ਪੰਜਾਬ ਤੋਂ ਬਾਹਰ ਵੱਸਦੇ ਪੰਜਾਬੀਆਂ ਦੀ ਪੰਜਾਬ ਵੱਲ ਝਾਤ
ਪੰਜਾਬ ਤੋਂ ਬਾਹਰ ਵੱਸਦੇ
ਪੰਜਾਬੀਆਂ, ਬਾਹਰਲੇ ਮੁਲਕਾਂ ਵਿੱਚ ਵਸੇਬਾ ਕਰ ਚੁੱਕੇ ਪੰਜਾਬੀਆਂ ਨੂੰ ਇੱਕ ਸੁਨੇਹਾ ਦੇਣਾ ਚਾਹੁੰਦਾ
ਹਾਂ, ਹਰ ਸਾਲ ਕਿਸੇ ਨਾ ਕਿਸੇ ਤਿਉਹਾਰ ਉੱਤੇ ਤੁਸੀਂ ਪੰਜਾਬ ਦਾ ਗੇੜਾ ਜਰੂਰ ਲਗਾਉਦੇ ਹੋਵੋਗੇ।
ਅੱਜ-ਕੱਲ ਦੇ ਅਖਬਾਰਾ, ਟੀ. ਵੀ. ਚੈਨਲਾ ਤੇ ਤੁਹਾਨੂੰ ਪੰਜਾਬ ਹਾਲਾਤਾਂ ਬਾਰੇ ਪਤਾ ਲੱਗਦਾ ਰਹਿੰਦਾ
ਹੋਵੇਗਾ, ਪਰੰਤੂ ਫਿਰ ਵੀ ਮੈਂ ਆਪਣੇ ਕੁੱਝ ਵਿਚਾਰ ਆਪ ਜੀ ਨਾਲ ਸਾਂਝੇ ਕਰਨੇ ਚਾਹੁੰਦਾ ਹਾਂ, ਅੱਜ
ਦਾ ਨੌਜੁਆਨ ਨਸ਼ਿਆਂ ਵਿੱਚ ਗਲਤਾਨ ਹੈ, ਪਰੰਤੂ ਉਸਦੇ ਜਿੰਮੇਵਾਰ ਉਸਦੇ ਮਾਤਾ-ਪਿਤਾ, ਪ੍ਰਸ਼ਾਸਨ ਅਤੇ
ਸਰਮਾਏਦਾਰ ਲੋਕ ਤੇ ਸਮਾਜ ਹੈ, ਜੋ ਆਪਣੀ ਕੁੱਝ ਸਮੇਂ ਦੀ ਐਸੋ-ਇਸ਼ਰਤ ਲਈ ਆਪਣਾ ਜਮੀਰ ਵੇਚ ਕੇ, ਪਤਾ
ਨਹੀ ਕਿੰਨੀਆਂ ਕੁ ਪੰਜਾਬ ਦੀਆਂ ਜਵਾਨੀਆਂ ਖੋਹ ਚੁੱਕੇ ਹਨ, ਇਹ ਨਸ਼ਾ ਗੁਆਢੀ ਪ੍ਰਾਤਾਂ ਤੇ ਦੇਸ਼ਾਂ
ਵਿੱਚੋਂ ਪੰਜਾਬ ਵਿੱਚ ਦਾਖਲ ਹੁੰਦਾ ਹੈ, ਨਕਲੀ ਕਰੰਸੀ ਵੀ ਇਸੇ ਰਸਤੇ ਹੀ ਸਾਡੇ ਮੁਲਕ ਪਹੁੰਚਦੀ ਹੈ,
ਰਹਿੰਦੀ ਕਸਰ ਧਰਮ ਦੇ ਨਾਂ ਤੇ, ਪਾਈਆਂ ਵੰਡੀਆਂ ਪਾਖੰਡੀ ਬਾਬਿਆਂ ਨੇ ਕੱਢ ਦਿੱਤੀ ਹੈ, ਆਪ ਤਾਂ ਐਸ਼
