ਜੋਗੀ, ਧਰਮ ਦੀ ਕਿਰਤ ਨੂੰ ਤਿਆਗ ਕੇ, ਸਮਾਜਿਕ ਜ਼ਿੰਮੇਵਾਰੀਆਂ ਤੋਂ ਭਗੌੜਾ
ਹੋ ਚੁੱਕੀ ਵਿਹਲੜ, ਤੇ ਪੁਜਾਰੀ ਸ਼੍ਰੇਣੀ ਹੈ ਜਿਹੜੀ ਮਨੁੱਖੀ ਸਮਾਜ ਦੀ ਪਿੱਠ `ਤੇ ਫ਼ਾਲਤੂ ਦਾ ਬੋਝ
ਬਣੀ ਹੋਈ ਸੀ (ਅਤੇ ਅੱਜ ਵੀ ਹੈ)।
ਗੁਰੂ ਨਾਨਕ ਸਾਹਿਬ ਦੇ ਸਮੇਂ, ਉੱਤਰੀ ਭਾਰਤ ਵਿੱਚ, ਜੋਗ-ਮੱਤ ਦਾ ਕਾਫ਼ੀ
ਪ੍ਰਭਾਵ ਸੀ। ਗੁਰੂ ਸਾਹਿਬ ਨੇ ਸਿੱਧਾਂ ਤੇ ਜੋਗੀਆਂ ਨਾਲ ਗੋਸ਼ਟੀਆਂ ਕਰ ਕੇ ਜੋਗ-ਮੱਤ ਦੀ
ਮਾਨਵ-ਵਿਰੋਧੀ ਵਿਚਾਰਧਾਰਾ ਨੂੰ ਮੁਕੰਮਲ ਤੌਰ `ਤੇ ਰੱਦ ਕਰ ਦਿੱਤਾ ( ‘ਜਪੁ’ ਬਾਣੀ ਦੀਆਂ ਚਾਰ
ਪਉੜੀਆਂ 28 ਤੋਂ 31 ਤੱਕ, ਜੋਗ-ਮਤ ਨੂੰ ਮੁਕੰਮਲ ਤੌਰ `ਤੇ ਰੱਦ ਕਰਦੀਆਂ ਹਨ)। ਗੁਰੂ ਗ੍ਰੰਥ ਸਾਹਿਬ
ਅੰਦਰ ਹੋਰ ਫ਼ੁਰਮਾਣ ਵੀ ਜੋਗ-ਮੱਤ ਨੂੰ ਰੱਦ ਕਰਦੇ ਹਨ -
ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆਂ ਘਾਇ॥ ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ
ਓਜਾੜੇ ਕਾ ਬੰਧੁ॥ (ਮ: 1, 662)
ਆਸਨੁ ਪਵਨ ਦੂਰਿ ਕਰਿ ਬਵਰੇ॥ ਛੋਡਿ ਕਪਟੁ, ਨਿਤ ਹਰਿ ਭਜੁ ਬਵਰੇ॥ (ਕਬੀਰ ਜੀਉ, 857)
ਭਾਵ: ਹੇ ਝੱਲੇ ਜੋਗੀ! ਜੋਗ-ਅਭਿਆਸ (ਜੋਗ-ਆਸਨ) ਤੇ ਪ੍ਰਾਣਾਯਾਮ ਨੂੰ
ਤਿਆਗ। ਇਸ ਪਖੰਡ ਨੂੰ ਛੱਡ ਤੇ ਸਦਾ-ਥਿਰ ਪ੍ਰਭੂ ਦੀ ਬੰਦਗੀ ਕਰ।
ਨੋਟ: ਜੋਗ-ਮੱਤ ਇੱਕ ਸੁਤੰਤ੍ਰ ਮੱਤ (ਮਜ਼੍ਹਬ) ਦੇ ਤੌਰ `ਤੇ ਅਰੰਭ ਹੋਇਆ
ਸੀ। ਗੁਰਮਤਿ ਫ਼ਲਸਫ਼ੇ ਦੇ ਵਿਕਾਸ ਨੇ ਇਸ ਨੂੰ ਜੜ੍ਹਾਂ ਤੋਂ ਹੀ ਹਿਲਾ ਕੇ ਰੱਖ ਦਿੱਤਾ। ਇਸ ਲਈ,
ਹੌਲੀ-ਹੌਲੀ, ਇਹ ਮੱਤ, ਮਨੂੰਵਾਦ ਵੱਲ ਨੂੰ ਵਧਦਾ-ਵਧਦਾ, ਅੱਜ ਮੁਕੰਮਲ ਤੌਰ `ਤੇ ਮਨੂੰਵਾਦ ਦੀ ਇੱਕ
ਸ਼ਾਖ ਹੀ ਬਣ ਕੇ ਰਹਿ ਗਿਆ ਹੈ।
ਗੁਰੂ ਨਾਨਕ ਸਾਹਿਬ ਨੇ ਅਸਲੀ (ਸੱਚੇ) ਬ੍ਰਾਹਮਣ ਤੇ ਅਸਲੀ ਜੋਗੀ ਦੀ
ਪ੍ਰੀਭਾਸ਼ਾ ਦਾ ਇੰਜ ਖੁਲਾਸਾ ਕੀਤਾ ਹੈ -
ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ॥ ਆਪਿ ਤਰੈ, ਸਗਲੇ ਕੁਲ ਤਾਰੈ॥ (ਮ: 1, 662)
ਭਾਵ: ਅਸਲ ਵਿੱਚ, ਬ੍ਰਾਹਮਣ ਉਸ ਮਨੁੱਖ ਨੂੰ ਕਿਹਾ ਜਾਣਾ ਚਾਹੀਦਾ ਹੈ
ਜਿਹੜਾ ਸਰਬ-ਵਿਆਪਕ ਪ੍ਰਭੂ ਵਿੱਚ ਸੁਰਤਿ ਜੋੜਦਾ ਹੈ, ਭਾਵ, ਪ੍ਰਭੂ ਦੇ ਹੁਕਮ ਅਨੁਸਾਰ (ਹੁਕਮਿ
ਰਜ਼ਾਈ) ਚਲਦਾ ਹੈ। ਇਸ ਤਰ੍ਹਾਂ ਉਹ ਮਨੁੱਖ ਆਪ ਭੀ ਸੰਸਾਰ-ਸਮੁੰਦਰ ਵਿੱਚੋਂ ਪਾਰ ਲੰਘ ਜਾਂਦਾ ਹੈ
(ਆਵਾਗਵਣ ਦੇ ਲੰਮੇ ਦੁਖਦਾਈ ਚੱਕਰ `ਚੋਂ ਨਿਕਲ ਜਾਂਦਾ ਹੈ) ਅਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਵੀ
(ਹੁਕਮਿ ਰਜਾਈ ਚੱਲਣ ਦੀ ਸੋਝੀ ਦੇ ਕੇ) ਪਾਰ ਲੰਘਾਉਣ ਜੋਗਾ ਬਣ ਜਾਂਦਾ ਹੈ।
ਗਲੀਂ ਜੋਗੁ ਨ ਹੋਈ॥ ਏਕ ਦ੍ਰਿਸਟਿ ਕਰਿ ਸਮਸਰਿ ਜਾਣੈ, ਜੋਗੀ ਕਹੀਐ ਸੋਈ॥ 1॥ ਰਹਾਉ॥
(ਮ: 1, 730)
ਭਾਵ: ਨਿਰੀਆਂ ਗੱਲਾਂ ਕਰਨ ਨਾਲ (ਜਾਂ ਜੋਗ-ਮੱਤ ਦਾ ਲਿਬਾਸ ਧਰਨ ਮਾਤਰ
ਨਾਲ) ਪ੍ਰਭੂ ਨਾਲ ਮਿਲਾਪ ਨਹੀਂ ਹੋ ਸਕਦਾ। ਉਹੀ ਮਨੁੱਖ ਜੋਗੀ ਅਖਵਾ ਸਕਦਾ ਹੈ ਜੋ ਇੱਕੋ ਜਿਹੀ
ਨਿਗਾਹ ਨਾਲ ਸਭ (ਜੀਵਾਂ) ਨੂੰ ਬਰਾਬਰ (ਦੇ ਇਨਸਾਨ) ਸਮਝੇ। ਰਹਾਉ।
(ਅ) ‘ਹਿੰਦੂ-ਮੱਤ’
ਸੰਸਾਰ ਵਿੱਚ ਹੁਣ ਤੱਕ ਪ੍ਰਚੱਲਤ ਹੋ ਚੁੱਕੇ ਮੱਤਾਂ (ਮਜ਼ਬ੍ਹਾਂ) ਦੀ ਤਰ੍ਹਾਂ
‘ਹਿੰਦੂ-ਮੱਤ’ ਨੂੰ, ਤਕਨੀਕੀ ਪੱਖ ਤੋਂ, ਇੱਕ ਮੱਤ ਵਜੋਂ ਪ੍ਰਵਾਨ ਕਰ ਸਕਣਾ ਮੁਸ਼ਕਲ ਲਗਦਾ ਹੈ,
