ਗੁਰੂ ਗ੍ਰੰਥ ਸਾਹਿਬ ਵਿੱਚ ਮਨੁੱਖ ਦੇ ਜੀਵਨ ਨਾਲ ਸੰਬੰਧਤ ਉਨ੍ਹਾਂ ਸਾਰੇ
ਪੱਖਾਂ ਬਾਰੇ ਭਰਪੂਰ ਜਾਣਕਾਰੀ ਦਰਜ਼ ਹੈ ਜਿਹੜੇ ਇਸ ਦੁਰਲੱਭ ਜਨਮ ਨੂੰ ਸਫ਼ਲ ਕਰਨ ਹਿੱਤ ਲੋੜੀਂਦੇ ਹਨ।
ਇਸ ਲਿਖਤ ਵਿੱਚ ਇਨ੍ਹਾਂ ਸਾਰੇ ਹੀ ਪਹਿਲੂਆਂ ਬਾਰੇ ਵਿਚਾਰ ਸਾਂਝੇ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
ਇਸ ਲਿਖਤ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਸਰਬ-ਸਾਂਝੇ ਫ਼ਲਸਫ਼ੇ ਨੂੰ ‘ਗੁਰਮਤਿ ਫ਼ਲਸਫ਼ਾ’ ਕਿਹਾ
ਗਿਆ ਹੈ।
ਰੱਬ ਬਾਰੇ ਸੰਖੇਪ ਜਾਣਕਾਰੀ
ਸੰਸਾਰ ਵਿੱਚ ਪ੍ਰਚੱਲਤ ਵੱਖ-ਵੱਖ ਮੱਤਾਂ (ਮਜ਼੍ਹਬਾਂ) ਦੇ ਫ਼ਲਸਫ਼ਿਆਂ ਅੰਦਰ,
ਰੱਬ ਦੇ ਵੱਖ-ਵੱਖ ਗੁਣਾਂ ਤੋਂ ਸੇਧਾਂ ਲੈ ਕੇ, ਉਸ ਅਸੀਮ-ਸ਼ਕਤੀ ਨੂੰ ਅਲੱਗ-ਅਲੱਗ ਨਾਵਾਂ ਨਾਲ ਯਾਦ
ਕੀਤਾ ਗਿਆ ਹੈ। ਰੱਬ ਦੇ ਗੁਣਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਰੱਬ ਬੇਅੰਤ ਹੈ - ਉਸ ਦਾ ਉਰਲਾ
ਜਾਂ ਪਾਰਲਾ ਬੰਨਾ ਨਹੀਂ ਲੱਭਿਆ ਜਾ ਸਕਦਾ ਅਤੇ ਮਾਲਿਕ-ਪ੍ਰਭੂ ਬਾਰੇ ਸੰਪੂਰਨ ਜਾਣਕਾਰੀ ਹਾਸਿਲ ਕਰ
ਸਕਣਾ ਅਸੰਭਵ ਹੈ। ਪਰ, ਫਿਰ ਵੀ ਉਸ ਸਰਬ-ਸ਼ਕਤੀਮਾਨ ਵਾਹਿਦ ਹਸਤੀ ਬਾਰੇ ਕੁੱਝ-ਕੁ ਬੁਨਿਆਦੀ ਜਾਣਕਾਰੀ
ਸਾਨੂੰ ਸਾਰਿਆਂ ਨੂੰ ਹੀ ਹੋਣੀ ਚਾਹੀਦੀ ਹੈ, ਕਿਉਂਕਿ, ਪ੍ਰਭੂ-ਪਿਤਾ ਹੀ ਸਾਰੀ ਰਚਨਾ (ਦਿਸਦੀ ਅਤੇ
