. |
|
ਕਲਿਜੁਗ ਵਾਲੀ ਨਿਰਮੂਲ ਕਹਾਣੀ ਲਿਖਣ ਦੇ ਪਿੱਛੇ ਲਿਖਾਰੀ ਦਾ ਅਸਲ ਮੰਤਵ?
ਪਿਛੋਕੜ ਵਲ ਝਾਤੀ:-
ਧਰਮ ਨੂੰ ਚਲਾਉਣ ਵਾਲਾ ਧਰਮੀ ਮਹਾਂਪੁਰਖ, ਆਪਣੀ ਵਿਉਂਤ ਦਾ ਧਰਮ ਅਸਥਾਨ ਵੀ
ਜ਼ਰੂਰ ਬਣਾਉਂਦਾ ਆਇਆ ਹੈ। ਧਰਮ ਅਸਾਥਨ ਵਿਚਲੀ ਮਰਯਾਦਾ, ਕੌਮ ਦੀ ਨੁਹਾਰ ਸੁਆਰਨ ਦਾ, ਜਾਂ ਧੁਂਦਲੀ
ਕਰੀ ਜਾਣ ਦਾ ਕਰਨ ਬਣਦੀ ਆਈ ਹੈ। ਸੰਸਾਰ ਦੇ ਲਗ-ਪਗ ਸਾਰੇ ਧਰਮਾਂ ਦਾ ਚਲਾਉਣ-ਹਾਰਾ ਕੋਈ ਵਿਸ਼ੇਸ਼
ਰਹਿਬਰ ਜ਼ਰੂਰ ਹੈ। ਜਿਵੇ ਹਜ਼ਰਤ ਈਸਾ ਤੋਂ ਕਰੀਬ ਬਾਰਾਂ ਸੌ (1200) ਸਾਲ ਪਹਿਲਾਂ ਜਨਮੇ ਹਜ਼ਰਤ ਮੂਸਾ
ਨੇ ਯਹੂਦੀ ਧਰਮ ਚਲਾਇਆ, ਜੋ ਸਨੀਚਰ ਵਾਰ ਨੂੰ ਪਵਿੱਤਰ ਮੰਨ ਕੇ ਉਸ ਦਿਨ ਆਪਣੇ ਧਰਮ-ਅਸਥਾਨ (ਗਿਰਜੇ)
ਵਿੱਚ ਜੁੜ ਬੈਠਦੇ ਆ ਰਹੇ ਹਨ। ਉਪਰੰਤ ਹਜ਼ਰਤ ਈਸਾ ਜੀ ਨੇ ਈਸਾਈ ਧਰਮ ਚਲਾਇਆ, ਜੋ ਐਤਵਾਰ ਨੂੰ ਛੁੱਟੀ
ਕਰਨੀ ਖ਼ੁਦਾਈ ਹੁਕਮ ਮੰਨਦੇ ਹਨ, ਅਤੇ ਪਰਮਾਤਮਾ ਦੀ ਯਾਦ ਵਿਚ, ਅਥਵਾ ਧਰਮ ਆਗੂ ਪਾਦਰੀਆਂ ਤੋਂ ਬਾਈਬਲ
ਦਾ ਉਪਦੇਸ਼ ਸੁਣਨ ਲ਼ਈ ਗਿਰਜਿਆਂ ਵਿੱਚ ਜੁੜ ਬੈਠਦੇ ਹਨ। ਹਜ਼ਰਤ ਈਸਾ ਤੋਂ 570 ਵਰ੍ਹੇ ਪਿੱਛੋ, ਭਾਵ,
20ਅਰੈਲ ਸੰਨ 570 ਨੂੰ ਅਰਬ ਦੇਸ਼ ਵਿਚਲੇ ਮੱਕੇ ਸ਼ਹਿਰ ਵਿੱਚ ਹਜ਼ਰਤ ਮਹੁੰਮਦ ਜੀ ਜਨਮੇ। ਉਨ੍ਹਾਂ ਨੇ
ਇਸਲਾਮ ਧਰਮ ਚਲਾਇਆ। ਇਹ ਵੀ ਯਹੂਦੀਆਂ ਈਸਾਈਆਂ ਵਾਂਗ ਹੀ ਬੁੱਤ ਪ੍ਰੱਸਤੀ ਤੋਂ ਦੂਰ ਹਨ। ਸ਼ੁੱਕਰ ਵਾਰ
ਇਨ੍ਹ੍ਹਾਂ ਲਈ ਪਵਿੱਤਰ ਦਿਨ ਹੈ। ਮਸੀਤਾਂ ਵਿੱਚ ਜੁੜ ਕੇ ਨਮਾਜ਼ ਪੜ੍ਹਦੇ ਅਤੇ ਮੌਲਵੀਆਂ ਤੋਂ ਵਾਅਜ਼
ਸੁਣਦੇ ਹਨ।
ਭਾਰਤ ਦੇਸ਼ ਵਿਚਲੇ ਹਿੰਦੂ ਧਰਮ ਦੀਆਂ ਕੁੱਝ ਨਿਰਲੀਆਂ ਵਿਸ਼ੇਸ਼ਤਾਈਆਂ ਹਨ। (1)
ਸਾਰਿਆਂ ਧਰਮਾਂ ਤੋਂ ਪੁਰਾਨਾ, ਬਿਨਾ ਕਿਸੇ ਉਚੇਚੇ ਤੇ ਸਪੱਸ਼ਟ ਮੁਢ ਵਾਲਾ ਹੋਣ ਦੇ ਨਾਲ
ਦੇਵੀ-ਦੇਵਤਾ-ਰੂਪ ਰੱਬ ਦਾ ਘਰ ਵੀ ਸੰਸਾਰ ਵਿੱਚ ਸਭ ਤੋਂ ਪਹਿਲਾਂ ਬ੍ਰਾਹਮਣ-ਹਿੰਦੂ ਨੇ ਹੀ ਬਣਾਇਆ
ਸੀ। (2) ਲਗ ਪੱਗ ਸਾਰੇ ਧਰਮਾਂ ਤੋ ਉਲਟ, ਇਸ ਧਰਮ ਨੂੰ ਕਿਸੇ ਖ਼ਾਸ ਮਹਾਂਪੁਰਖ ਨੇ, ਜਾਂ ਕਿਸੇ
ਵਲੀ-ਅੱਲਾ ਪੈਗ਼ੰਬਰ ਜਾਂ ਕਿਸੇ ਰੱਬ ਦੇ ਬੇਟੇ ਨੇ ਨਹੀਂ ਚਲਾਇਆ। (3) ਹਿੰਦੂ ਧਰਮ ਦਾ ਮੁਢ ਕਦੋਂ
ਬੱਝਾ ਇਸ ਬਾਰੇ ਪੱਕੀ ਟੋਹ ਨਹੀਂ ਮਿਲ ਸਕੀ। ਇਸ ਦਾ ਜਨਮ ਦਾਤਾ ਅਤੇ ਸੰਚਾਲਕ ਕੋਈ ਖ਼ਾਸ ਅਵਤਾਰ ਜਾਂ
ਮਹਾਂਪੁਰਖ ਨਹੀਂ ਸਗੋਂ ਬ੍ਰਾਹਮਣ- (ਵਰਨ) ਆਪ ਹੈ। ਬ੍ਰਾਹਮਣੀ ਸੋਚ ਨੇ ਹਫ਼ਤੇ ਵਿਚੋਂ ਮੰਗਲਵਾਰ, ਪਰ
ਮਹੀਨੇ ਵਿਚੋਂ ਸੰਕ੍ਰਾਂਤ, ਮੱਸਿਆ ਪੁੰਨਿਆਂ ਆਦਿ ਕਈ ਦਿਨ ਪਵਿੱਤਰ ਘੋਸ਼ਤ ਕਰ ਰੱਖੇ ਹਨ। ਬ੍ਰਾਹਮਣੀ
ਕਲਪਣਾ ਦੀ ਉਪਜ 33 ਕ੍ਰੋੜ ਦੇਵੀ ਦੇਵਤਿਆਂ ਦਾ ਉਪਾਸ਼ਕ ਹਿੰਦੂ, ਕਈ ਤਰ੍ਹਾਂ ਦੇ ਮਾਇਕ ਖ਼ਰਚਾਂ ਗ੍ਰਸੇ
ਕਰਮ-ਕਾਂਡਾਂ ਵਿੱਚ ਬੱਝਾ ਹੋਇਆ ਹੈ। ਬਹੁਤੀ ਵਿਸ਼ੇਸ਼ਤਈ ਇਹ ਹੈ ਕਿ, ਬ੍ਰਾਹਮਣ ਨੇ ਆਪਣੇ ਵੇਦਕ ਹਿੰਦੂ
ਧਰਮ ਤੋ ਬਿਨਾ ਕਦੇ ਕਿਸੇ ਵੀ ਦੂਜੇ ਧਰਮ ਨੂੰ ਖੁਲ੍ਹੇ ਦਿਲ ਬਰਦਾਸ਼ਤ ਨਹੀਂ ਕੀਤਾ। ਹਜ਼ਰਤ ਮੂਸਾ ਤੋਂ
ਲਗਪਗ 600 ਵਰ੍ਹੇ ਮਗਰੋਂ (620 BC)
ਤੋਂ, ਅਥਵਾ ਹਜ਼ਰਤ ਮੁਹੰਦ ਸਾਹਿਬ ਤੋਂ ਕਰੀਬ 1200 ਸਾਲ ਪਹਿਲਾ ਭਾਰਤ ਦੇ ਕਪਿਲਵਸਤੂ ਨੱਗਰ
ਵਿੱਚ ਵਿੱਚ ਸ਼ਦੋਦਨ ਨਾਮੀ ਰਜਵਾੜੇ ਦੇ ਘਰ ਗੌਤਮ, ਸਧਾਰਥ ਅਥਵਾ ਮਹਾਤਮਾ ਬੁੱਧ ਨੇ ਜਨਮ ਲਿਆ। ਇਸ ਨੇ
