. |
|
(ਸੰਪਾਦਕੀ ਨੋਟ:- ਝੂਠੇ, ਬੇਈਮਾਨ ਅਤੇ ਕਪਟੀਆਂ ਦੀ ਇੱਕ ਜੁੰਡਲੀ ਵਲੋਂ, ਜੋ ਕਿ ਭਾੜੇ ਦੇ ਇੱਕ
ਰਾਗੀ ਦੇ ਅੰਨੇ ਸਮਰੱਥਕ ਹਨ ‘ਸਿੱਖ ਮਾਰਗ’ ਦੇ ਵਿਰੁੱਧ, ‘ਗੁਰੂ ਗ੍ਰੰਥ ਦੇ ਖਾਲਸਾ ਪੰਥ’ ਦੇ ਨਾਮ
ਤੇ ਵੀਡੀਓ ਬਣਾ ਕੇ ਯੂ-ਟਿਊਬ ਤੇ ਪਾਈਆਂ ਗਈਆਂ ਸਨ। ਇਹ ਲੇਖ ਉਹਨਾ ਦੇ ਅਧਾਰ ਤੇ ਹੀ ਲਿਖਿਆ ਗਿਆ ਹੈ। ਕਈ
ਵਾਰੀ ਜਵਾਬ ਵਿੱਚ ਸਾਨੂੰ ਵੀ ਮਜ਼ਬੂਰੀ ਵੱਸ ਉਸੇ ਤਰ੍ਹਾਂ ਦੀ ਭਾਸ਼ਾ ਵਰਤਣੀ ਪੈਂਦੀ ਹੈ ਇਸ ਲਈ ਆਪਣੇ
ਪਾਠਕਾਂ ਤੋਂ ਖਿਮਾਂ ਦੇ ਜਾਚਕ ਹਾਂ)
‘ਸਿੱਖ ਮਾਰਗ’ ਅਤੇ ਇਸ ਦੇ ਨਿੰਦਕ
ਕਈ ਸਾਲਾਂ ਤੋਂ ਦੇਸ-ਵਿਦੇਸ ਵਿੱਚ ਵੱਸੇ ਕੁੱਝ ਇੱਕ ਮਾਨਵਵਾਦੀ, ਸੁਹਿਰਦ ਤੇ
ਨਿਸ਼ਕਾਮ ਗੁਰਮੁਖਾਂ ਨੇ ਸੰਸਥਾਵਾਂ ਸਥਾਪਿਤ ਕਰਕੇ ਕਈ ਮਾਧਿਅਮਾਂ ਰਾਹੀਂ ਗੁਰਬਾਣੀ ਦਾ ਸੱਚ ਮਨੁੱਖਤਾ
ਸਾਹਮਣੇ ਲਿਆਉਣ ਦਾ ਬੀੜਾ ਚੁੱਕਿਆ ਹੋਇਆ ਹੈ। ਇਨ੍ਹਾਂ ਵਿੱਚੋਂ ਇੱਕ ਹੈ
‘ਸਿੱਖ ਮਾਰਗ’ ਜੋ ਨਿਰੋਲ ਗੁਰਬਾਣੀ
ਦੇ ਸੱਚ ਨੂੰ ਹੀ ਸਮਰਪਿਤ ਹੈ। ਇਹ ਵੈੱਬਸਾਇਟ
ਤਕਰੀਬਨ ਸਤਾਰਾਂ-ਅਠਾਰਾਂ ਸਾਲ ਪਹਿਲਾਂ ਸ਼ੁਰੂ ਕੀਤੀ ਗਈ ਸੀ। ਇਸ ਦਾ ਸੰਸਥਾਪਕ ਤੇ ਸੰਪਾਦਕ ਇੱਕ
