. |
|
ਸਤਿਗੁਰੂ ਜੀ ਵਲੋਂ ਬਿਵਰਜਤ ਅਸਥਾਨ ਵਿੱਚ ਹੁਣ ਚਾਰੇ ਵੇਦ ਆ ਵੜੇ-
ਸਤਿਗੁਰੂ ਜੀ ਵਲੋਂ
ਲੱਗੀ ਪਾਬੰਦੀ ਦੀ ਕੋਈ ਪਰਵਾਹ ਨਾ ਕਰਦਿਆਂ ਉਸੇ ਬਿਵਰਜਤ ਅਸਥਾਨ ਸ੍ਰੀ ‘ਰਾਮਸਰ’ ਵਿਖੇ ਹੁਣ
ਬ੍ਰਾਹਮਣ ਦੇ “ਬਹੁਰੂਪੀਏ* ‘ਵੇਦ’ ਭੱਟ ਬਣ ਆਏ। ਇਹ ਬ੍ਰਾਹਮਣੀ ਵੇਦ ਜੇ ਜ਼ਰਾ ਵੀ ਸੰਗ
ਮੰਨਦੇ ਹੁੰਦੇ ਤਾਂ ਉਸ ਪਾਵਨ ਅਸਥਾਨ ਤੇ ਕਦੇ ਪੈਰ ਵੀ ਨਾ ਰੱਖਦੇ ਜਿਥੇ ਉਨ੍ਹਾਂ ਦੇ ਵਿਰੁੱਧ
ਬੜੇ ਕਰੜੇ ਬਚਨ ਉਸੇ ਗੁਰੂ ਗ੍ਰੰਥ ਸਾਹਿਬ ਦਾ ਦਾ ਹਿੱਸਾ ਬਣਾ ਕੇ ਸ਼ਰਧਾਲੂਆਂ ਲਈ ਪਾਵਨ ਪਵਿੱਤਰ
ਗੁਰੂਬਾਣੀ ਬਣਾ ਦਿੱਤੇ ਹੋਏ ਸਨ। ਉਦਾਰਣ ਵਜੋ:- (1) - ‘ਕਬੀਰ ਮਾਇ ਮੂੰਡਉ ਤਿਹ ਗੁਰੂ ਕੀ ਜਾ
ਤੇ ਭਰਮੁ ਨ ਜਾਇ॥ ਆਪ ਡੁਬੇ ਚਹੁ ਬੇਦ ਮਹਿ ਚੇਲੇ ਦੀਏ ਬਹਾਇ॥ 104॥’ (2) -ਬੇਦ ਕੀ
ਪੁਤ੍ਰੀ ਸਿੰਮ੍ਰਿਤਿ ਭਾਈ॥ ਸਾਂਕਲ ਜੇਵਰੀ ਲੈ ਹੈ ਆਈ॥ 1॥ {328} - (3) -ਸਾਸਤ ਬੇਦ
ਪੁਰਾਣ ਪੁਕਾਰਹਿ ਧਰਮੁ ਕਰਹੁ ਖਟੁ ਕਰਮ ਦ੍ਰਿੜਈਆ॥ ਮਨਮੁਖ ਪਾਖੰਡਿ ਭਰਮਿ ਵਿਗੂਤੇ ਲੋਭ ਲਹਰਿ ਨਾਵ
ਭਾਰਿ ਬੁਡਈਆ॥ 6 ॥
{844} - (4) -ਗਉੜੀ ਮਹਲਾ 1॥ ਜਨਮਿ
ਮਰੈ ਤ੍ਰੈ ਗੁਣ ਹਿਤਕਾਰੁ॥ ਚਾਰੇ ਬੇਦ ਕਥਹਿ ਆਕਾਰੁ॥ ਤੀਨਿ ਅਵਸਥਾ ਕਹਹਿ ਵਖਿਆਨੁ॥ ਤੁਰੀਆਵਸਥਾ
ਸਤਿਗੁਰ ਤੇ ਹਰਿ ਜਾਨੁ॥ 1 ॥
{153} -ਅਤੇ ਗੁਰਮਤਿ ਦਾ ਪੱਕਾ ਸਿਧਾਂਤ ਮੰਨ
ਲੈਣ ਲਈ ਮਿਥੇ ਟੀਚੇ ਦਾ ਪੰਜਵਾਂ ਗੁਰੂ ਸ਼ਬਦ- (5) -ਕਬੀਰ ਬਾਮਨੁ ਗੁਰੂ ਹੈ ਜਗਤ ਕਾ ਭਗਤਨ ਕਾ
ਗੁਰੁ ਨਾਹਿ॥ ਅਰਝਿ ਉਰਝਿ ਕੈ ਪਚਿ ਮੂਆ ਚਾਰਉ ਬੇਦਹੁ ਮਾਹਿ॥ 237॥ {1377} ਇਸ ਤਰ੍ਹਾਂ
ਗੁਰਬਾਣੀ ਵਿੱਚ ਵੇਦਾਂ ਲਈ ਤ੍ਰਿਸਕਾਰ ਥਾਂ ਥਾਂ ਤੇ ਮਿਲਦਾ ਹੈ ਪਰ ਇਨ੍ਹਾਂ ਦਾ ਸਵਾਗਤ ਕੀਤਾ ਕਿਸੇ
ਥਾਂ ਨਹੀਂ ਹੈ। ਪਤਾ ਨਹੀ ਬ੍ਰਾਹਮਣ ਦੇ ਵੇਦ ਝੂਠ-ਰੂਪ ਭੇਖ ਦਾ ਸਹਾਰਾ ਲੈ ਕੇ (ਭੱਟ ਬਣ ਕੇ)
ਸਤਿਗੁਰਾਂ ਦੀ ਹਜ਼ੂਰੀ ਵਿੱਚ ਕਿਸ ਨੀਯੱਤ ਨਾਲ ਆ ਹਾਜ਼ਰ ਹੋਏ ਹਨ? ਅਮਰ ਹੋਣ ਦੀ ਲਾਲਸਾ ਨਾਲ ਕਿ, ਜਾਂ
ਸਤਿਗਰੂ ਜੀ ਦੀ ਮੱਥੇ ਇਹ ਬਦਨਾਮੀ ਦਾ ਟਿੱਕਾ ਲਉਣ ਲਈ, ਕਿ ਉਨ੍ਹਾਂ ਨੇ ਆਪਣੀ ਅਤੇ ਬਾਕੀ ਚਾਰ ਗੁਰੂ
ਸਾਹਿਬਾਨ ਦੀ ਉਸਤਤਿ ਆਪ ਕਹਿ ਕੇ ਲਿਖਵਾਈ ਸੀ? ਜਿਵੇਂ ਤਾੜ ਵਿੱਚ ਬੈਠੇ ਹੋਏ ਹੋਣੇ ਅਜੇ ਭਗਤ ਜਨ
ਵਿਦਾ ਹੋਏ ਹੀ ਸਨ ਕਿ, ਭੇਸ ਬਦਲਿਆ ਤੇ ਝੱਟ ਆ ਵੜੇ ਰਾਮਸਰ:-
ਕਰਿ ਚਰਚਾ ਸਭਿ ਭਗਤ ਸਿਧਾਏ। ਬਹੁਰੇ ਬੇਦ ਦੇਹ ਧਰਿ ਆਏ।
ਭਗਤ ਸਿਂਘ ਤਬ ਬਿਨਤੀ ਕਏ। ਕਾ ਕੀ ਦੇਹ ਬੇਦ ਧਰਿ ਅਏ॥ 612॥
ਜਦੋਂ ਵੀ ਕਹਾਣੀ ਨੂੰ ਕੋਈ ਗੁਰਮਤਿ ਵਿਰੋਧੀ ਕੁਟਲਤਾ ਭਰਪੂਰ ਮੋੜ ਦੇਣਾ
ਹੋਵੇ ਤਾਂ, ਲਿਖਾਰੀ ਆਪਣੀ ਕਲਪਣਾ ਦੀ ਉਪਜ ਭਗਤ ਸਿੰਘ ਫ਼ਰਜ਼ੀ ਪਾਤਰ ਨੂੰ ਵਰਤ ਲੈਂਦਾ ਹੈ।
ਕਥਾ ਵਾਚਕ ਮਨੀ ਸਿੰਘ-ਰੂਪ ਝੂਠ-ਪਾਤ੍ਰ
ਨੇ ਸਿਰਜਣਹਾਰ ਦੀ ਸਿਰਜਣਾ- -ਸਿਧਾਂਤ ਦੀ ਖੰਡਨਾਂ ਵਾਲਾ ਕੁਫ਼ਰ ਦਸਿਆ, ਕਿ, ਵੇਦ-ਰੂਪ ਗ੍ਰੰਥ,
ਮਨੁੱਖਾ ਦੇਹ ਧਾਰ ਕੇ ਆ ਗਏ? ਭਗਤ ਸਿੰਘ ਨੇ
ਵੇਰਵਾ ਪੁਛ ਲਿਆ, ਕਿ, ਕਿਸ ਵੇਦ ਨੇ ਕਿਹੜਾ ਸਰੀਰ ਧਾਰਨ ਕੀਤਾ? ਤਾਂ ਕਥਿਤ ਮਨੀ ਸਿੰਘ, ਜੋ
ਮਿਥਿਹਾਸ ਦਾ ਵਡਾ ਗਿਆਤਾ ਦਰਸਾਇਆ ਹੋਇਆ ਹੈ, ਕਹਿੰਦਾ ਹੈ ਕਿ, ਵੇਦ ਆਪਣੇ ਬਹੁ ਰੰਗੀ ਚੰਚਲ ਸੁਭਾਵ
