ਕੀ, ਪਰਲੋਕ ਵਿਚਲੇ, ਕਥਿਤ, ਧਰਮਰਾਜ ਜਾਂ ਜਮਾਂ ਦੀ ਮਾਰ ਰੂਪ ਕਸ਼ਟ, ਨਰਕ,
ਸੁਰਗ, ਮੁਕਤੀ, ਸਚ ਖੰਡ, ਆਦਿ ਮਿਰਤਕ ਪ੍ਰਾਣੀ ਨੂੰ ਮਿਲਦੇ ਹਨ? ਗੁਰਮਤਿ ਗਿਆਨ ਦੇ ਇਸ ਪੱਖ ਪ੍ਰਤੀ
ਕਰਮ ਵਾਰ ਵਿਚਾਰ:-
(ੳ) ਚੋਰ ਜਾਰ ਜੂਆਰ ਪੀੜੇ ਘਾਣੀਐ॥ -
ਬ੍ਰਾਹਮਣੀ ਲੁੱਟਨੀਤੀ ਵਾਲੀ ਕੁਟਲਤਾ ਦੀ ਉਪਜ, ਹਜ਼ਾਰਾਂ ਸਾਲ ਪੁਰਾਣੇ
ਗਰੁੜ ਪੁਰਾਣ ਗ੍ਰੰਥ ਵਿਚ, ਮੌਤ ਮਗਰੋਂ ਪਰ੍ਰਾਣੀ ਨੂੰ ਤਸੀਹੇ ਦਿੱਤੇ ਜਾਣ ਦੀ ਸੂਚੀ ਵਿੱਚ, ਕੋਹਲੂ
ਵਿੱਚ ਤਿਲਾਂ ਵਾਂਗ ਪੀੜੇ ਜਾਣ ਦਾ ਭਿਆਨਕ ਦੁਖ ਵੀ ਦਰਸਾਇਆ ਹੋਇਆ ਹੋਣ ਦੇ ਕਾਰਨ ਤਸਵੀਰਾਂ ਰਾਹੀਂ
ਵੀ ਇਸ ਭਿਆਨਕ ਦ੍ਰਿਸ਼੍ਯ ਦਾ ਬੜਾ ਡਾਉਣਾ ਪਰਚਾਰ ਹੁੰਦਾ ਆਇਆ ਸੀ। ਮੁਸਲਮਾਨਾਂ ਸਮੇਤ ਲੱਗ ਪਗ ਸਾਰੇ
ਭਾਰਤੀਆਂ ਦੇ ਮਨਾਂ ਵਿੱਚ ਇਸ ਕਥਿਤ ਭਿਆਨਕ ਤਸੀਹੇ ਦੀ ਬੜੀ ਚਰਚਾ ਚਲੀ ਹੈ। ਗੁਰਬਾਣੀ ਵਿੱਚ ਇਸ
ਬ੍ਰਾਹਮਣੀ ਤਸੀਹੇ ਦਾ ਜ਼ਿਕਰ ਵੀ ਮਿਕਦਾ ਹੈ। ਪਰ ਏਥੇ ਵੀ ਸਤਿਗੁਰਾਂ ਦਾ ਅੰਤ੍ਰੀਵ ਮੰਤਵ ਵਿਕਾਰਾਂ
ਤੋਂ ਦੂਰ ਰੱਖ ਕੇ ਮਨੁੱਖ ਨੂੰ ਸਦਾ ਲਈ ਸੁਖੀ ਬਣਾਉਣ ਦਾ ਹੀ ਹੈ; ਉਦਾਹਰਣ ਵਜੋਂ ਗੁਰੂ ਸ਼ਬਦ ਇਸ
ਪ੍ਰਕਾਰ ਹਨ:-
99- ਪਉੜੀ 5॥ ਲੈ ਫਾਹੇ ਰਾਤੀ ਤੁਰਹਿ ਪ੍ਰਭੁ ਜਾਣੈ ਪ੍ਰਾਣੀ॥ ਤਕਹਿ ਨਾਰਿ
ਪਰਾਈਆ ਲੁਕਿ ਅੰਦਰਿ ਠਾਣੀ॥ ਸੰਨੀੑ ਦੇਨਿੑ ਵਿਖੰਮ ਥਾਇ ਮਿਠਾ ਮਦੁ ਮਾਣੀ॥ ਕਰਮੀ ਆਪੋ ਆਪਣੀ ਆਪੇ
ਪਛੁਤਾਣੀ॥ ਅਜਰਾਈਲੁ ਫਰੇਸਤਾ ਤਿਲ ਪੀੜੇ ਘਾਣੀ॥ 27॥ {ਵਾ: ਗਉ: ਮ: 4 ਪੰਨਾ 315}
ਅਰਥ:-ਮਨੁੱਖ ਰਾਤ ਨੂੰ ਫਾਹੇ ਲੈ ਕੇ (ਪਰਾਏ ਘਰਾਂ ਨੂੰ ਲੁੱਟਣ ਲਈ
ਆਪਣੇ ਵਲੋਂ ਸਾਰਿਆਂ ਤੋਂ ਲੁਕ ਕੇ) ਤੁਰਂਦਾ ਹੈ, (ਪਰ) ਪ੍ਰਭੂ ਉਨ੍ਹਾਂ ਨੂੰ ਜਾਣਦਾ ਹੈ। (ਮਨੁੱਖ)
ਅੰਦਰਲੇ ਥਾਈਂ ਲੁਕ ਕੇ ਪਰਾਈਆਂ ਇਸਤਰੀਆਂ ਵੱਲ ਤੱਕਦੇ ਹਨ, ਅਖੌ ਥਾਈ ਸਨ੍ਹ ਲਾਉਂਦੇ ਹਨ ਤੇ ਸ਼ਰਾਬ
ਨੂੰ ਮਿੱਠਾ ਕਰਕੇ ਮਾਣਦੇ ਹਨ। (ਅੰਤ ਨੂੰ) ਆਪੋ ਆਪਣੇ ਕੀਤੇ ਕਰਮਾ ਅਨੁਸਾਰ ਆਪ ਹੀ ਪਛਤਾਉਂਦੇ ਹਨ.
(ਕਿਉਂਕਿ) ਮੌਤ ਦਾ ਫ਼ਰਿਸ਼ਤਾ (ਭਾਵ ਰੱਬੀ ਹੁਕਮ) ਮਾੜੇ ਕੰਮ ਕਰਨ ਵਾਲਿਆਂ ਨੂੰ (ਆਤਮਕ ਅਤੇ ਸਰੀਰਕ
ਦੁੱਖਾਂ ਵਿਚ) ਇੳ ਪੀੜਦਾ ਹੈ ਜਿਵੇ ਘਾਣੀ ਵਿੱਚ ਤਿਲ। 27.
100- ਮਾਰੂ ਮਹਲਾ 5॥ ਬਿਰਖੈ ਹੇਠਿ ਸਭਿ ਜੰਤ ਇਕਠੇ॥ ਇਕਿ ਤਤੇ ਇਕਿ ਬੋਲਨਿ
ਮਿਠੇ॥ ਅਸਤੁ ਉਦੋਤੁ ਭਇਆ ਉਠਿ ਚਲੇ ਜਿਉ ਜਿਉ ਅਉਧ ਵਿਹਾਣੀਆ॥ 1॥ ਪਾਪ ਕਰੇਦੜ ਸਰਪਰ ਮੁਠੇ॥
ਅਜਰਾਈਲਿ ਫੜੇ ਫੜਿ ਕੁਠੇ॥ ਦੋਜਕਿ ਪਾਏ ਸਿਰਜਣਹਾਰੈ ਲੇਖਾ ਮੰਗੈ ਬਾਣੀਆ॥ 2॥ ਸੰਗਿ ਨ ਕੋਈ ਭਈਆ
ਬੇਬਾ॥ ਮਾਲੁ ਜੋਬਨੁ ਧਨੁ ਛੋਡਿ ਵਞੇਸਾ॥ ਕਰਣ ਕਰੀਮ ਨ ਜਾਤੋ ਕਰਤਾ ਤਿਲ ਪੀੜੇ ਜਿਉ ਘਾਣੀਆ॥
3॥ ਖੁਸਿ ਖੁਸਿ ਲੈਦਾ ਵਸਤੁ ਪਰਾਈ॥ ਵੇਖੈ ਸੁਣੇ ਤੇਰੈ ਨਾਲਿ ਖੁਦਾਈ॥ ਦੁਨੀਆ ਲਬਿ ਪਇਆ ਖਾਤ ਅੰਦਰਿ
ਅਗਲੀ ਗਲ ਨ ਜਾਣੀਆ॥ 4॥ ਜਮਿ ਜਮਿ ਮਰੈ ਮਰੈ ਫਿਰਿ ਜੰਮੈ॥ ਬਹੁਤੁ ਸਜਾਇ ਪਇਆ ਦੇਸਿ ਲੰਮੈ॥ ਜਿਨਿ
ਕੀਤਾ ਤਿਸੈ ਨ ਜਾਣੀ ਅੰਧਾ ਤਾ ਦੁਖੁ ਸਹੈ ਪਰਾਣੀਆ॥ 5॥ ਖਾਲਕ ਥਾਵਹੁ ਭੁਲਾ ਮੁਠਾ॥ ਦੁਨੀਆ ਖੇਲੁ
ਬੁਰਾ ਰੁਠ ਤੁਠਾ॥ ਸਿਦਕੁ ਸਬੂਰੀ ਸੰਤੁ ਨ ਮਿਲਿਓ ਵਤੈ ਆਪਣ ਭਾਣੀਆ॥ 6॥ ਮਉਲਾ ਖੇਲ ਕਰੇ ਸਭਿ ਆਪੇ॥
ਇਕਿ ਕਢੇ ਇਕਿ ਲਹਰਿ ਵਿਆਪੇ॥ ਜਿਉ ਨਚਾਏ ਤਿਉ ਤਿਉ ਨਚਨਿ ਸਿਰਿ ਸਿਰਿ ਕਿਰਤ ਵਿਹਾਣੀਆ॥ 7॥ ਮਿਹਰ
ਕਰੇ ਤਾ ਖਸਮੁ ਧਿਆਈ॥ ਸੰਤਾ ਸੰਗਤਿ ਨਰਕਿ ਨ ਪਾਈ॥ ਅੰਮ੍ਰਿਤ ਨਾਮ ਦਾਨੁ ਨਾਨਕ ਕਉ ਗੁਣ ਗੀਤਾ ਨਿਤ
ਵਖਾਣੀਆ॥ 8॥ 2॥ 8॥ 12॥ 20॥ {1019-20}
ਅਰਥ:-
(ਹੇ ਭਾਈ! ਜਿਵੇਂ ਸੂਰਜ ਡੁੱਬਣ ਵੇਲੇ ਅਨੇਕਾਂ ਪੰਛੀ ਕਿਸੇ ਰੁੱਖ ਉਤੇ ਆ ਇਕੱਠੇ ਹੁੰਦੇ ਹਨ, ਇਸੇ
ਤਰ੍ਹਾਂ) ਇਸ ਆਕਾਸ਼-ਰੁੱਖ ਹੇਠ ਸਾਰੇ ਜੀਵ-ਜੰਤ ਆ ਇਕੱਠੇ ਹੋਏ ਹਨ, ਕਈ ਖਰ੍ਹਵੇ ਬੋਲਦੇ ਹਨ ਕਈ
ਮਿੱਠੇ ਬੋਲ ਬੋਲਦੇ ਹਨ। ਡੁੱਬਾ ਹੋਇਆ ਸੂਰਜ ਜਦੋਂ ਆਕਾਸ਼ ਵਿੱਚ ਮੁੜ ਚੜ੍ਹ ਪੈਂਦਾ ਹੈ ਤਾਂ (ਪੰਛੀ
ਰੁੱਖ ਉਤੋਂ) ਉੱਠ ਕੇ ਉੱਡ ਜਾਂਦੇ ਹਨ (ਤਿਵੇਂ ਹੀ) ਜਿਉਂ ਜਿਉਂ (ਜੀਵਾਂ ਦੀ) ਉਮਰ ਮੁੱਕ ਜਾਂਦੀ ਹੈ
(ਪੰਛੀਆਂ ਵਾਂਗ ਇਥੋਂ ਕੂਚ ਕਰ ਜਾਂਦੇ ਹਨ)। 1. ਹੇ ਭਾਈ! ਇਥੇ ਪਾਪ ਕਰਨ ਵਾਲੇ ਜੀਵ (ਆਪਣੇ
ਆਤਮਕ ਜੀਵਨ ਦਾ ਸਰਮਾਇਆ) ਜ਼ਰੂਰ ਲੁਟਾ ਜਾਂਦੇ ਹਨ, ਪਾਪ ਕਰਨ ਵਾਲਿਆਂ ਨੂੰ ਮੌਤ ਦਾ ਫ਼ਰਿਸ਼ਤਾ ਫੜ ਫੜ
ਕੇ ਕੁਹੀ ਜਾਂਦਾ ਹੈ (ਇਹ ਯਕੀਨ ਜਾਣੋ ਕਿ ਅਜਿਹਾਂ ਨੂੰ) ਸਿਰਜਣਹਾਰ ਨੇ ਦੋਜ਼ਕ ਵਿੱਚ ਪਾ ਰੱਖਿਆ ਹੈ,
ਉਹਨਾਂ ਪਾਸੋਂ ਧਰਮਰਾਜ (ਉਹਨਾਂ ਦੇ ਕੀਤੇ ਕਰਮਾਂ ਦਾ) ਲੇਖਾ ਮੰਗਦਾ ਹੈ। 2. ਹੇ ਭਾਈ!
(ਜਗਤ ਤੋਂ ਕੂਚ ਕਰਨ ਵੇਲੇ) ਨਾਹ ਕੋਈ ਭਰਾ ਨਾਹ ਕੋਈ ਭੈਣ ਕੋਈ ਭੀ ਜੀਵ ਦੇ ਨਾਲ ਨਹੀਂ ਜਾਂਦਾ।
ਮਾਲ, ਧਨ, ਜਵਾਨੀ—ਹਰੇਕ ਜੀਵ ਜ਼ਰੂਰ ਛੱਡ ਕੇ ਇੱਥੋਂ ਚਲਾ ਜਾਇਗਾ। ਜਿਨ੍ਹਾਂ ਮਨੁੱਖਾਂ ਨੇ ਜਗਤ
ਰਚਨਹਾਰ ਬਖ਼ਸ਼ਿੰਦਾ ਪ੍ਰਭੂ ਨਾਲ ਡੂੰਘੀ ਸਾਂਝ ਨਹੀਂ ਪਾਈ, ਉਹ (ਦੁੱਖਾਂ ਵਿਚ) ਇਉਂ ਪੀੜੇ ਜਾਂਦੇ ਹਨ
ਜਿਵੇਂ ਤਿਲਾਂ ਦੀ ਘਾਣੀ। 3. ਹੇ ਭਾਈ! ਤੂੰ ਪਰਾਇਆ ਮਾਲ-ਧਨ ਖੋਹ ਖੋਹ ਕੇ ਇਕੱਠਾ ਕਰਦਾ
ਰਹਿੰਦਾ ਹੈਂ, ਤੇਰੇ ਨਾਲ ਵੱਸਦਾ ਰੱਬ (ਤੇਰੀ ਹਰੇਕ ਕਰਤੂਤ ਨੂੰ) ਵੇਖਦਾ ਹੈ (ਤੇਰੇ ਹਰੇਕ ਬੋਲ
ਨੂੰ) ਸੁਣਦਾ ਹੈ। ਤੂੰ ਦੁਨੀਆ (ਦੇ ਸੁਆਦਾਂ) ਦੇ ਚਸਕੇ ਵਿੱਚ ਫਸਿਆ ਪਿਆ ਹੈਂ (ਮਾਨੋ ਡੂੰਘੇ) ਟੋਏ
ਵਿੱਚ ਡਿੱਗਾ ਹੋਇਆ ਹੈਂ। ਅਗਾਂਹ ਵਾਪਰਨ ਵਾਲੀ ਗੱਲ ਨੂੰ ਤੂੰ ਸਮਝਦਾ ਹੀ ਨਹੀਂ। 4.
ਹੇ ਭਾਈ! ਜਦੋਂ ਮਨੁੱਖ (ਮਾਇਆ ਦੇ ਮੋਹ ਵਿਚ) ਅੰਨ੍ਹਾ (ਹੋ
ਕੇ) ਉਸ ਪਰਮਾਤਮਾ ਨਾਲ ਸਾਂਝ ਨਹੀਂ ਪਾਂਦਾ ਜਿਸ ਨੇ ਇਸ ਨੂੰ ਪੈਦਾ ਕੀਤਾ ਹੈ, ਤਦੋਂ ਇਹ (ਜਨਮ ਮਰਨ
ਦੇ ਗੇੜ ਦਾ) ਦੁੱਖ ਸਹਿੰਦਾ ਹੈ, ਇਸ ਨੂੰ ਬਹੁਤ ਸਜ਼ਾ ਮਿਲਦੀ ਹੈ, ਇਹ (ਜਨਮ ਮਰਨ ਦੇ ਗੇੜ ਦੇ) ਲੰਮੇ
ਪੈਂਡੇ ਵਿੱਚ ਪੈ ਜਾਂਦਾ ਹੈ, ਇਹ ਮੁੜ ਮੁੜ ਜੰਮ ਕੇ (ਮੁੜ ਮੁੜ) ਮਰਦਾ ਹੈ, ਜਨਮ ਮਰਨ ਦੇ ਗੇੜ ਵਿੱਚ
ਪੈ ਜਾਂਦਾ ਹੈ। 5. ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਨਹੀਂ ਮਿਲਦਾ, ਉਹ ਆਪਣੇ ਮਨ ਦਾ
ਮੁਰੀਦ ਹੋ ਕੇ ਭਟਕਦਾ ਫਿਰਦਾ ਹੈ, ਉਸ ਦੇ ਅੰਦਰ ਮਾਇਆ ਵਲੋਂ ਨਾਹ ਸ਼ਾਂਤੀ ਹੈ ਨਾਹ ਰਜੇਵਾਂ; ਉਹ
ਮਨੁੱਖ ਸਿਰਜਣਹਾਰ ਵੱਲੋਂ ਖੁੰਝਿਆ ਰਹਿੰਦਾ ਹੈ, ਉਹ ਆਪਣੇ ਆਤਮਕ ਜੀਵਨ ਦਾ ਸਰਮਾਇਆ ਲੁਟਾ ਬੈਠਦਾ
ਹੈ; ਇਹ ਜਗਤ-ਤਮਾਸ਼ਾ ਉਸ ਨੂੰ ਬੁਰਾ (ਖ਼ੁਆਰ ਕਰਦਾ ਹੈ), ਕਦੇ (ਮਾਇਆ ਗੁਆਚਣ ਤੇ ਇਹ) ਘਬਰਾ ਜਾਂਦਾ
ਹੈ, ਕਦੇ ਮਾਇਆ ਮਿਲਣ ਤੇ) ਇਹ ਖ਼ੁਸ਼ ਹੋ ਹੋ ਬਹਿੰਦਾ ਹੈ। 6. (ਪਰ, ਹੇ ਭਾਈ! ਜੀਵਾਂ ਦੇ ਕੀਹ ਵੱਸ?)