ਅਣ-ਦਿਸਦੀ) ਦਾ ਮੂਲ ਹੈ।
ਗੁਰਮਤਿ ਫ਼ਲਸਫ਼ੇ ਦਾ ਮੁੱਢਲਾ ਸਿਧਾਂਤ
ਗੁਰੂ ਗ੍ਰੰਥ ਸਾਹਿਬ ਦੇ ਅਰੰਭ ਵਿੱਚ ਹੀ ਗੁਰਮਤਿ ਫ਼ਲਸਫ਼ੇ ਦਾ ਸਭ ਤੋਂ
ਮਹੱਤਵਪੂਰਨ (ਮੁੱਢਲਾ) ਸਿਧਾਂਤ, ਇਸ ਫ਼ਲਸਫ਼ੇ ਦੇ ਮੰਗਲਾਚਰਨ ਵਜੋਂ, ਇੰਜ ਦਰਜ਼ ਕੀਤਾ ਗਿਆ ਹੈ –
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ
ਗੁਰਪ੍ਰਸਾਦਿ।।
ਭਾਵ: ‘ਪਰਮੇਸ਼ਰ’ ਕੇਵਲ ਇੱਕ ਹੈ। ਨਿਰੰਕਾਰ, ਸ੍ਰਿਸ਼ਟੀ ਪਸਾਰੇ
ਵਾਲਾ ਵਿਰਾਟ ਸਰਗੁਣ ਰੂਪ ਧਾਰ ਕੇ ਵੀ, ਮੂਲ ਰੂਪ ਵਿੱਚ, ਸ਼ਬਦ ਸਰੂਪ ‘ਓ ਅੰਕਾਰ’ ਹੀ ਰਹਿੰਦਾ ਹੈ;
ਭਾਵੇਂ ਉਹ ਇਸ ਸਰੂਪ ਤੋਂ ਨਿਤ ਦ੍ਰਿਸ਼ਟਮਾਨ ਆਕਾਰ ਬਣਾਉਂਦਾ ਰਹਿੰਦਾ ਹੈ। ਪਰਮੇਸ਼ਰ ਦੀ ਹਸਤੀ ਨੂੰ
ਰੂਪਮਾਨ ਕੇਵਲ ‘ਸਤਿ’ ਨਾਲ ਹੀ ਕੀਤਾ ਜਾ ਸਕਦਾ ਹੈ ਜੋ ਦੇਸ਼, ਕਾਲ, ਵਾਤਾਵਰਣ ਆਦਿਕਾਂ ਤੋਂ
ਪੂਰੀ ਤਰ੍ਹਾਂ ਪਰ੍ਹੇ ਅਰ ਸਦੀਵੀ ਹੋਂਦ ਵਾਲਾ ਹੈ। ਪਰਮੇਸ਼ਰ ਅਦੁੱਤੀ ਅਤੇ ਸਦੀਵੀ ਹੋਂਦ ਵਾਲਾ ਹੈ ਅਰ
ਇਸ ਕਾਰਨ ਸੱਚੇ ਜਗਿਆਸੂਆਂ ਨੂੰ ਉਸ ਦੇ ‘ਨਾਮ’ ਅਤੇ ਉਸ ਮਹਾਨ ਅਦੁੱਤੀ ‘ਨਾਮੀ’ ਵਿੱਚ ਕੋਈ
ਭੇਦ ਨਹੀਂ ਪ੍ਰਤੀਤ ਹੁੰਦਾ (ਇਸ ਸਬਲ ਅਤੇ ਸਦੀਵੀ ਹੋਂਦ ਵਾਲੀ ਹਸਤੀ ਦੇ ਨਾਮ ਮਾਤਰ ਦੇ ਪ੍ਰਤਾਪ ਨਾਲ
ਸਭ ਜੀਅ-ਜੰਤ ਅਤੇ ਖੰਡ-ਬ੍ਰਹਿਮੰਡ ਟਿਕੇ ਹੋਏ ਹਨ)। ਉਹ ਸਾਰੀ ਸ੍ਰਿਸ਼ਟੀ ਅਤੇ ਇਸ ਦੇ ਸਭ ਅੰਗਾਂ ਦਾ
