਆਇਆਂ ਵਡੇ ਤੋਂ ਵੱਡੇ ਪਾਪੀਆਂ ਨੂੰ ਵੀ, (ਭਿੰਨ
ਭੇਤ ਵਾਲੇ ਕਿਸੇ ਵਿਤਕਰੇ ਤੋਂ ਬਿਨਾ), ਸਭ ਨੂੰ ਗਲ ਨਾਲ ਲਾ ਲੈਣ ਲਈ ਤਿਆਰ, ਖਿਮਾ ਦੇ ਪ੍ਰਤੱਖ
ਮੁਜੱਸਮੇ, ਸਤਿਗੁਰੂ ਜੀ ਦੀ ਸਰਨ ਵਿੱਚ ਹਾਜ਼ਰ ਹੋ ਕੇ, (ਕਥਿਤ) ਭੁੱਲਾਂ ਤੋ ਪਛਤਾਵਾ ਕਰਦੇ ਦਰਸਾਉਣ
ਦੇ ਥਾਂ, ਕਈ ਮੀਲ ਦੂਰ ਲਾਹੌਰ, ਭਾਈ ਲੱਧਾ ਜੀ ਕੋਲ ਭੇਜ ਦਿੱਤੇ। ਫਿਰ ਭਾਈ ਸਾਹਿਬ ਨੂੰ ਵੈਰੀਆਂ
ਵਾਲਾ ਵਿਹਾਰ ਕਰਦੇ ਦਰਸਾ ਦਿੱਤਾ। ਲਾਹੌਰੋਂ ਢੋਲ ਵਜਦਾ ਲੋਕਾਂ ਵਿੱਚ ਬੜੀ ਕਰੜੀ ਦੰਦਕਥਾ ਦਾ ਕਾਰਨ
ਬਣਦਾ ਆਉਣ ਵਾਲਾ ਤਮਾਸ਼ਾ, ਬੜਾ ਕੋਝਾ ਜਲੂਸ, ਸਿੱਧਾ ਸਤਿਗਰੂ ਜੀ ਦੀ ਹਜ਼ੂਰੀ ਵਿੱਚ ਲੱਗੇ ਦਰਬਾਰ
ਵਿੱਚ ਲਿਆ ਵਾੜਿਆ? ਅਤੇ ਹੁਣ ਗੁਰਮਤਿ ਵਿਰੋਧੀ ਇਹ ਉਸਤਤਿ ਹੈ ਕਿ ਜਾਂ ਘਟੀਆ ਕਿਸਮ ਦਾ ਕਟਾਖ਼ਸ਼?
ਲ਼ਿਖਾਰੀ ਵਲੋਂ ਆਪ ਹੀ ਲਾਈਆਂ ਨਰਦਾਇਤਾ ਗ੍ਰਸੀਆਂ ਊਜਾਂ ਅਜੇ ਪੁਰਾਣੀਆਂ ਨਹੀ
ਸਨ ਹੋਈਆਂ ਕਿ, ਉਹੀ ਲਿਖਾਰੀ ਭਾਈ ਲੱਧਾ ਜੀ ਤੋਂ ਸਤਿਗੁਰਾਂ ਲਈ “ਕਰੁਣਾਨਿਧਿ” ਸ਼ਬਦ ਵਰਤਿਆ ਦਰਸਾ
ਰਿਹਾ ਹੈ। (2) ਕੀ, ਕੋਹੜ ਦੀ ਬਿਮਾਰੀ, ਭੁੱਖ ਮਰੀ, ਸਮਾਜ ਵਿੱਚ ਛੇਕੇ ਜਾਣਾ ਆਦਿ ਸਾਰਾ ਕੁੱਝ
‘ਭਿਆਨਕ ਦੁਖਾਂ ਭਰਪੂਰ-ਰੋਗ ਸਨ, ਕਿ, ਜਾਂ ਵੱਡੀ ਦਇਆ ਤੋਂ ਮਿਲਿਦਾ ਸੁਖ ਸੀ? ਕੀ, ਇਹ ਸਾਰਾ ਕੁੱਝ
ਉਸੇ ਸਤਿਗੁਰੂ ਸਹਿਬ ਜੀ ਦੀ ਹੀ ਦੇਣ ਨਹੀਂ ਦਰਸਾਏ ਜਿਨ੍ਹਾਂ ਨੂੰ ਹੁਣ ਦਇਆ ਦੇ ਭੰਡਾਰ ‘ਸੁਖਸਾਗਰ’
ਸਤਿਗੁਰੂ ਕਹਿ ਰਿਹਾ ਹੈ? ਕਿਸ ਦਲੀਲ ਨਾਲ ਉਨ੍ਹਾਂ ਨੂੰ ਹੁਣ ‘ਕਰੁਣਾਨਿੱਧ ਅਤੇ
ਸੁਖਸਾਗਰ’ ਅਖਵਾਇਆ ਗਿਆ ਹੈ? ਕੀ ਇਹ ਉਸਤਤਿ ਹੈ ਕਿ, ਕਟਾਖ਼ਸ਼ ਭਰੇ ਵਿਅੰਗ? ਅਜੇਹੀ ਸਥਿਤੀ ਵਿਚ,
ਅਜੇਹੇ ਸ਼ਬਦ ਵਰਤਨੇ, (ਗੁਰਮਤਿ ਅਨੁਸਾਰ) ਘੋਰ ਨਿੰਦਾ ਹੈ ਅਤੇ ਸਤਿਗੁਰਾਂ ਦੀ ਬਦਨਾਮੀ ਦਾ ਢਂਡੋਰਾ
ਹੈ? (3) ਫਿਰ ਗਿਆਨ ਰੂਪ ਗੁਰੂ ਤਾਂ ਅਬਿਨਾਸ਼ੀ ਮੰਨਿਆਂ ਜਾ ਸਕਦਾ ਹੈ ਪਰ ਕੀ, ਸਤਿਗੁਰਾਂ ਦਾ ਸਰੀਰ
ਸਦਾ ਲਈ ਅਟੱਲ ਸੀ ਜੋ ਲਿਖਾਰੀ ਨੇ ਭਾਈ ਲੱਧਾ ਜੀ ਕੋਲੋਂ ਉਨ੍ਹਾਂ ਨੂੰ “ਅਚੁਤ” {ਅਰਥ=ਅਟੱਲ, ਨਿੱਤ
ਇਸਥਿਤ; ਅਥਵਾ ਪਰਮਾਤਮਾ, ਕਰਤਾਰ, “ਗੁਨ ਗਾਵਤ ਅਚੁਤ ਅਬਿਨਾਸੀ.” (ਸੋਰ ਮ: 5-ਮਹਾਨ ਕੋਸ਼ ਸਫ਼ਾ 44)}
ਆਖਿਆ ਦਰਸਾਇਆ ਹੈ? ਪੰਚਮ ਪਾਤਸ਼ਾਹ ਜੀ ਨੇ ‘ਅਚੁਤ’ ਅਥਵਾ ‘ਅਬਿਨਾਸ਼ੀ’ ਸ਼ਬਦ, ਕੇਵਲ ਪਰਮਾਤਮਾ ਲਈ ਹੀ
ਵਰਤਿਆ ਹੈ, ਜਿਵੇਂ-- ਗਉੜੀ ਬਾਵਨ ਅੱਖਰੀ ਵਿਚ-
62- ਪਉੜੀ॥ ਹੇ ਅਚੁਤ ਹੇ ਪਾਰਬ੍ਰਹਮ ਅਬਿਨਾਸੀ ਅਘਨਾਸ॥ ਹੇ ਪੂਰਨ ਹੇ
ਸਰਬ ਮੈ ਦੁਖ ਭੰਜ॥ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ॥ ਹੇ ਗੋਬਿਦ ਹੇ ਗੁਣ ਨਿਧਾਨ ਜਾ ਕੈ
ਸਦਾ ਬਿਬੇਕ॥ ਹੇ ਅਪਰੰਪਰ ਹਰਿ ਹਰੇ ਹਹਿ ਭੀ ਹੋਵਨਹਾਰ॥ ਹੇ ਸੰਤਹ ਕੈ ਸਦਾ ਸੰਗਿ ਨਿਧਾਰਾ ਆਧਾਰ॥ ਹੇ
ਠਾਕੁਰ ਹਉ ਦਾਸਰੋ ਮੈ ਨਿਰਗੁਨ ਗੁਨੁ ਨਹੀ ਕੋਇ॥ ਨਾਨਕ ਦੀਜੈ ਨਾਮ ਦਾਨੁ ਰਾਖਉ ਹੀਐ ਪਰੋਇ॥ 55 ॥
{261}
ਗੁਰਮਤਿ ਦਾ ਸਿਧਾਂਤ ਸਪੱਸ਼ਟ ਕਰਨ ਲਈ, ਕੇਵਲ ਉਦਾਹਰਣ ਵਜੋਂ, 4 ਗੁਰੂ
ਫ਼ੁਰਮਾਨ ਹੋਰ- (2) ਸੋਰਠ ਰਾਗ ਵਿੱਚ ਪੰਚਮ ਪਾਤਸਾਹ ਜੀ- “ਬਿਘਨ ਬਨਾਸਨ ਸਭਿ ਦੁਖ ਨਾਸਨ ਗੁਰ
ਚਰਣੀ ਮਨੁ ਲਾਗਾ॥ ਗੁਣ ਗਾਵਤ ਅਚੁਤ ਅਬਿਨਾਸੀ ਅਨਦਿਨੁ ਹਰਿ ਰੰਗਿ ਜਾਗਾ”॥ 3॥ {661} (3)
ਜੈਤਸਰੀ ਮਹਲਾ 5॥ - ਸਲੋਕ॥ ਚਿਤਵੰਤਿ ਚਰਨ ਕਮਲੰ ਸਾਸਿ ਸਾਸਿ ਅਰਾਧਨਹ॥ ਨਹ ਬਿਸਰੰਤਿ
ਨਾਮ ਅਚੁਤ, ਨਾਨਕ ਆਸ ਪੂਰਨ ਪਰਮੇਸੁਰਹ॥ 1 ॥
{706} (4) -ਟੋਡੀ ਮਹਲਾ 5॥ . . ਗੁਨ
ਗਾਵਤ ਅਚੁਤ ਅਬਿਨਾਸੀ ਕਾਮ ਕ੍ਰੋਧ ਬਿਨਸੇ ਮਦ ਢੀਠੇ॥ ਅਸਥਿਰ ਭਏ ਸਾਚ ਰੰਗਿ ਰਾਤੇ ਜਨਮ ਮਰਨ ਬਾਹੁਰਿ
ਨਹੀ ਪੀਠੇ॥ 1॥ {717} (5) ਸੂਹੀ ਮ: 5: ਗੁਣ ਗਾਵਤ ਅਚੁਤ ਅਬਿਨਾਸੀ॥ ਤਾ ਤੇ ਕਾਟੀ ਜਮ ਕੀ
ਫਾਸੀ॥ 2 ॥
ਕਰਿ ਕਿਰਪਾ ਲੀਨੇ ਲੜਿ ਲਾਏ॥ ਸਦਾ ਅਨਦੁ ਨਾਨਕ ਗੁਣ ਗਾਏ॥ ਞ 3 ॥
30 ॥
36 ॥
{744} ਏਹੋ ਜਿਹੇ ਕਈ ਗੁਰੂ ਸ਼ਬਦ ਹੋਰ ਹਨ,
ਜਿਨ੍ਹਾਂ ਤੋ ਅਚੁਤ ਕੇਵਲ ਅਕਾਲ ਪੁਰਖ ਨੂੰ ਮੰਨਣਾ ਹੀ ਗੁਰਮਤਿ ਦਾ ਪੱਕਾ ਸਿਧਾਂਤ ਪਰਪੱਕ ਸਿੱਧ ਹੋ
