॥ਗੁਰਬਾਣੀ ਵਿਆਕਰਨ॥
ਕਾਰਕ
(Case)
Grammar of the sikh scripture
ਪਰਿਭਾਸ਼ਾ
“ ਜਿਹੜੇ ਸ਼ਬਦ ਨਾਂਵ ਜਾਂ ਪੜਨਾਂਵ ਦਾ ਹੋਰਨਾ ਸ਼ਬਦਾਂ ਨਾਲ ਸਬੰਧ ਦੱਸਣ
ਉਹਨਾਂ ਨੂੰ ਕਾਰਕ ਆਖਿਆ ਜਾਂਦਾ ਹੈ। ਜਿਨਾਂ ਸਬੰਧਕੀ ਚਿੰਨ੍ਹਾਂ ਰਾਹੀ ਇਹ ਸਬੰਧ ਪ੍ਰਗਟ ਹੁੰਦੇ ਹਨ
, ਉਨਾਂ ਨੂੰ ‘ਕਾਰਕੀ’ ਚਿੰਨ੍ਹ ਕਹੀਦਾ ਹੈ। ਕਾਰਕ ਅੱਠ ਪ੍ਰਕਾਰ ਦੇ ਹੁੰਦੇ ਹਨ- :
1. ਕਰਤਾ ਕਾਰਕ
(Nominative Case) - :
ਜਦੋਂ ਵਾਕ ਵਿਚਲਾ ਨਾਂਵ ਸਾਧਾਰਨ-ਰੂਪ ਵਿਚ ਹੋਵੇ ਜੇ ਉਸ ਵਾਕ ਦੇ ਉਦੇਸ਼ ਰੂਪ
ਵਿਚ ਆਵੇ ਕਰਤਾ ਕਾਰਕ ਕਹੀਦਾ ਹੈ ਕਰਤਾ ਕਾਰਕ ਦਾ ਕਾਰਕੀ ਚਿੰਨ੍ਹ ‘ ਨੇ ‘ ਹੈ।
“ਆਗੈ ਸੁਖੁ ‘ਗੁਰਿ ‘ ਕੀਆ ਪਾਛੈ ਕੁਸਲ ਖੇਮ ‘ਗੁਰਿ’ ਕੀਆ (626)
ਗੁਰਿ- ਗੁਰੂ ਨੇ (ਕਰਤਾ ਕਾਰਕ ਪੁਲਿੰਗ ਨਾਂਵ ਇਕਵਚਨ)
“ ‘ਨਿੰਦਕਿ ‘ਅਹਿਲਾ ਜਨਮੁ ਗਵਾਇਆ” (380)
(ਨਿੰਦਕਿ- ਨਿੰਦਕ ਨੇ)
“ ‘ਗੁਰਿ’ ਕਾਟੀ ਅਗਿਆਨਤਾ, ਤਬ ਛੁਟਕੇ ਫੰਧਾ “ (400)
(ਗੁਰਿ- ਗੁਰੂ ਨੇ)
ਉਪਰੋਕਤ ਪੰਕਤੀਆਂ ਵਿਚ ਵਰਤੇ ਲਫ਼ਜ਼ ‘ਗੁਰਿ, ਨਿੰਦਕਿ,ਆਦਿ ਕਰਤਾਕਾਰਕ ਨਾਂਵ
ਪੁਲਿੰਗ ਇਕਵਚਨ ਹਨ। ਇਕਵਚਨ ਕਰਤਾ ਕਾਰਕ ਪੁਲਿੰਗ ਗੁਰਬਾਣੀ ਵਿਚ ‘ਔਂਕੜ’ਸਿਹਾਰੀ ਨਾਲ ਮਿਲਦੇ ਹਨ।
॥ਕਰਤਾ ਕਾਰਕ ਬਹੁਵਚਨ- :
“ਸਿਧਾ ਸੇਵਨਿ ‘ਸਿਧ ਪੀਰ’ ਮਾਗਹਿ ਰਿਧਿ ਸਿਧਿ” (418)
“ ਮਨਮੁਖ ਨ ਬੂਝਹ, ਦੂਜੈ ਭਾਇਆ “ (128)
‘ਸਿਧ ਪੀਰ, ਮਨਮੁਖ ਆਦਿ ਪੁਲਿੰਗ ਨਾਂਵ ਕਰਤਾਕਾਰਕ ਬਹੁਵਚਨ ਹਨ ਇਹਨਾਂ ਦੇ
ਗੁਰਬਾਣੀ ਵਿਚ ਅੰਤ ‘ਬਿਹਾਰੀ,ਮੁਕਤਾ, ਕੰਨਾ,’ਹ’ ਮੁਕਤੇ ਰੂਪ ਵਿਚ ਰੂਪ ਮਿਲਦੇ ਹਨ।
ਜਿਵੇਂ
“ ਸਾਹਾ ਸੁਰਤਿ ਗਵਾਈਆ,ਰੰਗਿ ਤਮਾਸੈ ਚਾਇ “ (417)
ਸਾਹਾ-ਸ਼ਾਹਾਂ ਨੇ (ਸਾਹਾ ਦਾ ਉਚਾਰਨ-ਸ਼ਾਹਾਂ ਕਰਨਾ ਹੈ)
2.ਕਰਮ ਕਾਰਕ
(Objective case)- :
ਜਿਸ ਨਾਂਵ ਉਪਰ ਕਿਰਿਆ ਦੇ ਰਾਹੀਂ ਦੱਸੇ ਕੰਮ ਦਾ ਪ੍ਰਭਾਵ ਪਏ ਕਰਮ ਕਾਰਕ
ਆਖਵਾਉਂਦਾ ਹੈ। ਕਰਮ ਕਾਰਕ ਦਾ ਕਾਰਕੀ ਚਿੰਨ੍ਹ ‘ਨੂੰ ‘ ਹੈ।
“’ ਹੁਕਮੈ’ ਬੂਝੈ ਚਉਪੜਿ ਖੇਲੈ, ਮਨੁ ਜਿਣਿ ਢਾਲੇ ਪਾਸਾ” (79)
ਹੁਕਮੈ ਬੂਝੈ-ਹੁਕਮ ਨੂੰ ਬੂਝੇ-ਕਰਮ ਕਾਰਕ ਪੁਲਿੰਗ ਨਾਂਵ ਇਕਵਚਨ
“ਨਾਨਕ, ਭਾਗੁ ਹੋਵੈ ਜਿਸੁ ਮਸਤਕਿ,’ਕਾਲਹਿ’ ਮਾਰਿ ਬਿਦਾਰੇ” (797)
ਕਾਲਹਿ- ਕਾਲ ਨੂੰ
“ਸੂਖ ਸਹਜ ਅੰਨਦ ਘਨੇਰੇ ਨਾਨਕ, ਜੀਵੈ ਹਰਿ ਗੁਣਹ ਵਖਾਣਿ” (826)
ਗੁਣਹ- ਗੁਣਾਂ ਨੂੰ ਕਰਮ ਕਾਰਕ ਬਹੁਵਚਨ
ਗੁਰਬਾਣੀ ਵਿਚ ਕਰਮ ਕਾਰਕ ਦੇ ਅੰਤ ‘ਮੁਕਤਾ, ਕੰਨਾ, ਸਿਹਾਰੀ ਆਦਿ ਵਾਲੇ ਰੂਪ
ਮਿਲਦੇ ਹਨ।
3.ਕਰਣ ਕਾਰਕ
(Instrumental case) -:
ਜਿਸ ਨਾਂਵ ਦੇ ਰਾਹੀਂ ਕਿਰਿਆ ਨਾਲ ਦੱਸੇ ਕੰਮ ਦਾ ਹੋਣਾ ਪ੍ਰਤੱਖ ਹੋਵੇ ਉਸ
ਨੂੰ ‘ਕਰਨ ਕਾਰਕ ਕਹਿੰਦੇ ਹਨ।
ਇਸ ਦਾ ਕਾਰਕੀ ਚਿੰਨ੍ਹ ‘ ਨਾਲ’ ਜਾਂ ਰਾਹੀਂ ਹੈ।ਜਿਵੇਂ - :
“ ‘ਸਚਿ’ ਮਿਲੈ ਸਚਿਆਰ, ਕੂੜਿ ਨ ਪਾਈਐ “ (419)
ਸਚਿ- ਸਚ ਰਾਹੀਂ ਕਰਣ ਕਾਰਕ ਇਕਵਚਨ
“ ‘ਗੁਰਸਬਦੀ’ ਗੋਵਿਦੁ ਗਜਿਆ” (1315)
ਗੁਰਸਬਦੀ- ਗੁਰੂ ਦੇ ਸ਼ਬਦ ਰਾਹੀਂ ਕਰਣ ਕਾਰਕ ਇਕ ਵਚਨ (ਸਬਦ- ਉਚਾਰਨ-ਸ਼ਬਦ)
“ਗੁਰ ਕੈ ‘ਸਬਦੇ’ ਮੋਖ ਦੁਆਰਾ” (1052)
ਸਬਦੇ- ਸ਼ਬਦ ਰਾਹੀਂ ਕਰਣ ਕਾਰਕ ਇਕਵਚਨ
“ਦੂਧਹਿ ਦੁਹਿ ਮਟੁਕੀ ਜਬ ਭਰੀ” (1166)
ਦੂਧਹਿ- ਦੁਧ ਨਾਲ (ਉਚਾਰਨ -ਦੂਧਹਿਂ)
ਕਰਣਕਾਰਕ ਬਹੁਵਚਨ- :
“ ਨੈਨਹੁ ਪੇਖੁ ਠਾਕੁਰ ਕਾ ਰੰਗੁ “ (281)
ਨੈਨਹੁ- ਨੈਣਾਂ ਨਾਲ (ਉਚਾਰਨ- ਨੈਨਹੁਂ ਬਿੰਦੀ ਸਹਿਤ)
“ਦੁਇ ਦੁਇ ਲੋਚਨ ਪੇਖਾ “ (655)
ਲੋਚਨ- ਨੈਣਾਂ ਨਾਲ
“ ‘ਗਜੀ’ ਨ ਮਿਨੀਐ, ਤੋਲਿ ਨ ਤੁਲੀਐ, ਪਾਚਨ ਸੇਰ ਅਢਾਈ” (335)
ਗਜੀ- ਗੱਜ਼ਾਂ ਨਾਲ ( ਨੋਟ ‘ ਗਜੀ’ ਦਾ ਉਚਾਰਨ ‘ ਗਜ਼ੀਂ ‘ ਕਰਨਾ ਉਚਿਤ ਹੈ।)
ਕਰਣਕਾਰਕ ਗੁਰਬਾਣੀ ਵਿਚ ‘ਮੁਕਤਾ, ਸਿਹਾਰੀ, ਬਿਹਾਰੀ, ਕੰਨੇ, ਵਾਲੇ ਰੂਪ ਵਿਚ ਮਿਲਦੇ ਹਨ।
4.ਸੰਪ੍ਰਦਾਨ ਕਾਰਕ
(Dative Case) - :
ਸੰਪ੍ਰਦਾਨ ਪਦ ਦੇ ਅਖਰੀ ਅਰਥ ‘ਬਖਸ਼ਿਸ਼ ‘ ਹਨ। ਕਿਸੇ ਨੂੰ ਕੋਈ ਵਸਤੂ ਦਿਤੀ
ਜਾਏ ਉਹ ਨਾਂਵ, ਪੜਨਾਂਵ ਜਿਨ੍ਹਾਂ ਲਈ ਕਰਤਾ ਕੰਮ ਕਰੇ ਉਸ ਨੂੰ ‘ਸੰਪ੍ਰਦਾਨ ਕਾਰਕ’ ਕਿਹਾ ਜਾਂਦਾ ਹੈ
ਇਸ ਦਾ ਕਾਰਕੀ ਚਿੰਨ੍ਹ ‘ ਲਈ’ ਵਾਸਤੇ’ ਤੋਂ ‘ਨੂੰ’, ਹੈ। ਗੁਰਬਾਣੀ
ਪ੍ਰਮਾਣ- :
“ ਜੇ ਮੋਹਾਕਾ ਘਰੁ ਮੁਹੈ, ਘਰ ਮੁਹਿ ‘ਪਿਤਰੀ’ ਦੇਇ (472)
ਪਿਤਰੀ- ਪਿਤਰਾਂ ਲਈ, ਨਾਂਵ ਪੁਲਿੰਗ ਬਹੁਵਚਨ ਸੰਪ੍ਰਦਾਨ ਕਾਰਕ ( ਪਿਤਰੀਂ)
“ ਬਲਿਹਾਰੀ ਗੁਰਦੇਵ ‘ਚਰਨ’ “ (1206)
ਚਰਨ- ਚਰਨ ਤੋਂ ਬਹੁਵਚਨ ਸੰਪ੍ਰਦਾਨ ਕਾਰਕ
“ਸਤਿਗੁਰ ਦਰਸਨਿ ਅਗਨਿ ਨਿਵਾਰੀ ‘ਸਤਿਗੁਰ’ ਭੇਟਤ ਹਉਮੈ ਮਾਰੀ (183)
ਸਤਿਗੁਰ- ਸਤਿਗੁਰੂ ਨੂੰ ਇਕਵਚਨ ਸੰਪ੍ਰਦਾਨ ਕਾਰਕ
“ਆਦਿ ‘ ਗੁਰਏ’ ਨਮਹ ਜੁਗਾਦਿ ‘ਗੁਰਏ’ ਨਮਹ (262)
ਗੁਰਏ- ਗੁਰੂ ਨੂੰ (ਨੋਟ ‘ਨਮਹ’ ਦਾ ਉਚਾਰਨ ‘ਨਮਹਿ’ ਵਾਂਗ ਕਰਨਾ ਠੀਕ ਨਹੀਂ
ਹੈ।)
“ ਫਰੀਦਾ ਖਿੰਥੜਿ ਮੇਖਾ ਅਗਲੀਆ ‘ਜਿੰਦੁ’ ਨ ਕਾਈ ਮੇਖ (1380)
ਜਿੰਦੁ- ਜਿੰਦ ਨੂੰ (ਇਸਤਰੀ ਲਿੰਗ ਨਾਂਵ ਔਂਕੜ ਮੂਲਕ ਹੈ)
“ ਸੰਤ ‘ਸਭਾ’ ਜੈਕਾਰੁ ਕਰਿ ਗੁਰਮੁਖਿ ਕਰਮ ਕਮਾਉ “ (1411)
ਸੰਤ ਸਭਾ- ਸੰਤ ਸਭਾ ਨੂੰ ਇਸਤਰੀ ਲਿੰਗ ਨਾਂਵ ਸੰਪ੍ਰਦਾਨ ਕਾਰਕ।
5. ਆਪਾਦਾਨ ਕਾਰਕ
(Ablative Case) - :
ਆਪਾਦਾਨ ਦਾ ਅਰਥ ਲੈਣਾ ਜਿਸ ਵਸਤੂ ਜਾਂ ਥਾਂ ਤੋਂ ਕੋਈ ਚੀਜ਼ ਅੱਡ ਕੀਤੀ ਜਾਵੇ
ਜਾਂ ਜਿਸ ਥਾਂ ਤੋਂ ਕਿਰਿਆ ਦੁਆਰਾ ਪ੍ਰਗਟ ਕੀਤੇ ਕੰਮ ਦਾ ਅਰੰਭ ਹੋਵੇ ਜਿਵੇਂ - :
“ਮਨਮੁਖਾਂ ‘ਨਾਲੋਂ’ ਟੁੱਟੀ ਭਲੀ”
ਇਸ ਦੇ ਚਿੰਨ੍ਹ ‘ ਤੋਂ’ ,ਪਾਸੋਂ , ਕੋਲੋਂ , ਆਦਿ ਹਨ।
ਗੁਰਬਾਣੀ ਪ੍ਰਮਾਣ - :
“ ਗੁਰ ‘ਤੇ’ ਮੁਹੁ ਫੇਰੇ ਤਿਨੑ ਜੋਨਿ ਭਵਾਈਐ” (832)
ਤੇ-ਆਪਾਦਾਨ ਕਾਰਕ
“ਗੋਸਾਈ ਮਿਹੰਡਾ ਇਠੜਾ ਅੰਮ ਅਬੇ ‘ ਥਾਵਹੁ’ ਮਿਠੜਾ” (73)
ਥਾਵਹੁ- ਆਪਾਦਾਨ ਕਾਰਕ (ਥਾਵਹੁ- ਉਚਾਰਨ ਨਾਸਕੀ ‘ਥਾਵਹੁਂ’।)
“ ਜੈ ‘ਤਨਿ ‘ ਬਾਣੀ ਵਿਸਰਿ ਜਾਇ ਜਿਉ ਪਕਾ ਰੋਗੀ ਵਿਲਲਾਇ “ (661)
ਤਨਿ- ਤਨ ਤੋਂ ਆਪਾਦਾਨ ਕਾਰਕ ਨਾਂਵ ਪੁਲਿੰਗ ਇਕ ਵਚਨ।
“ ‘ਨਾਕਹੁ’ ਕਾਟੀ ਕਾਨਹੁ ਕਾਟੀ, ਕਾਟਿ ਕੂਟਿ ਕੈ ਡਾਰੀ “ (476)
ਨਾਕਹੁ-ਨਕ ਤੋਂ (ਉਚਾਰਨ ਨਾਸਕੀ ਬਿੰਦੀ ਸਹਿਤ ‘ਨਾਕਹੁਂ’।
“ ‘ਲੋਹੳ’ ਹੋਯਉ ਲਾਲੁ ਨਦਰਿ ਸਤਿਗੁਰੁ ਜਦਿ ਧਾਰੈ “ (1399)
ਲੋਹਉ- ਲੋਹੇ ਤੋਂ ਆਪਾਦਾਨ ਕਾਰਕ ਨਾਂਵ ਸੰਧੀ ਸ੍ਵਰ (ਲੋਹਉਂ)
6. ਸੰਬੰਧ ਕਾਰਕ
(Possessive Case) - :
ਇਕ ਵਿਅਕਤੀ ਜਾਂ ਵਸਤੂ ਦਾ ਕਿਸੇ ਦੂਜੇ ਵਿਅਕਤੀ ਨਾਲ ਮਾਲਕੀ ਸਬੰਧ ਚਿੰਨ੍ਹ
- ਕਾ, ਕੇ, ਕੀ, ਕੀਆ, ਦਾ, ਦੇ, ਦੀ, ਦੀਆ, ਚ, ਚੇ, ਚੀ, ਚੋ, ਖੋ, ਸੰਦਾ, ਕੇਰਾ, ਰੋ, ਆਦਿ ।
ਪ੍ਰਮਾਣ- :
“ ਪ੍ਰਭ ‘ ਕਾ’ ਕੀਆ ਮੀਠਾ ਮਾਨੈ” (392)
ਕਾ-ਸੰਬੰਧ ਕਾਰਕ ( ਪ੍ਰਭ ਦਾ ਔਂਕੜ ਇਸ ਕਰਕੇ ਲਹਿ ਗਿਆ)
“ਦਾਮਨੀ ਚਮਤਕਾਰ, ਤਿਉ ਵਰਤਾਰਾ ਜਗ ‘ਖੇ’ (319)
ਖੇ- ਸਬੰਧਕੀ
“ ਬਾਜ ਪਏ ਤਿਸੁ ਰਬ ‘ਦੇ’ ਕੇਲਾਂ ਵਿਸਰੀਆਂ (1383)
ਦੇ- ਸੰਬੰਧ ਕਾਰਕ ਪੁਲਿੰਗ ਬਹੁਵਚਨ
“ ਮਨਮੁਖਾ ‘ ਕੇਰੀ ‘ ਦੋਸਤੀ ਮਾਇਆ ਕਾ ਸਨਬੰਧੁ “ (959)
ਕੇਰੀ-ਇਸਤਰੀ ਲਿੰਗ ਇਕਵਚਨ ਸੰਬੰਧ ਕਾਰਕ
“ ਹਰਿ ‘ ਕੀਆ’ ਕਥਾ ਕਹਾਣੀਆ ਗੁਰਿ ਮੀਤਿ ਸੁਣਾਈਆ” (725)
ਕੀਆ- ਇਸਤਰੀ ਲਿੰਗ ਬਹੁਵਚਨ ਸੰਬੰਧ ਕਾਰਕ (ਕੀਆਂ)
(ਨੋਟ ਇਸ ਕਾਰਕ ਬਾਰੇ ਵਿਸਤਾਰ ਸਹਿਤ ਵੀਚਾਰ ਫਿਰ ਪੇਸ਼ ਕੀਤੀ ਜਾਵੇਗੀ।)
7.ਅਧਿਕਰਣ ਕਾਰਕ
( Locative Case) -:
ਕਿਰਿਆ ਦੁਆਰਾ ਪ੍ਰਗਟਾਇਆ ਕੰਮ ਜਿਸ ਵਿਅਕਤੀ.ਵਸਤੂ ਜਾਂ ਅਸਥਾਨ ਉੱਤੇ
ਆਸ੍ਰਿਤ ਹੋਵੇ। ਅਧਿਕਰਣ ਕਾਰਕ ਦੇ ਚਿੰਨ੍ਹ ‘ ਵਿਚਿ.ਅੰਤਰਿ. ਅੰਦਰਿ, ਮੰਝਿ, ਭੀਤਰ, ਉਪਰ , ਆਗੈ,
ਪਾਛੈ, ਆਦਿ ਹਨ। ਪ੍ਰਮਾਣ - :
“ ਸਤਿਗੁਰ ‘ ਵਿਚਿ’ ਆਪੁ ਰਖਿਓਨੁ, ਕਰਿ ਪਰਗਟੁ ਆਖਿ ਸੁਣਾਇਆ (466)
ਵਿਚਿ- ਅਧਿਕਰਨ ਕਾਰਕ
“ ਮਨ ‘ਮਧੇ’ ਜਾਨੈ ਜੇ ਕੋਇ ਜੋ ਬੋਲੈ ਸੋ ਆਪੈ ਹੋਇ” (1162)
ਮਧੇ- ਅਧਿਕਰਨ ਕਾਰਕ
“ਸੁਲਤਾਨੁ ਹੋਵਾ ਮੇਲਿ ਲਸਕਰ, ‘ਤਖਤਿ’ ਰਾਖਾ ਪਾਉ (14)
ਤਖਤਿ- ਤਖਤ ਉੱਤੇ ਪੁਲਿੰਗ ਨਾਂਵ ਅਧਿਕਰਨ ਕਾਰਕ
“ਪਾਵਹੁ’ ਬੇੜੀ ਹਾਥਹੁ ਤਾਲ ਨਾਮਾ ਗਾਵੈ ਗੁਨ ਗੋਪਾਲ” (1166)
ਪਾਵਹੁ-ਪੈਰਾਂ ਵਿਚ ਬਹੁਵਚਨ ਨਾਂਵ ਅਧਿਕਰਣ ਕਾਰਕ (ਪਾਵਹੁਂ)
8. ਸੰਬੋਧਨ ਕਾਰਕ
(Vocstive Case) - :
ਨਾਂਵ ਦਾ ਉਹ ਰੂਪ ਜੋ ਕਿਸੇ ਨੂੰ ਸੰਬੋਧਨ ਕਰਨ ਲਈ ਵਰਤਿਆ ਜਾਵੇ
ਪ੍ਰਮਾਣ
“ ‘ਏ’ ਸਾਜਨ ਕਛੁ ਕਹਹੁ ਉਪਾਇਆ “ (251)
ਏ ! ਸੰਬੋਧਨ ਕਾਰਕ ( ਸੰਬੋਧਨ ਕਾਰਕ ਸੰਬੋਧਨੀ ਰੂਪ ਵਿਚ ਉਚਾਰਿਆ ਜਾਵੇ ਤਾਂ
ਠੀਕ ਹੈ)
“ ‘ਅਰੀ’ ਬਾਈ ਗੋਬਿਦ ਨਾਮੁ ਮਤਿ ਬੀਸਰੈ “ (526)
ਅਰੀ ! ਸੰਬੋਧਨ ਕਾਰਕ
“ਸਹੁ ‘ਵੇ’ ਜੀਆ ਅਪਣਾ ਕੀਆ “ (467)
ਵੇ ! ਸੰਬੋਧਨ
“ ‘ਗੋਪਾਲ’ ਤੇਰਾ ਆਰਤਾ “ (695)
ਗੋਪਾਲ ! ਸੰਬੋਧਨ’
“ ‘ਸੰਤਹੁ’ ਹਰਿ ਹਰਿ ਹਰਿ ਆਰਾਧਹੁ “ (627)
ਸੰਤਹੁ - !
ਭੁੱਲ ਚੁੱਕ ਮੁਆਫ
ਹਰਜਿੰਦਰ ਸਿੰਘ ‘ਘੜਸਾਣਾ’
+9175976-43748