ਗੁਰਬਾਣੀ ਦੇ ਸ਼ੁੱਧ ਉਚਾਰਨ ਸੰਬੰਧੀ ਧਿਆਨ ਜੋਗ ਗੱਲਾਂ
1. ਜਦੋਂ ਉਤਮ ਪੁਰਖ ਬਹੁ ਵਚਨ ਹੋਵੇ ਤਾਂ ਇਸ ਦੀ ਸਮਾਨ ਵਰਤਮਾਨ ਕਾਲ ਵਾਲੀ ਕਿਰਿਆ ਦਾ “ਹ’ ਮੁਕਤਾ
ਹੁੰਦਾ ਹੈ
2. ਜੇ ਨਾਂਵ ਪੜਨਾਂਵ ਦਾ ਔਂਕੜ ਨਹੀਂ ਬੋਲਦਾ ਤਾਂ ਸਬੰਧਕੀ ਸਿਹਾਰੀ ਅਤੇ ਕਾਰਕ ਰੂਪੀ ਸਿਹਾਰੀ ਦਾ
ਉਚਾਰਨ ਨਹੀਂ ਹੁੰਦਾ
3. ਉਚਾਰਨ ਕਰਦੇ ਸਮੇਂ ਸ਼ਬਦ ਦੇ ਪ੍ਰਕਰਨ ਦਾ ਗਿਆਨ ਬਹੁਤ ਜਰੂਰੀ ਹੈ।
4. ਕਿਰਿਆਵਾਚੀ ਸ਼ਬਦਾ ਦੀਆਂ ਲਗਾਂ ਜਰੂਰ ਉਚਾਰਨ ਦਾ ਭਾਗ ਹਨ।
5. ਲੰਬੀਆਂ ਹੇਕਾਂ ਲਾ ਕੇ ਬਿਸ਼ਰਾਮ ਲਾਉਣ ਵਾਲੇ ਪ੍ਰੇਮੀ ਲਘੂ ਤੇ ਦੀਰਘ ਮਾਤਰਾ ਦਾ ਖਿਆਲ ਰਖਣ।
6. ਸੰਬੋਧਨ ਸ਼ਬਦ ਦਾ ਅੰਤਲਾ ਅਖਰ ਹਮੇਸ਼ਾਂ ਮੁਕਤਾ ਹੁੰਦਾ ਹੈ ਉਚਾਰਨ ਸੰਬੋਧਨ ਰੂਪ ਵਿਚ ਹੀ ਹੋਣਾ
ਚਾਹੀਦੈ ਹੈ।
7. ਖਾਸ ਕਰਕੇ ਰਾਗੀ, ਪ੍ਰਚਾਰਕ, ਪਾਠੀ ਵੀਰਾਂ ਨੂੰ “ਹ” ਅਖਰ ਦੇ ਉਚਾਰਨ ਦਾ ਬੜ੍ਹਾ ਧਿਆਨ ਰਖਣਾ
ਚਾਹੀਦੈ ਪ੍ਰਚਲਿਤ ਉਚਾਰਨ ‘ਹੈ’ ਵਾਲਾ ਬਿਲਕੁਲ ਅਸੂਲੋਂ ਵਿਰੁਧ ਹੈ । ਸਹੀ ਉਚਾਰਨ ਖੜੀ ਤੜੀ ਬੋੱਲੀ
ਵਾਲਾ ਹੈ।
8. ਜੇ ਮੇਰੇ ਵੀਰ ਗੁਰਬਾਣੀ ਵਿਆਕਰਨ ਦੇ ਨੇਮਾਂ ਦੀ ਦਿਲਚਸਪੀ ਰਖਕੇ ਪਠਨ ਪਾਠਨ ਕਰਨ ਤਾਂ ਉਚਾਰਨ
ਵਿਚ ਕਾਫੀ ਸੁਧਾਰ ਹੋ ਸਕਦਾ ਹੈ।
9. ਖਾਸ ਕਰਕੇ “ਹ” ਨੂੰ ਲਗੀ ਮਾਤਰਾ ਦਾ ਉਚਾਰਨ ਕਰਨ ਵਾਲੇ ਸਜਨ , ਸੁਰਤਿ, ਕੰਤਿ, ਮਸਕਤਿ, ਜਾਨੁ,
ਦਾ ਕਿਵੇਂ ਉਚਾਰਨ ਕਰਨਗੇ ਪਰਸਪਰ ਵੀਚਾਰ ਵੇਲੇ ਅਜਿਹੇ ਸਜਣ ਸ਼ੁੱਧ ਉਚਾਰਨ ਸੇਧਾਂ ਨਾਲ ਸਹਿਮਤ ਹੋ
ਜਾਣਗੇ ਪਰ ਇਕੋਂ ਗੱਲ ਹੀ ਕਰਨਗੇ ਜੀ ਸਾਨੂੰ ਇਸੇ ਤਰਾਂ ਹੀ ਉਚਾਰਨ ਸਿਖਾਇਆ ਹੈ ਇਹਨਾਂ ਨੂੰ ਕੀ
ਆਖੀਏ.....?
