. |
|
ਨਾਮਧਾਰੀ ਆਦਿਕ ਡੇਰੇਦਰਾਂ ਬਾਰੇ ਵਿਚਾਰ
ਅਵਤਾਰ ਸਿੰਘ ਮਿਸ਼ਨਰੀ (5104325827)
ਬਾਬਾ ਰਾਮ ਸਿੰਘ ਨਾਮਧਾਰੀ ਤੱਕ “ਨਾਮਧਾਰੀ ਸਿੱਖ” ਗੁਰਮਤਿ ਦੇ
ਧਾਰਨੀ ਅਤੇ ਗੁਰਮਤਿ ਦਾ ਹੀ ਪ੍ਰਚਾਰ ਕਰਦੇ ਸਨ। ਉਨ੍ਹਾਂ ਦੇ ਅਕਾਲ ਚਲਾਣੇ ਤੋਂ ਬਾਅਦ ਪੰਥ ਦੋਖੀਆਂ
ਨੇ ਇਹ ਪ੍ਰਚਾਰ ਸ਼ੁਰੂ ਕਰ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਨੇ ਬਲਾਕਾ ਸਿੰਘ ਨੂੰ ਗੁਰਗੱਦੀ ਦਿੱਤੀ
ਪਰ ਇਹ ਸਭ ਝੂਠ, ਸਚਾਈ ਅਤੇ ਇਤਿਹਾਸ ਨਾਲ ਹੇਰਾਫੇਰੀ ਹੈ। ਬਾਬਾ ਬੰਦਾ ਸਿੰਘ ਬਹਾਦਰ, ਸਿੱਖ ਮਿਸਲਾਂ
ਅਤੇ ਅਕਾਲੀ ਫੂਲਾ ਸਿੰਘ ਤੱਕ ਤਾਂ ਇਹ ਸਾਹਮਣੇ ਨਹੀਂ ਆਏ। ਜਦ ਆਪਸੀ ਫੁੱਟ ਅਤੇ ਬਾਮਣੀ ਡੋਗਰਿਆਂ ਦੀ
ਧੋਖੇਦਾਰੀ ਕਰਕੇ ਮਹਾਂਰਾਜਾ ਰਣਜੀਤ ਸਿੰਘ ਵੇਲੇ ਸਿੱਖ ਰਾਜ ਜਾਂਦਾ ਰਿਹਾ ਤਾਂ ਭਾਰੀ ਗਿਣਤੀ ਵਿੱਚ
ਅੰਗ੍ਰੇਜਾਂ ਦੇ ਪਿੱਠੂ ਸੰਪ੍ਰਦਾਈ ਡੇਰੇਦਾਰ ਪੈਦਾ ਹੋ ਗਏ। ਬਾਬਾ ਰਾਮ ਸਿੰਘ ਵਰਗੇ ਅਸਲੀ ਨਾਮਧਾਰੀ
ਸਿੱਖ ਅੰਗ੍ਰੇਜਾਂ ਨਾਲ ਲੜਦੇ ਕੁਬਾਨੀਆਂ ਦੇ ਗਏ ਤਾਂ ਅਖੌਤੀ ਨਾਮਧਾਰੀਆਂ ਨੇ ਬਾਬਾ ਰਾਮ ਸਿੰਘ ਜੀ
ਨੂੰ ਵੀ ਗੁਰੂ ਕਹਿਣਾਂ ਸ਼ੁਰੂ ਕਰ ਦਿੱਤਾ ਅਤੇ ਨਾਮਧਾਰੀ ਸੰਪ੍ਰਦਾ ਬਣਾ ਕੇ ਦੇਹਧਾਰੀ ਗੁਰੂਆਂ ਦੀ
ਲੜੀ ਚਲਾ ਦਿੱਤੀ। ਇਹ ਲੋਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਹੀਂ ਮੰਨਦੇ ਸਗੋਂ ਮਰ ਚੁੱਕੇ ਅਤੇ
ਮਜੂਦਾ ਬਣਾਏ ਗਏ ਗੁਰੂਆਂ ਦੀਆਂ ਫੋਟੋਆ ਰੱਖਦੇ ਅਤੇ ਗੁਰੂ ਗ੍ਰੰਥ ਸਿਹ ਜੀ ਦੀ ਥਾਂ ਗੱਦੀ ਲਾ ਕੇ
ਆਪੂੰ ਥਾਪੇ ਗਏ ਦੇਹਧਾਰੀ ਨਕਲੀ ਗੁਰੂ ਨੂੰ ਬਿਰਾਜਮਾਨ ਕਰਦੇ ਹਨ। ਅਜੋਕੇ ਅਖੌਤੀ ਨਾਮਧਾਰੀ ਦੇਹ ਅਤੇ
ਮੂਰਤੀ ਪੂਜਕ ਹਨ। ਸਾਰੇ ਬਾਮਣੀ ਕਰਮਕਾਂਡ ਕਰਦੇ ਹੋਏ ਅੱਗ ਦੀ ਪੂਜਾ ਕਰਦੇ ਹਨ। ਅਨੰਦ ਕਾਰਜ ਵੇਲੇ
ਚਾਰ ਲਾਵਾਂ ਦੀ ਥਾਂ ਹਿੰਦੂਆਂ ਵਾਂਗ “ਅੱਗ ਦੀ ਵੇਦੀ” ਦੁਆਲੇ ਸੱਤ ਫੇਰੇ ਕਰਦੇ ਹਨ। ਬਾਮਣੀ
ਸੁੱਚ-ਭਿੱਟ, ਛੂਆ-ਛਾਤ ਅਤੇ ਜਾਤ-ਪਾਤ ਇਨ੍ਹਾਂ ਵਿੱਚ ਜੋਰਾਂ ਤੇ ਹੈ। ਇਨ੍ਹਾਂ ਨੇ ਬਾਕੀ ਡੇਰੇਦਾਰਾਂ
ਵਾਂਗ ਆਪਣੀ ਵੱਖਰੀ ਬਾਮਣੀ ਮਰਯਾਦਾ ਵੀ ਬਣਾਈ ਹੋਈ ਹੈ। ਇਹ ਕ੍ਰਿਪਾਨ ਦੀ ਥਾਂ ਚਿੱਟੇ ਸੂਤ ਦੀ ਲੰਬੀ
ਮਾਲਾ ਧਾਰਨ ਕਰਦੇ ਹਨ। ਤੀਰਥ ਇਸ਼ਨਾਨੀ ਅਤੇ ਖਵਾਜੇ ਦੇ ਪੁਜਾਰੀ ਹਨ। ਸਿੰਘ ਬਾਣੇ ਅਤੇ ਸਿੰਘ ਭੋਜਨ
ਤੋਂ ਨਫਰਤ ਕਰਦੇ ਹਨ। ਸਿੱਖ ਸੰਗਤਾਂ ਵਿੱਚ ਭੁਲੇਖਾ ਪਾਉਣ ਲਈ ਗੁਰਬਾਣੀ ਦਾ ਕੀਰਤਨ ਵੀ ਕਰਦੇ ਹਨ ਪਰ
ਕੀਰਤਨ ਕਰਦੇ, ਨਚਦੇ ਟੱਪਦੇ ਅਤੇ ਵਾਲ ਖੋਲ੍ਹ ਕੇ ਸਿਰ ਵੀ ਮਾਰਦੇ ਹਨ। ਇਹ ਸਦਾ ਹੀ ਪੰਥ ਤੇ ਗ੍ਰੰਥ
ਨੂੰ ਛੱਡ ਕੇ ਕਾਂਗਰਸ ਦਾ ਸਾਥ ਦਿੰਦੇ ਆ ਰਹੇ ਹਨ।
ਹੁਣ ਇਨ੍ਹਾਂ ਵਿੱਚ ਦੇਹਧਾਰੀ ਗੁਰੂ ਬਣਨ ਦੀ ਖਾਤਰ ਦੋ ਧੜੇ ਪੈਦਾ ਹੋ ਗਏ
ਹਨ। ਇਹ ਧੜੇ ਵੀ ਦੋ ਭਰਾਵਾਂ ਦੇ ਹਨ। ਇੱਕ ਨੂੰ ਦੇਹਧਾਰੀ ਗੱਦੀ ਮਿਲ ਗਈ ਤੇ ਇੱਕ ਵਾਂਝਾ ਰਹਿ ਗਿਆ।
ਉਹ ਹੁਣ ਸਿੱਖ ਹੋਣ ਦਾ ਢੌਂਗ ਰਚ ਕੇ ਆਪਣੇ ਸਾਥੀਆਂ ਸਮੇਤ “ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ”
ਵਿਖੇ ਰਾਧਾ ਸੁਆਮੀਆਂ ਵਾਂਗ ਨਤਮਸਤਕ ਹੁੰਦਾ ਫਿਰਦਾ ਆਪਣੇ ਆਪ ਨੂੰ ਪੰਥ ਦਾ ਅੰਗ ਦੱਸਦਾ ਹੋਇਆ
ਅਖੌਤੀ ਜਥੇਦਾਰ ਸ੍ਰੀ ਅਕਾਲ ਤਖਤ ਨਾਲ ਜੱਫੀਆਂ ਪਾ ਕੇ, ਸਿੱਖ ਹੋਣ ਦੀ ਮੋਹਰ ਲਵਾਉਣਾਂ ਚਾਹੁੰਦਾ
ਹੈ। ਅਜੋਕੇ ਅਖੌਤੀ ਜਥੇਦਾਰ ਪੱਕੇ ਸਿੱਖਾਂ ਵਿੱਚ, ਦਿਨ ਬਾ-ਦਿਨ ਬਾਦਲ ਪੱਖੀ ਹੋਣ ਕਰਕੇ ਘਟ ਰਹੀ
ਸ਼ਾਖ ਨੂੰ ਬਚਾਉਣ ਅਤੇ ਬਾਦਲਾਂ ਦਾ ਵੋਟ ਬੈਂਕ ਵਧਾਉਣ ਵਾਸਤੇ, ਹਰ ਨੀਲੇ, ਪੀਲੇ ਅਤੇ ਚਿੱਟੇ
ਡੇਰੇਦਾਰਾਂ ਨੂੰ ਪੰਥ ਵਿੱਚ ਸ਼ਾਮਲ ਕਰਨ ਦਾ ਡਰਾਮਾ ਕਰ ਰਹੇ ਹਨ।
ਹਾਂ ਸਿੱਖ ਪੰਥ ਦੇ ਦਰਵਾਜੇ ਸਦਾ ਹੀ ਉਨ੍ਹਾਂ ਸਭਨਾਂ ਲਈ ਖੁੱਲ੍ਹੇ ਹਨ ਜੋ
ਤਨੋਂ, ਮਨੋਂ ਸਮਰਪਿਤ ਹੋ ਕੇ ਆਪਣੀ ਅਲੱਗ ਮਰਯਾਦਾ ਬਾਣੇ ਅਤੇ ਬਾਮਣੀ ਕਰਮਕਾਂਡਾਂ ਦਾ ਤਿਆਗ ਕਰਕੇ,
ਭੁੱਲ ਬਖਸ਼ਾ ਅਤੇ ਲਿਖਤੀ ਰੂਪ ਵਿੱਚ
“ਗੁਰੂ ਗ੍ਰੰਥ ਸਹਿਬ”
ਨੂੰ ਗੁਰੂ ਮੰਨਣ ਦਾ ਅਹਿਦ ਕਰਨ ਨਾਂ ਕਿ ਡਰਾਮੇਬਾਜੀਆਂ ਕਰਕੇ ਪੰਥ ਵਿੱਚ ਘੁਸੜਨ। ਹਾਂ ਜੇ ਇਹ
ਵਾਕਿਆ ਹੀ ਪੰਥ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ ਤਾਂ ਇਨ੍ਹਾਂ ਨੂੰ ਦੇਹਧਾਰੀ ਗੁਰੂ ਅਖਾਵਾਉਣ ਤੋਂ
ਸ਼ਰਮ ਕਰਨੀ ਚਾਹੀਦੀ ਹੈ। ਗੁਰਸਿੱਖੋ ਜਰਾ ਗਰਮਤਿ ਦੀ ਐਨਕ ਨਾਲ ਵੇਖੋ ਕਿ ਬਾਮਣਾਂ ਵਾਲੇ ਸਾਰੇ
ਕਰਮਕਾਂਡ ਕਰਨ ਵਾਲਾ “ਨਾਮਧਾਰੀ” ਕਿਵੇਂ ਹੋ ਸਕਦਾ ਹੈ? ਇਹ ਬੇਦੀਆਂ ਬਾਲਦੇ, ਹਵਨ ਕਰਦੇ
ਅਤੇ ਚਲੀਸੇ ਕਟਦੇ ਹਨ। ਇਸ ਲਈ ਇਹ ਚਿਟ ਕਪੜੀਏ ਕਿਧਰ ਦੇ ਨਾਮਧਾਰੀ ਹਨ? ਨਾਮਧਾਰੀ ਮਤਲਵ ਨਾਮ+ਅਧਾਰੀ
ਜੋ ਨਾਮ ਦੇ ਆਸਰੇ ਹੋਵੇ। ਨਾਮ ਹੈ ਪ੍ਰਮਾਤਮਾਂ ਖੁਦ ਜੋ ਨਾਂ ਜੰਮਦਾ ਤੇ ਨਾਂ ਮਰਦਾ ਹੈ। ਅਖੌਤੀ
ਨਾਮਧਾਰੀ ਦੇਹਧਾਰੀ ਗੁਰੂ ਜੰਮਦੇ ਤੇ ਮਰਦੇ ਵੀ ਹਨ। ਫਿਰ ਨਾਮਧਾਰੀ ਕਿਵੇਂ ਹੋਏ? ਗੁਰਬਾਣੀ ਵੀ
ਫੁਰਮਾਂਦੀ ਹੈ-ਨਾਮਧਾਰੀ
ਸ਼ਰਨ ਤੇਰੀ॥(ਗੁਰੂ ਗ੍ਰੰਥ)
ਨਾਮ ਦੇ ਆਸਰੇ ਚੱਲਣ ਵਾਲਾ ਇਨਸਾਨ ਪ੍ਰਮਾਤਮਾਂ ਦੀ ਸ਼ਰਨ ਵਿੱਚ ਰਹਿੰਦਾ ਹੈ ਨਾਂ ਕਿ ਕਿਸੇ ਜਗਜੀਤ
ਸਿੰਘ ਜਾਂ ਦਲੀਪ ਸਿੰਘ ਠਾਕਰ ਆਦਿਕ ਬਿਨਸਨਹਾਰ ਆਪੂੰ ਬਣੇ ਦੇਹਧਾਰੀ ਗੁਰੂਆਂ ਦੀ।
ਸਿੱਖਾਂ ਦਾ ਤਾਂ ਇੱਕ ਹੀ ਖਾਲਸਾ ਪੰਥ ਹੈ ਜਿਸ ਨੂੰ ਗੁਰੂ ਪੰਥ ਵੀ ਕਿਹਾ
ਜਾਂਦਾ ਹੈ। ਵਕਤੀਆ ਸਰਕਾਰਾਂ ਨੇ ਖਾਲਸਾ ਪੰਥ ਨੂੰ ਖੇਰੂੰ ਖੇਰੂੰ ਕਰਨ ਲਈ ਉਦਾਸੀ, ਪ੍ਰਿਥੀਚੰਦੀਏ,
ਹਿੰਦਾਲੀਏ, ਰਾਮਰਾਈਏ, ਧੀਰਮੱਲੀਏ, ਵਡਭਾਗੀਏ, ਨਿਰਮਲੇ, ਸੰਪ੍ਰਦਾਈ, ਬੰਦਈ, ਨਾਮਧਾਰੀ, ਨੀਲਧਾਰੀ,
ਰਾਧਾਸਵਾਮੀ, ਨਾਨਕਸਰਈਏ, ਰਾੜੇ ਵਾਲੇ, ਭਨਿਆਰੇ ਵਾਲੇ ਅਤੇ ਅਜੋਕੇ ਅਨੇਕ ਤਰ੍ਹਾਂ ਦੇ ਡੇਰੇਦਾਰ
ਖਾਲਸਾ ਪੰਥ ਦੇ ਸ਼ਰੀਕ ਪੈਦਾ ਕੀਤੇ ਹਨ। ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਵਿੱਚ ਵੀ ਇਹ ਘੁਸੜ ਚੁੱਕੇ
ਹਨ। ਅਖੌਤੀ ਜਥੇਦਾਰਾਂ ਦੇ ਰੂਪ ਵਿੱਚ ਸਿੱਖ ਤਖਤਾਂ ਤੇ ਵੀ ਕਾਬਜ ਹੋਏ ਫਿਰਦੇ ਹਨ।
ਇਹ ਗੁਰੂ ਗ੍ਰੰਥ ਨੂੰ
ਦਿਲੋਂ ਗੁਰੂ ਨਹੀਂ ਮੰਨਦੇ ਕੇਵਲ ਸਿੱਖ ਸੰਗਤਾਂ ਨੂੰ ਗੁਰੂ ਦਾ ਭੁਲੇਖਾ ਪਾ ਕੇ ਆਪੋ ਆਪਣੇ ਡੇਰਿਆਂ
ਨਾਲ ਹੀ ਜੋੜਦੇ ਹਨ।
ਬਾਕੀ ਜਿਹੜਾ ਸਰਕਾਰੀ ਜਥੇਦਾਰ ਖੁਦ ਡੇਰੇ ਖੁਲ੍ਹਵਾਉਂਦਾ ਤੇ ਓਥੇ ਸਿਰੋਪੇ
ਲੈਣ ਜਾਂਦਾ ਹੈ। ਉਹ ਖਾਲਸਾ ਪੰਥ ਦਾ ਜਥੇਦਾਰ ਨਹੀਂ ਬਲਕਿ ਡੇਰੇਦਾਰ ਸੰਪ੍ਰਦਾਈਆਂ ਦਾ ਹੈ ਜੋ ਨਿਰੋਲ
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ, ਸੁਨਣ, ਕੀਰਤਨ ਅਤੇ ਕਥਾ ਪ੍ਰਚਾਰ ਕਰਨ ਤੇ ਤਾਂ ਪਾਬੰਦੀ
ਲਾਉਂਦਾ ਤੇ ਕੱਚੀ ਬਾਣੀ ਦੇ ਪ੍ਰਚਾਰ ਦੀ ਖੁੱਲ੍ਹ ਦਿੰਦਾ ਹੈ। ਪਦਵੀ ਅਤੇ ਮਾਇਆ ਦੀ ਖਾਤਰ
ਰਾਜਨੀਤਕਾਂ ਦੇ ਪੈਰਾਂ ਵਿੱਚ ਵੀ ਬੈਠਦਾ ਹੈ ਅਤੇ ਬਲਾਤਕਾਰੀ ਡੇਰੇਦਾਰ ਸਾਧਾਂ ਤੋਂ ਸਿਰੋਪੇ ਵੀ
ਲੈਂਦਾ ਹੈ। ਤੇ ਹੁਣ ਚਾਰ ਚਾਰ ਬੱਚੇ ਪੈਦਾ ਕਰਕੇ ਡੇਰੇਦਾਰਾਂ ਦੀ ਫੌਜ ਵਿੱਚ ਵਾਧਾ ਕਰਨਾ ਚਾਹੁੰਦਾ
ਹੈ। ਪਹਿਲੇ ਪੈਦਾ ਹੋਏ ਸਿੱਖਾਂ ਨੂੰ ਪੰਥ ਚੋਂ ਛੇਕੀ ਜਾਂਦਾ ਹੈ। ਜੇ ਪਹਿਲਿਆਂ ਨੂੰ ਹੀ ਸਿੱਖ
ਬਣਿਆਂ ਰਹਿਣ ਦੇਵੇ ਅਤੇ ਨਿਰੋਲ ਗੁਰਬਾਣੀ ਦਾ ਪ੍ਰਚਾਰ ਕਰਕੇ ਹੋਰਨਾਂ ਨੂੰ ਵੀ ਸਿੱਖ ਬਣਨ ਦੀ
ਪ੍ਰੇਰਨਾਂ ਕਰੇ ਤਾਂ ਗੱਲ ਹੋਰ ਹੈ ਵਰਨਾਂ ਕੌਮ ਨੂੰ ਪੁਜਾਰੀਆਂ ਅਤੇ ਸਰਕਾਰੀਆਂ ਦੇ ਖੂਨੀ ਪੰਜੇ
ਵਿੱਚ ਧਕੇਲਨ ਦੀਆਂ ਹੀ ਕੋਝੀਆਂ ਕਾਰਵਾਈਆਂ ਹਨ।
ਸੋ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਜਥੇਦਾਰ ਮੰਨਣ ਵਾਲੇ ਸਿੱਖਾਂ ਨੂੰ
ਅਖੌਤੀ ਜਥੇਦਾਰਾਂ ਦੀਆਂ ਡੇਰੇਦਾਰ ਕਾਰਵਾਈਆਂ ਤੋਂ ਘਬਰਾਉਣਾਂ ਨਹੀਂ ਚਾਹੀਦਾ ਕਿਉਂਕਿ ਅੰਤ ਨੂੰ ਕੂੜ
ਨਿਖੁੱਟ ਜਾਣਾ ਹੈ- ਕੂੜ
ਨਿਖੁਟੈ ਨਾਨਕਾ ਓੜਕ ਸਚਿ ਰਹੀ॥(ਗੁਰੂ ਗ੍ਰੰਥ)
ਜਰਾ ਸੋਚੋ! ਜੇ ਅਰਵਿੰਦ ਕੇਜਰੀਵਾਲ ਸਮੁੱਚੇ ਭਾਰਤ ਦੇ ਕਰੱਪਟ ਲੀਡਰਾਂ ਦੀਆਂ ਚੂਲਾਂ ਹਿਲਾ ਅਤੇ
ਭਾਜੜਾਂ ਪਾ ਸਕਦਾ ਹੈ ਤਾਂ ਸਵਾ ਸਵਾ ਲੱਖ ਨਾਲ ਇੱਕ ਇੱਕ ਲੜਨ ਵਾਲੇ ਖਾਲਸੇ ਦੇਹਧਾਰੀ ਗੁਰੂਆਂ,
ਡੇਰੇਦਾਰਾਂ, ਪੁਜਾਰੀਆਂ ਅਤੇ ਧਰਮ ਦੇ ਨਾਂ ਤੇ ਰਾਜਨੀਤੀ ਕਰਨ ਵਾਲਿਆਂ ਦੀਆਂ ਕਿਉਂ ਨਹੀਂ? ਸਿੱਖ
ਸੰਗਤਾਂ ਨੂੰ ਅਖੌਤੀ ਜਥਾਦਰਾਂ ਅਤੇ ਦੇਹਧਾਰੀ ਡੇਰੇਦਾਰਾਂ ਦੀ ਕਰਮਕਾਂਡੀ, ਭਰਮਜਾਲੀ, ਕਰਾਮਾਤੀ ਅਤੇ
ਧਰਮ ਦੇ ਨਾਂ ਤੇ ਕੀਤਾ ਕਰਾਇਆ ਫਲ ਦੇਣ ਵਾਲੀ ਲਾਲਚੀ ਅਤੇ ਅੰਧ ਵਿਸ਼ਵਾਸ਼ੀ ਨੀਂਦਰ ਵੱਲੋਂ ਗੁਰੂ ਗਿਆਨ
ਦੇ ਸ਼ਬਦ ਰੂਪ ਨਗਾਰੇ ਨਾਲ ਜਾਗਣ ਦੀ ਅਤਿਅੰਤ ਲੋੜ ਹੈ। ਅਖੀਰ ਵਿੱਚ ਉਨ੍ਹਾਂ ਸਭ ਨਾਮਧਾਰੀਆਂ ਅਤੇ
ਹੋਰ ਡੇਰੇਰਦਾਰਾਂ ਦਾ ਸਿੱਖ ਪੰਥ ਵਿੱਚ ਆਉਣ ਦਾ ਸਵਾਗਤ ਹੈ ਜੋ ਇੱਕ ਮਿਆਨ ਵਿੱਚ ਦੋ ਤਲਵਾਰਾਂ
ਪਾਉਣੀਆਂ, ਪੇਟ ਦੀ ਖਾਤਰ ਢੌਗ ਰਚ ਕੇ ਸੰਗਤਾਂ ਨੂੰ ਲੁੱਟਣਾਂ ਅਤੇ ਵੋਟਾਂ ਦੀ
ਰਾਜਨੀਤੀ ਨੂੰ ਛੱਡ ਕੇ ਤਨੋਂ, ਮਨੋਂ
“ਗੁਰੂ ਗ੍ਰੰਥ”
ਨੂੰ ਸਮਰਪਿਤ ਹੋਣਾਂ ਲੋਚਦੇ ਹਨ।
|
. |