ਮੈਨੂੰ ਦਿੱਲੀ ਯੂਨਿਵਰਸਿਟੀ ਦੇ
ਅੰਗਰੇਜ਼ੀ ਦੇ ਇਕ ਪ੍ਰੋਫੈਸਰ ਦਾ ਵਾਕਿਆ ਯਾਦ ਆਇਆ ਹੈ। ਉਹ ਸਾਰੀ ਉਮਰ ਲੋਕਾਂ ਨੂੰ ਅੰਗਰੇਜ਼ੀ
ਪੜ੍ਹਾਂਦਾ ਰਿਹਾ। ਇਕ ਦਿਨ ਰੇਲ ਗੱਡੀ ਤੇ ਬੰਬਈ ਜਾ ਰਿਹਾ ਸੀ। ਗਡੀ ਵਿੱਚ ਖਾਣੇ ਵਾਲਾ ਕੋਚ ਉਸਦੇ
ਕੋਚ ਤੋਂ ਕੁਝ ਦੂਰ ਸੀ। ਤਾਂ ਉਸਨੇ ਬਹਿਰੇ ਨੂੰ ਖਾਣਾ ਲਿਆਣ ਲਈ ਬੁਲਾਇਆ। ਬਹਿਰਾ ਕਹਿਣ ਲਗਾ ਕਿ
ਤੁਸੀਂ ਖਾਣਾ ਉਧਰ ਆ ਕੇ ਖਾ ਜਾਓ।
ਪ੍ਰੋਫੈਸਰ ਨੇ ਬਹਿਰੇ ਨੂੰ ਮੀਨੂ ਲਿਆਉਣ ਲਈ ਕਿਹਾ। ਬਹਿਰਾ ਮੀਨੂ ਲੈ ਆਇਆ।
ਜਦੋ ਉਹ ਮੀਨੂ ਪੜਨ ਲਗਾ ਤਾਂ ਉਸਨੂੰ ਧਿਆਨ ਆਇਆ ਕਿ ਉਸ ਦੀ ਐਨਕ ਤਾਂ ਸੀਟ ਤੇ ਹੀ ਰਹਿ ਗਈ ਹੈ।
ਅੰਗਰੇਜ਼ੀ ਪੜ੍ਹਿਆ ਹੋਇਆ ਪ੍ਰੋਫੈਸਰ ਵੀ ਹੁਣ ਕੁਝ ਵੀ ਨਹੀਂ ਸੀ ਪੜ੍ਹ ਸਕਦਾ। ਉਹ ਲਿਖਦਾ ਹੈ ਕਿ
ਜਦੋਂ ਮੈਂ ਪੜ੍ਹ ਨਹੀਂ ਸਕਿਆ ਤਾਂ ਮੈਂ ਬੈਹਰੇ ਨੂੰ ਕਿਹਾ ਕਿ ਤੁਸੀਂ ਮੈਨੂੰ ਪੜ੍ਹ ਕੇ ਦੱਸੋ ਕਿ
ਖਾਣੇ ਵਿੱਚ ਕੀ-ਕੀ ਬਣਿਆ ਹੈ? ਬਹਿਰਾ ਕਹਿਣ ਲੱਗਾ ਕਿ ਸਾਹਿਬ, ਮੈਂ ਵੀ ਤੁਹਾਡੀ ਤਰ੍ਹਾਂ ਅਨਪੜ੍ਹ
ਹੀ ਹਾਂ। ਮੈਨੂੰ ਵੀ ਪੜ੍ਹਨਾ ਨਹੀਂ ਆਉਂਦਾ। ਬਹਿਰੇ ਨੂੰ ਨਹੀਂ ਪਤਾ ਸੀ ਕਿ ਇਹ ਪੜ੍ਹਿਆ ਲਿਖਿਆ ਹੈ।
ਕਿਤਨੀ ਦੁਨਿਆ ਨੂੰ ਅੰਗਰੇਜ਼ੀ ਪੜ੍ਹਾ ਚੁਕਾ ਹੈ। ਇਸ ਤੋਂ ਇਹੋ ਸੇਧ ਮਿਲਦੀ ਹੈ ਕਿ ਅਸੀਂ ਮੰਨ ਲਿਆ
ਹੈ ਕਿ ਸਾਰੇ ਅਧਰਮੀ ਹਨ। ਸਾਰੇ ਨਿਕੰਮੇ ਹਨ। ਸਾਰੇ ਬਦਮਾਸ਼ ਹਨ, ਸਾਰੇ ਚੋਰ ਹਨ।
ਪਰ ਜ਼ਰਾ ਵਿਚਾਰੀਏ ! ਸਾਰੇ ਚੋਰ ਨਹੀਂ ਹਨ। ਸਿਰਫ ਅਸੀਂ ਠੀਕ ਹੋ ਜਾਈਏ,
ਅਸੀਂ ਆਪਣੇ ਹਮ ਵਾਲੇ ਖਿਆਲ ਛੱਡ ਦੇਈਏ ਤਾਂ
“ਹਮ ਤਜਿ ਭਲੋ ਸਭੁ ਕੋਇ”