10. ਜਦੋਂ ਕਿਸੇ ਲਫਜ਼ ਤੋਂ ਪਹਿਲਾਂ ਦੋਇ, ਤੈ, ਸਭ, ਆਦਿ ਲਫ਼ਜ਼ ਆਵੇ ਤਾਂ ਉਚਾਰਨ ਬੜ੍ਹੇ ਸੁਚੇਤ ਹੋ
ਕੇ ਕਰਨਾ ਚਾਹੀਦੈ ਅਰਥ ਦਾ ਅਨਅਰਥ ਹੋ ਜਾਂਦਾ ਹੈ।
11. ਵਾਧੂ ਬਿੰਦਿਆ ਲਾਉਣ ਤੋਂ ਗੁਰੇਜ ਕਰਨਾ ਚਾਹੀਦਾ ਹੈ ਬਿੰਦੀ ਸਦਾ ਉਚਮਪੁਰਖ, ਬਹੁਵਚਨ, ਵਰਤਮਾਨ
ਕਿਰਿਆ ਤੇ ਹੀ ਬੋਲੀ ਜਾਂਦੀ ਹੈ । ਭੂਤਕਾਲ ਦੀ ਕਿਰਿਆ ਤੇ ਕਦੇ ਭੀ ਬਿੰਦੀ ਦਾ ਪ੍ਰਯੋਗ ਨਹੀਂ ਹੁੰਦਾ
।
12. ਸੰਬੋਧਨ ਰੂਪ ਸ਼ਬਦ ਤੇ ਬਿੰਦੀ ਦਾ ਪ੍ਰਯੋਗ ਨਹੀਂ ਹੁੰਦਾ ਸ਼ਰਤ ਹੈ ਕਿ ਬਿੰਦੀ ਮੂਲਿਕ ਨਹੀਂ ਹੋਣੀ
ਚਾਹੀਦੀ।
13. ਦਿਲੀ ਇੱਛਾ ਇਕ ਹੀ ਹੈ ਕਿ ਆਪ ਸਾਰੇ ਗੁਰਬਾਣੀ ਵਿਆਕਰਨ ਦੇ ਮਾਹਿਰ ਹੋ ਜਾਵੋ ਫਿਰ ਕੋਈ
ਉਚਾਰਨ,ਅਰਥ ਸੰਬਧੀ ਮੁਸ਼ਕਿਲ ਨਹੀਂ ਆਵੇਗੀ।
14. ਯਾਦ ਰਖੋ ਗੁਰਬਾਣੀ ਆਪਨਾ ਸ਼ਟੀਕ ਆਪ ਹੈ ਗੁਰਬਾਣੀ ਸ਼ੁਧ ਅਰਥ ਲਗਾਂ ਮਾਤਰਾਂ ਵਿਚ ਫਿਟ ਹਨ ।
ਇਹਨਾਂ ਨੂੰ ਵਿਆਕਰਨ ਦੇ ਸਾਧਨ ਨਾਲ ਲਭਨਾ ਬਹੁਤ ਵਡੀ ਭਗਤੀ ਹੈ। ਕਿਉਕਿ ਗੁਰਬਾਣੀ ਧੁਰ ਤੋਂ ਆਈ ਹੈ
ਤਾਂ ਲਗਾਂ ਮਾਤਰਾਂ ਭੀ ਧੁਰ ਤੋਂ ਆਈਆਂ ਹਨ।
15. ਗੁਰੂ ਗ੍ਰੰਥ ਸਾਹਿਬ ਵਿਚ 90 ਫੀਸਦੀ ਸਿਹਾਰੀ ਦੀ ਵਰਤੋਂ ਮਿਲਦੀ ਹੈ। ਸਿਹਾਰੀ ਸਥਾਨਵਾਚੀ,
ਕਾਲਵਾਚਕ, ਸਬੰਧਕ, ਸਥਾਨਵਾਚਕ ਕਿਰਿਆ ਵਿਸ਼ੇਸ਼ਣਾਂ ਦੇ ਅੰਤ ਵਿਚ ਵਰਤੀ ਜਾਂਦੀ ਹੈ।
