ਜੇ ਬਾਈਬਲ ਅਤੇ ਕੁਰਾਨ ਦੇ ਬ੍ਰਾਹਮਣਾਂ ਵਾਂਗ ਤੋਤਾ ਰਟਨ ਪਾਠ ਨਹੀਂ ਕੀਤੇ
ਜਾਂਦੇ ਸਗੋਂ ਵਿਚਾਰ ਕੀਤੀ ਜਾਂਦੀ ਹੈ ਤਾਂ ਫਿਰ ਗੁਰੂ ਗ੍ਰੰਥ ਜੋ ਹੈ ਹੀ ਗਿਆਨ ਦਾ ਭੰਡਾਰ ਇਸ ਦੇ
ਕਿਉਂ? ਗੁਰਬਾਣੀ ਦਾ ਪਾਠ ਵਿਚਾਰ ਕੇ ਸਮਝਣ ਲਈ ਕੀਤਾ ਜਾਂਦਾ ਹੈ ਨਾਂ ਕਿ ਕਿਸੇ ਮੰਤ੍ਰ ਦੇ ਤੋਤਾ
ਰਟਨ ਦੀ ਤਰ੍ਹਾਂ। ਗੁਰਬਾਣੀ ਸਿਧਾਂਤਾਂ ਨੂੰ ਨਾਂ ਸਮਝਣ ਕਰਕੇ ਹੀ ਸਾਡੇ ਵਿੱਚ ਕਰਮਕਾਂਡ ਵਧਦੇ ਜਾ
ਰਹੇ ਹਨ। ਪਾਠੀ ਨੂੰ ਚੁੱਪ ਕਰਾ ਕੇ ਚਲਦੇ ਪਾਠ ਵਿੱਚ ਹੀ ਅਰਦਾਸ ਕਰਨ ਲੱਗ ਜਾਣਾ ਕਰਮਕਾਂਡੀ ਮਨਮਤਿ
ਹੈ। ਸਿੱਖ ਰਹਿਤ ਮਰਯਾਦਾ ਅਨੁਸਾਰ ਅਖੰਡ ਪਾਠ ਅਰਦਾਸ ਨਾਲ ਹੀ ਆਰੰਭ ਕੀਤਾ ਜਾਂਦਾ ਅਤੇ ਅਰਦਾਸ ਨਾਲ
ਹੀ ਸਮਾਪਤ ਹੁੰਦਾ ਹੈ। ਇੱਕ ਸਮੇਂ ਇੱਕ ਕਰਮ ਹੋ ਸਕਦਾ ਹੈ, ਪਾਠ, ਕੀਰਤਨ, ਕਥਾ ਜਾਂ ਅਰਦਾਸਿ।
ਵਿੱਚੇ ਪਾਠ, ਕੀਰਤਨ, ਕਥਾ ਜਾਂ ਅਰਦਾਸਿ ਨਹੀਂ ਹੋ ਸਕਦੀ। ਸੋ ਲੋੜ ਮਧਿ ਸ਼ਬਦ ਨੂੰ ਸਮਝਣ ਦੀ ਹੈ ਇਹ
ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦੇ ਅਰਥ ਹਨ ਵਿੱਚਕਾਰ, ਵਿੱਚ ਅਤੇ ਵਰਤਮਾਨ। ਇਸ ਸ਼ਬਦ ਦੇ ਚਾਰ ਰੂਪ ਹਨ
ਮਧ, ਮਧੁ, ਮਧਿ ਅਤੇ ਮਧਯਮ। ਮਧਿ ਦੇ ਕਈ ਹੋਰ ਵੀ ਅਰਥ ਹਨ ਪਰ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ
ਪੰਨਾ ਨੰਬਰ 705 ਤੇ ਆਏ ਮਧਿ ਲਫਜ਼ ਦੇ ਹੀ ਅਰਥ ਕਰਨੇ ਹਨ। ਇਸ ਸ਼ਬਦ ਬਾਰੇ ਸੰਪ੍ਰਾਈਆਂ ਅਤੇ
ਡੇਰੇਦਾਰਾਂ ਨੇ ਗਲਤ ਅਰਥ ਕਰਕੇ ਭੁਲੇਖਾ ਪਾਇਆ ਹੈ। ਯਥਾਰਥੀ ਅਰਥ ਕਰਨ ਦੀ ਬਜਾਇ ਇੱਕ ਕਰਮਕਾਂਡ ਨਾਲ
ਜੋੜਿਆ ਹੈ। ਜੇ ਮਧਿ ਸ਼ਬਦ ਉੱਤੇ ਹੀ ਅਰਦਾਸ ਦਾ ਵਿਧਾਨ ਹੁੰਦਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਵਿਖੇ
ਹੋਰ ਵੀ ਕਈ ਥਾਂਈ ਇਹ ਸਬਦ ਆਇਆ ਹੈ ਓਥੇ ਕਿਉਂ ਨਹੀਂ ਅਰਦਾਸਿ ਕੀਤੀ ਜਾਂਦੀ?