ਕਰਦੇ ਹਨ, ਸਰਧਾਲੂਆਂ ਦੀ ਕਿਰਤ ਕਮਾਈ ਇਕੱਠੀ ਕਰ ਕੇ, ਗੁਰੂ ਦੇ ਨਾਂ ਤੇ ਆਪ ਪੈਸਾ ਖਾਂਦੇ ਹਨ,
ਸਿੱਖਿਆ ਦੇ ਖੇਤਰ ਵਿੱਚ ਸਰਕਾਰੀ ਸਕੂਲਾਂ ਤੋਂ ਆਸ ਲਗਾਉਣੀ ਮੁਸ਼ਕਿਲ ਹੈ, ਕਿਉਂਕਿ ਜੋ ਵਿਚਾਰੇ
ਪਹਿਲਾ ਹੀ ਰੱਬ ਆਸਰੇ ਚੱਲ ਰਹੇ ਹਨ। ਪ੍ਰਾਈਵੇਟ ਸਕੂਲ ਤਾਂ ਸਰਕਾਰ ਨੇ ਐਨ. ਆਰ. ਆਈ. ਲਈ ਤੇ
ਅਮੀਰਾਂ ਲੋਕਾਂ ਨੂੰ ਖੋਲਣ ਦੀ ਆਗਿਆ ਇਸ ਲਈ ਦਿੱਤੀ ਸੀ ਤਾਂ ਜੋ ਸਿੱਖਿਆਂ ਦੇ ਮਿਆਰ ਵਿੱਚ ਕੁੱਝ
ਸੁਧਾਰ ਆ ਸਕੇ, ਪਰੰਤੂ ਜਿਆਦਾਤਰ ਦੁਕਾਨਦਾਰੀਆਂ ਬਣ ਕੇ ਰਹਿ ਗਏ ਨੇ। ਆਮ ਵਰਗ ਦਾ ਆਦਮੀ ਆਪਣੇ ਬੱਚੇ
ਇਹਨਾਂ ਸਕੁਲਾਂ ਵਿੱਚ ਨਹੀ ਪੜ੍ਹਾ ਸਕਦਾ। ਗਰੀਬਾਂ ਦਾ ਵਧੀ ਮਹਿੰਗਾਈ ਨੇ ਕਚੂਬਰ ਕੱਢ ਕੇ ਰੱਖ
ਦਿੱਤਾ। ਮਹਿੰਗਾਈ ਆਮ ਆਦਮੀ ਲਈ ਵਧੀ ਹੈ, ਨਾ ਕਿ ਅਮੀਰਾਂ ਲਈ। ਪੰਜਾਬ ਦਾ ਪਾਣੀ ਪੰਜਾਬ ਤੋਂ ਬਾਹਰ
ਭੇਜ ਦਿੱਤਾ। ਸਸਤੇ ਪਾਣੀ ਦੀ ਬਿਜਲੀ ਵੀ ਖੋਹ ਲਈ ਅਤੇ ਪੰਜਾਬ ਵਿੱਚ ਕੋਇਲੇ ਦੇ ਥਰਮਲ ਪਲਾਟ ਲਗਾ
ਦਿੱਤੇ। ਕੋਲਾ ਮਹਿੰਗੇ ਭਾਅ ਆਵੇਗਾ ਤੇ ਬਿਜਲੀ ਚਲੇਗੀ ਨਹੀਂ ਤਾਂ ਕੰਮ ਠੱਪ ਰਵੇਗਾ। ਵਿਚਾਰੇ ਕਿਸਾਨ
ਮਹਿੰਗੇ ਭਾਅ ਦਾ ਡੀਜਲ ਫੂਕ ਕੇ ਬਿਜਲੀ ਪੈਦਾ ਕਰਨਗੇ, ਅੱਗੋਂ ਫਸਲਾ ਦਾ ਮੁੱਲ ਵੀ ਖਰੀਦਦਾਰ ਦੀ
