. |
|
ਵਡਾ ਸਾਹਿਬੁ ਊਚਾ ਥਾਉ
“ਵਡਾ ਸਾਹਿਬੁ ਊਚਾ ਥਾਉ॥ ਊਚੇ ਉਪਰਿ ਊਚਾ ਨਾਉੇ॥ ਏਵਡੁ ਊਚਾ ਹੋਵੇ ਕੋਇ॥
ਤਿਸੁ ਊਚੇ ਕਉ ਜਾਣੈ ਸੋਇ॥ ਜੇਵਡੁ ਆਪਿ ਜਾਣੈ ਆਪਿ ਆਪਿ॥”
ਇਹ ਗੁਰਬਾਣੀ ਦੀਆਂ ਪੰਕਤੀਆਂ ਜਪੁ ਜੀ ਸਾਹਿਬ ਦੀ ਪਉੜੀ
ਨੰ: ੨੪ ਦੀਆਂ ਹਨ।
ਅਰਥ:- “ਅਕਾਲ ਪੁਰਖ ਵੱਡਾ
ਹੈ, ਉਸ ਦਾ ਟਿਕਾਣਾ ਉੱਚਾ ਹੇ। ਉਸ ਦਾ ਨਾਮਣਾ ਭੀ ਉੱਚਾ ਹੈ। ਜੇ ਕੋਈ ਹੋਰ ਉਸ ਜੇਡਾ ਵੱਡਾ ਹੋਵੇ,
ਉਹ ਹੀ ਉਸ ਉੱਚੇ ਅਕਾਲ ਪੁਰਖ ਨੂੰ ਸਮਝ ਸਕਦਾ ਹੈ (ਕਿ
ਉਹ ਕੇਡਾ ਵੱਡਾ ਹੈ)।
ਅਕਾਲ ਪੁਰਖ ਆਪ ਹੀ ਜਾਣਦਾ ਹੈ ਕਿ ਆਪ ਕੇਡਾ ਵੱਡਾ ਹੈ।”
ਵਿਆਖਿਆ:- ਜਪੁ ਜੀ ਸਾਹਿਬ
ਦੀ
ਪਾਉੜੀ ਨੰ: ੨੪ ਦਵਾਰਾ ਗੁਰੂ ਜੀ ਫ਼ੁਰਮਾਉਂਦੇ ਹਨ ਕਿ ਅਕਾਲ
ਪੁਰਖ ਦਿਆਂ ਕਰਣਿਆਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਬੇਅੰਤ ਜੀਵ ਅਕਾਲ ਪੁਰਖ ਦਿਆਂ ਕਰਣਿਆਂ ਦਾ
ਅੰਤ ਲੈਣ ਦੀ ਕੋਸ਼ਿਸ਼ ਕਰਦੇ ਹਨ ਪਰ ਅੱਜ ਤੱਕ ਕੋਈ ਵੀ ਅਕਾਲ ਪੁਰਖ ਦਾ ਹੱਦ-ਬੰਨਾ ਨਹੀਂ ਲੱਭ ਸਕਿਆ।
ਅਕਾਲ ਪੁਰਖ ਤਾਂ “ਜੇ ਵਡੁ
ਭਾਵੈ ਤੇਵਡੁ ਹੋਇ॥ ਨਾਨਕ ਜਾਣੈ ਸਾਚਾ ਸੋਇ॥ ਜੇ ਕੋ ਆਖੈ ਬੋਲੁਵਿਗਾੜੁ॥ ਤਾ ਲਿਖੀਐ
ਸਿਰਿ ਗਾਵਾਰਾ ਗਾਵਾਰੁ॥”
--ਪੰਨਾ ੬। “ਪਰਮਾਤਮਾ ਜਿਤਨਾ ਚਾਹੁੰਦਾ ਹੈ ਉਤਨਾ
ਹੀ ਵੱਡਾ ਹੋ ਜਾਂਦਾ ਹੈ (ਆਪਣੀ
ਕੁਦਰਤਿ ਵਧਾ ਲੈਂਦਾ ਹੈ)।
ਗੁਰੂ ਜੀ ਫੁਰਮਾਉਂਦੇ ਹਨ ਕਿ ਉਹ ਸਦਾ ਥਿਰ ਰਹਿਣ ਵਾਲਾ ਹਰੀ ਆਪ ਹੀ ਜਾਣਦਾ ਹੈ
(ਕਿ ਉਹ ਕੇਡਾ