ਪਰਮਾਤਮਾ ਆਪ ਹੀ ਸਾਰੇ ਖੇਲ ਕਰ ਰਿਹਾ ਹੈ। ਕਈ ਐਸੇ ਹਨ ਜਿਹੜੇ ਮਾਇਆ ਦੇ ਮੋਹ ਦੀਆਂ ਲਹਿਰਾਂ ਵਿੱਚ
ਫਸੇ ਹੋਏ ਹਨ, ਕਈ ਐਸੇ ਹਨ ਜਿਨ੍ਹਾਂ ਨੂੰ ਉਸ ਨੇ ਇਹਨਾਂ ਲਹਿਰਾਂ ਵਿਚੋਂ ਕੱਢ ਲਿਆ ਹੈ। ਹੇ ਭਾਈ!
ਪਰਮਾਤਮਾ ਜਿਵੇਂ ਜਿਵੇਂ ਜੀਵਾਂ ਨੂੰ (ਮਾਇਆ ਦੇ ਹੱਥਾਂ ਤੇ) ਨਚਾਂਦਾ ਹੈ; ਤਿਵੇਂ ਤਿਵੇਂ ਜੀਵ
ਨੱਚਦੇ ਹਨ। ਹਰੇਕ ਜੀਵ ਦੇ ਸਿਰ ਉੱਤੇ (ਉਸ ਦੇ ਪਿਛਲੇ ਜਨਮਾਂ ਦੇ ਕੀਤੇ ਕਰਮਾਂ ਦੀ) ਕਮਾਈ ਅਸਰ ਪਾ
ਰਹੀ ਹੈ। 7. ਹੇ ਭਾਈ! ਪਰਮਾਤਮਾ ਆਪ ਮਿਹਰ ਕਰੇ, ਤਾਂ ਹੀ ਮੈਂ ਉਸ ਖਸਮ-ਪ੍ਰਭੂ ਨੂੰ ਸਿਮਰ ਸਕਦਾ
ਹਾਂ। (ਜਿਹੜਾ ਮਨੁੱਖ ਸਿਮਰਦਾ ਹੈ) ਉਹ ਸੰਤ ਜਨਾਂ ਦੀ ਸੰਗਤਿ ਵਿੱਚ ਰਹਿ ਕੇ ਨਰਕ ਵਿੱਚ ਨਹੀਂ
ਪੈਂਦਾ। ਹੇ ਪ੍ਰਭੂ! ਨਾਨਕ ਨੂੰ ਆਤਮਕ ਜੀਵਨ ਦੇਣ ਵਾਲਾ ਆਪਣਾ ਨਾਮ-ਦਾਨ ਦੇਹ, (ਤਾ ਕਿ ਮੈਂ ਨਾਨਕ)
ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਸਦਾ ਗਾਂਦਾ ਰਹਾਂ। 8. 2. 8. 12. 20.
ਏਸੇ ਤਰ੍ਹਾਂ ਦੇ ਹੋਰਿ ਗੁਰੂ ਸ਼ਬਦਾਂ ਦੀ ਸੂਚੀ:- (3) -ਪਉੜੀ॥ ਇਕਨਾ
ਗਲੀਂ ਜੰਜੀਰ ਬੰਦਿ ਰਬਾਣੀਐ॥ …॥ 21॥ {1288} (2) -ਕਬੀਰ ਘਾਣੀ ਪੀੜਤੇ ਸਤਿਗੁਰ ਲੀਏ ਛਡਾਇ॥ .
. {1375} - (4) -ਸਲੋਕ ਮਃ 3॥ . . ਦੂਜੇ ਭਾਇ ਨਾਮੁ ਵਿਸਾਰਿਆ ਮਨ ਮੂਰਖ ਮਿਲੈ ਸਜਾਇ॥
…. 1॥ ਵਾਰ-ਪਉੜੀ-30 {1253} - (5) - ਮਲਾਰ ਮਹਲਾ 1॥ …. ਮਨ ਅੰਧੇ ਕਉ ਮਿਲੈ ਸਜਾਇ॥ ….
4॥ 2॥ 7॥ {1256}
(ਅ) ਸੁਰਗ -- ਨਰਕ- ਪੁਸਤਕ ‘ਬਿੱਪ੍ਰਨ ਕੀ ਰੀਤ ਤੋਂ ਸਚੁ ਮਾਰਗ’
ਦੇ ਚੌਥੇ ਭਾਗ ਵਿੱਚ ਬੜੇ ਵਿਸਥਾਰ ਨਾਲ ਲਿਖੀਆਂ ਗੁਰਮਤਿ ਵਿਚਾਰਾਂ ਤੳੋਂ ਸਪੱਸ਼ਟ ਕੀਤਾ ਹੋਇਆ ਹੈ
ਕਿ, ਅਸਮਾਨਾ ਵਿੱਚ ਬਣੇ ਸੁਰਗ ਨਰਕ ਦੀ ਕਿਸੇ ਕਥਿਤ ਹੋਂਦ ਨੂੰ ਗੁਰਮਤਿ ਨੇ, ਮੂਲੋਂ ਹੀ ਰੱਦ ਕੀਤਾ
ਹੈ।
(ੲ) ਸੁਰਗ ਦੂਜਾ ਕਲਪਿਤ-ਰੂਪ “ਬੈਕੁੰਠ” -
ਬ੍ਰਾਹਮਣੀ ਕੁਟਲ-ਪਰਚਾਰ ਦੇ ਕਾਰਨ, ਮਰਨ ਉਪਰੰਤ ਜਿਸ ਬੈਕੁੰਠ ਵਿੱਚ ਵਾਸੇ
ਦੀ ਆਸ ਬਣੀ ਹੋਈ ਹੈ, ਉਸ ਦੀ ਅਸਲੀਅਤ ਸਮਝ ਲਈਏ:-ਮਹਾਨ ਕੋਸ਼ ਦੇ 890 ਸਫ਼ੇ ਅਨੁਸਾਰ ਬੈਕੁੰਠ ਦੇ
ਅਰਥ:-ਵੈਕੁੰਠ, ਨਾਨਾ ਪ੍ਰਕਾਰ ਦੀ ਕੁੰਠਾ (ਮਾਯਾ) ਹੈ। 2. ਵਿਸ਼ਨੂੰ ਦੇ ਰਹਿਣ ਦਾ ਲੋਕ.”ਨਾ ਜਾਨਾ
ਬੈਕੁੰਠ ਕਹਾਹੀ.” (ਗਉ: ਕਬੀਰ) 3. ਸਤਿਸੰਗ. ਗੁਰਮੁਖਾਂ ਦਾ ਦੀਵਾਨ, “ਸਾਧਸੰਗਤਿ ਬੈਕੁੰਠੈ ਆਹਿ.”
(ਗਉ ਕਬੀਰ) “ਤਹਾ ਬੈਕੁੰਠੁ ਜਹੁ ਕੀਰਤਨ ਤੇਰਾ.” (ਸੂਹੀ ਮ: 5) - ਸੁਰਗ ਨਰਕ ਵਾਂਗ ‘ਬੈਕੁੰਠ’ ਵੀ
ਬਿੱਪ੍ਰੀ ਮਾਯਾ-ਜਾਲ ਹੀ ਹੈ। ਇਸ ਕਥਿਤ ਆਸਮਾਨੀ ਬੈਕੁੰਠ ਬਾਰੇ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ
ਸਰਬ-ਸਾਂਝੇ ਉਪਦੇਸ਼ ਵਾਲੇ ਪਾਵਨ ਗੁਰੂ-ਸ਼ਬਦ-ਰੂਪ ਫ਼ੁਰਮਾਨ ਇਸ ਪ੍ਰਕਾਰ ਹਨ:--
101- ਗਉੜੀ ਕਬੀਰ ਜੀ॥ ਜੋ ਜਨ ਪਰਮਿਤਿ ਪਰਮਨੁ ਜਾਨਾ॥ ਬਾਤਨ ਹੀ
ਬੈਕੁੰਠ ਸਮਾਨਾ॥ 1॥ ਨਾ ਜਾਨਾ ਬੈਕੁੰਠ ਕਹਾ ਹੀ॥ ਜਾਨੁ ਜਾਨੁ ਸਭਿ ਕਹਹਿ ਤਹਾ ਹੀ॥ 1॥
ਰਹਾਉ॥ ਕਹਨ ਕਹਾਵਨ ਨਹ ਪਤੀਅਈ ਹੈ॥ ਤਉ ਮਨੁ ਮਾਨੈ ਜਾ ਤੇ ਹਉਮੈ ਜਈ ਹੈ॥ 2॥ ਜਬ ਲਗੁ ਮਨਿ
ਬੈਕੁੰਠ ਕੀ ਆਸ॥ ਤਬ ਲਗੁ ਹੋਇ ਨਹੀ ਚਰਨ ਨਿਵਾਸੁ॥ 3॥ ਕਹੁ ਕਬੀਰ ਇਹ ਕਹੀਐ ਕਾਹਿ॥ ਸਾਧਸੰਗਤਿ
ਬੈਕੁੰਠੈ ਆਹਿ॥ 4॥ 10॥ {325}
ਅਰਥ:-ਜੋ ਮਨੁੱਖ (ਨਿਰਾ ਆਖਦੇ ਹੀ ਹਨ ਕਿ) ਅਸਾਂ ਉਸ ਪ੍ਰਭੂ ਨੂੰ ਜਾਣ
ਲਿਆ ਹੈ ਜੋ ਪਰਮਿਤਿ ਹੈ (ਭਾਵ ਜੋ ਮਿਣਤੀ ਗਿਣਤੀ ਤੋ ਪਰੇ, ਜੋ ਆਪਾਰ ਹੈ, ਜਿਸ ਦੇ ਆਦਿ
ਅੰਤ ਦੀ ਕਦੇ ਕਿਸੇ ਨੂੰ ਪੂਰੀ ਟੋਹ ਨਹੀ ਲੱਗ ਸਕੀ) ਜੋ ਪਰਮਨੁ ਹੈ (ਭਾਵ, ਜੋ ਮਨ ਦੀ ਕਲਪਣਾ ਤੋਂ
ਪਰੇ ਹੈ, ਜਿਸ ਦਾ ਮੁਕੰਮਲ ਸਰੂਪ ਮਨ ਦੀ ਵਿਚਾਰ ਵਿੱਚ ਨਹੀਂ ਆ ਸਕਦਾ) ਉਹ ਮਨੁੱਖ ਨਿਰੀਆਂ ਗੱਲਾਂ
ਨਾਲ ਹੀ ਬੈਕੁੰਠ ਵਿੱਚ ਅੱਪੜੇ ਹਨ (ਭਾਵ, ਉਹ ਗੱਪਾਂ ਹੀ ਮਾਰ ਰਹੇ ਹਨ, ਉਨ੍ਹਾਂ ਅਜੇਹਾ ਕੋਈ
ਬੈਕੁੰਠ ਅੱਜ ਤਾਈਂ ਵੇੁਖਿਆ ਕਿਤੇ ਨਹੀਂ)। 1. ਮੈਨੂੰ ਤਾ (ਆਪ ਨੂੰ) ਕੁੱਝ ਪਤਾ ਨਹੀਂ ਕਿ
ਉਹ ਬੈਕੁੰਠ ਕਿੱਥੇ ਹੈ, ਜਿੱਥੇ ੁਿੲਹ ਸਾਰੇ ਲੋਕ ਆਖ ਰਹੇ ਹਨ ਕਿ, ਚੱਲਣਾ ਹੈ, ਚੱਲਣਾ ਹੈ। 1.
ਰਹਾਉ।
ਨਿਰਾ ਇਹ ਆਖਣ ਨਾਲ ਤੇ ਸੁਣਨ ਨਾਲ (ਕਿ ਅਸਾਂ ਬੈਕੁੰਠ ਵਿੱਚ ਜਾਣਾ ਹੈ) ਮਨ
ਦੀ ਤਸੱਲੀ ਨਹੀਂ ਹੋ ਸਕਦੀ, ਮਨ ਨੂੰ ਤਦੋਂ ਦੀ ਧੀਰਜ ਆ ਸਕਦੀ ਹੈ ਜੇ ਅਹੰਕਾਰ ਦੂਰ ਹੋ ਜਾਵੇ।
2. (ਇਕ ਗੱਲ ਹੋਰ ਚੇਤੇ ਰੱਖਣ ਵਾਲੀ ਹੈ ਕਿ) ਜਦ ਤਕ ਮਨ ਵਿੱਚ ਬੈਕੁੰਠ ਜਾਣ ਦੀ ਤਾਂਘ ਹੈ, ਤਦ
ਤੱਕ ਪ੍ਰਭੂ ਦੇ ਚਰਨਾਂ ਵਿੱਚ ਮਨ ਨਹੀਂ ਜੁੜ ਸਕਦਾ (ਕਿੳ੍ਹੁਂਕਿ ਲਾਲਸਾ ਤਾਂ ਉਸ ਬੈਕੁੰਠ ਵਿੱਚ
ਵਾਸੇ ਦੀ ਹੈ ਜਿਸ ਦਾ ਕੋਈ ਵਜੂਦ ਹੈ ਹੀ ਨਹੀ, ਉਸ ਦੀ ਪ੍ਰਾਪਤੀ ਕਿਥੋਂ? ਪਰ ਜੋ ਪ੍ਰਭੂ ਸਦਾ ਅੰਗ
ਸੱੰਗ ਵਿਆਪਕ ਹੈ ਉਸ ਬਾਰੇ ਮਿਲਾਪ ਦੀ ਤਾਂਘ ਜਾਂ ਸ਼ਰਧਾ ਹੀ ਨਾ ਹੋਵੇ ਤਾਂ ਉਸ ਦੀ ਨੇੜਤਾ ਕਿਵੇਂ ਤੇ
ਕਿਥੋਂ ਹੋਵੇ? ਸਗੋਂ ਮਨ ਵਿੱਚ ਆਪਣੇ ਕਰਮਕਾਂਡੀ ਹੋਣ ਦਾ ਮਾਣ ਹੈ, ਅਥਵਾ, ਹਿਰਦੇ ਵਿੱਚ ਮਿਲਾਪ ਦੀ
ਸਿੱਕ ਦੇ ਥਾਂ ਵਡੇ ਧਰਮੀ ਹੋਣ ਦੀ ਹਉਮੈ ਹੈ, ਫਿਰ ਜਿਸ ਹਉਮੈ ਦਾ ਉਸ ਨਾਲ ਆਦਿ ਕਾਲ ਤੋਂ ਵਿਰੋਧ
ਚਲਿਆ ਆ ਰਿਹਾ ਹੋਵੇ - “ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇੱਕ ਠਾਇ॥ ਹਉਮੈ ਵਿਚਿ ਸੇਵਾ
ਨ ਹੋਵਈ ਤਾ ਮਨੁ ਬਿਰਥਾ ਜਾਇ॥ 1॥” ਮਾਣ-ਮੱਤੇ ਅਹੰਕਾਰੀ ਮਨ ਦਾ ਉਸ ਰੱਬ ਜੀ ਦੇ ਚਰਨਾਂ ਵਿੱਚ
ਨਿਵਾਸ ਕਿਵੇਂ ਹੋ ਸਕਦਾ ਹੈ?
)
। 3.
ਹੇ ਕਬੀਰ! ਆਖ--ਇਹ ਗੱਲ ਕਿਵੇਂ ਸਮਝਾ ਕੇ ਦੱਸੀਏ (ਭਾਵ,
ਇਹ ਗੱਲ ਪਰਤੱਖ ਹੈ) ਕਿ, ਸਾਧ-ਸੰਗਤ ਹੀ (ਅਸਲੀ) ਬੈਕੁੰਠ ਹੈ। 4.
