ਸਿੱਖਾਂ ਦੀ ਸੰਗਤੀ-ਏਕਤਾ!
੧੬ ਅਗਸਤ ੧੬੦੪ ਨੂੰ ਗੁਰੂ ਅਰਜਨ
ਸਾਹਿਬ ਨੇ “ਦਰਬਾਰ ਸਾਹਿਬ, ਅੰਮ੍ਰਿਤਸਰ” ਵਿਖੇ ਗੁਰੂ ਗਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਕੀਤਾ ਅਤੇ
ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਪਣੇ ਅੰਤਕਿ ਸੁਆਸਾਂ ਤੋਂ ਪਹਿਲਾਂ (੭ ਅਕਤੂਬਰ ੧੭੦੮) ਨੂੰ
ਹੁਕਮ ਕੀਤਾ: “ਸੱਭ ਸਿੱਖਨ ਕਉ ਹੁਕਮ ਹੈ, ਗੁਰੂ ਮਾਨਿਓ ਗਰੰਥ”। ਇੰਜ, ਸਾਰੇ ਸਿੱਖ ਪਰਿਵਾਰ “ਗੁਰੂ
ਗਰੰਥ ਸਾਹਿਬ” ਦੇ ਉਪਦੇਸ਼ਾਂ ਅਨੁਸਾਰ ਹੀ ਜੀਵਨ ਬਤੀਤ ਕਰਨ ਦਾ ਯੱਤਨ ਕਰਦੇ ਰਹਿੰਦੇ ਹਨ। ਗੁਰਬਾਣੀ
ਤੋਂ ਲਾਹਾ ਲੈਣ ਲਈ, ਸਾਰੀ ਦੁੱਨੀਆ ਵਿਖੇ, ਸਿੱਖਾਂ ਨੇ ਗੁਰਦੁਆਰੇ ਸਥਾਪਤ ਕੀਤੇ ਹੋਏ ਹਨ। ਇਸ
ਪ੍ਰਥਾਏ, ਗੁਰੂ ਨਾਨਕ ਸਾਹਿਬ ਬਿਆਨ ਕਰਦੇ ਹਨ:
“ਗੁਰੂ
ਗਰੰਥ ਸਾਹਿਬ, ਪੰਨਾ ੭੨੯-੩੦॥ ਸੂਹੀ ਮਹਲਾ ੧॥ ਭਾਂਡਾ ਹਛਾ ਸੋਇ ਜੋ ਤਿਸੁ ਭਾਵਸੀ॥ ਭਾਂਡਾ ਅਤਿ
ਮਲੀਣੁ ਧੋਤਾ ਹਛਾ ਨ ਹੋਇਸੀ॥ ਗੁਰੂ ਦੁਆਰੈ ਹੋਇ ਸੋਝੀ ਪਾਇਸੀ॥ ਏਤੁ ਦੁਆਰੈ ਧੋਇ ਹਛਾ ਹੋਇਸੀ॥ ਮੈਲੇ
ਹਛੇ ਕਾ ਵੀਚਾਰੁ ਆਪਿ ਵਰਤਾਇਸੀ॥ ਮਤੁ ਕੋ ਜਾਣੈ ਜਾਇ ਅਗੈ ਪਾਇਸੀ॥ ਜੇਹੇ ਕਰਮ ਕਮਾਇ ਤੇਹਾ ਹੋਇਸੀ॥
ਅੰਮ੍ਰਿਤੁ ਹਰਿ ਕਾ ਨਾਉ ਆਪ ਵਰਤਾਇਸੀ॥ ਚਲਿਆ ਪਤਿ ਸਿਉ ਜਨਮੁ ਸਵਾਰਿ ਵਾਜਾ ਵਾਇਸੀ॥ ਮਾਣਸੁ ਕਿਆ
ਵੇਚਾਰਾ ਤਿਹੁ ਲੋਕ ਸੁਣਾਇਸੀ॥ ਨਾਨਕ ਆਪਿ ਨਿਹਾਲ ਸਭਿ ਕੁਲ ਤਾਰਸੀ॥ ੧॥ ੪॥ ੬॥ ਇਵੇਂ ਹੀ ਗੁਰੂ
ਅਮਰਦਾਸ ਸਾਹਿਬ ਫੁਰਮਾਨ ਕਰਦੇ ਹਨ। (ਪੰਨਾ ੬੪੬): ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥ ਸਚਾ
ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ॥ ਗੁਰ ਕਿਰਪਾ ਤੇ ਪਾਈਅਨਿ ਜੇ ਦੇਵੈ ਦੇਵਣਹਾਰੁ॥ ਸਚਾ ਸਉਦਾ ਲਾਭੁ
ਸਦਾ ਖਟਿਆ ਨਾਮੁ ਅਪਾਰੁ॥ ਵਿਖੁ ਵਿਚਿ ਅੰਮ੍ਰਿਤੁ ਪ੍ਰਗਟਿਆ ਕਰਮਿ ਪੀਆਵਣਹਾਰੁ॥ ਨਾਨਕ ਸਚੁ ਸਲਾਹੀਐ
ਧੰਨੁ ਸਵਾਰਣਹਾਰੁ॥ ੨॥
ਹਰੇਕ ਗੁਰਦੁਆਰਾ ਸਾਹਿਬ ਵਿਖੇ ਸਵੇਰੇ ਅਤੇ ਸ਼ਾਮ ਸਮੇਂ ਦੀਵਾਨ ਸੱਜਦੇ ਹਨ ਜਿਥੇ ਕੋਈ ਵੀ
ਪ੍ਰਾਣੀ ਆ ਸਕਦਾ ਹੈ ਅਤੇ ਆਪਣਾ ਜੀਵਨ ਸਫਲਾ ਕਰਨ ਲਈ ਇਲਾਹੀ ਗੁਰਬਾਣੀ ਤੋਂ ਸੇਧ ਲੈ ਸਕਦਾ ਹੈ।
ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਇਸ ਪ੍ਰੰਪਰਾ ਨੂੰ ‘ਸੰਗਤ ਤੇ ਪੰਗਤ’ ਦੇ ਨਾਮ ਨਾਲ
ਯਾਦ ਕੀਤਾ ਜਾਂਦਾ ਹੈ। ਇਸ ਲਈ, ਸਿੱਖ ਪਰਿਵਾਰਾਂ ਨੂੰ ਬੇਨਤੀ ਹੈ ਕਿ ਉਹ ਸਦਾ “ਗੁਰੂ ਗਰੰਥ ਸਾਹਿਬ”
ਵਿੱਚ ਅੰਕਤਿ ਕੀਤੀ ਬਾਣੀ ਦਾ ਹੀ ਪਾਠ ਕਰਨ ਕਿਉਂਕਿ ਸਿੱਖਾਂ ਦਾ ਇਹੀ ਇੱਕ ਪਵਿੱਤਰ ਧਰਮ ਗਰੰਥ ਹੈ।
ਇਸ ਲਈ ਨਿੱਤਨੇਮ ਅਤੇ ਖੰਡੇ ਦੀ ਪਾਹੁਲ ਸਮੇਂ, ਇਸ ਵਿਚੋਂ ਹੀ ਗੁਰਬਾਣੀ ਦਾ ਪਾਠ ਕਰਨਾ ਚਾਹੀਦਾ ਹੈ।
ਸਾਰਾ ਗੁਰੂ ਗਰੰਥ ਸਾਹਿਬ ਇਲਾਹੀ ਗਿਆਨ ਦਾ ਭੰਡਾਰ ਹੈ, ਜਿਹੜਾ ਸਦਾ ਰਹਿਣ ਵਾਲਾ ਹੈ। ਗੁਰੂ ਅਰਜਨ
ਸਾਹਿਬ ਓਪਦੇਸ਼ ਕਰਦੇ ਹਨ: ਗੁਰੂ ਗਰੰਥ ਸਾਹਿਬ ਦਾ ਪੰਨਾ ੧੮੫-੧੮੬॥ ਗਉੜੀ
ਗੁਆਰੇਰੀ ਮਹਲਾ ੫॥ ਹਮ ਧਨਵੰਤ ਭਾਗਠ ਸਚ ਨਾਇ॥ ਹਰਿ ਗੁਣ ਗਾਵਹ ਸਹਜਿ ਸੁਭਾਇ॥ ੧॥ ਰਹਾਉ॥ ਪੀਊ ਦਾਦੇ
