ਆਰ: ਐਸ: ਐਸ: ਤੇ ਰਾਸ਼ਟਰੀ ਸਿੱਖ ਸੰਗਤ
ਰਾਸ਼ਟਰੀ ਸਵੈ ਸੇਵਕ ਸ਼ੰਘ ਇੱਕ ਮਰਦ
ਪ੍ਰਧਾਨ ਜਥੇਬੰਦੀ ਜਿਸ ਦੇ ਕੇਵਲ ਉਚ ਜਾਤੀ ਦੇ ਮਰਦ ਹੀ ਮੈਂਬਰ ਬਣ ਸਕਦੇ ਸਨ, ਹਿੰਦੂ ਰਾਸ਼ਟਰਵਾਦ
ਨੂੰ ਵਿਕਸਤ ਕਰਨ ਲਈ 1925 ਈ: `ਚ ਸ਼ੁਰੂ ਹੋਈ। ਆਰ ਐਸ ਐਸ ਦੇ ਪਹਿਲੇ ਮੁੱਖੀ ਕੇਸ਼ਵ ਬਾਲੀਰਾਮ
ਹੈਡਗਵਾਰ ਨੇ ਆਪਣੇ ਸਾਥੀਆਂ ਸਮੇਤ ਸਮਾਜ ਸੇਵਕ ਸੰਸਥਾ ਦੇ ਤੌਰ ਤੇ ਇਸ ਦੀ ਸਥਾਪਨਾ ਕੀਤੀ। ਜਿਸ ਦਾ
ਮੁਖ ਉਦੇਸ਼ ਹਿੰਦੂ ਰਾਸ਼ਟਰਵਾਦ, ਹਿੰਦੂ ਧਰਮ ਅਤੇ ਹਿੰਦੂ ਸਭਿਆਚਾਰ ਦੀ ਰਖਵਾਲੀ ਕਰਨ ਦੇ ਨਾਲ ਨਾਲ ਇਸ
ਦਾ ਗੁਪਤ ਏਜੰਡਾ ਹਿੰਦੂ ਰਾਸ਼ਵਾਦ ਦੀ ਸਥਾਪਨਾ ਪੁਰਾਤਨ ਵੇਦਾਂ, ਸਿਮਰਤੀਆਂ ਤੇ ਹਿੰਦੂਤਵੀ
ਸੰਸਕ੍ਰਿਤੀ ਦੇ ਅਧਾਰ ਤੇ ਕਰਨਾ ਹੈ। ਆਪਣੇ ਆਪ ਨੂੰ ਇੱਕ ਸਮਾਜਿਕ ਲਹਿਰ ਦੇ ਤੌਰ ਤੇ ਪੇਸ਼ ਕਰਦੇ ਸਨ
ਰਾਜਨੀਤੀ ਨਾਲ ਕੋਈ ਸਬੰਧ ਨਹੀ ਸਨ ਰੱਖਦੇ। ਕਾਫੀ ਸਮੇਂ ਤੱਕ ਉਚ ਜਾਤੀ (ਬ੍ਰਹਾਮਣ) ਦੇ ਮਰਦ ਹੀ ਸੰਘ
ਦੇ ਮੈੰਬਰ ਬਣ ਸਕਦੇ ਸਨ। ਆਰ ਐਸ ਐਸ ਦੇ ਲੀਡਰ ਇਟਲੀ ਵਿੱਚ ਫਾਸੀਵਾਦ ਅਤੇ ਜਰਮਨੀ ਵਿੱਚ ਨਾਜ਼ੀਵਾਦ
ਦੇ ਬਹੁਤ ਵੱਡੇ ਹਮਾਇਤੀ ਸਨ। ਇਨ੍ਹਾਂ ਦੀ ਵਿਚਾਰਧਾਰਾ ਮੁਸਲੀਨੀ ਤੇ ਹਿਟਲਰ ਨਾਲ ਮੇਲ ਖਾਂਦੀ ਹੈ।