102- ਸੂਹੀ ਮਹਲਾ 5॥ ਪਾਰਬ੍ਰਹਮ ਪਰਮੇਸਰ ਸਤਿਗੁਰ ਆਪੇ ਕਰਣੈਹਾਰਾ॥ ਚਰਣ
ਧੂੜਿ ਤੇਰੀ ਸੇਵਕੁ ਮਾਗੈ ਤੇਰੇ ਦਰਸਨ ਕਉ ਬਲਿਹਾਰਾ॥ 1॥ ਮੇਰੇ ਰਾਮ ਰਾਇ ਜਿਉ ਰਾਖਹਿ ਤਿਉ ਰਹੀਐ॥
ਤੁਧੁ ਭਾਵੈ ਤਾ ਨਾਮੁ ਜਪਾਵਹਿ ਸੁਖੁ ਤੇਰਾ ਦਿਤਾ ਲਹੀਐ॥ 1॥ ਰਹਾਉ॥ ਮੁਕਤਿ ਭੁਗਤਿ ਜੁਗਤਿ ਤੇਰੀ
ਸੇਵਾ ਜਿਸੁ ਤੂੰ ਆਪਿ ਕਰਾਇਹਿ॥ ਤਹਾ ਬੈਕੁੰਠੁ ਜਹ ਕੀਰਤਨੁ ਤੇਰਾ ਤੂੰ ਆਪੇ ਸਰਧਾ ਲਾਇਹਿ॥ 2॥
ਸਿਮਰਿ ਸਿਮਰਿ ਸਿਮਰਿ ਨਾਮੁ ਜੀਵਾ ਤਨੁ ਮਨੁ ਹੋਇ ਨਿਹਾਲਾ॥ ਚਰਣ ਕਮਲ ਤੇਰੇ ਧੋਇ ਧੋਇ ਪੀਵਾ
ਮੇਰੇ ਸਤਿਗੁਰ ਦੀਨ ਦਇਆਲਾ॥ 3॥ ਕੁਰਬਾਣੁ ਜਾਈ ਉਸੁ ਵੇਲਾ ਸੁਹਾਵੀ ਜਿਤੁ ਤੁਮਰੈ ਦੁਆਰੈ ਆਇਆ॥ ਨਾਨਕ
ਕਉ ਪ੍ਰਭ ਭਏ ਕ੍ਰਿਪਾਲਾ ਸਤਿਗੁਰੁ ਪੂਰਾ ਪਾਇਆ॥ 4॥ 8॥ 55॥ {749}
ਗੁਰਮੁਖਾਂ ਲਈ ਉਹੀ ਥਾਂ ਬੈਕੁੰਠ ਹੈ ਜਿਥੇ ਪ੍ਰਭੂ ਜੀ ਦੀ ਸਿਫ਼ਤਿ-ਸਾਲਾਹ ਹੋ
ਰਹੀ ਹੋਵੇ, ਉਹ ਥਾਂ ਘੋਰ-ਨਰਕਾਂ ਵਰਗੀ ਉਜਾੜ ਹੈ, ਜਿਥੇ ਹੋਰ ਰੰਗ ਤਮਾਸ਼ਿਆਂ ਵਾਲੀਆਂ ਰੌਣਕਾਂ ਅਤੇ
ਬੇਅੰਤ ਤਮਾਸ਼ੇ ਹੋ ਰਹੇ ਹੋਣ ਪਰ ਸਿਰਜਣਹਾਹ ਦਾਤਾਰ ਦਾ ਚੇਤਾ ਹੀ ਵਿਸਰਿਆ ਰਹਿੰਦਾ ਹੋਵੇ।
103- ਕਬੀਰ ਸੁਰਗ ਨਰਕ ਤੇ ਮੈ ਰਹਿਓ ਸਤਿਗੁਰ ਕੇ ਪਰਸਾਦਿ॥ ਚਰਨ ਕਮਲ ਕੀ
ਮਉਜ ਮਹਿ ਰਹਉ ਅੰਤਿ ਅਰੁ ਆਦਿ॥ 120॥ {1370}
ਅਰਥ:- ਹੇ ਕਬੀਰ! ਮੈਂ ਤਾਂ (ਆਦਿ ਅੰਤ ਭੁਲਾ, ਭਾਵ ਮੈਨੂੰ ਇਹ ਪਤਾ
ਨਹੀਂ ਕਿ ਉਸ ਦੀ ਪਿਆਰੀ ਯਾਦ ਵਿੱਚ ਲੀਨ ਕਦੋ ਹੋ ਗਿਆ ਸਾਂ, ਤੇ ਹੁਣ ਵਿਛੋੜੇ ਦਾ ਅੰਤ ਮੇਰੇ ਲਈ
ਮੇਰਾ ਅੰਤ ਬਣ ਚੁੱਕਾ ਹੈ, ਨਿਰੰਤਰ ਉਸ ਦੀ ਯਾਦ ਵਿੱਚ ਮਸਤ ਰਹਿਣਾ ਹੀ ਮੇਰੇ ਲਈ ਆਦਿ ਅੰਤ ਬਣ
ਚੁੱਕਾ ਹੈ) ਤੇ ਇਸ ਤਰ੍ਹਾਂ ਆਪਣੇ ਸਤਿਗੁਰੂ (ਗ੍ਰੰਥ ਸਾਹਿਬ ਜੀ ਦੀ) ਕਿਰਪਾ ਨਾਲ ਮੈਂ ਸੁਰਗਾਂ ਦੀ
ਲਾਲਸਾ ਤੋਂ ਅਤੇ ਨਰਕਾਂ (ਦੇ ਡਰ) ਬਚ ਗਿਆ ਹਾਂ। (ਸੁਰਗ ਨਰਕ ਦੇ ਬ੍ਰਾਮਣੀ ਚੱਕਰਾਂ ਵਿਚੋਂ ਬਚ
ਨਿਕਿਲਿਆ ਹਾਂ। 120}
(ਸ) ਸਚੁਖੰਡ
ਮਰਨ ਉਪ੍ਰੰਤ, ਮਿਰਤਕ ਸਨਬੰਧੀ ਦੇ ਸਚੁਖੰਡ ਵਿੱਚ ਵਾਸੇ ਦੀਆਂ ਅਰਦਾਸਾਂ
ਕੀਤੀਆਂ ਜਾਂ ਅਰਦਾਸੀਏ ਭਾਈਆਂ ਕੋਲੋ ਕਰਵਾਈਆਂ ਜਾਂਦੀਆਂ ਅਸੀਂ ਰੋਜ਼ ਸੁਣਦੇ ਹਾਂ। ਕੀ, ਬ੍ਰਾਹਮਣੀ
ਵਿਸ਼ਵਾਸ਼ ਵਾਲੇ ਸੁਰਗ-ਲੋਕ ਜਾਂ ਨਰਕ-ਲੋਕ ਵਾਂਗ, ਇਹ ਸਚਖੰਡ ਵੀ, ਅਸਮਾਨਾ ਵਿੱਚ ਕੋਈ ਅੱਡਰਾ “ਲੋਕ”
ਹੀ ਹੋਵੇਗਾ? ਕਿ, ਜਾਂ ਸੁਰਗ ਲੋਕ ਦੇ ਵਿਚੇ ਹੀ ਇਹ ਕੋਈ ਵਿਸ਼ੇਸ਼ ਥਾਂ ਬਣੀ ਹੋਈ ਹੈ? ਕੀ, ਗੁਰਬਾਣੀ
ਵਿਚੋਂ ਅਜੇਹੀ ਅੱਡਰੀ ਹੋਂਦ ਵਾਲੇ ਕਿਸੇ ਲੋਕ ਦਾ, ਜਾਂ ਧਰਤੀ ਵਰਗੇ ਵਿਸ਼ੇਸ਼ ਕਿਸੇ ਸਚ-ਖੰਡ ਦੀ ਹੋਂਦ
ਬਾਰੇ ਕੋਈ ਟੋਹ ਜਾਂ ਸੰਕੇਤ ਮਿਲਦਾ ਹੈ? ਕਿ, ਜਾਂ ਸੁਰਗਾਂ ਨਰਕਾਂ ਵਾਂਗ ਇਹ ਵੀ ਸੁਖ ਦੁਖ ਦੇ
ਅਨੁਭਵ ਵਰਗਾ ਹੀ, ਕਿਸੇ ਅਂਨੰਦ-ਮਈ ਅਨੁਭਵੀ ਅਵਸਥਾ ਦਾ ਹੀ ਨਾਮ ਹੈ?
ਦਾਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਬੜੀ ਲਗਨ ਨਾਲ ਪੜਤਾਲ
ਕੀਤੀ ਹੈ, ਪਰ- (1) ਜਿਵੇ ਜਪੁ ਸਾਹਿਬ ਜੀ ਦੇ ਆਰੰਭ ਵਿਚਲੇ ਸਲੋਕ-
ਆਦਿ ‘ਸਚੁ’ ਜੁਗਾਦਿ ‘ਸਚੁ’॥ ਹੈ ਭੀ ‘ਸਚੁ’
ਨਾਨਕ ਹੋਸੀ ਭੀ ‘ਸਚ’ ੁ॥ 1॥ ਵਿਚਲੇ ‘ਸਚੁ’ ਦੇ `ਚ’ ਹੇਠ ਔਂਕੜ ਹੈ ਇਸ ਤਰਹਾਂ “ਸਚ
ਖੰਡ” ਪਦ ਨਾਲ ਆਏ ‘ਸਚ’ ਦੇ ਚਚਾ ਅੱਖਰ ਹੇਠ ਔਂਕੜ ਵਾਲਾ “ਸਚੁ” ਗੁਰੂ ਬਾਣੀ
ਵਿਚੋਂ ਨਹੀਂ ਮਿਲ ਸਕਿਆ। (2) ਦੂਜੀ ਵਿਸ਼ੇਸ਼ ਗੱਲ ਇਹ ਹੈ ਕਿ, ਸਾਡੇ ਭਰਮ ਵਾਲਾ ‘ਸੁਰਗ’,
ਬਹਿਸ਼ਤ, ਭਿਸ਼ਤ ਆਦਿ “ਸਚਖੰਡ” ਗੁਰਬਾਣੀ ਵਿਚੋਂ ਨਹੀਂ ਮਿਲਿਆ। ਭਾਵ, ਅਜੇਹਾ ਜੁੜਵਾਂ ‘ਸਚੁਖੰਡ’
ਜਾਂ ‘ਸਚਖੰਡ’ ਪਦ ਸਾਰੇ ਗੁਰੂ ਗ੍ਰੰਥ ਸਾਹਿਬ ਵਿਚੋਂ ਨਹੀ ਮਿਲਦਾ। ਮਹਾਨ ਕੋਸ਼ ਵਿਚੋਂ ਵੀ ਅਜੇਹਾ
ਜੁੜਵਾਂ ‘ਸਚਖੰਡ’ ਪਦ ਨਹੀਂ ਮਿਲਿਆ।
ਪਾਵਨ ਜਪੁ (ਜੀ) ਦੀ 37ਵੀਂ ਪਉੜੀ ਵਿੱਚ ਆਏ ਸਚ ਖੰਡਿ ਦੀ ਅਸਲੀਅਤ:--
ਜਪ ਸਾਹਿਬ ਦੀ ਪਹਿਲੀ ਪਉੜੀ ਦੀ ਅੰਤਲੀ ਤੁਕ- “ਕਿਵ ਸਚਿਆਰਾ ਹੋਈਐ ਕਿਵ
ਕੂੜੈ ਤੁਟੈ ਪਾਲਿ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ 1॥” ਓਪਰੀ ਨਜ਼ਰ ਨਾਲ ਵੇਖਿਆਂ ਤੇ
ਵਿਚਾਰਿਆਂ, ਇਸ ਪਾਵਨ ਤੁਕ ਦਾ ਅੰਤਰੀਵ ਭਾਵ, ਏਹੀ ਬਣਦਾ ਹੈ ਕਿ, “ਰੱਬ ਜੀ” ਨਾਲੋਂ ਜੀਵ ਦੀ ਵਿੱਥ
ਪਾਉਣ ਵਾਲੀ ਝੂਠ ਦੀ ਕੰਧ ਨੂੰ ਢਾ-ਢੇਰੀ ਕਰਨਾ ਹੀ, ਪ੍ਰਭੂ ਨਾਲ ਨੇੜਤਾ ਬਣਾਉਣ ਦਾ ਇਕੋ ਇੱਕ ਤਰੀਕਾ
ਜਾਂ ਸਾਧਨ ਹੈ, । ਅਥਵਾ, ਰਬ ਜੀ ਵਲੋਂ, ਇਹ ਅਸੂਲ ਧੁਰ ਤੋਂ ਹੀ ਜੀਵ ਲਈ ਜ਼ਰੂਰੀ ਬਣ ਗਿਆ ਹੋਇਆ ਹੈ
ਕਿ, ਸਰਬ-ਸ਼ਕਤੀਆਂ ਦੇ ਅਮੁੱਕ ਭੰਡਾਰੇ, ਉਸ ਦਾਤਾਰ ਜੀ ਦੇ ਹੁਕਮ-ਰਜ਼ਾ ਵਿੱਚ ਜੀਵਨ ਬਿਤਾਉਣਾ ਹੀ,
ਪ੍ਰਭੂ ਦੀ ਨੇੜਤਾ ਦਾ ਸਾਧਨ ਹੈ। ਇਹ ਕੁਦਰਤੀ ਸਚਾਈ ਹੈ ਕਿ ਜਿਹੜਾ ਪੁੱਤਰ ਆਪਣੇ ਪਿਤਾ ਦੇ ਕਹੇ
ਵਿੱਚ ਤੁਰਦਾ ਹੈ, ਉਹ ਪਿਤਾ ਦਾ ਉਚੇਚਾ ਪਿਆਰ ਮਾਣਦਾ ਹੈ ਪਰ, ਮਾਤਾ ਪਿਤਾ ਦੀ ਅਗਿਆ ਤੋਂ ਬਾਹਰੇ ਆਪ
ਹੁਦਰੇ ਆਪਣੇ ਪੁਤਰ ਨਾਲ ਪਿਤਾ ਦੀ ਵਿੱਥ ਪੈਂਦੀ ਜਾਂਦੀ ਹੈ ਅਤੇ ਕਈ ਵਾਰੀ ਦੁਸ਼ਮਣੀ ਦਾ ਰੂਪ ਵੀ ਧਾਰ
ਖਲੋਤੀ ਹੈ। ਆਮ ਤੌਰ ਤੇ ਵਿਦਵਾਨਾ ਨੇ ਇਹ ਵਿਆਖਿਆ ਏਨੇ ਵਿੱਚ ਹੀ ਮੁਕਾਈ ਹੋਈ ਹੈ।
ਹੁਕਮ-ਰੂਪ-ਧਰਮ ਜਾਂ ਰੱਬੀ ਨਿੱਯਮ, ਜਿਸ ਦੀ ਪਾਲਣਾ ਦੁਆਰਾ ਜੀਵ ਸਚਿਆਰ
ਬਣਦਾ ਹੈ, ਉਸ “ਧਰਮ” ਦੀ ਸੋਝੀ ਦੀ ਵਿਆਖਿਆ ਦੀ ਘੋਸ਼ਨਾ, ਸਤਿਗੁਰੂ ਨਾਨਕ ਸਾਹਿਬ ਜੀ ਨੇ,
34ਵੀਂ ਪਉੜੀ ਦੀ ਸਮਾਪਤੀ ਉਪਰੰਤ ਕਰਦਿਆਂ, ਅਗਲੀ ਹੀ ਪੰਗਤੀ ਤੋਂ ਤੁਰੰਤ, ਗਿਆਨ ਖੰਡ ਵਾਲੇ ‘ਕਰਮ’
ਦਾ ਉਪਦੇਸ਼ ਸਮਝਾਉਣਾ ਅਰੰਭ ਕਰ ਦਿੱਤਾ ਹੈ- …. ਕਚ ਪਕਾਈ ਓਥੈ ਪਾਇ॥ ਨਾਨਕ ਗਇਆ ਜਾਪੈ ਜਾਇ॥ 34॥
ਧਰਮ ਖੰਡ ਕਾ ਏਹੋ ਧਰਮੁ॥ ਗਿਆਨ ਖੰਡ ਕਾ ਆਖਹੁ ਕਰਮੁ॥ …. . ਫਿਰ ਹਿਰਦਾ ਉਸ
ਸਮੇ ਗਦ-ਗਦ ਹੋ ਉੱਠਦਾ ਹੈ, ਜਦ ਇਹ ਭੇਤ ਖੁੱਲ੍ਹਦਾ ਹੈ ਕਿ, ਜਿਵੇ ਗਿਆਨ ਖੰਡ ਦਾ ਕਰਮ ਸਮਝਾਉਂਦਿਆ
ਉਸੇ ਪਉੜੀ ਦੇ ਅੰਦਰੇ ਹੀ, ਸਾਧਕ ਨੂੰ ਸਰਮ ਖੰਡ ਤੱਕ ਪੁਚਾ ਦਿੱਤਾ ਸੀ, ਏਵੇਂ ਹੀ, ਪਰਮਾਤਮਾ ਨਾਲ
ਇੱਕ ਸੁਰਤਾ ਬਣਾਉਣ ਦੀ ਸਿਖ਼ਰ ਤੇ ਪਹੁੰਚਾ ਰਹੀ “ਕਰਮ ਖੰਡ ਕੀ ਬਾਣੀ” ਵਾਲੀ 37ਵੀਂ ਪਉੜੀ
ਹੀ, ਸਚ ਖੰਡਿ (ਦੇ ਵਸੇਬੇ ਵਾਲੀ ਅਵਸਥਾ) ਦੀਆਂ ਬਖ਼ਸ਼ਸ਼ਾਂ ਕਰਦੀ ਹੋਈ ਆ ਮਿਲਦੀ ਹੈ।
ਸਪੱਸ਼ਟ ਹੈ ਕਿ ਬ੍ਰਾਹਮਣੀ ਲੁੱਟ-ਨੀਤੀ ਦੀ ਉਪਜ, ਅਸਮਾਨੀ ਬਣੇ ਕਿਸੇ ਕਥਿਤ
