ਸਿੱਖ ਇਖਲਾਕ ਬਾਰੇ ਪ੍ਰੋ: ਗੁਰਮੁਖ ਸਿੰਘ ਦੀ ਈਸਾਈ ਪਾਦਰੀ ਨਾਲ ਗੱਲਬਾਤ
ਉਨਵੀਂ ਸਦੀ ਵਿੱਚ ਜੱਦ ਸਿੱਖ ਕੌਮ ਘੂਕ ਨੀਂਦ ਵਿੱਚ ਸੁੱਤੀ ਪਈ ਸੀ ਅਤੇ ਉਸ
ਦੀ ਹਾਲਤ ਕਾਫ਼ੀ ਡਿੱਗ ਚੁੱਕੀ ਸੀ ਤਾਂ ਉਸ ਵੇਲੇ ਪ੍ਰੋ: ਗੁਰਮੁੱਖ ਸਿੰਘ ਹੀ ਸਨ, ਜਿਸ ਨੇ ਸਿੱਖ ਪੰਥ
ਨੂੰ ਮੁੜ ਆਪਣੇ ਪੈਰਾਂ ਤੇ ਖੜਾ ਕੀਤਾ ਤੇ ਆਪਣੀ ਕੌਮ ਨੂੰ ਦੂਜਿਆਂ ਕੌਮਾਂ ਦੇ ਬਰਾਬਰ ਲਿਆ ਕੇ
ਇਨ੍ਹਾਂ ਅੰਦਰ ਸਤਿਕਾਰ ਪੂਰਵਕ ਜਿਊਣ ਦੀ ਚਾਹ ਪੈਦਾ ਕੀਤੀ। ਆਪ ਸਿੰਘ ਸਭਾ ਲਹਿਰ ਦੇ ਮਹਾਨ ਉਸਰਿਐ
ਤੇ ਕੌਮ ਦੇ ਪਹਿਰੇਦਾਰ ਸਨ। ਸੱਚ ਤਾਂ ਇਹ ਹੈ ਕਿ ਇਨ੍ਹਾਂ ਦੀ ਜੀਵਨੀ ਹੀ ਸਿੰਘ ਸਭਾ ਲਹਿਰ ਦਾ
ਇਤਿਹਾਸ ਹੈ।
ਸੰਨ 1873 ਈਸਵੀ ਦੀ ਗੱਲ ਹੈ, ਜਦੋਂ ਚਰਚ ਮਿਸ਼ਨ ਸਕੂਲ ਅੰਮ੍ਰਿਤਸਰ ਦੇ ਚਾਰ
ਵਿਦਿਆਰਥੀਆਂ ਨੇ ਆਪਣੇ ਮਾਤਾ ਪਿਤਾ ਤੋਂ ਈਸਾਈ ਬਨਣ ਦੀ ਆਗਿਆ ਮੰਗੀ ਸੀ। ਅਜਿਹਾ ਸਿੱਖ ਚੇਤਨਾ ਵਿੱਚ
ਪਹਿਲੀ ਵਾਰ ਹੋਇਆ ਸੀ ਕਿ ਕੋਈ ਸਿੱਖ ਵਿਦਿਆਰਥੀ ਆਪਣਾ ਧਰਮ ਛੱਡ ਕੇ ਕਿਸੇ ਹੋਰ ਧਰਮ ਵਿੱਚ ਜਾਣ ਦਾ
ਇਛੁੱਕ ਹੋਵੇ। ਉਦੋਂ ਸਿੱਖ ਸੰਸਕਾਰਾਂ ਵਿੱਚ ਸਿਰ ਦੇਣਾ ਮਾਮੂਲੀ ਜਿਹੀ ਗੱਲ ਸੀ। ਪਰ ਧਰਮ ਬਦਲਣ ਦੀ
ਗੱਲ ਸੁਣ ਕੇ ਪੂਰੇ ਅੰਮ੍ਰਿਤਸਰ ਸ਼ਹਿਰ ਦੇ ਲੋਕ ਸੜਕਾਂ ਉੱਪਰ ਨਿਕੱਲ ਆਏ ਤੇ ਅੰਗ੍ਰੇਜ ਸਰਕਾਰ
ਵਿਰੁੱਧ ਮੁਜ਼ਾਹਿਰੇ ਕਰਨ ਲੱਗ ਪਏ ਸਨ। ਸਿੱਖਾਂ ਵੱਲੋਂ ਵਿਰੋਧ ਤਾਂ ਕੁਦਰਤੀ ਸੀ, ਪਰ ਹਿੰਦੂ ਅਤੇ
ਮੁਸਲਮਾਨ ਵੀ ਮੁਜ਼ਾਹਰਿਆਂ ਵਿੱਚ ਪੂਰੇ ਜ਼ੋਰ-ਸ਼ੋਰ ਨਾਲ ਸ਼ਾਮਿਲ ਹੋਏ। ਇਸਦਾ ਕਾਰਨ ਉਨ੍ਹਾਂ ਦਾ ਅੰਦਰਲਾ
ਡਰ ਸੀ। ਸਰਕਾਰ ਅੰਗ੍ਰੇਜਾਂ ਦੀ ਸੀ ਤੇ ਸਰਕਾਰੀ ਅਫ਼ਸਰ ਈਸਾਈ ਮਿਸ਼ਨਰੀਆਂ ਦੀ ਖੁੱਲ ਕੇ ਮੱਦਦ ਕਰ ਰਹੇ
ਸਨ। ਅਗਰ ਹਿੰਦੂ, ਮੁਸਲਮਾਨ ਈਸਾਈ ਮੱਤ ਦੇ ਖਿਲਾਫ਼ ਮੁਜ਼ਾਹਰਾ ਨਹੀਂ ਸਨ ਕਰਦੇ ਤਾਂ ਉਨ੍ਹਾਂ ਦੇ ਬੱਚੇ
ਵੀ ਆਉਣ ਵਾਲੇ ਕੱਲ ਨੂੰ ਈਸਾਈ ਬਨਣ ਦੀ ਇੱਛਾ ਕਰ ਸਕਦੇ ਸਨ। ਇਨ੍ਹਾਂ ਜ਼ੋਰਦਾਰ ਮੁਜ਼ਾਹਰਿਆਂ ਕਾਰਨ
ਸ਼ਹਿਰ ਵਿੱਚ ਅਸ਼ਾਂਤੀ ਫੈਲ ਗਈ ਸੀ, ਪਰ ਜਲਦੀ ਹੀ ਹਾਲਾਤ ਤੇ ਸਰਕਾਰ ਵੱਲੋਂ ਕਾਬੂ ਪਾ ਲਿਆ ਗਿਆ ਸੀ
ਤੇ ਸਿੱਖ ਬੱਚਿਆਂ ਨੇ ਵੀ ਈਸਾਈ ਬਨਣ ਦਾ ਖਿਆਲ ਛੱਡ ਦਿੱਤਾ ਸੀ।
ਭਾਈ ਗੁਰਮੁੱਖ ਸਿੰਘ ਜਿਨ੍ਹਾਂ ਦਾ ਹਵਾਲਾ ਅਸੀਂ ਉੱਪਰ ਦੇ ਆਏ ਹਾਂ, ਮਿਸ਼ਨ
ਸਕੂਲ ਦੇ ਇੱਕ ਖਾਸ ਕਮਰੇ ਵਿੱਚ ਧਰਮ ਵਿੱਦਿਆ ਪੜਾਉਣ ਵਾਲੇ 75 ਸਾਲਾਂ ਦੀ ਉਮਰ ਦੇ ਪਾਦਰੀ
Albert Henry Lake
ਨਾਲ ਗੱਲਬਾਤ ਕਰਨ ਲਈ ਆਏ ਸਨ। ਆਪ ਨੂੰ ਕੰਵਰ ਬਿਕਰਮ ਸਿੰਘ
(ਕਪੂਰਥਲਾ) ਨੇ ਭੇਜਿਆ ਸੀ।
ਭਾਈ ਗੁਰਮੁੱਖ ਸਿੰਘ ਦਾ ਮਿਸ਼ਨ ਸਕੂਲ ਜਾਣ ਦਾ ਕੀ ਮਕਸਦ ਹੋ ਸਕਦਾ ਸੀ?
