ਸਿੱਖ ਦੀ ਪਛਾਣ ਤੇ ਪੱਖਪਾਤ
ਸਤਨਾਮ ਸਿੰਘ ਜੌਹਲ
ਗੁਰੂ ਨਾਨਕ ਦੇਵ ਜੀ ਦੇ ਸੰਸਾਰ ਤੇ ਆਉਣ ਸਮੇਂ ਭਾਰਤ ਦੀ ਰਾਜਨੀਤਕ, ਸਮਾਜਿਕ
ਤੇ ਧਾਰਮਿਕ ਹਾਲਤ ਵਿੱਚ ਬਹੁਤ ਨਿਘਾਰ ਆ ਚੁੱਕਾ ਸੀ। ਲੋਕ ਇੱਕ ਰੱਬ ਨੂੰ ਛਡ ਕੇ ਅਨੇਕਾਂ ਦੇਵੀ
ਦੇਵਤਿਆਂ ਦੀ ਪੂਜਾ, ਜਾਤ-ਪਾਤ, ਛੂਤ-ਛਾਤ, ਵਹਿਮ ਭਰਮ, ਬੁਤਪ੍ਰਸਤੀ ਅਤੇ ਪਾਖੰਡਵਾਦ ਦਾ ਬੁਰੀ
ਤਰ੍ਹਾਂ ਸ਼ਿਕਾਰ ਹੋ ਚੁੱਕੇ ਸਨ। ਖੇਤ ਦੀ ਵਾੜ ਸਮਝੇ ਜਾਂਦੇ ਦੇਸ ਦੇ ਹੁਕਮਰਾਨ ਜਨਤਾ ਦਾ ਹਰ ਪੱਖੋਂ
ਲਹੂ ਚੂਸ ਰਹੇ ਸਨ, ਧਾਰਮਿਕ ਆਗੂ ਵੀ ਰਿਸ਼ਵਤ ਲੈ ਕੇ ਫੈਸਲੇ ਕਰਦੇ, ਵਹਿਮਾਂ ਭਰਮਾਂ ਵਿੱਚ ਜਨਤਾ ਨੂੰ
ਫਸਾ ਕੇ ਬ੍ਰਹਾਮਣ ਉਨ੍ਹਾਂ ਦੀ ਲੁਟ ਖਸੁਟ ਕਰਕੇ ਫਿਰ ਤੀਰਥਾਂ ਤੇ ਇਸਨਾਨ ਕਰਦਾ ਫਿਰਦਾ ਸੀ। ਜੋਗੀ
ਜਨਤਾ ਨੂੰ ਜੀਵਨ ਜਾਂਚ ਦੀ ਸੇਧ ਦੇਣ ਦੀ ਬਜਾਏ ਜ਼ੰਗਲਾਂ ਦੀਆਂ ਗੁਫਾਂਵਾਂ ਵਿੱਚ ਲੁਕ ਬੈਠੇ ਸਨ। ਇਹ
ਹਾਲਤ ਸਾਡੇ ਉਸ ਵੇਲੇ ਦੇ ਧਾਰਮਿਕ ਆਗੂਆਂ ਦੀ ਸੀ। “ਕਾਦੀ ਕੂੜੁ ਬੋਲਿ ਮਲੁ ਖਾਇ। ਬ੍ਰਾਹਮਣ ਨਾਵੈ
ਜੀਆ ਘਾਇ। ਜੋਗੀ ਜੁਗਤਿ ਨ ਜਾਣੈ ਅੰਧੁ। ਤੀਨੇ ਓਜਾੜੇ ਕਾ ਬੰਧੁ।
”
ਗੁਰੂ ਨਾਨਕ ਦੇਵ ਜੀ ਨੇ ਦੇਸ ਦੇ ਲੋਕਾਂ ਨੂੰ ਇੱਕ ਰੱਬ, ਮਨੁੱਖੀ ਬਰਾਬਰਤਾ, ਮਨੁੱਖੀ ਏਕਤਾ,
ਉਚਾ-ਸੁੱਚਾ ਆਚਰਨ, ਪੇਮ-ਭਾਵ ਅਤੇ ਸਮਾਜ ਸੇਵਾ ਦਾ ਸਕੰਲਪ ਦਿੱਤਾ। ਜਿਸ ਨੂੰ ਬਾਕੀ ਦੇ ਗੁਰੂ
ਸਹਿਬਾਨ ਨੇ ਆਪਣੇ ਆਪਣੇ ਸਮੇਂ ਦੌਰਾਨ ਦ੍ਰਿੜ ਕਰਵਾਇਆ। ਰੱਬ ਇੱਕ ਤੇ ਸਰਬ ਵਿਆਪਕ ਹੈ ਜੋ ਕਦੇ ਵੀ
ਮੋਮਨਾਂ ਤੇ ਕਾਫਰਾਂ ਵਿੱਚ ਨਫਰਤ ਪੈਦਾ ਨਹੀ ਕਰਦਾ, ਜਾਤ-ਪਾਤ, ਛੂਤ- ਛਾਤ, ਊਚ-ਨੀਚ ਨੂੰ ਮੁੱਢੋ
ਨਿਕਾਰਦਾ ਹੈ।
ਗੁਰੂ ਅੰਗਦ ਦੇਵ ਜੀ ਨੇ ਸੰਸਕ੍ਰਿਤ ਜਿਸ ਨੂੰ ਦੇਵਭਾਸ਼ਾ ਮੰਨਿਆਂ ਜਾਂਦਾ ਸੀ
ਨੂੰ ਚੁਣੌਤੀ ਦਿੱਤੀ ਕਿਉਕਿ ਇਹ ਬੋਲੀ ਆਮ ਜਨਤਾ ਦੇ ਪੜ੍ਹਨ ਤੇ ਸਮਝਨ ਲਈ ਬਹੁਤ ਕਠਨ ਸੀ। ਗੁਰੂ
ਸਾਹਿਬ ਨੇ ਆਮ ਸਧਾਰਨ ਵਿਅਕਤੀ ਦੀ ਸਮਝ ਵਿੱਚ ਆਉਣ ਵਾਲੀ ਗੁਰਮੁਖੀ ਲਿਪੀ ਨੂੰ ਗੁਰਮਤ ਦੇ ਪਰਚਾਰ ਤੇ
ਪਰਸਾਰ ਦਾ ਮਾਧਿਅਮ ਬਣਾਇਆ। ਗੁਰੂ ਅਮਰ ਦਾਸ ਜੀ ਨੇ ਛੂਤ- ਛਾਤ, ਊਚ-ਨੀਚ, ਜਾਤ- ਪਾਤ ਨੂੰ ਖਤਮ ਕਰਨ
ਵਾਸਤੇ ਪਹਿਲੇ ਪੰਗਤ ਪਾਛੇ ਸੰਗਤ ਦਾ ਸੰਕਲਪ ਪੱਕਾ ਕਰਵਾਇਆ ਤੇ ਸਤੀ ਪ੍ਰਥਾ ਦਾ ਡੱਟ ਕੇ ਵਿਰੋਧ
ਕੀਤਾ।
“ਏਕੁ ਪਿਤਾ ਏਕਸ
ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥” ਦਾ
ਸਿਧਾਂਤ ਮਨੁੱਖਤਾ ਨੁੰ ਦ੍ਰਿੜ ਕਰਵਇਆ। ਗੁਰੂ ਰਾਮ ਦਾਸ ਜੀ ਨੇ ਗੋਇੰਦਵਾਲ ਨੂੰ ਸਿੱਖੀ ਦੇ ਧਾਰਮਿਕ
ਕੇਂਦਰ ਵਜੋਂ ਵਿਕਸਤ ਕੀਤਾ, ਗੁਰੂ ਕੇ ਚੱਕ ਦੇ ਨਾਮ ਦਾ ਨਵਾਂ ਸ਼ਹਿਰ ਵਸਾਇਆ ਜਿਸ ਦਾ ਨਾਮ ਬਾਦ ਵਿੱਚ
ਅੰਮ੍ਰਿਤਸਰ ਪਿਆ, ਭਾਈਚਾਰਕ ਸਾਂਝ ਤੇ ਮਨੁੱਖੀ ਬਰਾਬਰਤਾ ਨੂੰ ਪੱਕਿਆਂ ਕਰਨ ਵਾਸਤੇ ਸਰੋਵਰ ਦੀ
ਉਸਾਰੀ ਕਰਵਾਈ “ਸਭੇ ਸਾਝੀਵਾਲ
ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ।”
ਪੰਜਵੇ ਪਾਤਸਾਹ ਸਹਿਬ ਸ਼੍ਰੀ ਗੁਰ ਅਰਜਨ ਦੇਵ ਜੀ ਨੇ ਅੰਮ੍ਰਿਤ ਸਰੋਵਰ ਦੇ
ਵਿਚਕਾਰ ਰੂਹਾਨੀਅਤ ਦੇ ਕੇਂਦਰ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਕਰਵਾਈ ਜਿਸ ਦੇ ਦਰਵਾਜ਼ੇ ਚਾਰ
ਦਿਸ਼ਾਂਵਾਂ ਵਲ ਰੱਖੇ ਤਾਂ ਜੋ ਕੋਈ ਵੀ ਵਿਅਕਤੀ ਬਗੈਰ ਕਿਸ ਭਿੰਨ ਭੇਦ ਦੇ ਰੂਹਾਨੀਅਤ ਦੇ ਕੇਂਦਰ ਤੇ
ਨਤਮਸਤਿਕ ਹੋ ਸਕਦਾ ਹੈ। ਇਸ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਵਾਈ ਜਿਸ ‘ਚ ਗੁਰੂ
ਸਾਹਿਬਾਨ ਦੀ ਬਾਣੀ ਦੇ ਨਾਲ ਹਿੰਦੂ ਭਗਤਾਂ ਤੇ ਮੁਸਲਮਾਨ ਸੂਫੀ ਫਕੀਰਾਂ ਦੀ ਬਾਣੀ ਵੀ ਅੰਕਿਤ ਕਰਵਾਈ
ਜੋ ਕੇ ਸਰਬ ਸਾਂਝੀ- ਵਾਲਤਾ ਦੇ ਸਿਧਾਂਤ ਦੀ ਪੁਸ਼ਟੀ ਕਰਦਾ ਹੈ। ਛੇਵੇ ਪਾਤਸ਼ਾਹ ਨੇ ਮੀਰੀ ਤੇ ਪੀਰੀ
ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ ਅਤੇ ਹਰਿਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਅਕਾਲ ਤਖਤ ਦੀ
ਉਸਾਰੀ ਕਰਵਾਈ, ਜਿਸ ਨੂੰ ਸਿੱਖ ਜਥੇਬੰਦਕ ਅਤੇ ਸੈਨਿਕ ਸਰਗਰਮੀਆਂ ਦਾ ਕੇਂਦਰ ਸਥਾਪਿਤ ਕੀਤਾ ਗਿਆ।
ਅਕਾਲ ਤਖ਼ਤ ਦੀ ਵਰਤੋਂ ਸਮੇਂ ਸਮੇਂ ਦੇ ਹਾਕਮਾਂ ਨੇ ਜਿਸ ਤਰ੍ਹਾਂ ਅੰਗਰੇਜ਼ਾਂ, ਅਕਾਲੀ ਸਰਕਾਰਾਂ ਤੇ
ਸ਼ਰੋਮਣੀ ਗੁਰਦੁਆਰਾ ਕਮੇਟੀ ਦੀ ਲੀਡਰਸ਼ਿਪ ਨੇ ਆਪਣੀ ਫੋਕੀ ਚੌਧਰ ਨੂੰ ਚਮਕਾਉਣ ਤੇ ਵਿਰੋਧੀ ਧਿਰ ਨੂੰ
ਨੀਵਾਂ ਦਿਖਾਲਣ ਵਾਸਤੇ ਜਥੇਦਾਰਾਂ ਨੂੰ ਆਪਣੀਆਂ ਕਠਪੁਤਲੀਆਂ ਬਣਾ ਕੇ ਵਰਤਿਆ ਤੇ ਗ਼ਲਤ ਫੈਸਲੇ
ਕਰਵਾਏ।
ਸਤਵੇਂ ਅਠਵੇਂ ਤੇ ਨੌਵੇਂ ਗੁਰੂ ਸਾਹਿਬ ਦੇ ਸਮੇਂ ਦੌਰਾਨ ਸਿੱਖ ਧਰਮ ਦੇ
ਪਰਚਾਰ ਅਤੇ ਪਰਸਾਰ ਦਾ ਕੰਮ ਨਿਰੰਤਰ ਅਗੇ ਵਧਦਾ ਗਿਆ। ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ
ਨੇ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਨਣ ਉਪਰੰਤ ਧਰਮ ਦੀ ਅਜ਼ਾਦੀ ਤੇ ਮਨੁੱਖੀ ਹੱਕਾਂ ਦੀ ਰਖਵਾਲੀ
ਵਾਸਤੇ ਸ਼ਹਾਦਤ ਦਾ ਜਾਮ ਪੀਤਾ। ਸਿੱਖਾਂ ਨੂੰ ਆਪਣੇ ਵਿਸ਼ਵਾਸ਼ ਅਤੇ ਨਿਸ਼ਾਨਿਆ ਤੋਂ ਪਿੱਛੇ ਨਾ ਹਟਣ,
ਨਿਰਵੈਰ ਤੇ ਨਿਡਰ ਹੋਣ ਦਾ ਉਪਦੇਸ ਦ੍ਰਿੜ ਕਰਵਇਆ। ਨੌਵੇ ਪਾਤਿਸ਼ਾਹ ਦੇ ਸਮੇਂ ਤੱਕ ਜਾਤ-ਪਾਤ,
ਬੁਤਪ੍ਰਸਤੀ, ਕਰਮਕਾਂਡ, ਸਨਾਤਨਵਾਦ, ਪ੍ਰੋਹਿਤਪੁਣਾ ਅਤੇ ਤਅੱਸੁਬ ਅਦਿ ਗੱਲਾਂ ਕਰਕੇ ਹਿੰਦੂਆਂ ਤੇ
ਮੁਸਲਮਾਨਾਂ ਨਾਲੋਂ ਨਿਖੇੜਾ ਹੋ ਚੁਕਾ ਸੀ। ਸਾਹਿਬ ਸ਼੍ਰੀ ਗੁਰੂ ਗੁਬਿੰਦ ਸਿੰਘ ਜੀ ਨੇ 1699 ਦੀ
ਵੈਸਾਖੀ ਨੂੰ ਖਾਲਸਾ ਪ੍ਰਗਟ ਕਰਕੇ ਸਿੱਖ ਪੰਥ ਦੇ ਨਿਆਰੇਪਣ ਉਪਰ ਮੋਹਰ ਲਗਾ ਦਿੱਤੀ,
“ਨਾ ਹਮ ਹਿੰਦੂ ਨ ਮੁਸਲਮਾਨ। ਅਲਹ ਰਾਮ
ਕੇ ਪਿੰਡ ਪੁਰਾਨ॥” (ਭੈਰਉ ਮ: 5 ਪੰਨਾਂ 1136)
ਸਾਡਾ ਇਹ ਸਰੀਰ ਤੇ ਜਿੰਦ ਉਸ ਪ੍ਰਮਾਤਮਾ ਨੇ ਦਿੱਤੇ ਹਨ ਜਿਸ ਨੂੰ ਮੁਸਲਮਾਨ ਅੱਲਾ ਤੇ ਹਿੰਦੂ ਰਾਮ
ਆਖਦੇ ਹਨ। ਅਸੀਂ ਨਾ ਮੁਸਲਮਾਨ ਅਤੇ ਨਾ ਹੀ ਹਿੰਦੂ ਦੇ ਮੁਥਾਜ ਹਾਂ।
ਡਾ: ਗੋਕਲ ਚੰਦ ਨਾਰੰਗ ਦੇ ਕਥਨ ਅਨੁਸਾਰ “ਸਮਾਜ ਸੁਧਾਰ ਦੇ ਜਿਨ੍ਹਾਂ ਅਮਲਾਂ
ਦੀ ਅਧਾਰ ਸ਼ਿਲਾ ਗੁਰੂ ਨਾਨਕ ਦੇਵ ਜੀ ਨੇ ਰਖੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਉਪਰ ਇੱਕ ਨਵੀਂ
ਕੌਮ ਦੀ ਉਸਾਰੀ ਕਰਕੇ ਇਸ ਸਿਧਾਂਤ ਨੂੰ ਅਮਲੀ ਜਾਮਾ ਪਹਿਨਾ ਦਿੱਤਾ।”
1708 ਈਸਵੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ
ਗੁਰਗੱਦੀ ਬਖਸਕੇ ਸਿੱਖ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਤੇ ਸ਼ਬਦ ਰੂਪੀ ਗਿਆਨ ਨੂੰ
ਸਮੁੱਚੀ ਮਨੁੱਖਤਾ ਦੀ ਝੋਲੀ ਪਾਇਆ, ਜਿਸ ਤੋਂ ਦੁਨੀਆਂ ਦਾ ਕੋਈ ਵਿਅਕਤੀ ਵੀ ਅਧਿਆਤਮਿਕ ਸੇਧ ਲੈ ਕੇ
ਆਪਣਾ ਜੀਵਨ ਸਾਂਤਮਈ ਢੰਗ ਨਾਲ ਬਤੀਤ ਕਰ ਸਕਦਾ ਤੇ ਸੰਸਾਰ ਨੂੰ ਸਾਂਤੀ ਦਾ ਮਾਰਗ ਦਰਸਾ ਸਕਦਾ ਹੈ।
ਸਵਾਮੀ ਰਾਮ ਤੀਰਥ ਢੰਡੀ ਸੰਨਿਆਸੀ ਆਪਣੇ ਕਿਤਾਬਚੇ “ਸਰਵੋਤਮ ਧਰਮ ਖਾਲਸਾ
ਪੰਥ,” ਵਿੱਚ ਇਸ ਤਰਾਂ ਵਰਨਣ ਕਰਦੇ ਹਨ ਕਿ ਜੇ ਗੁਰੂ ਸਾਹਿਬ ਜੀ ਹਿੰਦੂ ਹੀ ਰਹਿਣਾ ਪਸ਼ੰਦ ਕਰਦੇ ਤਾਂ
ਉਹ “ਹਿੰਦੂ ਤੁਰਕ ਤੇ ਰਹੇ ਨਿਆਰਾ,” ਭਾਵ ਹਿੰਦੂਆਂ ਤੇ ਮੁਸਲਮਾਨਾਂ ਤੋਂ ਵਖਰਾ ਕਰਨ ਵਾਲਾ ਉਪਦੇਸ
ਆਪਣੇ ਸਿੱਖਾਂ ਨੂੰ ਕਦੇ ਵੀ ਨਾ ਦਿੰਦੇ। ਜੇ ਕਰ ਹਿੰਦੂ ਰਹਿੰਦੇ ਹੋਏ ਅਸਲੀ ਧਰਮ ਦੀ ਰੱਖਿਆ ਹੋ
ਸਕਦੀ ਹੁੰਦੀ ਤਾਂ ਗੁਰੂ ਜੀ ਹਿੰਦੂਆਂ ਤੇ ਮੁਸਲਮਾਨਾਂ ਤੋਂ ਵਖਰੇ ਤੀਸਰੇ ਸਿੱਖ ਪੰਥ ਦਾ ਨਿਰਮਾਣ ਨਾ
ਕਰਦੇ, ਇਸ ਲਈ ਹਿੰਦੂ ਧਰਮ ਤੋਂ ਵਖਰੇ ਧਰਮ ਵਾਲੇ ਸਿੱਖਾਂ ਨੂੰ ਹਿੰਦੂ ਮੰਨਣਾ ਮਹਾਂ ਮੂਰਖਤਾ ਹੈ।
ਡਾ: ਹਿਉਮ ਆਪਣੀ ਪੁਸਤਕ “ਵਰਡਲਜ਼ ਲਿਵਿੰਗ ਰੀਲੀਜਨ ਵਿੱਚ ਲਿਖਦੇ ਹਨ’
“ਰਾਜਸੀ ਪੱਖੋ ਯਹੂਦੀਆਂ ਤੋਂ ਇਲਾਵਾ ਸਿੱਖ ਧਰਮ ਹੀ ਦੁਨੀਆਂ ਵਿੱਚ ਇੱਕ ਐਸਾ ਮਜ਼ਹਬ ਹੈ ਜਿਸ ਨੇ ਇੱਕ
ਨਵੀ ਕੌਮ ਨੂੰ ਜਨਮ ਦਿਤਾ।”
ਸਟਾਲਿਨ ਨੇ ਪਰਾਵਦਾ ਅਖਬਾਰ ਵਿੱਚ ਸਿੱਖ ਕੌਮ ਦੀ ਪ੍ਰੜੋਤਾ ਇਸ ਪਰਕਾਰ ਕੀਤੀ
“ਕਿ ਸਾਰੀ ਦੁਨੀਆਂ ਵਿੱਚ ਦੋ ਐਸੀਆਂ ਕੌਮਾਂ ਹਨ ਜਿਨ੍ਹਾਂ ਵਿੱਚ ਕੌਮ ਹੋਣ ਦੇ ਸਾਰੇ ਗੁਣ ਮੌਜ਼ੂਦ ਹਨ
ਪਰ ਉਨ੍ਹਾਂ ਕੋਲ ਆਪਣਾ ਵਖਰਾ ਦੇਸ ਨਹੀ ਇੱਕ ਸਿੱਖ ਤੇ ਦੁਸਰੇ ਯਹੂਦੀ। ਯਹੂਦੀਆਂ ਨੂੰ ਤਾਂ ਆਪਣਾ
ਮੁਲਕ ਮਿਲ ਗਿਆ ਪਰਤੂੰ ਸਿੱਖ ਇਸ ਤੋਂ ਹਾਲੇ ਵਾਂਝੇ ਹਨ।” (ਮ: ਤਾਰਾ ਸਿੰਘ ਸਵੈਜੀਵਨੀ)
ਜਿਸ ਦਿਨ ਤੋਂ ਗੁਰੂ ਨਾਨਕ ਦੇਵ ਜੀ ਨੇ ਜਨੂਉ ਪਾਉਣ ਤੋਂ ਇਨਕਾਰ ਕੀਤਾ ਉਸ
ਦਿਨ ਤੋਂ ਹੀ ਬ੍ਰਹਾਮਣ-ਵਾਦੀ ਸੋਚ ਨੇ ਨਿਰਾਲੇ ਪੰਥ ਦੀ ਵੱਖ ਵੱਖ ਤਰੀਕਿਆ ਨਾਲ ਵਿਰੋਧਤਾ ਕਰਨੀ
ਸ਼ੁਰੂ ਕਰ ਦਿੱਤੀ। ਇੱਕ ਪਾਸੇ ਤਾਂ ਹਿੰਦੂ ਕਹਿ ਰਹੇ ਹਨ ਕਿ ਸਿੱਖ ਹਿੰਦੂ ਹਨ ਜਦੋਂ ਕੇ ਸਿੱਖਾਂ ਦਾ
ਆਪਣਾ ਧਰਮ ਗ੍ਰੰਥ, ਆਪਣੀ ਬੋਲੀ, ਜਨਮ ਤੋਂ ਲੈ ਕੇ ਮਰਨ ਤੱਕ ਸਾਰੇ ਰਸਮ ਰਿਵਾਜ ਹਿੰਦੂਆਂ ਨਾਲੋਂ
ਵਖਰੇ ਤਾਂ ਫਿਰ ਸਿੱਖ ਹਿੰਦੂ ਕਿਵੇ ਹੋ ਗਏ? ਦੂਜੇ ਪਾਸੇ ਸਿੱਖ ਕੌਮ ਨੂੰ ਆਪਣੇ ਵਿੱਚ ਜਜ਼ਬ ਕਰਨ ਅਤੇ
ਖਤਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਜਿਸ ਤਰ੍ਹਾਂ ਜੈਨ ਮੱਤ ਤੇ ਬੁੱਧ ਮੱਤ ਨੂੰ ਆਪਣੇ ਵਿੱਚ ਜਜ਼ਬ
ਕਰ ਲਿਆ ਠੀਕ ਉਸੇ ਤਰੀਕੇ ਨਾਲ ਸਿੱਖਾਂ ਨੂੰ ਆਪਣੇ ਵਿੱਚ ਸ਼ਾਮਿਲ ਕਰਨ ਲਈ ਹਰ ਤਰਾਂ ਦੇ ਕੋਝੇ ਜਤਨ
ਕਰ ਰਹੇ ਹਨ, ਜਦੋਂ ਕਿ ਜੈਨ ਮੱਤ ਤੇ ਬੁੱਧ ਮੱਤ ਦਾ ਹਿੰਦੂ ਮਜ਼ਹਬ ਨਾਲੋਂ ਕੋਈ ਬਹੁਤਾ ਵਖਰੇਵਾਂ ਨਹੀ
ਸੀ।
ਮਿਸਟਰ ਮਕਾਲਿਫ ਨੇ ਲਗਭਗ ਇੱਕ ਸਦੀ ਪਹਿਲੋਂ ਇਸ ਤਰਾਂ ਆਖਿਆਂ ਸੀ:
“Hinduism has embraced Sikhism in its fold.”
“ਹਿੰਦੂ ਮੱਤ ਨੇ ਸਿੱਖ ਧਰਮ ਨੂੰ ਆਪਣੀ ਗਲਵਕੜੀ ਵਿੱਚ ਲੈ ਲ਼ਿਆ ਹੈ।”
According to Dr. Petrie’s (Assistant Director, Criminal
intelligence) report Agust 11,1911 :
“Hindu has always been hostile to Sikhism whose Gurus
powerfully & successfully attacked of caste system, which is the foundation on
which whole the fabric of Brahmanism has been reared. The activities of Hindus
have, therefore, been constantly directed to undermining of Sikhism both by
preventing the children of Sikh father from taking pahul and reducing professed
Sikh from their allegiance to their faith. Hinduism has strangled Budhism, once
a formidable rival to it, and it has already made serious in roads in to the
domain of Sikhism.”
“ਹਿੰਦੂ ਮੱਤ ਦੇ ਲੋਕ ਸਿੱਖ ਧਰਮ ਨੂੰ ਮੁੱਢ ਤੋਂ ਹੀ ਵੈਰਭਾਵ ਨਾਲ ਦੇਖਦੇ
ਸਨ ਕਿਉਕਿ ਸਿੱਖ ਗੁਰੂ ਸਾਹਿਬਾਨ ਨੇ ਬ੍ਰਹਾਮਣ ਦੇ ਜਾਤ- ਪਾਤ ਤੇ ਛੂਤ-ਛਾਤ ਦਾ ਬਹੁਤ ਹੀ ਸਫਲਤਾ
ਅਤੇ ਪੂਰਨ ਢੰਗ ਨਾਲ ਵਿਰੋਧ ਕੀਤਾ ਸੀ। ਇਸ ਕਰਕੇ ਹਿੰਦੂਆਂ ਦੀ ਸ਼ੁਰੂ ਤੋਂ ਹੀ ਕੋਸ਼ਿਸ਼ ਰਹੀ ਕਿ ਸਿੱਖ
ਸਰਦਾਰਾਂ ਦੇ ਬੱਚਿਆਂ ਨੂੰ ਖੰਡੇ ਦੀ ਪਾਹੁਲ ਲੈਣ ਤੋਂ ਹਰ ਹੀਲੇ ਰੋਕਿਆਂ ਜਾਵੇ ਅਤੇ ਵੱਧ ਤੋਂ ਵੱਧ
ਸਿੱਖਾਂ ਨੂੰ ਆਪਣੇ ਧਰਮ ਨਾਲੋਂ ਤੋੜਿਆ ਜਾਵੇ। ਹਿੰਦੂ ਧਰਮ ਨੇ ਬੁਧ ਧਰਮ ਨੂੰ ਪਹਿਲਾਂ ਹੀ ਨਿਗਲ
ਲਿਆ ਸੀ ਤੇ ਹੁਣ ਇਸ ਨੇ ਸਿੱਖ ਧਰਮ ਵਿੱਚ ਵੀ ਤਰੇੜਾਂ ਪਾ ਦਿੱਤੀਆਂ ਹਨ।”
ਡਾ: ਪੇਟਰੀ ਰੀਪੋਰਟ ਅਗੱਸਤ 11, 1911
ਮਹਾਤਮਾ ਗਾਂਧੀ ਨੇ ਗੁਰਦੁਆਰਾ ਸਾਹਿਬ ਸੀਸ ਗੰਜ ਦਿੱਲੀ ਵਿਖੇ 13 ਮਾਰਚ
1931 ਨੂੰ ਸਿੱਖ ਸੰਗਤ ਨੂੰ ਸੰਬੋਧਨ ਕਰਦਿਆਂ ਇਸ ਤਰ੍ਹਾਂ ਵਾਇਦਾ ਕੀਤਾ:
“ I ask you (Sikhs) to accept my word and the resolution of
the Congress that it will not betray a single individual , much less than a
community, Let God be the witness of the bond that binds me and Congress to you.
I venture to suggest that non violent creed of the Congress is the surest
guarantee of good faith and our Sikh friends have no reason to fear that it
would betray them. For the moment it does so, the congress would not only
thereby seal its own doom but that of the country too. More over the Sikhs are
brave people. They know how to safe guard their rights by the exercise of arms
if it should ever come to that.”
“
ਮੈਂ ਆਪ ਜੀ ਨੂੰ ਕਹਿਣਾ
ਚਾਂਹੁੰਦਾ ਹਾਂ ਕਿ ਤੁਸੀ ਮੇਰੇ ਲਫਜ਼ਾਂ ਤੇ ਕਾਂਗਰਸ ਵਲੋਂ ਪਾਸ ਕੀਤੇ ਮਤੇ ਤੇ ਯਕੀਨ ਕਰੋ ਕਾਂਗਰਸ
ਕਿਸੇ ਭਾਈਚਾਰੇ ਨਾਲ ਤਾਂ ਕੀ, ਵਿਅਕਤੀ ਤੌਰ ਤੇ ਕਿਸੇ ਇੱਕ ਨਾਲ ਵੀ ਵਿਸ਼ਵਾਸਘਾਤ ਨਹੀ ਕਰੇਗੀ,
ਤੁਹਾਡੇ ਅਤੇ ਮੇਰੇ ਤੇ ਕਾਂਗਰਸ ਵਿਚਾਲੇ ਪ੍ਰਮਾਤਮਾ ਗਵਾਹ ਹੈ ਕਿ ਅਸੀ ਆਪਣੇ ਬਚਨਾਂ ਤੇ ਪੂਰੇ
ਉਤਰਾਂਗੇ। ਮੈ ਹੌਂਸਲੇ ਨਾਲ ਇਹ ਕਹਿ ਸਕਦਾ ਹਾਂ ਕਾਂਗਰਸ ਦਾ ਅਹਿੰਸਾ ਦਾ ਰਸਤਾ ਸਾਡੀ ਨੇਕਨੀਤੀ ਦੀ
ਯਕੀਨੀ ਗਰੰਟੀ ਹੈ ਸਾਡੇ ਸਿੱਖ ਭਰਾਵਾਂ ਨੂੰ ਅਜਿਹਾ ਖਦਸ਼ਾ ਰੱਖਣ ਦੀ ਲੋੜ ਨਹੀ ਕਿ ਕਾਂਗਰਸ ਉਨ੍ਹਾਂ
ਨਾਲ ਵਿਸਵਾਸਘਾਤ ਕਰੇਗੀ ਕਿਉਕਿ ਅਜਿਹਾ ਕਰਨ ਨਾਲ ਨਾ ਕੇਵਲ ਕਾਂਗਰਸ ਆਪਣੀ ਤੁਬਾਹੀ ਦਾ ਕਾਰਨ ਬਣੇਗੀ
ਸਗੋਂ ਦੇਸ ਨੂੰ ਵੀ ਤਬਾਹ ਕਰੇਗੀ। ਇਸ ਦੇ ਨਾਲ ਮੈਂਨੂੰ ਇਹ ਵੀ ਕਹਿਣ ਵਿੱਚ ਕੋਈ ਸੰਕੋਚ ਨਹੀ ਕਿ
ਸਿੱਖ ਬਹਾਦਰ ਲੋਕ ਹਨ ਲੋੜ ਪੈਣ ਤੇ ਉਨ੍ਹਾਂ ਨੂੰ ਸਾਸਤਰਾਂ ਨਾਲ ਆਪਣੇ ਹੱਕਾਂ ਦੀ ਰਾਖੀ ਕਰਨੀ
ਆਂਉਦੀ ਹੈ।”
ਜਵਾਹਰ ਲਾਲ ਨਹਿਰੂ ਨੇ ਕਲਕੱਤੇ ਵਿਖੇ 6 ਜੁਲਾਈ 1946 ਵਾਲੇ ਦਿਨ ਪ੍ਰੈਸ
ਕਾਨਫਰੰਸ਼ ਨੂੰ ਸੰਬੋਧਨ ਕਰਦਿਆਂ ਸਿੱਖਾਂ ਨਾਲ ਵਾਇਦਾ ਕੀਤਾ:
“The brave Sikhs of the Punjab are entitled to special
consideration. I see nothing wrong or impossible in an area and a set up in the
North wherein the Sikhs can also experience the glow of freedom.”
Statesman Calcutta 7th, 1946
“
ਪੰਜਾਬ ਦੇ ਬਹਾਦਰ ਸਿੱਖ
ਇੱਕ ਖਾਸ ਸਨਮਾਨ ਦੇ ਹੱਕਦਾਰ ਹਨ। ਮੈਂ ਮੰਨਦਾ ਹਾਂ ਕਿ ਭਾਰਤ ਦੇ ਉੱਤਰ ਵਿੱਚ ਇੱਕ ਅਜਿਹਾ ਖਿਤਾ
ਅਤੇ ਵਿਧਾਨ ਹੋਣਾ ਚਾਹੀਦਾ ਹੈ ਜਿਥੇ ਸਿੱਖ ਵੀ ਅਜ਼ਾਦੀ ਦਾ ਅਨੰਦ ਮਾਣ ਸਕਣ।” ਦੇਸ ਅਜ਼ਾਦ ਹੋਣ ਤੋਂ
ਬਾਦ ਸੰਵਿਧਾਨ ਤਿਆਰ ਕਰਨ ਲਈ ਕਮੇਟੀ ਸਥਾਪਤ ਕੀਤੀ ਗਈ ਜਿਸ ਵਿੱਚ ਸ: ਹੁਕਮ ਸਿੰਘ ਅਤੇ ਸ. ਭੁਪਿੰਦਰ
ਸਿੰਘ ਨੂੰ ਮੈਂਬਰ ਲਿਆ ਗਿਆ। ਉਨ੍ਹਾਂ ਨੇ ਭਾਰਤ ਦੇ ਸੰਵਿਧਾਨ ਦੀ ਵਿਰੋਧਤਾ ਕੀਤੀ:
The Sikh does not accept the Constitution, the Sikh reject
the Constitution Act.
ਸਿੱਖ ਨੁਮਾਂਦਿਆਂ ਨੇ ਭਾਰਤ ਦੇ ਸੰਵਿਧਾਨ ਉਪਰ ਦਸਖਤ ਕਰਨ ਤੋਂ ਇਨਕਾਰ
ਕੀਤਾ।
ਭਾਰਤ ਦੇ ਗ੍ਰਹਿ ਮੰਤਰਾਲੇ ਨੇ 10 ਅਕਤੂਬਰ 1947 ਨੂੰ ਪੰਜਾਬ ਦੇ ਗਵਰਨਰ
ਚੰਦੂ ਲਾਲ ਤ੍ਰਿਵੇਦੀ ਨੂੰ ਗਸ਼ਤੀ ਪੱਤਰ ਲਿਖ ਕੇ ਸਿੱਖਾਂ ਨੂੰ ਜ਼ਰਾਇਮ ਪੇਸਾ ਕਰਾਰ ਦਿੱਤਾ ਅਤੇ ਜ਼ਿਲੇ
ਦੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕਰਨ ਲਈ ਆਖਿਆ ਕਿ ਸਿੱਖਾਂ ਉਪਰ ਸਖ਼ਤ ਨਿਗਾਹ ਰੱਖੀ ਜਾਵੇ। (ਉਸ
ਵੇਲੇ ਦੇ ਗ੍ਰਹਿ ਮੰਤਰੀ ਵਲੱਭ ਭਾਈ ਪਟੇਲ ਸਨ ਜਿਸ ਦਾ ਸਭ ਤੋਂ ਉੱਚਾ ਬੁੱਤ ਲਾਉਣ ਲਈ ਅਜ ਕਲ ਵੱਖ
ਵੱਖ ਸੂਬਿਆਂ ਵਿਚੋਂ ਮਿੱਟੀ ਇਕੱਤਰ ਕੀਤੀ ਜਾ ਰਹੀ ਹੈ।)
ਮਾਸਟਰ ਤਾਰਾ ਸਿੰਘ ਨੇ 1954 ਵਿੱਚ ਜਦੋਂ ਜਵਾਹਰ ਲਾਲ ਨਹਿਰੂ ਨੂੰ ਅਜ਼ਾਦੀ
ਤੋਂ ਪਹਿਲਾਂ ਖਾਧੀਆਂ ਕਸਮਾਂ ਤੇ ਕੀਤੇ ਵਾਦਿਆਂ ਵੱਲ ਧਿਆਨ ਦੁਵਾਇਆ ਤਾਂ “ਨਹਿਰੂ ਦਾ ਜੁਵਾਬ ਸੀ
ਹਾਲਾਤ ਬਦਲ ਚੁੱਕੇ ਹਨ।”
“
Now circumstances have
been changed.”
ਸੰਵਿਧਾਨ ਦੀ ਧਾਰਾ 25 ਮੁਤਾਬਿਕ ਸਾਰੇ ਦੇਸ ਵਾਸੀਆਂ ਨੂੰ ਆਪਣੀ ਮਰਜ਼ੀ
ਅਨੁਸਾਰ ਧਰਮ ਚੁਨਣ ਦੀ ਖੁਲ ਦਿੱਤੀ ਗਈ ਹੈ ਪਰ ਇਸ ਵਿੱਚ ਇਹ ਧਾਰਾ ਵੀ ਦਰਜ਼ ਹੈ ਕਿ ਸਿੱਖਾਂ,
ਬੋਧੀਆਂ ਤੇ ਜੈਨੀਆਂ ਨੂੰ ਹਿੰਦੁ ਭਾਈਚਾਰੇ ‘ਚ ਸ਼ਾਮਿਲ ਰੱਖਿਆ ਜਾਵੇਗਾ। ਹਿੰਦੂ ਧਾਰਮਿਕ ਅਸਥਾਨਾਂ
ਦੀ ਪ੍ਰੀਭਾਸਾ ਵਿੱਚ ਸਿੱਖ, ਬੋਧੀ ਤੇ ਜੈਨੀਆਂ ਦੇ ਧਾਰਮਿਕ ਅਸਥਾਨ ਸ਼ਾਮਲ ਸ਼ਮਝੇ ਜਾਣਗੇ ਜਦ ਕਿ
ਈਸਾਈਆਂ, ਮੁਸਲਮਾਨਾਂ ਅਤੇ ਪਾਰਸੀਆਂ ਨੂੰ ਸੰਵਿਧਾਨ ਵਿੱਚ ਪੂਰੀ ਖੁਲ ਦਿੱਤੀ ਗਈ ਹੈ।
Article 25 in The Constitution Of India 1949
25. Freedom of conscience and free profession, practice and
propagation of religion
(1)
Subject to public
order, morality and health and to the other provisions of this Part, all persons
are equally entitled to freedom of conscience and the right freely to profess,
practise and propagate religion
(2)
Nothing in this
article shall affect the operation of any existing law or prevent the State from
making any law
(a)
regulating or
restricting any economic, financial, political or other secular activity which
may be associated with religious practice;
(b)
providing for social
welfare and reform or the throwing open of Hindu religious institutions of a
public character to all classes and sections of Hindus Explanation I The wearing
and carrying of kirpans shall be deemed to be included in the profession of the
Sikh religion Explanation II In sub clause (b) of clause reference to Hindus
shall be construed as including a reference to persons professing the Sikh,
Jaina or Buddhist religion, and the reference to Hindu religious institutions
shall be construed accordingly.
ਸੰਵਿਧਾਨ ਦੇ ਕੰਮ ਕਾਜ਼ ਦੀ ਨਜ਼ਰਸਾਨੀ ਕਰਨ ਵਾਸਤੇ ਇੱਕ ਗਿਆਰਾਂ ਮੈਂਬਰੀ
ਪੈਨਲ ਫਰਵਰੀ 22, 2000 ਨੂੰ ਬਣਾਇਆ ਗਿਆ ਜਿਸ ਦੇ ਮੁਖੀ ਚੀਫ ਜਸਟਿਸ
M.N. Venkata Chaliah
ਨੇ ਰੀਪੌਰਟ ਵਿੱਚ ਸੰਵਿਧਾਨ ‘ਚ ਤਰਮੀਮ ਕਰਨ ਦੀ ਸਿਫ਼ਾਰਸ਼
ਕੀਤੀ ਕਿ ਸੰਵਿਧਾਨ ਦੀ ਧਾਰਾ 25 (2B)
’ਚ ਸਿੱਖ, ਬੋਧੀ ਤੇ ਜੈਨੀਆਂ ਨੂੰ ਹਿੰਦੂ ਭਾਈਚਾਰੇ
ਵਿੱਚ ਰੱਖਿਆ ਜਾਵੇਗਾ ਅਤੇ ਇਨ੍ਹਾਂ ਦੇ ਧਾਰਮਿਕ ਅਸਥਾਨ ਹਿੰਦੂ ਅਸਥਾਨਾਂ ਦੀ ਪ੍ਰੀਭਾਸ਼ਾ ਵਿੱਚ ਸਮਝੇ
ਜਾਣਗੇ ਨੂੰ ਖਤਮ ਕੀਤਾ ਜਾਵੇ। ਇਸ ਸਿਫ਼ਾਰਸ਼ ਉਪਰ 13 ਸਾਲ ਲੰਘ ਜਾਣ ਬਾਦ ਵੀ ਕੋਈ ਕਾਰਵਾਈ ਨਹੀ ਹੋਈ।
ਕੌਮ ਦੀ ਪਰੀਭਾਸ਼ਾ ਮਿਸਟਰ ਹੇਜ਼ ਨੇ ਆਪਣੀ ਪੁਸਤਕ ਐਸੇਜ਼ ਆਫ ਨੈਸਨਲਇਜ਼ਮ (
Essays
of Nationalism ) ਦੇ ਪੰਨਾ 354 ਉਪਰ ਇਸ
ਪਰਕਾਰ ਵਰਨਣ ਕੀਤੀ ਹੈ:
“ A Nation is any group of persons , who speak a common
language, who cherish common historical tradition and who constitute, or think
they constitute a distinct cultural society in which among all other factors ,
religion and politics may have played important , though not necessarily
continuous roles. Culture being sum total of people’s institutions, customs,
morality, aesthetics.”
“ਨੇਸ਼ਨ (ਕੌਮ) ਅਜਿਹੇ ਮਨੁੱਖਾਂ ਦਾ ਇੱਕ ਗਰੁਪ ਹੁੰਦਾ ਹੈ ਜੋ ਕਿ ਇਕੋ
ਸਾਂਝੀ ਬੋਲੀ ਬੋਲਦੇ ਹੋਣ, ਜਿਨ੍ਹਾਂ ਵਿਚਾਲੇ ਇਕੋ ਇਤਿਹਾਸਕ ਪਰੰਪਰਾ ਦੀ ਸਾਂਝ ਹੋਵੇ ਜਿਨ੍ਹਾਂ ਦਾ
ਕਲਚਰ ਹੋਰਨਾਂ ਤੋਂ ਨਿਆਰਾ ਹੋਵੇ, ਜਿਨ੍ਹਾਂ ਦੇ ਕਲਚਰ ਅੰਦਰ ਧਰਮ ਅਤੇ ਸਿਆਸਤ ਦਾ ਅਹਿਮ ਰੋਲ ਹੋਵੇ-
ਭਾਵੇ ਇਸ ਰੋਲ ਦਾ ਲਗਾਤਾਰ, ਇੱਕ ਸਾਰ ਹੋਣਾ ਜ਼ਰੂਰੀ ਨਹੀ। ਲੋਕਾਂ ਵਿਚਕਾਰ ਆਸ਼ਰਮਾਂ, ਰਸਮਾਂ, ਰੀਤਾਂ
ਅਤੇ ਸਦਾਚਾਰਕ ਤੇ ਭਾਵਾਤਮਕ ਦੀ ਸਾਂਝ ਉਨ੍ਹਾਂ ਦੀ ਕਲਚਰ ਕਹਾਂਉਦੀ ਹੈ।”
ਸਿੱਖ ਧਰਮ ਇੱਕ ਅਜ਼ਾਦ ਕੌਮ ਦੀ ਉਪਰਲੀ ਪ੍ਰੀਭਾਸ਼ਾ ਦੀਆਂ ਵੱਧ ਤੋਂ ਵੱਧ
ਸ਼ਰਤਾਂ ਪੂਰੀਆਂ ਕਰਦਾ ਹੈ ਸਿੱਖਾਂ ਦਾ ਆਪਣਾ ਵੱਖਰਾ ਧਾਰਮਿਕ ਗ੍ਰੰਥ, ਸਭਿਆਚਾਰ, ਬੋਲੀ, ਪਹਿਰਾਵਾ
ਅਤੇ ਸਮਜਿਕ ਰੀਤੀ ਰਿਵਾਜ ਸਭ ਅਲੱਗ ਹਨ ਜੋ ਕਿ ਇੱਕ ਅਜ਼ਾਦ ਕੌਮ ਲਈ ਜ਼ਰੂਰੀ ਹਨ।
ਅਗਰੇਜ਼ਾਂ ਨੇ ਵੀ ਸਿੱਖਾਂ ਨੂੰ ਇੱਕ ਵੱਖਰੀ ਕੌਮ ਦੇ ਤੋਰ ਤੇ ਮਾਨਤਾ ਦਿਤੀ
ਤੇ ਇੱਕ ਵੱਖਰੀ ਪਾਰਟੀ ਦੇ ਤੌਰ ਦੇਸ ਦੀ ਵੰਡ ਸਮੇਂ ਸੱਦਾ ਪੱਤਰ ਭੇਜਿਆ। ਪਰ ਇਹ ਗੱਲ ਵਖਰੀ ਹੈ ਕਿ
ਸਿੱਖ ਲੀਡਰਸ਼ਿਪ ਨੇ ਉਸ ਸਮੇਂ ਦੂਰ ਅੰਦੇਸੀ ਤੋਂ ਕੰਮ ਨਹੀ ਲਿਆ।
ਹਿੰਦੂ ਆਮ ਕਹਿੰਦੇ ਸੁਣੇ ਗਏ ਹਨ ਕਿ ਸਿੱਖ ਹਿੰਦੂਆਂ ਦਾ ਹੀ ਇੱਕ ਹਿਸਾ ਹਨ
ਕਿਉਕਿ ਇਹ ਹਿੰਦੂਆਂ ਵਿਚੋਂ ਹੀ ਪੈਦਾ ਹੋਏ ਹਨ ਇਹ ਇੱਕ ਮਾਰਸ਼ਲ ਕੌਮ ਹੈ ਸਿੱਖਾਂ ਨੂੰ ਹਿੰਦੂਆ ਦੀ
ਰਾਖੀ ਕਰਨ ਵਾਸਤੇ ਸਾਜਿਆ ਗਿਆ ਸੀ ਇਸ ਵਿੱਚ ਕੀ ਸਚਾਈ ਹੈ?
ਇਸ ਵਾਰੇ ਡਾ: ਅੇਡਵਿਨ ਬਿਟਨ ਕਾਂਟ ਦੇ ਵਿਚਾਰ ਇਸ ਪ੍ਰਕਾਰ ਹਨ:
ਈਸਾਈ ਜੋ ਯਹੂਦੀਆਂ ਵਿਚੋਂ ਨਿਕਲੇ ਕੀ ਉਹ ਯਹੂਦੀ ਹਨ? ਮੁਸਲਮਾਨ ਜੋ ਕੁਰੈਸੀ
ਈਸਾਈਆਂ ਤੇ ਯਹੂਦੀਆਂ ਵਿੱਚ ਨਿਕਲੇ ਕੀ ਉਨ੍ਹਾਂ ਨੂੰ ਅਜ ਕੁਰੈਸੀ ਈਸਾਈ ਜਾਂ ਯਹੂਦੀ ਕਿਹਾ ਜਾ ਸਕਦਾ
ਹੈ? ਭਾਰਤ ਵਿੱਚ ਬੁਹਤ ਸਾਰੇ ਹਿੰਦੂਆਂ ਤੋਂ ਮੁਸਲਮਾਨ ਅਤੇ ਈਸਾਈ ਬਣੇ ਕੀ ਉਨ੍ਹਾਂ ਨੂੰ ਹਿੰਦੂ
ਕਿਹਾ ਜਾ ਸਕਦਾ ਹੈ? ਜਿਸ ਤਰ੍ਹਾਂ ਜੀਸਸ ਕਰਾਈਸਟ ਯਹੂਦੀ ਧਰਮ ਨੂੰ ਮੰਨਣ ਤੋਂ ਇਨਕਾਰ ਕਰਕੇ ਪਹਿਲੇ
ਈਸਾਈ ਬਣੇ ਠੀਕ ਉਸੇ ਤਰਾਂ ਗੁਰੂ ਨਾਨਕ ਦੇਵ ਜੀ ਨੇ ਹਿੰਦੂ ਧਰਮ ਨੂੰ ਮੰਨਣ ਤੋਂ ਇਨਕਾਰ ਕਰਕੇ ਇੱਕ
ਨਿਰਾਲੇ ਪੰਥ ਦੀ ਨੀਂਹ ਰੱਖੀ।
ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥ ਭਗਤ ਕਬੀਰ ਜੀ।
ਮੈਂ ਪੰਡਤ ਤੇ ਮੁਲਾਂ ਦੋਵੇ ਛਡ ਦਿੱਤੇ ਕਿਉਕਿ ਮੇਰਾ ਕਰਮ ਕਾਂਡਾਂ ਅਤੇ ਸ਼ਰਹ
ਨਾਲ ਕੋਈ ਵਾਸਤਾ ਨਹੀ।
“ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ,” ਭਾਈ ਗੁਰਦਾਸ ਜੀ
ਸਭ ਤੋਂ ਪਹਿਲੋ 26 ਅਕਤੂਬਰ 1916 ਨੂੰ ਸਿੱਖਾਂ
ਨੂੰ ਹਿੰਦੂਆਂ ਦਾ ਹਿਸਾ ਤੇ ਅਨਿਖੜਵਾਂ ਅੰਗ ਦੱਸਿਆਂ ਗਿਆ।