ਮਰਜੀ ਦਾ ਹੋਵੇਗਾ। ਵੇਖੋ ਕਹਿਰ ਸਾਂਈ ਦਾ ਕਿ ਆਪਣੀ ਫਸਲ ਦਾ ਮਾਲਕ, ਆਪਣੀ ਮਰਜੀ ਦੇ ਰੇਟ ਨਹੀ,
ਸਗੋਂ ਖਰੀਦਦਾਰ ਦੀ ਮਰਜੀ ਤੇ ਨਿਰਭਰ ਕਰਦਾ ਹੈ। ਅਖੀਰ ਕਰਜਾ ਚੜ ਜਾਂਦਾ ਹੈ, ਜਦੋਂ ਨਹੀ ਉੱਤਰਦਾ
ਤਾਂ ਆਤਮ-ਹੱਤਿਆ ਕਰ ਲੈਂਦੇ ਹਨ, ਰਹੀ ਗੱਲ ਵਿਆਹ ਦੀ ਜਦੋਂ ਵਿਆਹ ਲਈ ਰਿਸ਼ਤਾ ਤੈਅ ਹੁੰਦਾ ਹੈ ਤਾਂ
ਜਮੀਨ-ਜਾਇਦਾਦ ਵੇਖ ਕੇ ਮੁੰਡੇ ਦਾ 10-25 ਲੱਖ ਰੁਪਏ ਦਾ ਮੁੱਲ ਪਾਇਆ ਜਾਂਦੈ। ਮਹਿੰਗੇ ਤੋਂ ਮਹਿੰਗੇ
ਪੈਲਸਾ ਦੇ ਵਿੱਚ, ਮਹਿੰਗੇ ਕਲਾਕਾਰਾ ਤੇ ਆਰਕੈਸਟਰਾ ਆਦਿ ਨੂੰ ਬੁਲਾਇਆ ਜਾਂਦਾ ਹੈ। ਮੱਧ ਵਰਗ ਦੇ
ਲੋਕ ਵੱਡੇ ਲੋਕਾਂ ਦੀ ਰੀਸ ਨੂੰ ਰੀਤੀ-ਰਿਵਾਜ ਸਮਝ ਕੇ ਕਰਦੇ ਹਨ ਤੇ ਕਰਜਾਈ ਹੋ ਜਾਂਦੇ ਹਨ,
ਵੱਸਦੇ-ਵੱਸਦੇ ਘਰ ਉੱਜੜ ਜਾਂਦੇ ਹਨ। ਇਹ ਹਾਲਾਤ ਹੁਣ ਪੰਜਾਬ ਵਿੱਚ ਹੋਣ ਲੱਗੇ ਹਨ, ਇਹਨਾਂ ਖਰਚਿਆ
ਕਰਕੇ ਤਾਂ ਪੰਜਾਬ ਵਿੱਚ ਧੀਆਂ ਨੂੰ ਜੰਮਣ ਤੋਂ ਪਹਿਲਾਂ ਮਾਰਿਆ ਜਾਂਦਾ ਹੈ। ਇਸ ਤੋਂ ਬਾਅਦ ਅਗਰ
ਪੰਜਾਬ ਦੀ ਸਿਹਤ ਪ੍ਰਣਾਲੀ ਵੱਲ ਝਾਤੀ ਮਾਰੀਏ ਤਾਂ ਸਰਕਾਰੀ ਹਸਪਤਾਲਾਂ ਵਿੱਚ ਚੈੱਕ-ਅੱਪ ਤਾਂ ਹੁੰਦਾ
ਹੈ, ਪਰ ਦਵਾਈਆਂ ਬਾਹਰੋਂ ਲੈਣੀਆਂ ਪੈਂਦੀਆਂ ਹਨ। ਪਰ ਪਿੰਡਾਂ ਵਿੱਚੋਂ ਤਾਂ ਛੋਟੇ ਹਸਪਤਾਲ ਤਾਂ
