ਦਾਸ ਦੇ ਹਿਰਦੇ ਵਿੱਚ ਅਜੇਹਾ ਗੰਭੀਰ ਰੋਸ ਉਤਪਨ ਹੋਣ ਦੇ ਕਰਾਂ ਦਾ ਵੇਰਵਾ
ਇਸ ਪਰਕਾਰ ਹੈ:--
(ੳ) - ਮਹਾਨਕੋਸ਼ ਦੇ 177 ਸਫ਼ੇ ਅਨੁਸਾਰ ‘ਸਾਹਿਬ’ ਦੇ ਅਰਥ ਇਸ ਪ੍ਰਕਾਰ
ਹਨ-ਸਾਹਿਬ-ਸ੍ਵਾਮੀ. ਮਾਲਿਕ.”ਸਾਹਿਬ ਸੇਤੀ ਹੁਕਮ ਨ ਚਲੈ” (ਵਾਰ ਆਸਾ ਮ: 2) 2. ਕਰਤਾਰ.
(ਸਿਰਜਣਹਾਰ ਪ੍ਰਭੂ) “ਸਾਹਿਬ ਸਿਉ ਮਨੁ ਮਾਨਿਆ” (ਆਸਾ ਅ: ਮ: 1) ਅਸਾਂ ਵੇਖ ਲਿਆ ਹੈ ਕਿ, ਮਹਾਨ
ਕੋਸ਼ ਅਨੁਸਾਰ ‘ਸਾਹਿਬ’ ਦਾ ਅਰਥ ਮਾਲਕ ਜਾਂ ਅਕਾਲਪੁਰਖ ਹੀ ਹੈ। ਆਉ ਹੁਣ ਇਹ ਵੇਖ
ਲਈਏ ਕਿ, ਕੀ ਕਦੇ, ਸਤਿਗੁਰੂ ਜੀ ਨੇ ਰੱਬ ਜੀ ਲਈ 'ਸਾਹਿਬ' ਪਦ ਦੀ ਵਰਤੋ ਵੀਂ ਕੀਤੀ ਹੈ? ਕੀ,
ਉਨ੍ਹਾਂ ਕਦੇ ਕਿਸੇ ਮਨੁੱਖ ਲਈ ਵੀ ਸਾਹਿਬ ਪਦ ਵਰਤਿਆ ਹੈ? :-
ਜਗਤ ਵਿੱਚ ਸਿੱਖੀ ਸਿਧਾਂਤ ਨੂੰ ਪ੍ਰਗਟ ਕਰਨ ਵਾਲੇ ਸਤਿਗੁਰੂ ਨਾਨਕ ਸਾਹਿਬ
ਜੀ ਨੇ ਮੁਢਲੀ ਮਹਾਨ ਬਾਣੀ ‘ਜਪੁ’ ਸਾਹਿਬ ਵਿੱਚ ਹੀ ‘ਸਾਹਿਬ’ ਪਦ ਦੀ ਵਰਤੋਂ
ਚਾਰ ਵਾਰ ਕੀਤੀ ਹੈ- (1) - “ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ॥” (ਪਉ-4)
(2) - “ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ॥” (22) - (3) - “ਵਡਾ ਸਾਹਿਬੁ
ਊਚਾ ਥਾਉ॥ ਊਚੇ ਉਪਰਿ ਊਚਾ ਨਾਉ॥” (24) (4) - “ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ
ਨਾਈ॥” (27)। ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਸਟੀਕ ਵਿੱਚ ਪਰਲੋਕ ਵਾਸੀ, ਉੱਚ ਕੋਟੀ ਦੇ
ਵਿਦਵਾਨ, ਪਿਰੰਸੀਪਲ ਰਹਿ ਚੁੱਕੇ ਗੁਰਮੁਖਿ ਪਿਆਰੇ ਸਾਹਿਬ ਸਿੰਘ ਜੀ ਅਨੁਸਾਰ ਉਪਰੋਕਤ ਚੌਹਾਂ ਹੀ
ਪਾਵਨ ਪਉੜੀਅ ਵਿੱਚ ‘ਸਾਹਿਬ’ ਦਾ ਅਰਥ ਸਰਬ ਖ਼ਾਲਕ. ਸਰਬ ਪਾਲਕ, ਅਕਾਲ ਪੁਰਖ ਜੀ ਹੀ ਹੈ। ਸਤਿਗੁਰੂ
ਨਾਨਕ ਸਾਹਿਬ ਜੀ ਨੇ ਆਪਣੇ ਪਹਿਲੇ ਸਰੂਪ ਸਮੇ ਪਾਏ ਪੂਰਨਿਆਂ ਵਿੱਚ ਸਾਹਿਬ ਪਦ ਦੀ ਵਰਤੋਂ ਅਕਾਲ
ਪੁਰਖ ਜੀ ਲਈ ਕਰਦਿਆਂ ਇਹ ਤਾੜਨਾ ਵੀ ਲਿਖੀ ਹੋਈ ਹੈ ਕਿ, ਮਨੁੱਖ ਦੇ ਹਿਰਦੇ ਵਿੱਚ ਵਿਆਪਕ, ਸਰਬ
ਵਿਆਪੀ 'ਸੱਚੇ ਸਾਹਿਬ ਅਕਾਲਪੁਰਖ ਜੀ ਦੀ ਪਛਾਣ ਕਰਕੇ ਸਦਾ ਉਸੇ ਦੀ ਸਾਹਿਬੀ ਅਧੀਨ ਹੀ ਵਿਚਰਨਾ ਹੈ।
ਉਸ ਤੋਂ ਬਿਨਾ ਕਿਸੇ “ਅਬੇ ਤਬੇ” ਦੀ, ਭਾਵ, ਕਿਸੇ ਮਨੁੱਖ ਦੀ ਸਾਹਿਬੀ ਕਦੇ ਨਹੀਂ ਮੰਨਣੀ ਹੋਵੇਗੀ।
ਬਹੁਪੱਖੀ ਗਿਆਨ ਦੇ ਭਂਡਾਰ, ਗੁਰਦੇਵ ਜੀ ਦੇ ਉਨ੍ਹਾਂ ਕੁੱਝ ਪਾਵਨ ਗੁਰੂ-ਸ਼ਬਦ ਦੇ, ਅਰਥਾਂ ਸਮੇਤ
ਦਰਸ਼ਨ:-
76- ਆਸਾ ਮਹਲਾ 1॥ ਕਿਆ ਜੰਗਲੁ ਢੂਢੀ ਜਾਇ ਮੈ ਘਰਿ ਬਨੁ ਹਰੀਆਵਲਾ॥ ਸਚਿ
ਟਿਕੈ ਘਰਿ ਆਇ ਸਬਦਿ ਉਤਾਵਲਾ॥ 1॥ ਜਹ ਦੇਖਾ ਤਹ ਸੋਇ ਅਵਰੁ ਨ ਜਾਣੀਐ॥ ਗੁਰ ਕੀ ਕਾਰ ਕਮਾਇ ਮਹਲੁ