ਇਸਤੋਂ ਪਹਿਲਾਂ, ਭਾਈ ਗੁਰਮੁੱਖ ਸਿੰਘ ਜੀ ਬਾਰੇ ਪਾਠਕਾਂ ਨੂੰ ਕੁੱਝ ਦੱਸ ਕੇ, ਉਸਤੋਂ ਉਪਰੰਤ ਹੀ
ਉਨ੍ਹਾਂ ਦਾ ਪਾਦਰੀ ਸਾਹਿਬ ਨਾਲ ਗੱਲ ਬਾਤ ਕਰਨ ਦੇ ਮਕਸਦ, ਉਪਰ ਵਿਚਾਰ ਕਰਾਂਗੇ। ਭਾਈ ਗੁਰਮੁੱਖ
ਸਿੰਘ ਦਾ ਜਨਮ 15 ਅਪ੍ਰੈਲ 1849 ਵਿੱਚ ਇੱਕ ਗਰੀਬ ਮਾਪਿਆਂ ਦੇ ਘਰ ਕਪੂਰਥਲੇ ਹੋਇਆ ਸੀ। ਆਪ ਦੇ
ਪਿਤਾ ਭਾਈ ਵਸਾਵਾ ਸਿੰਘ, ਪਿੰਡ ਚੰਧੜ, ਜਿਲ੍ਹਾ ਗੁਜਰਾਂਵਾਲੇ ਦੇ ਚੰਧੜ ਜੱਟ ਸਨ। ਜ਼ਮੀਨ ਥੋੜੀ ਸੀ।
ਇਸ ਲਈ ਗੁਜ਼ਰਾਨ ਮੁਸ਼ਕਲ ਹੁੰਦੀ ਸੀ। ਇਸੇ ਕਾਰਨ ਮਹਾਰਾਜਾ ਨਿਹਾਲ ਸਿੰਘ ਦੇ ਲਾਂਗਰੀ ਲੱਗ ਗਏ।
ਮਹਾਰਾਜਾ ਨਿਹਾਲ ਸਿੰਘ ਕਪੂਰਥਲਾ ਦੀ ਮੌਤ ਪਿਛੋਂ ਉਸ ਦੇ ਦੂਜੇ ਲੜਕੇ ਕੰਵਰ ਬਿਕਰਮ ਸਿੰਘ ਦੀ ਸੇਵਾ
ਵਿੱਚ ਆ ਗਏ। ਕੰਵਰ ਬਿਕਰਮ ਸਿੰਘ ਦਾ ਵਸਾਵਾ ਸਿੰਘ ਨਾਲ ਬੜਾ ਸਨੇਹ ਸੀ। ਕੰਵਰ ਸਾਹਿਬ ਇੱਕ ਚੰਗੇ
ਗੁਰਸਿੱਖ ਤੇ ਵਿਦਵਾਨ ਵਿਅਕਤੀ ਸਨ। ਉਨ੍ਹਾਂ ਨੂੰ ਵਸਾਵਾ ਸਿੰਘ ਦੇ ਹੋਣਹਾਰ ਲੜਕੇ ਦੀ ਵਿੱਦਿਆ ਵਿੱਚ
ਨਿੱਜੀ ਦਿਲਚਸਪੀ ਸੀ। ਮੁੱਢਲੀ ਵਿੱਦਿਆ ਕਪੂਰਥਲੇ ਤੋਂ ਦਵਾ ਕੇ ਗੌਰਮਿੰਟ ਕਾਲਜ ਲਾਹੌਰ ਵਿੱਚ ਦਾਖਲ
ਕਰਵਾ ਦਿੱਤਾ। ਭਾਈ ਗੁਰਮੁੱਖ ਸਿੰਘ ਨੇ ਲਾਹੌਰ ਕਾਲਜ ਤੋਂ ਬੀ. ਏ. ਦੀ ਡਿਗਰੀ ਪ੍ਰਾਪਤ ਕੀਤੀ।
ਕੰਵਰ ਬਿਕਰਮ ਸਿੰਘ ਪੂਰਨ ਗੁਰਸਿੱਖ ਤੇ ਬਾਣੀ ਤੇ ਰਸੀਏ ਸਨ, ਤੇ ਧਾਰਮਿਕ
ਰੁੱਚੀਆਂ ਵਾਲੇ ਵਿਅਕਤੀ ਸਨ। ਉਹ ਧਾਰਮਿਕ ਸਮਾਗਮਾਂ ਵਿੱਚ ਜਾਣ ਲੱਗਿਆਂ, ਭਾਈ ਗੁਰਮੁੱਖ ਸਿੰਘ ਨੂੰ
ਵੀ ਨਾਲ ਲਿਜਾਇਆ ਕਰਦੇ ਸਨ। ਉਥੋਂ ਹੀ ਭਾਈ ਸਾਹਿਬ ਨੂੰ ਗੁਰਮੱਤ ਪ੍ਰਚਾਰ ਦੀ ਚੇਟਕ ਲੱਗ ਗਈ। ਇਸ
ਉਪਰੰਤ ਭਾਈ ਜੱਸਾ ਸਿੰਘ ਆਹਲੂਵਾਲੀਆ ਦੇ ਜੀਵਨ ਇਤਿਹਾਸ ਨੂੰ ਪੜ੍ਹਨ ਤੋਂ ਬਾਅਦ ਭਾਈ ਸਾਹਿਬ ਨੇ
ਸਿੱਖ ਇਤਿਹਾਸ ਨੂੰ ਬੜੀ ਡੂੰਘਾਈ ਨਾਲ ਪੜਿਆ ਅਤੇ ਇਸ ਦੀ ਗਹਿਰਾਈ ਨੂੰ ਸਮਝਿਆ।
ਸੰਨ 1877 ਈਸਵੀ ਵਿੱਚ ਓਰੀਐਂਟਲ ਕਾਲਜ ਲਾਹੌਰ ਵਿੱਚ, ਜਦੋਂ ਪੰਜਾਬੀ ਦੀ
ਪੜ੍ਹਾਈ ਵੀ ਸ਼ੁਰੂ ਹੋ ਗਈ ਤਾਂ ਆਪ ਇਸ ਕਾਲਜ ਵਿੱਚ ਪੰਜਾਬੀ ਦੇ ਪ੍ਰੋਫੈਸਰ ਲੱਗ ਗਏ।
ਜਿਵੇਂ ਅਸੀਂ ਉੱਪਰ ਲਿਖ ਆਏ ਹਾਂ ਕਿ ਭਾਈ ਗੁਰਮੁੱਖ ਸਿੰਘ ਜੀ ਮਿਸ਼ਨ ਸਕੂਲ
ਅੰਮ੍ਰਿਤਸਰ ਵਿੱਚ 75 ਸਾਲਾਂ ਦੇ ਬਜ਼ੁਰਗ ਪਾਦਰੀ ਨਾਲ ਇੱਕ ਖਾਸ ਕਮਰੇ ਵਿੱਚ ਬੈਠੇ ਸਨ। ਅੰਗਰੇਜ
ਪਾਦਰੀ ਨੇ ਭਾਈ ਸਾਹਿਬ ਨੂੰ ਦੱਸਿਆ, “ਇਹ ਅੰਮ੍ਰਿਤਸਰ ਦਾ ਮਿਸ਼ੀਨਰੀ ਸਕੂਲ 1853 ਈਸਵੀ ਵਿੱਚ
Robert Clock
ਨੇ ਸ਼ੁਰੂ ਕੀਤਾ ਸੀ। ਉਹ ਮਿਸ਼ਨਰੀ ਸੰਸਥਾ ਦੇ ਸੰਚਾਲਕ ਹਨ। ਮਿਸ਼ਨਰੀ ਕੰਮ ਪੰਜਾਬ ਵਿੱਚ 1843 ਈਸਵੀ
ਵਿੱਚ ਹੀ ਸ਼ੁਰੂ ਹੋ ਗਏ ਸਨ। ਯੂਰਪ ਵਿੱਚ ਬਹੁਤ ਸਾਰੀਆਂ ਮਿਸ਼ਨਰੀ ਸੰਸਥਾਵਾਂ ਹਨ ਜੋ ਇਨ੍ਹਾਂ ਸਕੂਲਾਂ
ਨੂੰ ਚਲਾਉਂਦੀਆਂ ਹਨ। ਬ੍ਰਿਟਿਸ਼ ਸਰਕਾਰ ਕੇਵਲ ਸਾਡੀ ਮੱਦਦ ਕਰਦੀ ਹੈ, ਪਰ ਅਸੀਂ ਬ੍ਰਿਟਿਸ਼ ਸਰਕਾਰ ਦੇ
ਅਧੀਨ ਨਹੀਂ ਹਾਂ। “ ਪਾਦਰੀ ਸਾਹਿਬ ਇਨ੍ਹਾਂ ਕੁੱਝ ਕਹਿ ਕੇ ਚੁੱਪ ਕਰ ਗਏ ਅਤੇ ਫੇਰ ਕਹਿਣ ਲੱਗੇ ਕਿ