ਕਿਰਤੀ ਹੈ ਜੋ ਆਪਣੀ ਕਿਰਤ-ਕਮਾਈ ਨਾਲ ਇਸ ਸਾਇਟ ਨੂੰ ਚਲਾ ਰਿਹਾ ਹੈ। ‘ਸਿੱਖ ਮਾਰਗ’ ਦੇ ਸਾਰੇ ਲੇਖਕ
ਵੀ ਨਿਸ਼ਕਾਮ ਸੇਵਾ ਕਰਦੇ ਹਨ! ‘ਸਿੱਖ ਮਾਰਗ’ ਇੱਕੋ ਇੱਕ ਵਿਚਾਰ-ਮੰਚ ਹੈ ਜਿਸ `ਤੇ ਕਈ ਮੁੱਦਿਆਂ `ਤੇ
ਸਫ਼ਲ ਵਿਚਾਰ-ਚਰਚਾਵਾਂ ਹੋਈਆਂ ਹਨ। ਇਨ੍ਹਾਂ ਚਰਚਾਵਾਂ ਦੇ ਮੁਖ ਮੁੱਦੇ ਸਨ/ਹਨ: ਅਖਾਉਤੀ ਦਸਮ ਗ੍ਰੰਥ,
ਗੁਰੂ ਗ੍ਰੰਥ ਵਿੱਚ ਰਾਗ ਮਾਲਾ ਦਾ ਰਲਾ, ਫ਼ਰੇਬੀ ਸੰਤਾਂ, ਮਹੰਤਾਂ, ਸਾਧਾਂ ਤੇ ਬਾਬਿਆਂ ਦੀ ਲੁੱਟ ਤੇ
ਗੁਰਮਤਿ-ਵਿਰੋਧੀ ਗਤੀਵਿਧੀਆਂ, ਅਕਾਲ ਤਖ਼ਤ, ਨਾਨਕਸ਼ਾਹੀ ਕੈਲੰਡਰ ਅਤੇ ‘ਕਰਤਾਰਪੁਰੀ ਬੀੜ ਦਾ ਸੱਚ’
ਆਦਿ। ਹੁਣ ‘ਕੱਤਕ ਕਿ ਵਿਸਾਖ’ ਦੇ ਮੁੱਦੇ `ਤੇ ਖੁੱਲ੍ਹੀ ਵਿਚਾਰ-ਚਰਚਾ ਹੋ ਰਹੀ ਹੈ। ‘ਸਿੱਖ ਮਾਰਗ’
`ਤੇ ਹੋਈਆਂ/ਹੋ ਰਹੀਆਂ ਇਨ੍ਹਾਂ ਚਰਚਾਵਾਂ ਸਦਕਾ ਗੁਰਸਿੱਖਾਂ ਵਿੱਚ ਕਾਫ਼ੀ ਜਾਗ੍ਰਿਤੀ ਆਈ ਹੈ ਅਤੇ ਉਹ
ਅੰਧਵਿਸ਼ਵਾਸ ਦੀ ਦਲਦਲ ਵਿੱਚੋਂ ਨਿਕਲਨ ਵਿੱਚ ਸਫ਼ਲ ਹੋਏ ਹਨ।
ਇਹ ਇੱਕ ਅਤਿ ਦੁੱਖਦਾਈ ਸੱਚ ਹੈ ਕਿ ਕਈ ਕ੍ਰਿਤਘਣ ਲੋਕ ਜੋ ਕਦੇ ‘ਸਿੱਖ
ਮਾਰਗ’ `ਤੇ ਲਿਖਦੇ ਹੁੰਦੇ ਸਨ, ਓਹੀ ਅੱਜ ਇਸ ਨੂੰ ਨਿੰਦਨ ਵਿੱਚ ਫ਼ਖ਼ਰ ਮਹਿਸੂਸ ਕਰਦੇ ਹਨ! ਇਨ੍ਹਾਂ
ਵਿੱਚੋਂ ਪਰਮੁੱਖ ਹੈ:
‘ਗੁਰੂ ਗ੍ਰੰਥ ਦਾ ਖਾਲਸਾ ਪੰਥ ਚੇਤਨਾ ਲਹਿਰ’
ਦਾ ਪ੍ਰਾਪੇਗੰਡਾ ਸਕੱਤਰ ਤੇ ਉਸ ਦੇ ਕੁੱਝ ਸਹਿਯੋਗੀ। ਇਸ
ਸੰਸਥਾ ਦੇ ਬੈਨਰ ਹੇਠ ਯੂ ਟਿਯੂਬ `ਤੇ ਕੁੱਝ ਇੱਕ ਵੀਡੀਓ ਪਾਈਆਂ ਗਈਆਂ ਹਨ ਜਿਨ੍ਹਾਂ ਵਿੱਚ,
ਸਿੱਧੇ-ਅਸਿੱਧੇ ਢੰਗ ਨਾਲ, ‘ਸਿੱਖ ਮਾਰਗ’ ਅਤੇ ਇਸ ਦੇ ਲੇਖਕਾਂ ਬਾਰੇ ਗ਼ਲਤ ਬਿਆਨੀ ਕਰਕੇ
ਪਾਠਕਾਂ ਨੂੰ ਭੜਕਾਉਣ ਦਾ ਕੋਝਾ ਪਰ ਅਸਫ਼ਲ ਯਤਨ ਕੀਤਾ ਜਾ ਰਿਹਾ ਹੈ। ਇਨ੍ਹਾਂ ਦੀਆਂ ਲਿਖਤਾਂ ਅਤੇ
ਵਿਡੀਓ ਉੱਤੇ ਕੀਤੀ ਜਾਂਦੀ ਗੱਲਬਾਤ ਤੋਂ ਬਿਨਾਂ ਸ਼ੱਕ ਜ਼ਾਹਿਰ ਹੁੰਦਾ ਹੈ ਕਿ ਮਨ ਦੇ ਖੋਟੇ ਤੇ ਅਕਲ
ਦੇ ਸੂਰਦਾਸ ਇਹ ਦੰਭੀ ਲੋਕ ਗਿਆਨ ਦੇ ਦੁਸ਼ਮਨ ਤੇ ਗੁਰਮਤਿ ਦੇ ਦੋਖੀ ਹਨ। ਤਿਕੜਮਬਾਜ਼ ਮਨਮੱਤੀਆਂ ਦੇ
ਚੇਲੇ ਹੋਣ ਕਾਰਨ, ਇਹ ਲੋਕ ਮਨਮਤਿ ਦੇ ਹੀ ਸੌਦਾਈ ਹਨ। ਇਨ੍ਹਾਂ ਦੀਆਂ ਲਿਖਤਾਂ ਅਤੇ ਗੱਲ-ਬਾਤ ਵਿੱਚ
ਨਿਰਪੱਖਤਾ ਤੇ ਬਿਬੇਕ ਦਾ ਪੂਰਨ ਅਭਾਵ ਹੁੰਦਾ ਹੈ।
ਗੁਰੁ-ਹੁਕਮ ਹੈ:
ਉਸਤਤਿ ਨਿੰਦਾ ਦੋਊ ਬਿਬਰਜਿਤ ਤਜਹੁ ਮਾਨੁ ਅਭਿਮਾਨਾ॥ ……ਰਾਗੁ ਕੇਦਾਰਾ ਕਬੀਰ
ਜੀਉ
ਉਕਤ ਗੁਰ-ਸਿੱਖਿਆ ਦੇ ਉਲਟ, ਈਰਖਾ ਦੀ ਅੱਗ ਵਿੱਚ ਝੁਲਸੇ ਇਹ ਲੋਕ ਉਸਤਤਿ
