ਮਾਤਾ-ਪਿਤਾ ਉਹ ਹਨ, ਜਿਨ੍ਹਾਂ ਦੁਆਰਾ
ਅਸੀਂ ਇਹ ਮਨੁੱਖਾ ਜਨਮ ਪ੍ਰਾਪਤ ਹੋਇਆ, ਜਿਵੇਂ ਗੁਰੂ ਹਰਕਿਸ਼ਨ ਸਾਹਿਬ ਦੇ ਮਾਤਾ-ਪਿਤਾ ਸਨ: “ਮਾਤਾ
ਕਿਸ਼ਨ ਕੌਰ ਜੀ ਅਤੇ ਪਿਤਾ ਗੁਰੂ ਹਰਰਾਇ ਸਾਹਿਬ”। ਇਸ ਪ੍ਰਥਾਇ, ਗੁਰਬਾਣੀ ਸਾਨੂੰ ਸੋਝੀ ਬਖ਼ਸ਼ਿਸ਼ ਕਰਦੀ
ਹੈ:
ਗੁਰੂ ਗਰੰਥ ਸਾਹਿਬ, ਪੰਨਾ ੯੮੯: ਮਾਰੂ ਮਹਲਾ ੧॥ ਮਿਲਿ ਮਾਤ ਪਿਤਾ ਪਿੰਡੁ
ਕਮਾਇਆ॥
ਤਿਨਿ ਕਰਤੈ ਲੇਖੁ ਲਿਖਾਇਆ॥ ਲਿਖੁ ਦਾਤਿ ਜੋਤਿ ਵਡਿਆਈ॥ ਮਿਲਿ ਮਾਇਆ ਸੁਰਤਿ
ਗਵਾਈ॥ ੧॥
ਮਾਰੂ ਮਹਲਾ ੧, ਪੰਨਾ ੧੦੧੩॥ ਮਾਤ ਪਿਤਾ ਸੰਜੋਗਿ ਉਪਾਏ ਰਕਤੁ ਬਿੰਦੁ ਮਿਲਿ
ਪਿੰਡੁ ਕਰੇ॥
ਅੰਤਰਿ ਗਰਭ ਉਰਧਿ ਲਿਵ ਲਾਗੀ ਸੋ ਪ੍ਰਭੁ ਸਾਰੇ ਦਾਤਿ ਕਰੇ॥ ੧॥
ਮਾਰੂ ਮਹਲਾ ੧, ਪੰਨਾ ੧੦੨੨॥ ਮਾ ਕੀ ਰਕਤੁ ਪਿਤਾ ਬਿਦੁ ਧਾਰਾ॥ ਮੂਰਤਿ
ਸੂਰਤਿ ਕਰਿ ਆਪਾਰਾ॥
ਜੋਤਿ ਦਾਤਿ ਜੇਤੀ ਸਭ ਤੇਰੀ ਤੂ ਕਰਤਾ ਸਭ ਠਾਈ ਹੇ॥ ੪॥
ਰਾਗੁ ਗੋਂਡ ਬਾਣੀ ਕਬੀਰ ਜੀਉ ਕੀ, ਪੰਨਾ ੮੭੨॥ ਜੈਸੇ ਮਾਤ ਪਿਤਾ ਬਿਨੁ ਬਾਲੁ
ਨ ਹੋਈ॥ ਬਿੰਬ ਬਿਨਾ
ਕੈਸੇ ਕਪਰੇ ਧੋਈ॥ ਘੋਰ ਬਿਨਾ ਕੈਸੇ ਅਸਵਾਰ॥ ਸਾਧੂ ਬਿਨੁ ਨਾਹੀ ਦਰਵਾਰ॥ ੩॥
ਇੰਜ, ਅਕਾਲ ਪੁਰਖ ਦੀ ਕ੍ਰਿਪਾ ਦੁਆਰਾ, ਸਾਨੂੰ ਇਹ ਮਨੁੱਖਾ ਜ਼ਿੰਦਗੀ ਪ੍ਰਾਪਤ
ਹੁੰਦੀ ਹੈ ਅਤੇ ਇਸ ਦੇ ਨਾਲ ਹੀ ਗੁਰੂ ਸਾਹਿਬ ਸਾਡੀ ਜ਼ੁਮੇਵਾਰੀ ਭੀ ਦਰਸਾਉਂਦੇ ਹਨ:
ਆਸਾ ਮਹਲਾ ੫, ਪੰਨਾ ੧੨ ਅਤੇ ੩੭੮॥ ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ
ਮਿਲਣ ਕੀ ਇਹ ਤੇਰੀ ਬਰੀਆ॥ ਅਵਰਿ ਕਾਜ ਤੇਰੈ ਕਿਤੈ ਨ ਕਾਮ॥ ਮਿਲੁ ਸਾਧਸੰਗਤਿ ਭਜੁ ਕੇਵਲ ਨਾਮ॥ ੧॥
ਸੰਰਜਾਮਿ ਲਾਗੁ ਭਵਜਲ ਤਰਨ ਕੈ॥ ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ॥ ੧॥ ਰਹਾਉ॥