ਰਿਹਾ ਹੈ:--
ਉਂਜ, ਸਦੀਵੀ ਸੁਖਾਂ ਭਰਪੂਰ ਜ਼ਿੰਦਗੀ ਬਣਾਉਣ ਵਾਲੀ ਪਰਮ ਠੰਢ ਨਾਲ ਜੋੜਨ ਦਾ
ਉਪਕਾਰ ਕੀਤਾ ਹੋਵੇ, ਅਜੇਹੇ ਪੂਰਨ ਸਤਿਗੁਰੂ ਜੀ ਵਿੱਚ ਹੀ ਰਬ ਜੀ ਪ੍ਰਤੱਖ ਹੋ ਦਿੱਸਦੇ ਹਨ। ਜਿਵੇਂ
ਭੱਟ ਭਗਤਾਂ ਨੂੰ ਸਤਿਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ-ਗਿਆਨ ਦੀ ਸੋਝੀ ਆ ਜਾਣ ਤੋਂ ਵੇਦਕ ਕਾਲ ਤੋਂ
(ਪਰਚਲਤ ਨਾਵਾਂ ਵਾਲੇ) ਰੱਬ ਜੀ ਦੇ, ਅਥਵਾ 33ਕ੍ਰੋੜ ਦੇਵਤੇ ਅਤੇ ਸਾਰੇ ਕਥਿਤ ਭਗਵਾਨ ਆਦਿ ਸਭ ਦੇ
ਸਭੁ (ਗੁਰੂ ਨਾਨਕ ਸਾਹਿਬ ਜੀ ਸਮੇਤ ਉਨ੍ਹਾਂ ਦੇ ਉਸ ਸਮੇਂ ਤੱਕ ਦੇ ਬਾਕੀ ਚਉਹਾਂ ਸਰੂਪਾਂ) ਵਿੱਚ
ਪ੍ਰਤੱਖ ਹੋ ਦਿੱਸੇ ਸਨ। ਅਨੂਪਮ ਦੈਵੀ ਗੁਣਾ ਤੋਂ ਹਿਰਦੇ ਅਜੇਹੇ ਪ੍ਰਭਾਵਤ ਹੋਏ ਸਤਿਕਾਰ ਯੋਗ ਭੱਟ
ਭਗਤਾਂ ਲਈ ਸਤਿਗੁਰੂ ਸਾਹਿਬਾਨ- “ਆਪ ਨਾਰਾਇਣ ਕਲਾਧਾਰ” “ਵਾਹ ਗੁਰੂ” - “ਪਰਤਖ੍ਯ੍ਯ ਹਰਿ,” ਹੋ
ਦਿੱਸੇ ਸਨ।
ਪਰ ਏਥੇ, ਸਿੰਘ ਸਾਹਿਬ ਪ੍ਰੋ: ਮਨਜੀਤ ਸਿੰਘ ਜੀ ਜਥੇਦਾਰ ਤਖ਼ਤ ਸ੍ਰੀ
ਕੇਸਗੜ੍ਹ ਸਾਹਿਬ ਜੀ ਦੇ ‘ਗੁਰਮੁਖ’ ਲਿਖਾਰੀ ਨੇ, ਜਿਸ ਵਿਧੀ ਨਾਲ ਪਹਿਲਾਂ ਸਤਿਗੁਰੂ ਜੀ ਦੀ ਰਜਵੀਂ
ਅਵੱਗਿਆ ਰੂਪਨ ਹੇਠੀ ਦਰਸਾਈ ਅਤੇ ਜਿਵੇ ਭਾਈ ਲੱਧਾ ਜੀ ਨੂੰ (ਬਿਬੇਕ ਵਿਚਾਰ ਕੀਤੀ ਬਿਨਾ) ਝੱਟ ਪਟ
ਸਿੱਰ ਮੁੰਨ, ਮੂੰਹ ਕਾਲਾ ਕਰ, ਖੋਤੇ ਤੇ ਚੜ ਕੇ ਪਿੱਛੇ ਪਿੱਛੇ ਵੱਜਦੇ ਢੋਲ ਨਾਲ ਸਤਿਗੁਰਾਂ ਦੀ
ਬਦਨਾਮੀ ਵਾਲਾ ਜਲੂਸ ਕੱਢ ਤੁਰੇ ਦਰਸਾ ਦੱਤਾ, ਅਤੇ ਫਿਰ ਝੱਟ ਹੀ, ਉਸੇ ਭਾਈ ਲੱਧਾ ਪਰਉਪਕਾਰੀ ਜੀ
ਤੋਂ ਅਣਹੋਣੀ ਉਸਤਤਿ ਕੀਤੀ ਦਰਸਾ ਕੇ, ਭਾਈ ਸਾਹਿਬ ਜੀ ਦਾ ਕਿਰਦਾਰ ਉਨ੍ਹਾਂ ਹੀ ਬ੍ਰਾਹਮਣੀ ਕੁਟਲ
ਠੱਗਾਂ ਵਾਲਾ ਦਰਸਾਇਆ ਹੈ, ਜਿਹੜੇ ਕੇਵਲ ਸੁਆਰਥ ਸਿੱਧੀ ਲਈ ਕਿਸੇ ਭਗਵਾਨ, ਦੇਵਤੇ ਦੀ, ਜਾਂ ਕਿਸੇ
ਰਿਖੀ ਮੁਨੀ ਦੀ ਉਸਤਤਿ ਰੂਪ, ਝੋਲੀ ਚੁੱਕ ਰਹੇ ਹੁੰਦੇ ਹੋਣ? ਵਿਦਾਵਾਨ ਲਿਖਾਰੀ ਇਹ ਵੀ ਨਿਰੰਸਦੇਹ
ਜਾਣਦਾ ਸੀ ਕਿ, ਅਜੇਹੀ ਉਸਤਤਿ, ਪੰਚਮ ਪਿਤਾ ਜੀ ਨੇ ਨਿੰਦਾ ਤੁੱਲ ਸਮਝ ਕੇ ਤਿਆਗੀ ਹੋਈ ਹੈ- “ਸਲੋਕ
ਮਃ 5॥ ਉਸਤਤਿ ਨਿੰਦਾ ਨਾਨਕ ਜੀ ਮੈ ਹਭ ਵਞਾਈ ਛੋੜਿਆ ਹਭੁ ਕਿਝੁ ਤਿਆਗੀ॥ {763}
ਸਤਿਗੁਰੂ ਜੀ ਨੇ, ਭਾਈ ਜੀ ਤੋਂ ਅਜੇਹੀ ਕੋਝੀ ਹਾਲਤ ਬਣਾ ਕੇ ਗੁਰੂ ਦਰਬਾਰ
ਵਿੱਚ ਆਉਣ ਦਾ ਕਾਰਨ ਪੁੱਛਿਆ ਤਾਂ ਭਾਈ ਜੀ ਦੇ ਬਚਨ:- ਮਾਨ ਲਏ ਪ੍ਰਿਥਮੇ ਬਚ ਆਪ ਕੋ ਅਰਜ ਕਰੋ ਇਨਹੂ
ਸੁਖੁ ਦਯੋ।
ਔਰ ਸਜਾਇ ਜੋ ਹੋਇ ਪ੍ਰਭੂ, ਸੋਈ ਮੁਹਿ ਕਹੋ ਕਛੁ ਦੇਰਿ ਨ ਕੱਯੋ॥
511॥
ਅਰਥ:-ਆਪ ਜੀ ਦੇ ਕੀਤੇ ਹੋਏ ਹੁਕਮ ਦੀ ਹੀ ਪਾਲਣਾ ਕੀਤੀ ਹੈ। ਹੇ
ਪ੍ਰਭੂ! ਜੇ ਅਜੇ ਹੋਰ ਸਜ਼ਾ ਦੇਣੀ ਹੋਵੇ ਤਾਂ ਕਹਿਣ ਵਿੱਚ ਦੇਰ ਨਾ ਕਰੋ। 511. ਦੂਜੇ ਸ਼ਬਦਾਂ ਵਿੱਚ
ਲਿਖਾਰੀ ਨੇ ਭਾਈ ਜੀ ਨੂੰ ਇਹ ਕਹਿੰਦੇ ਦੁਰਦਸ਼ਾ ਦਿੱਤਾ ਕਿ, ਮੇਰਾ ਮੂੰਹ ਕਾਲਾ ਕਰਕੇ ਖੋਤੇ ਤੇ
ਤੁਸਾਂ ਆਪ ਹੀ ਚਾੜ੍ਹਿਆ ਹੈ। ਜੇ ਤੁਹਾਡਾ ਮਨ ਅਜੇ ਵੀ ਨਾ ਭਰਿਆ ਹੋਵੇ ਅਤੇ ਹੋਰ ਸਜ਼ਾ ਦੇਣੀ ਚਾਹੋ
ਤਾਂ ਉਹ ਵੀ ਛੇਤੀ ਹੀ ਕਹਿ ਸੁਣਾਉ। ਕੁਰਾਹੇ ਪੈ ਕੇ ਦੁਖੀ ਹੋਏ ਫਿਰਦੇ ਕੀਰਤਨੀਆਂ ਨੂੰ ਸ਼ਰਧਾਲੂ
ਗੁਰਮੁਖਾਂ ਵਾਂਗ ਗੁਰਮਤਿ ਸਮਝਾ ਕੇ ਸਿੱਧੇ ਸਤਿਗੁਰੂ ਜੀ ਦੀ ਚਰਨੀ ਜਾ ਪੈਣ ਦੀ ਪ੍ਰੇਰਨਾ ਕਰਨ ਦੇ
ਥਾਂ, ਉਨ੍ਹਾਂ ਦੀ ਗਲ ਸੁਣਿਦਿਆਂ ਸਾਰ, ਤੁਰੰਤ ਹੇਠੀ ਕਾਰਕ ਜਲੂਸ ਕੱਢ ਤੁਰਨ ਦਾ ਅਰਥ ਏਹੀ ਬਣਦਾ ਹੈ
ਕਿ ਭਾਈ ਜੀ ਨੇ ਉਸੇ ਸਮੇ ਉਪਰੋਕਤ ਗੱਲ ਕਹਿਣ ਦਾ ਮਨ ਬਣਾ ਲਿਆ ਸੀ। ਅਜੇਹੀਆਂ ਰੋਸ ਗੁਸਤਾਖ਼ੀਆਂ
ਆਪਣੇ ਦਇਆਲੂ ਸਤਿਗੁਰਾਂ ਵਿਰੁੱਧ ਨਹੀ ਸਗੋਂ ਵਡੇ ਨਿਰਦਈ ਹਾਕਮਾ ਦੇ ਵਤੀਰੇ ਵਿਰੁੱਧ ਹੋਇਆ ਕਰਦੀਆਂ
ਹਨ। ਬਾਲਪਨ ਤੋਂ ਗੁਰਮਤਿ ਦੇ ਸੱਚੇ ਵਿੱਚ ਢਲ ਚੁੱਕੇ ਜੀਵਨ ਵਾਲੇ, ਨਿਆਸਰੇ, ਦੁਖਿਆਰੇ ਗ਼ਰੀਬ ਨੀਚਾਂ
ਦੇ ਸੰਗੀ ਸਾਥੀ, ਸਾਰੇ ਸੰਸਾਰ ਲਈ ਪਿਆਰਾਂ ਲੱਦੇ ਸੇਵਾਦਾਰਾਂ ਵਾਲੀ ਅਨੂਪਮ ਗ੍ਰਿਹਸਤ-ਤਿਆਗੀ