(ਆਪਣੇ ਆਕਾ ਤੇ ਜੁੰਡਲੀ ਦੇ ਸਾਥੀਆਂ ਦੀਆਂ ਕਮਜ਼ੋਰੀਆਂ ਨੂੰ ਨਜ਼ਰਅੰਦਾਜ਼ ਕਰਕੇ ਉਨ੍ਹਾਂ ਦੀ ਝੂਠੀ
ਤਾਅਰੀਫ਼ ਕਰਨ) ਅਤੇ ਨਿੰਦਾ (ਦੂਸਰਿਆਂ ਦੇ ਗੁਣਾਂ ਵਿੱਚ ਵੀ ਦੋਸ਼ ਲੱਭਣ) ਵਿੱਚ ਵਿਸ਼ਵਾਸ ਰੱਖਦੇ ਹਨ।
ਯੂ ਟਿਯੂਬ `ਤੇ ਹਾਲ ਹੀ `ਚ ਪਾਈ ਗਈ ਆਪਣੀ ਵਿਡੀਓ ਵਿੱਚ
‘ਗੁਰੂ ਗ੍ਰੰਥ ਦਾ ਖਾਲਸਾ ਪੰਥ ਚੇਤਨਾ ਲਹਿਰ’
ਵਾਲੇ, ਨਿਰਲੱਜਤਾ ਤੇ ਢੀਠਤਾ ਨਾਲ, ਨਿਮਨ ਲਿਖਿਤ ਨੁਕਤਿਆਂ ਦੇ ਆਧਾਰ `ਤੇ ‘ਸਿੱਖ ਮਾਰਗ’ ਅਤੇ ਇਸ
ਦੇ ਲੇਖਕਾਂ ਦੀ ਨਿੰਦਾ ਕਰ ਰਹੇ ਹਨ:
1. ‘ਸਿੱਖ ਮਾਰਗ’ ਦੇ ਲੇਖਕ ਗੁਰੂ ਗ੍ਰੰਥ ਨੂੰ ਸ੍ਰੀ ਗ੍ਰੰਥ ਜੀ ਲਿਖਦੇ
ਹਨ; ਗ੍ਰੰਥ ਨਾਲ ਸਾਹਿਬ ਵੀ ਨਹੀਂ ਲਾਉਂਦੇ!
2. ਗੁਰੂ ਗ੍ਰੰਥ ਦੀ ਮੌਜੂਦਾ ਬੀੜ ਨੂੰ ਨਕਲੀ ਕਹਿੰਦੇ ਹਨ!
3. ਗੁਰੂ ਗ੍ਰੰਥ ਨੂੰ ਸਿੱਖਾਂ ਦੀ ‘ਧਾਰਮਿਕ ਪੁਸਤਕ’ ਕਹਿੰਦੇ ਹਨ! (ਨੋਟ:-
‘ਸਿੱਖ ਮਾਰਗ’ ਦੇ ਲੇਖਕ ਨੇ ਗੁਰੂ ਗ੍ਰੰਥ ਵਾਸਤੇ ‘ਧਾਰਮਿਕ ਗ੍ਰੰਥ’ ਤੇ ‘ਅਦੁੱਤੀ ਗ੍ਰੰਥ’ ਵੀ
ਵਰਤਿਆ ਹੈ। ‘ਗੁਰੂ ਗ੍ਰੰਥ ਦਾ ਖਾਲਸਾ ਪੰਥ’ ਦੇ ਗਪੌੜੀਆਂ ਨੇ ਆਪਣੀ ਗੱਲ-ਬਾਤ ਵਿੱਚ ਇਸ ਤੱਥ ਦਾ
ਜ਼ਿਕਰ ਕਰਨ ਤੋਂ ਸੰਕੋਚ ਕੀਤਾ ਹੈ!)
ਪਹਿਲਾ ਇਤਰਾਜ਼: ਗੁਰੂ
ਗ੍ਰੰਥ ਨਾਲ ‘ਸਾਹਿਬ’ ਨਾ ਲਾਉਣ ਬਾਰੇ!
ਇਸ ਇਤਰਾਜ਼ ਤੋਂ ਨਿਸੰਦੇਹ ਸਾਬਤ ਹੁੰਦਾ ਹੈ ਕਿ ‘ਗੁਰੂ ਗ੍ਰੰਥ ਦਾ ਖਾਲਸਾ
ਪੰਥ ਚੇਤਨਾ ਲਹਿਰ’ ਦੇ ਨਾਮਕਰਨ ਸਮੇਂ ਇਸ ਸੰਸਥਾ ਦੇ ਕਾਰਕੁਨਾਂ ਦੀ ਅਕਲ ਘਾਹ ਚਰਨ ਗਈ ਹੋਈ ਸੀ!
ਭਲੇਮਾਨਸੋ! ਭਲਾ ਤੁਹਾਨੂੰ ਕੋਈ ਪੁੱਛੇ ਕਿ ਤੁਸੀਂ ਆਪਣੀ ਸੰਸਥਾ ਦੇ ਨਾਮ
‘ਗੁਰੂ ਗ੍ਰੰਥ ਦਾ ਖਾਲਸਾ ਪੰਥ ਚੇਤਨਾ
ਲਹਿਰ’ ਵਿੱਚ ਗੁਰੂ ਗ੍ਰੰਥ ਨਾਲ
‘ਸਾਹਿਬ’
ਕਿਉਂ ਨਹੀਂ ਲਾਇਆ?
ਦੂਸਰਾ ,
ਗੁਰ-ਹੁਕਮ ਅਨੁਸਾਰ ਗੁਰਸਿੱਖ ਵਾਸਤੇ ‘ਸਾਹਿਬ’ ਸਿਰਫ਼ ਤੇ ਸਿਰਫ਼ ਇੱਕ ਅਕਾਲਪੁਰਖ ਹੀ ਹੈ, ਕੋਈ ਹੋਰ
ਦੂਜਾ ਸਾਹਿਬ ਨਹੀਂ ਹੋ ਸਕਦਾ।
ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ॥ ਆਸਾ ਮ: ੧
ਸਾਹਿਬੁ ਮੇਰਾ ਏਕੁ ਹੈ ਅਵਰੁ ਨਹੀ ਭਾਈ॥ ਕਿਰਪਾ ਤੇ ਸੁਖੁ ਪਾਇਆ ਸਚੇ
ਪਰਥਾਈ॥ ਆਸਾ ਮ: ੧
ਪੂਰਿ ਰਹਿਆ ਸ੍ਰਬ ਠਾਇ ਹਮਾਰਾ ਖਸਮੁ ਸੋਇ॥
ਏਕੁ ਸਾਹਿਬੁ ਸਿਰਿ ਛਤੁ ਦੂਜਾ ਨਾਹਿ ਕੋਇ॥ ਆਸਾ ਮ: ੫
ਅਕਾਲਪੁਰਖ ਤੋਂ ਬਿਨਾਂ ਕਿਸੇ ਵੀ ਹੋਰ ਜੀਵ, ਵਸਤੂ ਜਾਂ ਰਚਨਾ ਆਦਿ ਨੂੰ
ਸਾਹਿਬ ਕਹਿਣਾ ਗੁਰਮਤਿ ਦੇ ਮੂਲ ਸਿੱਧਾਂਤ ਤੋਂ ਮੁਨਕਿਰ ਹੋਣਾ ਹੈ, ਇੱਕੋ ਇੱਕ ਸੱਚੇ ਸਾਹਿਬ ਪ੍ਰਤਿ
ਅਸ਼ਰਧਾ ਦਾ ਸਬੂਤ ਹੈ, ਗੁਰੂ-ਹੁਕਮ ਦੀ ਅਵੱਗਿਆ ਹੈ ਅਤੇ ਇਸ ਲਈ ਘੋਰ ਮਨਮਤਿ ਵੀ ਹੈ! ‘ਗੁਰੂ ਗ੍ਰੰਥ
ਦਾ ਖਾਲਸਾ ਪੰਥ’ ਵਾਲੇ ਇਸ ਮਨਮਤਿ ਦੇ ਕੱਟੜ ਮੁਦਈ ਹਨ!