16. “ਹਿ” ਨਾਲ ਬਹੁਵਚਨੀ ਕਿਰਿਆ ਆਮ ਕਰਕੇ ਬਿੰਦੀ ਸਹਿਤ ਉਚਾਰਨ ਹੁੰਦਾ ਹੈ। ਜਿਵੇਂ ਪੜਹਿਂ,
ਕਰਹਿਂ, ਜਾਵਹਿਂ, ਗਾਵਹਿਂ, ਆਦਿ
17. ਗਿਣਤੀ ਵਾਚਕ ਪਦਾ ਦਾ ਉਚਾਰਨ ਹਮੇਸ਼ਾਂ ਨਾਸਕੀ (ਨਾਸਾਂ ਰਾਹੀਂ) ਦੁਹੁਂ, ਤਿਹੁਂ, ਪਚਹੁਂ ਆਦਿ
ਹੁੰਦਾ ਹੈ।
18. ਰਹਾਉ ਨਾਲ ਜਿਥੇ “1” ਅੰਕ ਹੈ ਉਸਦਾ ਉਚਾਰਨ ਇਕ ਰਹਾਉ ਨਹੀਂ ਕਰਨਾ। ਵਾਰਤਕ ਵਿਚ ਜਿਥੇ ਰਹਾਉ
ਦੂਜਾ ਅੰਕਿਤ ਹੋਵੇ ਉਸ ਨੂੰ ਬੋਲਨਾ ਹੈ।
19. ਗੁਰਬਾਣੀ ਸ਼ੱਧ ਉਚਾਰਨ ਦਾ ਵੱਡਾ ਸਬੰਧ ਪਦ ਵੰਡ ਅਤੇ ਬਿਸਰਾਮਾਂ ਨਾਲ ਹੈ ਵਿਸ਼ੇਸ਼ ਗੱਲ ਇਹ ਹੈ ਕਿ
ਪਦ ਵੰਡ ਤੇ ਵਿਸਰਾਮ ਅਰਥ ਬੋਧ ਤੋਂ ਬਿਨਾ ਕਦੇ ਭੀ ਠੀਕ ਨਹੀਂ ਹੁੰਦੇ।
20. ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਬਦਾਵਲੀ ਦਾ ਆਪਨਾ ਵਿਆਕਰਨ ਆਪਣੀ ਸ਼ੈਲੀ ਆਪਣਾ ਉਚਾਰਨ ਢੰਗ ਹੈ।
21. ਗੁਰਬਾਣੀ ਦੇ ਸ਼ਬਦ ਉਚਾਰਨ ਜਿਨ੍ਹਾਂ ਬਾਰੇ ਮਤ ਭੇਦ ਹਨ, ਭਾਸ਼ਾਈ ਪੱਖ ਤੋਂ ਅਧਿਐਨ ਕਰਕੇ ਨਿਸ਼ਚਿਤ
ਕਰਨ
ਲਈ ਜੇ ਇਕ ਬੋਰਡ ਬਣ ਜਾਏ, ਬਾਕੀ ਵਿਦਵਾਨਾਂ ਤੋਂ ਰਾਏ ਲੈ ਕੇ ਜੇ ਕਿਸੇ ਨਿਰਣੈ ਤੇ ਪੁਜ ਸਕੀਏ ਤਾਂ
ਗੁਰਬਾਣੀ ਦੇ ਪਾਠਕਾਂ ਲਈ ਇਹ ਇਕ ਨਿਗਰ ਸੇਵਾ ਹੋਵੇਗੀ।