ਕਿਉਂਕਿ, ਬਾਕੀ ਮੱਤਾਂ ਦੀ ਤਰ੍ਹਾਂ ਇਸ ਦਾ ਕੋਈ ਇੱਕ ਬਾਨੀ ਨਹੀਂ ਅਤੇ ਨਾ ਹੀ ਕੋਈ ਇਕਸਾਰਤਾ ਵਾਲੇ
ਫ਼ਲਸਫ਼ੇ ਦਾ ਧਰਮ-ਗ੍ਰੰਥ ਹੀ ਹੈ। ਅਸਲ ਵਿੱਚ, ਇਹ ਮਨੁੱਖੀ ਸਮਾਜ ਦੀ ਇੱਕ ਸ਼ਾਤਰ, ਖ਼ੁਦਗਰਜ਼ ਅਤੇ
ਮਾਨਵ-ਵਿਰੋਧੀ ਸ਼੍ਰੇਣੀ (ਬ੍ਰਾਹਮਣ) ਵੱਲੋਂ ਸਮਾਜ ਵਿੱਚ ਆਪਣੀ ਸਰਦਾਰੀ ਬਣਾ ਕੇ ਰੱਖਣ ਲਈ, ਧਰਮ ਦੇ
ਨਾਂ `ਤੇ, ਪ੍ਰਚੱਲਤ ਕੀਤੇ ਗਏ ਕਰਮ-ਕਾਂਡਾ ਦਾ ਇੱਕ ਭਰਮ-ਜਾਲ ਹੀ ਹੈ ਜਿਸ ਦਾ ਕੇਂਦਰੀ ਬਿੰਦੂ
‘ਬ੍ਰਾਹਮਣ’ ਹੈ। ਇਸ ਅਨਿਆਂਇਕ ਸਮਾਜਿਕ ਸਿਸਟਮ ਦਾ ਆਧਾਰ ਹੈ ਜਾਤ-ਪਾਤ ਅਤੇ ਮਨੋਕਲਪਿਤ
ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦੀ ਪੂਜਾ। ਵੱਡੀ ਹੈਰਾਨੀ ਦੀ ਗੱਲ ਹੈ ਕਿ ਭਾਰਤੀ ਸੰਵਿਧਾਨ ਦੀ
ਧਾਰਾ 25 (2) (ਬੀ) ਦੇ ਅਧੀਨ ਸਿੱਖ-ਮੱਤ, ਬੁੱਧ-ਮੱਤ ਅਤੇ ਜੈਨ-ਮੱਤ ਨੂੰ ਇਸ ਮਨੋਕਲਪਿਤ
ਹਿੰਦੂ-ਮੱਤ ਦੀਆਂ ਸ਼ਾਖਾਂ ਦੇ ਤੌਰ `ਤੇ ਦਰਜ਼ ਕੀਤਾ ਹੋਇਆ ਹੈ। ਸਦ ਅਫ਼ਸੋਸ! (ਅਸਲ ਵਿੱਚ ਨਿਸ਼ਾਨੇ `ਤੇ
ਰੱਖੀਆਂ ਹੋਈਆਂ ਧਿਰਾਂ ਨੂੰ ਮਨੂੰਵਾਦੀ ਖਾਰੇ ਸਮੁੰਦਰ ਵਿੱਚ ਜਜ਼ਬ ਕਰ ਕੇ ਖਤਮ ਕਰਨ ਦੇ ਮਨੂੰਵਾਦੀ
ਫ਼ਾਰਮੂਲੇ ਦਾ ਇਹ ਇੱਕ ਸੂਤਰ ਹੈ)।
1947 ਤੋਂ ਬਾਅਦ ਦੇ ਭਾਰਤੀ ਇਤਿਹਾਸ ਦੀਆਂ ਮਹੱਤਵਪੂਰਨ ਘਟਨਾਵਾਂ `ਤੇ ਇੱਕ
ਪੜਚੋਲਵੀਂ ਨਜ਼ਰ ਮਾਰਨ ਨਾਲ ਇਹ ਹਕੀਕਤ ਚਿੱਟੇ ਦਿਨ ਵਾਂਗ ਸਪੱਸ਼ਟ ਹੋ ਜਾਂਦੀ ਹੈ ਕਿ ‘ਸੈਕੁਲਰ ਫੈਡਰਲ
ਲੋਕਰਾਜ’ ਦੇ ਪਰਦੇ ਪਿੱਛੇ, ਭਾਰਤ ਵਿਚਲੇ ਲੋਕ-ਰਾਜੀ ਥੰਮਾਂ `ਤੇ ਹਾਵੀ ਹੋਈ ਚਲੀ ਆ ਰਹੀ
ਬਿੱਪਰਵਾਦੀ ਜੁੰਡਲੀ, ਭਾਰਤ ਨੂੰ (ਜੋ ਕਿ ਹਜ਼ਾਰਾਂ ਸਾਲਾਂ ਤੋਂ ਇੱਕ ਬਹੁ-ਕੌਮੀ, ਬਹੁ-ਧਰਮੀ,
ਬਹੁਭਾਸ਼ੀ ਤੇ ਬਹੁ-ਸਭਿਆਚਾਰਕ ਦੇਸ਼ ਹੈ) ਇੱਕ ਇਕਹਿਰੀ ਕੌਮ ਵਾਲਾ ਹਿੰਦੂ-ਰਾਸ਼ਟਰ ਬਣਾਉਂਣ ਲਈ
(ਲੁਕਵੇਂ ਢੰਗ ਨਾਲ) ਸਿਰਤੋੜ ਯਤਨ ਕਰਦੀ ਆ ਰਹੀ ਹੈ। ਅਤਿ ਦੁਖਦਾਇਕ ਹੈਰਾਨੀ ਵਾਲੀ ਗੱਲ ਇਹ ਹੈ ਕਿ
ਅਜਿਹਾ ਭਾਰਤੀ ਸਟੇਟ ਵੱਲੋਂ ਬਹੁਤ ਹੀ ਕਾਰਗਰ ਢੰਗਾਂ ਨਾਲ ਕੀਤੇ ਜਾ ਰਹੇ ਦੁਸ਼-ਪ੍ਰਚਾਰ ਦੁਆਰਾ
(ਕੌਮਾਂਤਰੀ ਭਾਈਚਾਰੇ ਦੀਆਂ ਅੱਖਾਂ ਵਿੱਚ ਸਫ਼ਲਤਾ ਨਾਲ ਘੱਟਾ ਪਾ ਕੇ) ਕੀਤਾ ਜਾ ਰਿਹਾ ਹੈ। ਇਸ
ਅਦਭੁੱਤ ਮਾਅਰਕੇ ਹਿੰਦੂਵਾਦੀ ਮੱਕਾਰੀ (ਜਿਸ ਦਾ ਕੋਈ ਸਾਨੀ ਨਹੀਂ ਹੈ) ਦਾ ਚਮਤਕਾਰ ਹੀ ਕਿਹਾ ਜਾ
ਸਕਦਾ ਹੈ।
ਇਸ ਮਾਨਵ-ਵਿਰੋਧੀ ਅਤੇ ਗ਼ੈਰ-ਕੁਦਰਤੀ ਟੀਚੇ ਨੂੰ ਹਾਸਿਲ ਕਰਨ ਲਈ ਚਾਣਕੀਯਾ
ਕੂਟਨੀਤੀ ਦੇ ਅਧੀਨ, ਉੱਪਰ ਵਰਨਣ ਕੀਤੇ ਫ਼ਾਰਮੂਲੇ ਦੀ ਵਰਤੋਂ ਕੀਤੀ ਜਾ ਰਹੀ ਹੈ। ਵਿਰੋਧੀ ਧਿਰ (ਖਾਸ
ਕਰ ਕੇ ਘੱਟ ਗਿਣਤੀਆਂ) ਦੀ ਹੋਂਦ ਨੂੰ ਖਤਮ ਕਰਨ ਲਈ (ਜਾਂ ਬੇਅਸਰ ਕਰਨ ਲਈ) ਮਨੂੰਵਾਦੀਏ, ਮੋਟੇ ਤੌਰ
`ਤੇ, ਹੇਠ ਲਿਖੇ ਦੋ ਢੰਗ (ਵਰਤੋਂ ਵਿੱਚ ਲਿਆਉਂਦੇ ਹਨ -
1. ਜਜ਼ਬ ਕਰਨਾ।
2. ਸਫ਼ਾਇਆ ਕਰਨਾ।
ਜਜ਼ਬ ਕਰਨਾ
ਇਸ ਕਾਰਜ-ਵਿਧੀ ਦੁਆਰਾ, ਹਿੰਦੂ ਫ਼ਿਰਕੂ-ਫ਼ਾਸੀ ਤਾਕਤਾਂ, ਸਭ ਤੋਂ ਪਹਿਲਾਂ
ਵਿਰੋਧੀ ਧਿਰ ਅੰਦਰ ਉਸੇ ਧਿਰ ਦਾ ਰੂਪ ਧਾਰ ਕੇ ਘੁੱਸਪੈੱਠ ਕਰਦੀਆਂ ਹਨ ਅਤੇ ਫਿਰ ਉਸ ਦੇ ਪ੍ਰਚਾਰਕ
ਬਣ ਕੇ ਵਿਰੋਧੀ-ਮੱਤ ਦੇ ਸਿਧਾਂਤ, ਇਤਿਹਾਸ ਤੇ ਸਭਿਆਚਾਰ ਦਾ ਭਗਵਾਂਕਰਨ ਕਰਦੀਆਂ ਹਨ। ਇਸ ਤਰ੍ਹਾਂ,
ਹੌਲੀ-ਹੌਲੀ, ਵਿਰੋਧੀ-ਮੱਤ ਦੇ ਲੀਡਰਾਂ ਨੂੰ ਕਾਬੂ ਕਰ ਕੇ, ਉਸ ਮੱਤ (ਮਜ਼੍ਹਬ) ਨੂੰ ਹਿੰਦੂਵਾਦ ਦੇ