ਅਨੁਸਾਰ ਬਿੱਪ੍ਰ ਦੇਹ ਧਾਰਨ ਕਰਕੇ ਕਾਂਸ਼ੀ ਵਿੱਚ ਅਨੇਕਾਂ ਕੌਤਕ ਕਰ ਰਹੇ ਸਨ, ਕਿ, ਇੱਕ ਵਾਰੀ
ਉਨ੍ਹਾਂ ਨੇ ਵੇਦ ਹੋਣ ਦਾ ਅਹੰਕਾਰ ਕੀਤਾ। ਜਿਸ ਤੋਂ (ਝੂਠ-) ਆਕਾਸ਼ ਬਾਣੀ ਹੋਈ ਕਿ, ਤੁਹਾਡਾ
ਇਹ ਹਉਮੈ ਰੋਗ ਸਤਿਗੁਰੂ ਤੋਂ ਬਿਨਾ ਦੁਰ ਨਹੀਂ ਹੋਣਾ। ਵੇਦਾਂ ਦੀ ਪੁਕਾਰ ਤੇ ਬ੍ਰਾਹਮਣ ਦੀ ਉਸ
ਝੂੈਠ-ਆਕਾਸ਼ਬਾਣੀ ਨੇ ਅਖਿਆ, ਕਿ, ਇੱਕ ਇੱਕ ਜਣਾ ਚਾਰ ਚਾਰ ਰੂਪ
ਧਾਰ ਕੇ ਜਗਤ ਵਿੱਚ ਜਨਮ ਲਵੋ। ਅਖੇ ਬ੍ਰਹਮਾ ਨੂੰ ਵੀ ਜਨਮ ਲੈ ਕੇ ਇਨ੍ਹਾਂ 16 ਬ੍ਰਾਹਮਣ ਵੇਦਾਂ
ਦੀ ਰਖਿਆ ਕਰਦੇ ਰਹਿਣ ਦੀ ਆਗਿਆ ਹੋਈ। (ਕਿੱਡੀ ਹੈਰਾਨੀ ਦੀ ਗੱਲ ਹੇ ਕਿ, ਏਸੇ ਆਟੇ ਦੇ ਦੀਵੇ
ਬ੍ਰਹਮਾ ਕੋਲੋ ਅੱਗੇ ਚਾਰੇ ਵੇਦ ਖੋਹ ਕੇ ਹਰਨਕਸ਼ਪ ਰਾਖ਼ਸ਼ਸ਼ ਸਮੁੰਦਰ ਵਿੱਚ ਜਾ ਵੜਿਆਂ ਏਸੇ ‘ਬ੍ਰਹਮਾ”
ਦੀ ਹਾਲ-ਪਾਹਰਿਆ ਤੇ ਵਿਸ਼ਨੂੰ ਭਗਵਾਨ ਨੇ ਕਈ ਹਜ਼ਾਰ ਸਾਲ ਜੰਗ ਕਰਕੇ ਬੜੀ ਮੁਸ਼ਕਲ ਨਾਲ ਏਹੀ ਵੇਦ ਮੋੜ
ਕੇ ਬ੍ਰਹਮਾ ਦੇ ਹਵਾਲੇ ਕੀਤੇ ਸਨ। (ਘਰ ਚੂਹਿਆਂ ਦਾ ਤੇ ਬਾਹ ਕਾਂਵਾਂ ਦਾ ਭੈ ਮੰਨਣ ਵਾਲੇ ਆਟੇ ਦੇ
ਦੀਵੇ?) ਬ੍ਰਹਮਾ ਦੀ ਰਖਿਆ ਵਿੱਚ ਮਾਝੇ ਦੀ ਧੁੰਨੀ ‘ਰਾਮਸਰ’ ਵਿਖੇ ਆ ਵੜੇ? ਇਸ ਪ੍ਰਸ਼ਨ ਦਾ
ਉੱਤਰ, ਲਿਖਾਰੀ ਦੀ ਹੀ ਬੋਲੀ ਵਿੱਚ ਇਸ ਪ੍ਰਕਾਰ ਹੈ:--
ਭਿਖੇ ਬਪੁ ਬ੍ਰਹਮਾ ਧਰਯੋ ਬਧਿ ਬਿਦਯਾ ਪਰਬੀਨ। ਚਤੁਰ ਚਤੁਰ ਬੇਦਨ ਧਰੇ
ਸੁੰਦਰ ਬਦਨ ਨਵੀਨ॥ 621॥ ਚੌਪਈ॥ ਚਤੁਰ ਦੇਹ ਸਾਮ ਬੇਦ ਧਰਾਈ। ਮਥਰਾ, ਹਰਿਬੰਸ, ਜਾਲਪ,
ਬਲ੍ਹ, ਪਾਈ। ਰਿਗ ਬੇਦ ਸੁੰਦਰ ਤਨ ਧਾਰੇ। ਕਲ੍ਹ, ਸਹਾਰ, ਜਲ੍ਹਣ, ਨਲ੍ਹ ਚਾਰੇ॥ 622॥
ਟਲ੍ਹ, ਸਲ੍ਹ, ਭਲ੍ਹ, ਕਾਇ। ਜੁਜਰ ਬੇਦ ਤਨ ਚਾਰਿ ਬਨਾਏ।
ਕੀਰਤ, ਗੋਇੰਦ, ਦਾਸ, ਸਦਰੰਗ। ਅਥਰਬਣ ਦੇਹ ਚਤੁਰ ਸੁਭ ਅੰਗ॥ 623॥ ਭਿੱਖੇ
ਦੇਹ ਕਮਲਜ ਜੋ ਪਾਈ। ਸਭ ਤੇ ਅਧਿਕ ਭਯੋ ਸੁਖਦਾਈ।
ਬਿਪ੍ਰ ਦੇਹ ਸੰਗਯਾ ਭੱਟ ਪਾਈ। ਕੌਤਕ ਕਰਤ ਭਵ ਮੈ ਸੁਖਦਾਏ॥
624॥
ਟੂਕ ਵਿਚਲੇ ਪਦ ਅਰਥ:-ਸਾਮ ਬੇਦ ਦੇਹ ਧਰਾਈ=ਸ਼ਾਮ ਵੇਦ ਨੇ (ਮਥਰਾ,
ਹਰਿਬੰਸ, ਜਾਲਪ ਤੇ ਬਲ੍ਹ, ਭਟਾਂ ਦੀ) ਦੁਗ ਧਾਰਨ ਕੀਤੀ। ਕਮਲਜ=ਬ੍ਰਹਮਾ। ਸੰਗਯਾ=ਭੱਟਾਂ ਦਾ
ਨਾਮ ਧਾਰਨ ਕੀਤਾ। ਕੌਤਕ=ਸਾਰੇ ਭੱਟ ਸੰਸਾਰ ਵਿੱਚ ਬਹੁਤ ਤਰ੍ਹਾਂ ਦੀ ਲੀਲ੍ਹਾ ਕਰਦੇ ਰਹੇ।
ਏਨੀ ਲ਼ਿਖਤ ਬਾਰੇ ਗੰਭੀਰ ਸ਼ੰਕੇ:--
ਆਪਣੀ ਦਲੀਲ ਸਪੱਸ਼ਟ ਕਰਨ ਲਈ ਪਹਿਲਾਂ ਕੁੱਝ ਇਤਿਹਾਸਕ ਪਿਛੋਕੜ। -ਹਜ਼ਾਰਾਂ
ਸਾਲ ਪਹਿਲਾਂ ਤੋਂ ਭਾਰਤੀ ਜੰਨਤਾ ਦੇ ਗੁਰੂ ਬਣੀ ਬੈਠੇ ਬ੍ਰਾਹਮਣ ਨੇ, (1) ਕੁਦਰਤ ਦੇ ਨੇਮਾਂ ਦੀ ਵੀ
ਕੋਈ ਪਰਵਾਹ ਨਾ ਕਰਦਿਆਂ, ਵਡੇ ਤੋਂ ਵਡੇ ਅਣਹੋਣੇ ਝੂਠ* {* Foot
note:-ਜਿਵੇ (1) ਦਰਿਆ ਦੇ ਡੋਬੂ ਪਾਣੀ
ਵਿੱਚ 12 ਸਾਲ ਸਮਾਧੀ ਅਸਥਿਤ ਰਹਿਣ ਵਾਲੇ ਅਗਸਤ ਨਾਮਕ ਇੱਕ ਕਥਿਤ ਮੁਨੀ ਨੇ, ਸਾਰੇ ਸਮੁੰਦਰਾ ਦਾ
ਪਾਣੀ ਪੀ ਕੇ ਪਿਸ਼ਾਬ ਰਸਤੇ ਕੱਢਿਆ ਜਿਸ ਤੋਂ ਸਾਰਾ ਪਾਣੀ ਖਾਰਾ ਹੋ ਗਿਆ? (2) -ਹਨੂੰਮਾਨ ਜੰਮਦੇ ਨੇ
ਹੀ ਫਲ ਸਮਝਕੇ ਅਸਮਾਨੀ ਚਮਕਦੇ ਸੂਰਜ ਨੂੰ ਨਿਗਲ ਕੇ ਸੰਸਾਰ ਵਿੱਚ ਹਨੇਰਾ ਕਰ ਦਿੱਤਾ? (3) ਧਰਤੀ ਤੇ
ਬਣਿਆ ਛੋਟਾ ਜਿਹਾ ਪਹਾੜ, ਕਰੋੜਾਂ ਮੀਲ ਉੱਚੇ ਸੂਰਜ ਸਾਹਮਣੇ ਅੜ ਖਲੋਤਾ ਕਿ, ਉਹ ਉਸ ਨੂੰ ਚੜਨ ਨਹੀਂ