ਪਛਾਣੀਐ॥ 1॥ ਰਹਾਉ॥ ਆਪਿ ਮਿਲਾਵੈ ਸਚੁ ਤਾ ਮਨਿ ਭਾਵਈ॥ ਚਲੈ ਸਦਾ ਰਜਾਇ ਅੰਕਿ ਸਮਾਵਈ॥ 2॥ ਸਚਾ
ਸਾਹਿਬੁ ਮਨਿ ਵਸੈ ਵਸਿਆ ਮਨਿ ਸੋਈ॥ ਆਪੇ ਦੇ ਵਡਿਆਈਆ ਦੇ ਤੋਟਿ ਨ ਹੋਈ॥ 3॥ ਅਬੇ ਤਬੇ ਕੀ ਚਾਕਰੀ
ਕਿਉ ਦਰਗਹ ਪਾਵੈ॥ ਪਥਰ ਕੀ ਬੇੜੀ ਜੇ ਚੜੈ ਭਰ ਞਨਾਲਿ ਬੁਡਾਵੈ॥ 4॥ ਆਪਨੜਾ
ਮਨੁ ਵੇਚੀਐ ਸਿਰੁ ਦੀਜੈ ਨਾਲੇ॥ ਗੁਰਮੁਖਿ ਵਸਤੁ ਪਛਾਣੀਐ ਅਪਨਾ ਘਰੁ ਭਾਲੇ॥ 5॥ ਜੰਮਣੁ ਮਰਣਾ ਆਖੀਐ
ਤਿਨਿ ਕਰਤੈ ਕੀਆ॥ ਆਪੁ ਗਵਾਇਆ ਮਰਿ ਰਹੇ ਫਿਰਿ ਮਰਣੁ ਨ ਥੀਆ॥ 6॥ ਸਾਈ ਕਾਰ ਕਮਾਵਣੀ ਧੁਰ ਕੀ
ਫੁਰਮਾਈ॥ ਜੇ ਮਨੁ ਸਤਿਗੁਰ ਦੇ ਮਿਲੈ ਕਿਨਿ ਕੀਮਤਿ ਪਾਈ॥ 7॥ ਰਤਨਾ ਪਾਰਖੁ ਸੋ ਧਣੀ ਤਿਨਿ ਕੀਮਤਿ
ਪਾਈ॥ ਨਾਨਕ ਸਾਹਿਬੁ ਮਨਿ ਵਸੈ ਸਚੀ ਵਡਿਆਈ॥ 8॥ 17॥ {420}
ਅਰਥ:-ਮੈਂ ਜਿੱਧਰ ਵੇਖਦਾ ਹਾਂ ਪਰਮਮਾਤਮਾ ਹੀ ਨਜ਼ਰੀਂ ਪੈਂਦਾ ਹੈ। (ਜਗਤ
ਵਿੱਚ ਉਸ ਜਿਹਾ) ਕਿਸੇ ਹੋਰ ਨੂੰ ਕਦੇ ਨਹੀਂ ਜਾਣਨਾ ਚਾਹੀਦਾ। ਗੁਰੂ ਦੀ ਦੱਸੀ ਕਾਰ ਕਮਾ ਕੇ (ਹਰ
ਥਾਂ ਵੱਸਦੇ ਪਰਮਾਤਮਾਂ) ਦੀ ਪਛਾਣ ਕਰ ਲਈਦੀ ਹੈ। 1. ਰਹਾਉ।
(ਜਦੋਂ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਦੱਸੀ ਕਾਰ ਕਮਾ ਕੇ ਸਰਬ ਵਿਆਪੀ
ਪਰਮਾਤਮਾ ਦੀ ਪਛਾਣ ਆ ਜਾਂਦੀ ਹੈ) ਤਾਂ ਮੈਂ ਜੰਗਲਾਂ ਵਿਚੋਂ ਉਸ ਪ੍ਰਭ ਦੀ ਭਾਲ ਕਿਉਂ ਕਰਾਂ? (ਜਿਸ
ਮਨੁੱਖ ਨੂੰ ਹਰ ਥਾਂ ਵੱਸਦਾ ਵੇਖਣ ਵਾਲੀ ਅੱਖ ਦੀ ਪ੍ਰਾਪਤੀ ਹੋ ਜਾਵੇ, ਉਸ) ਮਨੁੱਖ ਲਈ ਆਪਣਾ
(ਹਿਰਦਾ) ਘਰ ਹੀ (ਕਥਿਤ ਤੌਰ ਤੇ ਪ੍ਰਭ ਦੇ ਵਾਸੇ ਵਾਲਾ) ਹਰੀਆਵਲਾ ਜੰਗਲ ਹੋ ਦਿੱਸਦਾ ਹੈ। ਜਦੋਂ
ਮਨੁੱਖ ਗੁਰੂ ਦੀ ਰਾਹੀਂ ਸਦਾ ਥਿਰ ਪ੍ਰਭੂ ਨਾਲ ਇੱਕ ਸੁਰਤਾ ਬਣਾ ਲਵੇ ਤਾਂ ਪਰਮਾਤਮਾ ਉਸ ਦੇ ਹਿਰਦੇ
ਵਿੱਚ ਤੁਰਤ ਆ ਪ੍ਰਗਟ ਹੰਦਾ ਹੈ। 1. ਜਦੋਂ ਸਦਾ-ਥਿਰ ਪ੍ਰਭੂ ਆਪ (ਕਿਸੇ ਜੀਵ ਨੂੰ ਆਪਣੇ
ਚਰਨਾਂ ਵਿਚ) ਮਿਲਾਉਂਦਾ ਹੈ ਤਾਂ ਉਸ ਜੀਵ ਦੇ ਮਨ ਵਿੱਚ ਉਹ ਪਿਆਰਾ ਲੱਗਣ ਲੱਗ ਪੈਂਦਾ ਹੈ। ਅਜੇਹਾ
ਪ੍ਰਾਣੀ ਸਦਾ ਉਸ ਪ੍ਰਭੂ ਦੀ ਰਜ਼ਾ ਵਿੱਚ ਤੁਰਦਾ ਹੈ ਤੇ ਉਸ ਦੀ ਗੋਦ ਵਿੱਚ (ਉਸ ਦੀ ਯਾਦ ਵਿਚ) ਲੀਨ
ਹੋ ਜਾਂਦਾ ਹੈ। 2. ਸੱਚਾ ਸਾਹਿਬ (ਸਦਾ ਥਿਰ ਮਾਲਕ ਅਕਾਲਪੁਰਖ) ਜਿਸ ਮਨੁੱਖ ਦੇ ਮਨ ਵਿੱਚ
ਵੱਸ ਪਏ ਤਾਂ ਹਰ ਤਾਂ ਉਸੇ ਦਾ ਵਸੇਬਾ ਹੀ ਨਜ਼ਰੀਂ ਆਉਂਦਾ ਹੈ (ਹਿਰਦੇ ਵਿੱਚ ਆ ਵੱਸਿਆ ਤਾਂ ਬਾਹਰ ਹਰ
ਥਾਂ ਉਸੇ ਸੱਚੇ ਸਾਹਿਬ ਦਾ ਹੀ ਵਸੇਬਾ ਨਜ਼ਰੀਂ ਆਉਣਾ ਕੁਦਰਤੀ ਨਿਯੱਮ ਹੈ)। (ਅਜੇਹੇ ਮਨੁੱਖ ਨੂੰ
ਨਿਸਚਾ ਬਣ ਜਾਂਦਾ ਹੈ ਕਿ,) ਪ੍ਰਭੂ ਆਪ ਹੀ ਵਡਿਆਈਆਂ ਦੇਂਦਾ ਹੈ। (ਤੇ ਉਸ ਦੇ ਖ਼ਜ਼ਾਨੇ ਵਿੱਚ ਇਤਨੀਆਂ
ਵਡਿਆਈਆਂ ਹਨ, ਕਿ) ਦੇਂਦਿਆਂ ਉਹ ਘਟਦੀਆਂ ਨਹੀ। 3.
