ਨੋਟ- ਲੜੀ ਜੋੜਨ ਲਈ ਕਿਸ਼ਤ ਨੰ. 6 ਪੜੋ (ਸੁਖਜੀਤ ਸਿੰਘ ਕਪੂਰਥਲਾ)
ਇਕ ਮੁਸਲਮਾਨ ਸੂਫੀ ਸ਼ਾਇਰ ਹੋਇਆ ਹੈ “ਕਿਬਰੀਆ ਖਾਂ”ਜੋ ਕਿ ਗੁਰੂ
ਗੋਬਿੰਦ ਸਿੰਘ ਜੀ ਦੀ ਸਖਸ਼ੀਅਤ ਤੋ ਏਨਾ ਪ੍ਰਭਾਵਿਤ ਹੋਇਆ ਕਿ ਆਪਣੀ ਕਲਮ ਨਾਲ ਸਾਹਿਬਾਂ ਨੂੰ ਸ਼ਰਧਾ
ਦੇ ਫੁੱਲ ਭੇਟ ਕਰਦਿਆਂ ਲਿਖਦਾ ਹੈ-
ਕਿਆ ਦਸਮੇਸ਼ ਪਿਤਾ ਤੇਰੀ ਬਾਤ ਕਹੂੰ,
ਜੋ ਤੁਮ ਨੇ ਪਰਉਪਕਾਰ ਕੀਏ।
ਇੱਕ ਖਾਲਸ ਖਾਲਸਾ ਪੰਥ ਸਜਾ,
ਜਾਤੋ ਕੇ ਭੇਦ ਨਿਕਾਲ ਦੀਏ।
ਉਸ ਤੇਗ ਕੇ ਬੇਟੇ, ਤੇਗ ਪਕੜ,
ਦੁਖੀਓ ਕੇ ਕਾਟ ਜੰਜਾਲ ਦੀਏ।
ਉਸ ਮੁਲਕੋ, ਵਤਨ ਦੀ ਖਿਦਮਤ ਮੇ,
ਕਹੀ ਬਾਪ ਦੀਆ, ਕਹੀ ਲਾਲ ਦੀਏ।
ਇਸੇ ਤਰ੍ਹਾਂ ਇੱਕ ਹੋਰ ਸ਼ਾਇਰ ਚਮਕੌਰ ਦੀ ਗੜ੍ਹੀ ਅਤੇ ਸਰਹੰਦ ਦੀਆਂ ਖੂਨੀ
ਦੀਵਾਰਾਂ ਦੇ ਇਤਿਹਾਸ ਤੋਂ ਪ੍ਰਭਾਵਿਤ ਹੋ ਕੇ ਲਿਖਦਾ ਹੈ-
ਜਾਗੇ ਅਣਖ ਚਮਕੌਰ ਨੂੰ ਵੇਂਹਦਿਆ ਹੀ,
ਜਿਥੇ ਸੁਤਾ ਸੀ ਅਜੀਤ, ਜੁਝਾਰ ਤੇਰਾ।
ਢੱਠੇ ਹੋਏ ਦਿਲ ਵੀ ਸਭ ਖਲੋ ਜਾਂਦੇ,
ਵੇਖ ਕੰਧਾਂ ਚ ਚਿਣਿਆ ਪਰਿਵਾਰ ਤੇਰਾ।
ਇਸੇ ਤਰਾਂ ਕਲਗੀਧਰ ਪਾਤਸ਼ਾਹ ਨੂੰ ਅਨੇਕਾ ਵਿਦਵਾਨ ਸੱਜਣਾਂ ਨੇ ਆਪੋ ਆਪਣੇ
ਤਰੀਕੇ ਨਾਲ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ। ਪੂਰੇ ਸੰਸਾਰ ਵਿੱਚ ਤੇ ਸਿਰਫ ਇੱਕ ਹੀ ਗੁਰੂ ਕਲਗੀਧਰ
ਪਾਤਸ਼ਾਹ ਐਸੀ ਸਖਸ਼ੀਅਤ ਹੈ ਜੋ ਇਹ ਕਹਿੰਦੇ ਨੇ ਕਿ ਮੈਂ ਤਾਂ ਇੱਕ ਦਾਸ ਹਾਂ, ਮੈ ਰੱਬ ਨਹੀ ਹਾਂ।