ਮੁਸਲੀਨੀ ਜਮਹੂਰੀਅਤ ਦਾ ਵਿਰੋਧੀ ਸੀ ਫਾਸੀਵਾਦ `ਚ ਵਿਸ਼ਵਾਸ ਰੱਖਦਾ ਸੀ। ਫ਼ਾਸੀਵਾਦ ਦੀ ਸਰਕਾਰ ਲੋਕਾਂ
ਦੇ ਰਹਿਣ ਸਹਿਣ ਨੂੰ ਆਪਣੀ ਮਰਜ਼ੀ ਨਾਲ ਚਲਾਂਉਂਦੀ ਹੈ। ਜੋ ਸਰਕਾਰ ਦੀ ਅਲੋਚਨਾ ਕਰਦੇ ਹਨ ਅਤੇ ਹੁਕਮ
ਨਹੀ ਮੰਨਦੇ ਉਨ੍ਹਾਂ ਨੂੰ ਸਖ਼ਤ ਸਜਾਂਵਾਂ ਦਾ ਸਹਿਮਣਾ ਕਰਨਾ ਪੈਂਦਾ, ਉਨ੍ਹਾਂ ਨੂੰ ਦੇਸ ਛਡਣ, ਜੇਲ੍ਹ
ਜਾਣ ਅਤੇ ਕਦੇ ਕਦੇ ਫਾਂਸੀ ਵੀ ਚੜ੍ਹਣਾ ਪੈਂਦਾ। ਪਹਿਲੀ ਵਿਸ਼ਵ ਜੰਗ ਤੋਂ ਬਾਦ ਬੈਨੀਟੋ ਮੁਸਲੀਨੀ ਦੇ
ਤਾਕਤ `ਚ ਆਉਣ ਨਾਲ ਇਟਲੀ `ਚ ਫਾਸੀਵਾਦ ਆਇਆ ਉਸ ਤੋਂ ਉਪਰੰਤ ਜਾਪਾਨ, ਸਪੇਨ ਅਤੇ ਅਰਜਨਟਾਈਨਾ ਵਿਚ।
ਹਿਟਲਰ ਇੱਕ ਤਾਨੇਸ਼ਾਹ ਸੀ ਜਿਸ ਨੇ ਜਰਮਨੀ `ਚ ਯਹੂਦੀਆਂ ਦਾ ਸਫਾਇਆ ਕਰਨ ਵਿੱਚ ਕੋਈ ਕਸਰ ਬਾਕੀ ਨਹੀ
ਛਡੀ, ਆਰ ਐਸ ਐਸ ਵੀ ਹਿੰਦੂ ਜਾਤੀ ਦੀ ਸੁਧਤਾ ਲਈ ਮੁਸਲੀਨੀ ਅਤੇ ਹਿਟਲਰ ਨੂੰ ਹੀ ਆਪਣਾ ਰੋਲ ਮਾਡਲ
ਸਮਝਦੀ ਹੈ, ਅਤੇ ਉਨ੍ਹਾਂ ਦੀ ਹਮੇਸ਼ਾ ਪ੍ਰਸ਼ੰਸ਼ਾਂ ਕਰਦੇ ਹਨ।
ਆਰ ਐਸ ਐਸ ਦੇ ਕਾਰਕੁਨਾਂ ਨੇ ਕਦੇ ਵੀ ਬ੍ਰਿਟਿਸ਼ ਸਰਕਾਰ ਵਿਰੁਧ ਆਪਣਾ ਮੂੰਹ ਨਹੀ ਖੋਲ਼ਿਆ ਅਤੇ ਹਮੇਸ਼ਾ
ਹੀ ਬ੍ਰਿਟਿਸ਼ ਸਰਕਾਰ ਪ੍ਰਤੀ ਆਪਣੀ ਵਫਾਦਾਰੀ ਨਿਭਾਈ। ਮੁਸਲਮਾਨਾਂ, ਕਮਿਊਨਿਸ਼ਟਾਂ ਅਤੇ ਟਰੇਡ
ਯੂਨੀਅਨਾਂ ਨੂੰ ਆਪਣੇ ਨਿਸ਼ਾਨੇ ਤੇ ਰੱਖਿਆ, ਬ੍ਰਿਟਿਸ ਸਰਕਾਰ ਦੀ ਵੱਧ ਚੜ੍ਹ ਕੇ ਮਦਦ ਕੀਤੀ। ਆਰ ਐਸ
ਐਸ ਨੇ ਫਾਸੀਵਾਦ ਦੇ ਰਸਤੇ ਨੂੰ ਅਪਨਾਂਉਦਿਆ ਹਿੰਦੂ ਸਮਾਜ ਦਾ ਫ਼ੌਜ਼ੀਕਰਨ ਕਰਨ `ਚ ਪੂਰੀ ਭੁੀਮਕਾ
ਨਿਭਾਈ। ਐਮ ਐਸ ਗਵਾਲਕਰ ਜੋ ਕਿ ਆਰ ਐਸ ਐਸ ਦਾ 1940-1973 ਈ: ਤੱਕ ਮੁਖੀ ਰਿਹਾ ਦੇ ਨਾਗਪੁਰ ਵਿਖੇ
8 ਜੂਨ 1942 ਈ. ਨੂੰ ਦਿਤੇ ਭਾਸ਼ਨ ਤੋਂ ਸਾਫ ਜ਼ਾਹਿਰ ਹੂੰਦਾ ਹੈ: “ਆਰ ਐਸ ਐਸ ਕਿਸੇ ਵੀ ਵਿਅਕਤੀ ਨੂੰ
ਸਮਾਜ ਦੇ ਮੌਜੂਦਾ ਸੰਕਟ ਲਈ ਜ਼ਿਮੇਵਾਰ ਨਹੀ ਠਹਿਰਾਂਉਦੀ ਜਦ ਲੋਕ ਦੂਸਰਿਆਂ ਉਪਰ ਦੋਸ਼ ਲਾਂਉਂਦੇ ਹਨ
ਤਾਂ ਉਨ੍ਹਾਂ ਦੀ ਅਸਲ `ਚ ਆਪਣੀ ਕਮਜ਼ੋਰੀ ਹੁੰਦੀ ਹੈ, ਸ਼ਕਤੀਹੀਣ ਹੋਣ ਵਾਲੀ ਬੇਇਨਸਾਫੀ ਲਈ ਸ਼ਕਤੀਸ਼ਾਲੀ
ਨੂੰ ਜ਼ਿਮੇਵਾਰ ਠਹਿਰਾਂਉਣਾ ਸਰਾ ਸਰ ਗਲਤ ਹੈ। ਜਦੋਂ ਸਾਨੂੰ ਇਹ ਪਤਾ ਹੈ ਕਿ ਵੱਡੀਆਂ ਮੱਛੀਆਂ
ਛੋਟੀਆਂ ਮੱਛੀਆਂ ਖਾ ਜਾਂਦੀਆਂ ਹਨ ਤਾਂ ਵੱਡੀਆ ਮੱਛੀਆਂ ਨੂੰ ਜ਼ਿਮੇਵਾਰ ਠਹਿਰਾਂਉਂਣਾ ਬਿਲਕੁਲ ਗ਼ਲਤ
ਹੈ। ਕੁਦਰੱਤ ਦਾ ਨਿਯਮ ਚੰਗਾਂ ਹੋਵੇ ਜਾਂ ਮਾੜਾ ਸਭ ਲਈ ਇਕੋ ਜਿਹਾ ਹੈ। ਇਸ ਨੂੰ ਅਨਿਆਪੂਰਨ ਕਹਿਣ
ਨਾਲ ਉਹ ਬਦਲ ਨਹੀ ਜਾਵੇਗਾ।” ਆਰ ਐਸ ਐਸ ਦੀ ਅੱਤਵਾਦੀ ਤੇ ਅਰਧ ਸੈਨਕ ਵਰਗੇ ਕੰਮ ਕਰਨ ਕਰਕੇ ਹਮੇਸ਼ਾਂ
ਹੀ ਆਲੋਚਨਾ ਹੁੰਦੀ ਰਹੀ। ਇਸ ਉਪਰ ਅਜ ਤਕ ਤਿੰਨ ਵਾਰ ਪਾਬੰਦੀ ਲੱਗ ਚੁੱਕੀ ਹੈ ਪਹਿਲੀ ਵਾਰ 1948 ਈ:
`ਚ ਜਦੋਂ ਨੱਥੂ ਰਾਮ ਗੌਡਸੇ ਨੇ ਗਾਂਧੀ ਦੀ ਗੋਲੀ ਮਾਰ ਕੇ ਹੱਤਿਆ ਕੀਤੀ, ਦੂਸਰੀ ਵਾਰ 1975-1978
ਈ: ਨੂੰ ਐਮਰਜੈਂਸੀ ਦੌਰਾਨ ਅਤੇ ਤੀਸਰੀ ਵਾਰ 1992 ਈ: ਨੂੰ ਬਾਬਰੀ ਮਸਜਿਦ ਢਾਹੁਣ ਉਪਰੰਤ। ਬਾਦ
ਵਿੱਚ ਪਾਬੰਦੀਆਂ ਹਟਾ ਲਈਆਂ ਗਈਆਂ। ਇਸ ਦਾ ਇੱਕ ਖਾੜਕੂ ਵਿੰਗ ਹੈ ਜਿਸ ਨੂੰ ਬਜ਼ਰੰਗਦਲ ਕਿਹਾ ਜਾਂਦਾ
ਹੈ। ਸਿਰਫ਼ ਤੇ ਸਿਰਫ਼ ਹਿੰਦੂ ਸਭਿਆਚਾਰ ਨੂੰ ਹੀ ਜਾਇਜ਼ ਕਰਾਰ ਦਿੰਦੇ ਹਨ ਬੁਹ ਗਿਣਤੀ ਭਾਈਚਾਰੇ ਨੂੰ
ਸਵੀਕਾਰ ਕਰਨ ਤੋਂ ਇਨਕਾਰੀ ਹਨ। ਇੰਡੀਆ ਟੂਡੇ ਆਨ ਲਾਇਨ ਨਵੀ ਦਿਲੀ 10 ਸ਼ਤੰਬਰ 2013 ਅਨੁਸਾਰ ਆਰ ਐਸ
ਐਸ ਚਾਰ ਗਲ੍ਹਾਂ ਉਪਰ ਸਹਿਮਤ ਹੋਣ ਉਪਰੰਤ ਹੀ ਨਰਿੰਦਰ ਮੋਦੀ ਦੀ ਇੱਕ ਪ੍ਰਧਾਨ ਮੰਤਰੀ ਦੇ ਤੌਰ ਤੇ
ਮਦਦ ਕਰਨ ਲਈ ਅਗੇ ਆਈ:
1. ਜਿਸ ਵਿੱਚ ਨਰਿੰਦਰ ਮੋਦੀ ਤੋ ਇਹ ਪ੍ਰਣ ਲਿਆ ਉਹ ਬਾਬਰੀ ਮਸਜਿਦ ਦੇ ਸਥਾਨ ਤੇ ਰਾਮ ਮੰਦਿਰ ਦੀ
ਉਸਾਰੀ ਕਰਵਾਏ।
2. ਵਿਵਾਦ ਗ੍ਰਸਿਹਤ ਜੂਨੀਫ਼ਾਰਮ ਸਿਵਲ ਕੋਡ ਸਾਰੇ ਭਾਰਤ `ਚ ਲਾਗੂ ਕੀਤਾ ਜਾਵੇ।
3. ਸੰਵਿਧਾਨ ਦੀ ਧਾਰਾ 370 ਨੂੰ ਖਤਮ ਕਰਨਾ, ਜਿਸ ਨਾਲ ਕਸ਼ਮੀਰ ਨੂੰ ਦਿਤਾ ਗਿਆ ਖ਼ਾਸ ਦਰਜਾ ਵੀ ਖਤਮ
ਹੋ ਜਾਵੇ ਗਾ।
4. ਗੁਉਆਂ ਦੀ ਰਖਵਾਲੀ ਕਰਨਾ।
ਇਕ ਪਾਸੇ ਤਾਂ ਆਰ ਐਸ ਐਸ ਲੋਕਤੰਤਰ ਢਾਂਚੇ ਵਿੱਚ ਵਿਸ਼ਾਵਾਸ ਨਹੀ ਰੱਖਦੀ ਦੂਜੇ ਪਾਸੇ ਭਾਰਤੀ