ਨਜ਼ਰ ਆਉਣਗੇ। ਬਸ ਇਹੋ ਹੀ ਸਿੱਖਣਾ ਹੈ, ਜੋ ਇਹ ਸਾਡੀ ਮਤ
ਨਹੀਂ ਸਿੱਖਦੀ। ਸਾਡੀ ਮੱਤ ਭੈੜ ਕਰਦੀ ਰਹਿੰਦੀ ਹੈ।
ਇਸ ਕਰ ਕੇ ਕਬੀਰ ਸਾਹਿਬ ਕਹਿੰਦੇ ਹਨ ਕਿ ਮੇਰੀ ਮਤ ਹੈਰਾਨ ਹੁੰਦੀ ਹੈ। ਇਹ
ਮਨ ਕਲ੍ਹ ਤੱਕ ਤਾਂ ਮੇਰੀ ਅੱਖਾਂ ਨੂੰ, ਮੇਰੇ ਦੰਦਾਂ ਨੂੰ, ਮੇਰੀ ਜ਼ੁਬਾਨ ਨੂੰ, ਮੇਰੇ ਕੰਨਾਂ ਨੂੰ
ਮੇਰੇ ਸਾਰੇ ਸਰੀਰ ਨੂੰ ਡਾਂਸ ਕਰਾਉਣ ਲੈ ਜਾਂਦੀ ਸੀ, ਸ਼ਰਾਬ ਪਿਲਾਂਦੀ ਸੀ, ਪਰਾਇਆ ਰੂਪ ਦਿਖਾਂਦੀ
ਸੀ। ਅੱਜ ਇਹ ਮਨ ਕਿਸ ਪਾਸੇ ਟੁਰ ਪਿਆ ਹੈ। ਮਨ ਸਾਰੇ ਸਰੀਰ ਦਾ ਚੌਧਰੀ, ਪਤੀ, ਮਾਲਕ, ਸੁਲਤਾਨ ਹੈ
ਅਤੇ ਇਸਨੂੰ ਕੰਟਰੋਲ ਕਰਦਾ ਹੈ। ਜਿਵੇਂ ਮਨ ਚਾਹੇ, ਸਰੀਰ ਉਸੇ ਤਰ੍ਹਾਂ ਚਲਦਾ ਹੈ। ਹੁਣ ਇਹ ਮਤ
ਜਿਹੜੀ ਜੋਬਨ ਬਾਲੀ, ਅਗਿਆਨਤਾ ਵਸ ਹੈ, ਇਹ ਹੈਰਾਨ ਹੁੰਦੀ ਹੈ ਕਿ ਮਨ ਜੀ ਤਾਂ ਹੁਣ ਸਿੱਧੇ ਪਾਸੇ
ਟੁਰ ਪਏ ਹਨ। ਸਰੀਰ ਦੇ ਸਾਰੇ ਅੰਗ ਕੰਬ ਰਹੇ ਹਨ ਕਿ ਸਾਡਾ ਕੀ ਬਣੇਗਾ?
ਜਿਵੇਂ ਪਿਉ ਸ਼ਰਾਬ ਪੀਂਦਾ ਹੋਵੇ ਅਤੇ ਬੱਚੇ ਵੀ ਸ਼ਰਾਬ ਪੀਂਦੇ ਹੋਣ ਪਰ ਪਿਉ
ਸ਼ਰਾਬ ਛੱਡ ਦੇਵੇ, ਪਿਉ ਸ਼ਰੀਫ ਹੋ ਜਾਵੇ, ਪਿਉ ਰਿਸ਼ਵਤ ਲੈਣਾ ਛੱਡ ਦੇਵੇ, ਪਿਉ ਝੂਠ ਬੋਲਣਾ ਛੱਡ
ਦੇਵੇ, ਤਾਂ ਹੁਣ ਘਰ ਵਾਲੇ ਸੋਚਦੇ ਹਨ ਕਿ ਹੁਣ ਅਸੀਂ ਤਾਂ ਭੁੱਖੇ ਮਰ ਜਾਵਾਂਗੇ। ਲਗਦਾ ਹੈ ਕਿ ਪਾਪਾ
ਦਾ ਦਿਮਾਗ ਖਰਾਬ ਹੋ ਗਿਆ ਹੈ। ਹੁਣ ਜੇ ਉਹ ਪਾਪਾ ਸਾਹਮਣੇ ਕੁਝ ਵੀ ਝੂਠ ਬੋਲਣ, ਉਹ ਡਰਦੇ ਹਨ ਪਾਪਾ
ਮਾਰਨਗੇ।
ਪਹਿਲੇ ਪਾਪਾ ਨੇ ਹੀ ਮਾਰ-ਮਾਰ ਕੇ ਝੂਠ ਸਿਖਾਇਆ ਸੀ। ਇਹੀ ਹਾਲ ਇਸ ਮਨ ਦਾ
ਹੈ, ਇਸ ਮਤ ਦਾ ਹੈ। ਉਹ ਡਰ ਰਹੀ ਹੈ।
“ਥਰਹਰ ਕੰਪੈ ਬਾਲਾ ਜੀਉ ॥”