ਗਹਿਰੇ ਤੇ ਖਾਰੇ ਸਮੁੰਦਰ ਵਿੱਚ ਜਜ਼ਬ ਕਰਨ ਦੀ ਕਿਰਿਆ ਨੂੰ ਸਿਰੇ ਚਾੜ੍ਹਦੀਆਂ ਹਨ। ਗੁਰੂ ਨਾਨਕ
ਸਾਹਿਬ ਦੇ ਪੁੱਤਰਾਂ ਨੂੰ ਇਸੇ ਵਿਧੀ ਅਨੁਸਾਰ ਗੁਰਮਤਿ ਦੇ ਰਾਹ ਤੋਂ ਭਟਕਾ ਕੇ ‘ਹਿੰਦੂ-ਮੱਤ’ ਦੀ
ਸਹਿਜੋਗੀ ‘ਉਦਾਸੀ’ ਸੰਪਰਦਾ ਨਾਲ ਜੋੜਿਆ ਗਿਆ ਸੀ। ਉਨ੍ਹੀਵੀਂ ਸਦੀ ਦੌਰਾਨ, ਰਣਜੀਤ ਸਿੰਘ ਦੇ ਰਾਜ
ਦੇ ਸਮੇਂ ਅਤੇ ਅੰਗ੍ਰੇਜ਼ੀ ਸਾਮਰਾਜ ਦੇ ਪੰਜਾਬ `ਤੇ ਰਾਜ ਦੇ ਸਮੇਂ (ਲੁਕਵੇਂ ਰੂਪ ਵਿੱਚ) ਇਹ ਕਿਰਿਆ
ਚਲਦੀ ਰਹੀ ਸੀ, ਜਿਸ ਦਾ ਨਤੀਜਾ ਸਿੱਖ ਕੌਮ ਦੇ ਕੇਂਦਰੀ ਅਸਥਾਨ ਦਰਬਾਰ ਸਾਹਿਬ ਅੰਮ੍ਰਿਤਸਰ ਦੀ
ਪਰਕਰਮਾਂ ਅੰਦਰ ਹੀ ਬੇ-ਸ਼ੁਮਾਰ ਦੇਵੀ-ਦੇਵਤਿਆਂ ਦੀ ਮੂਰਤੀ-ਪੂਜਾ ਦੇ ਰੂਪ ਵਿੱਚ ਸਾਹਮਣੇ ਆਇਆ ਸੀ
ਅਤੇ ਹਿੰਦੂ ਵਿਚਾਰਧਾਰਾ ਦੇ ਧਾਰਨੀ ਬਦਮਾਸ਼, ਗੁੰਡੇ ਤੇ ਲੁਚੇ-ਲਫੰਗੇ ਮਹੰਤ (ਫ਼ਰੰਗੀਆਂ ਦੀ ਸ਼ਹਿ ਤੇ
ਸਰਪ੍ਰਸਤੀ ਅਧੀਨ) ਸਾਡੇ ਇਤਿਹਾਸਕ ਗੁਰਦਵਾਰਿਆਂ ਤੇ ਉਨ੍ਹਾਂ ਦੀਆਂ ਸਾਰੀਆਂ ਜਾਇਦਾਦਾਂ ਦੇ ਜੱਦੀ
ਮਾਲਿਕ ਬਣ ਬੈਠੇ ਸਨ। ਅਜਿਹੀਆਂ ਚੁਣੌਤੀਆਂ ਦਾ ਟਾਕਰਾ ਕਰਨ ਲਈ ਹੀ 1873 ਵਿੱਚ ਸਿੰਘ ਸਭਾ ਲਹਿਰ ਤੇ
ਫਿਰ ਚੀਫ਼ ਖ਼ਾਲਸਾ ਦੀਵਾਨ, ਗੁਰਦਵਾਰਾ ਸੁਧਾਰ ਲਹਿਰ, ਗਦਰ ਅਕਾਲੀ ਲਹਿਰ, ਬਬਰ ਅਕਾਲੀ ਲਹਿਰ ਆਦਿ ਦਾ
ਆਗਾਜ਼ ਹੋਇਆ ਸੀ। ਜੇਕਰ ਸਿੱਖ ਕੌਮ ਦੀ ਵਰਤਮਾਨ ਦੁਖਦਾਈ ਹਾਲਤ ਵੱਲ ਨਿਗਾਹ ਮਾਰੀਏ ਤਾਂ ਅਜੋਕੀ
ਗੁਰਮਤਿ ਵਿਹੂਣੀ ਖ਼ੁਦਗਰਜ਼ ਸਿੱਖ ਲੀਡਰਸ਼ਿਪ (ਰਾਜਨੀਤਕ, ਧਾਰਮਿਕ ਤੇ ਸਮਾਜਿਕ), ਸਮੇਤ ਕੌਮ ਦੇ ਇੱਕ
ਵੱਡੇ ਗੁਰਮਤਿ-ਵਿਹੂਣੇ ਹਿੱਸੇ ਦੇ, ਹਿੰਦੂਵਾਦ ਦੀਆਂ ਸਹਿਜੋਗੀ ਰਾਜਸੀ ਪਾਰਟੀਆਂ ਨਾਲ ਪੱਕੀਆਂ
ਜ਼ਾਰੀਆਂ ਪਾ ਕੇ ਸਿੱਖ ਕੌਮ ਦੀ ਵਿਲੱਖਣ ਤੇ ਅੱਡਰੀ ਹੋਂਦ ਨੂੰ ਹੀ ਖਤਮ ਕਰਨ ਲਈ ਹਿੰਦੂਵਾਦ ਦੇ
ਕੁਹਾੜੇ ਦੇ ਦਸਤੇ ਦਾ ਰੋਲ ਅਦਾ ਕਰਦੀ ਆ ਰਹੀ ਹੈ। ਇੱਕ ਵਿਲੱਖਣ ਅਤੇ ਸੁਤੰਤਰ ਸਿੱਖ-ਮੱਤ ਨੂੰ
ਭਾਰਤੀ ਸੰਵਿਧਾਨ ਦੀ ਧਾਰਾ 25 (2) (ਬੀ) ਅਧੀਨ ਇੱਕ ਨਕਲੀ (ਮਨਘੜਤ) ਹਿੰਦੂ-ਮੱਤ ਦੀ ਸ਼ਾਖ਼ ਵਜੋਂ
ਦਰਜ਼ ਕਰਨਾ ਵੀ ਇਸੇ ਨਾਪਾਕ ਪ੍ਰਕਿਰਿਆ ਦਾ ਹਿੱਸਾ ਹੈ ਜਿਸ ਦੁਆਰਾ ਭਾਰਤੀ ਕਾਨੂੰਨ ਦੁਆਰਾ ਸਿੱਖ-ਮੱਤ
ਦੀ ਹੋਂਦ ਨੂੰ ਹੀ ਖ਼ਤਮ ਕਰਨ ਦੇ ਯਤਨ ਕੀਤੇ ਗਏ ਹਨ। ਇਹ ਮੁੱਦਾ ਕੌਮਾਂਤਰੀ ਪੱਧਰ `ਤੇ ਚੁੱਕ ਕੇ
ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ ਰਾਹੀਂ ਹੀ, ਸ਼ਾਇਦ, ਹੱਲ ਹੋ ਸਕੇਗਾ।
ਸਫ਼ਾਇਆ ਕਰਨਾ (ਨਸਲਕੁਸ਼ੀ)
ਹਿੰਦੂ ਫ਼ਿਰਕੂ-ਫ਼ਾਸ਼ੀਵਾਦੀ ਤਾਕਤਾਂ, ਵਿਰੋਧੀ-ਮੱਤਾਂ ਦੇ ਜਾਗਰੂਕ, ਅਣਖੀਲੇ
ਅਤੇ ਗੈਰਤਮੰਦ ਹਿੱਸਿਆਂ ਦਾ ਮਲੀਆ-ਮੇਟ ਕਰਨ ਲਈ, ਸਮੇਂ-ਸਮੇਂ ਸਿਰ, ਭਾਰਤ ਦੇ ਅਖੌਤੀ ਸੈਕੂਲਰ
ਫ਼ੈਡਰਲ ਰਾਜ-ਤੰਤਰ ਦੇ ਸਾਰੇ ਅੰਸ਼ਾਂ (ਸਮੇਤ ਸੈਨਿਕ ਬਲਾਂ, ਅਰਧ-ਸੈਨਿਕ ਬਲਾਂ ਤੇ ਪੁਲੀਸ ਫੌਰਸਿਜ਼
ਦੇ) ਦੀ ਦੁਰਵਰਤੋਂ ਕਰਦੀਆਂ ਆ ਰਹੀਆਂ ਹਨ। 1947 ਦੇ ਬਟਵਾਰੇ ਦੇ ਸਮੇਂ ਤੋਂ ਹੀ ਭਾਰਤ ਦੇ ਰਾਜਤੰਤਰ
`ਤੇ ਹਾਵੀ ਹੋਏ ਆ ਰਹੇ ਇਹ ਮਾਨਵ-ਵਿਰੋਧੀ ਫ਼ਾਸ਼ੀ ਅਨਸਰ, ਆਪਣੇ ‘ਕੁਦਰਤੀ ਸੁਭਾਅ’ ਅਨੁਸਾਰ, ਅਜਿਹੀਆਂ
ਜ਼ਾਲਮਾਨਾ ਕਾਰਵਾਈਆਂ ਕਰਦੇ ਆ ਰਹੇ ਹਨ। ਅਸਲ ਵਿੱਚ, ਇਹ ਕਾਲੀਆਂ ਕਾਰਵਾਈਆਂ (ਲੁਕਵੇਂ ਰੂਪ ਵਿੱਚ)
