ਪੰਥ ਵਿੱਚ ਇੱਕ ਮੁੱਠਤਾ ਬਣਾਈ ਰੱਖਣ ਲਈ,
ਸਦਾ, ਗੁਰੂ ਗ੍ਰੰਥ ਸਾਹਿਬ ਜੀ ਅਗਵਾਈ ਦੇ ਮੁਥਾਜ ਰਹੀਏ:
(ਇਸ ਗੁਰਬਿਲਾਸ ਪੁਸਤਕ ਦੀ, ਭੁਮਿਕਾ ਦੇ 69 ਸਫ਼ੇ ਤੇ ਲਿਖੇ-) ਵੇਦਾਂਤੀ ਜੀ
ਅਨੁਸਾਰ ਇਹ ਪੁਸਤਕ ਸੰਨ 1718 ਵਿੱਚ ਲਿਖੀ ਗਈ ਸੀ। ਸੋ ਸਿੱਧ ਹੈ ਕਿ, ਲਿੱਖਣ ਵਾਲੇ ਕੁਟਲ ਲਿਖਾਰੀ
ਨੂੰ ਇਹ ਵੀ ਪਤਾ ਸੀ ਕਿ, ਪੰਚਮ ਪਾਤਸ਼ਾਹ ਜੀ ਉਪਰੰਤ ਗੁਰਬਾਣੀ ਰਚਨ ਵਾਲੇ ਸਤਿਗੁਰੂ ਤੇਗ਼ ਬਾਹਾਦਰ
ਸਾਹਿਬ ਜੀ ਨੂੰ, ਮੁਗ਼ਲ-ਸ਼ਾਹੀ ਦੇ ਜ਼ੁਲਮ ਵਿਰੁੱਧ ਜੂਝਦਿਆਂ ਸ਼ਹਾਦਤ ਦੇਣੀ ਪਈ ਸੀ। ਸੋ ਕੁਟਲਤਾ ਵਿੱਚ
ਨਿਪੁੰਨ ਲਿਖਾਰੀ ਨੇ, ਅਗਲੀ ਚੌਪਈ ਵਿਚਲੇ ਬਚਨ ਵੀ, ਪੰਚਮ ਪਾਤਸ਼ਾਹ ਜੀ ਵਲੋਂ ਭਵਿੱਖ ਬਾਣੀ ਦੇ ਰੂਪ
ਵਿੱਚ ਹੀ ਉਚਾਰੇ ਦਰਸਾ ਦਿੱਤੇ:-
ਦੀਨ ਹੇਤਿ ਜੋ ਸੀਸ ਉਤਰੇ। ਚਾੜ੍ਹੇ ਬਾਣੀ ਮੁਖੋਂ ਉਚਾਰੇ।
ਬਾਨੀ ਔਰ ਨਹੀ ਤੁਮ ਕਰਨੀ। ਸੱਤਿ ਬਚਨ ਸੁਨਹੋ ਮਮ ਸ੍ਰਵਨੀ॥ 692॥
ਗ੍ਰੰਥੀ ਤੋਂ ਤਰੱਕੀ ਕਰਕੇ ਸ੍ਰੀ ਅਕਾਲ ਤੱਖ਼ਤ ਸਾਹਿਬ ਜੀ ਦੇ ਜਥੇਦਾਰ ਬਣ
ਚੁੱਕੇ, ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਜੀ ਵੋਲੋਂ, ਅਥਵਾ ਪ੍ਰੋਫ਼ੈਸਰੀ ਤੋਂ ਤਰੱਕੀ
ਕਰਕੇ ਗੁਰੂ ਕੀ ਕਾਂਸ਼ੀ ਵਿਦਿਆਲੇ ਦੇ ਪ੍ਰਿੰਸੀਪਲ ਬਣ ਚੁੱਕੇ ਡਾ: ਅਮਰਜੀਤ ਸਿੰਘ ਵਲੋਂ ਟੂਕ ਵਿੱਚ
ਲਿਖੇ ਪਦ ਅਰਥਾਂ ਦੇ ਅਧਾਰ ਤੇ ਇਸ (ਉਰੋਕਤ) ਚੌਪਈ ਦੇ ਅਰਥ ਇਸ ਪ੍ਰਕਾਰ ਹਨ:-
“ਤੁਸੀ ਮੇਰੇ ਇਹ ਸਤਿ ਬਚਨ ਧਿਆਨ ਨਾਲ ਸੁਣੋ ਕਿ, “ਧਰਮ”
ਵਾਸਤੇ ਜਿਹੜੇ ਸੀਸ ਦੇਣਗੇ (ਭਾਵ, ਸ੍ਰੀ ਗੁਰੂ ਤੇਗ਼ਬਹਾਦਰ ਸਾਹਿਬ) ਆਪਣੇ
ਮੁਖੋਂ ਉਚਾਰੀ ਬਾਣੀ ਚਾੜ੍ਹ ਲੈਣਗੇ ਪਰ ਤੁਸਾਂ ਹੋਰ ਬਾਣੀ ਦੀ ਰਚਨਾ ਨਹੀਂ ਕਰਨੀ। 692.
ਸ਼ੰਕੇ:- (1) ਪੰਚਮ ਪਾਤਸ਼ਾਹ ਜੀ ਨੇ ਆਪਣੀ ਸ਼ਹਾਦਤ ਦਾ ਤਾਂ ਕਿਤੇ ਸੰਕੇਤ
ਤੱਕ ਨਾ ਦੇ ਸਕੇ ਪਰ 69 ਸਾਲ ਪਿਛੋ ਹੋਣ ਵਾਲੀ ਸਤਿਗੁਰੂ ਤੇਗ਼ਬਹਾਦਰ ਸਾਹਿਬ ਬਾਰੇ ਗੁਰਮਤਿ ਵਿਰੋਧੀ
ਭਵਿਖਬਾਣੀ ਕਿਸ ਕਾਰਨ ਉਚਾਰਨੀ ਸੀ? ਕੀ ਲਿਖਾਰੀ ਇਹ ਕਹਿਣਾ ਚਾਹੁੰਦਾ ਹੈ ਕਿ, ਗੁਰੂ ਤੇਗ਼ਬਾਹਦਰ
ਸਾਹਿਬ ਜੀ ਦੀ ਸ਼ਹਾਦਤ ਦਾ ਕਾਰਨ ਪੰਚਮ ਪਾਤਸ਼ਾਹ ਜੀ ਦੇ ਬਚਨ ਹੀ ਸਨ?
(2) ‘ਸਾਹਿਬ’ ਪਦ ਦੇ ਮਗਰੋਂ ਝੱਟ ਨਾਲ ਹੀ ਪੰਚਮ ਪਾਤਸ਼ਾਹ ਜੀ ਦੇ ਪਾਵਨ
ਮੁਖਾਰਬਿੰਦ ਵਿਚੋ “ਦੀਨ ਹੇਤਿ ਜੋ ਸੀਸ ਉਤਰੇ” (ਗੁਰਮਤਿ ਵਿਰੋਧੀ) ਬਚਨ ਕਹੇ ਦਰਸਾ
ਦਿੱਤੇ? ਪਾਠਕ ਸੱਜਣ ਵੇਖਣਗੇ ਕਿ, ਲਿਖਾਰੀ ਨੇ, ਨੌਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਦਾ ਸਾਕਾ ਲਿਖਦਿਆਂ
ਔਰੰਗਜ਼ੇਬ ਦੇ ਮੂਹੋਂ ਬੋਲਿਆ ਅਜੇਹਾ ਇਸ਼ਾਰਾ ਤੱਕ ਨਹੀ ਦਰਸਾਇਆ ਹੋਇਆ, ਜਿਸ ਤੋਂ ਸਿੱਧ ਹੋ ਸਕੇ ਕਿ,
ਉਸ ਨੇ ਗੁਰਦੇਵ ਜੀ ਨੂੰ ਧਰਮ ਦਾ ਤਿਆਗ ਕਰਨ ਦੀ ਗੱਲ ਵੀ ਕਹੀ ਸੀ। ਲਿਖਾਰੀ ਅਨੁਸਾਰ ਔਰੰਗਜ਼ੇਬ ਨੇ
ਕੇਵਲ ਕਰਾਮਾਤ ਵੇਖਾਉਣ ਦੀ ਇਛਿਆ ਪ੍ਰਗਟਾਈ ਸੀ, ਜੋ ਸਤਿਗੁਰੂ ਜੀ ਨੇ ਟਾਲ ਦਿੱਤੀ*। ਬਸ
ਏਨੇ ਤੋਂ ਹੀ ਉਨ੍ਹਾਂ ਨੂੰ ਸ਼ਾਹੀ ਬੰਦੀਖਾਨੇ ਦੇ ਪਿੰਜਰੇ ਵਿੱਚ ਬੰਦ ਕਰਵਾ ਦਿੱਤਾ ਗਿਆ ਸੀ। ਫਿਰ ਇਹ
ਪਤਾ ਨਹੀਂ ਲੱਗਦਾ ਕਿ, ਪੁਸਤਕ ਦੇ ਸੰਪਾਦਕ ਸਾਹਿਬਾਨ ਨੇ ਦੀਨ ਪਦ ਦਾ ਅਰਥ ਧਰਮ,
ਕਿਸ ਅਧਾਰ ਤੇ ਲਿਖਆ ਹੈ?
