.

ਨਾਨਕਸ਼ਾਹੀ ਕੈਲੰਡਰ ਦਾ ਝਮੇਲਾ!

ਜਿਵੇਂ (੭੦) ਸੱਤਰ ਕੁ ਸਾਲਾਂ ਤੋਂ “ਰਾਗਮਾਲਾ” ਦਾ ਮਸਲਾ ਦੁਬਿਧਾ ਕਰਕੇ ਉਲਝਿਆ ਹੋਇਆ ਹੈ, ਇਵੇਂ ਹੀ ਪਿਛਲੇ ੧੫-੨੦ ਸਾਲਾਂ ਤੋਂ “ਨਾਨਕਸ਼ਾਹੀ ਕੈਲੰਡਰ” ਦੇ ਪਏ ਝਮੇਲਾ ਦਾ ਕੋਈ ਹੱਲ ਨਜ਼ਰ ਨਹੀਂ ਆ ਰਿਹਾ, ਭਾਵੇਂ ਸਾਰਾ ਸਿੱਖ ਜਗਤ ਆਮ ਪ੍ਰਚਲਤ ਕੈਲੰਡਰ ਜਨਵਰੀ ਤੋਂ ਦਸੰਬਰ ਅਨੁਸਾਰ ਹੀ ਵਿਚਰਦਾ ਆ ਰਿਹਾ ਹੈ। ਇੰਜ, ਕਿਸੇ ਵੀ ਸਿੱਖ ਨੂੰ ਕੋਈ ਪ੍ਰੇਸ਼ਾਨੀ ਦਾ ਸਾਮ੍ਹਣਾ ਨਹੀਂ ਕਰਨਾ ਪੈ ਰਿਹਾ! ਇੱਕ ਹੋਰ ਹੈਰਾਨੀ ਦੀ ਗਲ ਹੈ ਕਿ ਕੈਲੰਡਰ ਦਾ ਨਾਂ ਤਾਂ “ਨਾਨਕਸ਼ਾਹੀ” ਰੱਖ ਲਿਆ ਹੈ, ਪਰ (੫੪੪) ਸਾਲ ਬਤੀਤ ਹੋਂਣ ਦੇ ਬਾਵਜੂਦ, ਸਿੱਖ ਕੌਮ ਇਹ ਫੈਸਲਾ ਨਹੀਂ ਕਰ ਸਕੀ ਕਿ ਗੁਰੂ ਨਾਨਕ ਸਾਹਿਬ ਦੇ ਜਨਮ ਦਿਵਸ ਦੀ ਕਿਹੜੀ ਸਹੀ ਤਾਰੀਕ ਹੈ? ਇਸ ਲਈ, ਸੱਭ ਤੋਂ ਪਹਿਲਾਂ ਅਸਲੀ ਤਾਰੀਕ ਦਾ ਫੈਸਲਾ ਕੀਤਾ ਜਾਏ ਅਤੇ ਫਿਰ ਉਸ ਤਾਰੀਕ ਤੋਂ ਹੀ “ਨਾਨਕਸ਼ਾਹੀ ਕੈਲੰਡਰ” ਆਰੰਭ ਹੋਣਾ ਚਾਹੀਦਾ ਹੈ! ਇਸ ਪ੍ਰਥਾਏ ਦੇਖੋ:

1. ਸਰਦਾਰ ਕਰਮ ਸਿੰਘ ਹਿਸਟੋਰੀਅਨ (੧੮੮੪-੧੯੩੦) ਆਪਣੀ ਕਿਤਾਬ: “ਕੱਤਕ ਕਿ ਵਿਸਾਖ” (੨੦੦੩ ਐਡੀਸ਼ਨ) ਵਿਖੇ ਲਿਖਦੇ ਹਨ ਕਿ ਗੁਰੂ ਨਾਨਕ ਸਾਹਿਬ ਦਾ ਜਨਮ ਵਿਸਾਖ ਸੁਦੀ ੩ ਸੰਮਤ ੧੫੨੬ ਹੈ-ਸਨਿਚਰ ਵਾਰ ੨੦ ਵਿਸਾਖ = ੧੫ ਅਪ੍ਰੈਲ ੧੪੬੯ ਈ: {ਪ੍ਰਕਾਸ਼ਕ: ਲਾਹੌਰ ਬੁੱਕ ਸ਼ਾਪ, ਲੁਧਿਆਣਾ}