22. ਵਰਤਮਾਨ ਸਮੇਂ ਅੰਦਰ ਸੰਗਮਰਮਰ ਦੇ ਮੰਦਰ ਬਣਾਉਣ ਵਾਲੇ ਸੰਤ ਬਹੁਤੇ ਹਨ ਪਰ ‘ਸਤਿਗੁਰ ਸਬਦਿ
ਉਜਾਰੋ ਦੀਪਾ’ ਲਈ ਹੁਣ ਤੱਕ ਮਿਸ਼ਨਰੀ ਕਾਲਜਾਂ ਵਲੋਂ ਕੇਵਲ ਨਾਮ ਮਾਤਰ ਹੀ ਕੰਮ ਹੋਇਆ ਹੈ।
23. ਕਈ ਲਫ਼ਜ਼ ਜਿਵੇਂ ਉਚਰ, ੳਧਰ, ਬਿਮਲ, ਆਦਿਕ ਬਾਰੇ ਅਰਥ ਭੇਦ ਦਾ ਗਿਆਨ ਬਹੁਤ ਜਰੂਰੀ ਹੈ ਕਿਉਂਕੀ
ਦਸੇ ਲਫਜ਼ਾ ਦੇ ਉਚਾਰਨ ਅੰਤਰ ਨਾਲ ਅਰਥਾਂ ਵਿਚ ਭੀ ਬੜਾ ਫਰਕ ਪੈ ਜਾਂਦਾ ਹੈ। ਜਿਵੇਂ ਉਚਰ-ਬੋਲਨਾ,
ਉ-ਚਰ-ਖਾਣਾ ਆਦਿ।
24. ਆਮ ਕਰਕੇ ਲਫ਼ਜ਼ ਦੇ ਅੰਤਲੇ ਔਂਕੜ ਲਹਿਨ ਦੇ ਚਾਰ ਕਾਰਨ ਹਨ ,ਬਹੁਵਚਨ, ਇਸਤਰੀਲਿੰਗ, ਸਬੋਧੰਨ,
ਸਬੰਧਕੀ ਪਦ ਆਉਣ ਕਰਕੇ।
25. ਜਾ, ਤਾ ਦਾ ਉਚਾਰਨ ਸਮੇ ਖਿਆਲ ਰਖਣਾ ਚਾਹੀਦਾ ਹੈ ਜੇ ਪੜਨਾਂਵ ਹੋਵੇ ਤਾਂ ਬਿੰਦੀ ਰਹਿਤ ਜੇ
ਕਿਰਿਆ ਵਿਸ਼ੇਸ਼ਨ ਹੋਵੇ ਤਾਂ ਬਿੰਦੀ ਸਹਿਤ ਉਚਾਰਨ ਹੋਣਾ ਚਾਹੀਦਾ ਹੈ।
26. ਗੁਰਮੁਖੀ ਦੀ ਪੈਂਤੀ -ਅੱਖਰੀ ਵਿਚ ‘ਉ, ਅ, ੲ’ ਤਿੰਨ ਸਵਰ ਰੂਪ ਹਨ ਅਤੇ ‘ਸ’ ਤੋਂ ‘ੜ’ ਤਕ
ਵਿਅੰਜਨ ਰੂਪ ਹਨ ।
27. ਸਮੱਗਰ ਗੁਰਬਾਣੀ ਵਿਚ ਨਦਰੀ ਅਤੇ ਪ੍ਰਸਾਦਿ ਤੇ ਬਿੰਦੀ ਦਾ ਉਚਾਰਨ ਨਹੀ ਹੁੰਦਾ।
28. ਉਤਮ ਪੁਰਖ ਵਿਚ ਲਗੇ ਹੋਏ ਦੁਲੈਂਕੜ ਦਾ ਉਚਾਰਨ ਹਮੇਸ਼ਾਂ ਬਿੰਦੀ ਸਹਿਤ ਕੀਤਾ ਜਾਂਦਾ ਹੈ।