“ਤੁਹਾਡੇ ਪੁੱਛੇ ਬਿਨ੍ਹਾਂ ਹੀ ਮੈਂ ਮਿਸ਼ਨ ਸਕੂਲ ਬਾਰੇ ਦੱਸ ਰਿਹਾ ਹਾਂ। ਇਸ ਦਾ ਕਾਰਨ ਇਹ ਹੈ ਕਿ ਇਹ
ਮਿਸ਼ਨਰੀ ਸੰਸਥਾ ਦਾ ਅਸੂਲ ਹੈ ਕਿ ਆਏ ਹੋਏ ਪਰਾਹੁਣਿਆਂ
(Guests)
ਨੂੰ ਆਪਣੇ ਮਿਸ਼ਨਰੀ ਕੰਮ-ਕਾਰ ਬਾਬਤ ਪੂਰੀ ਜਾਣਕਾਰੀ ਦਿੱਤੀ ਜਾਵੇ। ਮੈਂ ਹੁਣ ਤੁਹਾਥੋਂ ਤੁਹਾਡੇ
ਇੱਥੇ ਆਉਣ ਬਾਰੇ ਪੁੱਛਣਾ ਚਾਹਾਂਗਾ। “
ਭਾਈ ਗੁਰਮੁੱਖ ਸਿੰਘ ਨੇ ਪਾਦਰੀ
(Father Albert Lake)
ਨੂੰ ਸੰਬੋਧਨ ਕਰਦੇ ਹੋਏ ਕਿਹਾ “ਮੈਂ ਤੁਹਾਡੇ ਪਾਸੋਂ ਕੁੱਝ ਸਿੱਖਣ ਆਇਆ ਹਾਂ।
ਤੁਹਾਡੇ ਸਕੂਲ ਦੇ ਉਨ੍ਹਾਂ ਵਿਦਿਆਰਥੀਆਂ ਨੂੰ ਵੀ ਮੈਂ ਮਿਲ ਆਇਆ ਹਾਂ ਜਿਨ੍ਹਾਂ ਨੇ ਈਸਾਈ ਬਨਣ ਦੀ
ਖਾਹਿਸ਼ ਜ਼ਾਹਿਰ ਕੀਤੀ ਸੀ ਪਰ ਹਾਲ ਦੀ ਘੜੀ ਉਨ੍ਹਾਂ ਬੱਚਿਆਂ ਨੇ ਆਪਣਾ ਈਸਾਈ ਹੋਣ ਦਾ ਇਰਾਦਾ ਛੱਡ
ਦਿੱਤਾ ਹੈ ਅਤੇ ਲੋਕ ਵੀ ਸ਼ਾਂਤ ਹੋ ਗਏ ਹਨ”। ਪਰ ਅੰਦਰੋਂ-ਅੰਦਰ ਸਿੱਖ ਸਮਾਜ ਨੂੰ ਇਹ ਘਟਨਾ ਘੁਣ
ਵਾਂਗ ਖਾ ਰਹੀ ਹੈ। ਸਿੱਖ ਧਰਮ ਸਿਰਫ 170-175 ਸਾਲ ਪੁਰਾਣਾ ਧਰਮ ਹੈ। ਇਸ ਦਾ ਪਿਛੋਕੜ,
ਜੰਗਾਂ ਤੇ ਸ਼ਹਾਦਤਾਂ ਵਿੱਚ ਗੁਜਰਿਆ ਹੈ। ਕੋਈ ਸਿੱਖ ਸ਼ਹੀਦ ਹੋ ਜਾਵੇ ਤਾਂ ਕੋਈ ਅਜੀਬ ਗੱਲ ਨਹੀਂ
ਹੋਵੇਗੀ, ਪਰ ਜੇ ਕੋਈ ਸਿੱਖ ਬੱਚਾ ਧਰਮ ਬਦਲਣ ਬਾਰੇ ਸੋਚੇ ਤਾਂ ਸਿੱਖ ਜਗਤ ਵਿੱਚ ਹੜਬੜਾਹਟ ਮੱਚ
ਜਾਣਾ ਕੁਦਰਤੀ ਹੋਵੇਗਾ। ਸਾਡੀ ਸਿੱਖ ਕੌਮ ਪਾਸ ਜੇ ਕੋਈ ਵਿਰਾਸਤ ਹੈ ਤਾਂ ਉਹ ਹੈ ਉਨ੍ਹਾਂ ਦੀ ਮਜ੍ਹਬ
ਬਾਰੇ ਚੇਤਨਾ। ਪਰ ਅੱਜ ਸਿੱਖ ਬੱਚੇ ਆਪਣੇ ਧਰਮ ਤੋਂ ਕਿਉਂ ਉਕਤਾ ਗਏ ਹਨ? ਇਸ ਪਿਛੇ ਸਾਡੀ ਕੌਮ
ਦੀ ਜਰੂਰ ਕੋਈ ਗਲਤੀ ਹੋਵੇਗੀ ਜਿਸਦਾ ਨਤੀਜਾ ਸਾਡੇ ਸਾਹਮਣੇ ਹੈ। “ ਇਨ੍ਹਾਂ ਕਹਿ ਕੇ
ਭਾਈ ਸਾਹਿਬ ਚੁੱਪ ਕਰ ਗਏ।
ਮੈਂ ਪਾਠਕਾਂ ਨੂੰ ਥੋੜਾ ਜਿਹਾ ਪਾਦਰੀ
Albert Henry Lake
ਬਾਰੇ ਦੱਸਣਾ ਜਰੂਰੀ ਸਮਝਦਾ ਹਾਂ। ਪਾਦਰੀ Henry
Lake, Ireland ਦਾ ਜੰਮਪਲ ਸੀ। ਉਸ ਨੂੰ
ਬਚਪਨ ਵਿੱਚ ਹੀ, ਉਸ ਦੀ ਮਾਂ ਨੈ ਧਰਮ ਗਿਆਨ ਤੇ ਰੂਹਾਨੀਅਤ ਦੀ ਖੋਜ ਵੱਲ ਲਾ ਦਿੱਤਾ ਸੀ। ਉਸਨੇ ਨਿਊ
ਕੈਸਲ ਸਕੂਲ ਤੇ ਕੁਈਨ ਕਾਲਜ ਤੋਂ ਉੱਚੀ ਵਿੱਦਿਆ ਪ੍ਰਾਪਤ ਕੀਤੀ ਸੀ। ਰੂਹਾਨੀਅਤ ਤੋਂ ਇਲਾਵਾ
Lake ਇਤਿਹਾਸ ਪੜ੍ਹਨ ਦੇ ਬੜੇ
ਸੌਕੀਨ ਸਨ। ਜਦ Lake
20 ਕੁ ਸਾਲਾਂ ਦਾ ਸੀ। ਉਦੋਂ ਆਪ ਯੁਗਾਂਡਾ ਅਤੇ ਅਫਰੀਕੀ
ਦੇਸ਼ਾਂ ਵਿੱਚ ਮਿਸ਼ਨਰੀ ਕੰਮ ਲਈ ਗਏ ਸਨ। ਮਹਾਰਾਜਾ ਰਣਜੀਤ ਸਿੰਘ ਵੇਲੇ ਆਪ ਕੱਲਕਤਾ ਸੰਨ 1830 ਈਸਵੀ
ਵਿੱਚ ਮਿਸ਼ਨ ਸਕੂਲ ਵਿੱਚ ਪਾਦਰੀ ਸਨ, ਜਿੱਥੇ ਉਨ੍ਹਾਂ ਨੇ ਸਿੱਖਾਂ ਦੀਆਂ ਮੁਗਲਾਂ ਨਾਲ ਜੰਗਾਂ ਤੇ
ਸਿੱਖ ਸਹਾਦਤਾਂ ਬਾਰੇ, ਜੋ ਵੀ ਇਤਿਹਾਸ ਉਪਲੱਬਧ ਸੀ, ਉਹ ਕਲਕੱਤੇ ਦੀ ਬ੍ਰਿਟਿਸ਼ ਲਾਈਬ੍ਰੇਰੀ ਤੋਂ ਲੈ
ਕੇ ਪੜ੍ਹ ਲੈਂਦੇ ਸਨ। ਉਸ ਦੀ ਆਪਣੀ ਇੱਛਾ ਨਾਲ ਹੀ ਉਨ੍ਹਾਂ ਦਾ ਤਬਾਦਲਾ ਪੰਜਾਬ ਵਿੱਚ ਕੀਤਾ ਗਿਆ
ਸੀ।
ਈਸਾਈ ਮਿਸ਼ਨਰੀ ਦੀ ਸਥਾਪਨਾ ਪੰਜਾਬ ਅੰਦਰ 1834 ਵਿੱਚ ਹੋ ਚੁੱਕੀ ਸੀ, ਪਰ
