ਅਰਥ ਕਰਤਾ ਡਾ. ਰਤਨ ਸਿੰਘ ਜੱਗੀ ਅਤੇ ਡਾ. ਗੁਰਸ਼ਰਨ ਕੌਰ ਜੱਗੀ: ਹੇ ਰਾਜਨ!
ਸੁਣੋ, ਮੈਂ ਇੱਕ ਕਥਾ ਦਸਦਾ ਹਾਂ ਅਤੇ ਤੁਹਾਡੇ ਮਨ ਦਾ ਭਰਮ ਦੂਰ ਕਰਦਾ ਹਾਂ। ਉਗ੍ਰਦੱਤ ਨਾਂ ਦਾ ਇੱਕ
ਰਾਜਾ ਸੁਣੀਂਦਾ ਸੀ। ਉਹ ਉਗ੍ਰਾਵਤੀ ਨਗਰ ਵਿੱਚ ਸੁਸ਼ੋਭਿਤ ਸੀ। ੧।
ਉਗ੍ਰ ਦੇਇ ਤਿਹ ਧਾਮ ਦੁਲਾਰੀ। ਬ੍ਰਹਮ ਬਿਸਨ ਸਿਵ ਤਿਹੂੰ ਸਵਾਰੀ।
ਅਵਰਿ ਨ ਅਸਿ ਕੋਈ ਨਾਰਿ ਬਨਾਈ। ਜੈਸੀ ਯਹ ਰਾਜਾ ਕੀ ਜਾਈ। ੨।
ਅਰਥ: ਉਸ ਦੇ ਘਰ ਉਗ੍ਰ ਦੇਈ ਨਾਂ ਦੀ ਪੁੱਤਰੀ ਸੀ ਜਿਸ ਨੂੰ (ਮਾਨੋ)
ਬ੍ਰਹਮਾ, ਵਿਸ਼ਣੂ ਅਤੇ ਸ਼ਿਵ ਤਿੰਨਾਂ ਨੂੰ (ਆਪ) ਸੰਵਾਰਿਆ ਹੋਵੇ। ਉਸ ਵਰਗੀ ਕੋਈ ਹੋਰ ਇਸਤਰੀ ਨਹੀਂ
ਬਣਾਈ ਸੀ, ਜਿਸ ਤਰ੍ਹਾਂ ਦੀ ਇਹ ਰਾਜ ਕੁਮਾਰੀ ਸੀ। ੨।
ਅਜਬ ਰਾਇ ਇੱਕ ਤਹ ਖਤਿਰੇਟਾ। ਇਸਕ ਮੁਸਕ ਕੇ ਸਾਥ ਲਪੇਟਾ।
ਰਾਜ ਸੁਤਾ ਜਬ ਤਿਹ ਲਖਿ ਪਾਯੋ। ਪਠੈ ਸਹਚਰੀ ਪਕਰਿ ਮੰਗਾਯੋ। ੩।
ਅਰਥ: ਉਥੇ ਇੱਕ ਅਜਬ ਰਾਇ ਨਾਂ ਦਾ ਛਤ੍ਰੀ (ਰਹਿੰਦਾ) ਸੀ ਜੋ ਇਸ਼ਕ ਮੁਸ਼ਕ ਦੇ
ਰੰਗ ਵਿੱਚ (ਪੂਰੀ ਤਰ੍ਹਾਂ) ਰੰਗਿਆ ਹੋਇਆ ਸੀ। ਰਾਜ ਕੁਮਾਰੀ ਨੇ ਜਦ ਉਸ ਨੂੰ ਵੇਖਿਆ, ਤਾਂ ਸਖੀ ਭੇਜ
ਕੇ ਪਕੜ ਕੇ ਮੰਗਵਾ ਲਿਆ। ੩।
ਕਾਮ ਭੋਗ ਮਾਨਾ ਤਿਹ ਸੰਗਾ। ਲਪਟਿ ਲਪਟਿ ਤਾ ਕੇ ਤਰ ਅੰਗਾ।
ਇਕ ਛਿਨ ਛੈਲ ਨ ਛੋਰਾ ਭਾਵੈ। ਮਾਤ ਪਿਤਾ ਤੇ ਅਧਿਕ ਡਰਾਵੈ। ੪।
