ਅਰਥ ਕਰਤਾ ਡਾ. ਰਤਨ ਸਿੰਘ ਜੱਗੀ ਅਤੇ ਡਾ. ਗੁਰਸ਼ਰਨ ਕੌਰ ਜੱਗੀ: ਇਸਕ ਤੰਬੋਲ
ਨਾਂ ਦਾ ਸ਼ਹਿਰ ਜਿਥੇ ਸ਼ੋਭਦਾ ਸੀ ਉਥੇ ਇਸਕ ਤੰਬੋਲ ਨਾਂ ਦਾ ਰਾਜਾ ਰਾਜ ਕਰਦਾ ਸੀ। ਉਸ ਦੀ ਰਾਣੀ
ਇਸਕਪੇਚ ਦੇ (ਦੇਈ) ਸੀ, ਜੋ ਦੇਸ ਦੇਸਾਂਤਰਾਂ ਵਿੱਚ ਸੁੰਦਰ ਮੰਨੀ ਜਾਂਦੀ ਸੀ। ੧।
ਕਾਜੀ ਬਸਤ ਏਕ ਤਹ ਭਾਰੋ। ਆਰਫ ਦੀਨ ਨਾਮ ਉਜਿਯਾਰੋ।
ਸੁਤਾ ਜੇਬਤੁਲ ਨਿਸਾ ਤਵਨ ਕੀ। ਸਸਿ ਕੀ ਸੀ ਦੁਤਿ ਲਗਤ ਜਵਨ ਕੀ। ੨।
ਅਰਥ: ਉਥੇ ਇੱਕ ਵੱਡਾ ਕਾਜ਼ੀ ਰਹਿੰਦਾ ਸੀ। ਉਸ ਦਾ ਉਜਲਾ ਨਾਮ ਆਰਫ਼ ਦੀਨ ਸੀ।
ਉਸ ਦੀ ਜ਼ੇਬਤੁਲ ਨਿਸਾ ਨਾਂ ਦੀ ਪੁੱਤਰੀ ਸੀ ਜਿਸ ਦੀ ਛਬੀ ਚੰਦ੍ਰਮਾ ਵਰਗੀ ਲਗਦੀ ਸੀ। ੨।
ਤਹ ਗੁਲਜਾਰ ਰਾਇ ਇੱਕ ਨਾਮਾ। ਥਕਿਤ ਰਹਤ ਨਿਖਤ ਜਿਸ ਬਾਮਾ।
ਸੋ ਕਾਜੀ ਕੀ ਸੁਤਾ ਨਿਹਾਰਾ। ਮਦਨ ਬਾਨ ਤਹ ਤਾਹਿ ਪ੍ਰਹਾਰਾ। ੩।
ਅਰਥ: ਉਥੇ ਗੁਲਜ਼ਾਰ ਰਾਇ ਨਾਂ ਦਾ ਇੱਕ (ਵਿਅਕਤੀ) ਸੀ ਜਿਸ ਨੂੰ ਵੇਖ ਕੇ
ਇਸਤਰੀਆਂ ਥਕੀਆ ਰਹਿ ਜਾਂਦੀਆਂ ਸਨ। (ਜਦ) ਉਸ ਨੂੰ ਕਾਜ਼ੀ ਦੀ ਪੁੱਤਰੀ ਨੇ ਵੇਖਿਆ ਤਾਂ ਉਸ ਨੂੰ ਕਾਮ
ਨੇ ਬਾਣ ਮਾਰਿਆ। ੩।
ਹਿਤੂ ਜਾਨਿ ਇੱਕ ਸਖੀ ਬੁਲਾਈ। ਤਾ ਕਹ ਕਹਾ ਭੇਦ ਸਮਝਾਈ।
ਜੌ ਤਾ ਕਹ ਤੈ ਮੋਹਿ ਮਿਲਾਵੈ। ਮੁਖ ਮਾਗੈ ਸੋਈ ਬਰੁ ਪਾਵੈ। ੪।
