ਨਾਮਾ ਸੁਲਤਾਨੇ ਬਾਧਿਲਾ
ਸ਼ਬਦ ਦੀ ਵਿਆਖਿਆ
(ਕਿਸ਼ਤ ਦੂਜੀ)
ਆਓ ਹੁਣ ਇਸ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕਰੀਏ।
ਨਾਮਾ ਸੁਲਤਾਨੇ ਬਾਧਿਲਾ ॥ ਦੇਖਉ ਤੇਰਾ ਹਰਿ ਬੀਠੁਲਾ ॥੧॥ ਰਹਾਉ ॥
ਗੁਰੂ ਸਾਹਿਬ ਦੀ ਸੰਪਾਦਕੀ ਸੇਧ ਤੇ ਚਲਦੇ ਹੋਏ ਰਹਾਉ ਦੀ ਤੁਕ ਤੋਂ ਸ਼ੁਰੂ
ਕਰਦੇ ਹਾਂ। ਇਸ ਤੁਕ ਵਿੱਚ ਨਾਮਦੇਵ ਜੀ ਦਸਦੇ ਹਨ ਕਿ ਸੁਲਤਾਨ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ
ਕਹਿਣ ਲਗਾ ਕਿ ਹੁਣ ਦੇਖਦੇ ਹਾਂ ਤੇਰੇ ਬੀਠਲ `ਚ ਕਿਂਨੀ ਕੁ ਤਾਕਤ ਹੈ। ਮਨੱਖੀ ਸਭਾਉ ਵਿੱਚ ਹਉਮੇ
ਕੁਦਰਤੀ ਭਰੀ ਹੋਈ ਹੈ। ਇਸ ਦਾ ਪ੍ਰਗਟਾਵਾ ਅਕਸਰ ਲੋਕ ਆਪਣੇ ਇਸ਼ਟ ਨੂੰ ਦੂਸਰਿਆ ਦੇ ਇਸ਼ਟ ਨਾਲੋਂ
ਬੇਹਤਰ ਦੱਸ ਕੇ ਜਾਂ ਦੁਸਰੇ ਦੇ ਇਸ਼ਟ ਨੂੰ ਆਪਣੇ ਇਸ਼ਟ ਨਾਲੋਂ ਘਟੀਆ ਬਣਾ ਕੇ ਵੀ ਕਰਦੇ ਹਨ।
ਮੁਸਲਮਾਨਾਂ ਲਈ ਹਜਰਤ ਮੁਹੰਮਦ ਤੋਂ ਵਧ ਕੇ ਕੋਈ ਨਹੀਂ ਹੋ ਸਕਦਾ ਅਤੇ ਈਸਾਈਆਂ ਲਈ ਈਸਾ ਮਸੀਹ ਹੀ ਸਭ
ਕੁੱਝ ਹੈ। ਸਿਖ ਵੀ ਇਸ ਮਾਮਲੇ `ਚ ਕਿਸੇ ਨਾਲੋਂ ਘੱਟ ਨਹੀ ਹਨ। ਨਾਮਦੇਵ ਦੀ ਸ਼ੋਭਾ ਚਾਰੇ ਪਾਸੇ ਫੈਲੀ
ਹੋਈ ਸੀ। ਉਸ ਦੇ ਵਿਰੋਧੀ ਅਤੇ ਨਿੰਦਕ ਵੀ ਖੜੇ ਹੋ ਗਏ ਸਨ। ਇਹ ਵਿਰੋਧੀ ਇੱਕ ਤਾਂ ਉੱਚੀ ਜਾਤ ਨਾਲ
ਸਬੰਧਤ ਸਨ। ਦੂਜੇ ਇਹਨਾ ਦੇ ਸਭਾਉ ਵਿੱਚ ਮੌਕਾਪ੍ਰਸਤੀ ਕੁੱਟ ਕੁੱਟ ਕੇ ਭਰੀ ਹੋਈ ਸੀ/ਹੈ। ਇਤਿਹਾਸ
ਇਸ ਗਲ ਦੀ ਗਵਾਹੀ ਭਰਦਾ ਹੈ ਕਿ ਇਹ ਜਿਸ ਦੀ ਵੀ ਹਕੂਮਤ ਹੁੰਦੀ ਹੈ ਉਸ ਦੇ ਹੀ ਵਫਾਦਾਰ ਬਣ ਕੇ ਰਹੇ
ਹਨ। ਇਹਨਾ ਨੂੰ ਸਚਾਈ ਨਾਲ ਜਾਂ ਦੇਸ਼ ਕੌਮ ਦੇ ਹਿਤ ਨਾਲ ਕਦੇ ਕੋਈ ਹਮਦਰਦੀ ਨਹੀ ਰਹੀ। ਸੋ ਇਹਨਾਂ
ਵਿਰੌਧੀਆਂ ਦੀ ਸੁਲਤਾਨ ਤਕ ਵੀ ਪੁਹੰਚ ਹੋਣਾ ਸੁਭਾਵਿਕ ਸੀ ਅਤੇ ਇਹਨਾ ਆਪਣੀ ਰੰਜਸ਼ ਕੱਢਣ ਲਈ ਉਸ ਨੂੰ
ਨਾਮਦੇਵ ਵਿਰੁਧ ਜ਼ਰੂਰ ਭੜਕਾਇਆ ਹੋਏਗਾ। ਇਕੋ ਤੀਰ ਨਾਲ ਦੋ ਨਿਸ਼ਾਨੇ ਬਿੰਨ੍ਹਣ ਵਿੱਚ ਇਹ ਲੋਕ ਮਾਹਰ
ਹਨ। ਅਗਰ ਨਾਮਦੇਵ ਨੂੰ ਮਾਰ ਦਿਤਾ ਗਿਆ ਤਾਂ ਉਹਨਾਂ ਦੇ ਰਾਹ ਦਾ ਵੱਡਾ ਰੋੜਾ ਹਟ ਜਾਦਾਂ ਸੀ ਅਤੇ
ਅਗਰ ਨਾਮਦੇਵ ਅਣਹੋਣੀ ਕਰ ਦਿਖਾਉਂਦੇ ਹਨ ਫਿਰ ਵੀ ਉਹਨਾਂ ਦੀ ਬੱਲੇ ਬੱਲੇ ਸੀ। ਇਸ ਗਲ ਦੀ ਗਵਾਹੀ
ਸਾਨੂੰ ਇਸ ਸ਼ਬਦ ਵਿਚੋਂ ਵੀ ਮਿਲਦੀ ਹੈ ਜਦੌ ਨਾਮਦੇਵ ਜੀ ਸ਼ਬਦ ਦੇ ਅਖੀਰ ਵਿੱਚ ਕਹਿੰਦੇ ਹਨ ਕਿ ਇਹਨਾਂ
ਲੋਕਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਨਾਮਦੇਵ ਦੀ ਗ੍ਰਿਫਤਾਰੀ ਮੁਖ ਦਾ ਕਾਰਣ ਇਹ ਲੋਕ ਹੀ
ਸਨ।
ਸੁਲਤਾਨੁ ਪੂਛੈ ਸੁਨੁ ਬੇ ਨਾਮਾ ॥ ਦੇਖਉ ਰਾਮ ਤੁਮ੍ਹ੍ਹਾਰੇ ਕਾਮਾ ॥੧॥
ਬਿਸਮਿਲਿ ਗਊ ਦੇਹੁ ਜੀਵਾਇ ॥ ਨਾਤਰੁ ਗਰਦਨਿ ਮਾਰਉ ਠਾਂਇ ॥੨॥
ਇਹਨਾ ਤੁਕਾਂ ਵਿੱਚ ਸੁਲਤਾਨ ਵਲੋਂ ਕੀਤੇ ਗਏ ਸਵਾਲ ਹਨ। ਗ੍ਰਿਫਤਾਰ ਕਰਨ ਤੋਂ
ਬਾਅਦ ਸੁਲਤਾਨ ਨੇ ਨਾਮਦੇਵ ਨੂੰ ਕਿਹਾ ਕਿ ਮੈਂ ਤੇਰੇ ਰਾਮ ਦੀ ਤਾਕਤ ਦੇਖਣਾ ਚਾਹੁੰਦਾ ਹੀ। ਤੂੰ
ਬੀਠੁਲ਼ ਬੀਠੁਲ਼ ਗਾਉਂਦਾ ਫਿਰਦਾ ਏਂ ਤੇ ਲੌਕ ਵੀ ਤੈਨੂੰ ਪਹੁੰਚਿਆ ਹੋਇਆ ਭਗਤ ਸਮਝਦੇ ਹਨ ਅਗਰ ਤੇਰੇ
ਵਿੱਚ ਕੌਈ ਤਾਕਤ ਹੈ ਤਾਂ ਬਿਸਮਿਲਿ ਗਊ ਨੂੰ ਜੀਉਂਦੀ ਕਰ ਕੇ ਕਰਾਮਾਤ ਦਿਖਾ। ਅਗਰ ਤੂੰ ਨਹੀ ਕਰ
ਸਕਿਆ ਤਾਂ ਮੈ ਤੇਰੀ ਧੌਣ ਧੜ ਤੋਂ ਅਲੱਗ ਕਰ ਦੇਣੀ ਹੈ। ਕਿਸੇ ਫਕੀਰ, ਸੰਤ ਜਾਂ ਭਗਤ ਦੀ ਪਹਿਚਾਣ
ਅਕਸਰ ਲੋਕ ਉਸ ਵਲੋਂ ਕੀਤੀ ਕਰਾਮਾਤ ਤੋਂ ਹੀ ਕਰਦੇ ਨੇ। ਕੈਥਲਿਕ ਈਸਾਈ ਮੱਤ ਵਿੱਚ ਤਾਂ ਉਹਨਾ
ਬਾਕਾਇਦਾ ਇੱਕ ਵਿਧੀ ਵਿਧਾਨ ਬਣਾਇਆ ਹੋਇਆ ਹੈ ਜਿਸ ਰਾਹੀਂ ਉਹ ਕਿਸੇ ਨੂੰ ਸੰਤ ਦੀ ਪਦਵੀ ਦੇਂਦੇ ਨੇ।
ਇਸੀ ਵਿਧੀ ਵਿਧਾਨ ਵਿੱਚ ਸੰਤ ਬਣਨ ਦੇ ਉਮੀਦਵਾਰ ਵਲੋਂ ਕਰਾਮਾਤ ਕਰਨਾ ਇੱਕ ਜ਼ਰੂਰੀ ਸ਼ਰਤ ਹੈ। (11)
ਪੰਜਾਬ ਵਿੱਚ ਇਹ ਆਮ ਕਿਹਾ/ਸੁਣਿਆ ਜਾਂਦਾ ਹੈ ਕਿ ਫਲਾਣਾ ਸਾਧ ਬਹੁਤ ਕਰਨੀ ਵਾਲਾ ਅਤੇ ਪਹੁੰਚਿਆ
ਹੋਇਆ ਹੈ। ਉਸ ਕੋਲ ਬਹੁਤ ਸ਼ਕਤੀ ਹੈ। ਜੋ ਵੀ ਮੂੰਹੋਂ ਕੱਢਦਾ ਹੈ ਪੂਰਾ ਹੋ ਜਾਂਦਾ ਹੈ। ਗੁਰੂ ਨਾਨਕ
ਸਾਹਿਬ ਦੀ ਵੀ ਜਦੋਂ ਸਿਧਾਂ ਨਾਲ ਗੋਸ਼ਟੀ ਹੋਈ ਤਾਂ ਸਿਧਾਂ ਨੇ ਖੁਦ ਵੀ ਕਈ ਨਾਟਕ ਚੇਟਕ ਕੀਤੇ ਅਤੇ
ਗੁਰੂ ਸਾਹਿਬ ਨੂੰ ਵੀ ਕਰਾਮਾਤ ਕਰਨ ਲਈ ਵੰਙਾਰਿਆ। (12) ਦੁਨੀਆਂ ਦਾ ਕੋਈ ਵੀ ਧਾਰਮਿਕ ਰਹਿਬਰ, ਪੀਰ
ਜਾਂ ਪੈਗੰਬਰ ਨਹੀ ਹੈ ਜਿਸ ਦੇ ਨਾਮ ਨਾਲ ਕਰਾਮਾਤ ਨਾ ਜੁੜੀ ਹੋਵੇ। ਸਿਖਾਂ ਨੇ ਵੀ ਆਪਣੇ ਗੁਰੁ
ਸਹਿਬਾਨ ਦੇ ਨਾਵਾ ਨਾਲ ਬੇਅੰਤ ਕਰਾਮਾਤਾਂ ਜੋੜ ਲਈਆਂ ਹਨ। ਗਲ ਕੀ ਕਿਸੇ ਵੀ ਰੱਬ ਦੇ ਭਗਤ ਦੀ
ਪਹਿਚਾਣ ਸਿਰਫ ਔਰ ਸਿਰਫ ਕਰਾਮਾਤ ਹੀ ਬਣ ਕੇ ਰਹਿ ਗਈ ਹੈ। ਸੁਲਤਾਨ ਨੇ ਜਦੋਂ ਨਾਮਦੇਵ ਨੂੰ ਮਰੀ ਹੋਈ
ਗਉ ਜੀਉਂਦੀ ਕਰਨ ਲਈ ਕਿਹਾ ਉਹ ਵੀ ਉਸ ਦੀ ਪਰਖ/ਪਹਿਚਾਣ ਹੀ ਕਰ ਰਿਹਾ ਸੀ।
ਬਾਦਿਸਾਹ ਐਸੀ ਕਿਉ ਹੋਇ ॥ ਬਿਸਮਿਲਿ ਕੀਆ ਨ ਜੀਵੈ ਕੋਇ ॥੩॥ ਮੇਰਾ ਕੀਆ ਕਛੂ ਨ ਹੋਇ ॥ ਕਰਿ ਹੈ
ਰਾਮੁ ਹੋਇ ਹੈ ਸੋਇ ॥੪॥
ਇਹਨਾਂ ਤੁਕਾਂ ਵਿੱਚ ਨਾਮਦੇਵ ਜੀ ਦਾ ਜਵਾਬ ਹੈ। ਨਾਮਦੇਵ ਸੁਲਤਾਨ ਨੂੰ
ਕਹਿੰਦੇ ਹਨ ਕਿ ਅਜਿਹਾਂ ਹੋਣਾ ਨਾਮੁਮਕਿਨ ਹੈ ਜੋ ਮਰ ਗਿਆ ਉਹ ਫਿਰ ਨਹੀਂ ਜੀਉਂਦਾ ਹੋ ਸਕਦਾ। ਵੈਸੇ