ਜਨਤਾ ਪਾਰਟੀ ਇਨ੍ਹਾਂ ਦੀ ਭਾਈਵਾਲ ਪਾਰਟੀ ਹੈ। ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਵਾਸਤੇ
ਹਿੰਦੂਤਵ ਦਾ ਪੱਤਾ ਖੇਲਣ ਵਿੱਚ ਨਰਿੰਦਰ ਮੋਦੀ ਦੀ ਵਧ ਚੜ੍ਹ ਕੇ ਮਦਦ ਹੀ ਨਹੀ ਕੀਤੀ ਬਲਕਿ ਘਰ ਘਰ
ਜਾ ਕੇ ਵੋਟਾਂ ਵੀ ਮੰਗੀਆਂ। ਇਥੋਂ ਤਕ ਕੇ ਆਰ ਐਸ ਐਸ ਦੇ ਮੌਜੂਦਾ ਮੁੱਖੀ ਮੋਹਨ ਭਗਵੱਤ ਨੇ ਪਿਛੇ
ਜਿਹੇ ਪੇਪਰਾਂ ਨੂੰ ਬਿਆਨ ਦਿੱਤਾ ਸੀ ਕਿ “ਹਿੰਦੁਸਤਾਨ ਵਿੱਚ ਰਹਿਣ ਵਾਲਾ ਹਰ ਸ਼ਹਿਰੀ ਹਿੰਦੂ ਹੈ।”
ਸੰਘ ਦੀ ਪਾਲਿਸੀ ਸਦਾ ਹੀ ਦੋਗਲੀ ਰਹੀ ਇੱਕ ਪਾਸੇ ਤਾਂ ਜਾਤ-ਪਾਤ ਰਹਿਤ ਹਿੰਦੂ ਸਮਾਜ ਦੀ ਕਲਪਨਾ
ਕਰਦੇ ਹਨ ਦੂਸਰੇ ਪਾਸੇ ਘਟ ਗਿਣਤੀਆਂ ਦੀ ਹੋਂਦ ਨੂੰ ਖਤਮ ਕਰਕੇ ਆਪਣੇ ਵਿੱਚ ਜ਼ਜਬ ਕਰਨ ਦੇ ਚਾਹਵਾਨ
ਹਨ। ਇੱਕ ਪਾਸੇ ਸਿੱਖਾਂ ਨਾਲ ਉਪਰੋਂ ਉਪਰੋਂ ਹਮਦਰਦੀ ਕੀਤੀ ਜਾਂਦੀ ਹੈ ਦੂਜੇ ਪਾਸੇ ਸਾਕਾ ਨੀਲਾ
ਤਾਰਾ ਨੂੰ ਦੇਰ ਨਾਲ ਹੋਈ ਦਰੁਸਤ ਕਾਰਵਾਈ ਦਸਦੇ ਹਨ। ਇੱਕ ਪਾਸੇ ਦਿੱਲੀ ਕਤਲੇਆਮ ਦੀ ਨਿਖੇਧੀ ਕਰਦੇ
ਹਨ ਦੂਜੇ ਪਾਸੇ ਇੰਦਰਾ ਗਾਂਧੀ ਨੂੰ ਦੁਰਗਾ ਦੇਵੀ ਦੇ ਖਿਤਾਬ ਨਾਲ ਨਿਵਾਜਦੇ ਹਨ।
ਭਗਵਾਂ ਰੰਗ ਆਰ ਐਸ ਐਸ ਦਾ ਹਿੰਦੂਤਵੀ ਰੰਗ ਹੈ ਜਿਸ ਦੀ ਪਰੋੜ੍ਹਤਾ ਕਰਦਿਆਂ ਸ਼ਿਵ ਸੈਨਾ ਦੇ ਐਮ. ਪੀ.
