.

ਮ੍ਰਿਤਕ ਪ੍ਰਾਣੀ ਦੇ ਪਾਪ ਸੜ ਜਾਣ ਬਾਰੇ ਪਾਏ ਗੁਰਮਤਿ-ਵਿਰੋਧੀ ਭਰਮ ਸਬੰਧੀ ‘ਗੁਰਮਤਿ-ਵਿਚਾਰਾਂ’ -

ਗੁਰਮਤਿ ਵਿਰੋਧੀ ਪੁਸਤਕ ਲਿਖਣ ਵਾਲੇ ਕੁਟਲ ਲਿਖਾਰੀ ਨੇ, ‘ਮਿਰਤਕ ਦੇ ਪਿੱਛੋਂ ਉਸ ਦੇ ਪਾਪਾਂ ਦਾ ਨਾਸ ਕਰਨ ਹਿੱਤ ਪਹਿਲਾਂ ਗਰੁੜ ਪੁਰਾਣ ਦੇ ਪਾਠ ਦੇ ਰਿਵਾਜ ਦੀ ਗੱਲ ਦਾ ਚੇਤਾ ਕਰਵਾ ਕੇ, ਗੁਰਸਿੱਖਾਂ ਦੇ ਮਨਾਂ ਵਿੱਚ ਉਸੇ ਗੁਰਮਤਿ ਵਿਰੋਧੀ ਰੀਤ ਨੂੰ ਸੁਰੀਜਤ ਰੱਖਣ ਲਈ, ਗਰੁੜ ਪੁਰਾਣ ਦੇ ਥਾਂ ਮਿਰਤਕ ਦੇ ਪਿੱਛੋਂ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਰੀਤ ਦ੍ਰਿੜ ਕਰਾਉਣ ਲਈ, ਉਪਰੋਕਿਤ ਚੌਪਈਆਂ ਸਤਿਗੁਰੂ ਨਾਨਕ ਸਾਹਿਬ ਜੀ ਦੇ ਪੰਜਵੇ ਸਰੂਪ ਦੇ ਮੁਖਾਰਬਿੰਦ ਵਿਚੋਂ ਉਚਾਰੀਆਂ ਦਰਸਾ ਦਿੱਤੀਆਂ ਹਨ। ਅਤੇ ਫਿਰ ਵਡਾ ਦੁਖਦਾਈ ਭਾਣਾ ਇਹ ਵਰਤਿਆ ਕਿ, ਪੰਥ ਦੀਆਂ ਸਿਰਮੌਰ ਪਦਵੀਆਂ ਮਾਣ ਰਹੀਆਂ, ਵਡੀਆਂ ਸਨਮਾਨਤ ਵਿਭੂਤੀਆਂ ਨੇ ਇਸ ਪੁਸਤਕ ਦੀਆਂ ਸਿਫ਼ਤਾਂ ਨਾਲ ਭਰਪੂਰ ਪ੍ਰੰਸਸਾ ਪੱਤਰਾ ਨਾਲ ਸਿੰਗਾਰ ਕੇ ਗੁਰਮਤਿ ਵਿਰੋਧੀ ਇਸ ਪੁਸਤਕ ਨੂੰ, SGPC ਦੀ ਮੋਹਰ ਹੇਠਾ ਪੰਥ ਲਈ ਸੁਗ਼ਾਤ ਵਜੋਂ 3 ਸਾਲ ਤੋਂ ਵੰਡਣਾ ਸ਼ੁਰੂ ਕੀਤਾ ਹੋਇਆ ਹੈ। ਉਸ ਤੋਂ ਇਸ ਪੁਸਤਕ ਵਿਚਲੀਆਂ ਗੁਰਮਤਿ ਵਿਰੋਧੀ ਕਹਾਣੀਆਂ ਗੁਰਮਤਿ ਦਾ ਅੰਗ ਬਣ ਜਾਣ ਵਿੱਚ ਕੋਈ ਰੋਕ ਨਹੀਂ ਰਹਿਣੀ। ਇਹ ਗੁਰਬਿਲਾਸ ਗੁਰਸਿੱਖਾਂ ਵਿੱਚ ਬ੍ਰਾਮਣੀ ਭਰਮ ਸੁਰਜੀਤ ਕਰੀ ਰੱਖਣ ਦੀ ਯੋਜਨਾ ਦਾ ਬੜਾ ਅਸਰਦਾਰ ਯਤਨ ਮਾਨੋ ਅਮੋਗ-ਬਾਣ ਹੈ।

ਉਪਰੋਕਤ ਬ੍ਰਹਮਣੀ ਭਰਮ ਨੂੰ ਦੂਰ ਕਰਨ ਲਈ ਸਾਨੂੰ ਗੁਰਬਾਣੀ ਦੀ ਬਹੁਪੱਖੀ ਵਿਚਾਰ ਕਰਨ ਦੀ ਲੋੜ ਹੈ। ਸਭ ਤੋਂ ਪਹਿਲਾਂ ਪ੍ਰੋਹਿਤਵਾਦੀ ਵਿਸ਼ਵਾਸ਼ ਵਾਲੀ ਮੌਤ ਬਾਰੇ ਗੁਰਮਤਿ ਦਾ ਪੱਖ ਜਾਣ ਲੈਣਾ ਚਾਹੀਦਾ ਹੈ। ਮਿਰਤਕ ਪਿਛੋਂ ਉਸ ਦੀ ਕਲਿਆਨ ਲਈ ਜਿਸ ਗਰੁੜ ਪੁਰਾਣ ਦੇ ਪਾਠ ਕਰਨ ਦੀ ਮੁਢਲੀ ਮਰਯਾਦਾ ਦਾ ਜ਼ਿਕਰ, ਲਿਖਾਰੀ ਨੇ- (ਉਪਰੋਕਤ 695-696ਚੌਪਈਆਂ) ਪੰਚਮ ਪਾਤਸ਼ਾਹ ਜੀ ਤੋਂ ਹੀ ਕਰਵਾਇਆ ਹੈ, ਉਸ ਗਰੁੜ ਪੁਰਾਣ ਦਾ ਅਧਿਆਇ ਵਾਰ ਜ਼ਿਕਰ ‘ਬਿੱਪ੍ਰਨ ਕੀ ਰੀਤ ਤੋਂ ਸਚੁ ਦਾ ਮਾਰਗ’ ਪੁਸਤਕ ਦੇ ਛੇਵੇਂ ਭਾਗ ਦੇ ਤੀਜੇ ਕਾਂਡ ਵਿੱਚ ਬੜੇ ਵਿਸਥਾਰ ਨਾਲ ਲਿਖਿਆ ਹੋਇਆ ਹੈ। ਸੁਜਾਨ ਪਾਠਕ ਉਸ ਨੂੰ ਪੜ੍ਹ ਕੇ ਭਲੀ ਭਾਂਤੀ ਸਮਝ ਸਕਦੇ ਹਨ ਕਿ, ਇਨ੍ਹਾਂ ਪੁਰਾਣਾ ਰਾਹੀ ਭਾਰਤੀ ਮਨੁੱਖ ਦੇ ਹਿਰਦੇ ਵਿੱਚ ਮੌਤ ਦੇ ਸਮੇ ਦਾ ਅਜੇਹਾ ਭੈ ਕਬੂਲ਼ ਕਰ ਲਿਆ ਕਿ, ਹਿੰਦੂ ਸਮਾਜ ਬ੍ਰਾਹਮਣ ਦੀ ਕਿਰਿਆ ਕਰਮ-ਰੁਪ-ਨਿਰਦਈ ਲੁਟ ਦਾ ਸਦੀਵੀ ਸ਼ਿਕਾਰ ਬਣ ਗਿਆ। ਵਡੀ ਹੈਰਾਨੀ ਹੈ ਕਿ, ਏਧਰ ਅਸੀਂ ਵੀ ਸਤਿਗੁਰੂ ਨਾਨਕ ਸਾਹਿਬ ਜੀ ਦੇ ਹੀ ਦਸਵੇਂ ਸਰੂਪ, ਸ਼੍ਰੀ ਦਸ਼ਮੇਸ਼ ਜੀ ਦੇ ਪਾਵਨ ਪਵਿੱਤਰ ਨਾਮਣੇ ਨਾਲ ਮੜ੍ਹੀ ਹੋਈ ਜਿਸ ਚੌਪਈ ਸਾਹਿਬ ਦਾ ਪਾਠ ਨਿਤ ਰੋਜ਼ ਕਰਦੇ ਹਾਂ ਉਸ ਵਿਚਲੀ ਇਹ ਚੌਪਈ:- ਆਪ ਹਾਥ ਦੈ ਮੁਝੈ ਉਬਰਿਯੈ॥ ਮਰਨ ਕਾਲ ਕਾ ਤ੍ਰਾਸ ਨਿਵਰਿਯੈ॥ ਹੂਜੋ ਸਦਾ ਹਮਾਰੇ ਪੱਛਾ॥ ਸਰੀ ਅਸਿਧੁਜ ਜੂ ਕਰਿਯੋ ਰੱਛਾ”॥ 5॥

ਅਰਥ:--ਕਿਰਪਾ ਸਹਿਤ ਆਪਣਾ ਹੱਥ ਦੇ ਕੇ ਮੇਰਾ ਉਧਾਰ ਕਰੋ, ਅਤੇ ਮੌਤ ਦੇ ਸਮੇ ਦੇ ਤੋਂ ਲੱਗ ਰਹੇ ਭੈ ਦਾ ਨਿਵਾਰਣ ਕਰੋ। ਆਪ ਸਦਾ ਸਾਡੇ ਪੱਖ ਵਿੱਚ ਰਹੋ ਅਤੇ ਹੇ (ਹੇ ਦੂਲੋ ਦੇਵੀ ਦੇ ਨਵੇ ਪਤੀ) ਸ੍ਰੀ ਅਸਧੁਜ ਜੀਓ! ਆਪ ਸਾਡੀ ਰਖਿਆ ਕਰੋ। 381. ਵੀ, ਏਹੀ ਪੁਕਾਰਾਂ ਕਰ ਰਹੀ ਹੈ, ਕਿ, ਦਸਵੇਂ ਥਾਂ ਆ ਕੇ- ਦਸ਼ਮੇਸ਼-ਰੂਪ ਸਤਿਗੁਰੂ ਨਾਨਕ ਸਾਹਿਬ ਤਾਂ ਆਪ ਹੀ ਮੌਤ ਦੇ ਸਮੇਂ ਤੋਂ ਥਰ ਥਰ ਕੰਬਦੇ ਇਸ ਸੰਸਾਰ ਤੋਂ ਵਿਦਾ ਹੋਏ ਸਨ। ਉਨ੍ਹਾਂ ਨੇ ਕਿਸੇ ਦੂਜੇ ਨੂੰ ਮੌਤ ਦੇ ਭੈ ਤੋਂ ਨਿਵਿਰਤ ਕੀ ਕਰਨਾ ਸੀ? ਕੇਵਲ ਇਹ ਇੱਕੋ ਚੌਪਈ ਸਾਰੀ “ਚੌਪਈ ਸਾਹਿਬ” ਨੂੰ ਗੁਰਮਤਿ ਦੀ ਭਰਪੂਰ ਖੰਡਣਾ ਵਾਲੀ ਅਥਵਾ ਸਤਿਗੁਰਾਂ ਦੇ ਜੀਵਨ ਇਤਿਹਾਸ ਨੂੰ ਬ੍ਰਾਹਮਣੀ ਡਰ ਭੈ ਵਿੱਚ ਗੁਜ਼ਾਰਿਆ, ਮੌਤ ਤੋਂ ਘਾਬਰੇ ਕਾਇਰਾਂ ਦੇ ਜੀਵਨ ਵਾਲੇ ਹੋਏ, ਦਰਸਾ ਰਹੀ ਹੋਣ ਦੇ ਕਾਰਨ, ਮਨੁੱਖਤਾ ਦੇ ਸ਼ੁੱਭ ਗੁਣਾ ਦਾ ਨਾਸ ਕਰਨ ਵਾਲੀ ਹੈ।

* {Foot note:--ਕੌੜਾ ਸੁਚ:--ਸਤਿਗੁਰਾਂ ਦੇ ਪੰਜ-ਭੂਤਕ ਸਰੀਰ ਦੇ ਵਿਛੋੜੇ ਉਪਰੰਤ ਛੇਤੀ ਹੀ ਸਾਡੇ ਧਰਮ ਅਸਥਾਨਾ ਤੇ ਸੰਚਾਲਕ ਆ ਬਣੇ, ਉਦਾਸੀ-ਨਿਰਮਲੇ-ਮਹੰਤ-ਰੂਪ ਪ੍ਰੋਹਿਤ-ਵੈਰੀ ਨੇ ਉਹ ਸਾਰੀਆ ਬਿੱਪਰੀ ਰੀਤਾਂ ਪੰਥ ਵਿੱਚ ਪ੍ਰਚਲਤ ਕਰ ਦਿੱਤੀਆਂ ਜਿਨ੍ਹਾਂ ਦੇ ਕਾਰਨ ਅੱਜ ਪੰਥ ਦਾ ਹਰ ਇੱਕ ਸੂਝਵਾਨ ਗੁਰਮੁਖ, ਸਖ਼ਤ ਚਿੰਤਾਤਰ ਹੈ। ਮਹੰਤ ਰੂਪ ਉਸ ਵੈਰੀ ਨੇ ਸ੍ਰੀ ਦਰਬਾਰ ਸਾਹਿਬ ਜੀ ਦੀ ਪ੍ਰਕਰਮਾ ਵਿੱਚ 33 ਕ੍ਰੋੜ ਦੇਵੀ ਦੇ ਤਿਆਂ ਦੀਆਂ ਮੂਰੀਤੀਆਂ ਦੀ ਪੂਜਾ ਅਰੰਭ ਕਰਵਉਣ ਦੇ ਨਾਲ, ਜਦ ਪੰਥ ਦੀ ਬਹੂ ਬੇਟੀ-ਰੂਪ ਅਣਖ ਨੂੰ ਹੱਥ ਪਾਉਣ ਦਾ ਰਾਹ ਵੀ ਫੜ ਲਿਆ. ਤਾਂ, ਕ੍ਰੋਧਵਾਨ ਹੋਏ ਅਣਖੀ ਸਿੰਘ ਜੀ ਨੇ (ਕੇਵਲ ਵਿਖਾਵੇ ਮਾਤ ਐਵੇਂ ਕਹਿਣ ਨੂੰ ਹੀ) ਪੰਥ ਦਾ ਪਿੱਛਾ ਉਨ੍ਹਾਂ ਪ੍ਰੱਤਖ ਬਿੱਪ੍ਰਾਂ ਤੋਂ ਨਿਰਸੰਦੇਹ ਛੁਡਾ ਦਿੱਤਾ। ਪਰ ਅਸਲੀਯਤ ਇਹ ਹੈ ਕਿ, ਗੁਰੂ ਖ਼ਾਲਸੇ ਵਿੱਚ ਆ ਵੜੀਆਂ ਬ੍ਰਾਹਮਣੀ ਰੀਤਾਂ ਦੀ ਅਸਲੀਯਤ ਨੂੰ ਨਾ ਸਮਝਿਆਂ ਅਤੇ ਉਹ ਜਿਉਂ ਦੀਆਂ ਤਿਉਂ ਹੀ ਪਰਚਲਤ ਰਹੀਆਂ। ਧਾਰਮਿਕ ਆਗੂ ਦੀ ਸ਼ਕਲ ਸੂਰਤ ਬਦਲ ਗਈ ਪਰ ਵਾਸਤਵ ਵਿੱਚ ਉਹ ਸਾਖ਼ਸ਼ਾਤ ਬਿੱਪ੍ਰ ਆਗੂਆਂ ਨਾਲੋਂ ਵੱਧ ਹਾਨੀ ਕਾਰਕ ਸਿੱਧ ਹੁੰਦੇ ਆ ਰਹੇ ਹਨ। ਪੰਥ ਦੇ ਲੀਡਰ ਦੀ ਇਸ ਸਾਰੀ ਖੇਡ ਦੇ ਸਮੇ, ਕਹਿਣ ਨੂੰ ਦਸਵੇਂ ਗੁਰੂ ਨਾਨਕ ਸਾਹਿਬ ਸਤਿਗੁਰੂ ਗੋਬਿੰਦ ਸਿੰਘ, ਦਸ਼ਮੇਸ਼ ਪਿਤਾ ਜੀ ਦੇ ਪਾਵਨ ਮੁਖਾਰਬੰਦ ਵਿੱਚ ਪ੍ਰਗਟ ਹੋਈ, ਚੌਪਈ ਤੋਂ ਤੁਰੰਤ ਪਿੱਛਾ ਨਾ ਛੁਡਾ ਲੈਣਾ ਮਹਿਗਾ ਪੈ ਰਿਹਾ ਹੈ। ਜਿਸ ਕਥਿਤ ਪਾਵਨ ਚੌਪੀ ਨੂੰ ਸਾਧੂ ਸਿੰਘ ਜੀ ਭੌਰਾ ਦੇ ਸਮੇ ਤੋਂ ਹੀ ਸੰਤ ਸਿੰਘ ਮਸਕੀਨ ਪੰਥ ਦਾ ਥੰਮ੍ਹ ਘੋਸ਼ਤ ਕਰੀ ਜਾਂਦਾ ਆਇਆ ਹੈ, ਉਸੇ (ਕਥਿਤ ਪਾਵਨ ਚੌਪਈ ਦੇ ਅਸਲੀ ਨੰਬਰ (ਭਾਵ, ਕਥਿਤ ਸ੍ਰੀ ਦਸਮ ਗੁਰੂ ਗ੍ਰੰਥ ਜੀ ਵਿਚਲੇ) ਨੰਬਰ ਭੰਨ ਕੇ ਨਵੀਂ ਗਿਣੱਤੀ ਦੇ ਦਿੱਤੀ। ਭਾਵ॥ 381॥ ਦੇ ਥਾਂ ( “ਹਮਰੀ ਕਰੋ ਹਾਥ …. ਕਰੋ ਪ੍ਰਤਿਪਾਰਾ” ) ਨੰਬਰ 1 ਕਰ ਦਿੱਤਾ। ਅਸਾ ਦਸ਼ਮ ਸਤਿਗੁਰੂ ਨਾਨਕ ਸਾਹਿਬ ਜੀ ਦੇ ਨਾਮਣੇ ਦਾ ਅਸਲਸਤਿਕਾਰ ਭੁਲਣ ਲੱਗਿਆਂ ਜ਼ਰਾ ਢਿੱਲ ਨਾ ਲਾਈ॥}