ਅਰਥ: ਹਿਤੂ ਜਾਣ ਕੇ (ਉਸ ਨੇ) ਇੱਕ ਸਖੀ ਨੂੰ ਬੁਲਾਇਆ ਅਤੇ ਉਸ ਨੂੰ (ਸਾਰਾ)
ਭੇਦ ਕਹਿ ਕੇ ਸਮਝਾਇਆ। ਜੇ ਤੂੰ ਉਸ ਨੂੰ ਮੈਨੂੰ ਮਿਲਾ ਦੇਵੇਂ, ਤਾਂ ਮੂੰਹ ਮੰਗਿਆ ਵਰ (ਇਨਾਮ)
ਪ੍ਰਾਪਤ ਕਰੇਂ। ੪।
ਸਖੀ ਗਈ ਤਬ ਹੀ ਤਾ ਕੇ ਪ੍ਰਤਿ। ਆਨਿ ਮਿਲਾਇ ਦਯੌ ਤਿਨ ਸੁਭ ਮਤਿ।
ਭਾਤਿ ਭਾਤਿ ਦੁੰਹੂ ਕਰੇ ਬਿਲਾਸਾ। ਤਜਿ ਕਰਿ ਮਾਤ ਪਿਤਾ ਕੋ ਤ੍ਰਾਸਾ। ੫।
ਅਰਥ: ਸਖੀ ਤਦ ਹੀ ਉਸ ਕੋਲ ਗਈ ਅਤੇ ਉਸ ਸ਼ੁਭ ਮਤਿ ਵਾਲੇ (ਪ੍ਰੇਮੀ) ਨੂੰ ਆਣ
ਕੇ ਮਿਲਾ ਦਿੱਤਾ। ਦੋਹਾਂ ਨੇ ਮਾਤਾ ਪਿਤਾ ਦਾ ਡਰ ਤਿਆਗ ਕੇ ਭਾਂਤ ਭਾਂਤ ਦੇ ਬਿਲਾਸ ਕੀਤੇ। ੫।
ਅਸ ਗੀ ਅਟਕਿ ਤਬਨ ਪਰ ਤਰੁਨੀ। ਜੋਰਿ ਨ ਸਕਤ ਪਲਕ ਸੌ ਬਰਨੀ।
ਰੈਨਿ ਦਿਵਸ ਤਿਹ ਪ੍ਰਭਾ ਨਿਹਾਰੈ। ਧੰਨ੍ਹਯ ਜਨਮ ਕਰਿ ਅਪਨ ਬਿਚਾਰੈ। ੬।
ਅਰਥ: ਇਸ ਤਰ੍ਹਾਂ ਉਹ ਇਸਤਰੀ ਉਸ (ਯੁਵਕ) ਉਤੇ ਮੋਹਿਤ ਹੋ ਗਈ। (ਉਹ ਉਸ ਨੂੰ
ਵੇਖਦਿਆਂ) ਪਲਕ ਨਾਲ ਪਲਕ ( ‘ਬਰਨੀ’ ) ਨਹੀਂ ਜੋੜ ਸਕਦੀ ਸੀ। ਰਾਤ ਦਿਨ ਉਸ ਦੀ ਛਬੀ ਨੂੰ ਵੇਖਦੀ
ਰਹਿੰਦੀ ਅਤੇ ਆਪਣੇ ਜਨਮ ਨੂੰ ਧੰਨ ਸਮਝਦੀ। ੬।
ਧਨਿ ਧਨਿ ਤਨਵ ਦਿਵਸ ਬਡਭਾਗੀ। ਜਿਹ ਦਿਨ ਲਗਨ ਤੁਮਾਰੀ ਲਾਗੀ।
ਅਬ ਕਛੁ ਐਸ ਉਪਾਵ ਬਨੈਯੈ। ਜਿਹ ਛਲ ਪਿਯ ਕੇ ਸੰਗ ਸਿਧੈਯੈ। ੭।
ਅਰਥ: (ਕਹਿੰਦੀ-) ਉਹ ਵੱਡਭਾਗੀ ਦਿਨ ਧੰਨ ਹੈ ਜਿਸ ਦਿਨ ਤੁਹਾਡੀ ਲਗਨ ਲੱਗੀ
ਸੀ। ਹੁਣ ਕੋਈ ਅਜਿਹਾ ਉਪਾ ਕੀਤਾ ਜਾਏ ਜਿਸ ਛਲ ਕਰ ਕੇ ਪ੍ਰੀਤਮ ਨਾਲ ਜਾਇਆ ਜਾ ਸਕੇ। ੭।
ਬੋਲਿ ਭੇਦ ਸਭ ਪਿਯਹਿ ਸਿਖਾਯੋ। ਰੋਮਨਾਸ ਤਿਹ ਬਦਨ ਲਗਾਯੋ।
ਸਭ ਹੀ ਕੇਸ ਦੂਰ ਕਰਿ ਡਾਰੇ। ਪੁਰਖ ਨਾਰਿ ਨਹਿ ਜਾਤ ਬਿਚਾਰੇ। ੮।
ਅਰਥ: ਉਸ ਨੇ ਪ੍ਰੀਤਮ ਨੂੰ ਸਾਰਾ ਭੇਦ ਬੋਲ ਕੇ ਸਮਝਾ ਦਿੱਤਾ ਅਤੇ ਰੋਮਨਾਸਨੀ
ਉਸ ਦੇ ਮੂੰਹ ਉਤੇ ਲਗਾ ਦਿੱਤੀ। (ਉਸ ਦੇ) ਸਾਰੇ ਵਾਲ ਸਾਫ਼ ਕਰ ਦਿੱਤੇ। (ਹੁਣ ਉਹ) ਪੁਰਸ਼ ਨਹੀਂ
ਵਿਚਾਰਿਆ ਜਾ ਸਕਦਾ ਸੀ, ਇਸਤਰੀ (ਹੀ ਲਗਦੀ ਸੀ)। ੮।
ਸਭ ਤ੍ਰਿਯ ਭੇਸ ਧਰਾ ਪ੍ਰੀਤਮ ਜਬ। ਠਾਢਾ ਭਯੋ ਅਦਾਲਤਿ ਮੈ ਤਬ।
ਕਹਿ ਮੁਰ ਚਿਤ ਕਾਜੀ ਸੁਤ ਲੀਨਾ। ਮੈ ਚਾਹਤ ਤਾ ਕੌ ਪਤਿ ਕੀਨਾ। ੯।
ਅਰਥ: ਜਦ ਪ੍ਰੀਤਮ ਨੇ ਇਸਤਰੀ ਦਾ ਸਾਰਾ ਭੇਸ ਧਾਰਨ ਕਰ ਲਿਆ, ਤਦ ਉਹ ਅਦਾਲਤ
ਵਿੱਚ ਜਾ ਖੜੋਤਾ। ਕਹਿਣ ਲਗਾ ਕਿ ਮੇਰਾ ਚਿਤ ਕਾਜ਼ੀ ਦੇ ਪੁੱਤਰ (ਅਸਲੋਂ ਪੁੱਤਰੀ) ਨੇ ਜਿਤ ਲਿਆ ਹੈ।
ਮੈਂ ਉਸ ਨੂੰ (ਆਪਣਾ) ਪਤੀ ਬਣਾਉਣਾ ਚਾਹੁੰਦੀ ਹਾਂ। ੯।
ਕਾਜੀ ਕਾਢਿ ਕਿਤਾਬ ਨਿਹਾਰੀ। ਦੇਖਿ ਦੇਖਿ ਕਰਿ ਇਹੈ ਉਚਾਰੀ।
ਜੋ ਆਵੈ ਆਪਨ ਹੈਵ ਰਾਜੀ। ਤਾ ਕਹ ਕਹਿ ਨ ਸਕਤ ਕਛੁ ਕਾਜੀ। ੧੦।
ਅਰਥ: ਕਾਜ਼ੀ ਨੇ ਕਿਤਾਬ ਖੋਲ੍ਹ ਕੇ ਵੇਖੀ ਅਤੇ ਵੇਖ ਵੇਖ ਕੇ ਇਹੀ ਕਿਹਾ-ਜੇ
ਆਪ ਰਜ਼ਾਮੰਦੀ ਨਾਲ ਆਏ, ਉਸ ਨੂੰ ਕਾਜ਼ੀ ਕੁੱਝ ਨਹੀਂ ਕਹਿ ਸਕਦਾ। ੧੦।
ਯਹ ਹਮਰੇ ਸੁਤ ਕੀ ਭੀ ਦਾਰਾ। ਹਮ ਯਾ ਕੀ ਕਰਿ ਹੈ ਪ੍ਰਤਿਪਾਰਾ।
ਭੇਦ ਅਭੇਦ ਜੜ ਕਛੂ ਨ ਚੀਨੀ। ਨਿਰਖਿਤ ਸਾਹ ਮੁਹਰ ਕਰਿ ਦੀਨੀ। ੧੧।
ਅਰਥ: ਇਹ ਮੇਰੇ ਪੁੱਤਰ ਦੀ ਪਤਨੀ ਬਣ ਗਈ ਹੈ, ਹੁਣ ਮੈਂ ਇਸ ਦੀ ਪਾਲਣਾ
ਕਰਾਂਗਾ। ਉਸ ਮੂਰਖ ਨੇ ਕੋਈ ਭੇਦ ਅਭੇਦ ਨ ਸਮਝਿਆ ਅਤੇ ਬਾਦਸ਼ਾਹ ਦੇ ਵੇਖਦੇ ਹੋਇਆਂ (ਪ੍ਰਵਾਨਗੀ ਦੀ)
ਮੋਹਰ ਲਗਾ ਦਿੱਤੀ। ੧੧।
ਮੁਹਰ ਕਰਾਇ ਧਾਮ ਵਹ ਗਯੋ। ਪੁਰਸ ਭੇਸ ਧਰਿ ਆਵਤ ਭਯੋ।
ਜਬ ਦਿਨ ਦੁਤਿਯ ਕਚਹਿਰੀ ਲਾਗੀ। ਪਾਤਸਾਹ ਬੈਠੇ ਬਡਭਾਗੀ। ੧੨।
ਅਰਥ: ਮੋਹਰ ਲਗਵਾ ਕੇ ਉਹ ਘਰ ਚਲਾ ਗਿਆ ਅਤੇ ਪੁਰਸ਼ ਭੇਸ ਧਾਰ ਕੇ ਆ ਗਿਆ। ਜਦ
ਦੂਜੇ ਦਿਨ ਕਚਹਿਰੀ ਲਗੀ ਅਤੇ ਵਡਿਆਂ ਭਾਗਾਂ ਵਾਲਾ ਬਾਦਸ਼ਾਹ (ਆ ਕੇ) ਬੈਠਾ। ੧੨।
ਕਾਜੀ ਕੋਟਵਾਰ ਥੋ ਜਹਾ। ਪੁਰਖ ਭੇਸ ਧਰਿ ਆਯੋ ਤਹਾ।
ਸੰਗ ਸੁਤਾ ਕਾਜੀ ਕੀ ਆਨੀ। ਸਾਹ ਸੁਨਤ ਇਹ ਭਾਤਿ ਬਖਾਨੀ। ੧੩।
ਅਰਥ: ਜਿਥੇ ਕਾਜ਼ੀ ਅਤੇ ਕੋਤਵਾਲ ਸਨ, (ਉਹ) ਪੁਰਸ਼ ਦਾ ਭੇਸ ਧਾਰ ਕੇ ਉਥੇ ਆ
ਗਿਆ। ਨਾਲ ਹੀ ਕਾਜ਼ੀ ਦੀ ਪੁੱਤਰੀ ਨੂੰ ਲੈ ਆਇਆ ਅਤੇ ਬਾਦਸ਼ਾਹ ਦੇ ਸੁਣਦੇ ਹੋਇਆਂ ਇਸ ਤਰ੍ਹਾਂ ਕਿਹਾ-।
੧੩।
ਨਿਰਖਹੁ ਕਾਜਿ ਸੁਤਾ ਮੁਹਿ ਬਰਾ। ਆਪਹਿ ਰੀਝਿ ਮਦਨਪਤਿ ਕਰਾ।
ਵਹੈ ਮੁਹਰ ਹਜਰਤਿਹਿ ਦਿਖਾਈ। ਜੋ ਇਸਤ੍ਰੀ ਹੈਵ ਆਪੁ ਕਰਾਈ। ੧੪।
ਅਰਥ: ਵੇਖੋ ਜੀ, ਕਾਜ਼ੀ ਦੀ ਧੀ ਨੇ ਮੇਰੇ ਨਾਲ ਵਿਆਹ ਕੀਤਾ ਹੈ ਅਤੇ ਆਪ ਹੀ
ਰੀਝ ਕੇ ਕਾਮ ਦੇਵ ਵਰਗਾ ਪਤੀ ਪ੍ਰਾਪਤ ਕੀਤਾ ਹੈ। ਉਹੀ ਮੋਹਰ ਬਾਦਸ਼ਾਹ ਨੂੰ ਵਿਖਾ ਦਿੱਤੀ ਜੋ ਇਸਤਰੀ
ਹੋ ਕੇ ਆਪ ਲਗਵਾਈ ਸੀ। ੧੪।
ਨਿਰਖਤ ਮੁਹਰ ਸਭਾ ਸਭ ਹਸੀ। ਕਾਜਿ ਸੁਤਾ ਮਿਤਵਾ ਗ੍ਰਿਹ ਬਸੀ।
ਕਾਜੀ ਹੂੰ ਚੁਪ ਹੈਵ ਕਰਿ ਰਹਾ। ਨ੍ਹਯਾਇ ਕਿਯਾ ਤੈਸਾ ਫਲ ਲਹਾ। ੧੫।
ਅਰਥ: ਮੋਹਰ ਨੂੰ ਵੇਖ ਕੇ ਸਾਰੀ ਸਭਾ ਹਸਣ ਲਗੀ ਕਿ ਕਾਜ਼ੀ ਦੀ ਪੁੱਤਰੀ ਮਿਤਰ
ਦੇ ਘਰ ਜਾ ਵਸੀ ਹੈ। ਕਾਜ਼ੀ ਵੀ ਚੁਪ ਹੋ ਕੇ ਰਹਿ ਗਿਆ। (ਉਸ ਨੇ ਜਿਹੋ ਜਿਹਾ) ਨਿਆਂ ਕੀਤਾ ਸੀ, ਉਸੇ
ਤਰ੍ਹਾਂ ਦਾ ਫਲ ਪ੍ਰਾਪਤ ਕਰ ਲਿਆ। ੧੫।
ਦੋਹਰਾ
ਇਹ ਛਲ ਸੌ ਕਾਜੀ ਛਲਾ ਬਸੀ ਮਿਤ੍ਰ ਕੇ ਧਾਮ। ਲਖਨ ਚਰਿਤ ਚਤੁਰਾਨ ਕੋ ਹੈ ਨ
ਕਿਸੀ ਕੋ ਕਾਮ। ੧੬। ੧।
ਇਤਿ ਸ੍ਰੀ ਚਰਿਤ੍ਰ ਪਖ੍ਹਯਾਨੋ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ
ਸੌ ਬਾਵਨ ਚਰਿਤ੍ਰ ਸਮਾਪਤਮ
ਸਤੁ ਸੁਭਮ ਸਤੁ। ੩੫੨। ੬੪੯੨। ਅਪਜੂੰ।
ਅਰਥ: ਇਸ ਤਰ੍ਹਾਂ ਨਾਲ ਕਾਜ਼ੀ ਨੂੰ ਛਲ ਕੇ ਮਿਤਰ ਦੇ ਘਰ ਜਾ ਵਸੀ। ਇਸਤਰੀਆਂ
ਦੇ ਚਰਿਤ੍ਰ ਨੂੰ ਵੇਖਣਾ (ਸਮਝਣਾ) ਕਿਸੇ ਦੇ ਵਸ ਦੀ ਗੱਲ ਨਹੀਂ ਹੈ। ੧੬।
ਐਸੇ ਮਨਘੜਤ ਪ੍ਰਸੰਗ ਪੜ੍ਹ ਕੇ ਬਚਿਤ੍ਰ ਨਾਟਕ ਦੇ ਅਖੌਤੀ ਦਸਮ ਗ੍ਰੰਥ ਦੀ
ਪ੍ਰੜੋਤਾ ਕਰਨ ਵਾਲੇ ਕੀ ਸਿਖਿਆ ਪਰਾਪਤ ਕਰਨੀ ਚਾਹੁੰਦੇ ਹਨ? ਕੀ “ਸਿੱਖ ਕੁਰਹਿਤਾਂ: ਕੇਸਾਂ ਦੀ
ਬੇ-ਅਦਬੀ ਅਤੇ ਪਰ-ਇਸਤ੍ਰੀ ਜਾਂ ਪਰ-ਪੁਰਸ਼ ਦਾ ਗਮਨ (ਭੋਗਣਾ) “ ਕਰਨਾ ਜਾਇਜ਼ ਹੈ? ਕੀ ਐਸੀ ਊਟ-ਪਟਾਂਗ
ਕਹਾਣੀ ਗੁਰਦੁਆਰਾ ਸਾਹਿਬ ਵਿਖੇ ਸੁਣਾਈ ਜਾਂ ਇਸ ਦੀ ਵਿਆਖਿਆ ਕੀਤੀ ਜਾ ਸਕਦੀ ਹੈ? ਸਾਨੂੰ ਐਸੇ
ਮਨਮੁੱਖਾਂ ਦੀ ਰੀਸ ਨਹੀਂ ਕਰਨੀ ਚਾਹੀਦੀ।
ਆਓ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਫੁਰਮਾਨ ਅਨੁਸਾਰ: “ਸੱਭ ਸਿੱਖਨ ਕਉ
ਹੁਕਮ ਹੈ, ਗੁਰੁ ਮਾਨਿਓ ਗਰੰਥ”, ਭਾਵ, “ਸ਼ਬਦ ਗੁਰੂ, ਗੁਰੂ ਗਰੰਥ ਸਾਹਿਬ-ਪੰਨੇ ੧ ਤੋਂ ੧੪੨੯
ਮੁੰਦਾਵਣੀ ਤਕ” ਤੋਂ ਸੇਧ ਲੈ ਕੇ ਆਪਣਾ ਆਪਣਾ ਜੀਵਨ ਸਫਲਾ ਕਰੀਏ ਅਤੇ ਸੱਭ ਦੇ ਭਲੇ ਲਈ ਸਚਿਆਰ ਕਾਰਜ
ਕਰਦੇ ਹੋਏ ਅਸੀਂ ਬੇਗਮ-ਪੁਰੇ ਦਾ ਆਨੰਦ ਮਾਣਦੇ ਰਹੀਏ।
ਖਿਮਾ ਦਾ ਜਾਚਕ,