, ਪ੍ਰਤਾਪ ਰਾਉ ਨੇ ਕਿਹਾ “ਕਿ ਸਾਡੇ ਉਤੇ ਫਿਰਕੂ ਸਿਆਸਤ ਕਰਨ ਦਾ ਦੋਸ਼ ਲਾਉਣ ਵਾਲਿਆਂ ਨੂੰ ਦੇਸ਼ ਦੇ
ਲੋਕਾਂ ਨੇ ਵੋਟਾਂ ਪਾ ਕੇ ਨਿਕਾਰ ਦਿੱਤਾ ਹੈ ਅਤੇ ਲੋਕਾਂ ਨੇ ਹਿੰਦੂਤਵ ਦੇ ਹੱਕ `ਚ ਫਤਵਾ ਦਿੱਤਾ ਹੈ
ਇਸ ਲਈ ਲਾਲ ਕਿਲੇ ਤੇ ਤਿਰੰਗੇ ਝੰਡੇ ਦੀ ਥਾਂ ਭਗਵਾਂ ਝੰਡਾ ਲਹਿਰਾਇਆ ਜਾਣਾ ਚਾਹੀਦਾ ਹੈ”। ਇਹ
ਭਗਵਾਂ ਰੰਗ ਅਜ ਕਲ ਸ਼ਾਡੇ ਗੁਰਦੁਆਰਿਆਂ ਵਿੱਚ ਵੀ ਆਮ ਪ੍ਰਚੱਲਤ ਕਰ ਦਿਤਾ ਗਿਆਂ ਹੈ ਜਦੋਂ ਕੇ
ਸਿੱਖਾਂ ਦਾ ਰੰਗ ਗੂੜ੍ਹਾ ਨੀਲਾ ਹੈ।
ਰਾਸ਼ਟਰੀ ਸਿੱਖ ਸੰਗਤ ਦੀ 24 ਨਵੰਬਰ 1986 ਈ: ਨੂੰ ਅੰਮਿਰਤਸਰ ਵਿਖੇ ਗੁਰੂ ਨਾਨਕ ਦੇਵ ਜੀ ਦੇ
ਗੁਰਪੁਰਬ ਤੇ ਸਥਾਪਨਾ ਕੀਤੀ ਗਈ। ਜਿਸ ਦੇ ਪਹਿਲੇ ਮੁੱਖੀ ਸ਼ਮਸ਼ੇਰ ਸਿਹੁੰ ਥਾਪੇ ਗਏ। ਅਜ ਕੱਲ੍ਹ ਇਸ
ਦੇ ਮੁੱਖੀ ਗੁਰਚਰਨ ਸਿੰਘ ਗਿਲ ਭਾਰਤਪੁਰ (ਰਾਜਸਥਾਨ) ਦੇ ਇੱਕ ਉਘੇ ਵਕੀਲ ਹਨ, ਅਤੇ ਰਾਜਸਥਾਨ ਦੇ
ਐਡੀਸ਼ਨਲ ਐਡਵੋਕੇਟ ਜਨਰਲ ਦੇ ਅਹੁਦੇ ਤੇ ਵੀ ਸੇਵਾ ਨਿਭਾਏ ਰਹੇ ਹਨ।
ਮਹੀਨਾਵਾਰ ਇਕਤਰਤਾ ਵਿੱਚ ਕਦੇ ਕਦੇ ਗੁਰੂ ਗਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਬਹੁਤ
ਵਾਰ ਗੁਰੂ ਸਹਿਬਾਨ ਦੀਆਂ ਤਸਵੀਰਾਂ ਦੇ ਨਾਲ ਭਗਵਾਨ ਰਾਮ ਤੇ ਕ੍ਰਿਸ਼ਨ ਦੀਆਂ ਮੂਰਤੀਆ ਦੇ ਗਲਾਂ ਵਿੱਚ
ਹਾਰ ਪਾ ਕੇ ਅਗੇ ਦੀਵੇ ਜਗਾਏ ਜਾਂਦੇ ਹਨ। ਸ਼ੁਰੂ ਵਿੱਚ ਪੰਜ ਵਾਰ ਮੂਲ਼ ਮੰਤਰ ਦਾ ਪਾਠ ਕੀਤਾ ਜਾਂਦਾ