ਮਿਸ਼ਨਰੀ ਕੰਮ ਨੂੰ ਕੋਈ ਵਿਸ਼ੇਸ਼ ਸਫਲਤਾ ਪ੍ਰਾਪਤ ਨਹੀਂ ਸੀ ਹੋ ਰਹੀ। 1849 ਈਸਵੀ ਵਿੱਚ ਪੰਜਾਬ ਵਿੱਚ
ਅੰਗ੍ਰੇਜਾਂ ਦਾ ਰਾਜ ਸਥਾਪਤ ਹੋਣ ਵੇਲੇ ਪਾਦਰੀ
Henry
Lake ਲੁਧਿਆਣੇ ਮਿਸ਼ਨਰੀ ਸਕੂਲ ਵਿੱਚ ਸਨ। ਲਾਰਡ
ਡਲਹੌਜੀ ਨੇ Lake
ਦੀ ਸਿਫਾਰਸ਼ ਤੇ ਹੀ ਇੱਕ ਕਾਨੂੰਨ Lex Loci Act
ਸੰਨ 1850 ਈਸਵੀ ਵਿੱਚ ਪਾਸ ਕੀਤਾ, ਜਿਸ ਦੀ
ਹਿੰਦੂਆਂ ਨੇ ਡੱਟ ਕੇ ਵਿਰੋਧਤਾ ਕੀਤੀ ਪਰ ਲਾਰਡ ਡਲਹੌਜੀ, ਜੋ ਪੱਕੇ ਈਸਾਈ ਸਨ ਅਤੇ ਹਿੰਦੁਸਤਾਨ ਦੇ
ਗਵਰਨਰ ਜਨਰਲ ਸਨ, ਉਸ ਨੇ ਕਿਸੇ ਦੀ ਨਾ ਸੁਣੀ। ਇਸ ਕਾਨੂੰਨ ਅਨੁਸਾਰ ਆਪਣਾ ਧਰਮ ਛੱਡਣ ਉਪਰੰਤ ਵੀ ਹਰ
ਇੱਕ ਵਿਅਕਤੀ ਪਿਤਾ ਪੁਰਖੀ ਜਾਇਦਾਦ ਦਾ ਹੱਕਦਾਰ ਕਰਾਰ ਦਿੱਤਾ ਗਿਆ ਸੀ। ਇਹ ਕਾਨੂੰਨ ਸਦੀਆਂ ਤੋਂ
ਪ੍ਰਚਲਿਤ ਹਿੰਦੂ ਕਾਨੂੰਨ ਦੀ ਉਲੰਘਣਾ ਸੀ ਅਤੇ ਇਸ ਨੇ ਮਦਰਾਸ, ਬੰਗਾਲ ਤੇ ਦੂਜੇ ਪ੍ਰਾਂਤਾਂ ਦੇ
ਹਿੰਦੂਆਂ ਦੇ ਸੀਨੇ ਵਿੱਚ ਅੱਗ ਲਾ ਦਿੱਤੀ ਸੀ। ਇਸ ਕਾਨੂੰਨ ਦੇ ਪਾਸ ਹੋਣ ਤੋਂ ਬਾਅਦ ਕਾਫ਼ੀ ਗਿਣਤੀ
ਵਿੱਚ ਹਿੰਦੂ ਤੇ ਮੁਸਲਮਾਨਾਂ ਨੇ ਆਪਣਾ ਪੁਰਾਣਾ ਧਰਮ ਛੱਡ ਕੇ ਈਸਾਈ ਧਰਮ ਨੂੰ ਅਪਣਾ ਲਿਆ।
ਮੈਂ ਹੁਣ ਪਾਠਕਾਂ ਨੂੰ ਭਾਈ ਗੁਰਮੁੱਖ ਸਿੰਘ ਤੇ ਪਾਦਰੀ ਦੀ ਆਪਸ ਵਿੱਚ ਦੀ
ਵਿਸ਼ੇਸ਼ ਗੱਲਬਾਤ ਵੱਲ ਲਿਜਾਂਦਾ ਹਾਂ ਜਿਵੇਂ ਕਿ ਅਸੀਂ ਉੱਪਰ ਦੱਸ ਆਏ ਹਾਂ ਕਿ ਪਾਦਰੀ
Henry Lake
ਇੱਕ ਵਿਦਵਾਨ ਪਾਦਰੀ ਸੀ ਤੇ ਸਿੱਖੀ ਇਤਿਹਾਸ ਦਾ ਖੋਜੀ ਵੀ
ਸੀ। ਭਾਈ ਗੁਰਮੁੱਖ ਸਿੰਘ ਦੇ ਇਹ ਕਥਨ ਸੁਣ ਕੇ ਪਾਦਰੀ ਬਹੁਤ ਹੀ ਪ੍ਰਭਾਵਿਤ ਹੋਏ, ਜਦੋਂ ਭਾਈ ਸਾਹਿਬ
ਨੇ ਕਿਹਾ ਸੀ ਕਿ, “ਅੱਜ ਸਿੱਖ ਬੱਚੇ ਆਪਣੇ ਧਰਮ ਤੋਂ ਕਿਉਂ ਉਕਤਾ ਗਏ ਹਨ, ਇਸ ਪਿਛੇ
ਸਾਡੀ ਕੌਮ ਦੀ ਜਰੂਰ ਕੋਈ ਗਲਤੀ ਹੋਵੇਗੀ ਜਿਸ ਦਾ ਨਤੀਜਾ ਸਾਡੇ ਸਾਹਮਣੇ ਹੈ। “ ਤਾਂ
ਬੜੇ ਹੀ ਪਿਆਰ ਨਾਲ ਪਾਦਰੀ ਨੇ ਭਾਈ ਸਾਹਿਬ ਵੱਲ ਵੇਖਿਆ, ਉਸ ਪਾਸ ਭਾਂਵੇ ਸਮੇਂ ਦੀ ਘਾਟ ਸੀ, ਪਰ
ਫਿਰ ਵੀ ਭਾਈ ਸਾਹਿਬ ਦੇ ਸਵਾਲ ਵਿੱਚ ਕੁੱਝ ਵਿਸ਼ੇਸ਼ ਗੱਲ ਸੀ, ਜਿਸ ਕਰਕੇ ਅਗਲੇ ਦਿਨ ਪਾਦਰੀ ਨੇ ਭਾਈ
ਸਾਹਿਬ ਨੂੰ ਫਿਰ ਆਉਣ ਲਈ ਕਿਹਾ ਤਾਂ ਜੋ ਉਹ ਆਪਣੇ ਵੱਲੋਂ ਜਾਣਕਾਰੀ ਦੇ ਸਕਣ। ਦੋਵੇਂ ਸੱਜਣ ਉੱਠ
ਖਲੋਤੇ ਤੇ ਪਾਦਰੀ ਜੀ ਨੇ ਕਿਹਾ,” Very rare
are people who want to learn about their own faults.” (ਭਾਵ
ਬੜੇ ਹੀ ਘੱਟ ਲੋਕ ਅਜਿਹੇ ਹੁੰਦੇ ਹਨ, ਜੋ ਆਪਣੀਆਂ ਤਰੁੱਟੀਆਂ ਜਾਣ ਕੇ ਆਪਣਾ ਸੁਧਾਰ ਕਰਨਾ ਚਾਹੰਦੇ
ਹੋਣ।)
ਅਗਲੇ ਦਿਨ, ਨੀਯਤ ਸਮੇਂ ਤੇ ਭਾਈ ਸਾਹਿਬ ਚਰਚ ਮਿਸ਼ਨ ਸਕੂਲ ਵਿੱਚ ਪਾਦਰੀ ਨੂੰ
ਉਸੀ ਕਮਰੇ ਵਿੱਚ ਮਿਲੇ ਜਿਥੇ ਕਿ ਇੱਕ ਦਿਨ ਪਹਿਲਾਂ ਦੋਹਾਂ ਦੀ ਮੁਲਾਕਾਤ ਹੋਈ ਸੀ। ਪਾਦਰੀ ਜੀ ਨੇ
ਖੁਸ਼ੀ ਦਾ ਪ੍ਰਗਟਾਵਾ ਕੀਤਾ।
Waldo Emerson
ਦੀ ਕਥਨੀ ਨਾਲ ਗੱਲ ਸ਼ੁਰੂ ਕੀਤੀ “A
friend is one before whom I may think aloud.”