ਅਰਥ: ਉਸ ਦੇ ਸ਼ਰੀਰ ਹੇਠਾਂ ਲਿਪਟ ਲਿਪਟ ਕੇ ਉਸ ਨਾਲ ਕਾਮ ਭੋਗ ਕੀਤਾ। ਇੱਕ
ਛਿਣ ਲਈ ਵੀ ਉਹ ਉਸ ਜਵਾਨ ਨੂੰ ਛਡਣਾ ਨਹੀਂ ਸੀ ਚਾਹੁੰਦੀ, ਪਰ ਮਾਤਾ ਪਿਤਾ ਤੋਂ ਬਹੁਤ ਡਰਦੀ ਸੀ। ੪।
ਇਕ ਦਿਨ ਕਰੀ ਸਭਨ ਮਿਜਮਾਨੀ। ਸੰਬਲ ਖਾਰ ਡਾਰਿ ਕਰਿ ਸ੍ਹਯਾਨੀ।
ਰਾਜਾ ਰਾਨੀ ਸਹਿਤ ਬੁਲਾਏ। ਦੇ ਦੋਊ ਬਿਖਿ ਸਵਰਗ ਪਠਾਏ। ੫।
ਅਰਥ: ਉਸ ਨੇ ਇੱਕ ਦਿਨ ਸਭ ਦਾ ਪ੍ਰੀਤੀ ਭੋਜਨ ਕੀਤਾ। (ਉਸ) ਚਤੁਰ ਨੇ (ਖਾਣੇ
ਵਿਚ) ਜ਼ਹਿਰ ( ‘ਸੰਬਲ ਖਾਰ’ ) ਪਾ ਦਿੱਤੀ। ਰਾਜੇ ਨੂੰ ਰਾਣੀ ਸਹਿਤ ਬੁਲਾਇਆ ਅਤੇ ਦੋਹਾਂ ਨੂੰ ਜ਼ਹਿਰ
(ਮਿਲਿਆ ਭੋਜਨ ਖਵਾ ਕੇ) ਸਵਰਗ ਨੂੰ ਭੇਜ ਦਿੱਤਾ। ੫।
ਆਪੁ ਸਭਨ ਪ੍ਰਤਿ ਐਸ ਉਚਾਰਾ। ਬਰ ਦੀਨਾ ਮੁਹਿ ਕਹ ਤ੍ਰਿਪੁਰਾਰਾ।
ਰਾਨੀ ਸਹਿਤ ਨਰਾਧਿਪ ਘਾਏ। ਮੁਰ ਨਰ ਕੇ ਸਭ ਅੰਗ ਬਨਾਏ। ੬।
ਅਰਥ: ਆਪ ਸਾਰਿਆਂ ਪ੍ਰਤਿ ਇਸ ਤਰ੍ਹਾਂ ਕਿਹਾ-ਮੈਨੂੰ ਸ਼ਿਵ ਨੇ ਵਰ ਦਿੱਤਾ ਹੈ।
(ਉਸ ਨੇ) ਰਾਣੀ ਸਮੇਤ ਰਾਜੇ ਨੂੰ ਮਾਰ ਦਿੱਤਾ ਹੈ ਅਤੇ ਮੇਰੇ ਸਾਰੇ ਅੰਗ ਪੁਰਸ਼ ਵਾਲੇ ਬਣਾ ਦਿੱਤੇ
ਹਨ। ੬।
ਅਧਿਕ ਮਯਾ ਮੋ ਪਰ ਸਿਵ ਕੀਨੀ। ਰਾਜ ਸਮਗ੍ਰੀ ਸਭ ਮੁਹਿ ਦੀਨੀ।
ਭੇਦ ਅਭੇਦ ਨ ਕਾਹੂ ਪਾਯੋ। ਸੀਸ ਸੁਤਾ ਕੇ ਛਤ੍ਰ ਫਿਰਾਯੋ। ੭।
ਅਰਥ: ਸ਼ਿਵ ਨੇ ਮੇਰੇ ਉਤੇ ਬਹੁਤ ਕ੍ਰਿਪਾ ਕੀਤੀ ਹੈ। ਮੈਨੂੰ ਸਾਰੀ ਰਾਜ