29. ਇਕ ਲਾਂ ਤੇ ਬਿੰਦੀ ਦਾ ਉਚਾਰਨ ਨਹੀਂ ਹੁੰਦਾ । ਕਾਲ ਭੇਦ ਪ੍ਰਗਟ ਕਰਨ ਲਈ ਕਈ ਬਾਰ ਦੁਲੈਂਕੜ ਇਕ
ਲਾਂ ਵਿਚ ਤਬਦੀਲ ਹੋ ਜਾਂਦੀ ਹੈ।
30. ਆਮ ਤੌਰ ਤੇ ਜਦੋਂ ਗ੍ਹੰਥੀਆਂ ਨਾਲ ਉਚਾਰਨ ਸਬੰਧੀ ਵੀਚਾਰ ਕਰੀਏ ਤਾਂ ਉਹ ਆਪਨੇ ਪੱਖ ਦੀ
ਪ੍ਰੋੜਤਾ ਵਿਚ ਇਹ ਪੰਕਤੀ ਪੜਦੇ ਹਨ “ਅਖਰ ਲਿਖੇ ਸੇਈ ਗਾਵਾ, ਅਵਰ ਨ
ਜਾਣਾ ਬਾਣੀ (1171) ਪਰ ? ਇਸ ਪੰਕਤੀ ਵਿਚ ਉਚਾਰਨ ਸਬੰਧੀ ਕੋਈ ਜਿਕਰ ਨਹੀਂ ਹੈ। ਇਥੇ ਅਖਰ
ਤੋਂ ਭਾਵ ਮੱਥੇ ਉਤੇ ਲਿਖੇ ਲੇਖਾਂ ਤੋਂ ਹੈ।
31 ਸਹਸਕ੍ਰਿਤੀ ਸਲੋਕਾਂ ਅਤੇ ਕੁਝ ਹੋਰ ਸ਼ਬਦਾਂ ਵਿਚ ਹੇਠ ਲਿਖੇ ਅੱਧੇ ਅਖਰ ਚ੍ਹਿੰਨ ਰੂਪ ਵਿਚ ਵਰਤੇ
ਹਨ
ਹ, ਤ, ਚ, ਟ, ਨ, ਮ।
32. ਗੁਰੂ ਗ੍ਰੰਥ ਸਾਹਿਬ ਦੇ ਪੰਨਾ 1361 ਉਤੇ ਗਾਥਾ ਬਾਣੀ ਵਿਚ ‘ਹ’ ਦੀ ਥਾਂ (:) ਵਿਸਰਗ ਦਾ
ਪ੍ਰਯੋਗ ਕੀਤਾ ਹੋਇਆ ਹੈ। ਉਥੇ ਉਚਾਰਨ ਸਮੇਂ ਕੋਮਲ ਧੁਨੀ ‘ਹ’ ਦਾ ਹੀ ਉਚਾਰਨ ਕਰਨਾ ਹੈ।
33. ਜਿਸ ਸ੍ਵਰ ਦੇ ਉਚਾਰਨ ਵਿਚ ਇਕ ਮਾਤਰਾ ਹੋਵੇ ਉਸ ਨੂੰ ਹ੍ਰਸ੍ਵ ਆਖਦੇ ਹਨ।
34. ਬਹੁਵਚਨ ਪੁਲਿੰਗ ਨਾਂਵਾਂ, ਪੜਨਾਂਵਾਂ ਅਤੇ ਇਸਤਰੀਲਿੰਗ ਨਾਂਵਾਂ ਦੇ ਅੰਤਲੇ ਅਖਰ ਮੁਕਤੇ ਹੁੰਦੇ
ਹਨ।
35. ਸਥਾਨਵਾਚੀ ਕਿਰਿਆ ਵਿਸ਼ੇਸ਼ਣਾਂ ਦੇ ਅੰਤਲੇ ਅਖਰ ਮੁਕਤੇ ਹੁੰਦੇ ਹਨ।