ਦੂਜਾ ਇਤਰਾਜ਼: ਗੁਰੂ
ਗ੍ਰੰਥ ਦੀ ਬੀੜ ਨੂੰ ਨਕਲੀ ਕਹਿਣ ਬਾਰੇ!
ਨਕਲੀ ਦਾ ਅਰਥ ਹੈ ਅਸਲੀ
(original)
ਦੀ ਨਕਲ (copy)
ਹੁੰਦਾ ਹੈ।
ਜੇ ਕਰਤਾਰਪੁਰੀ ਬੀੜ ਭਾਈ ਗੁਰਦਾਸ ਜੀ ਦੁਆਰਾ ਲਿਖੀ ਗਈ
ਮੂਲ/ਅਸਲੀ ਬੀੜ ਹੈ ਤਾਂ ਉਸ ਨੂੰ ਨਕਲੀ ਕਹਿਣਾ ਗ਼ਲਤ ਹੈ। ਪਰੰਤੂ ਜੇ ਕਰਤਾਰਪੁਰੀ ਬੀੜ ਭਾਈ ਗੁਰਦਾਸ
ਜੀ ਦੇ ਹੱਥਾਂ ਦੀ ਲਿਖੀ ਅਸਲੀ ਨਹੀਂ, ਸਗੋਂ ਉਸ ਦੀ ਨਕਲ ਹੈ ਜਾਂ ਕਿਸੇ ਹੋਰ ਨਕਲ ਦੀ ਨਕਲ (ਉਤਾਰੇ
ਦਾ ਉਤਾਰਾ) ਹੈ ਤਾਂ ਉਸ ਨੂੰ ਨਕਲੀ (ਨਕਲ ਕੀਤੀ ਹੋਈ) ਕਹਿਣਾ ਹੀ ਸੱਚ ਹੈ। ਜੇ ਨਕਲੀ ਨਹੀਂ
ਕਹਿੰਦੇ ਤਾਂ ਇਹ ਕਥਨ ਲੋਕਾਂ ਨੂੰ ਗੁਮਰਾਹ ਕਰਨ ਵਾਸਤੇ ਬੋਲਿਆ ਗਿਆ ਕੋਰਾ ਝੂਠ ਹੋਵੇਗਾ!
ਮੌਜੂਦਾ ਬੀੜ ਵਿੱਚ ਰਾਗ ਮਾਲਾ ਦਾ ਰਲਾ ਵੀ ਵਿਚਾਰਨਯੋਗ ਨੁਕਤਾ ਹੈ!
ਤੀਜਾ ਇਤਰਾਜ਼: ਗੁਰੂ
ਗ੍ਰੰਥ ਨੂੰ ‘ਧਾਰਮਿਕ ਪੁਸਤਕ’ ਕਹਿ/ਲਿਖ ਕੇ ਗੁਰੂ ਦਾ ਅਪਮਾਨ ਕੀਤਾ ਗਿਆ ਹੈ!
ਪੋਥੀ, ਪੁਸਤਕ, ਕਿਤਾਬ ਤੇ ਗ੍ਰੰਥ ਸਮਾਨਾਰਥੀ ਸ਼ਬਦ
(synonyms)
ਹਨ। ਗ੍ਰੰਥ ਆਮ ਤੌਰ `ਤੇ ਧਾਰਮਿਕ ਪੁਸਤਕ
(Holy Book) ਨੂੰ ਕਿਹਾ ਜਾਂਦਾ ਹੈ। ਗੁਰਬਾਣੀ
ਵਿੱਚ ਧਾਰਮਿਕ ਗ੍ਰੰਥਾਂ ਵਾਸਤੇ ਇਨ੍ਹਾਂ ਚਾਰਾਂ ਸ਼ਬਦਾਂ (ਪੋਥੀ, ਪੁਸਤਕ, ਕਿਤਾਬ ਤੇ ਗ੍ਰੰਥ) ਦਾ
ਪ੍ਰਯੋਗ ਕੀਤਾ ਮਿਲਦਾ ਹੈ। ਤਾਂ ਫਿਰ ‘ਸਿੱਖ ਮਾਰਗ’ ਦੇ ਲੇਖਕ ਨੇ ਗੁਰੂ ਗ੍ਰੰਥ ਨੂੰ ‘ਸਿੱਖਾਂ ਦੀ
ਧਾਰਮਿਕ ਪੁਸਤਕ’ ਲਿਖ ਕੇ ਕੀ ਗੁਨਾਹ ਕੀਤਾ? ?
ਉਪਰ ਕੀਤੀ ਗਈ ਯੁਕਤੀ-ਯੁਕਤ ਵਿਚਾਰ ਦੇ ਆਧਾਰ `ਤੇ ਬੇਝਿਜਕ ਕਿਹਾ ਜਾ ਸਕਦਾ
ਹੈ ਕਿ ‘ਗੁਰੂ ਗ੍ਰੰਥ ਦਾ ਖਾਲਸਾ ਪੰਥ ਚੇਤਨਾ ਲਹਿਰ’ ਦੇ ਕੁਝ, ਅਕਲ ਦੇ ਦੁਸ਼ਮਨ, ਕਾਰਕੁਨ ਹਉਮੈ ਤੇ
ਹਸਦ ਦੀ ਅੱਗ ਵਿੱਚ ਸੜੇ ਹੋਏ ਨਿੰਦਕ ਹਨ ਜੋ ‘ਸਿੱਖ ਮਾਰਗ’ ਅਤੇ ਇਸ ਦੇ ਲੇਖਕਾਂ ਦੀ ਆਧਾਰ ਰਹਿਤ
ਨਿੰਦਾ ਕਰਕੇ ਇਸ ਨਿੰਦਾ ਵਿੱਚੋਂ ਖਚਰਿਆਂ ਵਾਲੀ ਖ਼ੁਸ਼ੀ ਪ੍ਰਾਪਤ ਕਰਦੇ ਹਨ। ਨਿੰਦਕਾਂ ਪ੍ਰਤਿ
ਗੁਰ-ਹੁਕਮ ਹੈ:
ਨਿੰਦਕ ਕਉ ਫਿਟਕੇ ਸੰਸਾਰੁ॥ ਨਿੰਦਕ ਕਾ ਝੂਠਾ ਬਿਉਹਾਰੁ॥
ਨਿੰਦਕ ਕਾ ਮੈਲਾ ਆਚਾਰੁ॥ ……
ਨਿੰਦਕਾਂ ਬਾਰੇ ਭਾਈ ਗੁਰਦਾਸ ਜੀ ਦੇ ਵਿਚਾਰ:
ਕੁਤਾ ਰਾਜਿ ਬਹਾਲੀਐ ਫਿਰਿ ਚਕੀ ਚਟੈ॥ ਸਪੈ ਦੁਧੁ ਪੀਆਲੀਐ ਵਿਹੁ ਮੁਖਹੁ ਸਟੈ॥ ਪਥਰੁ ਪਾਣੀ ਰਖੀਐ ਮਨਿ ਹਠੁ ਨ ਘਟੈ॥
ਚੋਆ ਚੰਦਨੁ ਪਰਹਰੈ ਖਰੁ ਖੇਹ ਪਲਟੈ॥
ਤਿਉ ਨਿੰਦਕ ਪਰ ਨਿੰਦਹੂ ਹਥਿ ਮੂਲਿ ਨ ਹਟੈ॥ ਆਪਣ ਹਥੀਂ ਆਪਣੀ ਜੜ ਆਪਿ ਉਪਟੈ॥ ੧॥
ਗੁਰਇੰਦਰ ਸਿੰਘ ਪਾਲ
ਮਈ 4, 2014.
|
. |