* {
Foot note:-ਲਿਖਾਰੀ
ਅਨੁਸਾਰ ਬੰਦੀ ਖਾਨੇ ਪੁਜਦਿਆਂ ਸਾਰ ਝਟ ਹੀ ਸਤਿਗੁਰਾਂ ਦੇ ਹੁਕਮ ਨਾਲ ਇੱਕ ਸਿੱਖ ਛੱਡ ਕੇ ਬਾਕੀ ਚਾਰ
(ਮਤੀਦਾਸ ਸਤੀ ਦਾਸ ਅਦਿ?) ਗੁਰਸਿੱਖ ਖਿਸਕ ਗਏ ਸਨ। ਫਿਰ ਸਤਿਗੁਰੂ ਜੀ ਨੇ ਬੜੇ ਨਾਟਕੀ ਢੰਗ ਨਾਲ
ਕੋਲ ਰਹੇ ਆਪਣੇ ਹੀ ਉਸ ਸਿੱਖ ਕੋਲੋਂ ਆਪਣਾ ਸੀਸ ਧੜ ਨਾਲੋਂ ਜੁਦਾ ਕਰਵਾ ਲਿਆ। ਇਸ ਮਨਘੜਤ ਗਾਥਾ
ਵਿੱਚ ਭਾਈ ਸਾਹਿਬਾਨ- ਮਤੀਦਾਸ ਜੀ, ਸਤੀਦਾਸ ਜੀ, ਦਇਆਲਾ ਜੀ ਸ਼ਹੀਦ ਗੁਰਸਿੱਖਾਂ ਦਾ ਕੋਈ ਜ਼ਿਕਰ ਤੱਕ
ਨਹੀਂ ਹੈ। ਇਸ ਪੁਸਤਕ ਦੀ ਪੁਨਰ ਸੰਪਾਦਨਾ ਕਰਨ ਵਾਲੇ, ਅਜੋਕੇ (-ਜੁਲਾਈ 2001) ਸਿੰਘ ਸਾਹਿਬ ਗਿਆਨੀ
ਜੋਗਿੰਦਰ ਸਿੰਘ ਜੀ ਵੇਦਾਂਤੀ ਜੀ ਦੀ ਸੇਵਾ ਵਿੱਚ ਬੜਾ ਰੋਸਮਈ ਪੱਤਰ ਲਿਖ ਕੇ, ਗੁਰੂ ਇਤਿਹਾਸ ਨਾਲ
ਕੀਤੇ ਇਸ ਘਿਣਾਵਣੇ ਠੱਠੇ-ਰੂਪ ਇਤਿਹਾਸਕ ਹੇਰਾ ਫੇਰੀ ਬਾਰੇ ਸਪੱਸ਼ਟੀ ਕਰਨ ਮੰਗਿਆ, ਕਿ, ਉਹ ਗੁਰਦੇਵ
ਜੀ ਦੀ ਸ਼ਹਾਦਤ ਬਾਰੇ ਆਪਣਾ ਨਿੱਜੀ ਪਖ ਲਿਖ ਭੇਜਣ ਤਾਂ ਜੋ ਲਿਖੀ ਜਾ ਰਹੀ ਇਸ ਪੁਸਤਕ ਵਿੱਚ ਵੇਦਾਂਤੀ
ਜੀ ਦੇ ਵਿਚਾਰ ਵੀ ਛਾਪ ਦਿੱਤੇ ਜਾਣ। ਤਾਂ ਜੋ, ਇਸ ਦੁਖਦਾਈ ਭੁਲੇਖੇ ਦੀ ਅਸਲੀਯਤ ਬਾਰੇ ਸ੍ਰੀ ਅਕਾਲ
ਤਖ਼ਤ ਸਾਹਿਬ ਜੀ ਤੇਂ ਆਏ ਸਪੱਸ਼ਟੀਕਰਨ ਤੋ ਸੁਹਿਰਦ ਪਾਠਕ ਜਾਣੂ ਹੋ ਜਾਣ ਅਤੇ ਪੰਥ ਵਿੱਚ ਕੋਈ ਗ਼ਲਤ
ਭਰਮ ਨਾ ਫੈਲ ਸਕੇ। ਪਰ ਵੇਦਾਂਤੀ ਜੀ ਨੇ ਸਗੋਂ ਬੜੇ ਰੋਹ ਵਿੱਚ ਆ ਕੇ ਦਾਸ ਦੀਆਂ ਲਿਖੀਆਂ ਪੁਸਤਕਾਂ
ਤੇ ਪਾਬੰਦੀ ਲਾਉਣ ਦੇ ਯਤਨ ਅਰੰਭ ਕਰ ਦਿਤੇ। ਜੋ ਪਤਾ ਨਹੀਂ ਕਿਸ ਹੱਦ ਤੱਕ ਦਾਸ ਨੂੰ ਪ੍ਰੇਸ਼ਨ ਕਰੀ
ਰੱਖਣ ਲਈ ਮਾਮਲਾ ਵਿਚਾਰ ਅਧੀਨ ਅਟਕਾਇਆ ਹੋਇਆ ਹੈ?}
“ਦੀਨ” ਪਦ ਬਾਰੇ ਗੁਰਮਤਿ ਦਾ ਪੱਖ-
ਨਵੀ ਗੱਲ ਲਿਖਣੀ ਅਰੰਭ ਕਰਨ ਲੱਗਾ ਇਹ ਲਿਖਾਰੀ, ਕਿਸੇ ਇੱਕ ਥਾਉਂ ਵੀ
ਗੁਰਮਤਿ ਦੀ ਖੰਡਨਾ ਕਰਨੀ ਨਹੀ ਭੁੱਲਿਆ ਅਤੇ ਏਧੋਂਰੋਂ ਵੇਦਾਂਤੀ ਜੀ ਅਥਵਾ ਡਾ: ਅਮਰਜੀਤ ਸਿੰਘ ਜੀ
ਜਿਥੋਂ ਤੱਕ ਵਾਹ ਲੱਗਦਾ ਹੈ ਲਿਖਰੀ ਦੀ ਕੁਟਲਤਾ ਤੇ ਪਰਦੇ ਪਉਣੋ ਉਕਾਈ ਨਹੀਂ ਖਾਂਦੇ। ਸਾਹਿਬ ਪਦ
ਬਾਰੇ ਵੀ ਵੇਦਾਂਤੀ ਜੀ ਨੇ ਗੁਰਬਾਣੀ ਅਨੁਸਾਰ ਪਾਠਕਾਂ ਨੂੰ ਸੇਧ ਬਖ਼ਸ਼ਸ਼ ਨਾ ਕਰਕੇ ਲਿਖਾਰੀ ਦੇ ਲਿਖੇ
ਨੂੰ ਗੁਰਮਤਿ ਦੇ ਅਨਕੂਲ ਸਮਝਿਆ ਜਾਣ ਦਾ ਰਾਹ ਹੋਰ ਵੀ ਮੋਕਲਾ ਕਰ ਦਿੱਤਾ, ਤੇ ਏਥੇ ਹੁਣ ਦੀਨ ਪਦ ਦੇ
ਅਰਥ ਵੀ ਲਿਖਦਿਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦੀ ਲੋੜ ਨਾ ਮੰਨਦਿਆ ਬ੍ਰਾਹਮਣੀ ਮਨਸ਼ਾ ਵਾਲੇ
ਅਰਥ ਲਿਖ ਦਿੱਤੇ? ਆਉ ਅਸੀਂ ਰਲ ਮਿਲ ਕੇ ਸਤਿਗੁਰਾਂ ਤੋਂ ਦੀਨ ਸ਼ਬਦ ਦੇ ਗੁਰਮਤਿ ਅਨੁਸਾਰ
ਅਰਥ ਸਮਝੀਏ। ਦੀਨ ਪਦ ਦੀ ਵਰਤੋਂ ਵਾਲੇ ਕਈ ਗੁਰੂ ਸ਼ਬਦਾਂ ਵਿਚੋਂ ਵੇਖਣ ਨੂੰ ਅੱਡ ਅੱਡ ਅਰਥਾਂ ਵਾਲੇ
(ਵੰਨਗੀ ਮਾਤਰ ਕੁਝ) ਗੁਰੂ ਸ਼ਬਦਾਂ ਦੀ ਵਿਚਾਰ ਤੋਂ ਗੁਰਮਤਿ ਦਾ ਠੀਕ ਭਾਵ ਸਮਝੀਏ:--
ਮਹਾਨ ਕੋਸ਼ ਅਨੁਸਾਰ ‘ਦੀਨ’ ਪਦ ਦਾ ਅਰਥ ‘ਗ਼ਰੀਬ, ਨਿਮਾਣਾ-ਕਮਜ਼ੋਰ, ਅਨਾਥ’
ਹੈ। ਪਰ ਸਤਿਗੁਰੂ ਜੀ ਨਾਲ ਸਬੰਧਤ ਹਰ ਮਸਲੇ ਦਾ ਨਿਰਣਾ ਸਤਿਗੁਰੂ ਗ੍ਰੰਥ ਸਾਹਿਬ ਜੀ ਤੋਂ ਪਾਪਤ
ਕਰਨਾ ਗੁਰਸਿੱਖੀ ਨਿਯੱਮ ਹੈ ਸੋ ਆਉ ਸਤਿਗੁਰੁ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਕਾਗਰ ਚਿੱਤ ਹੋ
ਬੈਠੀਏ:-
80/1 ਰਾਮਕਲੀ ਮਹਲਾ 5 ਅਸਟਪਦੀਆ॥ ਕਿਨਹੀ ਕੀਆ ਪਰਵਿਰਤਿ ਪਸਾਰਾ॥ ਕਿਨਹੀ
ਕੀਆ ਪੂਜਾ ਬਿਸਥਾਰਾ॥ ਕਿਨਹੀ ਨਿਵਲ ਭੁਇਅੰਗਮ ਸਾਧੇ॥ ਮੋਹਿ ਦੀਨ ਹਰਿ ਹਰਿ ਆਰਾਧੇ॥ 1
॥
ਤੇਰਾ ਭਰੋਸਾ ਪਿਆਰੇ॥ ਆਨ ਨ ਜਾਨਾ ਵੇਸਾ॥ 1 ॥
ਰਹਾਉ॥ ਕਿਨਹੀ ਗ੍ਰਿਹੁ ਤਜਿ ਵਣ ਖੰਡਿ ਪਾਇਆ॥ ਕਿਨਹੀ ਮੋਨਿ ਅਉਧੂਤੁ ਸਦਾਇਆ॥ ਕੋਈ ਕਹਤਉ ਅਨੰਨਿ
ਭਗਉਤੀ॥ ਮੋਹਿ ਦੀਨ ਹਰਿ ਹਰਿ ਓਟ ਲੀਤੀ॥ 2 ॥
ਕਿਨਹੀ ਕਹਿਆ ਹਉ ਤੀਰਥ ਵਾਸੀ॥ ਕੋਈ ਅੰਨੁ ਤਜਿ ਭਇਆ ਉਦਾਸੀ॥ ਕਿਨਹੀ ਭਵਨੁ ਸਭ ਧਰਤੀ ਕਰਿਆ॥ ਮੋਹਿ
ਦੀਨ ਹਰਿ ਹਰਿ ਦਰਿ ਪਰਿਆ॥ 3॥ ਕਿਨਹੀ ਕਹਿਆ ਮੈ ਕੁਲਹਿ ਵਡਿਆਈ॥ ਕਿਨਹੀ ਕਹਿਆ ਬਾਹ ਬਹੁ ਭਾਈ॥ ਕੋਈ
ਕਹੈ ਮੈ ਧਨਹਿ ਪਸਾਰਾ॥ ਮੋਹਿ ਦੀਨ ਹਰਿ ਹਰਿ ਆਧਾਰਾ॥ 4॥ ਕਿਨਹੀ ਘੂਘਰ ਨਿਰਤਿ ਕਰਾਈ॥ ਕਿਨਹੂ ਵਰਤ
ਨੇਮ ਮਾਲਾ ਪਾਈ॥ ਕਿਨਹੀ ਤਿਲਕੁ ਗੋਪੀ ਚੰਦਨ ਲਾਇਆ॥ ਮੋਹਿ ਦੀਨ ਹਰਿ ਹਰਿ ਹਰਿ ਧਿਆਇਆ॥ 5 ॥
ਕਿਨਹੀ ਸਿਧ ਬਹੁ ਚੇਟਕ ਲਾਏ॥ ਕਿਨਹੀ ਭੇਖ ਬਹੁ ਥਾਟ ਬਨਾਏ॥ ਕਿਨਹੀ ਤੰਤ ਮੰਤ ਬਹੁ ਖੇਵਾ॥ ਮੋਹਿ ਦੀਨ
ਹਰਿ ਹਰਿ ਹਰਿ ਸੇਵਾ॥ 6 ॥
ਕੋਈ ਚਤੁਰੁ ਕਹਾਵੈ ਪੰਡਿਤ॥ ਕੋ ਖਟੁ ਕਰਮ ਸਹਿਤ ਸਿਉ ਮੰਡਿਤ॥ ਕੋਈ ਕਰੈ ਆਚਾਰ ਸੁਕਰਣੀ॥ ਮੋਹਿ ਦੀਨ
ਹਰਿ ਹਰਿ ਹਰਿ ਸਰਣੀ॥ 7॥ ਸਗਲੇ ਕਰਮ ਧਰਮ ਜੁਗ ਸੋਧੇ॥ ਬਿਨੁ ਨਾਵੈ ਇਹੁ ਮਨੁ ਨ ਪ੍ਰਬੋਧੇ॥ ਕਹੁ
ਨਾਨਕ ਜਉ ਸਾਧਸੰਗੁ ਪਾਇਆ॥ ਬੂਝੀ ਤ੍ਰਿਸਨਾ ਮਹਾ ਸੀਤਲਾਇਆ॥ 8॥ 1॥
{916}
81/2 ਸਿਰੀਰਾਗੁ ਮਹਲਾ 5॥ ਪ੍ਰੀਤਿ ਲਗੀ ਤਿਸੁ ਸਚ ਸਿਉ ਮਰੈ ਨ ਆਵੈ
ਜਾਇ॥ ਨਾ ਵੇਛੋੜਿਆ ਵਿਛੁੜੈ ਸਭ
ਮਹਿ ਰਹਿਆਸਮਾਇ॥ ਦੀਨ ਦਰਦ ਦੁਖ ਭੰਜਨਾ ਸੇਵਕ ਕੈ ਸਤ ਭਾਇ॥ ਅਚਰਜ ਰੂਪੁ
ਨਿਰੰਜਨੋ ਗੁਰਿ
ਮੇਲਾਇਆ ਮਾਇ॥ 1॥ … … 4॥ -
13॥
83॥ {46}
ਅਰਥ:-ਹੇ ਮਾਂ! ਮੇਰੀ ਪ੍ਰੀਤਿ (ਹੁਣ) ਉਸ ਸਦਾ ਥਿਰ ਰਹਿਣ ਵਾਲੇ
ਪਰਮਾਤਮਾ ਨਾਲ ਲੱਗ ਗਈ ਹੈ, ਜੋ ਕਦੇ ਮਰਦਾ ਜੰਮਦਾ ਨਹੀਂ। ਉਹ ਵਿਛੋੜਿਆਂ ਵਿੱਛੜਦਾ ਵੀ ਨਹੀਂ। (ਹੇ
ਮਾਂ!) ਉਹ ਪਰਮਾਤਮਾ ਸਭ ਜੀਵਾਂ ਵਿੱਚ ਸਮਾ ਰਿਹਾ ਹੈ। ਗ਼ਰੀਬਾਂ ਦੇ ਦਰਦ ਦੁੱਖ ਨਾਸ ਕਰਨ ਵਾਲਾ ਉਹ
ਪ੍ਰਭੂ ਸੇਵਕ ਨੂੰ ਉਸ ਦੀ ਭਲੀ ਭਾਵਨਾ ਨਾਲ ਮਿਲਦਾ ਹੈ, ਉਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈੰਦਾ।
ਹੇ ਮਾਂ ਉਹ ਪਰਮਾਤਮਾ ਮੈਨੂੰ (ਮੇਰੇ) ਗੁਰੂ ਨੇ ਮਿਲਾ ਦਿੱਤਾ ਹੈ। 1. ਅਤੇ ਕੁੱਝ ਸੂਚੀ:- (3) ਮਾਝ
ਮਹਲਾ 4॥ …. ਮੇਰਾ ਪਿਆਰਾ ਪ੍ਰੀਤਮੁ ਸਤਿਗੁਰੁ ਰਖਵਾਲਾ॥ ਹਮ ਬਾਰਿਕ ਦੀਨ ਕਰਹੁ ਪ੍ਰਤਿਪਾਲਾ॥ .