ਖੋਲੇ ਹਨ, ਪਰ ਡਾਕਟਰ ਤਾਂ ਨਾ ਮਾਤਰ ਹੀ ਹੁੰਦੇ ਹਨ, ਅਗਰ ਕਿਸੇ ਨੇ ਕੋਈ ਵੱਡਾ ਇਲਾਜ ਕਰਵਾਉਣਾ ਜਾਂ
ਤਾਂ ਡਾਕਟਰ ਸਾਹਿਬ ਨੂੰ ਸਿਫਾਰਿਸ ਲਗਾ ਦੇਵੋ ਜਾਂ ਪਿੰਡਾਂ ਵਿੱਚੋਂ ਪ੍ਰਾਈਵੇਟ ਡਾਕਟਰ ਝੋਲਾ ਛਾਪ
ਕਈ ਜਾਨਾਂ ਲੈ ਚੁੱਕੇ ਹਨ। ਪ੍ਰਾਈਵੇਟ ਹਸਪਤਾਲ ਦੀ ਤਾਂ ਗੱਲ ਹੀ ਨਾ ਕਰੋ ਕਿ ਮੂੰਹ ਮੰਗੇ, ਪੈਸੇ
ਉਨਾਂ ਨੂੰ ਦੇਣੇ ਪੈਂਦੇ ਹਨ। ਉਂਝ ਵੀ ਪੰਜਾਬ ਵਿੱਚ ਕਿਡਨੀਆਂ ਵੇਚਣ ਦੇ ਦੋਸ਼ ਵਿੱਚ ਕਈ ਡਾਕਟਰਾਂ ਦੇ
ਕੇਸ ਸਾਹਮਣੇ ਆ ਚੁੱਕੇ ਹਨ। ਹੁਣ ਗੱਲ ਕਰਦੇ ਹਾਂ ਨੌਜੁਆਨਾ ਪੀੜ੍ਹੀ ਦੀ ਜਿਨ੍ਹਾਂ ਨੂੰ ਕੰਮ ਨਹੀ
ਮਿਲ ਰਿਹਾ, ਪੜੇ-ਲਿਖੇ ਹੋਣ ਕਰਕੇ, ਉਹਨਾਂ ਨੂੰ ਆਪਣੀ ਪੜ੍ਹਾਈ ਦੇ ਦਰਜੇ ਦੀ ਨੌਕਰੀ ਨਹੀ ਮਿਲਦੀ,
ਉਹ ਜਾਂ ਤਾਂ ਪੰਜਾਬ ਤੋਂ ਬਾਹਰ ਕਿਸੇ ਹੋਰ ਸੂਬੇ ਵਿੱਚ ਚਲੇ ਜਾਂਦੇ ਹਨ, ਜਾਂ ਵਿਦੇਸ਼ਾ ਵਿੱਚ ਜਾਂ
ਵਸੇ ਹਨ, ਪੜੇ-ਲਿਖੇ ਪੰਜਾਬੀ ਤਾਂ ਬਾਹਰ ਚੱਲੇ ਗਏ ਤੇ ਮਗਰੋਂ ਖਾਲੀ ਪਏ ਪੰਜਾਬ ਵਿੱਚ ਭਈਏ ਆ ਗਏ,
ਤੇ ਇੱਥੋ ਦੇ ਪੱਕੇ ਵਸਨੀਕ ਬਣ ਗਏ। ਅਗਰ ਤੁਸੀਂ ਵੀ ਵਿਦੇਸ਼ਾ ਵਿੱਚ ਮੰਤਰੀ ਬਣ ਰਹੇ ਹੋ, ਤਰੱਕੀ ਕਰ