1920 ਦੇ ਆਸ-ਪਾਸ ਤੋਂ ਹੀ ਅਰੰਭ ਹੋ ਗਈਆਂ ਸਨ, ਜਦੋਂ ਇਨ੍ਹਾਂ ਨੇ ਅਣਖ਼ੀਲੀ ਤੇ ਬਹਾਦਰ ਸਿੱਖ ਕੌਮ
ਦਾ, ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਦੀ ਗ਼ੁਲਾਮੀ ਦੇ ਜੂਲੇ `ਚੋਂ ਕੱਢਣ ਲਈ ਵਿੱਢਿਆ ਹੋਇਆ ਸੰਘਰਸ਼,
(ਸਿੱਖ ਕੌਮ ਨਾਲ ਮਤਿਆਂ ਦੇ ਰੂਪ ਵਿੱਚ ਪਵਿੱਤਰ ਵਾਅਦੇ ਕਰ ਕੇ) ਵਿੱਚ-ਵਿਚਾਲੇ ਹੀ ਛਡਾ ਕੇ, ਸਿੱਖ
ਕੌਮ ਨੂੰ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਮੂਹਰਲੀਆਂ ਸਫ਼ਾਂ `ਚ ਝੋਂਕ ਕੇ ਲੜਨ-ਮਰਨ ਲਈ ਤਿਆਰ ਕਰ
ਲਿਆ ਸੀ। ਇਸੇ ਸਾਜਿਸ਼ ਦੀ ਦੂਜੀ ਕੜੀ ਸੀ ਸਿੱਖ ਕੌਮ ਨੂੰ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਸ਼ਾਤਮਈ
ਸੰਘਰਸ਼ ਦੇ ਰਾਹ `ਤੇ ਤੋਰ ਕੇ ਰੋਲਣਾ ਤੇ ਬਹੁਤ ਸਾਰੇ ਕੌਮੀ ਪਰਵਾਨਿਆਂ ਨੂੰ ਸ਼ਹੀਦ ਕਰਨਾ। ਵੈਸਾਖੀ
1978 ਦੇ ਦਿਨ ਨਕਲੀ ਨਿਰੰਕਾਰੀਆਂ ਦੇ ਹੱਥੋਂ ਅੰਮ੍ਰਿਤਸਰ ਵਿਖੇ 14 ਸਿੱਖ ਸੂਰਮਿਆਂ ਨੂੰ ਸ਼ਹੀਦ ਕਰਾ
ਕੇ ਕੌਮ ਦੀ ਅਣਖ ਨੂੰ ਵੰਗਾਰਨਾ ਵੀ ਇਸੇ ਸਾਜ਼ਿਸ਼ ਦੀ ਹੀ ਤੀਜੀ ਕੜੀ ਸੀ। 1947 ਤੋਂ ਹੀ ਸਿੱਖ ਕੌਮ
ਨਾਲ ਕੀਤੇ ਜਾ ਰਹੇ ਜ਼ੁਲਮਾਂ, ਧੱਕੇਸ਼ਾਹੀਆਂ ਵਿਤਕਰੇ ਤੇ ਬੇ-ਇਨਸਾਫ਼ੀਆਂ ਨੂੰ ਦੂਰ ਕਰਵਾਉਂਣ ਲਈ,
ਸਿੱਖ ਕੌਮ ਨੇ 1982 ਵਿੱਚ ਪੁਰਅਮਨ ‘ਧਰਮ-ਯੁੱਧ’ ਮੋਰਚਾ ਅਰੰਭ ਕਰ ਦਿੱਤਾ। ਹਿੰਦੂ ਫ਼ਿਰਕੂ-ਫ਼ਾਸ਼ੀ
ਤਾਕਤਾਂ, ਜਿਸ ਦੀ ਅਗੁਵਾਈ ਭਾਰਤ ਦੀ ਤੱਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਕਰ ਰਹੀ ਸੀ, ਨੇ,
ਆਪਣੇ ਜੱਦੀ-ਪੁਸ਼ਤੀ ਸੁਭਾਅ ਅਨੁਸਾਰ, ਸਿੱਖ ਕੌਮ ਦੇ ਇਸ ਸ਼ਾਤਮਈ ਸੰਘਰਸ਼ ਨੂੰ ਹਿੰਸਕ ਰੂਪ ਦੇਣ ਲਈ
ਅਤੇ ਲੂੰਬੜਚਾਲਾਂ ਦੁਆਰਾ ਤਾਰਪੀਡੋ ਕਰਨ ਲਈ, ਸਾਜਿਸ਼ੀ ਕਾਰਵਾਈਆਂ ਅਰੰਭ ਕਰ ਦਿੱਤੀਆਂ ਜਿਸ ਦਾ
ਨਤੀਜਾ ਪੰਚਮ ਪਾਤਿਸ਼ਾਹ ਗੁਰੂ ਅਰਜ਼ਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਦੇ ਦਿਨ (4 ਜੂਨ 1984 ਨੂੰ)
ਭਾਰਤੀ ਫ਼ੌਜਾਂ ਵੱਲੋਂ ਦਰਬਾਰ ਸਾਹਿਬ ਅਤੇ ਤਿੰਨ ਦਰਜਨ ਤੋਂ ਵੱਧ ਹੋਰ ਇਤਿਹਾਸਕ ਗੁਰਦਵਾਰਿਆਂ `ਤੇ
ਅਤਿ ਘ੍ਰਿਣਤ ਜ਼ਾਲਮਾਨਾ ਹਮਲੇ ਦੇ ਰੂਪ ਵਿੱਚ ਨਿਕਲਿਆ। ਇਸ ਹਮਲੇ ਵਿੱਚ ਹਜ਼ਾਰਾਂ ਹੀ ਸਿੱਖ,
(ਜਿਨ੍ਹਾਂ ਵਿੱਚ ਬਜ਼ੁਰਗ, ਨੌਜਵਾਨ, ਬੀਬੀਆਂ ਅਤੇ ਗੋਦੀਆਂ ਵਿੱਚ ਕੁੱਛੜ ਚੁੱਕੇ ਹੋਏ ਕੁੱਛ ਕੁ
ਦਿਨਾਂ ਦੇ ਨਿੱਕੇ-ਨਿੱਕੇ ਬੱਚੇ ਵੀ ਸ਼ਾਮਿਲ ਸਨ) ਬੇ-ਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤੇ ਗਏ। ਇਸ
ਅਣਚਿਤਵੇ ਕਹਿਰ ਨੇ ਸਿੱਖ ਕੌਮ ਦੇ ਮਨਾਂ ਅੰਦਰ ਲਖਪਤ ਰਾਏ ਅਤੇ ਅਬਦਾਲੀ ਵੱਲੋਂ ਕੀਤੇ ਘਲੂਘਾਰਿਆਂ
ਦੀ ਯਾਦ ਤਾਜ਼ਾ ਕਰ ਦਿੱਤੀ। ਇੰਜ ਲਗਦਾ ਸੀ ਕਿ ਲਖਪਤ ਤੇ ਅਬਦਾਲੀ ਦੀਆਂ ਦੁਸ਼ਟ ਬਦਰੂਹਾਂ ਇਸ ਕਹਿਰ ਲਈ
ਜ਼ਿੰਮੇਵਾਰ ਵਿਅਕਤੀਆਂ ਅੰਦਰ ਪਰਵੇਸ਼ ਕਰ ਕੇ ਫਿਰ ਤੋਂ ਸਿੱਖ ਕੌਮ `ਤੇ ਜ਼ੁਲਮ ਕਰਨ ਲਈ ਵਾਪਿਸ ਆ ਗਈਆਂ
ਸਨ। ਭਾਰਤ ਵਿਚਲੀ ਹਿੰਦੂ ਫ਼ਿਰਕੂ ਫ਼ਾਸ਼ੀ ਜੁੰਡਲੀ ਵੱਲੋਂ, ਸਿੱਖ ਕੌਮ ਦਾ ਭਾਰਤ `ਚੋਂ ਸਫਾਇਆ ਕਰਨ ਦੀ
ਹਿੰਸਕ ਸਾਜਿਸ਼ ਦੀ ਇਹ ਚੌਥੀ ਕੜੀ ਸੀ।
31 ਅਕਤੂਬਰ 1984 ਦੇ ਦਿਨ, ਇੰਦਰਾ ਗਾਂਧੀ ਨੂੰ ਉਸ ਦੇ ਕੀਤੇ ਦੀ ਸਜ਼ਾ ਦੇਣ
