ਆਦਿ ਸਚੁ
(ਕਿਸ਼ਤ
ਦੂਜੀ)
ਵੀਰ ਭੁਪਿੰਦਰ
ਸਿੰਘ
ਕਿਸੇ ਵੀ ਦੇਸ਼, ਕਿਸੇ ਵੀ ਜਗ੍ਹਾ, ਕਿਸੇ ਵੀ ਇਕੱਠ ਜਾਂ ਬੋਲੀ ਰਾਹੀਂ ਸੱਚ ਪਰਚਾਰਿਆ ਜਾਏਗਾ ਤਾਂ
ਕਰਤਾ ਪੁਰਖੁ ਵਾਲੇ, ਆਦਿ ਸਚੁ ਵਾਲੇ ਰੱਬ ਜੀ ਹੀ ਬਿਆਨ ਹੋਣਗੇ। ਸੋ ਇਸ ਕਰਕੇ ਆਦਿ ਸਚੁ .... ਹੋਸੀ
ਭੀ ਸਚੁ ਵਾਲੇ ਰੱਬ ਜੀ ਉੱਤੇ ਵਿਸ਼ਵਾਸ ਰੱਖਣ ਵਾਲੇ ਮਨੁੱਖ ਨੂੰ ਰਤੀ ਵੀ ਫਿ਼ਕਰ ਨਹੀਂ ਹੋਵੇਗੀ ਕਿ
ਮੇਰੇ ਰੱਬ ਜੀ ਨੂੰ ਮਾਰ ਦਿੱਤਾ, ਸਾੜ ਦਿੱਤਾ ਜਾਂ ਡੁਬਾ ਦਿੱਤਾ। ‘ਆਦਿ ਸਚੁ’ ਵਾਲੇ ਰੱਬ ਜੀ ਦੇ
ਪਿਆਰੇ ਨੂੰ ਦ੍ਰਿੜ ਪੱਕਾ ਵਿਸ਼ਵਾਸ ਹੁੰਦਾ ਹੈ ਕਿ ਭਾਵੇਂ ਕੋਈ ਕੋਝੀ ਬਿਰਤੀ ਕਾਰਨ ਸਭ ਕੁਝ ਜਲਾ ਕੇ
ਦਫ਼ਨਾ ਕੇ, ਮੁਕਾਉਣ ਦਾ ਕੋਝਾ ਜਤਨ ਪਿਆ ਕਰੇ ਲੇਕਿਨ ਸਦੀਵੀ ਸੱਚ, ਰੱਬ ਜੀ ਅਤੇ ਉਨ੍ਹਾਂ ਦੇ ਧਰਮ
ਨੂੰ, ਫਲਸਫੇ ਨੂੰ ਕੋਈ ਨਹੀਂ ਮੁਕਾ ਸਕਦਾ।
ਕਾਸ਼ ! ਨਾਨਕ ਪਾਤਸ਼ਾਹ ਦਾ ਇਹ ਸੁਨੇਹਾ ਅੱਜ ਦੀ ਸੜਦੀ ਬਲਦੀ ਲੋਕਾਈ ਸਮਝ ਲਵੇ। ਇਸ ਦੁਨੀਆ ਵਿਚੋਂ
ਝਗੜੇ ਮੁੱਕ ਜਾਣਗੇ, ਮਜ਼੍ਹਬੀ ਵੱਖਵਾਦ, ਫਸਾਦ ਮੁੱਕ ਜਾਣਗੇ। ਕੋਈ ਕਿਸੇ ਦੇ ਧਾਰਮਿਕ ਸਥਾਨਾਂ,
ਪੁਸਤਕਾਂ ਜਾਂ ਮਨੁੱਖਾਂ ਨੂੰ ਸਾੜੇਗਾ ਨਹੀਂ, ਮਾਰੇਗਾ ਨਹੀਂ, ਮੁਕਾਏਗਾ ਨਹੀਂ ਕਿਉਂਕਿ ਸਭ ਦੇ
ਪਿੱਛੇ ‘ਆਦਿ ਸਚੁ’ ਰੱਬ ਜੀ ਨਜ਼ਰ ਆਉਣਗੇ। ਅਸੀਂ, ਸਾਡੀ ਨਸਲ ਅਤੇ ਸਾਡਾ ਵੰਸ਼ ਭਾਵੇਂ ਕੁਝ ਵੀ ਨਹੀਂ