ਵੀ ਮੈ ਕੋਣ ਹੁੰਦਾ ਹਾਂ ਕੁੱਝ ਕਰਨ ਵਾਲਾ ਇਹ ਤਾਂ ਜੋ ਅਕਾਲ ਪੁਰਖ ਕਰਦਾ ਉਹ ਹੀ ਹੁੰਦਾ ਹੈ।
ਨਾਮਦੇਵ ਜੀ ਦੇ ਇਹ ਵਿਚਾਰ ਗੁਰਮਤਿ ਅਨੁਸਾਰੀ ਹਨ। ਅਸੀਂ ਰੋਜ਼ ਨਿਤਨੇਮ `ਚ ਪੜ੍ਹਦੇ ਹਾਂ ਕਿ
“ਤੂੰ ਆਦਿ ਪੁਰਖੂ ਅਪਰੰਪਰੁ ਕਰਤਾ ਜੀ
ਤੁਧੁ ਜੇਵਡੁ ਅਵਰੁ ਨ ਕੋਈ॥ ਤੂੰ ਜੁਗੁ ਜੁਗੁ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ॥
ਤੁਧੁ ਆਪੇ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੁ ਹੋਈ॥ ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ ਤੁਧੁ
ਆਪੇ ਸਿਰਜਿ ਸਭ ਗੋਈ॥ ਜਨੁ ਨਾਨਕੁ ਗੁਣ ਗਾਵੈ ਕਰਤੇ ਕੇ ਜੀ ਜੋ ਸਭਸੇ ਕਾ ਜਾਣੋਈ॥ 5॥” {ਪੰਨਾ 11}
ਬਾਦਿਸਾਹੁ ਚੜ੍ਹ੍ਹਿਓ ਅਹੰਕਾਰਿ ॥ ਗਜ ਹਸਤੀ ਦੀਨੋ ਚਮਕਾਰਿ ॥੫॥
ਇਸ ਤੁਕ ਵਿੱਚ ਸੁਲਤਾਨ ਵਲੋਂ ਨਾਮਦੇਵ ਦੇ ਜਵਾਬ ਦਾ ਪ੍ਰਤੀਕਰਮ ਬਿਆਨ ਕੀਤਾ
ਗਿਆ ਹੈ। ਸੁਲਤਾਨ ਨੂੰ ਇਸ ਉੱਤਰ ਦੀ ਉਮੀਦ ਬਿਲਕੁਲ ਨਹੀ ਸੀ ਅਤੇ ਉਹ ਗੁਸੇ `ਚ ਲਾਲ ਪੀਲਾ ਹੋ ਗਿਆ।
ਹੰਕਾਰ ਨਾਲ ਆਫਰੇ ਹੋਏ ਹਾਥੀ ਦੀ ਤਰ੍ਹਾਂ ਚੰਗਾੜਨ ਲਗ ਪਿਆ। ਭਾਈ ਕਾਨ੍ਹ ਸਿੰਘ ਅਨੁਸਾਰ ਗਜ ਦਾ ਇੱਕ
ਅਰਥ ਉਹ ਹਾਥੀ ਜੋ ਮਦ ਪੀ ਕੇ ਗਰਜਦਾ ਹੈ। ਗਜਹਸਤੀ ਦਾ ਅਰਥ ਉਹਨਾਂ “ਪੁਕਾਰ ਲਈ ਉਠਾਇਆ ਹੈ ਹਸਤ ਜਿਸ
ਨੇ, ਅਜਿਹਾ ਹਾਥੀ. ਸੁੰਡ ਉਠਾਏ ਹੋਏ ਹਾਥੀ” ਕੀਤਾ ਹੈ। (13) ਜਿਸ ਤਰ੍ਹਾਂ ਭੜਕਿਆ ਹੋਇਆ ਮਸਤ ਹਾਥੀ
ਸੁੰਡ ਚੁੱਕੀ ਫਿਰਦਾ ਹੈ ਉਸੇ ਤਰ੍ਹਾਂ ਸੁਲਤਾਨ ਹੰਕਾਰ ਦੇ ਨਸ਼ੇ `ਚ ਧੁਤ ਨਾਮਦੇਵ ਨੂੰ ਮਾਰਨ ਦੀਆਂ
ਧਮਕੀਆਂ ਦੇਣ ਲਗ ਪਿਆ। ਨਾਮਦੇਵ ਦੁਆਰਾ ਬਿਆਨ ਕੀਤੀ ਇਹ ਗਲ਼ ਸੁਲਤਾਨ ਦੇ ਸੁਭਾਉ ਜਿਸ ਵਾਰੇ ਅਸੀਂ
ਉਪਰ ਪੜ੍ਹ ਆਏ ਹਾਂ ਨਾਲ ਬਿਲਕੁਲ ਮਿਲਦੀ ਹੈ।
ਰੁਦਨੁ ਕਰੈ ਨਾਮੇ ਕੀ ਮਾਇ ॥ ਛੋਡਿ ਰਾਮੁ ਕੀ ਨ ਭਜਹਿ ਖੁਦਾਇ ॥੬॥ ਨ ਹਉ ਤੇਰਾ ਪੂੰਗੜਾ ਨ ਤੂ
ਮੇਰੀ ਮਾਇ ॥ ਪਿੰਡੁ ਪੜੈ ਤਉ ਹਰਿ ਗੁਨ ਗਾਇ ॥੭॥
ਹੁਣ ਤਕ ਨਾਮਦੇਵ ਦੀ ਗ੍ਰਿਫਤਾਰੀ ਦੀ ਖ਼ਬਰ ਜੰਗਲ ਦੀ ਅੱਗ ਵਾਂਙਰ ਫੈਲ ਗਈ ਸੀ
ਅਤੇ ਲੋਕ ਇਕੱਠੇ ਹੋਣ ਲਗ ਪਏ। ਨਾਮਦੇਵ ਗਰੀਬਾਂ ਦਾ ਮਸੀਹਾ ਤਾ ਸੀ ਹੀ ਪਰ ਉਸ ਦੀ ਸ਼ੋਭਾ ਹਰ ਵਰਗ ਦੇ
ਲੋਕਾਂ ਵਿੱਚ ਸੀ। ਉਸ ਦੇ ਸ਼ਰਧਾਲੂ ਉਸ ਉਤੋਂ ਜਾਨ ਵਾਰਨ ਲ਼ਈ ਵੀ ਤਿਆਰ ਸਨ। ਇਸ ਸੂਰਮੇ ਮਰਦ ਨੇ
ਨਿਡਰਤਾ ਨਾਲ ਪੁਜਾਰੀ ਵਰਗ ਅੱਗੇ ਹੀ ਨਹੀ ਬਲਕਿ ਦੇਸ਼ ਦੇ ਸੁਲਤਾਨ ਅੱਗੇ ਵੀ ਲੋਕਹਿਤ ਵਿੱਚ ਬੋਲਣ ਦੀ
ਜੁਰੱਤ ਕੀਤੀ ਜਿਸ ਕਰਕੇ ਲੋਕਾਂ ਨੂੰ ਉਸ ਵਿੱਚ ਆਪਣਾ ਮਸੀਹਾ ਦਿਸਦਾ ਸੀ। ਨਾਮਦੇਵ ਦੀ ਮਾਤਾ ਵੀ ਉਥੇ
ਪੁਹੰਚੀ ਹੋਈ ਸੀ। ਮਾਂ ਲਈ ਆਪਣੇ ਧੀ ਪੁੱਤ ਦੀ ਜਿੰਦਗੀ ਆਪਣੀ ਜਾਨ ਤੋਂ ਵੀ ਪਿਆਰੀ ਹੁੰਦੀ ਹੈ। ਮੋਹ
ਵਸ ਉਸ ਨੇ ਨਾਮਦੇਵ ਨੂੰ ਜਾਨ ਬਚਾਉਣ ਲਈ ਮੁਸਲਮਾਨ ਬਣ ਜਾਣ ਦੀ ਸਲਾਹ ਦਿੱਤੀ। ਨਾਮਦੇਵ ਨੇ ਆਪਣੀ
ਮਾਂ ਨੂੰ ਕਿਹਾ ਕਿ ਤੇਰੀ ਇਸ ਗਲ ਤੌਂ ਤਾਂ ਇਹ ਲਗਦਾ ਜੈ ਕਿ ਤੂੰ ਮੇਰੀ ਮਾਂ ਹੀ ਨਹੀ ਏਂ। ਮੇਰੇ
ਉੱਤੇ ਜਿੰਨਾਂ ਮਰਜ਼ੀ ਜ਼ੁਲਮ ਹੁੰਦਾ ਰਹੇ ਫਿਰ ਵੀ ਮੈ ਸੱਚ ਤੋਂ ਨਹੀਂ ਥਿੜਕਾਂਗਾ ਅਤੇ ਰੱਬ ਦੇ ਗੁਣ
ਗਾਉਂਦਾ ਰਹਾਂਗਾ। ਇਥੇ ਇੱਕ ਗਲ ਜੋ ਉਭਰ ਕੇ ਸਾਹਮਣੇ ਆਉਦੀ ਹੈ ਉਹ ਇਹ ਹੈ ਕਿ ਸੁਲਤਾਨ ਦੇ ਰਾਜ
ਵਿੱਚ ਗੈਰ ਮੁਸਲਮਾਨਾਂ ਨਾਲ ਵਿਤਕਰਾ ਕੀਤਾ ਜਾਂਦਾ ਸੀ। ਇੱਕ ਗਲ ਹੋਰ ਜੋ ਧਿਆਨ ਮੰਗਦੀ ਹੈ ਉਹ ਇਹ
ਹੈ ਕਿ ਨਾਮਦੇਵ ਦੇ ਮਾਤਾ ਜੀ ਇਸ ਵਕਤ ਕਾਫੀ ਬਿਰਧ ਅਵਸਥਾ ਵਿੱਚ ਹੋਣਗੇ। ਅਗਰ ਉਹ ਵੀ ਆ ਪੁਹੰਚੇ ਸਨ
ਤਾਂ ਬਾਕੀ ਲੋਕ ਤਾਂ ਬਹੁਤ ਜ਼ਿਆਦਾ ਗਿਣਤੀ ਵਿੱਚ ਪੁਹੰਚ ਚੁਕੇ ਹੋਣਗੇ।
ਕਰੈ ਗਜਿੰਦੁ ਸੁੰਡ ਕੀ ਚੋਟ ॥ ਨਾਮਾ ਉਬਰੈ ਹਰਿ ਕੀ ਓਟ ॥੮॥ ਕਾਜੀ ਮੁਲਾਂ ਕਰਹਿ ਸਲਾਮੁ ॥ ਇਨਿ
ਹਿੰਦੂ ਮੇਰਾ ਮਲਿਆ ਮਾਨੁ ॥੯॥
ਨਾਮਦੇਵ ਦਾ ਆਪਣੀ ਮਾਤਾ ਨੂੰ ਦਿਤਾ ਜਵਾਬ ਸੁਣ ਕੇ ਸੁਲਤਾਨ ਦਾ ਪਾਰਾ ਹੋਰ
ਚੜ੍ਹ ਗਿਆ। ਉਹ ਅਹੰਕਾਰ ਵਿੱਚ ਇੰਨ੍ਹਾਂ ਮਦਹੋਸ਼ ਹੋ ਗਿਆ ਕਿ ਉਹ ਹਾਥੀਆਂ ਦੇ ਸੁਲਤਾਨ ਦੀ ਤਰ੍ਹਾਂ
ਗਰਜਣ ਲਗ ਪਿਆ। ਗਜਿੰਦ ਦਾ ਮਤਲਬ ਹਾਥੀਆ ਦਾ ਰਾਜਾ ਹੁੰਦਾ ਹੈ। (14) ਇਥੇ ਇਹ ਸੁਲਤਾਨ ਲਈ ਵਰਤਿਆ
ਗਿਆ ਹੈ ਜੋ ਅਹੰਕਾਰ ਦੇ ਨਸ਼ੇ ਵਿੱਚ ਮਸਤ ਹਾਥੀ ਦੀ ਤਰ੍ਹਾਂ ਗਰਜਣ ਲਗ ਪਿਆ ਸੀ। ਪਰ ਇਸ ਸਭ ਦਾ
ਨਾਮਦੇਵ ਤੇ ਕੋਈ ਅਸਰ ਨਾ ਹੋਇਆ ਅਤੇ ਉਹ ਨਿਡਰ ਨਿਰਭੈ ਸਚ ਤੇ ਖੜ੍ਹਾ ਰਿਹਾ। ਕਿਉਂਕਿ ਉਸ ਨੇ ਓਟ ਵੀ
ਤਾਂ ਉਸ ਸੱਚੇ ਦੀ ਲੈ ਰੱਖੀ ਸੀ। ਨਾਮਦੇਵ ਦੀ ਨਿਡਰਤਾ ਦੇਖ ਸੁਲਤਾਨ ਨੂੰ ਬਹੁਤ ਨਮੋਸ਼ੀ ਦਾ ਸਾਹਮਣਾ
ਕਰਨਾ ਪਿਆ। ਕਾਜੀ ਮੁੱਲਾਂ ਉਸਦੀ ਇੱਕ ਘੁਰਕੀ ਤੋਂ ਡਰਦੇ ਉਸਨੂੰ ਸਲਾਮਾਂ ਕਰਦੇ ਫਿਰਦੇ ਸਨ ਪਰ
ਨਾਮਦੇਵ ਉਸ ਅਗੇ ਬੋਲਣ ਦੀ ਜੁਰੱਤ ਦਿਖਾ ਰਿਹਾ ਸੀ। ਇਹ ਗਲ ਇਤਿਹਾਸ ਨਾਲ ਵੀ ਮੇਲ ਖਾਂਦੀ ਹੈ।
ਸੁਲਤਾਨ ਦੀ ਮੁਸਲਮਾਨਾਂ ਦੀ ਧਾਰਮਿਕ ਜਮਾਤ ਨਾਲ ਬਿਲਕੁਲ ਨਹੀਂ ਸੀ ਬਣਦੀ ਅਤੇ ਇਸਨੇ ਉਹਨਾ ਨੂੰ ਖੂਬ
ਡਰਾ ਧਮਕਾ ਕੇ ਰੱਖਿਆ ਹੋਇਆ ਸੀ। ਇਥੇ ਇੱਕ ਗਲ ਹੋਰ ਜੋ ਬੜੀ ਸਾਫ ਹੋ ਕੇ ਉਭਰਦੀ ਹੈ ਉਹ ਇਹ ਹੈ ਕਿ