‘ਮੌਤ’ ਦੇ ਪਰਚਲਤ ਭੈ ਨੂੰ ਦੂਰ ਕਰ ਰਹੀ ਗੁਰੂ-ਮਤਿ ਦੀ ਬਹੁਪੱਖੀ ਵਿਚਾਰ:-

(1) ਸ਼ਬਦ ਦੀ ਵਿਚਾਰ ਨਾਲ ਜੁੜ ਕੇ ਜੇ ਗਿਆਨ ਪ੍ਰਾਪਤ ਨਹੀ ਕੀਤਾ ਤਾਂ ਸਤਿਗੁਰੂ ਜੀ ਦੀਆਂ ਨਜ਼ਰਾਂ ਵਿੱਚ ਅਸ਼ਜੇਹਾ ਜਗਤ ਮਿਰਤਕ ਹੈ-ਸਤਿਗੁਰੁ ਜਿਨੀ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ॥ ਅੰਤਰਿ ਗਿਆਨੁ ਨ ਆਇਓ ਮਿਰਤਕੁ ਹੈ ਸੰਸਾਰਿ॥ {88} ਬ੍ਰਾਹਣੀ ਰੀਤੀ ਰਿਵਾਜ ਤੋਂ ਸੁਚੇਤ ਕਰਨ ਦੀ ਸੇਵਾ ਦੇ ਨਾਲ, ਗੁਰਬਾਣੀ ਪ੍ਰਤੀ ਵੱਧ ਤੋਂ ਵੱਧ ਜਾਣਕਾਰੀ ਵੀ ਨਾਲੋ- ਕਰਾਈ ਜਾਣ ਦੇ ਕੀਤੇ ਸੰਕਲਪ ਦੀ ਪਾਲਣਾ ਵਿੱਚ ਕੇਵਲ ਸਬੰਤ ਤੁਕਾਂ ਹੀ ਲਿਖਣ ਦੇ ਥਾਂ, ਅਰਥਾਂ ਸਮੇਤਗੁਰੁ ਪੂਰਾ ਗੁਰੂਸਬਦ ਲਿਖਣ ਦਾ ਯਤਨ ਕੀਤਾ ਹੈ। ਗੁਰਬਾਣੀ ਵਿੱਚ ਮਰਨ, ਮਰਣ, ਮੋਇਆ, ਮੂਆ, ਮੀਚ, ਕਾਲ ਆਦਿ ਲਫ਼ਜ਼ ਤਾਂ ਬਹੁਤ ਵਾਰੀ ਆਇਆ ਹੈ ਪਰ Death ਬਾਰੇ ਵਰਤਿਆ ਜਾਂਦਾ ਪਰਚਲਤ ਸ਼ਬਦ ‘ਮੌਤ’ ਗੁਰੂ ਬਾਣੀ ਵਿੱਚੋਂ ਨਹੀਂ ਮਿਲਦਾ। ਏਵੇਂ ਸੁਆਸਾਂ ਰਹਿਤ ਸਰੀਰ ਲਈ, ਮਿਰਤਕ ਮੁਰਦਾਰ ਲੋਥਾ {-ਮਿਰਤਕ ਭਏ ਦਸੈ ਬੰਦ ਛੂਟੇ ਮਿਤ੍ਰ ਭਾਈ ਸਭ ਛੋਰੇ॥ (ਪੰਨਾ-480) -ਦੁਨੀਂਆ ਮੁਰਦਾਰ ਖੁਰਦਨੀ ਗਾਫਲ ਹਵਾਇ॥ (ਪੰਨਾ 723) -ਜਿਉ ਸਾਸ ਬਿਨਾ ਮਿਰਤਕ ਕੀ ਲੋਥਾੀ (ਪੰਨਾ-280)} ਪਦ ਤਾਂ ਮਿਲਦੇ ਹਨ, ਪਰ ਅਜੋਕਾ ਪਰਚਲ ਸ਼ਬਦ ‘ਲਾਸ਼’ ਵੀ ਗੁਰਬਾਣੀ ਵਿਚੋਂ ਨਹੀਂ ਮਿਲਦਾ।।

2- ਗੁਰਬਾਣੀ ਦਾ ਇੱਕ ਸੁਆਦਲਾ ਪੱਖ--ਬ੍ਰਾਹਮਣੀ ਗ੍ਰੰਥਾਂ (ਖ਼ਾਸ ਤੌਰ ਤੇ ਗਰੁੜ ਪੁਰਾਣ) ਵਿਚ, ਜਿਸ ਜਮਦੂਤ, ਜਮ, ਜਮਰਾਜ, ਅਥਵਾ ਚਿਤ੍ਰ ਗੁਪਤ ਅਤੇ ਧਰਮਰਾਜ ਆਦਿ ਅਤੇ ਉਨ੍ਹਾਂ ਦੇ ਵਾਸੇ ਵਾਲੇ ਥਾਂ ਟਿਕਾਣਿਆ ਦਿਆਂ ਬੜੇ ਡਰਾਉਣੇ ਚਿਤ੍ਰਾਂ ਦੁਆਰਾ ਮਨੁੱਖ ਨੂੰ ਭੈ-ਭੀਤ ਕਰ ਰੱਖਿਆ ਹੈ, ਗੁਰਮਤਿ ਨੇ ਉਸ ਸਭ ਕੁੱਝ ਨੂੰ, ਕੇਵਲ ਭਰਮ ਕਹਿ ਕੇ, ਉਨ੍ਹਾਂ ਦੀ ਕਿਸੇ ਹੋਂਦ ਬਾਰੇ ਬਣੇ ਵਿਸ਼ਵਾਸ਼ ਨੂੰ ਰੱਦ ਕਰਨ ਦਾ ਭਰਪੂਰ ਯਤਨ ਕੀਤਾ ਹੋਇਆ ਹੈ। “ਬਿੱਪਰਨ ਕੀ ਰੀਤ ਤੋਂ ਸਚੁ ਦਾ ਮਾਰਗ” - ਪੁਸਤਕ ਦੇ ਛੇਵੇਂ ਭਾਗ ੁਵਿੱਚ ਇਸ ਕਥਿਤ ਅਣਡਿਠੀ ਦੁਨੀਆਂ ਦੇ ਫੋਕੇ ਭਰਮ ਦੀ ਅਸਲੀਅਤ, ਗੁਰੂ ਸ਼ਬਦਾਂ ਦਆਰਾ ਬੜੇ ਵਿਸਥਾਰ ਨਾਲ ਸਪੱਸ਼ਟ ਕੀਤੀ ਹੋਈ ਹੈ। ਚਾਹਵਾਨ ਪਾਠਕ ਸੱਜਣ ਪੜ੍ਹ ਕੇ ਲਾਭ ਉਠਾ ਸਕਦੇ ਹਨ। ਪਰਲੋਕ ਸਿਧਾਰ ਚੁੱਕੇ ਮਹਾਨ ਵਿਦਵਾਨ ਪ੍ਰਿੰਸੀਪਲ ਸਾਹਿਬ ਸਿੰਘ ਜੀ ਰਚਿਤ- “ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ” ਵਿੱਚਲੇ ਅਰਥਾਂ ਦੇ ਅਧਾਰ ਤੇ, ਸਪੱਸ਼ਟ ਕੀਤਾ ਗਿਆ ਹੋਇਆ ਹੈ ਕਿ, ਸਤਿੁਗੁਰੂ ਗ੍ਰੰਥ ਸਾਹਿਬ ਜੀ ਨੇ, ਕਥਿਤ ਅਸਮਾਨੀ ਸੰਸਾਰ ਦੇ ਵਸਨੀਕਾਂ (ਜਮ, ਜਮੂਆ, ਜਮ-ਰਾਜ, ਧਰਮ-ਰਾਜ ਆਦਿਕ) ਦੀ ਪਛਾਣ ਕਰਾ ਰਹੇ, ਜਾਂ ਇਨ੍ਹਾਂ ਦੇ ਨਾਵਾਂ ਪ੍ਰਥਾਇ ਵਰਤੇ ਇਨ੍ਹਾਂ ਪਦਾਂ ਨੂੰ ਵੀ ਆਦਿ ਨੂੰ ‘ਆਤਮਕ ਮੌਤ” ਦੇ ਲਖਾਇਕ ਹੀ ਮੰਨਿਆ ਹੈ। ਇਨ੍ਹਾਂ ਕਥਿਤ ਸ਼ਕਤੀਆਂ ਦੀ ਕਿਸੇ ਹੋਂਦ ਨੂੰ ਗੁਰੂ ਬਾਣੀ ਨੇ ਮੁਢੋਂ ਹੀ ਰੱਦ ਕੀਤਾ ਹੈ। ਇਸ ਵਿਸ਼ੇ ਨੂੰ ਪੁਸਤਕ ਬਿੱਪ੍ਰਨ ਕੀ ਰੀਤ ਤੋਂ ਸਚੁ ਦਾ ਮਾਰਗ ਦੇ ਛੇਵੇਂ ਭਾਗ ਵਿੱਚ ਬੜਾ ਖੋਲ੍ਹ ਕੇ ਲਿਖਿਆ ਹੋਇਆ ਹੈ। ਏਥੇ ਪਹਿਲਾਂ ਅਸਾਂ ਇਹ ਸਮਝਣਾ ਹੈ ਕਿ, ਵਡੀ ਭਿਆਨਕ ਬਣਾਈ ਗਈ ‘ਮੌਤ’ ਅਥਵਾ ‘ਕਾਲ’ ਦੀ ਅਸਲੀਯਤ ਸਿੱਖੀ-ਸਿਧਾਂਤ ਦੇ ਜਨਮ ਦਾਤਾ, ਸਤਿਗੁਰੂ ਨਾਨਕ ਸਾਹਿਬ ਜੀ ਦੀਆਂ ਨਜ਼ਰਾਂ ਵਿੱਚ ਕੀ ਹੈ? ‘ਮੌਤ’ ਕਾਰਨ ਅਸੀਂ ਮਿਰਤਕ ਪ੍ਰਾਣੀ ਲਈ ਰੋਂਦੇ ਪਿੱਟਦੇ ਹਾਂ, ਉਸ ਦੇ ਨਿਮਿਤ ਗੁਰੂ ਬਾਣੀ ਦੇ ਪਾਠ ਕਰਵਾਉਂਦੇ ਅਤੇ ਮਿਰਤਕ ਪ੍ਰਾਣੀ ਲਈ ਧਰਮ ਕਰਮ ਕਰਦੇ ਹੋਏ ਕਈ ਪ੍ਰਕਾਰ ਦੇ ਪੁੰਨ ਦਾਨ ਕਰਦੇ ਹਾਂ, ਅਥਵਾ ਮਰਤਕ ਪ੍ਰਾਣੀ ਦੀ ਕਲਿਆਣ ਲਈ ਲੰਮੀਆਂ ਲੰਮੀਆਂ ਅਰਦਾਸਾਂ ਕਰ-ਕਰਵਾ ਰਹੇ ਹੁੰਦੇ ਹਾਂ, ਉਸ ਮੌਤ ਦੀ ਅਲੀਯਤ ਬਾਰੇ (ਸੰਸਾਰ ਲਈ ਧੁਰੋਂ ਹੀ ਗੁਰਮਤਿ ਦਾ ਸਿਧਾਂਤ ਲੈ ਕੇ ਆਏ, ਜਨਮ ਸਿੱਧ) ਸੱਚੇ ਸਤਿਗੁਰੂ ਨਾਨਕ ਸਾਹਿਬ ਜੀ ਨੇ ਜੋ ਅਨੂਪਮ ਗਿਆਨ ਬਖ਼ਸ਼ਸ਼ ਕੀਤਾ ਹੈ ਆਉ ਉਸ ਨਿਆਰੇ ਗੁਰਮਤਿ-ਸਿਧਾਂਤ ਨੂੰ ਸਮਝ ਕੇ ਹਿਰਦੇ ਵਿੱਚ ਦ੍ਰਿੜ ਕਰਨ ਦੇ ਯਤਨ ਵਿੱਚ ਇਕਾਗਰ ਚਿੱਤ ਹੋ ਬੈਠੀਏ:-

89- ਗਉੜੀ ਮਹਲਾ 1॥ ਪਉਣੈ ਪਾਣੀ ਅਗਨੀ ਕਾ ਮੇਲੁ॥ ਚੰਚਲ ਚਪਲ ਬੁਧਿ ਕਾ ਖੇਲੁ॥ ਨਉ ਦਰਵਾਜੇ ਦਸਵਾ ਦੁਆਰੁ॥ ਬੁਝੁ ਰੇ ਗਿਆਨੀ ਏਹੁ ਬੀਚਾਰੁ॥ 1॥ ਕਥਤਾ ਬਕਤਾ ਸੁਨਤਾ ਸੋਈ॥ ਆਪੁ ਬੀਚਾਰੇ ਸੁ ਗਿਆਨੀ ਹੋਈ॥ 1॥ ਰਹਾਉ॥ ਦੇਹੀ ਮਾਟੀ ਬੋਲੈ ਪਉਣੁ॥ ਬੁਝੁ ਰੇ ਗਿਆਨੀ ਮੂਆ ਹੈ ਕਉਣੁ॥ ਮੂਈ ਸੁਰਤਿ ਬਾਦੁ ਅਹੰਕਾਰੁ॥ ਓਹੁ ਨ ਮੂਆ ਜੋ ਦੇਖਣਹਾਰੁ॥ 2॥ ਜੈ ਕਾਰਣਿ ਤਟਿ ਤੀਰਥ ਜਾਹੀ॥ ਰਤਨ ਪਦਾਰਥ ਘਟ ਹੀ ਮਾਹੀ॥ ਪੜਿ ਪੜਿ ਪੰਡਿਤੁ ਬਾਦੁ ਵਖਾਣੈ॥ ਭਤਿਰਿ ਹੋਦੀ ਵਸਤੁ ਨ ਜਾਣੈ॥ 3॥ ਹਉ ਨ ਮੂਆ ਮੇਰੀ ਮੁਈ ਬਲਾਇ॥ ਓਹੁ ਨ ਮੂਆ ਜੋ ਰਹਿਆ ਸਮਾਇ॥ ਕਹੁ ਨਾਨਕ ਗੁਰਿ ਬ੍ਰਹਮੁ ਦਿਖਾਇਆ॥ ਮਰਤਾ ਜਾਤਾ ਨਦਰਿ ਨ ਆਇਆ॥ 4॥ 4॥ {152}