ਰਹੇਗਾ ਤਾਂ ਵੀ ‘ਹੋਸੀ ਭੀ ਸਚੁ’ ਵਾਲੇ ਰੱਬ ਜੀ ਜ਼ਰੂਰ ਰਹਿਣਗੇ।
ਹੁਣ ਤੱਕ ਅਸੀਂ ਇਹ ਵਿਚਾਰ ਆਏ ਹਾਂ ਕਿ ਰੱਬ ਜੀ ਜੰਮਦੇ ਮਰਦੇ ਨਹੀਂ ਹਨ, ਉਹ ਰੱਬ ਜੀ ਆਦਿ ਤੋਂ
ਸੱਚੇ ਹਨ ਅਤੇ ਹਮੇਸ਼ਾ ਲਈ ਵੀ ਸੱਚ ਹੀ ਰਹਿਣਗੇ। ਪਰ ਉਹ ਕੈਸੇ ਵਾਲੇ ਰੱਬ ਜੀ ਹਨ ਜੋ ਇਸ ਸ੍ਰਿਸ਼ਟੀ
ਤੋਂ ਵੱਖਰੇ, ਕਿਤੇ ਸੱਤ ਅਸਮਾਨਾਂ ਤੋਂ ਉੱਪਰ ਲੁਕ ਕੇ ਬੈਠੇ ਹੋਏ ਹਨ ?
ਗੁਰਮਤ ਮਨੁੱਖ ਦੀ ਸੋਝੀ ਅਤੇ ਆਤਮ ਕਲਿਆਣਤਾ ਲਈ ਇਹ ਦੱਸਦੀ ਹੈ ਕਿ ਰੱਬ ਜੀ ਦਾ ਰੰਗ, ਰੂਪ, ਲਿੰਗ
ਜਾਂ ਖ਼ਾਸ ਆਕ੍ਰਿਤੀ ਨਹੀਂ ਹੈ ਅਤੇ ਨਾ ਹੀ ਉਹ ਕਿਸੇ ਖ਼ਾਸ ਥਾਂ ’ਤੇ ਬਿਰਾਜੇ ਹੋਏ ਹਨ। ਨਾਲ ਹੀ
ਗੁਰਮਤ ਇਹ ਦੱਸਦੀ ਹੈ ਕਿ ਰੱਬ ਜੀ ਖੰਡਾਂ-ਬ੍ਰਹਮੰਡਾਂ, ਜਲ-ਥਲ, ਪੱਤੇ-ਪੱਤੇ ਭਾਵ ਸਭ ਜਗ੍ਹਾ ਅਤੇ
ਹਰੇਕ ਮਨੁੱਖ ਵਿਚ ਹਾਜ਼ਰ ਨਾਜ਼ਰ ਹਨ। ਮਨੁੱਖ ਇਸ ਤੱਥ ਨੂੰ ਨਾ ਸਮਝਣ ਕਾਰਨ, ਸੱਤਵੇਂ ਅਸਮਾਨ ’ਤੇ
ਲੁਕੇ ਹੋਏ ਰੱਬ ਜੀ ਨੂੰ ਤਾਂ ਪ੍ਰਵਾਨ ਕਰ ਲੈਂਦਾ ਹੈ ਪਰ ਹਰ ਜਗ੍ਹਾ ਹਾਜ਼ਰ ਨਾਜ਼ਰ ਵਾਲੇ ਰੱਬ ਜੀ ਨੂੰ
ਮਹਿਸੂਸ ਨਹੀਂ ਕਰ ਪਾਉਂਦਾ। ਗੁਰਮਤ ਦਾ ਸਭ ਤੋਂ ਪਹਿਲਾ ਸਿਧਾਂਤ ਹੀ ਇਥੋਂ ਸ਼ੁਰੂ ਹੁੰਦਾ ਹੈ ਕਿ ਰੱਬ
ਜੀ ਇਕ ਹਨ, ਦੋ ਜਾਂ ਅਨੇਕ ਨਹੀਂ। ਰੱਬ ਇਕ ਹੈ। ਇਸ ਨਿਰੋਲ ਸੱਚ ਨੂੰ ਦੁਨੀਆ ਦੇ ਕਿਸੇ ਵੀ ਥਾਂ ’ਤੇ