. ॥ 3॥ 2॥ {ਮਾਝ ਮਹਲਾ 4॥ - 95} (4) - ਮਾਝ ਮਹਲਾ 4॥ ਹਮ ਚਾਤ੍ਰਿਕ ਦੀਨ ਸਤਿਗੁਰ
ਸਰਣਾਈ॥ …॥ 4॥ 3॥ {ਮ: 4-95} - (5) - …. ਕਰਿ ਕਿਰਪਾ ਗੋਬਿੰਦ ਪ੍ਰਭ ਪ੍ਰੀਤਮ ਦੀਨਾ
ਨਾਥ ਸੁਨਹੁ ਅਰਦਾਸਿ॥ … 2
॥
3॥ 120॥ {204} ਹੁਣ ਉਹ ਗੁਰੂ ਸ਼ਬਦ ਜਿਨ੍ਹੀ
ਥਾਈਂ ਦੀਨ ਦਾ ਅਰਥ ਧਰਮ ਹੋਣ ਦਾ ਝੌਲਾ ਪੈਂਦਾ ਹੈ- (6) - ਧਨਾਸਰੀ ਮਹਲਾ 5॥ …. ਨਿੰਦਕ ਕਾ
ਮੁਖੁ ਕਾਲਾ ਹੋਆ ਦੀਨ ਦੁਨੀਆ ਕੈ ਦਰਬਾਰਿ॥ 2॥ 15॥ {674} (7) - ਕਬੀਰ ਦੀਨੁ ਗਵਾਇਆ
ਦੁਨੀ ਸਿਉ ਦੁਨੀ ਨ ਚਾਲੀ ਸਾਥਿ॥ …॥ 13॥ {1369} (8) -ਸਲੋਕ ਵਾਰਾਂ ਤੇ ਵਧੀਕ॥ ਮਹਲਾ 1॥ …
ਦੁਨੀਆ ਕਾਰਣਿ ਦੀਨੁ ਗਵਾਇਆ॥ 5॥ {1410} -- (10) -
82- ਸਲੋਕ ਕਬੀਰ॥ ਸਲੋਕ ਕਬੀਰ॥ ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ॥
ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ॥ 1॥ ਸੂਰਾ ਸੋ ਪਹਿਚਾਨੀਐ ਜੁ
ਲਰੈ
ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥ 2॥ 2॥
{1109}
ਪਦ ਅਰਥ=ਗਗਨ=ਅਕਾਸ਼, ਦਸਵਾਂ ਦੁਅਰਾ, ਦਿਮਾਗ਼। ਦਮਾਮਾ=ਧੌਂਸਾ। ਪਰਿਓ
ਘਾਉ=ਚੋਟ ਪਈ ਹੈ, ਸੱਟ ਪਈ ਹੈ। ਨੀਸਨੈ=ਨਿਸ਼ਾਨ ਉੱਤੇ, ਠੀਕ ਟਿਕਾਣੇ ਤੇ, ਹਿਰਦੇ ਵਿਚ। ਪਰਿਓ ਨਿਸ਼ਨੇ
ਘਾਉ=ਹਿਰਦੇ ਵਿੱਚ ਖਿੱਚ ਪਈ ਹੈ ਪ੍ਰਭ ਚਰਨਾਂ ਲ। ਖੇਤ=ਰਣ ਭੂਮੀ, ਲੜਾਈ ਦਾ ਮੈਦਾਨ। ਜੁ=ਜੋ ਮਨੁੱਖ।
ਮਾਂਡਿਓ=ਮੱਲ ਬੈਠਾ ਹੈ। ਖੇਤ ਜੁ ਮਾਂਡਿਓ=ਜੋ ਮਨੱਖ ਰਣ ਭੂਮੀ ਵਿੱਚ ਦਲੇਰ ਹੋ ਕੇ ਮੈਦਾਨ ਮੱਲ ਬੈਠਾ
ਹੈ, ਜੋ ਮਨੱਖ ਇਸ ਜਗਤ-ਰੂਪ ਰਣਭੂਮੀ ਵਿੱਚ ਦਲੇਰੀ ਨਾਲ ਵਿਕਾਰਾਂ ਦੇ ਟਾਕਰੇ ਤੇ ਡੱਟ ਖਲੋਤਾ ਹੈ।
ਅਬ=ਹੁਣ ਦਾ ਸਮਾ, ਮਨੁੱਖਾ ਜਨਮ। ਜੂਝਨ ਕੋ ਦਾਉ= (ਕਾਮਾਦਕ ਵਿਕਾਰਾਂ ਨਾਲ) ਲੜਨ ਦਾ ਮੌਕਾ। 1. ਹੁਣ
ਦੂਜੀ ਤੁਕ ਦੇ ਅਰਥ:--
ਅਰਥ:- (ਹਾਂ, ਇੱਕ ਸੂਰਮਾ ਹੋਰ ਵੀ ਹੈ) ਉਸ ਮਨੁੱਖ ਨੂੰ ਵੀ ਸੂਰਮਾ ਹੀ
ਸਮਝਣਾ ਚਾਹੀਦਾ ਹੈ ਜੋ ਗ਼ਰੀਬਾਂ ਦੀ ਖ਼ਾਤਰ ਲੜਦਾ ਹੈ। (ਗ਼ਰੀਬਾਂ ਵਾਸਤੇ ਲੜਦਾ ਲੜਦਾ) ਟੋਟੇ ਟੋਟੇ ਹੋ
ਮਰਦਾ ਹੈ (ਸਰਬੰਸ ਵਾਰ ਦਿੰਦਾ ਹੈ) ਪਰ ਲੜਾਈ ਦਾ ਮੈਦਾਨ ਕਦੇ ਨਹੀਂ ਛੱਡਦਾ (ਫੜੀ ਹੋਈ ਗ਼ਰੀਬਾਂ ਦੀ
ਬਾਂਹ ਕਦੇ ਨਹੀਂ ਛੱਡਦਾ। 2. (ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਪੋਥੀ ਅਠਵੀਂ ਸਫ਼ਾ 104)
ਉਪਰੋਕਤ ਸ਼ਬਦ ਨੰਬਰ 7, 8 ਤੇ 9 ਤਿੰਨੀ ਥਾਂਈ ਆਏ ਦੀਨ ਪਦ ਦਾ ਅਰਥ ਬਰਾਹਮਣੀ
ਅਰਥਾਂ ਵਾਲਾ ਧਰਮ ਨਹੀਂ ਹੈ ਸਗੋਂ ਮਨੁੱਖਾ ਜਨਮ ਦਾ ਸਭ ਤੋਂ ਵਡਾ ਜ਼ਰੂਰੀ ਫ਼ਰਜ਼ ਈਮਾਨਦਾਰੀ ਜਾਂ
ਗ਼ਰੀਬੀ ਹੀ ਹੈ। ਸੰਸਾਰੀ ਧੰਦਿਆਂ ਵਿੱਚ ਉਲਝ ਕੇ, ਮਾਇਆ ਮੋਹ ਦੀ ਉਪਜ, ਵਿਕਾਰਾਂ ਵਿੱਚ ਪੈ ਕੇ ਅਸਲੀ
ਜੀਵਨ ਮਨੋਰਥ ਭੁਲਾ ਦਿੱਤਾ ਹੈ। ਮਜ਼ਲੂਮ ਗ਼ਰੀਬਾਂ ਅਨਾਥਾਂ ਦੀ ਸਹਾਇਤਾ ਲਈ ਸਰਬੰਸ ਵਾਰ
ਦੇਣੋਂ ਵੀ ਸੰਕੋਚ ਨਾ ਕਰਨਾ, ਜੀਵਨ ਮਨੋਰਥ ਦਾ ਬੜਾ ਜ਼ਰੂਰੀ ਪੱਖ ਹੈ। ਉਹ ਗੁਣ ਗੁਆ ਦੇਣਾ ਹੀ ਦੀਨ
ਗੁਆਉਣਾ ਹੁੰਦਾ ਹੈ।
ਪਰਚਲਤ ਭਰਮ ਦੂਰ ਕਰਨ ਲਈ ਕੁੱਝ ਅਜੇਹੇ ਗੁਰੂ ਸ਼ਬਦ ਹੋਰ:-
83- ਆਸਾ॥ ਹਮ ਮਸਕੀਨ ਖੁਦਾਈ ਬੰਦੇ ਤੁਮ ਰਾਜਸੁ ਮਨਿ ਭਾਵੈ॥ ਅਲਹ ਅਵਲਿ
ਦੀਨ ਕੋ ਸਾਹਿਬੁ ਜੋਰੁ ਨਹੀ ਫੁਰਮਾਵੈ॥ 1॥ ਕਾਜੀ ਬੋਲਿਆ ਬਨਿ ਨਹੀ ਆਵੈ॥ 1॥ ਰਹਾਉ॥ ਰੋਜਾ ਧਰੈ
ਨਿਵਾਜ ਗੁਜਾਰੈ ਕਲਮਾ ਭਿਸਤਿ ਨ ਹੋਈ॥ ਸਤਰਿ ਕਾਬਾ ਘਟ ਹੀ ਭੀਤਰਿ ਜੇ ਕਰਿ ਜਾਨੈ ਕੋਈ॥ 2॥ ਨਿਵਾਜ
ਸੋਈ ਜੋ ਨਿਆਉ ਬਿਚਾਰੈ ਕਲਮਾ ਅਕਲਹਿ ਜਾਨੈ॥ ਪਾਚਹੁ ਮੁਸਿ ਮੁਸਲਾ ਬਿਛਾਵੈ ਤਬ ਤਉ ਦੀਨੁ ਪਛਾਨੈ॥ 3॥
{480}
ਅਰਥ:- (ਹੇ ਕਾਜ਼ੀ!) ਅਸੀਂ ਤਾਂ ਮਸਕੀਨ (-ਆਜਜ਼ ਨਿਮਾਣੇ ਗ਼ਰੀਬੜੇ) ਲੋਕ
ਹਾਂ, ਪਰ ਹਾਂ (ਅਸੀਂ ਵੀ) ਰੱਬ ਦੇ ਹੀ ਪੈਦਾ ਕੀਤੇ ਹੋਏ। ਤੁਹਾਨੂੰ ਆਪਣੇ ਮਨ ਵਿੱਚ ਹਕੂਮਤ ਚੰਗੀ
ਲੱਗਦੀ ਹੈ (ਭਾਵ, ਤੁਹਾਨੂੰ ਹਕੂਮਤ ਦਾ ਮਾਣ ਹੈ)। ਮਜ਼ਹਬ ਦਾ ਸਭ ਤੋਂ ਵਡਾ ਮਾਲਕ ਤਾਂ ਰੱਬ ਹੈ, ਉਹ
(ਕਿਸੇ ਉੱਤੇ) ਧੱਕਾ ਕਰਨ ਦੀ ਆਗਿਆ ਨਹੀਂ ਦਿੰਦਾ। 1. ਹੇ ਕਾਜ਼ੀ! ਤੇਰੀਆਂ (ਜ਼ਬਾਨੀ ਕੀਤੀਆਂ
ਫੋਕੀਆਂ) ਗੱਲਾਂ ਫੱਬਦੀਆਂ ਨਹੀਂ। 1. ਰਹਾਉ। (ਨਿਰਾ) ਰੋਜ਼ਾ ਰੱਖਿਆਂ, ਨਿਮਾਜ਼ ਪੜ੍ਹਿਆਂ ਤੇ
ਕਲਮਾ ਆਖਿਆਂ ਬਹਿਸ਼ਤ ਨਹੀਂ ਮਿਲ ਜਾਂਦਾ। ਰੱਬ ਦਾ ਗੁਪਤ ਘਰ ਮਨੱਖ ਦੇ ਹਿਰਦੇ ਵਿੱਚ ਹੀ ਹੈ (ਪਰ
ਲੱਭਦਾ ਤਾਂ ਹੀ ਹੈ) ਜੇ ਕੋਈ (ਇਸ ਅਸਲੀਤ ਨੂੰ) ਸਮਝ ਲਏ। 2. ਜੋ ਮਨੁੱਖ ਨਿਆਂ ਕਰਦਾ ਹੈ ਉਹ
(ਮਾਨੋ) ਨਿਮਜ਼ ਪੜ੍ਹ ਰਿਹਾ ਹੈ, ਤੇ ਜੋ ਉਸ ਰੱਬ ਨੂੰ ਅਕਲ ਨਾਲ ਪਛਾਣਦਾ ਹੈ ਤਾਂ (ਉਹ ਮਾਨੋ) ਕਲਮਾ
ਆਖ ਰਿਹਾ ਹੈ, ਕਾਮਾਦਿਕ ਪੰਜ (ਬਲੀ ਵਿਕਾਰਾਂ) ਨੂੰ ਆਪਣੇ ਵੱਸ ਵਿੱਚ ਕਰਦਾ ਹੈ ਤਾਂ (ਮਾਨੋਂ)
ਮੁਸੱਲਾ ਵਿਛਾਉਂਦਾ ਹੈ, ਤੇ ਮਜ਼ਹਬ ਨੂੰ ਪਛਾਣਦਾ ਹੈ। 3. ਹੇ ਕਾਜ਼ੀ! ਮਾਲਕ ਪ੍ਰਭੂ ਨੂੰ
ਪਛਾਣ, ਅਪਣੇ ਹਿਰਦੇ ਵਿੱਚ ਪਿਆਰ ਵਸਾ। ਮਣੀ ਨੂੰ ਫਿੱਕੀ ਜਾਣ ਕੇ ਮਾਰ ਦੇਹ (ਭਾਵ, ਹੰਕਾਰ ਨੂੰ
ਮਾੜਾ ਜਾਣ ਕੇ ਦੂਰ ਕਰ)। ਜਦੋਂ ਮਨੁੱਖ ਅਪਣੇ ਆਪ ਨੂੰ ਸਮਝਾ ਕੇ ਦੂਜਿਆਂ ਨੂੰ (ਆਪਣੇ ਵਰਗਾ ਹੀ)
ਸਮਝਦਾ ਹੈ ਤਦ ਹੀ ਬਹਿਸ਼ਤ ਦਾ ਭਾਈਵਾਲ ਬਣਦਾ ਹੈ। 4. ਮਿੱਟੀ ਇਕੋ ਹੀ ਹੈ, (ਖ਼ਾਲਕ ਨੇ ਇਸ
ਦੇ) ਅਨੇਕਾਂ ਵੇਸ ਧਾਰੇ ਹੋਏ ਹਨ। (ਅਸਲ ਮੋਮਨ ਨੇ) ਇਨਾਂ (ਵੇਸਾਂ) ਵਿੱਚ ਉਸ ਕਾਦਰ ਨੂੰ ਪਛਾਣਿਆ
ਹੈ (ਤੇ ਏਹੀ ਹੈ ਬਹਿਸ਼ਤ ਦਾ ਰਾਹ) ਪਰ, ਕਬੀਰ ਆਖਦਾ ਹੈ, (ਹੇ ਕਾਜ਼ੀ!) ਤੁਸੀਂ ਤਾਂ (ਦੂਜਿਆਂ ਉੱਤੇ
ਜ਼ੋਰ-ਧੱਕਾ ਕਰ ਕੇ) ਬਹਿਸ਼ਤ (ਦਾ ਰਸਤਾ) ਛੱਡ ਕੇ ਦੋਜ਼ਖ਼ ਨਾਲ ਮਨ ਜੋੜੀ ਬੈਠੇ ਹੋ। 5.