ਸਿਰਜਣਹਾਰ (ਕਰਤਾ) ਹੈ ਅਤੇ ਸਾਰੇ ਸੰਸਾਰ ਵਿੱਚ ਇੱਕ-ਰਸ ਤੌਰ `ਤੇ ਸਰਬ-ਵਿਆਪਕ ਰੂਪ ਵਿੱਚ
(ਪੁਰਖੁ) ਰਮ ਰਿਹਾ ਹੈ। ਉਹ ਹੋਰਨਾਂ ਸਭ ਹੋਂਦਾਂ ਦੇ ਹਰ ਪ੍ਰਕਾਰ ਦੇ ਭੈ, ਕਾਨੂੰਨ, ਦਬਾਅ
ਆਦਿ ਤੋਂ ਰਹਿਤ (ਨਿਰਭਉ) ਅਤੇ ਵੈਰ-ਰਹਿਤ (ਨਿਰਵੈਰੁ) ਨਿਰਲੇਪ ਹਸਤੀ ਹੈ। ਉਸ ਦਾ
ਸਰੂਪ ਨਿਸ਼ਚੇ ਤੌਰ `ਤੇ ਕਾਲ ਤੋਂ ਪੂਰੀ ਤਰ੍ਹਾਂ ਰਹਿਤ (ਅਕਾਲ ਮੂਰਤਿ) ਅਤੇ ਪਰ੍ਹੇ ਤੋਂ
ਪਰ੍ਹੇ ਹੈ। ਉਸ ਦੀ ਹਸਤੀ ਜੂਨੀਆਂ ਵਿੱਚ ਆਉਣ-ਪੈਣ ਵਾਲੀ ਨਹੀਂ (ਅਜੂਨੀ) ਤੇ ਉਸ ਦੀ ਹੋਂਦ
ਆਪਣੇ ਆਪ ਤੋਂ ਜ਼ਹੂਰ ਵਿੱਚ ਆਈ ਹੋਈ (ਸੈਭੰ) ਹੈ (ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਇਹ ਗੱਲ
ਮਨ, ਬੁੱਧੀ ਦੇ ਇੰਦਰਿਆਂ ਦਾ ਵਿਸ਼ਾ ਨਹੀਂ) ਅਤੇ ਅਜਿਹੇ ਪਰਮੇਸ਼ਰ ਦੀ ਕੇਵਲ ਸਤਿਗੁਰੂ ਦੀ ਕਿਰਪਾ ਜਾਂ
ਫ਼ਜ਼ਲ ਮਾਤਰ ਦੁਆਰਾ ਹੀ ਸੋਝੀ ਪ੍ਰਾਪਤੀ (ਗੁਰਪ੍ਰਸਾਦਿ) ਹੁੰਦੀ ਹੈ।”
(ਮਹਿੰਦਰ ਸਿੰਘ ‘ਜੋਸ਼’ : ਜਪੁ ਸਾਹਿਬ ਦਾ ਭਾਸ਼, ਪੰਨਾ 32)
ਗੁਰੂ ਗ੍ਰੰਥ ਸਾਹਿਬ ਵਿੱਚ ਇਹ ਮੰਗਲ ਹੇਠ ਲਿਖੇ ਪੰਜ ਰੂਪਾਂ ਵਿੱਚ, 567
ਵਾਰੀ, ਅੰਕਿਤ ਕੀਤਾ ਗਿਆ ਹੈ
1. ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ
ਗੁਰਪ੍ਰਸਾਦਿ। 33 ਵਾਰ