ਰਹਿਣ ਵਾਲੇ ਮਨੁੱਖ ਝੁਠਲਾ ਨਹੀਂ ਸਕਦੇ ਅਤੇ ਨਾ ਹੀ ਇਸ ਸੱਚ ਤੋਂ ਮੁਨਕਰ ਹੋ ਸਕਦੇ ਹਨ।
ਜੇਕਰ ਇਹ ਵਿਸ਼ਵਾਸ ਸਾਡੇ ਹਿਰਦੇ ਦੀ ਡੁੰਘਾਈ ਤੱਕ ਬੈਠ ਜਾਵੇ ਕਿ ਰੱਬ ਜੀ ਕੇਵਲ ਇਕ ਹੀ ਹਨ ਤਾਂ ਫਿਰ
ਇਹ ਸਵਾਲ ਉੱਠ ਸਕਦਾ ਹੈ ਕਿ ਉਹ ਸੱਤਵੇਂ ਅਸਮਾਨ ’ਤੇ ਲੁਕੀ ਹੋਈ ਕੋਈ ਗੈਬੀ ਤਾਕਤ ਹਨ ਜਾਂ ਇਸ
ਸ੍ਰਿਸ਼ਟੀ ਵਿਚ ਹਾਜ਼ਰ ਨਾਜ਼ਰ ਰੂਪ ਵਿਚ ਹਨ ?
ਗੁਰੂ ਨਾਨਕ ਪਾਤਸ਼ਾਹ ਇਸ ਬੁਝਾਰਤ ਨੂੰ ਬੜੇ ਸੌਖੇ ਢੰਗ ਨਾਲ ਸਮਝਾਉਂਦੇ ਹਨ ਕਿ ਪ੍ਰਮਾਤਮਾ ਨੂੰ
ਨਿਰਗੁਣ ਅਤੇ ਸਰਗੁਣ ਰੂਪ ਵਿਚ ਕਿਵੇਂ ਮਹਿਸੂਸ ਕਰੀਦਾ ਹੈ। ਸਰਗੁਣ ਰੂਪ ਵਿਚ ਰੱਬ ਜੀ ਦਾ ਮਤਲਬ, ਇਕ
ਰੱਬ ਦੀ ਜੋਤ, ਜੋ ਕਿ ਸਾਰੇ ਮਨੁੱਖਾਂ, ਜੀਵ-ਜੰਤਾਂ ਵਿਚ ਮੌਜੂਦ ਹੈ, ਸਭ ਦੇ ਰੂਪ ਵਿਚ, ਹਿਰਦੇ ਵਿਚ
ਉਹੀ ਇਕੋ ਰੱਬ ਜੀ ਹਨ।
ਨਿਰਗੁਣ ਰੂਪ - ਸਾਰੀ ਸ੍ਰਿਸ਼ਟੀ ਵਿਚ ਜੋ ਨਿਯਮ, ਹੁਕਮ, ਕਾਨੂੰਨ ਚਲ
ਰਿਹਾ ਹੈ, ਉਸ ਨਿਰਪੱਖੀ ਅਤੇ ਇਕਸਾਰਤਾ ਵਾਲੇ ਕਾਨੂੰਨ, ਹੁਕਮ ਦੀ ਤਾਕਤ ਨੂੰ ਹੀ ਰੱਬ ਜੀ ਕਹਿੰਦੇ
ਹਨ।
ਇਸ ਹੁਕਮ, ਨਿਯਮ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ। ਸਾਰੀ ਦੁਨੀਆ ਨੂੰ ਇਸ ਅਨੁਸਾਰ ਹੀ
ਜਿਊਣਾ ਪੈਂਦਾ ਹੈ।‘‘ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨਾ ਕੋਇ’’