84-- ਆਸਾ॥ ਰੋਜਾ ਧਰੈ ਮਨਾਵੈ ਅਲਹੁ ਸੁਆਦਤਿ ਜੀਅ ਸੰਘਾਰੈ॥ ਆਪਾ ਦੇਖਿ
ਅਵਰ ਨਹੀ ਦੇਖੈ ਕਾਹੇ ਕਉ ਝਖ ਮਾਰੈ॥ 1॥ ਕਾਜੀ ਸਾਹਿਬੁ ਏਕੁ ਤੋਹੀ ਮਹਿ ਤੇਰਾ ਸੋਚਿ ਬਿਚਾਰਿ ਨ
ਦੇਖੈ॥ ਖਬਰਿ ਨ ਕਰਹਿ ਦੀਨ ਕੇ ਬਉਰੇ ਤਾ ਤੇ ਜਨਮੁ ਅਲੇਖੈ॥ 1॥ ਰਹਾਉ॥ ਸਾਚੁ ਕਤੇਬ ਬਖਾਨੈ ਅਲਹੁ
ਨਾਰਿ ਪੁਰਖੁ ਨਹੀ ਕੋਈ॥ ਪਢੇ ਗੁਨੇ ਨਾਹੀ ਕਛੁ ਬਉਰੇ ਜਉ ਦਿਲ ਮਹਿ ਖਬਰਿ ਨ ਹੋਈ॥ 2
॥
ਅਲਹੁ ਗੈਬੁ ਸਗਲ ਘਟ ਭੀਤਰਿ ਹਿਰਦੈ ਲੇਹੁ ਬਿਚਾਰੀ॥ ਹਿੰਦੂ ਤੁਰਕ ਦੁਹੂੰ ਮਹਿ ਏਕੈ ਕਹੈ ਕਬੀਰ
ਪੁਕਾਰੀ॥ 3॥ 7॥ 29॥ {483}
ਅਰਥ:-ਹੇ ਕਾਜ਼ੀ! (ਸਾਰੇ ਜਗਤ ਦਾ) ਮਾਲਕ ਇੱਕੋ ਰੱਬ ਹੀ ਹੈ, (ਸੋ ਤੇਰਾ
ਕੋਈ ਅੱਡਰਾ ਰੱਬ ਨਹੀਂ ਹੈ) ਤੇਰੇ ਅੰਦਰ ਵੀ ਉਹੀ ਰੱਬ ਮੌਜੂਦ ਹੈ (ਜੋ ਸਰਬੱਤ ਦੇ ਅੰਦਰ ਹੈ), ਪਰ
ਤੂੰ ਸੋਚ ਵਿਚਾਰ ਕੇ ਨਹੀਂ ਤੱਕਦਾ। ਹੇ (ਦੀਨੀ-) ਸ਼ਰਹ ਵਿੱਚ ਕਮਲੇ ਹੋਏ ਕਾਜ਼ੀ! (ਇਸ ਭੇਤ ਨੂੰ ਤੂੰ)
ਸਮਝਦਾ ਨਹੀਂ, ਇਸ ਵਾਸਤੇ ਤੇਰੀ ਉਮਰ ਤੇਰਾ ਜੀਵਨ ਅਜਾਂਈਂ ਜਾ ਰਿਹਾ ਹੈ। ਰਹਾਉ। (ਹੇ ਭਾਈ
ਕਾਜ਼ੀ! ਤੂੰ) ਰੋਜ਼ਾ ਰੱਖਦਾ ਹੈਂ (ਰੋਜ਼ਿਆਂ ਦੇ ਅਖ਼ੀਰ ਤੇ ਈਦ ਵਾਲੇ ਦਿਨ) ਅੱਲਾ ਦੇ ਨਾਮ ਤੇ ਕੁਰਬਾਨੀ
ਦੇਂਦਾ ਹੈ, (ਜੋ ਅਸਲ ਵਿੱਚ ਤੂੰ) ਆਪਣੇ ਸੁਆਦ ਦੀ ਖ਼ਾਤਰ (ਇਹ) ਜੀਵ ਮਾਰਦਾ ਹੈਂ। ਆਪਣੇ ਹੀ ਸੁਆਦ
ਨੂੰ ਅੱਖਾਂ ਅੱਗੇ ਰੱਖ ਕੇ ਹੋਰਨਾਂ ਦੀ ਪਰਵਾਹ ਨਹੀਂ ਕਰਦਾ, (ਇਸ ਕਾਰਨ) ਤੇਰਾ ਇਹ ਸਾਰਾ ਉੱਦਮ
ਵਿਅਰਥ ਝਖਾਂ ਮਾਰਨ ਵਾਲੀ ਗੱਲ ਹੈ। 1. ਹੇ ਕਾਜ਼ੀ ਤੁਹਾਡੀਆਂ ਆਪਣੀਆਂ ਮਜ਼ਹਬੀ ਕਿਤਾਬਾਂ ਵੀ
ਇਹੀ ਆਖਦੀਆਂ ਹਨ ਕਿ ਅੱਲਾ ਸਦਾ ਕਾਇਮ ਰਹਿਣ ਵਾਲਾ ਹੈ (ਅਤੇ ਸਾਰੀ ਦੁਨੀਆਂ ਉਸੇ ਇੱਕ ਦੀ ਹੀ ਪੈਦਾ
ਕਤੀ ਹੋਣ ਕਰਕੇ) ਉਸ ਦੇ ਨੂਰ ਤੋਂ ਬਿਨਾ, ਜ਼ਨਾਨੀ ਮਰਦ (ਕੋਈ ਵੀ ਜੀਵ) ਜੀਊਂਦਾ ਨਹੀਂ ਰਹਿ ਸਕਦਾ,
ਪਰ ਹੇ ਕਾਜ਼ੀ! ਜੇ ਤੇਰੇ ਦਿਲ ਵਿੱਚ ਇਹ ਸੂਝ ਨਹੀਂ ਪਈ ਤਾਂ (ਮਜ਼ਹਬੀ ਕਿਤਾਬਾਂ ਨੂੰ ਨਿਰਾ) ਪੜ੍ਹਨ
ਤੇ ਵਿਚਾਰਨ ਦਾ ਕੋਈ ਲਾਭ ਨਹੀਂ। 2. ਹੇ ਕਾਜ਼ੀ! ਕਬੀਰ ਉੱਚੀ ਕੂਕ ਕੇ ਆਖਦਾ ਹੈ (ਭਾਵ,
ਯਕੀਨ ਨਾਲ ਕਹਿੰਦਾ ਹੈ), ਤੂੰ ਵੀ ਆਪਣੇ ਮਨ ਵਿੱਚ ਵਿਚਾਰ ਕਰਕੇ ਵੇਖ ਲੈ, ਰੱਬ ਸਾਰੇ ਜੀਵਾਂ ਵਿੱਚ
ਲੁਕਿਆ ਬੈਠਾ ਹੈ। ਹਿੰਦੂ ਤੇ ਮੁਸਲਮਾਨ ਵਿੱਚ ਵੀ ਇੱਕ ਉਹੀ ਵੱਸਦਾ ਹੈ। 3.
85- ਸਲੋਕੁ ਮਃ 1॥ ਮੁਸਲਮਾਣੁ ਕਹਾਵਣੁ ਮੁਸਕਲੁ ਜਾ ਹੋਇ ਤਾ ਮੁਸਲਮਾਣੁ
ਕਹਾਵੈ॥ ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ ਮੁਸਾਵੈ॥ ਹੋਇ ਮੁਸਲਿਮੁ ਦੀਨ ਮੁਹਾਣੈ ਮਰਣ
ਜੀਵਣ ਕਾ ਭਰਮੁ ਚੁਕਾਵੈ॥ ਰਬ ਕੀ ਰਜਾਇ ਮੰਨੇ ਸਿਰ ਉਪਰਿ ਕਰਤਾ ਮੰਨੇ ਆਪੁ ਗਵਾਵੈ॥ ਤਉ ਨਾਨਕ ਸਰਬ
ਜੀਆ ਮਿਹਰੰਮਤਿ ਹੋਇ ਤ ਮੁਸਲਮਾਣੁ ਕਹਾਵੈ॥ 1
॥
{141} -8
ਅਰਥ:- (ਅਸਲ) ਮੁਸਲਮਾਨ ਅਖ਼ਵਾਉਣਾ ਬੜਾ ਮੁਸ਼ਕਲ ਹੈ (ਉਹੋ ਜਿਹਾ) ਬਣੇ
ਤਾਂ ਮਨੁੱਖ ਆਪਣੇ ਆਪ ਨੂੰ ਮੁਸਲਮਾਨ ਅਖਵਾਏ। (ਅਸਲੀ ਮੁਸਲਮਾਨ ਬਣਨ ਲਈ) ਸਭ ਤੋਂ ਪਹਿਲਾਂ (ਇਹ
ਜ਼ਰੂਰੀ ਹੈ ਕਿ), ਮਜ਼ਹਬ ਪਿਆਰਾ ਲੱਗੇ, (ਫਿਰ) ਜਿਵੇਂ ਮਿਸਕਲੇ ਨਾਲ ਜੰਗਾਲ ਲਾਹੀਦਾ ਹੈ ਤਿਵੇਂ
(ਆਪਣੀ ਕਮਾਈ ਦਾ) ਧਨ (ਲੋੜਵੰਦਾਂ ਨਾਲ) ਵੰਡ ਕੇ ਵਰਤੇ (ਤੇ ਇਸ ਤਰ੍ਹਾਂ ਦੌਲਤ ਦਾ ਅਹੰਕਾਰ ਦੂਰ
ਕਰੇ)। ਮਜ਼ਹਬ ਦੀ ਅਗਵਾਈ ਵਿੱਚ ਤੁਰ ਕੇ ਮੁਸਲਮਾਨ ਬਣੇ ਤੇ ਸਾਰੀ ਉਮਰ ਦੀ ਭਟਕਣਾ ਮੁਕਾ ਦੇਵੇ (ਭਾਵ,
ਸਾਰੀ ਉਮਰ ਕਦੇ ਮਜ਼ਹਬ ਦੇ ਦੱਸੇ ਰਾਹ ਤੋਂ ਲਾਂਭੇ ਨਾ ਜਾਏ)। ਰਬੱ ਦੇ ਕੀਤੇ ਨੂੰ ਸਿਰ ਮੱਥੇ ਤੇ
ਮੰਨੇ, ਕਾਦਰ ਨੂੰ ਹੀ (ਸਭ ਕੁੱਝ ਕਰਨ ਵਾਲਾ) ਮੰਨੇ ਤੇ ਖ਼ੁਦੀ ਮਿਟਾ ਦੇਵੇ। ਇਸ ਤਰ੍ਹਾਂ ਹੇ ਨਾਨਕ!