ਬ੍ਰਾਹਮਣੀ ਲੁੱਟ ਮਰਯਾਦਾ ਅਧੀਨ ਬਣੇ ਸਾਰੇ ਕਰਮਕਾਡਾਂ ਤੋਂ ਨਿਰਲੇਪ, ਸਾਦਾ ਤੇ ਸਪੱਸ਼ਟ ਅਰਥਾਂ ਵਾਲਾ
ਧਰਮ ਚਲਾਇਆ। ਪ੍ਰੋਹਿਤਵਾਦੀ ਮੰਦਰਾਂ ਨਾਲੋ ਬੋਧੀਆਂ ਭਿਕਸ਼ੂਆਂ ਦੇ ਧਰਮ ਅਸਥਨਾ ਦੀ ਮਰਯਾਦਾ ਬਹੁਤੀ
ਅਨੁਸਾਸ਼ਨ ਵਾਲੀ ਅਤੇ ਅਰਥ ਭਰਪੂਰ ਸੀ। ਕਈ ਵਿਧੀਆਂ ਨਾਲ ਗ਼ਰੀਬਾਂ ਦਾ ਲੁਹੂ ਨਿਚੜਵੇ ਮਾਇਕ ਦਾਨ-ਪੰਨ
ਗ੍ਰਸੇ ਬ੍ਰਾਹਮਣੀ ਕਰਕਾਂਡ ਤੋਂ ਦਖੀ ਲੋਕ ਧੜਾ ਧੜ ਬੋਧੀ ਬਣਦੇ ਗਏ। ਬ੍ਰਹਮਣ ਦੀ ਧਾਰਮਿਕ ਤੇ ਸਿਆਸੀ
ਸਰਦਾਰੀ ਬੋਧੀਆਂ ਨੇ ਖੋਹ ਲਈ ਅਤੇ ਸੁਆਮੀ ਸ਼ੰਕਰਅਚਾਰਯਾ ਦੇ ਸੰਨ 788 ਵਿੱਚ ਜਨਮ ਤੋਂ ਜਵਾਨ ਹੋਣ
ਤੱਕ ਲਗਪਗ 1100 ਸਾਲ ਭਾਰਤ ਵਿੱਚ ਬੋਧੀਆਂ ਦਾ ਬੜਾ ਸ਼ਕਤੀ ਸ਼ਾਲੀ ਰਜ ਬਣਿਆ ਰਿਹਾ। ਸ਼ੰਕਰ ਅਚਾਯਾ ਦੀ
ਅਗਵਾਈ ਵਿੱਚ ਬ੍ਰਾਹਮਣ ਨੇ ਭਾਰਤ ਵਿਚੋਂ ਬੋਧੀਆਂ ਦਾ ਖ਼ਾਤਮਾ ਕਰ ਦਿੱਤਾ। ਅਜੇਹਾ ਤੰਗ ਦਿਲ ਬ੍ਰਾਹਮਣ
ਸਿੱਖ ਧਰਮ ਦਾ ਵੈਰੀ ਕਿਵੇਂ ਅਤੇ ਕਿਸ ਸਮੇ ਤੋਂ ਬਣਿਆਂ? - ਇਸ ਬਾਰੇ ਪੁਸਤੱਕ “ਬਿੱਪ੍ਰਨ ਕੀ ਰੀਤ
ਤੋਂ ਸਚੁ ਦਾ ਮਾਰਗ “- ਦੇ ਪਹਿਲੇ ਭਾਗ ਵਿੱਚ ਪੂਰੇ ਵਿਸਥਾਰ ਨਾਲ ਲਿਖਆ ਹੋਇਆ ਹੈ। ਉਸੇ ਹੀ ਪੁਸਤਕ
ਮਾਲਾ ਵਿੱਚ ਹੋਰ ਵੀ ਕਈ ਥਾਈਂ ਬ੍ਰਾਹਮਣੀ ਕੁਟਲ ਨਿਰਦਾਇਅਤਾ ਦਾ ਬਾਦਲੀਲ ਵਰਣਨ ਪੜ੍ਹਨ ਅਤੇ ਸਮਝਣ
ਗੋਚਰਾ ਹੈ। ਪਰ, ਹੇ ਦਾਤਾਰ ਜੀਓ! ਤੇਰੀ ਮਿਹਰ ਬਨਾ ਪੰਥ ਨੇ ਸਿੱਧੇ ਰਾਹ ਤੇ ਕਿਵੇਂ ਆ
ਸਕਣਾ ਹੈ? :--
ਜਿਸਹਿ ਦਿਖਾਲਾ ਵਾਟੜੀ ਤਿਸਹਿ ਭੁਲਾਵੈ ਕਉਣੁ॥
ਜਿਸਹਿ ਭੁਲਾਈ ਪੰਧ ਸਿਰਿ ਤਿਸਹਿ ਦਿਖਾਵੈ ਕਉਣੁ॥ 1॥ {952} -12
ਸਤਿਗੁਰੂ ਨਾਨਕ ਸਾਹਿਬ ਜੀ ਦੀ ਧਰਮਸ਼ਾਲਾ:-
ਇਸ ਸਚਾਈ ਤੋਂ ਕੋਈ ਵੀ ਮੁਨਕਰ ਨਹੀਂ ਹੈ ਕਿ, ਸਤਿਗੁਰੂ ਨਾਨਕ ਸਾਹਿਬ ਜੀ ਨੇ
ਚਾਰ ਉਦਾਸੀਆਂ ਵਿੱਚ ਹਮਾਲੀਆ ਪਰਬਤ ਅਤੇ ਉਸ ਤੋਂ ਚੀਨ ਦੇਸ਼ ਦੇ ਨਾਨਕਾਈ ਨੱਗਰ ਤੋਂ ਹੁੰਦੇ, ਲੱਦਾਖ਼
ਰਸਤੇ ਬ੍ਰਹਮਾ ਲੰਕਾ ਅਥਵਾ ਦੱਖਣੀ, ਪੂਰਬੀ, ਪੱਛਮੀ ਅਤੇ ਮੱਧ ਪ੍ਰਦੇਸ਼ ਆਦਿ ਸਾਰਾ ਭਾਰਤ,
ਬਲੋਚਿਸਤਾਨ, ਕਾਬਲ, ਅਫ਼ਨਾਸਿਤਾਨ, ਈਰਾਨ ਤੋਂ ਸਾਰੇ ਅਰਬ ਦੇਸ਼ਾਂ ਦੇ ਲੋਕਾਂ ਵਿੱਚ ਵਿਚਰਦਿਅ ਗਿਆਨ
ਚਰਚਾ ਦੁਆਰਾ ਗੁਰਮਤਿ-ਗਿਆਨ ਦੇ ਝੰਡੇ ਲਹਿਰਾਏ। ਵਾਪਸੀ ਤੇ ਸਤਿਗੁਰੂ ਜੀ ਨੇ ਰੂਸ ਦੇ ਕਈ ਇਲਾਕਿਆਂ
ਵਿੱਚ ਗੁਰਮਤਿ ਗਿਆਨ ਦੀ ਬਰਖਾ ਕਰਦੇ ਹੋਏ ਸੰਮਤ 1578 (ਸੰਨ 1521) ਵਿੱਚ ਭਾਰਤ ਪਰਤੇ। ਜਿਥੇ ਵੀ
ਗਏ, ਹਰ ਧਰਮ ਦੇ ਵਿਦਵਾਨਾ ਨਾਲ ਗਿਆਨ ਚਰਚਾ ਹੁੰਦੀ ਰਹੀ। ਉਨ੍ਹਾਂ ਦੇ ਧਰਮ ਅਸਥਾਨਾ ਤੇ ਜਾ ਜਾ ਕੇ
ਲੋਕਾਂ ਦੇ ਕਈ ਤਰ੍ਹਾਂ ਦੇ ਭਰਮ ਦੂਰ ਕਰਨ ਦੇ ਨਾਲ ਆਪਣੇ ਤਜਰਬੇ ਵਿੱਚ ਲਾਹੇਵੰਦ ਵਾਧੇ ਕੀਤੇ। ਇਸ
ਵਿਸ਼ਾਲ ਭ੍ਰਮਣ ਵਿੱਚ ਸਤਿਗੁਰੂ ਜੀ ਨੇ ਧਰਮ ਅਸਥਾਨਾਂ ਦੀ ਮਹੱਤਤਾ ਵੇਖੀ ਅਤੇ ਅਜ਼ਮਾਈ। ਗੁਣ ਆਉਗਣਾ
ਦਾ ਚੰਗੀ ਤਰ੍ਹਾਂ ਨਿਰਣਾ ਕੀਤਾ। ਸਤਿਗੁਰੂ ਜੀ ਨੇ ਭਾਰਤੀ ਬ੍ਰਾਹਮਣ ਦੇ ਬਣਾਏ ਤੀਰਥ ਅਸਥਨਾਂ-ਰੂਪ
ਲੁੱਟ ਦੇ ਅਡਿਆਂ ਦੀ ਅਸਲੀਅਤ ਜਾਣੀ ਅਤੇ ਆਪ ਜਾ ਜਾ ਕੇ ਚੰਗੀ ਤਰ੍ਹਾਂ ਪਛਾਣੀ। ਚੰਗੇ ਅਨੁਸਾਸ਼ਨ
ਵਿੱਚ ਬੱਝੀ ਮਰਣਾਦਾ ਵਾਲੇ ਧਰਮ ਅਸਥਾਨ ਕਿਸੇ ਧਰਮ ਦਾ ਕੀ ਸਵਾਰਦੇ ਹਨ, ਅਤੇ ਅਨੁਸਾਸ਼ਨ-ਹੀਨ ਧਰਮ