ਅਰਥ:-ਹੇ ਭਾਈ! ਜਿਹੜਾ ਮਨੁੱਖ (ਗੁਰੂ ਦੀ ਸਰਨ ਪੈ ਕੇ, ਗੁਰੂ ਦੀ ਸਿਖਿਆ ਅਨੁਸਾਰ) ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਉਹ ਮਨੁੱਖ ਆਤਮਕ ਸੂਝ ਵਾਲਾ ਹੋ ਜਾਂਦਾ ਹੈ। (ਉਸ ਨੂੰ ਇਹ ਸਮਝ ਆ ਜਾਂਦੀ ਹੈ) ਕਿ ਪਰਮਾਤਮਾ ਹੀ (ਸਾਰੇ ਜੀਆਂ ਵਿੱਚ ਵਿਆਪਕ ਹੋ ਕੇ) ਬੋਲਣ ਵਾਲਾ ਤੇ ਸੁਣਨ ਵਾਲਾ ਹੈ। 1. ਰਹਾਉ।

ਹੇ ਆਤਮਕ ਜੀਵਨ ਦੀ ਸੂਝ ਵਾਲੇ ਮਨੁੱਖ! (ਗੁਰੂ ਦੀ ਸਰਨ ਪੈ ਕੇ, ਗੁਰੂ ਦੀ ਸਿੱਖਿਆ ਤੋਂ ਮਿਲਣ ਵਾਲੀ) ਇਹ ਗਲ ਸਮਝ ਲੈ ਕਿ ਜਦੋਂ ਪਾਣੀ ਹਵਾ ਅੱਗ (ਆਦਿਕ ਤੱਤਾਂ ਦਾ) ਮਿਲਾਪ ਹੁੰਦਾ ਹੈ (ਤਾਂ ਇਹ ਸਰੀਰ ਬਣਦਾ ਹੈ, ਤੇ ਇਸ ਵਿੱਚ) ਇੱਕ ਥਾਂ ਨਾ ਟਿਕਣ ਵਾਲੀ ਚੰਚਲ ਬੁੱਧੀ ਦੀ ਦੌੜ ਭੱਜ (ਸ਼ੁਰੂ ਹੋ ਜਾਂਦੀ ਹੈ)। (ਸਰੀਰ ਦੀਆਂ) ਨੌਂ ਹੀ ਗੋਲਕਾਂ (ਇਸ ਦੌੜ ਭੱਜ ਵਿੱਚ ਸ਼ਾਮਿਲ ਰਹਿੰਦੀਆਂ ਹਨ, ਸਿਰਫ਼) ਦਿਮਾਗ਼ (ਹੀ ਹੈ ਜਿਸ ਰਾਹੀਂ ਆਤਮਕ ਜੀਵਨ (ਵਿਕਾਰਾਂ ਰਹਿਤ ਸੱਚੇ ਸੁੱਚੇ ਜੀਵਨ) ਦੀ ਸੂਝ ਪੈ ਸਕਦੀ ਹੈ। 1. ਹੇ ਗਿਆਨਵਾਨ ਮਨੁੱਖ! ਇਸ ਗੱਲ ਨੂੰ ਸਮਝ ਲੈ (ਕਿ ਜਦੋਂ ਮਨੁੱਖ ਨੂੰ ਗੁਰੂ ਦੀ ਸੰਗਤਿ ਪ੍ਰਾਪਤ ਹੋ ਜਾਂਦੀ ਹੈ ਤਾਂ ਮਨੁੱਖ ਦੇ ਅੰਦਰੋਂ ਸਿਰਫ਼ ਆਪਾ ਭਾਵ ਦੀ ਮੌਤ ਹੁੰਦੀ ਹੈ, ਉਂਞ) ਹੋਰ ਕੁੱਝ ਨਹੀਂ ਮਰਦਾ, ਮਿੱਟੀ ਆਦਿਕ ਤੱਤਾਂ ਤੋਂ ਬਣੇ ਇਸ ਸਰੀਰ ਵਿੱਚ ਸੁਆਸ ਚਲਦਾ ਹੀ ਰਹਿੰਦਾ ਹੈ। (ਹਾਂ, ਗੁਰੂ ਮਿਲਦਿਆਂ ਮਨੁੱਖ ਦੇ ਅੰਦਰੋਂ ਮਾਇਆ ਵਾਲੇ ਪਾਸੇ ਦੀ) ਖਿੱਚ ਮਰ ਜਾਂਦੀ ਹੈ, (ਮਾਇਆ ਦੀ ਖ਼ਾਤਰ ਮਨ ਦਾ) ਝਗੜਾ ਮਰ ਜਾਂਦਾ ਹੈ। ਪਰ ਉਹ (ਸੰਝ-ਸੁਰਤ-ਮਨ ਰੂਪ) ਆਤਮਾ ਨਹੀਂ ਮਰਦਾ ਜੋ ਕਿਉਂਕਿ ਉਹ ਸਭ ਕੁੱਝ ਦੀ ਸ਼ੰਭਾਲ ਕਰਨ ਵਾਲੇ ਪਰਮਾਤਮਾ ਦਾ ਹੀ ਅੰਗ ਹੈ। 2. ਹੇ ਭਾਈ ਜਿਸ (ਨਾਮ ਰਤਨ) ਦੀ ਖ਼ਾਤਰ ਲੋਕ ਤੀਰਥਾਂ ਦੇ ਕੰਢੇ ਤੇ ਜਾਂਦੇ ਹਨ (ਉਹ ਮਨੁੱਖ ਦੇ) ਹਿਰਦੇ ਵਿੱਚ ਹੀ ਵੱਸਦਾ ਹੈ। (ਵੇਦ ਆਦਿਕ ਪੁਸਤਕਾਂ ਦਾ ਵਿਦਵਾਨ) ਪੰਡਿਤ (ਵੇਦ ਆਦਿਕ ਧਰਮ ਪੁਸਤਕਾਂ ਨੂੰ) ਪੜ੍ਹ ਪੜ੍ਹ ਕੇ (ਵੀ ਕੇਵਲ) ਚਰਚਾ (ਹੀ) ਕਰਦਾ ਰਹਿੰਦਾ ਹੈ। ਉਹ ਪੰਡਿਤ (ਆਪਣੇ) ਅੰਦਰ ਵੱਸਦੇ ਨਾਮ ਪਦਾਰਥ ਨਾਲ ਸਾਂਝ ਨਹੀਂ ਪਾਉਂਦਾ। 3. ਸਤਿਗੁਰੂ ਨਾਨਕ ਜੀ) ਫ਼ੁਰਮਾਨ ਕਰਦੇ ਹਨ ਕਿ ਜਿਸ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਦਾ ਦਰਸ਼ਨ ਕਰਾ ਦਿੱਤਾ ਉਸ ਨੂੰ ਸੂਝ ਆ ਜਾਂਦੀ ਹੈ ਕਿ, ਉਹ ਨਾ ਜੰਮਦਾ ਹੈ ਨਾ ਮਰਦਾ ਹੈ। ਉਸ ਨੂੰ ਦਿੱਸ ਪੈਂਦਾ ਹੈ ਕਿ ਜੀਵਾਤਮਾ ਮਰਦਾ ਨਹੀ (ਮਨੁੱਖ ਦੇ ਅੰਦੋਰੋਂ ਮਾਇਆ ਦੀ ਮਮਤਾ ਰੂਪ ਚੁੜੇਲ ਹੀ ਮਰਦੀ ਹੈ। ਸਭ ਜੀਵਾਂ ਵਿੱਚ ਵਿਆਪਕ ਰੱਬ ਜੀ ਕਦੇ ਨਹੀਂ ਮਰਦੇ। 4. {ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਪੋਥੀ ਦੂਜੀ ਪੰਨਾ. 7)

ਸਤਿਗੁਰੂ ਜੀ ਨੇ ਮੌਤ ਦੇ ਏਸੇ ਸਿਧਾਂਤ ਨੂੰ ਆਪਣੇ ਪੰਜਵੇਂ ਸਰੂਪ ਵਿੱਚ, ਨੂੰ ਹੋਰ ਵੀ ਸਪੱਸ਼ਟ ਕੀਤਾ ਹੈ:-

90- ਰਾਮਕਲੀ ਮਹਲਾ 5॥ ਪਵਨੈ ਮਹਿ ਪਵਨੁ ਸਮਾਇਆ॥ ਜੋਤੀ ਮਹਿ ਜੋਤਿ ਰਲਿ ਜਾਇਆ॥ ਮਾਟੀ ਮਾਟੀ ਹੋਈ ਏਕ॥ ਰੋਵਨਹਾਰੇ ਕੀ ਕਵਨ ਟੇਕ॥ 1॥ ਕਉਨੁ ਮੂਆ ਰੇ ਕਉਨੁ ਮੂਆ॥ ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ ਇਹੁ ਤਉ ਚਲਤੁ ਭਇਆ॥ 1 ॥ ਰਹਾਉ॥ ਅਗਲੀ ਕਿਛੁ ਖਬਰਿ ਨ ਪਾਈ॥ ਰੋਵਨਹਾਰੁ ਭਿ ਊਠਿ ਸਿਧਾਈ॥ ਭਰਮ ਮੋਹ ਕੇ ਬਾਂਧੇ ਬੰਧ॥ ਸੁਪਨੁ ਭਇਆ ਭਖਲਾਏ ਅੰਧ॥ 2 ॥ ਇਹੁ ਤਉ ਰਚਨੁ ਰਚਿਆ ਕਰਤਾਰਿ॥ ਆਵਤ ਜਾਵਤ ਹੁਕਮਿ ਅਪਾਰਿ॥ ਨਹ ਕੋ ਮੂਆ ਨ ਮਰਣੈ ਜੋਗੁ॥ ਨਹ ਬਿਨਸੈ ਅਬਿਨਾਸੀ ਹੋਗੁ॥ 3 ॥ ਜੋ ਇਹੁ ਜਾਣਹੁ ਸੋ ਇਹੁ ਨਾਹਿ॥ ਜਾਨਣਹਾਰੇ ਕਉ ਬਲਿ ਜਾਉ॥ ਕਹੁ ਨਾਨਕ ਗੁਰਿ ਭਰਮੁ ਚੁਕਾਇਆ॥ ਨਾ ਕੋਈ ਮਰੈ ਨ ਆਵੈ ਜਾਇਆ॥ 4 ॥ 10 ॥ {890}

ਅਰਥ:- (ਕਉਨ ਮੂਆ ਰੇ ਕੌਨ ਮੂਆ॥) -ਹੇ ਭਾਈ! ਮਰਿਆ ਕੌਨ ਹੈ? ਇਹ ਪੱਕੀ ਗੱਲ ਹੈ ਕਿ, ਅਸਲ ਵਿੱਚ ਮਰਦਾ ਤਾਂ ਕੋਈ ਵੀ ਨਹੀਂ। ਜਿਹੜਾ ਕੋਈ ਗੁਰਮੁਖ ਪਰਮਾਤਮਾ ਨਾਲ ਮਿਲ ਕੇ ਡੂੰਘੀ ਸਾਂਝ ਪਾਉਂਦਾ ਹੈ, ਉਸ ਨਾਲ (ਬੇਸ਼ਕ) ਸਾਰੇ ਵਿਚਾਰ ਕਰ ਲਵੋ (ਕਿ, ਇਹ ਖੇਡ ਕੀ ਵਰਤ ਰਹੀ ਹੈ? (ਅਸਲ ਵਿੱਚ ਕੇਵਲ ਵਿਖਾਵੇ ਨੂੰ) ਇਹ ਜੰਮਣ ਮਰਨ ਵਾਲੀ ਇੱਕ ਖੇਡ ਹੀ ਬਣੀ ਹੋਈ ਹੈ। 1. ਰਹਾਉ।

ਹੇ ਭਾਈ! ਜਦੋਂ ਅਸੀਂ ਇਹ ਸਮਝਦੇ ਹਾਂ ਕਿ ਕੋਈ ਮਰ ਗਿਆ ਹੈ, ਅਸਲ ਵਿੱਚ ਹੁੰਦਾ ਇਹ ਹੈ ਕਿ, ਉਸ ਦੇ ਪੰਜ-ਤੱਤੀ ਸਰੀਰ ਵਿਚੋਂ) ਸੁਆਸ ਹਵਾ ਵਿੱਚ ਜਾ ਮਿਲਦੇ ਹਨ, (ਸਰੀਰ ਦੀ) ਮਿੱਟੀ (ਧਰਤੀ ਦੀ ਮਿੱਟੀ ਨਾਲ) ਜਾ ਮਿਲਦੀ ਹੈ, ਤੇ ਜੋਤਿ (ਭਾਵ ਜੀਵ ਆਤਮਾ) ਉਸ ਜੋਤੀ (-ਪਰਮ ਜੋਤਿ ਪਰਮਾਤਮਾ) ਵਿੱਚ ਜਾ ਸਮਾਉਂਦੀ ਹੈ, (ਮੁਏ ਨੂੰ) ਰੋਣ ਵਾਲਾ ਭੁਲੇਖੇ ਦੇ ਕਾਰਨ ਰੋਂਦਾ ਹੈ। 1. (ਹੇ ਭਾਈ! ਕਿਸੇ ਦੇ ਸਰੀਰਕ ਵਿਛੋੜੇ ਦੇ ਕਾਰਨ ਰੋਣ ਵਾਲਾ ਪ੍ਰਾਣੀ ਉਸ ਵੇਲੇ) ਅਗਾਂਹ (ਸਦਾ) ਬੀਤਨ ਵਾਲੀ ਗੱਲ ਨਹੀਂ ਸਮਝਦਾ ਕਿ, ਜਿਹੜਾ (ਹੁਣ ਕਿਸੇ ਦੇ ਵਿਛੋੜੇ ਤੇ) ਰੋ ਰਿਹਾ ਹੈ (ਆਖ਼ਰ) ਉਸ ਨੇ ਵੀ ਏਥੋਂ ਕੂਚ ਕਰ ਜਾਣਾ ਹੈ। (ਹੈ ਭਾਈ! ਸਾਨੂੰ ਜੀਵਾਂ ਨੂੰ) ਭਰਮ ਅਤੇ ਮੋਹ ਦੇ ਬੰਧਨ ਬੱਝੇ ਹੋਏ ਹਨ, (ਜੀਵਾਤਮਾ ਦਾ ਤੇ ਪੰਜਾਂ ਤੱਤੀ ਸਰੀਰ ਦਾ ਮਿਲਾਪ ਤਾਂ ਸੁਪਨੇ ਵਾਂਗ ਹੈ, ਇਹ ਆਖ਼ਰ) ਸੁਪਨਾ ਹੀ ਹੋ ਨਿੱਬੜਦਾ ਹੈ, ਮਇਆ ਦੇ ਮੋਹ ਵਿੱਚ ਅੰਨ੍ਹਾਂ ਹੋਇਆ ਮਨੁੱਖ (ਵਿਅਰਥ ਹੀ) ਬਰੜਾਉਂਦਾ ਹੈ। 2. ਕਰਤਾਰ ਨੇ ਇਹ ਜਗਤ-ਰੂਪ ਇੱਕ ਖੇਡ ਰਚੀ ਹੋਈ ਹੈ। ਉਸ ਕਰਤਾਰ ਦੇ ਕਦੇ ਵੀ ਨ ਖ਼ਤਮ ਹੋਣ ਵਾਲੇ ਹੁਕਮ ਵਿੱਚ ਹੀ ਸਰੀਰ ਰੂਪੀ ਜੀਵ ਪ੍ਰਗਟ ਹੋ ਕੇ ਅਲੋਪ ਹੁੰਦੇ ਰਹਿੰਦੇ ਹਨ, ਉਂਜ ਕਦੇ ਕੁੱਝ ਮਰਦਾ ਮੁੱਕਦਾ ਨਹੀ ਹੈ। ਕਿਉਂਕਿ ਇਸ ਸਭ ਕੁੱਝ ਦਾ ਅਸਲਾ ਅਕਾਲਪੁਰਖ ਹੈ, ਜੋ ਅਬਿਨਾਸ਼ੀ ਹੈ। ਉਸ ਨਾਲ ਮਿਲੇ ਹੋਏ ਇਹ (ਦਿਸਦੇ ਸਾਰੇ ਅਕਾਰ ਵੀ ਉਹ ਆਪ ਹੀ ਤਾਂ ਹੈ, ਅਬਿਨਾਸ਼ੀ ਦਾ ਰੂਪ ਅਬਿਨਾਸ਼ੀ ਹੀ ਹੈ- (ਸਲੋਕੁ ਮਃ 1॥ ਸਚੇ (=ਭਾਵ ਅਬਿਨਾਸੀ) ਤੇਰੇ ਖੰਡ ਸਚੇ ਬ੍ਰਹਮੰਡ॥ ਸਚੇ ਤੇਰੇ ਲੋਅ ਸਚੇ ਆਕਾਰ॥ ਸਚੇ ਤੇਰੇ ਕਰਣੇ ਸਰਬ ਬੀਚਾਰ॥ ਸਚਾ ਤੇਰਾ ਅਮਰੁ ਸਚਾ ਦੀਬਾਣੁ॥ ਸਚਾ ਤੇਰਾ ਹੁਕਮੁ ਸਚਾ ਫੁਰਮਾਣੁ॥ ਸਚਾ ਤੇਰਾ ਕਰਮੁ ਸਚਾ ਨੀਸਾਣੁ॥ ਸਚੇ ਤੁਧੁ ਆਖਹਿ ਲਖ ਕਰੋੜਿ॥ ਸਚੈ ਸਭਿ ਤਾਣਿ ਸਚੈ ਸਭਿ ਜੋਰਿ॥ ਸਚੀ ਤੇਰੀ ਸਿਫਤਿ ਸਚੀ ਸਾਲਾਹ॥ ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ॥ ਨਾਨਕ ਸਚੁ ਧਿਆਇਨਿ ਸਚੁ॥ ਜੋ ਮਰਿ ਜੰਮੇ ਸੁ ਕਚੁ ਨਿਕਚੁ॥ 1 ॥)। 3. (ਜੀਵ ਅਤਮਾ ਨੂੰ, ਜਾਂ ਇਸ ਦਿਸਦੇ ਸੰਸਾਰ ਨੂੰ, ਜੋ ਕੁੱਝ ਸਮਝ ਕੇ ਇਸ ਦੇ ਮੋਹ ਵਿੱਚ ਫਸ ਰਹੇ ਹੋ, ਅਸਲ ਵਿੱਚ ਇਹ ਸਚਾਈ ਨਹੀ ਹੈ) ਜੋ ਵੇਖਦੇ ਹੋ ਇਸ ਦਾ ਅਸਲਾ ਉਹ ਨਹੀਂ ਹੈ। ਮੈਂ ਉਸ ਮਨੁੱਖ ਤੋਂ ਕੁਰਬਾਨ ਹਾਂ, ਜਿਸ ਨੇ ਇਹ ਅਸਲੀਅਤ ਸਮਝ ਲਈ ਹੈ। ਹੇ ਨਾਨਕ! ਆਖ--ਗੁਰੂ ਨੇ ਜਿਸ ਦਾ ਭੁਲੇਖਾ ਦੂਰ ਕਰ ਦਿੱਤਾ ਹੈ, ਉਹ ਜਨਮ ਮਰਨ ਦੇ ਗੇੜ ਵਿੱਚ ਪੈਣ ਵਾਲੇ (ਭਰਮ ਵਿੱਚ ਨਹੀਂ) ਫੱਸਦਾ। ਉਹ ਆਤਮਕ ਤੌਰ ਤੇ) ਮੁੜ ਮੁੜ ਜੰਮਦਾ ਮਰਦਾ ਨਹੀਂ ਹੈ। 4.