ਪਰ ਇਹ ਵੱਖਰੀ ਗਲ ਹੈ ਕਿ ਅਜ ਰੱਬ ਦਾ ਬੰਦਾ, ਰੱਬ ਦਾ ਦਾਸ ਤਾਂ ਕੋਈ ਵਿਰਲਾ
ਹੀ ਬਣਦਾ ਹੈ ਪਰ ਗੁਰੂ ਬਨਣ ਲਗਿਆ ਦੇਰ ਨਹੀ ਕਰਦਾ। ਅਜ ਸਾਡੇ ਸਮਾਜ ਅੰਦਰ ਬੰਦਾ ਤਾਂ ਕੋਈ ਬਣ ਨਹੀ
ਸਕਦਾ, ਪਰ ਸੰਤ ਪਹਿਲਾਂ ਬਣ ਜਾਂਦਾ ਹੈ। ਅਜ ਦੇ ਬੰਦੇ ਨੂੰ (ਭਾਵੇ ਉਸ ਦੇ ਕਰਮ ਕਿੰਨੇ ਵੀ ਮਾੜੇ
ਹੋਣ) ਇੱਕ ਵਾਰ ਸੰਤ ਜੀ-ਬਾਬਾ ਜੀ ਕਹਿ ਕੇ ਦੇਖ ਲੈਣਾ ਉਸਦੀ ਖੁਸ਼ੀ ਦੀ ਕੋਈ ਹੱਦ ਨਹੀ ਰਹਿ ਜਾਵੇਗੀ।
ਪਰ ਕਲਗੀਧਰ ਪਿਤਾ ਜੀ ਕਹਿੰਦੇ ਨੇ ਕਿ ਮੈਨੂੰ ਰੱਬ ਨਾ ਆਖਿਓ, ਮੈਂ ਰੱਬ ਨਹੀ ਹਾਂ, ਮੈਂ ਤਾਂ ਰੱਬ
ਦਾ ਇੱਕ ਨਿਮਾਣਾ ਜਿਹਾ ਦਾਸ ਹਾਂ।
ਅਸੀ ਉਸ ਕਲਗੀਧਰ ਪਾਤਸ਼ਾਹ ਦੀ ਗਲ ਕਰ ਰਹੇ ਹਾਂ ਜੋ ਆਪਣੇ ਸੁੱਤੇ ਹੋਏ ਸਿੰਘ,
ਸੂਰਬੀਰਾਂ ਨੂੰ ਪਿਆਰ ਨਾਲ ਨਿਵਾਜ਼ ਰਹੇ ਹਨ। 7-8 ਪੋਹ ਦੀ ਰਾਤ ਹੈ। ਕਲਗੀਧਰ ਪਾਤਸ਼ਾਹ ਆਪਣੇ ਤੰਬੂ
ਵਲ ਨੂੰ ਵਾਪਿਸ ਆ ਰਹੇ ਹਨ, ਜਿਥੇ ਉਹਨਾਂ ਨੇ ਆਪ ਵਿਸ਼ਰਾਮ ਕਰਨਾ ਸੀ। ਉਥੇ ਹੀ ਸਾਹਿਬਜਾਦਾ ਅਜੀਤ
ਸਿੰਘ ਜੀ, ਜਿਨ੍ਹਾ ਦੀ ਸਰੀਰਕ ਆਰਜਾ ਉਸ ਸਮੇ ਲਗਭਗ 18 ਸਾਲ ਦੀ ਹੈ, ਤੇ ਸਾਹਿਬਜਾਦਾ ਜੁਝਾਰ ਸਿੰਘ
ਜੀ ਜਿਨ੍ਹਾਂ ਦੀ ਉਮਰ ਲਗਭਗ 16 ਕੁ ਸਾਲ ਦੀ ਹੈ, ਉਹ ਵੀ ਇਥੇ ਹੀ ਸੁਤੇ ਪਏ ਨੇ। ਉਹਨਾ ਤੋਂ ਸਾਹਿਬ
ਕਿਵੇ ਪਿਆਰ ਨਿਛਾਵਰ ਕਰ ਰਹੇ ਨੇ, ਜੋਗੀ ਅਲ੍ਹਾ ਯਾਰ ਖਾਂ ਬਿਆਨ ਕਰ ਰਿਹਾ ਹੈ
ਬਾਕੀ ਥੀ ਘੜੀ ਰਾਤ, ਗੁਰੂ ਖੈਮੇਂ ਮੇ ਆਏ।
ਸ਼ਾਹਜ਼ਾਦੇ ਯਹਾਂ ਦੋਨੋ ਹੀ ਸੋਤੇ ਹੂਏ ਪਾਏ।