ਅਸ਼ਥਾਨ ਆਪਣੇ ਧਰਮੀਆਂ ਦਾ ਕੀ ਕੁੱਝ ਵਗਾੜ ਦਿੰਦੇ ਹਨ? ਇਹ ਸਾਰਾ ਭੇਤ, ਸਤਿਗੁਰੂ ਜੀ ਨੇ ਭਲੀ ਭਾਂਤੀ
ਜਾਣ ਲਿਆ ਸੀ।
ਨਿਰਸੰਦੇਹ, ਸਤਿਗੁਰੂ ਨਾਨਕ ਸਾਹਿਬ ਜੀ ਦੀ ਧਰਸ਼ਾਲਾ,
ਸੰਤ-ਸਿਪਾਹੀਆਂ ਦੀ ਹਰ ਸਾਂਝੀਵਾਲ ਨੂੰ, ਸਰਬੱਤ ਦੇ ਭਲੇ ਦੀ ਲੋਚਨਾ ਕਰਦੇ ਰਹਿਣ ਵਾਲੇ ਨਿਸ਼ਕਪਟ
ਹਿਰਦੇ ਦਾ ਮਾਲਕ, ਨਿਤਾਣਿਆਂ ਨਿਆਸਰਿਆਂ ਦਾ ਸਹਾਈ, ਨੀਚਾਂ ਤੋਂ ਵੀ ਨੀਚ ਬਣਾ ਦਿੱਤੇ ਗਏ
ਮਨੁੱਖ-ਵਰਗ ਦੀ ਸਹਾਇਤਾ ਵਿਚ, ਸਰਬੰਸ ਕੁਰਬਾਨ ਕਰ ਦੇਣ ਵਾਲਾ ਬਣਾ ਰਹੀ ਸੀ। ‘ਆਦਿ ਸਚੁ’ -ਰੂਪ
ਉਹ 'ਬ੍ਰਹਮ' ਬਾਰੇ ਨਿਆਰੀਆਂ ਸੂਝਾਂ ਦੀ ਬਖ਼ਸ਼ਸ਼ ਵਾਲੇ ਸਰਬ-ਸਾਂਝੇ ਉਪਦੇਸ਼ ਨਾਲ, ਪ੍ਰਾਣੀ ਮਾਤ੍ਰ
ਨੂੰ, ਮਿੱਠ ਬੋਲੜਾ ਸੱਜਣ-ਜੋਧਾ, ਸੰਤ ਸੂਰਮਾਂ ਬਣਾਉਣ ਵਾਲੇ ਨਿਆਰੇ ਮਨੁੱਖ ਦੀ ਸਿਰਜਣਾ ਕਰ ਰਿਹਾ,
ਸੰਸਾਰ ਭਰ ਦੇ ਧਰਮਾਂ ਦੇ ਧਰਮ-ਅਸਥਾਨਾਂ ਨਾਲੋਂ ਕਿਤੇ ਵੱਧ ਹਰ-ਮਨ ਪਿਆਰਾ ਬਣਦਾ ਜਾ ਰਿਹਾ,
ਉੱਚੀ ਜੀਵਨ ਜੁਗਤਿ ਦੀ ਘਾੜਤ ਘੜ ਰਿਹਾ ਸੀ ਸਤਿਗੁਰੂ ਨਾਨਕ ਸਾਹਿਬ ਜੀ ਦਾ ਇਹ ਅਨੂਪਮ
ਵਿਦਿਆਲਾ। ਉਸ ਨਿਆਰੇ ਗੁਰੂ ਪਰਮੇਸ਼ਵਰ ਜੀ ਦੀ ਇਹ ਧਰਮਸ਼ਾਲਾ, ਦੇਵੀ-ਭਗਤ ਬਾਬਾ ਲਹਿਣਾ ਜੀ ਤੋਂ
ਸਤਿਗੁਰੂ ਅੰਗਦ ਸਾਹਿਬ, ਗੰਗਾ-ਭਗਤ ਅਮਰਦਾਸ ਤੋ ਨਿਮਾਣਿਆਂ ਦਾ ਮਾਣ ਸਤਿਗੁਰੂ ਅਮਰਦਾਸ ਸਾਹਿਬ ਜੀ,
ਅਥਵਾ ਯਤੀਮ ਤੇ ਲਾਵਾਰਸ ਜੇਠਾ (ਜੀ) ਤੋਂ ਸਤਿਗੁਰੂ ਰਾਮਦਾਸ ਜੀ ਅਥਵਾ ਬਾਲਪਨ ਤੋਂ ਲਾਡਾਂ ਅਤੇ
ਪਿਆਰਾਂ ਭਰੀਆਂ ਗੋਦਾਂ ਵਿੱਚ ਖੇਡਦੇ ਰਹੇ, ਸਾਹਿਬਜ਼ਾਦਾ ਜੀ ਤੋ, ਸੰਸਾਰ ਦੇ ਭਲੇ ਲਈ ਸ੍ਰੀ ਗੁਰੂ
ਗ੍ਰੰਥ ਸਾਹਿਬ ਜਿਹੇ ਵਿਸ਼ਾਲ ਸਰੂਪ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ-ਰੂਪ ਬ੍ਰਹਮ ਗਿਆਨ-ਅੰਮ੍ਰਿਤ ਦਾ
ਅਨੂਪਮ ਮਹਾਂ ਸਾਗਰ ਤਿਆਰ ਕਰਨ ਵਾਲੇ, ਰੇਸ਼ਮ ਜਿਹੇ ਸੋਹਲ ਪਿੰਡੇ ਤੇ ਅੱਗ ਅਤੇ ਪਾਣੀ ਦੇ ਭਿਆਨਕ
ਤਸੀਹੇ ਝਲਦਿਆਂ ਖਿੜੇ ਮੱਥੇ ਕੁਰਬਾਨ ਹੋ ਜਾਣ ਵਾਲੇ ਮਹਾਂ ਹਠੀ ਅਤੇ ਪਰਮ ਤਿਆਗੀ, ਹਰੀ ਦੇ ਪ੍ਰਤੱਖ
ਰੂਪ ਸਤਿਗੁਰੂ ਅਰਜਨ ਸਾਹਿਬ ਜੀ ਜਿਹੇ ਸੱਚੇ ਭਗਤ, ਅਲ੍ਹੜ ਬਾਲ ਤੋਂ ਦਲਭੰਜਨ ਸੂਰਮਾਂ,
ਵਡ-ਪਰਉਪਕਾਰੀ ਜੋਧਾ ਬਲਕਾਰੀ, ਸਤਿਗੁਰੂ ਹਰਗੋਬਿੰਦ ਸਾਹਿਬ, ਗਲ ਕੀ, ਜਨਮਸਿੱਧ ਸਤਿਗੁਰੂ ਗੁਰੂ
ਨਾਨਕ ਸਾਹਿਬ ਜੀ ਦੀ ਏਸੇ ਧਰਮਸ਼ਾਲਾ ਨੇ ਹੀ ਅਨੂਪਮ ਸ਼ਕਤੀਆਂ ਦੇ ਮਾਲਕ ਗ੍ਰਿਸਤ ਵੈਰਾਗੀ ਪਾਤਸ਼ਾਹ
ਦਰਵੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਤੱਕ ਨੌ ਹੋਰ ਸਤਿਗੁਰੂ ਨਾਨਕ ਸਾਹਿਬ ਜੀ, ਸੰਸਾਰ ਨੂੰ
ਦਿੱਤੇ। ਪਤੱਖ ਹੈ ਕਿ, ਸਤਿਗੁਰੂ ਨਾਨਕ-ਧਰਸ਼ਾਲਾ ਨੇ ਸੰਸਾਰ ਦੇ ਮਨੁੱਖ ਮਾਤ੍ਰ ਨੂੰ ਸੰਤ
ਸੂਰਮਿਆਂ ਦੀ ਨਿਆਰੀ ਜਥੇਬੰਦੀ ਵਿੱਚ ਬਦਲ ਦੇਣ ਵਾਲਾ ਆਪਣਾ ਸੰਕਲਪ ਪੂਰਾ ਕਰ ਲਿਆ ਸੀ। ਉਨ੍ਹਾਂ ਦੀ
ਸਥਾਪਤ ਕੀਤੀ ਧਰਮਸ਼ਾਲਾ ਕਰਾਮਾਤੀ ਅਸਰ ਵਿਖਉਦੀ, ਰਾਤ ਦੂਣੀ ਅਤੇ ਦਿਣੇ ਚੌਣੀਆਂ ਤਰੱਕੀਆਂ ਕਰੀ ਜਾ
ਰਹੀ ਸੀ। ਸਾਰਾ ਸੰਸਾਰ ਹੀ ਪਰ-ੳਪਕਾਰੀ ਸੰਤ ਸੂਰਮਿਆਂ ਦੀ ਸੰਸਥਾ ਦਾ ਰੂਪ ਧਾਰ ਲੈਣ ਦੇ ਪਾਵਨ ਰਸਤੇ
ਤੁਰ ਪਿਆ ਨਜ਼ਰੀਂ ਆਉਣ ਲੱਗ ਪਿਆ। ਸਾਰੇ ਸੰਸਾਰ ਨੂੰ ਹੀ ਅਜੇਹੀ ਸੱਚੀ ਧਰਮਸ਼ਾਲਾ ਦਾ ਰੂਪ ਬਣਾ
ਲਿਆ ਜਾਣ ਦੀ ਸ਼ਰੂਆਤ ਹੋ ਚੁੱਕੀ ਸੀ। ਸਤਿਗੁਰੂ ਨਾਨਕ ਸਾਹਿਬ ਜੀ ਦੇ ਇਸ ਮੁਬਾਰਕ ‘ਸੰਕਲਪ’ ਦੀ