ਸੱਚਖੰਡ ਦੀ ਗੁਰਮਤਿ ਵਿੱਚ ਕੋਈ ਥਾਂ ਨਹੀਂ ਹੈ। ਏਸੇ ਕਾਰਨ ‘ਸਚੁਖੰਡ’ ਜਾਂ ਸਚਿਖੰਡ ਪਦ (ਸ਼ਬਦ,
ਲਫ਼ਜ਼,
Word)
ਦੀ ਗੁਰੂ-ਬਾਣੀ ਵਿੱਚ ਅਣਹੋਂਦ ਹੈ। “ਸਚ ਖੰਡਿ ਵਸੈ ਨਿਰੰਕਾਰੁ” - ਭਾਵ ਸਚਿਆਰ ਅਵਸਥਾ ਦਾ
ਲਖਾਇਕ, ਅਥਵਾ, ਸਚਿਆਰ ਹੋ ਚੁੱਕੇ ਹਿਰਦੇ ਦੇ ਅੰਦਰੋਂ ਹੀ, ਨਿਰੰਕਾਰ ਦੇ ਦਰਸ਼ਨਾਂ ਦਾ ਵਿਸਮਾਦੀ
ਹੁਲਾਰਾ ਪਰਾਪਤ ਹੁੰਦਾ ਹੈ। ‘ਮਨ-ਹਿਰਦੇ’ ਦੀ ਸਚਿਆਰ ਅਵਸਥਾ ਤੋਂ ਛੁੱਟ, “ਸਚ ਖੰਡਿ ਵਸੈ
ਨਿਰੰਕਾਰ” -ਪਾਵਨ ਪੰਗਤੀ ਦਾ ਦੂਜਾ ਹੋਰ ਕੋਈ ਅਰਥ (ਰੱਬ ਜੀ ਦੇ ਵਸੇਬਾ ਦਾ ਖ਼ਾਸ ਅਸਥਾਨ ਜਾਂ
ਕੋਈ ਲੋਕ) ਬਣਾ ਬਹਿਣਾ ਗੁਰਮਤਿ ਨਹੀਂ ਹੈ।
ਗੁਰਮਤਿ ਵਿਰੋਧੀ ਰੀਤ--
ਹਾਜ਼ਰਾ ਹਜ਼ੂਰ ਸਤਿਗੁਰੂ ਗ੍ਰੰਥ ਸਾਹਿਬ-ਰੂਪ ਸਤਿਗੁਰੂ ਨਾਨਕ ਸਾਹਿਬ ਜੀ ਦੀ
ਹਜ਼ੂਰੀ ਵਿੱਚ ਖਲੋ ਕੇ, ਮਿਰਤਕ ਪ੍ਰਾਣੀ ਲਈ ਸਚੁਖੰਡ ਦਾ ਵਾਸੀ ਕਰਨ ਲਈ ਅਰਦਾਸਾਂ-ਜੋਦੜੀਆਂ ਕਰਨੀਆਂ
ਸ਼ਬਦ-ਗਿਆਨ-ਰੂਪ ਸਤਿਗੁਰੂ ਜੀ ਦੇ ਮਨਸ਼ੇ ਦੀ ਉਲੰਙਣਾ ਕੀਤੀ ਜਾ ਰਹੀ ਹੁੰਦੀ ਹੈ।
(ਹ) - ਮੁਕਤਿ ਅਥਵਾ ਮੋਖ-
1993 ਤੋਂ ਲਿਖੀ ਜਾ ਰਹੀ ਪੁਸਤਕ ਵਿੱਚ ਇਹ ਦਾਸਰਾ ਨਿਰੰਤਰ ਲਿਖਦਾ ਆ ਰਿਹਾ
ਹੈ ਕਿ, ਪ੍ਰੋਹਿਤ ਜੀ ਦੀਆਂ ਹੋਰ ਕਈ ਦੂਰ-ਰਸ ਸਿਟਿਆਂ ਵਾਲੀਆਂ ਕਰਮ-ਕਰਤੂਤਾਂ ਵਿਚੋਂ, ਇਹ ਬੜੀ
ਅਦਭੁਤ ਕਰਤੂਤ ਹੈ, ਕਿ, ਉਸ ਨੇ ਧਰਮ ਗ੍ਰੰਥ ਲਿਖਣ ਸਮੇ ਜੰਨਤਾ ਤੇ ਇਹ ਪਾਬੰਦੀ ਵੀ ਲਾ ਦਿੱਤੀ ਸੀ,
ਕਿ, ਧਰਮ ਦੀ ਗੱਲ ਆਮ ਗ੍ਰਿਹਸਤੀ ਨਹੀਂ ਸਗੋਂ ਬ੍ਰਾਹਮਣ ਜਾਂ ਬ੍ਰਾਹਮਣ-ਸਾਧੂ ਹੀ ਕਰ ਸਕਦਾ ਹੈ।
ਲੋਕਾਂ ਤੋਂ ਦਾਨ ਵਜੋ ਮਾਇਆ ਦੀ ਉਗਰਾਹੀ ਵੀ ਕੇਵਲ ਬ੍ਰਾਹਮਣ ਹੀ ਕਰ ਸਕਦਾ ਹੋਣ ਦੀ ਪਾਬੰਦੀ,
ਬ੍ਰਾਹਮਣੀ ਕਾਨੂੰਨ-ਗ੍ਰੰਥ ਮਨੁਸਿਮ੍ਰਿਤੀ ਦੀ ਬੜੀ ਕਰੜੀ ਅਤੇ ਜ਼ਰੂਰੀ ਧਾਰਾ ਹੈ। ਸੋ, ਕਈ ਕਿਸਮਾ ਦੇ
ਸਾਧ ਡੇਰੇ ਜਾਂ ਮੱਠ ਅਥਵਾ ਲੁੱਟ-ਅੱਡੇ, ਕੇਵਲ ਅਤੇ ਕੇਵਲ ਬ੍ਰਾਹਮਣੀ-ਚਤੁਰ ਬੁੱਧੀ ਦੇ ਹੀ ਰੂਪ ਹਨ।
ਬ੍ਰਾਹਮਣ ਤੋਂ ਬਿਨਾ ਚੜ੍ਹਤ ਚੜ੍ਹਾਵੇ ਵਾਲੀ ਗੱਦੀ ਦੂਜਾ ਹੋਰ ਕੋਈ ਨਹੀਂ ਸੀ ਚਲਾ ਸਕਦਾ। ਸਚੁ ਦੇ
ਅਵਤਾਰ ਸਤਿਗੁਰੂ ਨਾਨਕ ਸਾਹਿਬ ਜੀ ਦੇ ਗਿਆਨ-ਖ਼ੜਗ ਅੱਗੇ ਇਨ੍ਹਾਂ ਲੁੱਟ ਅਡਿਆ ਵਾਲਿਆਂ ਨੂੰ ਭਾਜੜਾਂ
ਪੈ ਗਈਆਂ ਅਤੇ ਉਹ ਗੁਰਮਤਿ ਗਿਆਨ ਦੇ ਵਿਰੋਧੀ ਬਣੇ ਹੋਏ ਹਨ।
‘ਧਾਰਮਿਕ-ਆਗੂ ਰੂਪ ਬ੍ਰਾਹਮਣ ਦੇ ਹੀ ਮਿਥੇ ਹੋਏ ਚਾਰ ਪਦਾਰਥਾਂ- ( “ਚਾਰਿ
ਪਦਾਰਥ ਅਸਟ ਦਸਾ ਸਿਧਿ ਸਭ ਊਪਰਿ ਸਾਧ ਭਲੇ॥” {1227} “ਚਾਰਿ ਪਦਾਰਥ ਹਰਿ ਕੀ ਸੇਵਾ॥” )
ਵਿਚੋਂ ਮਰਨ ਉਪਰੰਤ ਪ੍ਰਾਪਤ ਹੋਣ ਦੇ ਫੋਕੇ ਝਾਂਸਿਆਂ-ਰੂਪ ਸਦੀਵੀ ਸੁਖਾਂ ਵਿਚੋਂ
‘ਮੁਕਤਿ’ ਅਥਵਾ ‘ਮੋਖ’ ਵੀ ਵੇਦਕ ਕਾਲ ਤੋਂ ਹੀ, ਬੜੇ ਦੁਰਲੱਭ ਪਦਾਰਥ ਦੇ ਰੂਪ
ਵਿੱਚ ਨਿਰੰਤਰ ਪਰਚਾਰਿਆ ਜਾਣ ਦੇ ਕਾਰਨ, ਲਗ ਪਗ ਸਾਰਿਆਂ ਭਾਰਤੀ ਮਨੁੱਖਾਂ ਦੇ ਮਨ ਦੀ ਲਾਲਸਾ ਦਾ
ਕੇਂਦਰ ਬਣਦਾ ਆਇਆ ਹੈ। ਵਖੋ-ਵੱਖਰੇ ਨਾਵਾਂ ਵਾਲੇ, ਅੱਡ ਅੱਡ ਵੇਸਾਂ ਵਿੱਚ ਵਿਚਰ ਰਹੇ ਬ੍ਰਾਹਮਣੀ
ਧੜਿਆਂ ਅਨੁਸਾਰ ਮੁਕਤਿ ਦੀ ਵਿਅਖਿਆ ਦਾ ਵੇਰਵਾ ਇਸ ਪਰਕਾਰ ਹੈ:--
(ੳ) - ਨਯਾਯ ਸ਼ਾਸਤ੍ਰ ਅਨੁਸਾਰ (ਮੁਕਤਿ-) ਸ਼ਰੀਰ, ਮਨ ਸਮੇਤ ਛੀ ਇੰਦ੍ਰੀਆਂ
ਦੇ ਭੀ ਗਯਾਨ, ਸੁਖ ਦੁਖ, ਇਨ੍ਹਾਂ ਇਕੀਆਂ ਦੁਖਾਂ ਦਾ ਜੋ ਨਾਸ਼ ਹੋਜਾਣਾ ਹੈ, ਇਹ ਮੁਕਤਿ ਹੈ।
(ਅ) ਵੈਸ਼ਸ਼ਿਕ ਮਤ” ਅਨੁਸਾਰ ਜੀਵਾਤਮਾ, ਨੌ ਗੁਣ (ਗਯਾਨ, ਸੁਖ, ਦੁਖ, ਇੱਛਾ,
ਪ੍ਰਯਤਨ, ਧਰਮ, ਅਧਰਮ ਅਤੇ ਭਾਵਣਾ) ਧਾਰਨ ਵਾਲਾ ਵਿਆਪਕ ਹੈ, ਵਿਚਾਰ ਅਤੇ ਅਭਯਾਸ ਨਾਲ ਨੌ ਗੁਣਾਂ
ਤੋਂ ਜੀਵਆਤਮਾ ਦਾ ਅਸੰਗ ਹੋ ਜਾਣਾ, ‘ਮੁਕਤਿ’ ਹੈ।
(ੲ) ਪ੍ਰਕਿਰਤਿ ਅਤੇ ਪੁਰਸ਼ ਦਾ ਭਿੰਨ ਭਿੰਨ ਗਯਾਨ ਹੋਣ ਤੋਂ ਆਧਯਾਤਮਿਕ
ਅਧਿਭੌਤਿਕ ਅਤੇ ਆਧਿਦੈਵਿਕ ਤਿੰਨ ਪ੍ਰਕਾਰ ਦੇ ਦੁਖਾਂ ਦਾ ਪੂਰੀ ਤਰ੍ਹਾਂ ਹਟ ਜਾਣਾ ਸਾਂਖ੍ਯਮਾ ਦੀ
ਮੁਕਤਿ ਹੈ।
(ਸ) ਯੋਗਿਮਤ ਅਨੁਸਾਰ ਅਚਿਦਿਯਾ ਆਦਿ ਪੰਜ ਕਲੁਸ਼ਾਂ ਦਾ ਸਮਾਧਿ ਅਤੇ ਅਭਯਾਸ
ਦਵਾਰਾ ਮਿਟਜਾਣਾ ਅਤੇ ਜੀਵਾਤਮਾ ਨੂੰ ਸੁਤੰਤ੍ਰਤਾ ਦੀ ਪ੍ਰਾਪਤੀ ਹੋਣੀ ਮੁਕਿਤ ਹੈ।
(ਹ) ਅਗਿਹੋਤ੍ਰ ਜਦ ਦਾਨ ਅਦਿ ਕਰਮਾਂ ਤੋਂ ਅਖੈ ਸੁਰਗਸੁਖ ਦੀ ਪ੍ਰਾਪਤੀ,
ਸੀਮਾਂਸਮਤ ਦੀ ਮੁਕਤਿ ਹੈ।
(ਕ) ਆਤਮਗਯਾਨ ਦੁਅਰਾ ਅਵਿਦਯਾ ਉਪਾਧੀ ਦੂਰ ਕਰਕੇ ਜੀਵ ਦਾ ਬ੍ਰਹਮ ਨਾਲ ਅਭੇਦ
ਹੋਜਾਣਾ ਵੇਦਾਂਤਮਤ ਦੀ ਮੁਕਿਤ ਹੈ।
(ਖ) ਸ਼ੈਵ ਵੈਸ਼ਨਵ ਆਦਿ ਮਤਾਂ ਦੀ ਮੁਲਤਿ ਹੈ ਕਿ ਆਪਣੇ ਆਪਣੇ ਇਸ਼ਟ ਦੇਵਤਾ ਦਾ
ਪੂਜਨ ਧਯਾਨ ਕਰਨ ਤੋਂ ਉਪੲਸ਼ਯ ਦੇਵਤਾ ਦੇ ਲੋਕ ਵਿ1ਚ ਜਾ ਕੇ ਅਖੈਸੁਖ ਭੋਗਣੇ।
(ਗ) ਜੈਨਮਤ ਅਨੁਸਾਰ ਤਪ ਅਹਿੰਸਾ ਆਦਿ ਕਰਮਾ ਦੇ ਬੰਧਨਾਂਓ ਦਾ ਅਭਾਵ ਹੋਣ ਤੇ
ਜੀਵ ਦਾ ਉੱਚੇ ਲੋਕ ਵਿੱਚ ਲਗਾਤਾਰ ਚਲੇਜਾਣਾ ਮੁੜ ਹੇਠਾਂ ਨਾ ਆਉਣਾ ਹੀ ਮੁਕਤਿ ਹੈ। {ਮਕੋ: ਸਫ਼ਾ)
(ਘ) ਬੌਧਮਤ ਅਨੁਸਾਰ ਅੱਠ ਸ਼ਧੁਭ ਗੁਣਾਂ ਦੇ ਧਾਰਨ ਤੋਂ, ਸਰਵ ਇੱਛਾ ਦਾ ਤਯਾਗ
ਹੋਣ ਤੋਂ ਨਿਰਵਾਣਪਦ ਦੀ ਪ੍ਰਾਪਤੀ ਮੁਕਿਤ ਹੈ।
(ਙ) ਇਸਲਾਮ ਮਤ ਅਨੁਸਾਰ ਕੁਰਾਨਸ਼ਰੀਫ਼ ਦੇ ਵਚਨਾਂ ਤੇ ਅਮਲ ਕਰਨਾ ਅਤੇ ਨਮਾਜ਼
ਰੋਜ਼ੇ ਆਦਿ ਪੰਜ ਨਿਮਾਜ਼ਾਂ ਤੇ ਪੱਕੇ ਰਹਿਣਾ, ਪੈਗੰਬਰ ਮ ਮੁਹੰਮਦ ਤੇ ਨਿਸ਼ਚਾ ਰੱਖਣਾ, ਇਸ ਤੋਂ ਕਯਾਮਤ
ਦੇ ਦਿਨ ਦੇ ਫ਼ੈਸਲੇ ਅਨੁਸਾਰ ਹਮੇਸ਼ਾਂ ਲਈ ਬਹਿਸ਼ਤ ਦੀ ਪ੍ਰਾਪਤੀ, ‘ਮੁਕਤਿ’ ਹੈ।
ਸੂਫ਼ੀ ਮੁਸਲਮਾਨ ਪਰਮਾਤਮਾ ਵਿੱਚ ਰੂਹ ਦੇ ਮਿਲਾਪ ਨੂੰ ਮੁਕਤਿ ਮੰਨਦੇ ਹਨ ਇਹ
ਮਤ ਵੇਦਾਂਤ ਨਾਲ ਹੀ ਜਾ ਮਿਲਦਾ ਹੈ।
(ਚ) ਈਸਾਈ ਮਤ ਅਨੁਸਾਰ ਖ਼ੁਦਾ ਦੇ ਪੁਤ੍ਰ ਹਜ਼ਰਤ ਈਸਾ ਤੇ ਪੂਰਾ ਭਰੋਸਾ ਕਰਨ
ਤੋਂ ਪਾਪਾਂ ਤੋਂ ਛੁਟਕਾਰਾ ਅਤੇ ਅਖੈਜੀਵਨ ਪਾਉਣਾ ਮੁਕਤਿ ਹੈ. ਉਨ੍ਹਾਂ ਦਾ ਖ਼ਿਆਲ ਹੈ ਕਿ ਕੋਈੂ ਆਦਮੀ
ਬਿਨਾਮ ਪਾਪ ਨਹੀਂ ਹੈ ਅਰ ਪਾਪ ਦਾ ਫਲ ਮੌਤ ਹੈ. ਪੈਗ਼ੰਬਰ ਈਸਾ ਨੇ ਆਪਣੇ ਪ੍ਰਾਣ ਦੇਕੇ ਲੋਕਾਂ ਦੇ
ਪਾਪਾਂ ਦਾ ਪ੍ਰਾਸਚਿਤ ਕੀਤਾ ਹੈ, ਜੋ ਉਸ ਤੇ ਈਮਾਨ ਲਿਆਉਣਗੇ, ਉਹ ਪਾਪਾਂ ਤੋਂ ਛੁਟਕਾਰਾ ਪਾਉਣਗੇ
ਅਤੇ ਅਵਿਨਾਸ਼ੀਜੀਵਨ ਪ੍ਰਾਪਤਿ ਕਰਨਗੇ॥ ੌ (ਮ: ਕੋ 981)
ਮਹਾਨ ਕੋਸ਼ ਦੇ 981 ਸਫ਼ੇ ਅਨੁਸਾਰ ਹੀ ‘ਮੁਕਤਿ’ ਅਥਵਾ ‘ਮੁਕ੍ਤ’
-ਸੰਗਯਾ- ਛੁਟਕਾਰਾ. ਰਿਹਾਈ ਇਸ ਦਾ ਮੂਲ ਧਾਤੂ ਹੈ.”ਹਉਮੈ ਪੈਖੜੁ ਤੇਰੇ ਮਨੈ ਮਾਹਿ॥ ਹਰਿ ਨ