ਜੀਵਨ-ਜੁਗਤ ਦੇ ਪੂਰਨੇ ਪਾ ਰਹੇ, ਸਤਿਗੁਰੂ ਜੀ ਦੇ ਨਿਆਰੇ ਜੀਵਨ ਚਰਿਤ੍ਰ ਨੂੰ ਬੜੇ ਹਲਕੇ ਮਨੁੱਖ ਦੇ
ਜੀਵਨ ਦੀ ਪੱਧਰ ਵਾਲਾ ਦਰਸਾਉਣ ਲਈ ਹੀ ਤਾਂ ਲਿਖਾਰੀ ਨੇ, ਘਿਣਾਵਣੇ ਝੂਠ-ਅਡੰਬਰ-ਰੂਪ, ਇਸ ਗੁਰਬਿਲਾਸ
ਪੁਸਤਕ ਦੀ ਰਚਨਾ ਕੀਤੀ ਸੀ। ਪਹਿਲਾਂ ਬਾਬਾ ਬੁੱਢਾ ਜੀ ਦਾ ਜੀਵਨ ਸਤਿਗੁਰਾਂ ਲਈ ਅਗਵਾਈ ਕਰਦਾ ਦਰਸਾ
ਲਿਆ ਤੇ ਹੁਣ ਕੁਟਲ ਲਿਖਾਰੀ ਭਾਈ ਲੱਧਾ ਜੀ ਕੋਲੋਂ ਗੁਸਤਾਖ਼ੀ ਦੀਆਂ ਹੱਦਾਂ ਪਾਰ ਕਰਾਈ ਜਾ ਰਿਹਾ ਹੈ।
ਦਾਸ ਨੇ ਅਜੇਹੇ ਭਾਣੇ ਵਾਪਰਦੇ ਵੇਖੇ ਹਨ, ਜਦੋਂ ਕਿਸੇ ਹਾਕਮ ਦੇ ਜ਼ੁਲਮ ਤੋਂ ਦੁਖੀ ਹੋ ਕੇ ਮਾਮੂਲੀ
ਹਸਤੀ ਵਾਲੇ ਮਨੁੱਖ ਨੇ ਸਿਰਲੱਥ ਬਾਗ਼ੀਆਂ ਵਾਲਾ ਰਾਹ ਫੜ ਲਿਆ ਤੇ ਨਿਰਦਈ ਹਾਕਮ ਨੂੰ ਲੱਲਕਾਰ
ਕੇ ਕਹਿ ਦਿੱਤਾ- “ਜੇ ਅਜੇ ਵੀ ਤੇਰਾ ਮਨ ਨਹੀਂ ਰਜਿਆ ਤਾਂ ਰਹਿੰਦੀ ਕਸਰ ਵੀ ਦਿੱਲ਼ ਖੋਹਲ ਕੇ ਪੂਰੀ
ਕਰ ਲੈ”।
ਆਮ ਤੌਰ ਤੇ ਇਹੋ ਜਿਹੀ ਸਥਿਤੀ ਜ਼ੁਲਮ ਦੀ ਸਿੱਖ਼ਰ ਵਿਰੁੱਧ ਬਗਾਵਤ ਦੇ ਰੂਪ
ਵਿੱਚ ਹੀ ਜਨਮ ਲੈਂਦੀ ਹੈ। ਜਿਵੇਂ ਸਿੰਘਾਂ ਨੇ ਮੁਗ਼ਲੀ-ਸ਼ਾਹੀ ਸਮੇਂ ਦੇ ਪੰਜਾਬ ਦੇ ਗਵਰਨਰ ਮੀਰ
ਮੰਨੂੰ ਨੇ ਜ਼ੁਲਮ ਦੀ ਕਰਦਿਆਂ, ਸਿੰਘਾਂ ਦੇ ਸਿਰਾਂ ਦਾ ਮੁੱਲ ਰੱਖ ਦਿੱਤਾ ਤਾਂ ਸਿੰਘਾ ਨੇ, ਉਸ ਦਮਨ
ਚੱਕਰ ਨੂੰ ਹਾਸੋ-ਹੀਣਾ ਬਣਾਉਣ ਲਈ, ਕਈ ਬੋਲੇ ਪਰਚਲਤ ਕਰ ਲਏ ਸਨ-ਜਿਵੇ - “ਮੰਨੂ ਸਾਡੀ ਦਾਤਰੀ ਅਸੀਂ
ਮਨੂੰ ਦੇ ਸੋਏ, ਜਿਉ ਜਿਉਂ ਸਾਨੂੰ ਵੱਢਦਾ ਅਸੀਂ ਦੂਣੇ ਚੌਣੇ ਹੋਏ”। ਜਾਬਰ ਹਾਕਮ ਦੇ ਮੂੰਹ ਤੇ
ਕਰਾਰੀਆਂ ਚਪੇੜਾਂ ਸਨ ਅਜੇਹੇ ਬੋਲੇ? ਸਿੰਘਾ ਦੇ ਇਸ ਵਤੀਰੇ ਤੋਂ ਮੁਗ਼ਲਸ਼ਾਹੀ ਦੇ ਜਬਰ ਦਾ ਭੈ, ਛਾਈਂ
ਮਾਈਂ ਹੋ ਗਿਆ। ਵੈਸੀ ਹੀ ਘਟੀਆ ਗ਼ੁਸਤਾਖ਼ਾਂ ਵਾਲੀ ਗਲ, ਉਸ ਦਇਆਲੂ ਸਤਿਗੁਰੂ ਜੀ ਦੀ ਜੀਵਨ ਕਥਾ ਦਾ
ਅੰਗ ਬਣਾਈ ਹੋਈ ਝੱਲ ਲੈਣੀ ਸੁਹਿਰਦਤਾ ਨਹੀਂ ਹੈ। ਇਹ ਗੱਲ ਵੀ ਭੁੱਲਣ-ਯੋਗ ਨਹੀਂ ਹੈ ਕਿ, ਸਿੱਖੀ
ਸਿਧਾਂਤ ਦੇ ਜਨਮ-ਦਾਤਾ, ਸਤਿਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪਹਿਲੇ ਸਰੂਪ ਤੋਂ ਹੀ ਤੋਂ ਹੀ
ਬੁਰਿਆਂ ਨਾਲ (ਕਈ ਪਰਕਾਰ ਦੇ ਅਪਰਾਧਾਂ ਵਾਲਾ ਠੱਗੀ ਦਾ ਅੱਡਾ ਚਲਾ ਰਿਹਾ ਸੱਜਣ, ਬੰਦੇ ਖਾਣਾ ਕੌਡਾ,
ਭੂਮੀਆ ਚੋਰ, ਅਤੇ ਹੋਰ ਬੇਅੰਤ ਪਾਪ-ਕਮਾਂਵੰਦਿਆਂ ਨੂੰ ਮਾਰਿਆ ਨਹੀਂ ਸਗੋਂ ਤਾਰਿਆ ਸੀ) ਭਲਿਆਈ ਕਰਨ
ਦੇ ਪੂਰਨੇ ਪਾਉਣੇ ਅਰੰਭ ਕਰ ਦਿਤੇ ਹੋਏ ਸਨ। ਗੁਰਦੇਵ ਜੀ ਨੇ ਫ਼ਰੀਦ ਸਾਹਿਬ ਜੀ ਦੇ ਇਹ ਬਚਨ ਆਪਣੇ
ਉਪਦੇਸ਼ ਦਾ ਜ਼ਰੂਰੀ ਹਿੱਸਾ ਬਣਾ ਲਿਆ- "ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ॥ ਦੇਹੀ
ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ॥ 78॥ {1382} -ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨਾੑ ਨ
ਮਾਰੇ ਘੁੰਮਿ॥ ਆਪਨੜੈ ਘਰਿ ਜਾਈਐ ਪੈਰ ਤਿਨਾੑ ਦੇ ਚੁੰਮਿ॥ 7॥ {1379}
ਉਪੱਦਰੀ ਲਿਖਾਰੀ ਦਾ ਅਜੇ ਹੋਰ ਘਿਣਾਵਣਾ ਉਪੱਦਰ:--
ਭਾਈ ਲੱਧੇ ਦੇ ਉਪਰੋਕਤ ਬਚਨ, “ਅਜੇ ਕੋਈ ਕਸਰ ਰਹਿੰਦੀ ਹੈ ਤੇ ਕਰੋ ਹੋਰ
ਹੁਕਮ” - ਸਗੋਂ ਸਤਿਗੁਰੂ ਜੀ ਦੀ ਹੀ ਹਾਲਤ ਦੋਸ਼ੀਆਂ ਵਾਲੀ, ਬਣਾ ਦਿੱਤੀ? --
ਗੁਰ ਦੇਖਿ ਵਿਚਾਰ ਕਿਯੋ ਨਿਜ ਨੈਨਨ ਤੇ ਤਬ ਨੀਰ ਬਹਾਯੋ।
ਬਾਂਧੀ ਭਗਤਿ ਛਡਾਵਨ ਹੇਤਿ, ਮਧਿ ਦੀਵਾਨ ਸ੍ਰੀ ਮੁਖਿ ਗਾਯੋ।
ਐਸ ਵਿਚਾਰ ਗੁਰੂ ਕਰਤਾਰ, ਗਦਹ ਉਤਾਰਿ ਇਸਨਾਨ ਕਰਾਯੋ।
ਇਸਨਾਨ ਕੀਯ ਲੱਧੇ ਸੁਖ ਮਾਨਿ, ਸ੍ਰੀ ਗੁਰ ਪੰਕਜ ਮੈ ਲਪਟਾਯੋ॥ 512॥
ਸਤਿਗੁਰੂ ਜੀ ਨੇ ਵਿਚਾਰ ਕੇ ਵੇਖਿਆ ਤਾਂ ਦੀਵਾਨ ਵਿੱਚ ਬੈਠਿਆਂ ਹੀ ਨੇਤਰਾਂ
ਤੋਂ ਪਾਣੀ ਵਗਨਾ ਸ਼ੁਰੂ ਹੋ ਗਿਆ। ਲਿਖਾਰੀ ਨੇ ਸਤਿਗੁਰੂ ਜੀ ਦੇ ਨੇਤਰਾਂ ਵਿਚੋਂ ਅੱਥਰੂ ਕਿਰਦੇ ਕਿਸ
ਯੋਜਨਾ ਅਧੀਨ ਦਰਾਸਏ? ਕੀ, ਉਹ ਪਛਤਾਵੇ ਦੇ ਅਥਰੂ ਸਨ? ਜਾਂ, ਭਾਈ ਲੱਧਾ ਜੀ ਦੀ ਉਸ ਦੁਖਦਾਈ ਹਾਲਤ
ਤੋਂ ਦਰੱਵ ਕੇ? (ਜਿਹੜੀ ਹਾਲਤ ਭਾਈ ਜੀ ਨੇ ਲੋਕਾਂ ਦੀ ਹਮਦਰਦੀ ਜਿੱਤਣ-ਰੂਪ ‘ਰਸ ਮਾਣਨ ਲਈ, ਸਵੈ
ਇਛਿਆਂ ਨਾਲ ਬਣਾਈ ਸੀ?)