ਉਨ੍ਹਾਂ ਦਾ ਚਹਿਰਾ ਗੰਭੀਰ ਸੀ। ਉਨ੍ਹਾਂ ਨੇ ਭਾਈ
ਗੁਰਮੁੱਖ ਸਿੰਘ ਨੂੰ ਦੱਸਿਆ ਕਿ, “ਸਿੱਖ ਮੱਤ ਬਾਰੇ ਕਾਫੀ ਕਿਤਾਬਾਂ ਈਸਾਈ ਮਿਸ਼ਨਰੀਆਂ ਦੀ
ਲਾਈਬ੍ਰੇਰੀ ਵਿੱਚ ਹਨ ਜਿਸ ਨੂੰ ਮੈਂ ਤੇ ਹੋਰ ਮਿਸ਼ਨਰੀ ਸਿੱਖਿਅਕ ਪੜ੍ਹਦੇ ਰਹਿੰਦੇ ਹਨ। ਈਸਾਈ ਜਗਤ
ਵਿੱਚ ਮਿਸ਼ਨਰੀ ਆਪਣੇ ਅਤੇ ਦੂਸਰੇ ਧਰਮਾਂ ਦਾ ਡੂੰਘਾ ਗਿਆਨ ਹਾਸਲ ਕਰਦੇ ਹਨ। ਸਿੱਖ ਮੱਤ ਇੱਕ ਨਵਾਂ
ਮਜ੍ਹਬ ਹੈ ਅਤੇ ਸਿੱਖ ਧਰਮ ਬਾਰੇ ਹਰ ਮਿਸ਼ਨਰੀ ਬੜੀ ਡੂੰਘਾਈ ਨਾਲ ਪੜ੍ਹਦਾ ਹੈ। ਮੈਂ ਭਾਈ ਮਤੀ ਦਾਸ,
ਭਾਈ ਸਤੀ ਦਾਸ, ਭਾਈ ਦਿਆਲਾ ਜੀ ਬਾਰੇ ਪੜਿਆ ਹੈ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ਬਰਤਾਨੀਆ,
ਫ੍ਰਾਂਸ ਤੇ ਯੂਰਪ ਦੇ ਹੋਰ ਦੇਸ਼ਾਂ ਵਿੱਚ ਵਿਚਾਰ ਵਟਾਂਦਰੇ ਹੁੰਦੇ ਰਹਿੰਦੇ ਹਨ। “
ਬੰਦੇ ਬਹਾਦਰ ਦੀ ਅਜੀਮ ਹਸਤੀ ਬਾਰੇ ਬਰਤਾਨੀਆ ਦੇ ਮਿਲਟਰੀ ਸਕੂਲਾਂ ਵਿੱਚ
ਪੜ੍ਹਾਇਆ ਜਾਂਦਾ ਹੈ। ਬੰਦਾ ਬਹਾਦਰ ਤੇ ਉਸ ਦੇ ਨਾਲ ਹੋਰ 780 ਸਾਥੀਆਂ ਦੀ ਸ਼ਹਾਦਤ ਦੀ ਅੱਖੀਂ ਦੇਖੀ
ਰਿਪੋਰਟ
East India Company
ਦੇ ਕੱਲਕਤੇ ਦਫ਼ਤਰ ਦੇ ਰਿਕਾਰਡ ਵਿੱਚ ਮਿਲਦੀ ਹੈ, ਮੈਂ
ਪੜ੍ਹੀ ਹੈ।
ਬੰਦਾ ਬਹਾਦਰ ਦਾ ਆਪਣੇ ਗੁਰੂ ਵਿੱਚ ਅਡੋਲ ਨਿਸ਼ਚਾ, ਇੱਕ ਚਟਾਨ ਦੀ ਤਰ੍ਹਾਂ
ਮਜਬੂਤ ਸੀ ਅਤੇ ਆਖਰੀ ਦਮ ਤੱਕ ਉਸ ਨੇ ਉਸ ਨੂੰ ਨਿਭਾਇਆ। ਬੰਦੇ ਨਾਲ ਫੜੇ ਗਏ ਕਰੀਬ 780 ਸਿੱਖਾਂ ਦੇ
ਦਿੱਲੀ ਵਿੱਚ ਕਤਲ ਸਮੇਂ ਬਰਤਾਨੀਆ ਦੀ ਈਸਟ ਇੰਡੀਆ ਕੰਪਨੀ ਦੇ ਦੋ ਨੁਮਾਇੰਦੇ ਮੌਜੂਦ ਸਨ ਜਿਹਨਾਂ ਨੇ
ਇਹ ਨਜਾਰਾ ਆਪਣੇ ਅੱਖੀਂ ਵੇਖਿਆ। ਉਹਨਾਂ ਕੰਪਨੀ ਨੂੰ ਲਿੱਖੀ 10 ਮਾਰਚ, 1716 ਦੀ ਚਿੱਠੀ ਵਿੱਚ ਉਸ
ਨਜਾਰੇ ਨੂੰ ਅੰਕਿਤ ਕੀਤਾ। “ਜਿਸ ਧੀਰਜ ਨਾਲ ਉਹ ਆਪਣੀ ਤਕਦੀਰ ਨੂੰ ਪਰਵਾਨ ਕਰਦੇ ਸਨ, ਇਹ ਵੱਡੇ
ਮਾਰਕੇ ਦੀ ਗੱਲ ਹੈ। ਅੰਤ ਤੱਕ ਅਜਿਹੀ ਕੋਈ ਜਾਣਕਾਰੀ ਨਹੀਂ ਮਿਲੀ ਕਿ ਉਹਨਾਂ ਵਿੱਚੋਂ ਕਿਸੇ ਇੱਕ ਨੇ
ਵੀ ਆਪਣੇ ਇਸ ਨਵੇਂ ਧਰਮ ਨੂੰ ਤਿਆਗਿਆ ਹੋਵੇ।” ਬੰਦਾ ਸਿੰਘ ਬਹਾਦਰ ਨੂੰ ਯੂਰਪ ਵਿੱਚ ਮਿਲਟਰੀ
ਜਰਨੈਲਾਂ ਵੱਜੋਂ ਪਹਿਲੇ ਦੱਸ ਜਰਨੈਲਾਂ ਵਿੱਚ ਗਿਣਿਆ ਜਾਂਦਾ ਹੈ, ਉਨ੍ਹਾਂ ਜਰਨੈਲਾਂ ਵਿੱਚ ਸਿਕੰਦਰ
ਤੇ ਨੈਪੋਲੀਅਨ ਦੇ ਨਾਮ ਵੀ ਹਨ।
ਛੋਟਾ ਘੱਲੂਘਾਰਾ ਤੇ ਵੱਡੇ ਘੱਲੂਘਾਰੇ ਬਾਰੇ ਅੰਗ੍ਰੇਜ ਬਹੁਤ ਗਹਿਰਾਈ ਨਾਲ
ਸੋਚਦੇ ਹਨ। ਜਿਤਨਾ ਤੁਹਾਨੂੰ ਆਪਣੀ ਕੌਮ ਤੇ ਫਖ਼ਰ ਹੈ ਉਤਨਾ ਹੀ ਸਤਿਕਾਰ ਤੁਹਾਡੀ ਕੌਮ ਬਾਰੇ ਈਸਾਈ
ਜਗਤ ਨੂੰ ਵੀ ਹੈ। ਈਸਾਈ ਜਗਤ ਹੀ ਨਹੀਂ ਮੁਸਲਮਾਨ ਵੀ ਤੁਹਾਡੀ ਕੌਮ ਦੀ ਡੱਟ ਕੇ ਤਾਰੀਫ਼ ਕਰਦੇ ਹਨ।
ਕਾਜ਼ੀ ਨੂਰਦੀਨ ਦੀ ਕਿਤਾਬ “ਜੰਗਨਾਮਾ” ਮੈਂ ਪੜ੍ਹ ਚੁੱਕਿਆ ਹਾਂ, ਉਹ ਖਾਲਸੇ