ਇਸ ਲਈ, ਲੋਕਾਈ ਨੂੰ ਅਪਣਾ ਆਪਣਾ ਜੀਵਨ ਬਤੀਤ ਕਰਨ ਲਈ ਅਤੇ ਹੋਰਨਾਂ ਦੀ
ਭਲਾਈ ਲਈ, ਸਦਾ ਸਚਿਆਰ ਕਾਰਜ ਕਰਨੇ ਚਾਹੀਦੇ ਹਨ ਕਿਉਂਕਿ ਇਹ ਮਨੁੱਖਾ ਜ਼ਿੰਦਗੀ ਫਿਰ ਨਹੀਂ ਮਿਲੇਗੀ!
ਦੇਖੋ ਪੰਨਾ ੧੩੬੬: “ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ॥ ਜਿਉ ਬਨ ਫਲ ਪਾਕੇ ਭੁਇ
ਗਿਰਹਿ ਬਹੁਰਿ ਨ ਲਾਗਹਿ ਡਾਰ॥ ੩੦॥
ਦੁਨਿਆਵੀਂ ਜੀਵਨ ਨੂੰ ਸਫਲਾ ਕਰਨ ਲਈ ਸਾਡੇ ਮਾਤਾ-ਪਿਤਾ ਸਾਡੀ ਹਰ ਪਖੋਂ
ਰਹਿਨਮਾਈ ਕਰਦੇ ਹਨ, ਇਵੇਂ ਹੀ ਅਕਾਲ ਪੁਰਖ ਮਾਤਾ-ਪਿਤਾ ਭੀ ਸਾਨੂੰ ਰੂਹਾਨੀ ਜ਼ਿੰਦਗੀ ਦਾ ਅਨੰਦ ਮਾਣਨ
ਲਈ, ਸਾਡੀ ਹਰ ਸਮੇਂ ਰੱਖਿਆ ਕਰਦੇ ਰਹਿੰਦੇ ਹਨ।
ਗੂਜਰੀ ਮਹਲਾ ੫, ਪੰਨਾ ੪੯੬॥ ਜਿਸੁ ਸਿਮਰਤ ਸਭਿ ਕਿਲਵਿਖ ਨਾਸਹਿ ਪਿਤਰੀ ਹੋਇ
ਉਧਾਰੋ॥ ਸੋ ਹਰਿ ਹਰਿ ਤੁਮ੍ਹ ਸਦ ਹੀ ਜਾਪਹੁ ਜਾ ਕਾ ਅੰਤੁ ਨ ਪਾਰੋ॥ ੧॥ ਪੂਤਾ ਮਾਤਾ ਕੀ ਆਸੀਸ॥
ਨਿਮਖ ਨਾ ਬਿਸਰਉ ਤੁਮ੍ਹ ਕਉ ਹਰਿ ਹਰਿ ਸਦਾ ਭਜਹੁ ਜਗਦੀਸ॥ ੧॥ ਰਹਾਉ॥ ਸਤਿਗੁਰੁ ਤੁਮ੍ਹ ਕਉ ਹੋਇ
ਦਇਆਲਾ ਸੰਤਸੰਗਿ ਤੇਰੀ ਪ੍ਰੀਤਿ॥ ਕਾਪੜੁ ਪਤਿ ਪਰਮੇਸਰੁ ਰਾਖੀ ਭੋਜਨੁ ਕੀਰਤਨੁ ਨੀਤਿ॥ ੨॥ ਅੰਮ੍ਰਿਤੁ
ਪੀਵਹੁ ਸਦਾ ਚਿਰੁ ਜੀਵਹੁ ਹਰਿ ਸਿਮਰਤ ਅਨਦ ਅਨੰਤਾ॥ ਰੰਗ ਤਮਾਸਾ ਪੂਰਨ ਆਸਾ ਕਬਹਿ ਨਾ ਬਿਆਪੈ
ਚਿੰਤਾ॥ ੩॥ ਭਵਰੁ ਤੁਮ੍ਹਾਰਾ ਇਹੁ ਮਨੁ ਹੋਵਉ ਹਰਿ ਚਰਣਾ ਹੋਹੁ ਕਉਲਾ॥ ਨਾਨਕ ਦਾਸੁ ਉਨ ਸੰਗਿ
ਲਪਟਾਇਓ ਜਿਉ ਬੂੰਦਹਿ ਚਾਤ੍ਰਿਕੁ ਮਉਲਾ॥ ੪॥ ੩॥ ੪॥
ਗਉੜੀ ਮਹਲਾ ੯, ਪੰਨਾ ੨੧੯॥ ਸਾਧੋ ਗੋਬਿੰਦ ਕੇ ਗੁਨ ਗਾਵਉ॥ ਮਾਨਸ ਜਨਮੁ
ਅਮੋਲਕ ਪਾਇਓ ਬਿਰਥਾ ਕਾਹੇ ਗਵਾਵਉ॥ ੧॥ ਰਹਾਉ॥
ਇਸ ਪ੍ਰਥਾਏ, ਗੁਰੂ ਗਰੰਥ ਸਾਹਿਬ ਵਿੱਚ ਹੋਰ ਭੀ ਬੇਅੰਤ ਸ਼ਬਦ ਹਨ, ਜਿਵੇਂ
ਕੁੱਝ ਕੁ ਤੁੱਕਾਂ ਦਾ ਵੇਰਵਾ ਹੇਠ ਲਿਖਿਆ ਹੋਇਆ ਹੈ:
॥ ਜਪੁ॥ ਸਲੋਕੁ॥ ਪੰਨਾ ੮/੧੪੬॥ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥
ਦਿਵਸੁ ਰਾਤਿ ਦੋਇ ਦਾਈ ਦਾਇਆ ਖੇਲੈ ਸਗਲ ਜਗਤੁ॥
ਗਉੜੀ ਮਹਲਾ ੧, ਪੰਨਾ ੧੫੧॥ ਮਾਤਾ ਮਤਿ ਪਿਤਾ ਸੰਤੋਖੁ॥ ਸਤੁ ਭਾਈ ਕਰਿ ਏਹੁ
ਵਿਸੇਖੁ॥ ੧॥
ਗਉੜੀ ਬੈਰਾਗਣਿ ਮਹਲਾ ੪, ਪੰਨਾ ੧੬੭॥ ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ
ਜਬ ਗੁਰੁ ਬੋਲਹ ਤਬ ਬਿਸਮੁ ਹੋਇ ਜਾਇ॥ ਹਮ ਜੈਸੇ ਅਪਰਾਧੀ ਅਵਰੁ ਕੋਈ ਰਾਖੈ ਜੈਸੇ ਹਮ ਸਤਿਗੁਰਿ ਰਾਖਿ
ਲੀਏ ਛਡਾਇ॥ ਤੂੰ ਗੁਰੁ ਪਿਤਾ ਤੂੰ ਹੈ ਗੁਰੁ ਮਾਤਾ ਤੂੰ ਗੁਰੁ ਬੰਧਪੁ ਮੇਰਾ ਸਖਾ ਸਖਾਇ॥ ੩॥
ਮਾਝ ਮਹਲਾ ੫, ਪੰਨਾ ੧੦੩॥ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ॥ ਤੂੰ
ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ॥ ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ॥ ੧॥
ਗਉੜੀ ਗੁਆਰੇਰੀ ਮਹਲਾ ੫, ਪੰਨਾ ੧੮੧॥ ਤੂੰ ਮੇਰਾ ਸਖਾ ਤੂੰ ਹੀ ਮੇਰਾ ਮੀਤੁ॥
ਤੂੰ ਮੇਰਾ ਪ੍ਰੀਤਮ ਤੁਮ ਸੰਗਿ ਹੀਤੁ॥ ਤੂੰ ਮੇਰੀ ਪਤਿ ਤੂ ਹੈ ਮੇਰਾ ਗਹਣਾ॥ ਤੁਝ ਬਿਨੁ ਨਿਮਖੁ ਨ
ਜਾਈ ਰਹਣਾ॥ ੧॥
ਗਉੜੀ ਬਾਵਨ ਅਖਰੀ ਮਹਲਾ ੫, ਪੰਨਾ ੨੫੦/੨੬੨॥ ਸਲੋਕੁ॥ ਗੁਰਦੇਵ ਮਾਤਾ
ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸੁਰਾ॥
ਗਉੜੀ ਸੁਖਮਨੀ ਮ: ੫, ਪੰਨਾ ੨੬੮॥ ਤੂ ਠਾਕੁਰੁ ਤੁਮ ਪਹਿ ਅਰਦਾਸਿ॥ ਜੀਉ
ਪਿੰਡੁ ਸਭੁ ਤੇਰੀ ਰਾਸਿ॥ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ॥ ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ॥ . .