2. ਡਾ: ਤ੍ਰਿਲੋਚਨ ਸਿੰਘ ਆਪਣੀ ਕਿਤਾਬ: “ਜੀਵਨ ਚਰਿੱਤ੍ਰ ਗੁਰੂ ਨਾਨਕ ਦੇਵ” (ਜਨਵਰੀ ੧੯੭੨ ਐਡੀਸ਼ਨ) ਵਿਖੇ ਲਿਖਦੇ ਹਨ ਕਿ ਗੁਰੂ ਨਾਨਕ ਦਾ ਜਨਮ ਅਕਤੂਬਰ ੨੦, ੧੪੬੯ ਈ: , ਕੱਤਕ ਪੂਰਨਮਾਸ਼ੀ ਬਿ: ੧੫੨੬ ਨੂੰ ਤਲਵੰਡੀ ਵਿਖੇ ਹੋਇਆ। {ਪ੍ਰਕਾਸ਼ਕ: ਦਿੱਲੀ ਸਿੱਖ ਗੁਰਦਵਾਰਾ ਬੋਰਡ, ਸੀਸ ਗੰਜ, ਚਾਂਦਨੀ ਚੌਕ, ਦਿੱਲੀ}

3. In the Abstracts of Sikh Studies: January-March 1996 published by Institute of Sikh Studies, Chandigarh, S. Pal Singh Purewal (Canada) writes: “Moreover, according to the calculations done by the writer, the birthday of Guru Nanak Dev was on Vaisakh 1, 1526 BK, March 27, 1469 CE, Monday, Poornmasi.”

ਹੁਣ ਸਵਾਲ/ਸ਼ੰਕਾ ਪੈਦਾ ਹੁੰਦਾ ਹੈ ਕਿ ਜਦੋਂ ਚੇਤ ਮਹੀਨੇ ਵਿੱਚ ਗੁਰੂ ਨਾਨਕ ਸਾਹਿਬ ਦਾ ਜਨਮ ਹੋਇਆ ਹੀ ਨਹੀਂ ਤਾਂ ਫਿਰ ਨਾਨਕਸ਼ਾਹੀ ਕੈਲੰਡਰ `ਚੇਤ’ ਦੀ ਪਹਿਲੀ ਤਾਰੀਕ ਤੋਂ ਕਿਵੇਂ ਪ੍ਰਚਲਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਗੁਰਬਾਣੀ ਅਨੁਸਾਰ ਵੀ ਐਸਾ ਕੋਈ ਸੰਕੇਤ ਨਹੀਂ ਮਿਲਦਾ ਦੇਖੋ: “ਤੁਖਾਰੀ ਛੰਤ ਮਹਲਾ ੧ ਬਾਰਹ ਮਾਹਾ ਦੇ ੧੭ ਪਦੇ” ਗੁਰੂ ਗਰੰਥ ਸਾਹਿਬ ਦੇ ਪੰਨੇ ੧੧੦੭-੧੧੧੦, “ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪ ਦੇ ੧੪ ਪਦੇ” ਪੰਨੇ ੧੩੩-੧੩੬ ਅਤੇ “ਰਾਮਕਲੀ ਮਹਲਾ ੫ ਰੁਤੀ ਸਲੋਕੁ” ਪੰਨੇ ੯੨੭-੯੨੯॥