ਲਈ, ਭਾਈ ਬੇਅੰਤ ਸਿੰਘ ਤੇ ਸਤਵੰਤ ਸਿੰਘ ਨੇ ਉਸ ਦੇ ਘਰ ਅੰਦਰ ਹੀ ਉਸ ਨੂੰ ਕਤਲ ਕਰ ਦਿੱਤਾ। ਉਸੇ
ਦਿਨ ਦੀ ਰਾਤ ਤੋਂ ਹੀ ਦਿੱਲੀ ਵਿੱਚ (ਅਤੇ ਅਗਲੇ ਦਿਨ ਭਾਰਤ ਦੇ ਕਾਂਗਰਸ ਦੀ ਹਕੂਮਤ ਵਾਲੇ ਸੂਬਿਆਂ
ਵਿੱਚ) ਸਿੱਖਾਂ ਦਾ (ਪਹਿਲਾਂ ਤੋਂ ਹੀ ਤਿਆਰ ਕੀਤੀ ਸਾਜਿਸ਼ੀ ਵਿਉਂਤ ਅਨੁਸਾਰ) ਕਤਲ-ਏ-ਆਮ ਅਰੰਭ ਹੋ
ਗਿਆ ਜਿਸ ਵਿੱਚ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਹੀ ਚਾਰ ਹਜ਼ਾਰ ਤੋਂ ਵੱਧ ਸਿੱਖ (ਜਿਨ੍ਹਾਂ ਵਿੱਚ
ਬਜ਼ੁਰਗ, ਨੌਜਵਾਨ, ਬੀਬੀਆਂ ਤੇ ਬੱਚੇ ਵੀ ਸ਼ਾਮਲ ਸਨ) ਬੇ-ਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤੇ ਗਏ,
ਸਿੱਖ ਇਸਤਰੀਆਂ ਦੀ ਸਮੂਹਕ ਤੌਰ ਤੇ ਬੇ-ਪਤੀ ਕੀਤੀ ਗਈ। ਜੂਨ 1984 ਤੋਂ ਹੀ ਪੰਜਾਬ ਦਾ ਸੰਸਾਰ
ਨਾਲੋਂ ਹਰ ਪੱਖ ਤੋਂ ਸੰਪਰਕ ਕੱਟ ਕੇ (ਕਰਫਿਊ ਲਗਾ ਕੇ) ਸਿੱਖਾਂ ਦਾ (ਖ਼ਾਸ ਕਰ ਕੇ 17 ਤੋਂ 35 ਸਾਲ
ਦੇ ਨੌਜਵਾਨਾਂ ਦਾ) ਸਫ਼ਾਇਆ ਕਰਨ ਲਈ ਔਪਰੇਸ਼ਨ ਵੁੱਡ ਰੋਜ਼ (ਕੰਘੀ ਔਪਰੇਸ਼ਨ) ਚਲਾਇਆ ਜਾ ਰਿਹਾ ਸੀ।
ਸਿੱਖ ਕੌਮ `ਤੇ ਇਹ ਕਹਿਰ 1995 ਤੱਕ ਚਾਲੂ ਰਿਹਾ ਜਿਸ ਦੌਰਾਨ ਲੱਖਾਂ ਹੀ ਸਿੱਖ ਮਾਰੇ ਗਏ ਅਤੇ
ਸੈਂਕੜੇ ਸਿੱਖ ਨੌਜਵਾਨ ਅਤੇ ਬੱਚੇ ਟਾਡਾ ਵਰਗੇ ਕਾਲੇ ਕਾਨੂੰਨਾਂ ਦੀ ਆੜ ਹੇਠ ਜੇਲ੍ਹਾਂ ਵਿੱਚ ਸੁੱਟ
ਦਿੱਤੇ ਗਏ (ਭਾਰਤੀ ਇਤਿਹਾਸ ਦਾ ਇਹ ਕਾਲਾ ਅਮਲ ਅੱਜ ਵੀ, ਕਿਸੇ ਨਾ ਕਿਸੇ ਰੂਪ ਵਿੱਚ, ਜਾਰੀ ਹੈ)।
ਹਿੰਦੂ ਫ਼ਿਰਕੂ ਫ਼ਾਸ਼ੀ ਤਾਕਤਾਂ ਦਾ ਕਿਰਦਾਰ
ਉੱਪਰ ਵਰਨਣ ਕੀਤੀਆਂ ਅਤਿ ਜ਼ਾਲਮਾਨਾ ਘਟਨਾਵਾਂ `ਤੇ ਨਜ਼ਰ ਮਾਰਿਆਂ ਇੱਕ ਬੜਾ
ਅਹਿਮ ਸੁਆਲ ਸੁਭਾਵਕ ਹੀ ਉਠਦਾ ਹੈ ਕਿ ਹਿੰਦੂ ਫ਼ਿਰਕੂ-ਫ਼ਾਸ਼ੀ ਤਾਕਤਾਂ ਦਾ ਅਜਿਹੇ-ਵਹਿਸ਼ੀਆਨਾ ਕਿਰਦਾਰ
ਦਾ ਆਖਿਰ ਕੀ ਰਾਜ਼ ਹੈ? ਇਸ ਸਵਾਲ ਦਾ ਤਸੱਲੀਵਬਖ਼ਸ਼ ਉੱਤਰ ਲੱਭਣ ਲਈ ਮਨੁੱਖੀ ਮਨ ਦੇ ਵਰਤਾਰੇ ਨੂੰ
ਮਨੋਂ-ਵਿਗਿਆਨ ਦੇ ਪੱਖ ਤੋਂ, ਬਾਰੀਕੀ ਨਾਲ ਸਮਝਣ ਦੀ ਲੋੜ ਹੈ। ਆਓ, ਵਿਚਾਰਨ ਦਾ ਯਤਨ ਕਰੀਏ!
ਮਨੁੱਖੀ ਸ਼ਖਸੀਅਤ ਕਿਵੇਂ ਘੜੀ ਜਾਂਦੀ ਹੈ?
ਇਸ ਲਿਖਤ ਵਿੱਚ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ ਮਨੁੱਖੀ ਮਨ ਜਮਾਂਦਰੂ (ਜਨਮ
ਤੋਂ) ਹੀ ਉਸ ਵਲੋਂ ਅਤੀਤ ਵਿੱਚ ਕੀਤੇ ਕਰਮਾਂ ਦੇ ਸੰਸਕਾਰਾਂ (ਚੰਗੇ ਜਾਂ ਮਾੜੇ ਸੰਸਕਾਰ) ਕਰ ਕੇ
ਵਿਕਾਰਾਂ ਦੀ ਮੈਲ ਨਾਲ ਮਲੀਨ ਹੋਇਆ ਹੁੰਦਾ ਹੈ।
ਜਿਉਂ-ਜਿਉਂ ਬਾਲਕ ਸੁਰਤਿ ਸੰਭਾਲਦਾ ਜਾਂਦਾ ਹੈ, ਉਸ ਦੇ ਮਨ ਉੱਪਰ ਉਸ ਦੇ
ਮਾਤਾ-ਪਿਤਾ ਦੀ ਸਿੱਖਿਆ, ਉਸ ਦੇ ਸੰਗੀ-ਸਾਥੀਆਂ ਦੀ ਸਿੱਖਿਆ, ਉਸ ਦੇ ਅਧਿਆਪਕਾਂ ਦੀ ਸਿੱਖਿਆ, ਉਸ
ਦੇ ਸਮਾਜਿਕ ਵਰਗ ਦੇ ਕਿਰਦਾਰ ਆਦਿ ਦਾ ਪ੍ਰਭਾਵ ਪੈਂਦਾ ਰਹਿੰਦਾ ਹੈ। ਇਸ ਦੇ ਨਾਲ-ਨਾਲ, ਉਸ ਦੇ
ਮਜ਼੍ਹਬ ਦੀ ਵਿਚਾਰਧਾਰਾ ਦਾ ਵੀ ਉਸ ਉਪਰ ਪ੍ਰਭਾਵ (ਥੋੜਾ ਜਾਂ ਬਹੁਤਾ) ਜਰੂਰ ਹੀ ਪੈਂਦਾ ਹੈ। ਇਸ ਤੋਂ
ਇਲਾਵਾ ਜੋ ਸਾਹਿਤ ਮਨੁੱਖ ਪੜ੍ਹਦਾ ਹੈ, ਉਸ ਦਾ ਵੀ ਉਸ ਦੇ ਚੇਤ ਅਤੇ ਅਚੇਤ ਮਨ ਦੀਆਂ ਪਰਤਾਂ `ਤੇ
ਅਕਸ ਪੈਂਦਾ ਹੈ। ਇਨ੍ਹਾਂ ਸਾਰਿਆਂ ਫ਼ੈਕਟਰਾਂ ਦੇ ਰਲਵੇਂ-ਮਿਲਵੇਂ ਪ੍ਰਭਾਵ `ਚੋਂ ਮਨੁੱਖ ਦੀ ਸ਼ਖਸੀਅਤ
(ਕਿਰਦਾਰ) ਘੜੀ ਜਾਂਦੀ ਹੈ।
ਕੌਮੀ ਸ਼ਖ਼ਸੀਅਤ ਦੀ ਘਾੜਤ
ਕੌਮੀ ਸ਼ਖਸੀਅਤ ਦੀ ਘਾੜਤ ਲਈ ਹੇਠ ਲਿਖੇ ਫ਼ੈਕਟਰ ਜ਼ਿੰਮੇਵਾਰ ਕਹੇ ਜਾ ਸਕਦੇ ਹਨ