ਧਿਰ ਧਿਰ ਦੀ ਖ਼ੁਸ਼ਾਮਦ ਕੀਤਿਆਂ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਨਹੀਂ ਹੁੰਦੀ।
(ਕਿਸੇ ਦੀ ਸਾਹਿਬੀ ਮੰਨਣ ਜਿਹੀ ਅਬੇ ਤਬੇ ਦੀ ਸਾਹਿਬੀ ਜਾਂ ਚਾਕਰੀ ਮੰਨ ਲੈਣੀ ਇਉਂ ਹੈ ਜਿਵੇਂ ਪੱਤਰ
ਦੀ ਬੇੜੀ ਵਿੱਚ ਸਵਾਰ ਹੋਣਾ, ਤੇ ਜੋ ਮਨੁੱਖ ਇਸ) ਪੱਥਰ ਦੀ ਬੇੜੀ ਵਿੱਚ ਸਵਾਰ ਹੁੰਦਾ ਹੈ, ਉਹ
(ਨਿਸਚੇ ਹੀ ਸੰਸਾਰ-) ਸਮੁੰਦਰ ਵਿੱਚ ਡੁੱਬ ਜਾਂਦਾ ਹੈ। 4.
(ਪਰਮਾਤਮਾ ਦੇ ਨਾਮ ਦਾ ਸੌਦਾ ਕਰਨ ਵਾਸਤੇ) ਜੇ ਆਪਣਾ ਮਨ ਤੇ ਸਿਰ (ਗੁਰੂ
ਅੱਗੇ) ਵੇਚ ਦੇਈਏ (ਭਾਵ ਆਪਣੀ ਅਕਲ ਦਾ ਮਾਣ ਤਿਆਗ ਦੇਈਏ ਅਤੇ) ਗੁਰੂ ਦੀ ਮਤਿ ਰਾਹੀਂ ਆਪਣਾ
ਹਿਰਦਾ-ਘਰ ਭਾਲ ਕੇ (ਆਪਣੇ ਅੰਦਰੋਂ ਹੀ) ਨਾਮ ਪਦਾਰਥ ਪਛਾਣ ਲਈਦਾ ਹੈ। 5. ਹਰ ਕੋਈ ਜਨਮ ਦੇ
ਗੇੜ ਦੇ ਜ਼ਿਕਰ ਕਰਦਾ ਹੈ (ਭਾਵ, ਮਨ ਮਰਨ ਦੇ ਗੇੜ ਵਿੱਚ ਪੈਣ ਤੋਂ ਡਰਦਾ ਹੈ ਪਰ ਇਹ ਜਨਮ ਮਰਣ ਦਾ
ਚੱਕਰ) ਕਰਤਾਰ ਨੇ ਆਪ ਹੀ ਬਣਾਇਆ ਹੈ। ਜਿਹੜੇ ਜੀਵ ਆਪਾ ਭਾਵ ਗੁਆ ਕੇ (ਮਾਇਆ ਦੇ ਮੋਹ ਵਲੋਂ) ਮਰ
ਜਾਂਦੇ ਹਨ ਉਨ੍ਹਾਂ ਨੂੰ ਇਹ ਜਨਮ ਮਰਨ ਦਾ ਗੇੜ ਨਹੀਂ ਵਿਆਪਦਾ। 6.
(ਜੀਵ ਦੇ ਆਪਣੇ ਹੀ ਕੀਤੇ ਹੋਏ ਪਿਛਲੇ ੇਕਰਮਾ ਤੋਂ ਬਣੇ ਸੰਸਕਾਰਾਂ ਅਨੁਸਾਰ)
ਧੁਰੋਂ ਹੀ ਜਿਹੜੀ ਕਾਰ ਕਰਨ ਦਾ ਹੁਕਮ (-ਰੂਪੀ ਲੇਖ ਲਿਖਿਆ) ਹੁੰਦਾ ਹੈ ਜੀਵ ਉਹੀ ਕਾਰ ਕਰਦਾ ਹੈ,
(ਪਰ ਇਹ ਲੇਖ ਬਦਲੇ ਵੀ ਜਾ ਸਕਦੇ ਹਨ) ਜੇ ਜੀਵ ਆਪਣਾ ਮਨ ਗੁਰੂ ਦੇ ਹਵਾਲੇ ਕਰ ਕੇ ਪ੍ਰਭੂ-ਚਰਨਾਂ
ਵਿੱਚ ਟਿਕ ਜਾਏ (ਤਾਂ ਇਸ ਦਾ ਇਤਨਾ ਉੱਚਾ ਆਤਮਕ ਜੀਵਨ ਬਣ ਜਾਂਦਾ ਹੈ ਕਿ.) ਕੋਈ ਵੀ ਉਸ ਦਾ ਮੁੱਲ
ਨਹੀਂ ਪਾ ਸਕਦਾ। (ਇਹ ਸਾਰੇ ਜੀਵ ਉਸ ਪਰਮਾਤਮਾ ਦੇ ਆਪਣੇ ਹੀ ਬਣਾਏ ਹੋਏ ਰਤਨ ਹਨ) ਉਹ ਮਾਲਕ ਆਪ ਹੀ
ਇਨ੍ਹਾਂ ਰਤਨਾਂ ਦੀ ਪਰਖ ਕਰਦਾ ਹੈ ਤੇ ਆਪ ਹੀ ਇਨ੍ਹਾਂ ਦਾ ਮੁੱਲ ਪਾਉਂਦਾ ਹੈ। ਹੇ ਨਾਨਕ! ਜਿਸ
ਮਨੁੱਖ ਦੇ ਮਨ ਵਚ ਮਾਲਕ-ਪ੍ਰਭੂ ਵੱਸ ਪਏ ਉਸ ਨੂੰ ਸਦੀਵੀ ਇੱਜ਼ਤ ਦੀ ਬਖ਼ਸ਼ਸ਼ ਹੋ ਜਾਂਦੀ ਹੈ॥ 7॥
ਉਪਰੋਕਤ ਗੁਰੂ ਸ਼ਬਦ ਵਿੱਚ ਪਰਮਾਤਮਾ ਦੀ ਸਰਬ-ਵਿਆਪਕਤਾ ਦਾ ਵਿਸ਼ਵਾਸ਼ ਦ੍ਰਿੜ
ਕਰਾਉਣ ਦੇ ਨਾਲ ਅਸਾਂ ਇਹ ਵੀ ਸਮਝ ਲਿਆ ਹੈ ਕਿ ਗੁਰਦੇਵ ਜੀ ਨੇ ‘ਸਾਹਿਬ’ ਪਦ ਅਕਾਲ ਪੁਰਖ ਲਈ ਵਰਤਿਆ
ਹੈ। ਫਿਰ ਚੌਥੀ ਪੰਗਤੀ ਵਚ ਸਤਿਗੁਰੂ ਜੀ ਨੇ ਇਹ ਵੀ ਸਮਝਾ ਦਿੱਤਾ ਕਿ ਪਰਮਾਤਮਾ ਤੋ ਬਿਨਾ ਕਿਸੇ ਹੋਰ
ਦੀ ਚਾਕਰੀ ਅਥਵਾ ਸਾਹਿਬੀ ਤੇ ਵਿਸ਼ਵਾਸ਼ ਕਰ ਬੈਠਣਾ ਪੱਥਰ ਦੀ ਬੇੜੀ ਤੇ ਸਵਾਰ ਹੋ ਜਾਣ ਵਾਲੀ ਮੂਰਖਤਾਈ