ਪਰ, ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਵਸ ਹਰ ਸਾਲ ਅਲੱਗ ਅਲੱਗ ਤਾਰੀਕਾਂ ਨੂੰ ਲਿਖਿਆ ਮਿਲਦਾ ਹੈ ਜਿਵੇਂ: ੧੯ ਨਵੰਬਰ ੨੦੦੨, ੮ ਨਵੰਬਰ ੨੦੦੩, ੨੬ ਨਵੰਬਰ ੨੦੦੪, ੧੫ ਨਵੰਬਰ ੨੦੦੫, ੫ ਨਵੰਬਰ ੨੦੦੬, ੨੪ ਨਵੰਬਰ ੨੦੦੭, ੧੩ ਨਵੰਬਰ ੨੦੦੮, ੨ ਨਵੰਬਰ ੨੦੦੯, ੨੧ ਨਵੰਬਰ ੨੦੧੦, ੧੦ ਨਵੰਬਰ ੨੦੧੧, ੨੮ ਨਵੰਬਰ ੨੦੧੨, ੧੭ ਨਵੰਬਰ ੨੦੧੩, ੬ ਨਵੰਬਰ ੨੦੧੪? ਐਸੀ ਤਬਦੀਲੀ ਇਸ ਲਈ ਹੋ ਰਹੀ ਹੈ ਕਿਉਂਕਿ ਮੱਸਿਆ ਨੂੰ ਹਿੰਦੂਆਂ ਦੀ ਦੀਵਾਲੀ ਤੋਂ ਅਗਲੀ ਪੂਰਨਮਾਸ਼ੀ ਨੂੰ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਵਸ ਮੰਨ ਲਿਆ ਜਾਂਦਾ ਹੈ। {ਪਰ, ਸਿੱਖ ਸਥਾਪਨਾ ਦਿਨ ਤੋਂ ਇਲਾਵਾ, ਸਿੱਖਾਂ ਨੂੰ ਗੁਰੂ ਸਾਹਿਬਾਨ, ਭਗਤਾਂ ਅਤੇ ਗੁਰਸਿੱਖਾਂ ਦੇ ਜਨਮ ਦਿਨ ਨਹੀਂ ਮਨਾਉਂਣੇ ਚਾਹੀਦੇ। ਗਉੜੀ ਸੁਖਮਨੀ ਮ: ੫ ਪੰਨਾ ੨੮੪ ਵਿਖੇ, ਗੁਰੂ ਅਰਜਨ ਸਾਹਿਬ ਦਾ ਫੁਰਮਾਨ ਹੈ: “ਪਿਤਾ ਕਾ ਜਨਮੁ ਕਿ ਜਾਨੈ ਪੂਤੁ॥” }

ਹੋਰ ਕੋਈ ਦੇਸ਼/ਕੌਮ ਇੰਜ ਨਹੀਂ ਕਰਦੀ ਜਿਵੇਂ ਕਿ ਇਸਾਈ ਲੋਕ ਹਰ ਸਾਲ ਕ੍ਰਿਸਮਿਸ ਡੇ ੨੫ ਦਸੰਬਰ, ਅਮ੍ਰੀਕਾ ਦੀ ਆਜ਼ਾਦੀ ਦਾ ਐਲਾਨ ੪ ਜੁਲਾਈ (੧੭੭੬), ਮੋਹਨਦਾਸ ਕਰਮਚੰਦ ਗਾਂਧੀ ਦਾ ਜਨਮ ਦਿਨ ੨ ਅਕਤੂਬਰ (੧੮੬੯) ਨੂੰ ਹੀ ਮਨਾਇਆ ਜਾਂਦਾ ਹੈ। ਇਨ੍ਹਾਂ ਤਾਰੀਕਾਂ ਵਿੱਚ ਤਾਂ ਕੋਈ ਫਰਕ ਨਹੀਂ ਪਿਆ, ਪਰ ਸਿੱਖਾਂ ਨੂੰ ਇਹ ਡਰਾਵਾ ਦੇ ਦਿੱਤਾ ਗਿਆ ਕਿ ਕੁੱਝ ਸਮਾਂ ਪਾ ਕੇ ਵੈਸਾਖੀ ਦਸੰਬਰ ਸਰਦੀ ਨੂੰ ਆ ਜਾਏਗੀ! ਹੋਰ ਦੇਖੋ: ਅਸੀਂ ਆਪਣੇ ਆਪਣੇ ਜਨਮ ਦਿਵਸ ਦਾ ਤਾਂ ਬਹੁਤ ਖ਼ਿਆਲ ਰੱਖਦੇ ਹਾਂ, ਪਰ ਗੁਰੂ ਨਾਨਕ ਸਾਹਿਬ ਦੇ ਜਨਮ ਦਿਵਸ ਦੀ ਤਾਰੀਕ ਹਰ ਸਾਲ ਬਦਲਦੇ ਰਹਿੰਦੇ ਹਾਂ! ਜੇ ਸਾਰੀ ਦੁਨੀਆ ਵਾਂਗ ਅਸੀਂ ਵੀ ਸੀ. ਈ. ਕੈਲੰਡਰ ਅਨੁਸਾਰ ਗੁਰਪੁਰਬ ਮਨਾਉਂਦੇ ਰਹੀਏ ਤਾਂ ਅਸੀਂ ਬਿਕਰਮੀ/ਸਾਕਾ ਜੰਤਰੀ ਤੋਂ ਛੁੱਟਕਾਰਾ ਪਾ ਸਕਦੇ ਹਾਂ, ਪਰ ਸਾਨੂੰ ਤਾਂ ਹਿੰਦੂਆਂ ਦੀ ਨਕਲ ਕਰਨ ਦੀ ਆਦਿਤ ਪਈ ਹੋਈ ਹੈ! ਜਿਵੇਂ:

In the “MARNOAMA YEAR BOOK 1991” – 26th Year of Publication by Kottayam-686 001, Kerala, India, at page 430 it is stated:

At the time of independence, the Govt. of India followed the Gregorian calendar based on the Christian era.