ਮੇਰੇ ਮਨ ਦੇ ਖਿਆਲਾਂ ਦੀਆਂ ਪਰਤਾਂ ਵਿਚ ਭੈੜੇ-ਭੈੜੇ ਖਿਆਲਾਂ ਵਿਚ ਭੂਚਾਲ ਆ ਰਿਹਾ ਹੈ।
“ਥਰਹਰ ਕੰਪੈ”
ਇਕ-ਇਕ ਪਰਤ ਖੁਲ੍ਹ ਰਹੀ ਹੈ। ਉਥੇ ਕੂੜ ਨਿਕਲ ਰਹੀ ਹੈ। ਉਥੇ ਕਾਲਖ਼ ਨਿਕਲ ਰਹੀ ਹੈ। ਮਨ ਦੀ
`ਰੈਨ`
ਚਲੀ ਗਈ ਹੈ। ਥਰ-ਥਰ ਕੰਬਦੀ ਧਰਤੀ ਦੀ ਹਰ ਪਰਤ ਵਿਚ ਕੰਬਣੀ, ਖਟਕਾ, ਡਰ ਛਿੜਿਆ ਪਿਆ ਹੈ।
“ਥਰਹਰ ਕੰਪੈ ਬਾਲਾ ਜੀਉ ॥”
ਬਾਲਾ ਕੀ ਹੁੰਦਾ ਹੈ? ਬਾਲਾ - ਇਸਤਰੀ ਲਿੰਗ, ਕੋਈ ਕਾਮਣ ਜਿਸਨੂੰ ਅਕਲ ਨਹੀਂ ਹੈ, ਸਮਝ ਨਹੀਂ ਹੈ।
ਅਗਿਆਨਤਾ ਵੱਸ ਸਾਰੇ ਕੰਮ ਕਰੀ ਜਾ ਰਹੀ ਹੈ ਪਰ ਸੱਚ ਨਹੀਂ ਲੈ ਰਹੀ। ਅਸੀਂ ਅਗਿਆਨਤਾ ਵਸ ਸਾਰੇ
ਕਰਮਕਾਂਡ ਪਾਖੰਡ ਕਰੀ ਜਾ ਰਹੇ ਹਾਂ। ਪੂਰੀ ਆਪਣੀ ਪਰਧਾਨਗੀ ਕਰ ਕੇ, ਪੂਰੀ ਆਪਣੀ ਠੇਕੇਦਾਰੀ, ਧਰਮ
ਦੇ ਠੇਕੇਦਾਰ ਬਣ ਕੇ, ਗ੍ਰੰਥੀ ਸਾਹਿਬ ਦੇ ਅਫਸਰ ਬਣ ਕੇ, ਸੇਵਾਦਾਰ ਜੀ ਦੇ ਅਫਸਰ ਬਣ ਕੇ, ਰਾਗੀ
ਸਿੰਘ ਜੀ ਦੇ ਅਫਸਰ ਬਣ ਕੇ, ਕਥਾਕਾਰ ਦੇ ਅਫਸਰ ਬਣ ਕੇ, ਸਾਰੀ ਅਫਸਰੀ ਝਾੜ ਕੇ, ਸਾਰੇ ਕਰਮ-ਕਾਂਡ ਕਰ
ਕੇ ਕੁਝ ਪੈਸੇ ਮੱਥਾ ਟੇਕ ਕੇ, ਹਾਰ ਰੱਖ ਕੇ, ਪਰਿਕਰਮਾ ਕਰ ਕੇ, ਚਲੇ ਜਾਂਦੇ ਹਾਂ ਪਰ ਸੱਚ ਨਹੀਂ
ਲੈਂਦੇ ਹਾਂ। ਅਸੀਂ ਉਸ ਮੁੰਧ ਜੋਬਨ ਬਾਲੀ ਵਾਂਗੂੰ ਹਾਂ।
“ਥਰਹਰ ਕੰਪੈ ਬਾਲਾ ਜੀਉ ॥”
ਉਹ ਜਵਾਨ ਲੜਕੀ ਜਿਸਦੇ ਕੋਲ ਬਿਬੇਕ ਬੁੱਧ ਵਾਲੀ, ਚਿੱਟੇ ਕੇਸਾਂ ਵਾਲੀ `ਭਏ
ਕੇਸ ਦੁੱਧਵਾਨੀ ਵਾਲੀ ਨਜ਼ਰ ਨਹੀਂ ਹੈ, ਅਕਲ ਨਹੀਂ
ਹੈ, ਬਜ਼ੁਰਗੀ ਨਹੀਂ ਹੈ।
ਜਦੋਂ ਕੋਈ ਵੀ ਦੁਨੀਆ ਦਾ ਇਨਸਾਨ ਕੁਝ ਗਲਤ ਕੰਮ ਕਰੇ ਤਾਂ ਉਸਨੂੰ ਗੁਰਬਾਣੀ
ਵਿਚ ਅਗਿਆਨਤਾ ਦਾ ਹਨੇਰਾ ਕਿਹਾ ਗਿਆ ਹੈ। ਉਸ ਵੇਲੇ ਕੀ ਹੁੰਦਾ ਹੈ?