ਚੇਤਹਿ ਮੂੜੇ ਮੁਕਤਿ ਜਾਹਿ॥ 6॥” {ਬਸੰ ਅ: ਮ: 1} ਛੁਟ ਜਾਵੇਂ। 2. ਅਵਿਦਿਯਾ ਦੇ ਬੰਧਨਾ ਤੋਂ
ਛੁਟਕਾਰਾ, ਕਲੇਸ਼ਾਂ ਤੋਂ ਰਿਹਾਈ. -ਮੁਕਤੀ ਹੈ।
ਹਾਜ਼ਰਾ ਹਜ਼ੂਰ ਸ਼ਬਦ-ਗੁਰੂ ਗ੍ਰੰਥ ਸਾਹਿਬ ਜੀ (-ਰੂਪ ਅਨੂਪਮ ਸਤਿਗੁਰੂ ਨਾਨਕ
ਸਾਹਿਬ ਜੀ) ਦੇ ਵਿਸ਼ਾਲ ਸ਼ਬਦ-ਉਪਦੇਸ਼ ਵਿਚੋਂ, ਸੂਝਵਾਨ ਗੁਰਮੁਖ ਪਾਠਕਾਂ ਦੀ ਇਕਾਗਰ-ਚਿਤ ਵਿਚਾਰ
ਗੋਚਰੇ, ਵੰਨਗੀ ਮਾਤ੍ਰ ਕੁੱਝ ਗੁਰੂ-ਫ਼ੁਰਮਾਨ:--
104- ਗਉੜੀ ਮਹਲਾ 1॥ ਜਨਮਿ ਮਰੈ ਤ੍ਰੈ ਗੁਣ ਹਿਤਕਾਰੁ॥ ਚਾਰੇ ਬੇਦ ਕਥਹਿ
ਆਕਾਰੁ॥ ਤੀਨਿ ਅਵਸਥਾ ਕਹਹਿ ਵਖਿਆਨੁ॥ ਤੁਰੀਆਵਸਥਾ ਸਤਿਗੁਰ ਤੇ ਹਰਿ ਜਾਨੁ॥ 1॥ ਰਾਮ ਭਗਤਿ ਗੁਰ
ਸੇਵਾ ਤਰਣਾ॥ ਬਾਹੁੜਿ ਜਨਮੁ ਨ ਹੋਇ ਹੈ ਮਰਣਾ॥ 1॥ ਰਹਾਉ॥ ਚਾਰਿ ਪਦਾਰਥ ਕਹੈ ਸਭੁ ਕੋਈ॥
ਸਿੰਮ੍ਰਿਤਿ ਸਾਸਤ ਪੰਡਿਤ ਮੁਖਿ ਸੋਈ॥ ਬਿਨੁ ਗੁਰ ਅਰਥੁ ਬੀਚਾਰੁ ਨ ਪਾਇਆ॥ ਮੁਕਤਿ ਪਦਾਰਥੁ
ਭਗਤਿ ਹਰਿ ਪਾਇਆ॥ 2॥ ਜਾ ਕੈ ਹਿਰਦੈ ਵਸਿਆ ਹਰਿ ਸੋਈ॥ ਗੁਰਮੁਖਿ ਭਗਤਿ ਪਰਾਪਤਿ ਹੋਈ॥ ਹਰਿ
ਕੀ ਭਗਤਿ ਮੁਕਤਿ ਆਨੰਦੁ॥ ਗੁਰਮਤਿ ਪਾਏ ਪਰਮਾਨੰਦੁ॥ 3॥ ਜਿਨਿ ਪਾਇਆ ਗੁਰਿ ਦੇਖਿ ਦਿਖਾਇਆ॥ ਆਸਾ
ਮਾਹਿ ਨਿਰਾਸੁ ਬੁਝਾਇਆ॥ ਦੀਨਾ ਨਾਥੁ ਸਰਬ ਸੁਖਦਾਤਾ॥ ਨਾਨਕ ਹਰਿ ਚਰਣੀ ਮਨੁ ਰਾਤਾ॥ 4॥ 12॥ {154॥
ਅਰਥ:- (ਜਨਮ ਮਰਣ ਦਾ ਗੇੜ ਮਾਨੋ ਇੱਕ ਘੁੰਮਣਘੇਰੀ ਹੈ, ਇਸ ਵਿਚੋਂ)
ਪਰਮਾਤਮਾ ਦੀ (ਸਦੀਵੀ ਯਾਦ ਵਾਲੀ) ਭਗਤੀ ਅਤੇ ਗੁਰੂ ਦੀ ਦੱਸੀ ਹੋਈ ਕਾਰ ਕਰਦਿਆਂ ਰਹਿ ਕੇ ਪਾਰ ਲੰਘ
ਜਾਈਦਾ ਹੈ. (ਜਿਹੜਾ ਲੰਘ ਜਾਂਦਾ ਹੇ, ਉਸ ਨੂੰ) ਮੁੜ ਨਾ ਜਨਮ ਹੁੰਦਾ ਹੈ ਨਾ ਮੌਤ। (ਉਸ ਅਵਸਥਾ ਨੂੰ
ਤੁਰੀਆ ਅਵਸਥਾ ਜਹਿ ਲਵੋ)। 1. ਰਹਾਉ।
ਚਾਰੇ ਵੇਦ ਜਿਸ ਤ੍ਰੈਗੁਣੀ ਸੰਸਾਰ ਦਾ ਜ਼ਿਕਰ ਕਰਦੇ ਹਨ (ਜੋ ਮਨੁੱਖ
ਪ੍ਰਭੂ-ਭਗਤੀ ਤੋਂ ਸੱਖਣਾ ਹੈ ਤੇ) ਉਸ ਤੈਗੁਣੀ ਸੰਸਾਰ ਨਾਲ ਹੀ ਹਿਤ (ਪਿਆਰ) ਕਰਦਾ ਹੈ (ਜਨਮ ਮਰਨ
ਦੀ ਘੁੰਮਣਘੇਰੀ) ਵਿੱਚ ਪਿਆ ਰਹਿੰਦਾ ਹੈ। (ਅਜੇਹੇ ਮਨੁੱਖ) ਜੋ ਵੀ ਵਿਆਖਿਆ ਕਰਦੇ ਹਨ ਮਨ ਦੀਆਂ
ਤਿੰਨਾ ਅਵਸਥਾਂ ਦਾ ਹੀ ਜ਼ਿਕਰ ਕਰਦੇ ਹਨ। (ਜਿਸ ਵਿੱਚ ਜੀਵਾਤਮਾ ਪਰਮਾਤਮਾ ਨਾਲ ਇੱਕ ਰੂਪ ਹੋ ਜਾਂਦਾ
ਹੈ, ਉਹ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ)। ਗੁਰੂ ਨਾਲ ਮਿਲ ਕੇ (ਗੁਰੂ ਦੇ ਕਹੇ ਅਨੁਸਾਰ ਜੀਵਨ
ਬਣਾ ਕੇ) ਪਰਮਾਤਮਾ ਨਾਲ ਡੂੰਘੀ ਜਾਣ-ਪਛਾਣ ਬਣਾ ਲਵੋ-ਇਹ ਹੈ ਤੁਰੀਆਵਸਥਾ। 1. ਹਰੇਕ ਜੀਵ
ਧਰਮ ਅਰਥ ਕਾਮ ਮੋਖ (=ਮਕਤੀ) ਇਨ੍ਹਾਂ ਚਾਰ ਪਦਾਰਥਾਂ ਦਾ ਜ਼ਿਕਰ ਤਾਂ ਕਰਦਾ ਹੈ ਸਿੰਮ੍ਰਿਤੀਆਂ
ਸ਼ਾਸਤਰਾਂ ਦੇ ਪੰਡਤਾਂ ਦੇ ਮੂੰਹੋਂ ਵੀ ਏਹੀ ਸੁਣੀਦਾ ਹੈ, ਪਰ ਮੁਕਤ ਪਦਾਰਥ ਹੈ ਕੀ? (ਉਹ ਅਵਸਥਾ
ਕਿਹੋ ਜਿਹੀ ਹੈ ਜਿੱਥੇ ਜੀਵ ਤਿੰਨਾ ਗੁਣਾ ਦੇ ਪ੍ਰਭਾਵ ਤੋਂ ਨਿਰਲੇਪ ਹੋ ਜਾਂਦਾ ਹੈ) ਗੁਰੂ ਦੀ ਸਰਨ
ਪੈਣ ਤੋਂ ਬਿਨਾ (ਸਤਿਗੁਰਾਂ ਦੇ ਬਚਨਾ ਅਨੁਸਾਰ ਜੀਵਨ ਢਾਲ ਲੈਣ ਤੋਂ ਬਿਨਾ) ਇਸ ਦਾ ਅਨੁਭਵ ਨਹੀਂ ਹੋ
ਸਕਦਾ, ਇਹ ਪਦਾਰਥ ਪਰਮਾਤਮਾ ਦੀ ਭਗਤੀ ਕੀਤਿਆ ਹੀ ਮਿਲਦਾ ਹੈ। 2. ਜਿਸ ਮਨੁੱਖ ਦੇ ਹਿਰਦੇ
ਵਿੱਚ ਪਰਮਾਤਮਾ ਆ ਵੱਸਦਾ ਹੈ ਉਸ ਨੂੰ ਸਮਝੋ ਭਗਤੀ ਪ੍ਰਾਪਤ ਹੋ ਗਈ ਤੇ ਇਹ ਭਗਤੀ ਗੁਰੂ ਦੇ ਰਾਹੀਂ
ਮਿਲਦੀ ਹੈ। ਪਰਮਾਤਮਾ ਦੀ ਭਗਤੀ ਦੁਆਰਾ ਹੀ ਮੁਕਤੀ ਪਦਾਰਥ ਦਾ ਆਨੰਦ ਮਾਣੀਦਾ ਹੈ। ਇਹ ਉੱਚੇ ਤੋਂ
ਉੱਚਾ ਆਨੰਦ ਗੁਰੂ ਦੀ ਸਿਖਿਆ ਤੇ ਤੁਰਿਆਂ ਹੀ ਮਿਲਦਾ ਹੈ। 3. ਜਿਸ ਮਨੁੱਖ ਨੇ ਮੁਕਤੀ ਦਾ
ਆਨੰਦ ਹਾਸਲ ਕਰ ਲਿਆ, ਗੁਰੂ ਨੇ ਸਰਬ-ਸੁਖਦਾਤਾ ਦੀਨਾਨਾਥ ਪ੍ਰਭੂ ਆਪ ਵੇਖ ਕੇ ਜਿਸ ਮਨੱਖ ਨੂੰ ਵਿਖਾ
ਦਿੱਤਾ ਉਸ ਨੂੰ ਦੁਨੀਆ ਦੀਆਂ ਆਸਾਂ ਦੇ ਅੰਦਰ ਰਹਿੰਦਿਆਂ ਹੀ ਆਸਾਂ ਤੋਂ ੳਪਰਾਮ ਰਹਿਣਾ ਵੀ ਗੁਰੂ
ਸਿਖਾ ਦਿੰਦਾ ਹੈ (ਆਸਾਂ ਉਮੀਦਾਂ ਤੋ ਨਿਰਾਸਤਾ ਵਾਲੀ ਅਵਸਥਾ ਹੀ ਗੁਰਮਤਿ ਦੀ ਮੁਕਤੀ ਹੈ)। ਹੇ ਨਾਨਕ
ਅਜੇਹੇ ਮਨੁੱਖ ਦਾ ਮਨ ਪ੍ਰਭੂ-ਚਰਨਾਂ (ਦੇ ਪਿਆਰ) ਵਿੱਚ ਰੰਗਿਆ ਰਹਿੰਦਾ ਹੈ। 4.
105- ਮਾਰੂ ਮਹਲਾ 1॥ … ਰਾਜੇ ਧਰਮੁ ਕਰਹਿ ਪਰਥਾਏ॥ ਆਸਾ ਬੰਧੇ ਦਾਨੁ
ਕਰਾਏ॥ ਰਾਮ ਨਾਮ ਬਿਨੁ ਮੁਕਤਿ ਨ ਹੋਈ ਥਾਕੇ ਕਰਮ ਕਮਾਈ ਹੇ॥ 9॥ ਕਰਮ ਧਰਮ ਕਰਿ ਮੁਕਤਿ ਮੰਗਾਹੀ॥
ਮੁਕਤਿ ਪਦਾਰਥੁ ਸਬਦਿ ਸਲਾਹੀ॥ ਬਿਨੁ ਗੁਰ ਸਬਦੈ ਮੁਕਤਿ ਨ ਹੋਈ ਪਰਪੰਚੁ ਕਰਿ ਭਰਮਾਈ ਹੇ॥ 10॥ ਮਾਇਆ
ਮਮਤਾ ਛੋਡੀ ਨ ਜਾਈ॥ ਸੇ ਛੂਟੇ ਸਚੁ ਕਾਰ ਕਮਾਈ॥ ਅਹਿਨਿਸਿ ਭਗਤਿ ਰਤੇ ਵੀਚਾਰੀ ਠਾਕੁਰ ਸਿਉ ਬਣਿ ਆਈ
ਹੇ॥ 11॥ {1024} -4
ਅਰਥ:-ਰਾਜੇ ਲੋਕ ਕਿਸੇ ਗ਼ਰਜ਼ ਦੀ ਖ਼ਾਤਰ ਧਰਮ ਕਮਾਉਂਦੇ ਹਨ। ਆਸਾਂ ਦੇ ਬੱਝੇ
ਹੋਏ ਦਾਨ-ਪੁੰਨ (ਅਦਿ ਕਈ ਤਰ੍ਹਾਂ ਦੇ ਧਰਮ-ਕਰਮ) ਕਰਦੇ ਹਨ (ਇਹ੍ਹ ਸ਼ਭ ਕੁੱਝ ਉਸ ਲੱਕ-ਠੁੱਟੀ ਦਇਆ
ਦੇ ਕਾਰਨ ਕਰਦੇ ਹਨ, ਅਜੇਹੇ ਧਰਮ-ਕਰਮਾ ਦੇ ਵੱਟੇ ਮੁਕਤੀ-ਰੂਪ ਲੋਕ ਪਰਲੋਕ ਦੋਹਾਂ ਥਾਵਾਂ ਦਾ ਸੁਖ
ਭਾਲਦੇ ਹਨ)। ਪਰ ਪ੍ਰਭੂ ਦੇ ਨਾਮ ਤੋ ਬਿਨਾ ਮੁਕਤੀ ਕਿਥੋਂ? ਭਾਵੇ ਹੋਰ ਤਰ੍ਹਾਂ ਦੇ ਮਿਥੇ ਹੋਏ
ਧਰਮ-ਕਰਮ ਕਰਦੇ ਥੱਕ ਜਾਣ ਪਰ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਦੁਨੀਆਂ ਦੀਆਂ ਆਸਾਂ ਤੋਂ ਖ਼ਲਾਸੀ
ਨਹੀਂ ਮਿਲਦੀ। 9. ਸਿਰਜਣਹਾਰ ਨੇ ਇਹ ਜਗਤ-ਰਚਨਾ ਕਰਕੇ ਜੀਵਾਂ ਨੂੰ ਅਜੀਬ ਭੁਲੇਖੇ ਵਿੱਚ
ਪਾਇਆ ਹੋਇਆ ਹੈ ਕਿ (ਦਾਨ-ਪੁੰਨ ਤੀਰਥ-ਇਸਨਾਨ ਆਦਿਕ) ਕਰਮ ਕਰ ਕੇ ਮੁਕਤੀ ਮੰਗਦੇ ਹਨ। ਪਰ ਮੁਕਤੀ
ਦੇਣ ਵਾਲਾ ਨਾਮ ਪਦਾਰਥ, ਗੁਰੂ ਦੇ ਸ਼ਬਦ-ਗਿਆਨ ਰਾਹੀਂ ਰੱਬ ਜੀ ਦੀ ਸਿਫ਼ਤਿ ਕੀਤਿਆ ਹੀ ਮਿਲਦਾ ਹੈ। ਇਹ
ਪੱਕੀ ਗੱਲ ਹੈ ਕਿ ਸਮੇ ਦਾ ਨਾਮ ਭਾਵੇਂ ਸਤਿਜੁਗ ਰੱਖ ਲਵੋ ਚਾਹੇ ਤ੍ਰੇਤਾ ਤੇ ਚਾਹੇ ਦੁਆਪਰ) ਗੁਰੂ
ਦੇ ਸ਼ਬਦ-ਗਿਆਨ ਤੋ ਬਿਨਾ (ਅਸਾਂ ਦੇ ਜਾਂ, ਵਿਕਾਰਾਂ ਦੇ ਬੰਧਨਾ ਤੋਂ) ਮੁਕਤੀ ਨਹੀਂ ਮਿਲ ਸਕਦੀ।
10. (ਸਮਾ ਕੋਈ ਵੀ ਹੋਵੇ) ਮਾਇਆ ਦੀ ਅਪਣੱਤ ਛੱਡੀ ਨਹੀਂ ਜਾ ਸਕਦੀ। ਸਿਰਫ਼ ਉਹੀ ਬੰਦੇ (ਇਸ
ਮਮਤਾ ਦੇ ਪੰਜੇ ਵਿਚੋਂ) ਖ਼ਲਾਸੀ ਪਾਉਂਦੇ ਹਨ ਜਿਹੜੇ ਸਦਾ-ਥਿਰ ਪ੍ਰਭੂ ਦੇ ਸਿਮਰਨ ਦੀ ਕਾਰ ਕਰਦੇ ਹਨ,
ਜਿਹੜੇ ਦਿਨ ਰਾਤ ਰੱਬ ਜੀ ਦੇ ਪਿਆਰ (ਰੰਗ ਵਿਚ) ਰਗੇ ਰਹਿੰਦੇ ਹਨ ਅਤੇ ਜਿਨ੍ਹਾਂ ਦੀ ਪ੍ਰੀਤ