The National Government adopted the recommendation of the Calendar Reform Committee that the Saka era be adopted as the basis of the National Calendar. The Saka year has the normal 365 days and begins with Chaitra as its first month. The days of the Saka calendar have a permanent correspondence with the dates of the Gregorian calendar, Chaitra 1 falling on March 22 in a normal year and on March 21 in a Leap Year. The National Calendar commenced on Chaitra 1 Saka, 1879 corresponding to March 22, 1957 A.D.

The months of the National Calendar, with their days and the dates of the Gregorian calendar corresponding to the first day of the Saka month are given below:

Saka & Gregorian Calendars

1 Chaitra 30/31 days March 22/21

1 Vaishaka 31 April 21

1 Jyaistha 31 May 22

1 Asadha 31 June 22

1 Sravana 31 July 23

1 Bhadra 31 Aug. 23

1 Asvina 30 Sept. 23

1 Kartika 30 Oct. 23

1 Agrahayana 30 Nov. 22

1 Pausa 30 Dec. 22

1 Magha 30 Jan. 21

1 Phalguna 30 Feb. 20

ਜਦੋਂ ਅਸੀਂ ਨਾਨਕਸ਼ਾਹੀ ਕੈਲੰਡਰ ਦੇਖਦੇ ਹਾਂ ਤਾਂ ਇਹ ਵੀ ਭਾਰਤ ਸਰਕਾਰ ਦੇ ਕੈਲੰਡਰ ਦੀ ਨਕਲ ਹੀ ਜਾਪਦੀ ਹੈ ਸਿਵਾਏ ੭/੮ ਦਿਨਾਂ ਦੇ ਫ਼ਰਕ ਨਾਲ! ਇਸ ਵਿੱਚ ਹੁਣ ਦੇ ਬੁੱਧੀਜੀਵੀਆਂ, ਲੇਖਕਾਂ, ਇਤਿਹਾਸਕਾਰਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਸ ਵਲੋਂ ਥਾਪੇ ਗਏ ਹੈੱਡ ਮਨਿਸਟਰਜ਼ ਨੇ ਕਿਹੜਾ ਤੀਰ ਮਾਰ ਲਿਆ ਹੈ? ਸਗੋਂ, ਦੇਖਣ ਵਿੱਚ ਤਾਂ ਇਹ ਆ ਰਿਹਾ ਹੈ ਕਿ ਬਹੁਤ ਸਾਰੇ ਗੁਰਪੁਰਬਾਂ ਅਤੇ ਇਤਿਹਾਸਕ ਵਾਰਦਾਤਾਂ ਦੀਆਂ ਤਾਰੀਕਾਂ ਹੀ ਰਲ-ਗੱਡ ਕਰ ਦਿੱਤੀਆਂ ਹਨ!

ਮੇਰੇ ਜੈਸੇ ਭੁੱਲੜ ਨੂੰ ਤਾਂ ਇੰਜ ਜਾਪਦਾ ਹੈ ਕਿ ਨਾਨਕਸ਼ਾਹੀ ਕੈਲੰਡਰ ਨੂੰ ਚੇਤ ਮਹੀਨੇ ਤੋਂ ਸ਼ੁਰੂ ਕਰਨ ਦਾ ਇੱਕ ਹੀ ਮਨੋਰਥ ਹੈ ਕਿ ਸਾਰਿਆਂ ਗੁਰਦੁਆਰਿਆਂ ਵਿਖੇ ਪਹਿਲਾਂ ਵਾਂਗ ਹੀ ਸੰਗਰਾਂਦ, ਪੂਰਨਮਾਸ਼ੀ, ਮਸਿਆ, ਆਦਿਕ ਮਨਾਈਆਂ ਜਾਂਦੀਆਂ ਰਹਿਣ ਅਤੇ ਨਾਲ ਹੀ ਹਿੰਦੂ ਭਾਰਤ ਦਾ ਸਾਕਾ ਕੈਲੰਡਰ ਵੀ ਚਾਲੂ ਰਹੇ! ਇੰਜ, ਪ੍ਰਬੰਧਕ, ਸੰਗਤ, ਭਾਈ/ਰਾਗੀ/ਕਥਾਕਾਰ ਸਾਰੇ ਖ਼ੁੱਸ਼!

{ਸੋਨੇ ਦੀ ਕੁੱਕੜੀ ਵਾਂਗ, ਗੋਲਕ ਅਤੇ ਕੀਰਤਨ ਭੇਟਾ ਦੁਆਰਾ ਮਾਇਆ ਆਉਂਦੀ ਰਹੇ} ਪਿਛਲੇ ਦਸਾਂ ਸਾਲਾਂ ਤੋਂ ਸਿੱਖੀ ਪ੍ਰਚਾਰ ਵਿੱਚ ਹੋਰ ਕੋਈ ਸੁਧਾਰ ਜਾਂ ਤੇਜ਼ੀ ਤਾਂ ਆਈ ਨਹੀਂ, ਪਰ ਸਾਰੇ ਪਾਸੇ ਨਿਘਾਰ ਹੀ ਨਜ਼ਰ ਆ ਰਿਹਾ ਹੈ?

ਇਵੇਂ ਹੀ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜਨਮ ਦਿਵਸ ਦੀ ਤਾਰੀਕ ੨੨ ਦਸੰਬਰ ੧੬੬੬ ਨੂੰ ਬਦਲ ਕੇ ੫ ਜਨਵਰੀ ਤਾਂ ਕਰ ਦਿੱਤੀ, ਪਰ ਇਹ ਜਾਣਕਾਰੀ ਨਹੀਂ ਦਿੱਤੀ ਕਿ ੫ ਜਨਵਰੀ ੧੬੬੬ ਸਾਲ ਦੀ ਹੈ ਜਾਂ ੧੬੬੭ ਸਾਲ ਦੀ?

For instance, S. Pal Singh Purewal has indicated as under: (Few instances are reproduced, though details could be seen at page 112 of Abstracts of Sikh Studies, (Jan-March 1996):

ACTUAL DATES OF GRUPRUBS

Patshahi Gurpurb Tithi Actual Dates

Bikrami CE

Guru Nanak Dev Prakash Chet Sudi 15, 1526 1 Vaisakh 1526 27 March 1469

Guru Gobind Singh Prakash Poh Sudi 7, 1723 23 Poh, 1723 22 Dec. 1666

Guru Arjan Dev Joti Jot Jeth Sudi 4, 1663 2 Harh, 1663 30 May, 1606 Guru Tegh Bahadur Joti Jot Maghar Sudi 5, 1732 11 Maghar, 1732 11 Nov., 1675

ਇਸ ਲਈ, ਦਾਸਰੇ ਦਾ ਨਿੱਜੀ ਵਿਚਾਰ ਤਾਂ ਇਹ ਹੈ ਕਿ ਬਾਹਰ ਰਹਿੰਦੇ ਸਿੱਖਾਂ ਨੂੰ ਸਾਕਾ/ਬਿਕਰਮੀ ਜੰਤਰੀ ਦਾ ਤਿਆਗ ਕਰਕੇ, ਆਪਣੇ ਆਪਣੇ ਦੇਸ਼ ਵਿਖੇ ਚਾਲੂ ਸੀ. ਈ. ਕੈਲੰਡਰ ਅਨੁਸਾਰ ਹੀ ਵਿਚਰਨਾ ਚਾਹੀਦਾ ਹੈ ਅਤੇ ਇਵੇਂ ਹੀ ਗੁਰੂ ਸਾਹਿਬਾਨ ਦੇ ਗੁਰਗੱਦੀ ਦਿਵਸ, ਸ਼ਹੀਦੀ ਦਿਵਸ, ਖ਼ਾਸਲਾ ਦਿਵਸ, ਆਦਿਕ ਮਨਾਉਣੇ ਚਾਹੀਦੇ ਹਨ। ਇੰਜ, ਗ੍ਰੀਨਵਿਚ ਟਾਈਮ ਅਤੇ ਨਾਨਕਸ਼ਾਹੀ ਕੈਲੰਡਰ ੨੦ ਅਕਤੂਬਰ ੧੪੬੯ ਤੋਂ ਗਿਣਿਆ ਜਾਏ!