(ਰੱਬ ਦੇ ੈਦਾ ਕੀਤੇ) ੇ ਸਾਰੇ ਬੰਦਿਆਂ ਨਾਲ ਪਿਆਰ ਕਰੇ, ਏਹੋ ਜਿਹਾ ਬਣੇ ਤਾਂ ਮੁਸਲਮਾਨ ਅਖਵਾਏ। 1.
ਆਮ ਵੈਖਣ ਸੁਣਨ ਵਿੱਚ ਆਇਆ ਹੈ ਕਿ, ਬ੍ਰਾਹਮਣੀ ਸੁੱਚਮ ਵਾਲੇ ਭਰਮ ਵਿੱਚ
ਲੇਥੂ-ਪੇਥੂ ਸਾਡੇ ਉਹ ਵੀਰ ਜਿਹੜੇ ਗੁਰੂ ਬਾਣੀ ਦੀ ਵਰਤੋਂ ਅਪਣੀ ਵਿਉਂਤ ਅਨੁਸਾਰ ਕੀਤਿਆਂ ਹੁੰਦੇ
ਅਪਰਾਧ ਦੇ ਅਨੁਭਵ ਤੋਂ ਮੁਕਤ ਹਨ, ਉਹ ਸੁੱਚਮ ਦੇ ਇਸ ਗੁਰਮਤਿ ਵਿਰੋਧੀ ਭਰਮ ਤੋਂ ਮੁਕਤ ਗੁਰਸਿੱਖਾਂ
ਨੂੰ ਅਧਰਮੀ ਦਸਦੇ ਹੋਏ ਇਹ ਪਾਵਨ ਪੰਗਤੀ- ‘ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣੁ॥’ ਬੋਲ ਕੇ
ਦੂਜਿਆਂ ਦੇ ਹਿਰਦੇ ਹੀਨਤਾ ਦੇ ਅਨੁਭਵ ਤੋਂ ਦੁਖੀ ਕਰ ਰਹੇ ਹੁੰਦੇ ਹਨ। ਇਸ ਲਈ ਆਉ ਉਸ ਪੰਗਤੀ ਵਾਲੇ
ਪੂਰੇ ਸਲੋਕ ਦੀ ਵਿਚਾਰ ਕਰਕੇ ਸਤਿਗੁਰਾਂ ਦੇ ਅਸਲੀ ਉਪਦੇਸ਼ ਤੋਂ ਜਾਣੂ ਹੋਈਏ:-ਸਲੋਕ ਮਃ 1॥ --
86- ਚੋਰਾ ਜਾਰਾ ਰੰਡੀਆ ਕੁਟਣੀਆ ਦੀਬਾਣੁ॥ ਵੇਦੀਨਾ ਕੀ ਦੋਸਤੀ ਵੇਦੀਨਾ ਕਾ
ਖਾਣੁ॥
ਸਿਫਤੀ ਸਾਰ ਨ ਜਾਣਨੀ ਸਦਾ ਵਸੈ ਸੈਤਾਨੁ॥ ਗਦਹੁ ਚੰਦਨਿ ਖਉਲੀਐ ਭੀ ਸਾਹੂ
ਸਿਉ ਪਾਣੁ॥
ਨਾਨਕ ਕੂੜੈ ਕਤਿਐ ਕੂੜਾ ਤਣੀਐ ਤਾਣੁ॥ ਕੂੜਾ ਕਪੜੁ ਕਛੀਐ ਕੂੜਾ ਪੈਨਣੁ
ਮਾਣੁ॥ 1॥ {790} ਪਉ-14
ਅਰਥ:-ਚੋਰਾਂ, ਵਿਭਚਰੀ ਬੰਦਿਆਂ, ਵਿਭਚਾਰਨ ਔਰਤਾਂ ਤੇ ਦਲਿਆਂ ਦਾ ਦੀਬਾਣ-
(-ਆਪੋ ਵਿੱਚ ਬਹਿਣਾ ਖਲੋਣਾ) ਹੁੰਦਾ ਹੈ, ਅਜੇਹੇ ਧਰਮ ਤੋਂ ਵਾਂਜਿਆਂ ਦੀ ਆਪੋ ਵਿੱਚ ਮਿਤ੍ਰਤਾ ਤੇ
ਆਪੋ ਵਿੱਚ ਹੀ ਖਾਣਾ ਪੀਣਾ ਹੁੰਦਾ ਹੈ, ਰੱਬ ਦੀ ਸਿਫ਼ਤਿ ਸਾਲਾਹ ਕਰਨ ਦੀ ਸੂਝ ਨਹੀਂ ਹੁੰਦੀ, ਇਨ੍ਹਾਂ
ਦੇ ਮਨ ਵਿੱਚ (ਮਾਨੋ) ਸਦਾ ਸ਼ੈਤਾਨ ਵੱਸਦਾ ਹੈ। (ਸਮਝਾਇਆਂ ਵੀ ਸਮਝਦੇ ਨਹੀਂ, ਜਿਵੇਂ) ਖੋਤੇ ਨੂੰ ਜੇ
ਚੰਦਨ ਨਾਲ ਮਲੀਏ ਤਾਂ ਵੀ ਉਸ ਦੀ ਵਰਤੋਂ ਵਿਹਾਰ ਸੁਆਹ ਨਾਲ ਹੀ ਹੁੰਦੀ ਹੈ (ਪਿੱਛਲੇ ਕੀਤੇ ਕਰਮਾਂ
ਦਾ ਗੇੜ ਇਸ ਮੰਦੇ ਰਹ ਤੋਂ ਹਟਣ ਨਹੀਂ ਦਿੰਦਾ।) ਹੇ ਨਾਨਕ! ‘ਕੂੜ’ (=ਝੂਠ, ਦਾ ਸੂਤਰ) ਕੱਤਿਅ
‘ਕੂੜ’ ਦਾ ਹੀ ਤਾਣਾ ਤਣੀਦਾ ਹੈ. ਕੂੜ ਦਾ ਹੀ ਕੱਪੜਾ ਕਯੀਦਾ ਹੈ ਤੇ ਪਹਿਨੀਦਾ ਹੈ (ਭਾਵ, ਖਤਿਅਹੁ
ਜੰਮੇ ਖਤੇ ਰਹਿਨ ਤ ਖਤਿਆ ਵਿਚਿ ਪਾਹਿ)। 1.
ਕੀਤੇ ਗੁਨਾਹਾਂ ਦੇ ਸੰਸਕਾਰ ਲੈ ਕੇ ਜੰਮੇ ਹੋਇਆਂ ਪ੍ਰਾਣੀਆਂ ਦੇ ਜੀਵਨ ਵੀ
ਗੁਨਾਹਾਂ ਵਲ ਹੀ ਪ੍ਰੇਰੇ ਜਾਂਦੇ ਹਨ। ਸਤਿਗੁਰੂ ਨਾਨਕ ਸਾਹਿਬ ਜੀ ਦਾ ਫ਼ੁਰਮਾਨ:-ਖਤਿਅਹੁ ਜੰਮੇ
ਖਤੇ ਕਰਨਿ ਤ ਖਤਿਆ ਵਿਚਿ ਪਾਹਿ॥ ਧੋਤੇ ਮੂਲਿ ਨ ਉਤਰਹਿ ਜੇ ਸਉ ਧੋਵਣ ਪਾਹਿ ਨਾਨਕ ਬਖਸੇ ਬਖਸੀਅਹਿ
ਨਾਹਿ ਤ ਪਾਹੀ ਪਾਹਿ॥ 1॥ {149} -ਪਾੁੜੀ-24 ਅਰਥ:- (ਖਤਿਉਹ=ਖ਼ਤਾ ਤੋਂ, ਪਾਪਾਂ ਤੋਂ।
ਪਾਪਾਂ ਦੇ ਕਾਰਨ (ਜੋ ਜੀਵ) ਜੰਮਦੇ ਹਨ, (ਏਥੇ ਵੀ) ਪਾਪ ਹੀ ਕਰਦੇ ਹਨ (ਅਤੇ ਅਗਾਂਹ ਵੀ ਇਨ੍ਹਾਂ
ਪਾਪਾਂ ਦੇ ਸੰਸਕਾਰਾਂ ਦੇ ਕਾਰਨ) ਪਾਪਾਂ ਵਿੱਚ ਹੀ ਪ੍ਰਵਿਰਤ ਹੁੰਦੇ ਹਨ। ਇਹ ਪਪ ਧੋਤਿਆਂ ਉੱਕਾ ਹੀ
ਨਹੀਂ ਉੱਤਰਦੇ ਭਾਵੇਂ ਸੌ ਧੋਣ ਧੋਈਏ)॥ ਹੇ ਨਾਨਕ ਜੇ ਪ੍ਰਭੂ ਮਿਹਰ ਕਰੇ (ਤ ਇਹ ਪਾਪ) ਬਖ਼ਸ਼ੇ ਜਾਂਦੇ
ਹਨ, ਨਹੀਂ ਤਾਂ ਜੁੱਤੀਆਂ ਹੀ ਪੈਂਦੀਆਂ ਹਨ। 1. ( ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਪਣ’ ਪੋਥੀ ਪਹਿਲੀ
ਸਫ਼ਾ 875) ਦੂਜਿਆਂ ਨੂੰ ਵੇਦੀਨ, ਭਾਵ ਅਧਰਮੀ ਕਹਿਣ ਵਾਲੇ ਅਸਲ ਵਿੱਚ ਪਾਪਾਂ ਦੀ ਪੈਦਾਇਸ਼ ਹੁੰਦੇ
ਹਨ, ਇਸ ਲਈ ਦੂਜਿਆ ਦਾ ਹਿਰਦਾ ਦੁਖਾਉਣ ਵਾਲਾ ਹੋਰ ਪਾਪ ਕਰ ਰਹੇ ਹੁੰਦੇ ਹਨ। ਅੱਗੇ ਲਿਖੇ ਗਏ ਗੁਰੂ
ਫ਼ੁਰਮਾਨ ਤੋਂ ਸਿੱਧ ਹੋ ਰਹਾ ਹੈ ਕਿ, ਗੁਰੂ ਬਾਣੀ ਵਿੱਚ ਦੀਨ ਪਦ ਦਾ ਅਰਥ ਗ਼ਰੀਬ, ਨਿਤਾਣਾ ਆਤੁਰ ਅਦਿ
ਹੈ:-
87- ਸਾਰਗ ਮਹਲਾ 5॥ ਆਤੁਰੁ ਨਾਮ ਬਿਨੁ ਸੰਸਾਰ॥ ਤ੍ਰਿਪਤਿ ਨ ਹੋਵਤ
ਕੂਕਰੀ ਆਸਾ ਇਤੁ ਲਾਗੋ ਬਿਖਿਆ ਛਾਰ॥ 1॥ ਰਹਾਉ॥ ਪਾਇ ਠਗਉਰੀ ਆਪਿ ਭੁਲਾਇਓ ਜਨਮਤ ਬਾਰੋ ਬਾਰ॥ ਹਰਿ
ਕਾ ਸਿਮਰਨੁ ਨਿਮਖ ਨ ਸਿਮਰਿਓ ਜਮਕੰਕਰ ਕਰਤ ਖੁਆਰ॥ 1॥ ਹੋਹੁ ਕ੍ਰਿਪਾਲੁ ਦੀਨ ਦੁਖ ਭੰਜਨ ਤੇਰਿਆ
ਸੰਤਹ ਕੀ ਰਾਵਾਰ॥ ਨਾਨਕ ਦਾਸੁ ਦਰਸੁ ਪ੍ਰਭ ਜਾਚੈ ਮਨ ਤਨ ਕੋ ਆਧਾਰ॥ 2॥ 78॥ 101॥ {1223}
ਪਦ ਅਰਥ:--ਆਤੁਰੁ=ਦੁਖੀ, ਵਿਆਕੁਲ। ਤ੍ਰਿਪਤਿ=ਰਜੇਵਾਂ, ਤਸੱਲੀ,
ਸ਼ਾਂਤੀ। ਕੂਕਰੀ=ਕੁੱਤੀ (ਦੇ ਸੁਭਾਵ ਵਾਲੀ) ਲਾਗੋ= (ਜਗਤ ਨਲ) ਲੱਗਾ ਰਹਿੰਦਾ ਹੈ। ਬਿਖਿਆ=ਜ਼ਹਿਰ,
ਮਾਇਆ। ਛਾਰ=ਸੁਆਹ, ਨਿਕੰਮੀ। 1. ਰਹਾਉ। ਪਾਇ=ਪਾ ਕੇ। ਠਗਉਰੀ=ਠੱਗ-ਬੂਟੀ। ਭੁਲਾਇਓ=ਕੁਰਾਹੇ ਪਾ
ਰੱਖਿਆ ਹੈ। ਬੋ ਬਾਰ=ਮੁੜ ਮੁੜ। ਨਿਮਖ=ਅੱਖ ਝਮਕਣ ਜਿੰਨਾ ਸਮਾ। ਕੰਕਰ=ਨੌਕਰ। ਜਮ ਕੰਕਰ=ਜਮਦੂਤ। 1.