ਮਾਲਕ-ਪ੍ਰਭੂ ਨਾਲ ਸਦਾ ਬਣੀ ਰਹਿੰਦੀ ਹੈ। 11. ਅਜੇਹੇ ਕੁੱਝ ਗੁਰੂ ਸ਼ਬਦਾਂ ਦੀ ਸੂਚੀ:- (1)
-ਸਿਰੀਰਾਗੁ ਮਹਲਾ 5॥ … ਸੋ ਪ੍ਰਭੁ ਚਿਤਿ ਨ ਆਇਓ ਛੁਟੈਗੀ ਬੇਬਾਣਿ॥ … ਮੁਕਤੇ ਸੇਈ
ਭਾਲੀਅਹਿ ਜਿ ਸਚਾ ਨਾਮੁ ਸਮਾਲਿ॥ 2॥ …. . 4॥ 3॥ 73॥ {43} (2) -ਕਲਿਆਨ ਮਹਲਾ 4॥ … … ਸੁਰਗ
ਮੁਕਤਿ ਬੈਕੁੰਠ ਸਭਿ ਬਾਂਛਹਿ ਨਿਤਿ ਆਸਾ ਆਸ ਕਰੀਜੈ॥ ਹਰਿ ਦਰਸਨ ਕੇ ਜਨ ਮੁਕਤਿ ਨ ਮਾਂਗਹਿ ਮਿਲਿ
ਦਰਸਨ ਤ੍ਰਿਪਤਿ ਮਨੁ ਧੀਜੈ॥ 1॥ …. 8॥ 2॥ {1324॥ (3) --ਮਾਝ ਮਹਲਾ 5॥ ਨਿਧਿ ਸਿਧਿ ਰਿਧਿ
ਹਰਿ ਹਰਿ ਹਰਿ ਮੇਰੈ॥ …. ਮੁਕਤਿ ਭਇਆ ਜਿਸੁ ਰਿਦੈ ਵਸੇਰਾ॥ …. 4॥ 16॥ 23॥ {101} -
(4) - ਗਉੜੀ ਮਹਲਾ 5॥ …. ਕਹੁ ਨਾਨਕ ਗੁਰਿ ਖੋਲੇ ਕਪਾਟ॥ ਮੁਕਤੁ ਭਏ ਬਿਨਸੇ ਭ੍ਰਮ ਥਾਟ॥
4॥ 43॥ 112॥ {188}
(ਕ) ਜੀਵਨ ਮੁਕਤਿ
ਹਰ ਪ੍ਰਕਾਰ ਦੀ ਮਾਇਆ ਦੇ ਬੰਧਨਾ ਤੋਂ ਛੁਟਕਾਰਾ ਪਾ ਲੈਣ ਵਾਲਾ, ਜੀਉਂਦਿਆਂ
ਹੀ ਜੀਵਨ-ਮੁਕਤਿ ਸਮਝਿਆ ਜਾਂਦਾ ਹੈ। ਆਪਣੇ ਸਤਿੁਗੁਰੂ ਜੀ ਦੀ ਮਤਿ ਅਨੁਸਾਰ ਆਪਣੇ ਆਤਮਕ ਜੀਵਨ ਦੀ
ਪੜਤਾਲ ਤੋਂ ਆਪਣੇ ਅੰਦਰ ਆਈਆਂ ਕਮਜ਼ੋਰੀਆਂ ਦੀ ਪਛਾਣ ਕਰਕੇ ਆਪਣੇ ਜੀਵਨ ਵਿੱਚ ਸੁਧਾਰ ਲਿਅਉਂਦੇ ਰਹਿ
ਕੇ, ਅੰਦਰ ਬੈਠੇ ਨਿਰੰਜਨ ਪ੍ਰਭੂ ਦੀ ਪਛਾਣ ਕਰ ਲੈਣ ਨਾਲ ਹਿਰਦਾ ਨਿਰਮਲ ਹੋ ਜਾਂਦਾ ਹੈ, ਮਨ ਮਾਇਆ
ਦੇ ਮੋਹ ਤੋਂ ਛੁਟਕਾਰਾ ਪਾ ਲੈਂਦਾ ਹੈ, ਅਥਵਾ ਵਿਕਾਰਾਂ ਮਗਰ ਲੱਗੱੀ ਭਟਕਣਾ ਤੋਂ ਹਟ ਕੇ ਪ੍ਰਭੂ ਦੇ
ਪਿਆਰ-ਰੰਗ ਵਿੱਚ ਰੰਗਿਆ ਜਾਂਦਾ ਹੈ, ਉਹੀ ਹੈ ਜੀਵਨ ਮੁਕਤਿ-- “ਆਪੁ ਪਛਾਣੈ ਮਨੁ ਨਿਰਮਲੁ ਹੋਇ॥
ਜੀਵਨ ਮੁਕਤਿ ਹਰਿ ਪਾਵੈ ਸੋਇ॥ ਹਰਿ ਗੁਣ ਗਾਵੈ ਮਤਿ ਊਤਮ ਹੋਇ॥ ਸਹਜੇ ਸਹਜਿ ਸਮਾਵੈ ਸੋਇ॥ 2॥ {161}
ਜੀਵਨ ਮੁਕਤਿ ਪਦਵੀ ਦੀ ਹੋਰ ਵਿਆਖਿਆਂ:--
106- ਪ੍ਰਭੁ ਕੀ ਆਗਿਆ ਆਤਮ ਹਿਤਾਵੈ॥ ਜੀਵਨ ਮੁਕਤਿ ਸੋਊ ਕਹਾਵੈ॥ ਤੈਸਾ
ਹਰਖੁ ਤੈਸਾ ਉਸੁ ਸੋਗੁ॥ ਸਦਾ ਅਨੰਦੁ ਤਹ ਨਹੀ ਬਿਓਗੁ॥ ਤੈਸਾ ਸੁਵਰਨੁ ਤੈਸੀ ਉਸੁ ਮਾਟੀ॥ ਤੈਸਾ
ਅੰਮ੍ਰਿਤੁ ਤੈਸੀ ਬਿਖੁ ਖਾਟੀ॥ ਤੈਸਾ ਮਾਨੁ ਤੈਸਾ ਅਭਿਮਾਨੁ॥ ਤੈਸਾ ਰੰਕੁ ਤੈਸਾ ਰਾਜਾਨੁ॥ ਜੋ ਵਰਤਾਏ
ਸਾਈ ਜੁਗਤਿ॥ ਨਾਨਕ ਓਹੁ ਪੁਰਖੁ ਕਹੀਐ ਜੀਵਨ ਮੁਕਤਿ॥ 7
॥
{275} ਅਸਟ ਪਦੀ- 9
ਅਰਥ:-ਜਿਹੜਾ ਮਨੁੱਖ ਪ੍ਰਭੂ ਦੀ ਰਜ਼ਾ ਨੂੰ ਮਿਠੀ ਕਰਕੇ ਮੰਨਦਾ ਹੈ, ਉਹੀ
ਜੀਊਂਦਾ ਮੁਕਤਿ ਅਖਵਉਂਦਾ ਹੈ। ਉਸ ਨੂੰ ਖ਼ੁਸ਼ੀ ਤੇ ਗ਼ਮੀ ਬਰਾਬਰ ਹੈ, ਸਦਾ ਅਨੰਦ-ਖੇੜੇ ਵਿੱਚ ਵਿਚਰਦਾ
ਹੈ, (ਕਿਉਂਕਿ) ਓਥੇ (ਭਾਵ, ਉਸ ਦੇ ਹਿਰਦੇ ਵਿਚੋਂ ਪ੍ਰਭੂ ਚਰਨਾਂ ਤੋਂ) ਵਿਛੋੜਾ ਨਹੀਂ ਹੁੰਦਾ।
(ਦੁਖ ਸੁਖ ਅਥਵਾ) ਸੋਨਾ ਤੇ ਮਿੱਟੀ ਵੀ ਅਜੇਹੇ ਮਨੁੱਖ ਲਈ ਇੱਕ ਸਮਾਨ ਹੈ (ਭਾਵ ਸੋਨੇ ਵਰਗੇ ਕੀਮਤੀ
ਪਦਾਰਥ ਵੇਖ ਕੇ ਉਸ ਦਾ ਮਨ ਲੋਭ ਵਿੱਚ ਨਹੀਂ ਫਸਦਾ) ਅੰਮ੍ਰਿਤ ਤੇ ਕੌੜੀ ਵਿਹੁ (ਜ਼ਹਰ) ਵੀ ਉਸ ਲਈ
ਇੱਕ ਬਰਾਬਰ ਹੈ, (ਕਿਸੇ ਵਲੋਂ) ਆਦਰ ਦਾ (ਵਰਤਾਉ ਹੋਵੇ) ਜਾਂ (ਅਹੰਕਾਰ ਗ੍ਰਸੇ) ਨਿਰਾਦਰ ਦਾ, ਉਸ
ਲਈ ਕੋਈ ਫ਼ਰਕ ਨਹੀਂ। ਕੰਗਾਲ ਤੇ ਸੁਲਤਾਨ ਉਸ ਲਈ ਕਿ ਜੈਸੇ ਹਨ। ਜੋ ਰਜ਼ਾ ਵੀ ਪ੍ਰਭੂ ਵਰਤਾਉਂਦਾ ਹੈ
ਉਹ ਉਸ ਲਈ ਜੀਵਨ ਦਾ ਗਾਡੀ ਰਾਹ ਹੀ ਹੈ। ਹੇ ਨਾਨਕ! ਉਹ ਮਨੁੱਖ (ਅਸਲੀ) ਜੀਵਨ ਮੁਕਤ ਹੈ। 7.
ਸੂਚੀ:-- (1) - ਸੁਖਮਨੀ ਅਸਟਪਦੀ 23- … ਜੀਵਨ ਮਕਤਿ ਜਿਸੁ ਰਿਦੈ ਭਗਵੰਤੁ॥
…. 8
॥
294} (2) -ਬਲਾਵਲੁ ਮਹਲਾ 9॥ … ਕਹੁ ਨਾਨਕ ਇਹ ਬਿਧਿ ਕੋ ਪ੍ਰਾਨੀ ਜੀਵਨ ਮੁਕਤਿ ਕਹਾਵੈ॥ 2॥ 2॥
{831} (3) -ਰਾਮਕਲੀ ਮਹਲਾ 1॥ … ਜੀਵਨ
ਮੁਕਤਿ ਗਤਿ ਅੰਤਰਿ ਪਾਈ॥ 4॥ … …. . 8॥ 3॥ {904} (4) - ਮਲਾਰ ਮਹਲਾ 3॥ . . ਜੀਵਨ
ਮੁਕਤਿ ਹਰਿ ਨਾਮੁ ਧਿਆਇਆ ਹਰਿ ਰਾਖਿਆ ਉਰਿ ਧਾਰਿ॥ … 3॥ 5॥ {1059}
ਜੀਊਂਦਿਆਂ ਹੀ (ਵਿਕਾਰ-ਰੂਪੀ) ਮਾਇਆ-ਦਿਆਂ ਬੰਧਨਾਂ ਤੋ ਛੁਟਕਾਰਾ ਮਿਲ ਜਾਣਾ
ਹੀ ਗੁਰਮਤਿ ਅਨੁਸਾਰ ਅਸਲ ਮੁਕਤੀ ਹੈ। ਮਰਨ ਪਿੱਛੋ ਮਿਲਦੀ ਕਥਿਤ ‘ਮੁਕਤੀ’ ਬ੍ਰਹਮਣ-ਰਪ (ਧਾਰਮਕ
ਆਗੂਆਂ ਦੀ) ਲੁੱਟ ਨੀਤੀ ਦੀ, ਦੇਣ ਇੱਕ ਨਿਰਮੂਲ ਭਰਮ ਹੀ ਹੈ। ਅਜੇਹੀ ਮੁਕਤੀ ਕਦੇ ਵੀ ਕਿਸੇ ਨੂੰ
ਪ੍ਰਾਪਤ ਨਹੀਂ ਹੋ ਸਕੀ।
(ਖ) ਕਰਮ-ਲੇਖ
ਆਪਣੀ ਸਿਰਜਣਾ ਦੇ ਕਣਕਣ ਵਿੱਚ ਵਿਆਪਕ ਰਹਿ ਕੇ ਜਿਸ ਨੇ ਸਾਰੀ ਜਗਤ-ਰਚਨਾ
ਨੂੰ, ਇਸ ਸਾਰੀ ਕਾਇਨਾਤ ਨੂੰ ਆਪਣੇ ਵਜੂਦ ਵਿੱਚ ਨੱਥਿਆ ਹੋਇਆ ਹੈ- “ਆਪਿ ਨਾਥੁ ਨਾਥੀ ਸਭ ਜਾ ਕੀ”,
ਫਿਰ ਆਪਣੀ ਮਰਜ਼ੀ ਦੀਆਂ ਖੇਡਾਂ ਜੀਵਾਂ ਕੋਲੋਂ ਖਿਡਾਉਣ ਹਾਰੇ ਸਿਰਜਣਹਾਰ ਦੀ- “ਬਾਜੀਗਰ ਸਉ ਮ+ਹਿ
ਪ੍ਰੀਤਿ ਬਨਿ ਆਈ॥” {487} ਇਹ ਇਕ, ਬੜੀ ਅਜੀਬ ਖੇਡ ਹੈ, ਕਿ, ਭਾਵੇਂ ਜੀਵ ਨੂੰ ਆਪਣੇ ਵੱਸ
ਵਿੱਚ ਰੱਖ ਕੇ ਉਸ ਤੋਂ ਸਾਰੇ ਕਰਮ ਵੀ ਆਪ ਹੀ ਕਰਵਾ ਰਿਹਾ ਹੈ, ਪਰ ਉਸ ਦੇ ਕਰਮ ਲੇਖ ਵੀ ਉਨ੍ਹਾਂ ਹੀ
ਕਰਮਾ ਤੋਂ ਬਣ ਰਹੇ ਹਨ। ਇਸ ਪ੍ਰਥਇ ਗੁਰੂ ਫ਼ੁਰਮਾਨ:- “ਹੁਕਮਿ ਚਲਾਏ ਆਪਣੈ ਕਰਮੀ ਵਹੈ ਕਲਾਮ”॥
{1241} ਜੀਵ ਦੇ ਇਨ੍ਹਾਂ ਲੇਖਾਂ ਨੂੰ ਲਿਖਣ ਲਈ ਨਾ ਕਿਸੇ ਵਹੀ-ਖਾਤੇ ਦੀ ਲੋੜ ਹੈ ਅਤੇ ਨਾ ਕਿਸੇ
ਕਲਮ-ਦਵਾਤ ਸਿਆਹੀ ਆਦਿ ਵਾਲੇ ਚਿਤਰ-ਗੁਪਤ ਲਿਖਾਰੀ ਦੀ ਹੀ ਜ਼ਰੂਰਤ-ਯਥਾ- “ਹੁਕਮੀ ਲਿਖੈ ਸਿਰਿ
ਲੇਖੁ ਵਿਣੁ ਕਲਮ ਮਸਵਾਣੀਐ॥” {1280} ਹਰ ਥਾਂ ਉਹ ਆਪ ਹੀ ਆਪ ਵਰਤ ਰਿਹਾ ਹੈ--ਮਃ 1॥ ਆਪੇ ਪਟੀ
ਕਲਮ ਆਪਿ ਉਪਰਿ ਲੇਖੁ ਭਿ ਤੂੰ॥ ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ॥ 2॥” {836} -
107- ਪੁੰਨੀ ਪਾਪੀ ਆਖਣੁ ਨਾਹਿ॥ ਕਰਿ ਕਰਿ ਕਰਣਾ ਲਿਖਿ ਲੈ ਜਾਹੁ॥ ਆਪੇ
ਬੀਜਿ ਆਪੇ ਹੀ ਖਾਹੁ॥ ਨਾਨਕ ਹੁਕਮੀ ਆਵਹੁ ਜਾਹੁ॥ 20॥ {ਪੰਨਾ 4} --
ਅਰਤ; - ਹੇ ਨਾਨਕ! ਪੁੰਨ-ਕਰਮ ਤੇ ਪਾਪ ਕਰਮ ਨਿਰੇ ਕਹਿਣ ਮਾਤਰ ਹੀ
ਨਹੀਂ ਹਨ, ਸੱਚ ਮੁੱਚ ਹੀ ਤੂੰ ਜਿਹੋ ਜਿਹੇ ਕਰਮ ਕਰੇਂਗਾ ਤਿਹੋ ਜਿਹੇ ਸੰਸਕਾਰ ਤੇਰੇ ਅੰਦਰ ਉੱਕਰ ਕੇ
ਤੂੰ (ਆਪਣੇ ਜੀਵਨ ਦਾ ਅੰਗ ਬਣਾਈ ਜਾ ਰਿਹਾ ਹੈਂ) ਜੋ ਕੁੱਝ ਬੀਜਣਾ ਹੈ ਉਸੇ (ਆਪਣੇ ਹੱਥੀਂ ਬੀਜੇ
ਦਾ) ਫਲ ਤੂੰ ਖਾਣਾ ਹੈਂ। (ਆਪਣੇ ਹੀ ਬਣਾਏ ਕਰਮਾ ਅਨੁਸਾਰ) ਅਕਾਲਪੁਰਖ ਦੇ ਹੁਕਮ ਵਿੱਚ ਜਨਮ-ਮਰਨ ਦੇ
ਗੇੜ (ਵਿਚ ਪਏ ਰਹਿਣ ਦੇ ਭਰਮ-ਜਾਲ ਵਿੱਚ) ਫਸਿਆ ਰਹੇਂਗਾ (ਭਾਵ, ਆਤਮਕ ਤੌਰ ਤੇ ਦੁਖੀ ਰਹੇਂਗਾ)।
20.