੮॥ ੪॥
ਸੋਰਠਿ ਮਹਲਾ ੫, ਪੰਨਾ ੬੧੧॥ ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ
ਹਾਈ॥ ਸੁਣਿ ਮੀਤਾ ਜੀਉ ਹਮਾਰਾ ਬਲਿ ਬਲਿ ਜਾਸੀ ਹਰਿ ਦਰਸਨੁ ਦੇਹੁ ਦਿਖਾਈ॥ ੧॥
ਮਾਰੂ ਵਾਰ ਮਹਲਾ ੫, ਪੰਨਾ ੧੧੦੧॥ ਪਉੜੀ॥ ਹਰਿ ਜੀ ਮਾਤਾ ਹਰਿ ਜੀ ਪਿਤਾ ਹਰਿ
ਜੀਉ ਪ੍ਰਤਿਪਾਲਕ॥ ਹਰਿ ਜੀ ਮੇਰੀ ਸਾਰ ਕਰੇ ਹਮ ਹਰਿ ਕੇ ਬਾਲਕ॥
ਭੈਰਉ ਮਹਲਾ ੫, ਪੰਨਾ ੧੧੪੪॥ ਤੂ ਮੇਰਾ ਪਿਤਾ ਤੂ ਹੈ ਮੇਰਾ ਮਾਤਾ॥ ਤੂ ਮੇਰੇ
ਜੀਅ ਪ੍ਰਾਨ ਸੁਖਦਾਤਾ॥ ਤੂ ਮੇਰਾ ਠਾਕੁਰੁ ਹਉ ਦਾਸੁ ਤੇਰਾ॥ ਤੁਝ ਬਿਨੁ ਅਵਰੁ ਨਹੀ ਕੋ ਮੇਰਾ॥ ੧॥
ਇਹ ਸ਼ਬਦ ਪੜ੍ਹਦਿਆਂ ਲਿਖਦਿਆਂ, ਮੰਨ ਵਿੱਚ ਖ਼ਿਆਲ ਆਇਆ ਕਿ “ਖੰਡੇ ਦੀ
ਪਾਹੁਲ” ਸਮੇਂ ਇਹ ਭੀ ਗ੍ਰਹਿਣ ਕਰਾਇਆ ਜਾਂਦਾ ਹੈ ਕਿ “ਅੱਜ ਤੋਂ ਤੁਹਾਡਾ ਧਾਰਮਿਕ ਪਿਤਾ ਸ੍ਰੀ
ਗੁਰੂ ਗੋਬਿੰਦ ਸਿੰਘ ਜੀ ਤੇ ਧਾਰਮਿਕ ਮਾਤਾ ਸਾਹਿਬ ਕੌਰ ਜੀ ਹਨ”। ਦੇਖੋ ਪੰਨਾ ੨੬, ਸਿਰਲੇਖ:
“ਅੰਮ੍ਰਿਤ ਸੰਸਕਾਰ”, ਸਿੱਖ ਰਹਿਤ ਮਰਯਾਦਾ (੧੯੪੫), ਪ੍ਰਕਾਸ਼ਕ: ਸਕੱਤਰ, ਧਰਮ ਪ੍ਰਚਾਰ ਕਮੇਟੀ
(ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਸ੍ਰੀ ਅੰਮ੍ਰਿਤਸਰ ਜੀ। (ਸਤਾਰਵੀਂ ਐਡੀਸ਼ਨ ਨਵੰਬਰ ੧੯੯੦)।
ਕੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਦੋਂ ਪੰਜਾਂ ਪਿਆਰਿਆਂ ਨੂੰ ਅਨੰਦਪੁਰ ਸਾਹਿਬ ਵਿਖੇ ੩੦ ਮਾਰਚ
੧੬੯੯ ਨੂੰ “ਖੰਡੇ ਦੀ ਪਾਹੁਲ” ਬਖ਼ਸ਼ਿਸ਼ ਕੀਤੀ ਸੀ ਤਾਂ ਇਹ ਫ਼ੁਰਮਾਨ ਕੀਤਾ ਹੋਵੇਗਾ?