ਦੇਵਾਗਾ, (4) ਸੈਕੜੇ ਮੀਲ ਚੌੜੇ ਅਥਾਹ ਡੂੰਘਾਈ ਵਾਲੇ ਸਮੁੰਦਰ ਤੇ 10 ਦਿਨਾਂ ਵਿੱਚ ਅਜੇਹਾ ਪੁਲ
ਬੰਨ੍ਹ ਦਿੱਤਾ ਜਿਸ ਤੋਂ ਬੇਸ਼ੁਮਾਰ ਚਤੁਰੰਗੀ ਸੈਨਾ ਦਗੜ ਦਗੜ ਕਰਦੀ ਲੰਘਦੀ ਰਹੀ, (5) ਸੁਮੇਰ ਪਰਬਤ
ਤੇ ਅਪਣੀ ਘਰਦੀ ਪਾਰਬਤੀ ਨਾ ਕਾਮ ਖੇਡਾਂ ਖੇਡਦੇ ਸ਼ਿਵ ਜੀ ਦਾ ਵੀਰਜ ਧਰਤੀ ਤੇ ਬਲਦੇ ਵਡੇ ਅੱਗ ਦੇ
ਧੂਣੇ ਵਿੱਚ ਡਿੱਗਾ ਤਾਂ ਉਸ ਦੀ ਅੱਗ ਸੇਕ ਰਹੀਆਂ ਸਾਰੀਆਂ ਇਸਤ੍ਰੀਆਂ ਗਰਭ-ਵਤੀ ਹੋ ਗਈਆਂ? ਅਦਿ,
ਅਣਹੋਣੇ ਕੁਫ਼ਰ} ਲੋਕਾਂ ਲਈ ਸਦੀਵੀ ਸਚੁ ਦਾ ਰੂਪ ਬਣਾ ਕੇ ਆਪਣੀ ਸਦੀਵੀ ਆਮਦਨ ਦਾ ਸਾਧਨ ਬਣਾ ਲਿਆ
(2) ਹਿੰਦ ਵਿੱਚ ਪੈਦਾ ਹੋਏ ਬੁੱਧ ਜਿਹੇ ਵਡੇ ਧਰਮਾ ਦਾ ਵੀ ਆਪਣੇ ਦੇਸ਼ ਵਿਚੋਂ ਖ਼ਾਤਮਾ ਕਰ ਦਿੱਤਾ
ਸੀ। ਤਜਰਬੇ-ਕਾਰ ਬਿੱਪ੍ਰ ਆਪਣੀ ਲਿਖਣ-ਵਿਧੀ ਦੀਆਂ ਕਰਾਮਾਤਾਂ ਤੋਂ ਪੂਰੀ ਤਰ੍ਹਾਂ ਨਿਪੁੰਨ ਸੀ
ਜਾਣਦਾ ਸੀ ਕਿ, ਉਸ ਦੀ ਕਲਮ ਨਾਲ ਲਿਖਿਆ ਵਡੇ ਤੋਂ ਵੱਡਾ ਝੂਠ ਵੀ ਸਮੇ ਨਾਲ ਲੋਕਾਂ ਵਾਸਤੇ ਪੂਜਨੀਕ
ਬਣ ਜਾਂਦਾ ਹੈ। 15ਵੀਂ ਸਦੀ ਤੋਂ ਪ੍ਰਗਟ ਹੋਏ ਸਤਿਗੁਰੂ ਨਾਨਕ ਸਾਹਿਬ ਦੇ ਸਿਖਾਂ ਦੀ, 1718 ਸੰਨ
ਤਕ, ਢਲ ਚੁਕੀ ਸਾਰੀ ਜੀਵਨ ਮ੍ਰਯਾਦਾ ਤੋਂ, ਸੋਚਣ ਦੀ ਰੁਚੀ ਤੋਂ ਅਥਵਾ ਖ਼ਾਸ ਤੌਰ ਤੇ ਅਖੰਡਪਾਠਾਂ ਦੇ
ਪਰਚਲਤ ਹੋ ਰਹੇ ਰਿਵਾਜ ਤੋ, ਗੁਰਬਾਣੀ ਪ੍ਰਤੀ ਵਧ ਰਹੀ ਅਗਿਆਨਤਾਂ ਤੋਂ ਅਤੇ ਸਤਿਗੁਰੂ ਜੀ ਲਈ ਬਣ
ਚੁੱਕੇ ਅਪਾਰ ਵਿਸ਼ਵਾਸ਼ ਅਤੇ ਸ਼ਰਧਾ ਤੋ, (ਸਿੱਖਾਂ ਦੇ ਲਗ-ਪੱਗ ਸਾਰਿਆਂ ਘਰਾਂ ਦਾ ਪ੍ਰੋਹਿਤ, ਇਹ)
ਬਿੱਪ੍ਰ ਚੰਗੀ ਤਰ੍ਹਾਂ ਜਾਣਦਾ ਸੀ ਕਿ, ਉਨ੍ਹਾਂ ਦੀ ਲਿਖੀ ਕਿਸੇ ਵੀ ਗੁਰਮਤਿ ਵਿਰੋਧੀ ਗੱਲ ਤੋਂ,
ਸਿੱਖ (ਸਮੇਤ ਆਪਣੇ ਜਥੇਦਾਰਾਂ ਦੇ) ਆਪਸ ਵਿੱਚ ਤਾਂ ਬੇਸ਼ੱਕ ਜੁੱਤੀ ਖੜਕਾਈ ਰੱਖਣ, ਪਰ ਉਨ੍ਹਾਂ ਦੇ
ਲਿਖੇ ਨੂੰ ਕਦੇ ਝੂਠ ਨਹੀਂ ਮੰਨਣਗੇ। ਸੋ ਉਸ ਨੇ ਇਸ ਗੁਰਬਿਲਾਸ ਜਿਹੇ ਕਈ ਗ੍ਰੰਥ ਲਿਖ ਕੇ ਲੋਕਾਂ ਦੇ
ਘਰੀਂ ਪੁਚਾ ਦਿੱਤੇ, ਜ੍ਹਿੜੇ ਸਾਡੇ ਵਿੱਚ ਪਾਟੋਧਾੜ ਬਣਾਈ ਰੱਖਣ ਦੀ ਸੇਵਾ ਨਿਭਾਈ ਜਾ ਰਹੇ ਹਨ। ਦਾਸ
ਵਲੋਂ ਪੇਸ਼ ਕੀਤੀਆਂ ਜਾ ਰਹੀਆਂ ਵਿਚਾਰਾਂ ਦਾ ਵੇਰਵਾ:--
(1) ਵਿਚਾਰ ਵਾਲੀ ਪਹਿਲੀ ਗੱਲ ਇਹ ਹੈ ਕਿ ਇਸ ਲਿਖਾਰੀ ਨੇ, ਚੌਹਾਂ ਵੇਦਾਂ
ਤੇ ਚਾਰ ਚਾਰ ਦੇ ਹਿਸਾਬ ਵੰਡੀ ਜਾਣ ਵਾਲੀ ਭੱਟ ਭਗਤਾਂ ਦੀ ‘16’ ਗਿਣਤੀ ਕਿਥੋਂ ਲਈ? ‘ਸ੍ਰੀ
ਗੁਰੂ ਗ੍ਰੰਥ ਸਾਹਿਬ’ ਦੀ ਦਸਵੀ ਪੋਥੀ ਦੇ 380 ਸਫ਼ੇ ਤੇ ‘ਭੱਟਾ ਦੀ ਗਿਣਤੀ’ ਕੇਂਦ੍ਰੀ
ਸਿਰਲੇਖ ਦੇ ( ‘ਗਿਣਤੀ ਬਾਰੇ ਮਤ-ਭੇਦ’ - ( Sub
Title)
ਹੇਠਾਂ ਇਸ ਪ੍ਰਕਾਰ ਲਿਖਿਆ ਹੋਿੲਆ ਹੈ-- “ਭੱਟਾਂ ਦੀ
ਗਿਣਤੀ ਸੰਬੰਧੀ ਮਤ-ਭੇਦ ਚਲਿਆ ਆ ਰਿਹਾ ਹੈ। 10, 11, 13, 17 ਅਤੇ 19. ਸਿੱਖ ਦੇ ਪੁਰਾਣੇ ਪੁਸਤਕ
ਭੱਟਾਂ ਦੀ ਗਿਣਤੀ 15 ਦੇਂਦੇ ਹਨ, ਪਰ ਇਨ੍ਹਾਂ ਦਾ ਆਪੋ ਵਿੱਚ ਨਾਵਾਂ ਸੰਬੰਧੀ ਕਿਤੇ ਕਿਤੇ ਮਤ-ਭੇਤ
ਹੈ। ਜੇ ਸਾਰੇ ਖ਼ਿਆਲਾਂ ਵਾਲਿਆਂ ਦੇ ਮਤ ਅਨੁਸਾਰ ਭੱਟਾਂ ਦੇ ਨਾਮ ਇਕੱਠੇ ਕੀਤੇ ਜਾਣ, ਤਾਂ ਹੇਠ-ਲਿਖੇ
ਬਣਦੇ ਹਨ:-
(1) ਕਲਸਹਾਰ, (2) ਜਾਲਪ, (3) ਕੀਰਤ, (4) ਭਿੱਖਾ, (5) ਸਲ, (6) ਭਲ,
(7) ਨਲ੍ਹ, (8) ਮਥਾਂੁਰਾ, (9) ਬਲ੍ਹ, (10) ਗਯੰਦ, (11) ਹਰਿਬੰਸ, (12) ਦਾਸ, (13) ਕਲ੍ਹ.