-
(ੳ) ਕੌਮ ਦੇ ਬਾਨੀ ਦਾ ਕਿਰਦਾਰ।
(ਅ) ਕੌਮੀ ਮਜ਼੍ਹਬ ਦੀ ਵਿਚਾਰਧਾਰਾ (ਫ਼ਲਸਫ਼ਾ)।
(ੲ) ਕੌਮੀ ਫ਼ਲਸਫ਼ੇ `ਤੇ ਅਧਾਰਤ ਕੌਮੀ ਇਤਿਹਾਸ, ਕੌਮੀ ਸਭਿਆਚਾਰ ਤੇ ਕੌਮੀ
ਰਵਾਇਤਾਂ
ਉਪਰੋਕਤ ਫੈਕਟਰਾਂ ਨੂੰ ਧਿਆਨ ਵਿੱਚ ਰਖਦਿਆਂ ਹੋਇਆਂ ਹਿੰਦੂ ਫ਼ਿਰਕੂ-ਫ਼ਾਸੀਵਾਦ
ਦੇ ਬੁਨਿਆਦੀ ਕਿਰਦਾਰ ਨੂੰ ਸਮਝਣਾ ਔਖੀ ਗੱਲ ਨਹੀਂ, ਕਿਉਂਕਿ, ਅਖੌਤੀ (ਨਕਲੀ) ਹਿੰਦੂ-ਮੱਤ ਦੇ ਤਿੰਨ
(ਸਭ ਤੋਂ ਵੱਡੇ) ਦੇਵਤਿਆਂ (ਬਰਮ੍ਹਾ, ਵਿਸ਼ਨੂੰ, ਸ਼ਿਵ ਜੀ) ਨੂੰ ਹਿੰਦੂ ਗ੍ਰੰਥਾਂ ਅੰਦਰ ਹੀ ਆਚਰਣਹੀਨ
ਕ੍ਰੋਧੀ, ਛਲ-ਕਪਟ ਤੇ ਝੂਠ ਦਾ ਸਹਾਰਾ ਲੈਣ ਵਾਲੇ ਦਰਸਾਇਆ ਹੋਇਆ ਹੈ। ‘ਹਿੰਦੂ-ਮੱਤ’ ਦੇ ਫ਼ਲਸਫ਼ੇ ਦੇ
ਕੁੱਝ ਕੁ ਬੁਨਿਆਦੀ ਅਸੂਲਾਂ ਬਾਰੇ ਵਿਚਾਰ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ। ਹਿੰਦੂ ਮਿਥਿਹਾਸ (ਮਨੋ
ਕਲਪਿਤ ਪੌਰਾਣਿਕ ਕਥਾ-ਕਹਾਣੀਆਂ) `ਚੋਂ ਵੀ ਚੰਗੇ ਤੇ ਸਾਊ ਕਿਰਦਾਰ ਦੇ ਦਰਸ਼ਨ ਘੱਟ ਹੀ ਹੁੰਦੇ ਹਨ।
ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਸਰਬ-ਸਾਂਝਾ ਰੱਬੀ-ਗਿਆਨ ਦਾ ਫ਼ਲਸਫ਼ਾ ਇਸ
ਹਕੀਕਤ ਦਾ ਖੁਲਾਸਾ ਇੰਜ ਕਰਦਾ ਹੈ-
ਸਤਿਗੁਰ ਸੇਵੇ ਸੋ ਜੋਗੀ ਹੋਇ॥ ਭੈ ਰਚਿ ਰਹੈ ਸੁ ਨਿਰਭਉ ਹੋਇ॥ ਜੈਸਾ ਸੇਵੈ ਤੈਸੋ ਹੋਇ॥ 4॥ (ਮ:
1, 223)
ਭਾਵ: ਜੋ ਮਨੁੱਖ ਸ਼ਬਦ-ਗੁਰੂ ਦੇ ਦੱਸੇ ਰਾਹ ਉੱਤੇ ਤੁਰਦਾ ਹੈ, ਉਹ
(ਅਸਲ) ਜੋਗੀ ਬਣਦਾ ਹੈ, ਉਹ ਪਰਮਾਤਮਾ ਦੇ ਡਰ-ਅਦਬ ਵਿੱਚ (ਜੀਵਨ-ਪੰਧ `ਤੇ) ਤੁਰਦਾ ਹੈ, ਉਹ
(ਕਾਮਾਦਿਕ ਵਿਕਾਰਾਂ ਦੇ ਹੱਲਿਆਂ ਤੋਂ) ਨਿਡਰ ਰਹਿੰਦਾ ਹੈ (ਕਿਉਂਕਿ ਇਹ ਇੱਕ ਅਸੂਲ ਦੀ ਗੱਲ ਹੈ ਕਿ)
ਮਨੁੱਖ ਜਿਹੇ ਦੀ ਸੇਵਾ (ਭਗਤੀ) ਕਰਦਾ ਹੈ, ਉਹੋ ਜਿਹਾ ਆਪ ਬਣ ਜਾਂਦਾ ਹੈ (ਨਿਰਭਉ ਨਿਰੰਕਾਰ ਨੂੰ
ਸਿਮਰ ਕੇ ਨਿਰਭਉ ਹੀ ਬਣਨਾ ਹੋਇਆ)।
ਨੋਟ: ਇਸ ਪਾਵਨ ਸ਼ਬਦ ਰਾਹੀਂ ਭਾਵੇਂ ਗੁਰੂ ਨਾਨਕ ਸਾਹਿਬ ਜੀ ਇੱਕ ਜੋਗੀ
ਨੂੰ ਰੱਬੀ ਸੱਚ ਦਾ ਉਪਦੇਸ਼ ਦੇ ਰਹੇ ਹਨ, ਪਰ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਸਮੁੱਚੀ ਮਨੁੱਖਤਾ `ਤੇ
ਇੱਕਸਾਰ ਲਾਗੂ ਹੋਣ ਵਾਲਾ ਸਦੀਵਕਾਲੀ ਉਪਦੇਸ਼ ਹੈ।
ਇਥੇ ਇਸ ਹਕੀਕਤ ਦਾ ਵੀ ਜ਼ਿਕਰ ਕਰਨਾ ਅਤੀ ਜ਼ਰੂਰੀ ਲਗਦਾ ਹੈ ਕਿ ਭਾਵੇਂ ਕਿਸੇ
ਕੌਮ ਦੀ ਸ਼ਖਸੀਅਤ ਘੜਨ ਲਈ ਉੱਪਰ ਵਰਨਣ ਕੀਤੇ ਫ਼ੈਕਟਰ ਮੁੱਖ ਰੂਪ ਵਿੱਚ ਯੋਗਦਾਨ ਪਾਉਂਦੇ ਹਨ, ਪਰ,
ਕਿਸੇ ਵੀ ਕੌਮ ਜਾਂ ਸਮਾਜਕ ਵਰਗ ਦੇ 100 ਫ਼ੀ ਸਦੀ ਮੈਂਬਰਾਂ ਦਾ ਕਿਰਦਾਰ ਇਨ੍ਹਾਂ ਫ਼ੈਕਟਰਾਂ ਦੇ
ਅਨੁਕੂਲ ਨਾ ਕਦੇ ਹੋਇਆ ਹੈ ਅਤੇ ਨਾ ਹੀ ਕਦੇ ਹੋ ਸਕਣ ਦੀ ਸੰਭਾਵਨਾ ਹੀ ਹੈ। ਇਸ ਹਕੀਕੀ
ਨੁਕਤਾ-ਨਿਗਾਹ ਤੋਂ ਵੇਖਿਆਂ ਹਰ ਇੱਕ ਕੌਮ, ਸਮਾਜਿਕ ਵਰਗ ਦਾ ਕਬੀਲੇ ਅੰਦਰ ਇਨਸਾਨੀਅਤ ਦੇ
ਰੱਬੀ-ਗੁਣਾਂ ਨਾਲ ਸਰਸ਼ਾਰ ਹੋਏ ਵਿਅਕਤੀ ਵੀ, ਅਕਸਰ ਹੀ, ਮਿਲ ਜਾਂਦੇ ਹਨ ਅਤੇ ਹਿੰਦੂ ਸਮਾਜ ਅੰਦਰ ਵੀ
ਅਜਿਹੇ ਪ੍ਰਾਣੀ ਸਮੇਂ-ਸਮੇਂ ਸਿਰ ਪੈਦਾ ਹੁੰਦੇ ਆਏ ਹਨ ਅਤੇ ਪੈਦਾ ਹੁੰਦੇ ਰਹਿਣਗੇ। ਅਜਿਹੇ ਇਨਸਾਨਾਂ
ਨੂੰ ਨਿਵੇਕਲੇ (
)
ਮਨੁੱਖੀ ਕਿਰਦਾਰ ਕਿਹਾ ਜਾ ਸਕਦਾ ਹੈ।
ਜੂਨ 1984 ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਪਾਵਨ ਅਸਥਾਨ `ਤੇ ਹਮਲਾ
ਕਿਉਂ ਹੋਇਆ?