ਦੀਨ ਦੁਖ ਭੰਜ=ਹੇ ਗ਼ਰੀਬਾਂ ਦੇ ਦੁੱਖ ਨਾਸ ਕਰਨ ਵਾਲੇ! ਰਾਵਾ=ਰਵਾਰ, ਚਰਨ-ਧੂੜ। ਜਾਚੈ=ਮੰਗਦਾ ਹੈ
(ਇੱਕ ਵਚਨ)। ਕੋ=ਦਾ। ਆਧਾਰ=ਆਸਰਾ। 2.
ਔਂਕੜ ਵਾਲਾ ਦੀਨੁ-
ਨਨੇ ਦੇ ਹੇਠ ਔਂਕੜ ਵਾਲਾ ‘ਦੀਨੁ’ ਪਦ ਵੀ ਗੁਰੂ ਬਾਣੀ ਵਿੱਚ 15 ਤੋਂ ਵੱਧ
ਵਾਰੀ ਆਇਆ ਹੈ। ਇਸ ਦਾ ਅਰਥ ਵੀ ਨਿਮਾਣਾ ਨਿਤਾਣਾ ਨਿਆਸਰਾ ਮਜ਼ਲੂਮ ਗ਼ਰੀਬ ਹੀ ਹੈ। ਇਹ ਵੀ ਕੋਈ
ਕਰਮਕਾਂਡੀ ਧਰਮ ਨਹੀਂ ਹੈ ਜੋ ਡੇਰਾਵਾਦੀ ਸਾਧਾਂ ਸੰਤਾਂ ਦੇ ਸਿਖਿਆਰਥੀ ਸਿੰਘ ਸਾਹਿਬ ਵੇਦਾਂਤੀ ਜੀ
ਨੇ ਭਰਮ ਪਾਇਆ ਹੈ। ਦੀਨੁ ਦਾ ਦੂਜਾ ਅਰਥ ਵੀ ਨਾਮ-ਧੰਨ ਨਾਲ ਮਾਲਾਮਾਲ ਉੱਚੀ ਜੀਵਨ ਜੁਗਤ ਵਲਾ
ਪਰਉਪਕਾਰੀ ਜੀਵਨ ਹੀ ਹੈ। ਉਦਾਹਰਣ ਵਜੋਂ ਇਹ ਗੁਰੂ ਸ਼ਬਦ ਜਿਸ ਵਿੱਚ ਦੋਹਾਂ ਤਰ੍ਹਾਂ ਨਾਲ ਲਿਖਆ ਦੀਨ
ਪਦ ਉਪਰੋਕ ਵਾਂਗ ਉਹੀ ਇਕੋ ਅਰਥ ਦੇ ਦੋ ਰੂਪ ਸਪੱਸ਼ਟ ਕਰ ਰਿਹਾ ਹੈ:-
88/16 ਦੀਨੁ ਛਡਾਇ ਦੁਨੀ ਜੋ ਲਾਏ॥ ਦੁਹੀ ਸਰਾਈ ਖੁਨਾਮੀ ਕਹਾਏ॥ 1॥
ਜੋ ਤਿਸੁ ਭਾਵੈ ਸੋ ਪਰਵਾਣੁ॥
ਆਪਣੀ ਕੁਦਰਤਿ ਆਪੇ ਜਾਣੁ॥ 1
॥
ਰਹਾਉ॥ ਸਚਾ ਧਰਮੁ ਪੁੰਨੁ ਭਲਾ ਕਰਾਏ॥ ਦੀਨ ਕੈ ਤੋਸੈ ਦੁਨੀ ਨ ਜਾਏ॥ 2॥ . . . 4॥ 23॥
29॥ {747}
ਅਰਥ:-ਹੇ ਭਾਈ! ਪਰਮਾਤਮਾ ਆਪਣੀ ਰਚੀ ਸ੍ਰਿਸ਼ਟੀ ਬਾਰੇ ਆਪ ਹੀ ਸਭ ਕੁੱਝ
ਜਾਣਨ ਵਾਲਾ ਹੈ। ਪਰਮਾਤਮਾ ਨੂੰ ਜੋ ਜੁਝ ਚੰਗਦਾ ਲੱਗਦਾ ਹੈ ਜਵਾਂ ਨੂੰ ਉਹੀ ਕੁੱਝ ਸਿਰ-ਮੱਥੇ ਤੇ
ਮੰਨਣਾ (ਉਹੀ ਕੁੱਝ ਜੀਵ ਕਰਦੇ ਹਨ। 1. ਰਹਾਉ। ਜਿਸ ਾਮਨੁੱਖ ਨੂੰ ਪਰਮਾਤਮਾ ਦੀਨ (ਭਾਵ, ਨਾਮ
ਧੰਨ) ਵਿਹਾਜਣ ਵਲੋਂ ਹਟਾ ਕੇ ਦੁਨੀਆਂ ਦੇ ਧਨ ਵੱਲ ਲਾ ਦਿੰਦਾ ਹੈ ਉਹ ਮਨੁਦੋਹਾਂ ਜਹਾਨ ਵਿੱਚ
(ਇਸ ਲੋਕ ਤੇ ਪਰਲੋ ਵਿਚ) ਗੁਨਾਹਗਾਰ ਅਖਵਾਉਂਦਾ ਹੈ। 1. (ਜਿਸ ਮਨੁੱਖ ਪਾਸੋਂ ਪ੍ਰਭੂ) ਸਦਾ ਥਿਰ
ਰਹਿਣ ਵਾਲਾ ਨਾਮ-ਸਿਮਰਨ (ਦਾ ਸ੍ਰੇਸ਼ਟ ਮਨੁੱਖਾ) -ਧਰਮ ਕਰਵਾਉਂਦਾ ਹੈ (ਉਹ ਮਨੁੱਖ ਪ੍ਰਭੂ ਦੀ ਯਾਦ
ਵਿੱਚ ਜੁੜਨ ਦਾ ਸਦਕਾ ਨੇਕ ਜੀਵਨ ਜੁਗਤ ਵਾਲਾ ਬਣ ਕੇ) ਨੇਕੀ ਦੇ ਭਲੇ ਕੰਮ ਕਰਦਾ ਹੈ, ਨਾਮ ਧੰਨ
ਇਕੱਠਾ ਕਰਦਿਆਂ ਉਸ ਦੀ ਇਹ ਦੁਨੀਆਵੀ ਜੀਵਨ ਵਿਗੜਦਾ ਨਹੀਂ (ਭਾਵ, ਜੀਵਨ ਅਜਾਂਈਂ ਨਹੀਂ ਜਾਂਦਾ-ਲੋਕ
ਸੁਖੀਆ ਹੋਣ ਦੇ ਨਾਲ ਪਰਲੋਕ ਸੁਹੇਲਾ ਹੋ ਜਾਂਦਾ ਹੈ)। 2.
ਦਾਸ ਦੀ ਖੋਜ ਤੋਂ ਗੁਰਬਾਣੀ ਵਿਚੋਂ; ‘ਦੀਨ’ ਪਦ ਦੀ ਵਰਤੋਂ ਵਾਲੇ
91 ਗੁਰੂ ਸ਼ਬਦ ਅਤੇ ਨੱਨੇ ਹੇਠਾਂ ਔਕੜ ਵਾਲੇ (ੁ) ‘ਦੀਨੁ’ ਲਫ਼ਜ਼ ਦੀ ਵਰਤੋਂ ਵਾਲੇ 17 ਗੁਰੂ ਸ਼ਬਦ
ਮਿਲੇ ਹਨ। ਵੇਦਾਂਤੀ ਜੀ ਵਲੋਂ ਕੀਤੇ ਅਰਥਾਂ ਵਾਲਾ ਦੀਨ ਪਦ, ਕੇਵਲ ਇਸਲਾਮ ਧਰਮ ਨਾਲ ਸੰਬੰਧਤ ਗੁਰੂ
ਸ਼ਬਦ ਵਿੱਚ ਹੀ ਆਇਆ ਹੈ। ਜਿਵੇ ਕਿ ਅਸਾਂ ਉਪਰੋਕਤ (10/189, 11/190, 12/191) ਵਿਚਾਰੇ ਹਨ। ਸਾਡੀ
ਜਥੇਦਾਰੀ ਨੇ ਸਤਿਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈਣੀ ਜਿਵੇਂ ਹੱਤਕ ਮੰਨ ਲਈ ਹੋਵੇ? ਕੇਵ ਮਨਮਤਿ
ਤੇ ਭਰੋਸਾ ਰੱਖਣਾ ਸਿੱਖੀ ਲਈ ਸ਼ੁੱਭ ਸੰਕੇਤ ਨਹੀਂ ਹੈ। ਦਾਸ ਲਈ ਕੇਵਲ ਮਾਤ੍ਰ ਆਸਰਾ ਸਤਿਗੁਰੂ ਗ੍ਰੰਥ
ਸਾਬਿ ਜੀ ਦੀ ਬਾਣੀ ਹੀ ਹੈ। ਅਜੋਕੇ ਹਨੇਰ-ਗਰਦੀ ਦੇ ਸਮੇ, ਸਾਰੇ ਧਰਤਮ-ਗ੍ਰੰਥਾਂ ਤੇ ਨਿਆਰੇ,
ਬਿੱਪ੍ਰੀ ਕੁਟਲ-ਰਲੇ ਤੋਂ ਪਾਕ ਪਵਿੱਤਰ, ਗੁਰਸਿੱਖੀ ਦਾ ਇਕੋ ਇੱਕ ਆਸਰਾ ਗੁਰੂ ਬਾਣੀ ਹੀ ਸੀ। ਬਣੀ
ਯੋਜਨਾ-ਬੱਧ ਸਕੀਮ ਨਾਲ ਗੁਰਮਤਿ ਤੋ ਅਗਿਆਨੀ ਰਖੇ ਹੋਏ ਗੁਰੂ ਪੰਥ ਨੂੰ (ਹਿੰਦੂ ਸਰਕਾਰ ਦੀ ਕਠਪੁਤਲੀ
ਬਣ ਚੁੱਕੀ) ਸਿਮੌਰ ਜਥੇਦਾਰੀ ਸਿੱਖ ਜਗਤ ਨੂੰ ਬ੍ਰਾਮਣਾਵਾਦ ਨਾਲ ਜੋੜ ਕੇ ਇਸ ਨੂੰ ਹਿੰਦੂ ਮਹਾਂ
ਸਾਗਰ ਵਿੱਚ ਗ਼ਰਕ ਕਰ ਦੇਣ ਲਈ ਯਤਨ ਸ਼ੀਲ ਹੈ। ਸੁਣੋ ਗੁਰਦੇਵ ਜੀ ਦੀ ਚਿਤਾਵਨੀ-- ‘ਦੁਨੀਆ ਹੁਸੀਆਰ
ਬੇਦਾਰ ਜਾਗਤ ਮੁਸੀਅਤ ਹਉ ਰੇ ਭਾਈ॥ ਨਿਗਮ ਹੁਸੀਆਰ ਪਹਰੂਆ ਦੇਖਤ ਜਮੁ ਲੇ ਜਾਈ॥ 1॥ ਰਹਾਉ॥
{972} ਹੇ ਦੁਨੀਆ ਦੇ ਲੋਕੋ! ਸੁਚੇਤ ਰਹੋ ਤੁਸੀਂ ਤਾਂ ਜਾਗਦੇ ਹੀ ਲੁੱਟੇ ਜਾ ਰਹੇ ਹੋ ਤੁਸੀਂ ਤਾਂ
ਧਰਮ ਪੁਸਤਕਾਂ ਦੇ ਹੁੰਦਿਆਂ ਜਾਗਦੇ ਹੀ ਲੁੱਟੇ ਜਾ ਰਹੇ ਹੋ, ਜਮ ਰਜ ਤੁਹਾਨੂੰ ਲੁੱਟੀ ਜਾ ਰਿਹਾ
ਹੈਂ। -ਅੱਜ ਅਸੀਂ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਅਨੂਪਮ ਗਿਆਨ ਤੋਂ ਅਵੇਸਲੇ ਹੋ ਕੇ, ਵੈਰੀਆਂ ਦੇ
ਜਾਲ ਵਿੱਚ ਫਸੇ, ਤਬਾਹੀ ਵੱਲ ਨੂੰ ਤੁਰੇ ਜਾਂਦੇ ਵੀ, “ਸਭ ਹੱਛਾ” ਦੀ ਰੱਟ ਲਾਈ ਜਾ ਰਹੇ
ਹਾਂ। ਦਾਤਾਰ ਜੀਓ! ਕਰੋ ਬਹੁੜੀ, ਫੜ ਲਉ ਆਪਣੇ ਨਿਸ਼ਕਪਟ ਪਰ ਸੂਰਮੇ ਪੰਥ ਦੀ ਬਾਂਹ। ਕੱਢ ਲਉ ਇਸ
ਮਾਰੂ ਭੰਵਰ ਦੀ ਮਾਰ ਵਿਚੋਂ?