(14) ਜਲ੍ਹ, (15) ਜਲ੍ਹਨ, (16) ਟਲ੍ਹ, (17) ਸੇਵਕ, (18) ਸਦਰੰਗ, (19) ਪਰਮਾਨੰਦ, (20)
ਪਾਰਥ, (21) ਨਲ੍ਹ ਠਕਰ, (22) ਗੰਗਾ।”
ਇਸ ਤੋਂ ਅੱਗੇ ਬੜੀ ਬਾ-ਦਲੀਲ ਅਤੇ ਨਿਮਰਤਾ ਵਿੱਚ ਭਿੱਜੀ ਬੋਲੀ ਵਿਚ, ਅੱਡ
ਅੱਡ ਲਿਖਾਰਆਂ ਦੀਆਂ ਦਲੀਲਾਂ ਤੇ ਖੁਲ੍ਹੀ ਵਿਚਾਰ ਲਿਖ ਕੇ, ਅਥਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਦੀਆਂ ਪੁਰਾਤਨ ਬੀੜਾਂ ਤੋਂ, ਅੱਡ ਅੱਡ ਭਟਾਂ ਦੀ ਬਾਣੀ ਦੇ ਹਵਾਲਿਆਂ ਨਾਲ ਬਿਬੇਕ ਵਿਚਾਰਾਂ ਲ਼ਿਖਣ
ਉਪ੍ਰੰਤ, ਪ੍ਰਿੰਸੀਪਲ ਸਾਹਿਬ ਸਿੰਘ ਜੀ ਨੇ ਉਪਰੋਕਤ ਵਰਣਨ 10ਵੀਂ ਪੋਥੀ ਦੇ ਹੀ 399 ਸ਼ਫ਼ੇ ਤੇ ਅਪਣੀ
ਖੋਜ ਦੇ ਸਿੱਟੇ ਵਜੋਂ ਭੱਟਾਂ ਦੇ ਨਾਮ ਇਸ ਪਰਕਾਰ ਲਿਖੇ ਹਨ:- (1) ਕਲ੍ਹ, ਜਿਸ ਦੇ ਦੂਜੇ ਨਾਮ
‘ਕਲਸਹਾਰ’ ਅਤੇ ‘ਟਲ’ ੍ਹ ਹਨ। (2) ਜਾਲਪ, ਜਿਸ ਦਾ ਦੂਜਾ ਨਾਮ ਜਲ੍ਹ ਹੈ, (3) ਕੀਰਤ, (4) ਭਿੱਖਾ,
(5) ਸਲ੍ਹ, (6) ਭਲ੍ਹ, (7) ਨਲ੍ਹ, (8) ਗਯੰਦ (9) ਮਥੁਰਾ, (10) ਬਲ੍ਹ, ਅਤੇ (11) ਹਰਿਬੰਸ।
ਕਿਸੇ ਥਾਉਂ ਵੀ ਭੱਟਾਂ ਦੀ ਗਿਣਤੀ 16 ਨਹੀਂ ਮਿਲ ਸਕੀ। ਸਦੀਵੀ ਆਦਿ-ਸਚੁ ਨਾਲ ਮਿਲਾਪ
ਕਰਾਉਣ ਦੇ ਸਮਰੱਥ, ਪਾਵਨ ਗੁਰੂ ਬਾਣੀ- “ਵਾਹੁ ਵਾਹੁ ਬਾਣੀ ਸਚੁ ਹੈ ਸਚਿ ਮਿਲਾਵਾ ਹੋਇ॥”
ਨੂੰ, (ਬ੍ਰਾਹਮਣੀ ਕਲਪਣਾ ਦੀ ਉਪਜ, ਝੂਠੀਆਂ ਕਥਾ-ਕਹਾਣੀਆਂ ਵਾਲੇ, ਯਥਾ- ‘ਕਥਾ ਕਹਾਣੀ ਬੇਦੀਂ
ਆਣੀ ਪਾਪੁ ਪੁੰਨੁ ਬੀਚਾਰੁ॥ ਦੇ ਦੇ ਲੈਣਾ ਲੈ ਲੈ ਦੇਣਾ ਨਰਕਿ ਸੁਰਗਿ ਅਵਤਾਰ॥ ਉਤਮ ਮਧਿਮ ਜਾਤੀਂ
ਜਿਨਸੀ ਭਰਮਿ ਭਵੈ ਸੰਸਾਰੁ॥” ਪਾਪ ਪੁੰਨ ਦੀਆਂ ਵਿਚਾਰਾਂ ਤੋਂ ਬਣਾਈ ਸੌਦੇ-ਬਜ਼ੀ ( Bargain)
ਦੁਆਰਾ ਮਨੁੱਖ ਨੂੰ ਮਾਇਆਂ ਦੇ ਮੋਹ ਵਿੱਚ ਅਥਵਾ ਵਰਣ ਵੰਡ ਵਾਲੀ ਘਿਰਣਤ ਮਰਿਯਾਦਾ ਵਿੱਚ ਫਸਾ ਕੇ,
ਨਰਕਾਂ ਸੁਰਗਾਂ ਵਾਲੇ ਜਨਮ ਮਰਨ ਦੇ ਚੱਕਰਾਂ ਵਿੱਚ ਪਾ ਰਹੇ), ਸਚੁ ਨਾਲ ਜੋੜ ਰਹੀ ਗੁਰਬਾਣੀ ਨੂੰ,
(ਸੰਸਾਰ ਨੂੰ ਨਾਵੰਤ-ਝੂਠ ਮਾਇਆਂ ਨਾਲ ਜੋੜ ਰਹੇ, ਝੂਠ ਦਾ ਪ੍ਰਤਖ ਰੂਪ,) ਚੌਹਾਂ ਵੇਦਾਂ ਤੋਂ ਹੀ
ਪ੍ਰਗਟ ਹੋਈ ਸਿੱਧ ਕਰਨ ਲਈ, ਅਰੰਭੇ ਯਤਨਾ ਦੀ ਲੜੀ ਵਿੱਚ ਹੀ, ਗੁਰਮਤਿ ਦੇ ਵੈਰੀ, ਇਸ
ਗੁਰਬਿਲਾਸ ਦੇ ਲਿਖਾਰੀ ਪਾਂਡੇ ਨੇ, ਭਟਾਂ ਦੀ ਗਿਣਤੀ, “ਬੇ-ਦਲੀਲਾ ਝੂਠ, 16” ਲਿਖ ਦਿੱਤੀ।
(2) ਦੂਜਾ ਕਾਰਨ ਇਹ ਹੈ ਕਿ ਗ੍ਰੰਥਾਂ ਤੋਂ ਮਨੁੱਖ ਬਣ ਜਾਣ ਦੀ ਗੱਲ
ਪਾਵਨ ਗੁਰਬਾਣੀ ਰੱਦ ਕਰਦੀ ਹੈ ਅਤੇ ਸੰਸਾਰ ਦਾ ਗਿਆਨ ਵਗਿਆਨ ਵੀ ਅਜੇਹੀ ਗਲ ਨੂੰ ਝੂਠੇ ਮੂਰਖਾਂ ਦੀ
ਬੇਦਲੀਲੀ ਬਕੜਵਾਹ ਹੀ ਮੰਨਦਾ ਹੈ। ਇਸ ਲਈ ਸਿੱਧ ਹੈ ਕਿ, ਵੇਦਾਂ ਦਾ ਕੋਈ ਨਾਤਾ, ਗੁਰੂਬਾਣੀ ਨਾਲ
ਨਹੀਂ ਜੁੜ ਸਕਦਾ। ਪੰਥ ਦੀ ਏਕਤਾ ਦਾ ਨਿਰੰਤਰ ਨਸ਼ਟ ਕਰੀ ਜਾ ਰਹੇ ਨਵੇਂ ਤੋਂ ਨਵੇਂ ਭਰਮ ਖੜੇ ਕਰਦਿਆਂ
ਰਹਿਣ ਵਾਲੀਆਂ ਅਜੇਹੀਆਂ ਉਕਤੀਆਂ ਕਾਂਸ਼ੀ ਵਿੱਚ ਬਣੀ ਸ਼ੈਤਾਨੀਅਤ-ਦੀ ਪਰਯੋਗਸ਼ਾਲਾ ਵਿਚੋਂ ਤਿਆਰ ਹੋ ਹੋ