ਸ਼੍ਰੋਮਨੀ ਭਗਤ ਕਬੀਰ ਜੀ ਵਲੋਂ ਉਪਰੋਕਤ ਗੁਰਮਤਿ ਸਿਧਾਂਤ ਦੀ ਕੀਤੀ ਪੁਸ਼ਟੀ ਦੇ ਦਰਸ਼ਨ-ਪਿੰਡਿ ਮੂਐ ਜੀਉ ਕਿਹ ਘਰਿ ਜਾਤਾ॥ ਸਬਦਿ ਅਤੀਤਿ ਅਨਾਹਦਿ ਰਾਤਾ॥ ਜਿਨਿ ਰਾਮੁ ਜਾਨਿਆ ਤਿਨਹਿ ਪਛਾਨਿਆ॥ ਜਿਉ ਗੂੰਗੇ ਸਾਕਰ ਮਨੁ ਮਾਨਿਆ॥ 1॥ {327}॥ 4॥ 18॥

91- ਗਉੜੀ ਮਹਲਾ 1॥ ਗੁਰ ਪਰਸਾਦੀ ਬੂਝਿ ਲੇ ਤਉ ਹੋਇ ਨਿਬੇਰਾ॥ ਘਰਿ ਘਰਿ ਨਾਮੁ ਨਿਰੰਜਨਾ ਸੋ ਠਾਕੁਰੁ ਮੇਰਾ॥ 1॥ ਬਿਨੁ ਗੁਰ ਸਬਦ ਨ ਛੂਟੀਐ ਦੇਖਹੁ ਵੀਚਾਰਾ॥ ਜੇ ਲਖ ਕਰਮ ਕਮਾਵਹੀ ਬਿਨ ਗੁਰ ਅੰਧਿਆਰਾ॥ 1॥ ਰਹਾਉ॥ ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ॥ ਬਿਨੁ ਗੁਰ ਪੰਥੁ ਨ ਸੂਝਈ ਕਿਤੁ ਬਿਧਿ ਨਿਰਬਹੀਐ॥ 2॥ ਖੋਟੇ ਕਉ ਖਰਾ ਕਹੈ ਖਰੇ ਸਾਰ ਨ ਜਾਣੈ॥ ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ॥ 3॥ ਸੂਤੇ ਕਉ ਜਾਗਤੁ ਕਹੈ ਜਾਗਤ ਕਉ ਸੂਤਾ॥ ਜੀਵਤ ਕਉ ਮੂਆ ਕਹੈ ਮੂਏ ਨਹੀ ਰੋਤਾ॥ 4॥ ਆਵਤ ਕਉ ਜਾਤਾ ਕਹੈ ਜਾਤੇ ਕਉ ਆਇਆ॥ ਪਰ ਕੀ ਕਉ ਅਪੁਨੀ ਕਹੈ ਅਪੁਨੋ ਨਹੀ ਭਾਇਆ॥ 5॥ ਮੀਠੇ ਕਉ ਕਉੜਾ ਕਹੈ ਕੜੂਏ ਕਉ ਮੀਠਾ॥ ਰਾਤੇ ਕੀ ਨਿੰਦਾ ਕਰਹਿ ਐਸਾ ਕਲਿ ਮਹਿ ਡੀਠਾ॥ 6॥ ਚੇਰੀ ਕੀ ਸੇਵਾ ਕਰਹਿ ਠਾਕੁਰੁ ਨਹੀ ਦੀਸੈ॥ ਪੋਖਰੁ ਨੀਰੁ ਵਿਰੋਲੀਐ ਮਾਖਨੁ ਨਹੀ ਰੀਸੈ॥ 7॥ ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ॥ ਨਾਨਕ ਚੀਨੈ ਆਪ ਕਉ ਸੋ ਅਪਰ ਅਪਾਰਾ॥ 8॥ ਸਭੁ ਆਪੇ ਆਪਿ ਵਰਤਦਾ ਆਪੇ ਭਰਮਾਇਆ॥ ਗੁਰ ਕਿਰਪਾ ਤੇ ਬੂਝੀਐ ਸਭੁ ਬ੍ਰਹਮੁ ਸਮਾਇਆ॥ 9॥ 2॥ 18॥ {229}

ਪਦ ਅਰਥ:-ਬੂਝਿ ਲ=ਸਮਝ ਲੈ। ਤਉ=ਤਦੋਂ। ਨਿਬੇਰਾ=ਨਿਰਨਾ, ਖ਼ਲਾਸੀ, ਮਾਇਆ ਦੇ ਮੋਹ ਦੇ ਹਨੇਰੇ ਤੋਂ ਖ਼ਲਾਸੀ॥ ਘਰਿ ਘਰਿ=ਹਰੇਕ ਹਿਰਦੇ-ਘਰ ਵਿਚ। ਠਾਕੁਰ=ਪਾਲਣਹਾਰ, ਮਾਲਕ। 1 ਨ ਛੂਟੀਐ= (ਮਾਇਆ ਦੇ ਮੋਹ ਦੇ ਹਨੇਰੇ ਤੋਂ) ਖ਼ਲਾਸੀ ਨਹੀਂ ਹੁੰਦੀ। ਜੇ ਕਮਾਵਹੀ=ਜੇ ਤੂੰ ਕਮਾਏਂ, ਜੇ ਤੂੰ ਕਰੇਂ। ਅੰਧਿਆਰ=ਹਨੇਰਾ, ਆਤਮਕ ਹਨੇਰਾ, ਮਾਇਆ ਦੇ ਪ੍ਰਭਾਵ ਦਾ ਹਨੇਰਾ। 1. ਰਹਾਉ। ਅਕਲੀ ਬਾਹਰੇ—ਅਕਲੋਂ ਖ਼ਾਲੀ। ਕਿਆ ਕਹੀਅ=ਉਹਨਾਂ ਨੂੰ ਸਮਝਾਣ ਦਾ ਕੋਈ ਲਾਭ ਨਹੀਂ। ਪੰਥ= (ਜੀਵਨ ਦਾ ਸਿੱਧਾ) ਰਸਤਾ। ਕਿਤੁ ਬਿਧਿ ਨਿਰਬਹੀਐ= (ਸਹੀ ਜੀਵਨ-ਰਾਹ ਦੇ ਰਾਹੀ ਦਾ ਉਹਨਾਂ ਨਾਲ) ਕਿਸੇ ਤਰ੍ਹਾਂ ਭੀ ਨਿਰਬਾਹ ਨਹੀਂ ਹੋ ਸਕਦਾ, ਸਾਥ ਨਹੀਂ ਨਿਭ ਸਕਦਾ। 2. ਕਹੈ=ਆਖਦਾ ਹੈ। ਸਾਰ=ਕਦਰ, ਕੀਮਤ। ਪਾਰਖੂ=ਸਿਆਣਾ। ਵਿਡਾਣੈ=ਅਸਚਰਜ ਦਾ। ਕਲੀ ਕਾਲ ਵਿਡਾਣੈ=ਅਸਚਰਜ ਕਲਿ ਜੁਗ ਦਾ ਹਾਲ, ਅਸਚਰਜ ਮਾਇਆ-ਵੇੜ੍ਹੀ ਦੁਨੀਆ ਦਾ ਹਾਲ {ਨੋਟ=ਸਤਿਗੁਰੂ ਜੀ ਇਹ ਨਹੀਂ ਕਹਿ ਰਹੇ ਕਿ ਕੋਈ ਜੁਗ ਕਿਸੇ ਦੂਸਰੇ ਜੁਗ ਨਾਲੋਂ ਚੰਗਾ ਹੈ ਜਾਂ ਮਾੜਾ। ਮਾਇਆ-ਮੋਹੇ ਜਗਤ ਦਾ ਜ਼ਿਕਰ ਹੈ। ਜਿਸ ਸਮੇ ਦਾ ਨਾਮ ਬ੍ਰਾਹਮਣ ਨੇ ਕਲਿਜੁਗ ਰੱਖ ਦਿੱਤਾ ਸੀ, ਉਸੇ ਵਿੱਚ ਆਉਣ ਕਰਕੇ ਆਪ ਲਫ਼ਜ਼ ‘ਜਗਤ’ ਦੇ ਥਾਂ ‘ਕਲੀ ਕਾਲ’ ਵਰਤ ਰਹੇ ਹਨ}। 3. ਸੂਤੇ ਕਉ= (ਮਾਇਆ ਦੇ ਮੋਹ ਵਿਚ) ਸੁੱਤੇ ਹੋਏ ਨੂੰ। ਜਾਗਤੁ—ਸੁਚੇਤ। ਜਾਗਤ ਕਉ—ਉਸ ਨੂੰ ਜੋ ਪ੍ਰਭੂ-ਨਾਮ ਵਿੱਚ ਜੁੜ ਕੇ ਮਾਇਆ ਦੇ ਹੱਲਿਆਂ ਵਲੋਂ ਸੁਚੇਤ ਹੈ। ਮੂਆ=ਦੁਨੀਆ ਦੇ ਭਾ ਦਾ ਗਿਆ-ਗੁਜ਼ਰਿਆ। 4. ਪਰ ਕੀ ਕਉ=ਉਸ ਮਾਇਆ ਨੂੰ ਜੋ ਪਰਾਏ ਦੀ ਬਣ ਜਾਣੀ ਹੈ। ਭਾਇਆ=ਚੰਗਾ ਲੱਗਾ। 5. ਰਾਤੇ ਕੀ—ਨਾਮ-ਰੰਗ ਵਿੱਚ ਰੰਗੇ ਹੋਏ ਦੀ। ਕਰਹਿ—ਕਰਦੇ ਹਨ। ਕਲਿ ਮਹਿ=ਜਗਤ ਵਿਚ। 6. ਚੇਰੀ=ਪਰਮਾਤਮਾ ਦੀ ਦਾਸੀ, ਮਾਇਆ। ਦੀਸੈ=ਦਿੱਸਦਾ। ਪੋਖਰੁ=ਛੱਪੜ। ਨੀਰੁ=ਪਾਣੀ। ਵਿਰੋਲੀਐ=ਜੇ ਰਿੜਕੀਏ। ਨਹੀ ਰੀਸੈ=ਨਹੀਂ ਨਿਕਲਦਾ। 7. ਪਦ=ਆਤਮਕ ਦਰਜਾ। ਅਰਥਾਇ ਲੇਇ=ਜਤਨ ਨਾਲ ਪ੍ਰਾਪਤ ਕਰ ਲਏ। ਚੀਨੈ—ਪਰਖੇ, ਪਛਾਣੇ। ਅਪਰ=ਮਾਇਆ ਦੇ ਪ੍ਰਭਾਵ ਤੋਂ ਪਰੇ। ਅਪਾਰਾ=ਜਿਸ ਦੇ ਗੁਣਾਂ ਦਾ ਪਾਰ ਨ ਲੱਭ ਸਕੇ। 8. ਸਭੁ=ਹਰ ਥਾਂ। ਆਪੇ— (ਪ੍ਰਭੂ) ਆਪ ਹੀ। ਭਰਮਾਇਆ=ਭੁਲੇਖੇ ਵਿੱਚ ਪਾਇਆ। ਤੇ=ਤੋਂ, ਨਾਲ। 9.