ਸਾਮਗ੍ਰੀ ਦੇ ਦਿੱਤੀ ਹੈ। ਕਿਸੇ ਨੇ ਵੀ (ਇਸ ਗੱਲ ਦਾ) ਭੇਦ ਅਭੇਦ ਨ ਪਾਇਆ ਅਤੇ ਰਾਜ ਕੁਮਾਰੀ ਦੇ
ਸਿਰ ਉਤੇ ਛਤ੍ਰ ਝੁਲਾ ਦਿੱਤਾ। ੭।
ਕਿਤਕ ਦਿਵਸ ਇਹ ਭਾਤਿ ਬਿਤਾਈ। ਰੋਮ ਮਿਤ੍ਰ ਕੇ ਦੂਰ ਕਰਾਈ।
ਤ੍ਰਿਯ ਕੇ ਬਸਤ੍ਰ ਸਗਲ ਦੈ ਵਾ ਕੌ। ਬਰ ਆਨ੍ਹਯੋ ਇਸਤ੍ਰੀ ਕਰਿ ਤਾ ਕੌ। ੮।
ਅਰਥ: ਕੁੱਝ ਸਮਾਂ ਇਸ ਤਰ੍ਹਾਂ ਗੁਜ਼ਾਰ ਦਿੱਤਾ। (ਫਿਰ) ਮਿਤਰ ਦੇ ਵਾਲ ਸਾਫ਼
ਕਰਵਾ ਦਿੱਤੇ। ਉਸ ਨੂੰ ਸਾਰੇ ਇਸਤਰੀ ਦੇ ਕਪੜੇ ਪਵਾ ਦਿੱਤੇ ਅਤੇ ਉਸ ਨੂੰ ਇਸਤਰੀ ਵਜੋਂ ਵਿਆਹ ਕੇ ਲੈ
ਆਈ। ੮।
ਦੋਹਰਾ
ਮਾਤ ਪਿਤਾ ਹਨਿ ਪੁਰਖ ਬਨ ਬਰਿਯੋ ਮਿਤ੍ਰ ਤ੍ਰਿਯ ਸੋਇ। ਰਾਜ ਕਰਾ ਇਹ ਛਲ ਭਏ
ਭੇਦ ਨ ਪਾਵਤ ਕੋਇ। ੯। ੧।
ਇਤਿ ਸ੍ਰੀ ਚਰਿਤ੍ਰ ਪਖ੍ਹਯਾਨੋ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ
ਸੌ ਉਨਚਾਸ ਚਰਿਤ੍ਰ ਸਮਾਪਤਮ
ਸਤੁ ਸੁਭਮ ਸਤੁ। ੩੪੯। ੬੪੫੮। ਅਫਜੂੰ।
ਅਰਥ: ਮਾਤਾ ਪਿਤਾ ਨੂੰ ਮਾਰ ਕੇ, (ਆਪ) ਪੁਰਸ਼ ਬਣ ਕੇ ਉਸ ਇਸਤਰੀ ਨੇ ਮਿਤਰ
ਨਾਲ ਵਿਆਹ ਕਰ ਲਿਆ। ਇਸ ਛਲ ਨਾਲ ਰਾਜ ਕੀਤਾ, ਪਰ ਕੋਈ ਵੀ ਭੇਦ ਪ੍ਰਾਪਤ ਨ ਕਰ ਸਕਿਆ। ੯।
ਹੁਣ ਸਿੱਖ ਮਾਰਗ ਦੇ ਪਾਠਕ ਆਪ ਹੀ ਨਿਰਣਾ ਕਰ ਲੈਣ ਕਿ ਐਸੇ ਅਸ਼ਲੀਲ
ਚਰਿਤ੍ਰਾਂ ਅਤੇ ਝੂਠੇ ਪ੍ਰਸੰਗਾਂ ਨੂੰ ਪੜ੍ਹ ਕੇ ਕਈ ਭੁੱਲੜ ਪ੍ਰਾਣੀ ਕਿਹੋ-ਜਿਹੀ ਸਿਖਿਆ ਗ੍ਰਹਿਣ