ਕਾ ਖੋਲਿ ਡਿਠਾ ਖਜਾਨਾ॥ ਤਾ ਮੇਰੈ ਮਨਿ ਭਇਆ ਨਿਧਾਨਾ॥ ੧॥ ਰਤਨ ਲਾਲ ਜਾ ਕਾ ਕਛੂ ਨ ਮੋਲੁ॥ ਭਰੇ
ਭੰਡਾਰ ਅਖੂਟ ਅਤੋਲ॥ ੨॥ ਖਾਵਹਿ ਖਰਚਹਿ ਰਲਿ ਮਿਲਿ ਭਾਈ॥ ਤੋਟਿ ਨ ਆਵੈ ਵਧਦੋ ਜਾਈ॥ ੩॥ ਕਹੁ ਨਾਨਕ
ਜਿਸੁ ਮਸਤਕਿ ਲੇਖੁ ਲਿਖਾਇ॥ ਸੁ ਏਤੁ ਖਜਾਨੈ ਲਇਆ ਰਲਾਇ॥ ੪॥ ੩੧॥ ੧੦੦॥
ਸਾਰੀ ਗੁਰਬਾਣੀ ਸਾਡੇ ਆਚਰਨ ਨੂੰ ਉੱਚਾ ਕਰਨ ਲਈ ਓਚਾਰੀ ਹੋਈ ਹੈ ਤਾਂ ਜੋ ਅਸੀਂ ਨੇਕ ਕੰਮ ਕਰਕੇ,
ਸਚਿਆਰ ਜ਼ਿੰਦਗੀ ਬਤੀਤ ਕਰ ਸਕੀਏ ਅਤੇ ਹੋਰ ਲੋਕਾਈ ਨੂੰ ਭੀ ਸੱਚ ਦੇ ਆਧਾਰ ‘ਤੇ ਰਹਿਣ ਲਈ ਪ੍ਰੇਰਦੇ
ਰਹੀਏ। ਹੇਠ ਲਿਖੇ ਸ਼ਬਦ, ਪਰਿਮਾਣ ਵਜੋਂ ਸਾਂਝੇ ਕਰਨ ਦਾ ਓਪਰਾਲਾ ਕੀਤਾ ਹੈ ਤਾਂ ਜੋ ਸਾਨੂੰ
“ਪੀਰੀ-ਮੀਰੀ” ਅਤੇ “ਇਲਾਹੀ-ਦੁਨਿਆਵੀ” ਗਿਆਨ ਪਰਾਪਤ ਹੋ ਸਕੇ:
ਪੰਨਾ ੧੫: ਸਿਰੀਰਾਗੁ ਮਹਲਾ ੧॥ ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥ ਨਾਨਕੁ ਤਿਨ ਕੈ
ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥ ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥ ੪॥ ੩॥
ਪੰਨਾ ੧੬: ਸਭਿ ਰਸ ਮੀਠੇ ਮੰਨਿਐ ਸੁਣਿਐ ਸਾਲੋਣੇ॥ ਖਟ ਤੁਰਸੀ ਮੁਖਿ ਬੋਲਣਾ ਮਾਰਣ ਨਾਦ ਕੀਏ॥ ਛਤੀਹ
ਅੰਮ੍ਰਿਤ ਭਾਉ ਏਕੁ ਜਾ ਕਉ ਨਦਰਿ ਕਰੇਇ॥ ੧॥ ਬਾਬਾ ਹੋਰੁ ਖਾਣਾ ਖੁਸੀ ਖੁਆਰੁ॥ ਜਿਤੁ ਖਾਧੈ ਤਨੁ
ਪੀੜੀਐ ਮਨ ਮਹਿ ਚਲਹਿ ਵਿਕਾਰ॥ ੧॥ ਰਹਾਉ॥
ਪੰਨਾ ੬੨: ਮਨਹਠ ਬੁਧੀ ਕੇਤੀਆ ਕੇਤੇ ਬੇਦ ਬੀਚਾਰ॥ ਕੇਤੇ ਬੰਧਨ ਜੀਅ ਕੇ ਗੁਰਮੁਖਿ ਮੋਖ ਦੁਆਰ॥ ਸਚਹੁ
ਓਰੈ ਸਭੁ ਕੋ ਉਪਰਿ ਸਚੁ ਆਚਾਰੁ॥ ੫॥ ਸਭੁ ਕੋ ਊਚਾ ਆਖੀਐ ਨੀਚੁ ਨ ਦੀਸੈ ਕੋਇ॥ ਇਕਨੈ ਭਾਂਡੈ ਸਾਜਿਐ