ਦੂਜੀ ਪੰਗਤੀ ਵਿਚਲੇ ‘ਬਾਂਧੀ ਭਗਤਿ’ ਦੀਵਾਨ ਵਿੱਚ ਗਾਉਂਦੇ ਦਰਸਾਉਣ
ਤੋਂ, ਗੁਰਬਾਣੀ ਤੋਂ ਅਗਿਆਨੀ ਪਾਠਕ ਕੀ ਸਮਝੇ? ਉਂਜ, ਲਿਖਤ ਤੋਂ ਮਿਲਦੇ ਸੰਕੇਤ ਅਨੁਸਾਰ ਭਗਤ
ਨਾਮਦੇਵ ਜੀ ਦਾ ਇਹ ਪਾਵਨ ਸ਼ਬਦ ਧਿਆਨ ਵਿੱਚ ਆਇਆ ਹੈ:--
63- ਦਾਸ ਅਨਿੰਨ ਮੇਰੋ ਨਿਜ ਰੂਪ॥ ਦਰਸਨ ਨਿਮਖ ਤਾਪ ਤ੍ਰਈ ਮੋਚਨ ਪਰਸਤ
ਮੁਕਤਿ ਕਰਤ ਗ੍ਰਿਹ ਕੂਪ॥ 1 ॥
ਰਹਾਉ॥ ਮੇਰੀ ਬਾਂਧੀ ਭਗਤੁ ਛਡਾਵੈ ਬਾਂਧੈ ਭਗਤੁ ਨ ਛੂਟੈ ਮੋਹਿ॥ ਏਕ ਸਮੈ ਮੋ ਕਉ ਗਹਿ ਬਾਂਧੈ ਤਊ
ਫੁਨਿ ਮੋ ਪੈ ਜਬਾਬੁ ਨ ਹੋਇ॥ 1॥ ਮੈ ਗੁਨ ਬੰਧ ਸਗਲ ਕੀ ਜੀਵਨਿ ਮੇਰੀ ਜੀਵਨਿ ਮੇਰੇ ਦਾਸ॥ ਨਾਮਦੇਵ
ਜਾ ਕੇ ਜੀਅ ਐਸੀ ਤੈਸੋ ਤਾ ਕੈ ਪ੍ਰੇਮ ਪ੍ਰਗਾਸ॥ 2 ॥
3 ॥
{1252}
ਉਪਰੋਕਤ ਝੂਠ-ਕਹਾਣੀ ਵਿੱਚ ਜੋ ਸਥਿਤੀ ਲਿਖਾਰੀ ਨੇ ਦਰਸਾਈ ਹੈ, ਉਸ ਪ੍ਰਥਾਇ
ਇਸ ਗੁਰੂ ਸ਼ਬਦ ਦਾ ਕੋਈ ਨੇੜ ਨਹੀਂ ਬਣਦਾ? ਇਹ ਤਾਂ ਸਗੋਂ ਬੁਝਾਰਤ ਬਣ ਰਹੀ ਹੈ, ਕਿ ਸਤਿਗੁਰਾਂ ਨੇ
ਕਿਸ ਨੂੰ ਬੰਨ੍ਹ ਰਖਿਆ ਸੀ, ਜੋ ਭਾਈ ਲਧੇ ਨੇ ਛੁਡਾ ਲਿਆ? ‘ਸਤਾ’ ‘ਬਲਵੰਡ’ ਤਾਂ ਅਪਣੀ ਹੈਂਕੜ ਦੇ
ਮਾਰੇ ਦੂਰ ਦੂਰ ਦੌੜੇ ਫਿਰਦੇ ਸਨ। ਤੇ ਹੁਣ ਭਾਈ ਲੱਧੇ ਨੇ ਕਿਸ ਨੂੰ ਬੰਨ੍ਹ ਲਿਆ ਜਿਸ ਨੂੰ ਸਤਿਗੁਰੂ
ਜੀ ਨਹੀਂ ਸਨ ਛੁਡਾ ਸਕਦੇ?
ਲਿਖਾਰੀ ਦਾ ਅਸਲ ਮੰਤਵ ਸਤਿਗੁਰਾਂ ਨੂੰ ਗੁਰਮਤਿ ਵਿਰੋਧੀ ਕਾਰੇ ਕਰਦੇ ਦਰਸਾ
ਕੇ, ਹੋਰ ਵੀ ਵੱਧ ਲਹਾਈ ਕਰੀ ਰੱਖਣ ਦੇ ਯਤਨ ਵਿੱਚ ਹੈ। ਅੱਥਰੂ ਕੇਰਦੇ ਹੋਏ ਸ਼ਬਦ ਗਾਉਂਦੇ ਦਰਸਾਉਣ
ਉਪਰੰਤ ਤੀਜੀ ਪੰਗਤੀ ਵਿੱਚ ਭਾਈ ਲਧੇ ਨੂੰ ਖੋਤੇ ਤੋਂ ਉਤਾਰ ਕੇ ਇਸ਼ਨਾਨ ਕਰਾਉਂਦੇ ਦਰਸਾ ਲਿਆ ਤੇ ਫਿਰ
ਉਸ ਨੂੰ ਸਤਿਗੁਰਾਂ ਦੀ ਚਰਨੀ ਪਏ ਦਰਸਾ ਦਿੱਤਾ। ਪਰ ਅੱਗੇ ਨਾਲ ਹੀ ਕੁਟਲ ਕਲਾ ਬਾਜ਼ੀ? ਇੱਕ ਪਾਸੇ
ਤਾਂ ਸਤਿਗੁਰਾਂ ਨੂੰ ਸਰਬ ਘਟਾ ਦੇ ਗਿਆਤਾ, ਅੰਤਰਜਾਮੀ ਆਦਿ ਦੈਵੀ ਗੁਣਾ ਦੇ ‘ਨਿਧਿ’ ਲ਼ਿਖੀ ਜਾ ਰਿਹਾ
ਹੈ ਅਤੇ ਏਥੇ ਵੇਖੋ ਹੁਣ ਸਤਿਗੁਰੂ ਜੀ ਅਨਜਾਣ ਬਣੇ ਭਾਈ ਲਧੇ ਕੋਲੋਂ ਮੁੜ ਮੁੜ ਕੀ ਪੁੱਛ ਰਹੇ ਹਨ
ਅਤੇ ਭਾਈ ਲੱਧੇ ਵਲੋਂ ਕਰੜੇ ਹਿਰਦੇ ਵਾਲੇ ਨਿਰਦਈਆਂ ਵਾਲਾ ਉੱਤਰ? :--
ਦੋਹਰਾ॥ ਸ੍ਰੀ ਗੁਰ ਤਬ ਪੂਛਤ ਭਏ ਕਾਰਨਿ ਕਹੋ ਸੁਨਾਇ। ਜਾ ਕਾਰਨਿ ਐਸੋ ਕੀਯੋ
ਕੇਊ ਨ ਜੈਸ ਕਰਾਇ॥ 513॥ ਹਾਥ ਜੋਰਿ ਲੱਧੇ ਕਹਾ ਤੁਮ ਤੇ ਛਪੀ ਨ ਕੋਇ। ਸੱਤੇ ਅਉ ਬਲਵੰਡ ਕੀ ਭੂਲ
ਛਿਮਾਪਨ ਹੋਇ॥ 514॥
ਹਾਲਕਿ ਉਸੇ ਹੀ ਦੋਹਰੇ ਵਿਚ, ਸਤਿਗੁਰੂ ਭਾਈ ਲੱਧੇ ਤੋਂ ਅਜੇਹਾ ਭੈੜਾ ਜਲੂਸ
ਕੱਢ ਕੇ ਆਉਣ ਦਾ ਕਾਰਨ ਪੁੱਛਦੇ ਹਨ ਪਰ ਸਾਫ਼ ਉੱਤਰ ਦੇਣ ਦੇ ਥਾਂ, ਉਹ ਹੱਥ ਜੋੜ ਕੇ- ‘ਹੇ ਜਾਣੀਜਾਣ
ਸਤਿਗੁਰੂ ਜੀ, ਤੁਹਾਥੋਂ ਭਲਾ ਕਿਹੜੀ ਗੱਲ ਲੁਕੀ ਹੈ?’ ਕਹਿਕੇ ਸਤੇ ਬਲਵੰਡ ਦੀ ਭੁੱਲ ਖਿਮਾ ਦੀ ਗਲ
ਕਹੀ ਤੇ ਨਾਲ ਹੀਂ ਗੁਰਮਤਿ ਵਿਰੋਧੀ ਹੇਠੀ ਭਰੀ ਬਕੜਵਾਹ? :--