ਹੈ। ਅਜੇਹੇ ਭਰਮੀ ਦੁਬਾਜਰੇ ਮਨੁੱਖ, ਵਿਕਾਰਾਂ ਭਰੇ ਸੰਸਾਰ ਸਮੁੰਦਰ ਦੀ ਵਿਕਾਰ-ਲਹਿਰਾਂ ਵਿੱਚ ਡੁੱਬ
ਨਿਬੜਦੇ ਹਨ।
ਇਸ ਉਪਰੋਕਤ ਗੁਰੂ ਸ਼ਬਦ ਵਿੱਚ ਸਾਨੂੰ “ਅਬੇ ਤਬੇ ਕੀ ਚਾਕਰੀ” ਤੋਂ ਵਰਜਿਆ ਹੈ
ਤੇ ਹੁਣ ਇਸ ਅਗਲੇ ਪਾਵਨ ਸ਼ਬਦ ਵਿਚ, ਬੜੇ ਪਿਆਰ ਨਾਲ ਸਾਨੂੰ ਦ੍ਰਿੜ ਕਰਾਉਣ ਦਾ ਯਤਨ ਕੀਤਾ ਹੈ ਕਿ
ਅਸੀਂ ਕੇਵਲ ਇੱਕ ਅਕਾਲਪੁਰਖ ਤੋਂ ਬਿਨਾਂ ਕਿਸੇ ਦੂਜੇ ਦੀ ਕਦੇ ਵੀ ਮੁਥਾਜੀ ਨਾ ਕਰੀਏ।
77- ਆਸਾ ਮਹਲਾ 1॥ ਲੇਖ ਅਸੰਖ ਲਿਖਿ ਲਿਖਿ ਮਾਨੁ॥ ਮਨਿ ਮਾਨਿਐ ਸਚੁ
ਸੁਰਤਿ ਵਖਾਨੁ॥ ਕਥਨੀ ਬਦਨੀ ਪੜਿ ਪੜਿ ਭਾਰੁ ਲੇਖ ਅਸੰਖ ਅਲੇਖੁ ਅਪਾਰੁ॥ 1॥ ਐਸਾ ਸਾਚਾ ਤੂੰ ਏਕੋ
ਜਾਣੁ॥ ਜੰਮਣੁ ਮਰਣਾ ਹੁਕਮੁ ਪਛਾਣੁ॥ 1॥ ਰਹਾਉ॥ ਮਾਇਆ ਮੋਹਿ ਜਗੁ ਬਾਧਾ ਜਮਕਾਲਿ॥ ਬਾਂਧਾ ਛੂਟੈ
ਨਾਮੁ ਸਮਾੑਲਿ॥ ਗੁਰੁ ਸੁਖਦਾਤਾ ਅਵਰੁ ਨ ਭਾਲਿ॥ ਹਲਤਿ ਪਲਤਿ ਨਿਬਹੀ ਤੁਧੁ ਨਾਲਿ॥ 2॥ ਸਬਦਿ ਮਰੈ
ਤਾਂ ਏਕ ਲਿਵ ਲਾਏ॥ ਅਚਰੁ ਚਰੈ ਤਾਂ ਭਰਮੁ ਚੁਕਾਏ॥ ਜੀਵਨ ਮੁਕਤੁ ਮਨਿ ਨਾਮੁ ਵਸਾਏ॥ ਗੁਰਮੁਖਿ ਹੋਇ ਤ
ਸਚਿ ਸਮਾਏ॥ 3॥ ਜਿਨਿ ਧਰ ਸਾਜੀ ਗਗਨੁ ਅਕਾਸੁ॥ ਜਿਨਿ ਸਭ ਥਾਪੀ ਥਾਪਿ ਉਥਾਪਿ॥ ਸਰਬ ਨਿਰੰਤਰਿ ਆਪੇ
ਆਪਿ॥ ਕਿਸੈ ਨ ਪੂਛੇ ਬਖਸੇ ਆਪਿ॥ 4॥ ਤੂ ਪੁਰੁ ਸਾਗਰੁ ਮਾਣਕ ਹੀਰੁ॥ ਤੂ ਨਿਰਮਲੁ ਸਚੁ ਗੁਣੀ ਗਹੀਰੁ॥
ਸੁਖੁ ਮਾਨੈ ਭੇਟੈ ਗੁਰ ਪੀਰੁ॥ ਏਕੋ ਸਾਹਿਬੁ ਏਕੁ ਵਜੀਰੁ॥ 5॥ … 8॥ 3॥ {411}
ਪਹਿਲਾਂ, ਗੁਰੂ ਸ਼ਬਦ ਦੇ ਕੇਂਦਰੀ ਭਾਵ ਨੂੰ ਸਮਝਾ ਰਹੀ ਰਹਾਉ ਦੀ ਤੁਕ:-
ਅਰਥ:- (ਹੇ ਭਈ!) ਏਹੋ ਜਿਹਾ (ਕਸੇ ਵੀ ਲੇਖੇ ਵਿੱਚ ਨਾ ਆੳਣ ਵਾਲਾ
ਅਲੇਖ) ਤੇ ਸਦਾ ਕਾਇਮ ਰਹਿਣ ਵਾਲਾ ਸਚੁ, ਤੂੰ ਕੇਵਲ ਇੱਕ ਪ੍ਰਭੂ-ਦਾਤਾਰ ਨੂੰ ਹੀ ਜਾਣ (ਬਾਕੀ ਸਾਰਾ
ਜਗਤ ਜੰਮਣ ਮਰਨ ਦੇ ਗੇੜ ਵਿੱਚ ਹੈ ਤੇ ਇਹ) ਜੰਮਣਾ ਮਰਨਾ ਵੀ ਤੂੰ (ਕਿਸੇ ਮਨੁੱਖ ਦੇ ਵੱਸ ਵਿੱਚ
ਨਹੀਂ ਸਗੋਂ ਂ) ਉਸੇ ਪਰਮਾਤਮਾ ਦਾ ਹੀ ਹੁਕਮ ਸਮਝ। 1. ਰਹਾਉ।
ਉਪਰੋਕਤ ਵਿਚਾਰ ਅਧੀਨ ਨਿਰਣੇ ਲਈ ਸਾਡੇ ਨਿਆਰੇ ਗੁਰਦੇਵ ਜੀ ਦਾ ਏਨਾ ਫ਼ੁਰਮਾਨ
ਹੀ ਕਾਫ਼ੀ ਹੈ, ਪਰ ਅਸਾਂ ਹੋਰ ਵੀ ਖੁਲ੍ਹੀ ਗੁਰਬਾਣੀ-ਵਿਚਾਰ ਕਰਨੀ ਇਸ ਲਈ ਜ਼ਰੂਰੀ ਸਮਝੀ ਹੈ, ਕਿਉਂਕਿ
ਅੱਜ ਅਸੀਂ ਬ੍ਰਾਹਮਣ ਵਾਦ ਵਿੱਚ ਏਡੀ ਬੁਰੀ ਤਰ੍ਹਾਂ ਫਸੇ ਹੋਏ ਹਾਂ ਕਿ, ਬ੍ਰਾਹਮਣੀ ਵਿਚਾਰ ਵਿਚੋਂ
ਬਾਹਰ ਆ ਕੇ ਗੁਰੂ ਬਾਣੀ ਨਾਲ ਜੁੜ ਜਾਣਾ ਸਾਡੇ ਲਈ ਸੌਖੀ ਗੱਲ ਨਹੀਂ ਰਹੀ ਹੋਈ। ਸੋ ਆਉ ਰਹਿੰਦੇ
ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜੀਏ:--ਂ
(ਪਰਮਾਤਮਾ ਦੇ ਸਰੂਪ ਬਾਰੇ) ਅਨਗਿਣਤ (ਵਿਚਾਰ ਭਰੇ) ਲੇਖ, ਲਿਖ ਲਿਖ ਕੇ
(ਲਿਖਣ ਵਾਲਿਆਂ ਦੇ ਮਨ ਵਿੱਚ ਆਪਣੀ ਵਿਦਿਆ ਤੇ ਵਿਚਾਰ ਸ਼ਕਤੀ ਦਾ) ਮਾਣ ਹੀ ਪੈਦਾ ਹੁੰਦਾ ਹੈ। ਬੇਸ਼ੱਕ
ਅਣਗਿਣਤ ਲੇਖ ਲਿਖੇ ਜਾਣ, ਪਰਮਾਤਮਾ ਦਾ ਸਰੂਪ ਬਿਆਨ ਤੋ ਲਿਖਣ ਤੋਂ ਪਰੇ ਹੈ ਉਸ ਦੇ ਗੁਣਾ ਦਾ ਪਾਰਲਾ
ਬੰਨਾ ਨਹੀਂ ਲੱਭ ਸਕਦਾ। ਉਸ ਦੇ ਗੁਣ ਕਹਿਣ ਨਾਲ ਬੋਲਣ ਨਾਲ ਤੇ ਮੁੜ ਮੁੜ ਕੇ ਪੜ੍ਹਨ ਨਾਲ ਵੀ (ਮਨ
ਉੱਤੇ ਹਉਮੈ ਦਾ) ਭਾਰ (ਹੀ ਵਧਦਾ) ਹੈ। (ਪਰ ਹਾਂ) ਜੇ ਮਨੁੱਖ ਦਾ ਮਨ ਪਰਮਾਤਮਾ ਦੀ ਯਾਦ ਵਿੱਚ ਗਿੱਝ
ਜਾਵੇ, ਜੇ (ਮਨੁੱਖ ਦੀ) ਸੁਰਤਿ ਵਿੱਚ ਸਦਾ ਥਿਰ-ਪ੍ਰਭੂ (ਟਿਕ ਜਾਏ) ਤਾਂ ਬੱਸ! ਇਹੀ ਹੈ ਅਸਲ ਲੇਖ
(ਜੋ ਉਸ ਨੂੰ ਪਰਵਾਨ ਹੈ)। 1. (ਹੇ ਭਾਈ ਉਸ ਸਦਾ-ਥਿਰ ਪਰਮਾਤਮਾ ਨੂੰ ਵਿਸਾਰ ਕੇ) ਮਾਇਆ ਦੇ ਮੋਹ ਦੇ
ਕਾਰਨ ਜਗਤ, ਮੌਤ ਦੇ ਸਹਿਮ ਵਿੱਚ ਬੱਝਾਂ ਪਿਆ ਹੈ। ਪਰਮਾਤਮਾ ਦੇ ਨਾਮ ਦੀ ਸੰਭਾਲ ਤੋਂ ਕੇ ਬੱਝਾ
ਛੁੱਟ ਸਕਦਾ ਹੈ। (ਹੇ ਭਾਈ!) ਆਤਮਕ ਸੁਖਾਂ ਦਾ ਦਾਤਾ ਅਤੇ ਲੋਕ ਪਰਲੋਕ ਵਿੱਚ ਤੇਰੇ ਨਾਲ ਨਿਭ ਸਕਣ
ਵਾਲਾ ਇਹ ਨਾਮ, (ਗੁਰੂ ਦੀ ਰਾਹੀਂ ਮਿਲਦਾ ਹੈ) ਇਹ ਦਾਤ ਦੇਣ ਵਾਲਾ ਗੁਰੂ ਤੋਂ ਬਿਨਾ ਹੋਰ ਕੋਈ ਨਹੀਂ
ਲੱਭਦਾ। 2. (ਮਾਇਆ ਦੇ ਮੋਹ ਵਿੱਚ ਫਸਿਆ ਇਹ ਜੀਵ, ਨਾਮ ਵਿੱਚ ਜੁੜੇ ਕਿਵੇ?) ਨਾਮ ਵਿੱਚ ਸੁਰਤਿ ਤਦ
ਹੀ ਜੁੜਦੀ ਹੈ ਜਦੋਂ ਇਹ ਜੀਵ ਗੁਰ-ਸ਼ਬਦ-ਵਿਚਾਰ ਰਾਹੀਂ (ਮੋਹ ਵਲੋਂ) ਮਰ ਜਾਵੇ। (ਭਾਵ, ਮਾਇਆ ਦਾ
ਮੋਹ ਦਾ ਪ੍ਰਭਾਵ ਆਪਣੇ ਉੱਤੇ ਕਦੇ ਨਾ ਪੈਣ ਦੇਵੇ)। ਮਾਇਆ ਵਾਲੀ ਮਨ ਦੀ ਭਟਕਣਾ ਜੀਵ ਤਦ ਹੀ ਮਕਾ ਕਰ
ਸਕਦਾ ਹੈ ਜਦ (ਗੁਰੂ-ਸ਼ਬਦ-ਵਿਚਾਰ ਦੁਆਰਾ ਕਾਮਾਦਿਕ ਪੰਜਾਂ ਵਿਕਾਰਾਂ ਦੇ) ਨਾ ਮੁਕਾਏ ਜਾ ਸਕਣ ਵਾਲੇ
ਟੋਲੇ (ਦੇ ਪ੍ਰਭਾਵ ਨੂੰ ਮੁਕਾ ਦੇਵੇ। ਜੀਵਨ ਨੂੰ ਵਿਕਾਰਾਂ ਤੋਂ ਮੁਕਤੀ ਦਿਵਾਉਣ ਵਾਲੇ ਪ੍ਰਭੂ-ਨਾਮ
ਵਿੱਚ ਉਹੀ ਲੀਨ ਹੋ ਸਕਦਾ ਹੈ ਜਿਹੜਾ ਗੁਰੂ ਦੇ ਸਨਮੁਖ ਰਿਹੰਦਾ ਹੈ (ਭਾਵ ਗੁਰੂ ਦੀ ਸਿੱਖਿਆ ਅਨੁਸਾਰ
ਜੀਵਨ ਦੀ ਘਾੜਤ ਘੜਦਾ ਰਹਿਣ ਵਾਲਾ ਗੁਰਮੁਖ ਹੀ ਪ੍ਰਭੂ-ਨਾਮ ਵਿੱਚ ਸਮਾ ਸਕਦਾ ਹੈ)। 3. ਉਸੇ
ਪਰਮਾਤਮਾ ਨੇ ਹੀ ਇਹ ਧਰਤੀ ਆਕਾਸ਼ ਆਦਿਕ ਰਚੇ ਹਨ ਜਿਸ ਨੇ ਸਾਰੀ ਸ੍ਰਿਸ਼ਟੀ ਰਚੀ ਹੈ, ਜੋ ਰਚ ਕੇ ਨਾਸ