2. ੴ ਸਤਿ ਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ। 8 ਵਾਰ
3. ੴ ਸਤਿ ਨਾਮੁ ਗੁਰਪ੍ਰਸਾਦਿ। 2 ਵਾਰ
4. ੴ ਸਤਿ ਗੁਰਪ੍ਰਸਾਦਿ। 523 ਵਾਰ
5. ੴ (ਦੇ ਰੂਪ ਵਿੱਚ ਪੰਨਾ 1353 ਉੱਤੇ) 1 ਵਾਰ
ਇਹ ਮੰਗਲ (ਮੁੱਢਲਾ ਸਿਧਾਂਤ) ਗੁਰੂ ਗ੍ਰੰਥ ਸਾਹਿਬ ਵਿੱਚ ਵਾਰ-ਵਾਰ, ਸ਼ਾਇਦ, ਇਸ ਲਈ ਦਰਜ਼ ਕੀਤਾ
ਗਿਆ ਹੈ ਕਿ, ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਰੱਬ ਨੂੰ ਅਨੇਕਾਂ ਹੀ ਨਾਵਾਂ ਨਾਲ ਯਾਦ ਕੀਤਾ
ਹੋਇਆ ਹੈ, ਇਸ ਲਈ ਇਨ੍ਹਾਂ ਸਾਰੇ ਹੀ ਨਾਵਾਂ ਵਾਲਾ ਰੱਬ ਇਸ ਮੁੱਢਲੇ ਸਿਧਾਂਤ ਵਿੱਚ ਅੰਕਿਤ ਕੀਤੇ
ਗੁਣਾਂ ਵਾਲਾ ਰੱਬ ਹੀ ਹੈ, ਹੋਰ ਕੋਈ ਵੱਖਰਾ ਰੱਬ ਨਹੀਂ।
1. ਰੱਬ ਹੀ ਸਾਰੀ ਸ੍ਰਿਸ਼ਟੀ (ਕੁਦਰਤਿ) ਦਾ ਸਿਰਜਣਹਾਰ, ਪਾਲਣਹਾਰ ਤੇ
ਵਿਨਾਸ਼ਕਰਤਾ ਹੈ
ਆਪੀਨ੍ਹੈ ਆਪੁ ਸਾਜਿਓ, ਆਪੀਨ੍ਹੈ ਰਚਿਓ ਨਾਉਂ।। ਦੁਯੀ ਕੁਦਰਤਿ ਸਾਜੀਐ, ਕਰਿ ਆਸਣੁ ਡਿਠੋ
ਚਾਉ।। ਦਾਤਾ ਕਰਤਾ ਆਪਿ ਤੂੰ, ਤੁਸਿ ਦੇਵਹਿਂ ਕਰਹਿਂ ਪਸਾਉ।। ਨੂੰ ਜਾਣੋਈ ਸਭਸੈ, ਦੇ ਲੈਸਹਿਂ
ਜਿੰਦੁ ਕਵਾਉ।। ਕਰਿ ਆਸਣੁ ਡਿਠੋ ਚਾਉ।। (ਮ: ੧, ੪੬੩)
ਪਦ-ਅਰਥ
ਆਪੀਨ੍ਹੈ-ਪ੍ਰਭੂ ਨੇ ਆਪ ਹੀ। ਆਪੁ-ਆਪਣਾ ਆਪ। ਨਾਉਂ-ਵਡਿਆਈ, ਨਾਮ। ਦੁਯੀ-ਦੂਜੀ। ਸਾਜੀਐ-ਬਣਾਈ