ਚੌਪਈ॥ ਸ੍ਰੀ ਮੁਖਿ ਸੋ ਤੁਮ ਬਚਨ ਸੁਨਾਏ। ਜੋ ਸਿਖ ਇਨ ਕੀ ਅਰਜ ਕਰਾਏ।
ਮਹਿ ਕਾਲਾ ਤਿਹ ਮੂੰਡ ਮੂੰਡਾਵੇ। ਚਾੜਿ ਗਧੇ ਤਿਹ ਨਗਰ ਫਿਰਾਵੋ॥
515॥
ਪ੍ਰਿਥਮੈ ਤੁਮਰੇ ਬਚਨ ਕਮਾਏ। ਪਾਛੇ ਇਨ ਕੀ ਅਰਜ ਕਰਾਏ।
ਅਤਿ ਪ੍ਰਸੰਨ ਭਏ ਕ੍ਰਿਪਾ ਨਿਧਾਨਾ। ਪਰਉਪਕਾਰੀ ਲੱਧਾ ਜਾਨਾ॥ 516॥
ਸੰਪਾਦਕ ਮਹਾਂ ਪੁਰਖਾਂ ਵਲੋਂ ਟੂਕ ਵਿੱਚ ਲਿਖੇ ਅਰਥਾਂ ਦੇ ਅਧਾਰ ਤੇ, ਅਰਥ:-
“ਤੁਸਾਂ ਆਪਣੇ ਸੁਭਾਇਮਾਨ ਮੁਖਾਰਬਿੰਦ ਤੋਂ ਬਚਨ ਫ਼ੁਰਮਾਨ ਕੀਤੇ ਸਨ ਕਿ, ਜਿਹੜਾ ਸਿੱਖ ਇਨ੍ਹਾਂ ਬਾਰੇ
ਕੋਈ ਬੇਨਤੀ ਕਰੇਗਾ ਉਸ ਦਾ ਸਿਰ ਮੁੰਨ ਕੇ ਮੂੰਹ ਕਾਲੇ ਨਾਲ ਖੋਤੇ ਤੇ ਚਾੜ੍ਹ ਕੇ ਪਿੰਡ ਵਿੱਚ ਫੇਰਿਆ
ਜਾਵੇਗਾ। ਸੋ ਦਾਸ ਨੇ ਪਹਿਲਾਂ ਤੁਹਾਡੇ ਬਚਨ ਪੂਰੇ ਕਰ ਲਏ, ਪਿੱਛੋ ਉਨ੍ਹਾਂ ਦੀ ਬਖ਼ਸ਼ਸ਼ ਲਈ ਬੇਨਤੀ
ਕੀਤੀ ਹੈ। ਸਤਿਗੁਰੂ ਜੀ ਨੇ ਅਤੀ ਪ੍ਰਸੰਨ ਹੋ ਕੇ ਆਖਿਆ ਕਿ ਹੇ ਭਾਈ ਲੱਧਾ ਜੀ ਤੂੰ ਵਾਕਿਆ ਹੀ
ਪਰਉਪਕਾਰੀ ਹੈਂ।
ਲਿਖਾਰੀ ਤਾਂ ਹੈ ਹੀ ਸਿੱਖੀ ਦਾ ਵੈਰੀ। ਸੋ ਦੁਸ਼ਮਨ ਨੇ ਸਦਾ ਅਨਹੋਣੀ ਗੱਲ
ਕਰਨੀ ਹੀ ਹੁੰਦੀ ਹੈ, ਪਰ ਪੰਥ ਵਿੱਚ ਸਿਰਮੌਰ ਮੰਨੀਆਂ ਹੋਈਆਂ ਪਦਵੀਆਂ ਮਾਣ ਰਹੇ ਸਿੰਘ ਸਾਹਿਬਾਨ ਨੇ
ਵੀ ਸਤਿਗੁਰੂ ਜੀ ਦੀ ਜ਼ਬਾਨੀ ਇਹ ਬਚਨ ਦਰਸਾਏ ਠੀਕ ਮੰਨ ਲਏ? ਸਤਿਗੁਰੂ ਜੀ ਨੇ ਤਾਂ ਅਗੋਂ ਇਹ ਕਹਿਣਾ
ਸੀ-'ਹੇ ਭਾਈ ਲੱਧਾ ਜੀਓ! ਜੀਵਾਂ ਵਿਚੋਂ, ਰੱਬ ਦੀ ਸਰਬ-ਸ੍ਰੇਸ਼ਟ 'ਰੱਬੀ ਕਿਰਤ'', ਮਨੁੱਖ ਨੂੰ ਲੰਮੇ
ਵਾਲਾਂ ਵਾਲਾ ਸੁੰਦਰ ਸਰੂਪ ਵੇਖਣ ਦੀ ਹੀ ਸੱਧਰ ਨਾਲ ਉਸ ਅਕਾਲ ਪੁਰਖ,
God,
ਪਰਮਾਤਮਾ, ਈਸ਼ਵਰ, ਮਾਧੋ ਮੁਰਾਰੀ ਨੂੰ ਅਸਾਂ ਸੁੰਦਰ ਨੇਤਰਾਂ ਤੇ ਮੋਤੀਆਂ ਵਰਗੇ ਦੰਦਾਂ ਆਦਿ ਦੇ ਨਾਲ
ਲੰਮੇ ਕੇਸਾਂ ਵਾਲਾ ਚਿਤਵਿਆ ਹੈ। ਤਾਂ ਜੋ ਸ਼ੱਚੇ ਹਿਰਦੇ ਨਾਲ ਉਸ ਦੀ ਅਰਾਧਨਾ ਕਰਨ ਵਾਲਾ ਉਸੇ ਦੇ
ਸਰੂਪ ਵਰਗਾ ਬਣਦਾ ਤੁਰਆ ਜਾਵੇ। ਅਸੀਂ ਤਾਂ ਸਤਿਗੁਰੂ ਨਾਨਕ ਸਾਹਿਬ ਜੀ ਦੇ ਸੱਚੇ ਸਿੱਖ ਦੇ ਕੇਸਾਂ
ਦਾ ਕਤਲ, ਰੱਬ ਦੀ ਬਣਾਈ ਸੂਰਤ ਵਿਗਾੜਨ ਵਾਲਾ ਬੱਜਰ ਪਾਪ ਮੰਨਦੇ ਹਾਂ। ਹੇ ਭਾਈ ਲੱਧਿਆ! ਤੂੰ ਕਿਵੇ
ਯਕੀਨ ਕਰ ਲਿਆ ਸਿਰ ਮੁੰਨ ਕੇ ਮੂੰਹ ਕਾਲਾ ਕੀਤਾ ਜਾਣ ਵਾਲੀ ਅਣਹੋਣੀ ਗੱਲ ਅਸਾਂ ਕਦੇ ਚਿਤਵਨ ਵਿੱਚ
ਵੀ ਆਉਣ ਦਿੱਤੀ ਹੋਵੇ? ਕੀ, ਤੇਰੀ ਗੁਰਮੁਖਤਾਈ ਏਹੋ ਹੈ ਕਿ ਤੂੰ ਸਾਨੂੰ ਮਿਲੇ-ਪੁੱਛੇ ਬਿਨਾ ਹੀ, ਰਬ
ਵਲੋਂ ਹੋਈ ਉਚੇਚੀ ਬਖ਼ਸ਼ਸ਼, ਕੇਸ-ਰੂਪ ਅਨਮੋਲ ਸੁਗ਼ਾਤ ਨੂੰ ਝੱਟ-ਵਗਾਹ ਮਾਰਿਆ? ਕੇਸ ਕੱਟ ਤਾਂ ਲਏ ਹਨ,
ਪਰ ਕੀ, ਤੂੰ ਉਨ੍ਹਾਂ ਨੂੰ ਮੁੜ ਉਵੇਂ ਦੇ ਉਗਾ ਵੀ ਸਕਦਾ ਹੈਂ? ਜੇ ਉਗਾਉਣੇ ਤੇਰੇ ਵੱਸ ਵਿੱਚ ਨਹੀਂ
ਤਾਂ ਕੱਟਣ ਦਾ ਤੈਨੂੰ ਅਧਿਕਾਰ ਕਿਸ ਨੇ ਦਿੱਤਾ ਸੀ? ਹੈ ਭਾਈ ਲੱਧਾ ਉਪਕਾਰੀ ਜੀਓ! ਕੀ ਤੁਸਾਂ ਜਨਮ
ਸਿੱਧ ਸਤਿਗੁਰੂ ਨਾਨਕ ਸਾਹਿਬ ਜੀ ਦੀਆਂ ਪਿਆਰ-ਸੱਧਰਾਂ ਵਿਚੋਂ ਪ੍ਰਗਟ ਹੋਇਆ ਉਹ ਅਨਮੋਲ ਗੁਰੂਸ਼ਬਦ*
ਵੀ ਵਿਸਾਰ ਦਿੱਤਾ?