ਦੋਨੋਂ ਕੇ ਰੁਖਿ-ਪਾਕ ਸੇ ਗੈਸੂ ਜੋ ਹਟਾਏ।
ਅਫ਼ਲਾਕ ਨੇ ਸ਼ਰਮਾ ਕੇ ਮਹੁ-ਮਿਹਰ ਛੁਪਾਏ।
ਸਾਹਿਬ ਕਲਗੀਧਰ ਪਾਤਸ਼ਾਹ ਨੇ ਆਪਣੇ ਦੋਨੋ ਸਾਹਿਬਜਾਦਿਆਂ ਨੂੰ ਤੰਬੂ ਦੇ ਅੰਦਰ
ਸੁੱਤੇ ਹੋਏ ਦੇਖਿਆ ਕਿ ਸਾਹਿਬਜਾਦੇ ਗੂੜੀ ਨੀਂਦਰ ਵਿੱਚ ਸੁੱਤੇ ਹੋਏ ਹਨ ਤੇ ਉਹਨਾਂ ਦੇ ਸਿਰਾਂ ਦੇ
ਸਾਫੇ ਵੀ ਖੁੱਲੇ ਪਏ ਹਨ, ਕੇਸ ਵੀ ਖਿਲਰੇ ਪਏ ਨੇ। ਖਿਲਰੇ ਹੋਏ ਕੇਸਾਂ ਨੇ ਸਾਹਿਬਜਾਦਿਆਂ ਦੇ
ਮੁਖੜਿਆਂ ਨੂੰ ਢੱਕਿਆ ਹੋਇਆ ਹੈ, ਕਿਉਕਿ ਸਾਹਿਬਜਾਦਿਆਂ ਦੀ ਸਰੀਰਕ ਆਰਜਾ 18-16 ਸਾਲ ਦੀ ਹੈ ਤੇ ਇਸ
ਉਮਰ ਵਿੱਚ ਸਾਹਿਬਜਾਦਿਆਂ ਦੇ ਕੇਸਾਂ ਦਾ ਰੰਗ ਵੀ ਪੂਰੀ ਤਰਾਂ ਕਾਲਾ ਹੈ। ਸਾਹਿਬ ਕਲਗੀਧਰ ਪਾਤਸ਼ਾਹ
ਨੇ ਜਦੋਂ ਆਪਣੇ ਹੱਥਾਂ ਨਾਲ ਸਾਹਿਬਜਾਦਿਆਂ ਦੇ ਕੇਸਾਂ ਨੂੰ ਉਹਨਾ ਦੇ ਮੁਖੜਿਆਂ ਤੋਂ ਹਟਾਇਆ ਤਾਂ ਕੀ
ਦਿਖਾਈ ਦਿੱਤਾ? ਮਾਨੋ ਚੰਨ ਵਰਗੇ ਚਿਹਰੇ ਇਸ ਤਰ੍ਹਾਂ ਖਿੜ ਰਹੇ ਨੇ ਕਿ ਜਿਸ ਤਰ੍ਹਾਂ ਅਸਮਾਨ ਵਿੱਚੋਂ
ਕਾਲੇ ਬੱਦਲ ਹਟ ਜਾਣ ਤਾਂ ਹੇਠਾਂ ਤੋਂ ਚੰਦਰਮਾ ਦਿਖਾਈ ਦੇਵੇ।
ਸਾਹਿਬਜਾਦਿਆਂ ਦੇ ਰੰਗ, ਰੂਪ ਅਤੇ ਜੋਬਨ ਦੀ ਸਿਫਤ ਕਰਦਿਆਂ ਜੋਗੀ ਅਲ੍ਹਾ
ਯਾਰ ਖਾਂ ਅੱਗੇ ਲਿਖਦਾ ਹੈ ਕਿ ਸਤਿਗੁਰੂ ਜੀ ਨੇ ਆਪਣਾ ਮੁੱਖੜਾ ਉਹਨਾਂ ਸਾਹਿਬਜਾਦਿਆਂ ਦੇ ਮੁਖੜਿਆ
ਤੇ ਪਿਆਰ ਨਾਲ ਰੱਖਿਆ ਤੇ ਸਾਹਿਬਜਾਦਿਆਂ ਨੂੰ ਇਸ ਤਰ੍ਹਾਂ ਪਿਆਰ ਕਰ ਰਹੇ ਨੇ। ਗੁਰੂ ਸਾਹਿਬ ਇੱਕ
ਪਿਤਾ ਵੀ ਨੇ ਤੇ ਜਿਵੇ ਉਹ ਸਿੰਘ, ਸੂਰਬੀਰਾਂ ਤੋਂ ਪਿਆਰ ਲੁਟਾਉਂਦੇ ਨੇ ਉਸੇ ਤਰ੍ਹਾਂ ਪਾਤਸ਼ਾਹ ਪਿਤਾ