ਸਾਖੀ ਭਰ ਰਹੇ ਇਹਾ ਪਾਵਲ ਗੁਰੂ ਸ਼ਬਦ:--
ਧਰਤੀ ਧਰਮ ਸਾਲ-
73- ਰਾਤੀ ਰੁਤੀ ਥਿਤੀ ਵਾਰ॥ ਪਵਣ ਪਾਣੀ ਅਗਨੀ ਪਾਤਾਲ॥ ਤਿਸੁ ਵਿਚਿ
ਧਰਤੀ ਥਾਪਿ ਰਖੀ ਧਰਮ ਸਾਲ॥ ਤਿਸੁ ਵਿਚਿ ਜੀਅ ਜੁਗਤਿ ਕੇ ਰੰਗ॥ ਤਿਨ ਕੇ ਨਾਮ ਅਨੇਕ ਅਨੰਤ॥ ਕਰਮੀ
ਕਰਮੀ ਹੋਇ ਵੀਚਾਰੁ॥ ਸਚਾ ਆਪਿ ਸਚਾ ਦਰਬਾਰੁ॥ ਤਿਥੈ ਸੋਹਨਿ ਪੰਚ ਪਰਵਾਣੁ॥ ਨਦਰੀ ਕਰਮਿ ਪਵੈ
ਨੀਸਾਣੁ॥ ਕਚ ਪਕਾਈ ਓਥੈ ਪਾਇ॥ ਨਾਨਕ ਗਇਆ ਜਾਪੈ ਜਾਇ॥ 34 ॥
(ਜਪੁ-ਪੰਨਾ 7)
ਜਪੁ ਸਾਹਿਬ ਦੀ ਪਹਿਲੀ ਪਉੜੀ ਤੋਂ ਸਚਿਆਰ ਬਣਨ ਦੀ ਜਾਚ ਸਿਖਾ ਰਹੇ ਸਤਿਗੁਰੂ
ਨਾਨਕ ਸਾਹਿਬ ਜੀ ਨੇ ਇਸ 34ਵੀਂ ਪਾਵਨ ਪਉੜੀ ਤੱਕ- “ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ”
- ਸਚਿਆਰ ਬਣਾਉਣ ਵਾਲੇ ਗਿਆਨ ਦੀ ਰੂਪ ਰੇਖਾ ਵਰਣਨ ਕਰ ਲਈ ਤਾਂ, ਉਨ੍ਹਾਂ ਨੇ ਇਸ ਨੂੰ ਹੀ,
ਧਰਤੀ-ਰੂਪ ਧਰਮਸ਼ਾਲਾ ਵਿੱਚ ਸਿਖਾਏ ਜਾਣ ਵਾਲੇ ਧਰਮ ਦਾ ਮੂਲ ਸਿਧਾਂਤ ਮੰਨਦਿਆਂ, ਅੱਗੇ ਨਾਲ ਹੀ,
35ਵੀਂ ਪਉੜੀ ਦੀ ਅਰੰਭਕ ਪੰਗਤੀ ਵਿਚ, ਸਪੱਸ਼ਟ ਫ਼ੁਰਮਾਨ ਕਰ ਦਿੱਤਾ ਕਿ, - ਹੇ ਭਾਈ ਅਸਲੀ-- ‘ਧਰਮ
ਖੰਡ ਕਾ ਏਹੋ ਧਰਮੁ॥” ਹੈ। ਕੂੜ ਦੀ ਕੰਧ ਗਿਰਾ ਕੇ ‘ਆਦਿ ਸਚੁ, ਜੁਗਾਦਿ ਸਚੁ’ ਨਾਲ
ਇੱਕ ਸੁਰਤਾ ਬਣਾਉਣ ਵਾਲੇ ਧਰਮ ਦੀ ਰੂਪ-ਰੇਖਾ ਉਲੀਕੀ ਗਈ। ਸਾਰੇ ਸੰਸਾਰ ਨੂੰ ਇਸੇ ਧਰਮ ਦੀ
ਸਿਖਿਆ ਨਾਲ ਜੋੜਨ ਵਾਲੀ ਧਰਮਸ਼ਾਲਾ ਦਾ ਸਿਲੇਬਸ ਤਿਆਰ ਕਰ ਲਿਆ ਗਿਆ ਸੀ। ਏਸੇ ਨੂੰ ਹੀ
ਮਨੁੱਖ ਮਾਤ੍ਰ ਲਈ “ਏਹੋ ਧਰਮੁ” ਘੋਸ਼ਤ ਕਰ ਦਿਤਾ ਗਿਆ। ਅਜੇਹੇ ਧਰਮ ਦੇ ਸਿਖਸ਼ਕਾਂ ਦੇ ਵਾਸਤੇ
ਸਾਰੀ ਧਰਤੀ ਨੂੰ ਹੀ “ਸਚੀ ਧਰਮਸ਼ਾਲਾ” -ਬਣਾਉਣ ਵਾਲੇ ਗੁਰੂ-ਸੰਕਲਪ ਦੀ ਪੁਸ਼ਟੀ ਕਰ ਰਹੇ
ਗੁਰੂ ਫ਼ੁਰਮਾਨ- “ਧਰਤਿ ਉਪਾਇ ਧਰੀ ਧਰਮ ਸਾਲਾ”॥ {ਮਾ: ਮ: 1 ਦੱਖਣੀ- ਪੰਨਾ 1033} (2) -
“ਆਪੇ ਤਖਤੁ ਰਚਾਇਓਨੁ ਆਕਾਸ ਪਤਾਲਾ॥ ਹੁਕਮੇ ਧਰਤੀ ਸਾਜੀਅਨੁ ਸਚੀ ਧਰਮ ਸਾਲਾ”॥ {ਸੂਹੀ ਕੀ ਵਾਰ
ਮ: 3-ਪੰਨਾ -785} ਭਾਵ, ਆਕਾਸ਼ ਤੇ ਪਾਤਾਲ ਦੇ ਵਿਚਲਾ ਸਾਰਾ ਜਗਤ-ਰੂਪ ਤਖ਼ਤ ਪ੍ਰਭੂ ਨੇ (ਆਪ ਹੀ)
ਬਣਾਇਆ ਹੈ, ਉਸ ਨੇ ਅਪਣੇ ਹੁਕਮ ਨਾਲ ਹੀ ਜੀਵਾਂ ਦੇ ਧਰਮ ਕਮਾਉਣ ਲਈ ਧਰਤੀ-ਰੂਪ ਧਰਮਸਾਲ ਬਣਾਈ ਹੈ।
(3) “ਮੋਹਨ ਤੇਰੇ ਸੋਹਨਿ ਦੁਆਰ ਜੀਉ ਸੰਤ ਧਰਮਸਾਲਾ॥ ਧਰਮਸਾਲ ਅਪਾਰ ਦੈਆਰ ਠਾਕੁਰ ਸਦਾ ਕੀਰਤਨੁ
ਗਾਵਹੇ॥ {248} ਪੂਰਾ ਗੁਰੂ ਸ਼ਬਦ ਉਪਰੋਕਤ 18/1 ਤੇ ਅਰਥਾਂ ਸਮੇਤ ਲਿਖਿਆ ਹੋਇਆ ਹੈ। (4)
ਮੈ, ਬਧੀ ਸਚੁ ਧਰਮ ਸਾਲ ਹੈ॥ ਗੁਰਸਿਖਾ ਲਹਦਾ ਭਾਲਿ ਕੈ॥ ਪੈਰ ਧੋਵਾ ਪਖਾ ਫੇਰਦਾ ਤਿਸੁ
ਨਿਵਿ ਨਿਵਿ ਲਗਾ ਪਾਇ ਜੀਉ॥ 10॥ … 12
{ਸਿ: ਮ: 5॥ ਪੰਨਾ-72}
-2-29 (5) -ਪਉੜੀ॥ ਹਉ ਮਾਗਉ … ….॥ ਮੋਹਿ ਨਿਰਗੁਣ ਦਿਚੈ ਥਾਉ ਸੰਤ ਧਰਮਸਾਲੀਐ॥ 3॥
{518} -ਸਾਰੇ ਸੰਸਾਰ ਨੂੰ, ਅਥਵਾ, ਸਰਬੱਤ ਲੋਕਾਈ ਨੂੰ ਉਪਰੋਕਤ ਅਰਥਾਂ ਵਲੀ ਧਰਤੀ-ਧਰਮਸ਼ਾਲ ਵਿੱਚ
ਵੱਸਣ ਜੋਗ ਬਣਾਉਣ ਦਾ ਸੰਕਲਪ ਛਲਕਾਰੇ ਮਾਰਦਾ ਪ੍ਰਤੱਖ ਦਿੱਸ ਰਿਹਾ ਹੈ। ਸਦਕੇ ਜਾਈਏ ਸਤਿਗੁਰੂ ਜੀ
ਦੀ ਸਚੀ ਧਰਮਸ਼ਾਲ ਤੋਂ ਅਤੇ ਉਸ ਦੀ ਅਨੂਪਮ ਗੁਰਮਤਿ-ਮਰਯਾਦਾ ਤੋਂ: ਸਤਿਗੁਰੂ ਨਾਨਕ ਸਾਹਿਬ ਵਲੋਂ