64- ਤੇਰੇ ਬੰਕੇ ਲੋਇਣ ਦੰਤ ਰੀਸਾਲਾ॥ ਸੋਹਣੇ ਨਕ ਜਿਨ ਲੰਮੜੇ ਵਾਲਾ॥
ਕੰਚਨ ਕਾਇਆ ਸੁਇਨੇ ਕੀ ਢਾਲਾ॥ ਸੋਵੰਨ ਢਾਲਾ ਕ੍ਰਿਸਨ ਮਾਲਾ ਜਪਹੁ ਤੁਸੀ ਸਹੇਲੀਹੋ॥ ਜਮ ਦੁਆਰਿ ਨ
ਹੋਹੁ ਖੜੀਆ ਸਿਖ ਸੁਣਹੁ ਮਹੇਲੀਹੋ॥ ਹੰਸ ਹੰਸਾ ਬਗ ਬਗਾ ਲਹੈ ਮਨ ਕੀ ਜਾਲਾ॥ ਬੰਕੇ ਲੋਇਣ ਦੰਤ
ਰੀਸਾਲਾ॥ 7॥ {566-67} -2
ਪਦ ਅਰਥ:-ਬੰਕੇ=
{ਬਹੁ ਵਚਨ} ਬਾਂਕੇ, (ਸੁਹਣੇ ਤੇ ਨਰੋਏ)। ਨਕ= {ਬਹੁ ਵਚਨ। ਨਕੁ ਇੱਕ ਵਚਨ} ਜਿਨ=ਜਿਨ੍ਹਾਂ
ਦੇ {ਜਿਸੁ ਇੱਕ ਵਚਨ ਜਿਸ ਦਾ} ਜਿਨ=ਜਿਨ੍ਹਾਂ ਦਾ, {ਜਿੰਨ੍ਹਂਾਂ ਦੇ}। ਲੰਮੜੇ=ਸੋਹਣੇ
ਲੰਮੇ। ਵਾਲਾ=ਕੇਸ। ਕੰਚਨ ਕਾਇਆ=ਸੋਨੇ ਦਾ ਸਰੀਰ, ਸੋਹਣਾ ਅਰੋਗ ਸਰੀਰ। ਢਾਲਾ=ਢਾਲਿਆ
ਹੋਇਆ। ਸੋਵੰਨ=ਸੋਨੇ ਦਾ। ਕ੍ਰਿਸ਼ਨ ਮਾਲਾ=ਵੈਜਯੰਤੀ ਮਾਲਾ {ਕਦੇ ਵੀ ਨਾ ਕੁਮਲਉਣ
ਵਾਲੇ (ਕਥਿਤ) ਫੁੱਲਾਂ ਦੀ ਬਣੀ (ਕਥਿਤ) ਵਿਸ਼ਨੂੰ ਭਗਵਾਨ ਦੀ (ਕਥਿਤ) ਮਾਲਾ।} ਦੁਆਰਿ=ਦਰ
ਤੇ। ਸਿਖ=ਸਿੱਖਿਆ। ਸਹੇਲੀਹੋ= ਹੇ ਜੀਵ-ਇਸਤ੍ਰੀਓ! ਹੰਸ ਹੰਸਾ=ਵਡੇ ਹੰਸ,
ਬਹੁਤ ਸ੍ਰੇਸ਼ਟ ਮਨੁੱਖ। ਬਗ-ਬਗਾ=ਵਡੇ ਬਗਲੇ, ਮਹਾਂ ਠੱਗ। ਲਹੈ=ਦੂਰ ਹੋ ਜਾਂਦਾ ਹੈ।
7.
{ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਪੋਥੀ ਚੌਥੀ ਸਫ਼ਾ 361 ਤੋਂ 367
ਤੱਕ}
ਅਰਥ= (ਹੇ ਸਰਬ- ਵਿਆਪਕ ਸਿਰਜਣਹਾਰ! ਜਗਤ ਦੀ ਸਾਰੀ ਸੁੰਦਰਤਾ ਤੂੰ
ਆਪਣੇ ਹੀ ਸਰੂਪ ਤੋਂ ਰਚੀ ਹੈ। ਤੂੰ ਉਹ ਉਹ ਇਸਤ੍ਰੀ ਮਰਦ ਪੈਦਾ ਕੀਤੇ ਹਨ ਜਿਨ੍ਹਾਂ ਦੇ ਨੈਣ ਦੰਦ
ਨੱਕ ਕੇਸ (ਸਭ) ਸੋਹਣੇ ਹਨ, (ਇਹ ਸੋਹਣੇ ਸਰੀਰਾਂ ਵਾਲੇ ਲੋਕ ਅਸਲ ਵਿੱਚ ਸਭ ਤੂੰ ਹੀ ਤੂੰ ਹੈ) ਹੇ
ਪ੍ਰਭੂ ਤੇਰਾ ਸਰੀਰ ਸੋਨੇ ਵਰਗਾ ਸੁੱਧ ਅਰੋਗ ਦਕ ਸਾਰੇ ਹੀ ਅੰਗ ਮਹਾਨ ਸੁੰਦਰ ਹਨ। ਉਨ੍ਹਾਂ ਵਿਚ, ਹੇ
ਪ੍ਰਭੂ! ਤੂੰ ਆਪ ਹੀ ਬੈਠਾ ਜੀਵਨ ਜੋਤਿ ਜਗਾ ਰਿਹਾ ਹੈ। ਤੇਰੇ ਨੈਣ ਬਾਂਕੇ ਹਨ, ਤੇਰੇ ਦੰਦ, ਤੇ
ਸਡੌਲ ਹੈ, ਮਾਨੋ ਸੋਨੇ ਵਿੱਚ ਹੀ ਢਲਿਆ ਹੋਇਆ ਹੈ। ਹੇ ਸਹੇਲੀ ਹੋ! (ਹੇ ਸਤਸੰਗੀ ਸੱਜਣੋ!) ਤੁਸੀਂ
ਉਸ ਪਰਮਾਤਮਾ (ਦੇ ਨਾਮ) ਦੀ ਮਾਲਾ ਜਪੋ (ਉਸ ਪਮਾਤਮਾ ਦਾ ਸਿਮਰਨ ਸਦਾ ਕਰਦੇ ਰਹੋ) ਜਿਸ ਦਾ ਸਰੀਰ
(ਉਪੋਕਤ ਵਰਣਨ ਅੰਗਾ ਸਹਿਤ) ਅਰੋਗ ਤੇ ਅਜੇਹਾ ਸਡੌਲ ਹੈ ਮਾਨੋ ਸੋਨੇ ਵਿੱਚ ਲਿਆ ਹੋਇਆਂ ਹੈ {ਹਿਰਦੇ
ਵਿਚਲੇ ਡੂੰਘੇ ਪਿਆਰ ਤੇ ਪੂਰਨ ਸ਼ਰਧਾ ਨਾਲ ਉਸ ਦਾ ਨਿਰੰਤਰ ਸਿਮਰਨ ਤੁਹਾਨੂੰ ਵੀ ਉਸੇ ਵਰਗੇ ਸੋਹਣੇ
ਨੈਣ, ਸੁੰਦਰ ਦੰਦ. ਸੋਹਣਾ ਨੱਕ ਤੇ ਲੰਮੇ ਕੇਸਾਂ ਵਾਲੇ ਸੋਨੇ ਵਤ ਨਰੋਏ ਸਰੀਰ ਵਾਲਾ ਬਣਾ ਦੇਵੇਗਾ।
ਤੁਹਾਡੇ ਵਿੱਚ ਵੀ ਉਸੇ ਪ੍ਰਭੂ ਜਿਹੀ ਸੁੰਦਰਤਾ ਪੈਦਾ ਹੋ ਜਾਵੇ, ਇਹ ਮੇਰੀ ‘ਨਾਨਕ ਦੀ’ ਦਿਲੀ ਤਮੱਨਾ
ਹੈ, ਮੇਰੇ ਜੀਵਨ ਦੀ ਪ੍ਰਮੁੱਖ ਸੱਧਰ ਹੈ}
ਹੇ ਜੀਵ-ਇਸਤ੍ਰੀਓ! ਮੇਰੀ (ਇਹ) ਸਿਖਿਆ (ਵੀ ਧਿਆਨ ਨਾਲ) ਸੁਣੋ। (ਜੇ
ਤੁਸੀਂਉਸ ਅਰੋਗ ਤੇ ਸੁੰਦਰ-ਸਡੌਲ ਸਰੀਰ ਵਾਲੇ ਸਰਬ-ਵਿਆਪਕ ਸਿਰਜਣਹਾਰ ਦਾ ਸਿਮਰਣ ਕਰੋਗੀਆਂ ਤਾਂ)
ਤੁਸੀਂ (ਅੰਤ ਵੇਲੇ) ਜਮ ਰਾਜ ਦੇ ਦਰਵਾਜੇ ਤੇ ਖੜੀਆਂ ਨਹੀ ਂਹੋਵੋਗੀਆਂ (ਜਿਹੜੇ ਬੰਦੇ ਉਸ ਪ੍ਰਭੂ ਦੇ
ਸਿਮਰਨ ਵਿੱਚ ਲੀਨ ਰਹਿੰਦੇ ਹਨ ਉਨ੍ਹਾਂ ਦੇ) ਮਨ ਤੋਂ ਵਿਕਾਰਾਂ ਦੀ ਮੈਲ ਲਹਿ ਜਾਂਦੀ ਹੈ। (ਉਸ
ਸੁੰਦਰ ਸਰੂਪ ਦੀ ਯਾਦ ਵਿੱਚ ਜੁੜੇ ਰਹਿਣ ਵਾਲੇ ਸੁਭਾਗੇ ਮਨੁੱਖ) ਮਹਾਂ ਪਖੰਡੀ ਬਗਲਿਆਂ ਤੋਂ,
ਸ੍ਰੇਸ਼ਟ ਹੰਸ ਬਣ ਜਾਂਦੇ ਹਨ (ਵਡੇ ਪਖੰਡੀ ਠੱਗਾਂ ਤੋਂ ਉੱਚੇ ਜੀਵਨ ਵਾਲੇ ਗੁਰਮੁਖ ਬਣ ਜਾਂਦੇ ਹਨ)।
ਹੇ ਸਹੇਲੀਓ! (ਉਸ ਸਰਬ ਵਿਆਪਕ ਪ੍ਰਭੂ ਦੇ) ਸੋਹਣੇ ਨੈਣ ਹਨ ਸੋਹਣੇ ਦੰਦ ਹਨ (ਇਹ ਦਿਸਦੇ ਸੰਸਾਰ ਦੀ
ਸਾਰੀ ਸੁੰਦਰਤਾ ਦਾ ਸੋਮਾਂ ਪ੍ਰਭੂ ਆਪ ਹੀ ਹੈ}