ਅਰਦਾਸਿ ਕਰਦੇ ਹਾਂ ਅਖੰਡਪਾਠ ਨਿਰਵਿਘਨਤਾ ਸਹਿਤ ਸੰਪੂਰਨ ਹੋਵੇ, ਇਸ ਤੇ
ਵਿਸ਼ਵਾਸ਼ ਵੀ ਕਰਨਾ ਚਾਹੀਦਾ ਹੈ ਫਿਰ ਕਿਉਂ ਅਖੰਡ ਪਾਠ ਰੱਖੇ ਦੇ ਦੂਸਰੇ ਦਿਨ ਜਦ ਪਾਠ 705 ਅੰਗ
ਤੇ-ਆਦਿ ਪੂਰਨ ਮਧਿ ਪੂਰਨ ਅੰਤਿ ਪੂਰਨ ਪਰਮੇਸੁਰਹ ਤੇ ਆਉਂਦਾ ਹੈ ਪਾਠੀ ਸਿੰਘ ਅਤੇ ਘਰ ਵਾਲੇ ਚਉਕੰਨੇ
ਹੋ ਜਾਂਦੇ ਹਨ? ਮਧਿ ਦੀ ਅਰਦਾਸ ਦੀ ਦੌੜ-ਭੱਜ ਸ਼ੁਰੂ ਹੋ ਜਾਂਦੀ ਹੈ। ਜੇ ਪਾਠ 705 ਅੰਗ ਤੋਂ ਪਿਛੇ
ਹੈ ਤਾਂ ਤੇਜ ਕਰਨ ਵਾਸਤੇ ਕਿਹਾ ਜਾਂਦਾ ਹੈ ਜੇ ਅਡਵਾਂਸ ਹੈ ਤਾਂ ਹੌਲੀ-ਹੌਲੀ ਕਿਉਂਕਿ ਅਜੇ ਮਧਿ ਦਾ
ਟਾਈਮ ਨਹੀਂ ਆਇਆ, ਅਜੇ ਘਰ ਵਾਲੇ ਨਹੀਂ ਆਏ ਜਾਂ ਫਲਾਨਾਂ ਰਿਸ਼ਤੇਦਾਰ ਜਾਂ ਆਗੂ ਨਹੀਂ ਆਇਆ । ਪਾਠੀ
ਨੂੰ ਚੁੱਪ ਕਰਵਾ ਕੇ ਉੱਚੀ ਬੋਲ ਕੇ ਮਧਿ ਦੀ ਅਰਦਾਸਿ ਕੀਤੀ ਜਾਂਦੀ ਹੈ। ਇਵੇਂ ਅਖੰਡ ਪਾਠ ਖੰਡਨ ਕਰ
ਦਿੱਤਾ ਜਾਂਦਾ ਹੈ। ਸਿੱਖ ਰਹਿਤ ਮਰਯਾਦਾ ਅਨੁਸਾਰ ਤਾਂ ਅਖੰਡ ਪਾਠ ਦਾ ਭਾਵ ਹੈ ਲਗਾਤਾਰ ਬਿਨਾ ਰੁਕੇ
ਬੋਲ ਕੇ ਪਾਠ ਕਰਨਾ ਫਿਰ 705 ਅੰਗ ਤੇ ਮਧਿ ਦੀ ਅਰਦਾਸਿ ਕਿਉਂ ਕੀਤੀ ਜਾਂਦੀ ਹੈ? ਜਿਸ ਦਾ ਗੁਰੂ
ਗ੍ਰੰਥ ਸਾਹਿਬ ਜੀ ਦੇ ਅੱਧ (ਮਧਿ ) ਨਾਲ ਕੋਈ ਸਬੰਧ ਨਹੀਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ
ਦੇ 1430 ਪੰਨੇ ਹਨ ਤੇ ਮਧਿ 715 ਪੰਨੇ ਤੇ ਬਣਦਾ ਹੈ ਨਾਂ ਕਿ 705 ਤੇ