ਅਰਥ: — (ਮਾਇਆ ਦੇ ਮੋਹ ਨੇ ਜੀਵਾਂ ਦੀਆਂ ਆਤਮਕ ਅੱਖਾਂ ਅੱਗੇ ਹਨੇਰਾ ਖੜਾ ਕਰ ਦਿੱਤਾ ਹੈ, ਹੇ ਭਾਈ!) ਵਿਚਾਰ ਕੇ ਵੇਖ ਲਵੋ, ਗੁਰੂ ਦੇ ਸ਼ਬਦ ਤੋਂ ਬਿਨਾ (ਇਸ ਆਤਮਕ ਹਨੇਰੇ ਤੋਂ) ਖ਼ਲਾਸੀ ਨਹੀਂ ਹੋ ਸਕਦੀ। (ਹੇ ਭਾਈ!) ਜੇ ਤੂੰ ਲੱਖਾਂ ਹੀ ਧਰਮ-ਕਰਮ ਕਰਦਾ ਰਹੇਂ, ਤਾਂ ਭੀ ਗੁਰੂ ਦੀ ਸਰਨ ਆਉਣ ਤੋਂ ਬਿਨਾ ਇਹ ਆਤਮਕ ਹਨੇਰਾ (ਟਿਕਿਆ ਹੀ ਰਹੇਗਾ)। 1. ਰਹਾਉ। (ਹੇ ਭਾਈ!) ਜੇ ਤੂੰ ਗੁਰੂ ਦੀ ਕਿਰਪਾ ਨਾਲ ਇਹ ਗੱਲ ਸਮਝ ਲਏਂ ਕਿ ਮਾਇਆ-ਰਹਿਤ ਪ੍ਰਭੂ ਦਾ ਨਾਮ ਹਰੇਕ ਹਿਰਦੇ-ਘਰ ਵਿੱਚ ਵੱਸਦਾ ਹੈ ਤੇ ਉਹੀ ਨਿਰੰਜਨ ਮੇਰਾ ਭੀ ਪਾਲਣ-ਹਾਰ ਮਾਲਕ ਹੈ, ਤਾਂ ਮਾਇਆ ਦੇ ਪ੍ਰਭਾਵ ਤੋਂ ਪੈਦਾ ਹੋਏ ਆਤਮਕ ਹਨੇਰੇ ਵਿਚੋਂ ਤੇਰੀ ਖ਼ਲਾਸੀ ਹੋ ਜਾਇਗੀ। 1. ਜਿਨ੍ਹਾਂ ਬੰਦਿਆਂ ਨੂੰ ਮਾਇਆ ਦੇ ਮੋਹ ਨੇ ਅੰਨ੍ਹਾ ਕਰ ਦਿੱਤਾ ਹੈ ਤੇ ਅਕਲ-ਹੀਣ ਕਰ ਦਿੱਤਾ ਹੈ, ਉਹਨਾਂ ਨੂੰ ਇਹ ਸਮਝਾਣ ਦਾ ਕੋਈ ਲਾਭ ਨਹੀਂ। ਗੁਰੂ ਦੀ ਸਰਨ ਤੋਂ ਬਿਨਾ ਉਹਨਾਂ ਨੂੰ ਜੀਵਨ ਦਾ ਸਹੀ ਰਸਤਾ ਲੱਭ ਨਹੀਂ ਸਕਦਾ, ਸਹੀ ਜੀਵਨ-ਰਾਹ ਦੇ ਰਾਹੀ ਦਾ ਉਹਨਾਂ ਨਾਲ ਕਿਸੇ ਤਰ੍ਹਾਂ ਭੀ ਸਾਥ ਨਹੀਂ ਨਿਭ ਸਕਦਾ। 2. ਮਾਇਆ ਦੇ ਮੋਹ ਵਿੱਚ ਅੰਨ੍ਹਾ ਹੋਇਆ ਮਨੁੱਖ ਉਸ ਧਨ ਨੂੰ ਜੋ ਪ੍ਰਭੂ ਦੀ ਦਰਗਾਹ ਵਿੱਚ ਮੁੱਲ ਨਹੀਂ ਪਾਂਦਾ ਅਸਲ ਧਨ ਆਖਦਾ ਹੈ, ਪਰ (ਜੇਹੜਾ ਨਾਮ-ਧਨ) ਅਸਲ ਧਨ (ਹੈ ਉਸ) ਦੀ ਕਦਰ ਹੀ ਨਹੀਂ ਸਮਝਦਾ। ਮਾਇਆ ਵਿੱਚ ਅੰਨ੍ਹੇ ਹੋਏ ਮਨੁੱਖ ਨੂੰ ਸਿਆਣਾ ਆਖਿਆ ਜਾ ਰਿਹਾ ਹੈ—ਇਹ ਅਸਚਰਜ ਚਾਲ ਹੈ ਦੁਨੀਆ ਦੀ ਸਮੇ ਦੀ। 3. ਮਾਇਆ ਦੇ ਮੋਹ ਦੀ ਨੀਂਦ ਵਿੱਚ ਸੁੱਤੇ ਪਏ ਨੂੰ ਜਗਤ ਆਖਦਾ ਹੈ ਕਿ ਇਹ ਜਾਗਦਾ ਹੈ ਸੁਚੇਤ ਹੈ, ਪਰ ਜੇਹੜਾ ਮਨੁੱਖ (ਪਰਮਾਤਮਾ ਦੀ ਯਾਦ ਵਿਚ) ਜਾਗਦਾ ਹੈ ਸੁਚੇਤ ਹੈ, ਉਸ ਨੂੰ ਆਖਦਾ ਹੈ ਕਿ ਸੁੱਤਾ ਪਿਆ ਹੈ। ਪ੍ਰਭੂ ਦੀ ਭਗਤੀ ਦੀ ਬਰਕਤਿ ਨਾਲ ਜੀਊਂਦੇ ਆਤਮਕ ਜੀਵਨ ਵਾਲੇ ਨੂੰ ਜਗਤ ਆਖਦਾ ਹੈ ਕਿ ਇਹ ਸਾਡੇ ਭਾ ਦਾ ਮੋਇਆ ਹੋਇਆ ਹੈ। ਪਰ ਆਤਮਕ ਮੌਤੇ ਮਰੇ ਹੋਏ ਨੂੰ ਵੇਖ ਕੇ ਕੋਈ ਅਫ਼ਸੋਸ ਨਹੀਂ ਕਰਦਾ। 4. ਪਰਮਾਤਮਾ ਦੇ ਰਸਤੇ ਉਤੇ ਆਉਣ ਵਾਲੇ ਨੂੰ ਜਗਤ ਆਖਦਾ ਹੈ ਕਿ ਇਹ ਗਿਆ-ਗੁਜ਼ਰਿਆ ਹੈ, ਪਰ ਪ੍ਰਭੂ ਵਲੋਂ ਗਏ-ਗੁਜ਼ਰੇ ਨੂੰ ਜਗਤ ਸਮਝਦਾ ਹੈ ਕਿ ਇਸੇ ਦਾ ਜਗਤ ਵਿੱਚ ਆਉਣਾ ਸਫਲ ਹੋਇਆ ਹੈ। ਜਿਸ ਮਾਇਆ ਨੇ ਦੂਜੇ ਦੀ ਬਣ ਜਾਣਾ ਹੈ ਉਸ ਨੂੰ ਜਗਤ ਆਪਣੀ ਆਖਦਾ ਹੈ, ਪਰ ਜੇਹੜਾ ਨਾਮ-ਧਨ ਅਸਲ ਵਿੱਚ ਆਪਣਾ ਹੈ ਉਹ ਚੰਗਾ ਨਹੀਂ ਲੱਗਦਾ। 5. ਨਾਮ-ਰਸ ਹੋਰ ਸਾਰੇ ਰਸਾਂ ਨਾਲੋਂ ਮਿੱਠਾ ਹੈ, ਇਸ ਨੂੰ ਜਗਤ ਕੌੜਾ ਆਖਦਾ ਹੈ। ਵਿਸ਼ਿਆਂ ਦਾ ਰਸ (ਅੰਤ ਨੂੰ) ਕੌੜਾ (ਦੁਖਦਾਈ ਸਾਬਤ ਹੁੰਦਾ) ਹੈ, ਇਸ ਨੂੰ ਜਗਤ ਸੁਆਦਲਾ ਕਹਿ ਰਿਹਾ ਹੈ। ਪ੍ਰਭੂ ਦੇ ਨਾਮ-ਰੰਗ ਵਿੱਚ ਰੰਗੇ ਹੋਏ ਦੀ ਲੋਕ-ਨਿੰਦਾ ਕਰਦੇ ਹਨ। ਜਗਤ ਵਿੱਚ ਇਹ ਅਚਰਜ ਤਮਾਸ਼ਾ ਵੇਖਣ ਵਿੱਚ ਆ ਰਿਹਾ ਹੈ। 6.

ਲੋਕ ਪਰਮਾਤਮਾ ਦੀ ਦਾਸੀ (ਮਾਇਆ) ਦੀ ਤਾਂ ਸੇਵਾ-ਖ਼ੁਸ਼ਾਮਦ ਕਰ ਰਹੇ ਹਨ, ਪਰ (ਮਾਇਆ ਦਾ) ਮਾਲਕ ਕਿਸੇ ਨੂੰ ਦਿੱਸਦਾ ਹੀ ਨਹੀ। (ਮਾਇਆ ਵਿਚੋਂ ਸੁਖ ਲੱਭਣਾ ਇਉਂ ਹੈ ਜਿਵੇਂ ਪਾਣੀ ਰਿੜਕ ਕੇ ਉਸ ਵਿਚੋਂ ਮੱਖਣ ਲੱਭਣਾ)। ਜੇ ਛੱਪੜ ਨੂੰ ਰਿੜਕੀਏ, ਜੇ ਪਾਣੀ ਰਿੜਕੀਏ, ਉਸ ਵਿਚੋਂ ਮੱਖਣ ਨਹੀਂ ਨਿਕਲ ਸਕਦਾ। 7. ਹੇ ਨਾਨਕ! ਜੇਹੜਾ ਮਨੁੱਖ ਆਪਣੇ ਅਸਲੇ ਨੂੰ ਪਛਾਣ ਲੈਂਦਾ ਹੈ, ਉਹ ਉਸ ਪਰਮਾਤਮਾ ਦਾ ਰੂਪ ਬਣ ਜਾਂਦਾ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਅਤੇ ਜਿਸ ਦੇ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ। ਆਪਾ ਪਛਾਣਨ ਦੇ ਆਤਮਕ ਦਰਜੇ ਨੂੰ ਜੇਹੜਾ ਮਨੁੱਖ ਪ੍ਰਾਪਤ ਕਰ ਲੈਂਦਾ ਹੈ, ਮੈਂ ਉਸ ਅੱਗੇ ਆਪਣਾ ਸਿਰ ਨਿਵਾਂਦਾ ਹਾਂ। 8. (ਪਰ ਮਾਇਆ ਵਿੱਚ ਤੇ ਜੀਵਾਂ ਵਿਚ) ਸਭ ਥਾਂ ਪਰਮਾਤਮਾ ਆਪ ਹੀ ਆਪ ਵਿਆਪਕ ਹੈ, ਆਪ ਹੀ ਜੀਵਾਂ ਨੂੰ ਕੁਰਾਹੇ ਪਾਂਦਾ ਹੈ। ਗੁਰੂ ਦੀ ਮਿਹਰ ਨਾਲ ਹੀ ਇਹ ਸਮਝ ਪੈਂਦੀ ਹੈ ਕਿ ਪਰਮਾਤਮਾ ਹਰੇਕ ਥਾਂ ਮੌਜੂਦ ਹੈ। 9. 2. 18.

ਪ੍ਰਾਣੀ ਦੀ ਮੌਤ ਹੋਣ ਤੇ ਵਾਪਰਦੀ ਕਿਰਿਆ ਦਾ ਗੁਰਮਤਿ-ਵੇਰਵਾ ਸਮਝਾ ਰਹੇੁ ਇਨ੍ਹਾਂ ਉਪਰੋਕਤ ਪਾਵਨ ਗੁਰੁ ਸਬਦਾਂ ਉਪਰੰਤ ਹੁਣ ਪਰਚਲਤ ਅਰਥਾਂ ਵਾਲੀ ਮੌਤ ਦੇ ਭੈ ਤੋਂ ਨਿਰਲੇਪ ਕਰ ਰਹੇ ਗੁਰੁ ਸਬਦ; --

ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਪੜ੍ਹੀ ਜਾ ਰਹੀ ਪਾਵਨ ਮਹਾਨ ਬਾਣੀ ਜਪੁ ਸਾਹਿਬ ਵਿਚਲੀ ਇਹ ਪਾਵਨ ਪੰਗਤੀ- “ਸੁਣਿਐ ਪੋਹਿ ਨ ਸਕੈ ਕਾਲੁ॥ (ਪਉੜੀ 8) ਭਾਵ, ਇਕਾਗਰ ਚਿੱਤ ਹੋ ਕੇ ਤੇਰੇ ਨਾਮ ਦੀ ਮਹਿਮਾਂ ਸੁਣਦਿਆਂ ਸੁਣਦਿਆਂ ਜਦ ਉਸ ਦੇ ਨਾਮ ਵਿੱਚ ਹਿਰਦਾ ਰੰਗਿਆ ਜਾਵੇ ਤਾਂ (ਆਤਮਕ) ਮੌਤ ਨੇੜੇ ਨਹੀਂ ਆ ਸਕਦੀ। ਅਤੇ-ਭੈਰਉ ਮਹਲਾ 5॥ ਤੇਰੀ ਟੇਕ ਰਹਾ ਕਲਿ ਮਾਹਿ॥ ਤੇਰੀ ਟੇਕ ਤੇਰੇ ਗੁਣ ਗਾਹਿ॥ ਤੇਰੀ ਟੇਕ ਨ ਪੋਹੈ ਕਾਲੁ॥ ਤੇਰੀ ਟੇਕ ਬਿਨਸੈ ਜੰਜਾਲੁ॥ 1॥ … 4॥ 26॥ 39॥ {1147} ਭਾਵ, ਉਸ ਕਰਤੇ ਪੁਰਖ ਦੇ ਆਸਰੇ ਜੀਵਨ ਬਤੀਤ ਕਰ ਰਹੇ ਮਨੁੱਖ ਨੂੰ, ਆਪਣੇ ਜੀਵਨ ਵਿੱਚ ਹਰ ਕਾਮਯਾਬੀ ਵਿੱਚ ਵਿੱਚ ਤੇਰਾ ਹੀ ਸਹਾਰਾ ਤੇਰੀ ਹੀ ਸਾਹਇਤਾ ਦਾ ਚਮਤਕਾਰ ਮਾਣ ਰਹੇ ਪ੍ਰਾਣੀ ਨੂੰ ਆਤਾਮਕ ਮੌਤ ਕਦੇ ਪੋਹ ਨਹੀਂ ਸਕਦੀ। ਅਤੇ ਫਿਰ ਇਹ ਗੁਰੂ ਸ਼ਬਦ:-

92- ਜਿਹ ਮਰਨੈ ਸਭੁ ਜਗਤੁ ਤਰਾਸਿਆ॥ ਸੋ ਮਰਨਾ ਗੁਰ ਸਬਦਿ ਪ੍ਰਗਾਸਿਆ॥ 1॥ ਅਬ ਕੈਸੇ ਮਰਉ ੁਮਰਨਿ ਮਨਮਾਨਿਆ॥ ਮਰਿ ਮਰਿ ਜਾਤੇ ਜਿਨ ਰਾਮੁ ਨ ਜਾਨਿਆ॥ 1॥ ਰਹਾਉ॥ ਮਰਨੋ ਮਰਨੁ ਕਹੈ

ਸਭੁ ਕੋਈ॥ ਸਹਜੇ ਮਰੈ ਅਮਰੁ ਹੋਇ ਸੋਈ॥ 2॥ ਕਹੁ ਕਬੀਰ ਮਨਿ ਭਇਆ ਅਨੰਦਾ॥ ਗਇਆ

ਭਰਮੁ ਰਹਿਆ ਪਰਮਾਨੰਦਾ॥ 3॥ 20॥ {327}

ਪਦ ਅਰਥ:-ਜਿਹ ਮਰਨੈ=ਜਿਸ ਮੌਤ ਨੇ। ਤਰਾਸਿਆ=ਡਰਾ ਦਿੱਤਾ ਹੈ। ਗੁਰ ਸਬਦਿ=ਗੁਰੂ ਦੇ ਸ਼ਬਦ (-ਗਿਆਨ ਦੀ ਬਰਕਤਿ) ਨਾਲ। ਪ੍ਰਗਾਸਿਅਪਰਗਟ ਹੋ ਗਆ ਹੈ, ਉਸ ਦਾ ਅਸਲੀ ਰੂਪ ਦਿੱਸ ਪਿਆ ਹੈ. ਪਤਾ ਲੱਗ ਗਿਆ ਹੈ ਕਿ ਅਸਲ ਵਿੱਚ ਇਹ ਮੌਤ ਹੈ ਕੀ। 1. ਮਰਉ=ਮੈਂ ਮਰਾਂ, ਜਨਮ ਮਰਨ ਵਿੱਚ ਪਵਾਂ। ਮਰਨਿ=ਮਰਨ ਵਿਚ, ਮੌਤ ਵਿਚ, ਸੰਸਾਰਕ ਮੋਹ ਦੀ ਮੌਤ ਵਿੱਚ, ਆਪਾ ਭਾਵ ਦੀ ਮੌਤ ਵਿੱਚ। ਮਰਿ ਮਰਿ ਜਾਤੇ=ਸਦਾ ਹੀ ਮਰਦੇ ਖਪਦੇ ਹਨ। 1. ਰਹਾਉ। ਮਰਨੋ ਮਨ=ਮੌਤ ਆ ਜਾਣੀ ਹੈ, ਮਰ ਜਾਣਾ ਹੈ। ਸਹਜੇ=ਸਹਿਜ ਅਵਸਥਾ ਵਿੱਚ, ਅਡੋਲਤਾ ਵਿੱਚ, ਥਿਰ ਚਿੱਤ ਹੋ ਕੇ। ਮਰੈ=ਮਰਦਾ ਹੈ, ਮਾਇਆ ਵੋਲੋਂ ਮਰਦਾ ਹੈ, ਆਪਾ ਭਾਵ ਦੀ ਮੋਤ ਵਿਚ, ਮੈਂ ਮੇਰੀ ਵਾਲੀ ਰੁਚੀ ਦਾ ਤਿਅਗ ਕਰਨ ਵਿਚ, ਮਨ ਨੂੰ ਰਸਾ ਕਸਾ ਮਗਰ ਦੌੜਨੋ ਰੋਕ ਕੇ ਦੁਨੀਆਂ ਦੀਆਂ ਖ਼ਾਹਸ਼ਾਂ ਤੋਂ ਬ-ੇ ਪਰਵਾਹ ਹੋ ਜਾਂਦਾ ਹੈ, (ਮਨ ਨੂੰ ਪੂਰਨ ਟਿਕਾਉ ਵਿੱਚ ਲੈ ਆਉਣ ਦੀ ਅਵਸਥਾ ਵਿੱਚ ਯਕੀਨ ਨਹੀਂ ਰੱਖਦਾ)। ਅਮਰ=ਮਰਨ ਤੋਂ ਰਹਿਤ, ਸਦੀਵ ਜ਼ਿੰਦਗੀ ਵਾਲਾ। 2.

