. |
|
॥ਨਾਂਵ॥
ਪਰਿਭਾਸ਼ਾ
ਜਿਨ੍ਹਾ ਸ਼ਬਦਾਂ ਰਾਹੀਂ ਕਿਸੇ ਥਾਂ ,ਵਸਤੂ, ਸੰਕਲਪ, ਜੀਵ, ਗੁਣ, ਸਥਿਤੀ ਆਦਿ ਬਾਰੇ ਜਾਣਕਾਰੀ ਹੋਵੇ
ਉਸ ਨਾਂਵ (ਸੰਗਿਆ) ਕਹਿੰਦੇ ਹਨ।
ਅਰਥ ਭਾਵ ਦੇ ਆਧਾਰ ਤੇ ਨਾਂਵ ਦੀਆਂ ਦੋ ਸ਼੍ਰੇਣੀਆਂ ਹਨ:
(ਉ) ਨਿਜ- ਵਾਚਕ ਨਾਂਵ -ਕਿਸੇ ਖਾਸ ਵਸਤੂ ਜਾਂ ਥਾ ਲਈ
(ਅ) ਸਧਾਰਨ ਨਾਂਵ -ਆਮ ਵਿਅਕਤੀਆਂ.ਥਾਂਵਾ , ਸਥਿਤੀ ਲਈ
ਸਧਾਰਨ ਨਾਂਵ ਦੀਆਂ ਅੱਗੇ ਚਾਰ ਸ਼੍ਰੇਣੀਆਂ ਹਨ
ਜਾਤੀ ਵਾਚਕ
ਇਕੱਠ ਵਾਚਕ
ਪਦਾਰਥ ਵਾਚਕ
ਭਾਵ ਵਾਚਕ
ਨਿਜ-ਵਾਚਕ ਨਾਂਵ
ਕਿਸੇ ਖਾਸ ਜੀਵ,ਵਸਤੂ,ਥਾਂ ਲਈ-:
ਨਾਨਕੁ ਤੂ ਲਹਣਾ ਤੂਹੈ ਗੁਰੁ ਅਮਰੁ ਤੂ ਵੀਚਾਰਿਆ (968)
ਗੰਗਾ ਜਮੁਨਾ ਕੇਲ ਕੇਦਾਰਾ (1022)
ਉਪਰਲੀਆਂ ਉਦਾਹਰਣਾਂ ਵਿਚ
ਨਾਨਕੁ (ਗੁਰੂ ਜੀ) ਲਹਣਾ , ਕੇਦਾਰ,ਕਾਸੀ ਆਦਿ ਨਿਜਵਾਚਕ ਨਾਂਵ ਹਨ।
ਨਿਜਵਾਚਕ ਨਾਂਵ ਇਕਵਚਨ ਵਿਚ ਹੁੰਦੇ ਹਨ। ਗੁਰਬਾਣੀ ਦਾ ਅਧਿਐਨ ਕਰਦਿਆਂ ਪਤਾ ਲਗਦਾ ਹੈ। ਕਿ ਕੇਵਲ
ਨਾਂਵ ਅਤੇ ਕਿਰਿਆ ਦੇ ਰੂਪ ਤੋਂ ਹੀ ਆਦਰਵਾਚੀ , ਬਹੁਵਚਨ ਹੋਣ ਦਾ ਸੰਕੇਤ ਮਿਲਦਾ ਹੈ ਜਿਵੇਂ
ਗੁਰ ਪੂਰੇ ਜਬ ਭਏ ਦਇਆਲ
ਦੁਖ ਬਿਨਸੇ ਪੂਰਨ ਭਈ ਘਾਲ (743)
’ਪ੍ਰਭ ਜੀਉ ਦੇਵਹੁ ਦਰਸਨੁ ਆਪਣਾ ਜਿਤੁ ਢਾਢੀ ਤ੍ਰਿਪਤਾਵੈ (1097)
॥ ਵਿਆਕਰਣਿਕ-
ਲਿੰਗ (Gender)
ਪਰਿਭਾਸ਼ਾ
ਸ਼ਬਦ ਦੇ ਰੂਪ ਅਤੇ ਅਰਥ ਅਧੀਨ, ਪੁਰਸ਼- ਇਸਤਰੀ ਭੇਦ ਦਾ ਲਿਖਾਇਕ
ਲਿੰਗ ਦੀਆਂ ਕਿਸਮਾਂ
ਪੁਲਿੰਗ- ਕਿਸੇ ਸ਼ਬਦ ਦੇ ਪੁਰਖ ਭੇਦ ਦਾ ਬੋਧਕ