ਨੂੰ ਕਾਫ਼ਰ ਤੇ ਇਸਲਾਮ ਦਾ ਦੁਸ਼ਮਨ ਸਮਝਦਾ ਸੀ, ਪਰ ਜੱਦੋਂ ਉਹ 1764 ਈ: ਵਿੱਚ ਅਹਿਮਦ ਸ਼ਾਹ ਅਬਦਾਲੀ
ਦੇ ਲਸਕਰਾਂ ਨਾਲ ਭਾਰਤ ਆਇਆ ਤਾਂ ਉਸ ਨੇ ਜੋ ਖਾਲਸੇ ਬਾਰੇ ਲਿਖਿਆ, ਉਹ ਇਸ ਤਰਾਂ ਹੈ, “ਇਹ ਖਾਲਸੇ
ਤਾਂ ਪਰਬਤ ਵਰਗੇ ਅਡੋਲ ਚੱਲਨ ਦੇ ਮਾਲਕ ਹਨ। “ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਪਾਨੀਪਤ
ਦੀ ਤੀਜੀ ਲੜਾਈ ਜਿੱਤਣ ਤੋਂ ਪਿਛੋਂ ਜੱਦ ਅਬਦਾਲੀ ਸੈਂਕੜੇ ਖੂਬਸੂਰਤ ਨਾਰਾਂ ਨੂੰ ਆਪਣੇ ਨਾਲ ਕਾਬਲ
ਨੂੰ ਲਿਜਾ ਰਿਹਾ ਸੀ ਤਾਂ ਉਸ ਵੇਲੇ ਉਚੇ ਇਖਲਾਕ ਵਾਲੇ ਖਾਲਸਾ ਜੀ ਤੋਂ ਇਹ ਜਰਿਆ ਨਾ ਗਿਆ। ਪਾਨੀਪਤ
ਦੇ ਜੇਤੂ ਦੇ ਪੰਜਿਆਂ ਤੋਂ ਰੋਂਦੀਆਂ ਕੁਰਲਾਉਂਦੀਆਂ ਦੁੱਖੀ ਇਸਤਰੀਆਂ ਨੂੰ ਛੁੜਾ ਕੇ ਇੱਕ ਐਸੇ
ਸ੍ਰਿਸ਼ਟਾਚਾਰ ਦੀ ਪਾਲਣਾ ਕੀਤੀ, ਜਿਸ ਦੀ ਨਜ਼ੀਰ ਦੁਨੀਆ ਦੇ ਇਤਿਹਾਸ ਵਿੱਚ ਨਹੀਂ ਮਿਲਦੀ। ਇਨ੍ਹਾਂ
ਸਾਰੀਆਂ ਇਸਤਰੀਆਂ ਜੋ ਜਿਆਦਾ ਹਿੰਦੂ ਤੇ ਥੋੜੀਆਂ ਮੁਸਲਮਾਨ ਸਨ ਰਾਜੀ ਖੁਸ਼ੀ ਘਰ-ਘਰ ਪਹੁੰਚਾਉਣ ਦੀ
ਅਸੰਭਵ ਲਗਦੀ ਜਿੰਮੇਵਾਰੀ ਨਿਭਾਈ। ਇਖਲਾਕ ਦੀ ਇਸ ਗਹਿਰਾਈ ਨੇ ਵੀ ਯੂਰਪ ਦੇ ਬੁੱਧੀਜੀਵੀਆਂ ਦੀ
ਸੋਚਣੀ ਨੂੰ ਟੁੰਬਿਆ ਹੈ। “ਜੰਗਨਾਮੇ” ਵਿੱਚ ਕਾਜ਼ੀ ਨੂਰਦੀਨ ਖਾਲਸੇ ਦੇ ਇਖਲਾਕ ਬਾਰੇ ਲਿਖਦਾ ਹੈ
ਕਿ, “ਵੱਡੇ ਘੱਲੂਘਾਰੇ (1762) ਈ: ਤੱਕ ਹਰ ਸਿੰਘ ਅੰਮ੍ਰਿਤਧਾਰੀ ਹੁੰਦਾ ਸੀ। “ ਉਹ ਗੁਰੂ ਗੋਬਿੰਦ
ਸਿੰਘ ਜੀ ਦਾ ਸਿੱਕਾ ਮੰਨਦਾ ਹੈ ਜਦ ਉਹ ਲਿਖਦਾ ਹੈ ਕਿ, “ਗੁਰੂ ਸਾਹਿਬ ਨੇ ਸਿੱਖਾਂ ਨੂੰ ਹਰ ਨਸ਼ੇ
ਤੋਂ ਬਚਾਈ ਰੱਖਿਆ” ਤੁਹਾਨੂੰ ਹੁਣ ਦੇ ਸਰਕਾਰੀ ਅੰਕੜਿਆਂ ਬਾਰੇ ਦੱਸਦਾ ਹਾਂ, ਕਿ ਜਦੋਂ ਅੰਗਰੇਜਾਂ
ਨੇ ਪੰਜਾਬ ਨੂੰ ਜਿੱਤਿਆ ਸੀ ਕਿਸੇ ਵੀ ਸਿੱਖ ਨੇ ਤੰਬਾਕੂ ਨੂੰ ਮੂੰਹ ਨਹੀਂ ਸੀ ਲਾਇਆ, ਪਰ
ਅੱਜ ਮੈਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ, ਮਿਸਲਾਂ ਦੇ ਜ਼ਮਾਨੇ ਵਿੱਚ ਸਿੰਘ ਆਦਰਸ਼ਾਂ ਦੀ
ਅਵਹੇਲਣਾ ਕੀਤੀ ਗਈ ਹੈ। ਮਿਸਲਦਾਰਾਂ ਨੇ ਦੁਨੀਆਦਾਰੀ ਕੀਮਤਾਂ ਨੂੰ ਰੂਹਾਨੀ ਕੀਮਤਾਂ ਉੱਪਰ ਤਰਜੀਹ
ਦੇਣਾ ਸ਼ੁਰੂ ਕਰ ਦਿੱਤਾ ਸੀ। ਉਸ ਤੋਂ ਪਿਛੋਂ ਦੇ ਇਤਿਹਾਸ ਵਿੱਚ ਮੈਂ ਪੜ੍ਹਿਆ ਹੈ ਕਿ ਬਾਅਦ
ਵਿੱਚ ਦਸਮ ਪਿਤਾ ਦੇ ਆਦੇਸ਼ ਨੂੰ ਸਿੱਖ ਭੁੱਲਣ ਲੱਗ ਪਏ ਸਨ। ਮੈਂ “ਫਾਰਿਸਟਰ” ਦਾ “ਸਫਰਨਾਮਾ” ਵੀ
ਪੜਿਆ ਹੈ। ਉਹ ਲਿਖਦਾ ਹੈ ਕਿ ਵੱਡੇ ਘੱਲੂਘਾਰੇ ਤੋਂ ਪੰਜ ਸਾਲਾਂ ਬਾਅਦ ਭਾਵ 1767 ਈ: ਤੋਂ 1783 ਈ:
ਵਿਚਕਾਰ ਵੱਡੀ ਗਿਣਤੀ ਵਿੱਚ ਸਿੱਖਾਂ ਨੇ ਘਰ ਦੀ ਕੱਢੀ ਸ਼ਰਾਬ ਪੀਣੀ ਸ਼ੁਰੂ ਕਰ ਦਿੱਤਾ ਸੀ।
ਪਾਦਰੀ ਕੁੱਝ ਦੇਰ ਚੁੱਪ ਰਹੇ। ਉਹ ਭਾਈ ਗੁਰਮੁੱਖ ਸਿੰਘ ਦੇ ਚਿਹਰੇ ਉੱਪਰ ਆਏ