ਕਰਨ ਦੇ ਵੀ ਸਮਰੱਥ ਹੈ। ਫਿਰ, ਸਭ ਦੇ ਅੰਦਰ ਵੀ ਉਹ ਆਪ ਹੀ ਆਪ ਵਿਆਪਕ ਹੈ। ਉਹ ਆਪ ਹੀ (ਸਭ ਜੀਵਾਂ
ਤੇ) ਬਖ਼ਸ਼ਸ਼ਾਂ ਕਰਦਾ ਹੈ। (ਅਜੇਹੀਆਂ ਬੇਅੰਤ ਬਖ਼ਸ਼ਸ਼ਾਂ ਕਰਨ ਵਿੱਚ ਉਹ) ਕਿਸੇ ਹੋਰ ਦੀ (ਕਥਿਤ
ਦੇਵੀ-ਦੇਵਤਿਆਂ ਸਮੇਤ, ਲਿਖਾਰੀ ਦੇ ਸਾਹਿਬ ਬੁੱਢਾ ਜੀ, ਜਾਂ ਅਜੋਕੇ ਕਿਸੇ ਸਾਧ-ਸੰਤ-ਗ੍ਰੰਥੀ ਆਦਿਕ
ਕਿਸੇ ਦੀ) ਸਲਾਹ ਨਹੀਂ ਲੋੜਦਾ। 4.
(ਹੇ ਰੱਬ ਜੀ!) ਤੂੰ ਆਪ ਹੀ, ਇਹ ਭਰਿਆ ਹੋਇਆ (ਸੰਸਾਰ) ਸਮੁੰਦਰ ਹੈ, ਤੂੰ
ਆਪ ਹੀ ਇਸ ਵਿੱਚ ਮਾਂਣਕ-ਹੀਰਾ ਹੈ, ਤੂੰ ਪਵਿਤ੍ਰ-ਸਰੂਪਂ ਹੈਂ ਅਤੇ ਸਦਾ-ਥਿਰ ਰਹਿਣ ਵਾਲਾ ਹੈ, ਤੇ
ਸਾਰੇ ਗੁਣਾ ਦਾ ਖ਼ਜ਼ਾਨਾ ਹੈਂ। ਤੂੰ ਆਪ ਹੀ (ਕੇਵਲ ਮਾਤ੍ਰ) ਸਾਹਿਬ-ਮਾਲਕ-ਬਾਦਸ਼ਾਹ ਹੈ ਅਤੇ ਆਪ ਹੀ
ਆਪਣਾ (ਸਲਾਹ-ਕਾਰ) ਵਜ਼ੀਰ ਹੈਂ। ਜਿਸ ਮਨੁੱਖ ਨੂੰ (ਤੇਰੀ ਮਿਹਰ ਨਾਲ) ਗੁਰੂ-ਪੀਰ ਮਿਲ ਪੈਂਦਾ ਹੈ,
ਉਹ (ਤੇਰੇ ਮਿਲਾਪ ਦਾ ਆਤਮਕ) ਆਨੰਦ ਮਾਣਦਾ ਹੈ। 5.
ਸਤਿਗੁਰ ਨਾਨਕ ਨਾਨਕ ਸਾਹਿਬ ਜੀ ਦੇ ਹੀ ਆਪਣੇ ਤੀਜੇ ਸਰੂਪ ਸਮੇਂ ਦੇ ਇਹ ਬਚਨ
ਵੀ ਕਿਵੇਂ ਅੱਖੋਂ ਪਰੋਖੇ ਕੀਤੇ ਜਾ ਸਕਦੇ ਹਨ, “ਦੁਨੀਆ ਨ ਸਾਲਾਹਿ ਜੋ ਮਰਿ ਵੰਞਸੀ॥ ਲੋਕਾ ਨ
ਸਾਲਾਹਿ ਜੋ ਮਰਿ ਖਾਕੁ ਥੀਈ॥ 1॥ ਵਾਹੁ ਮੇਰੇ ਸਾਹਿਬਾ ਵਾਹੁ॥ ਗੁਰਮੁਖਿ ਸਦਾ ਸਲਾਹੀਐ ਸਚਾ
ਵੇਪਰਵਾਹੁ॥ 1॥ ਰਹਾਉ॥ ਦੁਨੀਆ ਕੇਰੀ ਦੋਸਤੀ ਮਨਮੁਖ ਦਝਿ ਮਰੰਨਿ॥ ਜਮ ਪੁਰਿ ਬਧੇ ਮਾਰੀਅਹਿ ਵੇਲਾ ਨ
ਲਾਹੰਨਿ॥ 2॥ . . 34॥ -1॥ 3॥ {766} ਕਿਸੇ ਵੀ ਨਾਸਵੰਤ ਜੀਵ ਦੀ ਉਸਤਤਿ ਕਰਨ ਤੋਂ ਸਪੱਸ਼ਟ
ਸ਼ਬਦਾਂ ਵਿੱਚ ਵਰਜ ਕੇ, ਸਤਿਗੁਰੂ ਜੀ ਦੀ ਸਿਖਿਆ ਅਨੁਸਾਰ, ਕਾਂਇਮ ਦਾਇਮ ਉਸੇ ਇੱਕ ਨਿਰਭੈ ਪਰਮਾਂਤਮਾ
ਦੀ ਹੀ ਸਿਫ਼ਤਿ ਸਾਲਾਹ ਕਰਨਾ ਸਿਖਾਇਆ ਹੈ। ਨਾਸਵੰਤ ਜਗਤ ਦੀ ਅਥਵਾ ਸਦਾ ਅਟੱਲ ਪ੍ਰਭੂ ਦੇ ਥਾਂ, ਮਰ
ਮਿਟਣ ਵਾਲੇ ਕਿਸੇ ਜੀਵ ਦੀ ਦੋਸਤੀ ਤੇ ਭਰੋਸਾ ਕਰ ਬਹਿਣਾ ਮਨਮੁਖਤਾਈ ਹੈ, ਜੋ ਅੰਤ ਭਿਆਨਕ ਦੁਖਾਂ ਦਾ
ਕਾਰਨ ਬਣਦੀ ਹੈ। ਧਿਆਨ ਰਹੇ ਕਿ, ਆਮ ਬੋਲੀ ਵਿੱਚ ਮਨੁੱਖ ਵਾਸਤੇ ‘ਸਾਹਿਬ’ ਭਾਵ
‘ਮਾਲਕ’ ਪੱਦ ਦੀ ਵਰਤੋਂ, ਅੰਗਰੇਜ਼ੀ ਰਾਜ ਦੀ ਦੇਣ ਹੈ। ਜੋ ਨਿਰਸੰਦੇਹ ਗ਼ੁਲਾਮੀ ਦੀ ਨਿਸ਼ਾਨੀ ਸੀ।
ਪਰ ਮਗਰੋਂ ਇਹ ਪਦ ਇੱਜ਼ਤ ਸਨਮਾਨ ਦਾ ਪ੍ਰਤੀਕ ਸਮਝਿਆ ਜਾਣ ਲੱਗ ਪਿਆ ਜੋ ਗੁਰਮਤਿ ਵਿਰੋਧੀ ਕੋਝਾ
ਭਰਮ-ਕਰਮ ਹੈ। ਅਸਾਂ ਪੈ ਚੁੱਕੇ ਇਸ ਰਿਵਾਜ ਮਗਰ ਨਹੀ ਜਾਣਾ, ਸਗੋਂ ਉਸੇ ਸਤਿਗੁਰੂ ਜੀ ਤੋਂ ਮਿਲਦੀਆਂ