ਇਕੁ ਚਾਨਣੁ ਤਿਹ ਲੋਇ॥ ਕਰਮਿ ਮਿਲੈ ਸਚੁ ਪਾਈਐ ਧੁਰਿ ਬਖਸ ਨ ਮੇਟੈ ਕੋਇ॥ ੬॥
ਪੰਨਾ ੬੭: ਸਿਰੀਰਾਗੁ ਮਹਲਾ ੩॥ ਮਾਇਆ ਮੋਹੁ ਮੇਰੈ ਪ੍ਰਭਿ ਕੀਨਾ ਆਪੇ ਭਰਮਿ ਭੁਲਾਏ॥ ਮਨਮੁਖਿ ਕਰਮ
ਕਰਹਿ ਨਹੀ ਬੂਝਹਿ ਬਿਰਥਾ ਜਨਮੁ ਗਵਾਏ॥ ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ॥ ੧॥ ਮਨ
ਰੇ ਨਾਮੁ ਜਪਹੁ ਸੁਖੁ ਹੋਇ॥ ਗੁਰੁ ਪੂਰਾ ਸਾਲਾਹੀਐ ਸਹਜਿ ਮਿਲੈ ਪ੍ਰਭ ਸੋਇ॥ ੧॥ ਰਹਾਉ॥
ਪੰਨਾ ੭੪: ਸਿਰੀਰਾਗੁ ਮਹਲਾ ੫॥ ਹੁਣਿ ਹੁਕਮੁ ਹੋਆ ਮਿਹਰਵਾਣ ਦਾ॥ ਪੈ ਕੋਇ ਨ ਕਿਸੈ ਰਞਾਣਦਾ॥
ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ॥ ੧੩॥
ਪੰਨਾ ੯੭: ਰਾਗੁ ਮਾਝ ਮਹਲਾ ੫॥ ਸਭੁ ਕੋ ਆਸੈ ਤੇਰੀ ਬੈਠਾ॥ ਘਟ ਘਟ ਅੰਤਰਿ ਤੂੰਹੈ ਵੁਠਾ॥ ਸਭੇ
ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥ ੩॥
ਪੰਨਾ ੧੪੨: ਮ: ੧ ਸਲੋਕੁ॥ ਸੋ ਜੀਵਿਆ ਜਿਸੁ ਮਨਿ ਵਸਿਆ ਸੋਇ॥ ਨਾਨਕ ਅਵਰੁ ਨ ਜੀਵੈ ਕੋਇ॥ ਜੇ ਜੀਵੈ
ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥ ਰਾਜਿ ਰੰਗੁ ਮਾਲਿ ਰੰਗੁ॥ ਰੰਗਿ ਰਤਾ ਨਚੈ ਨੰਗੁ॥
ਨਾਨਕ ਠਗਿਆ ਮੁਠਾ ਜਾਇ॥ ਵਿਣੁ ਨਾਵੈ ਪਤਿ ਗਇਆ ਗਵਾਇ॥ ੧॥
ਪੰਨਾ ੧੮੧: ਗਉੜੀ ਗੁਆਰੇਰੀ ਮਹਲਾ ੫॥ ਤੂੰ ਮੇਰਾ ਸਖਾ ਤੂੰ ਹੀ ਮੇਰਾ ਮੀਤੁ॥ ਤੂੰ ਮੇਰਾ ਪ੍ਰੀਤਮੁ
ਤੁਮ ਸੰਗਿ ਹੀਤੁ॥ ਤੂੰ ਮੇਰੀ ਪਤਿ ਤੂ ਹੈ ਮੇਰਾ ਗਹਣਾ॥ ਤੁਝ ਬਿਨੁ ਨਿਮਖੁ ਨ ਜਾਈ ਰਹਣਾ॥ ੧॥