ਰਹੇ ਹੋ। ਇਹ ਭਈਏ ਪੰਜਾਬ ਵਿੱਚ ਮੰਤਰੀ ਬਣ ਰਹੇ ਹਨ, ਹੁਣ ਉਹ ਦਿਨ ਦੂਰ ਨਹੀ ਲੱਗਦਾ ਜਿਸ ਦਿਨ
ਪੰਜਾਬ ਦਾ ਮੁੱਖੀ ਭਈਆਂ ਹੋਵੇਗਾ। ਤੁਸੀਂ ਵੀ ਜੋ ਵਿਦੇਸ਼ਾਂ ਵਿੱਚ ਰਹਿ ਰਹੇ ਹੋ, ਮਜਬੂਰ ਹੋ ਕੇ,
ਗੁਲਾਮ ਹੋ ਕੇ ਤੁਹਾਨੂੰ ਵੀ ਅੰਗਰੇਜ ਬਣਨਾ ਪਵੇਗਾ। ਤੁਹਾਡੀਆ ਅਗਲੀਆਂ ਪੀੜ੍ਹੀਆ, ਪੰਜਾਬੀ
ਸੱਭਿਆਚਾਰ ਨੂੰ ਭੁੱਲ ਚੁੱਕੀਆਂ ਹੋਣਗੀਆਂ। ਤੁਹਾਡੀ ਤੀਜੀ ਪੀੜ੍ਹੀ ਦੀ ਨਾ ਤਾਂ ਬੋਲੀ ਪੰਜਾਬੀ
ਰਵੇਗੀ ਨਾ ਹੀ ਪੰਜਾਬੀ ਸੱਭਿਆਚਾਰਕ, ਫੇਰ ਤੁਸੀਂ ਮਜਬੂਰ ਹੋਏ ਪੰਜਾਬ ਵੱਲ ਤੱਕੋਗੇ, ਪੰਰਤੂ ਉਸ
ਸਮੇਂ ਤੱਕ ਤਾਂ ਪੰਜਾਬ ਭਈਆਂ ਦਾ ਬਣ ਚੁੱਕਾ ਹੋਵੇਗਾ, ਨਾ ਤੁਸੀਂ ਘਰ ਦੇ ਰਵੋਗੇ ਤੇ ਨਾ ਘਾਟ ਦੇ।
ਅਮੀਰ ਵਿਰਸ਼ਾ, ਪੰਜਾਬੀ ਸੱਭਿਆਚਾਰ ਨੂੰ ਭੁਲਾ ਕੇ, ਪੱਛਮੀ ਸਭਿਆਚਾਰ ਦਾ ਅੰਗ ਬਣ ਰਹੇ ਹੋ। ਸੋਚੋ
ਜਰਾ, ਦੇਖਣਾ ਕਿਤੇ ਪੰਜਾਬ ਤੇ ਪੰਜਾਬੀ ਦੀ ਹੋਂਦ ਨੂੰ ਖਤਮ ਨਾ ਕਰ ਦੇਣਾ। ਪਰੰਤੂ ਵੈਸੇ ਤਾਂ
ਦੁਨੀਆਂ ਇੱਕ ਹੋ ਰਹੀ ਹੈ, ਮੈਂ ਕਿਸੇ ਧਰਮ, ਕੌਮ, ਜਾਤ, ਭਾਸ਼ਾ, ਰਾਜ ਤੇ ਦੇਸ ਦੇ ਖਿਲਾਫ ਨਹੀ, ਪਰ
ਹਰ ਇੱਕ ਧਰਮ, ਕੌਮ, ਜਾਤ, ਭਾਸ਼ਾ, ਰਾਜ ਤੇ ਦੇਸ ਨੂੰ ਸਮਾਜ ਵਿੱਚ ਬਰਾਬਰ ਦਾ ਦਰਜਾ ਮਿਲਣਾ ਚਾਹੀਦਾ
ਹੈ।