“ਸਿਰੁ ਕੰਪਿਓ ਪਗ ਡਗਮਗੇ ਨੈਨ ਜੋਤਿ
ਤੇ ਹੀਨ ॥” ਇਹ ਸਰੀਰਕ ਬੁਢਾਪੇ ਦੀ ਗੱਲ ਨਹੀਂ ਚਲ
ਰਹੀ। ਸਰੀਰਕ ਬੁਢਾਪੇ ਨੂੰ ਨਹੀਂ ਨਿੰਦਿਆ ਜਾ ਰਿਹਾ ਕਿ ਬੁਢਾਪੇ ਵਿਚ ਸਿਰ ਕੰਬਣ ਲਗ ਪੈਂਦਾ ਹੈ।
ਅੱਖਾ ਤੋਂ ਕੁਝ ਨਜ਼ਰ ਨਹੀਂ ਆਉਂਦਾ ਅਤੇ ਲਤਾਂ ਨਾਲ ਚਲਿਆ ਨਹੀਂ ਜਾਂਦਾ। ਉਸ ਦੀ ਗੱਲ ਨਹੀਂ ਚਲ ਰਹੀ।
ਕੋਈ ਵੀ ਦੁਨੀਆ ਦਾ ਇਨਸਾਨ ਚਾਹੇ ਉਹ ਚੌਦਾਂ ਸਾਲਾਂ ਦਾ ਹੈ, ਚਾਹੇ ਉਹ
ਜਿਨ੍ਹਾ ਮਰਜ਼ੀ ਨੌਜੁਆਨ ਹੈ, ਭਾਵੇਂ ਉਸਨੂੰ ਸਰੀਰ ਤੇ ਜਿਤਨਾ ਮਰਜ਼ੀ ਮਾਣ ਹੈ ਪਰ ਜੇ ਸਿੱਧਾ ਨਹੀਂ
ਟੁਰਦਾ, ਸਿੱਧੇ ਰਸਤੇ ਤੇ ਨਹੀਂ ਪੈਂਦਾ ਤਾਂ ਮੰਨੋ ਕਿ ਪਗ ਡਗਮਗੇ ਹਨ। ਜੇ ਉਸਨੂੰ ਸੱਚ ਨਜ਼ਰ ਨਹੀਂ
ਆਉਂਦਾ ਤਾਂ ਮੰਨੋ ਕਿ ਉਸ ਦੀਆਂ ਅੱਖਾਂ ਨੈਨ ਜੋਤ ਤੇ ਹੀਨ ਹਨ। ਉਹ ਵਿਕਾਰ ਰੂਪੀ ਕਾਲੱਖ ਸਹਾਰਦੀਆਂ
ਰਹਿੰਦੀਆ ਹਨ।
“ਸਿਰੁ ਕੰਪਿਓ”
ਦਾ ਭਾਵ
ਹੈ ਕਿ ਸੋਚਣੀ ਧੁੰਧਲੀ ਹੈ। ਸਾਫ ਨਹੀਂ ਹੈ। ਜੇ ਸਿਰੁ ਕੰਪਿਓ ਹੈ ਤਾਂ ਨੋਜੁਆਨ ਹੋ ਕੇ ਵੀ ਬੁੱਢਾ
ਹੈ। ਪਰ ਜਿਹੜਾ ਬੁਢਾ ਹੋਵੇ। ਉਸਨੂੰ ਐਨਕ ਲੱਗੀ ਹੋਵੇ, ਅੱਖਾਂ ਦੇ ਉਪਰੇਸ਼ਨ ਵੀ ਕਰਾਏ ਹੋਣ, ਠੀਕ
ਨਜ਼ਰ ਵੀ ਨਾ ਆ ਰਿਹਾ ਹੋਵੇ, ਵਾਲ ਚਿੱਟੇ ਹੋ ਗਏ ਹੋਣ, ਖਾ ਨਾ ਸਕਦਾ ਹੋਵੇ, ਦੰਦ ਡਿਗ ਪਏ ਹੋਣ, ਠੀਕ
ਤਰ੍ਹਾ ਤੁਰ ਵੀ ਨਾ ਸਕਦਾ ਹੋਵੇ, ਪਰ ਜੇ ਉਹ ਸੱਚ ਨਾਲ ਜੁੜਿਆ ਹੈ ਤਾਂ ਉਹ ਜਵਾਨ ਹੈ।
“ਲੀਓ ਜਰਾ ਤਨੁ ਜੀਤਿ”
ਸਾਨੂੰ ਬੁਢਾਪੇ ਨੇ ਘੇਰ ਲਿਆ ਹੈ। ਸਾਨੂੰ ਬਜ਼ੁਰਗੀ ਤੇ ਹੈ ਹੀ ਨਹੀਂ ਪਰ ਬੁਢਾਪੇ ਨੇ ਘੇਰ ਲਿਆ ਹੈ।
ਇਸ ਕਰ ਕੇ ਨੋਜਵਾਨ ਹੋ ਕੇ ਵੀ ਆਲਸੀ ਹਾਂ। ਇਸ ਕਰ ਕੇ ਦੇਰ ਤਕ ਜਾਗਦੇ ਰਹਾਂਗੇ ਹਨੇਰੇ ਵਿਚ। ਦੇਰ
ਰਾਤ ਤਕ ਕੰਪਿਉਟਰ ਤੇ ਬੈਠੇ ਰਹਾਂਗੇ, ਫਿਲਮਾਂ ਵੇਖਦੇ ਰਹਾਂਗੇ, ਗਾਣੇ ਸੁਣਦੇ ਰਹਾਂਗੇ ਅਤੇ ਫਿਰ
