ਉਪਰੋਕਤ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਦੀ ਸਖਸ਼ੀਅਤ ਦੇ ਇੱਕ ਅਹਿਮ ਅੰਗ
ਸਰਬੰਸ ਦਾਨ ਦੀ ਸਹੀ ਅਰਥਾਂ ਵਿੱਚ ਤਰਜਮਾਨੀ ਰਕਦੇ ਪ੍ਰਤੀਤ ਹੁੰਦੇ ਹਨ। ਦੁਨੀਆ ਦੇ ਇਤਿਹਾਸ ਅੰਦਰ
ਕਲਗੀਧਰ ਪਾਤਸ਼ਾਹ ਇੱਕ ਐਸੀ ਲਾ-ਮਿਸਾਲ ਹਸਤੀ ਹਨ ਜਿਸ ਬਾਰੇ ਵਖ-ਵਖ ਵਿਦਵਾਨਾਂ ਨੇ ਆਪਣੇ ਸ਼ਬਦਾ ਨਾਲ
ਸ਼ਰਧਾ ਦੇ ਫੁੱਲ ਭੇਟ ਕੀਤੇ ਹਨ ਜਿਵੇ ਡਾਕਟਰ ਮੁਹੰਮਦ ਲਤੀਫ ਲਿਖਦਾ ਹੈ- “ਗੁਰੂ ਗੋਬਿੰਦ ਸਿੰਘ
ਜੰਗ ਦੇ ਮੈਦਾਨ ਵਿੱਚ ਇੱਕ ਜੇਤੂ ਯੋਧਾ, ਮਸਨਦ (ਤਖ਼ਤ) ਉਤੇ ਸ਼ਹਿਨਸ਼ਾਹ, ਗੁਰੂ ਰੂਪ ਵਿੱਚ
ਗਿਆਨ ਦਾ ਦਾਤਾ ਅਤੇ ਖਾਲਸੇ ਦੀ ਸੰਗਤ ਵਿੱਚ ਫਕੀਰ ਸੀ।”ਗੁਰੂ ਸਾਹਿਬ ਦੇ ਜੀਵਨ ਇਤਿਹਾਸ ਦਾ ਹਰ
ਪੱਖ ਅਦੁੱਤੀ ਹੈ ਜਿਸ ਵਿੱਚ ‘ਸਾਕਾ ਚਮਕੌਰ` ਅਹਿਮ ਹਿੱਸਾ ਹੈ। ਚਮਕੌਰ ਦੀ ਜੰਗ ਦੇ ਸਿਟਿਆ
ਨੂੰ ਜੇਕਰ ਨਿਰਪੱਖਤਾ ਨਾਲ ਵਾਚਿਆ ਜਾਵੇ ਤਾਂ ਗੁਰੂ ਸਾਹਿਬ ਨੇ ਬਾਹਰੀ ਤੌਰ ਤੇ ਬਹੁਤ ਕੁੱਝ ਗਵਾ ਕੇ
ਵੀ ਜੋ ਪ੍ਰਾਪਤ ਕੀਤਾ ਉਹ ਸ਼ਬਦਾ ਰਾਹੀ ਬਿਆਨ ਤੋ ਬਾਹਰ ਦੀ ਗਲ ਹੈ।
ਚਮਕੌਰ ਦੀ ਜੰਗ ਦੀ ਅਸਲੀ (ਪਹਿਲੀ) ਜਿੱਤ ਸੀ- ਹਾਰ ਨਾਂ ਮੰਨਣੀ ਭਾਵੇ
ਟੁਕੜੇ-ਟੁਕੜੇ ਹੋ ਗਏ।
ਦੂਜੀ ਵੱਡੀ ਜਿੱਤ ਸੀ - ਗੁਰੂ ਸਾਹਿਬ ਵਲੋ ਪੁੱਤਰਾਂ ਨੂੰ ਸਿੱਖਾਂ ਨਾਲੋ
ਵੱਧ ਪਿਆਰ ਨਾਂ ਕਰਨਾ।
ਤੀਜੀ ਵੱਡੀ ਜਿੱਤ ਸੀ- ਗੁਰੂ ਜੀ ਦਾ ਸਹੀ ਸਲਾਮਤ ਬਚ ਕੇ ਨਿਕਲ ਜਾਣਾ।
ਇਸ ਅਦੁੱਤੀ ਅਤੇ ਲਾਸਾਨੀ ਇਤਿਹਾਸਕ ਸਾਕੇ ਦੌਰਾਨ ਸੱਚ ਦੇ ਪ੍ਰਵਾਨਿਆ
ਸਾਹਿਬਜਾਦਾ ਅਜੀਤ ਸਿੰਘ, ਸਾਹਿਬਜਾਦਾ ਜੁਝਾਰ ਸਿੰਘ, ਪੰਜ ਪਿਆਰਿਆ ਵਿੱਚੋ ਭਾਈ ਹਿੰਮਤ ਸਿੰਘ, ਭਾਈ
ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਅਤੇ ਹੋਰ ਅਣਖੀਲੇ ਸਿੰਘਾ ਦੀਆ ਸ਼ਾਨਾਮੱਤੀਆਂ ਸ਼ਹਾਦਤਾਂ ਰਾਹੀ
ਡੁੱਲੇ ਖੂਨ ਨਾਲ ਚਮਕੌਰ ਦੀ ਧਰਤੀ ਲਥ-ਪਥ/ ਗੜੁੱਚ ਹੋ ਗਈ। ਇਸੇ ਅਧਾਰ ਉਪਰ ਇਸ ਪੁਸਤਕ ਦਾ ਨਾਮ
ਉਨ੍ਹਾਂ ਸ਼ਹੀਦਾ ਦੇ ਪਵਿੱਤਰ ਖੂਨ ਨੂੰ ਸਮਰਪਿਤ ਹੁੰਦੇ ਹੋਏ ‘ਲਹੂ-ਭਿੱਜੀ ਚਮਕੌਰ` ਰਖਿਆ
ਗਿਆ ਹੈ।
ਦਾਸ ਨੂੰ ਹਕੀਮ ਅੱਲ੍ਹਾ ਯਾਰ ਖਾਂ ਜੋਗੀ ਕਿੁਤ ‘ਗੰਜਿ ਸ਼ਹੀਦਾ` (ਸਾਕਾ
ਚਮਕੌਰ) ਅਤੇ ‘ਸ਼ਹੀਦਾਨਿ ਵਫਾ` (ਸਾਕਾ ਸਰਹਿੰਦ) ਉਪਰ ਅਧਾਰਿਤ ਹਰ ਸਾਲ ਦਸਬੰਰ (ਪੋਹ) ਦੇ
ਇਨ੍ਹਾਂ ਇਤਿਹਾਸਕ ਦਿਨਾ
ਕੋਈ ਕੌਮ ਮੁਹਰਮ ਨੂੰ ਮੰਨਦੀ ਏ,
ਵੱਡੇ ਦਿਨਾ ਦਾ ਕੋਈ ਧਿਆਨ ਧਰਦਾ।
ਦਿਨ ਪੋਹ ਦੇ ਵੀ ਸਾਨੂੰ ਭੁਲਦੇ ਨਹੀ,
ਜਦੋ ਡਿੱਠਾ ਦਸ਼ਮੇਸ਼ ਨੂੰ ਸਰਬੰਸ ਦਾਨ ਕਰਦਾ।
ਵਿੱਚ ਵਖ-ਵਖ ਗੁਰਦੁਆਰਿਆ ਅੰਦਰ ਗੁਰੂ ਕ੍ਰਿਪਾ ਦੁਆਰਾ ਲੜੀਵਾਰ ਇਤਿਹਾਸਕ ਵਿਚਾਰ ਕਰਨ ਦਾ ਸੁਭਾਗ
ਪ੍ਰਾਪਤ ਹੁੰਦਾ ਆ ਰਿਹਾ ਹੈ।
ਇਸੇ ਲੜੀ ਅਧੀਨ ਇਤਿਹਾਸਕ/ਗੁਰਮਤਿ ਵਿਚਾਰਾਂ ਦੀ ਸਮਾਪਤੀ ਉਪਰ ਗੁਰਦੁਆਰਾ
ਸ੍ਰੀ ਗੁਰੂ ਸਿੰਘ ਸਭਾ, ਰੇਲ ਕੋਚ ਫੈਕਟਰੀ, ਕਪੂਰਥਲਾ ਦੀ ਪ੍ਰਬੰਧਕ ਕਮੇਟੀ ਦੇ ਉਸ ਸਮੇ ਦੇ ਸਕੱਤਰ
ਭਾਈ ਗੁਰਮਨਜੀਤ ਸਿੰਘ ਜੀ ਦੇ ਕਹੇ ਹੋਏ ਸ਼ਬਦ “ਸਾਕਾ ਚਮਕੌਰ ਅਤੇ ਸਾਕਾ ਸਰਹਿੰਦ ਦੇ ਕਿੱਸਿਆ ਨੂੰ