ਹੈ, ਸਾਜੀ ਹੈ। ਕਰਿ ਆਸਣੁ-ਆਸਣੁ ਜਮਾ ਕੇ, ਕੁਦਰਤਿ ਵਿੱਚ ਵਿਆਪਕ ਹੋ ਕੇ। ਚਾਉ-ਖੇਲ, ਤਮਾਸ਼ਾ।
ਤੁਸਿ-ਤਰੁਠ ਕੇ, ਪ੍ਰਸੰਨ ਹੋ ਕੇ। ਪਸਾਉ-ਪ੍ਰਸਾਦ, ਕਿਰਪਾ। ਦੇ-ਦੇ ਕੇ। ਲੈਸਹਿਂ-ਲੈ ਲਵੇਂਗਾ।
ਕਵਾਉ-ਹੁਕਮ। ਜਾਣੋਈ-ਜਾਣਨਹਾਰ।
ਭਾਵ: ਪ੍ਰਭੂ ਨੇ ਆਪ ਹੀ ਆਪਣਾ ਆਪ ਸਾਜਿਆ ਹੈ ਅਤੇ ਆਪ ਹੀ ਆਪਣੀ ਵਡਿਆਈ
ਰਚੀ ਹੈ। ਦੂਜੇ ਨੰਬਰ `ਤੇ ਪ੍ਰਭੂ ਨੇ ਆਪਣੀ ਕੁਦਰਤਿ ਰਚੀ ਅਤੇ ਫਿਰ ਉਸ ਕੁਦਰਤਿ ਵਿੱਚ ਵਿਆਪਕ ਹੋ
ਕੇ ਪ੍ਰਭੂ ਨੇ ਆਪ ਹੀ ਆਪਣਾ ਚੋਜ ਜਾਂ ਤਮਾਸ਼ਾ ਦੇਖਿਆ ਹੈ। ਹੇ ਪਰਮੇਸ਼ਰ! ਤੂੰ ਆਪ ਹੀ ਸਭ ਜੀਵਾਂ ਨੂੰ
ਦਾਤਾਂ ਦੇਣ ਵਾਲਾ ਹੈਂ ਅਤੇ ਆਪ ਹੀ ਸਭ ਦਾ ਸਿਰਜਣਹਾਰ ਹੈਂ। ਤੂੰ ਜੀਵਾਂ ਨੁੰ ਪ੍ਰਸੰਨ ਹੋ ਕੇ
ਦਾਤਾਂ ਦੇਂਦਾ ਹੈਂ ਅਤੇ ਜੀਵਾਂ ਉੱਤੇ ਕਿਰਪਾ ਕਰਦਾ ਹੈਂ। ਤੂੰ ਸਭ ਜੀਆਂ ਦੇ ਦਿਲ ਦੀ ਜਾਨਣ ਵਾਲਾ
ਹੈਂ ਅਤੇ ਆਪਣਾ ਹੁਕਮ ਦੇ ਕੇ ਆਪ ਹੀ ਅੰਤ ਮਨੁੱਖ ਤੋਂ ਉਸ ਦੀ ਜਿੰਦ ਲੈ ਲੈਂਦਾ ਹੈਂ। ਇਸ ਤਰ੍ਹਾਂ,
ਹੇ ਪ੍ਰਭੂ! ਤੂੰ ਸਾਰੀ ਸ੍ਰਿਸ਼ਟੀ ਵਿੱਚ ਆਪ ਹੀ ਵਿਆਪਕ ਹੋ ਕੇ ਆਪਣਾ ਇਹ ਚੋਜ (ਭਾਵ, ਜੀਵਾਂ ਨੂੰ
ਸਾਜਣਾ, ਦਾਤਾਂ ਦੇ ਕੇ ਪਾਲਣਾ ਅਤੇ ਅੰਤ ਹੁਕਮ ਦੇ ਕੇ ਸਮਾਪਤ ਕਰ ਦੇਣਾ) ਵੇਖ ਰਿਹਾ ਹੈਂ।
2. ਇੱਕੋ-ਇੱਕ ਲਾਸਾਨੀ ਰਾਜਾ (ਹਾਕਮ)
ਜਦੋਂ-ਜਦੋਂ ਵੀ ਰੱਬ, ਆਪਣੀ ਮੌਜ ਅਨੁਸਾਰ, ਨਿਰਗੁਣ ਸਰੂਪ ਤੋਂ ਸਰਗੁਣ ਸਰੂਪ