ਜਜ਼ਬਾਤ ਪੜ੍ਹਦੇ ਰਹੇ, ਫਿਰ ਬੋਲੇ ਕਿ ਇਤਿਹਾਸ ਗਵਾਹੀ ਦੇਂਦਾ ਹੈ ਕਿ ਜੇਤੂ ਰੂਪ ਵਿੱਚ ਖਾਲਸਾ
ਜੀ ਨੇ ਮੁਸਲਮਾਨ ਕੌਮ ਨਾਲ ਉਹ ਕੋਮਲ ਸਲੂਕ ਨਹੀਂ ਸੀ ਕੀਤਾ ਜਿਸ ਦੀ ਸਿੰਘ ਆਦਰਸ਼ਾਂ ਤੋਂ ਬਾਕੀ ਕੌਮ
ਨੂੰ ਆਸ ਸੀ। ਆਪ ਵਿਦਵਾਨ ਹੋ, ਵਿਚਾਰ ਕਰੋ।
ਯੂਰਪ ਦੇ ਇਤਿਹਾਸਕਾਰਾਂ ਨੂੰ ਸ਼ਕ ਹੈ ਕਿ ਬੰਦੇ ਬਹਾਦਰ ਨਾਲ ਧੋਖਾ ਹੋਇਆ ਸੀ।
ਇਤਿਹਾਸਕਾਰ ਟਿੱਪਣੀ ਕਰਦੇ ਹਨ ਕਿ “ਮਿਸਲਾਂ ਵੇਲੇ ਸਿੱਖ ਕੌਮ ਦੀ ਵਾਗਡੋਰ ਸੰਭਾਲਣ ਵਾਲਿਆਂ
ਵਿੱਚ ਜਰੂਰ ਕੁੱਝ ਅਜਿਹੇ ਅੰਸ਼ ਸ਼ਾਮਲ ਹੋ ਗਏ ਹੋਣਗੇ ਜਿਨ੍ਹਾਂ ਨੇ ਸਿੱਖ ਆਦਰਸ਼ਾਂ ਦੀ ਸਾਂਭ ਉਸ ਤਰਾਂ
ਨਹੀਂ ਰਹਿਣ ਦਿੱਤੀ ਸੀ ਜਿਵੇਂ ਸਿੱਖ ਆਦਰਸ਼ ਮੰਗ ਕਰਦੇ ਸਨ। “ “ਸਿੱਖਾਂ ਨੇ ਦੋ ਵਾਰ ਰਾਜ
ਸਥਾਪਤ ਕੀਤਾ। ਬੰਦੇ ਵੇਲੇ ਵੀ ਤੇ ਮਹਾਰਾਜਾ ਰਣਜੀਤ ਸਿੰਘ ਵੇਲੇ ਵੀ।” ਥੋੜਾ ਚੁੱਪ ਰਹਿ ਕਿ ਉਹ ਫਿਰ
ਬੋਲਣ ਲੱਗੇ ਕਿ, “ਮੈਂ ਅਕਾਲ ਉਸਤਤ ਨੂੰ ਪੜ੍ਹਿਆ ਹੈ। ਸਿੱਖ ਪੰਥ ਵਰਗਾ ਮਜ੍ਹਬ ਗੁਰੂ ਗੋਬਿੰਦ ਸਿੰਘ
ਜੀ ਦੀ ਮਹਾਨ ਦੇਣ ਹੈ, ਇਹ ਬੜੀਆਂ ਪਿਆਰੀਆਂ ਤੁਕਾਂ ਹਨ:-
ਜਲਸ ਤੁਹੀਂ।। ਥਲਸ ਤੁਹੀਂ।। ਨਦਿਸ਼ ਤੁਹੀਂ।। ਨਦਸ਼ ਤੁਹੀਂ।। ੧੩।। ੬੩।।
ਬ੍ਰਿਛਸ ਤੁਹੀਂ।। ਪਤਸ਼ ਤੁਹੀਂ।। ਛਿਤਸ ਤੁਹੀਂ।। ੳਰਧਸ ਤੁਹੀਂ।। ੧੪।। ੬੪।।
ਤੁਹੀਂ ਤੁਹੀਂ।। ਤੁਹੀਂ ਤੁਹੀਂ।। ਤੁਹੀਂ ਤੁਹੀਂ।। ਤੁਹੀਂ ਤੁਹੀਂ।। ੧੯।।
੬੯।।
ਤੁਹੀਂ ਤੁਹੀਂ।। ਤੁਹੀਂ ਤੁਹੀਂ।। ਤੁਹੀਂ ਤੁਹੀਂ।। ਤੁਹੀਂ ਤੁਹੀਂ।। ੨੦।।
੧੦।।
(ਨੋਟ:- ਭਾਵੇਂ ਕਿ ਅਸੀਂ ਦਸਮ ਗ੍ਰੰਥ ਦੀ
ਕਿਸੇ ਵੀ ਲਿਖਤ ਨੂੰ ਗੁਰੂ ਕਿਰਤ ਨਹੀਂ ਮੰਨਦੇ ਪਰ ਇਹ ਉਪਰ ਲਿਖੀਆਂ ਪੰਗਤੀਆਂ ਗੁਰਬਾਣੀ ਸਿਧਾਂਤਾਂ
ਦੀ ਵਿਰੋਧਤਾ ਨਹੀਂ ਕਰਦੀਆਂ ਅਤੇ ਨਾ ਹੀ ਇਹ ਲੇਖਕ ਵਲੋਂ ਹਨ ਇਸ ਲਈ ਇਨ੍ਹਾਂ ਨੂੰ ਨਹੀਂ
ਕੱਟਿਆ-ਸੰਪਾਦਕ)
ਭਾਈ ਗੁਰਮੁੱਖ ਸਿੰਘ ਜੀ, ਇਹ ਮਿਸ਼ਨ ਸਕੂਲ 1853 ਈ: ਵਿੱਚ ਸਥਾਪਿਤ ਹੋਇਆ
ਹੈ। ਅੱਜ 20 ਸਾਲਾਂ ਤੋਂ ਬਾਅਦ ਤੁਹਾਡੇ ਪਾਸ ਇਹ ਸ਼ਿਕਾਇਤ ਆਈ ਹੈ ਕਿ ਇਸ ਸਕੂਲ ਦੇ ਕੁੱਝ ਸਿੱਖ
ਬੱਚੇ ਈਸਾਈ ਬਨਣਾ ਚਾਹੁੰਦੇ ਹਨ। ਇਨ੍ਹਾਂ ਬੀਤੇ 20 ਸਾਲਾਂ ਵਿੱਚ ਸਿੱਖ ਸਮਾਜ ਆਪਣੇ ਬੱਚਿਆਂ ਨੂੰ
ਚੜ੍ਹਦੀ ਕਲਾ ਵਿੱਚ ਕਿਉਂ ਨਹੀਂ ਰੱਖ ਸਕਿਆ? ਇਨ੍ਹਾਂ ਸਾਲਾਂ ਵਿੱਚ ਸਿੱਖ ਪੰਥ ਨੇ ਕੁੱਝ ਵਿਸ਼ੇਸ਼
ਕੋਸ਼ਿਸ਼ ਕਿਉਂ ਨਹੀਂ ਕੀਤੀ ਤਾਂ ਜੋ ਬੱਚੇ ਸਾਦਿਕ ਤੇ ਸਿਦਕ ਵਿੱਚ ਰਹਿੰਦੇ। ਇਹ ਤੁਹਾਡੀ ਕੁਤਾਹੀ ਸੀ।
ਕਾਫੀ ਲੰਬੇ ਸਮੇਂ ਤੱਕ ਸਿੱਖ ਸ਼ਹੀਦਾਂ ਦੇ ਆਦਰਸ਼ਾਂ ਨੇ ਹੀ ਕੌਮ ਨੂੰ ਸਾਂਭ ਕੇ ਰੱਖਿਆ ਹੈ ਤੇ ਹੁਣ
ਤੁਹਾਡੇ ਬੱਚਿਆਂ ਨੇ
Alarm
(ਘੰਟੀ) ਵਜਾਇਆ ਹੈ ਕਿ ਸਾਡੇ ਲਈ ਕੁੱਝ ਕਰੋ?