ਜਿਥੇ ਹਕੀਮ ਅੱਲ੍ਹਾ ਯਾਰ ਖਾਂ ਜੋਗੀ ਨੇ ਇਸ ਤਰਾ ਸਫਲਤਾਪੂਰਵਕ, ਭਾਵਨਾਤਮਕ ਰੂਪ ਵਿੱਚ ਕਲਮਬੱਧ
ਕੀਤਾ ਹੈ, ਜਿਵੇ ਉਹ (ਕਿੱਸਾਕਾਰ) ਇਹਨਾ ਸਾਕਿਆ ਦੇ ਚਸ਼ਮਦੀਦ ਗਵਾਹ ਵਜੋ ਹਰ ਸਮੇ ਨਾਲ- ਨਾਲ ਵਿਚਰ
ਰਿਹਾ ਹੋਵੇ, ਉਸ ਦੇ ਕਦਮ-ਚਿੰਨ੍ਹਾ ਤੇ ਚਲਦਿਆ ਵੀਰ ਸੁਖਜੀਤ ਸਿੰਘ ਵਲੋ ਇਨ੍ਹਾਂ ਕਿੱਸਿਆ ਰਾਹੀ
ਗੁਰਮਤਿ/ਇਤਿਹਾਸ ਦੀ ਲੜੀਵਾਰ ਵਿਆਖਿਆ ਵੀ ਇਸ ਤਰਾ ਕੀਤੀ ਗਈ ਜਿਵੇ ਕਥਾਕਾਰ ਆਪ ਵੀ ਸਮੁੱਚੀ ਹਾਜਰ
ਸੰਗਤ ਨੂੰ ਨਾਲ-ਨਾਲ ਲੈ ਕੇ ਚਸ਼ਮਦੀਦ ਗਵਾਹ ਵਜੋ ਵਿਚਰ ਰਿਹਾ ਹੋਵੇ” ਦਾਸ ਦਾ ਹਮੇਸ਼ਾ ਹੀ ਹੌਸਲਾ
ਵਧਾਉਦੇ ਹਨ ਅਤੇ ਵਧਾਉਦੇ ਰਹਿਣਗੇ।
ਦਾਸ ਇਸ ਤੋ ਪਹਿਲੀ ਪੁਸਤਕ ‘ਲਹੂ-ਭਿੱਜੀ ਸਰਹਿੰਦ` ਜੋ ਮਾਰਚ 2012
ਵਿੱਚ ਭਾਈ ਚਤਰ ਸਿੰਘ ਜੀਵਨ ਸਿੰਘ, ਅੰਮ੍ਰਿਤਸਰ ਵਲੋ ਪ੍ਰਕਾਸ਼ਤ ਕੀਤੀ ਗਈ ਸੀ, ਉਸੇ ਲੜੀ ਅਧੀਨ ਇਹ
ਦੂਜੀ ਪੁਸਤਕ ‘ਲਹੂ-ਭਿੱਜੀ ਚਮਕੌਰ` ਨੂੰ ਪ੍ਰਕਾਸ਼ਿਤ ਕਰਨ ਦੀ ਖੁਸ਼ੀ ਲੈ ਰਿਹਾ ਹੈ।
ਇਸ ਪੁਸਤਕ ਵਿੱਚ ਹਕੀਮ ਜੋਗੀ ਅੱਲ੍ਹਾ ਯਾਰ ਖਾਂ ਰਚਿਤ ‘ਗੰਜਿ ਸ਼ਹੀਦਾ`
ਨੂੰ ਅਧਾਰ ਬਣਾ ਕੇ ਕੇਵਲ ਸਾਕਾ ਚਮਕੌਰ ਦਾ ਇਤਿਹਾਸ ਹੀ ਨਹੀ ਦਿੱਤਾ ਗਿਆ ਸਗੋਂ ਸਾਕਾ ਚਮਕੌਰ
ਅਤੇ ਅਜੋਕੇ ਹਾਲਾਤ ਨੂੰ ਗੁਰਮਤਿ ਦ੍ਰਿਸ਼ਟੀਕੋਣ ਤੋ ਪੇਸ਼ ਕਰਨ ਦਾ ਪੂਰਾ ਯਤਨ ਕੀਤਾ ਗਿਆ ਹੈ। ਇਤਿਹਾਸ
ਰਚਨ ਵਾਲੇ ਸੂਰਮਿਆ ਨੇ ਤਾਂ ਅਕਾਲ ਪੁਰਖ, ਗੁਰੂ ਸਾਹਿਬ ਵਲੋ ਲਗਾਈ ਗਈ ਡਿਊਟੀ ਨੂੰ ਆਪਣੀ ਸ਼ਹਾਦਤਾ
ਦੇ ਕੇ ਬਾਖੂਬੀ ਨਿਭਾ ਦਿੱਤਾ ਹੈ। ਬਸ ਲੋੜ ਤਾਂ ਇਹ ਹੈ ਕਿ ਅਸੀ ਆਪਾ ਪੜਚੋਲ ਕੇ ਵੇਖੀਏ ਕਿ ਅਸੀ ਕੀ
ਕਰ ਰਹੇ ਹਾਂ, ਅਸੀ ਕਿਥੇ ਖੜੇ ਹਾਂ? ਇਸ ਪੁਸਤਕ ਦੀ ਤਿਆਰੀ ਵਿੱਚ ਇਸ ਪੱਖ ਨੂੰ ਮੁੱਖ ਤੌਰ ਤੇ
ਸਾਹਮਣੇ ਰੱਖਿਆ ਗਿਆ ਹੈ ਅਤੇ ਨਾਲ ਨਾਲ ਗੁਰਬਾਣੀ-ਇਤਿਹਾਸ ਦੀ ਰੋਸ਼ਨੀ ਵਿੱਚ ਅਜੋਕੇ ਸਮੇ ਸਿੱਖ ਸਮਾਜ
ਨੂੰ ਦਰਪੇਸ਼ ਸਮਸਿਆਵਾ ਦੇ ਹੱਲ ਦਸਣ ਦਾ ਯਤਨ ਵੀ ਕੀਤਾ ਗਿਆ ਹੈ। ਇਸ ਤਰ੍ਹਾ ਇਹ ਪੁਸਤਕ ਕੇਵਲ
ਇਤਿਹਾਸਕ ਪੁਸਤਕ ਨਾ ਹੋ ਕੇ ਗੁਰਮਤਿ ਦੀ ਰਾਹ ਦਸੇਰਾ ਪੁਸਤਕ ਬਣੇਗੀ, ਐਸਾ ਦਾਸ ਦਾ ਵਿਸ਼ਵਾਸ ਹੈ।
ਅਖੀਰ ਤੇ ਸਭ ਪਾਠਕਾਂ, ਗੁਰਮਤਿ ਦੀ ਜਾਣਕਾਰੀ ਲੈਣ ਦੀ ਇਛਾ ਨੂੰ ਜਗਦੀ ਰੱਖਣ
ਵਾਲੀਆ ਗੁਰਮੁਖ ਰੂਹਾਂ ਤੋ ਆਸ ਕਰਦਾ ਹਾਂ ਕਿ ਉਹ ਇਸ ਪੁਸਤਕ ਨੂੰ ਆਪ ਪੜਣਗੇ, ਹੋਰਨਾ ਨੂੰ
ਪੜਾਉਣਗੇ। ਇਸ ਪੁਸਤਕ ਵਿੱਚ ਦਿਤੀਆ ਗੁਰਮਤਿ ਪ੍ਰਤੀ ਚੇਤਨਤਾ ਭਰਪੂਰ ਸੇਧਾਂ ਦੇ ਅਧਾਰ ਉਪਰ ‘ਬੰਦੇ
ਖੋਜੁ ਦਿਲ ਹਰ ਰੋਜ` ਅਨੁਸਾਰ ਆਪਾ ਪੜਚੋਲਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਵਲੋ ਪਾਏ ਪੂਰਨਿਆ
ਉਪਰ ਸਾਹਿਬਜਾਦਿਆਂ, ਗੁਰੂ ਦੇ ਪਿਆਰਿਆਂ ਅਤੇ ਸਿੰਘ ਸੂਰਬੀਰਾਂ ਵਾਂਗ ਚਲਦੇ ਹੋਏ ਆਪਣੇ ਅਤੇ ਸਮੁੱਚੀ
ਸਿੱਖ ਕੌਮ ਅੰਦਰ ਸਿੱਖੀ ਭਾਵਨਾ ਨੂੰ ਪ੍ਰਫੁਲਿਤ ਕਰਨ ਲਈ ਯਤਨਸ਼ੀਲ ਹੋਣਗੇ। ਦਾਸ ਵਲੋ ਅਕਾਲਪੁਰਖ ਦੇ
ਚਰਨਾ ਵਿੱਚ ਇਹੀ ਅਰਦਾਸ ਹੈ।
ਤੁਹਾਡੇ ਉਤਸ਼ਾਹ ਭਰਪੂਰ ਹੁੰਗਾਰੇ/ਸੁਝਾਵਾਂ ਦੀ ਉਡੀਕ ਵਿੱਚ-
ਸੁਖਜੀਤ ਸਿੰਘ, ਕਪੂਰਥਲਾ
ਗੁਰਮਤਿ ਪ੍ਰਚਾਰਕ/ ਕਥਾਵਾਚਕ
201, ਗਲੀ ਨਬੰਰ 6, ਸੰਤਪੁਰਾ
ਕਪੂਰਥਲਾ (ਪੰਜਾਬ)
ਈ. ਮੇਲ-
ਪਰਮ ਸਨਮਾਨ ਯੋਗ, ਪਰਮ ਸਤਿਕਾਰਯੋਗ, ਚਵਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆ
ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਚਰਨ ਕਮਲਾਂ ਦਾ ਧਿਆਨ ਧਰਦੇ ਹੋਏ ਗੁਰੂ ਦੇ
ਪਿਆਰਿਓ, ਆਓ ਗੁਰਮਤਿ ਵਿਚਾਰਾਂ, ਇਤਿਹਾਸਕ ਵਿਚਾਰਾਂ ਦੀ ਸਾਂਝ ਕਰਨ ਤੋ ਪਹਿਲਾਂ ਗੁਰੂ ਕਲਗੀਧਰ
ਪਾਤਸ਼ਾਹ ਦਾ ਬਖਸ਼ਿਸ਼ ਕੀਤਾ ਹੋਇਆ ਨਾਹਰਾ ਬੁਲੰਦ ਕਰਦੇ ਹੋਏ ਆਪਸੀ ਸਾਂਝ ਦਾ ਪ੍ਰਗਟਾਵਾ ਕਰੀਏ ਜੀ,
ਅਤੇ ਆਪਣਾ ਸੀਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾ ਵਿੱਚ ਝੁਕਾਉਦੇ ਹੋਏ ਸਤਿਕਾਰ ਸਹਿਤ ਆਖੀਏ ਜੀ,
ਵਾਹਿਗੁਰੂ ਜੀ ਕਾ ਖਾਲਸਾ।।
ਵਾਹਿਗੁਰੂ ਜੀ ਕੀ ਫ਼ਤਹਿ।।
ਕਿਸੇ ਵਿਦਵਾਨ ਸ਼ਾਇਰ ਨੇ ਇਹਨਾ ਚਮਕੌਰ ਅਤੇ ਸਰਹਿੰਦ ਦੇ ਸਾਕਿਆ ਨੂੰ ਬਹੁਤ
ਹੀ ਭਾਵਪੂਰਤ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ:-
ਕੋਈ ਕੌਮ ਮੁਹਰਮ ਨੂੰ ਮੰਨਦੀ ਏ,
ਵੱਡੇ ਦਿਨਾ ਦਾ ਕੋਈ ਧਿਆਨ ਧਰਦਾ।
ਦਿਨ ਪੋਹ ਦੇ ਵੀ ਸਾਨੂੰ ਭੁਲਦੇ ਨਹੀ,
ਜਦੋ ਡਿੱਠਾ ਦਸ਼ਮੇਸ਼ ਨੂੰ ਸਰਬੰਸ ਦਾਨ ਕਰਦਾ।
ਇਕ ਹੋਰ ਵਿਦਵਾਨ ਸ਼ਾਇਰ ਇਸੇ ਵਿਸ਼ੇ ਤੇ ਆਪਣੇ ਅਨਮੋਲ ਅਤੇ ਬਾ-ਕਮਾਲ ਵਿਚਾਰ
ਲਿਖਦਾ ਹੈ-
ਆਪਣੇ ਆਪ ਨੂੰ ਤਾਂ ਹਰ ਕੋਈ ਸ਼ਿੰਗਾਰ ਲੈਂਦਾ,
ਔਖਾ ਕੰਮ ਕੌਮ ਨੂੰ ਸ਼ਿੰਗਾਰਣਾ ਏ।
ਆਪਣੇ ਲਈ ਤਾਂ ਕੋਈ ਵੀ ਵਾਰ ਲੈਦਾ,
ਔਖਾ ਕੌਮ ਤੋ ਸਰਬੰਸ ਨੂੰ ਵਾਰਨਾ ਏ।
ਇਹ ਸਰਬੰਸ ਨੂੰ ਕੌਮ ਦੀ ਖਾਤਿਰ ਵਾਰਨ ਦਾ ਸਿਹਰਾ, ਜੇਕਰ ਦੁਨੀਆ ਦੇ ਇਤਿਹਾਸ
ਵਿੱਚ ਕਿਸੇ ਦੇ ਹਿੱਸੇ ਆਇਆ ਹੈ ਤਾਂ ਉਹ ਕੇਵਲ ਤੇ ਕੇਵਲ ਗੁਰੂ ਨਾਨਕ ਦੇ ਦਸਵੇ ਜਾਮੇ ਅੰਦਰ ਗੁਰੂ
ਕਲਗੀਧਰ ਪਾਤਸ਼ਾਹ ਦੇ ਹਿੱਸੇ ਆਇਆ ਹੈ। ਮਹਾਨ ਸਰਬੰਸ ਦਾਨੀ ਗੁਰੂ ਕਲਗੀਧਰ ਪਾਤਸ਼ਾਹ ਦੇ ਇਹ ਸਰਬੰਸ
ਵਾਰਨ ਦੀ ਜੋ ਬਾਤ ਹੈ ਇਹ ਗੱਲ ਉਸ ਸਮੇ ਹੀ ਸ਼ੁਰੂ ਹੋਈ ਸੀ ਜਦੋ ਗੁਰੂ ਨਾਨਕ ਪਾਤਸ਼ਾਹ ਨੇ ਸਿੱਖ ਧਰਮ
ਦੀ ਅਰੰਭਤਾ ਕਰ ਦਿੱਤੀ ਸੀ।
ਮਾਰਿਆ ਸਿਕਾ ਜਗਤਿ ਵਿਚਿ ਨਾਨਕ ਨਿਰਮਲ ਪੰਥੁ ਚਲਾਇਆ।। (ਭਾਈ ਗੁਰਦਾਸ
ਜੀ-ਵਾਰ ੧/੪੫)
ਉਸ ਨਿਰਮਲ ਪੰਥ ਨੂੰ ਚਲਾਉਣ ਦੀ ਪਾਤਸ਼ਾਹ ਨੇ ਜੋ ਪਹਿਲੀ ਸ਼ਰਤ ਰੱਖੀ ਉਨ੍ਹਾ
ਪੂਰਨਿਆ ਤੇ ਚਲਣਾ ਹੀ ਅਰੰਭਤਾ ਹੈ।
ਜਉ ਤਉ ਪ੍ਰੇਮ ਖੇਲਣ ਕਾ ਚਾਉ।।
ਸਿਰੁ ਧਰਿ ਤਲੀ ਗਲੀ ਮੇਰੀ ਆਉ।।
ਇਤੁ ਮਾਰਗਿ ਪੈਰੁ ਧਰੀਜੈ।।
ਸਿਰ ਦੀਜੈ ਕਾਣਿ ਨਾ ਕੀਜੈ।। (ਸਲੋਕ ਵਾਰਾ ਤੇ ਵਧੀਕ-ਮਹਲਾ ੧-੧੪੧੦)
ਸਿਰ ਤਲੀ ਤੇ ਰਖਣ ਵਾਲਿਆਂ ਦੀ ਕੌਮ ਦੀ ਨੀਹ ਗੁਰੂ ਨਾਨਕ ਸਾਹਿਬ ਨੇ ਆਪ ਰੱਖ
ਦਿੱਤੀ। ਇਸੇ ਸੱਚ ਤੇ ਪਹਿਰਾ ਦਿੰਦਿਆ ਗੁਰੂ ਨਾਨਕ ਨੇ ਬਾਬਰ ਦੇ ਮੂੰਹ ਤੇ ਹੀ ਉਸਨੂੰ ਜਾਬਰ ਕਹਿ
ਦਿੱਤਾ।
ਸਚ ਕੀ ਬਾਣੀ ਨਾਨਕੁ ਆਖੈ