ਗਾਥਾ ਦਾ ਅਗਲਾ ਦੋਹਰਾ-
ਦਹੋਰਾ॥ ਗੁਰੂ ਗ੍ਰੰਥ ਕਲਿਜੁਗ ਭਯੋ ਸ੍ਰੀ ਗੁਰ ਰੂਪ ਮਹਨੁ। ਦਸ ਪਤਿਸਾਹੀਆਂ
ਰੂਪ ਇਹ ਗੁਰੁ ਗ੍ਰਿੰਥ ਸੁਖਖਾਨ॥ 693॥
ਗੁਰ ਦਰੁ ਜਿਹ ਦੇਖਨਾ ਸ੍ਰੀ ਗੁਰੂ ਗ੍ਰਿੰਥ ਦਿਖਾਇ। ਬਾਤਾਂ ਕਰਿ ਗੁਰ ਸੌਂ
ਚਹੈ ਪੜ੍ਹੈ ਗ੍ਰਿੰਥ ਮਨੁ ਲਾਇ॥ 694॥
ਸੰਪਾਦਕ ਜੀ ਵਲੋਂ ਲ਼ਿਖੇ ਟੂਕ ਵਿੱਚ ਪਦ ਅਰਥਾਂ ਦੇ ਅਧਾਰ ਤੇ ਉਪਰੋਕਤ ਦੋਹਰੇ
ਦੇ ਅਰਥ:--
ਅਰਥ:-ਸੁਖਾਂ ਦਾ ਖ਼ਜ਼ਾਨਾ ਦਸਾਂ ਦਸਾਂ ਪਾਤਸ਼ਾਹੀਆਂ ਦਾ ਰੂਪ ਸੁਖਾਂ ਦਾ
ਖ਼ਜ਼ਾਨਾ (ਸ੍ਰੀ ਗੁਰ) ੂ ਗ੍ਰੰਥ ਸਾਹਿਬ ਹੀ ਇਸ ਕਲਿਜੁਗ ਵਿੱਚ ਗੁਰੂ ਹੋਵੇਗਾ। 693. ਜਦ ਕੋਈ ਪ੍ਰਾਣੀ
ਗੁਰੂ ਦਾ ਦਰਸ਼ਨ ਕਰਨਾ ਚਾਹੇ ਤਾਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਲਏ ਅਤੇ ਜਿਹੜਾ
ਸਤਿਗੁਰੂ ਜੀ ਨਾਲ ਬਚਨ ਕਰਨੇ ਚਾਹੇ ਉਹ ਮਨ ਲਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਲਿਆ ਕਰੇ। 694.
ਸ਼ੰਕਾ:- ਭਵੱਖ ਬਾਣੀ ਬਾਰੇ ਅਸੀਂ ਉੱਪਰ ਬੜੇ ਵਿਸਥਾਰ ਨਾਲ ਵਿਚਾਰ ਕਰ
ਆਏ ਹਾਂ। ਮਹਾਨ ਕੋਸ਼ ਅਨੁਸਾਰ ਅਜੇ ਤਾਂ ਗ੍ਰੰਥ ਨਾਲ ‘ਗੁਰੂ’ ਪਦ ਵੀ ਨਹੀਂ ਸੀ ਲੱਗਾ, ਉਸ ਸਮੇਂ ਦੀ
ਗੱਲ ਵਿੱਚ ਪੰਚਪਾਤਸ਼ਾਹ ਜੀ ਪੰਚਮ ਪਾਤਸਾਹ ਜੀ ਦੀ ਜ਼ਬਾਨੀ ਦਸਾਂ ਪਾਤਸ਼ਾਹੀਆਂ ਦੇ ਰੂਪ ਕਿਹਾ
ਦਰਸਾਉਣਾ, ਲਿਖਾਰੀ ਦੀ ਗੰਭੀਰ ਸ਼ਰਾਰਤ ਹੈ।
ਚੌਪਈ॥ ਆਗਯਾ ਔਰ ਸੁਨੋ ਮਨੁ ਲਾਇ। ਸਭ ਹੀ ਮਨਿ ਧਾਰੋ ਸੁਖ ਪਾਇ।
ਪਾਛੈ ਚਾਲ਼ੀ ਰੀਤਿ ਇਹ ਆਈ। ਮਿਰਤਕ ਪਾਛੇ ਐਸ ਕਰਾਈ॥ 695॥
ਗਰੁੜ ਪੁਰਾਣ ਪਢਾਵਤ ਕੋਊ। ਔਰ ਪੁਰਾਣ ਪੜ੍ਹਤ ਸੁਖ ਹੋਊ।
ਬੇਦਪੁਰਾਣ ਅਬ ਸਭਿ ਮਥ ਲੀਨੇ। ਸਾਰ ਗ੍ਰਿੰਥ ਸਭੁ ਪ੍ਰਗਟ ਕੀਨੇ॥ 696॥
ਅਰਥ:-ਇਕ ਆਗਿਆ ਹੋਰ ਮਨ ਲਾ ਕੇ ਸੁਨੋ, ਇਸ ਨੂੰ ਮਨ ਵਿੱਚ ਵਸਾ ਕੇ
ਤੁਸੀਂ ਸਾਰੇ ਸੁਖ ਮਾਣਿਆ ਕਰੋਗੇ। ਪਿਛਲੇ ਸਮਿਆ ਤੋਂ ਮਿਰਤਕ ਪ੍ਰਾਣੀ ਦੇ ਪਿੱਛੇ ਇਸ ਪ੍ਰਕਾਰ ਦੀ
ਰੀਤ ਚਲੀ ਆਈ ਹੈ। 695. ਕਿ, ਕੋਈ ਤਾਂ ਗਰੁੜ ਪੁਰਾਣ ਦਾ ਪਾਠ ਕਰਾਉਂਦਾ ਸੀ ਅਤੇ ਕੋਈ ਕਿਸੇ ਹੋਰ
ਪੁਰਾਣ ਦਾ ਪਾਠ ਕਰਵਾ ਕੇ ਸਖ ਮਾਣਦਾ ਸੀ। ਪਰ ਹੁਣ (ਅਸਾਂ) ਸਾਰੇ ਵੇਦ ਪੁਰਾਣਾ ਨੂੰ ਰਿੜਕ ਕੇ
ਉਨ੍ਹਾਂ ਦਾ ਤੱਤ-ਸਾਰ ਇਹ (ਗੁਰੂ) ਗ੍ਰੰਥ ਪ੍ਰਗਟ ਕੀਤਾ ਹੈ। 693.
ਹੁਸ਼ਿਆਰ ਲਿਖਾਰੀ ਨੇ ਗੁਰਮਤਿ ਤੋਂ ਅਗਿਆਨੀ ਪਾਠਕ ਦੇ ਮਨ ਵਿੱਚ ਇਹ ਭਰਮ ਵੀ,
ਪੰਚਮ ਪਾਤਸ਼ਾਹ ਜੀ ਜ਼ਬਾਨ ਹੀ ਪੱਕਾ ਕਰਾ ਦਿੱਤਾ ਕਿ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿਆਰ ਕੀਤੇ
ਜਾਣ ਵਾਲੇ ਭਾਗਾਂ ਵਾਲੇ ਦਿਹਾੜੇ ਤੋਂ ਪਹਿਲਾਂ {(ੳ) ਬ੍ਰਾਹਮਣੀ ਮਰਯਾਦਾ ਵਾਲਾ ਜਨੇਊ ਪਾਉਣ
ਤੋਂ ਨਾਹ ਕਰਨ ਵਾਲੇ, (ਅ) ਵਿਆਹ ਸਮੇ ਵੇਦਕ ਰੀਤੀ ਵਾਲੀਆਂ ਪ੍ਰਚਲਤ ਕਰਮ-ਬੰਦਸ਼ਾਂ ਤੋਂ ਬਗ਼ਾਵਤ ਕਰ
ਜਾਣ ਵਾਲੇ-ਸਤਿਗੁਰੂ ਨਾਨਕ ਸਾਹਿਬ ਜੀ ਦੇ ਆਪਣੇ ਹੀ} ਗੁਰਸਿੱਖਾਂ ਵਿੱਚ ਵੀ, ਗਰੁੜ ਪਰਾਣ
ਦਾ ਜਾਂ ਕਿਸੇ ਹੋਰ ਪੁਰਾਣਾਂ ਦਾ ਪਾਠ ਕਰਵਾਉਣ ਦਾ ਰਿਵਾਜ ਪ੍ਰਚਲਤ ਸੀ।
ਪਾਠਕ ਸੱਜਣ ਜਿਵੇਂ ਪਹਿਲਾਂ ਤੋਂ ਹੀ ਵੇਖੀ ਵਿਚਾਰੀ ਆ ਰਹੇ ਹਨ ਕਿ, ਗੁਰੂ
ਪੰਥ ਦੀ ਧਾਰਮਿਕ ਵਾਗ-ਡੋਰ ਦੇ ਮਾਲਕ ਬਣੀ ਬੈਠੇ, ਸਨਮਾਨ ਜੋਗ ਸਿੰਘ ਸਾਹਿਬ ਵੇਦਾਂਤੀ ਜੀ,
ਲਿਖਾਰੀ ਦੀ ਕੁਟਲਤਾ ਨੂੰ ਨੰਗਾ ਕਰਨ ਦੇ ਥਾਂ, ਸਗੋਂ ਨਿਰੰਤਰ ਲੁਕਾਉਂਦੇ ਹੀ ਤਰੇ ਆ ਰਹੇ ਹਨ ਹੁਣ
ਏਥੇ ਫਿਰ ਉਵੇ ਹੀ ਲਿਖਾਰੀ ਦੇ ਇਸ ਕੁਟਲ ਭਾਵ ਨੂੰ ਕਿ, ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇਵਲ ਵੇਦ
ਪੁਰਾਣਾ ਦੇ ਗਿਆਨ ਦਾ ਹੀ ਨਿਚੋੜ ਹਨ, ਅਰਥਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਨਵੀਂ ਗੱਲ
ਨਹੀਂ ਹੈ, ਸਗੋਂ ਇਹ ਕੇਵਲ ਵੇਦ ਪੁਰਾਣਾ ਵਿਚੋਂ ਪ੍ਰਾਪਤ ਕੀਤੇ ਗਿਅਨ ਦਾ ਨਿਚੋੜ ਹੀ ਹੈ, (ਵੇਦਾਂਤੀ
ਨੇ) ਟੂਕ ਵਿੱਚ ਲਿਖਾਰੀ ਦੀ ਲਿਖਤ ਦੇ ਅਸਲ ਭਾਵ-ਅਰਥਾਂ ਦੇ ਪ੍ਰਤਿਕੂਲ, ਸਗੋਂ ਇਸ ਪ੍ਰਕਾਰ ਲਿਖ
ਦਿੱਤਾ:- (ਵੇਦ ਪੁਰਾਨ) - ‘ਰਿੜਕ ਲਏ ਹਨ ਭਾਵ, ਸਾਰੇ ਖੋਜ ਲਏ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ
ਵਿੱਚ ਸਾਰਾ ਸਿਧਾਂਤ ਪ੍ਰਗਟ ਕਰ ਦਿਤਾ ਹੈ ਜੋ ਵੇਦਾਂ ਅਤੇ ਸਿਮ੍ਰਿਤੀਆਂ ਤੋਂ ਸ੍ਰੇਸ਼ਟ ਹੈ।’ ਧਿਆਨ
ਨਾਲ ਪੜ੍ਹੀਏ ਤਾਂ ਵੇਖਾਂਗੇ ਕਿ, ਲਿਖਾਰੀ ਨੇ ਤਾਂ ‘ਸਿਮ੍ਰਿਤੀਆਂ’ ਦਾ ਕਿਤੇ ਜ਼ਿਕਰ ਤੱਕ