ਪੰਨਾ ੩੪੫: ਰਾਗੁ ਗਉੜੀ ਰਵਿਦਾਸ ਜੀ ਕੇ ਪਦੇ ਗਉੜੀ ਗੁਆਰੇਰੀ॥ ਬੇਗਮ ਪੁਰਾ ਸਹਰ ਕੋ ਨਾਉ॥ ਦੂਖੁ
ਅੰਦੋਹੁ ਨਹੀ ਤਿਹਿ ਠਾਉ॥ ਨਾਂ ਤਸਵੀਸ ਖਿਰਾਜੁ ਨ ਮਾਲੁ॥ ਖਉਫੁ ਨ ਖਤਾ ਨ ਤਰਸੁ ਜਵਾਲੁ॥ ੧॥
ਪੰਨਾ ੩੬੬: ਰਾਗੁ ਆਸਾ ਘਰੁ ੨ ਮਹਲਾ ੪॥ ਹਮ ਹਰਿ ਸਿਉ ਧੜਾ ਕੀਆ ਮੇਰੀ ਹਰਿ ਟੇਕ॥ ਮੈ ਹਰਿ ਬਿਨੁ
ਪਖੁ ਧੜਾ ਅਵਰੁ ਨ ਕੋਈ ਹਉ ਹਰਿ ਗੁਣ ਗਾਵਾ ਅਸੰਖ ਅਨੇਕ॥ ੧॥ ਰਹਾਉ॥
ਪੰਨਾ ੩੮੬: ਆਸਾ ਮਹਲਾ ੫॥ ਪਰ ਕਾ ਬੁਰਾ ਨ ਰਾਖਹੁ ਚੀਤ॥ ਤੁਮ ਕਉ ਦੁਖੁ ਨਹੀ ਭਾਈ ਮੀਤ॥ ੩॥
ਪੰਨਾ ੬੧੧: ਸੋਰਠਿ ਮਹਲਾ ੫ ਘਰੁ ੨ ਚਉਪਦੇ॥ ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ॥
ਸੁਣ ਮੀਤਾ ਜੀਉ ਹਮਾਰਾ ਬਲਿ ਬਲਿ ਜਾਸੀ ਹਰਿ ਦਰਸਨੁ ਦੇਹੁ ਦਿਖਾਈ॥ ੧॥
ਪੰਨਾ ੬੭੧: ਧਨਾਸਰੀ ਮਹਲਾ ੫॥ ਨਾ ਕੋ ਮੇਰਾ ਦੁਸਮਨੁ ਰਹਿਆ ਨਾ ਹਮ ਕਿਸ ਕੇ ਬੈਰਾਈ॥ ਬ੍ਰਹਮ ਪਸਾਰੁ
ਪਸਾਰਿਓ ਭਤਿਰਿ ਸਤਿਗੁਰ ਤੇ ਸੋਝੀ ਪਾਈ॥ ੨॥ ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥
ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ॥ ੩॥
ਪੰਨਾ ੭੨੮: ਸੂਹੀ ਮਹਲਾ ੧ ਘਰੁ ੨॥ ਹਮ ਨਹੀ ਚੰਗੇ ਬੁਰਾ ਨਹੀ ਕੋਇ॥ ਪ੍ਰਣਵਤਿ ਨਾਨਕੁ ਤਾਰੇ ਸੋਇ॥
੨॥
ਪੰਨਾ ੯੨੦: ਰਾਮਕਲੀ ਮਹਲਾ ੩ ਅਨੰਦੁ॥ ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ॥ ਬਾਣੀ
ਤ ਗਾਵਹੁ ਗੁਰੁ ਕੇਰੀ ਬਾਣੀਆ ਸਿਰਿ ਬਾਣੀ॥ ਜਿਨ ਕਉ ਨਦਰਿ ਕਰਮੁ ਹੋਵੈ ਹਿਰਦੈ ਤਿਨਾ ਸਮਾਣੀ॥ ਪੀਵਹੁ