ਦੁਪਹਿਰ ਦੇ 12 ਵਜੇ ਤਕ ਸੁੱਤੇ ਰਹਾਂਗੇ। ਉੱਲੂ ਵਾਲਾ ਜੀਵਨ ਹੋ ਜਾਏਗਾ। ਸਾਰਾ ਸਰੀਰ ਵਿਗੜ ਗਿਆ
ਹੈ। ਬੇਤਾਲਾ ਹੋ ਗਿਆ ਹੈ। ਦੇਰ ਨਾਲ ਉਠਣਾ, ਦੇਰ ਨਾਲ ਖਾਣਾ ਪਰ ਸੱਚ ਦਾ ਵਣਜ ਕਰਨ ਦਾ ਵਕਤ ਨਹੀਂ
ਹੈ। “ਲੀਓ ਜਰਾ ਤਨੁ ਜੀਤਿ”
ਬੁੱਢਾ ਹੋ ਗਿਆ ਹੈ। ਹੁਣ ਇਹ ਆਲਸੀ ਹੋ ਗਿਆ ਹੈ। ਸੱਚ ਦੇ ਕੰਮ ਲਈ ਉੱਠ ਨਹੀਂ ਖਲੋਂਦਾ।
“ਬੁਰੇ ਕਾਮ ਕਉ ਊਠਿ ਖਲੋਇਆ ॥”
ਰਾਤੀ 12 ਵਜੇ ਤਕ ਡਾਂਸ ਕਰਾ ਲਵੋ ਪਰ ਥਕੇਗਾ ਨਹੀਂ।
ਉਹ ਵਾਲੀ ਮਤ ਨੂੰ ਕਹਿ ਰਹੇ ਹਨ
“ਥਰਹਰ ਕੰਪੈ ਬਾਲਾ ਜੀਉ ॥ ਨਾ ਜਾਨਉ
ਕਿਆ ਕਰਸੀ ਪੀਉ ॥”
ਪੀਉ
ਕੋਣ ਹੈ ? ਮੇਰਾ ਮਨ, ਜਿਹੜਾ ਪਰਮਾਤਮਾ ਰੂਪੀ ਪਤੀ ਦੇ ਨਾਲ ਇਕ-ਮਿਕ ਹੋ ਚੁਕਿਆ ਹੈ।
ਉਹ
“ਨਾ ਜਾਨਉ ਕਿਆ ਕਰਸੀ ਪੀਉ ॥” ਹੁਣ ਉਸਨੂੰ ਸਮਝ
ਨਹੀਂ ਆ ਰਿਹਾ ਕਿ ਕੀ ਹੋਵੇਗਾ? ਹੁਣ ਉਸਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਇਹ ਸਿੱਧੇ ਪਾਸੇ ਪੈ
ਚੁਕਾ ਹੈ। ਸ਼ਾਇਦ ਇਸ ਕਰਕੇ ਇਹ ਸ਼ਬਦ ਉਚਾਰਿਆ ਗਿਆ ਹੈ
“ਸਾਹਿਬੁ ਸਮ੍ਾਲਿਹ ਪੰਥੁ ਨਿਹਾਲਿਹ
ਅਸਾ ਭਿ ਓਥੈ ਜਾਣਾ ॥” ਉਹ ਕਹਿੰਦੇ ਹਨ ਕਿ ਮਨ ਨੇ
ਜਿਹੜਾ ਪੰਥ ਸੱਚ ਦਾ ਸੰਭਾਲ ਲਿਆ ਹੈ, ਮਨ ਜਿਹੜਾ ਸਿੱਧੇ ਪਾਸੇ ਟੁਰ ਪਿਆ ਹੈ, ਸਾਰੇ ਇੰਦਰੇ
ਗਿਆਨ-ਇੰਦਰੇ ਕਹਿੰਦੇ ਹਨ ਕਿ ਅਸਾਂ ਭੀ ਉਥੇ ਜਾਣਾ ਹੈ।
ਅਫਸੋਸ ਦੀ ਗੱਲ ਹੈ ਕਿ ਇਸ ਸ਼ਬਦ ਨੂੰ ਦੁੱਖ ਸਮੇਂ ਨਾਲ ਜੋੜਿਆ ਜਾਂਦਾ ਹੈ
ਅਤੇ ਗਾਇਆ ਜਾਂਦਾ ਹੈ। ਸਰੀਰਕ ਮੌਤ ਵੇਲੇ ਇਹ ਸ਼ਬਦ ਪੜਿਆ ਜਾਂਦਾ ਹੈ। ਤਾਂ ਇੰਜ ਇਕ ਥਾਂ ਰਾਗੀ ਸਿੰਘ
ਜੀ ਇਹ ਸ਼ਬਦ ਗਾ ਰਹੇ ਸਨ, ਕਿਸੇ ਦੇ ਭੋਗ `ਤੇ ਤਾਂ ਜਿਉਂ ਹੀ ਭੋਗ ਪਿਆ। ਉਹ ਸਟੇਜ ਤੋਂ ਥੱਲੇ ਉਤਰੇ
ਅਤੇ ਕਿਸੇ ਨੇ ਉਨ੍ਹਾਂ ਨੂੰ ਪੁਛਿਆ ਤੁਸੀਂ ਵੀ ਉੱਥੇ ਜਾਣਾ ਹੈ? ਤਾਂ ਉਨ੍ਹਾਂ ਝੱਟ ਜਵਾਬ ਦਿੱਤਾ,