ਅਨੁਸਾਰ ਸਾਰਿਆਂ ਨੂੰ ਰੱਬੀ ਹੁਕਮ ਦੇ ਅਧੀਨ ਹੀ ਚੱਲਣਾ ਪੈਂਦਾ ਹੈ। ਇਹ ਰੱਬੀ ਨਿਯਮ, ਕਿਸੇ ਵੀ
ਮਜ਼ਬ, ਫਿਰਕੇ, ਧੜੇ, ਦੇਸ਼, ਜਾਤ ਜਾਂ ਰੰਗ ਨਸਲ ਦਾ ਪੱਖਪਾਤ ਨਹੀਂ ਕਰਦਾ। ਇਥੋਂ ਤੱਕ ਹੀ ਨਹੀਂ ਬਲਕਿ
ਅਖੌਤੀ ਨਾਸਤਕ, ਪਾਪੀ-ਪੁੰਨੀ, ਧਰਮੀ-ਅਧਰਮੀ ਸਭ ਵਾਸਤੇ ਰੱਬੀ ਨਿਯਮ ਇਕਸਾਰ, ਨਿਰਪੱਖ ਹੋ ਕੇ ਹੀ
ਵਾਪਰਦਾ ਹੈ। ਗੁਰਬਾਣੀ ਵਿਚ ਆਉਂਦਾ ਹੈ ‘‘ਤੇਰੈ ਘਰਿ ਸਦਾ ਸਦਾ ਹੈ
ਨਿਆਉ’’ (ਗੁਰੂ ਗ੍ਰੰਥ ਸਾਹਿਬ, ਪੰਨਾ : 376) ਭਾਵ ਰੱਬੀ ਹੁਕਮ ਨਿਯਮ ਵਿਚ ਕਦੀ ਵੀ ਕਿਸੇ
ਵੀ ਕਾਰਨ ਬੇਨਿਆਈ ਬਦਲਾਹਟ ਨਹੀਂ ਹੁੰਦੀ ਹੈ। ਜੋ ਮਨੁੱਖ ਇਹ ਅੰਧ-ਵਿਸ਼ਵਾਸ ਰੱਖਦੇ ਹਨ ਕਿ ਸਾਡੇ
ਮਜ਼੍ਹਬ, ਧੜੇ ਜਾਂ ਅਖੌਤੀ ਸੰਤ, ਬਾਬੇ ਦੀ ਕਰਾਮਾਤ ਕਰਕੇ ਰੱਬੀ ਨਿਯਮ ਬਦਲ ਜਾਂਦਾ ਹੈ ਤਾਂ ਉਹ ਆਪਣੇ
ਅੰਧ ਵਿਸ਼ਵਾਸ ਨੂੰ ਬਹੁ-ਗਿਣਤੀ ਦੀਆਂ ਵੋਟਾਂ ਕਾਰਨ ਉ਼ਠਬਸੱਚੀ ਆਵਾਜ਼ ਵਿਚ ਤਾਂ ਪ੍ਰਚਾਰ ਸਕਦੇ ਹਨ ਪਰ
ਕਿਸੇ ਅਖੌਤੀ ਅਵਤਾਰ ਜਾਂ ਸੰਤ ਬਾਬੇ ਦੀਆਂ ਕਰਾਮਾਤਾਂ ਨਾਲ ਰੱਬੀ ਨਿਯਮ ਬਦਲਦੇ ਨਹੀਂ। ਕਿਉਂਕਿ
ਰੱਬੀ ਨਿਯਮ ਅਤੇ ਹੁਕਮ ਕਿਸੇ ਦੀ ਧਾਰਮਕਤਾ ਜਾਂ ਅਧਾਰਮਕਤਾ ਦੇ ਮੁਥਾਜ ਨਹੀਂ ਹੁੰਦੇ। ਇਹੀ ਰੱਬੀ
ਹੁਕਮ ਅਤੇ ਨਿਯਮ ਸ਼ੁਰੂ ਤੋਂ ਆਦਿ ਤੋਂ ਅਤੇ ਜੁਗਾਂ-ਜੁਗਾਂ ਤੋਂ ਸੱਚ ਹੋ ਕੇ ਇਸ ਸ੍ਰਿਸ਼ਟੀ ਉੱਤੇ