ਦਾ ਹੱਕ ਵਰਤ ਕੇ ਆਪਣੇ ਪੁੱਤਰਾਂ ਨੂੰ ਅਥਾਹ ਪਿਆਰ ਵੀ ਕਰ ਰਹੇ ਨੇ। ਜਿਵੇ ਕਿ ਬਾਪ ਆਪਣੇ ਬੱਚਿਆਂ
ਨੂੰ ਗਲਵਕੜੀ ਵਿੱਚ ਲੈ ਕੇ ਪਿਆਰ ਕਰਦਾ ਹੈ, ਇਸੇ ਤਰ੍ਹਾਂ ਕਲਗੀਧਰ ਪਾਤਸ਼ਾਹ ਵੀ ਆਪਣੇ ਬੇਟਿਆਂ ਦੇ
ਮੁਖੜਿਆਂ ਨੁੰ ਚੁੰਮ ਰਹੇ ਹਨ।
ਸਤਿਗੁਰ ਨੇ ਦਹਨ ਜਬ ਦਹਨਿ-ਪਾਕ ਪਿ ਰੱਖਾ।
ਕੁਮਲਾ ਕੇ ਹਰ ਇੱਕ ਫੂਲ ਨੇ ਸਰ ਖ਼ਾਕ ਪਿ ਰੱਖਾ।
ਕਿਉਕਿ ਸਿੰਘ, ਸੂਰਬੀਰ ਵੀ ਕਲਗੀਧਰ ਦੇ ਪਿਆਰ ਅਤੇ ਦੁਲਾਰ ਦਾ ਉਨ੍ਹਾ ਹੀ
ਹੱਕ ਰੱਖਦੇ ਹਨ ਜਿਨ੍ਹਾ ਹੱਕ ਸਾਹਿਬਜਾਦਿਆਂ ਦਾ ਹੈ, ਇਥੇ ਕੋਈ ਵੀ ਵਿਤਕਰਾ ਨਹੀ ਹੈ।
ਸੋਏ ਹੂਏ ਬੱਚੋ ਕੋ ਕਹਾ ਸਿਰ ਕੋ ਪਕੜ ਕਰ।
ਚਲਦੋਗੇ ਅਬ ਅੱਬਾ ਕੋ ਮੁਸੀਬਤ ਮੇਂ ਜਕੜ ਕਰ।
ਦੋਵੇ ਹੀ ਸਾਹਿਬਜਾਦੇ ਇਕੱਠੇ ਹੀ ਸੁਤੇ ਹੋਏ ਨੇ। ਕਲਗੀਧਰ ਪਾਤਸ਼ਾਹ ਆਪਣੇ
ਹੱਥ ਉਹਨਾਂ ਦੇ ਸਿਰ ਤੇ ਰੱਖ ਕੇ ਕਹਿੰਦੇ ਨੇ ਕਿ ਐ ਮੇਰੇ ਸਾਹਿਬਜਾਦਿਉ! ਇਹ ਜੋ ਦਿਨ ਚੜ ਰਿਹਾ ਹੈ
ਨਾ ਤੁਸੀ ਆਪਣੇ ਅੱਬਾ ਨੂੰ ਇੱਕਲਿਆਂ ਹੀ ਮੁਸੀਬਤਾਂ ਵਿੱਚ ਛੱਡ ਕੇ ਆਪ ਚਲੇ ਜਾਵੋਗੇ ਤੇ ਅੱਬਾ
ਇਕੱਲਾ ਹੀ ਰਹਿ ਜਾਵੇਗਾ। ਪਰ ਮੈਨੂੰ ਕੋਈ ਸ਼ਿਕਵਾ ਵੀ ਨਹੀ ਹੈ ਕਿੳ਼ੁਕਿ ਇਹ ਤਾਂ ਕਿਸਮਤ ਦਾ ਖੇਲ ਹੈ
ਅਤੇ ਸਭ ਅਕਾਲ ਪੁਰਖ ਦੇ ਹੁਕਮ ਅੰਦਰ ਹੀ ਹੋ ਰਿਹਾ ਹੈ।
ਥੀ ਜ਼ਿੰਦਗੀ ਲਿਖੀ ਹੂਈ ਕਿਸਮਤ ਨੇ ਉਜੜ ਕਰ।
ਫਿਰ ਮਿਲਨੇ ਕਾ ਵਾਦਾ ਤੋ ਕੀਏ ਜਾਓ ਬਿਛੜ ਕਰ।