ਅਰਥ:-ਜਿਸ ਮੌਤ ਤੋਂ ਸਾਰਾ (ਭਾਰਤੀ) ਜਗਤ ਡਰਾ ਦਿੱਤਾ ਹੋਇਆ ਹੈ ਗੁਰੂ ਦੇ ਸ਼ਬਦ-ਗਿਆਨ ਦੀ ਬਰਕਤ ਨਾਲ ਮੈਨੂੰ ਸਮਝ ਆ ਗਈ ਹੈ ਕਿ ਉਹ ਮੌਤ ਅਸਲ ਵਿੱਚ ਕੀ ਚੀਜ਼ ਹੈ। 1. ਹੁਣ ਮੈਂ ਜਨਮ ਮਰਣ ਵਿੱਚ ਕਿਉਂ ਪਵਾਂਗਾ? (ਭਾਵ ਨਹੀਂ ਪਵਾਂਗਾ) (ਕਿਉਂਕਿ) ਮੇਰਾ ਮਨ ਆਪਾ-ਭਾਵ ਦੀ ਮੋਤ ਵਿੱਚ ਪਤੀਜ ਗਿਆ ਹੈ। (ਕੇਵਲ) ਉਹੀ ਮਨੁੱਖ ਸਦਾ ਜੰਮਦੇ ਮਰਦੇ ਰਹਿੰਦੇ ਹਨ ਜਿਨ੍ਹਾਂ ਨੇ ਪ੍ਰਭੂ ਨੂੰ ਨਹੀਂ ਪਛਾਣਿਆ (ਪ੍ਰਭੂ ਨਾਲ ਸਾਂਝ ਨਹੀਂ ਬਣਾਈ)। 1. ਰਹਾਉ।

ਹਰੇਕ ਜੀਵ ਮੌਤ ਮੌਤ ਆਖ ਰਿਹਾ ਹੈ, (ਭਾਵ, ਹਰੇਕ ਜੀਵ ਮੌਤ ਤੋਂ ਘਾਬਰ ਰਿਹਾ ਹੈ), (ਪਰ ਜੋ ਮਨੁੱਖ) ਆਤਮਕ-ਅਡੋਲਤਾ ਵਿੱਚ (ਟਿਕ ਕੇ) ਦੂਨੀਆ ਦੀਆਂ ਖ਼ਾਹਸ਼ਾ ਤੋਂ ਬੇਪਰਵਾਹ ਹੋ ਜਾਂਦਾ ਹੈ, ਉਹ ਅਮਰ ਹੋ ਜਾਂ ਹੈ (ਭਾਵ, ਮੌਤ ਉਸ ਨੂੰ ਕਦੇ ਡਰਾ ਨਹੀਂ ਸਕਦੀ। ਅਰਥਾਤ- ਸੰਸਾਰੀ ਖ਼ਾਹਸ਼ਾ ਤੋਂ ਮੌਤ ਹੀ ਸਦੀਵੀ ਆਤਮਕ ਜ਼ਿੰਦਗੀ ਹੈ। ਏਹੀ ਤਾਂ ਹੈ ਜੀਵਨ ਮੁਕਤਿ ਪ੍ਰਾਣ ਦੀ ਪਛਾਣ।)। 3. ਹੇ ਕਬੀਰ! ਆਖ- (ਗੁਰੂ ਦੀ ਕਿਰਪਾ ਨਾਲ ਮੇਰੇ) ਮਨ ਵਿੱਚ ਅਨੰਦ ਪੈਦਾ ਹੋ ਗਿਆ ਹੈ, ਮੇਰਾ ਭੁਲੇਖਾ ਦੂਰ ਹੋ ਗਿਆ ਹੈ। ਤੇ ਪਰਮ ਸੁੱਖ (ਮੇਰੇ ਹਿਰਦੇ ਵਿੱਚ) ਆ ਟਿਕਿਆ ਹੈ। 4.

ਇਕ ਵਾਰੀ ਫਿਰ ਯਾਦ ਕਰ ਲਈਏ ਕਿ- ਪੰਥ ਦੀ ਸਿਰਮੌਰ ਸੰਸਥਾ ਦੇ, ਸਿੰਘ ਸਾਹਿਬ ਪ੍ਰੋ: ਮਨਜੀਤ ਸਿੰਘ ਜੀ ਦੇ ਅਖ਼ਬਾਰੀ ਬਿਆਨ-ਰੂਪੀ ਉਚੇਚੇ ਆਦੇਸ਼ ਨੇ ਮਾਨੋ ਗੁਰਬਿਲਾਸ ਪਾਤਸ਼ਾਹੀ 6 ਪੁਸਤਕ ਦੁਆਰਾ ਖ਼ਾਲਸਾ ਜੀ ਦੀ ਬਚੀ-ਖੁਚੀ ਪਛਾਣ ਅਲੋਪ ਕਰਨੇ ਦਾ ਗੰਭੀਰ ਖ਼ਤਰਾ ਪੈਦਾ ਕਰ ਦਿੱਤਾ ਹੈ। ਇਹ ਵੀ ਸਚੁ ਹੈ ਕਿ, ਜ਼ਬਾਨੀ ਤਾਂ ਅਸੀਂ ਸਾਰੇ 9 ਗੁਰੂ ਸਾਹਿਬਾਨ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਹੀ ਰੂਪ ਕਹਿੰਦੇ ਹਾਂ, ਪਰ ਵਾਸਤਵ ਵਿੱਚ ਅਸੀਂ ਸਾਰੇ ਗੁਰੂ ਸਾਹਿਬਾਨ ਂਨੂੰ ਉਵ੍ਹੇਂ ਹੀ ਸਤਿਕਾਰਦੇ ਪੂਜਦੇ ਹਾਂ ਜਿੁਵੇਂ, ਅਨੇਕਤਾ ਦੇ ਪੁਜਾਰੀ, ਹਿੰਦੂ ਵੀਰ ਆਪਣੇ ਦੇਵੀ ਦੇਵਤਿਆਂ-ਰੂਪ ਭਗਵਾਨਾਂ ਦੀ ਅੱਡੋ ਅੱਡਰੀ ਹਸਤੀ ਮੰਨ ਕੇ ਉਨ੍ਹਾਂ ਦੀ ਪੂਜਾ ਵੰਦਨਾ ਆਦਿ ਕਰਦੇ ਹਨ। ਏਥੇ, ਕਿਉਂਕਿ ਗੁਰਮਤਿ ਦਾ ਵੈਰੀ ਬਣੇ ਬੈਠੇ ਇਸ ਪੁਸਤਕ ਦੇ ਲਿਖਾਰ ਨੇ, ਪੰਚਮ ਸਤਿਗੁਰੂ ਨਾਨਕ, ਗੁਰੂ ਅਰਜਨ ਸਾਹਿਬ ਜੀ ਦੇ ਪਾਵਨ ਮੁਖਾਰਬਿੰਦ ਵਿਚੋਂ ਉਪਰੋਕਤ 695 ਤੋਂ 698 ਤੱਕ ਦੀਆਂ ਚੌਪਈਆਂ ਕਹੀਆਂ ਦਰਸਾ ਕੇ ਸਿੱਖ ਜਗਤ ਵਿੱਚ ਮਿਰਤਕ ਦੇ ਨਿਮਿਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕਰਾਉਣ ਦਾ ਭਰਮ ਹੋਰ ਵੀ ਪੱਕਾ ਕਰ ਦਿੱਤਾ ਹੈ। ਇਸ ਕਾਰਨ ਸਿੱਖੀ ਸਿਧਾਂਤ ਦੇ ਜਨਮਦਾਤਾ ਸਤਿਗੁਰੂ ਨਾਨਕ ਸਾਹਿਬ ਜੀ ਦੇ ਅਤੇ ਪੰਚਮ ਪਾਤਸ਼ਾਹ ਜੀ ਦੇ ਹੀ ਉਰੋਕਤ ਗੁਰੂ ਸ਼ਬਦਾਂ ਦੁਆਰਾ ਇਹ ਸਪੱਸ਼ਟ ਕਰਨ ਦਾ ਯਤਨ ਕੀਤਾ ਕਿ, ਜਿਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਾਰਾ ਲਿਖਤੀ ਗਿਆਨ ਅਜੇਹੇ ਫੋਕਟ ਭਰਮਾ ਦੇ ਵਿੱਰੁਧ ਹੋਵੇ, ਉਹ ਅਜੇਹੀ ਗੁਰਮਤਿ ਵਿਰੋਧੀ ਸਿਖਿਆ ਕਿਵੇਂ ਦੇ ਸਕਦੇ ਸਨ? ਅਰਦਾਸ ਹੈ ਕਿ, ਸਤਿਗੁਰੂ ਜੀ ਦੇ ਬਚਨਾਂ ਤੇ ਅਧਾਰਤ ਮਚਾਈ ਦਾਸ ਦੀ ਇਹ ਹਾਲ-ਦੁਹਾਈ, ਪੰਥ ਦੇ ਸਰਬਰਾਹ ਕਰ ਲੈਣ ਜੋ ਅਸੀ ਗੁਰਮਤਿ ਗਿਆਨ ਅਨੁਸਾਰ ਜੀਵਨ ਬਣਾ ਕੇ ਮੁੜ ਅਪਣੇ ਅਸਲੇ ਵੱਲ ਨੂੰ ਪਰਤ ਆਈਏ।

ਜਨਮ ਮਰਨ ਤੋਂ ਮਿਲਦੇ ਕਥਿਤ ਦੁੱਖਾਂ ਦਾ ਭੈ ਗੁਆ ਰਹੇ, ਪੰਚਮ ਸਤਿਗੁਰੂ ਨਾਨਕ ਸਾਹਿਬ ਜੀ ਦੇ ਗੁਰੂ ਸ਼ਬਦਾਂ ਦੀ ਸੂਚੀ:- (1) -ਗਉੜੀ ਮਹਲਾ 5॥ …. 4 ॥ 51 ॥ 120॥ {190} - (2) -ਸੋਰਠਿ ਮਹਲਾ 5॥ ਜਾ ਕੈ ਸਿਮਰਣਿ ਹੋਇ ਅਨੰਦਾ ਬਨਸੈ ਜਨਮ ਮਰਣ ਭੈ ਦੁਖੀ॥ …. . 2॥ 2॥ 30॥ {617} - (3) -ਧਨਾਸਰੀ ਮਹਲਾ 5॥ ਦੀਨ ਦਰਦ ਨਿਵਾਰਿ ਠਾਕੁਰ ਰਾਖੈ ਜਨ ਕੀ ਆਪਿ॥ … … 4॥ 2॥ 20 ॥ {680} - (4) - ਸੂਹੀ ਮਹਲਾ 5॥ ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ॥ …. . 4 ॥ 10 ॥ 57 ॥ {753} (5) - ਗਉੜੀ ਮਹਲਾ 5॥ … ਤੁਝ ਬਿਨੁ ਕਵਨੁ ਹਮਾਰਾ॥ …. ਜਨਮ ਮਰਣ ਕੋ ਚੂਕੋ ਸਹਸਾ ਸਾਧਸੰਗਤਿ ਦਰਸਾਰੀ॥ … 4॥ 7॥ 128॥ {206} (6) -ਟੋਡੀ ਮਹਲਾ 5॥ ਮਾਈ ਮੇਰੇ ਮਨ ਕੋ ਸੁਖੁ॥ …. ਨਾਨਕ ਸਰਨਿ ਗਹੀ ਸੁਖ ਸਾਗਰ ਜਨਮ ਮਰਨ ਫਿਰਿ ਗਰਭ ਨ ਧੁਖੁ॥ 2॥ 10॥ 29॥ {722} - (7) -ਬਿਲਾਵਲੁ ਮਹਲਾ 5॥ ਸਦਾ ਸਦਾ ਜਪੀਐ ਪ੍ਰਭ ਨਾਮ॥ ਜਰਾ ਮਰਾ ਕਛੁ ਦੂਖੁ ਨ ਬਿਆਪੈ ਆਗੈ ਦਰਗਹ ਪੂਰਨ ਕਾਮ॥ 1॥ ਰਹਾਉ॥ … 2 ॥ 13॥ 99॥ {828} - (8) -ਬਲਾਵਲੁ ਮਹਲਾ 5॥ ਦੋਵੈ ਥਾਵ ਰਖੇ ਗੁਰ ਸੂਰੇ॥ … ਆਵਣ ਜਾਣ ਰਹੇ ਥਿਤਿ ਪਾਈ ਜਨਮ ਮਰਣ ਕੇ ਮਿਟੇ ਬਿਸੂਰੇ॥ 1॥ ਭ੍ਰਮ ਭੈ ਤਰੇ ਛੁਟੇ ਭੈ ਜਮ ਕੇ ਘਟਿ ਘਟਿ ਏਕੁ ਰਹਿਆ ਭਰਪੂਰੇ॥ . . 2॥ 22॥ 108॥ {829} (9) -ਸੋਰਠਿ ਮਹਲਾ 5॥ ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ॥ …. . ਜਰਾ ਮਰਾ ਤਾਪੁ ਸਭੁ ਨਾਠਾ ਗੁਣ ਗੋਬਿੰਦ ਨਿਤ ਗਾਵਹੁ॥ … 4 ॥ 11 ॥ {611॥ - (10) -ਆਸਾ ਮਹਲਾ 5 ਇਕਤੁਕੇ 2॥ ਜੀਵਤ ਦੀਸੈ ਤਿਸੁ ਸਰਪਰ ਮਰਣਾ॥ ਮੁਆ ਹੋਵੈ ਤਿਸੁ ਨਿਹਚਲੁ ਰਹਣਾ॥ …. 5॥ 13॥ {374} - (11) -ਸੋਰਠਿ ਮਹਲਾ 5॥ ਜਿਨਾ ਬਾਤ ਕੋ ਬਹੁਤੁ ਅੰਦੇਸਰੋ ਤੇ ਮਿਟੇ ਸਭਿ ਗਇਆ॥ …. ਏਕ ਬੂੰਦ ਗੁਰਿ ਅੰਮ੍ਰਿਤੁ ਦੀਨੋ ਤਾ ਅਟਲੁ ਅਮਰੁ ਨ ਮੁਆ॥ 4॥ 3॥ 14॥ {612} - (12) - ਰਾਮਕਲੀ ਮਹਲਾ 5॥ ਜਪਿ ਗੋਬਿੰਦੁ ਗੋਪਾਲ ਲਾਲੁ॥ ਰਾਮ ਨਾਮ ਸਿਮਰਿ ਤੂ ਜੀਵਹਿ ਫਿਰਿ ਨ ਖਾਈ ਮਹਾ ਕਾਲੁ॥ 1॥ ਰਹਾਉ॥ …. 2॥ 11॥ {885}

ਇਸ ਕੁਟਲ ਲਿਖਾਰੀ ਨੇ, ਜਿਸ ਪੰਚਮ ਸਤਿਗੁਰੂ ਅਰਜਨ ਸਾਹਿਬ ਦੇ ਮੁਖਾਬਿੰਦ ਵਿਚੇਂ ਗੁਰਮਤਿ ਵਿਰੋਧੀ ਬਚਨ ਕਹੇ ਦਰਸਾਇਆ ਹੈ, ਕਥਨੀ ਕਰਣੀ ਦੇ ਸੂਰੇ ਉਸ ਗੁਰਦੇਵ ਜੀ ਦੇ ਮਿਰਤਕ-ਦੇਹ ਲਈ ਸਦਾ ਯਾਦ ਰੱਖਣ ਵਾਲਾ ਬੜਾ ਸਪੱਸ਼ਟ ਫ਼ੁਰਮਾਨ ਇਸ ਪਰਕਾਰ ਵੀ ਹ

93- ਜੇ ਮਿਰਤਕ ਕਉ ਚੰਦਨੁ ਚੜਾਵੈ॥ ਉਸ ਤੇ ਕਹਹੁ ਕਵਨ ਫਲ ਪਾਵੈ॥ ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ॥ ਤਾਂ ਮਿਰਤਕ ਕਾ ਕਿਆ ਘਟਿ ਜਾਈ॥ 3॥ 4॥ 12॥ {1160}

ਅਰਥ:--ਜੇ ਕੋਈ ਮੁਰਦੇ ਨੂੰ ਚੰਦਨ (ਰਗੜ ਰਗੜ ਕੇ) ਲਾਏ ਤਾ ਉਸ ਤੋਂ (ਉਸ ਮਿਰਤਕ ਲੋਥ ਤੋਂ ਅਜੇਹੀ ਸੇਵਾ ਕਰਨ ਵਾਲੇ ਨੂੰ ਜਾਂ) ਕਿਸੇ ਨੂੰ ਵੀ ਕੋਈ ਫਲ ਨਹੀਂ ਮਿਲਦਾ। ਤੇ ਜੇ ਕੋਈ ਮੁਰਦੇ ਨੂੰ (ਕਿਸੇ ਗੰਦ ਵਿੱਚ ਸੁੱਟ ਦੇਵੇ ਤਾਂ ਮਿਰਤਕ ਦਾ ਕੁੱਝ ਨਹੀਂ ਵਿਗੜਦਾ। 4.

ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਦਾ ਮੌਤ ਬਾਰੇ ਗੁਰਮਤਿ ਸਿਧਾਂਤ::-

ਕਬੀਰ ਸਾਹਿਬ ਜੀ ਦੀਆਂ ਨਜ਼ਰਾਂ ਵਿੱਚ ਮੌਤ ਅਤੇ ਇਸੇ ਵਿਸ਼ੇ ਨਾਲ ਸਬੰਧਤ ਹੋਰ ਗੁਰਸ਼ਬਦਾਂ ਦੀ ਸੂਚੀ:-

94- ਕਬੀਰ ਮਰਤਾ ਮਰਤਾ ਜਗੁ ਮੂਆ ਮਰਿ ਭੀ ਨ ਜਾਨਿਆ ਕੋਇ॥ ਐਸੇ ਮਰਨੇ ਜੋ ਮਰੈ ਬਹੁਰਿ ਨ ਮਰਨਾ ਹੋਇ॥ 29 {1366}

ਅਰਥ:-ਹੇ ਕਬੀਰ! ਮਰਦਾ ਮਰਦਾ (ਉੰਞ ਤਾਂ) ਸਾਰਾ ਸਂਸਾਰ ਮਰ ਰਿਹਾ ਹੈ, ਪਰ ਕਿਸੇ ਨੇ ਵੀ (ਸੱਚੇ) ਮਰਨ ਦੀ ਜਾਚ ਨਹੀਂ ਸਿੱਖੀ, ਜੋ ਮਨੁੱਖ ਇਸ ਤਰ੍ਹਾਂ ਦੀ ਸੱਚੀ ਮੌਤ ਮਰਦਾ ਹੈ, ੳਸ ਨੂੰ ਫਿਰ ਮਰਨਾ ਨਹੀਂਪੈਂਦਾ। 1.

95- ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੈ ਮਨਿ ਆਨੰਦੁ॥ ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ॥ 22 {1370}

ਅਰਥ:-ਹੇ ਕਬੀਰ! ਜਿਸ (ਸੰਸਾਰਕ ਮੋਹ ਵਲੋਂ) ਮਰਨ ਤੋਂ ਜਗਤ ਝਕਦਾ ਹੈ, ਉਸ (ਸੰਸਾਰਕ ਪਦਾਰਥਾਂ ਦੇ ਮੋਹ ਦੇ ਤਿਆਗ ਰੂਪ) ਮੌਤ ਤੋ ਮੇਰੇ ਮਨ ਵਿੱਚ ਖ਼ੁਸ਼ੀ ਪੈਦਾ ਹੁੰਦੀ ਹੈ, ਦੁਨੀਆ ਦੇ ਇਸ ਮੋਹ ਵਲੋਂ ਮਰਿਆਂ ਹੀ ਉਸ ਪਰਮਾਤਮਾ ਨਾਲ ਮਿਲਾਪ ਹੁੰਦਾ ਹੈ ਜੋ ਸੰਪੂਰਨ (-ਮੁਕੰਮਲ) ਤੌਰ ਤੇ ਆਨੰਦ ਹੀ ਆਨੰਦ ਹੈ। 22.

96- ਕਬੀਰ ਮੁਹਿ ਮਰਨੇ ਕਾ ਚਾਉ ਹੈ ਮਰਉ ਤ ਹਰਿ ਕੈ ਦੁਆਰ॥ ਮਤ ਹਰਿ ਪੂਛੈ ਕਉਨੁ ਹੈ ਪਰਾ ਹਮਾਰੈ ਬਾਰ॥ 61॥ {1373}

ਅਰਥ:-ਹੇ ਕਬੀਰ! ਮੇਰੇ ਅੰਦਰ ਤਾਂਘ ਹੈ ਕਿ ਮੈ ਆਪਾ-ਭਾਵ ਮਿਟਾ ਦਿਆਂ, ਮਮਤਾ ਮੁਕਾ ਦਿਆਂ, ਪਰ ਇਹ ਆਪਾ ਭਾਵ ਤਦੋਂ ਹੀ ਮਿਟ ਸਕਦਾ ਹੈ ਜੇ ਪ੍ਰਭੂ ਦੇ ਦਰ ਤੇ ਡਿੱਗ ਪਈਏ, (ਇਸ ਤਰ੍ਹਾਂ ਕੋਈ ਅਜਬ ਗੱਲ ਨਹੀਂ ਕਿ ਮਿਹਰ ਕਰ ਕੇ ਉਹ ਬਖ਼ਸ਼ਿੰਦ) ਪ੍ਰਭੂ ਕਦੇ ਪੁੱਛ ਹੀ ਲਏ ਕਿ ਮੇਰੇ ਦਰਵਾਜ਼ੇ ਤੇ ਕੌਣ ਪਿੱਗਾ ਪਿਆ ਹੈ। (ਏਨੀ ਨਿਮਰਤਾ ਨਾਲ ਆਤਮ ਸਮਰਪਣ ਕਿਸ ਨੇ ਕੀਤਾ ਹੈ ਤਾਂ ਮੇਰੀ ਆਪਾ ਭਾਵ ਮਿਟਾਉਣ ਵਾਲੀ ਸੱਧਰ ਪੂਰੀ ਹੋ ਜਾਵੇ)। 61.

97- ਕਬੀਰ ਐਸੀ ਹੋਇ ਪਰੀ ਮਨ ਕੋ ਭਾਵਤੁ ਕੀਨੁ॥ ਮਰਨੇ ਤੇ ਕਿਆ ਡਰਪਨਾ ਜਬ ਹਾਥਿ ਸਿਧਉਰਾ ਲੀਨ॥ 71॥ {1373} ਹੁਣ ਅਜੇਹੇ ਹੀ ਕੁੱਝ ਗੁਰੁ ਸ਼ਬਦਾਂ ਦੀ ਸੂਚੀ, ਕੇਵਲ ਸਬੰਧਤ ਤੁਕਾਂ ਤੇ ਰੂਪ ਵਿਚ:--

(1) ਸਿਰੀਰਾਗੁ ਮਹਲਾ 5॥ … ਜਨਮ ਮਰਣ ਕਾ ਭਉ ਗਇਆ ਭਾਉ ਭਗਤਿ ਗੋਪਾਲ॥ ਸਾਧੂ ਸੰਗਤਿ ਨਿਰਮਲਾ ਆਪਿ ਕਰੇ ਪ੍ਰਤਿਪਾਲ॥ ਜਨਮ ਮਰਣ ਕੀ ਮਲੁ ਕਟੀਐ ਗੁਰ ਦਰਸਨੁ ਦੇਖਿ ਨਿਹਾਲ॥ 2 ॥ . . ॥ 4॥ 12 ॥ 82॥ {46}

(2) - ਮਾਝ ਮਹਲਾ 5॥ . . ਮਨਸਾ ਧਾਰਿ ਜੋ ਘਰ ਤੇ ਆਵੈ॥ ਸਾਧਸੰਗਿ ਜਨਮੁ ਮਰਣੁ ਮਿਟਾਵੈ॥ ਆਸ ਮਨੋਰਥੁ ਪੂਰਨੁ ਹੋਵੈ ਭੇਟਤ ਗੁਰ ਦਰਸਾਇਆ ਜੀਉ॥ 2 ॥ . . 25 ॥ 32 ॥ {104}

(3) ਗਉੜੀ ਬੈਰਾਗਣਿ ਛੰਤ ਮਃ 5॥ … ਵਡਭਾਗੀ ਹਰਿ ਸੰਤ ਮਿਲਾਹੀ॥ ਜਨਮ ਮਰਣ ਤਿਹ ਮੂਲੇ ਨਾਹੀ॥ 3॥ . . 4 ॥ 1॥ 117॥ {203}

(4) ਮਾਰੂ ਮਹਲਾ 5॥ …. ਜਨਮ ਮਰਣ ਸਭਿ ਦੂਖ ਨਿਵਾਰੇ ਜਪਿ ਹਰਿ ਹਰਿ ਭਉ ਨਹੀ ਕਾਲ ਕਾ॥ 3॥ . . 16-॥ 4॥ 13॥ {1084}

(5) ਗਉੜੀ ਮਹਲਾ 5॥ … ਸਖੀ ਵਸਿ ਆਇਆ ਫਿਰਿ ਛੋਡਿ ਨ ਜਾਈ ਇਹ ਰੀਤਿ ਭਲੀ ਭਗਵੰਤੈ॥ ਨਾਨਕ ਜਰਾ ਮਰਣ ਭੈ ਨਰਕ ਨਿਵਾਰੈ ਪੁਨੀਤ ਕਰੈ ਤਿਸੁ ਜੰਤੈ॥ 1 ॥ … 4-॥ 4॥ 2॥ 5॥ 11॥ {249}

(6) ਥਿਤੀ ਗਉੜੀ ਮਹਲਾ 5॥}. . ਪਉੜੀ॥ . . ਰਾਮ ਰਤਨੁ ਮਨਿ ਤਨਿ ਬਸੈ ਤਜਿ ਕਾਮੁ ਕ੍ਰੋਧੁ ਲੋਭੁ ਮੀਤ॥ ਮਰਣੁ ਮਿਟੈ ਜੀਵਨੁ ਮਿਲੈ ਬਿਨਸਹਿ ਸਗਲ ਕਲੇਸ॥ …॥ 2 ॥ {296॥

(7) ਆਸਾ ਛੰਤ ਮਹਲਾ 5॥ . . ਹਰਿ ਘਟਿ ਘਟੇ ਡੀਠਾ ਅੰਮ੍ਰਿਤ+ ਵੂਠਾ ਜਨਮ ਮਰਨ ਦੁਖ ਨਾਠੇ॥ …॥ 4 ॥ 1 ॥ 3 ॥ {454}

(8) ਸਲੋਕ ਮਃ 5॥ ਜੀਵਦਿਆ ਨ ਚੇਤਿਓ ਮੁਆ ਰਲੰਦੜੋ ਖਾਕ॥ ਨਾਨਕ ਦੁਨੀਆ ਸੰਗਿ ਗੁਦਾਰਿਆ ਸਾਕਤ ਮੂੜ ਨਪਾਕ॥ 1 ॥ ੁ {526}

(9) ਮਃ 3॥ . . ਜਨਮ ਮਰਨ ਕਾ ਭਉ ਗਇਆ ਜੀਵਨ ਪਦਵੀ ਪਾਇ॥ ਨਾਨਕ ਇਹੁ ਮਰਤਬਾ ਤਿਸ ਨੋ ਦੇਇ ਜਿਸ ਨੋ ਕਿਰਪਾ ਕਰੇ ਰਜਾਇ॥ 2॥ {556}

(10) ਗਉੜੀ ਕੀ ਵਾਰ. . ਸਲੋਕ ਮਃ 5॥ . . ਜਨਮ ਮਰਨ ਦੁਖੁ ਕਟਿਆ ਹਰਿ ਭੇਟਿਆ ਪੁਰਖੁ ਸੁਜਾਣੁ॥ ਸੰਤ ਸੰਗਿ ਸਾਗਰੁ ਤਰੇ ਜਨ ਨਾਨਕ ਸਚਾ ਤਾਣੁ॥ 1 ॥ ਪਉ-1 {318}

(11) ਸੋਰਠਿ ਮਹਲਾ 5॥ . . ਗੁਰਿ ਕੀਨੋ ਮੁਕਤਿ ਦੁਆਰਾ॥ ਸਭ ਸ੍ਰਿਸਟਿ ਕਰੈ ਜੈਕਾਰਾ॥ ਨਾਨਕ ਪ੍ਰਭੁ ਮੇਰੈ ਸਾਥੇ॥ ਜਨਮ ਮਰਣ ਭੈ ਲਾਥੇ॥ 4 ॥ 2 ॥ 52 ॥ {625}

(12) ਧਨਾਸਰੀ ਮਃ 5॥ … ਜਨਮ ਮਰਨ ਸਗਲਾ ਦੁਖੁ ਨਾਸੈ॥ ਗੁਰਮੁਖਿ ਜਾ ਕੈ ਮਨਿ ਤਨਿ ਬਾਸੈ॥ 2 ॥ 3॥ 24॥ {677}

(13) ਧਨਾਸਰੀ ਮਹਲਾ 5॥ . . ਆਨ ਅਚਾਰ ਬਿਉਹਾਰ ਹੈ ਜੇਤੇ ਬਿਨੁ ਹਰਿ ਸਿਮਰਨ ਫੋਕ॥ ਨਾਨਕ ਜਨਮ ਮਰਣ ਭੈ ਕਾਟੇ ਮਿਲਿ ਸਾਧੂ ਬਿਨਸੇ ਸੋਕ॥ 2॥ 19॥ 50॥ {682}

(14) ਟੋਡੀ ਮਹਲਾ 5॥ ਨਾਨਕ ਸਰਨਿ ਗਹੀ ਸੁਖ ਸਾਗਰ ਜਨਮ ਮਰਨ ਫਿਰਿ ਗਰਭ ਨ ਧੁਖੁ॥ 2 ॥ 10 ॥ 29 ॥ {718}

(15) ਰਾਗੁ ਬਿਲਾਵਲੁ ਮਹਲਾ 5॥ . . ਅੰਮ੍ਰਿਤ ਨਾਮੁ ਅਰਾਧੀਐ ਨਿਰਮਲੁ ਮਨੈ ਹੋਵੈ ਪਰਗਾਸੋ॥ ਜਨਮ ਮਰਣ ਦੁਖੁ ਕਾਟੀਐ ਪਿਆਰੇ ਚੂਕੈ ਜਮ ਕੀ ਕਾਣੇ॥ ਤਿਨਾ ਪਰਾਪਤਿ ਦਰਸਨੁ ਨਾਨਕ ਜੋ ਪ੍ਰਭ ਅਪਣੇ ਭਾਣੇ॥ 3 ॥ . . 4 ॥ 1॥ 4॥ {806}

(16) ਬਲਾਵਲੁ ਮਹਲਾ 5॥ … ਜਰਾ ਮਰਾ ਨਹ ਵਿਆਪਈ ਫਿਰਿ ਦੂਖੁ ਨ ਪਾਇਆ॥ . .॥ 4॥ 3॥ 33॥ {812}

(17) ਰਾਮਕਲੀ ਮਹਲਾ 5॥ . . ਜਨਮ ਮਰਣ ਕਾ ਸਹਸਾ ਚੂਕਾ ਬਾਹੁੜਿ ਕਤਹੁ ਨ ਧਾਈ॥ 7॥ . . 21 ॥ 1॥ 6॥ {920}

(18) ਰਾਮਕਲੀ ਛੰਤ ਮਹਲਾ 5॥ . . ਜਨਮ ਮਰਣ ਬਿਕਾਰ ਛੂਟੇ ਫਿਰਿ ਨ ਲਾਗੈ ਦਾਗੁ ਜੀਉ॥ ਬਲਿ ਜਾਇ ਨਾਨਕੁ ਪੁਰਖ ਪੂਰਨ ਥਿਰੁ ਜਾ ਕਾ ਸੋਹਾਗੁ ਜੀਉ॥ 3 ॥ {931} -4