ਗੁਰੂ ਸ਼ਬਦ ਦੇ ਅਰੰਭ ਤੋ ਹੀ ਉਸ ਸਿਰਜਣਹਾਰ ਅਕਾਲ ਪੁਰਖ ਦੀ ਯਾਦ ਦੀ, ਉਸ ਦੇ
ਦਰਸ਼ਨਾ ਦੀ ਅਪਾਰ ਸਿੱਕ ਛਲਕਾਰੇ ਮਾਰਦੀ (ਸ਼ਰਧਾਲੂ ਗੁਰਸਿੱਖ) ਪਾਠੀ ਦਾ ਸੁਆਗਤ ਕਰ ਰਹੀ ਹੁੰਦੀ ਹੈ।
*
< {*Foot
note:- ਕੋਈ ਕੁਟਲ ਬਿੱਪਰ ਅਥਵਾ ਉਸ ਦਾ ਨੀਚ
ਚੇਲਾ- ਡੇਰੇਦਾਰ ਜਾਂ ਭੇਖੀ ਪਰਚਾਰਕ ਕੋਈ ਅਸੁਖਾਵਾਂ ਭੁਲੇਖਾ ਨਾ ਖੜਾ ਕਰ ਦੇਵੇ। ਇਸ ਡਰੋਂ ਸਾਰਾ
ਗੁਰੂ ਸ਼ਬਦ ਲਿਖਿਆਂ ਗਿਆ ਹੈ। ਤਾਂ ਜੋ ਸਤਿਗੁਰਾਂ ਦਾ ਅਸਲ ਮੰਤਵ ਸਮਝਣ ਵਿੱਚ ਸੌਖ ਰਹੇ-ਅਰਥ ਸਮਝਣ
ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਪਣ” ਪੁਸਤਕ ਮਾਲਾ ਦੀ ਚੌਥੀ ਪੋਥੀ ਦੇ 361 ਤੋਂ 367 ਸਫ਼ੇ ਤੱਕ
ਅਰਥ ਵਿਚਾਰ ਪੜ੍ਹ ਕੇਂ ਪੂਰੇ ਗੁਰੂ ਸ਼ਬਦ ਵਿੱਚ ਸਿਰਜਣ ਹਾਰ ਦੇ ਸੁੰਦਰ ਸਰੂਪ ਦੇ ਦਰਸ਼ਨ-ਚਿਤਵਨ ਦੀਆਂ
ਬਰਕਤਾਂ ਦੀ ਸਮਝ ਆਵੇ-ਵਡਹੰਸੁ ਮਹਲਾ 1॥ ਕਰਹੁ ਦਇਆ ਤੇਰਾ ਨਾਮੁ ਵਖਾਣਾ॥ ਸਭ ਉਪਾਈਐ ਆਪਿ ਆਪੇ
ਸਰਬ ਸਮਾਣਾ॥ ਸਰਬੇ ਸਮਾਣਾ ਆਪਿ ਤੂਹੈ ਉਪਾਇ ਧੰਧੈ ਲਾਈਆ॥ ਇਕਿ ਤੁਝੁ ਹੀ ਕੀਏ ਰਾਜੇ ਇਕਨਾ ਭਿਖ
ਭਵਾਈਆ॥ ਲੋਭੁ ਮੋਹੁ ਤੁਝੁ ਕੀਆ ਮੀਠਾ ਏਤੁ ਭਰਮਿ ਭੁਲਾਣਾ॥ ਸਦਾ ਦਇਆ ਕਰਹੁ ਅਪਣੀ ਤਾਮਿ ਨਾਮੁ
ਵਖਾਣਾ॥ 1 ॥ ਨਾਮੁ ਤੇਰਾ ਹੈ ਸਾਚਾ ਸਦਾ
ਮੈ ਮਨਿ ਭਾਣਾ॥ ਦੂਖੁ ਗਇਆ ਸੁਖੁ ਆਇ ਸਮਾਣਾ॥ ਗਾਵਨਿ ਸੁਰਿ ਨਰ ਸੁਘੜ ਸੁਜਾਣਾ॥ ਸੁਰਿ ਨਰ ਸੁਘੜ
ਸੁਜਾਣ ਗਾਵਹਿ ਜੋ ਤੇਰੈ ਮਨਿ ਭਾਵਹੇ॥ ਮਾਇਆ ਮੋਹੇ ਚੇਤਹਿ ਨਾਹੀ ਅਹਿਲਾ ਜਨਮੁ ਗਵਾਵਹੇ॥ ਇਕਿ ਮੂੜ
ਮੁਗਧ ਨ ਚੇਤਹਿ ਮੂਲੇ ਜੋ ਆਇਆ ਤਿਸੁ ਜਾਣਾ॥ ਨਾਮ ਤੇਰਾ ਸਦਾ ਸਾਚਾ ਸੋਇ ਮੈ ਮਨਿ ਭਾਣਾ॥ 2 ॥ ਤੇਰਾ
ਵਖਤੁ ਸੁਹਾਵਾ ਅੰਮ੍ਰਿਤੁ ਤੇਰੀ ਬਾਣੀ॥ ਸੇਵਕ ਸੇਵਹਿ ਭਾਉ ਕਰਿ ਲਾਗਾ ਸਾਉ ਪਰਾਣੀ॥ ਸਾਉ ਪ੍ਰਾਣੀ
ਤਿਨਾ ਲਾਗਾ ਜਿਨੀ ਅੰਮ੍ਰਿਤੁ ਪਾਇਆ॥ ਨਾਮਿ ਤੇਰੈ ਜੋਇ ਰਾਤੇ ਨਿਤ ਚੜਹਿ ਸਵਾਇਆ॥ ਇਕੁ ਕਰਮੁ ਧਰਮੁ ਨ
ਹੋਇ ਸੰਜਮੁ ਜਾਮਿ ਨ ਏਕੁ ਪਛਾਣੀ॥ ਵਖਤੁ ਸੁਹਾਵਾ ਸਦਾ ਤੇਰਾ ਅੰਮ੍ਰਿਤ ਤੇਰੀ ਬਾਣੀ॥ 3 ॥ ਹਉ
ਬਲਿਹਾਰੀ ਸਾਚੇ ਨਾਵੈ॥ ਰਾਜੁ ਤੇਰਾ ਕਬਹੁ ਨ ਜਾਵੈ॥ ਰਾਜੋ ਤ ਤੇਰਾ ਸਦਾ ਨਿਹਚਲੁ ਏਹੁ ਕਬਹੁ ਨ
ਜਾਵਏ॥ ਚਾਕਰੁ ਤ ਤੇਰਾ ਸੋਇ ਹੋਵੈ ਜੋਇ ਸਹਜਿ ਸਮਾਵਏ॥ ਦੁਸਮਨੁ ਤ ਦੂਖੁ ਨ ਲਗੈ ਮੂਲੇ ਪਾਪੁ ਨੇੜਿ ਨ
ਆਵਏ॥ ਹਉ ਬਲਿਹਾਰੀ ਸਦਾ ਹੋਵਾ ਏਕ ਤੇਰੇ ਨਾਵਏ॥ 4 ॥ ਜੁਗਹ ਜੁਗੰਤਰਿ ਭਗਤ ਤੁਮਾਰੇ॥ ਕੀਰਤਿ ਕਰਹਿ
ਸੁਆਮੀ ਤੇਰੈ ਦੁਆਰੇ॥ ਜਪਹਿ ਤ ਸਾਚਾ ਏਕੁ ਮੁਰਾਰੇ॥ ਸਾਚਾ ਮੁਰਾਰੇ ਤਾਮਿ ਜਾਪਹਿ ਜਾਮਿ ਮੰਨਿ
ਵਸਾਵਹੇ॥ ਭਰਮੋ ਭੁਲਾਵਾ ਤੁਝਹਿ ਕੀਆ ਜਾਮਿ ਏਹੁ ਚੁਕਾਵਹੇ॥ ਗੁਰ ਪਰਸਾਦੀ ਕਰਹੁ ਕਿਰਪਾ ਲੇਹੁ ਜਮਹੁ
ਉਬਾਰੇ॥ ਜੁਗਹ ਜੁਗੰਤਰਿ ਭਗਤ ਤੁਮਾਰੇ॥ 5 ॥ ਵਡੇ ਮੇਰੇ ਸਾਹਿਬਾ ਅਲਖ ਅਪਾਰਾ॥ ਕਿਉ ਕਰਿ ਕਰਉ
ਬੇਨੰਤੀ ਹਉ ਆਖਿ ਨ ਜਾਣਾ॥ ਨਦਰਿ ਕਰਹਿ ਤਾ ਸਾਚੁ ਪਛਾਣਾ॥ ਸਾਚੋ ਪਛਾਣਾ ਤਾਮਿ ਤੇਰਾ ਜਾਮਿ ਆਪਿ
ਬੁਝਾਵਹੇ॥ ਦੂਖ ਭੂਖ ਸੰਸਾਰਿ ਕੀਏ ਸਹਸਾ ਏਹੁ ਚੁਕਾਵਹੇ॥ ਬਿਨਵੰਤਿ ਨਾਨਕੁ ਜਾਇ ਸਹਸਾ ਬੁਝੈ ਗੁਰ
ਬੀਚਾਰਾ॥ ਵਡਾ ਸਾਹਿਬੁ ਹੈ ਆਪਿ ਅਲਖ ਅਪਾਰਾ॥ 6 ॥ ਤੇਰੇ ਬੰਕੇ ਲੋਇਣ ਦੰਤ ਰੀਸਾਲਾ॥ ਸੋਹਣੇ ਨਕ ਜਿਨ
ਲੰਮੜੇ ਵਾਲਾ॥ ਕੰਚਨ ਕਾਇਆ ਸੁਇਨੇ ਕੀ ਢਾਲਾ॥ ਸੋਵੰਨ ਢਾਲਾ ਕ੍ਰਿਸਨ ਮਾਲਾ ਜਪਹੁ ਤੁਸੀ
ਸਹੇਲੀਹੋ॥ ਜਮ ਦੁਆਰਿ ਨ ਹੋਹੁ ਖੜੀਆ ਸਿਖ ਸੁਣਹੁ ਮਹੇਲੀਹੋ॥ ਹੰਸ ਹੰਸਾ ਬਗ ਬਗਾ ਲਹੈ ਮਨ ਕੀ ਜਾਲਾ॥
ਬੰਕੇ ਲੋਇਣ ਦੰਤ ਰੀਸਾਲਾ॥ 7 ॥ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ॥ ਕੁਹਕਨਿ ਕੋਕਿਲਾ ਤਰਲ ਜੁਆਣੀ॥