ਪਰ ਮੇਰੇ ਸਾਹਿਬਜਾਦਿਉ, ਇੱਕ ਵਾਅਦਾ ਮੇਰੇ ਨਾਲ ਜਰੂਰ ਕਰ ਕੇ ਜਾਇਉ ਕਿ
ਤੁਸੀ ਦੁਬਾਰਾ ਮੈਨੂੰ ਜਰੂਰ ਮਿਲੋਗੇ।
ਥੇ ਚਾਰ, ਹੋ ਅਬ ਦੋ ਹੀ, ਸਹਰਿ ਯਿਹ ਭੀ ਨ ਹੋਗੇ।
ਹਮ ਸਬਰ ਕਰੇਂਗੇ ਜੁ ਅਗਰ ਯਿਹ ਭੀ ਨ ਹੋਗੇ।
ਇਹ ਜੋ ਦਿਨ ਚੜ੍ਹਨ ਵਾਲਾ ਹੈ 8 ਪੋਹ ਦਾ, ਇਸਦਾ ਸੂਰਜ ਡੁੱਬਣ ਤੋਂ ਪਹਿਲਾਂ
ਇਹ ਦੋ ਸਾਹਿਬਜਾਦੇ ਵੀ ਮੇਰੇ ਕੋਲ ਨਹੀ ਹੋਣਗੇ। ਪਰ ਮੈਂ ਫਿਰ ਵੀ ਅਕਾਲ ਪੁਰਖ ਦਾ ਸ਼ੁਕਰਾਨਾ ਹੀ
ਕਰਾਂਗਾ ਕਿ ਜੇਕਰ ਪਹਿਲਾਂ ਚਾਰ ਸਨ, ਜਿਨ੍ਹਾਂ ਵਿਚੋ ਦੋ ਛੋਟੇ ਸਾਹਿਬਜਾਦਿਆਂ ਜੋਰਾਵਰ ਸਿੰਘ ਅਤੇ
ਫ਼ਤਹਿ ਸਿੰਘ ਜੋ ਕਿ ਸਰਸਾ ਨੂੰ ਪਾਰ ਕਰਦਿਆਂ ਮੇਰੇ ਤੋਂ ਵਿਛੜ ਗਏ ਨੇ ਤੇ ਹੁਣ ਇਹ ਦੋ ਸਾਹਿਬਜਾਦੇ
ਅਜੀਤ ਸਿੰਘ ਅਤੇ ਜੁਝਾਰ ਸਿੰਘ ਹਨ, ਇਹਨਾਂ ਦੋਵਾਂ ਤੋਂ ਵੀ ਮੈਂ ਵਿਛੜ ਕੇ ਇਕੱਲਾ ਹੋ ਜਾਵਾਂਗਾ ਪਰ
ਮੇਰੇ ਮਨ ਵਿੱਚ ਕੋਈ ਰੋਸ, ਕੋਈ ਉਲਾਂਭਾ ਨਹੀ ਹੋਵੇਗਾ।
ਹੁਣ ਖਿਆਲ ਕਰਿਉ ਕਿ ਕਲਗੀਧਰ ਪਾਤਸ਼ਾਹ ਇਹ ਸੇਧ ਕਿਥੋਂ ਲੈ ਰਹੇ ਨੇ। ਇਹ ਸੇਧ
ਪਾਤਸ਼ਾਹ ਆਪਣੇ ਦਾਦਾ ਜੀ ਮੀਰੀ- ਪੀਰੀ ਦੇ ਮਾਲਿਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਲੈ
ਰਹੇ ਨੇ।
ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਬਾਬਾ ਅਟਲ ਰਾਇ ਜੀ ਦਾ
ਚਲਾਣਾ ਹੋਇਆ ਸੀ ਤਾਂ ਭਾਈ ਸਾਂਈ ਦਾਸ ਜੋ ਕਿ ਡਰੋਲੀ (ਨਜਦੀਕ ਮੋਗਾ) ਦਾ ਰਹਿਣ ਵਾਲਾ ਸੀ, ਸ੍ਰੀ
ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਾਂਢੂ ਸੀ। ਭਾਈ ਸਾਂਈ ਦਾਸ ਸਮਾਜਿਕ ਰਿਸ਼ਤਾ ਨਿਭਾਉਣ ਲਈ ਸ੍ਰੀ
ਅੰਮ੍ਰਿਤਸਰ ਆਏ ਤਾਂ ਭਾਈ ਸਾਂਈ ਦਾਸ ਨੇ ਕੀ ਤੱਕਿਆ? ਕਿ ਮੈ ਤਾਂ ਸਮਾਜਿਕ ਰਿਸ਼ਤੇ ਨਿਭਾਉਣ ਲਈ ਆਇਆ
ਹਾਂ ਪਰ ਇਥੇ ਤਾਂ ਅਕਾਲ ਤਖ਼ਤ ਸਾਹਿਬ ਤੇ ਦੀਵਾਨ ਲਗਾ ਹੋਇਆ ਹੈ ਤੇ ਜੋ ਰੋਜ਼ ਮਰਿਆਦਾ ਦੀ ਕਿਰਿਆ ਹੈ
ਉਹ ਉਸੇ ਤਰ੍ਹਾਂ ਹੀ ਚਲ ਰਹੀ ਹੈ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਕਾਲ ਪੁਰਖ ਨਾਲ ਜੁੜੇ
ਬੈਠੇ ਹਨ। ਚਿਹਰੇ ਉਪਰ ਕੋਈ ਚਿੰਤਾ, ਕੋਈ ਉਲਾਂਭਾ, ਕੋਈ ਸ਼ਿਕਵਾ ਸ਼ਿਕਾਇਤ, ਕੋਈ ਗਮ ਨਹੀ ਹੈ। ਜਵਾਨ
ਪੁੱਤਰ ਬਾਬਾ ਅਟਲ ਰਾਇ ਜੀ ਨੇ ਚੜਾਈ ਕੀਤੀ ਹੈ ਪਰ ਰੱਤਾ ਭਰ ਵੀ ਝੋਰਾ ਨਹੀ ਹੈ। ਜਦੋਂ ਦੀਵਾਨ ਦੀ
ਸਮਾਪਤੀ ਹੋਈ ਤਾਂ ਭਾਈ ਸਾਂਈ ਦਾਸ ਨੇ ਆਪਣੇ ਮਨ ਦੀ ਬਾਤ ਮੀਰੀ-ਪੀਰੀ ਦੇ ਮਾਲਿਕ ਅੱਗੇ ਰੱਖ ਦਿੱਤੀ।
ਕਹਿਣ ਲਗਾ “ਹੇ ਸਤਿਗੁਰੂ ਜੀ! ਇਹ ਮੈ ਕੀ ਵੇਖ ਰਿਹਾ ਹਾਂ, ਆਪ ਜੀ ਦੇ ਜਵਾਨ ਪੁੱਤਰ ਬਾਬਾ ਅਟਲ
ਰਾਇ ਜੀ ਚੜਾਈ ਕਰ ਗਏ ਹਨ ਤੇ ਆਪ ਜੀ ਦੇ ਚਿਹਰੇ ਉਪਰ ਕੋਈ ਸ਼ਿਕਵਾ, ਸ਼ਿਕਾਇਤ ਨਹੀ ਹੈ ਤੁਸੀ ਕੈਸੇ
ਬਾਪ ਹੋ? ਕਿਥੇ ਹੈ ਤੁਹਾਡੀ ਮਮਤਾ? “ਇਹ ਸੁਣ ਕੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ
ਭਾਈ ਸਾਂਈ ਦਾਸ ਨੂੰ ਬਾ-ਕਮਾਲ ਜਵਾਬ ਦਿੱਤਾ। ਪਾਤਸ਼ਾਹ ਕਹਿਣ ਲਗੇ” ਸਾਂਈ ਦਾਸ! ਜਿਥੇ ਤੂੰ ਬੈਠਾ
ਹੈ, ਇਸ ਜਗ੍ਹਾ ਉਪਰ ਆਪਣੀ