੨੦ ਅਕਤੂਬਰ (੧੪੬੯) ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਵਸ/ਸਿੱਖ ਧਰਮ ਦਾ ਸਥਾਪਨਾ ਦਿਵਸ,

੦੭ ਸਤੰਬਰ (੧੫੩੯) ਗੁਰੂ ਅੰਗਦ ਸਾਹਿਬ ਦਾ ਗੁਰਗੱਦੀ ਦਿਵਸ,

੨੯ ਮਾਰਚ (੧੫੫੨) ਗੁਰੂ ਅਮਰਦਾਸ ਸਾਹਿਬ ਦਾ ਗੁਰਗੱਦੀ ਦਿਵਸ,

੦੧ ਸਤੰਬਰ (੧੫੭੪) ਗੁਰੂ ਰਾਮਦਾਸ ਸਾਹਿਬ ਦਾ ਗੁਰਗੱਦੀ ਦਿਵਸ,

੦੧ ਸਤੰਬਰ (੧੫੮੧) ਗੁਰੂ ਅਰਜਨ ਸਾਹਿਬ ਦਾ ਗੁਰਗੱਦੀ ਦਿਵਸ,

੧੬ ਅਗਸਤ (੧੬੦੪) ਗੁਰੂ ਗਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਵਸ-ਦਰਬਾਰ ਸਾਹਿਬ, ਅੰਮ੍ਰਿਤਸਰ,

੩੦ ਮਈ (੧੬੦੬) ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਅਤੇ ਗੁਰੂ ਹਰਗੋਬਿੰਦ ਸਾਹਿਬ ਦਾ ਗੁਰਗੱਦੀ ਦਿਵਸ,

੦੩ ਮਾਰਚ (੧੬੪੪) ਗੁਰੂ ਹਰਿਰਾਏ ਸਾਹਿਬ ਦਾ ਗੁਰਗੱਦੀ ਦਿਵਸ,

੦੬ ਅਕਤੂਬਰ (੧੬੬੧) ਗੁਰੂ ਹਰਕਿਸ਼ਨ ਸਾਹਿਬ ਦਾ ਗੁਰਗੱਦੀ ਦਿਵਸ,

੩੦ ਮਾਰਚ (੧੬੬੪) ਗੁਰੂ ਤੇਗ਼ ਬਹਾਦਰ ਸਾਹਿਬ ਦਾ ਗੁਰਗੱਦੀ ਦਿਵਸ,

੧੧ ਨਵੰਬਰ (੧੬੭੫) ਗੁਰੂ ਤੇਗ਼ ਬਹਾਦਰ ਸਾਹਿਬ, ਭਾਈ ਮਤੀਦਾਸ ਜੀ, ਭਾਈ ਦਿਆਲਾ ਜੀ, ਭਾਈ ਸਤੀਦਾਸ ਜੀ

ਦਾ ਸ਼ਹੀਦੀ ਦਿਵਸ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਗੁਰਗੱਦੀ ਦਿਵਸ,

੩੦ ਮਾਰਚ (੧੬੯੯) ਖ਼ਾਲਸਾ ਦਿਵਸ ਅਤੇ ਪੰਜਾਂ ਪਿਆਰਿਆਂ ਨੂੰ ਖੰਡੇ ਦੀ ਪਾਹੁਲ, ਅਨੰਦਪੁਰ ਸਾਹਿਬ,

੨੨ ਦਸੰਬਰ (੧੭੦੪) ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦਾ ਸ਼ਹੀਦੀ ਦਿਵਸ,

੨੭ ਦਸੰਬਰ (੧੭੦੪) ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਅਤੇ ਮਾਤਾ ਗੁਜ਼ਰ ਕੌਰ ਦੀ ਸ਼ਹੀਦੀ ਦਿਵਸ,