ਤਰਲਾ ਜੁਆਣੀ ਆਪਿ ਭਾਣੀ ਇਛ ਮਨ ਕੀ ਪੂਰੀਏ॥ ਸਾਰੰਗ ਜਿਉ ਪਗੁ ਧਰੈ ਠਿਮਿ ਠਿਮਿ ਆਪਿ ਆਪੁ ਸੰਧੂਰਏ॥
ਸ੍ਰੀਰੰਗ ਰਾਤੀ ਫਿਰੈ ਮਾਤੀ ਉਦਕੁ ਗੰਗਾ ਵਾਣੀ॥ ਬਿਨਵੰਤਿ ਨਾਨਕੁ ਦਾਸੁ ਹਰਿ ਕਾ ਤੇਰੀ ਚਾਲ ਸੁਹਾਵੀ
ਮਧੁਰਾੜੀ ਬਾਣੀ॥ 8 ॥ 2 ॥ {566-67}
ਹੇ ਭਾਈ ਲੱਧਾ ਜੀਓ! ਗੁਰਦੇਵ ਜੀ ਵਲੋਂ ਉਰੋਕਤ ਸ਼ਬਦ ਵਿੱਚ ਦਰਸਾਏ, ਪਰਮਾਤਮਾ
ਦੇ ਦਰਸ਼ਨ, ਸ਼ਰਧਾ ਭਰੀਆਂ ਮਨ ਦੀਆਂ ਅੱਖੀਆਂ ਨਾਲ ਸਦਾ ਕਰਦੇ ਰਹੇ ਹੁੰਦੇ, ਤਾਂ ਤੁਹਾਡਾ ਰੂਪ ਰੰਗ,
ਜੀਵਨ-ਚਾਲ, ਸਾਰਾ ਕੁੱਝ ਹੀ ਅਜੇਹਾ ਹੋ ਜਾਂਦਾ ਕਿ, ਤੁਸੀਂ ਅੱਜ ਵਾਲੀ ਆਤਮਕ ਮੌਤ ਕਦੇ ਨਾ ਮਰਦੇ।
ਉਨ੍ਹਾਂ ਕੀਰਤਨੀਏ ਮੂਰਖਾਂ ਬਾਰੇ ਤਾਂ ਕੋਈ ਰੋਸ, ਮੇਰੇ ਹਿਰਦੇ ਵਿੱਚ ਹੈ ਹੀ ਨਹੀਂ ਸੀ, ਪਰ ਤੁਹਾਡੇ
ਵਰਗੇ ਗਿਆਨੀ ਨੂੰ ਇਹ ਡਰ ਕਿਸ ਕਾਰਨ ਨਾ ਵਾਪਰਿਆ ਕਿ- “ਕਿਤੇ ਅਜੇਹੀ ਘਿਰਣਤ ਅਵੱਗਿਆ ਮੇਰਾ
ਲੋਕ ਪਰਲੋਕ ਹੀ ਨਾ ਵਿਗਾੜ ਦੇਵੇ?” ਹੇ ਮੇਰੇ ਪਿਅਰ ਭਾਈ ਲੱਧਾ ਜੀਓ! ਤੁਸੀ ਤਾਂ ਉਮਰ
ਵਿੱਚ ਮੇਥੋਂ ਵੱਡੇ ਹੋ। ਲਹੌਰ ਵਿੱਚ ਹੀ ਜਨਮੇ ਆਪਣੇ ਵਡੇ ਸਤਿਗੁਰਾਂ ਰਾਮਦਾਸ ਜੀ ਦਾ ਇਹ ਪਾਵਨ
ਫ਼ੁਰਮਾਨ ਜੇ ਤੁਸਾਂ ਦ੍ਰਿੜ ਕਰ ਲਿਆ ਹੰਦਾ ਤਾਂ ਤੁਸੀਂ ਅਜੇਹੀ ਭੁੱਲ ਸ਼ਾਇਦ ਨਾ ਹੀ ਕਰਦੇ:- ਇਹ
ਫ਼ੁਰਮਾਨ ਤੁਸੀਂ ਕਿਸ ਕਮਜ਼ੋਰੀ ਦੇ ਕਾਰਨ ਦ੍ਰਿੜ ਨਾ ਕਰ ਸਕੇ? :--
65- ਜਿਨ ਕੈ ਪ੍ਰੀਤਿ ਨਾਹੀ ਹਰਿ ਹਿਰਦੈ ਤੇ ਕਪਟੀ ਨਰ ਨਿਤ ਕਪਟੁ
ਕਮਾਂਤਿ॥ ਤਿਨ ਕਉ ਕਿਆ ਕੋਈ ਦੇਇ ਖਵਾਲੈ ਓਇ ਆਪਿ ਬੀਜਿ ਆਪੇ ਹੀ ਖਾਂਤਿ॥ 3 ॥
ਹਰਿ ਕਾ ਚਿਹਨੁ ਸੋਈ ਹਰਿ ਜਨ ਕਾ ਹਰਿ ਆਪੇ ਜਨ ਮਹਿ ਆਪੁ ਰਖਾਂਤਿ॥ ਧਨੁ ਧੰਨੁ ਗੁਰੂ ਨਾਨਕੁ
ਸਮਦਰਸੀ ਜਿਨਿ ਨਿੰਦਾ ਉਸਤਤਿ ਤਰੀ ਤਰਾਂਤਿ॥ 4 ॥
5 ॥ {1264}
ਅਰਥ:- ਜਿਨ੍ਹਾਂ ਦੇ
ਹਿਰਦੇ ਵਿੱਚ ਪਰਮਾਤਮਾ ਦਾ ਪਿਆਰ ਨਹੀਂ (ਵੱਸਦਾ). ਉਹ ਪਖੰਡੀ (-ਠੱਗ) ਬਣ ਜਾਂਦੇ ਹਨ (ਉਹ ਮਾਇਕ
ਪਦਾਰਥਾਂ ਦੀ ਖ਼ਾਤਰ) ਸਦਾ (ਦੂਜਿਆਂ ਨਾਲ) ਠੱਗੀ ਮਾਰਦੇ ਹਨ। ਉਨ੍ਹਾਂ ਨੂੰ ਹੋਰ ਕੋਈ ਮਨੁੱਖ (ਆਤਮਕ
ਜੀਵਨ ਦੀ ਖ਼ੁਰਾਕ) ਨਾ ਦੇ ਸਕਦਾ ਹੈ ਨਾ ਖਵਾ ਸਕਦਾ ਹੈ। ਅਜੇਹੇ (ਇਸ ਪੁਸਤਕ ਦੇ ਲਿਖਾਰੀ ਜਿਹੇ,
ਅਥਵਾ ਸਾਡੇ ਵੇਦਾਂਤੀ ਆਦਿ 14 ਰਤਨਾ ਵਰਗੇ) ਬੰਦੇ (ਠੱਗੀ ਦਾ ਬੀਜ) ਆਪ ਬੀਜ ਕੇ ਆਪ ਹੀ (ਉਸ ਦਾ ਫਲ
ਸਦਾ) ਖਾਂਦੇ ਹਨ। 3. ਹੇ ਭਾਈ! ਉੱਚੇ ਆਤਮਕ ਜੀਵਨ ਦਾ ਜਿਹੜਾ) ਲੱਛਣ ਪਰਮਾਤਮਾ ਦਾ ਹੁੰਦਾ ਹੈ
(ਹਿਰਦੇ ਵਿੱਚ ਸੱਚੀ ਸਦੀਵੀ ਯਾਦ ਦੀ ਬਰਕਤਿ ਨਾਲ) ਉਹੀ ਲੱਛਣ ਪਰਮਾਤਮਾ ਦੇ ਭਗਤ ਦਾ ਹੋ ਜਾਂਦਾ ਹੈ।
ਪ੍ਰਭੂ ਆਪ ਹੀ ਆਪਣੇ ਆਪ ਨੂੰ ਆਪਣੇ ਸੇਵਕ ਵਿੱਚ ਟਿਕਾਈ ਰੱਖਦਾ ਹੈ। ਹੇ ਭਾਈ! ਸਭ ਜੀਵਾਂ ਵਿੱਚ
ਇੱਕੋ ਪਰਮਾਤਮਾ ਦੀ ਜੋਤਿ ਵੇਖਣ ਵਾਲਾ ਗੁਰੂ ਨਾਨਕ (-ਮ: 1. ਹਰ ਵੇਲੇ) ਸਲਾਹੁਣ-ਜੋਗ ਹੈ ਜਿਸ ਨੇ
ਆਪ (ਜਗਤ ਨੂੰ ਆਪਣੇ ਵਿੱਚ ਰੋੜ੍ਹੀ ਲਈ ਜਾ ਰਹੀਆਂ ਕਾਂਗ-ਲਹਿਰਾਂ ਵਾਲੀ) ਨਿੰਦਾ ਤੇ ਖ਼ੁਸ਼ਾਮਦ (ਦੀ
ਠਾਠਾਂ ਮਾਰਦੀ ਨਦੀ) ਪਾਰ ਕਰ ਲਈ ਹੈ ਅਤੇ ਹੋਰਨਾ ਨੂੰ ਇਸ ਵਿਚੋਂ ਪਾਰ ਲੰਘਾਉਂਣ ਦਾ
(ਗੁਰਬਾਣੀ-ਰੂਪ) ਸਾਧਨ ਬਣਾਇਅ। 4. ਜੇ ਲਿਖਾਰੀ ਦੀ ਲ਼ਿਖੀ ਇਹੀ ਝੂਠ-ਗੱਲ ਕਿਸੇ ਰੱਬੀ ਭਾਣੇ ਦੇ
ਕਾਰਨ ਸਚ-ਮੁਚਂ ਹੀ ਵਾਪਰ ਗਈ ਹੁੰਦੀ ਤਾਂ ਪੰਚਮ ਸਤਿਗੁਰਾਂ ਨੇ ਅਜੇਹੀ ਕਰਤੂਤ ਤੋਂ ਭਾਈ ਲੱਧੇ ਨਾਲ
ਵੀ ਉਹੋ ਸਲੂਕ ਕਰਨਾ ਸੀ ਜਿਹੜਾ ਬਾਬਾ ਰਾਮਰਾਇ ਜੀ ਨਾਲ ਹੋਇਆ ਸੀ। ਗੁਰੂ ਜੀ ਦੀ ਬਾਣੀ ਦੀ ਅਵੱਗਿਆ
ਤੁੱਲ ਹੀ ਸਤਿਗੁਰਾਂ ਦੀ ਇਹ ਅਵਗਿਆ ਹੈ।
ਐਸਾ ਪ੍ਰਭੁ ਤਿਆਗਿ ਅਵਰ ਕਤ ਲਾਗਹੁ॥ ਗੁਰ ਪ੍ਰਸਾਦਿ ਨਾਨਕ ਮਨਿ ਜਾਗਹੁ॥
6 ॥
ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ
|
. |