ਸਥਾਪਤ ਕੀਤੀ ਉਸ (ਉਪਰੋਕਤ ਵਰਣਨ ਸਚਿਆਰ ਬਣਨ ਦਾ) ਧਰਮ ਸਿੱਖਣ ਦੇ ਅਸ਼ਥਾਨ ਵਿੱਚ ਜੁੜ ਬੈਠੀ
ਸਤਿ-ਸੰਗਤਿ ਵਿੱਚ ਦਾਖ਼ਲਾ ਲੈਣ ਦੀ ਉਹ ਸੱਧਰ, ਜੋ ਕਦੇ ਗੁਰਸਿੱਖਾਂ ਦੇ ਹਿਰਦਿਆਂ ਵਿੱਚ ਠਾਠਾਂ ਮਾਰ
ਰਹੀ ਹੁੰਦੀ ਸੀ, ਪੰਚਮ ਪਾਤਸ਼ਾਹੀ ਜੀ ਦੀ ਮੁਬਾਰਕ ਜ਼ਬਾਨ ਤੋਂ, ਗੂਜਰੀ ਰਾਗ ਦੀ ਵਾਰ ਵਿੱਚ:-
74- ਪਉੜੀ॥ ਹਉ ਮਾਗਉ ਤੁਝੈ ਦਇਆਲ ਕਰਿ ਦਾਸਾ ਗੋਲਿਆ॥ ਨਉ ਨਿਧਿ ਪਾਈ
ਰਾਜੁ ਜੀਵਾ ਬੋਲਿਆ॥ ਅੰਮ੍ਰਿਤ ਨਾਮੁ ਨਿਧਾਨੁ ਦਾਸਾ ਘਰਿ ਘਣਾ॥ ਤਿਨ ਕੈ ਸੰਗਿ ਨਿਹਾਲੁ ਸ੍ਰਵਣੀ ਜਸੁ
ਸੁਣਾ॥ ਕਮਾਵਾ ਤਿਨ ਕੀ ਕਾਰ ਸਰੀਰੁ ਪਵਿਤੁ ਹੋਇ॥ ਪਖਾ ਪਾਣੀ ਪੀਸਿ ਬਿਗਸਾ ਪੈਰ ਧੋਇ॥ ਆਪਹੁ ਕਛੂ ਨ
ਹੋਇ ਨਦਰਿ ਨਿਹਾਲੀਐ॥ ਮੋਹਿ ਨਿਰਗੁਣ ਦਿਚੈ ਥਾਉ ਸੰਤ ਧਰਮ ਸਾਲੀਐ॥ 3॥ {518}
ਅਰਥ:-ਹੇ ਦਇਆ ਦੇ ਘਰ ਪ੍ਰਭੂ! ਮੈਂ ਤੈਥੋਂ ਇਹ ਮੰਗਦਾ ਹਾਂ (ਕਿ ਮੈਨੂੰ
ਅਪਣੇ) ਦਾਸਾਂ ਦਾ ਦਾਸ ਬਣਾ ਲੈ; ਤੇਰਾ ਨਾਮ (ਤੇਰੀ ਸਿਫ਼ਤਿ ਸਾਲਾਹ) ਉਚਾਰਿਦਆਂ ਹੀ ਮੈਂ ਜੀਊਂਦਾ
ਹਾਂ (ਤੇ, ਮਾਨੋ ਮੈਂ ਧਨ ਦੇ) ਨੌ ਖ਼ਜ਼ਾਨੇ ਤੇ ਧਰਤੀ ਦਾ ਰਾਜ ਪਾ ਲੈਂਦਾ ਹਾਂ, ਇਹ
ਅੰਮ੍ਰਿਤ-ਨਾਮ-ਰੂਪ ਖ਼ਜ਼ਾਨਾ ਤੇਰੇ (ਗੁਰਮੁਖ) ਸੇਵਕਾਂ ਦੇ ਘਰ ਵਿੱਚ ਬਹੁਤ ਹੈ, ਜਦੋਂ ਮੈਂ ਉਨ੍ਹਾ ਦੀ
ਸੰਗਤਿ ਵਿੱਚ (ਬੈਠ ਕੇ, ਆਪਣੇ) ਕੰਨਾ ਨਾਲ (ਤੇਰਾ) ਜੱਸ ਸੁਣਦਾ ਹਾਂ, ਮੈਂ ਨਿਹਾਲ ਹੋ ਜਾਂਦਾ ਹਾਂ।
(ਜਿਉਂ ਜਿਉਂ) ਮੈਂ ਉਨ੍ਹਾਂ ਦੀ ਸੇਵਾ ਕਰਦਾ ਹਾਂ, (ਮੇਰਾ) ਸਰੀਰ ਪਵਿੱਤ੍ਰ ਹੁੰਦਾ, (ਉਨ੍ਹਾਂ ਨੂੰ)
ਪੱਖਾ ਝੱਲ ਕੇ, (ਉਨ੍ਹਾਂ ਲਈ) ਪਾਣੀ ਢੋ ਕੇ, (ਚੱਕੀ) ਪੀਹ ਕੇ, (ਤੇ ਉਨ੍ਹ) ਦੇ ਪੈਰ ਧੋ (ਮੇਰਾ
ਹਿਰਦਾ ਬਹੁਤ) ਪ੍ਰਸੰਨ ਹੁੰਦਾ ਹੈ।
‘ਪਹਿਲਾ ਮਰਣੁ ਕਬੂਲਿ’ ਕਰਕੇ, ਆਪਾ ਭਾਵ ਗੁਆ ਕੇ, ਆਪਣੇ ਆਪ ਨੂੰ, ਉਸੇ
ਇੱਕ ਸਾਚੇ ਸਾਹਿਬ ਦੀ ਰਜ਼ਾ ਦੇ ਸਪੁਰਦ ਕਰ ਚੁੱਕੇ, ਉਸ ਦੀ ਨੇੜਤਾ ਪ੍ਰਾਪਤ ਕਰਨ ਲਈ ਬਿਹਬਲ ਹਿਰਦੇ
ਦੀ ਪੁਕਾਰ ਆਖ਼ਰੀ ਪੰਗਤੀ-
ਪਰ ਹੇ ਪ੍ਰਭੂ! ਮੈਥੋਂ ਆਪਣੇ ਆਪ ਤੋਂ ਕੁੱਝ ਨਹੀਂ ਹੋ ਸਕਦਾ, ਤੂੰ ਹੀ ਮੇਰੇ
ਵਲ ਮੇਹਰ ਦੀ ਨਜ਼ਰ ਨਾਲ ਤੱਕ, ਤੇ ਮੈਨੂੰ ਗੁਣ-ਹੀਨ ਨੂੰ ਗੁਰਮੁਖਾਂ ਦਿ ਸੰਗਤਿ (ਉਨ੍ਹਾਂ ਦੇ ਜੁੜ
ਬੈਠਣ ਵਾਲੇ ਅਸਥਾਨ) ਧਰਮਸਾਲ ਵਿੱਚ ਥਾਂ (ਮਲੀ ਰੱਖਣ ਜੋਗੀ ਸਮਰਥਾ) ਦੀ ਬਖ਼ਸ਼ਸ਼ ਕਰ। 3.
ਸਤਿਗੁਰੂ ਜੀ ਦੀ ਧਰਮਸ਼ਾਲਾ ਦੀ ਵਿਲੱਖਣਤਾ ਨਾ ਝੱਲੀ ਗਈ।
ਧਰਮਆਗੂਆਂ ਸਮੇਤ (ਕਥਿਤ) ਗੁਰ-ਪੰਥ ਦੀ ਨਿੱਘਰਦੀ ਜਾ ਰਹੀ ਹਾਲਤ ਤੋਂ
ਪ੍ਰੇਸ਼ਾਨ, ਨਿਮਾਣਾ, ਨਿਤਾਣਾ, ਇਹ ਨਾਚੀਜ਼ ਦਾਸਰਾ, ਉਹੀ ਬਚਨ ਮੁੜ ਮੁੜ ਯਾਦ ਕਰਾਉਣੋ ਨਹੀ ਰਹਿ ਸਕਦਾ
ਕਿ, 10/11 ਸਾਲ ਦੀ ਉਮਰੇ ਹੀ, ਜਦ ਜਨਮ ਸਿੱਧ ਸਤਿਗੁਰੂ ਨਾਨਕ ਸਾਹਿਬ ਜੀ ਨੇ ਹਿੰਦੂ ਜਗਤ ਗੁਰੂ
ਬਣੇ ਬੈਠੇ ਬ੍ਰਾਹਮਣ, (. . ਬਾਮਨੁ ਗੁਰੂ ਹੈ ਜਗਤ ਕਾ. .) ਪ੍ਰੋਹਿਤ ਜੀ ਤੋਂ ਮੈਲਾ ਹੋ ਕੇ ਕਦੇ ਨਾ
ਟੁੱਟਣ ਵਾਲਾ ਅਥਵਾ ਮਰਨ ਉਪ੍ਰੰਤ ਵੀ ਨਾਲ ਨਿੰਭਣ ਵਾਲਾ ਜਨੇਊ ਮੰਗ ਲਿਆ, ਤਾਂ, ਸਾਰਾ ਬ੍ਰਾਹਮਣ ਵਰਗ
ਸਤਿਗੁਰੂ ਨਾਨਕ ਸਾਹਿਬ ਜੀ ਦਾ ਵੈਰੀ ਬਣ ਖਲੋਤਾ ਸੀ। ਪਹਿਲਾਂ ਸਤਿਗੁਰੂ ਜੀ ਦੀ ਜਾਨ ਲੈਣ ਦਾ ਵੀ
ਭਰਪੂਰ ਯਤਨ ਕੀਤਾ ਪਰ- “ਗੁਰਮੁਖਿ ਆਵੈ ਜਾਇ ਨਿਸੰਗੁ” -ਸਵੈ ਇਛਿਆ ਨਾਲ ਸੰਸਾਰ ਵਿੱਚ ਆਏ ਉੱਤੇ