ਕਰਨਾ ਚਾਹੁੰਦੇ ਹਨ? ਮੈਨੂੰ ਤਾਂ ਇਹ ਭੀ ਸਮਝ ਨਹੀਂ ਆ ਰਹੀ ਕਿ ਜਦੋਂ ਚਰਿਤ੍ਰੋਪਾਖਿਆਨ ਦੇ ਚਰਿਤ੍ਰ
ਨੰਬਰ ੪੦੪ ਵਿਚੋਂ ‘ਕਬ੍ਹਯੋ ਬਾਚ ਬੇਨਤੀ ਚੌਪਈ’ ਦੇ ਲੜੀ ਨੰਬਰ ੩੭੭ ਤੋਂ ੪੦੧ ਦਾ ਪਾਠ ਕਰਨਾ
ਸਿੱਖਾਂ ਲਈ ਲਾਜ਼ਮੀ ਕਰ ਦਿੱਤਾ ਗਿਆ ਸੀ ਤਾਂ “ਸਿੱਖ ਰਹਿਤ ਮਰਯਾਦਾ” ਦਾ ਖਰੜਾ ਤਿਆਰ ਕਰਨ ਸਮੇਂ
(ਭਾਵ ੧੩ ਕੁ ਸਾਲ ਅਕਤੂਬਰ ੧੯੩੧ ਤੋਂ ਲੈ ਕੇ ਫਰਵਰੀ ੧੯੪੫ ਤੱਕ) ਕਿਸੇ ਬੁੱਧੀ-ਜੀਵੀ ਨੇ ਐਸੀਆਂ
ਮਨਘੜਤ ਕਹਾਣੀਆਂ ਨਹੀਂ ਸਨ ਪੜ੍ਹੀਆਂ? ਇਸ ਤੋਂ ਇਲਾਵਾ ਹੋਰ ਵੀ ਐਸੇ ਪ੍ਰਸੰਗ ਹਨ, ਜਿਹੜੇ ਸਿੱਖ
ਵਿਚਾਰਧਾਰਾ ਦੇ ਬਿਲਕੁਲ ਉਲਟ ਹਨ, ਜਿਵੇਂ ਚੌਬੀਸ ਅਵਤਾਰ, ਚੰਡੀ ਚਰਿਤ੍ਰ, ਵਾਰ ਦੁਰਗਾ ਕੀ, ਗਿਆਨ
ਪ੍ਰਬੋਧ, ਕ੍ਰਿਸ਼ਨ ਅਵਤਾਰ, ਹਿਕਾਇਤਾਂ, ਆਦਿਕ। ਇਵੇਂ ਹੀ, “ਰਾਗ ਮਾਲਾ, ਗੁਰ ਬਿਲਾਸ ਪਾਤਸ਼ਾਹੀ ੬,
ਬਚਿਤ੍ਰ ਨਾਟਕ ਦਾ ਅਖੌਤੀ ਦਸਮ ਗ੍ਰੰਥ, ਸਰਬਲੋਹ ਗ੍ਰੰਥ ਜੈਸੀਆਂ ਕਿਤਾਬਾਂ” ਜਿਨ੍ਹਾਂ ਦੇ ਲਿਖਾਰੀਆਂ
ਬਾਰੇ ਕੋਈ ਪਤਾ ਨਹੀਂ, ਕਿਵੇਂ ਇਨ੍ਹਾਂ ਨੂੰ ਮਾਣਤਾ ਦਿੱਤੀ ਜਾ ਰਹੀ ਹੈ? ਦੇਖੋ, ਉਸ ਸਮੇਂ ਦੇ ਸਿੱਖ
ਬੁੱਧੀਜੀਵੀਂ, ਜਦੋਂ ‘ਸਿੱਖ ਰਹਿਤ ਮਰਯਾਦਾ’ ਤਿਆਰ ਕੀਤੀ ਗਈ ਸੀ:
1. ਭਾਈ ਕਾਹਨ ਸਿੰਘ ਨਾਭਾ (੧੮੬੧-੧੯੩੮),
2. ਬਾਬਾ ਖੜਕ ਸਿੰਘ (੧੮੬੮-੧੯੬੩),
3. ਸੰਤ ਨੰਦ ਸਿੰਘ (੧੮੭੨-੧੯੪੩),
4. ਭਾਈ ਵੀਰ ਸਿੰਘ (੧੮੭੨-੧੯੫੭),