ਪੰਜਾਬ ਤੋਂ ਬਾਹਰ ਵੱਸਣੇ ਪੰਜਾਬੀਓ ਆਪਣੇ ਘਰ ਪੰਜਾਬੀ ਅਖਬਾਰ ਤੇ ਰਸਾਲਾ ਜਰੂਰ ਲਗਵਾਉ। ਆਪਣੇ
ਬੱਚਿਆਂ ਨੂੰ ਪੰਜਾਬੀ ਬੋਲਣਾ ਤੇ ਪੜਨਾਂ-ਲਿਖਣਾ ਸਿਖਾਉਣਾ ਸਾਡਾ ਫਰਜ ਹੈ, ਕਿਉਂਕਿ ਵਿਦੇਸ਼ਾ ਤੇ
ਭਾਰਤ ਦੇ ਹੋਰ ਪ੍ਰਾਂਤਾ ਵਿੱਚ ਪੰਜਾਬੀ ਸਕੂਲ ਘੱਟ ਹਨ। ਇਸ ਲਈ ਸਾਡਾ-ਪੰਜਾਬੀ ਹੋਣ ਤੇ ਫਰਜ ਬਣਦਾ
ਹੈ, ਤੁਸੀਂ ਆਪਣੀ ਕਿਰਤ-ਕਮਾਈ ਵਿੱਚੋਂ ਪੰਜਾਬ ਵਿੱਚ ਪੈਸਾ ਭੇਜਦੇ ਹੋ, ਕਬੱਡੀ ਕੱਪ ਆਦਿ ਖੇਡਾਂ ਵੀ
ਕਰਵਾਈਆਂ ਜਾਂਦੀਆਂ ਹਨ, ਜਾਂ ਫਿਰ ਬਾਬਿਆ ਨੂੰ ਵੀ ਅਰਦਾਸਾ ਕਰਨ ਲਈ ਗੱਫੇ ਭੇਜਦੇ ਹੋ। ਕੀ ਇਹ
ਤੁਹਾਡੀ ਮਿਹਨਤ ਦਾ ਪੈਸਾ ਹੀ ਤਰੀਕੇ ਨਾਲ ਵਰਤਿਆ ਜਾ ਰਿਹੈ ਹੈ? ਆਓ ਹੰਭਲਾ ਮਾਰੀਏ ਹੁਣ ਲੋੜ ਹੈ
ਪੰਜਾਬ ਵਿੱਚ ਗਰੀਬ ਬੱਚਿਆਂ ਲਈ ਸਿੱਖਿਆ ਦੇ ਸਕੂਲ ਖੋਲਣ ਦੀ, ਹੁਣ ਲੋੜ ਹੈ ਗਰੀਬਾਂ ਲਈ ਹਸਪਤਾਲ
ਖੋਲਣ ਦੀ, ਜਿਸ ਤਰ੍ਹਾ ਗੁਰੂ ਸਾਹਿਬਾਨ ਨੇ ਮੁਫਤ ਦਵਾਖਾਨੇ ਖੋਲੇ ਸਨ, ਉਸ ਤਰ੍ਹਾ ਸਾਨੂੰ ਵੀ ਗੁਰੂ
ਸਾਹਿਬ ਦੇ ਜੀਵਨ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਪੰਜ ਦਰਿਆਵਾ ਦੀ ਧਰਤੀ, ਗੁਰੂਆਂ, ਪੀਰਾਂ ਦੀ
ਧਰਤੀ ਦੀ ਸਾਂਝੀਵਾਲਤਾ ਨੂੰ ਕਾਇਮ ਕਰੀਏ, ਇਕੱਠੇ ਹੋ ਕੇ ਕੋਈ ਕਦਮ ਉਲੀਕਏ ਤਾਂ ਜੋ ਉੱਪਰ ਦੱਸੀਆਂ