ਇਸਤਰੀ- ਕਿਸੇ ਸ਼ਬਦ ਦੇ ਇਸਤਰੀ ਭੇਦ ਦਾ ਬੋਧਕ
ਗੁਰਬਾਣੀ ਵਿਚੋਂ ਪ੍ਰਮਾਣ - :
ਪਲਿੰਗ-
ਪੰਚ ਤਤੁ ਕਰਿ ਪੁਤਰਾ ਕੀਨਾ ਕਿਰਤ ਮਿਲਾਵਾ ਹੋਆ (884)
ਪੁਤਰਾ-ਪੁਲਿੰਗ
ਤੂੰ ਮੇਰਾ ਸਖਾ ਤੂੰ ਹੀ ਮੇਰਾ ਮੀਤੁ (181)
ਸਖਾ-ਪੁੰਲਿਗ
ਮੈ ਬੰਦਾ ਬੈਖਰੀਦੁ ਸਚੁ ਸਾਹਿਬੁ ਮੇਰਾ (396)
ਬੰਦਾ-ਪੁਲਿੰਗ
ਇਸਤਰੀ ਲਿੰਗ- :
ਪੁਤਰੀ ਤੇਰੀ ਬਿਧੀ ਕਰਿ ਥਾਟੀ (374)
ਪੁਤਰੀ- ਇਸਤਰੀ ਲਿੰਗ
ਏਕੁ ਸੁਆਨੁ ਦੁਇ ਸੁਆਨੀ ਨਾਲਿ (24)
ਸੁਆਨੀ- ਇਸਤਰੀ ਲਿੰਗ
:::::::: ਪੜਨਾਂਵ
::::::::::
ਜਿਹੜੇ ਸ਼ਬਦ ਨਾਉਂ ਦੀ ਥਾਂ ਵਰਤੇ
ਜਾਣ ,ਉਨ੍ਹਾਂ ਨੂੰ ਪੜਨਾਉ,ਪੜਨਾਂਵ (pronoun)
ਕਹਿੰਦੇ ਹਨ
ਜਿਵੇਂ ਮੈਂ, ਹਮਰਾ, ਹਮਰੋ ਆਦਿ
ਪੜਨਾਂਵਾਂ ਦੀਆਂ ਅੱਗੇ ਛੇ ਸ਼੍ਰੇਣੀਆਂ ਹਨ
ਪੁਰਖਵਾਚੀ ਪੜਨਾਂਵ- ਵਿਆਕਰਣਿਕ ਪੁਰਬ ਬਾਰੇ ਗਿਆਨ
ਤੂੰ , ਤੈਨੂੰ , ਮੇਰਾ,ਤੇਰਾ, ਸਾਡਾ, ਤੈਂਡਾ, ਤਉ ਆਦਿ
ਸੰਬੰਧਵਾਚੀ ਪੜਨਾਂਵ- ਜੋ, ਜਿਨ, ਜਿਹ, ਜਿਤ, ਜਾਸ, ਤਿਨ, ਤਿਤ ਆਦਿ
ਪ੍ਰਸ਼ਨਵਾਚੀ ਪੜਨਾਂਵ- ਕਿਹੜਾ,ਕਿਸ,ਕਵਨ, ਕਾਹੇ, ਕੈ ਆਦਿ
ਨਿਜਵਾਚੀ ਪੜਨਾਂਵ- ਆਪ, ਆਪੌ, ਆਪਨਾ ਆਦਿ
ਨਿਸ਼ਚੇਵਾਚੀ ਪੜਨਾਂਵ- ਇਹ , ਓਇ, ਤਾਹੂ ਆਦਿ
ਅਨਿਸਚੇਵਾਚੀ ਪੜਨਾਂਵ- ਕਈ, ਬਹੁਤ, ਵਿਰਲੇ ਆਦਿ
ਪੜਨਾਂਵ ਦੇ ਤਿੰਨ ਪੁਰਖ ਹਨ
ਉਤਮ ਪੁਰਖ- ਮੈਂ (ਇਕਵਚਨ ) ਅਸੀ (ਬਹੁਵਚਨ)
ਮਧਮ ਪੁਰਖ - ਤੂੰ “ ਤੁਸੀ “
ਅਨ ਪੁਰਖ - ਇਹ “ ਇਹ “
ਭੁੱਲ ਚੁੱਕ ਮੁਆਫ
ਹਰਜਿੰਦਰ ਸਿੰਘ ‘ਘੜਸਾਣਾ’
75976-43748
|
. |