ਵੱਡਾ ਹੈ)।
ਜੇ ਕੋਈ ਬੜਬੋਲਾ ਮਨੁੱਖ ਦਸਣ ਲਗੇ (ਕਿ
ਅਕਾਲ ਪੁਰਖ ਇਤਨਾ ਵੱਡਾ ਹੈ)
ਤਾਂ ਉਹ ਮਨੁੱਖ ਮੂਰਖਾਂ-ਸਿਰ-ਮੂਰਖ ਗਿਣਿਆ ਜਾਂਦਾ ਹੈ।”
ਅਕਾਲ ਪੁਰਖ ਆਪ ਹੀ ਜਾਣਦਾ ਹੈ ਕਿ ਉਹ ਕੇਡਾ ਵੱਡਾ ਹੈ। ਇਹ ਵੀ ਉਹ ਆਪ ਹੀ
ਜਾਣਦਾ ਹੈ ਕਿ ਉਸ ਦਾ ਦਰ ਕੇਡਾ ਵੱਡਾ ਹੈ, ਕੇਡਾ ਉੱਚਾ ਹੈ।
“ਪਾਰਬ੍ਰਹਮ ਗੁਰ ਨਾਹੀ ਭੇਦ” —ਪੰਨਾ—੧੧੪੨।
ਅਕਾਲ ਪੁਰਖ ਦਾ ਦਰ
ਹੀ ਗੁਰੂ ਦਾ ਦਰ ਹੈ। ਇਹ ਦਰ ਕੇਵਲ
ਇੱਕੋ ਇੱਕ ਹੈ।। “ਨਾਨਕ ਦਰੁ
ਘਰੁ ਏਕੁ ਹੈ ਅਵਰੁ ਨ ਦੂਜੀ ਜਾਇ॥” — ਪੰਨਾ ੬੦।
ਅਤੇ “ਨਾਨਕ ਏਕੋ ਦਰੁ
ਦੀਬਾਣੁ॥” — ਪੰਨਾ ੩੫੫॥
ਮਨੁੱਖ ਲਈ
ਗੁਰੂ ਦੇ ਦਰ ਦੀ ਸਿਰਜਣਾ ਕਰਨਾ ਅਸੰਭਵ
ਹੈ।
ਉਦਾਸੀਆਂ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ
(ਪਾਕਿਸਤਾਨ)
ਵਿੱਚ ਰਿਹਾਇਸ਼ ਰੱਖੀ। ਪਰ ਉਸ ਜਗ੍ਹਾ ਦਾ ਨਾਮ “ਉੱਚਾ ਦਰ ਬਾਬੇ ਨਾਨਕ ਦਾ” ਨਾ ਗੁਰੂ ਜੀ ਨੇ ਖ਼ੁਦ
ਰੱਖਿਆ ਅਤੇ ਨਾ ਹੀ ਕਿਸੇ ਹੋਰ ਨੇ ਰੱਖਿਆ ਹੈ। ਸਿੱਖ ਗੁਰੂ ਸਾਹਿਬਾਨ ਨੇ ਆਪਣੇ ਜੀਵਨ ਕਾਲ ਦੌਰਾਨ
ਅਲਗ-ਅਲਗ ਜਗ੍ਹਾ ਰਿਹਾਇਸ਼ ਰੱਖੀ ਹੈ। ਪਰ ਕਿਸੇ ਜਗ੍ਹਾ ਦਾ ਨਾਮ “ਉੱਚਾ ਦਰ ਫਲਾਣੇ ਗੁਰੂ ਦਾ” ਨਹੀਂ
ਰੱਖਿਆ ਗਿਆ।
ਦੂਜੇ ਧਰਮਾਂ ਵਿੱਚ ਵੀ ਭੋਲੇ ਬੰਦਿਆਂ ਨੂੰ ਚਾਲਾਕਾਂ ਦਵਾਰਾ ਬੇਵਕੂਫ਼ ਬਣਾਉਣ
ਦੀਆਂ ਮਸਾਲਾਂ ਮਿਲਦੀਆਂ ਹਨ।
ਕਾਸ਼ੀ
ਵਿੱਚ ਸਵਰਗ ਨੂੰ ਪ੍ਰਸਥਾਨ ਲਈ
ਬ੍ਰਾਹਮਣਾਂ ਨੇ ਇੱਕ ਜਗ੍ਹਾ ਬਣਾ ਰੱਖੀ ਸੀ। ਸਵਰਗ
ਵਿੱਚ ਨਿਵਾਸ ਕਰਾਉਣ ਦਾ ਲਾਲਚ ਦੇਕੇ ਬ੍ਰਾਹਮਣ ਕਈਆਂ ਨੂੰ ਫਸਾ ਲੈਂਦੇ ਸਨ। ਚੰਗੇ ਪੈਸੇ ਵਸੂਲ ਕੇ,
ਬੰਦੇ ਨੂੰ ਹਾਰ ਸ਼ਿੰਗਾਰ ਕੇ ਇੱਕ ਸ਼ੰਗਾਰੀ ਹੋਈ ਚੌਕੀ ਤੇ ਬਿਠਾ ਦੇਂਦੇ ਸਨ। ਇਹ ਚੌਕੀ ਇੱਕ ਪੱਟੇ
ਨਾਲ ਨੱਥੀ ਹੁੰਦੀ ਸੀ। ਪੱਟਾ ਗਰਾਰੀਆਂ ਦੀ ਸਹਾਇਤਾ ਨਾਲ ਚਲਦਾ ਸੀ। ਬ੍ਰਾਹਮਣ ਪੱਟੇ ਨੂੰ ਚਾਲੂ ਕਰ
ਦੇਂਦੇ ਸਨ। ਬੰਦਾ ਸਮੇਤ ਚੌਕੀ ਸੁਰੰਗ ਵਿੱਚ ਜਾ ਵੜਦਾ ਸੀ ਜਿੱਥੇ ਤੇਜ਼ ਚਲਦਾ ਹੋਇਆ ਆਰਾ ਚੌਕੀ ਤੇ
ਬੈਠੇ ਬੰਦੇ ਦੇ ਟੁਕੜੇ ਕਰਕੇ ਗੰਗਾ ਵਿੱਚ ਸੁੱਟ ਦੇਂਦਾ ਸੀ। ਬ੍ਰਾਹਮਣ ਇਸ ਕੰਮ ਨੂੰ ਐਸੀ ਹੁਸ਼ਿਆਰੀ
ਤੇ ਗੁਪਤਤਾ ਨਾਲ ਅੰਜਾਮ ਦੇਂਦੇ ਸਨ ਕਿ ਕਿਸੇ ਨੂੰ ਇਸ ਪਾਖੰਡ ਦੀ ਭਿਣਕ ਹੀ ਨਹੀਂ ਸੀ ਪੈਂਦੀ। ਆਮ
ਲੌਕ ਇਹੋ ਸਮਝਦੇ ਸੀ ਕਿ ਬ੍ਰਾਹਮਣਾਂ ਨੇ ਫਲਾਂ ਬੰਦੇ ਨੂੰ ਸਵਰਗ ਵਿੱਚ ਪਹੁੰਚਾ ਦਿੱਤਾ ਹੈ।
ਬ੍ਰਾਹਮਣਾਂ ਦੇ ਪੁਆੜੇ (nuisance)
ਦਾ ਡਰ ਹੋਣ ਕਰਕੇ ਬ੍ਰਾਹਮਣੇ ਦੇ ਇਸ ਕਾਰੇ ਦੀ ਜਾਂਚ-ਪੜਤਾਲ ਵਿੱਚ ਕੋਈ ਨਹੀਂ ਸੀ ਪੈਂਦਾ। ਇਹ ਜ਼ੁਲਮ
ਅੰਗਰੇਜ਼ਾਂ ਨੇ ਬੰਦ ਕਰਵਾਇਆ ਸੀ।
ਮੁਸਲਮਾਨਾ ਦਾ ਇੱਕ ਤਬਕਾ
ਅਹਮਦੀਆਂ ਹੈ ਜਿਸ ਨੇ ਕਾਦੀਆਂ
ਵਿੱਚ ਬਹਿਸ਼ਤ ਨਾਮ ਦੀ ਜਗ੍ਹਾ ਬਣਾ ਰੱਖੀ ਹੈ। ਜੇ
ਕੋਈ ਚੰਗੇ ਪੈਸੇ ਚੜ੍ਹਾਉਂਦਾ ਹੈ ਤਾਂ ਮਰਣ ਵਾਲੇ ਦੀ ਕਬਰ ਬਹਿਸ਼ਤ ਵਿੱਚ ਬਣਦੀ ਹੈ। ਮੁਸਲਿਮ ਸ਼ਰ੍ਹਾ
ਮੁਤਾਬਿਕ ਐਸਾ ਕਰਨਾ ਕੁਫ਼ਰ ਹੈ। ਅਹਮਦੀਏ ਭਾਵੇਂ ਮੁਸਲਮਾਨਾਂ ਵਿੱਚੋਂ ਹੀ ਪੈਦਾ ਹੋਏ ਹਨ ਪਰ
ਮੁਸਲਮਾਨ ਇਨ੍ਹਾਂ ਨੂੰ ਮੁਸਲਮਾਨ ਨਹੀਂ ਮੰਨਦੇ।
ਕਰਮਕਾਂਡ, ਪਾਖੰਡ, ਬ੍ਰਾਹਮਣਵਾਦ ਦੀ ਨੀਂਹ ਉੱਤੇ ਜੋ ਕੁੱਝ ਵੀ ਉਸਾਰਿਆ
ਜਾਏਗਾ ਉਹ ਵੀ ਕਰਮਕਾਂਡ, ਪਾਖੰਡ, ਬ੍ਰਾਹਮਣਵਾਦ ਹੀ ਹੋਵੇਗਾ। ਉਸ ਉਸਾਰੇ ਢਾਂਚੇ ਦਵਾਰਾ ਕੀਤੀ
ਕਾਰਗੁਜ਼ਾਰੀ ਵੀ ਕਰਮਕਾਂਡ, ਪਾਖੰਡ, ਬ੍ਰਾਹਮਣਵਾਦ ਨਾਲ ਹੀ ਭਰੀ ਹੋਈ ਹੋਵੇਗੀ।
ਸਭ ਧਰਮਾਂ ਦੇ ਬੰਦਿਆਂ ਨੂੰ ਸਬਜ਼ ਬਾਗ ਦਿਖਾ ਕੇ ਫਸਾਉਣ ਵਾਲਿਆਂ ਅਤੇ ਧਰਮ
ਤੋਂ ਡੇਗਣ ਵਾਲਿਆਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ।
ਸੁਰਜਨ ਸਿੰਘ--+919041409041
(ਨੋਟ:- ਤੁਹਾਡੇ ਲੇਖ ਵਿਚੋਂ ਅਸੀਂ ਇੱਕ ਅਖਬਾਰ ਨਾਲ ਸੰਬੰਧਿਤ ਲਾਈਨਾ ਕੱਟ ਦਿੱਤੀਆਂ ਹਨ ਕਿਉਂਕਿ
ਤੁਸੀਂ ਪਹਿਲਾਂ ਵੀ ਕਈ ਵਾਰੀ ਉਸ ਬਾਰੇ ਲਿਖ ਚੁੱਕੇ ਹੋ। ਉਨ੍ਹਾਂ ਗੱਲਾਂ ਨੂੰ ਮੁੜ-ਮੁੜ ਦੁਹਰਾਉਣ
ਦਾ ਕੋਈ ਫਾਇਦਾ ਨਹੀਂ ਹੈ। ਅਸੀਂ ਵੀ ਉਨ੍ਹਾਂ ਨੂੰ ਗਲਤ ਕਹਿ ਚੁੱਕੇ ਹਾਂ। ਜਿੱਤਨਾ ਚਿਰ ਉਨ੍ਹਾਂ ਦਾ
ਤਸੱਲੀ ਬਖ਼ਸ਼ ਜਵਾਬ ਨਹੀਂ ਮਿਲਦਾ ਉਨ੍ਹਾਂ ਨੂੰ ਹੋਰ ਵੀ ਬਹੁਤੇ ਗਲਤ ਹੀ ਕਹਿਣਗੇ। ਪਰ ਹਰ ਲੇਖ ਵਿੱਚ
ਬਹਾਨੇ ਨਾਲ ਸਿਰਫ ਵਿਰੋਧਤਾ ਹੀ ਕਰਨੀ ਇਹ ਵੀ ਕੋਈ ਸਿਆਣਪ ਵਾਲੀ ਗੱਲ ਨਹੀਂ ਹੈ। ਉਸ ਅਖਬਾਰ ਨਾਲ
ਸੰਬੰਧਿਤ ਬਹੁਤ ਸਾਰੇ ਪਾਠਕ/ਲੇਖਕ ਪਹਿਲਾਂ ਤੋਂ ਹੀ ‘ਸਿੱਖ ਮਾਰਗ’ ਨਾਲ ਵੀ ਜੁੜੇ ਹੋਏ ਹਨ। ਉਹ ਕਈ
ਵਾਰੀ ਉਲਾਭਾਂ ਵੀ ਦੇ ਚੁੱਕੇ ਹਨ ਕਿ ‘ਸਿੱਖ ਮਾਰਗ’ ਨੂੰ ਬਹਾਨੇ ਨਾਲ ਉਸ ਅਖਬਾਰ ਦੀ ਵਿਰੋਧਤਾ ਕਰਨ
ਲਈ ਵਰਤਿਆ ਜਾ ਰਿਹਾ ਹੈ। ਅਸੀਂ ਅੱਖਾਂ ਮੀਟ ਕੇ ਨਾ ਤਾਂ ਕਿਸੇ ਦੀ ਵਿਰੋਧਤਾ ਹੀ ਕਰ ਸਕਦੇ ਹਾਂ ਅਤੇ
ਨਾ ਹੀ ਕਿਸੇ ਦੀ ਹਮਾਇਤ। ਸਚਾਈ ਨੂੰ ਪਾਠਕਾਂ ਤੱਕ ਪਹੁੰਚਾਉਣਾ ਹੀ ਸਾਡਾ ਮੁਖ ਮਕਸਦ ਹੈ। ਇਸ
ਤਰ੍ਹਾਂ ਕਰਨ ਨਾਲ ਸਾਡੇ ਨਾਲ ਕੋਈ ਭਾਵੇਂ ਨਿਰਾਜ਼ ਵੀ ਹੋ ਜਾਵੇ ਤਾਂ ਕੋਈ ਫ਼ਰਕ ਨਹੀਂ ਹੈ। ਪਰ ਆਪਣੇ
ਹੀ ਤੀਰ ਤੁੱਕੇ ਲਾ ਕੇ ਹਰ ਗੱਲ ਦੀ ਹੀ ਵਿਰੋਧਤਾ ਕਰਨੀ, ਇਹ ਵੀ ਕੋਈ ਸਿਆਣਪ ਵਾਲੀ ਗੱਲ ਨਹੀਂ ਹੈ।
ਕਿਸੇ ਵੀ ਇਮਾਰਤ ਵਿੱਚ ਕੀ ਹੋਣਾ ਹੈ, ਇਹ ਤਾਂ ਉਦੋਂ ਹੀ ਪਤਾ ਲੱਗੇਗਾ ਜਦੋਂ ਹੋਵੇਗਾ। ਫਿਰ ਜੋ ਵੀ
ਗਲਤ ਜਾਂ ਗੁਰਮਤਿ ਤੋਂ ਉਲਟ ਹੋਇਆ ਤਾਂ ਜੀ ਸਦਕੇ ਜਿਹੜਾ ਮਰਜ਼ੀ ਲਿਖੇ ਉਹ ਛਾਪਾਂਗੇ। ਅਨੰਦਪੁਰ ਸਾਹਿਬ ਵਿਖੇ ਕਹੇ ਜਾਂਦੇ ਅਯੂਬੇ ਵਿਰਾਸਤ-ਏ-ਖਾਲਸਾ ਤੇ ਕਰੋੜਾਂ ਰੁਪਏ ਖਰਚ ਕੇ ਗੁਰਮਤਿ ਦੀ ਅਤੇ ਸਿੱਖੀ ਦੀ ਸੂਝ ਮਿਲਦੀ ਹੈ ਜਾਂ ਗੁਰਮਤਿ ਤੋਂ ਉਲਟ ਉਥੇ ਹੀਰ ਰਾਂਝੇ,ਸੱਸੀ ਪੁੰਨੂੰ,ਸੋਹਣੀ ਮੇਹੀਵਾਲ ਦੀ, ਇਸ ਬਾਰੇ ਕਿਤਨੇ ਕੁ ਬੋਲਦੇ ਹਨ? ਤਖ਼ਤਾਂ ਤੇ ਅਤੇ ਇਨ੍ਹਾਂ ਦੇ ਨਾਮ ਤੇ
ਜੋ ਕੁੱਝ ਹੋ ਰਿਹਾ ਹੈ ਉਸ ਬਾਰੇ ਕਿਤਨੇ ਕੁ ਲਿਖਦੇ ਹਨ? ਡੇਰਿਆਂ ਵਾਲੇ ਸਾਧ ਕਿਤਨੀ ਕੁ ਗੁਰਮਤਿ
ਪ੍ਰਚਾਰਦੇ ਹਨ? ਕੀ ਇਨ੍ਹਾਂ ਬਾਰੇ ਵੀ ਉਸੇ ਤਰ੍ਹਾਂ ਲੇਖਕ ਲਿਖਦੇ ਹਨ? ਇਨ੍ਹਾਂ ਸਾਰੀਆਂ ਗੱਲਾਂ
ਬਾਰੇ ਹਰ ਇੱਕ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ-ਸੰਪਾਦਕ)
|
. |