ਖਾਮੀਆ (ਕਮੀਆਂ) ਪੰਜਾਬ ਵਿੱਚ ਨਾ ਰਹਿਣ। ਇਹਨਾ ਵਿਚਾਰਾ ਤੱਕ ਹੀ ਸੀਮਿਤ ਨਾ ਰਹੀਏ, ਹਰ ਕੋਈ ਜੋ ਵੀ
ਪੰਜਾਬ ਦੇ ਭਲੇ ਲਈ ਕੰਮ ਕਰ ਰਿਹਾ ਹੈ, ਭਾਂਵੇਂ ਉਹ ਦੇਸ਼ ਵਿੱਚ ਭਾਂਵੇਂ ਵਿਦੇਸ਼ ਵਿੱਚ ਹੈ, ਉਹ ਸਾਰੇ
ਇਕੱਠੇ ਹੋ ਕੇ ਕੰਮ ਕਰਨ, ਤੇ ਪਾੜੋ ਤੇ ਰਾਜ ਕਰੋ ਦੀ ਨੀਤੀ ਤੋਂ ਉੱਪਰ ਉੱਠ ਕੇ ਹਊਮੈ ਦੀ ਆਕੜ ਨੂੰ
ਕੱਢ ਕੇ ਹੀ ਪੰਜਾਬ ਦਾ ਭਲਾ ਹੋ ਸਕਦਾ ਹੈ। ਇਕੱਠੇ ਹੋ ਕੇ ਕਦਮ ਉਲੀਕੀਏ, ਹੁਣ ਸਮਾਂ ਹੈ ਡੁੱਲੇ
ਬੇਰਾਂ ਨੂੰ ਚੁਗਣ ਦਾ ਮਿਹਨਤ ਕਰਕੇ ਖੁਸ਼ਹਾਲ ਹੱਸਦਾ ਵੱਸਦਾ ਪੰਜਾਬ ਦੇਖੀਏ
ਮਾਫ ਕਰਨਾ ਬਾਹਰ ਵੱਸਦੇ ਪੰਜਾਬੀਓ, ਤੁਸੀਂ ਕਬੱਡੀ ਕੱਪ ਵੀ ਕਰਵਾਓ ਤੇ ਨਾਲ-ਨਾਲ ਪਿੰਡ ਵਿੱਚ ਕੋਈ
ਸਕੁਲ ਵੀ ਖੋਲ ਸਕਦੇ ਹੋ, ਜਿਸ ਵਿੱਚ ਗਰੀਬ ਬੱਚੇ ਵੀ ਪੜ੍ਹ-ਲਿਖ ਸਕਦੇ ਹਨ, ਕੋਈ ਹਸਪਤਾਲ ਵੀ ਖੋਲਿਆ
ਜਾ ਸਕਦਾ ਹੈ, ਜਿਸ ਵਿੱਚ ਕਈ ਗਰੀਬਾਂ ਤੇ ਬੇਸਹਾਰਾ ਵਿਆਕੀਤਆਂ ਦੀ ਜਾਨ ਬਚਾਈ ਜਾ ਸਕਦੀ ਹੈ। ਅੱਜ
ਕੱਲ ਪੰਜਾਬ ਵਿੱਚ ਵਿਆਹ ਵੀ ਬੜੇ ਮਹਿੰਗੇ ਹੋ ਗਏ ਨੇ, ਗਰੀਬ ਬੰਦਾ ਜਮੀਨ ਵੇਚ ਕੇ ਜਾਂ ਲੋਨ ਕਰਵਾ
ਕੇ ਵੱਡੀਆ ਗੱਡੀਆਂ ਦੇ ਕੇ ਜਿਆਦਾ ਬਰਾਤਾਂ ਬੁਲਾ ਕੇ, ਵੱਡੇ ਪੈਲੇਸਾ ਕਰ ਕੇ, ਸ਼ਰੀਕੇ ਵਿੱਚ ਆਪਣੇ