ਸਚੁ ਸੁਣਾਇਸੀ ਸਚ ਕੀ ਬੇਲਾ।। (ਤਿਲੰਗ ਮਹਲਾ ੧-੭੨੨)
ਗੁਰੂ ਨਾਨਕ ਦੇ ਪਾਏ ਹੋਏ ਪੂਰਨਿਆ ਤੇ ਚਲਦਿਆ ਹੋਇਆ ਪੰਜਵੇ ਜਾਮੇ ਅੰਦਰ
ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇਸ ਦੀ ਹੋਰ ਪ੍ਰੋੜਤਾ ਕਰ ਦਿੱਤੀ:-
ਪਹਿਲਾ ਮਰਣੁ ਕਬੂਲਿ ਜੀਵਨ ਕੀ ਛਡਿ ਆਸ।।
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ।। (ਸਲੋਕ ਮਹਲਾ ੫-੧੧੦੨)
ਪੰਜਵੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਲਾਹੌਰ ਸ਼ਹਿਰ ਅੰਦਰ
ਇਨ੍ਹਾ ਹੀ ਬਚਨਾ ਨੂੰ ਪੂਰਾ ਕਰਕੇ ਵਿਖਾਇਆ ਤੇ ਜਾਮੇ ਸ਼ਹਾਦਤ ਪੀ ਕੇ ਇੱਕ ਨਵਾਂ ਇਤਿਹਾਸ ਰਚ ਦਿੱਤਾ।
ਗੁਰੂ ਪੰਚਮ ਪਾਤਸ਼ਾਹ ਜੀ ਦੀ ਸ਼ਹਾਦਤ ਦੇ ਪ੍ਰਤੀਕਰਮ ਵਿੱਚੋ ਛੇਵੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ
ਸਾਹਿਬ ਮੀਰੀ-ਪੀਰੀ ਦੇ ਮਾਲਕ ਬਣ ਕੇ ਨਿਕਲੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਨਾ ਹੋਈ। ਛੇਵੇ
ਪਾਤਸ਼ਾਹ ਤੋ ਬਾਅਦ ਨੌਵੇ ਜਾਮੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ‘ਬਾਬੇ ਕਿਆ` ਅਤੇ
‘ਬਾਬਰ ਕਿਆ` ਦੀ ਟੱਕਰ ਵਿੱਚ ਦਿੱਲੀ ਜਾ ਕੇ ਬਾਦਸ਼ਾਹ ਔਰੰਗਜੇਬ ਦੇ ਸਿਰ ਤੇ ਆਪਣੀ ਸ਼ਹਾਦਤ ਰੂਪੀ
ਠੀਕਰਾ ਭੰਨ ਦਿੱਤਾ।
ਇਕ ਵਿਦਵਾਨ ਲਿਖਦਾ ਹੈ ਕਿ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ
ਸ਼ਹਾਦਤ ਨੂੰ “ਹਿੰਦ ਦੀ ਚਾਦਰ” ਕਹਿਣਾ ਜਾਂ ਲਿਖਣਾ, ਉਹਨਾ ਨਾਲ ਪੂਰਾ ਇਨਸਾਫ ਨਹੀ ਹੈ।
ਕਿਉਕਿ ਉਸ ਸਮੇ ਦੇ ਮਜਲੂਮ ਹਿੰਦੂ ਸਨ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਉਹਨਾ ਦੀ ਬਾਂਹ ਫੜ ਲਈ।
ਜੇਕਰ ਉਸ ਸਮੇ ਦਾ ਮਜਲੂਮ ਇਸਾਈ ਹੁੰਦਾ, ਪਾਰਸੀ ਹੁੰਦਾ, ਬੋਧੀ ਹੁੰਦਾ ਜਾਂ ਇਸਾਈ ਹੁੰਦਾ ਤਾਂ ਗੁਰੂ
ਸਾਹਿਬ ਉਹਨਾ ਦੀ ਵੀ ਬਾਂਹ ਫੜ ਲੈਦੇ। ਸੋ ਗੁਰੂ ਤੇਗ ਬਹਾਦਰ ਸਾਹਿਬ ਲਈ ਇਹ ਸ਼ਬਦ “ਹਿੰਦ ਦੀ
ਚਾਦਰ” ਢੁਕਵਾ ਨਹੀ ਹੈ, ਉਹਨਾ ਲਈ ਜੋ ਸ਼ਬਦ ਢੁਕਵਾ ਹੈ, ਉਹ ਹੈ:-
ਗੁਰੂ ਤੇਗ ਬਹਾਦਰ ਧਰਮ ਦੀ ਚਾਦਰ
ਜੇਕਰ ਅਜ ਅਸੀ ਧਰਮ ਦੀ ਅਜਾਦੀ ਦਾ ਨਿਘ ਮਾਣ ਰਹੇ ਤਾਂ ਇਹ ਸਿਰਫ ਤਾਂ ਸਿਰਫ
ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਸਦਕਾ ਹੀ ਹੈ।
ਬੁੱਲੇ ਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਥਾਇ ਇੱਕ ਬਾਤ
ਕਹਿੰਦਾ ਹੈ:-
ਨਾ ਬਾਤ ਕਹੂੰ ਅਬ ਕੀ,
ਨਾ ਬਾਤ ਕਹੂੰ ਤਬ ਕੀ।
ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ,
ਤੋ ਸੁੰਨਤ ਹੋਤੀ ਸਭ ਕੀ।
ਇਤਿਹਾਸਿਕ ਗਾਥਾ ਹੀ ਇਥੋ ਆਰੰਭ ਹੁੰਦੀ ਹੈ। ਜੇਕਰ ਸਾਹਿਬ ਸ੍ਰੀ ਗੁਰੂ
ਗੋਬਿੰਦ ਸਿੰਘ ਔਰੰਗਜੇਬ ਦੇ ਜੁਲਮ ਦੇ ਖਿਲਾਫ ਤਲਵਾਰ ਨਾ ਉਠਾਉਦੇ ਤਾਂ ਸ਼ਾਇਦ ਅਜ ਹਿੰਦੁਸਤਾਨ ਦੀ
ਧਰਤੀ ਦੇ ਉਪਰ ਧਰਮ ਦੀ ਅਜਾਦੀ ਦਾ ਕੋਈ ਵੀ ਨਿਘ ਨਾ ਮਾਣ ਰਿਹਾ ਹੁੰਦਾ। ਗੁਰੂ ਗੋਬਿੰਦ ਸਿੰਘ ਜੀ ਦਾ
ਔਰੰਗਜੇਬ ਦੇ ਜੁਲਮਾਂ ਦੇ ਖਿਲਾਫ ਅਵਾਜ ਉਠਾਉਣ ਦਾ ਸਭ ਤੋ ਪਹਿਲਾ ਕਦਮ ਸੀ ਆਪਣੇ ਪਿਤਾ ਸ੍ਰੀ ਗੁਰੂ
ਤੇਗ ਬਹਾਦਰ ਸਾਹਿਬ ਦੀ ਸ਼ਹਾਦਤ, 1675 ਈ: ਨੂੰ ਦਿੱਲੀ ਦੇ ਚਾਂਦਨੀ ਚੌਕ ਵਿਖੇ ਗੁਰੂ ਤੇਗ ਬਹਾਦਰ
ਸਾਹਿਬ ਦੇ ਨਾਲ ਨਾਲ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਦੀਆ ਸ਼ਹਾਦਤਾ ਹੋਈਆ।
ਇਥੇ ਧਿਆਨ ਦੇਣ ਯੋਗ ਹੈ ਕਿ ਅਸੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ
ਨਤਮਸਤਕ ਹੁੰਦਿਆ ਹੋਇਆ ਬਾਕੀ ਤਿੰਨ ਗੁਰਸਿੱਖਾ ਦੀਆ ਸ਼ਹਾਦਤਾਂ ਨੂੰ ਜਾਣੇ-ਅਣਜਾਣੇ ਵਿੱਚ
ਅੱਖੋ-ਪਰੋਖੇ ਕਰ ਜਾਂਦੇ ਹਾਂ। ਕਿਸੇ ਵਿਦਵਾਨ ਨੇ ਲਿਖਿਆ ਹੈ, ਕਿ ਗੁਰੂ ਤੇਗ ਬਹਾਦਰ ਸਾਹਿਬ ਦੀ
ਸ਼ਹਾਦਤ ਦਾ ਦਿਹਾੜਾ ਮਨਾਉਦਿਆਂ ਹੋਇਆ ਅਕਸਰ ਜੈਕਾਰਿਆ ਦੀ ਗੂੰਜ ਵਿੱਚ ਅਸੀ ਭਾਈ ਮਤੀ ਦਾਸ ਜੀ, ਭਾਈ
ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀਆ ਸ਼ਹਾਦਤਾਂ ਦੇ ਪੱਖ ਨੂੰ ਅਣਗੌਲਿਆ ਕਰ ਜਾਂਦੇ ਹਾਂ। ਮੈ
ਬੇਨਤੀ ਕਰਾਂ, ਜਿੰਨੀ ਸਤਿਕਾਰ ਦੀ ਪਾਤਿਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੈ, ਉਨੇ ਹੀ
ਸਤਿਕਾਰ ਦੀਆ ਪਾਤਰ ਬਾਕੀ ਤਿੰਨ ਗੁਰਸਿੱਖਾ ਦੀਆ ਸ਼ਹਾਦਤਾਂ ਵੀ ਹਨ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰਣਜੀਤ ਨਗਾਰਾ ਵੀ ਬਣਾਇਆ,
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਾਜਨਾ ਵੀ ਕੀਤੀ,
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੰਗੀ ਸ਼ਸਤ੍ਰ ਵੀ ਰੱਖੇ,
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਫੌਜਾਂ ਵੀ ਰੱਖੀਆ।
ਬਾਦਸ਼ਾਹ ਔਰੰਗਜੇਬ ਨੂੰ ਅਤੇ ਪਹਾੜੀ ਰਾਜਿਆ ਨੂੰ ਫਿਕਰ ਪੈਣਾ ਸ਼ੁਰੂ ਹੋ ਗਿਆ
ਕਿ ਇਹ ਸਭ ਕੁੱਝ ਸਾਡੀਆ ਰਿਆਸਤਾਂ ਲਈ ਖਤਰਾ ਹੈ, ਇਹ ਸਭ ਕੁੱਝ ਹੁੰਦਾ ਦੇਖ ਕੇ ਪਹਾੜੀ ਰਾਜਿਆ ਨੇ
ਦਿੱਲੀ ਜਾ ਕੇ ਬਾਦਸ਼ਾਹ ਔਰੰਗਜੇਬ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਬਾਦਸ਼ਾਹ ਔਰੰਗਜੇਬ ਜੋ ਕੰਨਾ ਦਾ
ਕੱਚਾ ਵੀ ਸੀ, ਉਸਨੇ ਬਿਨਾਂ ਕੁੱਝ ਸੋਚੇ ਸਮਝੇ ਸਰਹੰਦ ਦੇ ਨਵਾਬ ਵਜੀਰ ਖਾਨ ਦੀ ਡਿਊਟੀ ਲਾ ਦਿੱਤੀ
ਕਿ ਐ ਵਜੀਰ ਖਾਂ। ਤੂੰ ਇਹਨਾ ਬਾਈਧਾਰ ਦੇ ਰਾਜਿਆਂ ਨੂੰ ਨਾਲ ਲੈ ਕੇ ਜਿਵੇ ਕਿਵੇ ਗੁਰੂ ਗੋਬਿੰਦ
ਸਿੰਘ ਨੂੰ ਗ੍ਰਿਫਤਾਰ ਕਰ। ਜੇਕਰ ਗ੍ਰਿਫਤਾਰ ਨਾਂ ਕੀਤਾ ਜਾ ਸਕੇ ਤਾਂ ਘੱਟੋ-ਘਟ ਉਸਦਾ ਸਿਰ ਵੱਢ ਕੇ
ਲੈ ਆ।
ਬਾਦਸ਼ਾਹ ਔਰੰਗਜੇਬ ਦੇ ਨਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਘੱਟੋ-ਘਟ
14 ਜੰਗਾ ਲੜਣੀਆ ਪਈਆ, ਜੋ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਸਨ। ਇਹਨਾ 14 ਜੰਗਾ ਵਿੱਚ ਸ੍ਰੀ ਗੁਰੂ
ਗੋਬਿੰਦ ਸਿੰਘ ਜੀ ਨੇ ਜਿੱਤ ਝੰਡੇ ਲਹਿਰਾ ਦਿੱਤੇ।
ਇਹਨਾ ਪਹਾੜੀ ਰਾਜਿਆਂ ਅਤੇ ਮੁਗਲਾਂ ਵਲੋ ਮਿਲਕੇ ਅਨੰਦਪੁਰ ਸਾਹਿਬ ਨੂੰ ਮਈ
1704 ਤੋ ਲੈ ਕੇ ਦਸੰਬਰ 1704 ਤਕ ਲਗਭਗ ਛੇ-ਸੱਤ ਮਹੀਨੇ ਘੇਰਾ ਵੀ ਪਾਈ ਰੱਖਿਆ ਗਿਆ। ਅੰਦਰ ਰਸਦ
ਪਾਣੀ ਦੀ ਤੋਟ ਵੀ ਆਈ, ਇਤਿਹਾਸ ਵਿੱਚ ਲਿਖਿਆ ਹੈ ਕਿ ਜੋ ਪਾਣੀ ਦਾ ਨਾਲਾ ਅੰਦਰ ਆਉਦਾ ਸੀ ਉਸਦਾ
ਮੂੰਹ ਵੀ ਮੋੜ ਦਿੱਤਾ ਗਿਆ ਜਿਸ ਨਾਲ ਅਨੰਦਪੁਰ ਸਾਹਿਬ ਦੇ ਕਿਲੇ ਅੰਦਰ ਪਾਣੀ ਦੀ ਆਮਦ ਬੰਦ ਹੋ ਗਈ।
ਉਸ ਸਮੇ ਚਾਰ-ਚਾਰ ਸਿੰਘਾ ਦਾ ਜਥਾ ਬਾਹਰ ਪਾਣੀ ਲੈਣ ਲਈ ਜਾਦਾ ਸੀ, ਜਿਨ੍ਹਾ ਵਿਚੋ ਦੋ ਸ਼ਹੀਦ ਹੋ
ਜਾਦੇ ਸੀ ਤੇ ਦੋ ਪਾਣੀ ਲੈ ਕੇ ਵਾਪਸ ਪਰਤਦੇ ਸਨ
ਚਾਰ ਸਿੰਘ ਪਾਣੀ ਕੋ ਜਾਵੈਂ।
ਦੋ ਜੂਝੈਂ, ਦੋ ਪਾਣੀ ਲਿਆਵੈਂ।
ਦੋ ਸਿੰਘ ਹੀ ਵਾਪਸ ਸਾਥੀਆ ਕੋਲ ਪਹੁੰਚ ਕਰਦੇ ਸੀ। ਇਹਨਾ ਹਾਲਾਤਾ ਦੇ ਵਿੱਚ
ਹੀ ਗੁਰੂ ਕਲਗੀਧਰ ਪਾਤਸ਼ਾਹ ਦੇ ਪਾਸ ਸੁਨੇਹਾ ਆ ਰਿਹਾ ਹੈ ਕਿ ਤੁਸੀ ਅਨੰਦਪੁਰ ਨੂੰ ਖਾਲੀ ਕਰ ਦਿਉ,
ਤੁਹਾਨੂੰ ਕੁੱਝ ਨਹੀ ਕਿਹਾ ਜਾਵੇਗਾ। ਪਰ ਕਲਗੀਧਰ ਪਾਤਸ਼ਾਹ ਜੋ ਦੂਰਅੰਦੇਸ਼ ਵੀ ਨੇ, ਕਹਿੰਦੇ ਕਿ
ਮੈਨੂੰ ਇਹਨਾ ਲੋਕਾ ਤੇ ਯਕੀਨ ਨਹੀ ਹੈ। ਇਸ ਸਮੇ ਦੌਰਾਨ ਪਹਾੜੀ ਰਾਜਿਆ ਨੇ ਆਟੇ ਦੀਆ ਗਊਆ ਬਣਾ ਕੇ
ਕਸਮਾ ਵੀ ਖਾਧੀਆ। “ਮਹਿਮਾ ਪ੍ਰਕਾਸ਼” ਵਿੱਚ ਲਿਖਿਆ ਹੈ ਕਿ ਅਨੰਦਗੜ ਕਿਲੇ ਦੇ ਬਾਹਰ ਗਊ ਦੇ
ਗੋਬਰ ਨਾਲ ਇੱਕ ਪਰਚਾ ਵੀ ਲਿਖ ਕੇ ਲਗਾਇਆ ਗਿਆ ਤੇ ਨਾਲ ਇੱਕ ਗਊ ਵੀ ਬੰਨ ਦਿੱਤੀ ਗਈ ਕਿ ਅਸੀ ਗਊ
ਮਾਤਾ ਦੀ ਕਸਮ ਖਾਂਦੇ ਹਾਂ ਕਿ ਤੁਹਾਨੂੰ ਕੁੱਝ ਨਹੀ ਕਿਹਾ ਜਾਵੇਗਾ ਤੁਸੀ ਅਨੰਦਪੁਰ ਨੂੰ ਖਾਲੀ ਕਰ
ਦਿਉ।
ਇਹ ਸਭ ਕੁੱਝ ਵੇਖ ਕੇ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ ਕਿ ਇਹ ਗਊ ਤਾਂ
ਬੇ-ਜੁਬਾਨ ਹੈ, ਇਹ ਤਾਂ ਪਸ਼ੂ ਹੈ। ਨਾ ਇਹ ਕੁੱਝ ਬੋਲ ਸਕਦੀ ਏ ਨਾ ਇਹ ਕੁੱਝ ਸਮਝ ਸਕਦੀ ਏ, ਇਸਨੂੰ
ਛੱਡ ਦਿਉ। ਗੁਰੂ ਕਲਗੀਧਰ ਪਾਤਸ਼ਾਹ ਨੇ ਇਹਨਾ ਪਹਾੜੀ ਰਾਜਿਆ ਵਲੋ ਖਾਧੀਆ ਜਾ ਰਹੀਆ ਕਸਮਾਂ ਤੇ ਰੱਤੀ
ਭਰ ਵੀ ਵਿਸ਼ਵਾਸ ਨਹੀ ਕੀਤਾ। ਗਲ ਅਖੀਰ ਇਥੋ ਤਕ ਚਲੀ ਗਈ ਕਿ ਇਹ ਸਾਰੀ ਵਿਥਿਆ ਬਾਦਸ਼ਾਹ ਔਰੰਗਜੇਬ ਕੋਲ
ਪਹੁੰਚਾ ਦਿੱਤੀ ਗਈ ਕਿ ਗੁਰੂ ਗੋਬਿੰਦ ਸਿੰਘ ਕਿਸੇ ਵੀ ਕੀਮਤ ਤੇ ਅਨੰਦਪੁਰ ਛੱਡਣ ਲਈ ਤਿਆਰ ਨਹੀ ਹੈ।
ਬਾਦਸ਼ਾਹ ਔਰੰਗਜੇਬ ਵਲੋ ਇੱਕ ਖਤ ਲਿਖ ਕੇ ਗੁਰੂ ਸਾਹਿਬ ਨੂੰ ਭੇਜਿਆ ਗਿਆ।
ਜਿਸ ਵਿੱਚ ਉਸਨੇ ਲਿਖਿਆ ਸੀ ਕਿ ਅਸੀ ਕੁਰਾਨ ਦੀ ਕਸਮ ਖਾ ਕੇ ਆਪ ਨਾਲ ਵਾਅਦਾ ਕਰਦੇ ਹਾਂ ਤੁਸੀ
ਅਨੰਦਪੁਰ ਛੱਡ ਕੇ ‘ਦੱਖਣ` ਵਲ ਨੂੰ ਚਲੇ ਜਾਉ, ਤੁਹਾਨੂੰ ਅਤੇ ਤੁਹਾਡੇ ਸਾਥੀਆ ਨੂੰ ਕੁੱਝ ਨਹੀ ਕਿਹਾ
ਜਾਵੇਗਾ।
ਇਸ ਸੁਨੇਹੇ, ਔਰੰਗਜੇਬ ਬਾਦਸ਼ਾਹ ਵਲੋ ਖਾਧੀ ਕਸਮ ਅਤੇ ਅੰਦਰ ਦੇ ਮੌਜੂਦ
ਹਾਲਾਤ ਨੂੰ ਦੇਖਦੇ ਹੋਏ ਸਿੰਘ ਸੂਰਬੀਰ ਸਾਥੀਆ ਨਾਲ ਸਲਾਹ ਕਰਕੇ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ
ਖਾਲੀ ਕਰਨ ਦਾ ਮਨ ਬਣਾ ਲਿਆ। ਪਰ ਕਲਗੀਧਰ ਪਾਤਸ਼ਾਹ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋ ਪਹਿਲਾ
ਉਹਨਾ ਪਹਾੜੀ ਰਾਜਿਆ ਦੀ ਨੀਯਤ ਦਾ ਪਾਜ ਵੀ ਉਘੇੜਨਾ ਚਾਹੁੰਦੇ ਸਨ। ਗੁਰੂ ਨਾਨਕ ਦੇ ਘਰ ਦੀਆ
ਨਿਵੇਕਲੀਆ ਬਾਤਾ ਹਨ ਕਿ ਪਾਖੰਡੀਆ ਦੇ ਪਾਖੰਡ ਦਾ ਪਾਜ ਉਘੇੜਿਆ ਜਾਦਾ ਰਿਹਾ ਹੈ। ਇਥੇ ਮੈ ਆਪ ਜੀ
ਨਾਲ ਇੱਕ ਘਟਨਾ ਜਰੂਰ ਸਾਝੀ ਕਰਦਾ ਜਾਵਾਗਾਂ। ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਜਿਨ੍ਹਾ
ਦੀ ਸਰੀਰਕ ਆਰਜਾ ਲਗਭਗ ਸਵਾ ਕੁ ਸਤ ਸਾਲ ਦੀ ਸੀ ਜਦੋ ਉਹ ਦਿੱਲੀ ਦੇ ਵਿੱਚ ਜੋਤੀ ਜੋਤ ਸਮਾਏ ਸਨ। ਉਸ
ਸਮੇ ਸਿੱਖ ਸੰਗਤਾਂ ਉਹਨਾ ਨੂੰ ਪੁੱਛਦੀਆ ਨੇ “ਸਤਿਗੁਰੂ ਜੀ ਆਪ ਜੀ ਤੋ ਬਾਅਦ ਗੁਰੂ ਕੌਣ ਹੋਵੇਗਾ
ਸੁਰਤ ਕਿਸਨੂੰ ਰਹੇਗੀ। ਇਸ ਲਈ ਸਤਿਗੁਰੂ ਕਦੀ ਵੀ ਬੇ-ਸੁਰਤ ਨਹੀ ਹੋ ਸਕਦੇ। ਸਤਿਗੁਰੂ ਜੀ ਉਸ ਸਮੇ
ਕਹਿਣਾ ਚਾਹੁੰਦੇ ਤਾਂ “ਗੁਰੂ ਤੇਗ ਬਹਾਦਰ” ਵੀ ਕਹਿ ਸਕਦੇ ਸਨ। ਪਰ ਬਾਲਾ ਪ੍ਰੀਤਮ ਜੀ ਨੇ ਦੋ ਸ਼ਬਦ
ਬੋਲੇ “ਬਾਬਾ ਬਕਾਲੇ”।
ਹੁਣ ਇਹ ਦੋ ਸ਼ਬਦ “ਬਾਬਾ ਬਕਾਲੇ” ਬੋਲਣ ਦਾ ਮਤਲਬ ਕੀ ਸੀ। ਉਹ ਇਸ
ਲਈ ਕਿ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਉਹਨਾ ਪਾਖੰਡੀਆ ਦਾ ਭਾਂਡਾ ਭੰਨਣਾ ਚਾਹੁੰਦੇ ਸਨ ਜੋ ਪਾਖੰਡੀ 1664
ਈ: ਤੋ ਲੈ ਕੇ 1665 ਈ: ਤਕ ਲਗਭਗ ਇੱਕ ਸਾਲ ਤਕ 22 ਮੰਜੀਆ ਲਾ ਕੇ 22 ਨਕਲੀ ਗੁਰੂ ਬਣ ਕੇ ਬੈਠ ਗਏ
ਸਨ। ਉਹਨਾ ਪਾਖੰਡੀਆ ਦਾ ਭਾਂਡਾ ਭਾਈ ਮੱਖਣ ਸ਼ਾਹ ਦੇ ਰਾਹੀਂ ਭੰਨਿਆ ਗਿਆ।
ਭਾਈ ਮੱਖਣ ਸ਼ਾਹ ਨੇ ਇਸ ਬਕਾਲੇ ਦੀ ਧਰਤੀ ਤੇ ਹੋਕਾ ਦਿੱਤਾ “ਭੁਲੀਏ
ਸੰਗਤੇ ਸਾਚਾ ਗੁਰੂ ਲਾਧੋ ਰੇ”। ਪਰ ਸਿੱਖ ਕੌਮ ਦੀ ਬਦਕਿਸਮਤੀ ਕਿ ਉਸ ਬਾਬੇ ਬਕਾਲੇ ਦੀ ਧਰਤੀ
ਤੇ ਜਿਥੇ ਮਖੱਣ ਸ਼ਾਹ ਨੇ 22 ਦੇਹਧਾਰੀ ਪਾਖੰਡੀ ਬਾਬਿਆ ਦਾ ਪਾਜ ਉਘੇੜਿਆ ਸੀ ਤੇ ਆਖਿਆ ਸੀ “ਭੁਲੀਏ
ਸੰਗਤੇ ਸਾਚਾ ਗੁਰੂ ਲਾਧੋ ਰੇ”ਉਸੇ ਧਰਤੀ ਦੇ ਮੁੱਢ ਦੇਹਧਾਰੀ ਗੁਰੂ ਡੰਮ ਦਾ ਇੱਕ ਵਿਸ਼ਾਲ ਸੈਂਟਰ
ਵੀ ਸਾਡੇ ਬੇਈਮਾਨ ਆਗੂਆ ਦੀ ਬਦੌਲਤ ਹੋਂਦ ਵਿੱਚ ਆਇਆ ਸੀ। ਸਾਡੇ ਕੌਮੀ ਚੌਧਰੀ ਅਤੇ ਕੌਮੀ ਲੀਡਰਾਂ
ਦੀ ਬਦੌਲਤ ਗੁਰੂ ਡੰਮ ਦਾ ਇੱਕ ਵਿਸ਼ਾਲ ਡੇਰਾ ਉਸਦੇ ਪੈਰਾਂ ਵਿੱਚ ਖੜਾ ਹੋ ਕੇ ਚਲ ਰਿਹਾ ਹੈ।
ਕਿੰਨੀ ਅਗਿਆਨਤਾ ਹੈ ਸਾਡੀ, ਪਰ ਅਜ ਜਰੂਰਤ ਹੈ ਮੱਖਣ ਸ਼ਾਹ ਵਰਗੀ ਸੋਚ ਦੀ ਕਿ
“ਭੁਲੀਏ ਸੰਗਤੇ ਸਾਚਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਲਾਧੋ ਰੇ। “ਕਿਉਕਿ ਦੁਨੀਆ ਵਿੱਚ
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੋ ਵੱਡਾ ਤੇ ਸੱਚਾ ਗੁਰੂ ਨਾ ਕੋਈ ਸੀ, ਨਾ ਹੋ ਸਕਦਾ ਹੈ। ਪਰ
ਸਾਡੀ ਬਦਕਿਸਮਤੀ ਹੈ ਕਿ ਗੁਰਬਾਣੀ ਦੀਆ ਪੰਕਤੀਆ ਲੈ ਲੈ ਕੇ ਸਾਡੀਆ ਅੱਖਾ ਦੇ ਸਾਹਮਣੇ ਕੁੱਝ ਲੋਕ
ਗੁਰੂ ਡੰਮ ਚਲਾਈ ਜਾ ਰਹੇ ਹਨ। ਭੁੱਲ ਗਏ ਨੇ ਉਹ ਲੋਕ, ਜੋ ਮੇਰੇ ਸਾਹਿਬ ਕਹਿੰਦੇ ਨੇ:-
ਚੋਰ ਕੀ ਹਾਮਾ ਭਰੇ ਨਾ ਕੋਇ।।
ਚੋਰੁ ਕੀਆ ਚੰਗਾ ਕਿਉ ਹੋਇ।। (ਧਨਾਸਰੀ ਮਹਲਾ ੧-੬੬੨)
ਉਹ ਚੋਰ ਲੋਕ ਆਪਣੀਆ ਆਪਣੀਆ ਚੋਰੀ ਦੀਆ ਗੱਦੀਆ (ਦੁਕਾਨਾ) ਚਲਾਈ ਜਾ ਰਹੇ ਨੇ
ਤੇ ਅਸੀ ਅਵੇਸਲੇ ਹੋ ਕੇ ਸੁੱਤੇ ਪਏ ਹਾਂ।
ਮੈ ਬੇਨਤੀ ਕਰ ਰਿਹਾ ਸੀ ਕਿ ਭਾਵੇ ਬਾਲਾ ਪ੍ਰੀਤਮ ਜੀ ਨੇ ਪਾਖੰਡ ਦਾ ਭਾਂਡਾ
ਭੰਨਿਆ ਬਾਬੇ ਬਕਾਲੇ ਵਿੱਚ ਤੇ ਇਧਰ ਅਜ ਕਲਗੀਧਰ ਪਾਤਸ਼ਾਹ ਵੀ ਇਹਨਾ ਪਹਾੜੀ ਰਾਜਿਆ ਦੀਆ ਝੂਠੀਆ ਕਸਮਾ
ਦਾ ਭਾਂਡਾ ਭੰਨ ਰਹੇ ਨੇ।
ਕਲਗੀਧਰ ਪਾਤਸ਼ਾਹ ਨੇ ਘੇਰਾ ਪਾ ਕੇ ਖੜੇ ਦੁਸ਼ਮਣਾ ਕੋਲੋ ਕੁੱਝ ਖੱਚਰਾ ਤੇ
ਘੋੜੇ ਅੰਦਰ ਭੇਜਣ ਦੀ ਮੰਗ ਕਰ ਦਿੱਤੀ ਤੇ ਕਿਹਾ ਅਸੀ ਸਮਾਨ ਲੈ ਕੇ ਜਾਣਾ ਹੈ, ਅਸੀ ਕਿਲੇ ਨੂੰ ਖਾਲੀ
ਕਰਨ ਲਈ ਤਿਆਰ ਹਾਂ। ਪਹਾੜੀ ਰਾਜਿਆ ਨੇ ਖੱਚਰਾ ਤੇ ਘੋੜੇ ਕਿਲ੍ਹੇ ਅੰਦਰ ਭੇਜ ਦਿੱਤੇ ਤੇ ਕੀਰਤਪੁਰ
ਵਾਲੇ ਪਾਸਿਉ ਰਸਤਾ ਖਾਲੀ ਕਰਦੇ ਹੋਏ ਘੇਰਾ ਚੁੱਕ ਦਿੱਤਾ ਗਿਆ।
ਹੁਣ ਕਲਗੀਧਰ ਪਾਤਸ਼ਾਹ ਨੇ ਸਿੰਘਾ ਨੂੰ ਹੁਕਮ ਕਰਕੇ ਜੋ ਕਿਲ੍ਹੇ ਅੰਦਰ
ਕੂੜ-ਕਬਾੜ, ਟੁੱਟਾ-ਫੁੱਟਾ ਸਮਾਨ ਅਤੇ ਘੋੜਿਆ ਦੀਆ ਲਿੱਦਾ ਆਦਿਕ ਸਭ ਕੁੱਝ ਘੋੜਿਆ-ਖੱਚਰਾ ਉਪਰ ਲੱਦ
ਕੇ ਉਪਰ ਕੀਮਤੀ ਦੁਸ਼ਾਲੇ ਪਾ ਕੇ, ਉਪਰ ਇਕ-ਇਕ ਮਸ਼ਾਲ ਜਗਾ ਕੇ ਰਾਤ ਦੇ ਹਨੇਰੇ ਵਿੱਚ ਕਿਲੇ ਤੋ ਬਾਹਰ
ਕੱਢ ਦਿੱਤਾ। ਪਹਾੜੀ ਫੌਜਾਂ ਦੀ ਨੀਯਤ ਪਹਿਲਾ ਤੋ ਹੀ ਠੀਕ ਨਹੀ ਸੀ। ਉਹਨਾ ਨੇ ਜਦੋ ਤੱਕਿਆ ਕਿ ਇੰਨੇ
ਕੀਮਤੇ ਪਸ਼ਮੀਨੇ ਜੋ ਕਿ ਮਸ਼ਾਲਾ ਦੀ ਰੋਸ਼ਨੀ ਨਾਲ ਚਮਕ ਰਹੇ ਸਨ। ਇਹ ਸਾਰਾ ਖਜਾਨਾ ਗੁਰੂ ਜੀ ਨੇ ਇਨ੍ਹਾ
ਉਪਰ ਲੱਦ ਕੇ ਕੱਢਿਆ ਹੈ। ਇਹ ਸਭ ਦੇਖ ਕੇ ਵੈਰੀਆ ਨੂੰ ਖਾਧੀਆਂ ਕਸਮਾ ਭੁੱਲ ਗਈਆ। ਉਹਨਾ
ਘੋੜਿਆ-ਖੱਚਰਾ ਤੇ ਲੱਦਿਆ ਕੀਮਤੀ ਖਜਾਨਾ ਲੁੱਟਣ ਲਈ ਇੱਕ ਦੂਜੇ ਤੋ ਅੱਗੇ ਅੱਗੇ ਹੋ ਕੇ ਟੁੱਟ ਕੇ ਪੈ
ਗਏ, ਪਰ ਉਹਨਾ ਦੇ ਹੱਥ ਸ਼ਰਮਿੰਦਗੀ ਤੇ ਬੇ-ਇਜਤੀ ਤੋ ਸਿਵਾ ਕੁੱਝ ਵੀ ਨਾ ਆਇਆ। ਜਦੋ ਦਿਨ ਚੜਿਆ ਤਾਂ
ਹਰ ਕੋਈ ਆਪ ਸਚਾ ਹੋਣ ਲਈ ਇੱਕ ਦੂਸਰੇ ਨੂੰ ਪੁੱਛਦਾ ਹੈ “ਤੈਨੂੰ ਕੀ ਮਿਲਿਆ, ਤੈਨੂੰ ਕੀ ਮਿਲਿਆ?
“ਪਰ ਸ਼ਰਮ ਤੇ ਬੇ-ਇਜਤੀ ਦੇ ਮਾਰੇ ਇੱਕ ਦੂਜੇ ਨੂੰ ਕੋਈ ਕੁੱਝ ਨਾ ਦੱਸ ਸਕੇ ਕਿ ਕੀ ਮਿਲਿਆ ਹੈ
ਕਿਉਕਿ ਕੂੜ ਕਬਾੜ ਅਤੇ ਖੱਚਰਾ ਘੋੜਿਆ ਦੀਆ ਲਿੱਦਾ ਹੀ ਹੱਥ ਆਈਆ ਸਨ। ਇਸ ਤਰਾ ਕਲਗੀਧਰ ਪਾਤਸ਼ਾਹ ਨੇ
ਇਹਨਾ ਲੋਕਾ ਦੇ ਪਾਖੰਡ ਦਾ ਭਾਂਡਾ ਭੰਨ ਕੇ ਸਿੱਖਾ ਨੂੰ ਦਸ ਦਿੱਤਾ ਕਿ ਇਹਨਾ ਝੂਠੀਆ ਕਸਮਾਂ ਖਾਣ
ਵਾਲੇ ਲੋਕਾ ਦਾ ਪੈਸੇ, ਧਨ ਦੌਲਤ ਲਈ ਈਮਾਨ ਕਿਸ ਤਰਾ ਗਿਰ ਸਕਦਾ ਹੈ। ਭਾਵੇ ਪਾਤਸ਼ਾਹ ਨੇ ਅਨੰਦਪੁਰ
ਸਾਹਿਬ ਖਾਲੀ ਕਰਨਾ ਹੀ ਸੀ।
ਹੁਣ ਕਲਗੀਧਰ ਪਾਤਸ਼ਾਹ ਨੇ ਸੂਰਬੀਰ ਸਾਥੀਆ ਨਾਲ ਸਲਾਹ ਮਸ਼ਵਰਾ ਕਰਕੇ ਅਨੰਦਪੁਰ
ਸਾਹਿਬ ਛੱਡਣ ਦਾ ਫੈਸਲਾ ਲੈ ਲਿਆ। ਇਤਿਹਾਸਿਕ ਤੱਥਾ ਅਨੁਸਾਰ ਜਦੋ ਪਾਤਸ਼ਾਹ ਨੇ ਅਨੰਦਪੁਰ ਸਾਹਿਬ
ਛੱਡਣ ਦਾ ਪ੍ਰਣ ਕੀਤਾ ਸੀ ਤਾਂ ਇੱਕ ਮੁਸਲਮਾਨ ਮੌਲਵੀ ਜੋ ਬਾਅਦ ਵਿੱਚ ਗੁਰੂ ਸਾਹਿਬ ਦਾ ਸ਼ਰਧਾਲੂ ਬਣ
ਗਿਆ ਸੀ, ਉਸਦੇ ਸਾਥੀ ਕਹਿਣ ਲਗੇ, “ਪੀਰ ਜੀ! ਅਸੀ ਤਾ ਆਪ ਜੀ ਦੇ ਪਿਛੇ ਚਲਦੇ ਹਾਂ, ਪਰ ਤੁਸੀ
ਕਿਸਦੇ ਪਿਛੇ ਚਲਦੇ ਪਏ ਹੋ