ਨਹੀ ਕੀਤਾ, ਪਰ, ਆਪਣੀ ਪਦਵੀ ਦੀ ਨਾਜਾਇਜ਼ ਵਰਤੋਂ ਕਰਦਿਆਂ ਵੇਦਾਂਤੀ ਜੀ ਨੇ ਸਾਰੇ ਦਾ ਸਾਰਾ
ਕੁੱਝ ਨਿਰ-ਅਧਾਰ ਆਪਣੇ ਕੋਲੋਂ ਝੂਠ ਹੀ ਲਿਖ ਦਿਤਾ? ਸੰਪਾਦਕ ਸਾਹਿਬਾਨ ਦੀ ਇਹ ਚਿੰਤਾ- ਹਾਏ, ਕਿਤੇ
ਲਿਖਾਰੀ ਦੀ ਕੁਟਲਤਾ ਤੋਂ ਪਾਠਕ ਸੁਚੇਤ ਹੋ ਕੇ ਕੋਈ ਰੌਲਾ ਨਾ ਖੜਾ ਕਰ ਦੇਣ? ਕਿਤੇ ਸਾਡੇ ਕੀਤੇ
ਕੱਤਰੇ ਤੇ ਪਾਣੀ ਨਾ ਫਿਰ ਜਾਵੇ? ਕਿਤੇ ਸਾਡਾ ਇਹ ਝੂਠ-ਰੂਫ ‘ਰੇਤ ਦਾ ਕੋਟਿ’ ਢਹਿ ਢੇਰੀ ਹੀ
ਨਾ ਹੋ ਜਾਵੇ? ਸਾਡੇ ਸਤਿਕਾਰਯੋਗ ਸਿੰਘ ਸਾਹਿਬ ਜੀ ਝੂਠ ਤੇ ਝੂਠ ਲਿਖੀ ਤੁਰੇ ਜਾ ਰਹੇ ਹਨ।
ਕਿਡਾ ਘੋਰ ਅਨਰਥ ਕੀਤਾ ਜਾ ਰਿਹਾ ਹੈ ਕਿ, ਲਿਖਾਰੀ ਨੇ ਸਾਰਾ ਕੂੜ ਕੁਬਾੜ
ਭਾਈ ਮਨੀ ਸਿੰਘ ਜੀ ਰਾਹੀਂ ਪੰਚਮ ਪਾਤਸ਼ਾਹ ਜੀ ਦੀ ਜ਼ਬਾਨੀ ਫ਼ੁਰਮਾਨ ਕੀਤਾ ਹੀ ਦਰਸਾਇਆ ਹੈ। ਜਿਸ ਤੋਂ
ਸਾਡੇ ਗੁਰਬਾਣੀ ਤੋਂ ਅਗਿਆਨੀ ਪਰਚਾਰਕ ਟਪਲਾ ਖਾ ਕੇ ਉਸ ਸਾਰੇ ਕੁਟਲ ਕੁਢਰ ਨੂੰ ਪੰਥ ਵਿੱਚ ਪਰਚਾਰੀ
ਤੁਰੇ ਜਾ ਰਹੇ ਹਨ। ਅਤੇ ਸਾਰਾ ਝੂਠ ਗੁਰਮਤਿ ਸਚੁ ਦਾ ਰੂਪ ਬਣਦਾ ਰਿਹਾ ਅੱਜ ਪੂਰਨ ਗੁਰਮਤਿ ਬਣ
ਚੁੱਕਿਆ ਹੈ।
ਏਥੇ ਹੁਣ ਲਿਖਾਰੀ ਜੀ ਪੰਚਮ ਪਾਤਸ਼ਾਹ ਜੀ ਦੀ ਹੀ ਜ਼ਬਾਨੀ ਸਿੱਖਾਂ ਲਈ ਗੁਰਮਤਿ
ਵਿਰੋਧੀ ਰੀਤ ਦ੍ਰਿੜ ਕਰਵਾ ਰਹੇ ਹਨ:-- ਮ੍ਰਿਤੁ ਪਾਛੇ ਇਹ ਰੀਤਿ ਕਰਾਵੋ। ਗੁਰੂ ਗ੍ਰੰਥ ਕਾ ਪਾਠ
ਧਰਾਵੋ।
ਪਾਵੈ ਭੋਗ ਰਾਗਮਾਲਾ ਪੜ੍ਹਿ। ਛਿਨ ਮਹਿ ਪਾਪ ਜਾਹਿ ਤਿਨ ਸੜ॥
697॥
ਛਿਨ ਮਹਿ=ਇਕ ਪਲ ਵਿੱਚ ਹੀ।
ਅਰਥ:-ਮਿਰਤਕ ਦੇ ਪਿੱਛੇ ਇਹ ਰੀਤ ਕਰਿਆ ਕਰੋ ਕਿ, ਉਸ ਦੇ ਨਿਮਿਤ (ਸ੍ਰੀ)
ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਧਰਾਉ ਤੇ ਰਾਗਮਾਲਾ ਪੜ੍ਹ ਕੇ ਭੋਗ ਪਾਉ ਜਿਸ ਤੋਂ (ਉਸ ਮਿਤਰਕ
ਪ੍ਰਾਣੀ ਦੇ ਕੀਤੇ ਸਾਰੇ) ਪਾਪ ਇੱਕ ਪਲ ਵਿੱਚ ਸੜ ਜਾਇਆ ਕਰਨਗੇ। 697॥
ਲ਼ਿਖਾਰੀ ਨੂੰ ਰਾਗਮਾਲਾ ਪੜ੍ਹਨ ਦਾ ਉਚੇਚਾ ਫ਼ਿਕਰ? ਰਾਗਮਾਲਾ ਪੜ੍ਹਨ ਦੇ ਨਾਲ
ਹੀ ਸਾਰੇ ਪਾਪ ਇੱਕ ਪਲ ਵਿੱਚ ਸੜ ਜਾਣ ਦਾ ਭਰੋਸਾ ਦਿਵਾਉਣਾ? ਕੀ ਕਿਤੇ ਖ਼ਾਸ ਭਾਣਾ ਵਰਤਿਆ ਹੋਣ ਦਾ
ਸੂਚਕ ਤਾਂ ਨਹੀਂ ਹੈ? ਡੂੰਘੀ ਵਿਚਾਰ ਦੀ ਲੋੜ?
ਕੜ੍ਹਾ ਪ੍ਰਸ਼ਾਦੁ ਜਿਹ ਨਿਮਿਤ ਦਿਵਾਵੈ। ਨਰਕ ਦੁਆਰੁ ਤਿਸੁ ਨਹਿ ਦ੍ਰਿਸਟਾਵੈ।
ਪਾਛੈ ਮ੍ਰਿਤਕ ਐਸ ਬਿਧਿ ਕਰੋ। 1-ਜੀਵਤ ਜਤਨ ਐਸ ਬਿਧਿ ਧਰੋ॥ 698॥
ਅਰਥ:-ਜਿਸ ਮਿਰਤਕ ਦੇ ਨਮਿਤ ਕੜ੍ਹਾ ਪਰਸ਼ਾਦ ਭੇਟਾ ਕੀਤਾ ਜਾਵੇ ਤਾਂ ਉਹ
(ਮ੍ਰਿਤਕ) ਨਰਕਾਂ ਦੇ ਦਰਸ਼ਨ ਕਰਨੋਂ ਬਚ ਰਹੇਗਾ? ਗੀ ਹੈ ਤੁਸੀਂ ਹਰ ਮਿਰਤਕ ਦੇ ਪਿੱਛੇ ‘ਜੀੳ੍ਹਦਿਆਂ
ਇਸ ਪ੍ਰਕਾਰ ਯਤਨ ਕਰੋ’ (ਵੇਦਾਂਤੀ ਜੀ ਨੇ ਟੂਕ ਵਿੱਚ ਏਨੇ ਹੀ ਬਚਨ ਲਿਖੇ ਹਨ)। (698)
ਨੋਟ-ਹੈਰਾਨੀ ਜਨਕ ਸਥਿਤੀ ਹੈ ਕਿ, ਲਿਖਾਰੀ ਤਾਂ ਸਪੱਸ਼ਟ ਸ਼ਬਦਾਂ ਵਿਚ-
(ਕੜ੍ਹਾ ਪ੍ਰਸ਼ਾਦੁ ਜਿਹ ਨਿਮਿਤ ਦਿਵਾਵੈ। ਨਰਕ ਦੁਆਰੁ ਤਿਸੁ ਨਹਿ ਦ੍ਰਿਸਟਾਵੈ।) ਇਹ ਕਹਿ ਰਿਹਾ ਹੈ
ਕਿ ਮਰ ਗਏ ਜਿਸ (ਮਿਰਤਕ) ਦੇ ਨਿਮਿਤ ਕੜ੍ਹਾ ਪ੍ਰਸ਼ਾਦ ਭੇਟਾ ਕੀਤਾ ਜਾਵੇ ਉਹ ਨਰਕਾਂ ਵਿੱਚ ਨਹੀਂ
ਪੈਂਦਾ ਪਰ ਵਿਦਾਂਤੀ ਜੀ ਜੀਊਂਦਿਆ ਇਹ ਰਸਮ ਕਰਨ ਦੀ ਗੱਲ ਲਿਖ ਰਹੇ ਹਨ। ਨਰਕਾਂ ਤੋਂ ਜੀਊਂਦੇ ਬਚ
ਲਿਕਣ ਗੇ ਕਿ ਜਾਂ ਮਰਨ ਵਾਲਾ? ਕੋਣ ਕਰੇ ਸਾਫ਼ ਇਸ ਘੁੰਡੀ ਨੂੰ?
ਦੋਹਰਾ॥ ਧਾਰਿ ਪ੍ਰੇਮ, ਗੁਰ ਗ੍ਰਿੰਥ ਕਾ ਪਾਠ ਕਰੈ ਮਨ ਲਾਏ।
ਰਾਗਮਾਲ ਪੜ੍ਹਿ ਪ੍ਰੇਮ ਸੋਂ ਭੋਗ ਜਪੁ ਜੀ ਤੇ ਪਾਇ॥ 699॥
ਅਰਥ:-ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਮਨ ਲਾ ਕੇ ਕਰੋ ਅਤੇ ਫਿਰ ਬੜੇ
ਪ੍ਰੇਮ ਨਾਲ ਰਾਗ ਮਾਲਾ ਪੜ੍ਹ ਕੇ, ਪਾਠ ਦਾ ਭੋਗ, ਜਪੁ ਜੀ ਤੇ ਪਾਵੋੇ।
ਪਹਿਲਾਂ, ਰਾਗ ਮਾਲਾ ਪੜ੍ਹਨ ਤੋਂ ਇੱਕ ਪਲ ਵਿੱਚ ਸਾਰੇ ਪਾਪਾਂ ਦੇ ਸੜ ਜਾਣ
ਦਾ ਭਰਮ ਪਾ ਲਿਆ ਤੇ ਹੁਣ ਇਸ ਦੋਹਰੇ ਵਿਚ, ਪਾਠ ਉਪਰੰਤ ਉਚੇਚੇ ਤੌਰ ਤੇ ਜਪੁ ਸਾਹਿਬ ਦੇ
ਪਾਠ ਤੇ ਭੋਗ ਪਾਉਣ ਦੀ ਗੱਲ ਦਾ ਕੀ ਅਰਥ? ਜਦ ਪਾਠ ਦੇ ਅਰੰਭ ਵਿੱਚ ਹੀ ਜਪ ਸਾਹਿਬ ਦਾ ਪਾਠ ਕਰ ਲਿਆ
ਹੁੰਦਾ ਹੈ ਫਿਰ, ਉਚੇਚੇ ਤੌਰ ਤੇ ਕੇਵਲ ਉਸੇ ਬਾਣੀ ਦੇ ਦੋਬਾਰਾ ਪਾਠ ਤੇ ਭੋਗ ਪਾਉਣ ਦੀ ਪਾਬੰਦੀ ਦਾ
ਕੀ ਭਾਵ? ਧਿਆਨ ਰਹੇ ਕਿ, ਪੰਥ ਵਲੋਂ ਲਿਖੇ ਸਿੱਖ ਰਹਿਤ ਮਰਯਾਦਾ ਦੇ ਖਰੜੇ ਵਿੱਚ ਸਿਵਾਏ ਅਨੰਦ
ਸਾਹਿਬ ਜੀ ਦੇ ਪਾਠ ਤੋਂ ਹੋਰ ਬਾਣੀ ਪੜ੍ਹਨ ਦਾ ਕੋਈ ਜ਼ਿਕਰ ਨਹੀਂ ਹੈ।