ਮਾਰੂ ਘਾਤ ਦਾ ਕੀ ਅਸਰ? ਸਤਿਗੁਰੂ ਜੀ ਦੇ ਗਿਆਨ ਨੂੰ ਨਿਸਫਲ ਬਣਾਉਣ ਲਈ ਰਲੇ ਪਾਉਣੇ ਅਰੰਭ ਕਰ
ਦਿੱਤੇ ਪਰ ਜਦ ਸੁਜਾਨ ਸਤਿਗੁਰੂ ਜੀ ਨੇ ਖੋਟ ਕੱਢ ਕੇ ਨਿਰੋਲ ਧੁਰ ਦੀ ਬਾਣੀ ਦਾ ਅੱਡਰਾ ਪਾਵਨ
(ਗੁਰੂ) ਗ੍ਰੰਥ (ਸਾਹਬ ਦੀ) ਸਿਰਜਣਾ ਕਰ ਲਈ ਤਾਂ ਉਸ ਦੇ ਅੱਖ ਧਰਮ ਸਾਲਾ ਤੇ ਆ ਟਿਕੀ। ਅਨੂਪਮ
ਅਨੇਸਾਸ਼ਨ ਵਾਲੀ ਭਰਮਾਂ ਵਹਿਮਾ ਅਤੇ ਕਰਮਕਾਂਡੀ ਬੰਧਨਾ ਤੋ ਰਹਿਤ ਨਿਅਰੀ ਸਰਲ ਮਰਯਾਦਾ ਵਾਲੀ ਲੋਕਾਂ
ਲਈ ਅਤੇ ਖ਼ਾਸ ਕਰਕੇ ਭਾਰਤੀ ਹਿੰਦੂਆਂ ਲਈ ਹਰਮਨ ਪਿਆਰੀ ਬਣਦੀ ਜਾ ਰਹੀ ਸਤਿਗੁਰੂ ਨਾਨਕ ਸਾਹਿਬ ਜੀ ਦੀ
ਨਿਆਰੀ ਧਰਮਸ਼ਾਲਾ, ਇਸ ਕੁਟਲ ਬਿੱਪ੍ਰ ਦੀਆਂ ਅੱਖੀਆਂ ਵਿੱਚ ਬੜਾ ਚੁਭਵਾਂ ਕੰਕਰ ਬਣ ਕੇ ਰੜਕਣ ਲੱਗ
ਪਿਆਂ ਹੋਇਆ ਸੀ। ਜੇ ਗੁਰੂ ਨਾਨਕ (ਸਾਹਿਬ ਜੀ) ਦੀ ਇਸ ਧਰਮਸ਼ਾਲਾ ਦੀ ਮਰਯਾਦਾ ਏਹੀ ਬਣੀ ਰਹੀ ਤਾਂ ਇਸ
ਛੋਟੀ ਜਿਹੀ ਕੌਮ ਨੇ ਸਾਰੇ ਸੰਸਾਰ ਤੇ ਫੈਲ ਕੇ ਸਾਰੀ ਧਰਤ ਨੂੰ ਹੀ ਸੱਚੀ ਧਰਮਸ਼ਾਲਾ ਬਣਾ ਦੇਣਾ ਹੈ।
ਫਿਰ ਲੋਕਾਂ ਦੀ ਕਮਾਈ ਤੇ ਪਲ ਰਹੇ ਇਨ੍ਹਾਂ ਕਰੋੜਾਂ ਬ੍ਰਹਮਣਾ ਦਾ ਅਥਵਾ ਸੰਤਤਾਈ ਦੇ ਭੇਖ ਵਾਲੇ
ਸੰਨਿਆਸੀਆਂ ਜੋਗੀਆਂ ਸਿੱਧਾਂ ਆਦਿ ਹਰਾਮ-ਖ਼ਾਣੇ ਡੇਰੇਦਾਰਾਂ ਦਾ ਕੀ ਬਣੇਗਾ? ਗੁਰੂ ਨਾਨਕ ਸਾਹਿਬ ਜੀ
ਦੀ ਧਰਮਸ਼ਾਲਾ ਬ੍ਰਾਹਮਣ ਲਈ ਬੜਾ ਸਖ਼ਤ ਖ਼ਤਰੇ ਦਾ ਘੜਿਆਲ ਬਣ ਚੁੱਕੀ ਸੀ।
ਪਰ ਸਤਿਗੁਰੂ ਜੀ ਦੀ ਮੌਜੂਦਗੀ ਵਿੱਚ ਧਰਮਸ਼ਾਲਾ ਦੇ ਅਨੁਸਾਸ਼ਨ ਨੂੰ ਭੰਗ ਕਰ
ਸਕਣਾ ਬ੍ਰਹਮਣ ਦੇ ਵੱਸ ਦਾ ਰੋਗ ਨਹੀ ਸੀ। ਸੰਨ 1708 ਵਿੱਚ ਜਦ ਗੁਰਿਆਈ ਸ੍ਰੀ ਗੁਰੂ ਗ੍ਰੰਥ ਸਾਹਿਬ
ਤੇ ਆ ਟਿਕੀ ਤਾਂ ਬ੍ਰਾਹਮਣ ਵੈਰੀ ਨੇ, ਗੁਰੂ ਮਰਿਯਾਦਾ ਤਬਾਹ ਕਰ ਦੇਣ ਲਈ, ਗੁਰੂ ਇਤਿਹਾਸ ਨੂੰ
ਗੁਰਮਤਿ ਵਿਰੋਧੀ ਕਹਾਣੀਆਂ ਦੀ ਰੰਗਣ ਵਿੱਚ ਅਜੇਹਾ ਰੰਗਣਾ ਅਰੰਭ ਕਰ ਦਿਤਾ ਕਿ, ਪੁਰਾਣਕ ਝੂਠ
ਗੁਰਮਤਿ ਬਣਦਾ ਜਾਵੇ। ਫਿਰ ਜਦੋਂ ਸਿਆਸੀ ਕਹਿਰ ਤੋਂ ਜੀਵਨ ਬਚਾਉਣ ਲਈ ਖ਼ਾਲਸਾ ਜੀ ਨੇ ਜੰਗਲਾਂ
ਪਹਾੜਾਂ ਅਤੇ ਰੇਤ ਦੇ ਵਿਸ਼ਾਲ ਥਲਾਂ ਨੂੰ ਜ਼ੁਲਮ ਵਿਰੁਧ ਸੰਘਰਸ਼ ਦੀਆਂ ਤਿਆਰੀਆਂ ਦਾ ਅੱਡਾ ਬਣਾ ਲਿਆ
ਅਤੇ ਘਰ ਘਾਟਾਂ ਸਾਡੇ ਧਰਮ ਅਸਥਾਨ, ਭਾਵ, ਪੰਥ ਦੀ ਪਿਆਰੀ “ਧਰਸ਼ਾਲਾ” ਵੀ ਸੁੰਞੀਂ ਰਹਿ ਗਈ,
ਤਾਂ ਬਹੁਰੂਪੀਏ ਬ੍ਰਾਹਮਣ ਨੇ ਆਪਣੀ ਰਹਿੰਦੀ ਸੱਧਰ ਵੀ ਪੂਰੀ ਕਰ ਲਈ। ਸਾਡਿਆਂ ਧਰਮ ਅਸਥਾਨਾ ਦਾ
ਅਥਵਾ, ਸਤਿਗੁਰੂ ਨਾਨਕ ਸਾਹਿਬ ਜੀ ਦੀ ਧਰਮਸ਼ਾਲਾ ਦਾ ਸੰਚਾਲਕ, ਉਦਾਸੀ, - ਨਿਰਮਲਾ, - ਮਹੰਤ-ਰੂਪ
ਬ੍ਰਾਹਮਣ ਆਪ ਹੀ ਆ ਬਣਿਆ।
1718 ਵਿੱਚ ਲਿਖੇ ਇਸ ਗੁਰਬਿਲਾਸ ਵਿਚਲੀ ਕਲਿਜੁਗ ਵਾਲੀ ਇਹ ਕਹਾਣੀ ਸਗੋ,
ਗੁਰੂ ਦਰਬਾਰਾਂ ਵਿੱਚ ਪ੍ਰਸੰਗ ਦੇ ਤੌਰ ਤੇ ਉਚੇਚੇ ਤੌਰ ਤੇ ਸੁਣਾਈ ਜਾਣੀ ਅਰੰਭ ਹੋ ਗਈ। ਗੁਰਮਤਿ
ਤੋਂ ਅਗਿਅਨੀ ਅੱਖਰ ਬੋਧ ਤੋਂ ਕੋਰੇ, ਪਰਮਤਮਾ ਦੀ ਮੌਜ ਨਾਲ ਪ੍ਰਗਟ ਹੋਏ 230 ਸਾਲ ਤੋਂ ਗੁਰਮਤਿ
(ਸਿੱਖ ਕੇ ਅੰਮ੍ਰਿਤਧਾਰੀ ਬਣ ਰਹੇ) ਖ਼ਾਲਸਾ ਤੋਂ ਮਾਇਆ ਦੀ ਘੂਕੀ ਵਿੱਚ ਮਸਤ ਗੁਣਹੀਨ ਅੰਧ ਵਿਸ਼ਵਾਸ਼ੀ,
ਗੁਰੂ-ਵਾਲਾ ਨਿਗੁਰਾ, ਸਹਿਧਾਰੀ-ਅੰਮ੍ਰਿਤਧਾਰੀ, ਬਾਦਲੀਏ, ਟ੍ਹੌੜਾਵਾਦੀਏ ਆਦੇ ਹੁੰਦੇ ਗਏ ਸਿੱਖ ਜਗਤ
ਨੇ, ਪ੍ਰਸ਼ਾਦ ਵਰਤਨ ਵੇਲੇ ਭਾਂਤ ਭਾਂਤ ਦਾ ਰੌਲਾ ਪਾਉਣ ਨੂੰ ਸਤਿਗੁਰੂ ਜੀ ਦਾ ਹੁਕਮ ਮੰਨ ਲਿਆ?
ਅੱਡ ਅੱਡ ਨਾਵਾਂ ਵਾਲੇ ਅੱਡ ਅੱਡ ਫਲਾਂ ਦੇ ਦਾਤੇ, ਅਤੇ ਅਡੋ ਅੱਡਰੇ ਵਿਧੀ
ਵਿਧਾਨ ਵਾਲੇ (ਪੁਤ੍ਰੇਠੀ ਜੱਗ, ਅਸ਼ਵ-ਮੇਧ ਜੱਗ, ਗਊਮੇਧ ਜੱਗ, ਨਰਮੇਧ ਜੱਗ ਅਦਿ ਕਈ ਜੱਗਾਂ ਰਾਹੀ ਮਨ
ਆਈ ਲੁੱਟ ਮਚਾਉਣ ਦਾ ਸਫ਼ਲ ਤਜਰਬਾ ਕਰ ਚੁੱਕੇ ਮਹਾਂ ਕੁਟਲ-ਵਿਦਵਾਨ ਅਤੇ ਲੋਹੜੇ ਦੇ ਹੁਸ਼ਿਆਰ
ਦੂਰਦ੍ਰਿਸ਼ਟ ਬ੍ਰਾਹਮਣ ਨੇ, ਸਾਨੂੰ ਬੜੀ ਖ਼ਤਰਨਾਕ ਦੋਹਰੀ ਨੀਤੀ ਅਧੀਨ, “ਸ਼੍ਰੀ ਗੁਰੂ ਗ੍ਰੰਥ ਸਾਬਿ
ਜੀ” ਦੇ ਅੱਡ ਅੱਡ ਨਾਵਾਂ ਅਤੇ ਵਖੋ ਵੱਖਰੀ ਵਿਧੀ-ਵਿਧਾਨ ਵਾਲੇ, ਅਖੰਡ-ਪਾਠ, ਸਹਿਜ-ਪਾਠ, ਸਪਤਾਹਕ
ਪਾਠ, ਸੰਪਟ ਪਾਠ ਅਦਿ ਵੇਦਕ ਰੀਤੀ ਵਾਲੇ ਮੰਤ੍ਰ-ਪਾਠਾਂ ਨਾਲ ਜੋੜ ਦਿਤਾ। ਗੁਰਮਤਿ ਗਿਆਨ ਤੋਂ ਤੋੜੀ
ਰੱਖ ਕੇ ਕਦੇ ਭਰਮ-ਰਹਿਤ ਸਮਝੇ ਗਏ ਖ਼ਾਲਸਾ ਜੀ ਨੂੰ ਭਰਮੀ ਬਣਾਈ ਰੱਖਣ ਦਾ ਰਾਹ ਬਣਾ ਲਿਆ।
ਲੁੱਟ-ਨੀਤੀ ਅਧੀਨ ਬਣੀ ਦੇਵ-ਮੰਦਰਾਂ ਦੀ ਮਰਯਾਦਾ ਏਧਰ ਵੀ ਆ ਵੜੀ। ਸਤਿਗੁਰੂ ਨਾਨਕ ਸਾਹਿਬ ਜੀ ਦੀ
“ਧਰਮਸ਼ਾਲਾ-ਰੂਪ ਗੁਰਮਤਿ ਗਿਆਨ ਦੇ ਵਦਿਆਲੇ” ਨੂੰ ਵੀ ਪੂਜਾ ਅਰਚਾ, ਦਾਨ ਪੰਨ ਰਾਹੀ ਲੋਕਾਂ ਦਾ ਖ਼ੂਨ
ਨਿਚੋੜੀ ਰੱਖਣ ਦਾ ਭਰਮ ਗੜ੍ਹ, ਅਥਵਾ ਲੁਟ ਦਾ ਅੱਡਾ ਬਣ ਗਈ? ਲੰਮੀ ਸੋਚ ਵਿਚਾਰ ਉਪਰੰਤ, ਅਗਿਆਨੀ
ਸਿੱਖਾਂ ਨੂੰ ਹੀ ਮੋਹਰੀ ਥਾਪ ਕੇ ਉਨ੍ਹਾਂ ਰਾਹੀ ਇਸ ਧਰਸ਼ਾਲਾ ਦਾ ਨਾਂ ‘ਗੁਰੂ ਦੁਆਰਾ’ 'ਗੁਰੂ
ਘਰ' ਧਰ ਲਿਆ ਗਿਆ। ਮੰਦਿਰ ਵਿੱਚ ਮੂਰਤੀ ਦੀ ਪੂਜਾ ਗੁਰਦੁਆਰੇ ਵਿੱਚ (ਗੁਰਮਤਿ ਗਿਆਨ ਸਮਝਣ ਦੇ
ਥਾਂ) ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਦਾ ਅਸਥਾਨ ਬਣਦਾ ਚਲਾ ਗਿਆ। ਮੰਦਰਾਂ ਵਿੱਚ ਮਨ ਇੱਛੇ ਫਲ਼ਾਂ
ਦਾ ਦਾਤਾ ਸਿਜਣਹਾਰ ਦੇ ਥਾਂ ਦੇਵੀ ਦੇਵਤਿਆਂ ਦੀਆਂ ਮੂਰਤੀਆਂ, ਏਥੇ ਵੀ- “ਦਦਾ ਦਾਤਾ ਏਕੁ ਹੈ ਸਭ
ਕਉ ਦੇਵਨਹਾਰ” ਦਾਤਾਰ ਦੇ ਥਾਂ ਸਿਧਾ ਸਤਿਗੁਰੂ ਜੀ ਨੂੰ ਹੀ ਕਾਮਧੇਨ ਗਊ ਬਣਾ ਲਿਆ।
ਵਡੇ ਤੋਂ ਵਡੱੇ ਪਾਣੀ ਦੇ ਡੈਮ ਵਿੱਚ ਆਈ ਸੂਈ ਦੇ ਨੱਕੇ ਜਿੱਨ੍ਹੀ ਦ੍ਰਾੜ ਜੇ
ਅਣਗਉਲੀ ਕਰ ਦਿੱਤੀ ਜਾਵੇ, ਤਾਂ ਉਹ ਵਧ ਕੇ ਸਾਰੇ ਡੈਮ ਦੀ ਤਬਾਹੀ ਦਾ ਕਾਰਨ ਬਣ ਜਾਂਦੀ ਹੈ। ਆਪਣੇ
ਵਲੋਂ ਤਾਂ ਅੰਧ-ਵਿਸ਼ਵਾਸ਼ੀ ਕਥਿਤ ਸ਼ਰਧਾਲੂ ‘ਸਿੰਘ ਸਾਹਿਬ’ ਜੀ ਨੇ ਕੇਵਲ ਪ੍ਰਸ਼ਾਦ ਸਮੇ ਦੇ ਹੀ
ਸ਼ੋਰਗੋਗੇ ਤੇ ਸਤਿਗੁਰੂ ਜੀ ਦੀ ਮਨਜ਼ੂਰੀ ਦੀ ਮੋਹਰ ਲੱਗੀ ਨੂੰ ਝੱਲਿਆ ਸੀ। ਪਰ ਇਹ ਸਤਿਗੁਰੂ ਜੀ ਦੇ
ਨਿਆਰੇ ਅਨੁਸਾਸ਼ਨ-ਰੂਪ ਕਰੜੇ-ਬੰਧ ਵਿੱਚ ਸੂਈ ਜਿੰਨਾ ਛੇਕ ਨਹੀਂ ਸੀ ਸਗੋਂ ਇਹ ਤਾਂ ਮੁਢੋਂ ਹੀ ਤਕੜਾ
ਮਘੋਰਾ ਸੀ। ਸ਼ੰਕਾ ਕਰਨਾ ਤਾਂ ਦੂਲਾ ਖ਼ਾਲਸਾ ਜਾਣਦਾ ਹੀ ਨਹੀਂ, ਇਸ ਨੇ ਬ੍ਰਾਹਮਣੀ ਝੂਠ-ਵਿਅੰਗ ਨੂੰ
ਸਚੁ ਦਾ ਰੂਪ ਦੇ ਲਿਆ।
ਇਸ ਛੋਟੀ ਜਿਹੀ ਕਹਾਣੀ ਦੀ ਏਨੇ ਵਿਸਥਾਰ ਨਾਲ ਵਿਚਾਰ ਲਿਖਣ ਤੋ ਦਾਸ ਦਾ
ਭਾਵ-
ਈਸਾਈ ਅਤੇ ਯਹੂਦੀਆਂ ਦੇ ਅਨੁਸਾਸ਼ਨ ਦੀ ਤਾਂ ਗੱਲ ਹੀ ਕੀ ਕਰਨੀ ਹੈ ਆਪਣੇ ਹੀ
ਦੇਸ਼ ਵਾਸੀ ਮੁਸਲਮਾਨ ਦੀ ਮਸੀਤ ਵਿੱਚ ਭਾਵੇਂ, ਪੂਜਣ ਯੋਗ ਕੋਈ ਮੂਰਤੀ ਜਾਂ ਗ੍ਰੰਥ ਅਦਿ ਨਹੀ ਹੈ,
ਫਿਰ ਵੀ ਉਨ੍ਹੀ ਥਾਈਂ ਕੌਮੀ ਅਨੁਸਾਸ਼ਨ-ਹੀਨਤਾ ਦਾ ਝੌਲਾ ਵੀ ਤੱਕ ਨਹੀ ਪੈਂਦਾ। ਹਿੰਦੂਆਂ ਦੇ ਮੰਦਰਾਂ
ਵਿੱਚ ਕੀ ਹੁੰਦਾ ਹੈ, ਇਸ ਨਾਲ ਸਾਡਾ ਕੋਈ ਵਾਸਤਾ ਨਹੀ। ਅਸੀਂ ਜਿਹੜੇ ਰਾਜ ਭਾਗ ਦੀ ਮੰਗ ਰਹੇ ਹਾਂ,
ਰਾਜਭਾਗ ਦੀਆਂ ਮਾਲਕ ਕੌਮਾਂ ਦੇ ਧਰਮ ਅਸਥਨਾ ਵਿਚਲੇ ਅਨੁਸ਼ਾਸਨ ਨਾਲ ਆਪਣੇ ਗੁਰੂ ਦਰਬਾਰਾਂ ਵਿਚਲੇ
ਅਨੁਸਾਸ਼ਨ ਦੀ ਤੁੱਲਣਾ ਕਰੀਏ ਤਾਂ ਸ਼ਰਮ ਨਾਲ ਸਿਰ ਜ਼ਮੀਨ ਦੇ ਗਡਿਆ ਜਾਂਦਾ ਹੈ।