ਇਸ ਤੋਂ ਅੱਗੇ ‘ਆਸਾ ਜੀ ਦੀ ਵਾਰ’ ਵਿੱਚ ਸਤਿਗੁਰੂ ਨਾਨਕ ਸਾਹਿਬ ਜੀ ਦਾ ਇਹ
ਫ਼ੁਰਮਾਨ:-ਨਾਨਕ ਹੁਕਮੀ ਲਿਖੀਐ ਲੇਖੁ॥ ਜੇਹਾ ਵੇਖਹਿ ਤੇਹਾ ਵੇਖੁ॥ 1॥ {466} ਅਰਥਾਤ-ਜਿਹੇ
ਜਿਹਾ ਜੀਵ ਵੇਖਦੇ ਹਨ ਤਿਹੋ ਜਿਹਾ ਉਨ੍ਹਾ ਦਾ ਸਰੂਪ ਬਣਦਾ ਜਾਂਦਾ ਹੈ (ਭਾਵ, ਜਿਸ ਜਿਸ ਨੀਯਤ ਨਾਲ
ਅਸੀਂ ਦੂਜਿਆਂ ਨਾਲ ਵਰਤਦੇ ਹਾਂ, ਉਸੇ ਤਰ੍ਹਾਂ ਦੇ ਸੰਸਕਾਰ ਸਾਡੇ ਆਪਣੇ ਅੰਦਰ ਬਣ ਰਹੇ ਹੁੰਦੇ ਹਨ,
ਉਹਾ ਜਿਹਾ ਸਾਡਾ ਵੱਖਰਾ ਮਾਨਸਕ ਸਰੂਪ ਨਿੱਖਰਦਾ ਜਾਂਦਾ ਹੈ, ੳਹੋ ਜਿਹੀ ਸਾਡੀ ਹਉਂ ਬਣਦੀ ਜਾਂਦੀ
ਹੈ) ਪਰ ਇਹ ਲੇਖ ਵੀ ਰੱਬ ਜੀ ਦੇ ਹੀ ਹੁਕਮ ਵਿੱਚ ਲਿਖਿਆ ਜਾ ਰਿਹਾ ਹੁੰਦਾ ਹੈ, (ਭਾਵ, ਹਰੇਕ ਜੀਵ
ਦੀ ਇਹ ਵੱਖੋ ਵੱਖਰੀ ਹਸਤੀ ਵੀ ਰੱਬੀ ਹੁਕਮ ਤੋਂ ਬਾਹਰ ਨਹੀਂ ਹੈ, ਸਭ ਕੁੱਝ ਉਸ ਦੇ ਬਣਾਏ ਬੱਝਵੇ
ਨਿਯੱਮ ਅਨੁਸਾਰ ਹੀ ਵਰਤ ਰਿਹਾ ਹੁੰਦਾ ਹੈ)। ਪਹਿਲਾਂ ਸਤਿਗੁਰਾਂ ਨੇ ਕਰਮ-ਲੇਖ ਲਿਖੇ ਜਾਣ ਦਾ ਇਹ
ਭੇਤ ਸਮਝਾਇਆ ਹੈ, ਕਿ, ਆਪਣੇ ਕਰਮ-ਲੇਖ ਮਨੁੱਖ ਨੇ ਆਪ ਹੀ ਲਿਖਣੇ ਹਨ। ਅੱਗੇ ਹੁਣ, ਅਨੂਪਮ ਗੁਰਦੇਵ
ਪਿਤਾ, ਸਤਿਗੁਰੂ ਨਾਨਕ ਸਾਹਿਬ ਜੀ ਕਰਮ ਲੇਖ ਲਿਖਣ ਦਾ ਬਹੁ ਪੱਖਾ ਗਿਆਨ ਸਮਝਾਉਂਦੇ ਹਨ:-
108- ਸਿਰੀਰਾਗੁ ਮਹਲੁ 1॥ ਜਾਲਿ ਮੋਹੁ ਘਸਿ ਮਸੁ ਕਰਿ ਮਤਿ ਕਾਗਦੁ ਕਰਿ
ਸਾਰੁ॥ ਭਾਉ ਕਲਮ ਕਰਿ ਚਿਤੁ ਲੇਖਾਰੀ ਗੁਰ ਪੁਛਿ ਲਿਖੁ ਬੀਚਾਰੁ॥ ਲਿਖੁ ਨਾਮੁ ਸਾਲਾਹ ਲਿਖੁ ਲਿਖੁ
ਅੰਤੁ ਨ ਪਾਰਾਵਾਰੁ॥ 1॥ ਬਾਬਾ ਏਹੁ ਲੇਖਾ ਲਿਖਿ ਜਾਣੁ॥ ਜਿਥੈ ਲੇਖਾ ਮੰਗੀਐ ਤਿਥੈ ਹੋਇ ਸਚਾ
ਨੀਸਾਣੁ॥ 1॥ ਰਹਾਉ॥ ਜਿਥੈ ਮਿਲਹਿ ਵਡਿਆਈਆ ਸਦ ਖੁਸੀਆ ਸਦ ਚਾਉ॥ ਤਿਨ ਮੁਖਿ ਟਿਕੇ ਨਿਕਲਹਿ ਜਿਨ
ਮਨਿ ਸਚਾ ਨਾਉ॥ ਕਰਮਿ ਮਿਲੈ ਤਾ ਪਾਈਐ ਨਾਹੀ ਗਲੀ ਵਾਉ ਦੁਆਉ॥ 2॥ ਇਕਿ ਆਵਹਿ ਇਕਿ ਜਾਹਿ ਉਠਿ
ਰਖੀਅਹਿ ਨਾਵ ਸਲਾਰ॥ ਇਕਿ ਉਪਾਏ ਮੰਗਤੇ ਇਕਨਾ ਵਡੇ ਦਰਵਾਰ॥ ਅਗੈ ਗਇਆ ਜਾਣੀਐ ਵਿਣੁ ਨਾਵੈ ਵੇਕਾਰ॥
3॥ ਭੈ ਤੇਰੈ ਡਰੁ ਅਗਲਾ ਖਪਿ ਖਪਿ ਛਿਜੈ ਦੇਹ॥ ਨਾਵ ਜਿਨਾ ਸੁਲਤਾਨ ਖਾਨ ਹੋਦੇ ਡਿਠੇ ਖੇਹ॥ ਨਾਨਕ
ਉਠੀ ਚਲਿਆ ਸਭਿ ਕੂੜੇ ਤੁਟੇ ਨੇਹ॥ 4॥ 6॥ {16}
ਅਰਥ:- (ਹੇ ਭਾਈ! ਮਾਇਆ ਦਾ ਮੋਹ) ਸਾੜ ਕੇ (ਉਸ ਨੂੰ) ਘਸਾ ਕੇ ਸਿਆਹੀ
ਬਣਾ ਤੇ (ਆਪਣੀ) ਅਕਲ ਨੂੰ ਸੋਹਣਾ ਕਾਗ਼ਜ਼ ਬਣਾ। ਪ੍ਰੇਮ ਨੂੰ ਕਲਮ, ਤੇ ਆਪਣੇ ਮਨ ਨੂੰ ਲਿਖਾਰੀ ਬਣਾ।
ਗੁਰੂ ਦੀ ਸਿੱਿਖਆ ਲੈ ਕੇ (ਪਰਮਾਤਮਾ ਦੇ ਗੁਣਾ ਦੀ) ਵਿਚਾਰ ਕਰਨੀ (ਸਿੱਖਣ ਦੀ ਚਿਟਕ ਲਾਉਣ ਦੀ
ਦਲੀਲ) ਲਿਖ। (ਅਗੋਚਰ, ਨਿਰ-ਅੰਜਨ, ਨਿਰ-ਅਕਾਰ ਤੇ ਅਦ੍ਰਿਸ਼ਟ ਕਰਤਾਰ ਸਤਿ-ਰੂਪ) ਨਾਮ ਲਿਖ। ਉਸ
‘1’ ਦੀ ਸਿਫ਼ਤਿ ਸਾਲਾਹ ਲਿਖ, ਇਹ ਲਿਖ ਕਿ ਕਰਤਾਰ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਉਸ ਦਾ
ਪਾਰਲਾ ਉਰਲਾ ਬੰਨਾ ਨਹੀਂ ਲੱਭ ਸਕਦਾ। 1. ਇਹ ਲੇਖਾ ਲਿਖਣ ਦੀ ਜਾਚ ਸਿੱਖ। ਜਿਸ ਥਾਂ-? (-
“ਅੰਦਰਿ ਰਾਜਾ ਤਖਤੁ ਹੈ ਆਪੇ ਕਰੇ ਨਿਆਉ”॥ ਪੰਨਾ-1092) (ਜ਼ਿੰਦੰਗੀ ਦਾ) ਹਿਸਾਬ ਮੰਗਿਆ
ਜਾਣਾ ਹੈ ਉਥੇ ਇਹ ਲੇਖਾ ਸੱਚੀ ਰਾਹਦਾਰੀ ਬਣਦਾ ਹੈ। 1. ਰਹਾਉ।
ਜਿਨ੍ਹਾਂ ਮਨੁੱਖਾਂ ਦੇ ਮਨ ਵਿੱਚ (ਰੱਬ ਜੀ ਦਾ) ਸਦਾ ਥਿਰ ਨਾਮ ਵੱਸਦਾ ਹੈ
(ਲੇਖਾ ਮੰਗਣ ਵਾਲੇ ਉਸ ਥਾਂ) ਉਨ੍ਹਾਂ ਦੇ ਮੂੰਹ ਉਤੇ ਟਿੱਕੇ ਲੱਗਦੇ ਹਨ (ਭਾਵ, ਆਪਣੇ ਜ਼ਮੀਰ ਦੇ
ਸਾਹਮਣੇ ਸੱਚਾ ਸਿੱਧ ਹੋ ਜਾਣ ਤੇ ਆਤਮਕ ਸੁਖ ਮਿਲਦਾ ਹੈ) ਉਨ੍ਹਾਂ ਨੂੰ (ਦੇਸ਼ ਬਦੇਸ਼ ਵਿੱਚ) ਵਡਿਆਈ
ਮਿਲਦੀ ਹੈ, ਉਨ੍ਹਾਂ ਨੂੰ ਸਦਾ ਦੀਆਂ ਖ਼ਸ਼ੀਆਂ ਤੇ ਆਤਮਕ ਹੁਲਾਰੇ ਮਿਲਦੇ ਹਨ। ਪਰ ਪ੍ਰਭੂ ਦਾ ਨਾਮ ਉਸ
ਦੀ ਮਿਹਰ ਨਾਲ ਮਿਲਦਾ ਹੈ। 2. (ਸੰਸਾਰ ਵਿਚ) ਬੇਅੰਤ ਜੀਵ ਆਉਂਦੇ ਹਨ (ਤੇ ਜੀਵਨ ਸਫ਼ਰ ਮੁਕਾ
ਕੇ ਏਥੋਂ) ਕੂਚ ਕਰ ਜਾਂਦੇ ਹਨ, (ਕਈਆਂ ਦੇ) ਸਰਦਾਰ (ਅਦਿਕ ਵੱਡੇ ਵੱਡੇ) ਨਾਂ ਰੱਖੀਦੇ ਹਨ, ਕਈ
(ਜਗਤ ਵਿੱਚ) ਮੰਗਤੇ ਹੀ ਜੰਮੇ, ਕਈਆਂ ਦੇ ਵਡੇ ਵਡੇ ਦਰਬਾਰ ਲੱਗਦੇ ਹਨ। (ਪਰ ਦਰਾਬਰਾਂ ਦੇ ਸਰਦਾਰ
ਹੋਣ ਤੇ ਭਾਵੇਂ ਕੰਗਾਲ ਹੋਣ) ਜੀਵਨ ਸਫ਼ਰ ਮੁਕਾਇਆਂ ਸਮਝ ਆਉਂਦੀ ਹੈ ਕਿ ਪਰਮਾਤਮਾ ਦਾ ਨਾਮ ਸਿਮਰਨ
ਤੋਂ ਬਿਨਾ ਇਹ ਜੀਵਨ ਵਿਅਰਥ (ਗਵਾਇਆ ਹੈ)। 3. ਹੇ ਨਾਨਕ! (ਆਖ-ਹੇ ਕਰਤਾਰ!) ਤੈਾਂਥੋਂ ਦੂਰ
ਦੂਰ ਰਿਹਾਂ ਸੰਸਾਰ ਦਾ ਤੌਖ਼ਲਾ ਬਹੁਤ ਵਿਆਪਦਾ ਹੈ, (ਇਸ ਤੌਖ਼ਲੇ ਵਿੱਚ) ਖਿਝਨਖਿਝ ਕੇ ਸਰੀਰ ਵੀ
ਢਹਿੰਦਾ ਜਾਂਦਾ ਹੈ, (ਤੇਰੀ ਯਾਦ ਤੋਂ ਬਿਨਾ ਮਾਇਆ ਦਾ ਵੀ ਕੀ ਮਾਣ?) ਜਿਨ੍ਹਾਂ ਦੇ ਨਾਮ ਸੁਲਤਾਨ
ਖ਼ਾਨ ਕਰਕੇ ਵੱਜਦੇ ਹਨ ਸਭ (ਇਥੇ ਹੀ) ਮਿੱਟੀ ਵਿੱਚ ਮਿਲ ਜਾਂਦੇ ਹਨ (ਜਗਤ ਤੋਂ ਤੁਰਨ ਵੇਲੇ ਸਾਰੇ
ਝੂਠੇ ਮੋਹ-ਪਿਆਰ ਮੁੱਕ ਜਾਂਦੇ ਹਨ)। 4.
109- ਮਾਰੂ ਮਹਲਾ 1 ਘਰੁ 1॥ ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ
ਲੇਖ ਪਏ॥ ਜਿਉ ਜਿਉ ਕਿਰਤੁ ਚਲਾਏ ਤਿਉ ਚਲੀਐ ਤਉ ਗੁਣ ਨਾਹੀ ਅੰਤੁ ਹਰੇ॥ 1॥ ਚਿਤ ਚੇਤਸਿ ਕੀ ਨਹੀ
ਬਾਵਰਿਆ॥ ਹਰਿ ਬਿਸਰਤ ਤੇਰੇ ਗੁਣ ਗਲਿਆ॥ 1॥ ਰਹਾਉ॥ ਜਾਲੀ ਰੈਨਿ ਜਾਲੁ ਦਿਨੁ ਹੂਆ ਜੇਤੀ ਘੜੀ ਫਾਹੀ
ਤੇਤੀ॥ ਰਸਿ ਰਸਿ ਚੋਗ ਚੁਗਹਿ ਨਿਤ ਫਾਸਹਿ ਛੂਟਸਿ ਮੂੜੇ ਕਵਨ ਗੁਣੀ॥ 2॥ ਕਾਇਆ ਆਰਣੁ ਮਨੁ ਵਿਚਿ
ਲੋਹਾ ਪੰਚ ਅਗਨਿ ਤਿਤੁ ਲਾਗਿ ਰਹੀ॥ ਕੋਇਲੇ ਪਾਪ ਪੜੇ ਤਿਸੁ ਊਪਰਿ ਮਨੁ ਜਲਿਆ ਸੰਨੀੑ ਚਿੰਤ ਭਈ॥ 3॥
ਭਇਆ ਮਨੂਰੁ ਕੰਚਨੁ ਫਿਰਿ ਹੋਵੈ ਜੇ ਗੁਰੁ ਮਿਲੈ ਤਿਨੇਹਾ॥ ਏਕੁ ਨਾਮੁ ਅੰਮ੍ਰਿਤੁ ਓਹੁ ਦੇਵੈ ਤਉ
ਨਾਨਕ ਤ੍ਰਿਸਟਸਿ ਦੇਹਾ॥ 4॥ 3॥ {990}
ਅਰਥ:--ਹੇ ਕਮਲੇ ਮਨ! ਤੂੰ ਪਰਮਾਤਮਾ ਨੂੰ ਕਿਉਂ ਯਾਦ ਨਹੀਂ
ਕਰਦਾ? ਜਿਉ ਜਿਉ ਤੂੰ ਪਰਮਾਤਮਾ ਨੂੰ ਵਿਸਾਰ ਰਿਹਾ ਹੈਂ ਤਿਉਂ ਤਿਉਂ ਤੇਰੇ (ਅਦੰਰੋ) ਂ ਗੁਣ ਘਟਦੇ
ਜਾ ਰਹੇ ਹਨ। 1. ਰਹਾਉ। ਹੇ ਹਰੀ! ਤੇਰੇ ਗੁਣਾ ਦਾ ਅੰਤ ਨਹੀਂ ਪੈ ਸਕਦਾ (ਤੂੰ ਅਚਰਜ ਖੇਡ
ਰਚੀ ਹੋਈ ਹੈ ਕਿ ਤੇਰੀ ਕੁਦਰਤਿ ਵਿੱਚ ਗੁਣਾ ਦਾ) ਆਚਰਨ ਮਾਂਨੋ ਕਾਗ਼ਜ਼ ਹੈ ਮਨ ਦਵਾਤ ਹੈ (ਉਸ ਬਣ ਰਹੇ
ਆਚਰਨ-ਕਾਗ਼ਜ਼ ਉਤੇ ਮਨ ਦੇ ਸੰਸਕਾਰਾਂ ਦੀ ਸਿਆਹੀ ਨਾਲ ਚੰਗੇ ਮੰਦੇ (ਨਵੇਂ) ਲੇਖ ਲਿਖੇ ਜਾ ਰਹੇ ਹਨ
(ਭਾਵ, ਮਨ ਵਿੱਚ ਹੁਣ ਤੱਕ ਦੇ ਇਕੱਠੇ ਹੋਏ ਸੰਸਕਾਰਾਂ ਦੀ ਪ੍ਰੇਰਨਾ ਨਾਲ ਜੀਵ ਜਿਹੜੇ ਨਵੇ ਚੰਗੇ
ਮੰਦੇ ਕੰਮ ਕਰਦਾ ਹੈ) ਉਹ ਕੰਮ ਆਚਰਨ-ਕਾਗ਼ਜ਼ ਉਤੇ ਨਵੇਂ ਸੰਸਕਾਰ ਉੱਕਰਦੇ ਜਾਂਦੇ ਹਨ। (ਇਸ ਤਰ੍ਹਾਂ)
ਪਿੱਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ-ਰੂਪ ਸੁਭਾਉ ਜਿਉਂ ਜਿਉਂ ਜੀਵਾਂ ਨੂੰ ਪ੍ਰੇਰਦਾ ਹੈ
ਤਿਵੇਂ ਤਿਵੇਂ ਹੀ ਉਹ ਜੀਵਨ-ਰਾਹ ਤੇ ਤੁਰ ਸਕਦੇ ਹਨ {1. (ਹੇ ਮਨ ਪੰਛੀ! ਪਰਮਾਤਮਾ ਨੂੰ ਵਿਸਾਰਨ
ਨਾਲ ਤੇਰੀ ਜ਼ਿੰਦਗੀ ਦਾ ਹਰੇਕ) ਦਿਨ ਤੇ ਹਰੇਕ ਰਾਤ (ਤੈਨੂੰ ਮਾਇਆ ਵਿੱਚ ਫਸਾਉਣ ਲਈ) ਜਾਲ ਦਾ ਕੰਮ
ਦੇ ਰਿਹਾ ਹੈ, ਤੇਰੀ ਉਮਰ ਦੀਆਂ ਜਿੰਨੀਆਂ ਵੀ ਘੜੀਆਂ ਹਨ ਉਹ ਸਾਰੀਆਂ ਹੀ (ਤੈਨੂੰ ਫਸਾਉਣ ਹਿਤ)
ਫਾਹੀ ਬਣਦੀਆਂ ਜਾ ਰਹੀਆਂ ਹਨ। ਤੂੰ ਬੜੇ ਸੁਆਦ ਲੈ ਲੈ ਕੇ ਵਿਕਾਰਾਂ ਦੇ ਚੋਗ ਚੁਗ ਰਿਹਾ ਹੈ ਤੇ
ਵਿਕਾਰਾਂ ਵਿੱਚ ਹੋਰ ਢਸਦਾ ਜਾ ਰਿਹਾ ਹੈ। ਹੇ ਮੂਰਖ ਮਨ! ਇਨ੍ਹਾਂ ਵਿਚੋਂ ਕਿਹੜੇ ਗੁਣਾ ਦੀ ਸਹਾਇਤਾ
ਨਾਲ ਖ਼ਲਾਸੀ ਪਾਏਂਗਾ? 2. ਮਨੁੱਖ ਦਾ ਸਰੀਰ, ਮਾਨੋ, (ਲੋਹਾਰ ਦੀ) ਭੱਠੀ ਹੈ, ਉਸ ਭੱਠੀ ਵਿੱਚ ਮਨ,
ਮਾਨੋ, ਲੋਹਾ ਹੈ ਤੇ ਉਸ ਉਤੇ ਕਾਮਾਦਿਕ ਪੰਜ ਅੱਗਾਂ ਬਲ ਰਹੀਆਂ ਹਨ, (ਕਾਮਾਦਿਕ ਦੀ ਤਪਸ਼ ਨੂੰ ਤੇਜ਼
ਕਰਨ ਲਈ) ਉਸ ਉਤੇ ਪਾਪਾਂ ਦੇ (ਭਖਦੇ) ਕੋਲੇ ਪਏ ਹੋਏ ਹਨ, ਮਨ (ਇਸ ਅੱਗ ਵਿਚ) ਸੜ ਰਿਹਾ ਹੈ, ਚਿੰਤਾ
ਦੀ ਸੰਨ੍ਹੀ ਹੈ (ਜੋ ਇਸ ਨੂੰ ਚੋਭਾਂ ਦੇ ਦੇ ਕੇ ਹਰ ਪਾਸੇ ਵਲੋਂ ਸਾੜਨ ਵਿੱਚ ਮਦਦ ਦੇ ਰਹੀ ਹੈ)।
3. ਪਰ ਹੇ ਨਾਨਕ! ਜੇ ਸਮਰੱਥ ਗੁਰੂ ਮਿਲ ਪਏ ਤਾਂ ਉਹ ਸੜ ਕੇ ਨਿਕੰਮਾ ਲੋਹਾ ਹੋ ਚੁਕੇ ਮਨ ਨੂੰ
ਭੀ ਸੋਨਾ ਬਣਾ ਦੇਂਦਾ ਹੈ। ਉਹ ਆਤਮਕ ਜੀਵਨ ਦੇਣ ਵਾਲਾ ਪਰਮਾਤਮਾ ਦਾ ਨਾਮ ਦੇਂਦਾ ਹੈ ਜਿਸ ਦੀ ਬਰਕਤਿ
ਨਾਲ ਸਰੀਰ ਟਿਕ ਜਾਂਦਾ ਹੈ (ਭਾਵ, ਇੰਦ੍ਰੇ ਵਿਕਾਰਾਂ ਵਲੋਂ ਹਟ ਜਾਂਦੇ ਹਨ)। 4. 3.
