.

ਗੁਰੂ ਗ੍ਰੰਥ ਸਾਹਿਬ ਦਰਪਨ (ਪ੍ਰੋ.ਸਾਹਿਬ ਸਿੰਘ ਜੀ)
ਪੁਰਾਤਨ ਤੇ ਨਵੀਨ ਟੀਕਾਕਾਰਾਂ ਨੂੰ ਇਕ ਪਾਸੇ ਰਖ ਕੇ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ “ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਨ” ਦਸ ਜਿਲਦਾਂ ਵਿੱਚ ਸਿੱਖ ਪੰਥ ਨੂੰ ਸਮਰਪਿਤ ਕੀਤਾ ਹੈ, ਉਸ ਦਾ ਇਸ ਵੇਲੇ ਤੱਕ ਹੋਏ ਟੀਕਿਆਂ ਵਿਚੋਂ ਵਿਸ਼ੇਸ਼ ਅਸਥਾਨ ਹੈ ਕਿਉਂਕਿ ਉਹ ਗੁਰਬਾਣੀ ਦੇ ਲਗਮਾਤਰੀ ਨੇਮਾਂ ਉਤੇ ਆਧਾਰਿਤ ਹੈ। ਇਸ ਵਿੱਚ ਰਤਾ ਭਰ ਵੀ ਸ਼ੱਕ ਨਹੀਂ ਕਿ ਗੁਰਬਾਣੀ ਨੂੰ ਵਿਆਕਰਨਣਕ ਆਧਾਰ ਤੇ ਵਿਆਖਣਾ ਇਕ ਵਿਗਿਆਨਕ ਤੇ ਪ੍ਰਮਾਣਿਕ ਢੰਗ ਹੈ ਪਰ ਇਸ ਵਿੱਚ ਵੀ ਟਪਲਾ ਲਗ ਸਕਦਾ ਹੈ। ਸਾਹਿਬ ਸਿੰਘ ਜੀ ਸੰਸਕ੍ਰਿਤ ਭਾਸ਼ਾ ਦੇ ਮੰਨੇ-ਪ੍ਰਮੰਨੇ ਵਿਦਵਾਨ ਸਨ। ਗੁਰਬਾਣੀ ਵਿਆਕਰਨ ਅਤੇ ਸੰਪੂਰਨ ਸ਼ਟੀਕ ਤਿਆਰ ਕਰਨ ਵਿੱਚ ਉਨ੍ਹਾਂ ਦੀ ਵੱਡੀ ਸਫਲਤਾ ਦਾ ਆਧਾਰ ਇਹੀ ਹੋ ਸਕਦਾ ਹੈ। ਹੁਣ ਤੱਕ ਹੋਏ ਟੀਕਿਆਂ ਦਾ ਅਧਿਐਨ ਕਰਨ ਮਗਰੋਂ ਸਾਹਿਬ ਸਿੰਘ ਜੀ ਦੀ ਟੀਕਾਕਾਰੀ ਵਿਚ ਵਿਸ਼ੇਸ਼ਤਾਈ , ਊਣਤਾਈ ਆਪ ਦੇ ਸਨਮੁਖ ਪੇਸ਼ ਹੈ- :
1. ਸ਼ਟੀਕ ਨੂੰ ਸੰਪ੍ਰਦਾਈ, ਪਡੰਤਾਈ, ਬ੍ਰਹਾਮਣਵਾਦੀ ਦੇ ਪ੍ਰਭਾਵ ਤੋਂ ਦੂਰ ਰਖਿੱਆ ਹੈ।
2. ਕਲਪਿਤ ਸ਼ਬਦ ਉਥਾਨਕਾ ਨੂੰ ਆਪਣੇ ਟੀਕੇ ਦਾ ਅੰਗ ਨਹੀ ਬਣਾਇਆ।
3. ਮੱਹਲਾ ਅਤੇ ਮਹਲਾ ਉਚਾਰਨ ਸਬੰਧੀ ਜੋ ਵਿਆਖਿਆ ਕੀਤੀ ਹੈ ਮਾਨੋਂ ਸੋਨੇ ਤੇ ਸੁਹਾਗਾ ਹੈ।
4. ਪ੍ਰੋ. ਸਾਹਿਬ ਨੇ ਬਹੁਤ ਥਾਂਵਾਂ ਭੂਤਕਾਲ ਦੇ ਅਰਥ ਵਰਤਮਾਨ ਕਾਲ ਵਿਚ ਅਤੇ ਹੋਰ ਕਾਲ ਵਿਚ ਕੀਤੇ ਹਨ ਪਤਾ ਨਹੀ ਕਿਉਂ ?
5. ਸ਼ਟੀਕ ਵਿਚ ਕੁਝ ਸ਼ਬਦਾਂ ਦੇ ਸਰੂਪ ਪ੍ਰਚਲਤ ਸਰੂਪਾਂ ਨਾਲ ਮੇਲ ਨਹੀਂ ਖਾਂਦੇ ਪ੍ਰੋ.ਸਾਹਿਬ ਪੁਰਾਤਨ ਸਰੂਪ ਦੇ ਆਧਾਰ ਤੇ ਮੂਲ ਸਰੂਪ ਨੂੰ ਸੋਧਿਆ ਹੈ ਅਤੇ ਉਹ ਵਿਆਕਰਣਿਕ ਨੇਮਾਂ ਦੀ ਪੂਰਤੀ ਵੀ ਕਰਦੇ ਹਨ ਇਹ ਉਹਨਾਂ ਦੀ ਪੰਥ ਨੂੰ ਬਹੁਤ ਵਡੀ ਦੇਣ ਹੈ।
6. ਸ਼ਬਦਾਂ ਦੀ ਅੰਕਾਵਲੀ ਬਾਰੇ ਪੂਰੀ ਜਾਣਕਾਰੀ ਕਰਾਈ ਹੈ। ਇਹ ਕੰਮ ਹੁਣ ਤਕ ਕਿਸੇ ਵੀ ਵਿਦਵਾਨ ਨੇ ਨਹੀਂ ਕੀਤਾ।
7. ਸਾਹਿਬ ਸਿੰਘ ਜੀ ਜਿਵੇਂ “ ਕਕਰੀਆ ਬਰੇ ਪਕਾਏ”, ਪਹਿਲਾ ਪੂਤ ਪਿਛੈਰੀ ਮਾਈ “ ਆਦਿਕ ਸ਼ਬਦਾਂ ਨੂੰ ਅਰਥਾਉਣ ਵਿਚ ਸਫਲ ਨਹੀਂ ਹੋਏ।
8.ਕਈ ਪੰਕਤੀਆਂ ਜਿਵੇਂ “ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲ ਛਾਇਆ” , ਮੋਹਨ ਤੇਰੇ ਊਚੇ ਮੰਦਿਰ ਮਹਲ ਅਪਾਰਾ” , ਰਾਮਦਾਸ ਸਰੋਵਰਿ ਨਾਤੇ” ਦੀ ਵਿਆਖਿਆ ਬੜੇ ਸੁਚੱਜੇ ਢੰਗ ਨਾਲ ਕੀਤੀ ਹੈ।
9. ਕਈ ਪੰਕਤੀਆਂ “ਵਣਿ ਕੈਸਰੁ ਲੋਹਾਰੁ” ਆਦਿ ਦਾ ਪਦਛੇਦ ਵੀ ਨਵੀਨ ਢੰਗ ਦਾ ਕੀਤਾ ਹੈ।
10. ਆਪ ਨੇ ਗੁਰਬਾਣੀ ਦੇ ਅਰਥਾਂ ਨੂੰ ਵਿਆਕਰਨ ਲੀਹਾਂ ਤੇ ਅਰਥਾਇਆ ਹੈ। ਇਹ ਸੇਵਾ ਸਦਾ ਲਈ ਆਪ ਜੀ ਦੀ ਇਕ ਅਭੁੱਲ ਯਾਦ ਬਣੀ ਰਹੇਗੀ।
11. ਜਦੋਂ ਉਨਾਂ ਨੂੰ ਪ੍ਰੋ. ਪ੍ਰੀਤਮ ਸਿੰਘ ਨੇ ਕਿਹਾ ਕਿ ਆਪਜੀ ਤੋਂ ਪੰਜਾਬ ਦੇ ਡਾਇਰੈਕਟਰ ਨੇ ਪੰਜਾਬੀ ਵਿਆਕਰਨ ਤਿਆਰ ਕਰਾਨ ਲਈ ਮੰਨ ਬਣਾਇਆ ਹੈ ਜਿਸ ਨਾਲ ਤੁਹਾਨੂੰ ਸਰਕਾਰ ਇਸ ਕੰਮ ਲਈ ਚੰਗੀ ਮਾਲੀ ਸਹਾਇਤਾ ਵੀ ਦੇਵੇਗੀ!!!! ਪਰ ਉਹਨਾਂ ਨੇ ਇਹ ਆਖ ਕੇ ਨਾਹ ਕਰ ਦਿਤੀ ਕਿ ਜਦੋਂ ਤਕ ਸ਼ਟੀਕ ਸੰਪੂਰਣ ਨਹੀ ਹੁੰਦਾ ਮੈਂ ਉਦੋਂ ਤਕ ਕੋਈ ਕੰਮ ਕਰਨ ਨੂੰ ਤਿਆਰ ਨਹੀਂ ਹਾ ਕਿਉਂਕਿ ਮੇਰੇ ਜੀਵਨ ਦਾ ਨਿਸ਼ਾਨਾ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਹੈ ਇਸ ਦੇ ਸਾਹਮਣੇ ਬਾਕੀ ਸਾਰੇ ਕੰਮ ਹੇਚ ਹਨ। ਇਹ ਹੈ ਗੁਰਸਿਖ ਆਸ਼ਕ ਦੀ ਅਵਸਥਾ । ਵਾਹ।
“ ਗੁਰਸਿਖ ਆਸ਼ਕ ਸ਼ਬਦ ਦੇ (ਵਾਰ 37 ਪੳੜੀ 21 ਭਾਈ ਗੁਰਦਾਸ ਜੀ)।
ਹਰਜਿੰਦਰ ਸਿੰਘ ‘ਘੜਸਾਣਾ
+9175976-43748

***************************************************************

ਗੁਰਬਾਣੀ ਵਿਆਕਰਨ
(ਯੋਜਕ)
conjunction
(grammar of the sikh scripture)


ਜੋ ਸ਼ਬਦ ਵੱਖ ਵੱਖ ਸ਼ਬਦਾਂ, ਵਾਕਾਂ ਜਾਂ ਵਾਕ ਅੰਸ਼ਾਂ ਨੂੰ ਜੋੜਨ , ਉਹਨਾਂ ਨੂੰ ਯੋਜਕ ਕਹਿੰਦੇ ਹਨ
ਅਤੈ,ਤੈ ਅਉ ਅਰੁ,ਅਵਰੁ,ਕੈ ਆਦਿ ਯੋਜਕ ਹਨ
ਗੁਰਬਾਣੀ ਪ੍ਰਮਾਣ- :
"ਨਦੀਆ 'ਅਤੇ' ਵਾਹ, ਪਵਹਿ ਸਮੁੰਦਿ ਨ ਜਾਣੀਅਹਿ (5)
"ਕਾਮ ਕ੍ਰੋਧ 'ਅਰੁ' ਲੋਭ ਮੋਹ , ਬਿਨਸਿ ਜਾਇ ਅੰਹਮੇਵ (269)
" ਆਖਹਿ ਗੋਪੀ 'ਤੈ' ਗੋਵਿੰਦ " (6)
ਉਪਰੋਕਤ ਪੰਗਤੀਆਂ ਵਿਚ ਵਰਤ 'ਅਤੇ,ਤੈ,ਅਰੁ, ਯੋਜਕ ਹਨ
ਜੇਕਰਿ, ਜਉ, ਜੇ -:
" ਕਬੀਰ ਕਾਰਨੁ ਬਪੁਰਾ ਕਿਆ ਕਰੈ 'ਜਉ' ਰਾਮੁ ਨ ਕਰੈ ਸਹਾਇ" (1369)
"ਚਾਕਰੁ ਲਗੈ ਚਾਕਰੀ 'ਜੇ ' ਚਲੈ ਖਸਮੋ ਭਾਇ" (474)
"ਅਉਖਧ ਮੰਤ੍ਰ ਮੂਲ ਮਨ ਏਕੈ 'ਜੇਕਰਿ' ਦ੍ਰਿੜੁ ਚਿਤੁ ਕੀਜੈ ਰੇ (156)

ਜੇਕਰਿ, ਜਉ, ਜੇ ,ਆਦਿ ਯੋਜਕ ਹਨ।॥॥॥
॥ ਵਿਸਮਿਕ (Interjection)
ਜਿਹੜੇ ਸ਼ਬਦ ਹਰਖ,ਦੁਖ, ਘਬਰਾਹਟ,ਪ੍ਰਸੰਸਾ,ਘਿਰਣਾ ਆਦਿ ਦਾ ਪ੍ਰਗਟਾਵਾ ਕਰਨ ਵਿਸਮਿਕ ਕਹੀਦੇ ਹਨ ਜਿਵੇਂ - :
ਵਾਹ ਵਾਹ, ਐ ਜੀ,ਰੇ, ਹਾਇ ਆਦਿ।
ਗੁਰਬਾਣੀ ਵਿਚੋਂ ਵਿਸਮਿਕ ਭਾਵ ਪ੍ਰਗਟਾਉਣ ਵਾਲੇ ਦੀਆਂ ਉਦਾਹਰਣਾ - :
ਮੁਈਏ (ਵਿਸਮਿਕ) - :
"ਵਖਰੁ ਰਾਖੁ 'ਮੁਈਏ ' ਖਾਜੈ ਖੇਤੀ ਰਾਮ " (1110)
ਵੇ- :
" ਲੋਕਾ ' ਵੇ' ਹਉ ਸੂਹਵੀ ਸੂਹਾ ਵੇਸੁ ਕਰੀ" (785)
(ਲੋਕਾ- ਉਚਾਰਨ ਬਿੰਦੀ ਰਹਿਤ)
" 'ਵਾਹੁ' ਮੇਰੇ ਸਾਹਿਬਾ ' ਵਾਹੁ' ਗੁਰਮੁਖਿ ਸਦਾ ਸਲਾਹੀਐ ਸਚਾ ਵੇਪਰਵਾਹੁ" ( 755)
(ਨੋਟ - 'ਵਾਹੁ' ਦੇ 'ਹ' ਨੂੰ ਲੱਗਾ ਔਂਕੜ ਇਕਵਚਨ ਪੁਲਿੰਗ ਨਾਂਵ ਦਾ ਸੂਚਕ ਹੈ। ਇਸ ਦਾ ਉਚਾਰਣ ਕਰਨਾ ਉਚਿਤ ਨਹੀਂ ਲਗਦਾ)
" ਪਾਪੀ ਕਰਮ ਕਮਾਵਦੇ ਕਰਦੇ ਹਾਇ ਹਾਇ " (1425)
"ਭਿਜਉ ਸਿਜਉ ਕੰਬਲੀ 'ਅਲਹ' ਵਰਸਉ ਮੇਹੁ" (1379)
ਉਪਰ ਦਿਤੇ ,ਮੁਈਏ, ਵੇ,ਵਾਹ,ਹਾਇ ਹਾਇ ਆਦਿ ਵਿਸਮਿਕ ਹਨ।,
ਕੁੱਝ ਹੋਰ- :
"ਆਉ ਬੈਠ' ਆਦਰੁ ਸੁਭ ਦੇਉ " (252)
" 'ਘੋਲ ਘੁਮਾਈ' ਲਾਲਨਾ ਗੁਰਿ ਮਨੁ ਦੀਨਾ " (1117)
" 'ਤਾਸੁ ਤਾਸੁ' ਧਰਮ ਰਾਇ ਜਪਤੁ ਹੈ ਪਏ ਸਚੇ ਕੀ ਸਰਨਾ " (993)
ਆਉ ਬੈਠ, ਘੋਲ ਘੁਮਾਈ, ਤਾਸੁ ਤਾਸੁ , ਵਿਸਮਿਕ ਹਨ ਜੀ।
॥ 'ਯ' ਦੀ ਵਰਤੋਂ ਅਤੇ ਆਵਾਜ਼॥
' ਯ' ਜਦੋਂ ਕਿਸੇ ਸ਼ਬਦ ਦੇ ਅੰਤ (ਪਿਛੇਤਰ) ਵਿਚ ਆਵੇ ਤਾਂ ਦੋ ਪ੍ਰਕਾਰ ਦੀ ਆਵਾਜ਼ ਦੇਂਦਾ ਹੈ।
1. ਜਦੋਂ ਇਹ ਮੁਕਤਾ ਅੱਖਰ ਪਿੱਛੇ ਲੱਗੇ ਤਾਂ ਇਹ ਸ਼ਬਦ ਦੇ ਪਹਿਲੇ ਅੱਖਰ ਨੂੰ ਦੁਲਾਵਾਂ ਦੀ ਆਵਾਜ਼ ਦਿੰਦਾ ਹੈ
ਜਿਵੇਂ- :ਸਯ- ਸੈ
ਹਯ- ਹੈ
ਜਯ - ਜੈ
ਅਜਕਲ ਆਮ ਤੋਰ ਤੇ ਪੰਜਾਬੀ ਵਿਚ ਇਸ ਦੀ ਇਹ ਵਰਤੋਂ ਘਟ ਗਈ ਹੈ। ਅਤੇ ਇਸ 'ਯ' ਦੀ ਥਾਂ ਦੁਲਾਵਾਂ ਤੋਂ ਹੀ ਕੰਮ ਲਿਆ ਜਾਂਦਾ ਹੈ। ਅਜੋਕੀ ਪੰਜਾਬੀ ਵਿਚ ਅਸੀਂ ਜਯ,ਹਯ ਦੀ ਥਾਂ , ਜੈ,ਭੈ,ਹੈ, ਹੀ ਲਿਖਦੇ ਹਾਂ।
2. ਜਦੋਂ ਕਿਸੇ ਵੀ 'ਯ' ਅੱਖਰ ਨੂੰ ਕੰਨਾ ਲੱਗਾ ਹੋਵੇ ਤਾਂ ਇਹ ਦੋ ਮਾਤਰਾ ਦਾ ਕੰਮ ਦਿੰਦਾ ਹੈ ਇਕ ਸਿਹਾਰੀ ਦਾ ਅਤੇ ਦੂਜਾ 'ਆ' ਦਾ ਜਿਵੇਂ ਕੇ- :
ਗਿਯਾਨ- ਗਿਆਨ
ਦਯਾਲ- ਦਿਆਲ
'ਯ' ਨੂੰ ਅੱਖਰਾਂ ਦੇ ਪੈਰਾਂ ਵਿਚ ਬਹੁਤ ਵਰਤਿਆ ਗਿਆ ਹੈ, ਪਰ ਅਣਗਿਹਲੀ ਕਾਰਨ ਪ੍ਰੈਸ ਵਾਲਿਆਂ ਨੇ ਇਸ ਨੂੰ ਅਜਿਹੇ ਢੰਗ ਨਾਲ ਲਿਖਿਆ ਹੈ ਕਿ ਕਈ ਪਾਠਕਾਂ ਦੀ ਉਹ ਨਜ਼ਰ ਹੀ ਨਹੀਂ ਪੈਂਦਾ। ਖਾਸ ਕਰਕੇ ਭੱਟ ਸਵੈਯਾਂ ਵਿਚ ਕਈ ਥਾਂ 'ਤੇ ਪੈਰਾਂ ਦੇ ਥੱਲੇ ਵਰਤਿਆ ਹੈ।
ਜਿਸ ਅੱਖਰ ਦੇ ਪੈਰੀਂ 'ਯ' ਹੋਵੇ ਅਤੇ ਨਾਲ ਹੀ ਉਸ ਦੇ ਸੱਜੇ ਪਾਸੇ ਕੰਨਾ ਲੱਗਾ ਹੋਵੇ ਤਾਂ 'ਯ' ਨੂੰ ਹਟਾ ਕੇ ਉਸ ਅੱਖਰ ਨਾਲ ਸਿਹਾਰੀ ਪਾ ਦਈਏ ਅਤੇ ਕੰਨੇ ਦੀ ਥਾਂ 'ਆ' ਲਿਖ ਦਈਏ ਜਿਵੇਂ- :
" ਕਵਨ ਜੋਗੁ ਕਉਨ ' ਗੵਾਨ' 'ਧੵਾਨ' ਕਵਨ ਬਿਧਿ ਉਸਤਤਿ ਕਰੀਐ" (1386)
ਗਿਆਨ , ਧਿਆਨ
ਜਾਗੵਾ- ਜਾਗਿਆ
ਰਖੵਾ- ਰੱਖਿਆ
ਅਵਲੋਕੵਾ- ਅਵਲੋਕਿਆ ਆਦਿ।
ਭੁੱਲ ਚੁੱਕ ਮੁਆਫ
ਹਰਜਿੰਦਰ ਸਿੰਘ 'ਘੜਸਾਣਾ'
+9175976-43748




.