ਨਹੀਂ। ਉਨ੍ਹਾਂ ਕਿਹਾ ਬਿਲਕੁਲ ਠੀਕ ਕਹਿ ਰਹੇ ਹੋ ਕਿਉਂਕਿ ਉੱਥੇ ਤਾਂ ਮੱਖੀ ਵੀ ਨਹੀਂ ਜਾਣਾ
ਚਾਹੁੰਦੀ, ਮੱਛਰ ਵੀ ਨਹੀਂ ਜਾਣਾ ਚਾਹੁੰਦਾ। ਹੱਥ ਲਾਓ ਉੜ ਜਾਂਦੇ ਨੇ।
ਅਸਾਂ ਭੀ ਉਥੇ ਜਾਣਾ ਦਾ ਭਾਵ ਹੈ ਕਿ ਮਨ ਜਿਸ ਸੱਚ ਵਾਲੇ ਪਾਸੇ ਟੁਰ ਪਿਆ ਹੈ
ਗਿਆਨ ਇੰਦਰੇ ਵੀ ਉਸ ਸੱਚ ਦੇ ਮਾਰਗ ਤੇ ਟੁਰਨਾ ਚਾਹੁੰਦੇ ਹਨ। ਇਕ ਵਾਰੀ ਮਨ ਜਾਈਏ
“ਮੰਨੈ ਮਗੁ ਨ ਚਲੈ ਪੰਥੁ ॥”
ਤਾਂ ਉਹ ਬੇਨਤੀ ਕਰ ਰਹੇ ਹਨ ਕਿ ਜਮਾਂ ਦੇ ਪੰਥ ਤੇ ਨਹੀਂ ਚੜਦੇ ਹਨ। ਸੱਚ ਦੇ ਪਾਸੇ ਟੁਰ ਪੈਂਦੇ ਹਨ।
ਸੋ ਹੁਣ ਅਗਲੇ ਪਦੇ ਵਿਚ ਕਹਿੰਦੇ ਹਨ
“ਕਾਚੈ ਕਰਵੈ ਰਹੈ ਨ ਪਾਨੀ ॥”
ਉਸੀ ਕਾਮਣ ਮਤ ਨੂੰ ਜਿਹੜੀ ਅਗਿਆਨਤਾ ਵੱਸ ਹੈ ਜਿਹੜੀ “ਥਰਹਰ ਕੰਪੈ ਬਾਲਾ ਜੀਉ ॥” ਕਰਦੀ ਪਈ ਹੈ।
ਉਸਨੂੰ ਹੁਣ ਸਮਝ ਆ ਰਹੀ ਹੈ ਕਿ ਮੇਰਾ ਮਤ ਰੂਪੀ ਭਾਂਡਾ ਕੱਚਾ ਹੈ।
“ਕਾਚੈ ਕਰਵੈ ਰਹੈ ਨ ਪਾਨੀ ॥”
ਕੱਚੇ ਭਾਂਡੇ ਵਿਚ ਪਾਣੀ ਟਿੱਕ ਨਹੀਂ ਸਕਦਾ।
“ਫਰੀਦਾ ਕਚੈ ਭਾਂਡੈ ਰਖੀਐ ਕਿਚਰੁ ਤਾਈ
ਨੀਰੁ ॥” ਕੱਚੇ ਭਾਂਡੇ ਵਿਚ ਪਾਣੀ ਪਾਉ ਤਾਂ ਇਕ
ਦਿਨ ਫੁੱਟ ਜਾਏਗਾ। ਗੱਲ ਜਾਏਗਾ। ਕੱਚੇ ਨੂੰ ਹੀ ਕਹਿੰਦੇ ਹਨ ਕਿ
“ਜੋ ਮਰਿ ਜੰਮੇ ਸੁ ਕਚੁ ਨਿਕਚੁ॥”
ਅਸੀਂ ਪਲ-ਪਲ ਮਰਦੇ ਰਹਿੰਦੇ ਹਾਂ। ਸੋ ਅਸੀਂ ਕੱਚੇ ਹਾਂ। ਸਾਨੂੰ ਸਮਝ ਆਉਂਦੀ ਜਾਂਦੀ ਹੈ ਕਿ `ਮੈਂ
ਤ੍ਰਿਸ਼ਨਾ ਦੇ ਜਲ ਨੂੰ ਕਿਤਨਾ ਵੀ ਸੰਭਾਲ-ਸੰਭਾਲ ਕੇ ਰੱਖ ਲਵਾਂ ਨਹੀਂ ਰੱਖਿਆ ਜਾ ਸਕਦਾ।` ਮੇਰੀ ਮੱਤ
ਦੇ ਭਾਂਡੇ ਵਿਚ ਨਹੀਂ ਰਖਿਆ ਜਾ ਸਕਦਾ।
“ਕਾਚੈ ਕਰਵੈ ਰਹੈ ਨ ਪਾਨੀ ॥” “ਹੰਸੁ
ਚਲਿਆ ਕਾਇਆ ਕੁਮਲਾਨੀ ॥”
ਜਿਵੇਂ ਕੱਚੇ ਭਾਂਡੇ ਵਿਚ ਪਾਣੀ ਨਹੀਂ ਰੱਖਿਆ ਜਾ ਸਕਦਾ, ਇਸ ਤਰ੍ਹਾਂ ਮੇਰੇ
ਅੰਦਰੋਂ ਜੇ ਸੱਚ ਨਿਕਲ ਜਾਏ ਤਾਂ ਮੇਰੀ ਕਾਇਆ ਕੁਮਲਾ ਜਾਂਦੀ ਹੈ। ਜਿਵੇਂ ਅਸੀਂ ਸਰੀਰਕ ਤੌਰ ਤੇ