ਏਹੀ ਗੁਰਮਤਿ-ਸਿਧਾਂਤ, ਪੁਸਤਕ “ਬਿੱਪਰਨ ਕੀ ਰੀਤ ਤੋਂ ਸਚੁ ਦਾ ਮਾਰਗ” - ਦੇ
ਛੇਵੇਂ ਭਾਗ ਵਿੱਚ ਹੋਰ ਵੀ ਬੜੇ ਵਿਸਥਾਰ ਨਾਲ ਲਿਖਿਆ ਹੋਇਆ ਹੈ।
(ਗ) ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ॥ :-
ਕੀ, ਮਿਰਤਕ ਦੇ ਨਿਮਿਤ ਕੀਤੇ ਅੱਡ ਅੱਡ ਵਿਧੀਆਂ ਵਾਲੇ ਕਈ ਨਾਵਾਂ ਵਾਲੇ
ਪਾਠ, ਦਾਨ-ਪੁੰਨ, ਤੀਰਥ-ਇਸ਼ਨਾਨ, ਆਦਿ ਕਿਸੇ ਵੀ ਹੋਰ ਧਰਮ-ਕਰਮ ਦਾ ਕੋਈ ਲਾਭ ਪ੍ਰਾਣੀ ਦੇ ਆਤਮਾ ਨੂੰ
ਪ੍ਰਾਪਤ ਹੋ ਸਕਦਾ ਹੈ? ਕੀ, ਮਰਨ ਉਪਰੰਤ ਕੀਤੇ ਧਰਮ ਕਰਮਾਂ ਨਾਲ ਮਿਰਤਕ ਦੇ ਪਾਂਪਾਂ ਦਾ ਨਾਸ ਹੋ
ਜਾਂਦਾ ਹੈ? ਕੀ, ਗਰੂੜ ਪੁਰਾਣ ਦੇ ਲਿਖੇ ਅਨੁਸਾਰ ਬ੍ਰਾਹਮਣਾ ਨੂੰ ਜਾਂ ਰਿਸ਼ੀ ਮੁਨੀ ਗ੍ਰੰਥੀ, ਸੰਤ
ਡੇਰੇਦਾਰ ਸਾਧੂ ਆਦਿਕ ਧਰਮ ਗੂਰੂਆਂ ਨੂੰ, ਮਿਰਤਕ ਨਮਿਤ ਦਾਨ ਕੀਤੇ ਵਸਤਰ, ਧਨ ਦੌਲਤ ਜਾਂ ਵਰਤਣ
ਦੀਆਂ ਹੋਰ ਵਸਤੂਆਂ ਪਰਲੋਕ ਵਿੱਚ ਉਸ ਨੂੰ ਜਾ ਮਿਲਦੀਆ ਹਨ? ਇਸ ਸ਼ੰਕੇ ਨੂੰ ਦੂਰ ਕਰ ਰਹਾ ਹੈ
ਸਤਿਗੁਰੂ ਨਾਨਕ ਸਾਹਿਬ ਜੀ ਦਾ ਇਹ ਪਾਵਨ ਗੁਰੂ ਸ਼ਬਦ:--
110- ਸਲੋਕੁ ਮਃ 1॥ ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ॥
ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ॥ ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ॥ ਨਾਨਕ ਅਗੈ ਸੋ
ਮਿਲੈ ਜਿ ਖਟੇ ਘਾਲੇ ਦੇਇ॥ 1॥ {472}
ਭਾਵ-ਅਰਥ, ਭਲਾ ਜੇ ਕੋਈ ਚੋਰ ਆਪਣੇ ਪਿੱਤਰਾਂ ਨੂੰ ਚੋਰੀ ਦਾ ਮਾਲ ਤੇਰੇ
ਰਾਹੀਂ ਪਰਲ਼ੋਕ ਭੇਜ ਦੇਵੇ ਅਤੇ ਸਬੱਬ ਨਾਲ ਉਸ ਧਨ ਦੌਲਤ ਦੇ ਅਸਲੀ ਵਾਰਸ ਵੀ ਦੇਵਨੇਤ ਨਾਲ ਉੇਸੇ
ਪਰਲੋਕ ਵਿੱਚ ਚਲੇ ਜਾਣ ਤੇ ਆਪਣਾ ਚੋਰੀ ਦਾ ਮਾਲ ਪਛਾਣ ਕੇ ਚੋਰ ਚੋਰ ਦਾ ਰੌਲਾ ਜਾ ਪਾਉਣ ਤਾਂ, ਹੇ
ਮਹਾਂ ਚਾਤੁਰ ਧਰਮ ਆਗੂ ਬ੍ਰਹਾਮਣ ਜੀਓ! ਤੁਸਾਂ ਤਾਂ ਲੋਕਾਂ ਨੂੰ ਪਰਲੋਕ ਵਿੱਚ ਵੀ ਜਾ ਚੋਰ ਬਣਾਇਅ?
ਪਰ ਹੇ ਠੱਗੇ ਜਾ ਰਹੇ ਹੇ ਭੋਲੇ ਲੋਕੋ! (ਯਾਦ ਰੱਖੋ) ਕਿ ਹਰ ਮਨੁੱਖ ਨੂੰ ਕੇਵਲ ਉਸੇ ਚੰਗੇ ਮੰਦੇ
ਕਰਮ ਦਾ ਫਲ ਮਿਲਦਾ ਹੈ, ਜੋ ਉਹ ਆਪ ਆਪਣੇ ਹੱਥੀ ਕਰਕੇ ਸੰਸਾਰ ਵਿਚੋਂ ਛੱਡ ਗਿਆ ਹੋਵੇ।
ਪਾਵਨ ਬਾਣੀ ਬਾਰਹ ਮਾਹਾ ਮਾਂਝ ਮਹਲਾ 5 ਦੇ ਭਾਦੋਂ ਮਹੀਨੇ ਦੇ ਨਾਂ
ਤੋਂ ਰਚੇ ਗੁਰੂਸ਼ਬਦ ਵਿੱਚ ਪੰਚਮ ਪਾਤਸ਼ਾਹ ਜੀ ਦਾ ਫ਼ੁਰਮਾਨ- (1) -ਜੇਹਾ ਬੀਜੈ ਸੋ ਲੁਣੈ ਕਰਮਾ
ਸੰਦੜਾ ਖੇਤੁ॥ {134} ਕਰਮ ਭੂਮੀ ਵਿੱਚ ਮਨੁੱਖ ਨੇ ਜੋ ਬੀਜਣਾ ਹੈ ਉਹੀ ਪ੍ਰਾਪਤ ਕਰਨਾ ਹੈ। ਪਰ
(2) (2) -ਬੀਜੇ ਬਿਖੁ ਮੰਗੈ ਅੰਮ੍ਰਿਤੁ ਵੇਖਹੁ ਏਹੁ ਨਿਆਉ॥ 2॥ {474} ਭਾਵ, ਇਹ ਕੀ ਨਿਆ
ਹੈ ਕਿ ਮਨੁੱਖ ਬੀਜਦਾ ਜ਼ਹਿਰ ਪਰ ਉਸ ਦਾ ਫੱਲ ਮੰਗਦਾ ਹੈ ਅੰਮ੍ਰਿਤ? ਏਵੇਂ ਹੀ- (3) - ਜੈਤਸਰੀ ਵਾਰ
ਮਹਲਾ 5॥ ਪਉੜੀ ਚੌਥੀ:-- “ਜੈਸਾ ਬੀਜੈ ਸੋ ਲੁਣੈ ਕਰਮ ਇਹੁ ਖੇਤ॥ ਅਕਿਰਤਘਣਾ ਹਰਿ ਵਿਸਰਿਆ ਜੋਨੀ
ਭਰਮੇਤੁ॥ 4॥ {717} - ਜ਼ਿੰਦਗੀ ਵਿੱਚ ਕਦੇ ਧਰਮ ਦਾ ਕੋਈ ਕੰਮ ਨਹੀਂ ਕੀਤਾ ਸਗੋਂ ਗ਼ਰੀਬਾਂ ਦਾ
ਲਹੂ ਚੂਸਦਾ ਰਿਹਾ ਪਰ ਉਸ ਲਈ ਮੰਗਣਾ ਸਚੁਖੰਡ ਵਿੱਚ ਵਾਸਾ? ਅਥਵਾ (4) -ਫਰੀਦਾ ਲੋੜੈ ਦਾਖ
ਬਿਜਉਰੀਆਂ ਕਿਕਰਿ ਬੀਜੈ ਜਟੁ॥ ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ॥ 23
॥
{1390} ਭਾਵ- ਬੀਜੀਆਂ ਕੰਡੇ-ਦਾਰ ਕਿੱਕਰਾਂ
ਪਰ ਉਨ੍ਹਾਂ ਤੋਂ ਝਾਕ ਰੱਖਣੀ ਅੰਗੂਰਾਂ ਦੀ? ਉਂਨ ਦੇ ਤਾਣੇ ਪੇਟੇ ਤੋਂ ਰੇਸ਼ਮੀ ਕੱਪੜੇ ਦੀ ਆਸ? ਅਤੇ
(5) -- “ਕਰਮ ਧਰਤੀ ਸਰੀਰੁ ਕਲਿਜੁਗ ਵਿਚਿ ਜੇਹਾ ਕੋ ਬੀਜੇ ਤੇਹਾ ਕੋ ਖਾਏ॥ ਗਲਾ ਉਪਰਿ
ਤਪਾਵਸੁ ਨ ਹੋਈ ਵਿਸੁ ਖਾਧੀ ਤਤਕਾਲ ਮਰਿ ਜਾਏ॥ ਭਾਈ ਵੇਖਹੁ ਨਿਆਉ ਸਚੁ ਕਰਤੇ ਕਾ ਜੇਹਾ ਕੋਈ ਕਰੇ
ਤੇਹਾ ਕੋਈ ਪਾਏ॥ . . 1॥ {308} ਪਉੜੀ-15
ਉਪਰੋਕਤ 89 ਤੋਂ 110 ਤੱਕ, ਦੇ ਗੁਰੂਸਬਦਾਂ ਦੀ ਵਿਚਾਰ ਤੋਂ ਅਸਾਂ, ਚੰਗੀ
ਤਰ੍ਹਾਂ ਸਮਝ ਲਿਆ ਹੈ, ਕਿ, ਸਤਿਗੁਰਾਂ ਨੇ ਬਾਰ ਬਾਰ ਏਹੀ ਸਮਝਾਇਆ ਹੈ ਕਿ, (ਉਪਰੋਕਤ ‘ੳ’
ਤੋਂ ‘ਖ’ ਸਿਰਲੇੁਖਾਂ ਵਾਲੀਆਂ ਪ੍ਰਾਪਤੀਆਂ ਜੀਊਂਦਿਆਂ ਹੀ ਕਰਨੀਆਂ ਹੁੰਦੀਆਂ ਹਨ) ਮਰਨ
ਉਪਰੰਤ ਕੇਵਲ ਉਨ੍ਹਾਂ ਹੀ ਕਰਮਾ ਦਾ ਫੱਲ ਪ੍ਰਾਪਤ ਹੁੰਦਾ ਹੈ ਜੋ ਉਹ ਆਪਣੇ ਜੀਵਨ ਵਿੱਚ ਆਪ ਹੀ ਕਰ
ਗਿਆ ਸੀ। ਮਰਨ ਉਪਰੰਤ ਪ੍ਰਾਣੀ ਦੇ ਨਿਮਿਤ ਕੀਤੇ ਹੋਰ ਕਿਸੇ ਵੀ ਧਰਮ-ਕਰਮ ਦੇ ਬਦਲੇ ਕਦੇ ਕੁੱਝ ਨਹੀਂ
ਮਿਲਿਆ। ਲਿਖਾਰੀ ਨੇ ਜਿਸ ਪੰਚਮ ਸਤਿਗੁਰਾਂ ਦੇ ਨਾਮਣੇ ਨਾਲ ਉਪਰੋਕਤ ਦੁਖਦਾਈ ਗੁਰਮਿਤ-ਵਿਰੋਧੀ ਭਰਮ
ਮੜ੍ਹਿਆ ਹੈ, ਉਸ ਬਾਰੇ ਲਿਖੀ ਉਪਰੋਕਤ ਸ਼ਬਦ-ਵਿਚਾਰ ਦਾ ਨਿਚੋੜ ਵੀ ਹੁਣ ਪੰਚਮ ਗੁਰਦੇਵ ਜੀ ਦੀ ਹੀ
ਮੁਬਾਰਕ ਬਚਨਾ ਤੋਂ:--
111- ਸਾਰਗ ਮਹਲਾ 5॥ ਅਵਰਿ ਸਭਿ ਭੂਲੇ ਭ੍ਰਮਤ ਨ ਜਾਨਿਆ॥ ਏਕੁ ਸੁਧਾਖਰੁ
ਜਾ ਕੈ ਹਿਰਦੈ ਵਸਿਆ ਤਿਨਿ ਬੇਦਹਿ ਤਤੁ ਪਛਾਨਿਆ॥ 1॥ ਰਹਾਉ॥ ਪਰਵਿਰਤਿ ਮਾਰਗੁ ਜੇਤਾ ਕਿਛੁ ਹੋਈਐ
ਤੇਤਾ ਲੋਗ ਪਚਾਰਾ॥ ਜਉ ਲਉ ਰਿਦੈ ਨਹੀ ਪਰਗਾਸਾ ਤਉ ਲਉ ਅੰਧ ਅੰਧਾਰਾ॥ 1॥ ਜੈਸੇ ਧਰਤੀ ਸਾਧੈ ਬਹੁ
ਬਿਧਿ ਬਿਨੁ ਬੀਜੈ ਨਹੀ ਜਾਂਮੈ॥ ਰਾਮ ਨਾਮ ਬਿਨੁ ਮੁਕਤਿ ਨ ਹੋਈ ਹੈ ਤੁਟੈ ਨਾਹੀ ਅਭਿਮਾਨੈ॥ 2॥ ਨੀਰੁ
ਬਿਲੋਵੈ ਅਤਿ ਸ੍ਰਮੁ ਪਾਵੈ ਨੈਨੂ ਕੈਸੇ ਰੀਸੈ॥ ਬਿਨੁ ਗੁਰ ਭੇਟੇ ਮੁਕਤਿ ਨ ਕਾਹੂ ਮਿਲਤ ਨਹੀ
ਜਗਦੀਸੈ॥ 3॥ ਖੋਜਤ ਖੋਜਤ ਇਹੈ ਬੀਚਾਰਿਓ ਸਰਬ ਸੁਖਾ ਹਰਿ ਨਾਮਾ॥ ਕਹੁ ਨਾਨਕ ਤਿਸੁ ਭਇਓ ਪਰਾਪਤਿ ਜਾ
ਕੈ ਲੇਖੁ ਮਥਾਮਾ॥ 4॥ 11॥ {1205-6}
ਅਰਥ:-ਜਿਸ ਮਨੁੱਖ ਦੇ ਹਿਰਦੇ ਵਿੱਚ ਰੱਬ ਜੀ ਦਾ ਪਵਿੱਤਰ ਨਾਮ ਵੱਸਦਾ
ਹੈ ਉਸ ਨੇ (ਸਮਝੋ) ਵੇਦ (ਆਦਿਕ ਧਰਮ-ਪੁਸਤਕਾਂ) ਦਾ ਤੱਤ ਸਮਝ ਲਿਆ। ੍ਹਹੋਰ ਸਾਰੇ ਜੀਵ ਕੁਰਾਹੇ ਪਏ
ਰਹਿੰਦੇ ਹਨ, (ਮਾਇਆ ਦੀ ਖ਼ਾਤਰ) ਭਟਕਦਿਆਂ ਉਨ੍ਹਾਂ ਨੂੰ (ਸਹੀ ਜੀਵਨ ਰਾਹ ਦੀ) ਸੂਝ ਨਹੀਂ ਆੳਂਦੀੁ।
1. ਰਹਾਉ। ਦੁਨੀਆ ਦੇ ਧੰਦਿਆ ਵਿੱਚ ਰੁਝੈ ਰਹਿਣ ਵਾਲਾ ਜਿੰਨਾ ਵੀ ਜੀਵਨ-ਰਸਤਾ ਹੈ, ਇਹ ਸਾਰਾ ਲੋਕਾਂ
ਵਿੱਚ ਆਪਣੀ ਇੱਜ਼ਤ ਬਣਾਈ ਰੱਖਣ ਵਾਲਾ ਰਸਤਾ ਹੀ ਹੈ। ਜਦੋਂ ਤੱਕ ਮਨੁੱਖ ਦੇ ਹਿਰਦੇ ਵਿੱਚ (ਹਰੀ ਨਾਮ
ਦਾ) ਚਾਨਣਾ ਨਹੀਂ ਹੁੰਦਾ, ਤਦ ਤਕ (ਆਤਮਕ ਜੀਵਨ ਵਲੋਂ (ਘੁੱਪ ਹਨੇਰਾ ਹੀ ਟਿਕਿਆ ਰਹਿੰਦਾ ਹੈ। 1.
ਜਿਵੇਂ (ਕੋਈ ਕਿਸਾਨ ਆਪਣੀ) ਜ਼ਮੀਨ ਨੂੰ ਕਈ ਤਰੀਕਿਆਂ ਨਾਲ ਤਿਆਰ ਕਰਦਾ ਹੈ, ਉਸ ਵਿੱਚ (ਚੰਗਾ) ਬੀਜਣ
ਤੋਂ ਬਿਨਾ ਕੁੱਝ ਵੀ ਨਹੀਂ ਉਗਦਾ। (ਇਸੇ ਤਰ੍ਹਾਂ) ਪਰਮਾਤਮਾ ਦਾ ਨਾਮ (ਹਿਰਦਾ-ਧਰਤੀ ਵਿੱਚ ਬੀਜਣ)
ਤੋਂ ਬਿਨਾ ਮਨੁਖ ਦੀ ਵਿਕਾਰਾਂ ਤੋਂ ਖ਼ਲਾਸੀ ਨਹੀਂ ਹੁੰਦੀ, ਉਸ ਦੇ ਅੰਦਰੋਂ ਅਹੰਕਾਰ ਨਹੀਂ ਮੁੱਕਦਾ॥
2॥
ਹੁਣ ਤੱਕ ਦੀ ਗੁਰਮਤਿ ਵਿਚਾਰ ਤੋਂ ਮੌਤ ਦੀ ਅਸਲੀਅਤ ਸਮਝਣ ਦੇ ਨਾਲ ਅਸ਼ਾਂ ਇਹ
ਵੀ ਸਮਝ ਲਿਆ ਹੈ ਕਿ, ਮਿਰਤਕ ਪ੍ਰਾਣੀ ਨਮਿਤ ਕਿਸੇ ਵੀ ਪਰਕਾਰ ਦਾ ਧਰਮ ਕਰਮ ਕਰਨਾ ਕਰਾਉਂਣਾ ਨਿਸਫ਼ਲ
ਹੈ।