੦੮ ਮਈ (੧੭੦੫) ਚਾਲੀਸ ਮੁਕਤਿਆਂ ਦਾ ਸ਼ਹੀਦੀ ਦਿਵਸ, ਮੁਕਤਸਰ,

੦੭ ਅਕਤੂਬਰ (੧੭੦੮) ਗੁਰੂ ਗਰੰਥ ਸਾਹਿਬ ਦਾ ਗੁਰਗੱਦੀ ਦਿਵਸ,

੦੯ ਜੂਨ (੧੭੧੬) ਬਹਾਦਰ ਬੰਦਾ ਸਿੰਘ ਜੀ ਦਾ ਅਤੇ ਹੋਰ ਸੈਂਕੜੇ ਸਿੰਘਾਂ ਦਾ ਸ਼ਹੀਦੀ ਦਿਵਸ,

੨੪ ਜੂਨ (੧੭੩੪) ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਵਸ,

੦੧ ਜੁਲਾਈ (੧੭੪੫) ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਵਸ,

(੧੭੪੬ ਤੋਂ ੧੯੪੭ ਤੱਕ ਹੋਰ ਬੇਅੰਤ ਸਿੱਖ ਸ਼ਹੀਦ ਹੋਏ, ਜਿਨ੍ਹਾਂ ਦਾ ਵੇਰਵਾ ਹਰ ਮਹੀਨੇ ਵਿਖੇ ਦਿੱਤਾ ਜਾਂਦਾ ਹੈ),

੩-੬ ਜੂਨ (੧੯੮੪) ਖ਼ਾਲਸਾ ਜਰਨੈਲ ਸਿੰਘ ਜੀ, ਜਨਰਲ ਸ਼ਾਬੇਗ ਸਿੰਘ ਜੀ, ਭਾਈ ਅਮ੍ਰੀਕ ਸਿੰਘ ਜੀ ਅਤੇ ਹੋਰ ਅਣਗਿਣਤ ਸਿੰਘਾਂ ਦਾ ਸ਼ਹੀਦੀ ਦਿਵਸ (ਭਾਰਤ ਸਰਕਾਰ ਵਲੋਂ ਫ਼ੌਜੀ ਹਮਲੇ ਸਮੇਂ),

੩੧ ਅਕਤੂਬਰ (੧੯੮੪) ਖ਼ਾਲਸਾ ਬਿਅੰਤ ਸਿੰਘ ਜੀ ਦਾ ਸ਼ਹੀਦੀ ਦਿਵਸ,

੦੬ ਜਨਵਰੀ (੧੯੮੯) ਸਰਦਾਰ ਸਤਵੰਤ ਸਿੰਘ ਜੀ ਅਤੇ ਭਾਈ ਕੇਹਰ ਸਿੰਘ ਜੀ ਦਾ ਸ਼ਹੀਦੀ ਦਿਵਸ,

੦੯ ਅਕਤੂਬਰ (੧੯੯੨) ਭਾਈ ਹਰਜਿੰਦਰ ਸਿੰਘ ਜੀ ਅਤੇ ਭਾਈ ਸੁਖਦੇਵ ਸਿੰਘ ਜੀ ਦਾ ਸ਼ਹੀਦੀ ਦਿਵਸ,

੦੩ ਜਨਵਰੀ (੧੯੯੩) ਭਾਈ ਗੁਰਦੇਵ ਸਿੰਘ ਜੀ ਕਾਉਂਕੇ ਦਾ ਸ਼ਹੀਦੀ ਦਿਵਸ,

੨੭ ਅਕਤੂਬਰ (੧੯੯੫) ਸਰਦਾਰ ਜਸਵੰਤ ਸਿੰਘ ਖਾਲੜਾ ਜੀ ਦਾ ਸ਼ਹੀਦੀ ਦਿਵਸ,

{੧੯੯੫ ਤੋਂ ਹੁਣ ਤੱਕ, ਸਿੱਖ ਸਰਕਾਰ ਵੀ ਸਿੱਖਾਂ ਨੂੰ ਸ਼ਹੀਦ ਕਰਦੀ ਆ ਰਹੀ ਹੈ ਅਤੇ ਨਾਲ ਹੀ ਜੇਲਾਂ ਵਿੱਚ ਡੱਕੀ ਰੱਖਿਆ ਹੋਇਆ ਹੈ। ਦੇਖੋ, ਖ਼ਾਲਸਾ ਗੁਰਬਖਸ਼ ਸਿੰਘ ਜੀ ਨਾਲ ਕੀ ਭਾਣਾ ਵਾਪਰਦਾ ਹੈ?}

ਖਿਮਾ ਦਾ ਜਾਚਕ,

ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ): ੨੨ ਦਸੰਬਰ ੨੦੧੩




.