ਅੰਮ੍ਰਿਤੁ ਸਦਾ ਰਹੁ ਹਰਿ ਰੰਗਿ ਜਪਿਹੁ ਸਾਰਿਗਪਾਣੀ॥ ਕਹੈ ਨਾਨਕੁ ਸਦਾ ਗਾਵਹੁ ਏਹ ਸਚੀ ਬਾਣੀ॥ ੨੩॥
ਪੰਨਾ ੯੮੨: ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥ ਗੁਰੁ ਬਾਣੀ ਕਹੈ ਸੇਵਕੁ
ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ ੫॥
ਪੰਨਾ ੧੧੦੨: ਸਲੋਕ ਮ: ੫॥ ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ॥ ਹੋਹੁ ਸਭਨਾ ਕੀ ਰੇਣੁਕਾ ਤਉ ਆਉ
ਹਮਾਰੈ ਪਾਸਿ॥ ੧॥
ਪੰਨਾ ੧੧੦੫: ਸਲੋਕ ਕਬੀਰ॥ ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ॥ ਖੇਤੁ ਜੁ ਮਾਂਡਿਓ ਸੂਰਮਾ ਅਬ
ਜੂਝਨ ਕੋ ਦਾਉ॥ ੧॥ ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ
ਛਾਡੈ ਖੇਤੁ॥ ੨॥ ੨॥
ਪੰਨਾ ੧੧੮੫: ਬਸੰਤੁ ਮਹਲਾ ੫ ਘਰੁ ੨ ਹਿੰਡੋਲ॥ ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ
ਲਿਵ ਲਾਇ॥ ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ॥ ੧॥
ਪੰਨਾ ੧੨੯੯: ਕਾਨੜਾ ਮਹਲਾ ੫॥ ਬਿਸਰਿ ਗਈ ਸਭ ਤਾਤਿ ਪਰਾਈ॥ ਜਬ ਤੇ ਸਾਧਸੰਗਤਿ ਮੋਹਿਪਾਈ॥ ੧॥ ਰਹਾਉ॥
ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥ ੧॥
ਪੰਨਾ ੧੩੩੦: ਪ੍ਰਭਾਤੀ ਮਹਲਾ ੧॥ ਜਾਤਿ ਜਨਮੁ ਨਹ ਪੂਛੀਐ ਸਚ ਘਰੁ ਲੇਹੁ ਬਤਾਇ॥ ਸਾ ਜਾਤਿ ਸਾ ਪਤਿ
ਹੈ ਜੇਹੇ ਕਰਮ ਕਮਾਇ॥ ਜਨਮ ਮਰਨ ਦੁਖੁ ਕਾਟੀਐ ਨਾਨਕ ਛੁਟਸਿ ਨਾਇ॥ ੪॥ ੧੦॥