ਭਾਰਤੀ ਹਕੂਮਤ ਨੇ ਦਰਬਾਰ ਸਾਹਿਬ ਦੇ ਪਾਵਨ ਅਸਥਾਨ `ਤੇ ਹਮਲਾ ਕਰਨ ਦੇ ਹੇਠ
ਲਿਖੇ ਕਾਰਨ ਦੱਸੇ ਸਨ:-
(ੳ) ਦਰਬਾਰ ਸਾਹਿਬ ਅੰਦਰ ‘ਅੱਤਵਾਦੀਆਂ’, ‘ਕਾਨੂੰਨ ਦੇ ਭਗੌੜਿਆਂ’ ਤੇ
‘ਹਤਿਆਰਿਆਂ’ ਨੇ ਪਨਾਹ ਲੈ ਰੱਖੀ ਸੀ।
(ਅ) ਦਰਬਾਰ ਸਾਹਿਬ ਨੂੰ ਉਪਰੋਕਤ ਅਨਸਰਾਂ ਨੇ ਨਾਜਾਇਜ਼ ਹਥਿਆਰਾਂ ਤੇ ‘ਅਮਲੇ
ਦਾ ਜ਼ਖੀਰਾ’ ਅਤੇ ‘ਦੇਸ਼-ਵਿਰੋਧੀ ਕਾਰਵਾਈਆਂ’ ਤੇ ‘ਹਿੰਸਕ ਵਾਰਦਾਤਾਂ’ ਦਾ ਅੱਡਾ ਬਣਾਇਆ ਹੋਇਆ ਸੀ।
(ੲ) ਉਪਰੋਕਤ ਕਾਰਨਾਂ ਕਰ ਕੇ ‘ਦਰਬਾਰ ਸਾਹਿਬ ਦੀ ਪਵਿੱਤਰਤਾ ਤੇ
ਮਾਣ-ਮਰਯਾਦਾ ਭੰਗ ਹੋ ਰਹੀ ਸੀ।
(ਸ) ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਗੰਭੀਰ ਖ਼ਤਰਾ ਖੜ੍ਹਾ ਹੋ ਗਿਆ ਸੀ, ਜਿਸ
ਕਰ ਕੇ ਦਰਬਾਰ ਸਾਹਿਬ ਨੂੰ ਇਨ੍ਹਾਂ ਤੱਤਾਂ ਤੋਂ ‘ਮੁਕਤ ਕਰਾਉਂਣਾ’ ਜ਼ਰੂਰੀ ਤੇ ਲਾਜ਼ਮੀ ਹੋ ਗਿਆ ਸੀ।
ਸਰਸਰੀ ਨਜ਼ਰੇ ਦੇਖਿਆਂ, ਉਪਰੋਕਤ ਕਾਰਨ ਠੀਕ ਲਗਦੇ ਹਨ। ਸਿੱਖ ਕੌਮ ਦੇ ਕੁਲੀਨ
ਵਰਗ (ਨੈਸ਼ਨੇਲਿਸਟ) ਦਾ ਵੱਡਾ ਹਿੱਸਾ ਇਨ੍ਹਾਂ ਕਾਰਨਾਂ ਦੀ ਬਾਰੀਕੀ ਨਾਲ ਪੜਚੋਲ ਕਰਨ ਤੋਂ ਅਸਮਰੱਥ
ਸਾਬਤ ਹੋਇਆ। ਪਰ, ਜੇਕਰ ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ ਦੀ ਕਸਵੱਟੀ `ਤੇ ਲਾ ਕੇ ਇਨ੍ਹਾਂ ਕਾਰਨਾਂ
ਦਾ ਵਿਸ਼ਲੇਸ਼ਨ ਕੀਤਾ ਜਾਵੇ ਤਾਂ ਇਹ ‘ਹਿੰਦੂਵਾਦੀ ਭਰਮ-ਜਾਲ’ ਤੋਂ ਵੱਧ ਕੁੱਝ ਵੀ ਨਹੀਂ ਦਿਸੇਗਾ।
ਗੁਰੂ ਗ੍ਰੰਥ ਸਾਹਿਬ ਦਾ ਆਲਮਗੀਰੀ ਫ਼ਲਸਫ਼ਾ ਜ਼ਾਲਮ ਅਤੇ ਜ਼ੁਲਮ ਦਾ ਜਿੱਥੇ ਸਬਰ ਨਾਲ ਟਾਕਰਾ ਕਰਨ ਦਾ
ਸੰਦੇਸ਼ ਦਿੰਦਾ ਹੈ ਉਥੇ ਹੱਕ, ਸੱਚ ਤੇ ਇਨਸਾਫ਼ ਨੂੰ ਸਥਾਪਤ ਕਰਨ ਲਈ ਹਥਿਆਰਬੰਦ ਟੱਕਰ ਨੂੰ ਵੀ (ਆਖਰੀ
ਢੰਗ ਵਜੋਂ) ਪਰਵਾਨਗੀ ਦੇਂਦਾ ਹੈ ਤਾ ਕਿ ਜ਼ੁਲਮ, ਧੱਕੇਸ਼ਾਹੀ, ਵਿਤਕਰੇ ਅਤੇ ਬੇ-ਇਨਸਾਫ਼ੀਆਂ ਨੂੰ
ਜੜ੍ਹਾਂ ਤੋਂ ਹੀ ਖਤਮ ਕੀਤਾ ਜਾ ਸਕੇ। ਜੇਕਰ ਗੱਲ ਦਰਬਾਰ ਸਾਹਿਬ ਨੂੰ ਉਪਰੋਕਤ ‘ਸਮਾਜ-ਵਿਰੋਧੀ’
ਤੱਤਾਂ ਤੋਂ ਮੁਕਤ ਕਰਾ ਕੇ ਨਾਜਾਇਜ਼ ਹਥਿਆਰਾਂ ਦੇ ਜ਼ਖੀਰੇ ਨੂੰ ਕਾਬੂ ਕਰਨ ਦੀ ਹੀ ਸੀ ਤਾਂ ਇਹ
ਕਾਰਵਾਈ 6 ਜੂਨ 1984 ਤੋਂ ਹੀ ਖ਼ਤਮ ਹੋ ਜਾਣੀ ਚਾਹੀਦੀ ਸੀ, ਕਿਉਂਕਿ, ਉਦੋਂ ਤੱਕ ਦਰਬਾਰ ਸਾਹਿਬ
ਵਿੱਚ ਮੋਰਚੇ ਬਣਾ ਕੇ ਬੈਠੇ ਸਾਰੇ ਦੇ ਸਾਰੇ ਜੁਝਾਰੂ ਸਿੰਘ ਸ਼ਹੀਦ ਹੋ ਚੁੱਕੇ ਸਨ ਅਤੇ ਉਨ੍ਹਾਂ
ਵੱਲੋਂ ਇਕੱਠੇ ਕੀਤੇ ‘ਨਾਜਾਇਜ਼ ਹਥਿਆਰਾਂ ਦਾ ਜ਼ਖ਼ੀਰਾ’ ਵੀ ਭਾਰਤੀ ਫ਼ੌਜ ਦੇ ਕਬਜ਼ੇ ਵਿੱਚ ਆ ਚੁੱਕਾ ਸੀ।
ਪਰ, ਦਰਬਾਰ ਸਾਹਿਬ `ਤੇ ਹਮਲਾ ਕਰਨ ਦੇ ਅਸਲ ਕਾਰਨ ਕੁੱਝ ਹੋਰ ਹੀ ਸਨ ਅਤੇ ਉਹ ਸਨ, ਭਾਰਤ ਅੰਦਰ
ਸਿੱਖ ਕੌਮ ਨੂੰ ਸਬਕ ਸਿਖਾ ਕੇ (ਨਿੱਸਲ ਕਰ ਕੇ) ਤੇ ਗ਼ੁਲਾਮ ਬਣਾ ਕੇ ਰੱਖਣਾ, ਜਿਸ ਦਾ ਜ਼ਿਕਰ ਕੁੱਝ
ਹੱਦ ਤੱਕ ਇਸ ਲਿਖਤ ਵਿੱਚ ਕੀਤਾ ਜਾ ਚੁਕਾ ਹੈ ਅਤੇ ਕੁੱਝ ਅੱਗੇ ਜਾ ਕੇ ਕੀਤਾ ਜਾਵੇਗਾ। ਇਸ ਪ੍ਰਥਾਇ
ਕੁੱਝ ਕੁ ਵਿਸ਼ਵ-ਪ੍ਰਸਿੱਧ ਵਿਦਵਾਨਾਂ ਦੇ ਵਿਚਾਰ (ਸੰਖੇਪ ਰੂਪ ਵਿੱਚ) ਹੇਠਾਂ ਦਿੱਤੇ ਜਾ ਰਹੇ ਹਨ।
“ਅੱਸੀਵਿਆਂ ਵਿੱਚ, ਜਦ ਪੰਜਾਬ ਅੰਦਰ ਸਿੱਖਾਂ ਤੇ ਕਸ਼ਮੀਰ ਅੰਦਰ ਮੁਸਲਮਾਨਾਂ
ਨੇ, ਆਪੋ-ਆਪਣੀ ਵੱਖਰੀ ਧਾਰਮਿਕ-ਸਭਿਆਚਾਰਕ ਪਛਾਣ ਤੇ ਹਸਤੀ ਦਾ ਦਾਅਵਾ ਜਤਾਉਣਾ ਸ਼ੁਰੂ ਕਰ ਦਿੱਤਾ
ਤਾਂ ਭਾਰਤੀ ਰਾਜ ਤੇ ਦੇਸ਼ ਦੀ ਹਿੰਦੂ ਜਨਤਾ ਨੂੰ ਇਸ ਵਿੱਚੋਂ ‘ਦੇਸ਼ ਲਈ ਗੰਭੀਰ ਖ਼ਤਰੇ’ ਦੇ ਝਉਲੇ
ਪੈਣੇ ਸੁਭਾਵਿਕ ਸਨ। ਇਸ ਨਾਲ ਦੇਸ਼ ਅੰਦਰ ਭਾਰਤੀ (ਉਰਫ਼ ਹਿੰਦੂ) ਰਾਸ਼ਟਰਵਾਦ ਦਾ ਫਤੂਰ ਪੈਦਾ ਕਰਨਾ