ਹੈ, ਫਿਰ 20 ਮਿੰਟ ਵਾਸਤੇ ਆਰ ਐਸ ਐਸ ਦਾ ਜਥਾ ਕੀਰਤਨ ਕਰਦਾ ਹੈ। ਸੁਖਮਨੀ ਸਾਹਿਬ, ਰਾਮ ਅਵਤਾਰ ਤੇ
ਕ੍ਰਿਸ਼ਨ ਅਵਤਾਰ ਆਦਿ ਦੇ ਪਾਠ ਕਰਨ ਉਪੰਰਤ ਬੰਦੇ ਮਾਤਰਮ ਦਾ ਗਾਇਣ ਕੀਤਾ ਜਾਂਦਾ ਹੈ ਆਰ ਐਸ ਐਸ ਦੇ
ਇਤਿਹਾਸ ਉਪਰ ਚਾਨਣਾ ਪਾਇਆ ਜਾਂਦਾ ਹੈ। ਪਿੰਡਾਂ ਵਿੱਚ ਜੋ ਪੋਸਟਰ ਵੰਡੇ ਜਾਂਦੇ ਹਨ ਉਸ ਵਿੱਚ ਸਿੱਖ
ਗੁਰੂਆਂ, ਹਿੰਦੂਆਂ ਦੇ ਦੇਵੀ ਦੇਵਤਿਆਂ ਅਤੇ ਰਾਜਨੀਤਕਾਂ ਨੂੰ ਇਕਠਿਆਂ ਦਿਖਾਇਆ ਜਾਂਦਾ ਹੈ, ਅਖੌਤੀ
ਸਿੱਖ ਲੀਡਰ ਉਨ੍ਹਾਂ ਦੇਵੀ ਦੇਵਤਿਆਂ ਕੋਲੋਂ ਅਸ਼ੀਰਵਾਦ ਲੈਂਦੇ ਦਿਖਾਏ ਜਾਂਦੇ ਹਨ। ਸਿੱਖ ਕੇਸਾਧਾਰੀ
ਹਿੰਦੂ ਹਨ, ਸਿੱਖ ਹਿੰਦੂਆਂ ਦਾ ਅਨਿੱਖੜਵਾਂ ਅੰਗ ਹਨ, ਸਿੱਖ ਗੁਰੂ ਹਿੰਦੂਆਂ ਵਿਚੋਂ ਹੀ ਪੈਦਾ ਹੋਏ
ਹਨ, ਖਾਲਸਾ ਦੀ ਸਾਜਨਾ ਹਿੰਦੂਆਂ ਦੀ ਰਖਵਾਲੀ ਵਾਸਤੇ ਕੀਤੀ ਗਈ। ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ
ਬ੍ਰਹਮਾ ਬਿਸ਼ਨ ਮਹੇਸ਼ ਤੋਂ ਆਸੀਰਵਾਦ ਲੈ ਕੇ ਸਾਜਿਆ। ਗੁਰੂ ਸਾਹਿਬ ਜੀ ਨੇ ਬੱਕਰਿਆਂ ਦੀ ਬਲੀ ਦਿੱਤੀ।
ਪੰਜ ਪਿਆਰੇ ਵੀ ਹਿੰਦੂ ਧਰਮ ਦੇ ਅਨੁਯਾਈ ਸਨ। ਹਿੰਦੂਆਂ ਤੇ ਸਿੱਖਾਂ ਵਿੱਚ ਵਖਰੇਵਾਂ ਅੰਗਰੇਜ਼ਾਂ ਦੀ
ਦੇਣ ਹੈ। ਕੇਸ ਰੱਖਣ ਦੀ ਰੀਤ ਵੀਹਵੀਂ ਸਦੀ `ਚ ਸ਼ੁਰੂ ਹੋਈ ਇਹ ਤਾਂ ਕੁਛ ਇੱਕ ਉਦਾਹਰਣਾਂ ਹਨ। ਇਸ
ਤੋਂ ਬਿਨਾ ਹੋਰ ਵੀ ਬਹੁਤ ਕੁਛ ਹੈ। ਰਾਸ਼ਟਰੀ ਸਿੱਖ ਸੰਗਤ ਦਾ ਮੱਖ ਮਕਸਦ ਸਿੱਖ ਧਰਮ ਨੂੰ ਹਿੰਦੂਵਾਦੀ