ਉਸ ਕਥਿਤ ਕਲਿਜੁਗ ਨਾਮਕ ਮਘੋਰੇ ਨੇ ਗੁਰੂ ਦਰਬਾਰ ਦੇ ਆਦਰ ਸ਼ਨਮਾਨ ਦੀ ਅਜੇਹੀ
ਤਬਾਹੀ ਕੀਤੀ ਕਿ, ਆਪਣੇ ਸਤਿਗੁਰੂ ਜੀ ਦੇ ਇਸ਼ਾਰੇ ਤੇ ਸੀਸ ਕੁਰਬਾਨ ਕਰਨ ਵਾਲੇ ਸਿੰਘ ਸਾਹਿਬ ਜੀ,
ਅਜੇ ਹੁਣੇ ਹੀ ਆਪਣੇ ਜਿਸ ਸਤਿਗੁਰੂ ਜੀ ਨੂੰ ਪ੍ਰਗਟ ਗੁਰਾਂ ਦੀ ਦੇਹ ਕਹਿ ਰਿਹਾ ਸੀ, ਉਸੇ ਹੀ
ਸਤਿਗੁਰੂ ਜੀ ਦਾ ਅਦਬ ਸਤਿਕਾਰ ਭੁੱਲ ਭੁਲਾ ਕੇ, ਉਸ ਦੀ ਹਜ਼ੂਰੀ ਵਿੱਚ ਲੱਗੇ ਗੁਰੂ ਦਰਬਾਰ ਦੇ ਵਿੱਚੇ
ਹੀ ਇੱਕ ਦੂਜੇ ਨੂੰ ਗਾਲੀਆਂ ਦਿੰਦੇ, ਹੂਰੇ-ਮੁੱਕੀ ਤੋ ਟੱਪ ਕੇ ਕੇਸੋ ਕੇਸੀ, ਦਾਹੜੀਓ ਦਾਹੜੀ ਅਤੇ
ਫਿਰ ਕਈ ਥਾਂਈਂ “ਜੈ ਤੇਗ” ਵੀ ਲਿਸ਼ਕਾਰੇ ਆ ਪ੍ਰਗਟ ਹੋਈ। ਫਿਰ ਭਾਵੇਂ ਜੁੱਤੀਆਂ ਸਮੇਤ ਪੁਲਸ ਆ ਵੜੇ।
ਖ਼ਾਲਸਾ ਜੀ ਨੇ ਆਪਣੀ ‘ਸਿੱਖ ਰਹਿਤ ਮਰਯਾਦਾ’ ਵਿੱਚ ਜਿਸ ਗੁਰੂ ਗ੍ਰੰਥ ਸਾਹਿਬ ਜੀ ਨੂੰ ‘ਦਸਾਂ
ਪਾਤਸ਼ਾਹੀਆਂ ਦੀ ਜੋਤ’ ਲਿਖਿਆ ਹੋਇਆ ਹੈ, ਜ੍ਹਿੜਾ ਅੰਮ੍ਰਿਧਾਰੀ ਸਿੰਘ ਅਰਦਾਸ ਸਮੇ ਰੋਜ਼ ਜੁਗੋ ਜੁਗ
ਅਟੱਲ, ਪ੍ਰਤੱਖ ਸਤਿਗੁਰੂ ਜੀ ਦੀ ਦੇਹ ਕਹਿੰਦਾ ਹੈ, ਅਤੇ ਪਦਾਰਥਾਂ ਦੇ ਭੋਗ ਲਵਾਉਂਦਾ ਹੈ, ਉਸੇ
ਸੱਚੇ ਪਾਤਸ਼ਾਹ ਜੀ ਦਾ ਦਰਬਾਰ ਆਪਣੇ ਗੁਰਭਾਈਆਂ ਦੇ ਪੁੱਟੇ ਹੋਏ ਕੇਸਾਂ (ਵਾਲਾਂ) ਨਾਲ, ਅਤੇ “ਜਿਤੇ
ਸ਼ਸਤ੍ਰ ਨਾਮੰ। ਨਮਸਕਾਰ ਤਾਮੰ।’ -ਪੂਜਨੀਕ ਸ਼ਸਤਰਾਂ ਦੀ ਵਰਤੋਂ ਤੋਂ ‘ਪਰਲ-ਪਰਲ’ ਵਗ ਰਹੇ ਲਹੂ (ਖ਼ੂਨ- Blood)
ਨਾਲ ਚਿੱਤਰ ਦਿੱਤਾ? ਕ੍ਰੋਧ ਵਿੱਚ ਪਾਗ਼ਲ- “ਕਠਨ ਕਰੋਧ ਘਟ ਹੀ ਕੇ ਭੀਤਰਿ ਜਿਹ ਸੁਧਿ ਸਭ
ਬਿਸਰਾਈ॥” ਆਪਣੇ ਸਕੇ (ਗੁਰ-) ਭਾਈ ਨੂੰ ਜਾਨੋ ਮਾਰ ਦੇਣ ਲਈ, ਛਡਾਵਿਆਂ ਦੇ ਹਥੋਂ ਨਿਕਲ ਨਿਕਲ
ਪੈ ਰਹੇ, ਫ਼ਸਾਦੀ “ਖ਼ਾਲਸਾ ਜੀ” ਨੂੰ ਕਾਬੂ ਕਰਨ ਲਈ ਪੁਲਸ ਜੁਤੀਆਂ ਸਮੇਤ ਹੀ ਗੁਰੂ ਦਰਬਾਰ ਵਿੱਚ ਆ
ਵੜੀ? ਉਸ ਦਿਨ ਸ਼ਰਮ ਨਾਲ ਸਾਰਾ ਸਰੀਰ ਪਾਣੀਓਂ ਪਾਣੀ ਹੋ ਗਿਆ, ਜਦ ਅਜੇਹੇ ਜੈ-ਤੇਗੰਗ ਕਰ ਰਹੇ ਸਿੰਘ
ਜੀ ਨੂੰ ਇੱਕ ਅਮਰੀਕਨ ਪੁਲੀਸ ਦੀ ਬੀਬੀ, ਕੇਸਾਂ ਤੋਂ ਫੜ ਕੇ ਬਾਹਰ ਧੂਈ ਆਉਂਦੀ ਦੀ ਤਸਵੀਰ ਵਦੇਸ਼ੀ
ਅਖ਼ਬਾਰਾਂ ਵਿੱਚ ਛਪੀ ਵੇਖੀ। ਬ੍ਰਾਹਮਣ ਜੀ ਕੱਛਾਂ ਵਜਾ ਰਹੇ ਸਨ, - “ਵੇਖੀ ਜੇ ਸਾਡੇ ਝੂਠ ਦੀ
ਕਰਮਾਤ? ਆਪਣੇ ਆਪ ਨੂੰ ਸੰਤ-ਸੂਰਮਾ ਕਹਿਣ ਵਾਲਾ ਇਹ ਸਿੰਘ ਜੀ, ਕਿਵੇ ਕ੍ਰੋਧੀ ਬਾਂਦਰਾਂ ਵਾਂਗ ਆਪਣੇ
ਹੀ ਸੱਚੁੇ ਪਾਤਸ਼ਾਹ ਜੀ ਦੀ ਮਿੱਟੀ ਰੋਲ ਰਿਹਾ ਹੈ?
ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ॥ ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ
ਪਛਾਣੈ॥ ਕਿਉ ਰਾਹਿ
ਜਾਵੈ ਮਹਲੁ ਪਾਵੈ ਅੰਧ ਕੀ ਮਤਿ ਅੰਧਲੀ॥ ਵਿਣੁ ਨਾਮ ਹਰਿ ਕੇ ਕਛੁ ਨ ਸੂਝੈ
ਅੰਧੁ ਬੂਡੌ ਧੰਧਲੀ॥
ਦਿਨੁ ਰਾਤਿ ਚਾਨਣੁ ਚਾਉ ਉਪਜੈ ਸਬਦੁ ਗੁਰ ਕਾ ਮਨਿ ਵਸੈ॥ ਕਰ ਜੋੜਿ ਗੁਰ ਪਹਿ
ਕਰਿ ਬਿਨੰਤੀ
ਰਾਹੁ ਪਾਧਰੁ ਗੁਰੁ ਦਸੈ॥ 6 ॥
{767}
ਪਉੜੀ॥ ਨਿਰਭਉ ਨਾਮੁ ਵਿਸਾਰਿਆ ਨਾਲਿ ਮਾਇਆ ਰਚਾ॥ ਆਵੈ ਜਾਇ ਭਵਾਈਐ ਬਹੁ
ਜੋਨੀ ਨਚਾ॥
ਬਚਨੁ ਕਰੇ ਤੈ ਖਿਸਕਿ ਜਾਇ ਬੋਲੇ ਸਭੁ ਕਚਾ॥ ਅੰਦਰਹੁ ਥੋਥਾ ਕੂੜਿਆਰੁ ਕੂੜੀ
ਸਭ ਖਚਾ॥ ਵੈਰੁ ਕਰੇ
ਨਿਰਵੈਰ ਨਾਲਿ ਝੂਠੇ ਲਾਲਚਾ॥ ਮਾਰਿਆ ਸਚੈ ਪਾਤਿਸਾਹਿ ਵੇਖਿ ਧੁਰਿ ਕਰਮਚਾ॥
ਜਮਦੂਤੀ ਹੈ ਹੇਰਿਆ
ਦੁਖ ਹੀ ਮਹਿ ਪਚਾ॥ ਹੋਆ ਤਪਾਵਸੁ ਧਰਮ ਕਾ ਨਾਨਕ ਦਰਿ ਸਚਾ॥ 15 ॥
{1099}
ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ
|
. |