ਪੰਨਾ ੧੩੪੯: ਬਿਭਾਸ ਪ੍ਰਭਾਤੀ ਬਾਣੀ ਕਬੀਰ ਜੀ ਕੀ॥ ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥ ੧॥
ਪੰਨਾ ੧੩੮੨: ਸਲੋਕ ਸੇਖ ਫਰੀਦ ਕੇ॥ ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ॥ ਦੇਹੀ ਰੋਗੁ ਨ
ਲਗਈ ਪਲੈ ਸਭੁ ਕਿਛੁ ਪਾਇ॥ ੭੮॥
ਪੰਨਾ ੧੪੧੨: ਸਲੋਕ ਮਹਲਾ ੧॥ ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ
ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥ ੨੦॥
ਪੰਨਾ ੧੪੨੭: ਸਲੋਕ ਮਹਲਾ ੯॥ ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥ ਕਹੁ ਨਾਨਕ ਸੁਨਿ ਰੇ ਮਨਾ
ਗਿਆਨੀ ਤਾਹਿ ਬਖਾਨਿ॥ ੧੬॥
ਪਰ, ਇਹ ਸਮਝ ਨਹੀਂ ਆ ਰਹੀ ਕਿ ਬਹੁਤ ਸਾਰੇ ਸਿੱਖ, ਹੋਰ ਅਗਿਆਤ ਲਿਖਾਰੀਆਂ ਦੀਆਂ ਲਿਖਤਾਂ/ਕਿਤਾਬਾਂ
ਨੂੰ ਕਿਵੇਂ ਧਰਮ-ਪੁਸਤਕਾਂ ਸਮਝਣ ਲਗ ਪਏ ਹਨ? ਖ਼ਾਸ ਕਰਕੇ, ਸਿੱਖ ਰਹਿਤ ਮਰਯਾਦਾ (੧੯੪੫) ਦੁਆਰਾ ਤਾਂ
ਸਿੱਖਾਂ ਨੂੰ “ਗੁਰੂ ਗਰੰਥ ਸਾਹਿਬ” ਤੋਂ ਦੂਰ ਕਰਨ ਦੇ ਹੀ ਯੱਤਨ ਹੋ ਰਹੇ ਹਨ। ਇਹ ਅਫਸੋਸ ਨਾਲ
ਲਿਖਣਾ ਪੈ ਰਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ, ਦਿੱਲੀ ਸਿੱਖ
ਗੁਰਦੁਆਰਾ ਮੈਨਜਮਿੰਟ ਕਮੇਟੀ, ਪਟਨਾ ਸਾਹਿਬ, ਹਜ਼ੂਰ ਸਾਹਿਬ, ਕਈ ਜਥੇਬੰਦੀਆਂ, ਡੇਰਾਬਾਦ ਅਤੇ ਹੈਡ
ਮਨਿਸਟਰਜ਼ ਤਾਂ ਬਚਿਤ੍ਰ ਨਾਟਕ (ਅਖੌਤੀ ਦਸਮ ਗ੍ਰੰਥ) ਨੂੰ “ਗੁਰੂ ਗਰੰਥ ਸਾਹਿਬ” ਤੋਂ ਵੀ ਵਧੀਕ
ਮਹੱਤਤਾ ਦੇ ਰਹੇ ਹਨ। ਇਹੀ ਰਵੱਈਆ ਅਜ ਕਲ, ਕਈ ਭਾਈਆਂ, ਰਾਗੀਆਂ, ਕਥਾਕਾਰਾਂ ਅਤੇ ਪ੍ਰਚਾਰਕਾਂ ਨੇ