ਨਾਮਦੇਵ ਨੇ ਨਾ ਸਿਰਫ ਸੁਲਤਾਨ ਦੇ ਡਰਾਵਿਆਂ ਦਾ ਕੋਈ ਅਸਰ ਲਿਆ ਬਲਕਿ ਉਸ ਨੂੰ ਖਰੀਆਂ ਖਰੀਆਂ
ਸੁਣਾਈਆਂ ਵੀ ਹੋਣਗੀਆਂ। ਇਸੇ ਕਰਕੇ ਸੁਲਤਾਨ ਕਹਿੰਦਾ ਹੈ ਕਿ ਮੇਰੀ ਇੱਜ਼ਤ ਮਿੱਟੀ ਵਿੱਚ ਮਿਲਾ
ਦਿੱਤੀ। ਮੌਕੇ ਤੇ ਕਾਜ਼ੀ ਮੁੱਲਾਂ ਵੀ ਜਰੂਰ ਹਾਜ਼ਰ ਹੋਣਗੇ। ਜਿਸ ਤਰ੍ਹਾਂ ਗੁਰੁ ਨਾਨਕ ਸਾਹਿਬ ਨੇ
ਬਾਬਰ ਨੂੰ ਜਾਬਰ ਕਿਹਾ ਸੀ ਉਸੇ ਤਰ੍ਹਾਂ ਨਾਮਦੇਵ ਨੇ ਵੀ ਸੁਲਤਾਨ ਨੂੰ ਉਸ ਦੇ ਜ਼ਾਲਮ ਹੋਣ ਦਾ
ਅਹਿਸਾਸ ਕਰਾਇਆ ਹੋਏਗਾ। ਇਹ ਗਲ ਸ਼ਬਦ ਦੇ ਅਖੀਰ ਵਿੱਚ ਹੋਰ ਸਪਸ਼ਟ ਹੋ ਜਾਂਦੀ ਹੈ ਜਦੋ ਸਾਰੇ ਕਲੇਸ਼ ਦੇ
ਮੁਕਣ ਤੇ ਨਾਮਦੇਵ ਜੀ ਸੁਲਤਾਨ ਨੂੰ ਸੰਜਮ ਵਰਤਣ ਅਤੇ ਸਚ ਦੇ ਮਾਰਗ ਤੇ ਚਲਣ ਦਾ ਉਪਦੇਸ਼ ਦਿੰਦੇ ਨੇ।
ਬਾਦਿਸਾਹ ਬੇਨਤੀ ਸੁਨੇਹੁ ॥ ਨਾਮੇ ਸਰ ਭਰਿ ਸੋਨਾ ਲੇਹੁ ॥੧੦॥ ਮਾਲੁ ਲੇਉ ਤਉ ਦੋਜਕਿ ਪਰਉ ॥
ਦੀਨੁ ਛੋਡਿ ਦੁਨੀਆ ਕਉ ਭਰਉ ॥੧੧॥
ਜਦੋਂ ਗਲ ਵਧਦੀ ਦਿਸੀ ਤਾਂ ਨਾਮਦੇਵ ਦੇ ਕੁੱਝ ਸ਼ਰਧਾਲੂਆਂ ਨੇ ਸੁਲਤਾਨ ਨੂੰ
ਬੇਨਤੀ ਕੀਤੀ ਕਿ ਉਹ ਨਾਮਦੇਵ ਨੂੰ ਛੱਡਣ ਬਦਲੇ ਉਹਨਾ ਤੋਂ ੳਹਦੇ ਭਾਰ ਬਰਾਬਰ ਸੋਨਾ ਲੈ ਲਵੇ। ਪਰ
ਸੁਲਤਾਨ ਨੇ ਇਸ ਗਲ ਤੋਂ ਇਨਕਾਰ ਕਰ ਦਿਤਾ ਕਿਉਂਕਿ ਇਹ ਗਲ ਉਸ ਦੇ ਧਰਮ ਅਨੁਸਾਰ ਗਲਤ ਹੈ। ਇਸ
ਤਰ੍ਹਾਂ ਕਰਨ ਨਾਲ ਤਾਂ ਉਹ ਨਰਕ ਵਿੱਚ ਜਾਵੇਗਾ। ਉਹ ਆਪਣਾ ਦੀਨ ਤਿਆਗ ਕੇ ਦੌਲਤ ਨਹੀਂ ਇਕੱਠੀ ਕਰ
ਸਕਦਾ।
ਪਾਵਹੁ ਬੇੜੀ ਹਾਥਹੁ ਤਾਲ ॥ ਨਾਮਾ ਗਾਵੈ ਗੁਨ ਗੋਪਾਲ ॥੧੨॥ ਗੰਗ ਜਮੁਨ ਜਉ ਉਲਟੀ ਬਹੈ ॥ ਤਉ
ਨਾਮਾ ਹਰਿ ਕਰਤਾ ਰਹੈ ॥੧੩॥
ਨਾਮਦੇਵ ਬੇਖ਼ੌਫ ਰੱਬ ਦੇ ਗੁਣ ਗਾਇਨ ਕਰੀ ਗਿਆ। ਬੇਸ਼ਕ ਉਸ ਦੇ ਪੈਰਾਂ ਵਿੱਚ
ਬੇੜੀਆਂ ਸਨ ਇਸ ਦਾ ਉਸ ਤੇ ਰੱਤੀ ਭਰ ਵੀ ਅਸਰ ਨਹੀਂ ਸੀ। ਗੰਗਾ ਜੁਮਨਾ ਤਾਂ ਉਲਟੇ ਪਾਸੇ ਜਾ ਸਕਦੀਆਂ
ਹਨ ਪਰ ਨਾਮਦੇਵ ਆਪਣਾ ਰਸਤਾ ਨਹੀਂ ਛਡ ਸਕਦਾ। ਉਹ ਹਮੇਸ਼ਾਂ ਸੱਚ ਦੀ ਸਿਫਤ ਸਿਲਾਹ ਵਿੱਚ ਗਾਉਂਦਾ
ਰਹੇਗਾ।
ਸਾਤ ਘੜੀ ਜਬ ਬੀਤੀ ਸੁਣੀ ॥ ਅਜਹੁ ਨ ਆਇਓ ਤ੍ਰਿਭਵਣ ਧਣੀ ॥੧੪॥
ਇਸ ਤੁਕ ਵਿੱਚ ਸੁਲਤਾਨ ਵਲੋਂ ਜਾਂ ੳਸ ਦੇ ਕਿਸੇ ਅਹਿਲਕਾਰ ਵਲੋਂ ਨਾਮਦੇਵ
ਨੂੰ ਮਿਹਣਾ ਮਾਰਿਆ ਗਿਆ ਹੈ ਕਿ ਸੱਤ ਘੜੀਆਂ ਬੀਤ ਚੁੱਕੀਆਂ ਹਨ ਪਰ ਹਾਲੇ ਤਕ ਤੇਰਾ “ਤ੍ਰਿਭਵਣ ਧਣੀ”
ਨਹੀਂ ਬਹੁੜਿਆ। ਨਾਮਦੇਵ ਖੁਦ ਇਹ ਗਲ ਨਹੀਂ ਕਹਿ ਸਕਦੇ ਕਿਉਂਕਿ ਉਹ ਤਨੋਂ ਮਨੋਂ ਸੱਚ ਨੂੰ ਪ੍ਰਣਾਏ
ਹੋਏ ਸਨ। ਉਹਨਾ ਦੇ ਮਨ `ਚ ਰੱਬ ਵਾਰੇ ਕਦੀ ਕੋਈ ਸ਼ੱਕ ਨਹੀਂ ਪੈਦਾ ਹੋ ਸਕਦਾ। ਔਰ ਨਾ ਹੀ ਉਹ ਮਨੁੱਖਾ
ਰੂਪ ਵਿੱਚ ਕਿਸੇ ਰੱਬ ਦੇ ਆਉਣ ਦੀ ਉਡੀਕ ਕਰ ਰਹੇ ਸਨ। ਇਥੇ ਇੱਕ ਗਲ ਹੋਰ ਨੋਟ ਕਰਨ ਵਾਲੀ ਇਹ ਹੈ ਕਿ
ਨਾਮਦੇਵ ਦੀ ਮਦਤ ਲਈ ਕੋਈ ਵਿਸ਼ਨੂੰ ਭਗਵਾਨ ਨਹੀ ਬਲਕਿ ਤ੍ਰਿਭਵਣ ਧਣੀ ਦੇ ਆਉਣ ਦੀ ਗਲ ਹੋ ਰਹੀ ਹੈ।
ਨਾਮਦੇਵ ਦਾ ਤ੍ਰਿਭਵਣ ਧਣੀ ਕੋਣ ਹੈ ਇਹ ਉਹ ਆਪ ਹੀ ਦਸਦੇ ਹਨ-
ਜਾਂ ਚੈ ਘਰਿ ਗਣ ਗੰਧਰਬ ਰਿਖੀ ਬਪੁੜੇ ਢਾਢੀਆ ਗਾਵੰਤ ਆਛੈ ॥ ਸਰਬ ਸਾਸਤ੍ਰ
ਬਹੁ ਰੂਪੀਆ ਅਨਗਰੂਆ ਆਖਾੜਾ ਮੰਡਲੀਕ ਬੋਲ ਬੋਲਹਿ ਕਾਛੇ ॥ ਚਉਰ ਢੂਲ ਜਾਂ ਚੈ ਹੈ ਪਵਣੁ ॥ ਚੇਰੀ
ਸਕਤਿ ਜੀਤਿ ਲੇ ਭਵਣੁ ॥ ਅੰਡ ਟੂਕ ਜਾ ਚੈ ਭਸਮਤੀ ॥ ਸ
ਐਸਾ ਰਾਜਾ ਤ੍ਰਿਭਵਣ ਪਤੀ ॥੩॥ ਜਾਂ ਚੈ ਘਰਿ ਕੂਰਮਾ ਪਾਲੁ ਸਹਸ੍ਰ ਫਨੀ ਬਾਸਕੁ ਸੇਜ ਵਾਲੂਆ ॥ ਅਠਾਰਹ
ਭਾਰ ਬਨਾਸਪਤੀ ਮਾਲਣੀ ਛਿਨਵੈ ਕਰੋੜੀ ਮੇਘ ਮਾਲਾ ਪਾਣੀਹਾਰੀਆ ॥ ਨਖ ਪ੍ਰਸੇਵ ਜਾ ਚੈ ਸੁਰਸਰੀ ॥ ਸਪਤ
ਸਮੁੰਦ ਜਾਂ ਚੈ ਘੜਥਲੀ ॥ ਏਤੇ ਜੀਅ ਜਾਂ ਚੈ ਵਰਤਣੀ ॥ ਸ
ਐਸਾ ਰਾਜਾ ਤ੍ਰਿਭਵਣ ਧਣੀ ॥੪॥ ਪੰਨਾ 1292
ਪ੍ਰੋ ਸਾਹਿਬ ਸਿੰਘ ਨੇ ਇਹਨਾਂ ਤੁਕਾਂ ਦੇ ਅਰਥ ਇਸ ਤਰ੍ਹਾਂ ਕੀਤੇ ਨੇ-
ਤਿੰਨਾਂ ਭਵਨਾਂ ਦਾ ਮਾਲਕ ਪਰਮਾਤਮਾ ਇੱਕ ਐਸਾ ਰਾਜਾ ਹੈ, ਜਿਸ ਦੇ ਦਰ ਤੇ
(ਸ਼ਿਵ ਜੀ ਦੇ) ਗਣ ਦੇਵਤਿਆਂ ਦੇ ਰਾਗੀ ਅਤੇ ਸਾਰੇ ਰਿਸ਼ੀ—ਇਹ ਵਿਚਾਰੇ ਢਾਢੀ (ਬਣ ਕੇ ਉਸ ਦੀਆਂ
ਸਿਫ਼ਤਾਂ ਦੀਆਂ ਵਾਰਾਂ) ਗਾਉਂਦੇ ਹਨ। ਸਾਰੇ ਸ਼ਾਸਤ੍ਰ (ਮਾਨੋ) ਬਹੁ-ਰੂਪੀਏ ਹਨ, (ਇਹ ਜਗਤ, ਮਾਨੋ, ਉਸ
ਦਾ) ਨਿੱਕਾ ਜਿਹਾ ਅਖਾੜਾ ਹੈ, (ਇਸ ਜਗਤ ਦੇ) ਰਾਜੇ ਉਸ ਦਾ ਹਾਲਾ ਭਰਨ ਵਾਲੇ ਹਨ, (ਉਸ ਦੀ ਸਿਫ਼ਤ
ਦੇ) ਸੁੰਦਰ ਬੋਲ ਬੋਲਦੇ ਹਨ। ਉਹ ਪ੍ਰਭੂ ਇੱਕ ਐਸਾ ਰਾਜਾ ਹੈ ਕਿ ਉਸ ਦੇ ਦਰ ਤੇ ਪਵਣ ਚਉਰ ਬਰਦਾਰ
ਹੈ, ਮਾਇਆ ਉਸ ਦੀ ਦਾਸੀ ਹੈ ਜਿਸ ਨੇ ਸਾਰਾ ਜਗਤ ਜਿਤ ਲਿਆ ਹੈ, ਇਹ ਧਰਤੀ ਉਸ ਦੇ ਲੰਗਰ ਵਿਚ, ਮਾਨੋ,
ਚੁੱਲ੍ਹਾ ਹੈ (ਭਾਵ, ਸਾਰੀ ਧਰਤੀ ਦੇ ਜੀਆਂ ਨੂੰ ਉਹ ਆਪ ਹੀ ਰਿਜ਼ਕ ਦੇਣ ਵਾਲਾ ਹੈ)। 3.
ਤਿੰਨਾਂ ਭਵਨਾਂ ਦਾ ਮਾਲਕ ਉਹ ਪ੍ਰਭੂ ਇੱਕ ਐਸਾ ਰਾਜਾ ਹੈ ਕਿ ਵਿਸ਼ਨੂ ਦਾ
ਕੱਛ-ਅਵਤਾਰ ਜਿਸ ਦੇ ਘਰ ਵਿਚ, ਮਾਨੋ, ਇੱਕ ਪਲੰਘ ਹੈ; ਹਜ਼ਾਰ ਫਣਾਂ ਵਾਲਾ ਸ਼ੇਸ਼ਨਾਗ ਜਿਸ ਦੀ ਸੇਜ
ਦੀਆਂ ਤਣੀਆਂ (ਦਾ ਕੰਮ ਦੇਂਦਾ) ਹੈ; ਜਗਤ ਦੀ ਸਾਰੀ ਬਨਸਪਤੀ (ਉਸ ਨੂੰ ਫੁੱਲ ਭੇਟ ਕਰਨ ਵਾਲੀ) ਮਾਲਣ
ਹੈ, ਛਿਆਨਵੇ ਕਰੋੜ ਬੱਦਲ ਉਸ ਦਾ ਪਾਣੀ ਭਰਨ ਵਾਲੇ (ਨੌਕਰ) ਹਨ; ਗੰਗਾ ਉਸ ਦੇ ਦਰ ਤੇ ਉਸ ਦੇ
ਨਹੁੰਆਂ ਦਾ ਪਸੀਨਾ ਹੈ, ਅਤੇ ਸੱਤੇ ਸਮੁੰਦਰ ਉਸ ਦੀ ਘੜਵੰਜੀ ਹਨ, ਜਗਤ ਦੇ ਇਹ ਸਾਰੇ ਜੀਆ-ਜੰਤ ਉਸ
ਦੇ ਭਾਂਡੇ ਹਨ। 4.