ਵੇਖਿਆ ਹੈ ਕਿ ਜੇ ਕਿਸੇ ਇਨਸਾਨ ਨੂੰ ਖਾਣਾ ਨਾ ਮਿਲੇ, ਹਵਾ ਪਾਣੀ ਨਾ ਮਿਲੇ, ਭੋਜਨ ਨਾ ਮਿਲੇ ਤਾਂ
ਕੁੱਝ ਮਹੀਨਿਆਂ ਵਿਚ ਉਸ ਦੀ ਕਾਇਆ ਕਮਜ਼ੋਰ ਹੋ ਜਾਂਦੀ ਹੈ। ਉਹ ਮਰ ਜਾਂਦਾ ਹੈ। ਇਹ ਬਾਹਰਲੀ ਸਰੀਰਕ
ਗੱਲ ਚਲ ਰਹੀ ਹੈ। ਪਰ ਇਥੇ ਕਹਿੰਦੇ ਹਨ
“ਹੰਸੁ ਚਲਿਆ ਕਾਇਆ ਕੁਮਲਾਨੀ ॥”
ਜੇ ਮੈਂ ਆਪਣੇ ਅੰਦਰੋਂ ਬਿਬੇਕ ਬੁੱਧੀ ਮੁਕਾ ਹੀ ਦਿੱਤੀ। ਜੋ ਸੱਚ ਮੈਂ ਬਚਪਨ ਵਿਚ ਰੱਬ ਜੀ ਕੋਲੋਂ
ਲੈ ਕੇ ਪੈਦਾ ਹੋਇਆ ਸੀ, ਉਸਨੂੰ ਮੈਂ ਛੱਡ ਦਿੱਤਾ ਹੈ।
ਅਮਰੀਕਾ ਵਿਚ ਕਿਸੇ ਨੇ ਮੈਨੂੰ ਦਸਿਆ ਕਿ ਉਨ੍ਹਾਂ ਦਾ ਪੋਤਰਾ ਆਪਣੀ ਦਾਦੀ ਜੀ
ਨੂੰ ਕਹਿਣ ਲਗਾ ਕਿ ਉਹ ਕਿਸੇ ਦੂਸਰੇ ਬੱਚੇ ਨਾਲ ਬਾਹਰ ਸੜਕ `ਤੇ ਖੇਡਣਾ ਚਾਹੁੰਦਾ ਹੈ ਪਰ ਉਸਦੀ
ਦਾਦੀ ਨੇ ਉਸਨੂੰ ਭੇਜਣ ਤੋਂ ਇਨਕਾਰ ਕਰ ਦਿੱਤਾ ਕਿ ਮੈਂ ਤੁਹਾਡਾ ਧਿਆਨ ਨਹੀਂ ਰੱਖ ਸਕਦੀ, ਜਦੋਂ
ਤੁਹਾਡੀ ਮੰਮੀ ਆੲਗੀ ਤਾਂ ਚਲੇ ਜਾਣਾ। ਬੱਚਾ ਬੜਾ ਹੈਰਾਨ ਹੋਇਆ ਕਿ ਦਾਦੀ ਨੇ ਮੇਰਾ ਧਿਆਨ ਕੀ ਰੱਖਣਾ
ਹੈ। ਨਾਲੇ ਉਹ ਕਹਿੰਦੇ ਹਨ ਕਿ ਜਦੋਂ ਮੰਮੀ ਆਏਗੀ ਤਾਂ ਜਾਣਾ। ਮੰਮੀ ਤਾਂ ਪੰਜ ਵਜੇ ਆਏਗੀ। ਬੱਚੇ
ਨੂੰ ਟਾਈਮ ਦੇਖਣਾ ਤਾਂ ਆਉਂਦਾ ਨਹੀਂ ਸੀ ਪਰ ਉਹ ਮੰਮੀ ਦੀ ਇੰਤਜ਼ਾਰ ਕਰਨ ਲਗ ਪਿਆ ਕਿ ਜਦੋਂ ਮੰਮੀ
ਆਏਗੀ ਤੇ ਮੈਂ ਦੋਸਤ ਨਾਲ ਖੇਡਣ ਜਾਵਾਂਗਾ।
ਜਿਉਂ ਹੀ ਮੰਮੀ ਆਈ ਤਾਂ ਬੱਚਾ ਮੰਮੀ ਨੂੰ ਕਾਰ ਵਿਚੋਂ ਉਤਰਨ ਤੋਂ ਪਹਿਲਾਂ
ਹੀ ਕਹਿਣ ਲੱਗਾ ਕਿ ਮੈਂ ਆਪਣੇ ਦੋਸਤ ਨਾਲ ਖੇਡਣ ਜਾਣਾ ਚਾਹੁੰਦਾ ਹਾਂ। ਉਸਦੀ ਮਾਂ ਕਹਿਣ ਲੱਗੀ ਮੈਂ
ਥੱਕੀ ਹੋਈ ਆਈ ਹਾਂ, ਮੈਂ ਪਹਿਲਾਂ ਚਾਹ ਪੀਵਾਂਗੀ, ਆਰਾਮ ਕਰਾਂਗੀ ਤੇ ਫਿਰ ਮੈਂ ਤੇਰੇ ਨਾਲ
ਚੱਲਾਂਗੀ। ਬੱਚਾ ਕਹਿਣ ਲੱਗਾ ਕਿ ਤੁਸੀਂ ਮੇਰੇ ਨਾਲ ਜਾ ਕੇ ਕੀ ਕਰਨਾ ਹੈ? ਬੱਚਾ ਫਿਰ ਕਹਿਣ ਲੱਗਾ
ਕਿ ਇਹੋ ਗਲ ਦਾਦੀ ਵੀ ਕਹਿੰਦੀ ਸੀ ਕਿ ਜਦੋਂ ਤੂੰ ਜਾਏਂਗਾ ਤਾਂ ਤੇਰੇ ਨਾਲ ਕੋਈ ਨਾ ਕੋਈ ਤੇਰਾ ਧਿਆਨ