5. ਭਾਈ ਰਣਧੀਰ ਸਿੰਘ (੧੮੭੮-੧੯੬੧),
6. ਬਾਬਾ ਪ੍ਰੇਮ ਸਿੰਘ ਹੋਤੀ (੧੮੮੨-੧੯੫੪),
7. ਭਾਈ ਜੋਧ ਸਿੰਘ (੧੮੮੨-੧੯੮੧),
8. ਮਾਸਟਰ ਤਾਰਾ ਸਿੰਘ (੧੮੮੫-੧੯੬੭),
9. ਪੰਡਤ ਕਰਤਾਰ ਸਿੰਘ ਦਾਖਾ (੧੮੮੮-੧੯੫੮),
10. ਗਿਆਨੀ ਸ਼ੇਰ ਸਿੰਘ (੧੮੯੦-੧੯੪੪),
11. ਜਥੇਦਾਰ ਤੇਜਾ ਸਿੰਘ (੧੮੯੨-੧੯੭੫),
12. ਹੈੱਡ ਗ੍ਰੰਥੀ ਅੱਛਰ ਸਿੰਘ (੧੮੯੨-੧੯੭੬),
13. ਬਾਵਾ ਹਰਕਿਸ਼ਨ ਸਿੰਘ (੧੮੯੨-੧੯੭੮),
14. ਪ੍ਰੋਫੈਸਰ ਤੇਜਾ ਸਿੰਘ (੧੮੯੪-੧੯੫੮),
15. ਪਿੰਸੀਪਲ ਗੰਗਾ ਸਿੰਘ (੧੮੯੮-੧੯੬੧),
16. ਜਥੇਦਾਰ ਮੋਹਨ ਸਿੰਘ (੧੮੯੮-੧੯੬੯),
17. ਸੰਤ ਗਿਆਨੀ ਗੁਰਬਚਨ ਸਿੰਘ ਭਿੰਡਰਾਂ (੧੯੦੨-੧੯੬੯),
18. ਗਿਆਨੀ ਕਰਤਾਰ ਸਿੰਘ (੧੯੦੨-੧੯੭੪),
19. ਬਾਬਾ ਈਸ਼ਰ ਸਿੰਘ ਕਲੇਰਾਂ (੧੯੧੩-੧੯੬੩),
20. ਗਿਆਨੀ ਲਾਲ ਸਿੰਘ (੧੯੧੬-੧੯੯੬)
ਕਈ ਪ੍ਰਾਣੀਆਂ ਨੇ ਆਪ ਤਾਂ ਅਖੌਤੀ ਦਸਮ ਗ੍ਰੰਥ ਕਦੇ ਪੜ੍ਹਿਆ ਨਹੀਂ ਹੋਵੇਗਾ,
ਪਰ ਉਹ ਦੇਖਾ-ਦੇਖੀ ਹੀ ਇਸ ਨੂੰ ਮਾਣਤਾ ਦੇਈ ਜਾ ਰਹੇ ਹਨ। ਐਸੇ ਪ੍ਰਾਣੀਆਂ ਨੂੰ ਬੇਨਤੀ ਹੈ ਕਿ ਉਹ
ਇਸ ਸਾਰੀ ਕਿਤਾਬ ਨੂੰ (੨੦੧੪) ਵਿੱਚ ਜ਼ਰੂਰ ਪੜ੍ਹਣ ਦੀ ਖ਼ੇਚਲ ਕਰਨ ਤਾਂ ਜੋ ਉਨ੍ਹਾਂ ਨੂੰ ਅਸਲੀਅਤ ਦਾ
ਪਤਾ ਲਗ ਸਕੇ। ਵਿੱਬਸਾਈਟਾਂ ਵਿਖੇ ਵੀ ਬਹੁਤ ਜਾਣਕਾਰੀ ਓਪਲਭਧ ਹੈ, ਜਿਵੇਂ: