. |
|
ਕਰਤਾਰਪੁਰੀ ਬੀੜ ਬਾਰੇ ਕੁੱਝ ਸ਼ੰਕੇ
ਹਾਕਮ ਸਿੰਘ
ਯੂ ਟਿਊਬ ਤੇ ਡਾ. ਗੁਰਦਰਸ਼ਨ ਸਿੰਘ ਢਿੱਲੋਂ ਨੇ ਸ. ਮਨਜੀਤ ਸਿੰਘ ਖਾਲਸਾ/
ਮੁਹਾਲੀ ਨਾਲ ਗਲ ਬਾਤ ਦੌਰਾਨ ਕਰਤਾਰਪੁਰੀ ਬੀੜ ਦਾ ਇਤਹਾਸ ਬਿਆਨ ਕਰਦਿਆਂ ਇਹ ਦੱਸਿਆ ਹੈ ਕਿ ਜਦੋਂ
੧੯੪੬ ਵਿਚ ਲਾਹੌਰ ਹਾਈ ਕੋਰਟ ਵਿਚ ਕਰਤਾਰਪੁਰੀ ਬੀੜ ਦਾ ਮੁਕੱਦਮਾ ਚਲ ਰਿਹਾ ਸੀ ਤਾਂ ਕੋਰਟ ਨੇ ਦੋ
ਅੰਗਰੇਜ਼ ਅਤੇ ਭਾਈ ਜੋਧ ਸਿੰਘ, ਉਸ ਬੀੜ ਦੇ ਨਿਗਰਾਨ
(Custodian)
ਨਿਯੁਕਤ ਕੀਤੇ ਸਨ। ਇਸ ਦੌਰਾਨ ਭਾਈ ਜੋਧ ਸਿੰਘ ਨੇ ਬੀੜ ਦੀ ਜਾਂਚ ਪੜਤਾਲ ਕੀਤੀ ਸੀ ਅਤੇ ਕਰਤਾਰਪੁਰੀ
ਬੀੜ ਦੇ ਦਰਸ਼ਨ ਨਾਂ ਦੀ ਕਿਤਾਬ ਲਿਖੀ ਸੀ। ਇਸ ਇਤਿਹਾਸਕ ਵਰਨਣ ਦੀ ਭਾਈ ਜੋਧ ਸਿੰਘ ਜੀ ਆਪਣੀ ਪੁਸਤਕ,
“ਸ੍ਰੀ ਕਰਤਾਰਪੁਰੀ ਬੀੜ ਦੇ ਦਰਸ਼ਨ”
ਵਿਚ ਪੁਸ਼ਟੀ ਨਹੀਂ ਕਰਦੇ। ਭਾਈ ਜੋਧ ਸਿੰਘ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਾਰਮਕ
ਸਲਾਹਕਾਰ ਕਮੇਟੀ ਨੇ ਆਪਣੇ ੨੭ ਮਈ ੧੯੪੫ ਦੇ ਮਤੇ ਵਿਚ ਕਰਤਾਰਪੁਰੀ ਬੀੜ ਦੀ ਜਾਂਚ ਪੜਤਾਲ ਕਰ ਕੇ
ਰਾਗਮਾਲਾ ਬਾਰੇ ਰਿਪੋਰਟ ਦੇਣ ਲਈ ਇਕ ਚਾਰ ਮੈਂਬਰੀ ਸਬ-ਕਮੇਟੀ ਬਣਾਈ ਸੀ। ਉਸ ਸਬ-ਕਮੇਟੀ ਦੇ ਤਿੰਨ
ਮੈਂਬਰ,
ਆਪ ਭਾਈ ਜੋਧ ਸਿੰਘ, ਪ੍ਰੋ. ਤੇਜਾ ਸਿੰਘ ਅਤੇ ਪ੍ਰਿ. ਗੰਗਾ ਸਿੰਘ,
੭ ਅਕਤੂਬਰ ੧੯੪੫ ਨੂੰ ਕਰਤਾਰਪੁਰ ਗਏ ਸੀ। ਉਸ ਕਮੇਟੀ ਦੀ
ਰਿਪੋਰਟ ਦੇ ਆਧਾਰ ਤੇ ਭਾਈ ਜੋਧ ਸਿੰਘ ਨੇ “ਸ੍ਰੀ
ਕਰਤਾਰਪੁਰੀ ਬੀੜ ਦੇ ਦਰਸ਼ਨ”
ਪੁਸਤਕ ਲਿਖੀ ਹੈ।
ਸਿੱਖ ਜਗਤ ਵਿਚ ਗੁਰੂ ਗ੍ਰੰਥ ਸਾਹਿਬ ਵਿਚ ਰਾਗਮਾਲਾ ਸ਼ਾਮਲ ਕੀਤੇ ਜਾਣ ਦਾ
ਵਿਵਾਦ ਕਾਫੀ ਦੇਰ ਚਲਦਾ ਰਿਹਾ ਸੀ। ਭਾਈ ਕਾਨ੍ਹ ਸਿੰਘ ਨੇ “ਪੰਥ
ਸੇਵਕ”
ਰਸਾਲੇ ਨੂੰ ਆਪਣੀ ੨੩ ਜਨਵਰੀ ੧੯੧੮ ਦੀ ਚਿੱਠੀ ਵਿਚ ਲਿਖਿਆ ਸੀ, “ਰਾਗਮਾਲਾ
ਤਾਂ ਚਿਰ ਤੋਂ ਗੁਰੂ ਗ੍ਰੰਥ ਸਾਹਿਬ ਵਿਚੋਂ ਕੱਢੀ ਜਾ ਚੁਕੀ ਹੈ।”
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਯੁਕਤ ਸਬ-ਕਮੇਟੀ ਦੀ ਰਿਪੋਰਟ ਦੇ ਆਧਾਰ ਤੇ ਭਾਈ
ਜੋਧ ਸਿੰਘ ਨੇ ਆਪਣੀ ਪੁਸਤਕ, “ਸ੍ਰੀ
ਕਰਤਾਰਪੁਰੀ ਬੀੜ ਦੇ ਦਰਸ਼ਨ”
੧੯੯੦ (ਪ੍ਰਕਾਸ਼ਕ: ਪੰਜਾਬੀ ਯੂਨੀਵਰਸਿਟੀ, ਪਟਿਆਲਾ) ਵਿਚ ਲਿਖਿਆ ਹੈ,
“ਰਪੋਟ ਤੋਂ ਸਿੱਟਾ ਇਹ ਨਿਕਲਦਾ ਹੈ ਕਿ ਰਾਗਮਾਲਾ ਜਿਸ
ਵੇਲੇ ਬੀੜ ਸਮਾਪਤ ਹੋਈ ਓਦੋਂ ਨਾਲ ਹੀ ਲਿਖੀ ਗਈ। ਲਿਖਾਰੀ ਰਾਗਮਾਲਾ ਦਾ ਵੀ ਉਹੋ ਹੈ ਜਿਸ ਦੇ ਹੱਥੋਂ
ਬੀੜ ਲਿਖਾਈ ਗਈ”
(ਪੰ: ੲ)
ਜਿਸ ਰਾਗਮਾਲਾ ਨੂੰ ਭਾਈ ਕਾਨ੍ਹ ਸਿੰਘ ਨਾਭਾ ਗੁਰੂ ਗ੍ਰੰਥ ਸਾਹਿਬ ਵਿਚੋਂ ਚਿਰਾਂ ਤੋਂ ਕੱਢੀ ਹੋਈ
ਆਖਦੇ ਹਨ ਭਾਈ ਜੋਧ ਸਿੰਘ ਉਸ ਨੂੰ ਗੁਰੂ ਗ੍ਰੰਥ ਸਾਹਿਬ ਦਾ ਅਨਿਖੜਵਾਂ ਅੰਗ ਸਿੱਧ ਕਰਨ ਦਾ ਜਤਨ ਕਰ
ਰਹੇ ਹਨ। ਭਾਈ ਜੋਧ ਸਿੰਘ ਨੇ ਇਹ ਨਹੀਂ ਦੱਸਿਆ ਕਿ ਭਾਈ ਕਾਨ੍ਹ ਸਿੰਘ ਨਾਭਾ ਨੇ ਤੇ
‘ਪੰਥ
ਸੇਵਕ”
ਨੂੰ ਚਿੱਠੀ ੧੯੧੮ ਵਿਚ ਲਿਖੀ ਸੀ ਅਤੇ ਰਾਗਮਾਲਾ ਦਾ ਵਿਵਾਦ ਵੀ ਉਦੋਂ ਹੀ ਛਿੜਿਆ ਹੋਇਆ ਸੀ ਪਰ
ਸ਼੍ਰੋਮਣੀ ਕਮੇਟੀ ਨੇ ਰਾਗਮਾਲਾ ਦੀ ਅਸਲੀਅਤ ਜਾਨਣ ਲਈ ਕਰਤਾਰਪੁਰੀ ਬੀੜ ਦੀ ਜਾਂਚ ਕਰਨ ਲਈ ਸਬ-ਕਮੇਟੀ
੨੭ ਸਾਲ ਬਾਅਦ, ੧੯੪੫ ਵਿਚ ਕਿਉਂ ਬਣਾਈ?
ਸ਼੍ਰੋਮਣੀ ਕਮੇਟੀ ਨੇ ਰਾਗਮਾਲਾ ਬਾਰੇ ਜੋ ਨਿਰਨਾ ਲਿਆ ਹੈ
ਉਸ ਨੇ ਰਾਗਮਾਲਾ ਦੀ ਸਮੱਸਿਆ ਤੇ ਹਲ ਨਹੀਂ ਕੀਤੀ ਪਰ ਸਿੱਖ ਜਗਤ ਨੂੰ ਰਾਗਮਾਲਾ ਦੇ ਹਮਾਇਤੀਆਂ ਅਤੇ
ਵਿਰੋਧੀਆਂ ਦੇ ਦੋ ਧੜਿਆਂ ਵਿਚ ਵੰਡ ਦਿੱਤਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਸਬ-ਕਮੇਟੀ ਦੇ ਉਘੇ
ਮੈਂਬਰ ਭਾਈ ਜੋਧ ਸਿੰਘ ਆਪਣੀ ਪੁਸਤਕ “ਸ੍ਰੀ
ਕਰਤਾਰਪੁਰੀ ਬੀੜ ਦੇ ਦਰਸ਼ਨ”
ਵਿਚ ਲਿਖਦੇ ਹਨ, “ਅਸੀਂ
੭ ਅਕਤੂਬਰ ੧੯੪੫ ਨੂੰ ੧੨ ਬਜੇ ਤੋਂ ੬ ਬਜੇ ਸ਼ਾਮ ਤਕ ਬੀੜ ਦੇ ਦਰਸ਼ਨ ਕਰਦੇ ਰਹੇ। ਸਭ ਤੋਂ ਪਹਿਲਾਂ
ਅਸੀਂ ਮੈਨੇਜਰ ਸਾਹਿਬ ਕੋਰਟ ਆਫ ਵਾਰਡ ਸ੍ਰੀ ਕਰਤਾਰਪੁਰ ਐਸਟੇਟ ਨੂੰ ਬੇਨਤੀ ਕੀਤੀ ਕਿ ਸਾਨੂੰ ਦੱਸਿਆ
ਗਿਆ ਹੈ ਕਿ ਆਪ ਜੀ ਦੇ ਪਾਸ ਕਈ ਪੁਰਾਤਨ ਬੀੜਾਂ ਹਨ,
ਸਾਨੂੰ ਉਸੇ ਬੀੜ ਦੇ ਦਰਸ਼ਨ ਕਰਾਉਣੇ ਜੋ ਅਸਲੀ ਆਦਿ ਬੀੜ
ਹੈ। ਉਹਨਾਂ ਨੇ ਕਿਹਾ ਕਿ ਜੋ ਬੀੜ ਇਥੇ ਪ੍ਰਕਾਸ਼ ਕੀਤੀ ਹੋਈ ਹੈ ਇਹ ਪੁਰਾਤਨ ਬੀੜ ਪ੍ਰਸਿਧ ਹੈ,
ਇਸ ਦੇ ਨਾਲ ਜਗੀਰਾਂ ਹਨ,
ਦਰਸ਼ਨ ਲੋਕੀ ਦੂਰੋਂ ਦੂਰੋਂ ਆ ਕੇ ਕਰਦੇ ਹਨ।“
ਉਹ ਅੱਗੇ ਲਿਖਦੇ ਹਨ, “ਸਭ
ਤੋਂ ਜ਼ਰੂਰੀ ਨੋਟ ਇਹ ਗਲ ਕੀਤੀ ਗਈ ਕਿ ਇਸ ਬੀੜ ਦੇ ਅੰਤ ਵਿਚ ਰਾਗਮਾਲਾ ਅਤੇ ਉਹ ਉਨ੍ਹਾਂ ਹੀ ਦਸਖ਼ਤਾਂ
ਤੇ ਉਸੇ ਲਿਖਤ ਵਿਚ ਹੈ ਜਿਸ ਨਾਲ ਰਾਗਮਾਲਾ ਤੋਂ ਪਹਿਲਾਂ ਆਉਣ ਵਾਲੇ ਕਈ ਸਫ਼ੇ ਲਿਖੇ ਹੋਏ ਹਨ।
ਮੁੰਦਾਵਣੀ ਅਤੇ ਸਲੋਕ ਮਹਲਾ ੫ ੯੭੩ ਸਫ਼ੇ ਦੇ ਅਰੰਭ ਵਿਚ ਹਨ ਬਾਕੀ ਸਾਰਾ ਸਫ਼ਾ ਖਾਲੀ ਪਿਆ ਹੈ। ਇਸ
ਸਫ਼ੇ ਦੇ ਸਾਹਮਣੇ ਵਾਲਾ ਸਫ਼ਾ ਭੀ ਖਾਲੀ ਹੈ। ਜਿਸ ਉਤੇ ਅੰਕ ੯੭੪ ਲੱਗਾ ਹੋਇਆ ਹੈ। ਉਹ ਸਫ਼ਾ ਵੀ ਸਾਰਾ
ਖਾਲੀ ਹੈ। ਉਸਦੇ ਸਾਹਮਣੇ ਵਾਲੇ ਸਫ਼ੇ ਉਤੇ ‘ਰਾਗਮਾਲਾ’
ਹੈ।
ਇਸ ਤੋਂ ਉਪਰੰਤ ਦੂਜੇ ਪਾਸੇ ਕੋਈ ਅੰਕ ਨਹੀਂ ਤੇ ਨਾ ਕੋਈ
ਹੋਰ ਲਿਖਤ ਹੈ, ਜਿਹਾ ਕਿ ਤਤਕਰੇ ਵਿਚ ਆਉਂਦਾ ਹੈ “ਰਾਗਮਾਲਾ
ਤਥਾ ਸਿੰਘਲ ਦੀਪ ਕੀ ਰਾਜੇ ਸ਼ਿਵਨਾਭ ਕੀ ਬਿਧਿ”।
(ਪੰ: ੲ)
ਕਰਤਾਰਪੁਰੀ ਬੀੜ ਵਿਚ ਦਿੱਤੀ ਰਾਗਮਾਲਾ ਬਾਰੇ ਭਾਈ ਕਾਨ੍ਹ ਸਿੰਘ ਨਾਭਾ ਅਤੇ
ਭਾਈ ਜੋਧ ਸਿੰਘ ਦੇ ਵਰਨਣ ਇਕ ਦੂਜੇ ਨਾਲ ਮੇਲ ਨਹੀਂ ਖਾਂਦੇ। ਭਾਈ ਕਾਨ੍ਹ ਸਿੰਘ ਨਾਭਾ ਆਪਣੀ ੧੯੧੮
ਵਿਚ “ਪੰਥ
ਸੇਵਕ”
ਨੂੰ ਲਿਖੀ ਚਿੱਠੀ ਵਿਚ ਲਿਖਦੇ ਹਨ, “ਗੁਰੂ
ਗ੍ਰੰਥ ਸਾਹਿਬ ਦੇ ਤਤਕਰੇ ਦੇ ਅੰਤ ਵਿਚ ਲਿਖਿਆ ਹੈ, “ਸੰਮਤ
੧੬੬੧ ਮਿਤੀ ਭਾਦੋਂ ਵਦੀ ੧ ਪੋਥੀ ਲਿਖ ਪਹੁੰਚੇ। ਸਾਰੇ ਪਤਰੇ ਗੁਰੂ ਬਾਬੇ ਦੇ ੯੭੪” “ਕਰਤਾਰਪੁਰ
ਵਾਲੇ ਗੁਰੂ ਗ੍ਰੰਥ ਸਾਹਿਬ ਦੇ ੯੭੩ਵੇਂ ਪਤਰੇ ਪਰ ਮੁੰਦਾਵਣੀ ਹੈ ਅਤੇ ੯੭੪ਵਾਂ ਪਤਰਾ (ਜਿਸ ਪਰ ਅੰਗ
੯੭੪ ਮੌਜੂਦ ਹੈ) ਕੋਰਾ ਪਿਆ ਹੈ। ਇਸ ਤੋਂ ਸਾਫ ਪਾਇਆ ਜਾਂਦਾ ਹੈ ਕਿ ਗੁਰੂ ਬਾਬੇ ਦੇ ਸਾਰੇ ਪਤਰੇ
੯੭੪ ਦੀ ਗਿਣਤੀ ਤੋਂ ਬਾਹਰ ਜੋ ਕੁੱਛ ਹੈ ਉਹ ਗੁਰੂ ਬਾਬੇ ਦਾ ਅੰਗ ਨਹੀਂ ਹੈ।“
(ਪੰ: ਅ)।
ਭਾਈ ਕਾਨ੍ਹ ਸਿੰਘ ਦਾ ਕਹਿਣਾ ਹੈ ਕਿ ਜੋ ਗ੍ਰੰਥ
ਕਰਤਾਰਪੁਰ ਵਿਚ ਉਹਨਾਂ ਨੇ ਦੇਖਿਆ ਸੀ ਉਸ ਦੇ ੯੭੪ ਪਤਰੇ ਸਨ ਅਤੇ ੯੭੪ਵਾਂ ਪੰਨਾ ਕੋਰਾ ਸੀ ਉਸ ਤੇ
ਰਾਗਮਾਲਾ ਨਹੀਂ ਲਿਖੀ ਹੋਈ ਸੀ। ਪਰ ਭਾਈ ਜੋਧ ਸਿੰਘ ਨੇ ਲਿਖਿਆ ਹੈ ਕਿ ਜੋ ਬੀੜ ਕਰਤਾਰਪੁਰ ਵਿਚ
ਉਹਨਾਂ ਦੇਖੀ ਸੀ ਉਸ ਵਿਚ ਰਾਗਮਾਲਾ ੯੭੪ ਅੰਕ ਤੇ ਦਰਜ ਸੀ। ਉਹ ਉਸੇ ਸਿਆਹੀ ਅਤੇ ਲਿਖਤ ਵਿਚ ਦਰਜ ਸੀ
ਜਿਸ ਵਿਚ ਹੋਰ ਬਾਣੀ ਦਰਜ ਕੀਤੀ ਹੋਈ ਸੀ।
ਕੇਵਲ ਰਾਗਮਾਲਾ ਹੀ ਨਹੀਂ ਭਾਈ ਕਾਨ੍ਹ ਸਿੰਘ ਵੱਲੋਂ ਦੇਖੀ ਪੋਥੀ ਅਤੇ ਭਾਈ
ਜੋਧ ਸਿੰਘ ਵੱਲੋਂ ਦੇਖੀ ਪੋਥੀ ਵਿਚ ਇਕ ਹੋਰ ਵੱਡੇ ਅੰਤਰ ਦਾ ਜ਼ਿਕਰ ਵੀ “ਸ੍ਰੀ
ਕਰਤਾਰਪੁਰੀ ਬੀੜ ਦੇ ਦਰਸ਼ਨ”
ਵਿਚ ਕੀਤਾ ਗਿਆ ਹੈ। ਭਾਈ ਕਾਨ੍ਹ ਸਿੰਘ ਜੀ ਲਿਖਦੇ ਹਨ “ਆਦਿ ਅੰਤ
ਦੇ ਵਾਧੂ ਪਤ੍ਰਿਆਂ ਪਰ ਕਰਤਾਰਪੁਰ ਵਾਲੇ ਗੁਰੂ ਗ੍ਰੰਥ ਸਾਹਿਬ ਵਿਚ ਕੇਵਲ ਰਾਗਮਾਲਾ ਹੀ ਨਹੀਂ ਕਿੰਤੂ
ਰਤਨ ਮਾਲਾ, ਰਾਹ ਮੁਕਾਮ ਕੀ ਸਾਖੀ ਹੈ। ਅਰ ਐਸੇ ਲੇਖ ਭੀ ਹਨ- ‘ਸੰਮਤ ੧੬੫੫
ਜਹਾਂਗੀਰ ਪਾਤਸ਼ਾਹ ਨੇ ਗੁਰੂ ਅਰਜਨ ਜੀ ਨੂੰ ਰਕਬਾ ਦਿੱਤਾ ਧਰਮਸਾਲ ਨੂੰ ੮੯੬੪ ਘੁਮਾਂ ਕਨਾਲ ੭ ਮਰਲੇ
੧੫’, ਅਤੇ
ਚਲਿਤ੍ਰ ਜੋਤੀ ਜੋਤ ਸਮਾਉਣ ਇਊਂ ਹੈ:- ੴ ਸਤਿਗੁਰ ਪ੍ਰਸਾਦਿ” ਸੰਮਤ ੧੫੬੬ ਵਦੀ ੧੦ ਸ੍ਰੀ ਬਾਬਾ ਨਾਨਕ ਦੇਵ ਜੀ ਸਮਾਣੇ। ਸੰਮਤ ੧੬੦੬ ਚੇਤ ਸੁਦੀ ੪,
ਸ੍ਰੀ ਸਤਿਗੁਰ ਅੰਗਦ ਜੀ ਸਮਾਣੇ। ਸੰਮਤ ੧੬੩੧ ਭਾਦਉਂ ਸੁਦੀ ੩,
ਸ੍ਰੀ ਸਤਿਗੁਰੂ ਅਮਰਦਾਸ ਜੀ ਸਮਾਣੇ। ਸੰਮਤ ੧੬੩੮ ਭਾਦਉਂ ਸੁਦੀ ੩,
ਸ੍ਰੀ ਸਤਿਗੁਰੂ ਰਾਮਦਾਸ ਜੀ ਸਮਾਣੇ। ਸੰਮਤ ੧੬੬੩ ਜੇਠ ਸੁਦੀ ੪,
ਸੁਕਰਵਾਰ ਸ੍ਰੀ ਸਤਿਗੁਰੂ ਅਰਜਨ ਦੇਵ ਜੀ ਸਮਾਣੇ। ਸੰਮਤ ੧੬੬੫ ਚੇਤ ਸੁਦੀ ੧੦ ਸਤਿਗੁਰੂ ਬਾਬਾ ਜੀ ਸਮਾਣੇ
ਕੀਰਤਪੁਰ। (ਭਾਵ ਬਾਬ ਗੁਰਦਿੱਤਾ ਜੀ) ਸੰਮਤ ੧੭੦੧ ਚੇਤ ਸੁਦੀ ੫ ਐਤਵਾਰ ਨਉ ਘੜੀਆਂ ਰਾਤ ਜਾਂਦੀ ਨੂੰ
ਸਤਿਗੁਰੂ ਕਰਣ ਕਾਰਣ ਸਮਰਥ ਕਰਤਾ ਪੁਰਖ ਨਿਰਵੈਰ ਅਕਾਲ ਮੂਰਤਿ ਸ੍ਰੀ ਹਰਗੋਬਿੰਦ ਜੀ ਸਮਾਣੇ ਕੀਰਤ
ਪੁਰ।
ਇਨ੍ਹਾਂ ਵਾਧੂ ਪੱਤਰਿਆਂ ਵਿਚ ਨਿਰੰਜਨ ਰਾਇ ਜੀ ਦੀ,
ਜੋ ਧੀਰਮੱਲ ਜੀ ਦੇ ਪੜੋਤੇ ਸੀ,
ਬਹੁਤ ਮਹਿਮਾ ਗਾਈ ਹੈ,
ਜਿਸ ਵਿਚ ਲਿਖਿਆ ਹੈ ਕਿ …… “ਕਰਤਾਰ ਪੁਰ,
ਹਰਗੋਬਿੰਦਪੁਰਾ,
ਸੰਗਤ ਸਾਹਿਬ,
ਨਿਰੰਜਨ ਰਾਇ ਨੂੰ ਸਭ ਕੁਝ ਦਿਤਾ,
ਇਸ ਦਾ ਸਰੀਕ ਕੋਈ ਨਹੀਂ: ਮੇਰਾ ਵਰ।“
ਏਸ ਤੋਂ ਛੁਟ ਅਨੇਕਾਂ ਤਾਰੀਖੀ ਬਾਤਾਂ ਵੀ ਹਨ,
ਜਿਨ੍ਹਾਂ ਵਿਚ ਇਹ ਵੀ ਹੈ ਕਿ:-
”੧੮੧੪ - ਕਰਤਾਰ ਪੁਰ ਮੇਂ ਆਗ ਲਗੀ”
”੧੮੮੮ - ਫਾਗਨ ਮੇਂ ਰਣਜੀਤ ਸਿੰਘ ਕਰਤਾਰ ਪੁਰ ਆਇਆ”
ਇਤਿ ਆਦਿ ਅਨੇਕ ਪਰਕਰਣ ਹਨ ਜਿਨ੍ਹਾਂ ਦੀ ਇਥੇ ਲਿਖਣ ਦੀ ਲੋੜ ਨਹੀਂ”
(ਪੰ: ਅ)। ਭਾਈ ਕਾਨ੍ਹ ਸਿੰਘ ਨਾਭਾ ਨੇ ਗੁਰਬਾਣੀ ਤੋਂ ਵਾਧੂ ਜੋ ਕੁੱਝ ਕਰਤਾਰਪੁਰੀ ਬੀੜ ਵਿਚ ਦੇਖਿਆ
ਉਸ ਦਾ ਵਿਸਤ੍ਰਤ ਵਰਨਣ ਕਰ ਦਿੱਤਾ ਸੀ। ਭਾਈ ਕਾਨ੍ਹ ਸਿੰਘ ਨਾਭਾ ਵੱਲੋਂ ਉਪਰ ਦਿੱਤੀਆਂ ਵਾਧੂ
ਲਿਖਤਾਂ ਬਾਰੇ ਭਾਈ ਜੋਧ ਸਿੰਘ “ਸ੍ਰੀ
ਕਰਤਾਰਪੁਰੀ ਬੀੜ ਦੇ ਦਰਸ਼ਨ”
ਵਿਚ ਲਿਖਦੇ ਹਨ, “ਇਸ
ਬੀੜ ਵਿਚ ਕਿਧਰੇ ਵੀ ਹੇਠ ਲਿਖਿਆਂ ਗਲਾਂ ਨਹੀਂ ਆਈਆਂ:- ੧. ਗੁਰੂ ਬਾਬੇ ਦੇ ਕੁਲ ਪਤਰੇ ੯੭੪,
੨. ਸਿਆਹੀ ਦੀ ਬਿਧਿ,
੩. ਹਕੀਕਤ ਰਾਹ ਮੁਕਾਮ,
੪. ਰਤਨ ਮਾਲਾ ੫. ਸਲੋਕ ਬਾਇ ਆਤਿਸ਼ ਆਬ,
੬. ਜਿਤ ਦਰ ਲਖ ਮੁਹੰਮਦਾ”
(ਪੰ: ਈੜੀ)।
ਸ. ਜੀ. ਬੀ. ਸਿੰਘ ਨੇ ੧੯੪੪ ਵਿਚ “ਪ੍ਰਾਚੀਨ
ਬੀੜਾਂ”
ਨਾਮੀ ਪੁਸਤਕ ਲਿਖੀ ਸੀ, ਜਿਸ ਵਿਚ ਉਹਨਾਂ ਕਰਤਾਰਪੁਰੀ ਬੀੜ ਦੇ ਅਸਲੀ ਹੋਣ ਬਾਰੇ ਕੁੱਝ
ਸ਼ੰਕੇ ਅਭਿਵਿਅਕਤ ਕੀਤੇ ਸਨ। ਭਾਈ ਜੋਧ ਸਿੰਘ ਨੇ ਉਸ ਪੁਸਤਕ ਦੀ ਪ੍ਰਤੀਕਿਰਿਆ ਵਜੋਂ “ਪ੍ਰਾਚੀਨ
ਬੀੜਾਂ ਬਾਰੇ”
ਪੁਸਤਕ ਲਿਖੀ ਸੀ ਜੋ ਲਾਹੌਰ ਬੁਕ ਸ਼ਾਪ ਨੇ ੧੯੪੭ ਵਿਚ ਪਰਕਾਸ਼ਤ ਕੀਤੀ। ਉਹ ਪੁਸਤਕ ਲਿਖਣ ਵਾਸਤੇ
ਸਮਗਰੀ ਇਕੱਤਰ ਕਰਨ ਲਈ ਭਾਈ ਜੋਧ ਸਿੰਘ ਦੋ ਵਾਰ ਬੀੜ ਦੀ ਜਾਂਚ ਪੜਤਾਲ ਕਰਨ ਲਈ ਕਰਤਾਰ ਪੁਰ ਗਏ,
ਪਹਿਲੀ ਵਾਰ ੧੧ ਨਵੰਬਰ ੧੯੪੫ ਨੂੰ ਪ੍ਰੋ. ਸਾਹਿਬ ਸਿੰਘ,
ਮਾਸਟਰ ਕੇਹਰ ਸਿੰਘ ਅਤੇ ਮਾਸਟਰ ਕਰਮ ਸਿੰਘ ਗੰਗਾਵਾਲੀਆ
ਨਾਲ ਸਾਢੇ ਛੇ ਘੰਟੇ ਲਈ, ਅਤੇ ਦੂਜੀ ਵਾਰ ਅਗਸਤ ੧੯੪੬ ਨੂੰ ਖਾਲਸਾ ਸਮਾਚਾਰ ਦੇ ਐਡੀਟਰ ਭਾਈ
ਮਹਾਂ ਸਿੰਘ ਗਿਆਨੀ ਨਾਲ ਪੰਜ ਦਿਨ ਲਈ। ਭਾਈ ਜੋਧ ਸਿੰਘ ਅਨੁਸਾਰ,
“ਪਤਰਵਾਰ ਵੇਰਵਾ ਉਦੋਂ ਤਿਆਰ ਕੀਤਾ। ਜਿਸ ਤੋਂ ਪਾਠਕਾਂ
ਨੂੰ ਪੂਰਨ ਨਿਸਚਾ ਹੋ ਜਾਵੇਗਾ ਕਿ ਇਹੋ ਹੀ ਅਸਲੀ ਬੀੜ ਹੈ ਜੋ ਪੰਚਮ ਪਾਤਸ਼ਾਹ ਨੇ ਤਿਆਰ ਕਰਵਾਈ।”
(ਪੰ: ਸ)। ਉਹ ਲਿਖਦੇ ਹਨ ਕਿ ਸ. ਜੀ. ਬੀ. ਸਿੰਘ ਨੇ ਕਰਤਾਰਪੁਰੀ ਬੀੜ ਬਾਰੇ ਤਿੰਨ ਸ਼ੰਕੇ ਜ਼ਾਹਰ
ਕੀਤੇ ਸਨ: (੧) ਅਸਲੀ ਬੀੜ ਵਿਚ ਜਪੁ ਜੀ ਦੀ ਪ੍ਰਤੀਕ ਤਤਕਰੇ ਵਿਚ ‘ਜਪੁ ਨੀਸਾਣ’
ਨਹੀਂ ਹੋਣੀ ਚਾਹੀਦੀ। ਇਹ ਪ੍ਰਤੀਕ ‘ਜਪੁ ਗੁਰੂ
ਰਾਮਦਾਸ ਜੀਉ ਕਿਆਂ ਦਸਖਤਾਂ ਕਾ ਨਕਲ’ ਹੋਣਾ ਚਾਹੀਦਾ ਹੈ। ਭਾਈ ਜੋਧ ਸਿੰਘ ਅਨੁਸਾਰ,
“ਸ੍ਰੀ ਕਰਤਾਰਪੁਰੀ ਬੀੜ ਵਿਚ ਇਹ ਪ੍ਰਤੀਕ ਸ. ਜੀ,
ਬੀ,
ਸਿੰਘ ਦੇ ਮਿਥੇ ਅਨੁਸਾਰ ਹੈ।“
ਦੂਜੀ ਨਿਸ਼ਾਨੀ ਉਹਨਾਂ ਇਹ ਲਿਖੀ ਕਿ ‘ਜੋਤੀ
ਜੋਤਿ ਸਮਾਉਣੇ ਕਾ ਚਲਿਤ੍ਰ’ ਪ੍ਰਤੀਕ ਹੇਠਾਂ ਜੋ ਸੰਮਤ ਦਿੱਤੇ ਗਏ ਹਨ ਉਹ ਪੰਜਵੀਂ ਪਾਤਸ਼ਾਹੀ ਤੀਕ
ਤਾਂ ਭਾਈ ਗੁਰਦਾਸ ਜੀ ਨੇ ਆਪ ਲਿਖੇ। ਪਰੰਤੂ ਬਾਬਾ ਗੁਰਦਿੱਤਾ ਜੀ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ
ਦੇ ਜੋਤੀ ਜੋਤਿ ਸਮਾਉਣ ਦਾ ਸੰਮਤ ਅਤੇ ਤਿਥਿ ਅਠਵੀਂ ਪਾਤਸ਼ਾਹੀ ਦੇ ਹਥੋਂ ਚੜ੍ਹੇ। ਪੁਰਾਣੀਆਂ ਬੀੜਾਂ
ਜੋ ਨਕਲ ਹੋਈਆਂ ਉਹਨਾਂ ਵਿਚ ਟਿਪਣੀ
(Colophone)
ਨਾਲ ਲਿਖੀ ਹੈ “ਮਹਲਾ ੮
ਅਠਵੇਂ ਜੀ ਕਾ ਨਕਲ ਹੈ, ਖਾਸ ਕਲਮ ਆਪਣੀ ਹਥੀਂ ਲਿਖਿਆ ਕਰਤੈ ਪੁਰਖੁ”।
ਇਸ ਸ਼ੰਕੇ ਬਾਰੇ ਭਾਈ ਜੋਧ ਸਿੰਘ ਨੇ ਲਿਖਿਆ ਹੈ,
“ਸ੍ਰੀ ਕਰਤਾਰਪੁਰੀ ਬੀੜ ਵਿਚ ਇਹ ਲਿਖਤ ਜੋਤੀ ਜੋਤਿ ਦੇ
ਸੰਮਤਾਂ ਬਾਬਤ ਮੌਜੂਦ ਹੈ। ਪਰ ਟਿੱਪਣੀ ਕੋਈ ਨਹੀਂ। ਨਾਲ ਹੀ ਇਹ ਲਿਖਤ ਅਜਿਹੇ ਅੱਖਰਾਂ ਵਿਚ ਹੈ ਜੋ
ਭਾਈ ਸਾਹਿਬ ਦੇ ਉਪਰ ਲਿਖੇ ਪੰਜਾਂ ਪਾਤਸ਼ਾਹੀਆਂ ਦੇ ਅੱਖਰਾਂ ਨਾਲੋਂ ਸਪਸ਼ਟ ਤੌਰ ਤੇ ਭਿੰਨ ਪਏ ਦਿਸਦੇ
ਹਨ।“
ਤੀਜਾ ਸ਼ੰਕਾ ਉਹਨਾਂ ਇਹ ਕੀਤਾ ਕਿ ਭਾਈ ਜੀ ਦੀ ਲਿਖੀ ਕਾਪੀ ਪਰ ‘ਸੁਧੁ’
ਜਾਂ ‘ਸੁਧੁ
ਕੀਚੈ’
ਗੁਰੂ ਅਰਜਨ ਦੇਵ ਆਪਣੀ ਹੱਥੀਂ ਲਿਖ ਦੇਂਦੇ ਸਨ।,
ਜਿਵੇਂ ਰਾਗ ਗਉੜੀ ਦਾ ਵਾਰ ਵਿਚ। ਜੇਕਰ ਕਰਤਾਰਪੁਰੀ ਬੀੜ
ਅਸਲੀ ਭਾਈ ਗੁਰਦਾਸ ਵਾਲੀ ਬੀੜ ਹੈ ਤਾਂ ਇਹ ਹਦਾਇਤਾਂ ਗੁਰੂ ਸਾਹਿਬ ਦੀ ਦਸਤਖਤੀ,
ਅਤੇ ਗਲਤੀਆਂ ਦੀ ਦਰੁਸਤੀ ਭਾਈ ਗੁਰਦਾਸ ਦੇ ਹਥਾਂ ਦੀ
ਹੋਈ ਉਸ ਬੀੜ ਵਿਚ ਮੌਜੂਦ ਹੋਣੀ ਚਾਹੀਏ। ਇਸ ਨੁਕਤੇ ਬਾਰੇ ਭਾਈ ਜੋਧ ਸਿੰਘ ਦਾ ਪ੍ਰਤੀਕਰਮ ਹੈ, “ਪਾਠਕ ਜਨ
ਜਦੋਂ ਇਸ ਪੁਸਤਕ ਦੇ ਪਤਰੇ ਉਲਟਣਗੇ ਤਾਂ ਉਹਨਾਂ ਨੂੰ ਪਤਾ ਲਗੇਗਾ ਕਿ ‘ਸੁਧੁ’
ਅਤੇ ‘ਸੁਧੁ
ਕੀਚੈ’
ਸ਼ਬਦ ਇਸ ਬੀੜ ਵਿਚ ਪੰਚਮ ਪਾਤਸ਼ਾਹ ਦੇ ਹਥਾਂ ਦੇ ਲਿਖੇ ਮੌਜੂਦ ਹਨ। ਇਹ ਪਦ ਜਿਥੇ ਵਾਰ ਖਤਮ ਹੁੰਦੀ ਹੈ
ਉਸ ਸਫ਼ੇ ਦੀਆਂ ਹਾਸ਼ੀਏ ਦੀਆਂ ਲਕੀਰਾਂ ਤੋਂ ਬਾਹਰ ਹੇਠਲੇ ਉਤਲੇ ਦਾ ਲਿਖੇ ਹੋਏ ਹਨ। ਨਕਲ ਕਰਨ ਵਾਲਿਆਂ
ਨੇ ਖ਼ਬਰੇ ਕਿਉਂ ਇਹ ਪਾਠ ਵਿਚ ਰਲਾ ਦਿੱਤੇ ਹਨ। ਨਿਰੇ ਇਹ ਸ਼ਬਦ ਹੀ ਨਹੀਂ,
ਹੋਰ ਕਈ ਹਦਾਇਤਾਂ ਇੱਕਰ ਹੀ ਤਤਕਰੇ ਵਿਚ ਅਤੇ ਅੰਦਰ ਪਾਠ
ਵਿਚ ਹਾਸ਼ੀਏ ਦੀਆਂ ਲਕੀਰਾਂ ਤੋਂ ਬਾਹਰ ਲਿਖੀਆਂ ਹੋਈਆਂ ਹਨ। ਸ. ਗੁਰਬਖਸ਼ ਸਿੰਘ ਦੀਆਂ ਆਪ ਨਿਯਤ
ਕੀਤੀਆਂ ਤਿੰਨੋਂ ਨਿਸ਼ਾਨੀਆਂ ਇਸ ਬੀੜ ਵਿਚ ਮਿਲਦੀਆਂ ਹਨ। ਇਸ ਲਈ ਉਸ ਦੇ ਆਪਣੇ ਕਥਨ ਅਨੁਸਾਰ ਇਹ ਬੀੜ
ਅਸਲੀ ਸਿਧ ਹੋਈ।“
(ਪੰ: ਸ)
ਭਾਈ ਜੋਧ ਸਿੰਘ ਕਰਤਾਰਪੁਰੀ ਬੀੜ ਦੇ ਅਸਲੀ ਹੋਣ ਦਾ ਇਕ ਹੋਰ ਸਬੂਤ ਵੀ ਪੇਸ਼
ਕਰਦੇ ਹਨ। ਉਹਨਾਂ ਲਿਖਿਆ ਹੈ,” ਪੁਰਾਤਨ ਬੀੜਾਂ ਦੇ ਕਰਤਾ ਨੇ ਲਿਖਿਆ ਹੈ,
ਕਿ ਪੁਰਾਤਨ ਬੀੜਾਂ ਜਿਨ੍ਹਾਂ ਵਿਚ ਰਤਨ ਮਾਲਾ ਚੜ੍ਹੀ
ਹੋਈ ਹੈ,
ਉਨ੍ਹਾਂ ਦੇ ਅੰਤ ਵਿਚ ਇਕ ਟਿੱਪਣੀ ਇਸ ਭਾਵ ਦੀ ਹੁੰਦੀ ਹੈ ਕਿ ਇਹ ਬਾਣੀ ਤੋਰਕੀ ਅੱਖਰਾਂ ਵਿਚ ਲਿਖੀ
ਮਿਲੀ। ਇਸ ਗਲ ਦੀ ਪ੍ਰੋੜਤਾ ਸ੍ਰੀ ਕਰਤਾਰਪੁਰ ਵਾਲੀ ਬੀੜ ਤੋਂ ਹੋ ਜਾਂਦੀ ਹੈ। ਭਾਈ ਗੁਰਦਾਸ ਜੀ ਨੇ
ਇਸ ਦਾ ਸਿਰਲੇਖ (…) ਪਤ੍ਰਾ ਅੰਕ ੯੬੩ ਪੁਰ ਉਰਦੂ ਵਿਚ ਲਿਖਿਆ ਪਰ ਕਿਊਂਜੁ ਸਿਖ
ਇਤਿਹਾਸ ਮੂਜਬ ਪੰਚਮ ਪਾਤਸ਼ਾਹ ਨੇ ਇਸ ਨੂੰ ਪਰਖ ਕੇ ਫੈਸਲਾ ਕਰ ਦਿੱਤਾ ਕਿ ਇਹ ਬਾਣੀ ਗੁਰੂ ਨਾਨਕ ਦੇਵ
ਜੀ ਦੀ ਨਹੀਂ ਅਤੇ ਪਤ੍ਰਾ ਖਾਲੀ ਹੈ। ਹੋਰ ਕਿਸੇ ਪੁਰਾਤਨ ਬੀੜ ਵਿਚ ਇਹ ਸਿਰਲੇਖ ਉਰਦੂ ਅੱਖਰਾਂ ਵਿਚ
ਨਹੀਂ ਦੇਖੋਗੇ। ਜਿਨ੍ਹਾਂ ‘ਰਤਨ
ਮਾਲਾ’
ਲਿਖੀ ਵੀ ਹੈ, ਉਥੇ ਵੀ ਸਿਰਲੇਖ ਗੁਰਮੁਖੀ ਅੱਖਰਾਂ ਵਿਚ ਹੈ। ਇਹ ਵੀ ਸਬੂਤ ਇਸ
ਦੇ ਅਸਲੀ ਹੋਣ ਦਾ ਹੈ।“
(ਪੰ: ਕ)
ਦੋ ਅੰਗ੍ਰੇਜ਼ ਵਿਦਵਾਨ,
ਡਾ. ਸੀ.ਐਚ. ਲੋਇਲਿਨ ਅਤੇ ਡਾ,
ਜੇ.ਸੀ. ਆਰਚਰ ਨੇ ਵੀ ਕਰਤਾਰਪੁਰੀ ਬੀੜ ਦੀ ਜਾਂਚ ਕੀਤੀ ਸੀ। ਡਾ. ਸੀ. ਐਚ. ਲ਼ੋਇਲਿਨ
(Dr. C.H. Loelhin)
ਲਿਖਦੇ ਹਨ ਕਿ ੧੯੪੬ ਵਿਚ ਜਦੋਂ ਕਰਤਾਰਪੁਰੀ ਬੀੜ ਬਾਰੇ ਕੋਰਟ ਵਿਚ ਕੇਸ ਚਲਦਾ ਸੀ,
ਉਹਨਾਂ ਨੇ ਡਾ. ਜੇ. ਸੀ. ਆਰਚਰ
(Dr,
J,C, Archer)
ਨਾਲ ਕਰਤਾਰ ਪੁਰ ਜਾ ਕੇ ਬੀੜ ਦੀ ਜਾਂਚ ਕੀਤੀ ਸੀ। ਉਹਨਾਂ ਨੇ ਭਾਈ ਜੋਧ ਸਿੰਘ ਦੇ ਉਹਨਾਂ ਨਾਲ ਹੋਣ
ਦਾ ਜ਼ਿਕਰ ਨਹੀਂ ਕੀਤਾ ਹੈ। ਉਹਨਾਂ ਮੁਤਾਬਿਕ ਬੀੜ ਦੇ ਪਤਰੇ ੧੨ x ੮ ਇੰਚ ਭੂਰੇ ਕਸ਼ਮੀਰੀ ਨਰਮ ਕਾਗਜ਼ ਦੇ ਹਨ ਜਿਹਨਾਂ ਨੂੰ ਨਵੇਂ
ਹਾਸ਼ੀਆਂ ਤੇ ਜੜ ਕੇ ੧੫ x
੧੨ ਇੰਚ ਨਾਪ ਦੇ ਬਣਾਇਆ ਗਿਆ ਹੈ। ਕਰਤਾਰਪੁਰੀ ਬੀੜ ਵਿਚ ਬਹੁਤ ਸਾਰੇ ਪਤਰੇ ਖਾਲੀ ਪਏ ਹਨ ਅਤੇ
ਗੁਰਬਾਣੀ ਵਿਚ ਵੀ ਬਹੁਤ ਥਾਂਵਾਂ ਤੇ ਬਾਣੀ ਮਿਟਾਈ ਅਤੇ ਕੱਟੀ ਹੋਈ ਹੈ। ਬੀੜ ਦੇ ਮੁਢਲੇ ਅਤੇ ਅੰਤਲੇ
ਪੱਤਰਿਆਂ ਉਪਰ ਬਹੁਤ ਕੁੱਝ ਲਿਖਿਆ ਹੋਇਆ ਹੈ।
ਉਪਰ ਦਿੱਤੇ ਹਵਾਲਿਆਂ ਦੇ ਸੰਦਰਭ
ਵਿਚ ਇਹ ਨਿਸ਼ਚਿਤ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਜਿਸ ਬੀੜ ਦੀ ਜਾਂਚ ਕਰਨ ਉਪਰੰਤ ਭਾਈ ਕਾਨ੍ਹ ਸਿੰਘ
ਨਾਭਾ ਨੇ ‘ਪੰਥ
ਸੇਵਕ’ ਵਿਚ ਬੀੜ ਦਾ ਵਿਵਰਣ ਦਿੱਤਾ ਹੈ ਅਤੇ ਜਿਸ ਦੇ
ਆਧਾਰ ਤੇ ਸ. ਜੀ. ਬੀ. ਸਿੰਘ ਨੇ ‘ਪ੍ਰਾਚੀਨ
ਬੀੜਾਂ’ ਪੁਸਤਕ ਲਿਖੀ ਸੀ,
ਉਹ ਬੀੜ ਭਾਈ ਜੋਧ ਸਿੰਘ ਦੀ
ਸਬ-ਕਮੇਟੀ ਨੇ ਨਹੀਂ ਦੇਖੀਂ। ਜਿਸ ਬੀੜ ਦੀ ਜਾਂਚ ਪੜਤਾਲ ਭਾਈ ਜੋਧ ਸਿੰਘ ਦੀ ਸਬ-ਕਮੇਟੀ ਨੇ ਕੀਤੀ
ਉਹ ਭਾਈ ਕਾਨ੍ਹ ਸਿੰਘ ਵੱਲੋਂ ਦੇਖੀ ਬੀੜ ਤੋਂ ਵਖਰੀ ਕਾਪੀ ਸੀ,
ਕਿਉਂਕਿ ਇਹ ਤੇ ਸੰਭਵ ਨਹੀਂ ਕਿ ਦੋ
ਨਿਰਪੱਖ ਵਿਦਵਾਨ ਇਕੋ ਗ੍ਰੰਥ ਦੀ ਜਾਂਚ ਕਰ ਕੇ ਉਸ ਦੀ ਸਮਗਰੀ
(contents)
ਬਾਰੇ ਅਜਿਹੀ ਅਸਹਿਮਤੀ ਪਰਗਟ ਕਰਨ। ਸ. ਜੀ. ਬੀ. ਸਿੰਘ ਨੇ ਵੀ ਜੋ ਸ਼ੰਕੇ ਜ਼ਾਹਰ ਕੀਤੇ ਹਨ ਉਹਨਾਂ ਦੀ
ਵੀ ਕੋਈ ਨਾ ਕੋਈ ਆਧਾਰ ਤੇ ਜ਼ਰੂਰ ਹੋਣਾ ਹੈ। ਇਹ ਤੇ ਸੰਭਵ ਨਹੀਂ ਕਿ ਉਹਨਾਂ ਦੀ ਰਾਏ ਨਿਰਾਧਾਰ ਹੈ।
ਭਾਈ ਜੋਧ ਸਿੰਘ ਨੇ ਤੇ ਖ਼ੁਦ ਲਿਖਿਆ ਹੈ ਕਿ ਉਹਨਾਂ ਕਰਤਾਰਪੁਰ ਐਸਟੇਟ ਦੇ ਕੋਰਟ ਆਫ ਵਾਰਡ ਦੇ
ਮੈਨੇਜਰ ਨੂੰ ਬੇਨਤੀ ਕੀਤੀ ਸੀ, “ਆਪ
ਜੀ ਦੇ ਪਾਸ ਕਈ ਪੁਰਾਤਨ ਬੀੜਾਂ ਹਨ, ਸਾਨੂੰ ਉਸੇ ਬੀੜ ਦੇ ਦਰਸ਼ਨ ਕਰਾਉਣੇ ਜੋ ਅਸਲੀ ਆਦਿ ਬੀੜ ਹੈ।” ਪੁਰਾਤਨ ਬੀੜਾਂ ਵਿਚੋਂ ਕਿਹੜੀ ਬੀੜ
ਨੂੰ ਅਸਲੀ ਆਦਿ ਬੀੜ ਦੱਸਣਾ ਹੈ ਅਤੇ ਕਿਹੜੀ ਬੀੜ ਕਿਸ ਨੂੰ ਦਿਖਾਉਣੀ ਹੈ ਇਸ ਦਾ ਨਿਰਣਾ ਕਰਤਾਰਪੁਰ
ਐਸਟੇਟ ਦੇ ਮੈਨੇਜਰ ਆਪ ਕਰਦੇ ਸਨ,
ਅਤੇ ਉਹਨਾਂ ਦਾ ਨਿਰਨਾ ਅਧਿਕਾਰ
ਪੂਰਨ ਸਮਝਿਆ ਜਾਂਦਾ ਸੀ। ਭਾਈ ਜੋਧ ਸਿੰਘ ਨੇ ਕਰਤਾਰਪੁਰ ਐਸਟੇਟ ਦੇ ਮੈਨੇਜਰ ਵੱਲੋਂ ਚੁਣ ਕੇ ਪੇਸ਼
ਕੀਤੀ ਪੁਰਾਤਨ ਬੀੜ ਨੂੰ ਜਾਂਚਣ ਉਪਰੰਤ ਅਸਲੀ ਆਦਿ ਬੀੜ ਮੰਨ ਲਿਆ ਹੈ। ਕਰਤਾਰਪੁਰੀ ਬੀੜ ਦੇ ਅਸਲੀ
ਹੋਣ ਦਾ ਨਿਰਨਾ ਕਰਤਾਰਪੁਰ ਐਸਟੇਟ ਦੇ ਮੈਨੇਜਰ ਅਤੇ ਭਾਈ ਜੋਧ ਸਿੰਘ ਦੋਨਾਂ ਨੇ ਹੀ ਮਿਲ ਕੇ ਕੀਤਾ
ਹੈ। ਕਰਤਾਰਪੁਰ ਐਸਟੇਟ ਦੇ ਮੈਨੇਜਰ ਨੇ ਭਾਈ ਜੋਧ ਸਿੰਘ
ਦੀ ਕਮੇਟੀ ਦੇ ਇਸ ਕਥਨ, “ਆਪ
ਜੀ ਦੇ ਪਾਸ ਕਈ ਪੁਰਾਤਨ ਬੀੜਾਂ ਹਨ”,
ਬਾਰੇ ਕੋਈ ਪ੍ਰਤਿਕਿਰਿਆ ਨਹੀਂ ਕੀਤੀ।
ਉਸ ਨੇ ਇਹ ਜਾਣਕਾਰੀ ਵੀ ਨਹੀ ਦਿੱਤੀ ਕਿ
ਕਰਤਾਰਪੁਰ ਐਸਟੇਟ ਵਿਚ ਕਿਤਨੀਆਂ ਪੁਰਾਤਨ ਹੱਥ ਲਿਖਤ ਬੀੜਾਂ ਹਨ,
ਉਹ ਬੀੜਾਂ ਕਿਸ ਨੇ,
ਕਦੋਂ ਅਤੇ ਕਿੰਨਾ ਖਰਚਾ ਕਰ ਕੇ
ਲਿਖਵਾਈਆਂ ਸਨ ਅਤੇ ਉਹ ਬੀੜਾਂ ਲਿਖਵਾਉਣ ਦਾ ਕੀ ਮਨੋਰਥ ਸੀ?
ਕਿਉਂਕਿ ਕਰਤਾਰਪੁਰ ਐਸਟੇਟ ਇਕ ਨਿਜੀ
ਨਿਵਾਸ ਸਥਾਨ ਹੈ ਓਥੇ ਬਹੁਤ ਸਾਰੀਆਂ ਪੁਰਾਤਨ ਹੱਥ ਲਿਖਤ ਬੀੜਾਂ ਦਾ ਹੋਣਾ ਵਚਿੱਤਰ ਲਗਦਾ ਹੈ। ਉਸ
ਨੇ ਕਮੇਟੀ ਨੂੰ ਦਿਖਾਈ ਬੀੜ ਦੇ ਅਸਲੀ ਜਾਂ ਨਕਲੀ ਹੋਣ ਬਾਰੇ ਵੀ ਕੋਈ ਰਾਏ ਪਰਗਟ ਨਹੀਂ ਕੀਤੀ।
ਉਸ ਨੇ ਤੇ ਕਮੇਟੀ ਦੇ ਮੈਂਬਰਾਂ ਨੂੰ ਇਹ ਸਪਸ਼ਟ ਕੀਤਾ ਸੀ
ਕਿ ਜੋ ਬੀੜ ਉਸ ਵੇਲੇ ਓਥੇ ਪਰਕਾਸ਼ ਕੀਤੀ ਹੋਈ ਸੀ (੧) ਉਹ ਪੁਰਾਤਨ ਬੀੜ ਪ੍ਰਸਿੱਧ ਹੈ,
(੨) ਉਸ ਬੀੜ ਨਾਲ ਜਗੀਰਾਂ ਹਨ,
ਅਤੇ (੩) ਲੋਕੀ ਦੁਰੋਂ ਦੂਰੋਂ ਉਸ ਬੀੜ ਦੇ ਦਰਸ਼ਨ ਕਰਨ
ਆਉਂਦੇ ਹਨ। ਐਸਟੇਟ ਮੈਨੇਜਰ ਨੇ ਇਹ ਨਹੀਂ ਆਖਿਆ ਕਿ ਪਰਕਾਸ਼ ਕੀਤੀ ਬੀੜ ਹੀ ਉਹ ਬੀੜ ਹੈ ਜਿਸ ਦਾ
ਸੰਕਲਨ ਗੁਰੂ ਅਰਜਨ ਸਾਹਿਬ ਨੇ ਕੀਤਾ ਸੀ ਅਤੇ ਜੋ ਭਾਈ ਗੁਰਦਾਸ ਜੀ ਨੇ ਲਿਖੀ ਸੀ। ਭਾਈ ਜੋਧ ਸਿੰਘ
ਜ਼ਰੂਰ ਉਸ ਬੀੜ ਨੂੰ ਅਸਲੀ ਮੰਨਦੇ ਹਨ। ਜਿਸ ਬੀੜ ਦੀ ਜਾਂਚ ਭਾਈ ਕਾਨ੍ਹ ਸਿੰਘ ਨਾਭਾ ਨੇ ਕੀਤੀ ਸੀ
ਅਤੇ ਜਿਸ ਦੇ ਆਧਾਰ ਤੇ ਸ. ਜੀ. ਬੀ. ਸਿੰਘ ਨੇ “ਪ੍ਰਾਚੀਨ
ਬੀੜਾਂ”
ਪੁਸਤਕ ਲਿਖੀ ਸੀ ਉਹ ਨਿਸ਼ਚਿਤ ਤੌਰ ਤੇ ਉਹ ਬੀੜ ਨਹੀਂ ਸੀ ਜੋ ਭਾਈ ਜੋਧ ਸਿੰਘ ਦੀ ਸਬ-ਕਮੇਟੀ ਨੇ
ਦੇਖੀ। ਕਿਸੇ ਹੱਥ ਲਿਖਤ ਗ੍ਰੰਥ ਦੇ
ਅਸਲੀ ਜਾਂ ਨਕਲੀ ਹੋਣ ਦੀ ਛਾਣ ਬੀਨ ਕਰਨ ਲਈ ਜੋ ਤਕਨੀਕ ਅਤੇ ਮਾਪ ਦੰਡ ਵਿਸ਼ੇਸ਼ਗ ਵਰਤਦੇ ਹਨ ਉਹ ਭਾਈ
ਜੋਧ ਸਿੰਘ ਨੇ ਇਸ ਬੀੜ ਦੀ ਜਾਂਚ ਪੜਤਾਲ ਵਿਚ ਨਹੀਂ ਵਰਤੇ ਅਤੇ ਨਾ ਹੀ ਵਰਤੇ ਜਾ ਸਕਦੇ ਸਨ। ਹੱਥ
ਲਿਖਤ ਨੂੰ ਅਸਲੀ ਸਿੱਧ ਕਰਨ ਲਈ ਉਸ ਦੇ ਲਿਖਾਰੀ ਦੀ ਲਿਖਾਈ ਨੂੰ ਉਸ ਦੀਆਂ ਹੋਰ ਲਿਖਤਾਂ ਦੀ ਲਿਖਾਈ
ਨਾਲ ਮੇਲਣ ਦੀ ਲੋੜ ਹੁੰਦੀ ਹੈ ਅਤੇ ਗ੍ਰੰਥ ਲਈ ਵਰਤੇ ਕਾਗਜ ਦੀ ਆਯੂ ਤਕਨੀਕੀ ਜੰਤਰਾਂ ਰਾਹੀਂ
ਨਿਰਧਾਰਤ ਕਰਨੀ ਪੈਂਦੀ ਹੈ। ਪਰ ਕਰਤਾਰਪੁਰੀ ਬੀੜ ਬਾਰੇ
ਐਸਾ ਕਰਨਾ ਸੰਭਵ ਨਹੀਂ ਹੈ ਕਿਉਂਕਿ ਕਰਤਾਰ ਪੁਰ ਐਸਟੇਟ ਦੇ ਮੈਨੇਜਰ ਇਸ ਦੀ ਆਗਿਆ ਨਹੀਂ ਦਿੰਦੇ। ਉਹ
ਤੇ ਇਸ ਦੀ ਫ਼ੋਟੋ ਕਾਪੀ ਕਰਨ ਦੀ ਵੀ ਆਗਿਆ ਨਹੀਂ ਦਿੰਦੇ। ਨਿਜੀ ਰਹਾਇਸ਼ੀ ਥਾਂ ਵਿਚ ਰੱਖੀ ਹੋਣ ਕਾਰਨ
ਇਸ ਬੀੜ ਨੂੰ ਦੇਖਣ ਅਤੇ ਜਾਂਚਣ ਲਈ ਚੋਣਵੇਂ ਵਿਦਵਾਨਾਂ ਨੂੰ ਹੀ ਕੁੱਝ ਸ਼ਰਤਾਂ ਤੇ ਸੀਮਤ ਸਮੇਂ ਲਈ
ਪ੍ਰਬੰਧਕਾਂ ਦੀ ਨਿਗਰਾਨੀ ਹੇਠ ਜਾਂਚਣ ਪਰਖਣ ਦੀ ਮਨਜ਼ੂਰੀ ਦਿੱਤੀ ਜਾਂਦੀ ਰਹੀ ਹੈ।
ਇਸ ਲਈ ਕਰਤਾਰਪੁਰੀ ਬੀੜ ਦੇ ਅਸਲੀ ਨਕਲੀ ਹੋਣ
ਦਾ ਨਿਰਨਾ ਸ਼ਰਧਾਲੂਆਂ ਦੀ ਸ਼ਰਧਾ ਪਰ ਹੀ ਨਿਰਭਰ ਕਰਦਾ ਹੈ।
ਭਾਈ ਜੋਧ ਸਿੰਘ ਅਨੁਸਾਰ ਉਹਨਾਂ ਵੱਲੋਂ ਤਿਆਰ ਕੀਤੇ ਅਤੇ “ਸ੍ਰੀ
ਕਰਤਾਰਪੁਰੀ ਬੀੜ ਦੇ ਦਰਸ਼ਨ”
ਵਿਚ ਦਿੱਤੇ ਪਤਰਵਾਰ ਵੇਰਵਾ “ਤੋਂ
ਪਾਠਕਾਂ ਨੂੰ ਪੂਰਨ ਨਿਸ਼ਚਾ ਹੋ ਜਾਵੇਗਾ ਕਿ ਇਹੋ ਹੀ ਅਸਲੀ ਬੀੜ ਹੈ ਜੋ ਪੰਚਮ ਪਾਤਸ਼ਾਹ ਨੇ ਤਿਆਰ
ਕਰਵਾਈ।“
ਭਾਈ ਜੋਧ ਸਿੰਘ ਨੇ ਇਹ ਨਹੀਂ ਦੱਸਿਆ ਕਿ ਉਹਨਾਂ ਦੇ ਬਣਾਏ ਪਤਰਵਾਰ ਵੇਰਵੇ ਤੋਂ ਪਾਠਕਾਂ ਨੂੰ ਉਸ
ਬੀੜ ਦੇ ਅਸਲੀ ਪੋਥੀ ਸਾਹਿਬ ਹੋਣ ਦਾ ਨਿਸ਼ਚਾ ਕਿਵੇਂ ਅਤੇ ਕਿਉਂ ਹੋ ਜਾਵੇਗਾ?
ਦਰ ਅਸਲ ਜੋ ਗੁਰੂ ਗ੍ਰੰਥ ਸਾਹਿਬ ਹੁਣ ਪਰਕਾਸ਼ਤ ਹੁੰਦੇ
ਹਨ ਉਹਨਾਂ ਦੀ ਬਾਣੀ ਕਰਤਾਰਪੁਰੀ ਬੀੜ ਵਿਚ ਦਿੱਤੀ ਬਾਣੀ ਨਾਲ ਮਿਲਾ ਅਤੇ ਸੋਧ ਕੇ ਛਾਪੀ ਗਈ ਹੈ। ਇਸ
ਲਈ ਕੋਈ ਵੀ ਵਿਅਕਤੀ ਕਰਤਾਰਪੁਰੀ ਬੀੜ ਵਿਚ ਦਿੱਤੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ
ਮਿਲਦੀ ਜੁਲਦੀ ਪਾ ਕੇ ਯਕੀਨ ਕਰ ਲਵੇਗਾ ਕਿ ਇਹੋ ਅਸਲੀ ਪੋਥੀ ਸਾਹਿਬ ਹੋਵੇਗੀ। ਕਰਤਾਰ ਪੁਰ ਐਸਟੇਟ
ਵਿਚ ਉਪਲੱਭਦ ਹੋਰ ਪੁਰਾਤਨ ਬੀੜਾਂ ਅਤੇ ਉਹਨਾਂ ਦੇ ਮਨੋਰਥ ਬਾਰੇ ਭਾਈ ਜੋਧ ਸਿੰਘ ਜਾਂ ਕਿਸੇ ਹੋਰ
ਵਿਦਵਾਨ ਨੇ ਕੋਈ ਰਾਏ ਪਰਗਟ ਨਹੀਂ ਕੀਤੀ ਹੈ।
”ਸ੍ਰੀ ਕਰਤਾਰਪੁਰੀ ਬੀੜ ਦੇ
ਦਰਸ਼ਨ”
ਵਿਚ ਦਿੱਤੇ ਪਤਰਵਾਰ ਵੇਰਵੇ ਦੇ ਪਹਿਲੇ ਕੁੱਝ ਪੰਨਿਆਂ ਦਾ ਉਤਾਰਾ ਹੇਠ ਦੇ ਰਹੇ ਹਾਂ ਤਾਂ ਜੋ ਭਾਈ
ਜੋਧ ਸਿੰਘ ਦੇ ਕਥਨ ਅਨੁਸਾਰ ਪਾਠਕ ਨਿਸ਼ਚਾ ਕਰ ਸਕਣ ਕਿ “ਇਹੋ ਹੀ
ਅਸਲੀ ਬੀੜ ਹੈ ਜੋ ਪੰਚਮ ਪਾਤਸ਼ਾਹ ਨੇ ਤਿਆਰ ਕਰਵਾਈ”:
”੨੬/੧,
੨੬/੨ ੨੭/੧,
੨੭/੨ ਖਾਲੀ। ੨੮/੧ । ਨੋਟ:- ਇਹ ਪੰਨੇ ਦੇ ਪਹਿਲੋਂ ਪੰਨੇ ਉਤੇ ਪੁਰਾਣਾ ਅੰਕ ੩੮ ਪਿਆ
ਹੈ। ਦੋਹਾਂ ਪੰਨਿਆ ਉਤੇ ਹਲਕੇ ਜੇਹੇ ਸਾਵੇ ਰੰਗ ਦਾ ਕਾਗਜ਼ ਚਪਕਾਇਆ ਹੋਇਆ ਹੈ। ਪਹਲੀ ਸਤਰ ਲਿਖਤ ਦੀ
ਦੋਹਾਂ ਸਫਿਆਂ ਪੁਰ ਚਲੀ ਗਈ ਹੈ। ਬਾਕੀ ੨੮/੧ ਪੁਰ ਹੀ ਹੈ। ਲਿਖਤ ਇਹ ਹੈ। ਇਹ ਲਿਖਤ ਬੀੜ ਦੀ ਲਿਖਤ
ਤੋਂ ਬਹੁਤ ਵਖਰੀ ਹੈ॥
”ਗੁਰੂ ਰਖੇਗੁ ਸ੍ਰਬਤਿ ਸੰਗਤਿ
ਕੋ ਹੁਕਮੁ ਹੈ ਸਾਹਬ ਨਿਰੰਜਨ ਰਾਇ ਦਾ ਜੁ ਦਰਸਨ ਕਰਗੁ ਸੋ ਮੇਰਾ ਕਰਗੁ ਰਾਇ ਜੀ ਜੋ ਮਨਗੁ ਸੋ ਅਸਾਨੁ
ਮਨਗੁ,
ਮਨਗੁ ਸੋ ਨਿਹਾਲੁ ਹੋਗੁ ਗੁਰੂ ਉਨਾਂ ਦੇ ਸਭ ਕੰਮ ਰਾਸ ਕਰਗੁ ਰਾਇ ਜੀ ਜੁ ਕੁਛੁ ਹੁਕਮੁ ਕਰੇਗਾ ਸੋ
ਸ੍ਰਬਤਿ ਸੰਗਤ ਮੇਰਾ ਹੁਕਮ ਕਰ ਕੈ ਮੰਨਣਾ ਰਾਇ ਜੀ ਦੀ ਸੇਵਾ ਕਰਗੁ ਸੋ ਮੇਰੀ ਕਰਗੁ ਕਰਤਾਰਪੁਰ
ਹਰਗੋਬਿੰਦਪੁਰ ਸੰਗਤ ਸਾਹਬ ਨਿਰੰਜਨ ਰਾਇ ਨੋ ਸਭ ਕੁਛ ਦੇਤਾ ਏਸ ਦਾ ਸਰੀਕ ਕੋਈ ਨਹੀ ਮੇਰਾ ਵਾਰਸ ਰਾਇ
ਜੀ ਹੈ ਹੋਰ ਕੋਈ ਦਾਵਾ ਕਰੈ ਸੋ ਮਾਰਿਆ ਜਾਏ ਅਰ ਮੇਰੇ ਤੇਰੇ ਵਿਚ ਝੂਠਾ ਹੋਵੇਗੁ”
। ਨੋਟ:- ਇਹ ਵਸੀਅਤ ਸ੍ਰੀ ਭਾਵ ਸਿੰਘ ਜੀ ਨੇ ਜੋ ਚੇਤ ਸੁਦੀ ੧੧
ਸੰਮਤ ੧੭੪੮ ਵਿਚ ਕਾਲ-ਵਸ ਹੋਏ ਦੀ ਕੀਤੀ ਮਲੂਮ ਹੁੰਦੀ ਹੈ। ਉਨ੍ਹਾਂ ਮਗਰੋਂ ਬਾਬਾ ਧੀਰ ਮਲ ਜੀ ਦੀ
ਗੱਦੀ ਤੇ ਸ੍ਰੀ ਨਿਰੰਜਨ ਰਾਇ ਜੀ ਬੈਠੇ ਸਨ॥
੨੯/੧. ਇਸ ਸਫੇ ਤੇ ਮੂਲ ਮੰਤ੍ਰ ਦਰਜ ਹੈ। ਸਫਾ ਬਹੁਤ ਸਜਾਇਆ ਹੋਇਆ ਹੈ।
ਇਹ ਪੰਜਵੇਂ ਮਹਲੇ ਦਾ ਨੀਸਾਣੁ ਦਸਿਆ ਜਾਂਦਾ ਹੈ। ਉਨ੍ਹਾਂ ਦੀ ਆਪਣੀ ਲਿਖਤ।
ਨੋਟ:- ਇਸ ਤੋਂ ਅਗੇ ਪਤ੍ਰਾ ੪੧ ਹੇ। ਵਿਚਲੇ ਪਤਰੇ ਨਹੀਂ ਹਨ। ਅੰਕ ਦਾ
“੪”
ਤੀਏ ਤੋਂ ਕੱਟ ਕੇ ਬਣਾਇਆ ਗਿਆ ਹੈ। ਇਹ ਪਤਰੇ ਜਦੋਂ ਹਾਸ਼ੀਏ ਤੇ ਕਾਗਜ਼ ਲਾਏ ਗਏ ਹਨ ਉਦੋਂ ਕਢੇ ਜਾਪਦੇ
ਹਨ। ਨਵੇਂ ਸਫਿਆਂ ਦੇ ਹੇਠਾਂ ਪੁਰਾਣੇ ਸਫੇ ਹੇਠਾਂ ਟਾਰਚ ਰਖ ਕੇ ਕਿਤੇ ਕਿਤੇ ਪੜ੍ਹ ਸਕੀਦਾ ਹੈ॥
੪੧/੨ ਤੋਂ ੪੫/੨ ਖਾਲੀ
।ਨੋਟ:- ਤਤਕਰੇ ਦੇ ਸ਼ੁਰੂ ਵਿਚ ਜਾਂ ਅੰਤ ਵਿਚ ਜਾਂ ਬੀੜ ਵਿਚ
ਕਿਸੇ ਹੋਰ ਥਾਂ ਇਹ ਕਿਤੇ ਨਹੀਂ ਲਿਖਿਆ ਹੋਇਆ “ਗੁਰੂ
ਬਾਬੇ ਦੇ ਪਤਰੇ ਸਾਰੇ ੯੭੪”॥
੪੫/੨ ।ਨੋਟ:- ਇਸ ਸਫੇ ਉਤੇ ‘ਜਪੁ’
ਅਰੰਭ ਹੁੰਦਾ ਹੈ। ਮੂਲ ਮੰਤ੍ਰ ਤੇ ਪਹਲਾ ਸਲੋਕ ਸਜਾ ਕੇ
ਲਿਖੇ ਹੋਏ ਹਨ। ਤਤਕਰੇ ਵਿਚ ਜਪੁਜੀ ਦਾ ਅੰਕ ੪੬ ਹੈ। ਇਹ ਅੰਕ ਪੁਰਾਣਾ ਸੰਚੀ ਦਾ ਸੀ ਜੋ ਭੁਲ ਕੇ
ਪਤ੍ਰਾ ਅੰਕ ਦੀ ਥਾਂ ਦਿੱਤਾ ਗਇਆ ਜਾਪਦਾ ਹੈ। ਅੱਠ ਅੱਠ ਪਤ੍ਰਿਆਂ ਦੀਆਂ ਸੰਚੀਆਂ ਬਣਾ ਕੇ ਰਖ
ਦਿਤੀਆਂ ਗਈਆਂ। ਸੰਚੀ ਦਾ ਪਤ੍ਰਾ ਉਲਟਣ ਤੇ ਜੋ ਅੰਕ ਦਿੱਤਾ ਗਇਆ ਸੀ ਉਹ ਯਾਦਾਸ਼ਤ ਲਈ ਠੁਪੀ ਹੋਈ
ਸੰਚੀ ਦੇ ਪਹਲੇ ਉਤਲੇ ਪੰਨੇ ਪੁਰ ਦਿੱਤਾ ਗਇਆ ਤਾਂ ਜੋ ਪਤਾ ਲਗ ਜਾਵੇ ਕਿ ਇਹ ਕਿਹੜੀ ਸੰਚੀ ਹੈ॥”
ਭਾਈ ਜੋਧ ਸਿੰਘ ਦੇ ਉਪਰ ਦਿਤੇ ਪਤਰਵਾਰ ਵੇਰਵੇ ਦੀ ਵੰਨਗੀ ਤੋਂ ਪਾਠਕ
ਅੰਦਾਜ਼ਾ ਲਾ ਲੈਣ ਕਿ ਇਹ ਬੀੜ ਅਸਲੀ ਹੈ ਜਾਂ ਨਕਲੀ। ਗੁਰੂ ਗ੍ਰੰਥ ਸਾਹਿਬ ਵਿਚ “ਧੁਰ
ਕੀ ਬਾਣੀ”
ਨੂੰ ਹੀ ਗੁਰਬਾਣੀ ਮੰਨਿਆ ਗਿਆ ਹੈ ਵਸੀਅਤਾਂ ਨੂੰ ਨਹੀਂ। ਜਿਸ ਬੀੜ ਵਿਚ ਕਿਸੇ ਸੰਪਤੀ ਦੀ ਵਸੀਅਤ
ਦਰਜ ਹੋਵੇ, ਪੁਰਾਣੀਆਂ ਲਿਖਤਾਂ ਮਿਟਾ ਕੇ ਉਸ ਦੇ ਉਪਰ
ਲਿਖਿਆ ਹੋਵੇ ਅਤੇ ਜਿਸ ਵਿਚ ਗਲਤ ਮਲਤ ਅੰਕ ਹੋਣ ਉਸ ਨੂੰ “ਅਸਲੀ
ਬੀੜ ਹੈ ਜੋ ਪੰਚਮ ਪਾਤਸ਼ਾਹ ਨੇ ਤਿਆਰ ਕਰਵਾਈ।“
ਕਿਵੇਂ ਮੰਨਿਆ ਜਾ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ
ਦਰਜ ਹੋਣ ਯੋਗ ਬਾਣੀ ਦੀ ਪਰਖ ਲਈ ਤੇ ਗੁਰਬਾਣੀ ਨੇ ਕਸੌਟੀ ਵੀ ਨਿਰਧਾਰਤ ਕੀਤੀ ਹੋਈ ਹੈ:
“ਜੈਸੀ
ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥“(ਪੰ:
੭੨੨); “ਸਤਿਗੁਰੂ
ਬਿਨਾ ਹੋਰ ਕਚੀ ਹੈ ਬਾਣੀ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥ ਕਹਦੇ ਕਚੇ ਸੁਣਦੇ ਕਚੇ
ਕਚੀ ਆਖਿ ਵਖਾਣੀ॥ ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ॥ ਚਿਤੁ ਜਿਨ ਕਾ ਹਿਰਿ ਲਇਆ ਮਾਇਆ
ਬੋਲਨਿ ਪਏ ਰਵਾਨੀ॥ ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥“
(ਪੰ: ੯੨੦); ਪਵਿਤਰ ਗ੍ਰੰਥ ਵਿਚ ਵਸੀਅਤ ਦਰਜ ਕਰਣ ਵਾਲਿਆਂ ਲਈ ਤੇ
ਗੁਰਬਾਣੀ ਇਹ ਫਰਮਾਨ ਕਰਦੀ ਹੈ:
“ਹਿਰਦੈ
ਜਿਨ ਕੈ ਕਪਟੁ ਬਾਹਰਹੁ ਸੰਤ ਕਹਾਹਿ॥ ਤ੍ਰਿਸਨਾ ਮੂਲਿ ਨ ਚੁਕਈ ਅੰਤਿ ਗਏ ਪਛੁਤਾਹਿ॥“
(ਪੰ: ੪੯੧); “ਜਿਨ
ਕੈ ਹਿਰਦੈ ਮੈਲੁ ਕਪਟੁ ਹੈ ਬਾਹਰ ਧੋਵਾਇਆ॥ ਕੂੜੁ ਕਪਟੁ ਕਮਾਵਦੇ ਕੂੜੁ ਪਰਗਟੀ ਆਇਆ॥ ਅੰਦਰਿ ਹੋਇ ਸੁ
ਨਿਕਲੈ ਨਹ ਛਪੈ ਛਪਾਇਆ॥ ਕੂੜੈ ਲਾਲਚਿ ਲਗਿਆ ਫਿਰਿ ਜੂਨੀ ਪਾਇਆ॥“
(ਪੰ: ੧੨੪੩)।
ਭਾਈ ਜੋਧ ਸਿੰਘ ਰਾਗਮਾਲਾ ਦੇ ਵਿਸ਼ੇ ਤੇ ਕਮੇਟੀ ਦੀ ਰਿਪੋਰਟ ਬਾਰੇ ਲਿਖਦੇ
ਹਨ: “ਰਪੋਟ
ਤੋਂ ਸਿੱਟਾ ਇਹ ਨਿਕਲਦਾ ਹੈ ਕਿ ਰਾਗਮਾਲਾ ਜਿਸ ਵੇਲੇ ਬੀੜ ਸਮਾਪਤ ਹੋਈ ਓਦੋਂ ਨਾਲ ਹੀ ਲਿਖੀ ਗਈ।
ਲਿਖਾਰੀ ਰਾਗਮਾਲਾ ਦਾ ਵੀ ਉਹੋ ਹੈ ਜਿਸ ਦੇ ਹਥੋਂ ਬੀੜ ਲਿਖਾਈ ਗਈ”।
ਕਮੇਟੀ ਦੀ ਰਪੋਟ ਅਨੁਸਾਰ ਰਾਗਮਾਲਾ ਗੁਰਬਾਣੀ ਹੈ। ਪਰ
ਰਾਗਮਾਲਾ ਨਾ ਤੇ ਕਿਸੇ ਗੁਰੂ ਸਾਹਿਬ, ਭਗਤ ਜਾਂ ਸਿੱਖ ਸੇਵਕ ਦੀ ਰਚਨਾ ਹੈ ਅਤੇ ਨਾ ਹੀ ਇਹ ਗੁਰੂ ਗ੍ਰੰਥ
ਸਾਹਿਬ ਦੇ ਰਾਗਾਂ ਦਾ ਤਤਕਰਾ ਹੈ। ਇਹ ਤੇ ਕਵੀ ਆਲਮ ਦੀ ਰੁਮਾਂਸਕ ਰਚਨਾ ਦਾ ਭਾਗ ਹੈ।
ਜੇਕਰ ਬੀੜ ਅਤੇ ਰਾਗਮਾਲਾ ਦਾ ਲਿਖਾਰੀ ਇਕੋ
ਹੀ ਹੈ ਤਾਂ ਤੇ ਦੋ ਹੀ ਸੰਭਾਵਨਾਵਾਂ ਬਣਦੀਆਂ ਹਨ: (੧) ਗੁਰੂ ਅਰਜਨ ਸਾਹਿਬ ਨੇ ਕਵੀ ਆਲਮ ਦੀ
ਰੋਮਾਂਚਕ ਰਚਨਾ ਨੂੰ ਰਾਗਮਾਲਾ ਦਾ ਨਾਂ ਦੇ ਕੇ ਗੁਰਬਾਣੀ ਦਾ ਦਰਜਾ ਪਰਦਾਨ ਕੀਤਾ ਹੈ,
ਜਾਂ (੨) ਇਹ ਬੀੜ ਗੁਰੂ ਅਰਜਨ
ਸਾਹਿਬ ਦੀ ਸੰਕਲਨ ਕੀਤੀ ਅਤੇ ਭਾਈ ਗੁਰਦਾਸ ਦੀ ਲਿਖੀ ਪੋਥੀ ਸਾਹਿਬ ਨਹੀਂ ਹੈ। ਇਹਨਾਂ ਦੋਨਾਂ ਵਿਚੋਂ
ਕਿਹੜੀ ਸੰਭਾਵਨਾ ਸਹੀ ਹੈ ਇਸ ਦਾ ਨਿਰਨਾ ਤੇ ਪਾਠਕ ਖ਼ੁਦ ਕਰ ਸਕਦੇ ਹਨ।
ਪੋਥੀ ਸਾਹਿਬ ਦੇ ਇਤਹਾਸ ਵਿਚ ਆਉਂਦਾ
ਹੈ ਕਿ ਗੁਰੂ ਅਰਜਨ ਸਾਹਿਬ ਨੇ ਕਈ ਪ੍ਰਸਿੱਧ ਸੂਫੀ ਕਵੀਆਂ ਦੀਆਂ ਸੂਫ਼ੀਆਨਾ ਰਚਨਾਵਾਂ ਨੂੰ ਪੋਥੀ
ਸਾਹਿਬ ਵਿਚ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਫਿਰ ਕਵੀ ਆਲਮ ਦੀ ਰੁਮਾਂਸਵਾਦੀ ਰਚਨਾ ਵਿਚ ਐਸਾ
ਕੀ ਗੁਣ ਸੀ ਜੋ ਗੁਰੂ ਸਾਹਿਬ ਨੇ ਉਸ ਨੂੰ ਅਧਿਆਤਮਿਕ ਬਾਣੀ ਦਾ ਦਰਜਾ ਦੇ ਕੇ ਪੋਥੀ ਸਾਹਿਬ ਵਿਚ ਦਰਜ
ਕਰਨ ਲਈ ਪਰਵਾਨ ਕਰ ਲਿਆ? ਇਸ ਪ੍ਰਸ਼ਨ ਦਾ ਉਤਰ ਭਾਈ ਜੋਧ ਸਿੰਘ ਦੀ
ਪੁਸਤਕ ਵਿਚ ਨਹੀਂ ਹੈ।
ਇਕ ਹੋਰ ਉਲਝਣ ਹੈ ਜਿਸ ਬਾਰੇ ਸਪੱਸ਼ਟਤਾ ਨਹੀਂ ਹੈ। ਸ. ਜੀ. ਬੀ. ਸਿੰਘ ਨੇ
ਕਰਤਾਰਪੁਰੀ ਬੀੜ ਵਿਚ ਦਿੱਤੇ ਚਲਿੱਤ੍ਰ ਬਾਰੇ ਲਿਖਿਆ ਹੈ,
“’ਜੋਤੀ ਜੋਤਿ ਸਮਾਉਣੇ ਕਾ ਚਲਿਤ੍ਰ’
ਪ੍ਰਤੀਕ ਹੇਠਾਂ ਜੋ ਸੰਮਤ ਦਿੱਤੇ ਗਏ ਹਨ ਉਹ ਪੰਜਵੀਂ ਪਾਤਸ਼ਾਹੀ ਤੀਕ ਤਾਂ ਭਾਈ ਗੁਰਦਾਸ ਜੀ ਨੇ ਆਪ
ਲਿਖੇ। ਪਰੰਤੂ ਬਾਬਾ ਗੁਰਦਿੱਤਾ ਜੀ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋਤੀ ਜੋਤਿ ਸਮਾਉਣ ਦਾ
ਸੰਮਤ ਅਤੇ ਤਿਥਿ ਅਠਵੀਂ ਪਾਤਸ਼ਾਹੀ ਦੇ ਹਥੋਂ ਚੜ੍ਹੇ। ਪੁਰਾਣੀਆਂ ਬੀੜਾਂ ਜੋ ਨਕਲ ਹੋਈਆਂ ਉਹਨਾਂ ਵਿਚ
ਟਿੱਪਣੀ
(Colophone)
ਨਾਲ ਲਿਖੀ ਹੈ “ਮਹਲਾ ੮
ਅਠਵੇਂ ਜੀ ਕਾ ਨਕਲ ਹੈ, ਖਾਸ ਕਲਮ ਆਪਣੀ ਹਥੀਂ ਲਿਖਿਆ ਕਰਤੈ ਪੁਰਖੁ”।
ਜੇਕਰ ਅਠਵੇਂ ਪਾਤਸ਼ਾਹ ਨੇ ਬਾਬਾ ਗੁਰਦਿੱਤਾ ਜੀ ਅਤੇ
ਗੁਰੂ ਹਰਗੋਬਿੰਦ ਸਾਹਿਬ ਦੇ ਜੋਤੀ ਜੋਤਿ ਸਮਾਉਣ ਦੋ ਸੰਮਤ ਅਤੇ ਤਿਥੀਆਂ ਬੀੜ ਵਿਚ ਆਪ ਚੜ੍ਹਾਈਆਂ ਸਨ
ਜਿਵੇਂ ਕਿ ਪੁਰਾਣੀਆਂ ਨਕਲ ਹੋਈਆਂ ਬੀੜਾਂ ਵਿਚ ਲਿਖਿਆ ਮਿਲਦਾ ਹੈ ਤਾਂ ਉਹ ਕਿਹੜੀ ਬੀੜ ਹੋਵੇਗੀ ਜਿਸ
ਵਿਚ ਅੱਠਵੇਂ ਪਾਤਸ਼ਾਹ ਨੇ ਇਹ ਤਾਰੀਖਾਂ ਆਪ ਚੜ੍ਹਾਈਆਂ ਹੋਣਗੀਆਂ?
ਕਿਉਂਕਿ ਪੋਥੀ ਸਾਹਿਬ ਤੇ ਧੀਰ ਮਲ ਦੇ ਕਬਜ਼ੇ ਵਿਚ ਦੱਸੀ
ਜਾਂਦੀ ਹੈ ਅਤੇ ਧੀਰ ਮਲ ਅੱਠਵੇਂ ਪਾਤਸ਼ਾਹ ਦਾ ਵਿਰੋਧੀ ਸੀ। ਭਾਈ ਜੋਧ ਸਿੰਘ ਨੇ ਆਪਣੀ ਪੁਸਤਕ ਵਿਚ
ਚਲਿਤ੍ਰ ਜੋਤੀ ਜੋਤਿ ਸਮਾਵਣ ਦਾ ਉਤਾਰਾ ਦਿੱਤਾ ਹੈ ਅਤੇ ਲਿਖਿਆ ਹੈ ਕਿ ਹੇਠ ਦਿੱਤੇ ਚਲਿਤ੍ਰ ਦੀ
ਲਿਖਤ ਅਤੇ ਅੱਖਰ ਹੋਰ ਹਨ ਪਰ ਇਹ ਨਹੀਂ ਦੱਸਿਆ ਕਿ ਇਸ ਦਾ ਲਿਖਾਰੀ ਕੌਣ ਹੈ। ਉਤਾਰਾ ਇਸ ਪਰਕਾਰ ਹੈ:
“ਸੰਮਤ
੧੬੯੫ ਚੇਤ ਸੁਦੀ ੧੦ ਸ੍ਰੀ ਗੁਰੂ ਬਾਬਾ ਜੀ ਸਮਾਣੇ ਕੀਰਤਪੁਰ। ਸੰਮਤ ੧੭੦੨ ਚੇਤ ਸੁਦੀ ੫ ਆਇਤਵਾਰ
ਨਾਉ ਘੜੀਆਂ ਰਾਤ ਜਾਂਦੀ ਸੀ। ਸਤਿਗੁਰੂ ਕਾਰਣ ਕਰਣ ਸਮਰਥ ਕਰਤਾ ਪੁਰਖੁ ਨਿਰੰਕਾਰ ਨਿਰਵੈਰ ਅਕਾਲ
ਮੂਰਤਿ ਕਰਤਾ ਪੁਰਖੁ ਸ੍ਰੀ ਹਰਿ ਗੋਬਿੰਦ ਜੀ ਸਮਾਣੇ ਕੀਰਤਪੁਰ ਦੇ ਹੇਠ ਥਾਪਲ ਪਾਤਾਲ ਗੜ੍ਹ ਨਾਉ ਥਾ
ਕੋਠੇ ਵਿਚਿ ਪੰਜ ਦਿਹੁੰ ਸਾਂਗ ਹੋਆ। ਰਾਤਿ ਆਵਦੀ ਸਮਾਣਾ। ਨਦੀ ਉਤੇ ਦਾਗ ਦਿਤਾ ਰਾਜ ਕਲੂਹਰ ਦੇ
ਵਿਚਿ ਅਗੈ ਜੋ ਗੁਰੂ ਭਾਵੇਗਾ ਸੋ ਹੋਵੇਗਾ ਤਾ ਕੋਈ ਜੀਵੇਗਾ ਸੋ ਕੋਈ ਲਿਖੈਗਾ। ਗੁਰੂ ਕੀ ਗਲ ਗੁਰੂ ਜਾਣੈ।“
(ਪੰ: ੪੫)। ਸ. ਜੀ.ਬੀ. ਸਿੰਘ ਨੇ ਇਹ ਜਾਣਕਾਰੀ ਦਿੱਤੀ ਹੈ ਕਿ “ਪੁਰਾਣੀਆਂ ਬੀੜਾਂ ਜੋ ਨਕਲ ਹੋਈਆਂ
ਉਹਨਾਂ ਵਿਚ ਟਿਪਣੀ
(Colophone)
ਨਾਲ ਲਿਖੀ ਹੈ “ਮਹਲਾ ੮
ਅਠਵੇਂ ਜੀ ਕਾ ਨਕਲ ਹੈ, ਖਾਸ ਕਲਮ ਆਪਣੀ ਹਥੀਂ ਲਿਖਿਆ ਕਰਤੈ ਪੁਰਖੁ”।
ਇਹ ਤੱਥ ਕਰਤਰਪੁਰੀ ਬੀੜ ਦੀ ਵਾਸਤਵਿਕਤਾ ਤੇ ਪ੍ਰਸ਼ਨ
ਚਿੰਨ੍ਹ ਲਾ ਦਿੰਦਾ ਹੈ।
ਸ. ਦਲਜੀਤ ਸਿੰਘ ਨੇ ਵੀ ਕਰਤਰਪੁਰੀ ਬੀੜ ਦੀ ਜਾਂਚ ਪੜਤਾਲ ਕੀਤੀ ਹੈ। ਉਸ ਨੇ
“
Authenticity of Kartarpuri Bir” ਸ਼ੀਰਸ਼ਕ
ਹੇਠ ਅਕਾਦਮਿਕ ਪੱਧਰ ਦਾ ਲੰਮਾ ਲੇਖ ਮੈਕਲੋਡ (McLeod)
ਦੀ ਲਿਖਤ ਦੀ ਆਲੋਚਨਾ ਕਰਨ ਅਤੇ ਕਰਤਾਰਪੁਰੀ ਬੀੜ ਨੂੰ ਭਾਈ ਗੁਰਦਾਸ ਜੀ ਦੀ ਲਿਖੀ ਪੋਥੀ ਸਾਹਿਬ
ਸਿੱਧ ਕਰਨ ਦਾ ਤਰਕ ਪੇਸ਼ ਕੀਤਾ ਹੈ। ਉਸ ਨੇ ਪੋਥੀ
ਸਾਹਿਬ ਨੂੰ ਲਿਖਣ ਸਮੇਂ ਜੋ ਵਿਉਂਤ ਗੁਰੂ ਅਰਜਨ ਸਾਹਿਬ ਨੇ ਬਣਾਈ ਹੋਵੇਗੀ ਅਤੇ ਜਿਸ ਪਰਕਾਰ ਇਸ ਨੂੰ
ਭਾਈ ਗੁਰਦਾਸ ਨੇ ਲਿਖਿਆ ਹੋਵੇਗਾ ਉਸ ਦਾ ਵਿਸਤ੍ਰਤ ਵਰਨਣ ਕੀਤਾ ਹੈ। ਉਸ ਅਨੁਸਾਰ ਬੀੜ ਵਿਚ ਖਾਲੀ
ਵਰਕੇ,
ਲਿਖਤਾਂ ਨੂੰ ਮੇਟਣਾ ਉਹਨਾਂ ਉਪਰ ਲਿਖਣਾ, ਲਿਖਤਾਂ ਦੀ ਕੱਟ ਵੱਢ ਅਤੇ ਸੁਧਾਈ ਕਰਨੀ,
ਗਿਣਤੀ ਵਿਚ ਗਲਤੀਆਂ,
ਹੋਰ ਤਰੁੱਟੀਆਂ ਅਤੇ ਅਸੰਗਤੀਆਂ ਹੀ ਬੀੜ ਦੇ ਅਸਲੀ ਹੋਣ
ਦਾ ਪਰਮਾਣ ਹਨ, ਕਿਉਂਕਿ ਹੋਰ ਕਿਸੇ ਬੀੜ ਵਿਚ ਅਜਿਹੇ ਘਾਟੇ ਅਤੇ ਅਸੰਗਤੀਆਂ ਉਸ
ਨੇ ਨਹੀਂ ਦੇਖੀਆਂ ਹਨ। ਉਸ ਦੇ
ਲੇਖ ਤੋਂ ਤਾਂ ਇਹ ਪਰਭਾਵ ਪੈਂਦਾ ਹੈ ਕਿ ਉਸ ਅਨੁਸਾਰ ਗੁਰੂ ਅਰਜਨ ਸਾਹਿਬ ਲਈ ਅਜਿਹੀਆਂ ਗਲਤੀਆਂ
ਕਰਨੀਆਂ ਸੁਭਾਵਕ ਸਨ। ਉਸ ਦਾ ਇਹ ਸਿਧਾਂਤ
(Theory)
ਕਿ ਕਰਤਾਰਪੁਰੀ ਬੀੜ ਦੀਆਂ ਤਰੁੱਟੀਆਂ ਹੀ ਬੀੜ ਦੇ ਮੌਲਕ ਹੋਣ ਦੇ ਪਰਮਾਣ ਹਨ ਬਹੁਤ ਅਨੋਖਾ ਹੈ,
ਅਤੇ ਪੋਥੀ ਸਾਹਿਬ ਦੇ ਲਿਖਣ ਦੀ
ਵਿਉਂਤ ਦਾ ਅਨੁਮਾਨ ਕਾਫੀ ਦਿਲਚਸਪ। ਉਸ ਨੇ ਕਰਤਾਰਪੁਰੀ ਬੀੜ ਨੂੰ ਮੌਲਕ ਸਿੱਧ ਕਰਨ ਵਾਸਤੇ ਗੁਰੂ
ਅਰਜਨ ਸਾਹਿਬ ਦੀ ਸਖਸ਼ੀਅਤ ਨੂੰ ਦਾਗੀ ਕਰਨ ਵਿਚ ਵੀ ਕੋਈ ਝਿਜਕ ਮਹਿਸੂਸ ਨਹੀਂ ਕੀਤੀ।
ਪਰ ਇਸ ਬਾਰੇ ਗੁਰਬਾਣੀ ਦਾ ਨਿਰਨਾ ਬਹੁਤ ਸਪਸ਼ਟ ਹੈ। ਗੁਰਬਾਣੀ ਦਾ ਫਰਮਾਨ ਹੈ:
“ਭੁਲਣ
ਅੰਦਰਿ ਸਭੁਕੋ ਅਭੁਲੁ ਗੁਰੂ ਕਰਤਾਰੁ॥“
(ਪੰ: ੬੧)। ਭੁੱਲਾਂ ਗੁਰੂ ਨਹੀਂ ਸਾਧਾਰਣ ਲੇਖਕ ਕਰਦੇ
ਹਨ।
ਪੋਥੀ ਸਾਹਿਬ ਦੇ ਇਤਹਾਸ ਵਿਚ ਇਕ ਐਸੀ ਘਟਨਾ ਵੀ ਵਾਪਰੀ ਸੀ ਜਿਸ ਨੇ ਪੋਥੀ ਸਾਹਿਬ ਦਾ ਭਵਿੱਖ
ਧੁੰਦਲਾ ਕਰ ਕੇ ਕਈ ਪਰਕਾਰ ਦੀਆਂ ਕਿਆਸ ਆਰਾਈਆਂ ਨੂੰ ਜਨਮ ਦਿੱਤਾ ਸੀ। ਸ. ਦਲਜੀਤ ਸਿੰਘ ਆਪਣੇ ਲੇਖ
ਵਿਚ ਉਸ ਘਟਨਾ ਦਾ ਵਰਨਣ ਤੇ ਕਰਦੇ ਹਨ ਪਰ ਉਸ ਤੋਂ ਕੋਈ ਤਸੱਲੀ ਬਖ਼ਸ਼ ਅਤੇ ਮੰਨਣਯੋਗ ਸਿੱਟਾ ਨਹੀਂ
ਕੱਢ ਸਕੇ। ਦੱਸਿਆ ਜਾਂਦਾ ਹੈ ਕਿ ਸੀਂਹੇ ਮਸੰਦ ਦੇ ਗੁਰੂ ਤੇਗ ਬਹਾਦਰ ਸਾਹਿਬ ਤੇ ਜਾਨ ਲੇਵਾ ਹਮਲੇ
ਕਰਨ ਤੇ ਗੁਰੂ ਸਾਹਿਬ ਦੇ ਸੇਵਕਾਂ ਨੇ ਧੀਰ ਮਲ ਦਾ ਘਰ ਲੁੱਟ ਕੇ ਪੋਥੀ ਸਾਹਿਬ ਲੈ ਆਂਦੀ ਸੀ ਅਤੇ
ਗੁਰੂ ਸਾਹਿਬ ਨੇ ਆਪਣੇ ਸੇਵਕਾਂ ਨੂੰ ਪੋਥੀ ਸਾਹਿਬ ਧੀਰ ਮਲ ਨੂੰ ਵਾਪਸ ਕਰਨ ਦੇ ਆਦੇਸ਼ ਦਿੱਤੇ ਸਨ।
ਰਵਾਇਤ ਕਹਿੰਦੀ ਹੈ ਕਿ ਗੁਰੂ ਸਾਹਿਬ ਦੇ ਸੇਵਕਾਂ ਨੇ ਪੋਥੀ ਸਾਹਿਬ ਦਰਿਆ ਵਿਚ ਦੱਬ ਦਿੱਤੀ ਸੀ ਅਤੇ
ਧੀਰ ਮਲ ਨੂੰ ਪੋਥੀ ਸਾਹਿਬ ਦਰਿਆ ਵਿਚੋਂ ਕੱਢ ਕੇ ਲੈ ਜਾਣ ਦਾ ਸੁਨੇਹਾ ਭੇਜ ਦਿੱਤਾ ਸੀ। ਫਿਰ
ਚਮਤਕਾਰ ਇਹ ਵੀ ਹੋਇਆ ਦੱਸਿਆ ਜਾਂਦਾ ਹੈ ਕਿ ਧੀਰ ਮਲ ਨੂੰ ਪੋਥੀ ਸਾਹਿਬ ਬਿਨਾ ਕਿਸੇ ਨੁਕਸਾਨ ਜਾਂ
ਦਾਗ਼ ਦੇ ਦਰਿਆ ਵਿਚੋਂ ਸਹੀ ਸਲਾਮਤ ਮਿਲ ਗਈ ਸੀ। ਇਸ ਰਵਾਇਤ ਵਿਚੋਂ ਭਰੋਸੇ ਯੋਗ ਇਤਿਹਾਸਕ ਤੱਥ
ਲੱਭਣੇ ਤੇ ਸੰਭਵ ਨਹੀਂ ਹਨ ਪਰ ਇਹ ਨਿਸ਼ਚਿਤ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਉਹ ਘਟਨਾ ਪੋਥੀ ਸਾਹਿਬ
ਦੇ ਅੰਤ ਅਤੇ ਕਰਤਾਰਪੁਰੀ ਬੀੜ ਦੇ ਉਗਮਣ ਦੀ ਗਾਥਾ ਹੈ। ਕਰਤਾਰਪੁਰੀ ਬੀੜ ਵਿਚ ਇਹ ਵੀ ਦਰਜ ਹੈ
ਕਿ “੧੮੧੪
- ਕਰਤਾਰ ਪੁਰ ਮੇਂ ਆਗ ਲਗੀ”।
ਕਈ ਵਿਦਵਾਨਾਂ ਦਾ ਇਹ ਵੀ ਵਿਸ਼ਵਾਸ ਹੈ ਕਿ ਉਸ ਅੱਗ ਵਿਚ
ਪੋਥੀ ਸਾਹਿਬ ਸੜ ਕੇ ਸੁਆਹ ਹੋ ਗਈ ਸੀ।
ਗੁਰੂ ਗੋਬਿੰਦ ਸਿੰਘ ਜੀ ਦੇ ਸੰਪੂਰਨ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਕਰਨ
ਨਾਲ ਕਰਤਾਰਪੁਰੀ ਬੀੜ ਦੀ ਸਿੱਖ ਜਗਤ ਵਿਚ ਕੇਵਲ ਇਤਿਹਾਸਕ ਮਹੱਤਤਾ ਹੀ ਰਹਿ ਗਈ ਸੀ। ਪਰ ਧੀਰ ਮਲ
ਅਤੇ ਉਸ ਦੇ ਵੰਸ਼ਜਾਂ ਲਈ ਪੋਥੀ ਸਾਹਿਬ ਦੀ ਮਲਕੀਅਤ ਦੀ ਬਹੁਤ ਮਹੱਤਤਾ ਸੀ ਕਿਉਂਕਿ ਪੋਥੀ ਸਾਹਿਬ ਦੀ
ਮਾਲਕੀ ਹੋਣ ਤੇ ਹੀ ਉਹ ਆਪਣੇ ਆਪ ਨੂੰ ਗੁਰ ਗੱਦੀ ਦੇ ਦਾਵੇਦਾਰ ਹੋਣ ਦਾ ਮੁਤਾਲਬਾ ਕਰ ਸਕਦੇ ਸਨ।
ਧੀਰ ਮਲ ਨੇ ਪੋਥੀ ਸਾਹਿਬ ਦਾ ਮਾਲਕ ਹੋਣ ਦੇ ਨਾਤੇ ਹੀ ਬਾਬੇ ਬਕਾਲੇ ਗੁਰ ਗੱਦੀ ਤੇ ਹੱਕ ਜਮਾਇਆ ਸੀ।
ਪੋਥੀ ਸਾਹਿਬ ਦੇ ਗੁਪਤ ਥਾਂ ਦਰਿਆ ਵਿਚ ਦੱਬੇ ਜਾਣ ਜਾਂ ਨਸ਼ਟ ਹੋਣ ਨਾਲ ਉਹਨਾਂ ਦੀਆਂ ਗੁਰ ਗੱਦੀ
ਪ੍ਰਾਪਤ ਕਰਨ ਦੀਆਂ ਉਮੀਦਾਂ ਤੇ ਪਾਣੀ ਫਿਰ ਜਾਣਾ ਸੀ। ਉਹਨਾਂ ਲਈ ਤੇ ਪੋਥੀ ਸਾਹਿਬ ਜਾਂ ਉਸ ਨਾਲ
ਮਿਲਦੀ ਜੁਲਦੀ ਬੀੜ ਦੀ ਹੋਂਦ ਅਤੇ ਮਾਲਕੀ ਉਹਨਾਂ ਦੇ ਜੀਵਨ ਦਾ ਮੁੱਖ ਮਨੋਰਥ ਬਣ ਚੁੱਕੀ ਸੀ। ਫਿਰ
ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਬੀੜ ਦੇ ਨਾਂ ਜਗੀਰਾਂ ਲਾ ਦਿੱਤੀਆਂ ਤਾਂ ਜਗੀਰਾਂ ਤੇ ਮਾਲਕੀ
ਜਤਾਉਣ ਲਈ ਮੌਲਕ ਸਮਝੀ ਜਾਣ ਵਾਲੀ ਬੀੜ ਤੇ ਕਬਜ਼ਾ ਹੋਣਾ ਉਹਨਾਂ ਲਈ ਹੋਰ ਵੀ ਮਹੱਤਵਪੂਰਨ ਹੋ ਗਿਆ
ਸੀ। ਕਰਤਾਰਪੁਰੀ ਬੀੜ ਨਾਲ ਜਗੀਰਾਂ ਹੋਣ ਕਾਰਨ ਹੀ ਕਨੂੰਨ ਦੀ ਨਿਗਾਹ ਵਿਚ ਇਹ ਗ੍ਰੰਥ ਕਨੂੰਨੀ
ਵਿਅਕਤੀ
(Legal person)
ਬਣ ਗਿਆ ਹੈ। ਦਰ ਅਸਲ ਕਰਤਾਰਪੁਰ ਇਕ ਡੇਰਾ ਹੈ ਜੋ ਆਪਣੇ ਆਪ ਨੂੰ ਗੁਰੂ ਅਰਜਨ ਸਾਹਿਬ ਦੇ ਕਰ ਕਲਮਾਂ
ਦੀ ਛੋਹ ਪ੍ਰਾਪਤ ਬੀੜ ਦਾ ਮਾਲਕ ਹੋਣ ਦਾ ਦਾਅਵਾ ਕਰਦਾ ਹੈ। ਉਸੇ ਅਸਲੀ ਦੱਸੀ ਜਾਂਦੀ ਬੀੜ ਦੇ
ਦਰਸ਼ਨਾਂ ਦੀ ਸ਼ਰਧਾਲੂਆਂ ਨੂੰ ਵਿਸ਼ੇਸ਼ ਸਮਿਆਂ ਤੇ ਸੁਵਿਧਾ ਦਿੱਤੀ ਜਾਂਦੀ ਹੈ। ਡੇਰੇ ਵਿਚ ਪ੍ਰਸਿੱਧ
ਪੁਰਾਤਨ ਬੀੜ ਹੋਣ ਕਾਰਨ ਹੀ ਉਹ ਜਗੀਰਾਂ ਦੇ ਮਾਲਕ ਹਨ। ਧੀਰ ਮਲ ਅਤੇ ਉਸ ਦੇ ਵੰਸ਼ਜ ਗੁਰਮਤਿ ਨਾਲੋਂ
ਟੁੱਟੇ ਹੋਏ ਹਨ ਅਤੇ ਅੱਜ ਵੀ ਉਹ ਗੁਰਬਾਣੀ ਨਾਲੋਂ ਗ੍ਰੰਥ ਨੂੰ ਵਧੀਕ ਮਹੱਤਵਪੂਰਨ ਸਮਝਦੇ ਹਨ।
ਉਹਨਾਂ ਲਈ ਬੀੜ ਗੁਰਬਾਣੀ ਦਾ ਸਰੋਤ ਨਹੀ ਬਲਕਿ ਇਕ ਵਿਸ਼ਾਲ ਸੰਪਤੀ ਦੀ ਮਾਲਕ ਅਤੇ ਲੋਕਾਂ ਵਿਚ ਸ਼ਰਧਾ
ਉਤੇਜਿਤ ਕਰਨ ਵਾਲੀ ਮੂਰਤੀ ਹੈ। ਇਸ ਡੇਰੇ ਦੇ ਪ੍ਰਬੰਧਕ ਸਿੱਖ ਜਗਤ ਵਿਚ ਆਪਣੀ ਪਰਤਿਸ਼ਠਾ ਬਨਾਉਣ ਦੇ
ਵੀ ਚਾਹਵਾਨ ਹਨ, ਜਿਸ ਲਈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਆਪਣੇ
ਸਹਿਯੋਗੀ ਅਤੇ ਰਿਸ਼ਤੇਦਾਰਾਂ ਦੀ ਸਹਾਇਤਾ ਨਾਲ ਆਪਣੇ ਬਜ਼ੁਰਗਾਂ ਦੀਆਂ ਗੁਰਮਤਿ ਵਿਰੋਧੀ ਕਾਰਵਾਈਆਂ
ਨੂੰ ਸਿੱਖ ਮਾਨਸਿਕਤਾ ਵਿਚੋਂ ਮਿਟਾ ਕੇ ਸਿੱਖ ਜਗਤ ਵਿਚ ਉਤਮ ਸਥਾਨ ਪ੍ਰਾਪਤ ਕਰਨ ਦੇ ਅਭਿਲਾਸ਼ੀ ਹਨ।
ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਇਸ ਡੇਰੇ ਦੀ ਵੋਟ ਸਮਰਥਾ ਤੋਂ ਜਾਣੂ ਹਨ ਅਤੇ ਵੋਟਾਂ
ਲੈਣ ਲਈ ਹੀ ਉਹ ਇਸ ਨੂੰ ਮਾਨਤਾ ਦਿੰਦੇ ਅਤੇ ਇਸ ਦੀ ਸਹਾਇਤ ਕਰਦੇ ਹਨ।
ਗੁਰੂ ਸਾਹਿਬਾਨ ਨੇ ਬਾਣੀ ਜਗੀਰਾਂ ਪ੍ਰਾਪਤ ਕਰਨ,
ਸ਼ਰਧਾਲੂਆਂ ਨੂੰ ਦਰਸ਼ਨ ਕਰਵਾਉਣ ਅਤੇ ਚੜ੍ਹਾਵੇ ਚੜ੍ਹਾਉਣ
ਲਈ ਨਹੀਂ ਰਚੀ ਹੈ। ਜਦੋਂ ਵਿਦਵਾਨ ਕਰਤਾਰਪੁਰੀ ਬੀੜ
ਦੀ ਵਾਸਤਵਿਕਤਾ ਬਾਰੇ ਵਿਚਾਰ ਕਰਦੇ ਹਨ ਉਹ ਅਕਸਰ ਭੁਲ ਜਾਂਦੇ ਹਨ ਕਿ ਗੁਰੂ ਅਰਜਨ ਸਾਹਿਬ ਨੇ ਬਾਣੀ
ਨੂੰ ਗੁਰੂ ਮੰਨ ਕੇ ਪੋਥੀ ਸਾਹਿਬ ਨੂੰ ਬਾਣੀ ਗੁਰੂ ਦਾ ਨਿਵਾਸ ਸਥਾਨ ਬਣਾਇਆ ਸੀ ਪਰ ਅੱਜ ਜਿਸ ਬੀੜ
ਨੂੰ ਪੋਥੀ ਸਾਹਿਬ ਸਿੱਧ ਕਰਨ ਦੇ ਜਤਨ ਹੋ ਰਹੇ ਹਨ ਉਸ ਦੀ ਕਿਵੇਂ ਦੁਰਵਰਤੋਂ ਹੁੰਦੀ ਰਹੀ ਹੈ ਇਹ
“ਸ੍ਰੀ
ਕਰਤਾਰਪੁਰੀ ਬੀੜ ਦੇ ਦਰਸ਼ਨ”
ਦੇ ਅਧਿਐਨ ਤੋਂ ਸਾਫ ਪਤਾ ਚਲ ਜਾਂਦਾ ਹੈ। ਧੀਰ ਮਲ ਨੇ ਆਦਿ ਬੀੜ ਨੂੰ ਲੈ ਕੇ ਸਿੱਖ ਸ਼ਰਧਾਲੂਆਂ ਵਿਚ
ਦੁਬਿਧਾ ਪੈਦਾ ਕਰ ਵੰਡੀਆਂ ਪਾ ਕੇ ਲਾਹਾ ਖੱਟਣ ਦੀ ਨੀਤੀ ਅਪਣਾਈ ਸੀ ਅੱਜ ਵੀ ਉਹੋ ਨੀਤੀ ਚਲ ਰਹੀ
ਹੈ।
|
. |