(19) ਪ੍ਰਭਾਤੀ ਮਹਲਾ 5॥ . . ਜਨਮ ਮਰਨ ਗੁਰਿ ਰਾਖੇ ਮੀਤ॥ ਹਰਿ ਕੇ ਨਾਮ ਸਿਉ ਲਾਗੀ ਪ੍ਰੀਤਿ॥ ਕੋਟਿ ਜਨਮ ਕੇ ਗਏ ਕਲੇਸ॥ .॥ 4॥ 5॥ {1340}

(20) ਪ੍ਰਭਾਤੀ ਮਹਲਾ 5॥ … ਜਨਮ ਮਰਨ ਦੁਖ ਫਾਹਾ ਕਾਟਿਆ॥ ਕਹੁ ਨਾਨਕ ਗੁਰਿ ਪੜਦਾ ਢਾਕਿਆ॥ 4॥ 8॥ {1340}

(21) - ਬਿਲਾਵਲੁ ਮਹਲਾ 5॥ . . ਜਰਾ ਮਰਾ ਨਹ ਵਿਆਪਈ ਫਿਰਿ ਦੂਖੁ ਨ ਪਾਇਆ॥ ਪੀ ਅੰਮ੍ਰਿਤੁ ਆਘਾਨਿਆ ਗੁਰਿ ਅਮਰੁ ਕਰਾਇਆ॥ 2॥ . .॥ 4॥ 3॥ 33॥ {808}

(22) - ਸਿਰੀ ਰਾਗ ਮਹਲਾ 1॥ … ਕਹੁ ਨਾਨਕ ਦੂਜੈ ਪਹਰੈ ਪ੍ਰਾਣੀ ਤਿਸੁ ਕਾਲੁ ਨ ਕਬਹੂੰ ਖਾਇ॥ 2॥ . . ਗੁਣ ਸੰਜਮਿ ਜਾਵੈ ਚੋਟ ਨ ਖਾਵੈ ਨਾ ਤਿਸੁ ਜੰਮਣੁ ਮਰਣਾਕਾਲੁ ਜਾਲੁ ਜਮੁ ਜੋਹਿ ਨ ਸਾਕੈ ਭਾਇ ਭਗਤਿ ਭੈ ਤਰਣਾ॥ …॥ 5॥ 2॥ {76}

(23) ਗਉੜੀ ਮਹਲਾ 5॥ ਹਰਿ ਸਿਮਰਿ ਸਿਮਰਿ ਕਾਟਿਆ ਭਉ ਕਾਲ॥ 3॥ . .॥ 4॥ 100॥ 169॥ {199}

(24) ਆਸਾ ਮਹਲਾ 5॥ …. ਜਨਮ ਮਰਣ ਦੁਖ ਕਾਲ ਸਿਮਰਤ ਮਿਟਿ ਜਾਵਈ॥ ਨਾਨਕ ਕੈ ਸੁਖੁ ਸੋਇ ਜੋ ਪ੍ਰਭ ਭਾਵਈ॥ 4॥ 11॥ 113॥ {399}

(25) ਜੈਤਸਰੀ ਮਹਲਾ 5॥ …. ਕਾਲ ਜਾਲ ਅਰੁ ਮਹਾ ਜੰਜਾਲਾ ਛੁਟਕੇ ਜਮਹਿ ਡਰਾ॥ ਆਇਓ ਦੁਖ ਹਰਣ ਸਰਣ ਕਰੁਣਾਪਤਿ ਗਹਿਓ ਚਰਣ ਆਸਰਾ॥ 1॥ …॥ 2॥ 2॥ 6॥ {701}

ਮੌਤ ਲਈ ਵਰਤੇ ਗਏ ਅੱਡ ਅੱਡ ਪਦਾਂ ਵਾਲੇ ਹੋਰ ਵੀ ਕਈ ਗੁਰੂ ਸ਼ਬਦਾਂ ਵਿਚੋ ਇਹ 25 ਗੁਰੂ ਸ਼ਬਦ, ਕੇਵਲ ਉਪ੍ਰੋਕਿਤ ਦਲੀਲ ਦੀ ਪੁਸ਼ਟੀ ਲਈ ਤਰਲਾ ਹੈ ਕਿ, ਸ਼ਾਇਦ ਗੁਰੂ ਪਿਆਰੇ ਮਿਰਤਕ ਨਿਮਿਤ ਧਰਮ ਕਰਮ ਕਰਨ ਦਾ ਭਰਮ ਤਿਆਗ ਕੇ ਗੁਰਮਤਿ ਦੀ ਅਸਲ ਸਿਖਿਆ ਨਾਲ ਜੁੜਨ ਵਾਲਾ ਸੁਖਾਵਾਂ ਮੋੜਾ ਖਾ ਤੁਰਨ? ਏਸੇ ਯਤਨ ਵਿੱਚ ਮੌਤ ਨਾਲ ਹੀ ਸਬੰਧਤ ਗੁਰਮਤਿ ਦਾ ਇੱਕ ਹੋਰ ਇਹ ਪੱਖ:-

ਮੌਤ ਤੋਂ ਨੂੰ ਸਦਾ ਯਾਦ ਰਖਣ ਦੀ ਵੀ ਤਾਕੀਦ:-

ਉਪਰੋਕਤ ਗੁਰੂਸ਼ਬਦ ਵਿਚਾਰਨ ਤੋਂ ਇਹੋ ਇਕਵਾਗਾ ਸਿੱਟਾ ਕੱਢ ਬੈਹਣਾ ਕਿ, ਸਤਿਗੁਰਾਂ ਨੇ ਮਨੁੱਖ ਦੇ ਮਨ ਨੂੰ ਮੌਤ ਤੋਂ ਬਿਲਕੁਲ ਨਿਰਭੈ ਅਤੇ ਲਾਪਰਵਾਹ ਵਿਚਰਦਿਆਂ ਜੀਵਨ ਬਤੀਤ ਕਰਨ ਦਾ ਉਪਦੇਸ ਹੀ ਦ੍ਰਿੜ ਕਰਾਇਆ ਹੈ, ਪੂਰਨ ਸਚੁ ਨਹੀ ਹੋਵੇਗੇ। ਕਿਉਂਕਿ ਗੁਰੂ ਬਾਣੀ ਵਿੱਚ ਕਈ ਗੁਰੂ ਸ਼ਬਦ ਅਜੇਹੇ ਵੀ ਮਿਲਦੇ ਹਨ ਜਿਨ੍ਹਾਂ ਦੁਆਰਾ ਸਤਿਗੁਰੂ ਜੀ ਨੇ ਉਸੇ ਪਰਚਲਤ ਅਰਥਾਂ ਵਾਲੀ ਮੌਤ ਦਾ ਚੇਤਾ ਵੀ ਕਰਾਇਆ ਹੈ।

98- ਧਨਾਸਰੀ ਮਹਲਾ 5॥ ਮੇਰੇ ਲਾਲ ਭਲੋ ਰੇ ਭਲੋ ਰੇ ਭਲੋ ਹਰਿ ਮੰਗਨਾ॥ ਦੇਖਹੁ ਪਸਾਰਿ ਨੈਨ ਸੁਨਹੁ ਸਾਧੂ ਕੇ ਬੈਨ ਪ੍ਰਾਨਪਤਿ ਚਿਤਿ ਰਾਖੁ ਸਗਲ ਹੈ ਮਰਨਾ॥ ਰਹਾਉ॥ ਚੰਦਨ ਚੋਆ ਰਸ ਭੋਗ ਕਰਤ ਅਨੇਕੈ ਬਿਖਿਆ ਬਿਕਾਰ ਦੇਖੁ ਸਗਲ ਹੈ ਫੀਕੇ ਏਕੈ ਗੋਬਿਦ ਕੋ ਨਾਮੁ ਨੀਕੋ ਕਹਤ ਹੈ ਸਾਧ ਜਨ॥ ਤਨੁ ਧਨੁ ਆਪਨ ਥਾਪਿਓ ਹਰਿ ਜਪੁ ਨ ਨਿਮਖ ਜਾਪਿਓ ਅਰਥੁ ਦ੍ਰਬੁ ਦੇਖੁ ਕਛੁ ਸੰਗਿ ਨਾਹੀ ਚਲਨਾ॥ 1॥ ਜਾ ਕੋ ਰੇ ਕਰਮੁ ਭਲਾ ਤਿਨਿ ਓਟ ਗਹੀ ਸੰਤ ਪਲਾ ਤਿਨ ਨਾਹੀ ਰੇ ਜਮੁ ਸੰਤਾਵੈ ਸਾਧੂ ਕੀ ਸੰਗਨਾ॥ ਪਾਇਓ ਰੇ ਪਰਮ ਨਿਧਾਨੁ ਮਿਟਿਓ ਹੈ ਅਭਿਮਾਨੁ ਏਕੈ ਨਿਰੰਕਾਰ ਨਾਨਕ ਮਨੁ ਲਗਨਾ॥ 2॥ 2॥ 30॥ {678}

ਅਰਥ:- ਹੇ ਮੇਰੇ ਪਿਆਰੇ! ਹੇ ਭਾਈ! (ਪਰਮਾਤਮਾ ਦੇ ਦਰ ਤੋਂ) ਰੱਬ ਜੀ (ਦਾ ਨਾਮ) ਮੰਗਣਾ ਸਭ ਤੋਂ ਚੰਗਾ ਕੰਮ ਹੈ। ਹੇ ਸੱਜਣ! ਗੁਰੂ ਦੀ ਬਾਣੀ (ਸਦਾ) ਸੁਣਦੇ ਰਹੋ, ਜਿੰਦ ਦੇ ਮਾਲਕ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖੋ। ਅੱਖਾਂ ਕੋਲ੍ਹ ਕੇ ਵੇਖੋ, (ਆਖ਼ਰ) ਸਭ ਨੇ ਮਰਨਾ ਹੈ। ਰਹਾਉ। ਹੇ ਸੱਜਣ ਤੂੰ ਚਦਨ ਅਤਰ (ਵਰਤਦਾ ਹੈਂ) ਅਤੇ ਅਨੇਕਾਂ ਹੀ ਸੁਆਦਲੇ ਖਾਣੇ ਖਾਂਦਾ ਹੈਂ। ਪਰ, ਵੇਖ, ਇਹ ਵਿਕਾਰ ਪੈਦਾ ਕਰਨ ਵਾਲੇ ਮਾਇਆ ਦੇ ਸਾਰੇ ਭੋਗ ਫਿੱਕੇ ਹਨ। ਸੰਤ ਜਨ ਕਹਿੰਦੇ ਹਨ ਕਿ ਸਿਰਫ਼ ਅਕਾਲ ਪੁਰਖ ਦਾ ਨਾਮ ਹੀ ਚੰਗਾ ਹੈ। ਤੂੰ ਇਸ ਸਰੀਰ ਤੇ ਧਨ ਨੂੰ ਆਪਣਾ ਸਮਝ ਰਿਹਾ ਹੈਂ, (ਇਨ੍ਹਾਂ ਦੇ ਮੋਹ ਵਿੱਚ ਫਸ ਕੇ) ਪਰਮਾਤਮਾ ਦਾ ਸਿਮਰਨ ਤੂੰ ਇੱਕ ਪਲ ਵੀ ਨਹੀ ਸਿਮਰਦਾ। ਵੇਖ ਇਹ ਧਨ-ਪਦਾਰਥ (ਕੁਝ ਵੀ ਤੇਰੇ) ਨਾਲ ਨਹੀ ਜਾਵੇਗਾ। ਹੇ ਭਾਈ ਜਿਸ ਮਨੁੱਖ ਦੀ ਚੰਗੀ ਕਿਸਮਤ ਹੋਈ. , ਉਸ ਨੇ ਸੰਤਾਂ ਦਾ ਆਸਰਾ ਲਿਆ, ਉਸ ਨੇ ਸੰਤ (ਗੁਰੂ ਗ੍ਰੰਥ ਸਾਹਿਬ ਜੀ) ਦਾ ਲੱੜ ਫੜਿਆ। ਜਿਹੜੇ ਮਨੁੱਖ ਗੁਰੂ ਦੀ ਸੰਗਤਿ ਵਿੱਚ ਰਹਿੰਦੇ ਹਨ (ਭਾਵ, ਜੋ ਗੁਰੂ-ਸ਼ਬਦ ਦੀ ਵਿਚਾਰ ਨਾਲ ਜੁੜੇ ਰਹਿੰਦੇ ਹਨ) ਉਨ੍ਹਾਂ ਨੂੰ ਮੌਤ ਦਾ ਡਰ ਸਤਾ ਨਹੀਂ ਸਕਦਾ। ਹੇ ਨਾਨਕ! ਜਿਸ ਮਨੁੱਖ ਦਾ ਮਨ ਕੇਵਲ ਅਕਾਲਪੁਰਖ ਨਾਲ ਜੁੜਿਆ ਰਹਿੰਦਾ ਹੈ ਉਸ ਨੇ (ਸਮਝੋ) ਸਭੁ ਤੋਂ ਵਧੀਆ ਖ਼ਜ਼ਾਨਾ ਲੱਭ ਲਿਆ, ਉਸ ਦੇ ਅੰਦਰੋਂ ਅਹੰਕਾਰ ਮਿਟ ਗਿਆ (ਤੇ ਪਰਮਾਤਮਾ ਨਾਲ ਬਣ ਆਈ, ਯਥਾ ਗੁਰਵਾਕ- ‘ਹਉਮੈ ਜਾਈ ਤਾ ਕੰਤ ਸਮਾਈ॥ ਤਉ ਕਾਮਣਿ ਪਿਆਰੇ ਨਵ ਨਿਧਿ ਪਾਈ’॥

ਅਜੇਹੇ ਕੁੱਝ ਹੋਰ ਗੁਰੂ ਬਦਾਂ ਦੀ ਸੂਚੀ:- (2) -ਵਾਰ ਮਾਝ ਕੀ ਤਥਾ ਸਲੋਕ ਮਹਲਾ 1॥ ਪਉੜੀ॥ …. ਕਾਲੁ ਬੁਰਾ ਖੈ ਕਾਲੁ ਸਿਰਿ ਦੁਨੀਆਈਐ॥ ਹੁਕਮੀ ਸਿਰਿ ਜੰਦਾਰੁ ਮਾਰੇ ਦਾਈਐ॥ …॥ 20॥ {147} - (3) -ਸਾਰਗ ਮਹਲਾ 5॥ ਰੇ ਮੂੜੑੇ ਤੂ ਕਿਉ ਸਿਮਰਤ ਅਬ ਨਾਹੀ॥ ਨਰਕ ਘੋਰ ਮਹਿ ਉਰਧ ਤਪੁ ਕਰਤਾ ਨਿਮਖ ਨਿਮਖ ਗੁਣ ਗਾਂਹੀ॥ …. . 4॥ 2॥ 16॥ {1207} - (4) -ਸਿਰੀਰਾਗੁ ਮਹਲਾ 1॥ ਮਛੁਲੀ ਜਾਲੁ ਨ ਜਾਣਿਆ ਸਰੁ ਖਾਰਾ ਅਸਗਾਹੁ॥ …. ਭਾਈ ਰੇ ਇਉ ਸਿਰਿ ਜਾਣਹੁ ਕਾਲੁ॥ ਜਿਉ ਮਛੀ ਤਿਉ ਮਾਣਸਾ ਪਵੈ ਅਚਿੰਤਾ ਜਾਲੁ॥ 1॥ ਰਹਾਉ॥ …. 8॥ 4॥ {55}

ਡਰੌਣੀ ਮੌਤ ਦਾ ਅਜੇਹਾ ਚੇਤਾ ਕਰਾਉਣ ਦੀ ਲੋੜ ਕੇਵਲ, ਵਿਕਾਰੀ ਹੋ ਕੇ ਗੀਦੀ ਬਣੇ ਮਨੁਖ ਤੋਂ ਸੰਤ-ਸੂਰਮਾ ਪ੍ਰਗਟ ਕਰਨ ਦੇ ਹੀ ਯਤਨਾ ਦਾ ਸੁਖਾਵਾਂ ਪੱਖ ਹੀ ਹੈ। ਉਂਜ ਤਾਂ ਗੁਰਮਤਿ ਹਰ ਥਾਂ ਇਸ ਭਿਆਨਕ ਕਾਲ ਨੂੰ ਮਖ਼ੌਲਾਂ ਕਰਦੀ ਹੀ ਦਿੱਸ ਆਉਂਦੀ ਹੈ।

ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ




.