(ਕਰਤਾ ਪੁਰਖੁ) ਧਾਰ ਕੇ ਕੁਦਰਤਿ ਦੀ ਰਚਨਾ ਕਰਦਾ ਹੈ, ਤਦੋਂ ਤੋਂ ਹੀ ਕੁਦਰਤਿ ਦੇ ਦਰੁੱਸਤ
ਬ੍ਰਹਮੰਡੀ ਵਰਤਾਰੇ ਲਈ ਅਟੱਲ ਨਿਯਮ, ਕਾਇਦੇ-ਕਾਨੂੰਨ ਵੀ ਸਿਰਜ ਕੇ ਲਾਗੂ ਕਰ ਦੇਂਦਾ ਹੈ। ਯਾਨੀ ਕਿ,
ਸਮੁੱਚੀ ਸ੍ਰਿਸ਼ਟੀ ਉਸ ਦੇ ਹੁਕਮ ਅਧੀਨ ਹੀ ਚਲਦੀ ਹੈ –
ਹੁਕਮੈ ਅੰਦਰਿ ਸਭੁ ਕੋ, ਬਾਹਰਿ ਹੁਕਮ ਨ ਕੋਇ।। ਨਾਨਕ, ਹੁਕਮੈ ਜੇ ਬੁਝੈ ਤ,
ਹਉਮੈ ਕਹੈ ਨ ਕੋਇ।। (ਮ: ੧, ੨)
ਭਾਵ: ਹੋਂਦ ਵਿੱਚ ਆਏ ਸਭ ਜੀਵ ਮਾਲਿਕ-ਪ੍ਰਭੂ ਦੇ ਹੁਕਮ ਅਥਵਾ ਅਟੱਲ
ਕਾਨੂੰਨਾਂ ਅਧੀਨ ਹੀ ਹਨ ਅਤੇ ਉਨ੍ਹਾਂ ਨਿਯਮਾਂ, ਕਾਨੂੰਨਾਂ ਜਾਂ ਰੱਬੀ-ਹੁਕਮ ਤੋਂ ਬਾਹਰ ਕਿਸੇ ਸੂਰਤ
ਵਿੱਚ ਕੋਈ ਵੀ ਨਹੀਂ ਹੈ। ਗੁਰੂ ਨਾਨਕ ਸਾਹਿਬ ਫ਼ੁਰਮਾਉਂਦੇ ਹਨ ਕਿ ਜੇ ਕੋਈ ਵੀ ਜੀਵ ਪਰਮੇਸ਼ਰ ਦੇ
ਸਰਬ-ਵਿਆਪੀ ਅਤੇ ਪ੍ਰਭੂ-ਸੱਤਾ-ਸੰਪੰਨ ਅਟੱਲ ਹੁਕਮ ਜਾਂ ਨਿਯਮਾਂ ਨੂੰ, ਸਬੰਧਤ ਪੱਖਾਂ ਤੋਂ,
ਸ਼ਬਦ-ਗੁਰੂ ਦੇ ਉਪਦੇਸ਼ਾਂ ਰਾਹੀਂ ਸਮਝ-ਬੁੱਝ ਲਏ ਤਾਂ ਉਹ ਕਦੀ ਵੀ ‘ਹਉਂ’ ਅਤੇ ‘ਮੈਂ-ਮੈਂ’ ਦੇ ਬੋਲ
ਅਥਵਾ ਹਉਂਮੈ-ਭਰੇ ਬਚਨ ਨਹੀਂ ਉਚਾਰਦਾ।
ਪ੍ਰਭੂ-ਪਿਤਾ ਇੱਕ ਸਦੀਵਕਾਲੀ, ਸਰਬਦੇਸ਼ੀ, ਲਾਸਾਨੀ ਰਾਜਾ (ਹਾਕਮ) ਹੈ। ਭਾਵ,
ਉਸ ਦਾ ਇਲਾਹੀ ਹੁਕਮ ਸਮੁੱਚੀ ਸ੍ਰਿਸ਼ਟੀ `ਤੇ ਇੱਕਸਾਰ ਲਾਗੂ ਹੈ। ਗੁਰੂ ਗ੍ਰੰਥ ਸਾਹਿਬ ਦਾ ਫ਼ੁਰਮਾਣੁ
ਹੈ -