ਰੱਖਣ ਲਈ ਜ਼ਰੂਰ ਜਾਏਗਾ। ਪਰ ਬੱਚਾ ਇਹੀ ਗੱਲ ਕਹੀ ਜਾ ਰਿਹਾ ਸੀ ਕਿ ਮੇਰੇ ਨਾਲ ਕਿਸੇ ਨੇ ਕਿਉਂ ਜਾਣਾ
ਹੈ।
ਹੁਣ ਮਾਂ ਉਸ ਨਿੱਕੇ ਬੱਚੇ ਨੂੰ ਸਮਝਾਣ ਲਈ ਕਿ ਜਦੋਂ ਤੁਸੀ ਖੇਡਣ ਜਾਉਗੇ
ਤਾਂ ਮੈਂ ਤੁਹਾਡੇ `ਤੇ ਨਜ਼ਰ ਰੱਖਾਂਗੀ। ਪਰ ਤੁਸੀਂ ਹੈਰਾਨ ਹੋਵੋਗੇ ਕਿ ਉਹ ਬੱਚਾ ਮਾਂ ਨੂੰ ਕੀ
ਕਹਿੰਦਾ ਹੈ ! ਬੱਚਾ ਕਹਿਣ ਲਗਾ ਕਿ ਰਾਤ ਨੂੰ ਸੌਣ ਵੇਲੇ ਤੁਸੀਂ ਰੋਜ ਕਹਿੰਦੇ ਹੋ ਕਿ ਅਸੀਂ ਜੋ ਕੁਝ
ਵੀ ਕਰਦੇ ਹਾਂ, ਰੱਬ ਜੀ ਸਾਨੂੰ ਸਭ ਨੂੰ ਦੇਖ ਰਹੇ ਹਨ। ਜਦੋ ਰੱਬ ਜੀ ਹੀ ਦੇਖ ਰਹੇ ਹਨ ਤਾਂ
ਤੁਹਾਨੂੰ ਦੇਖਣ ਦੀ ਕੀ ਲੋੜ ਹੈ ਤੇ ਬੱਚਾ ਜਾਣ ਦੀ ਜ਼ਿੱਦ ਕਰਨ ਲਗਾ।
ਜਦੋਂ ਮੈਂ ਇਹ ਸਾਰੀ ਗੱਲ ਸੁਣੀ ਤਾਂ ਬੜੀ ਦੇਰ ਤੱਕ ਮੈਂ ਵੀ ਸੋਚਦਾ ਰਿਹਾ
ਤੇ ਜਜ਼ਬਾਤੀ ਵੀ ਹੋ ਗਿਆ। ਪਰ ਬੱਚੇ ਨੂੰ ਤਾਂ ਜੁਆਬ ਚਾਹੀਦਾ ਹੀ ਹੈ। ਹੌਲੀ-ਹੌਲੀ ਬੱਚੇ ਨੂੰ ਇਹੋ
ਅਹਿਸਾਸ ਕਰਾਵਾਂਗੇ ਕਿ ਰੱਬ ਜੀ ਨਹੀਂ ਦੇਖ ਰਹੇ ਹਨ। ਮੈਂ ਦੇਖ ਰਹੀ ਹਾਂ। ਫਿਰ ਇਸੇ ਤਰ੍ਹਾਂ ਹੀ
ਅਸੀਂ ਸੱਚ ਤੋਂ ਛੁਟਦੇ ਜਾਂਦੇ ਹਾਂ ਦਰਅਸਲ ਮਾਂ ਦੇ ਕਹਿਣ ਦਾ ਮਕਸਦ ਕੁਝ ਹੋਰ ਸੀ ਪਰ ਮਤਲਬ ਕੁਝ
ਹੋਰ ਨਿਕਲ ਗਿਆ ਤੇ ਬੱਚਾ ਵੀ ਭੋਲੇਪਨ ਵਿਚ ਕੁਝ ਹੋਰ ਹੀ ਪੁੱਛ ਰਿਹਾ ਸੀ। ਪਰ ਬੱਚੇ ਦੇ ਮਨ ਦੀ
ਸਲੇਟ ਤੋਂ “ਰੱਬ ਜੀ ਦੇਖ ਰਹੇ ਹਨ” ਹੌਲੀ-ਹੌਲੀ ਮਿੱਟ ਜਾਏਗਾ। ਇਸ ਤਰ੍ਹਾਂ ਅਸੀਂ ਸੱਚ ਛੱਡ ਦੇਂਦੇ
ਹਾਂ। ਇਸ ਨੂੰ ਕਹਿੰਦੇ ਹਨ
“ਹੰਸੁ ਚਲਿਆ ਕਾਇਆ ਕੁਮਲਾਨੀ ॥” ਸਾਡਾ ਸਾਰਾ
ਸਰੀਰ ਕੁਮਲਾ ਜਾਂਦਾ ਹੈ, ਇਹ ਗਲ ਵਖਰੀ ਹੈ ਕਿ ਮੈਂ ਕੋਈ ਬਨਾਵਟੀ ਕਰੀਮ ਲਗਾ ਲਵਾਂ। ਆਪਣੀ
ਖੱਲ ਖਿਚਵਾ ਲਵਾਂ ਅਤੇ ਵਾਲ ਕਾਲੇ ਕਰਵਾ ਲਵਾਂ। ਜੋ ਮਰਜ਼ੀ ਵਿਟਾਮਿਨ ਖਾ ਕੇ ਆਪਣੇ ਆਪ ਨੂੰ ਤਰੋ
ਤਾਜ਼ਾ ਰੱਖ ਲਵਾਂ। ਇਹ ਸਭ ਦਿਖਾਵਾ ਹੈ।