ਵਾਪਰ ਰਹੇ ਹਨ ਅਤੇ ‘ਹੋਸੀ ਭੀ ਸਚੁ’ ਅਨੁਸਾਰ ਹਮੇਸ਼ਾ ਲਈ ਸੱਚ ਹੋ ਕੇ ਵਾਪਰਦੇ ਰਹਿਣਗੇ। ਮਿਸਾਲ ਦੇ
ਤੌਰ ’ਤੇ, ਇਹ ਨਹੀਂ ਹੋ ਸਕੇਗਾ ਕਿ ਇਕ ਸੇਬ ਜਾਂ ਕਿਸੇ ਚੀਜ਼ ਨੂੰ ਹੱਥੋਂ ਛੱਡੀਏ ਤੇ ਉਹ ਹੇਠਾਂ
ਡਿੱਗਣ ਦੀ ਬਜਾਇ ਉ਼ਠਬਸੱਪਰ ਚਲੀ ਜਾਏ। ਇਹ ਨਹੀਂ ਹੋ ਸਕੇਗਾ ਕਿ ਪਾਣੀ ਨੂੰ ਛੱਡੀਏ ਤਾਂ ਉਹ ਨਿਵਾਣ
ਵਲ ਜਾਣ ਦੀ ਬਜਾਇ ਉ਼ਠਬਸੱਪਰ ਵੱਲ ਵਗਣਾ ਸ਼ੁਰੂ ਹੋ ਜਾਵੇ।
‘ਬੀਜੇ ਬਿਖੁ ਮੰਗੈ ਅੰਮ੍ਰਿਤੁ ਵੇਖਹੁ ਏਹੁ ਨਿਆਉ।।’ (ਗੁਰੂ ਗ੍ਰੰਥ
ਸਾਹਿਬ, ਪੰਨਾ : 474) ਮੁਤਾਬਕ ਇਹ ਕਦੀ ਨਹੀਂ ਹੋ ਸਕੇਗਾ ਕਿ ਮਨੁੱਖ ਵਲੋਂ ਬਿਖ ਬੀਜਿਆ
ਜਾਏ ਪਰ ਅੰਮ੍ਰਿਤ ਰੂਪੀ ਫਲਾਂ ਦੀ ਆਸ ਕਰੇ। ਰੱਬੀ ਰਜ਼ਾ ਅਨੁਸਾਰ ਕਿਸਾਨ ਖੇਤੀ ਕਰਦਾ ਹੈ। ਉਸਨੂੰ
ਪੱਕਾ ਵਿਸ਼ਵਾਸ ਹੈ ਕਿ ਕਿੱਕਰ ਬੀਜ ਕੇ ਗੰਨਾ, ਚਾਵਲ ਜਾਂ ਕਣਕ ਕਦੀ ਨਹੀਂ ਉ਼ਠਬਸੱਗਦੀ ਕਿਉਂਕਿ ਰੱਬੀ
ਨਿਯਮ ਸੱਚ ਹੈ - ਕਿਸੇ ਵੀ ਜਪ, ਤਪ, ਕਰਮ ਕਾਂਡ ਜਾਂ ਵਾਸਤੂ ਕਲਾ, ਫੈਂਗ ਸ਼ੂਈ ਬਾਬੇ ਜਾਂ ਅਵਤਾਰ ਦੀ
ਕਰਾਮਾਤ ਨਾਲ ਨਿਯਮ ਨਹੀਂ ਬਦਲਦੇ।
ਰੱਬੀ ਨਿਯਮਾਂ ਅਨੁਸਾਰ ਇਸ ਸ੍ਰਿਸ਼ਟੀ ਉੱਤੇ ਸਭ ਕੁਝ ਨਿਰਪੱਖ ਅਤੇ ਨਿਰੋਲ ਸੱਚ ਹੋ ਕੇ ਵਾਪਰਦਾ ਹੈ।
ਇਸ ਕਰਕੇ ਇਸ ਧਰਤੀ ਜਾਂ ਸ੍ਰਿਸ਼ਟੀ ’ਤੇ ਕੋਈ ਵੀ ‘ਅਨਹੋਣੀ’ ਕਦੀ ਵੀ, ਕਿਤੇ ਵੀ ਨਹੀਂ ਹੋ ਸਕਦੀ। ਕਈ
ਲੋਕੀ ਇਸ ਭੁਲੇਖੇ ਵਿਚ ਪੈ ਜਾਂਦੇ ਹਨ ਕਿ ਉਨ੍ਹਾਂ ਦੇ ਪੀਰ ਫਕੀਰ ਜਾਂ ਅਖੌਤੀ ਸੰਤ, ਬ੍ਰਹਮ ਗਿਆਨੀ