ਵਿਚਾਰਧਾਰਾ ਅਧੀਨ ਲਿਆਉਣਾ ਹੈ। ਜ਼ਿਆਦਾਤਰ ਭੋਲੇ ਭਾਲੇ ਸਿੱਖ ਇਨ੍ਹਾਂ ਦੇ ਜਾਲ ਵਿੱਚ ਫਸ ਚੁੱਕੇ ਹਨ,
ਜਾਂ ਬਹੁਤ ਹੀ ਸ਼ਾਤਰ ਦਿਮਾਗ ਸਿੱਖ ਹਨ ਜਿਨ੍ਹਾਂ ਦਾ ਮੁੱਖ ਮੰਤਵ ਲਾਲਚ ਜਾਂ ਰਾਜਸੀ ਸੱਤਾ ਤੱਕ
ਪੁਹੰਚਣਾ ਹੈ।
ਸਿੱਖ ਕੌਮ ਉਸ ਚੁਰਸਤੇ ਉਪਰ ਆ ਖੜ੍ਹੀ ਹੈ ਜਿਥੇ ਇਸ ਦੀ ਬਾਂਹ ਫੜਣ ਲਈ ਕੋਈ ਤਿਆਰ ਨਹੀ, ਇਸ ਕਰਕੇ
ਸਿੱਖ ਨੂੰ ਸੇਧ ਲੈਣ ਲਈ ਗੁਰਬਾਣੀ ਨੂੰ ਆਧਾਰ ਬਣਾਉਣ ਤੇ ਉਸ ਨੂੰ ਆਪਣੇ ਜੀਵਨ `ਚ ਲਾਗੂ ਕਰਨ ਵਾਸਤੇ
ਨਿਜੀ ਤੋਰ ਤੇ ਯਤਨ ਕਰਨ ਦੀ ਜ਼ਰੂਰਤ ਹੈ। ਸਿੱਖਾਂ ਨੂੰ “ਇਕਾ ਬਾਣੀ ਇਕੁ
ਗੁਰ ਇਕੋ ਸਬਦੁ ਵਿਚਾਰਿ” ਦੇ ਧਾਰਨੀ ਬਨਣਾ ਚਾਹੀਦਾ। ਕਿਉਕਿ ਅਜ ਕੱ੍ਹਲ ਸਿੱਖਾਂ ਦੀਆਂ
ਸੁਪਰੀਮ ਸੰਸਥਾਂਵਾਂ ਤੋਂ ਲੈ ਕੇ ਛੋਟੀਆਂ ਵੱਡੀਆਂ ਸੰਸਥਾਂਵਾਂ ਵਿੱਚ ਆਰ ਐਸ ਐਸ ਘੁਸਪੈਂਠ ਕਰ
ਚੁੱਕੀ ਹੈ। ਜੋ ਪ੍ਰਚਾਰਕ ਨਿਰੋਲ ਗੁਰਬਾਣੀ ਦਾ ਪ੍ਰਚਾਰ ਕਰਦੇ ਹਨ ਉਨ੍ਹਾਂ ਉਪਰ ਕਿਸੇ ਨਾ ਕਿਸੇ
ਤਰ੍ਹਾਂ ਦੇ ਇਲਜ਼ਾਮ ਲਾ ਕੇ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਸਿੱਖ ਨੂੰ ਸੁਚੇਤ ਹੋਣ ਦੀ ਲੋੜ
ਹੈ, ਜਿਨ੍ਹਾਂ ਕਰਮਕਾਂਡਾ ਦੀ ਦਲਦਲ ਵਿਚੋਂ ਗੁਰੂ ਸਾਹਿਬ ਨੇ ਲੱਗਭਗ 239 ਸਾਲ ਦਾ ਸਮਾਂ ਲਗਾ ਕੇ
ਸਾਨੂੰ ਕੱਢਿਆ ਸੀ ਉਸ `ਚ ਦੁਆਰਾ ਧੁਕੇਲਣ ਦੀਆਂ ਕੋਸ਼ਿਸ਼ਾ ਕੀਤੀਆਂ ਜਾ ਰਹੀਆਂ ਹਨ।
ਸਤਨਾਮ ਸਿੰਘ ਜੌਹਲ