ਭਾਰਤੀ ਹਾਕਮਾਂ ਲਈ ਬੇਹੱਦ ਆਸਾਨ ਹੋ ਗਿਆ ਸੀ। ਇਸ ਮੰਤਵ ਵਾਸਤੇ ‘ਬਾਤਾਂ ਦੇ ਬਤੰਗੜ ਬਣਾਉਂਣ ਤੋਂ
ਲੈ ਕੇ ਹਰ ਅਨੈਤਿਕ ਹਰਬਾ ਵਰਤਿਆ ਗਿਆ। ‘ਵਿਦੇਸ਼ੀ ਖ਼ਤਰੇ ਦੀ ਪਾਖੰਡੀ ਬੂ-ਦੁਹਾਈ ਦਿੱਤੀ ਗਈ, ਸਿੱਖ
ਸੰਘਰਸ਼ ਪਿੱਛੇ ‘ਪਾਕਿਸਤਾਨ ਦਾ ਹੱਥ’ ਹੋਣ ਦਾ ਝੂਠ ਪੂਰੀ ਨਿਰਲੱਜਤਾ ਨਾਲ ਬੋਲਿਆ ਗਿਆ, ਅਤੇ
‘ਵਿਦੇਸ਼ੀ ਸਾਜਿਸ਼’ ਦੀਆਂ ਮਨਘੜਤ ਕਹਾਣੀਆਂ ‘ਸਚ’ ਬਣਾ ਕੇ ਪੇਸ਼ ਕੀਤੀਆਂ ਗਈਆਂ। ਭਾਰਤੀ ਰਾਸ਼ਟਰਵਾਦ
ਦੀਆਂ ਮੁਰੀਦ ਸਭਨਾਂ ਰਾਜਸੀ ਧਿਰਾਂ ਤੇ ਪਾਰਟੀਆਂ ਨੇ ਝੂਠ ਤੇ ਵਹਿਸ਼ਤ ਦੇ ਇਸ ‘ਮਹਾਂ-ਯੱਗ’ ਵਿੱਚ
ਭਰਵਾਂ ਯੋਗਦਾਨ ਪਾਇਆ। ਜਿੱਥੇ ਖੱਬੀਆਂ ਪਾਰਟੀਆਂ ਨੇ ‘ਸਾਮਰਾਜੀ ਸਾਜਿਸ਼’ ਦਾ ਸ਼ੋਰ ਪਾ ਕੇ ਅਤੇ ਇਸ
ਦੇ ਪੰਜਾਬ ਅੰਦਰ ਫੈਲੇ ਕਥਿਤ ‘ਤਾਣੇ-ਬਾਣੇ’ ਦੀਆਂ ਝੂਠੀਆਂ ਕਹਾਣੀਆਂ ਧੁੰਮਾ ਕੇ ਸਿੱਖ ਸੰਘਰਸ਼
ਉੱਤੋਂ ਖ਼ੂਨੀ ਹੱਲਾ ਬੋਲਣ ਲਈ ਸਾਜ਼ਗਾਰ ਮਾਹੌਲ ਸਿਰਜਣ ਵਿੱਚ ਭਾਰਤੀ ਹਾਕਮਾਂ ਦਾ ਸਰਗਰਮੀ (ਤੇ
‘ਬੇਸ਼ਰਮੀ’ ) ਨਾਲ ਹੱਥ ਵਟਾਇਆ, ਉਥੇ ਹਿੰਦੂ ਕੱਟੜ-ਪੰਥੀ ਤਾਕਤਾਂ ਨੇ ਸਿੱਖਾਂ ਦੀ ਹਿੰਦੂਵਾਦ ਦੇ
ਚੁੰਗਲ `ਚੋਂ ਨਿਕਲਣ ਦੀ ‘ਗ਼ੁਸਤਾਖ਼ ਕੋਸ਼ਿਸ਼’ ਨੂੰ ਪੂਰੀ ਬੇ-ਰਹਿਮੀ ਨਾਲ ਕੁਚਲ ਦੇਣ, ਅਤੇ ਇਸ ਤਰ੍ਹਾਂ
ਭਾਰਤ ਦੇ ਸਭਨਾਂ ਗੈਰ-ਹਿੰਦੂ ਵਰਗਾਂ ਨੂੰ ਇੱਕ ਤਾੜਵੀਂ ਸੁਣਵਾਈ ਕਰ ਦੇਣ ਲਈ, ਭਾਰਤੀ ਰਾਜ ਨੂੰ
ਆਪਣੇ ਅਸਲੀ ਹਿੰਦੂ ਰੰਗ ਵਿੱਚ ਪ੍ਰਗਟ ਹੋਣ ਲਈ ਹਲਾ-ਸ਼ੇਰੀ ਦਿੱਤੀ। ਸੋ, ਸ੍ਰੀ ਦਰਬਾਰ ਸਾਹਿਬ ਉੱਤੇ
ਕੀਤਾ ਗਿਆ ਹਮਲਾ ਹਿੰਦੂ ਰਾਜ ਸ਼ਕਤੀ ਦਾ ਨਿਰਦਈ ਅਤੇ ਕਰੂਰ ਭਰਿਆ ਪ੍ਰਗਟਾਵਾ ਸੀ, ਜਿਸ ਦਾ ਮਨੋਰਥ
ਹਿੰਦੂ ਦਹਿਸ਼ਤ ਦੇ ਬਲਬੂਤੇ ਦੇਸ਼ ਅੰਦਰ ਕੌਮੀਅਤਾਂ ਦੇ ਸੁਆਲ ਦਾ ਅੰਤਿਮ ਨਿਬੇੜਾ ਕਰਨਾ ਸੀ। ਸ੍ਰੀ
ਦਰਬਾਰ ਉੱਤੇ ਹਮਲੇ ਦੀ ਕਾਰਵਾਈ ਨੂੰ, ਇਸ ਅਮਲ ਦੌਰਾਨ ਦੇਸ਼ ਦੀਆਂ ਅਲੱਗ-ਅਲੱਗ ਰਾਜਸੀ ਤਾਕਤਾਂ ਦੇ
ਰੋਲ ਨੂੰ, ਅਤੇ ਹਮਲੇ ਉਪਰੰਤ ਪ੍ਰਗਟ ਹੋਏ ਅਲੱਗ-ਅਲੱਗ ਰਾਜਸੀ ਰੁਝਾਨਾਂ ਤੇ ਵਰਤਾਰਿਆਂ ਨੂੰ ਇਸ
ਰੌਸ਼ਨੀ ਵਿੱਚ ਹੀ ਵੱਧ ਠੀਕ ਤੇ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਹੈ।” (ਅਜਮੇਰ ਸਿੰਘ: 1984,
ਅਣਚਿਤਵਿਆ ਕਹਿਰ, ਸਫੇ 134-135)।
“ਦਰਬਾਰ ਸਾਹਿਬ ਉੱਤੇ ਫ਼ੌਜੀ ਹਮਲੇ ਦਾ ਉਦੇਸ਼ ਜੇਕਰ ਸੰਤ ਜਰਨੈਲ ਸਿੰਘ
ਭਿੰਡਰਾਂ ਵਾਲੇ ਤੇ ਉਸ ਦੇ ‘ਮੁੱਠੀ-ਭਰ’ ਸਮਰਥਕਾਂ ਨੂੰ ਕਾਬੂ ਕਰਨ ਤੱਕ ਹੀ ਸੀਮਤ ਹੁੰਦਾ ਤਾਂ ਇਹ
ਕਾਰਵਾਈ 7 ਜੂਨ ਦੀ ਸ਼ਾਮ ਤੱਕ ਖਤਮ ਹੋ ਜਾਣੀ ਚਾਹੀਦੀ ਸੀ। ਪਰੰਤੂ ਅਜਿਹਾ ਨਹੀਂ ਹੋਇਆ। ਇਹ ਹਮਲਾ ਨਾ
ਸ੍ਰੀ ਦਰਬਾਰ ਸਾਹਿਬ ਤੱਕ ਸੀਮਤ ਰਿਹਾ ਅਤੇ ਨਾ ਸੰਤ ਜਰਨੈਲ ਸਿੰਘ ਤੇ ਉਸ ਦੇ ਜੁਝਾਰੂ ਸੇਵਕਾਂ ਦੇ
‘ਖਾਤਮੇ’ ਤੱਕ ਹੀ ਮਹਿਦੂਦ ਰਿਹਾ। ਇਸ ਹਮਲੇ ਦਾ ਘੇਰਾ ਕਿਤੇ ਵੱਧ ਵਿਆਪਕ ਅਤੇ ਉਦੇਸ਼ ਕਿਤੇ ਜ਼ਿਆਦਾ
ਕਸ਼ਟਕਾਰੀ ਸਾਬਤ ਹੋਏ। ਇਸ ਸੰਬੰਧੀ ਜੋਇਸ ਪੈਟੀਗਰਿਉ ਦਾ ਇਹ ਜਾਇਜ਼ ਪੂਰੀ ਤਰ੍ਹਾਂ ਸਹੀ ਹੈ ਕਿ,
“ਭਾਰਤੀ ਫੌਜ ਦਰਬਾਰ ਸਾਹਿਬ ਦੇ ਅੰਦਰ ਕਿਸੇ ਰਾਜਨੀਤਕ ਹਸਤੀ ਜਾਂ ਕਿਸੇ ਰਾਜਸੀ ਲਹਿਰ ਨੂੰ ਕੁਚਲਣ
ਵਾਸਤੇ ਦਾਖਲ ਨਹੀਂ ਸੀ ਹੋਈ। ਮੰਤਵ ਇੱਕ ਕੌਮ ਦੇ ਸਭਿਆਚਾਰ ਨੂੰ ਕੁਚਲਣ, ਉਨ੍ਹਾਂ ਦੇ ਦਿਲ ਉੱਤੇ
ਹਮਲਾ ਕਰਨਾ ਅਤੇ ਉਨ੍ਹਾਂ ਦੀ ਸਪਿਰਿਟ ਤੇ ਸਵੈ-ਵਿਸ਼ਵਾਸ `ਤੇ ਸੱਟ ਮਾਰਨਾ ਸੀ”