ਕਰਾਮਾਤਾਂ ਕਰਕੇ ਹੋਣੀ ਨੂੰ ਅਨਹੋਣੀ ਅਤੇ ਅਨਹੋਣੀ ਨੂੰ ਹੋਣੀ ਵਿਚ ਬਦਲ ਦਿੰਦੇ ਹਨ ਜਾਂ ਬਦਲ ਸਕਦੇ
ਹਨ। ਪਰ ਸਾਰੀ ਗੱਲ ਦੀ ਗਹਿਰਾਈ ਤੱਕ ਪੁੱਜਿਆਂ ਪਤਾ ਲੱਗਦਾ ਹੈ ਕਿ ਜੋ ਕੁਝ ਵੀ ਵਾਪਰਦਾ ਹੈ ਜਾਂ
ਵਾਪਰਿਆ ਸੀ, ਉਹ ਸਭ ਕੁਝ ਸੱਚੇ ਰੱਬ ਜੀ ਦੇ ਅਟੱਲ ਹੁਕਮ ਅਧੀਨ ਹੀ ਵਾਪਰਦਾ ਹੈ। ਗੁਰਬਾਣੀ ਵਿਚ
ਆਉਂਦਾ ਹੈ :-
ਮੇਰੇ ਹਰਿ ਜੀਉ ਸਭੁ ਕੋ ਤੇਰੈ ਵਸਿ।।
(ਗੁਰੂ ਗ੍ਰੰਥ ਸਾਹਿਬ, ਪੰਨਾ : 736)
ਭਾਵ ਸਭ ਕੁਝ ਰੱਬੀ ਨਿਯਮ ਦੇ ਵੱਸ ਹੈ।
ਕਿਆ ਕਹੀਐ ਕਿਛੁ ਕਹੀ ਨਾ ਜਾਇ।।
ਜੋ ਕਿਛੁ ਅਹੈ ਸਭ ਤੇਰੀ ਰਜਾਇ।।ਰਹਾਉ।।
ਜੋ ਕਿਛੁ ਕਰਣਾ ਸੁ ਤੇਰੈ ਪਾਸਿ।।
ਕਿਸੁ ਆਗੈ ਕੀਚੈ ਅਰਦਾਸਿ।।
(ਗੁਰੂ ਗ੍ਰੰਥ ਸਾਹਿਬ, ਪੰਨਾ : 1125)
ਇਨ੍ਹਾਂ ਸ਼ਬਦਾਂ ਰਾਹੀਂ ਗੁਰੂ ਪਾਤਸ਼ਾਹ ਇਹੋ ਦ੍ਰਿੜ ਕਰਾਉਂਦੇ ਹਨ ਕਿ ਸ੍ਰਿਸ਼ਟੀ ’ਤੇ ਜੋ ਹੋ ਰਿਹਾ ਹੈ
ਸਭ ਕੁਝ ਰੱਬੀ ਨਿਯਮ ਭਾਵ ਰੱਬੀ ਰਜ਼ਾ ਅਨੁਸਾਰ ਹੀ ਹੋ ਰਿਹਾ ਹੈ।
ਕਰਾਮਾਤਾਂ ਕਰਨ ਵਾਲੇ, ਹੋਣੀ ਨੂੰ ਅਨਹੋਣੀ ਜਾਂ ਅਨਹੋਣੀ ਨੂੰ ਹੋਣੀ ਵਿਚ ਬਦਲ ਦੇਣ ਦੇ ਝੂਠੇ ਦਾਅਵੇ
ਕਰਨ ਵਾਲੇ ਜਾਂ ਵਰ ਸਰਾਪਾਂ ਰਾਹੀਂ ਕੁਝ ਕਹਿ ਕੇ ਕਰਵਾਉਣ ਵਾਲੇ ਇਸ ਧਰਤੀ ਤੋਂ ਕੂਚ ਕਰ ਜਾਣਗੇ ਪਰ
ਰੱਬੀ ਨਿਯਮ, ਹੁਕਮ, ਅਟਲ ਅਤੇ ਅਮਿੱਟ ਰਹੇਗਾ।