ਮੇਰੀ ਜਾਣਕਾਰੀ ਅਨੁਸਾਰ ਤੁਹਾਡੀ ਕੋਈ ਵੀ ਸਭਾ ਨਹੀਂ ਹੈ ਜੋ ਇਸ ਨਵੇਂ ਬਣੇ
ਮਜ੍ਹਬ ਦੀਆਂ ਅਛਾਈਆਂ ਨੂੰ ਦੁਨੀਆ ਦੇ ਹਰ ਕੋਨੇ ਵਿੱਚ ਪਹੁੰਚਾ ਸਕੇ। ਮੈਂ ਜੱਦ ਸਵਰਨ ਮੰਦਰ ਜਾਂਦਾ
ਹਾਂ ਤਾਂ ਮੈਨੂੰ ਬਹੁਤ ਦੁੱਖ ਹੁੰਦਾ ਹੈ। ਜਦੋਂ ਮੈਂ ਉਥੋਂ ਦਾ ਮਾਹੌਲ ਸਿੱਖ ਆਦਰਸ਼ਾਂ ਅਨੁਸਾਰ ਨਹੀਂ
ਦੇਖਦਾ। ਉਥੇ ਮੂਰਤੀ ਪੂਜਾ ਹੁੰਦੀ ਹੈ। ਹੈਰਾਨੀ ਹੁੰਦੀ ਹੈ ਜਦੋਂ ਸਾਹਿਬ ਸਿੰਘ ਬੇਦੀ ਦੀ ਮੂਰਤੀ ਦੀ
ਉਥੇ ਸ਼ਾਮ ਵੇਲੇ ਆਰਤੀ ਉਤਾਰੀ ਜਾਂਦੀ ਹੈ। ਸਾਹਿਬ ਸਿੰਘ ਬੇਦੀ ਗੁਰੂ ਨਾਨਕ ਦੀ ਕੁੱਲ ਤੋਂ ਤਾਂ ਦੱਸੇ
ਜਾਦੇ ਹਨ। ਪਰ ਗੁਰੂ ਨਾਨਕ ਦੇਵ ਮੂਰਤੀ ਪੂਜ ਨਹੀਂ ਸਨ।
ਤੁਹਾਡੀ ਕੋਈ ਅਜਿਹੀ ਸਭਾ ਵੀ ਨਹੀਂ ਹੈ ਜੋ ਸਿੱਖ ਗੁਰਦੁਆਰਿਆਂ ਵਿੱਚ
ਮਹੰਤਾਂ ਵੱਲੋਂ ਹੁੰਦੀਆਂ ਕੁਰੀਤੀਆਂ ਨੂੰ ਖਤਮ ਕਰ ਸਕੇ। ਅੱਜ ਤੱਕ ਤੁਹਾਡੇ ਗੁਰਦੁਆਰੇ ਮਹੰਤਾਂ
ਅਧੀਨ ਹਨ ਅਤੇ ਉਨ੍ਹਾਂ ਮਹੰਤਾਂ ਦੀ ਮੱਦਦ ਬ੍ਰਿਟਿਸ਼ ਸਰਕਾਰ ਕਰ ਰਹੀ ਹੈ, ਪਰ ਸਿੱਖ ਮਿਸਲਾਂ ਦੇ ਰਾਜ
ਵੇਲੇ ਵੀ ਤੁਸੀਂ ਅਵੇਸਲੇ ਹੀ ਰਹੇ ਹੋ। ਅਜਿਹੇ ਕੰਮ ਹਕੂਮਤਾਂ ਨਹੀਂ ਕਰ ਸਕਦੀਆਂ। ਅਜਿਹੇ ਕੰਮ ਸਿੱਖ
ਸੰਗਠਨਾਂ ਨੇ ਹੀ ਕਰਨੇ ਸਨ। ਪਰ ਉਸ ਵੇਲੇ ਕਿਸੇ ਦਾ ਧਿਆਨ ਇਸ ਵੱਲ ਨਹੀਂ ਗਿਆ। ਨਿਰੰਕਾਰੀਆਂ ਅਤੇ
ਨਾਮਧਾਰੀਆਂ ਨੇ ਜਰੂਰ ਜ਼ੋਰ ਲਾਇਆ ਸੀ ਪਰ ਉਹ ਆਪਣੀ ਅਲੱਗ-ਅਲੱਗ ਸੰਸਥਾ ਬਣਾ ਕੇ ਇੱਕ ਪਾਸੇ ਹੋ ਗਏ।
ਹੁਣ ਵੀ ਤੁਹਾਡੇ ਪਾਸ ਬਹੁਤ ਕੁੱਝ ਹੈ। ਤੁਹਾਡੇ ਪਾਸ ਇੱਕ ਰੱਬ ਦਾ ਸੰਕਲਪ
ਹੈ। ਜੋ ਖਾਲਸਾ ਪੰਥ ਦੀ ਖਾਸ ਪੂੰਜੀ ਹੈ। ਤੁਹਾਡੇ ਪਾਸ ਸ੍ਰੀ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ
ਦਾ ਨਾਮ ਹੈ ਜਿਸਦਾ ਸਭ ਸਿੱਖਾਂ ਦੇ ਮਨ ਵਿੱਚ ਡੂੰਘਾ ਸਤਿਕਾਰ ਹੈ।
ਸਰੀਰ ਦੀ ਹੋਂਦ ਕਾਇਮ ਰੱਖਣ ਲਈ ਰੋਟੀ ਜਰੂਰ ਇੱਕ ਮੁੱਖ ਲੋੜ ਹੈ, ਪਰ ਮਨੁੱਖ
ਕੇਵਲ ਰੋਟੀ ਦੇ ਸਹਾਰੇ ਜਿੰਦਾ ਨਹੀਂ ਰਹਿੰਦਾ। ਰੂਹਾਨੀ ਮੰਗਾਂ ਵੀ ਉਸ ਉੱਤੇ ਭਾਰੂ ਹੁੰਦੀਆਂ ਹਨ।
ਰੂਹਾਨੀ ਮੰਗਾਂ ਦੀ ਲੋੜ ਸਰੀਰਿਕ ਮੰਗਾਂ ਨਾਲੋਂ ਵਧੇਰੇ ਹੁੰਦੀ ਹੈ। ਰੂਹਾਨੀ ਮੰਗਾਂ ਦੀ ਪੂਰਤੀ ਲਈ
ਤੁਹਾਨੂੰ ਇੱਕ ਸਮਾਜਕ ਜਥੇਬੰਦੀ ਦੀ ਲੋੜ ਹੈ, ਜੋ ਇਸ ਵਿਸ਼ੇ ਤੇ ਵਿਚਾਰ ਕਰੇ ਕਿ ਆਉਣ ਵਾਲੀਆਂ ਨਸਲਾਂ
ਦਾ ਮਾਰਗ ਦਰਸ਼ਨ ਕਿਵੇਂ ਕੀਤਾ ਜਾਵੇ। ਪਰ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਤੁਸੀਂ ਆਪਣੀ ਕੌਮ
ਅੰਦਰ ਇਹ ਜਾਗ੍ਰਤੀ ਪੈਦਾ ਕਰੋ, “ਕਿ ਖੂਨ ਦੇ ਦਰਿਆ ਤਰ ਕੇ ਤੁਸੀਂ ਅੱਜ ਆਪਣੀ ਹੋਂਦ ਦੇ ਆਪ ਮਾਲਕ
ਬਣੇ ਹੋ। “ ਮੇਰੀਆਂ ਸ਼ੁਭ ਇੱਛਾਵਾਂ ਕੰਵਰ ਬਿਕਰਮ ਸਿੰਘ ਜੀ ਨੂੰ ਪਹੁੰਚਾ ਦੇਣੀਆਂ। “
ਪਾਦਰੀ ਨਾਲ ਗਲਬਾਤ ਤੋ ੳਪਰੰਤ 1 ਅਕਤੂਬਰ, 1873 ਈਸਵੀ ਵਿੱਚ ਹੀ
ਅੰਮ੍ਰਿਤਸਰ ਵਿਖੇ ਮੰਜੀ ਸਾਹਿਬ ਨਾਮੀ ਸਥਾਨ ਤੇ, ਦੁਸ਼ਹਿਰੇ ਦੇ ਦਿਨ ਸਿੰਘ ਸਭਾ ਦੀ ਪਹਿਲੀ ਮੀਟਿੰਗ
ਬੁਲਾਈ ਗਈ ਅਤੇ ਉਦੋਂ ਤੋਂ ਹੀ ਸਿੱਖ ਸੰਗਠਿਤ ਹੋਣੇ ਸ਼ੁਰੂ ਹੋ ਗਏ ਹਨ।
ਸੰਪੂਰਨ ਸਿੰਘ
ਜੇ ਬੀ ਡਾਕੂਮੈਟੇਸ਼ਨ
ਸਟੇਡਿਅਮ ਰੋਡ, ਪਟਿਆਲਾ
94179-24009