ਬਾਹਰ ਫੈਲਦੀਆਂ ਆ ਰਹੀਆਂ ਹਨ।
ਗੁਰਬਾਣੀ ਤੋਂ ਡੂੰਘੀ ਜਾਣਕਾਰੀ ਦਾ ਸਪੱਸ਼ਟ ਝਲਕਾਰਾ
ਜਿੰਨੀ ਖਿੱਚ ਭਰਪੀੂਰ ਲਗਨ ਨਾਲ ਪੰਥ ਨੂੰ ਨੁਕਸਾਨ ਪੁਚਾਉਣ ਵਾਲੇ ਵੈਰੀਆਂ
ਨੇ ਗੁਰਬਣੀ ਨੂੰ ਪੜ੍ਹਿਆਂ ਤੇ ਸਮਝਿਆਂ ਹੈ, ਗੁਰਬਾਣੀ ਦੇ ਗਿਆਨ ਨੂੰ ਸਮਝਣ ਦੀ ਉਨੀ ਖਿੱਚ, ਜਾਂ
ਗੁਰਮਤਿ ਦੇ ਅੰਤਰੀਵ ਭਾਵ ਨੂੰ ਠੀਕ ਤਰ੍ਹਾਂ ਗੁਰਬਾਣੀ ਤੋਂ ਸਮਝਣ ਦੀ ਵੈਸੀ ਲਾਲਸਾ ਵਾਲਾ ਉੱਦਮ,
ਕਿਸੇ ਸੱਚੇ ਸ਼ਰਧਾਲੂ ਗੁਰਸਿੱਖ ਨੇ ਕਦੇ ਸ਼ਾਇਦ ਹੀ ਕੀਤਾ ਹੋਵੇ? ਸੁਖਣਾ ਕਰ ਲਈਆਂ, ਭੇਟਾ ਚੜ੍ਹਾਵੇ
ਵਾਲੇ ਮੱਥੇ ਟੇਕ ਲਏ, ਅੱਡ ਅੱਡ ਨਾਵਾਂ ਵਾਲੇ ਵਿਧੀਆਂ ਨਾਲ ਪਾਠ ਕਰਵਾ ਲਏ, ਸਤਿਗੁਰੂ ਲਈ ਘਰ ਬਣਾ
ਲਏ ਬਸ ਏਹੀ ਰਹਿ ਗਈ ਸਿੱਖੀ? ਏਧਰ ਗੁਰਮੱਤਿ ਦੇ ਵੈਰੀ ਦੀ ਸੂਝ ਬੂਝ, ਤੇ ਗੁਰਮਤਿ ਤੇ ਕੀਤੇ ਘਾਤਕ
ਵਾਰਾਂ ਦੇ ਦਰਸ਼ਨ ਕਰੋ:--
ਢੂਢਤ ਗੁਰੂ ਜਗਤ ਮੈ ਫਿਰੈ। ਆਵ ਨ ਸ਼ਾਂਤਿ ਗੁਰ ਨੈਨ ਨ ਪਰੈ।
ਜੋਗੀ ਸੰਨਿਅਸੀ ਕੇ ਗਏ। ਬ੍ਰਹਮਚਾਰੀ ਤਪਸੀ ਦਿਖ ਲਏ॥ 625॥
ਦੋਹਰਾ॥ ਬਰਸੁ ਏਕੁ ਜਗ ਮੈ ਫਿਰੈ ਸਭੀ ਪੰਥ ਦ੍ਰਿਸਟਾਇ। ਸ਼ਾਂਤਿ ਪ੍ਰਦ
ਸੁਖਿਸੰਧੁ ਗੁਰੁ ਕਹੁੰ ਨ ਨੈਨ ਪਰਾਇ॥ 626॥
ਸ਼ੁਧਾ ਸਰੋਵਰ ਮੈ ਅਏ ਫਿਰਤ ਫਿਰਤ ਸਭਿ ਦੇਸ। ਗੁਰ ਅਰਜਨ ਜੀ ਜਬ ਸੁਨੇ ਭਈ
ਸ਼ਾਂਤਿ ਕਛੁ ਲੇਸ॥ 627॥
625 ਤੋਂ 627 ਤੱਕ ਚੌਪਈ ਦੇ ਦੋਹਰੇ, ਹੇਠ ਸਵੱਯੋ ਦੀ ਆਪਣੀ ਕੁਟਲ ਬੋਲੀ
ਵਿੱਚ ਅਯੋਗ ਵਰਤੋਂ ਕੀਤੀ ਹੋਈ ਹੈ। ਹੁਣ ਪੜ੍ਹੋ ਇਕਾਗਰਤਾ ਨਾਲ ਸਵਈਏ ਮਹਲੇ ਤੀਜੇ ਕੇ ਦਾ ਇਹ ਪਾਵਨ
ਸਵਈਆ:--
68- ਰਹਿਓ ਸੰਤ ਹਉ ਟੋਲਿ ਸਾਧ ਬਹੁਤੇਰੇ ਡਿਠੇ॥ ਸੰਨਿਆਸੀ ਤਪਸੀਅਹ
ਮੁਖਹੁ ਏ ਪੰਡਿਤ ਮਿਠੇ॥ ਬਰਸੁ ਏਕੁ ਹਉ ਫਿਰਿਓ ਕਿਨੈ ਨਹੁ ਪਰਚਉ ਲਾਯਉ॥ ਕਹਤਿਅਹ ਕਹਤੀ ਸੁਣੀ ਰਹਤ
ਕੋ ਖੁਸੀ
ਨ ਆਯਉ॥ ਹਰਿ ਨਾਮੁ ਛੋਡਿ ਦੂਜੈ ਲਗੇ ਤਿਨੑ ਕੇ ਗੁਣ ਹਉ ਕਿਆ ਕਹਉ॥ ਗੁਰੁ
ਦਯਿ ਮਿਲਾਯਉ
ਭਿਖਿਆ ਜਿਵ ਤੂ ਰਖਹਿ ਤਿਵ ਰਹਉ॥ 2 ॥
20 ॥
{1395-96}
ਪੰਥ ਵਿੱਚ ਗੁਰਮਤਿ ਗਿਆਨ ਦਾ ਪਰਚਾਰ ਕਰਾਈ ਰੱਖਣ ਲਈ ਸੇਧ ਪੱਤਰ ਜਾਰੀ ਕਰਦੇ
ਰਹਿਣ ਦੀ ਜ਼ਿਮੇਵਾਰੀ ਵਾਲੀ ਕੁਰਸੀ ਤੇ ਬੈਠੇ ਵੇਦਾਂਤੀ ਜੀ ਤੋਂ ਕਿਸੇ ਪਰਕਾਰ ਦੀ ਗੁਰਮਤਿ ਸੇਧ ਮਿਲਣ
ਦੀ ਆਸ ਰੱਖਣੀ ਮੂਰਖਾਂ ਦੇ ਸੁਰਗ ਵਿੱਚ ਰਹਿਣ ਵਾਲੀ ਗੱਲ ਹੈ। ਇਸ ਲਈ ਗੁਰਬਾਣੀ ਦੀ ਅਰਥ ਵਿਚਾਰ ਤੋਂ
ਜੀਵਨ ਬਣਾ ਲੈਣ ਨੂੰ ਸੱਚੀ ਗੁਰਸਿੱਖੀ ਸਮਝਣ ਵਾਲੇ ਸੂਝਵਾਨ ਗੁਰਮੁਖਾਂ ਦੀ ਸੇਵਾ ਵਿੱਚ ਬੇਨਤੀ ਹੈ
ਕਿ, “ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ” ਦੀ ਦਸਵੀ ਪੋਥੀ ਦੇ 493 ਸਫ਼ੇ ਤੋ ਉਪਰੋਕਤ ਸਵੱਈਏ ਦੇ ਅਰਥ
ਪੜ੍ਹ ਕੇ ਨਿਰਣਾ ਕਰਨ, ਕਿ, ਕੀ, ਲਿਖਾਰੀ ਨੇ ਆਪਣੀ ਬੋਲੀ ਵਿੱਚ ਏਸੇ ਪਾਵਨ ਸਵੱਯੇ ਦੀ ਗ਼ਲਤ ਥਾਂ
ਵਰਤੋਂ, ਕਰਕੇ ਗੁਰਬਾਣੀ ਦਾ ਘੋਰ ਨਿਰਾਦਰ ਤਾਂ ਨਹੀਂ ਕੀਤਾ?