ਇਸ ਸਲੋਕ ਰਾਹੀਂ ਗੁਰੂ ਪਾਤਸ਼ਾਹ ਧਰਤੀ ’ਤੇ ਸਾਰੇ ਮਨੁੱਖਾਂ ਨੂੰ ਇਹ ਕੀਮਤੀ ਸੁਨੇਹਾ ਦੇਣਾ ਚਾਹੁੰਦੇ
ਹਨ ਕਿ ਰੱਬ ਜੀ ਜੁਗਾਂ-ਜੁਗਾਂ ਤੋਂ ਸੱਚੇ ਹਨ ਅਤੇ ਸਦੀਵੀ ਸੱਚ ਰਹਿਣਗੇ। ਸਾਨੂੰ ਸਭ ਨੂੰ ਇਹ
ਪ੍ਰੇਰਨਾ ਲੈਣੀ ਚਾਹੀਦੀ ਹੈ ਕਿ ਰੱਬ ਜੀ ਸਾਨੂੰ ਸੁਮਤ ਦੇਵੋ ਤਾਂ ਕਿ ਅਸੀਂ ਆਪ ਜੀ ਦੇ ਇਸ ਗੁਣ ਨੂੰ
ਸਮਝ ਸਕੀਏ ਅਤੇ ਆਪਣੇ ਆਪਣੇ ਮਜ਼੍ਹਬੀ ਵਿਤਕਰੇ ਤੋਂ ਉ਼ਠਬਸੱਪਰ ਉ਼ਠਬਸੱਠ ਕੇ ਤੁਹਾਡੇ ਸਾਂਝੀਵਾਲਤਾ
ਵਾਲੇ ‘ਆਈ ਪੰਥੀ ਸਗਲ ਜਮਾਤੀ’ ਵਾਲੇ ਸਮੁੰਦਰ ਵਿਚ ਚੁਭੀ ਮਾਰੀਏ। ਆਪਣੀ ਇਸ ਦੁਨੀਆ ਨੂੰ ਜੇ
ਸੁਖੀ ਵੇਖਣਾ ਚਾਹੁੰਦੇ ਹਾਂ ਤਾਂ ਆਪ, ਆਪਣੇ ਪਰਿਵਾਰ, ਮਜ਼੍ਹਬ, ਕੌਮ ਅਤੇ ਦੇਸ਼ ਦੇ ਲੋਕਾਂ ਨੂੰ ਸੱਚੀ
ਜਿਊਣੀ ਵਲ ਪ੍ਰੇਰੀਏ। ਜੋ ਸੱਚਾ ਧਰਮ ਸਾਡੇ ਹਿਰਦੇ ਦੀ ਧਰਤੀ ਤੋਂ ਪੰਖ ਲਗਾ ਕੇ ਉ਼ਠਬਸੱਡ ਗਿਆ ਹੈ
ਉਹ ‘ਹੋਸੀ ਭੀ ਸਚੁ’ ਵਾਂਗੂੰ ਹਮੇਸ਼ਾ ਲਈ ਆਪਣੇ ਮਨ ਦੀ ਧਰਤੀ ’ਤੇ ਪੱਕੇ ਪੈਰੀਂ ਖੜ੍ਹਾ ਕਰ ਸਕੀਏ।
‘‘ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ’’ (ਗੁਰੂ ਗ੍ਰੰਥ
ਸਾਹਿਬ, ਪੰਨਾ : 953) ਮੁਤਾਬਕ ਰੱਬ ਜੀ ਤੁਹਾਡਾ ਸੱਚਾ ਧਰਮ ਹੀ ਅਖੀਰ ਤੱਕ ਇਸ ਧਰਤੀ ਉੱਤੇ ਸੁਰਜੀਤ
ਰਹੇਗਾ ਅਤੇ ਸਾਡਾ ਮਨ ਦਾ ਭਰਮ ਵਾਲਾ ਅਗਿਆਨ, ਸੋਚਣੀ, ਪਾਖੰਡ ਝੂਠ ਅਲੋਪ ਹੋ ਜਾਵੇਗਾ।