ਸੋ ਸਪਸ਼ਟ ਹੈ ਇਥੇ ਜਿਸ ਦੇ ਬਹੁੜਣ ਦੀ ਗਲ ਹੋ ਰਹੀ ਹੈ ਉਹ ਵਿਸ਼ਨੂੰ ਭਗਵਾਨ ਨਹੀ ਹੈ।
ਪਾਖੰਤਣ ਬਾਜ ਬਜਾਇਲਾ ॥ ਗਰੁੜ ਚੜ੍ਹ੍ਹੇ ਗੋਬਿੰਦ ਆਇਲਾ ॥੧੫॥ ਅਪਨੇ ਭਗਤ ਪਰਿ ਕੀ ਪ੍ਰਤਿਪਾਲ ॥
ਗਰੁੜ ਚੜ੍ਹ੍ਹੇ ਆਏ ਗੋਪਾਲ ॥੧੬॥
ਇਸ ਤੁਕ ਦੇ ਅਰਥ ਅਕਸਰ ਇਹ ਕੀਤੇ ਜਾਂਦੇ ਹਨ ਕਿ ਜਦੋਂ ਨਾਮਦੇਵ ਨੇ ਇਹ
ਮਿਹਣਾਂ ਮਾਰਿਆ ਗਿਆ ਜਾ ਨਾਮਦੇਵ ਨੈ ਇਹ ਗਲ ਕਹੀ ਕਿ ਸੱਤ ਘੜੀਆਂ ਬੀਤਣ ਤੋਂ ਬਾਅਦ ਵੀ ਉਸਦਾ ਰੱਬ
ਨਹੀਂ ਬਹੁੜਿਆ ਤਾਂ ੳਸੇ ਵਕਤ ਗਰੁੜ ਤੇ ਚੜ੍ਹੇ ਵਿਸ਼ਨੂੰ ਜੀ ਆ ਪਧਾਰੇ ਅਤੇ ਆਪਣੇ ਭਗਤ ਦੀ ਰੱਖਿਆ
ਕੀਤੀ। ਪ੍ਰੌ ਸਾਹਿਬ ਸਿੰਘ ਹੁਰਾਂ ਵੀ ਇਸੇ ਤਰ੍ਹਾਂ ਦੇ ਹੀ ਅਰਥ ਕੀਤੇ ਨੇ। ਪਰ ਇਹ ਅਰਥ ਠੀਕ ਨਹੀ
ਲਗਦੇ। ਕਾਰਨ ਹੇਠ ਦਿਤੇ ਅਨੁਸਾਰ ਹਨ।
ਅਸੀ ਦੇਖ ਆਏ ਹਾ ਕਿ ਇਸ ਤੁਕ ਤੋਂ ਪਹਿਲੀ ਤੁਕ ਵਿੱਚ ਨਾਮਦੇਵ ਦੇ
ਰੱਬ ਨੂੰ ਤ੍ਰਿਭਵਣ ਧਣੀ ਕਿਹਾ ਗਿਆ ਏ ਅਤੇ ਨਾਮਦੇਵ ਆਪਣੀ ਬਾਣੀ ਵਿੱਚ ਵਿਸ਼ਨੂੰ ਸਮੇਤ
ਸਾਰੇ ਦੇਵਤਿਆ ਨੂੰ ਆਪਣੇ ਰੱਬ (ਤ੍ਰਿਭਵਣ ਧਣੀ) ਦੇ ਦਰ ਤੇ ਬੇਠੇ ਢਾਢੀ ਕਹਿੰਦਾ ਹੈ।
ਗੁਰੁ ਨਾਨਕ ਸਾਹਿਬ ਵੀ ਬਾਣੀ ਜਪੁ ਵਿੱਚ ਇਹੌ ਜਿਹਾ ਹੀ ਖਿਆਲ ਦਿੰਦੇ ਨੇ। ਇਹ ਸੁਆਦਲੀ
ਸਾਂਝ ਵੀ ਧਿਆਨ ਵਿੱਚ ਰੱਖਣ ਯੋਗ ਹੈ। ਸੋ ਇੱਥੇ ਸਵਾਲ ਤ੍ਰਿਭਵਣ ਧਣੀ ਦੇ ਆਉਣ ਦਾ ਹੈ ਨ
ਕਿ ਵਿਸ਼ਨੂੰ ਦੇ ਪ੍ਰਗਟ ਹੋਣ ਦਾ।
ਨਾਮਦੇਵ ਨੇ ਇਥੇ ਲਫ਼ਜ਼ ਗੋਪਾਲ ਜਾਂ ਗੋਬਿੰਦ ਵਰਤਿਆ ਹੈ। ਇਹ ਲਫ਼ਜ਼
ਅਕਸਰ ਕ੍ਰਿਸ਼ਨ ਲਈ ਵਰਤੇ ਜਾਂਦੇ ਹਨ ਨ ਕਿ ਵਿਸ਼ਨੂੰ ਲਈ।
ਇਹ ਕਿਹੋ ਜਿਹਾ ਰੱਬ ਹੈ ਜੋ ਮਿਹਣੇ ਸੁਣਨ ਤੋਂ ਬਾਅਦ ਹੀ ਹਰਕਤ
ਵਿੱਚ ਆੳਂਦਾ ਹੈ। ਇਹ ਤਾਂ ਇੰਞ ਹੋਇਆ ਜਿਵੇਂ ਕੋਈ ਜੱਟ ਮਿਹਣਾ ਤਾਹਨਾ ਸੁਣਦਿਆਂ ਹੀ ਡਾਂਗ
ਚੁੱਕੀ ਆ ਖੜੇ। ਇਹੋ ਜਿਹੇ ਰੱਬ ਨੂੰ ਨ ਤਾਂ ਗੁਰਮਤਿ ਵਿੱਚ ਕੋਈ ਜਗ੍ਹਾ ਹੈ ਅਤੇ ਨ ਹੀ
ਨਾਮਦੇਵ ਦੀ ਬਾਣੀ ਵਿਚ।
ਅਗਲੀ ਗਲ ਜੋ ਸਾਡਾ ਧਿਆਨ ਮੰਗਦੀ ਹੈ ਉਹ ਹੈ ਲਫ਼ਜ਼ “ਆਇਲਾ”। ਪ੍ਰੌ
ਸਾਹਿਬ ਸਿੰਘ ਅਨੁਸਾਰ “ਆਇਲਾ” ਸ਼ਬਦ ਮਰਾਠੀ ਭਾਸ਼ਾ ਦੀ ਵਿਆਕਰਣ ਅਨੁਸਾਰ ਸ਼ਬਦ “ਆ” ਦਾ ਭੂਤ
ਕਾਲ ਹੈ। (15) ਇਸ ਦਾ ਮਤਲਬ ਇਹ ਹੋਇਆ ਕੇ ਜਦੋਂ ਨਾਮਦੇਵ ਜੀ ਕਹਿੰਦੇ ਹਨ ਕਿ “ਗਰੁੜ
ਚੜ੍ਹਹੇ ਗੋਬਿੰਦ ਆਇਲਾ” ਤਾਂ ਉਹ ਇਹ ਨਹੀਂ ਕਹਿ ਰਹੇ ਹਨ ਕਿ ਅਕਾਲ ਪੁਰਖ ਉਸ ਵੇਲੇ
ਬਹੁੜਿਆ ਪਰ ਇਹ ਕਹਿ ਰਹੇ ਹਨ ਕਿ ਉਹ ਤਾਂ ਪਹਿਲਾਂ ਹੀ ਆ ਚੁਕਾ ਹੈ। ਅਗਰ ਅਕਾਲ ਪੁਰਖ ਜਾਂ
ਤ੍ਰਿਭਵਣ ਧਣੀ ਪਹਿਲਾਂ ਤੋਂ ਹੀ ਮੌਜੂਦ ਸਨ /ਹਨ ਤਾਂ ਵਿਸ਼ਨੂੰ ਦੇ ਗਰੁੜ ਦੀ ਸਵਾਰੀ
ਕਰਦਿਆਂ ਆਉਣ ਦੀ ਜਰੂਰਤ ਹੀ ਨਹੀਂ ਰਹਿੰਦੀ।
ਇੱਕ ਹੋਰ ਗਲ ਜੋ ਸਾਡਾ ਧਿਆਨ ਮੰਗਦੀ ਹੈ ਉਹ ਹੈ ਨਾਮਦੇਵ ਦਾ ਇਹ
ਕਹਿਣਾ ਕਿ “ਅਪਨੇ ਭਗਤ ਪਰਿ ਕੀ ਪ੍ਰਤਿਪਾਲ”। ਇਸ ਦਾ ਅਰਥ ਅਕਸਰ ਇਹ ਕੀਤਾ ਜਾਂਦਾ ਹੈ ਕਿ
ਵਿਸ਼ਨੂੰ ਨੇ ਆਪਣੇ ਭਗਤ (ਨਾਮਦੇਵ) ਦੀ ਰੱਖਿਆ ਕਰ ਲਈ। ਪ੍ਰੋ ਸਾਹਿਬ ਸਿੰਘ ਹੁਰਾਂ ਵੀ ਇਹੀ
ਅਰਥ ਕੀਤੇ ਨੇ। ਮਗਰ ਇਹ ਅਰਥ ਕਰਦਿਆਂ ਇਸ ਤੁਕ ਵਿੱਚ ਆਏ “ਪਰਿ” ਨੂੰ ਨਜ਼ਰਅੰਦਾਜ਼ ਕਰ ਦਿਤਾ
ਗਿਆ ਹੈ। “ਪਰਿ” ਦੇ ਅਰਥ ਪ੍ਰੋ ਸਾਹਿਬ ਸਿੰਘ ਵੀ ਅਤੇ ਭਾਈ ਕਾਨ੍ਹ ਸਿੰਘ ਵੀ “ਉੱਪਰ” ਜਾਂ
“ਉੱਤੇ” ਕਰਦੇ ਨੇ। ਜਿਸ ਤਰ੍ਹਾਂ ਦੀ ਰੱਖਿਆ ਦਾ ਇੱਥੇ ਜ਼ਿਕਰ ਹੋ ਰਿਹਾ ਹੈ ਉਹ ਕਿਸੇ ਦੇ
“ਉਪਰ” ਨਹੀ ਕੀਤੀ ਜਾਦੀ ਬਲਕਿ ਕਿਸੇ “ਦੀ” ਕੀਤੀ ਜਾਂਦੀ ਹੈ। ਕਿਸੇ ਦੇ ਉਪਰ ਤਾਂ ਕਿਰਪਾ
ਕੀਤੀ ਜਾਂਦੀ ਹੈ ਜਾਂ ਲਾਡ ਲੁਡਾਇਆ ਜਾਂਦਾ ਹੈ। ਸੋ ਅਗਰ ਨਾਮਦੇਵ ਦਾ ਭਾਵ ਇੱਥੇ ਸਰੀਰਕ
ਤੌਰ ਤੇ ਹਾਜ਼ਰ ਹੋ ਕੇ ਇੱਕ ਅੰਗ ਰੱਖਿਅਕ, ਯੋਧੇ ਜਾਂ ਸੂਰਮੇ ਦੀ ਤਰ੍ਹਾਂ ਕੀਤੀ ਰੱਖਿਆ
ਹੁੰਦਾ ਤਾਂ ਉਹ “ਪਰਿ” ਦੀ ਵਰਤੋ ਨਾ ਕਰਦੇ। ਅਸਲ ਵਿੱਚ “ਪਰਿ” ਲ਼ਫ਼ਜ਼ ਦੀ ਵਰਤੋਂ ਸਾਨੂੰ
ਲਫ਼ਜ਼ “ਪ੍ਰਤਿਪਾਲ” ਦੇ ਸਹੀ ਅਰਥ ਸਮਝਣ ਵਿੱਚ ਬਹੁਤ ਮੱਦਦ ਕਰਦੀ ਹੈ। ਗੁਰੁ ਗਰੰਥ ਸਾਹਿਬ
ਵਿੱਚ ਇਹ ਲਫ਼ਜ਼ ਬਹੁਤ ਵਾਰੀ ਆਇਆ ਹੈ। ਗੁਰੂ ਗਰੰਥ ਸਾਹਿਬ ਵਿੱਚ ਆਈਆਂ ਦੂਸਰੀਆਂ ਤੁਕਾਂ ਦੇ
ਅਰਥ, ਜਿਥੇ ਲਫ਼ਜ਼ ਪ੍ਰਤਿਪਾਲ ਵਰਤਿਆ ਗਿਆ ਹੈ, ਸਾਨੂੰ ਇਹ ਸਮਝਣ ਲਈ ਸਹਾਇਤਾ ਕਰਦੇ ਨੇ ਕਿ
ਅਕਾਲ ਪੁਰਖ ਕਿਵੇਂ ਪ੍ਰਤਿਪਾਲ ਕਰਦਾ ਹੈ। “ਪ੍ਰਤਿਪਾਲ” ਦੇ ਅਰਥ ਮਹਾਂ ਕੋਸ਼ ਵਿੱਚ ਜੋ
ਦਿੱਤੇ ਹਨ ਉਹ ਇਸ ਤਰਾਂ ਨੇ- ਪਾਲਣ ਪੋਖਣ ਕਰਤਾ, ਰੱਖਿਆ ਕਰਨ ਵਾਲਾ, ਰਾਜਾ, ਕਰਤਾਰ।
ਗੁਰੁ ਗਰੰਥ ਸਾਹਿਬ ਤੌ ਸਾਨੂੰ ਇਹ ਸਮਝ ਪੈਂਦੀ ਹੈ ਕਿ:
ਸਾਡੇ ਸਭ ਦੀ ਪ੍ਰਤਿਪਾਲਣਾ ਜਾਂ ਪਾਲਣ ਪੋਖਣ ਅਕਾਲ ਪੁਰਖ
ਕਰਦਾ ਹੈ। ਅਕਾਲ ਪੁਰਖ ਨੂੰ “ਜਗਤ ਪਿਤਾ ਪ੍ਰਤਿਪਾਲ” (ਪੰਨਾ 30) ਅਤੇ “ਕਰੁਣਾਪਤੇ
ਪਿਤਾ ਪ੍ਰਤਿਪਾਲ” (ਪੰਨਾ 811) ਆਖਿਆ ਗਿਆ ਹੈ। ਸਿਰਫ ਔਰ ਸਿਰਫ ਉਹ ਹੀ ਕਰਤਾ ਹੈ
ਅਤੇ ਸਾਡੇ ਸਭ ਦੀ ਸੰਭਾਲ ਕਰਦਾ ਹੈ “ਕਰਣ ਕਰਾਵਣਹਾਰ ਦਇਆਲ॥ ਜੀਅ ਜੰਤ ਸਗਲੇ
ਪ੍ਰਤਿਪਾਲ॥” (ਪੰਨਾ 184)। ਉਹ “ਆਪੇ ਦਾਤਾ ਆਪਿ ਪ੍ਰਤਿਪਾਲ॥” (ਪੰਨਾ 200) ਹੈ। ਇਸ
ਲਈ ਸਾਨੂੰ ਆਪਣਾ ਮਨ ਤਨ ਉਸ ਨੂੰ ਅਰਪਣ ਦੀ ਸਿਖਿਆ ਹੈ “ਮਨੁ ਤਨੁ ਅਰਪਿ ਰਾਖਉ ਹਰਿ
ਆਗੈ ਸਰਬ ਜੀਅ ਕਾ ਹੈ ਪ੍ਰਤਿਪਾਲ” (ਪੰਨਾ 824)
ਅਕਾਲ ਪੁਰਖ ਨੂੰ ਸਾਡੇ ਸਭ ਦੀ ਚਿੰਤਾ ਹੈ ਇਸ ਲਈ ਸਾਡੀ
ਪ੍ਰਤਿਪਾਲਣਾ ਕਰਦਾ ਹੈ। ਹੋਰ ਕੋਈ ਭਾਂਵੇ ਉਹ ਸਲਤਨਤ ਦਾ ਮਾਲਕ ਹੀ ਕਿਉਂ ਨ ਹੋਵੇ
ਚਾਹੁਣ ਤੇ ਵੀ ਕੁੱਝ ਨਹੀ ਕਰ ਸਕਦਾ।
“ਟੂਟੀ ਗਾਢਨਹਾਰ
ਗ+ਪਾਲ॥ ਸਰਬ ਜੀਆ ਆਪੇ ਪ੍ਰਤਿਪਾਲ॥ ਸਗਲ ਕੀ ਚਿੰਤਾ ਜਿਸ ਮਨ ਮਾਹਿ॥ ਤਿਸ ਤੇ ਬਿਰਥਾ
ਕੋਈ ਨਾਹਿ॥ ਰੇ ਮਨ ਮੇਰੇ ਸਦਾ ਹਰਿ ਜਾਪ॥ ਅਭਿਨਾਸੀ ਪ੍ਰਭ ਆਪੇ ਆਪਿ॥ ਆਪਨ ਕੀਆ ਕਛੂ
ਨ ਹੋਇ॥ ਜੇ ਸਉ ਪ੍ਰਾਨੀ ਲੋਚੈ ਕੋਇ॥ ਤਿਸ ਬਿਨੁ ਨਾਹੀ ਤੇਰੈ ਕਿਛੁ ਕਾਮ॥ ਗਤਿ ਨਾਨਕ
ਜਪਿ ਹਰਿ ਏਕੈ ਨਾਮ॥” (ਪੰਨਾ 282)।
ਅਕਾਲ ਪੁਰਖ ਅੰਦਰ ਬਾਹਰ ਹਰ ਸਰੀਰ ਵਿੱਚ ਤੇ ਹਰ ਜਗ੍ਹਾ
ਮੌਜ਼ੂਦ ਹੈ। ਉਹ ਸਾਰੀ ਕਾਇਨਾਤ ਦੀ ਪ੍ਰਤਿਪਾਲਣਾ ਕਰਦਾ ਹੈ।
“ਸੋ ਅੰਤਿਰ ਸੋ ਬਾਹਿਰ
ਅਨੰਤ॥ ਘਟਿ ਘਟਿ ਬਿਆਪਿ ਰਹਿਆ ਭਗਵੰਤ॥ ਧਰਿਨ ਮਹਿ ਆਕਾਸ ਪਇਆਲ॥ ਸਰਬ ਲੋਕ ਪੂਰਨ
ਪ੍ਰਤਿਪਾਲ॥” ਪੰਨਾ 293
ਅਕਾਲ ਪੁਰਖ ਬੇਸ਼ੱਕ ਅੰਦਰ ਬਾਹਰ ਸਭ ਜਗ੍ਹਾ ਹਾਜ਼ਰ ਹੈ ਪਰ ਉਹ
ਸਾਡੀ ਪ੍ਰਤਿਪਾਲਣਾ ਸਾਡੇ ਅੰਦਰੋ ਕਰਦਾ ਹੈ।
“ਪਾਰਬ੍ਰਹਮੁ ਕਰੇ
ਪ੍ਰਤਿਪਾਲਾ॥ ਸਦ ਜੀਅ ਸੰਗਿ ਰਖਵਾਲਾ॥” ਪੰਨਾ 623
ਅਕਾਲ ਪੁਰਖ ਸਾਡੇ ਮਨ ਦੀ ਮੈਲ ਧੋ ਕੇ, ਮਨ ਦੇ ਸਾਰੇ ਡਰ ਭੈ
ਦੂਰ ਕਰਕੇ ਸਾਡੀ ਪ੍ਰਤਿਪਾਲਣਾ ਕਰਦਾ ਹੈ।
“ਜਨਮ ਮਰਣ ਕਾ ਭਉ ਗਇਆ
ਭਾਉ ਭਗਤਿ ਗੋਪਾਲ॥ ਸਾਧੂ ਸੰਗਤਿ ਨਿਰਮਲਾ ਆਪਿ ਕਰੇ ਪ੍ਰਤਿਪਾਲ॥ ਜਨਮ ਮਰਣ ਕੀ ਮਲ
ਕਟੀਐ ਗੁਰ ਦਰਸਨੁ ਦੇਖਿ ਨਿਹਾਲ॥” ਪੰਨਾ 45.