ਦੋਹਰਾ॥ ਪੁਨਿ ਉਸਤਤਿ ਗੁਰ ਕੀ ਕਰੀ ਮਹਾ ਵਿਸਨੁ ਦਿਖਿ ਰੂਪ। ਸਭਿ ਮਿਲਿ ਅਸ
ਭਾਖਤ ਭਏ ਤੁਮ ਹੀ ਜਗ ਗੁਰ ਭੂਪ॥ 632॥
ਭੁਜੰਗ ਛੰਦ॥ ਨਿਰਾਵੈਵ ਰੂਪੰ ਅਜੰ ਆਪ ਹੋਏ। ਰਚੇ ਜੀਵ ਜੰਤੰ ਅਸੰ ਕੌਣ ਗੋਏ।
(ਕੋ ਨ ਗੋਏ?)
ਹਰੀ ਰੂਪ ਹ੍ਵੈ ਕੈ ਕਰੋ ਰੱਛ ਪਾਲੰ। ਤੁਹੀ ਸੰਭੁ ਹ੍ਵੈ ਕੈ ਕਰੋ ਜੀਵ ਕਾਲੰ॥
633॥
ਅਰਥ:-ਬਿਨਾ ਅੰਗਾਂ ਤੋਂ ਤੂੰ ਆਪ ਹੀ ਬ੍ਰਹਮਾ ਹੈਂ, ਇਸ ਤਾਰ੍ਹਾਂ ਕੌਣ
ਕਹਿ ਸਕਦਾ ਹੈ ਕਿ ਜੀਵ ਜੰਤ ਤੂੰ ਹੀ ਬਣਾਏ ਹਨ-? (ਵੇਦਾਂਤੀ ਜੀ ਨੇ ਇਹ ਸਾਫ਼ ਨਹੀਂ ਕੀਤਾ ਕਿ, ਕੀ
ਲਿਖਾਰੀ ਜੀ ਨੇ ਆਪ ਹੀ ਗੱਲ ਬਦਲੀ ਕਰ ਲਈ ਹੋਈ ਹੈ ਕਿ, ਜੀਵ ਜੰਤ ਸਿਰਜਣਹਾਰ ਦੀ ਥਾਂ ਬ੍ਰਹਮਾ ਨੇ
ਹੀ ਬਣਾਏ ਸਨ?) ਹਰੀ ਰੂਪ ਹੋ ਕੇ ਤੁਸੀਂ ਹੀ ਜੀਵਾਂ ਦੀ ਪਾਲਣਾ ਕਰਦੇ ਹੋ ਅਤੇ ਸ਼ਿਵ ਰੂਪ ਹੋ ਕੇ
ਜੀਵਾਂ ਦਾ ਸੰਘਾਰ (ਵੀ ਤੁਸੀਂ ਹੀ) ਕਰਦੇ ਹੋ। 633.
ਇਦਾਨੀ ਧਰਯੋ ਰੂਪ ਸੁੰਦਰ ਅਪਾਰੀ। ਪਰੈਂ ਆਇ ਪਾਦੰ ਹਰੋ ਮੋਹ ਭਾਰੀ।
ਤੁਹੀਂ ਰਾਮ ਹ੍ਵੈ ਕੇ ਦਸੰਗ੍ਰੀਵ ਮਾਰਯੋ। ਤੁਹੀ ਕਾਨ੍ਹ ਹ੍ਵੈ ਕੇ ਕੰਸ ਕੇਸ
ਮਾਰਯੋ॥ 634॥
ਅਲੋਪੰ ਸਦਾ ਲੇਪ ਲਾਗੈ ਨ ਕੋਈ। ਕਟੇ ਤਾਹਿ ਜਾਲੰ ਸੁ ਦਾਸੰ ਸੁ ਜੁ ਜੋਈ।
ਪ੍ਰਭੂ ਤੋਹਿ ਅੰਤੰ ਹਮੂ ਨਾਹਿ ਪਾਯੋ। ਸਦਾ ਨੇਤਿ ਨੇਤੰ ਤੁਮੈ ਰੂਪ ਗਾਯੋ॥
635॥
ਪਦ ਅਰਥ:-ਇਦਾਨੀ=ਇਸ ਸਮੇ। ਪਰੈਂ ਆਇ ਪਾਦੰ=ਅਸੀਂ ਆ ਕੇ ਚਰਨਾ
ਤੇ ਢਹਿ ਪਏ ਹਾਂ। ਦਸੰਗ੍ਰੀਵ=ਦਸਾਂ ਸਿਰਾਂ ਵਾਲਾ ਰਾਵਨ। ਕੇਸਿ ਮਾਰਿਓ=ਕੇਸਾਂ ਤੋਂ ਫੜ ਕੇ
ਪਟਕਾ ਕੇ ਮਾਰਿਆ। (ਸਤਿਗੁਰੂ ਨਾਨਕ ਸਾਹਿਬ ਜੀ “ਕੇਸਾਂ’ ਨੂੰ ਮਨੁੱਖਤਾ ਦਾ ਸ਼ਿੰਗਾਰ, ਪਰਮਾਤਮਾ ਵੋਂ
ਬਖ਼ਸ਼ਸ਼ ਹੋਈ ਅਨਮੋਲ ਦਾਤ ਮੰਨਦੇ ਹਨ। ੳਾੁਨ੍ਹਾਂ ਨੇ, ਵੱਡੇ ਤੋਂ ਵਡੇ ਅਜੇਹੇ ਵੈਰੀ ਦੇ ਕੇਸਾਂ ਦੀ ਵੀ
ਬੇਅਦਬੀ ਕਰਨੀ ਕਦੇ ਪਸੰਦ ਨਹੀਂ ਸੀ ਕੀਤੀ ਜਿਹੜਾ ਉਨ੍ਹਾਂ ਦੀ ਜਾਨ ਦਾ ਵੈਰੀ ਬਣ ਆਇਆ ਸੀ)। 634.
ਅਲੇਪੰ ਸਦਾ ਲੇਪ=ਸਦਾ ਨਿਰਲੇਪ, ਹੋਰ ਕਿਸੇ ਤਰ੍ਹਾਂ ਦੀ ਮੈਲ ਨਹੀਂ ਲੱਗਦੀ। ਜਲੰ …
ਜੋਈ=ਵੇਖ ਕੇ ਸੇਵਕ ਦੇ ਬੰਧਨ ਕੱਟ ਦਿੰਦੇ ਸਨ। ਸਦਾ ਨੇਤ ਨੇਤੰ=ਇਹ ਵੀ ਨਹੀਂ, ਇਹ ਵੀ
ਨਹੀਂ, ਭਾਵ ਤੇਰੇ ਵਰਗਾ ਹੋਰ ਦੂਜਾ ਹੈ ਹੀ ਨਹੀਂ (ਅਜੇਹੇ ਬਚਨ ਕੇਵਲ ਸਿਰਜਣਹਾਰ ਪਰਮਾਤਮਾ ਲਈ ਹੀ
ਵਰਤੇ ਜਾ ਸਕਦੇ ਹਨ। (ਝੋਲੀ ਚੱਕਾਂ ਵਾਲੀ ਉਸਤਤਿ, ਜਿਸ ਨੂੰ, ਸਤਿਗੁਰੂ ਜੀ ਨੇ ਨਿੰਦਿਆ ਤੱਲ
ਫ਼ੁਰਮਾਨ ਕੀਤਾ ਹੈ- “ਉਸਤਤਿ ਨਿੰਦਾ ਗੁਰਿ ਸਮ ਜਾਣਾਈ ਇਸੁ ਜੁਗ ਮਹਿ ਲਾਹਾ ਹਰਿ ਜਪਿ ਲੈ ਜਾਇ॥
1॥ ਰਹਾਉ॥” {362}
ਸਤਿਗੁਰਾਂ ਦੀ (ਨਿੰਦਾ ਤੁੱਲ ਗਿੁਰਮਤਿ ਵਿਰੋਧੀ) ਉਸਤਤਿ ਲਿਖ
ਕੇ ਅੱਗੇ:--
ਦੋਹਰਾ। ਇਹ ਬਿਧਿ ਉਸਤਤਿ ਕਰਿ ਸਭੈ, ਪਰੇ ਚਰਨ ਲਪਟਾਏ। “ਦਯਾਸਿੰਧ
ਸ੍ਰੀ ਮੁਖ ਕਹਾ ਮਾਂਗੋ ਬਰੁ ਰੁਚਿ ਪਾਇ॥ 636॥”
ਮਿਥਿਹਾਸਕ ਝੂਠ ਕਹਾਣੀਆਂ ਦੇ ਫ਼ਰਜ਼ੀ ਨਾਇਕ ਦਰਸਾਉਣ-ਰੂਪ ਉਸਤਤਿ ਕਰ
ਲੈਣ ਉਪਰੰਤ, ਸਤਿਗੁਰੂ ਜੀ ਨੂੰ ਅਗੰਮ ਅਪਾਰ ਰਬ ਜੀ ਦੀ ਬਰਾਬਰੀ ਤੇ ਬੈਠੇ ਦਰਸਾ ਲਿਆ ਤੇ ਸਾਰੇ ਭੱਟ
ਉਨ੍ਹਾਂ ਦੇ ਚਰਨਾ ਤੇ ਢਹਿ ਪਏ। ਫਿਰ ਆਪਣੀ ਉਸਤਤਿ ਸੁਣ ਕੈ ਜਿਵੇ ਬ੍ਰਾਮਣੀ-ਦੇਵੀ ਦੇਵਤੇ ਕਥਿਤ
ਭਗਵਾਨ ਆਦਿ ਫੂਕ ਛਕ ਕੇ ਵਰ੍ਰਾਂ ਦੀ ਬਰਖਾ ਕਰਦੇ ਹਨ, ਉਵੇਂ ਹੀ ‘ਦਇਆਸਿੰਧ’ (ਸਤਿਗੁਰੂ ਜੀ) ਨੇ
ਭੱਟਾਂ ਨੂੰ- “ਮੰਗ ਲਉ ਹੁਣ ਮਨ ਭਾਉਂਦਾ ਕੋਈ ਵਰ”, ਗੁਰਮਤਿ ਵਿਰੋਧੀ ਬਚਨ ਕਹੇ ਦਰਸਾ ਦਿੱਤੇ।
ਗੁਰਮਤਿ ਦੇ ਇਸ ਅਟੱਲ ਸਿਧਾਂਤ ਤੇ-- ‘ਭਾਈ ਮਤ ਕੋਈ ਜਾਣਹੁ ਕਿਸੀ ਕੈ ਕਿਛੁ ਹਾਥਿ ਹੈ ਸਭ
ਕਰੇ ਕਰਾਇਆ॥ . . 4॥ 7॥ 13॥ 51॥ {168} -ਕੀ ਲਕੀਰ ਨਾ ਫਿਰ ਗਈ?
ਸੰਸਾਰ ਦਾ ਸਾਰਾ ਕਾਰ ਵਿਹਾਰ ਸਿਰਜਣਹਾਰ ਦੇ ਬਣਾਏ ਪੱਕੇ ਨੇਮਾਂ ਦੇ ਅਧੀਨ
ਚਲ ਰਿਹਾ ਹੈ, ਉਸ ਵਿੱਚ ਹੋਰ ਕਿਸੇ ਦੂਜੇ ਦਾ ਕੋਈ ਦਖ਼ਲ ਨਹੀਂ। ਪਦਾਰਥਾਂ ਦਾ ਮਿਲਣਾ ਖੁੱਸਣਾ ਸਭ
ਕੁੱਝ ਉਸੇ ਪੱਕੇ ਨਿਯੱਮ-ਰੂਪ ਹੁਕਮ ਵਿੱਚ ਅਨੰਤ ਕਾਲ ਤੋਂ ਨਿਰੰਤਰ ਚਲ ਰਿਹਾ ਹੈ। ਸੋ ਵਰ ਮੰਗਣ ਦੀ
ਮੂਰਖ-ਫੜ੍ਹ ਸਤਿਗੁਰੂ ਜੀ ਦੇ ਨਾਮਣੇ ਨਾਲ ਜੋੜਨੀ ਗੁਰਮਤਿ ਦੀ ਘੋਰ ਬੇਅਦਬੀ ਹੈ। ਅਖੇ ਅਗੋਂ
ਭਿੱਖਾ-ਰੂਪ ਬ੍ਰਹਮਾ ਨੇ ਆਖਿਆ ਕਿ ‘ਸਾਡੀ ਸਾਰਿਆਂ ਦੀ ਏਹੀ ਇਛਿਆ ਹੈ ਕਿ ਸਾਨੂੰ
ਗੁਰ-ਦੀਖਿਆ ਦੇ ਕੇ ਆਪਣੇ ਸਿੱਖ ਬਣਾ ਲਵੋ।’ {637} ਮਹਾਂ ਕੁਟਲ ਲਿਖਾਰੀ ਪ੍ਰਭਾਵ ਇਹ ਦੇ ਰਿਹਾ ਹੈ,
ਕਿ ਭੱਟ ਤਾਂ ਵਿਚਾਰੇ ਸਿੱਖ ਬਣਨ ਲਈ ਤਿਆਰ ਸਨ, ਪਰ ਸਤਿਗੁਰੂ ਜੀ ਉਨ੍ਹਾਂ ਨੂੰ ਆਪਣੀ ਸਿੱਖੀ ਵਿੱਚ
ਲੈਣ ਨਾਲੋਂ ਆਪਣੀ ਫੋਕੀ ਵਡਿਆਈ ਕਰਵਾਉਣ ਦੇ ਲਾਲਚੀ ਬਹੁਤੇ ਸਨ। ਇਸ ਯੋਜਨਾਂ ਦੀ ਪੂਰਤੀ ਹਿਤ
ਉਨ੍ਹਾਂ ਦੇ ਪਾਵਨ ਨਾਮਣੇ ਨਾਲ ਜੋ ਬਚਨ ਮੜ੍ਹੇ ਹੋਏ ਹਨ, ਉਹ ਲਿਖਾਰੀ ਦੀ ਹੀ ਬੋਲੀ ਵਿਚ:-
ਸ੍ਰੀ ਗੁਰ ਕਹਾ ਸੁਨੋ ਚਿੱਤ ਲਾਏ। ਬੇਦ ਦੇਹ ਧਰਿ ਤੁਮ ਹੋ ਆਏ।
ਸ੍ਰੀ ਭਗਵੰਤ ਜਸੁ ਤਿਹ ਠਾਂ ਰਰੋ। ਗੁਰ ਨਾਨਕ ਜਸ ਇਹ ਠਾਂ ਕਰੋ॥ 638॥
ਵੇਦਾਂ ਤੋਂ ਭਟ ਬਣ ਆਉਣ ਵਾਲੀ ਝੂਠੀ ਗੱਲ ਤੇ ਵੀ ਸਤਿਗੁਰੂ ਜੀ ਦੀ
ਸਦੀਕੀ-ਮੋਹਰ ਲੱਗੀ ਹੋਈ ਦਰਸਾ ਕੇ, ਗੁਰਮਤਿ ਤੋਂ ਅਗਿਆਨੀ ਸ਼ਰਧਾਲੂਆਂ ਦੇ ਮਨਾਂ ਵਿੱਚ ਕੋਝਾ ਭਰਮ
ਬਣਾਈ ਰੱਖਣ ਦਾ ਪਰਬੰਧ ਕਰ ਲਿਆ, ਕਿ ਭੱਟ ਅਸਲ ਵਿੱਚ ਵੇਦ ਹੀ ਸਨ? ਹੁਣ ਜਦ ਪਰਮਾਤਮਾ ਦੀ ਅਤੇ ਗੁਰੂ
ਨਾਨਕ ਸਾਹਿਬ ਜੀ ਦੀ ਉਸਤਤਿ ਕਰਨ ਲਈ, ਗੁਰਮਤਿ ਵਿਰੋਧੀ ਮੰਗ ਸਤਿਗੁਰੂ ਜੀ ਵਲੋਂ ਕੀਤੀ
ਦਰਸਾ ਲਈ, ਤਾਂ, ਲਿਖਾਰੀ ਨੇ ਆਪਣਾ ਉਹ ਮੰਤਵ, ਜਿਸ ਲਈ ਉਪਰੋਕਤ ਭੂਮਕਾ ਤਿਆਰ ਕਰ ਹਿਾ ਸੀ. ਪੂਰਾ
ਹੋਇਆ ਜਾਣਿਆ, ਤਾਂ, ਵੇਦਾਂ ਤੋਂ ਬਣਾਏ ਝੂਠ-ਭੱਟਾਂ ਤੋਂ ਵਡੇ ਢੀਠ-ਬੇਸ਼ਰਮਾਂ ਵਾਲੇ ਬਚਨ ਕਹੇ ਦਰਸਾ
ਦਿੱਤੇ-ਤਿਨੈ ਕਹਾ ਪ੍ਰਭ ਸਮਝਿ ਨ ਪਯੈ। ਕਿਹ ਬਿਧਿ ਉਸਤਤਿ ਗੁਰ ਕੀ ਕੱਯੋ॥
ਆਪ ਸਮਝਾੲਇ ਚਾਲ ਪ੍ਰਭ ਦੇਵੋ। ਪਤਿਤ ਉਧਾਰਨ ਰੂਪ ਅਭੇਵੋ॥ 639॥
ਅਰਥ:-ਉਨ੍ਹਾਂ (ਭੱਟਾਂ ਨੇ) ਆਖਿਆ, ਹੇ ਪ੍ਰਭੂ ਸਾਨੂੰ ਸਮਜ ਨਹੀਂ ਪੈ
ਰਹੀ ਕਿ ਅਸੀਂ ਗੁਰੂ ਦੀ ਉਸਤਤਿ ਕਿਵੇਂ ਕਰੀਏ। ਹੇ ਪਾਪੀਆਂ ਦਾ ਉਧਾਰ ਕਰਨ ਵਾਲੇ, ਨਾ
ਜਾਣੇ-ਜਾਣ ਵਾਲੇ (ਸਤਿਗੁਰੂ ਜੀਉ! ਪਹਿਲਾਂ ਸਾਨੂੰ (ਤੁਹਾਡੇ ਜਿਹੇ ਗੁਰੂ ਦੀ) ਉਸਤਤਿ ਲਿਖਣ ਦਾ
ਤਰੀਕਾ ਸਮਝਾ ਦਿਉ। 639. ਉੱਪਰ ਅਸੀਂ ਪੜ੍ਹ ਆਏ ਹਾਂ ਕਿ, (4 ਵੇਦਾਂ ਤੋਂ 16 ਬਣੇ) ਲਿਖਾਰੀ ਦੇ
ਅਲੋਕਾਰ ਇਨ੍ਹਾਂ ਭੱਟ ਮਹਾਂਪੁਰਖਾਂ ਨੇ, 633 ਤੋਂ 635 ਚੌਪਈ ਤੱਕ, ਹੰਡੇ-ਵਰਤੇ ਝੋਲੀ ਚੁੱਕਾਂ
ਵਾਂਗ, ਪੰਚਮ ਪਾਤਸ਼ਾਹ ਜੀ ਦੀ ਉਸਤਤਿ ਕਰ ਕੇ ਹੀ, ਸਤਿਗੁਰੂ ਜੀ ਨੂੰ ਨਮਸਕਾਰ ਕੀਤੀ ਸੀ। ਹਣ ਉਸੇ
ਵੇਲੇ ਹੀ, ਉਨ੍ਹਾਂ, ਝੂਠ-ਭੱਟਾਂ ਦੇ ਮੂੰਹ ਵਿੱਚ ਨਿਲੱਜਾਂ ਵਾਲਾ ਇਹ ਝੂਠ ਪਾ ਦਿੱਤਾ, ਕਿ, ਉਨ੍ਹਾਂ
ਨੂੰ ਗੁਰੂ ਦੀ ਉਸਤਤਿ ਕਰਨੀ ਆਉਂਦੀ ਹੀ ਨਹੀ ਂ? ਅਜੇਹੀ ਧੰਙਾਣੇ ਦੀ ‘ਗੱਲ-ਬਦਲੀ’ ਤੋ
ਸਿਵਾਏ ਖ਼ਾਲਸਾ ਜੀ ਦੇ ਹੋਰ ਕਿਸ ਨੇ ਰੋਹ ਵਿੱਚ ਆ ਕੇ ਕਿਰਪਾਨ ਦੀ ਮੁੱਠ ਨੂੰ ਹੱਥ ਪਾਉਣਾ ਸੀ? ਪਰ,
ਇਉਂ ਲੱਗਦਾ ਹੈ ਜਿਵੇਂ ਤਜਰਬੇ-ਕਾਰ ਹੁਸ਼ਿਆਰ ਲਿਖਾਰੀ, ਇਸ ਸਚਾਈ ਤੋਂ ਪੂਰੀ ਤਰ੍ਹਾਂ ਸੁਚੇਤ ਸੀ,
ਕਿ, ਖ਼ਾਲਸਾ ਜੀ ਅਗਿਆਨਤਾ ਦੀ ਅਜੇਹੀ ਹਨੇਰੀ ਖੱਡ ਵਿੱਚ ਪੈ ਚੁੱਕੇ ਹਨ ਕਿ, ਉਹ ਕਿਸੇ ਵੀ ਗੁਰਮਤਿ
ਵਿਰੋਧੀ ਗੱਲ ਦੀ ਅਸਲੀਯਤ ਸਮਝਣ ਦੀ ਅਤੇ ਅਜੇਹੇ ਘਾਤਕ-ਰਲਿਆਂ ਤੋਂ ਸੁਚੇਤ ਰਹਿਣ ਦੀ ਸਮਝ, ਅਕਲ,
ਬੁਧਿ, ਬਿਬੇਕਤਾ, ਕੋਹਾਂ ਦੂਰ ਛੱਡ ਆਏ ਹੋਏ ਹਨ। ਲ਼ਿਖਾਰੀ ਨੂੰ ਯਕੀਨ ਸੀ ਕਿ, ਖ਼ਾਲਸਾ ਜੀ ਵਿੱਚ
ਖਿੱਲਰੇ ਹੋਏ ਬ੍ਰਾਹਮਣੀ ਏਜੰਟਾਂ ਦਾ ਸਦਕਾ, ਪੰਥ ਦੀ ਸਰਬ ਉੱਚ ਸੰਸਥਾ ( SGPC)
ਨੇ ਤਾਂ ਸਗੋਂ, (ਗੁਰਮਤਿ ਵਿਰੋਧੀ) ਇਸ ਸਭ ਕੁੱਝ ਨੂੰ, ਛੱਟਮ ਪੀਰ ਸਤਿਗੁਰੂ ਹੋਰਗੋਬਿੰਦ ਸਾਹਿਬ ਜੀ
ਦੇ ਹੀ 400 ਸਾਲਾ ਜਨਮ ਦਿਵਸ ਤੇ ਪੰਥ ਵਿੱਚ ਸੁਗ਼ਾਤ ਵਜੌਂ ਵੰਡਣਾ ਅਰੰਭ ਕਰ ਦੇਣਾ ਹੈ, “ਹੇ
ਮਹਾਂ ਕੁਟਲ ਲਿਖਾਰੀ, ਹੇ ਚਪਲ-ਬੁੱਧੀ ਲੋਹੜੇ ਦੇ ਹੁਸ਼ਿਆਰ ਬਿੱਪਰ ਜੀਓ! ਅਸ਼ਟਾਂਗ ਡਂਡੌਤ ਹੈ
ਤੇਰੇ ਸਾਹਮਣੇ। ਝੋਲੀ ਚੁੱਕਾਂ ਵਰਗੀ, ਜਲੇਬੀ ਜਿੰਨੇ ਵਲਾਂ ਵਾਲੀ ਬੋਲੀ ਵਿੱਚ ਗੁਰੂ-ਉਸਤਤਿ ਕਰਕੇ,
ਉਸੇ ਵੇਲੇ, ਇਹ ਮੰਗ ਕਰ ਰਹੇ ਹੋ ਕਿ, (ਅਗਿਆਨੀ-) ਭੱਟਾਂ ਨੂੰ, (ਸਚੁ-ਸਰੂਪ ਸਤਿਗੁਰੂ ਦੀ
ਝੂਠ-) ਉਸਤਤਿ ਕਰਨ ਦੀ ਜਾਚ ਸਿਖਾਈ ਜਾਵੇ? ਧੰਨ ਹੈ ਤੁਹਾਡੀ ਕੁਟਲਤਾ ਅਤੇ ਧੰਨ ਹੋ ਤੁਸੀਂ ਜਿਨ੍ਹਾਂ
ਨੇ ਭਾਰਤ ਦੇਸ਼ ਵਿੱਚ (ਜੁੱਤੀ ਨਾਲ ਤਾਂ ਭਾਵੇਂ ਕੋਈ ਤੁਹਾਡੇ ਤੇ ਰਾਜ ਵੀ ਕਰਦਾ ਰਹੇ, ਪਰ ਦਲੀਲ
ਵਕੀਲ ਦੇ ਆਸਰੇ ਤੁਸਾਂ), ਆਪਣੇ ਬਣਾਏ ਹਿੰਦੂ-ਧਰਮ ਤੋਂ ਬਿਨਾ, ਦੂਜੇ ਹੋਰ ਕਿਸੇ ਧਰਮ ਨੂੰ ਕਦੇ
ਬਰਦਾਸ਼ਤ ਨਹੀਂ ਕੀਤਾ?
ਧਿਅਨ ਰਹੇ ਕਿ, ਪਾਠਕਾਂ ਦੇ ਮਨਾ ਵਿੱਚ ਲਿਖਾਰੀ ਇਹ ਭਰਮ ਪੱਕਾ ਕਰ
ਰਿਹਾ ਹੈ, ਕਿ, (ਕਲਮ ਦੇ ਜ਼ੋਰ ਨਾਲ, ਵੇਦਾਂ ਤੋਂ ਬਣਾਏ ਇਨ੍ਹਾਂ ਝੂਠ ਭੱਟਾਂ ਕੋਲੋਂ) ਆਪਣੀਆਂ
ਵਡਿਆਈਆਂ ਵਿੱਚ ਸਵੱਯੇ ਲਿਖਣ ਦੀ, ਸਿਖਿਆ ਅਤੇ ਉਤਸ਼ਾਹ, ਪੰਚਮ ਸਤਿਗੁਰੂ, ਅਰਜਨ ਸਾਹਿਬ ਜੀ ਨੇ
ਲਿਖਤੀ ਰੂਪ ਵਿੱਚ ਆਪ ਦਿੱਤਾ ਸੀ। ਭੱਟਾਂ ਨੇ ਤਾਂ, ਗੁਰੂ-ਵਡਿਆਈਆਂ ਵਿੱਚ ਸਵੱਯੇ ਲਿਖਣ ਦਾ, ਕੇਵਲ
ਹੁਕਮ ਹੀ ਕਮਾਇਆ ਸੀ, ਉਂਜ ਭਲਾ ਭੱਟ ਰੂਪ ਸਾਡੇ ਵੇਦਾਂ ਨੂੰ, ਅਜੇਹੀ ਝੂਠੀ ਉਸਤਤਿ ਲਿਖਣ ਦੀ, ਕੀ
ਲੋੜ ਸੀ?
ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ
|
. |