ਭੀ ਅਪਨਾਇਆ ਹੋਇਆ ਜੇਹੜੇ ਅਖੌਤੀ ਦਸਮ ਗ੍ਰੰਥ ਵਿਚੋਂ ਵੇਰਵਾ ਦੇਣ ਤੋਂ ਸੰਕੋਚ ਨਹੀਂ ਕਰਦੇ, ਸਗੋਂ
ਗੁਰੂ ਗਰੰਥ ਸਾਹਿਬ ਵਿੱਚ ਅੰਕਤਿ ਬਾਣੀ ਦੇ ਮੁਕਾਬਲੇ ਵਿੱਚ ਪਰਿਮਾਣ ਦੇਣੇ ਫਖਰ ਸਮਝਦੇ ਹਨ! ਕਈ ਵਾਰ
ਖ਼ਿਆਲ ਆਉਂਦਾ ਹੈ ਕਿ ਜੇ ਸਿੱਖ ਰਹਿਤ ਮਰਯਾਦਾ ਦਾ ਖਰੜਾ ਤਿਆਰ ਕਰਨੇ ਸਮੇਂ (੧੯੩੨-੧੯੪੫) ਸ਼੍ਰੋਮਣੀ
ਕਮੇਟੀ ਵਲੋਂ ਥਾਪੇ ਮੈਂਬਰਾਂ ਨੇ ਗੁਰੂ ਗਰੰਥ ਸਾਹਿਬ ਦਾ ਅਧਿਐਨ ਨਹੀਂ ਕੀਤਾ ਹੋਵੇਗਾ ਤਾਂ ਉਸ ਸਮੇਂ
ਦੇ ਬੁੱਧੀਜੀਵਾਂ ਨੇ ਕਿਉਂ ਨਾ ਸੇਧ ਦਿੱਤੀ ਜਿਵੇਂ (੧) ਭਾਈ ਵੀਰ ਸਿੰਘ ਜੀ (੧੮੭੨-੧੯੫੭), (੨)
ਭਾਈ ਰਣਧੀਰ ਸਿੰਘ ਜੀ, (੧੮੭੮-੧੯੬੧), (੩) ਮਾਸਟਰ ਤਾਰਾ ਸਿੰਘ ਜੀ (੧੮੮੫-੧੯੬੭), (੪) ਗਿਆਨੀ
ਗੁਰਬਚਨ ਸਿੰਘ ਜੀ ਭਿੰਡਰਾਵਾਲੇ (੧੯੦੨-੧੯੬੯), (੫) ਗਿਆਨੀ ਕਰਤਾਰ ਸਿੰਘ ਜੀ (੧੯੦੨-੧੯੭੪) ?
ਅਖੀਰ ਵਿੱਚ ਬਾਹਰ ਰਹਿੰਦੇ ਸਿੱਖਾਂ ਨੂੰ ਬੇਨਤੀ ਹੈ ਕਿ ਸਾਨੂੰ ਸਦਾ ਇਹ ਯਾਦ ਰੱਖਣਾ ਚਾਹੀਦਾ ਹੈ ਕਿ
“ਗੁਰੂ ਗਰੰਥ ਸਾਹਿਬ” ਹੀ ਸਾਰੇ ਸਿੱਖਾਂ ਦਾ “ਸ਼ਬਦ ਗੁਰੂ ਅਤੇ ਸੱਭ ਤੋਂ ਉੱਤਮ ਧਰਮ ਗਰੰਥ” ਹੈ। ਇਸ
ਲਈ, ਕਿਸੇ ਹੋਰ ਮਿਥਹਾਸਕ ਅਤੇ ਖਿਆਲੀ ਕਥਾ, ਕਹਾਣੀਆਂ ਤੋਂ ਛੁੱਟਕਾਰਾ ਪਾ ਲੈਣਾ ਚਾਹੀਦਾ ਹੈ। ਇੰਜ
ਕਰਨ ਨਾਲ, ਸਾਰੇ ਸਿੱਖ ਇਕਸਾਰਤਾ ਜੀਵਨ ਬਤੀਤ ਕਰਨ ਵਿੱਚ ਸਫਲ ਹੋ ਸਕਦੇ ਹਨ, ਜਿਸ ਸਦਕਾ ਸਾਡੇ ਵਿੱਚ
ਏਕਤਾ ਬਣੀ ਰਹੇਗੀ।
ਖਿਮਾ ਦਾ ਜਾਚਕ,
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ): ੧੯ ਮਈ ੨੦੧੩