ਇਥੇ ਇਹ ਯਾਦ ਰੱਖਣ ਵਾਲੀ ਗਲ ਹੈ ਕਿ
ਸੁਲਤਾਨ ਵੀ ਨਾਮਦੇਵ ਨੂੰ ਮਰਣ ਦਾ ਭੈ ਦੇ ਰਿਹਾ ਸੀ। ਨਾਮਦੇਵ ਜੀ ਉਸ ਨੂੰ ਕਹਿ ਰਹੇ
ਹਨ ਕਿ ਮੇਰਾ ਇਹ ਭੈ ਤਾਂ ਸਤਿਗੁਰ ਨੇ ਪਹਿਲਾਂ ਹੀ ਦੂਰ ਕਰ ਦਿਤਾ ਹੈ। ਗੁਰ ਫੁਰਮਾਨ
ਹੈ “ਸਤਿਗੁਰੁ
ਸਿਖ ਕੀ ਕਰੈ ਪ੍ਰਤਿਪਾਲ॥ ਸੇਵਕ ਕਤੁ ਗੁਰੁ ਸਦਾ ਦਇਆਲ॥ ਸਿਖ ਕੀ ਗੁਰੁ ਦੁਰਮਤਿ ਮਲੁ
ਹਰੇ॥ ਗੁਰ ਬਚਨੀ ਹਰਿ ਨਾਮੁ ਉਚਰੈ॥ ਸਤਿਗੁਰੁ ਸਿਖ ਕੇ ਬੰਧਨ ਕਾਟੈ॥ ਗੁਰ ਕਾ ਸਿਖ
ਬਿਕਾਰ ਤੇ ਹਾਟੈ॥ ਸਤਿਗੁਰ ਸਿਖ ਕਉ ਨਾਮ ਧਨ ਦੇਇ॥ ਗੁਰ ਕਾ ਸਿਖ ਵਡਭਾਗੀ ਹੇ॥
ਸਤਿਗੁਰੁ ਸਿਖ ਕਾ ਹਲਤੁ ਪਲਤੁ ਸਵਾਰੈ॥ ਨਾਨਕ ਸਤਿਗੁਰੁ ਸਿਖ ਕਉ ਜੀਅ ਨਾਲ ਸਮਾਰੇ॥”
ਪੰਨਾ 286
ਅਕਾਲ ਪੁਰਖ ਸਾਡੇ ਸਭ ਦੀ ਰਖਿਆ ਉਸੇ ਤਰ੍ਹਾਂ ਕਰਦਾ ਹੈ
ਜਿਵੇਂ ਇੱਕ ਮਾਂ ਆਪਣੇ ਬੱਚੇ ੳੱਪਰ ਲਾਡ ਲੁਡਾ ਕੇ ੳਸ ਦਾ ਖਿਆਲ ਰੱਖਦੀ ਹੈ, ਉਸ ਦਾ
ਪਾਲਣ ਪੋਸ਼ਣ ਕਰਦੀ ਹੈ। “ਪ੍ਰਭ ਕੋ ਭਗਤਿ ਵਛਲੂ ਬਿਰਦਾਇਓ॥ ਕਰੇ ਪ੍ਰਤਿਪਾਲ ਬਾਰਿਕ ਕੀ
ਨਿਆਈ ਜਨ ਕਉ ਲਾਡ ਲੁਡਾਇਓ॥” ਪੰਨਾ 498. ਇਸੇ ਕਰਕੇ ਅਰਦਾਸ ਕੀਤੀ ਗਈ ਹੈ ਕਿ “ਹਮ
ਬਾਰਿਕ ਗੁਰ ਅਗਮ ਗੁਸਾਈਂ ਗੁਰ ਕਰਿ ਕਿਰਪਾ ਪ੍ਰਤਿਪਾਲ॥” ਪੰਨਾ 1335
ਉੱਪਰ ਦਿਤੀ ਸਾਰੀ ਵਿਚਾਰ ਦਾ ਤੱਤ ਇਹ ਹੈ ਕਿ ਨਾਮਦੇਵ ਦੀ ਰੱਖਿਆ ਕਰਨ ਲਈ
ਵਿਸ਼ਨੂੰ ਭਗਵਾਨ ਜੀ ਗੁਰੜ ਦੀ ਅਸਵਾਰੀ ਕਰਦੇ ਨਹੀ ਆਏ। ਕਿੳਂਕਿ ਗੁਰਮਤਿ ਜਿਸ ਨੂੰ ਪ੍ਰਤਿਪਾਲਣਾ
ਕਹਿਂਦੀ ਹੈ ਉਹ ਸਰੀਰਕ ਰੂਪ ਵਿੱਚ ਆ ਕੇ ਨਹੀ ਕੀਤੀ ਜਾਂਦੀ। ਫਿਰ ਇਸ ਤੁਕ ਦਾ ਅਰਥ ਕੀ ਹੋਇਆ। ਜਦੋ
ਵਿਸ਼ਨੂੰ ਦੇ ਆਉਣ ਦੀ ਗਲ ਰੱਦ ਹੋ ਜਾਂਦੀ ਹੈ ਤਾਂ ਫਿਰ ਗਰੁੜ ਦੇ ਵੀ ਅਰਥ ਵਿਸ਼ਨੂੰ ਦੀ ਅਸਵਾਰੀ ਵਾਲਾ
ਪੰਛੀ ਨਹੀ ਰਹਿੰਦੇ। ਗਰੁੜ ਦਾ ਇੱਕ ਅਰਥ ਜ਼ਹਿਰ ਉਤਾਰਨ ਵਾਲੀ ਦਵਾ ਵੀ ਹੈ। ਗੁਰੂ ਗਰੰਥ ਸਾਹਿਬ ਵਿੱਚ
ਇਸ ਨੂੰ ਇਸ ਅਰਥ ਵਿੱਚ ਕਈ ਜਗ੍ਹਾ ਵਰਤਿਆ ਗਿਆ ਹੈ:
1.
ਹਰਿ ਪ੍ਰਭ ਆਨਿ ਮਿਲਾਵਹੁ
ਗੁਰੁ ਸਾਧੂ ਘਸਿ ਗਰੁੜੁ ਸ਼ਬਦ ਮੁਖਿ ਲੀਠਾ॥ ਪੰਨਾ 171
2. ਬਿਖੁ ਕਾ ਮਾਰਣੁ ਹਰਿ ਨਾਮੁ ਹੈ ਗੁਰ ਗਰੁੜ ਸਬਦੁ ਮੁਖਿ ਪਾਇ॥
ਪੰਨਾ 1415
3. ਗਰੁੜੁ ਸਬਦੁ ਮੁਖਿ ਪਾਇਆ ਹਉਮੈ ਬਿਖੁ ਹਰਿ ਮਾਰੀ॥ ਪੰਨਾ 1260
4. ਬਿਸੀਅਰ ਬਿਸੂ ਭਰੇ ਹੈ ਪੂਰਨ ਗੁਰੁ ਗਰੁੜ ਸਬਦੁ ਮੁਖਿ
ਪਾਵੈਗੋ॥ ਪੰਨਾ 1310
ਉੱਪਰ ਦਿਤੇ ਪ੍ਰਮਾਣਾਂ ਵਿੱਚ ਗਰੁੜ ਸ਼ਬਦ ਨੂੰ ਹਉਮੇ ਜਾਂ ਦੁਰਮਤਿ ਦੇ ਜ਼ਹਿਰ
ਨੂੰ ਦੂਰ ਕਰਨ ਦੀ ਦਵਾਈ ਲਈ ਵਰਤਿਆ ਗਿਆ ਹੈ। ਇਹ ਅਰਥ ਇਸ ਤੁਕ ਵਿੱਚ ਬਿਲਕੁਲ ਢੁਕਵੇਂ ਬੈਠਦੇ ਨੇ।
ਨਾਮਦੇਵ ਨੂੰ ਜਦੋਂ ਇਹ ਮਿਹਣਾ ਮਾਰਿਆ ਗਿਆ ਕਿ ਸੱਤ ਘੜੀਆਂ ਦੇ ਬੀਤ ਜਾਣ ਤੋਂ ਬਾਅਦ ਵੀ ਤੇਰਾ
“ਤ੍ਰਿਭਵਣ ਧਣੀ” ਤੇਰੀ ਮਦਦ ਲਈ ਨਹੀਂ ਪਹੁੰਚਿਆ। ਤਾਂ ਉਹ ਆਪਣੇ ਜਵਾਬ ਵਿੱਚ ਦੱਸਦੇ ਹਨ ਕਿ ਮੇਰਾ
“ਤ੍ਰਿਭਵਣ ਧਣੀ” ਤਾਂ ਪਹਿਲਾਂ ਹੀ ਮੌਜ਼ੂਦ ਹੈ ਉਸ ਨੂੰ ਸਰੀਰਕ ਰੂਪ ਵਿੱਚ ਆਉਣ ਦੀ ਕੋਈ ਜ਼ਰੂਰਤ
ਨਹੀਂ। ਮੇਰਾ “ਤ੍ਰਿਭਵਣ ਧਣੀ” ਤਾਂ “ਏਕ ਅਨੇਕ ਬਿਆਪਕ ਪੂਰਕ ਜਤ ਦੇਖਉ ਤਤ ਸੋਈ॥” ਹੈ। ਉਹ “ਆਕੁਲੁ”
ਹੈ ਸਾਰੇ ਪਾਸੇ ਮੋਜ਼ੂਦ ਹੈ। ਜਦੋਂ ਦੇ ਗਿਆਨ ਰੂਪੀ ਗਰੁੜ ਨੇ ਮੇਰੇ ਮਨ ਚੋਂ ਹੳਮੇ ਦੀ ਜ਼ਹਿਰ ਮਾਰ
ਦਿਤੀ ਮੈਨੂੰ ਉਦੌ ਦੀ ਸੋਝੀ ਹੋ ਗਈ ਹੈ ਕਿ “ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ
ਨਹੀ ਕੋਇ॥”। ਗਿਆਨ ਦੇ ਗਰੁੜ ਨੇ ਮੇਰੇ ਮਨ ਦੀ ਹਉਮੇ ਰੂਪੀ ਬਿਖ ਮਾਰ ਦਿਤੀ ਅਤੇ ਮੇਰੇ ਅੰਦਰੋਂ
ਦੁਰਮਤ ਦੀ ਮੈਲ ਧੋਤੀ ਗਈ। ਹੁਣ ਮੈਨੂੰ ਕਿਸੇ ਕਿਸਮ ਦਾ ਡਰ ਭੈ ਨਹੀ ਰਿਹਾ ਕਿੳਕਿ ਮੈਨੂੰ ਮੇਰਾ
ਗੋਬਿੰਦ ਹਰ ਵਕਤ ਹਰ ਪਾਸੇ ਨਜ਼ਰ ਆਉਂਦਾ ਹੈ ਅਤੇ ਹਰ ਪਾਸਿਓਂ ਉਸ ਦੀ ਅਵਾਜ ਸੁਣਾਈ ਦਿੰਦੀ ਹੈ। ਉਸ
ਨੇ ਆਪਣੇ ਭਗਤ ਉਪਰ ਕਿਰਪਾ ਕੀਤੀ ਅਤੇ ਮੇਰੇ ਮਨ ਦੀ ਮੈਲ ਦੂਰ ਕਰ ਮੇਰਾ ਪਾਲਣ ਪੋਖਣ ਕੀਤਾ। ਮੇਰੇ
ਗੋਬਿੰਦ ਨੇ ਮੇਰੀ ਇਹ ਰੱਖਿਆ ਕੀਤੀ ਹੈ ਕਿ ਹੁਣ ਮੈ ਮਾਇਆ ਦੇ ਮੋਹ ਮੁਕਤ ਹੋ ਕਿਸੇ ਦੇ ਡਰ ਭੈ ਬਿਨਾ
ਸੱਚ ਬੋਲਦਾ ਹਾਂ।
ਕਹਹਿ ਤ ਧਰਣਿ ਇਕੋਡੀ ਕਰਉ ॥ ਕਹਹਿ ਤ ਲੇ ਕਰਿ ਊਪਰਿ ਧਰਉ ॥੧੭॥ ਕਹਹਿ ਤ ਮੁਈ ਗਊ ਦੇਉ ਜੀਆਇ ॥
ਸਭੁ ਕੋਈ ਦੇਖੈ ਪਤੀਆਇ ॥੧੮॥
ਇਹਨਾਂ ਤੁਕਾਂ ਦੇ ਅਰਥ ਕਰਦਿਆਂ ਅਕਸਰ ਇਹ ਰੱਬ ਵਲੋਂ ਨਾਮਦੇਵ ਨੂੰ ਮੁਖਾਤਿਬ
ਹੋ ਕੇ ਕਹੀਆਂ ਦੱਸੀਆਂ ਜਾਂਦੀਆਂ ਹਨ। ਪ੍ਰੋ ਸਾਹਿਬ ਸਿੰਘ ਨੇ ਵੀ ਇਸੇ ਤਰ੍ਹਾਂ ਕੀਤਾ ਹੈ। ਪਰ ਜਰਾ
ਗੌਰ ਕਰਕੇ ਦੇਖੋ ਕਿ ਕੀ ਗੁਰਮਤਿ ਦਾ ਰੱਬ ਇਹੋ ਜਿਹੀ ਗਲ ਕਰ ਸਕਦਾ ਹੈ। ਨਾਮਦੇਵ ਦਾ ਝਗੜਾ ਤਾਂ
ਸੁਲਤਾਨ ਨਾਲ ਸੀ। ਅਗਰ ਨਾਮਦੇਵ ਦੇ ਕਹਿਣ ਤੇ ਧਰਤੀ ਨੂੰ ਮੂਧਾ ਮਾਰ ਦਿਤਾ ਜਾਂਦਾ ਤਾ ਬਾਕੀ ਜੀਵ
ਜੰਤੂ ਤਾਂ ਅਕਾਰਣ ਹੀ ਮਾਰੇ ਜਾਂਦੇ। ਕੀ ਰੱਬ ਜੀ ਇਹੋ ਜਿਹਾ ਕਦਮ ਚੁਕ ਸਕਦੇ ਨੇ? ਜਿਸ ਰੱਬ ਨੂੰ
ਨਾਮਦੇਵ ਜੀ
“ਏਕ ਅਨੇਕ ਬਿਆਪਕ
ਪੂਰਕ ਜਤ ਦੇਖਉ ਤਤ ਸੋਈ॥” ਅਤੇ
“ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ
ਗੋਬਿੰਦ ਬਿਨੁ ਨਹੀ ਕੋਇ॥” ਆਖਦੇ ਨੇ ਉਹ ਤਾਂ ਇੰਞ
ਨਹੀ ਕਰ ਸਕਦਾ। ਫਿਰ ਇਹ ਬਿਆਨ ਕਿਸ ਦਾ ਹੈ? ਇਹ ਬਿਆਨ ਉਥੇ ਇਕੱਠੇ ਹੋਏ ਲੋਕਾ ਦਾ ਹੈ। ਅਸੀਂ
ਪਹਿਲਾਂ ਪੜ੍ਹ ਚੁਕੇ ਹਾਂ ਕਿ ਲੋਕਾਂ ਨੇ ਨਾਮਦੇਵ ਨੂੰ ਛਡਾਉਣ ਲਈ ੳਸ ਦੇ ਭਾਰ ਤੁਲ ਸੋਨਾ ਦੇਣ ਦੀ
ਪੇਸ਼ਕਸ਼ ਕੀਤੀ ਜੋ ਸੁਲਤਾਨ ਨੇ ਠੁਕਰਾ ਦਿਤੀ ਸੀ। ਨਾਮਦੇਵ ਨੇ ਹੁਣ ਤਕ ਪੂਰੀ ਨਿਡਰਤਾਂ ਨਾਲ ਸੁਲਤਾਨ
ਦੀ ਹਰ ਗਲ ਦਾ ਜਵਾਬ ਦਿਤਾ ਅਤੇ ੳਸੁ ਦੇ ਕਿਸੇ ਕਿਸਮ ਦੇ ਡਰਾਵੇ ਦਾ ਪ੍ਰਭਾਵ ਲੈ ਉਹ ਆਪਣੇ ਸੱਚ ਤੋਂ
ਨਹੀ ਥਿੜਕੇ। ਜਦੌ ਕੋਈ ਵੀ ਲੀਡਰਸ਼ਿਪ ਇਹੋ ਜਿਹਾ ਪੈਂਤੜਾ ਅਪਣਾਉਂਦੀ ਹੈ ਤਾ ਆਮ ਲੋਕਾਂ ਦਾ ਮਨੋਬਲ
ਬਹੁਤ ਵਧ ਜਾਂਦਾ ਹੈ। ਜਿਵੇਂ ਅਸੀਂ ਕੁੱਝ ਸਾਲ ਪਹਿਲਾਂ ਦੇਖਿਆ ਕਿ ਜਦੋਂ ਭਾਈ ਬਲਵੰਤ ਸਿੰਘ
ਰਾਜੋਆਣਾ ਨੇ ਦ੍ਰਿੜਤਾ ਨਾਲ ਕਿਹਾ ਕਿ ਉਹ ਸਰਕਾਰ ਅਗੇ ਨਹੀਂ ਝੁਕੇਗਾ ਤਾਂ ਲੋਕ ਉਸ ਦੀ ਹਮਾਇਤ ਵਿੱਚ
ਝੰਡੇ ਚੁੱਕੀ ਸੜਕਾਂ ਤੇ ਆ ਗਏ ਸਨ। ਇਹੀ ਗਲ ਇਥੇ ਹੋਈ। ਨਾਮਦੇਵ ਦੱਬੇ ਕੁਚਲੇ ਲੋਕਾਂ ਦੀ
ਨੁਮਾਇੰਦਗੀ ਕਰ ਰਿਹਾ ਸੀ ਜੋ ਉਸ ਦੇ ਸਮਰਥਨ ਵਿੱਚ ਆ ਪਹੁੰਚੇ ਸਨ। ਨਾਮਦੇਵ ਦੀ ਨਿਡਰਤਾ ਲੋਕਾਂ
ਵਿੱਚ ਵੀ ਫੇਲ ਗਈ। ਲੋਕਾਂ ਦਾ ਹੌਸਲਾ ਵਧ ਗਿਆ ਅਤੇ ਉਹਨਾਂ ਨਾਮਦੇਵ ਨੂੰ ਕਿਹਾ ਕਿ ਅਗਰ ਉਹ ਇਸ਼ਾਰਾ
ਕਰਨ ਤਾਂ ਉਹ ਬਗਾਵਤ ਕਰਨ ਲਈ ਤਿਆਰ ਹਨ। ਅਗਰ ਨਾਮਦੇਵ ਚਾਹੁਣ ਤਾਂ ਹੇਠਲੀ ਉਤੇ ਕਰ ਦੇਣਗੇ। ਧਰਤੀ
ਨੂੰ ਹਿਲਾ ਕੇ ਰਖ ਦੇਣਗੇ। ਸੁਲਤਾਨ ਮਰੀ ਹੋਈ ਗਾਂ ਨੂੰ ਜਿਵਾਉਣ ਲਈ ਆਖ ਰਿਹਾ ਹੈ। ਇਸ ਸੁਲਤਾਨ ਨੇ
ਸਾਨੂੰ ਵੀ ਮਰੀ ਹੋਈ ਗਾਂ ਹੀ ਸਮਝ ਰੱਖਿਆ ਹੈ ਅਸੀ ਇਸ ਨੂੰ ਦਸ ਦੇਨੇ ਹਾਂ ਕਿ ਮਰੀ ਹੋਈ ਗਾਂ ਹੁਣ
ਜੀਂਉਂਦੀ ਹੋ ਗਈ ਹੈ। ਫਿਰ ਸਭ ਨੂੰ ਇਸ ਗਲ ਦਾ ਯਕੀਨ ਹੋ ਜਾਏਗਾ।
ਨਾਮਾ ਪ੍ਰਣਵੈ ਸੇਲ ਮਸੇਲ ॥ ਗਊ ਦੁਹਾਈ ਬਛਰਾ ਮੇਲਿ ॥੧੯॥ ਦੂਧਹਿ ਦੁਹਿ ਜਬ ਮਟੁਕੀ ਭਰੀ ॥ ਲੇ
ਬਾਦਿਸਾਹ ਕੇ ਆਗੇ ਧਰੀ ॥੨੦॥
ਅਸੀ ਦੇਖ ਚੁਕੇ ਹਾਂ ਕਿ ਨਾਮਦੇਵ ਦੇ ਸ਼ਰਧਾਲੂ ਕਾਫੀ ਗਿਣਤੀ ਵਿੱਚ ਜਮ੍ਹਾਂ
ਹੋ ਗਏ ਸਨ ਅਤੇ ਵਾਪਰ ਰਹੇ ਘਟਨਾਕ੍ਰਮ ਕਾਰਣ ਕਾਫੀ ਉਤੇਜਿਤ ਸਨ। ਉਹਨਾ ਨਾਮਦੇਵ ਨੂੰ ਛੱਡਣ ਦੇ ਇਵਜ਼
ਵਜੋਂ ਸੋਨਾ ਦੇਣ ਦੀ ਵੀ ਪੇਸ਼ਕਸ਼ ਕੀਤੀ ਜੋ ਠੁਕਰਾ ਦਿਤੀ ਗਈ। ਇਸੇ ਦੇ ਨਾਲ ਹੀ ਉਹਨਾਂ ਇਹ ਵੀ ਦੇਖਿਆ
ਕਿਵੇਂ ਨਾਮਦੇਵ ਜੀ ਸੁਲਤਾਨ ਦਾ ਕੋਈ ਵੀ ਡਰ ਭੈ ਨਾ ਮੰਨਦੇ ਹੋਏ ਅਡੋਲ ਆਪਣੀ ਗੱਲ ਤੇ ਖੜੇ ਹਨ।
ਇਹਨਾਂ ਤੁਕਾਂ ਵਿੱਚ ਨਾਮਦੇਵ ਜੀ ਸੁਚੱਜੀ ਲੀਡਰਸ਼ਿਪ ਦਾ ਸਬੂਤ ਦੇਂਦੇ ਨੇ। ਸੁਚੱਜੀ ਲੀਡਰਸ਼ਿਪ ਮਸਲੇ
ਹਲ ਕਰ ਦਿੰਦੀ ਹੈ ਅਤੇ ਕੁਚੱਜੀ ਲੀਡਰਸ਼ਿਪ ਮਸਲੇ ਸਹੇੜ ਲੈਂਦੀ ਹੈ। ਇਸ ਗਲ ਦਾ ਸਿਖਾਂ ਨੂੰ ਸਭ ਤੋਂ
ਵਧ ਤਜ਼ੁਰਬਾ ਹੈ। ਨਾਮਦੇਵ ਲੋਕਾਂ ਨੂੰ ਬੇਨਤੀ ਕਰਦੇ ਸਮਝਾਉਂਦੇ ਨੇ ਕਿ ਬਗਾਵਤ ਕਰਨ ਦੀ ਵਜਾਏ ਅਸੀ
ਬਿਬੇਕ ਬੁਧ ਤੋ ਕੰਮ ਲੈਣਾ ਹੈ। ਜਿਸ ਦੀ ਅਸੀਂ ਸੁਲਤਾਨ ਤੌਂ ਉਮੀਦ ਰਖਦੇ ਹਾਂ ਉਹ ਗੁਣ ਅਸੀਂ ਆਪਣੇ
ਵਿੱਚ ਵੀ ਪ੍ਰਗਟ ਕਰਨੇ ਨੇ। ਨਾਮਦੇਵ ਜੀ ਇਥੇ ਲਫ਼ਜ਼ “ਸੇਲ” ਵਰਤ ਰਹੇ ਹਨ। ਕਬੀਰ ਸਾਹਿਬ ਨੇ ਵੀ ਇਹ
ਲਫ਼ਜ਼ ਵਰਤਿਆ ਹੈ।
“ਕਬੀਰ ਚੋਟ
ਸੁਹੇਲੀ ਸੇਲ ਕੀ ਲਾਗਤ ਲੇਇ ਉਸਾਸ॥ ਚੋਟ ਸਹਾਰੈ ਸ਼ਬਦ ਕੀ ਤਾਸੁ ਗੁਰੁ ਮੈ ਦਾਸ॥ 183॥” ਪੰਨਾ 1374.
ਪ੍ਰੋ ਸਾਹਿਬ ਸਿੰਘ ਹੁਰਾਂ ਇਥੇ “ਸੇਲ” ਦੇ ਅਰਥ
ਗੁਰ ਸ਼ਬਦ ਰੂਪੀ ਨੇਜ਼ਾ ਕੀਤੇ ਨੇ। ਇਹ ਅਰਥ ਇਥੇ ਵੀ ਢੁਕਦੇ ਨੇ। ਨਾਮਦੇਵ ਜੀ ਲੋਕਾਂ ਨੂੰ ਗੁਰੁ ਗਿਆਨ
ਦੇ ਹਥਿਆਰ ਨਾਲ ਲੜਨ ਦੀ ਬੇਨਤੀ ਕਰਦੇ ਨੇ। ਨਾਮਦੇਵ ਜੀ ਇਹ ਗਲ ਭਲੀ ਭਾਂਤ ਸਮਝ ਚੁਕੇ ਸਨ ਕਿ ਅਸਲੀ
ਮੁੱਦਾ ਕੀ ਹੈ। ਸੁਲਤਾਨ ਨੇ ਉਸ ਨੂੰ ਸਿਰਫ ਕਰਾਮਾਤ ਦੇਖਣ ਦੇ ਸ਼ੌਕ ਲਈ ਲਈ ਨਹੀ ਸੀ ਗ੍ਰਿਫਤਾਰ ਕੀਤਾ
ਬਲਕਿ ਉਹਨਾਂ ਦੀ ਗ੍ਰਿਫਤਾਰੀ ਪਿੱਛੇ ਉਹ ਲੋਕ ਸਨ ਜਿਨ੍ਹਾ ਨੂੰ ਉਹਨਾ ਦੇ ਪ੍ਰਚਾਰ ਨਾਲ ਆਪਣੀ ਸਦੀਆ
ਪੁਰਾਣੀ ਸਰਦਾਰੀ ਖੁਸਦੀ ਅਤੇ ਲੁੱਟ ਦਾ ਰਾਹ ਬੰਦ ਹੁੰਦਾ ਦਿਸ ਰਿਹਾ ਸੀ। ਇਸ ਹਕੀਕਤ ਵਲ ਨਾਮਦੇਵ ਜੀ
ਸ਼ਬਦ ਦੇ ਅਖੀਰ ਵਿੱਚ ਇਸ਼ਾਰਾ ਵੀ ਕਰਦੇ ਨੇ। ਇਹਨਾਂ ਲੋਕਾ ਦੀ ਇਹ ਬਹੁਤ ਹੀ ਗਹਿਰੀ ਸਿਆਸੀ ਚਾਲ ਸੀ।
ਅਗਰ ਲੋਕ ਭੜਕਾਹਿਟ ਵਿੱਚ ਆ ਕੇ ਹਿੰਸਾ ਉਪਰ ਉਤਾਰੂ ਹੋ ਜਾਂਦੇ ਨੇ ਤਾਂ ਲੋਕਾ ਦਾ ਬੇਹੱਦ ਨੁਕਸਾਨ
ਹੋ ਸਕਦਾ ਸੀ। ਸੁਲਤਾਨ ਦੇ ਝੁਕਣ ਦੀ ਕੋਈ ਸੰਭਾਵਨਾ ਨਹੀ ਸੀ ਬੇਸ਼ੱਕ ੳਸਦਾ ਨੁਕਸਾਨ ਹੀ ਕਿਉਂ ਨ
ਹੁੰਦਾ। ਜਾਂ ਫਿਰ ਨਾਮਦੇਵ ਜੀ ਡਰ ਜਾਂਦੇ ਹਨ ਜਾਂ ਸੁਲਤਾਨ ਹਥੋਂ ਕਤਲ ਹੋਣਾ ਮਨਜ਼ੂਰ ਕਰ ਲੈਂਦੇ ਹਨ।
ਗਲ ਕੀ ਸੁਲਤਾਨ ਹਾਰਦਾ ਹੈ ਜਾਂ ਨਾਮਦੇਵ ਹਰ ਸੂਰਤ ਵਿੱਚ ਇਹਨਾਂ ਲੋਕਾਂ ਦੀ ਜਿਤ ਯਕੀਨੀ ਸੀ। ਇਹੋ
ਜਿਹੀਆਂ ਸਿਆਸੀ ਚਾਲਾਂ ਅੱਜ ਵੀ ਆਮ ਚੱਲੀਆਂ ਜਾਂਦੀਆ ਹਨ। ਅਜਕਲ ਦੇ ਮੀਡੀਏ ਵਿੱਚ ਇਹੋ ਜਿਹੇ ਲੋਕਾਂ
ਨੂੰ ਘਾਕ ਸਿਆਸਤਦਾਨ ਕਹਿ ਕੇ ਵਡਿਆਇਆ ਵੀ ਜਾਂਦਾ ਹੈ। ਨਾਮਦੇਵ ਦੀ ਰਣਨੀਤੀ ਇਸ ਚਾਲ ਨੂੰ ਅਸਫਲ ਕਰਨ
ਵਿੱਚ ਕਾਮਯਾਬ ਰਹੀ। ਇਸ ਰਣਨੀਤੀ ਦਾ ਤੁਰੰਤ ਅਸਰ ਵੀ ਹੁੰਦਾ ਹੈ। ਉਹ ਆਪਣੇ ਪ੍ਰਸ਼ੰਸ਼ਕਾ ਨੂੰ ਗਿਆਨ
ਦੇ ਨੇਜ਼ੇ ਨਾਲ ਲੜਨ ਦੀ ਬੇਨਤੀ ਕਰਦੇ ਨੇ। ਇੱਕ ਗਲ ਹੋਰ ਜੋ ਧਿਆਨ ਮੰਗਦੀ ਹੈ ਉਹ ਹੈ ਸ਼ਬਦ ਸੇਲਮਸੇਲ
ਦਾ ਪਦ ਸ਼ੇਦ। ਇਸ ਦਾ ਪਦ ਸ਼ੇਦ ਅਕਸਰ ਸੇਲ ਮਸੇਲ ਕੀਤਾ ਜਾਂਦਾ ਹੈ ਪਰ ਅਗਰ ਅਸੀਂ ਇਸ ਦਾ ਪਦ ਸ਼ੇਦ
ਸੇਲਮ ਸੇਲ ਕਰੀਏ ਤਾਂ ਇਥੇ ਜ਼ਿਆਦਾ ਢੁਕਦਾ ਹੈ। ਸੇਲਮ ਅਰਬੀ ਅਤੇ ਹੀਬਰੂ ਭਾਸ਼ਾਵਾਂ ਵਿੱਚ ਇੱਕ ਆਮ
ਪ੍ਰਚਲਤ ਨਾਂ ਅਤੇ ਗੋਤ ਹੈ। ਇਸੇ ਤੋ ਹੀ ਹੋਰ ਲਫ਼ਜ਼ ਜਿਵੈ ਸਲੀਮ, ਸਲਾਮਤ ਆਦਿ ਨਿਕਲੇ ਜਾਪਦੇ ਨੇ।
ਅਬੂ ਸੇਲਮ ਮੁੰਬਈ ਦੀ ਅੰਡਰਵਰਲਡ ਦਾ ਇੱਕ ਮਸ਼ਹੂਰ ਨਾਮ ਵੀ ਸੀ। ਸੇਲਮ ਦਾ ਮਤਲਬ ਸ਼ਾਂਤੀ ਹੁੰਦਾ ਹੈ।
(16) ਸੋ ਨਾਮਦੇਵ ਜੀ ਆਪਣੇ ਸਮਰਥਕਾਂ ਨੂੰ ਸ਼ਾਂਤ ਰਹਿਣ ਲਈ ਬੇਨਤੀ ਕਰਦਿਆ ਗਿਆਨ ਦੇ ਨੇਜ਼ੇ ਨਾਲ ਲੜਣ
ਲਈ ਪ੍ਰੇਰਦੇ ਨੇ। ਇਸ ਗਲ ਦਾ ਤੁਰੰਤ ਅਸਰ ਹੁੰਦਾ ਹੈ ਲੋਕ ਸ਼ਾਂਤ ਹੋ ਜਾਂਦੇ ਹਨ। ਲੋਕ ਇਸ ਤਰਾਂ ਪੇਸ਼
ਆਉਂਦੇ ਨੇ ਜਿਵੇਂ ਇੱਕ ਗਾਂ ਅਪਣੇ ਵਛੜੂ ਨੂੰ ਲਾਡ ਵਿੱਚ ਪੁਕਾਰਦੀ ਹੈ। ਗਊ ਦੁਹਾਈ ਵਛੜਾ ਮੇਲ।
ਕਹਿਣ ਦਾ ਭਾਵ ਲੋਕਾਂ ਵਿੱਚ ਧੀਰਜ਼ ਅਤੇ ਖਿਮਾ ਪ੍ਰਤੱਖ ਨਜ਼ਰ ਆਉਣ ਲਗ ਪੈਂਦੀ ਹੈ। ਗੁਰੂ ਨਾਨਕ ਸਾਹਿਬ
ਨੇ ਵੀ ਗਊ ਅਤੇ ਵਛੜੇ ਦਾ ਪ੍ਰਤੀਕ ਇਨ੍ਹਾਂ ਅਰਥਾਂ ਵਿੱਚ ਵਰਤਿਆ ਹੈ।
“ਖਿਮਾ ਧੀਰਜ ਕਰਿ ਗਊ ਲਵਰੀ ਸਹਜੇ
ਬਛਰਾ ਖੀਰੁ ਪੀਐ॥ ਸਿਫਤਿ ਸਰਮ ਕਾ ਕਪੜਾ ਮਾਗਉ ਹਰਿ ਗੁਣ ਨਾਨਕ ਰਵਤ ਰਹੈ॥” ਪੰਨਾ 1
329. ਪ੍ਰੋ ਸਾਹਿਬ ਸਿੰਘ ਨੇ ਇਸ ਦੇ ਅਰਥ ਇੰਞ ਕੀਤੇ ਨੇ- “ਹੇ ਨਾਨਕ! (ਆਖ
– ਹੇ ਪ੍ਰਭੂ! ਮੇਰੇ ਅੰਦਰ) ਦੂਜਿਆਂ ਦੀ ਵਧੀਕੀ ਸਹਾਰਨ ਦਾ ਜਿਗਰਾ ਪੈਦਾ ਕਰ, ਇਹ ਹੈ ਮੇਰੇ ਲਈ
ਲਵੇਰੀ ਗਾਂ ਤਾਕਿ ਮੇਰਾ ਮਨ-ਵਛਾ ਸ਼ਾਂਤ ਅਵਸਥਾ ਵਿੱਚ ਟਿਕ ਕੇ (ਇਹ ਸ਼ਾਂਤੀ ਦਾ) ਦੁਧ ਪੀ ਸਕੇ। ਮੈਂ
ਤੈਥੋਂ ਤੇਰੀ ਸਿਫਤਿ-ਸਾਲਾਹ ਦਾ ਕੱਪੜਾ ਮੰਗਦਾ ਹਾਂ, ਤਾਂਕਿ ਮੇਰਾ ਮਨ ਸਦਾ ਤੇਰੇ ਗੁਣ ਗਾਂਦਾ
ਰਹੇ।” ਲ਼ੋਕਾਂ ਵਿੱਚ ਧੀਰਜ਼ ਅਤੇ ਸੱਚ ਉਪਰ ਦ੍ਰਿੜਤਾ ਨਾਲ ਟਿਕੇ ਰਹਿਣ ਦਾ ਜਿਗਰਾ ਇਨ੍ਹਾਂ ਜ਼ਿਆਦਾ
ਪੈਦਾ ਹੋ ਗਿਆ ਮਾਨੋ ਦੁਧ ਦੀ ਮਟਕੀ ਭਰੀ ਗਈ ਹੋਵੇ। ਜਦੋਂ ਇਹ ਕੌਤਿਕ ਵਰਤ ਗਿਆ ਤਾਂ ਬਾਦਸਾਂਹ ਨੂੰ
ਵੀ ਇਸ ਦੀ ਖ਼ਬਰ ਕਰ ਦਿਤੀ ਗਈ।
ਦੂਧਹਿ ਦੁਹਿ ਜਬ ਮਟੁਕੀ ਭਰੀ ॥ ਲੇ ਬਾਦਿਸਾਹ ਕੇ ਆਗੇ ਧਰੀ ॥ ਬਾਦਿਸਾਹੁ
ਮਹਲ ਮਹਿ ਜਾਇ ॥ ਅਉਘਟ ਕੀ ਘਟ ਲਾਗੀ ਆਇ ॥੨੧॥ ਕਾਜੀ ਮੁਲਾਂ ਬਿਨਤੀ ਫੁਰਮਾਇ ॥ ਬਖਸੀ ਹਿੰਦੂ ਮੈ
ਤੇਰੀ ਗਾਇ ॥੨੨॥
ਇਸ ਸਭ ਕੁੱਝ ਦੇਖ ਕੇ ਬਾਦਸ਼ਾਹ ਇੱਕ ਅਜ਼ੀਬ ਮੁਸ਼ਕਿਲ ਵਿੱਚ ਫਸ ਗਿਆ ਅਤੇ ਅਪਣੇ
ਮਹਿਲਾਂ ਅੰਦਰ ਚਲਾ ਗਿਆ। ਇਥੇ ਸੋਚਣ ਵਾਲੀ ਗਲ ਇਹ ਹੈ ਕਿ ਬਾਦਿਸ਼ਾਹ ਤੇ ਕਿਹੜੀ ਮੁਸ਼ਕਿਲ ਜਾਂ ਔਖੀ
ਘੜੀ ਆਈ ਅਤੇ ਉਹ ਮਹਿਲਾਂ ਵਿੱਚ ਕਿਉਂ ਗਿਆ। ਅਗਰ ਨਾਮਦੇਵ ਨੇ ਕਹਾਣੀ ਮੁਤਾਬਿਕ ਬਿਸਮਿਲ ਗਊ ਜੀਉਂਦੀ
ਕਰ ਕੇ ਉਸ ਦਾ ਦੁਧ ਚੋ ਬਾਦਿਸ਼ਾਹ ਨੂੰ ਪੀਣ ਲਈ ਦਿਤਾ ਹੁੰਦਾ ਤਾਂ ਇਹ ਬਾਦਿਸ਼ਾਹ ਤੇ ਔਖੀ ਘੜੀ ਆਉਣ
ਦਾ ਇਹ ਤਾਂ ਕੋਈ ਕਾਰਣ ਨਹੀਂ ਬਣਦਾ ਸਗੋਂ ਮਹਿਲਾਂ ਵਿੱਚ ਜਾਣ ਦੀ ਬਜਏ ਬਾਦਿਸ਼ਾਹ ਨਾਮਦੇਵ ਅਗੇ ਨਤ
ਮਸਤਕ ਹੁੰਦਾ। ਨਾਮਦੇਵ ਨੂੰ ਕੋਈ ਇਨਾਮ ਦੇਣ ਦੀ ਪੇਸ਼ਕਸ਼ ਕਰਦਾ। ਪਰ ਇਹਨਾਂ ਸਤਰਾਂ ਵਿੱਚ ਤਾਂ ਇਹ
ਕਿਹਾ ਗਿਆ ਹੈ ਕਿ ਬਾਦਿਸ਼ਾਹ ਕਿਸੇ ਕਸੂਤੀ ਸਥਿਤੀ ਵਿੱਚ ਫਸ ਗਿਆ ਅਤੇ ਮਹਿਲਾਂ ਦੇ ਅੰਦਰ ਚਲਾ ਗਿਆ।
ਮਹਿਲ ਅੰਦਰ ਜਾਣ ਦਾ ਕਾਰਣ ਸਲਾਹ ਮਸ਼ਵਰਾ ਹੀ ਹੋ ਸਕਦਾ ਹੈ। ਨਾਮਦੇਵ ਜਾਂ ਉਸ ਦੇ ਸਮਰਥਕਾਂ ਤੌਂ ਡਰ
ਕੇ ਤਾਂ ਉਹ ਮਹਿਲਾਂ ਅੰਦਰ ਨਹੀ ਲੁਕਿਆ ਹੋਵੇਗਾ। ਔਖੀ ਘੜੀ ਜਾਂ ਕਸੂਤੀ ਸਥਿਤੀ ਕੀ ਸੀ? ਨਾਮਦੇਵ ਦੇ
ਨਿੰਦਕਾਂ ਨੇ ਸੁਲਤਾਨ ਪਾਸ ਉਸ ਦੇ ਵਿਰੁਧ ਬੋਲ ਕੇ ਜੋ ਨਾਮਦੇਵ ਦੀ ਤਸਵੀਰ ਪੇਸ਼ ਕੀਤੀ ਸੀ ਉਹ ਜੋ
ਸੁਲਤਾਨ ਖੁਦ ਦੇਖ ਰਿਹਾ ਸੀ ਤੋਂ ਬਿਲਕੁਲ ਉਲਟ ਸੀ। ਨਾਮਦੇਵ ਤਾਂ ਸਭ ਨੂੰ ਪਿਆਰ ਅਤੇ ਸ਼ਾਂਤੀ ਦਾ
ਸੁਨੇਹਾ ਵੰਡ ਰਿਹਾ ਸੀ। ਇਹ ਸਭ ਲਈ ਸਲਾਹ ਮਸ਼ਵਰਾ ਕਰਨ ਲਈ ਸੁਲਤਾਨ ਮਹਿਲਾਂ ਅੰਦਰ ਗਿਆ ਸੀ। ਅਗਲੀ
ਤੁਕ ਵਿੱਚ ਇਹ ਗਲ ਹੋਰ ਵੀ ਸਪਸ਼ਟ ਹੋ ਜਾਂਦੀ ਹੈ ਜਦੋਂ ਕਾਜੀ ਮੁਲਾਂ ਬਾਹਿਰ ਆ ਦਸਦੇ ਨੇ ਕਿ ਸੁਲਤਾਨ
ਬੇਨਤੀ ਕਰਦਾ ਹੈ ਕਿ ਉਸ ਨੂੰ ਵੀ ਗਊ ਰੂਪੀ ਖਿਮਾ ਅਤੇ ਧੀਰਜ਼ ਦੀ ਬਖ਼ਸ਼ਿਸ਼ ਕਰ।
ਨਾਮਾ ਕਹੈ ਸੁਨਹੁ ਬਾਦਿਸਾਹ ॥ ਇਹੁ ਕਿਛੁ ਪਤੀਆ ਮੁਝੈ ਦਿਖਾਇ ॥੨੩॥ ਇਸ
ਪਤੀਆ ਕਾ ਇਹੈ ਪਰਵਾਨੁ ॥ ਸਾਚਿ ਸੀਲਿ ਚਾਲਹੁ ਸੁਲਿਤਾਨ ॥੨੪॥
ਸ਼ੁਲਤਾਨ ਦੀ ਇਹ ਬੇਨਤੀ ਸੁਣ ਨਾਮਦੇਵ ਜੀ ਉਸ ਨੂੰ ਸਿਖਿਆ ਦਿੰਦੇ ਹੋਏ
ਕਹਿੰਦੇ ਨੇ ਕਿ ਸਦਾ ਸੱਚ ਦੇ ਮਾਰਗ ਤੇ ਚਲਣਾ ਚਾਹੀਦਾ ਹੈ ਅਤੇ ਸਦਾ ਚੰਗਿਆਈ ਦੇ ਲੜ ਲਗੇ ਰਣਿਾ
ਚਾਹੀਦਾ ਹੈ। ਮਹਾਨ ਕੋਸ਼ ਵਿੱਚ “ਪਤੀਆ” ਦੇ ਅਰਥ ਇਹ ਦਿਤੇ ਹਨ- 1 ਚਿਠੀ, 2. ਏਤਬਾਰ 3. ਪਰਤਾਵਾ,
ਇਮਤਿਹਾਨ। ਨਾਮਦੇਵ ਸੁਲਤਾਨ ਨੂੰ ਦਸਦੇ ਹਨ ਕਿ ਖਿਮਾ ਅਤੇ ਧੀਰਜ਼ ਦੇ ਗੁਣ ਪਾਉਣ ਲਈ ਸੱਚੇ ਮਾਰਗ ਤੇ
ਚਲਣ ਦਾ ਭਰੋਸਾ ਦੇ ਅਤੇ ਇਸ ਭਰੋਸੇ ਦੀ ਅਜ਼ਮਾਇਸ਼ ਇਹ ਹੀ ਹੈ ਕਿ ਇਹ ਵਰਤਾਉ ਤੇਰਾ ਸੁਭਾਉ ਬਣ ਜਾਏ।
ਨਾਮਦੇਉ ਸਭ ਰਹਿਆ ਸਮਾਇ ॥ ਮਿਲਿ ਹਿੰਦੂ ਸਭ ਨਾਮੇ ਪਹਿ ਜਾਹਿ ॥੨੫॥ ਜਉ ਅਬ ਕੀ ਬਾਰ ਨ ਜੀਵੈ
ਗਾਇ ॥ ਤ ਨਾਮਦੇਵ ਕਾ ਪਤੀਆ ਜਾਇ ॥੨੬॥
ਨਾਮਦੇਵ ਜੀ ਪਾਸ ਉਹਨਾ ਦੇ ਸ਼ਰਧਾਲੂ ਇਕੱਠੇ ਹੋ ਜਾਂਦੇ ਨੇ। ਉਹ ੳਹਨਾ ਨੂੰ
ਸਿਖਿਆ ਦੇਂਦੇ ਨੇ ਕਿ ਅਕਾਲ ਪੁਰਖ ਕਣ ਕਣ ਵਿੱਚ ਸਮਾਇਆ ਹੋਇਆ ਹੈ। ਨਾਮਦੇਵ ਦੀ ਇਹ ਗਲ ਵੀ ਰੱਬ ਦੇ
ਵਿਸ਼ਨੂੰ ਦਾ ਅਵਤਾਰ ਬਣ ਪ੍ਰਗਟ ਹੋਣ ਨੂੰ ਕੱਟਦੀ ਹੈ। ਅਗਰ ਰੱਬ ਸਭ ਜਗ੍ਹਾ ਭਰਪੂਰ ਹੈ ਤਾਂ ਫਿਰ
ਅਵਤਾਰ ਧਾਰਣ ਕਰਨ ਦੀ ਜਰੂਰਤ ਹੀ ਨਹੀਂ ਰਹਿੰਦੀ। ਦੂਸਰੇ ਅਗਰ ਵਿਸ਼ਨੂੰ ਭਗਵਾਨ ਪ੍ਰਗਟ ਹੋਏ ਹੁੰਦੇ
ਤਾਂ ਨਾਮਦੇਵ ਜੀ ਉਸ ਦਾ ਇਥੇ ਜ਼ਿਕਰ ਜ਼ਰੂਰ ਕਰਦੇ। ਉਸ ਦਾ ਗੁਣ ਗਾਇਨ ਕਰਦੇ। ਲੋਕਾਈ ਨੂੰ ਉਸ ਦੇ ਲੜ
ਲਗਣ ਲਈ ਪ੍ਰੇਰਦੇ। ਪਰ ਨਾਮਦੇਵ ਤਾਂ ਇਥੇ ਇਹ ਕਹਿ ਰਹੇ ਹਨ ਕਿ ਸਾਨੂੰ ੳਸ ਭਗਵਾਨ ਜੀ ਦੇ ਲੜ ਲਗਣਾ
ਹੈ ਜੋ ਹਰ ਜਗ੍ਹਾ ਮੌਜ਼ੂਦ ਹੈ। ਅਗਲੀ ਤੁਕ ਵਿੱਚ ਸਾਰੇ ਸ਼ਰਧਾਲੂ ਇਸ ਗਲ ਦਾ ਅਹਿਸਾਸ ਕਰਦੇ ਨੇ ਕਿ
ਅਗਰ ਇਸ ਵਾਰ ਧੀਰਜ਼ ਅਤੇ ਹੌਸਲੇ ਤੋਂ ਨਾ ਕੰਮ ਲਿਆ ਜਾਂਦਾ (ਮਤਲਬ ਉਹਨਾ ਅੰਦਰ ਖਿਮਾ ਅਤੇ ਧੀਰਜ਼
ਰੂਪੀ ਗਊ ਨਾ ਜੀਉਂਦੀ ਹੁੰਦੀ) ਤਾਂ ਨਾਮਦੇਵ ਦਾ ਇਤਬਾਰ ਜਾਂਦਾ ਰਹਿਣਾ ਸੀ। ਇਥੇ ਕਿਸੇ ਸ਼ਰਧਾਲੂੰ ਨੇ
ਵੀ ਵਿਸ਼ਨੂੰ ਦੇ ਪ੍ਰਗਟ ਹੋਣ ਦਾ ਜਿਕਰ ਜਾਂ ਉਸ ਦੀ ਸਿਫਤ ਨਹੀ ਕੀਤੀ। ਐਨਾ ਵੱਡਾ ਕੌਤਿਕ ਵਰਤਿਆ
ਹੋਵੇ ਅਤੇ ੳਸਦਾ ਕੋਈ ਜਿਕਰ ਨਾ ਹੋਵੇ ਇਹ ਗਲ ਅਣਹੋਣੀ ਜਾਪਦੀ ਹੈ।
ਨਾਮੇ ਕੀ ਕੀਰਤਿ ਰਹੀ ਸੰਸਾਰਿ ॥ ਭਗਤ ਜਨਾਂ ਲੇ ਉਧਰਿਆ ਪਾਰਿ ॥੨੭॥ ਸਗਲ ਕਲੇਸ ਨਿੰਦਕ ਭਇਆ
ਖੇਦੁ ॥ ਨਾਮੇ ਨਾਰਾਇਨ ਨਾਹੀ ਭੇਦੁ ॥੨੮॥੧॥੧੦॥ {ਪੰਨਾ 1165-1166}
ਅਕਾਲ ੁਪਰੁਖ ਨੇ ਕ੍ਰਿਪਾ ਕੀਤੀ ਨਾਮਦੇਵ ਦੀ ਇਜ਼ਤ ਦੁਨੀਆਂ ਵਿੱਚ ਬਣੀ ਰਹੀ।
ਇਸ ਸਾਰੇ ਕਲੇਸ਼ ਤੋਂ ਬਾਅਦ ਨਿੰਦਕਾਂ ਨੂੰ ਬੇਹੱਦ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਜਿਸ ਨਰਾਿੲਣ ਨਾਲ
ਨਾਮਦੇਵ ਇੱਕ ਮਿੱਕ ਹੋ ਚੁੱਕਾ ਹੈ ਉਹਨਾਂ ਨੂੰ ਉਸ ਦੀ ਕੋਈ ਸਮਝ ਨਹੀ। ਨਾਮਦੇਵ ਦਾ ਸ਼ਬਦ ਦੇ ਆਖਿਰ
ਵਿੱਚ ਇਹ ਭੇਤ ਖੋਲਣਾ ਕਿ ਸਾਰੇ ਪੁਆੜੇ ਦੀ ਜੜ੍ਹ ਉਸ ਦੇ ਨਿੰਦਕ ਸਨ ਬਹੁਤ ਮਹੱਤਵ ਪੂਰਨ ਹੈ। ਇਹ
ਨਿੰਦਕ ਕੌਣ ਸਨ। ਇਹ ਉਹੀ ਲੋਕ ਸਨ ਜਿਨ੍ਹਾ ਨੂੰ ਨਾਮਦੇਵ ਜੀ ਆਪਣੀ ਬਾਣੀ ਵਿੱਚ ਲੰਮੇ ਹੱਥੀਂ ਲੈਂਦੇ
ਕਹਿੰਦੇ ਨੇ। ਜਿਨ੍ਹਾਂ ਦੇ ਪਖੰਡਾਂ ਦਾ ਨਾਮਦੇਵ ਪਾਜ ੳਘਾੜਦੇ ਨੇ- “ਸਾਪੁ ਕੁੰਚ ਛੋਡੈ ਬਿਖੁ ਨਾਹੀ
ਛਾਡੈ॥ ਉਦਕ ਮਾਹਿ ਜੈਸੈ ਬਗੁ ਧਿਆਨੁ ਮਾਂਡੈ॥” ਪਂਨਾ 485. ਜਿਨ੍ਹਾਂ ਦੇ ਦਾਹਿਵਆਂ ਨੂੰ ਉਹ ਬਕਵਾਸ
ਦਸਦੇ ਨੇ “ਕਾਂਇ ਡੇ ਬਕਬਾਦੁ ਲਾਇਓ॥ ਜਿਨਿ ਹਰਿ ਪਾਇਓ ਤਿਨਹਿ ਛਪਾਇਓ॥” ਪੰਨਾ 718. ਜਿਨ੍ਹਾਂ ਨੂੰ
ਬੜੀ ਦਲੇਰੀ ਨਾਲ ਉਹਨਾਂ ਕਿਹਾ ਕਿ ਉਹ ਅੰਦਰੋਂ ਅੰਨੇ ਕਾਣੇ ਹਾਨ “ਹਿੰਦੂ ਅੰਨ੍ਹਹਾ ਤੁਰਕੂ ਕਾਣਾ॥
ਦੁਹਾਂ ਤੇ ਗਿਆਨੀ ਸਿਆਣਾ॥” ਪੰਨਾ 875.
ਇਹਨਾਂ ਲੋਕਾਂ ਨੇ ਜੋ ਸਾਜ਼ਿਸ਼ ਰਚ ਕੇ
ਨਾਮਦੇਵ ਦੀ ਗ੍ਰਿਫਤਾਰੀ ਕਰਵਾਈ ਉਹ ਨਾਮਦੇਵ ਨੇ ਆਪਣੀ ਸਿਆਣਪ ਨਾਲ ਫੇਲ ਕਰ ਦਿਤੀ। ਇਹ ਲੋਕ ਆਪਣੇ
ਰਾਹ ਚੋਂ ਨਾਮਦੇਵ ਦਾ ਕੰਡਾ ਕੱਡਣਾ ਚਾਹੁੰਦੇ ਸਨ ਜਿਸ ਵਿੱਚ ਉਹ ਅਸਫਲ ਰਹੇ।
ਨਿਚੋੜ
ਉੱਪਰ ਦਿਤੀ ਸਾਰੀ ਵਿਚਾਰ ਦਾ ਨਿਚੋੜ ਇਹੀ ਹੈ ਕਿ ਜਿਸ ਕਰਮਾਤੀ ਕਹਾਣੀ ਨੂੰ
ਇਸ ਸ਼ਬਦ ਨਾਲ ਜੋੜਿਆ ਜਾਂਦਾ ਹੈ ਉਹ ਨਾ ਤਾਂ ਗੁਰਮਤਿ ਅਨੁਸਾਰੀ ਹੈ ਅਤੇ ਨਾ ਹੀ ਸ਼ਬਦ ਅੰਦਰਲੀ ਗਵਾਹੀ
ਉਸ ਦੀ ਹਾਮੀ ਭਰਦੀ ਹੈ। ਸਾਨੂੰ ਇਸ ਕਹਾਣੀ ਨੂੰ ਛੱਡ ਇਸ ਸ਼ਬਦ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਸਮੇ
ਦੀ ਹਕੂਮਤ ਨਾਲ ਟੱਕਰ ਦੁਰਾਨ ਨਿਰਭੈ ਅਡੋਲ਼ ਰਹਿੰਦੇ ਹੋਏ ਸੱਚ ਦਾ ਪੱਲਾ ਫੜੀ ਰੱਖਣਾ ਹੈ। ਵਿਰੋਧੀ
ਧਿਰ ਦੀ ਚਾਲ ਨੂੰ ਸਮਝ ਭੜਕਾਹਿਟ ਵਿੱਚ ਆਏ ਬਿਨਾ ਆਪਣੀ ਰਣਨੀਤੀ ਉਲੀਕਣੀ ਚਾਹੀਦੀ ਹੈ। ਗੁਰੂ ਕਾਲ
ਦੁਰਾਨ ਕਈ ਅਜਿਹੇ ਮੌਕੇ ਆਏ ਜਦੋਂ ਸਮੇ ਦੀ ਹਕੂਮਤ ਨਾਲ ਟੱਕਰ ਹੋਈ। ਉਸ ਵਕਤ ਗੁਰੁ ਸਾਹਿਬ ਨੇ ਵੀ
ਅਜਿਹਾ ਹੀ ਕੀਤਾ ਸੀ।
ਜਰਨੈਲ ਸਿੰਘ
ਸਿਡਨੀ, ਅਸਟਰੇਲੀਆ
ਹਵਾਲੇ
1.
ਅਹੰਕਾਰੀਆ ਨਿੰਦਕਾ ਪਿਠਿ ਦੇਇ ਨਾਮਦੇਉ ਮੁਖਿ ਲਾਇਆ ॥ ਜਨ ਨਾਨਕ ਐਸਾ ਹਰਿ ਸੇਵਿਆ ਅੰਤਿ ਲਏ ਛਡਾਇਆ ॥੪॥੧੩॥੨੦॥ 451
2.
art 13 Qurbani and Aqueeqa by
Talimul-Haq @
http://www.inter-islam.org/Actions/Part13.html#Animals%20which%20cannot%20be%20sacrificed%20due%20to%20some%20defectsQurbani
and Aqueeqa Talimul-Haq Part 13Part 13 - Qurbani and Aqueeqa
3.
Religion and Public Memory:A
cultural History of Saint Namdev in India- By Christian Lee Novetzke, Page
181
4.
Namdev : Life and Philosophy; Dr
Prabhakar Machwe, Panjabi University Patiala, 1990 Edition Page 17.
5. ਦੇਖੋ ਵਾਰਾਂ ਭਾਈ ਗੁਰਦਾਸ ਸਟੀਕ, ਐਡੀਸ਼ਨ ਉਨੀਵੀਂ, ਪੰਨਾ 164, ਪ੍ਰਕਾਸ਼ਕ ਭਾਈ ਵੀਰ
ਸਿੰਘ ਸਾਹਿਤ ਸਦਨ ਨਵੀਂ ਦਿੱਲੀ।
6. ਦੇਖੋ ਸ਼੍ਰੀ ਗੁਰੁ ਗਰੰਥ ਸਾਹਿਬ ਦਰਪਣ, ਪੋਥੀ ਤੀਜੀ, ਪੰਨਾ 768
7. ਦੇਖੋ ਸ਼੍ਰੀ ਗੁਰੁ ਗਰੰਥ ਸਾਹਿਬ ਦਰਪਣ, ਪੋਥੀ ਚੌਥੀ, ਪੰਨਾ 793
8.
Namdev Life and Philosophy,by
Prabhakar Machwe, Panjabi University Patiala, 1990 Edition Page 4.
9. ਇਹ ਗਲ
Enclyclopaedia Brittanica
ਵਿੱਚ ਇੰਞ ਲਿਖੀ ਮਿਲਦੀ ਹੈ “In
the four pages of his so-called autobiography, Muḥammad’s only surviving
literary work, he confesses that he had wavered from traditional orthodoxy
to philosophic doubts and then found his way to a rational faith.”
10.
Abdur Rashid
in Encyclopaedia Britannica
11.
Saundres, Rev. William, “The
Process of Becoming a Saint.” Arlington Catholic Herald ,”
“The
next step is beatification. A martyr may be beatified and declared "Blessed"
by virtue of martyrdom itself. Otherwise, the candidate must be credited
with a miracle. In verifying the miracle, the Church looks at whether God
truly performed a miracle and whether the miracle was in response to the
intercession of the candidate sainpt.”
12. ਦੇਖੋ ਜੀਵਨ-ਬ੍ਰਿਤਾਂਤ ਸ੍ਰੀ ਗੁਰੁ ਨਾਨਕ ਦੇਵ ਜੀ, ਪ੍ਰੋ ਸਾਹਿਬ ਸਿੰਘ, ਐਡੀਸ਼ਨ
2000, ਪੰਨਾ 200
13. ਦੇਖੋ ਮਹਾਂ ਕੋਸ਼
14. ਦੇਖੋ ਮਹਾਂ ਕੋਸ਼
15. ਦੇਖੋ ਗੁਰਬਾਣੀ ਵਿਆਕਰਣ, ਪ੍ਰੋ ਸਾਹਿਬ ਸ਼ਿੰਘ, ਅਡੀਸ਼ਨ 2002, ਪੰਨਾ 246.
16. ਮੈਨੂੰ ਅਰਬੀ ਜਾਂ ਹੀਬਰੂ ਭਾਸ਼ਾ ਦਾ ਸਿੱਧਾ ਕੋਈ ਗਿਆਨ ਨਹੀ ਹੈ। ਇਹ ਜਾਣਕਾਰੀ ਮੈ
ਇੰਟਰਨੈਟ ਤੋਂ ਤੇ ਜਾ ਕੇ ਹਾਸਲ ਕੀਤੀ ਹੈ। ਕੁੱਝ ਕੁ ਲਿੰਕ ਹੇਠਾਂ ਦੇ ਰਿਹਾ ਹਾਂ।
http://www.abarim-publications.com/Meaning/Salem.html#.UshpvPQW1dU
Salem
Salem is the place where
Melchizedek housed
(Genesis 14:18). After the war of Four against Five Kings, Abraham's
nephew Lot is
abducted and Abraham sets out with a small army to rescue him. When they do,
they loot the abductors while they're at it, and bring back the spoils. This
causes gratitude among the locals, among whom king Melchizedek of Salem.
Melchizedek achieves legendary status in the Bible, also because the town
called Salem is renamed at some point, and becomes known as
Jerusalem.
According to Psalm 76:2 God's tabernacle is in Salem.
Originally the name Salem probably had to do with a Ugaritic god, but
transliterated this name neatly concurs with the Hebrew word (shalem)
meaning to be complete, sound. The similar derivative (shalem)
means perfect, whole full. Another derivative is (shalom)
meaning peace.
Most translators interpret the name Salem with Peace or At
Peace (NOBS Study Bible Name List, Jones' Dictionary of Old Testament
Proper Names) but more accurate is Perfect or Complete.
Other names that derive from the root shalem are:
Absalom, Abishalom,
Meshullam, Meshillemoth, Meshelemiah, Meshullemeth, Salome,
Shallum, Shallun, Shalman, Shalmaneser, Shelemiah, Shelomi, Shelomith,
Shelomoth, Shelumiel, Shillem, Shillemites, Sholomoh,
Shulammite, Solomon.
http://en.wikipedia.org/wiki/Salem_(name)
Salem (
Arabic: سالم,
properly transliterated as Sālim ;
it can also be a transliteration of the Hebrew: