ਵਿਸ਼ਵ ਦੇ ਤੱਤ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਆਮ ਸਵਾਲ ਉਠਦਾ ਹੈ ਕਿ ਤੱਤ ਪੰਜ
ਹਨ ਜਾਂ ੧੦੮ ਤੇ ਇਸਤੋਂ ਵੀ ਜ਼ਿਆਦਾ। ਇਹ ਵੀ ਸਵਾਲ ਕੀਤਾ ਜਾਂਦਾ ਹੈ ਕਿ ਰੋਸ਼ਨੀ ਕਿਹੜਾ ਤੱਤ ਹੈ।
ਨਾਸਾ ਅਨੁਸਾਰ ਸਾਰਾ ਵਿਸ਼ਵ, ਕਾਲੀ ਸ਼ਕਤੀ (ਡਾਰਕ ਐਨਰਜੀ) (੭੪%) ਕਾਲਾ ਮਾਦਾ (ਡਾਰਕ ਮੈਟਰ) ੨੨% ਤੇ
ਦਿਸਦੀ ਸ਼ਕਤੀ (ਵਿਜ਼ੀਬਲ ਐਨਰਜੀ) (੪%) ਦਾ ਬਣਿਆ ਹੈ। ਗੁਰੂ ਨਾਨਕ ਦੇਵ ਜੀ ਦੇ ਸ਼ਬਦ ਅਰਬਦ ਨਰਬਦ
ਧੁੰਧੂਕਾਰਾ (ਪੰਨਾ ੧੦੩੫) ਤੇ ਸੁੰਨ ਦੀ ਵਿਆਖਿਆ ਇਸੇ ਲਗਾਤਾਰ ਬਦਲਣਹਾਰ ਕਾਲੀ ਸ਼ਕਤੀ ਤੋਂ ਹੀ ਸ਼ੁਰੂ
ਕੀਤੀ ਹੈ ਜਿਸ ਤੋਂ ਅਗੇ ਬ੍ਰਹਿਮੰਡ ਦੇ ਮਾਦੇ ਦਾ ਪਸਾਰ ਹੋਇਆ। ਵਿਸ਼ਵ ਦਾ ਅਰੰਭ ਰੋਸ਼ਨੀ ਤੋਂ ਉਪਜੀ
ਜ਼ਿੰਦਗੀ ਨਾਲ ਹੋਇਆ ਦਸਿਆ ਹੈ। ਇਸ ਤਰਾਂ ਹਨੇਰਾ (ਡਾਰਕ ਐਨਰਜੀ) ਤੇ ਰੋਸ਼ਨੀ (ਲਾਈਫ ਐਨਰਜੀ) ਜੀਵਨ
ਪੂਰਕ ਹਨ। ਐਨਰਜੀ ਕਣਾਂ (ਪਾਰਟੀਕਲਜ਼) ਦਾ ਰੂਪ ਧਾਰਨ ਕਰਦੀ ਹੈ ਤੇ ਸਾਰਾ ਵਿਸ਼ਵ ਛੋਟੇ ਕਣਾਂ ਤੋਂ
ਬਣਿਆ ਹੈ। ਸਾਰੇ ਕਣ ਐਨਰਜੀ ਤੋਂ ਬਣੇ ਹਨ। ਕਣ ਸਮੇਂ ਨਾਲ ਲਗਾਤਾਰ ਬਦਲਦੇ ਰਹਿੰਦੇ ਹਨ। ਇਹ ਕਣ ਠੋਸ
ਰੂਪ ਵੀ ਧਾਰਨ ਕਰ ਲੈਂਦੇ ਹਨ ਤੇ ਤਰੰਗ ਰੂਪ ਵੀ। ਅਜ ਕਲ ਕਣਾਂ ਦੀ ਵਿਆਖਿਆ ਪ੍ਰਸਿਧ ਸਟੈਂਡਰਡ ਮਾਡਲ
ਵਿੱਚ ਕੀਤੀ ਜਾਂਦੀ ਹੈ:
ਵਿਸ਼ਵ ਦੇ ਸਾਰੇ ਤੱਤ ਇਨ੍ਹਾਂ ਹੀ ਕਣਾਂ ਤੋਂ ਬਣੇ ਹਨ। ਪੁਰਾਤਨ ਵਿਗਿਆਨੀ ਇਨ੍ਹਾਂ ਵਿਚੋਂ ਪੰਜ
(ਹਵਾ, ਪਾਣੀ, ਅੱਗ, ਧਰਤੀ ਤੇ ਆਕਾਸ਼) ਮੁੱਖ ਮੰਨਦੇ ਸਨ ਅਜੋਕੇ ਵਿਗਿਆਨੀਆ ਨੇ ਇਹ ਵੰਡ ਪਹਿਲਾਂ ੯੨
ਫਿਰ ੧੦੮ ਤੇ ਹੁਣ ੧੧੮ ਤੱਤਾਂ ਵਿੱਚ ਕੀਤੀ ਜੋ ਹੋਰ ਵੀ ਵਧ ਸਕਦੀ ਹੈ।
ਕਣਾਂ ਵਿਚੋਂ ਹਿਗਜ਼ ਬੋਸੋਨ ਜਾਂ ਗਾਡ ਬੋਸੋਨ ਦੇ ਦੇਖੇ ਜਾ ਸਕਣ ਦੀ ਖਬਰ ਸਾਰੇ ਵਿਸ਼ਵ ਵਿੱਚ ਘੁੰਮੀ
ਸੀ ਜਿਸ ਦਾ ਤਜਰਬਾ ਕਾਫੀ ਸਮੇ ਤੋਂ ਸਰਨ ਨਾਮ ਦੇ ਰੀਐਕਟਰ ਵਿੱਚ ਕੀਤਾ ਜਾ ਰਿਹਾ ਸੀ ਜੋ ਹੁਣ ਸਫਲ
ਹੋਇਆ। ਹਿਗਜ਼-ਬੋਸੋਨ ਦੋ ਨਾਵਾਂ ਤੋਂ ਮਿਲ ਕੇ ਬਣਿਆ ਹੈ: ਹਿਗਜ਼ ਤੇ ਬੋਸੋਨ। ਮਸ਼ਹੂਰ ਭਾਰਤੀ ਵਿਗਿਆਨਕ
ਸਤੇਂਦਰ ਨਾਥ ਬੋਸ ਨੇ ਜੀਵਨ ਦੇ ਮੂਲ ਅੰਸਾਂ ਨੂੰ ਲਭਣ ਵਿੱਚ ਮਹਤਵ ਪੂਰਨ ਯੋਗਦਾਨ ਪਾਇਆ ਸੀ ਜਿਸ
ਸਦਕਾ ਭੌਤਿਕ ਕਣਾਂ ਨੂੰ ਤਾਂ ਪ੍ਰਸਿਧ ਵਿਗਿਆਨੀ ਫਰਮੀ ਦੇ ਨਾਮ ਤੇ ਫਰਮਿਉਨ ਤੇ ਜ਼ਿੰਦਗੀ ਕਣਾਂ ਨੂੰ
ਬੋਸ ਦੇ ਨਾਮ ਤੇ ਬੋਸੋਨ ਨਾਮ ਦਿਤਾ ਗਿਆ। ਹਿਗਜ਼ ਨੇ ਇਹ ਵਿਚਾਰ ਸਾਹਮਣੇ ਲਿਆਂਦਾ ਸੀ ਕਿ ਸਮੁਚੇ
ਵਿਸ਼ਵ ਤੱਤਾਂ ਨੂੰ ਜੋੜੀ ਰਖਣ ਵਾਲਾ, ਉਚਾਈ ਤੇ ਭਾਰ ਬਖਸ਼ਣ ਵਾਲਾ ਭਾਵ ਜੀਵਨ ਦਾਨ ਦੇਣ ਵਾਲਾ ਕੋਈ ਕਣ
ਹੈ ਜਿਸ ਨੂੰ ਉਸ ਨੇ ਸੰਨ ੧੯੬੪ ਵਿੱਚ ਹਿਗਜ਼ ਬੋਸੋਨ ਦਾ ਨਾਮ ਦਿਤਾ। ਇਸ ਕਣ ਨੂੰ ਨੋਬਲ ਵਿਜੇਤਾ
ਲਿਓਨ ਲੀਡਰਮੈਨ ਨੇ ਗਾਡ-ਬੋਸੋਨ ਨਾ ਦੇ ਦਿਤਾ ਕਿਉਂਕਿ ਇਹ ਖਿਆਲ ਕੀਤਾ ਗਿਆ ਕਿ ਜੋ ਸਾਰੇ ਜੀਵਾਂ
ਨੂੰ ਜੀਵਨ ਦੇਣ ਵਾਲਾ ਤਾਂ ਸਿਰਫ ਰੱਬ ਹੀ ਹੈ।
ਬਦਲਣਸ਼ੀਲਤਾ ਸਦਕਾ ਹੀ ਇਨ੍ਹਾਂ ਕਣਾਂ ਵਿੱਚ ਵੀ ਸ਼ਕਤੀ ਪੈਦਾ ਹੁੰਦੀ ਹੈ ਜਿਸ ਨੂੰ ਬਿਜਲਈ-ਚੂੰਭਕੀ
ਸ਼ਕਤੀ (ਅਲੈਕਟ੍ਰੋਮੋਟਿਵ ਫੋਰਸ), ਤੇਜ਼ ਨਿਊਕਲਿਆਈ ਸ਼ਕਤੀ (ਸਟ੍ਰਾਂਗ ਨਿਊਕਲ਼ੀਅਰ ਫੋਰਸ), ਕਮਜ਼ੋਰ
ਨਿਊਕਲਿਆਈ ਸ਼ਕਤੀ (ਵੀਕ ਨਿਊਕਲਿਆਈ ਸ਼ਕਤੀ) ਤੇ ਚੁੰਭਕੀ ਸ਼ਕਤੀ (ਗ੍ਰੈਵੀਟੇਸ਼ਨ ਫੋਰਸ)। ਇਹ ਸਭ ਸ਼ਕਤੀਆਂ
ਡਾਰਕ ਐਨਰਜੀ ਦਾ ਹੀ ਰੂਪ ਹਨ ਤੇ ਉਸੇ ਵਿਚੋਂ ਡਾਰਕ ਮੈਟਰ ਤੇ ਫਿਰ ਵਿਜ਼ੀਬਲ ਐਨਰਜੀ ਦੇ ਰੂਪ ਵਿੱਚ
ਬਦਲਦੀਆਂ ਰਹਿੰਦੀਆਂ ਹਨ।
ਹਿਗਜ਼-ਬੋਸੋਨ ਜਾਂ ਗਾਡ ਬੋਸੋਨ ਬਾਰੇ ਸਭ ਤੋਂ ਮਹਤਵ ਪੂਰਨ ਖੋਜ ਸਵੀਡਨ ਵਿਖੇ ਸਰਨ ਨਾਂ ਦੇ
ਪ੍ਰੋਜੈਕਟ ਤੇ …… ਵਿੱਚ ਸ਼ੁਰੂਆਤ ਹੋਈ ਤੇ ਅਜੇ ਜਾਰੀ ਹੈ। ਇਸ ਵਿੱਚ ਸਵੀਡਨ ਦੀ ਹੱਦ ਤੇ ਇੱਕ ੨੭
ਕਿਲੋਮੀਟਰ ਸੁਰੰਗ ਖੋਦੀ ਗਈ ਜਿਸ ਵਿੱਚ ਲਾਰਜ ਹੈਡਰੋਨ ਕੁਲਈਡਰ ਵਿੱਚ ਵਿਰੋਧੀ ਦਿਸ਼ਾਵਾਂ ਵਿੱਚ ਲਗਭਗ
ਰੋਸ਼ਨੀ ਦੀ ਰਫਤਾਰ ਨਾਲ ਪ੍ਰੋਟੋਨਾਂ ਦੇ ਦੋ ਤਰੰਗ-ਸਮੂਹਾਂ ਨੂੰ ਚੂਬਕੀ ਸ਼ਕਤੀਆਂ ਦੀ ਖਿਚ ਨਾਲ
ਭਿੜਾਇਆ ਗਿਆ ਜਿਨ੍ਹਾਂ ਵਿਚਲੇ ਬਿਖਰੇ ਕਣਾਂ ਦੀ ਬੜੇ ਬਾਰੀਕੀ ਤੇ ਚਸੁਤੀ ਨਾਲ ਵਿਡੀਓਗ੍ਰਾਫੀ ਕੀਤੀ
ਗਈ।
ਲ਼ਾਰਜ ਹੈਡਰੋਨ ਕੋਲਾਈਡਰ ਦੇ ਅੰਦਰ ਕੰਪੈਕਟ ਮਿਊਓਨ ਸਲਾਈਡ
ਇਸੇ ਖੋਜ ਵਿਚੋਂ ਜੁਲਾਈ ੪, ੨੦੧੨ ਨੂੰ ਘੋਸ਼ਣਾ ਕੀਤੀ ਹੁਣ ਤਕ ਦੀ ਖੋਜ ਰੰਗ ਲਿਆਈ ਹੈ ਤੇ
ਹਿਗਿਜ਼-ਬੋਸੋਨ ਦੀ ਖੋਜ ਹੋ ਗਈ ਹੈ।
ਪ੍ਰੋਟੋਨ-ਪ੍ਰੋਟੋਨ ਟਕਰਾ ਪਿਛੋਂ ਬਿਖਰੇ ਕਣਾਂ ਦਾ ਦ੍ਰਿਸ਼.
ਪ੍ਰੋਟੋਨਾਂ ਦੇ ਇਹ ਤਰੰਗ ਸਮੂਹ ਟਕਰਾਉਣ ਪਿਛੋਂ ਹੈਡਰੋਨਾਂ ਦੇ ਦੋ ਫੁਹਾਰੇ ਤੇ ਇਲੈਕਟ੍ਰੋਨਾਂ ਦਾ
ਦੋ ਫੁਹਾਰੇ ਬਣ ਜਾਂਦੇ ਹਨ ਜਿਸ ਤਰਾਂ ਤਸਵੀਰ ਦੀਆਂ ਲਾਈਨਾਂ ਵਿੱਚ ਨਜ਼ਰ ਆ ਰਿਹਾ ਹੈ।
ਹਿਗਜ਼ ਬੋਸੋਨ ਕਣਾਂ ਨੂੰ ਭਾਰ ਤੇ ਉਚਾਈ ਦੇਣ ਦੇ ਜ਼ਿਮੇਵਾਰ ਦੱਸੇ ਗਏ ਹਨ। ਤਕਨੀਕੀ ਤੌਰ ਤੇ ਕੁੱਝ ਵੀ
ਸਿਫਰ ਨਹੀ। ਮੁਢ ਤੋਂ ਹੀ ਕੁੱਝ ਨਾ ਕੁੱਝ ਹੈ ਜ਼ਰੂਰ ਜਿਸ ਤੋਂ ਸਭ ਕੁੱਝ ਅੱਗੇ ਵਧਿਆ ਫੁਲਿਆ ਜਿਸ
ਤੋਂ ਹਰ ਇੱਕ ਕਣ ਨੂੰ ਹੋਂਦ ਵੀ ਮਿਲੀ ਤੇ ਭਾਰ ਅਤੇ ਉਚਾਈ ਵੀ ਜਿਵੇਂ ਕਿ ਕੁਆਰਕ ਤੇ ਲੈਪਟੋਨ ਨੂੰ
ਹਿਗਜ਼ ਮਕੈਨਿਜ਼ਮ ਰਾਹੀਂ। ਹਿਗਜ਼ ਬੋਸੋਨ ਦਾ ਕੋਈ ਘੁਮਾਉ (ਸਪਿਨ) ਨਹੀਂ ਹੁੰਦਾ ਤੇ ਨਾਂ ਹੀ ਚਾਰਜ ਤੇ
ਨਾ ਰੰਗ। ਇਹ ਫਰਮਿਊਨ ਕਣਾਂ ਨਾਲ ਕਮਜ਼ੋਰ ਸ਼ਕਤੀ ਵਟਾਂਦਰੇ ਸਦਕਾ ਸਬੰਧ ਬਣਾਉਂਦਾ ਹੈ। ਹਿਗਜ਼-ਬੋਸੋਨ
ਦਿਸਦਾ ਵੀ ਬੜੇ ਥੋੜੇ ਸਮੇਂ ਲਈ ਹੈ ਬਸ ਸੈਕਿੰਡ ਦੇ ਵੀ ਖਿਣ ਕੁ ਹਿੱਸੇ ਲਈ। ਜੀਣ ਸਮਾਂ ਬੜਾ ਥੋੜਾ
ਹੋਣ ਕਰਕੇ ਹੀ ਇਸ ਨੂੰ ਘੋਖਣ ਲਈ ਏਡੇ ਵਡੇ ਕੋਲਾਈਡਰ ਦੀ ਜ਼ਰੂਰਤ ਪਈ। ਦੋ ਵੱਖ ਵੱਖ ਤਜਰਬੇ 2011 ਦੇ
ਮੁੱਢ ਵਿੱਚ ਸ਼ੁਰੂ ਹੋਏ ਤੇ 2011 ਦੇ ਅਖੀਰ ਵਿੱਚ ਪੂਰੇ ਜਿਸ ਪਿਛੋਂ ਇਨ੍ਹਾਂ ਦੀ ਛਾਣ ਬੀਣ ਹੁੰਦੀ
ਰਹੀ। ਚਾਰ ਜੁਲਾਈ 2012 ਨੂੰ ਇਨ੍ਹਾਂ ਦੋਨਾਂ ਦਾ ਨਤੀਜਾ ਮਿਲਾ ਕੇ ਦੋ ਆਜ਼ਾਦ ਖੋਜਾਂ ਰਾਹੀਂ ਇਹ ਸਿਧ
ਕਰ ਦਿਤਾ ਗਿਆ ਕਿ ਇੱਕ ਅਣਜਾਣ ਭਾਰ (125 ਘੲੜ/ਚ2) (10-25 ਕਿਲੋਗ੍ਰਾਮ ਦੇ ਬਰਾਬਰ ਲਗਭਗ 133
ਪ੍ਰੋਟੋਨ ਭਾਰ) ਹਿਗਜ਼ ਬੋਸੋਨ ਦਾ ਕਿਆਸਿਆ ਭਾਰ ਹੀ ਹੈ। ਪਰ ਇਸ ਨੂੰ ਪੱਕੀ ਤਰ੍ਹਾਂ ਸ੍ਹਿੱਧ ਕਰਨ ਲਈ
ਅਜੇ ਹੋਰ ਬੜੀ ਖੋਜ ਦੀ ਜ਼ਰੂਰਤ ਪਵੇਗੀ।