ਕਰਤਾਰਪੁਰੀ ਬੀੜ ਬਾਰੇ ..........
ਕਈ ਦਿਨਾਂ ਤੋ ਕਰਤਾਰਪੁਰੀ ਬੀੜ ਚਰਚਾ ਦਾ ਵਿਸ਼ਾ ਬਣੀ ਹੋਈ ਹੈ।ਇਸੇ ਵਿਸ਼ੇ
ਨੂੰ ਕੇਦਰਿਤ ਰਖ ਕਿ ਮੈ ਇਹ ਲਿਖਤ ਲਿਖ ਰਿਹਾ ਹਾਂ।
ਗੁਰੂ ਨਾਨਕੁ ਸਾਹਿਬ ਨੇ ਜਦ ਗੁਰਤਾ ਗੱਦੀ ਗੁਰੂ ਅੰਗਦ ਸਾਹਿਬ ਨੂੰ ਦਿਤੀ
ਤਾਂ ਨਾਲ ਹੀ ਆਪਣੀ ਉਚਾਰਣ ਕੀਤੀ ਰਚਨਾ ਤੇ ਇਕਤਰ ਕੀਤੀ ਭਗਤ ਬਾਣੀ ਉਹ ਗੁਰੂ ਅੰਗਦ ਸਾਹਿਬ ਦੀ ਝੋਲੀ
ਵਿਚ ਪਾ ਦਿਤੀ। ਇਸੇ ਤਰਾਂ ਗੁਰੂ ਅੰਗਦ ਸਾਹਿਬ ਨੇ ਆਪਣੀ ਰਚਨਾ ਉਸ ਇਕਤਰ ਬਾਣੀ ਦੇ ਨਾਲ ਗੁਰੂ
ਅਮਰਦਾਸ ਜੀ ਦੇ ਸਪੁਰਦ ਕੀਤੀ ਤੇ ਗੁਰੂ ਅਮਰਦਾਸ ਜੀ ਅਗੇ ਆਪਣੀ ਰਚਨਾ ਉਸ ਇਕਤਰ ਬਾਣੀ ਨਾਲ ਸੰਕਲਿਤ
ਕਰਕੇ ਗੁਰੂ ਰਾਮਦਾਸ ਜੀ ਸਪੁਰਦ ਕੀਤੀ। ਗੁਰੂ ਰਾਮਦਾਸ ਜੀ ਨੇ ਉਹ ਸਾਰੀ ਰਚਨਾ, ਭਗਤ ਬਾਣੀ ਸਮੇਤ ਤੇ
ਆਪਣੀ ੩੦ ਰਾਗਾਂ ਵਿਚ ਉਚਾਰਣ ਕੀਤੀ ਬਾਣੀ ਗੁਰੂ ਅਰਜਨ ਸਾਹਿਬ ਦੇ ਸਪੁਰਦ ਕੀਤਾ ....ਜਿਸ ਬਾਰੇ
ਗੁਰੂ ਅਰਜਨ ਸਾਹਿਬ ਨੇ ਖੁਦ ਜ਼ਿਕਰ ਕੀਤਾ ਹੈ
ਗੁਰੂ ਗ੍ਰੰਥ ਸਾਹਿਬ ਜੀ ਵਿਚ :-
ਪੀਊ ਦਾਦੇ ਕਾ ਖੋਲ੍ ਡਿਠਾ ਖਜਾਨਾ॥
ਤਾ ਮੇਰੇ ਮਨਿ ਭਇਆ ਨਿਧਾਨਾ॥
ਗੁਰੂ ਸਾਹਿਬ ਦੀ ਬਾਣੀ ਦੇ ਆਧਾਰ ਤੇ ਕਈ ਨਕਲੀ ਰਚਨਾਵਾਂ ਗੁਰੂ ਅਮਰਦਾਸ ਜੀ
ਦੇ ਸਮੇ ਤਕ ਪ੍ਰਚਿਲਤ ਹੋ ਚੁਕੀਆਂ ਸਨ ਜਿਸ ਬਾਰੇ ਗੁਰੂ ਅਮਰਦਾਸ ਜੀ ਖੁਦ ਇਸ ਗਲ ਦੀ ਪ੍ਰੋੜਤਾ ਅੰਨਦ
ਸਾਹਿਬ ਦੀ ਬਾਣੀ ਚ ਕੀਤੀ ਹੈ :-
ਸਤਿਗੁਰੂ
ਬਿਨਾ ਹੋਰੁ ਕਚੀ ਹੈ ਬਾਣੀ, ਬਾਣੀ ਤਾ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥ ਕਹਿੰਦੇ ਕਚੇ ਸੁਣਦੇ
ਕਚੇ ਕਚੀ ਆਖਿ ਵਖਾਣੀ॥ ਕਚੀਆਂ ਬਾਣੀਆਂ ਦੀਆਂ
ਪੋਥੀਆਂ ਤੇ ਗੁਰਬਾਣੀ ਵਿਚ ਰਲਾ ਪਾਉਣ ਦਾ ਬਦ ਕਰਮ ਜੋ ਗੁਰੂ ਅਰਜਨ ਸਾਹਿਬ ਦੇ ਸਮੇ ਤੋ ਪਹਿਲਾ ਦਾ
ਚਲ ਰਿਹਾ ਸੀ ਪਰ ਗੁਰੂ ਅਰਜਨ ਸਾਹਿਬ ਦੇ ਵਕਤ ਤਕ ਇਹ ਕਾਫੀ ਫੈਲ ਚੁਕਾ ਸੀ ;ਜਿਸ ਬਾਰੇ
ਬੰਸਾਵਲੀਨਾਮਾ ਦਸਾ ਪਾਤਸ਼ਾਹੀਆਂ ਕਾ ਕ੍ਰਿਤ ਕੇਸਰ ਸਿੰਘ ਛਿੱਬਰ ਇਸ ਗਲ ਦਾ ਜ਼ਿਕਰ ਕਰਦਾ ਹੈ ....
ਮਿਹਰਵਾਨ ਪੁਤ ਪ੍ਰਿਥੀਏ ਦਾ ਕਬੀਸਰੀ ਕਰੇ
ਪਾਰਸੀ ਹਿੰਦਵੀ ਸੰਸਕ੍ਰਿਤ ਨਾਲੇ ਗੁਰਮੁਖੀ ਪੜ੍ਹੇ।
ਤਿਨ ਭੀ ਬਾਣੀ ਬਹੁਤ ਬਣਾਈ।
ਭੋਗ ਗੁਰੂ ਨਾਨਕ ਜੀ ਦਾ ਪਾਈ
ਡੂਮ ਲਗੇ ਸ਼ਬਦ ਮੀਣਿਆਂ ਦੇ ਗਾਵਨਿ।
ਦੂਯਾ ਦਰਬਾਰ ਵੱਡਾ ਗੁਰਿਆਈ ਦਾ ਲਗੇ ਬਣਾਵਨਿ।(ਬੰਸਾਵਲੀਨਾਮਾ ੫੦)
ਉਸ ਵਕਤ ਗੁਰੂ ਅਰਜਨ ਸਾਹਿਬ ਨੇ ਦੂਰ ਦ੍ਰਿਸਟੀ ਤੋ ਕੰਮ ਲੈਦਿਆਂ ਕਿ ਬਾਣੀ
ਵਿਚ ਕੋਈ ਰਲਾ ਨਾ ਪਾ ਸਕੇ ਆਪਣੇ ਵਡੇਰਿਆਂ ਦੀ ਬਾਣੀ ਭਗਤ ਬਾਣੀ ਸਮੇਤ ਭਟਾਂ ਦੇ ਸੱਵਯੇ ਤੇ ਆਪਣੀ
ਉਚਾਰਣ ਕੀਤੀ ਰਚਨਾ ਨੂੰ ਸੰਪਾਦਿਤ ਕਰਨ ਦਾ ਕਾਰਜ ਰਾਮਦਾਸ ਸਰੋਵਰ ਕਿਨਾਰੇ ਭਾਈ ਗੁਰਦਾਸ ਜੀ ਹਥੋ
ਪ੍ਰਾਰੰਭ ਕੀਤਾ ਤੇ ਸੰਮਤ ੧੬੬੧ ਭਾਦਰੋ ਵਦੀ ਏਕਮ ਤਕ ਸਾਰੀ ਬਾਣੀ ਸੰਕਲਿਤ ਕਰ ਦਿਤੀ ਜਿਸ ਵਿਚ ੫
ਗੁਰੂ ਸਾਹਿਬਾਨ, ੧੫ ਭਗਤਾਂ, ੧੧ ਭੱਟਾਂ ਤੇ ੩ ਗੁਰਸਿਖਾਂ ਦੀ ਬਾਣੀ ੩੦ ਰਾਗਾਂ ਤੇ ਕੁਝ ਰਾਗ ਮੁਕਤ
ਸੀ। ਇਕ ਗਲ ਹੋਰ ਇੱਥੇ ਦਸਣੀ ਬਣਦੀ ਹੈ ਕਿ ਜਦ ਭਾਈ ਗੁਰਦਾਸ ਜੀ ਪੋਥੀਆ ਤੋ ਉਤਾਰਾ ਕਰ ਰਹੇ ਸਨ ਤਾਂ
ਉਸ ਵਕਤ ਚਾਰ ਲਿਖਾਰੀ ਇਸ ਕਾਰਜ ਵਿਚ ਹੋਰ ਗੁਰੂ ਅਰਜਨ ਸਾਹਿਬ ਨੇ ਨਿਯੁਕਤ ਕੀਤੇ ਸਨ :-ਭਾਈ ਸੰਤ
ਦਾਸ ਤੇ ਹਰੀਆ, ਸੁੱਖਾ, ਮਨਸਾ ਰਾਮ ਲਿਖਦੇ ਜਾਨਿ ਸੋ ਚਾਰੇ ਲਿਖਾਰੀ ਜੋ ਸਾਹਿਬ ਕਰਨ ਬਖਾਨ।
(ਬੰਸਾਵਲੀਨਾਮਾ :-੪੫) ਇਸ ਲਿਖਤ ਤੋ ਸਾਨੂੰ ਇਹ ਵੀ ਗਿਆਨ ਹੋ ਜਾਂਦਾ ਹੈ ਕਿ ਆਦਿ ਗੁਰੂ ਗ੍ਰੰਥ
ਸਾਹਿਬ (ਜਿਸ ਨੂੰ ਪੋਥੀ ਸਾਹਿਬ ਵੀ ਕਿਹਾ ਜਾਂਦਾ ਸੀ ) ਦੇ ਉਤਾਰੇ ਵੀ ਗੁਰੂ ਅਰਜਨ ਸਾਹਿਬ ਨਾਲੋ
ਨਾਲ ਕਰਵਾ ਰਹੇ ਸਨ ।(ਭਾਈ ਬੰਨੋ ਨੇ ਵੀ ਬਾਰਾਂ ਲਿਖਾਰੀਆਂ ਦੀ ਮਦਦ ਨਾਲ ਉਸ ਵਕਤ ਹੀ ਉਤਾਰਾ ਕਰਾ
ਲਿਆ (ਸੰਮਤ ੧੬੬੧ ਅੱਸੂ ਵਦੀ ਏਕਮ ਨੂੰ) ਵਧੇਰੇ ਜਾਣਕਾਰੀ ਲਈ ਜੀ. ਬੀ. ਸਿੰਘ ਦੀ ਪ੍ਰਾਚੀਣ ਬੀੜਾਂ
ਤੇ ਪ੍ਰੋ. ਸਾਹਿਬ ਸਿੰਘ ਦੀ ਆਦਿ ਬੀੜਾਂ ਬਾਰੇ ਪੜ੍ਹੋ)
ਆਦਿ ਬੀੜ ਕਿਉਂਕਿ ਦਰਬਾਰ ਸਾਹਿਬ ਚ ਪ੍ਰਕਾਸ਼ ਹੋ ਰਹੀ ਸੀ, ਇਸ ਲਈ ਬੀੜਾਂ
ਦੀਆਂ ਨਕਲਾਂ (ਨਕਲ ਤੇ ਨਕਲੀ ਚ ਅੰਤਰ ਹੁੰਦਾ ...ਨਕਲ ਉਤਾਰਾ ਹੁਬੂਹੂ ਕਰਨ ਨੂੰ ਕਹਿੰਦੇ ਹਨ)
ਬਹੁਤਾਤ ਵਿਚ ਭਾਈ ਬੰਨੋ ਵਾਲੀ ਬੀੜ ਤੋਂ ਹੋਏ ਤੇ ਪਹਿਲਾ ਉਤਾਰਾ ਉਸ ਤੋ ਬੋਹਤ ਵਾਲੀ ਬੀੜ ਸੀ ਜਿਸ
ਵਿਚ ੴ ਤੋ ਲੈ ਕਿ ਮਨੁ ਤਨੁ ਥੀਵੇ ਹਰਿਆ ਤਕ ਇਕ ਹਥ ਦੀ ਲਿਖਤ ਹੈ ਤੇ ਉਸ ਵਿਚ ਮਗਰੋ ੨੬ ਪਤਰੇ ਹੋਰ
ਜੋੜੇ ਗਏ ਤੇ ਵਖਰੇ ਹਥ ਨਾਲ ਉਸ ਤੇ ਵਾਧੂ ਬਾਣੀਆਂ ਚੜਾਈਆਂ ਗਈਆਂ ; ਜਿਸ ਤੋ ਇਹ ਗਲ ਵੀ ਸਾਬਿਤ
ਹੁੰਦੀ ਹੈ ਬੰਨੋ ਵਾਲੀ ਬੀੜ ਵਿਚ ਮਗਰੋ ਰਲਾ ਪਾਇਆ ਗਿਆ ਤਕਰੀਬਨ ੧੭੦੦ ਈ ਤੋ ਵੀ ਬਾਅਦ ...(ਪੜੋ ਸ.
ਸ.ਪਦਮ ਦੀ ਲਿਖਤ ਸਿੱਖਾਂ ਦੀ ਭਗਤ ਮਾਲਾ ਤੇ ਜੀ.ਬੀ. ਸਿੰਘ ਦੀ ਪ੍ਰਾਚੀਨ ਬੀੜਾਂ) ਆਦਿ ਬੀੜ ਜੋ
ਬਾਅਦ ਵਿਚ ਧੀਰਮਲੀਆਂ ਕੋਲ ਆ ਗਈ ਸੀ (ਗੁਰੂ ਸਾਹਿਬ ਨੇ ਉਹ ਬੀੜ ਹੋ ਸਕਦਾ ਧੀਰਮਲੀਆਂ ਤੋ ਤਾਂ ਨਾ
ਲਈ ਕਿਉਕਿ ਉਸ ਵਕਤ ਹੋਰ ਬਹੁਤ ਪ੍ਰਮਾਣਿਕ ਸਰੂਪ (ਨਕਲਾਂ) ਹੋਦ ਵਿਚ ਆ ਚੁਕੀਆਂ ਸਨ) ਇਸ ਕਰਤਾਰਪੁਰੀ
ਬੀੜ ਬਾਰੇ ਡਾ. ਹਰਜਿੰਦਰ ਸਿੰਘ ਦਾ ਲੇਖ ਕਾਫੀ ਖੋਜ ਭਰਪੂਰ ਹੈ ਜਿਸ ਵਿਚ ਉਹਨਾ ਨੇ ਇਹ ਗਲ ਕਹੀ ਹੈ
ਕਿ ਅਸਲ ਕਰਤਾਰਪੁਰੀ ਸਰੂਪ ਅਪ੍ਰੈਲ, ੧੭੫੭ ਈ : ਵਿਚ ਜਦ ਅਹਿਮਦਸ਼ਾਹ ਅਬਦਾਲੀ ਦਿਲੀ ਲੁਟ ਕੇ ਵਾਪਿਸ
ਜਾ ਰਿਹਾ ਸੀ ਤਾਂ ਸਿਖਾਂ ਨੇ ਇਸ ਤੇ ਹਮਲਾ ਕਰਕੇ ਇਸ ਹਥੋਂ ਭਾਰਤ ਦੀਆਂ ਇੱਜਤਾਂ ਬਚਾਈਆਂ ਉਥੇ ਉਸਦਾ
ਲੁਟ ਦਾ ਭਾਰ ਵੀ ਹਲਕਾ ਕੀਤਾ ਜਿਸ ਤੋ ਤੈਸ਼ ਚ ਆ ਕਿ ਅਹਿਮਦ ਸ਼ਾਹ ਦੇ ਪੁਤਰ ਤੈਮੂਰ ਸ਼ਾਹ ਤੇ
ਸਿਪਾਹਸਲਾਰ ਜਹਾਨ ਖਾਨ ਨੂੰ ਜਲੰਧਰ ਕੋਲ ਜਦ ਇਹ ਖਬਰ ਮਿਲੀ ਸੀ ਤਾਂ ਕਰਤਾਰਪੁਰ ਤੇ ਹਮਲਾ ਕਰ ਦਿਤਾ
ਸੀ ਤੇ ਸ਼ਹਿਰ ਨੂੰ ਅਗ ਲਗਾ ਦਿਤੀ ਇਸ ਅਗ ਵਿਚ ਗੁਰਦੁਆਰਾ ਥੰਮ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਦਾ
ਪਹਿਲਾ ਸਰੂਪ ਵੀ ਅਗਨ ਭੇਟ ਹੋ ਗਿਆ (ਕੀ ਭਾਈ ਗੁਰਦਾਸ ਦਾ ਹਥ ਲਿਖਤ ਗੁਰੂ ਗ੍ਰੰਥ ਸਾਹਿਬ ਦਾ
ਪਹਿਲਾ ਸਰੂਪ ਕਰਤਾਰਪੁਰ ਵਿਚ ਮੌਜੂਦ ਹੈ? ਦਿਲਗੀਰ ...ਪੜ੍ਹੋ)
ਇਕ ਗਲ ਵੀਚਾਰ ਲੈਣੀ ਬਣਦੀ ਹੈ ਕਿ ਉਸ ਵਕਤ ਤੋ ਥੋੜਾਂ ਪਿਛੋ ਹੀ ਮਿਸਲਾਂ ਦਾ
ਰਾਜ ਹੋ ਜਾਂਦਾ ਹੈ ਤੇ ਉਸ ਵਕਤ ਹਥ ਲਿਖਤਾਂ ਵਾਲੇ ਸਰੂਪਾਂ ਖਾਸ ਕਰ ਜਿਨਾਂ ਤੇ ਗੁਰੂ ਕੇ ਨਿਸ਼ਾਨ ਸਨ
ਉਹਨਾਂ ਦੇ ਵਾਰਿਸਾ ਨੂੰ ਜਗੀਰਾਂ ਦਿਤੀਆਂ ਜਾ ਰਹੀਆਂ ਸਨ ਉਸ ਵਕਤ ਹੀ ਦਰਿਆ ਚੋ ਗ੍ਰੰਥ ਪ੍ਰਗਟ ਹੋਣ
ਵਾਲੀ ਝੂਠੀ ਸਾਖੀ ਘੜੀ ਗਈ ਤਾਂ ਕਿ ਜਗੀਰਾਂ ਹਾਸਿਲ ਕੀਤੀਆਂ ਜਾ ਸਕਣ ...ਇਸ ਤਰਾਂ ਇਕ ਨਕਲ ਨੂੰ
ਅਸਲ ਭਾਈ ਗੁਰਦਾਸ ਲਿਖਤ ਪ੍ਰਚਾਰਨ ਦੀ ਕੋਸ਼ਿਸ਼ ਕੀਤੀ ...
ਇਹ
ਬੀੜ ਜੋ ਭਾਈ ਗੁਰਦਾਸ ਦੀ ਮੰਨੀ ਜਾਂਦੀ ਸੀ ਤੇ ਭਾਈ ਬੰਨੋ ਵਾਲੀ ਬੀੜ ਮਹਾਰਾਜਾ ਰਣਜੀਤ ਸਿੰਘ ਕੋਲ
ਲਾਹੌਰ ਸਨ ਪਰ ਅੰਗਰੇਜ਼ਾਂ ਦੇ ਕਬਜੇ ਪਿਛੋ ੧੮੫੦ ਚ ਇਹ ਸਰੂਪ ਕਰਤਾਰਪੁਰੀ ਸਾਧੂ ਸਿੰਘ ਤੇ ਬੰਨੋ
ਵਾਲਾ ਮਾਂਗਟ ਦੇ ਭਾਈ ਰਾਮ ਸਿੰਘ ਨੂੰ ਦਿਤਾ ....ਬਨੋ ਵਾਲਾ ਸਰੂਪ ੧੮੫੪ ਵਿਚ ਚੋਰੀ ਹੁੰਦਾ ਪਰ ਛੇ
ਸਤ ਦਿਨਾ ਬਾਅਦ ਝਾੜੀਆਂ ਚੋ ਮਿਲਣ ਦੀ ਕਹਾਣੀ ਬਣਾ ਕਿ ਕਿਸ ਤਰਾ ਹੋਰ ਨਕਲ ਨੂੰ ਅਸਲ ਸਾਬਿਤ ਕੀਤਾ
ਜਾਂਦਾ ਸਿਰਫ ਜਗੀਰਾਂ ਲਈ (ਪੜ੍ਹੋ .ਗਿਆਨੀ ਰਾਜਿੰਦਰ ਸਿੰਘ ਬੱਲ ਰਚਿਤ ...ਭਾਈ ਬੰਨੋ ਦਰਪਨ ਤੇ
ਖਾਰੇ ਵਾਲੀ ਬੀੜ੍ਹ)
ਉਪਰੋਕਤ ਤੱਥਾਂ ਦੇ ਆਧਾਰ ਤੇ ਅਸੀ ਇਹ ਸੋਚਣ ਲਈ ਮਜਬੂਰ ਹੋ ਜਾਂਦੇ ਹਾਂ ਕਿ
ਫਿਰ ਇਹ ਅਸਲ ਬੀੜ ਭਾਈ ਗੁਰਦਾਸ ਨਹੀ (ਇੱਥੇ ਮੈ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਇਹ ਬੀੜ
ਉਤਾਰਾ (ਨਕਲ) ਹੈ ਕ੍ਰਿਪਾ ਕਰਕੇ ਨਕਲ ਤੇ ਨਕਲੀ ਸ਼ਬਦਾ ਦਾ ਅੰਤਰ ਪਤਾ ਹੋਣਾ ਚਾਹੀਦਾ ਹੈ ।
ਹੁਣ ਕੁਝ ਗਲਾਂ ਅਜ ਦੇ ਆਖੇ ਜਾਂਦੇ ਕਰਤਾਰਪੁਰੀ ਬੀੜ੍ਹ ਬਾਰੇ :-ਅਸਲ
ਵਿਚ ਜਦ ਰਾਗਮਾਲਾ ਦਾ ਮਸਲਾ ਕੌਮ ਚ ਪਿਆ ਹੋਇਆ ਸੀ ਉਸ ਵਕਤ ਵਿਦਵਾਨਾਂ ਦੀ ਘੋਖਵੀ ਨਜ਼ਰ ਇਸ ਬੀੜ੍ਹ
ਵਲ ਹੋਈ ਤੇ ਹੋ ਸਕਦਾ ਜੇ ਇਹ ਮਸਲਾ ਨਾ ਉਠਦਾ ਤਾਂ ਇਹ ਸਚ ਕਦੇ ਵੀ ਸਾਹਮਣੇ ਨਾ ਆਉਦਾ ਕਿ ਕਰਤਾਰਪੁਰ
ਵਾਲਾ ਸਰੂਪ ਭਾਈ ਗੁਰਦਾਸ ਦੀ ਹੱਥ ਲਿਖਤ ਨਹੀ ...
ਆਉ ਕੁਝ ਕਰਤਾਰਪੁਰੀ ਬੀੜ੍ਹ ਵਿਚ ਝਾਤੀ ਮਾਰੀਐ ਜੋ ਨਿਰੀਖਣ ਕਰਨ ਵਿਚ ਸਹਾਈ
ਹੋ ਸਕੇ ਕਿ ਇਹ ਭਾਈ ਗੁਰਦਾਸ ਦੀ ਹੱਥ ਲਿਖਤ ਨਹੀ :-----
੧੮੬੨ ਵਿਚ ਪਟਿਆਲਾ ਨਰੇਸ਼ ਮਹਾਰਾਜਾ ਨਰਿੰਦਰ ਸਿੰਘ ਨੇ ਕਰਤਾਰਪੁਰ ਤੋ ਬੀੜ੍ਹ
ਮੰਗਵਾ ਕਿ ਉਸਦੀ ਨਕਲ ਉਤਰਵਾਈ ਭਾਵ ਉਤਾਰਾ ਕਰਵਾਇਆ ਉਸ ਤੇ ਝਾਤ ਮਾਰੀਏ ....
੧. ਤਨਨਾ ਬੁਨਨਾ ਸਭ ਤਜਿਓ ਕਬੀਰ।
ਤਨਨਾ ਦੀ ਥਾਂ ਤਤਨਾ ਲਿਖਿਆ
ਆਪਨੜੈ ਘਰ ਖੜੀ ਤਕਾਂ ।........ਆਪਨੜੈ ਘਰ
ਥਕੀ ਤਕਾਂ
ਲਿਖਿਆ ਇਹ ਤਾਂ ਸਿਰਫ ਸ਼ਬਦੀ ਅਸ਼ੁਧੀਆਂ ਦੀਆਂ ਦੋ ਮਿਸਾਲਾਂ ਨੇ ਹੋਰ ਬੇਅੰਤ ਅਸ਼ੁਧੀਆਂ ਵਾਚੀਆਂ ਜਾ
ਸਕਦੀਆਂ ਹਨ।
੨.ਸਤਿਗੁਰ ਪ੍ਰਸਾਦਿ ਇਕਲਾ ਕਈ ਸਫਿਆ ਤੇ ਕਈ ਵਾਰ ਲਿਖਿਆ
੩.ਆਸਾ ਰਾਗ ਦੇ ਕਬੀਰ ਜੀ ਦੇ ੩੬ਵੇ ਪਦੇ “ਕਰਵਤ ਭਲਾ ,ਨ ਕਰਵਟ ਤੇਰੀ” ਤੋ
ਪਹਿਲਾਂ ੩੫ਵਾ ਪਦਾ ਹੈ .. ‘ਦੇਖੋ ਲੋਗਾ ਹਰਿ ਕੀ ਸਗਾਈ, ਮਾਂ ਧਰੀ ਪੂਤ ਧੀਆਂ ਸੰਗ ਜਾਈ।ਹਮਹੇ ਬਾਪ,
ਰਾਮ ਪੂਤ ਹਮਾਰਾ, ਮੈ ਬਹਿਨੋਈ ਰਾਮ ਮੇਰਾ ਸਾਲਾ।ਅਬ ਮੇਰੀ ਰਾਮ ਕਹੇਗੀ ਬਲਈਆ, ਰਾਮ ਮੇਰੋ ਸੁਸਰ, ਮੈ
ਰਾਮ ਜਵਾਈਆ ਕਹੈ ਕਬੀਰ ਸੁਨੋ ਰੇ ਪੂਤਾ, ਰਾਮ ਜਪਹਿ ਤੇਈ ਨਰ ਕੂਤਾ ।
੫. ਇਸ ਬੀੜ੍ਹ ਦੇ ਸੁਖਮਨੀ ਦੇ ਪਹਿਲੇ ੬ਸਲੋਕਾ ਤਕ ਅਂਕ ਲਗੇ ਆ ਜੋ ਹੋਰ
ਕਿਤੇ ਨਹੀ ਮਿਲਦੇ।
੬.ਇਸ ਕਰਤਾਰਪੁਰੀ ਬੀੜ ਵਿਚ ‘ਤਤਕਰੇ ਦਾ ਤਤਕਰਾ ‘ਵੀ ਮਿਲਦਾ ਹੈ। ਬੀੜਾਂ ਦੇ
ਮੁਆਮਲੇ ਵਿਚ ਗਿਆਨ ਰਖਣ ਵਾਲੇ ਲੋਕ ਜਾਣਦੇ ਹਨ “ਤਤਕਰੇ ਕਾ ਤਤਕਰਾ” ਲਿਖਣ ਦੀ ਪ੍ਰਪਾਟੀ ਸਿਰਫ ਬੰਨੋ
ਮਿਸਲ ਦੀਆਂ ਬੀੜਾਂ ਵਿਚ ਹੈ, ਹੋ ਸਕਦਾ ਇਹ ਉਤਾਰਾ ਵੀ ਉਸ ਲਿਖਤ ਦਾ ਹੋਵੇ।
੭.ਜੋ ਤਤਕਰਾ ਸ਼ੂਰ ਵਿਚ ਦਿਤਾ ਹੈ ਉਸ ਵਿਚ ਬਹੁਤ ਸਾਰੀਆਂ ਬਾਣੀਆਂ ਦੇ
ਪ੍ਰਤੀਕ ਨਹੀ ਮਿਲਦੇ ...ਜਿਵੇ ਬੰਸਤ ਕੀ ਵਾਰ, ਕੁਝ ਸ਼ਬਦਾਂ ਦੇ ਭਗਤ ਬਾਣੀ ਦੇ ਆਦਿ।
੮.ਰਾਗਮਾਲਾ :-ਕਰਤਾਰਪੁਰੀ ਬੀੜ ਦਾ ਮਸਲਾ ਸਭ ਤੋ ਵਧ ਮਹਤਵਪੂਰਨ ਤਦ ਬਣਿਆ
ਜਦ ਰਾਗਮਾਲਾ ਗੁਰੂ ਕ੍ਰਿਤ ਨਹੀ ਵਾਦ ਚਲਿਆ ਤੇ ਰਹਿਤ ਮਰਿਆਦਾ ਚ ਭੋਗ ਮੁੰਦਾਵਣੀ ਤੇ ਪਾਉਣ ਦੀ ਗਲ
ਲਿਖੀ ਗਈ ਤਾਂ ਰਾਗਮਾਲਾ ਹਮਾਇਤੀਆ ਨੇ ਇਸ ਦਾ ਵਿਰੋਧ ਕੀਤਾ ਜਿਸ ਤੇ ਸ਼੍ਰੋਮਣੀ ਕਮੇਟੀ ਵਲੋ ਤਿੰਨ
ਪੰਥਕ ਵਿਦਵਾਨਾਂ ਦੀ ਕਮੇਟੀ ਬਣਾਈ ...
ੳ.ਪ੍ਰਿੰ.ਜੋਧ ਸਿੰਘ
ਅ.ਪ੍ਰਿੰ.ਗੰਗਾ ਸਿੰਘ
ੲ.ਪ੍ਰਿੰ.ਤੇਜਾ ਸਿੰਘ
ਇਸ ਕਮੇਟੀ ਨੇ ਅੰਤਿਮ ਨਿਰਣਾ ਜੋ ਕਢਿਆ ਉਹ ਸੀ ਕਿ ਰਾਗਮਾਲਾ ਉਸੇ ਕਲਮ ਹਥ
ਤੇ ਸ਼ਿਆਹੀ ਨਾਲ ਲਿਖੀ ਹੈ ਜਿਸ ਨਾਲ ਬਾਕੀ ਬਾਣੀ .......
ਪਰ
ਇਸ ਕਮੇਟੀ ਦੇ ਮੈਬਰ ਪ੍ਰਿੰ.ਤੇਜਾ ਸਿੰਘ ਨੇ ਆਪਣੇ ਸਾਥੀ ਪ੍ਰੋ. ਪ੍ਰੀਤਮ ਸਿੰਘ ਨੂੰ ਦਸਿਆ ਸੀ ਕਿ
ਉਹਨਾ ਨੇ ਸਿਰਫ ਪੰਥਕ ਏਕਤਾ ਲਈ ਰਿਪੋਰਟ ਤੇ ਦਸਤਖਤ ਕੀਤੇ (ਹੁਣ ਪਾਠਕ ਨਿਰਨਾ ਆਪ ਕਰ ਲੈਣ ਕੇ ਇਹ
ਰਿਪੋਰਟ ਕਿੰਨੀ ਕੁ ਸਚ ਹੈ? )
੯.ਇਸ ਕਰਤਾਰਪੁਰੀ ਬੀੜ ਵਿਚ ਤਤਕਰੇ ਚ ਲਿਖਿਆ “ਰਾਗਮਾਲਾ ਤਥਾ ਸਿਵਨਾਭ ਰਾਜੇ
ਕੀ ਬਿਧਿ” ਪਰ ਬੀੜ ਵਿਚ ਸਿਆਹੀ ਕੀ ਬਿਧਿ ਜਾਂ ਸ਼ਿਵਨਾਭ ਰਾਜੇ ਵਾਲੀ ਕੋਈ ਲਿਖਤ ਨਹੀ। ਹੋ ਸਕਦਾ
ਪਤਰੇ ਖਤਮ ਕਰ ਦਿਤੇ ਹੋਣ (ਪੰਡਿਤ ਕਰਤਾਰ ਸਿੰਘ ਦਾਖਾ ਨੇ ਇਸ ਗਲ ਦਾ ਮੰਨਣ ਕੀਤਾ ਹੈ ਕਿ ਜਿਸ
ਤਰਨਤਾਰਨੀ ਕਮੇਟੀ ਨੇ ਕਰਤਾਰਪੁਰੀ ਬੀੜ ਚੋ ਵਾਧੂ ਸਮਗਰੀ ਕਢੀ ਸੀ ਉਸ ਵਿਚ ਉਹ ਆਪ ਸਨ) #
ਕਰਤਾਰਪੁਰੀ ਬੀੜ ਦੀ ਇਕ ਨਕਲ ੧੭੯੯ ਦੀ ਮਿਲਦੀ ਹੈ ਜਿਸ ਦਾ ਭੋਗ ਮੁੰਦਾਵਣੀ ਤੇ ਹੇ।
੧੦.ਰਾਗਮਾਲਾ ਮੂਲ ਰੂਪ ਵਿਚ ਬੀੜ ਦੇ ਆਖੀਰ ਤੇ ਛਡੇ ਗਏ ਚਾਰ ਹਿਫਾਜਤੀ
ਪਤਰਿਆ ਵਿਚੋ ਪਹਿਲੇ ਤੇ ਲਿਖੀ ਗਈ ਸੀ। ਅਗਲੇ ਪਿਛਲੇ ਹਿਫਾਜਤੀ ਪਤਰੇ ਜੋ ਅਗੇ ਤਿੰਨ ਤੇ ਪਿਛੇ ਚਾਰ
ਸਨ ਉਹਨਾ ਤੇ ਅੰਕ ਨਹੀ ਸਨ। ਸੋਚੀ ਸਮਝੀ ਚਾਲ ਨਾਲ ਇਸ ਰਾਗਮਾਲਾ ਵਾਲੇ ਪਤਰੇ ਨੂੰ ੯੭੪ ਪਨੇ ਦੇ
ਸਾਹਮਣੇ ਜੜ ਦਿਤਾ। ਧਿਆਨ ਦੇਣ ਯੋਗ ਗਲ ਇਹ ਹੈ ਕਿ ਉਸ ਤੇ ਅੰਕ ਅਜ ਵੀ ਨੀ ....ਬੀੜ ਦੀ ਲਿਖਾਈ
੯੭੩/੧ ਤੇ ਖਤਮ ਹੁੰਦੀ ਹੈ ਤੇ ਰਾਗਮਾਲਾ ਵਾਲਾ ਪਤਰਾ ੯੭੪/੨ ਤੇ ਲਗਾ ਹੋਣ ਕਾਰਨ ਲਿਖਾਈ ਦੀ
ਨਿੰਰਤਰਤਾ ਸਥਾਪਿਤ ਹੋ ਜਾਂਦੀ ਹੈ ਤੇ ਰਾਗਮਾਲਾ ਗੁਰੂ ਗ੍ਰੰਥ ਸਾਹਿਬ ਦਾ ਹਿਸਾ ਭਾਸਦੀ ਹੈ।
ਰਾਗਮਾਲਾ ਤੋਂ ਪਛਿਲੇ ਦੋ ਪਤਰੇ ਵਖਰੇ ਹਾਸ਼ੀਆਂ ਵਾਲੇ ਹਨ ਜੋ ਸਾਰੀ ਗਲ ਖੋਲ ਦਿੰਦੇ ਹਨ ਕਿ ਪਤਰਿਆਂ
ਚ ਫਰਕ ਪਾਇਆ ਗਿਆ ਹੈ।
ਇਸ
ਕਰਤਾਰਪੁਰੀ ਬੀੜ ਦੀ ਦੋ ਵਾਰ ਜਿਲਦਬੰਦੀ ਹੋਈ। ਇਕ ਵਾਰ ਉਸ ਵਕਤ ਜਦ ਰਾਗਮਾਲਾ ਦਾ ਮੁਦਾ ਗਰਮ ਸੀ
(੧੯੧੭ ਤੋ ਬਾਅਦ) ਜੋ ਕਈ ਸਵਾਲਾਂ ਨੂੰ ਜਨਮ ਦੇਂਦੀ ਹੈ ; ਖਾਸ ਤੌਰ ਤੇ ਰਾਗਮਾਲਾ ਸੰਬਧੀ।
ਜੇ ਇਸ ਬੀੜ ਨੂੰ ਅਸਲ ਭਾਈ
ਗੁਰਦਾਸ ਹਥ ਲਿਖਤ ਮੰਨ ਲਿਆ ਜਾਵੇ ਤਾਂ ਕੀ ਇਸ ਵਿਚਲੀਆਂ ਅਸ਼ੁਧੀਆਂ ਲਈ ਗੁਰੂ ਅਰਜਨ ਸਾਹਿਬ ਨੂੰ ਤਾਂ
ਜਿੰਮੇਵਾਰ ਨਹੀਂ ਠਹਿਰਾ ਰਹੇ?
ਸੋ ਮੇਰੀ ਅਖੀਰ ਤੇ ਮੇਰੇ ਕੌਮ ਦੇ ਵਿਦਿਵਾਨਾਂ ਨੂੰ ਬਨੇਤੀ ਹੈ ਗੁਰੁ ਗਦੀ
ਦਮਦਮੀ ਸਰੂਪ ਨੂੰ ਮਿਲੀ ਹੈ ਤੇ ਬਹੁਤ ਪ੍ਰਮਾਣਿਕ ਉਤਾਰੇ ਉਸਦੇ ਅਜ ਵੀ ਉਪਲਬਧ ਨੇ ਸੋ ਸਾਨੂੰ ਵਿਅਰਥ
ਦੀ ਬਹਿਸ ਤਿਆਗ ਕੇ ਸਾਰੀ ਖੋਜ ਇਸ ਪਾਸੇ ਕਰਨੀ ਚਾਹੀਦੀ ਹੈ ..... “ਹੋਇ ਇਕਤ੍ਰ ਮਿਲਹੁ ਮੇਰੇ ਭਾਈ”
ਦੀ ਆਸ ਚ ਪੰਥ ਦੀ ਚੜਦੀਕਲਾ ਦਾ ਸ਼ੁਭ ਚਿੰਤਕ
ਗੁਰੂ ਗ੍ਰੰਥ ਤੇ ਗੁਰੂ ਪੰਥ ਦਾ ਸੇਵਕ
ਬਲਦੀਪ ਸਿੰਘ ਰਾਮੂੰਵਾਲੀਆ
76962-92718(punjab)
11/5/2014
ਸਰੋਤ :-
੧.ਮੁੰਦਾਵਣੀ ..........ਗਿ. ਗੁਰਦਿਤ ਸਿੰਘ
੨.ਆਦਿ ਬੀੜਾਂ ਬਾਰੇ ....ਪ੍ਰੋ. ਸਾਹਿਬ ਸਿੰਘ
੩.ਪ੍ਰਾਚੀਨ ਬੀੜਾਂ ........ਜੀ.ਬੀ.ਸਿੰਘ
੪.ਸਿੱਖਾ ਦੀ ਭਗਤਮਾਲਾ ....ਸ.ਸ.ਪਦਮ
੫.ਭਾਈ ਬੰਨੋ ਦਰਪਨ ਤੇ ਖਾਰੀ ਬੀੜ ...ਗਿ. ਰਾਜਿੰਦਰ ਸਿੰਘ
੬.ਗੁਰਮਤਿ ਨਿਰਣੈ ਕੋਸ਼ .......ਪ੍ਰੋ. ਗੁਰਸ਼ਰਨਜੀਤ ਸਿੰਘ
੭.ਮਹਾਨ ਕੋਸ਼ .....ਭਾਈ ਕਾਹਨ ਸਿੰਘ ਨਾਭਾ
੮.ਡਾ.ਹਰਜਿੰਦਰ ਸਿੰਘ ਦਾ ਇਕ ਲੇਖ ਕਰਤਾਰਪੁਰੀ ਬੀੜ ਬਾਰੇ
ਆਦਿ