ਸੇਧਾਂ ਅਨੁਸਾਰ ਹੀ ਜੀਵਨ ਬਣਾਉਣਾ ਹੈ ਜਿਹੜੇ ਪੂਰਨ ਗੁਰਦੇਵ ਜੀ ਹੋਰ ਵੀ ਕਈ ਪ੍ਰਚਲਤ ਰਸਮਾ
ਰਿਵਾਜਾਂ ਤੋਂ ਵਰਜ ਰਹੇ ਹਨ।
ਪੰਚਮ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਬਾਬਾ ਬੁੱਢਾ ਜੀ ਨੂੰ ਸਾਹਿਬ
ਅਖਵਾਇਆ ਪੜ੍ਹ ਕੇ ਸਨਮਾਨ ਯੋਗ ਵੇਦਾਂਤੀ ਨੂੰ ਕੋਈ ਇਤਰਾਜ਼ ਨਾ ਹੋਣਾ, ਬਹੁਤਾ ਹੈਰਾਨਕੁਨ ਇਸ ਕਰਕੇ
ਹੈ, ਕਿਉਂਕਿ ਵੇਦਾਂਤੀ ਜੀ ਕਈ ਸਾਲ ਦੇਸ਼ ਵਿਦੇਸ਼ਾਂ ਵਿੱਚ ਫਿਰ ਕੇ ਸੰਗਤਾਂ ਨੂੰ ਗੁਰਬਾਣੀ ਦਾ ਸ਼ੁੱਧ
ਉਚਾਰਨ ਅਤੇ ਅਰਥ ਸਮਝਾਉਣ ਦੀ ਸੇਵਾ ਤੇ ਲੱਗੇ, ਧਰਮ ਪਰਚਾਰ ਕਮੇਟੀ ਦੇ, ਨੇਤਰ-ਹੀਨ ਮੈਂਬਰ, ਗਿਆਨੀ
ਮੈਵਾ ਸਿੰਘ ਜੀ ਦੀ ਸਹਾਇਤਾ ਕਰਨ ਦੀ ਸੇਵਾ ਨਿਭਾਉਂਦੇ ਰਹੇ ਹੋਣ ਤੋਂ ਗੁਰਮਤਿ ਗੁਰਬਣੀ ਦੇ ਬੜੇ
ਗਿਆਤਾ ਹੋ ਚੁੱਕੇ ਮੰਨੇ ਗਏ ਹਨ। ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ “ਸਿੰਘ ਸਾਹਿਬ ਗਿਆਨੀ
ਜੋਗਿੰਦਰ ਸਿੰਘ ਵੇਦਾਂਤੀ ਜੀ’ ਇਸ 'ਗੁਰਬਿਲਾਸ ਪਾਤਸ਼ਾਹੀ 6' ਪੁਸਤਕ, ਨੂੰ ਪੰਥ ਲਈ ਧਰਮ-ਪੁਸਤਕ
ਬਣਾਉਣ ਵਿੱਚ ਹੋ ਰਹੀ ਸਫ਼ਲਤਾ ਦੀ ਖ਼ੁਸ਼ੀ ਵਿਚ, ਇਹ ਵੀ ਭੁੱਲ ਗਏ ਸਨ ਕਿ, ਪੰਚਮ ਸਤਿਗੁਰੂ ਜੀ, ਆਪਣੇ
ਨਾਨਾ ਜੀ, (ਤੀਸਰੇ ਸਤਿਗੁਰੂ ਨਾਨਕ, ਗੁਰੂ ਅਮਰਦਾਸ ਜੀ) ਦੇ ਇਸ ਫ਼ੁਰਮਾਨ ਨੂੰ ਕਦੇ ਨਹੀਂ ਸਨ ਭੁੱਲ
ਸਕਦੇ- “ਸਚਾ ਸਾਹਿਬੁ ਏਕੁ ਹੈ ਮਤੁ ਮਨ ਭਰਮਿ ਭੁਲਾਹਿ॥” ਭਾਵ, ਕਿਸੇ ਭਰਮ ਵਿੱਚ ਪੈ ਕੇ,
ਇਹ ਨਹੀਂ ਭੁੱਲਣਾ ਹੋਵੇਗਾ ਕਿ, ਸੱਚਾ ਸਾਹਿਬ-ਮਾਲਕ ਕੇਵਲ ਇੱਕ ਅਕਾਲ ਪੁਰਖ ਹੀ ਹੈ। ਸੋ ਗੁਰਦੇਵ ਜੀ
ਗੁਰੂ ਘਰ ਦੇ ਅਨਿਨ ਸੇਵਕ ਬਾਬਾ ਬੁੱਢਾ ਜੀ ਲਈ ਸਾਹਿਬ ਪਦ ਕਦੇ ਨਹੀਂ ਸਨ ਵਰਤ ਸਕਦੇ ਅਤੇ ਨਾਲ ਹੀ
ਇਹ ਵੀ ਅਟੱਲ ਸਚਾਈ ਹੈ, ਗੁਰੂ ਨਾਨਕ ਜੀ ਦੇ ਦੁਆਰੇ ਦਾ ਨਿਸ਼ਕਾਮ ਸੇਵਕ, ਸਤਿਹੁਰੂ ਜੀ ਦਾ ਅਨਿਨ
ਭਗਤ, ਗੁਰਮਤਿ ਦੇ ਸਤਿਗੁਰੂ ਨਾਨਾਕ ਸਾਹਿਬ ਜੀ ਤੋਂ ਨਿਰੰਤਰ ਗੁਰੂ-ਸੰਗਤਿ ਵਿੱਚ ਰਹਿੰਣ ਦੇ ਫਲ
ਸਰੂਪ ਗਰਮਤਿ-ਗਿਆਨ ਦੇ ਪੂਰਨ ਗਿਆਤਾ, ਬਾਬਾ ਬੁੱਢਾ ਜੀ, ਅਕਾਲਪੁਰਖ ਜੀ ਦੇ ਥਾਂ ਆਪਣੇ ਆਪ ਨੂੰ
"ਸਹਿਬ" ਅਖਵਾਉਣਾ ਕਿਸੇ ਵੀ ਹਾਲਤ ਵਿੱਚ ਨਹੀਂ ਸਨ ਝੱਲ ਸਕਦੇ। ਕਿਡੇ ਦੁੱਖ ਦੀ ਗੱਲ ਹੈ ਕਿ ਸ੍ਰੀ
ਦਰਬਾਰ ਸਾਹਿਬ ਦੇ ਸੀਨੀਅਰ ਗ੍ਰੰਥੀ ਸਿੰਘ ਹੁੰਦੇ ਹੋਏ ਸਨਮਾਨ ਯੋਗ ਵੇਦਾਂਤੀ ਜੀ, ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਤੋਂ ਸੇਧ ਲੈਣੀ ਵੀ ਭੁੱਲ ਗਏ?