ਕੋਊ ਹਰਿ ਸਮਾਨਿ ਨਹੀਂ ਰਾਜਾ।। ਏ ਭੂਪਤਿ ਸਭ ਦਿਵਸ ਚਾਰਿ ਕੇ, ਝੂਠੇ ਕਰਤ
ਦਿਵਾਜਾ।। (ਕਬੀਰ ਜੀ, 856)
ਭਾਵ: (ਹੇ ਭਾਈ!) ਜਗਤ ਵਿੱਚ ਕੋਈ ਜੀਵ ਪਰਮਾਤਮਾ ਦੇ ਬਰਾਬਰ ਦਾ ਰਾਜਾ
ਨਹੀਂ ਹੈ। ਇਹ ਦੁਨੀਆਂ ਦੇ ਸਭ ਰਾਜੇ (ਰਾਸ਼ਟਰਪਤੀ, ਪ੍ਰੈਜ਼ੀਡੈਂਟ, ਡਿਕਟੇਟਰ, ਪ੍ਰਧਾਨ ਮੰਤਰੀ, ਮੁੱਖ
ਮੰਤਰੀ ਆਦਿਕ) ਚਾਰ ਦਿਨਾਂ ਦੇ (ਥੋੜ੍ਹੇ ਸਮੇਂ ਦੇ) ਰਾਜੇ ਹੁੰਦੇ ਹਨ, (ਇਹ ਲੋਕ ਆਪਣੇ ਰਾਜ-ਪ੍ਰਤਾਪ
ਦੇ) ਝੂਠੇ ਵਿਖਾਵੇ ਕਰਦੇ ਹਨ।
3. ਪੂਰਾ ਇਨਸਾਫ਼ ਕਰਨ ਵਾਲਾ
ਦੁਨਿਆਵੀ ‘ਹਾਕਮ’ (
)
ਸਮਾਜ-ਪ੍ਰਬੰਧ ਨੂੰ ਹੋਂਦ ਵਿੱਚ ਲਿਆ ਕੇ, ਮਨੁੱਖੀ ਸਮਾਜ ਵਿੱਚ ਪ੍ਰਸਪਰ-ਪ੍ਰੇਮ ਸਾਂਝਾਂ ਪੈਦਾ ਕਰ
ਕੇ, ਸਹੀ ਮਾਅਨਿਆਂ ਵਿੱਚ ਸਵੱਰਗ ਬਣ ਜਾਵੇਗਾ।
4. ਸਭ ਜੀਵਾਂ ਦਾ ਸਾਂਝਾ ਬਾਪ
ਪਰਮਾਤਮਾ ਸਭ ਜੀਵਾਂ ਦੀ ਹੋਂਦ ਦਾ ਮੂਲ ਕਾਰਨ ਹੈ (ਸਿਰਜਣਹਾਰ ਹੈ, ਇਸ ਲਈ
ਉਹ ਮਾਲਿਕ-ਪ੍ਰਭੂ ਸਭ ਜੀਵਾਂ ਦਾ ਸਾਂਝਾ ਮਾਪਾ ਹੈ। ਗੁਰੂ ਗ੍ਰੰਥ ਸਾਹਿਬ ਦਾ ਫ਼ੁਰਮਾਣੁ ਹੈ –
7
ਤੂੰ ਸਾਂਝਾ ਸਾਹਿਬੁ ਬਾਪੁ ਹਮਾਰਾ।। ਨਉ ਨਿਧਿ ਤੇਰੈ ਅਖੁਟ ਭੰਡਾਰਾ।। (ਮ:
5, 97)
ਭਾਵ: (ਹੇ ਦਾਤਾਰ!) ਤੂੰ ਸਾਡਾ ਸਭਨਾਂ ਜੀਵਾਂ ਦਾ ਬਾਪ ਹੈਂ (ਤੇ ਸਭ
ਨੂੰ ਹੀ, ਬਿਨਾਂ ਕਿਸੇ ਵਿਤਕਰੇ ਦੇ, ਦਾਤਾਂ ਬਖ਼ਸ਼ਦਾ ਹੈਂ)। ਤੇਰੇ ਘਰ ਵਿੱਚ (ਜਗਤ ਦੇ ਸਾਰੇ) ਨੌਂ