“ਮਹਾਨ ਕੋਸ਼” ਦੇ ਪੰਨਾ ੧੭੮, ਪ੍ਰਕਾਸ਼ਕ ਭਾਸ਼ਾ ਵਿਭਾਗ, ਪੰਜਾਬ (੧੯੩੦;
ਛੇਵੀਂ ਵਾਰ: ੧੯੯੯) ਭਾਈ ਕਾਨ੍ਹ ਸਿੰਘ ਜੀ ਨਾਭਾ ਬਿਆਨ ਕਰਦੇ ਹਨ: “ਸਾਹਿਬ ਕੌਰ ਮਾਤਾ”,
ਰੋਹਤਾਸ ਨਿਵਾਸੀ ਭਾਈ ਰਾਮੂ ਬਸੀ* ਖਤ੍ਰੀ ਦੀ ਸੁਪੁਤ੍ਰੀ, ਜਿਸ ਦਾ ਆਨੰਦ ੧੮ ਵੈਸਾਖ ਸੰਮਤ ੧੭੫੭
ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਇਆ, ਕਲਗੀਧਰ ਨੇ ਇਸੇ ਦੀ ਗੋਦੀ ਪੰਥ ਖਾਲਸਾ ਪਾਇਆ ਹੈ,
ਇਸੇ ਕਾਰਣ ਅਮ੍ਰਿਤਸੰਸਕਾਰ ਸਮੇਂ ਮਾਤਾ ਸਾਹਿਬ ਕੌਰ ਅਤੇ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਉਪਦੇਸ਼ ਕੀਤੇ ਜਾਂਦੇ ਹਨ; ਅਵਿਚਲ ਨਗਰ ਪਹੁੰਚਕੇ ਦਸ਼ਮੇਸ਼ ਨੇ ਇਨ੍ਹਾਂ ਨੂੰ ਦਿੱਲੀ ਭੇਜ ਦਿੱਤਾ ਅਰ
ਗੁਰੂ ਹਰਿਗੋਬਿੰਦ ਸਾਹਿਬ ਦੇ ਪੰਜ ਸ਼ਸਤ੍ਰ ਸਨਮਾਨ ਨਾਲ ਰੱਖਣ ਲਈ ਸਪੁਰਦ ਕੀਤੇ, ਜੋ ਹੁਣ ਦਿੱਲੀ
ਗੁਰਦਆਰੇ ਰਕਾਬਗੰਜ ਵਿੱਚ ਹਨ।
ਮਾਤਾ ਜੀ ਦਾ ਦੇਹਾਂਤ ਮਾਤਾ ਸੁੰਦਰੀ ਜੀ ਤੋਂ ਪਹਿਲਾਂ ਹੋਇਆ ਹੈ। ਸਮਾਧੀ
ਗੁਰੂ ਹਰਿਕ੍ਰਿਸ਼ਨ ਜੀ ਦੇ ਦੇਹਰੇ ਪਾਸ ਦਿੱਲੀ ਹੈ, ਦੇਖੋ, ਦਿੱਲੀ. {*ਭਾਈ ਸੰਤੋਖ ਸਿੰਘ ਨੇ “ਟਾਞਾ”
ਗੋਤ ਲਿਖਿਆ ਹੈ, ਦੇਖੋ ਰੁੱਤ ੫, ਅ: ੧}