ਦਾਸਰੇ ਦੀ ਉਮਰ ਦਾ ਵਧੀਆ ਹਿੱਸਾ ਪੁਲੀਸ ਦੀ ਨੌਕਰੀ ਵਿੱਚ ਗੁਆਚ ਚੁੱਕਾ ਸੀ।
ਫਿਰ ਵੀ ਸਤਿਗੁਰੂ ਜੀ ਦੇ ਇਸ ਨਿਮਾਣੇ ਦਾਸਰੇ ਨੇ, ਕੇਵਲ ਜਪੁ ਸਾਹਿਬ ਜੀ ਦੀ ਚੌਥੀ ਪਉੜੀ ਦੀ ਵਿਚਾਰ
ਤੋਂ ਹੀ ਯਕੀਨ ਬਣਾ ਲਿਆ, ਕਿ, ਗੁਰਮਤਿ ਵਿੱਚ ‘ਸਾਹਿਬ’ ਪਦ ਕੇਵਲ ਅਕਾਲ ਪੁਰਖ ਜੀ ਲਈ ਹੀ
ਪਰਵਾਨ ਹੈ। ਇਸੇ ਹੀ ਵਿਸ਼ਵਾਸ਼ ਤੋਂ ਹੋਰ ਚੰਗੀ ਤਰ੍ਹਾਂ ਤਸੱਲੀ ਕਰਨ ਲਈ ਦਾਸ ਨੇ ਬੜੀ ਕਰੜੀ ਮਿਹਨਤ
ਨਾਲ ਗੁਰੂ ਬਾਣੀ ਵਿਚੋਂ ਪੜਤਾਲ ਕਰਨੀ ਅਰੰਭ ਕਰ ਦਿੱਤੀ। ਜਿਸ ਤੋਂ ਸਿੱਧ ਹੋ ਹੁੰਦਾ ਗਿਆ ਕਿ,
ਗੁਰਬਾਣੀ ਵਿੱਚ ‘ਸਹਿਬ’ ਪਦ ਦੀ ਵਰਤੋਂ ਕੇਵਲ ਅਤੇ ਕੇਵਲ ਅਕਾਲਪੁਰਖ ਵਾਸਤੇ ਹੀ ਕੀਤੀ ਹੋਈ ਹੈ। ਦਾਸ
ਨੇ ਸਤਿਗੁਰੂ ਗ੍ਰੰਥ ਸਾਹਿਬ ਜੀ ਵਿਚੋਂ ‘ਸਾਹਿਬ’ ਪਦ ਦੀ ਵਰਤੋਂ ਵਾਲੇ ਗੁਰੂ ਸ਼ਬਦਾਂ ਦੀ ਸੂਚੀ ਤਿਆਰ
ਕਰਨ ਦਾ ਉੱਦਮ ਕਰ ਲਿਆ। ਕਮਜ਼ੌਰ ਅਤੇ ਜਕਰਜਰੀ ਸਿਹਤ ਵਾਲਾ ਇਹ ਨਿਮਾਣਾ ਦਾਸਰਾ ਬੜੀ ਲਗਨ ਨਾਲ
ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਕੇਵਲ 800 ਅੰਕ ਤੱਕ ਦੀ ਪੜਤਾਲ ਤੋਂ ਸੂਚੀ ਤਿਆਰ ਕਰ ਸਕਿਆ ਹੈ ਜੋ
ਪਾਠਕਾਂ ਦੀ ਜਾਣਕਾਰੀ ਲਈ ਟੂਕ ਵਿੱਚ ਵੀ ਹਾਜ਼ਰ*। ਮੱਧ ਤੋਂ ਵੱਧ ਕੀਤੀ ਪੜਤਾਲ ਤੋਂ ਪ੍ਰਾਪਤ
ਸਿੱਟੇ ਤੇ, ਪੰਖੀ-ਅੱਖ ਝਾਤੀ ਲਈ ਸੰਖੇਪ ਸ਼ਬਦਾਂ ਵਿਚ- ਸਤਿਗੁਰੂ ਨਾਨਕ ਸਾਹਿਬ (ਪ੍ਰਥਮ ਸਰੂਪ) ਤੋਂ
ਪੰਚਮ ਪਾਤਸ਼ਾਹ ਜੀ ਤੱਕ ਲਿਖੇ, ‘ਸਾਹਿਬ’ ਪੱਦ ਦੀ ਵਰਤੋਂ ਵਾਲੇ ਗੁਰੂ ਸ਼ਬਦਾਂ ਦਾ ਕਰਮਵਾਰ
ਵੇਰਵਾ ਇਸ ਪ੍ਰਕਾਰ ਹੈ:-
ਸਤਿਗੁਰੂ ਨਾਨਕ ਸਾਹਿਬ ਮਹਲਾ 1 = 67
““ ““ ““ਮਹਲਾ 2 = 2
““ ““ ““ਮਹਲਾ 3 = 24
““ ““ ““ਮਹਲਾ 4 = 22
““ ““ ““ਮਹਲਾ 5 = 69
ਸ੍ਰੀ ਗੁਰੂ ਗ੍ਰੰਥ ਸਾਬਿ ਜੀ ਦੇ 800 ਅੰਕ ਤਕ ਪਰਮਾਤਮਾ ਵਾਸਤੇ ਕੁਲ= 184
ਵਾਰ ਸਾਹਿਬ ਪਦ ਦੀ ਵਰਤੋਂ? ਜਪੁ ਸਾਹਿਬ ਵਿੱਚ ਰਾਮ ਪਦ ਕੇਵਲ ਦੋ ਵਾਰ, ਪਰ
ਸਾਹਿਬ ਪਦ ਦੀ ਵਰਤੋਂ ਚਾਰ ਵਾਰ ਕੀਤੀ ਮਿਲਦੀ ਹੈ। ਇਹ ਕਦੇ ਮੰਨਿਆ ਹੀ ਨਹੀ ਜਾ ਸਕਦਾ
ਕਿ ਪੰਚਮ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਨੂੰ ਸਾਹਿਬ ਕਹਿ ਕੇ ਸੰਬੋਧਨ ਕੀਤਾ ਹੋਵੇਗਾ।
*