ਨੱਕ ਰੱਖਦੇ ਹਨ ਤੇ ਸਾਰੀ ਜਿੰਦਗੀ ਔਖੇ ਹੋ ਕੇ ਜਿਉਂਦੇ ਨੇ। ਮੈਂ ਆਪਣੇ ਵਿਆਹ ਵਿੱਚ ਆਰਕੈਸਰਟਾਂ ਦੀ
ਥਾਂ ਤੇ ਧਾਰਮਿਕ ਨਾਟਕ ਵੀ ਕਰਵਾਏ ਸਨ, ਜਿਸ ਦਾ ਆਰਟੀਕਲ ਰੋਜਾਨਾ ਸਪੋਕਸਮੈਨ ਅਖਬਾਰ ਵਿੱਚ ਵੀ ਤੇ
ਸਿੱਖ ਫੁਲਵਾੜੀ ਮੈਗਜੀਲ ਵਿੱਚ ਵੀ ਛਪਿਆ ਸੀ। ਜਿਸ ਬਾਰੇ ਵਿੱਚ ਮੈਂਨੂੰ ਭਰਵਾ ਹੁੰਗਾਰਾ ਮਿਲਿਆ ਹੈ।
ਮੈਨੂੰ ਕਈ ਫੋਨ ਆਏ ਸਨ ਕਿ ਉਨ੍ਹਾਂ ਕਿਹਾ ਸੀ ਕਿ ਵੀਰ ਜੀ, ਅਸੀਂ ਵੀ ਆਪਣੇ ਵਿਆਹ ਵਿੱਚ ਫਜੂਲ ਖਰਚੀ
ਨਹੀ ਕਰਾਂਗੇ।
ਸੋ ਮੈਂ ਬੇਨਤੀ ਕਰਦਾ ਹਾਂ ਕਿ ਲੋਕਾ ਨੂੰ ਵਿਆਹ ਮਹਿੰਗੇ ਕਰਕੇ ਨਹੀਂ ਸਗੋਂ, ਵਿਆਹ ਤੋਂ ਬਾਅਦ
ਸੁੱਖੀ ਜੀਵਨ ਬਤੀਤ ਕਰਕੇ ਦਿਖਾਉਣਾ ਚਾਹੀਦਾ ਹੈ। ਅਸੀ ਦੇਖਦੇ ਤਾਂ ਸਾਰੇ ਹਾਂ, ਦੁਖੀ ਵੀ ਹਾਂ। ਪਰ
ਸੱਚ ਬੋਲਣ ਤੋਂ ਡਰਦੇ ਹਾਂ ਕਿ ਮੈਂ ਸੱਚ ਬੋਲ ਕੇ ਬੁਰਾ ਕਿਉਂ ਪਵਾਂ, ਤੂੰ ਸੱਚ ਕੇ ਬੋਲ ਕਿ ਦੁਸਮਣੀ
ਮੁੱਲ ਲੈ। ਮੈਂਨੂੰ ਕੀ ਲੋੜ ਹੈ। ਇਸ ਚੱਕਰ ਵਿੱਚ ਪੈ ਕੇ ਅਸੀਂ ਗੁਰੂ ਸਾਹਿਬ ਉਸ ਉਪਦੇਸ਼ ਨੂੰ ਭੁੱਲ
ਜਾਂਦੇ ਹਾਂ ਕਿ ਜੁਲਮ ਕਰਨ ਵਾਲੇ ਨਾਲੋ ਜੁਲਮ ਸਹਿਣ ਕਰਨ ਵਾਲਾ ਉਸ ਤੋਂ ਵੀ ਵੱਡਾ ਜਾਲਮ ਹੈ।
ਸੁਖਜਿੰਦਰ ਸਿੰਘ ਘੱਗਾ
ਮੋ: 95927 75107