ਹੀ ਖ਼ਜ਼ਾਨੇ ਮੌਜੂਦ ਹਨ, ਤੇਰੇ ਖ਼ਜ਼ਾਨਿਆਂ ਵਿੱਚ ਕਦੇ ਤੋਟ ਨਹੀਂ ਆਉਂਦੀ।
ਏਕੁ ਪਿਤਾ, ਏਕਸ ਕੇ ਹਮ ਬਾਰਿਕ, ਤੂ ਮੇਰਾ ਗੁਰਹਾਈ।।
----------------------------------
ਭਇਓ ਅਨੁਗ੍ਰਹੁ ਪ੍ਰਸਾਦਿ ਸੰਤਨ ਕੈ, ਹਰਿ ਨਾਮਾ ਹੈ ਮੀਠਾ।। ਜਨ ਨਾਨਕ ਕਉ
ਗੁਰਿ ਕਿਰਪਾ ਧਾਰੀ, ਸਭੁ ਅਕੁਲ ਨਿਰੰਜਨੁ ਡੀਠਾ।। (ਮ: 5, 611)
ਭਾਵ: (ਹੇ ਭਾਈ!) ਅਸੀਂ ਸਭ ਜੀਵ ਇੱਕੋ ਹੀ ਪ੍ਰਭੂ-ਪਿਤਾ ਦੇ ਬੱਚੇ ਹਾਂ
ਅਤੇ ਇਸ ਕਰ ਕੇ, ਅਧਿਆਤਮਕ ਪੱਖ ਤੋਂ, ਸਭ ਭੈਣ-ਭਰਾ ਹਾਂ। ਸ਼ਬਦ-ਗੁਰੂ ਦੇ ਉਪਦੇਸ਼ਾਂ ਦੀ ਪਾਲਣਾ ਕਰਨ
ਨਾਲ ਪ੍ਰਭੂ-ਪਿਤਾ ਦੀ ਕਿਰਪਾ ਹੋਈ ਤਾਂ ਮਾਲਿਕ-ਪ੍ਰਭੂ ਦਾ ਨਾਮ (ਰੱਬੀ-ਗੁਣ, ਪ੍ਰਭੂ ਦੀ
ਸਿਫ਼ਤਿ-ਸਾਲਾਹ ਦੀ ਬਾਣੀ) ਪਿਆਰਾ ਲੱਗਣ ਲੱਗਾ। ਇਸ ਤਰ੍ਹਾਂ, ਉਸ ਕੁੱਲ-ਰਹਿਤ ਅਤੇ ਮਾਇਆ ਤੋਂ
ਨਿਰਲੇਪ ਪਰਮੇਸ਼ਰ ਨੂੰ ਸਭ ਥਾਂ ਭਰਪੂਰ (ਹਾਜ਼ਰ-ਨਾਜ਼ਰ) ਦੇਖ ਲਿਆ।
5. ਸਰਬ-ਵਿਆਪਕ
ਪਰਮੇਸ਼ਰ ਆਪਣੀ ਸਾਜੀ ਸ੍ਰਿਸ਼ਟੀ ਦੇ ਕਣ-ਕਣ ਅੰਦਰ ਨਿਰਲੇਪ ਹੋ ਕੇ, ਰਮਿਆ
ਹੋਇਆ ਹੈ -
ਜਲਿ ਥਲਿ ਮਹੀਅਲਿ ਪੂਰਿਆ, ਰਵਿਆ ਵਿਚਿ ਵਣਾ।। (ਮ: 5, 133)
ਪਦ-ਅਰਥ: ਜਲਿ-ਜਲ ਵਿੱਚ। ਥਲਿ-ਖੁਸ਼ਕੀ (ਧਰਤੀ) ਵਿੱਚ। ਮਹੀਅਲਿ-ਧਰਤੀ
ਤੇ ਅਸਮਾਨ ਦੇ ਵਿਚਕਾਰ। ਪੂਰਿਆ-ਭਰਪੂਰ ਹੈ। ਵਣਾਂ-ਬਨਾਸਪਤੀ