36. ਗੁਰਬਾਣੀ ਦਾ ਅਧਿਐਨ ਕਰਕੇ, ਪ੍ਰਚਾਰ ਕਰਕੇ, ਗੁਰੂ ਘਰ ਚੋਂ ਜੋ ਆਸੀਸ ਮਿਲਦੀ ਹੈ ਉਹ ਅਮੋਲਕ ਹੈ
ਅਮੋਲਕ ਹੈ ।
37. ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਰਬੀ ਗਿਆਨ, ਸਾਧ ਭਾਸ਼ਾ ਵਿਚ ਅਤੇ ਗੁਰਮੁਖੀ ਲਿੱਪੀ ਵਿਚ
ਨਿਰੂਪਣ ਕੀਤਾ ਹੋਇਆ ਹੈ। ਇਹ ਭਾਸ਼ਾ ਪੰਜ ਸੌ ਤੋਂ ਲੈ ਕੇ ਅੱਠ ਸੌ ਸਾਲ ਤਕ ਪੁਰਾਣੀ ਹੈ।
38. ਗੁਰਬਾਣੀ ਦੀਆਂ ਲਗਾਂ ਮਾਤਰਾਂ ਦੇ ਪ੍ਰਯੋਗ , ਉਨ੍ਹਾਂ ਦੀ ਮੱਹਤਤਾ ਓਹੀ ਸਜਣ ਜਾਣਦੇ ਹਨ,
ਜਿਨ੍ਹਾਂ ਨੇ ਇਨ੍ਹਾਂ ਨਾਲ ਆਪਣੀ ਸਾਂਝ ਪਾਈ ਹੋਵੇ।
39. ਅਨੁਨਾਸਕ ਅੱਖਰ (ਮਧਮ ਜਿਹੀ ਆਵਾਜ ਨਾਸਾਂ ਰਾਹੀਂ) ਦੀ ਆਵਾਜ਼ ਦਾ ਅਸਰ ਉਸ ਤੋਂ ਪਹਿਲੇ ਤੇ ਅਗਲੇ
ਅੱਖਰ ਦੀਆਂ ਲਗਾਂ ਤੇ ਭੀ ਪੈ ਜਾਂਦਾ ਹੈ ਇਸ ਲਈ ਅਨੁਨਾਸਕ ਸ਼ਬਦ ਤੋਂ ਪਹਿਲੇ ਤੇ ਅਗਲੇ ਅੱਖਰ ਦੀਆਂ
ਲਗਾਂ ਨਾਲ ਬਿੰਦੀ ਟਿਪੀ ਨਹੀਂ ਲਿਖੀ ਜਾਂਦੀ।
40. ਬਹੁਵਚਨੀ ਨਾਵਾਂ ਦਾ ਕੰਨਾ ਸਦਾ ਬਿੰਦੀ ਸਹਿਤ ਹੀ ਉਚਾਰਿਆ ਜਾਂਦਾ ਹੈ।
41. ਜਿਨ੍ਹਾਂ ਸ਼ਬਦਾਂ ਦੇ ਮੱਧ ਵਿਚ ਕਿਸੇ ਅਖਰ ਨੂੰ ਔਂਕੜ ਲੱਗਾ ਹੋਵੇ ਉਸ ਦਾ ਉਚਾਰਣ ਅਤੀ ਜ਼ਰੂਰੀ
ਹੈ, ਇਸ ਵਿੱਚ ਅਣਗਹਿਲੀ ਨਹੀਂ ਕਰਨੀ ਚਾਹੀਦੀ।
42. ਜਿਹੜੇ ਇਸਤਰੀ ਲਿੰਗ ਨਾਂਵ ਸੰਸਕ੍ਰਿਤ ਵਿਚ ਔਂਕੜ ਨਾਲ ਲਿਖੇ ਜਾਂਦੇ ਹਨ, ਉਨ੍ਹਾਂ ਨੂੰ
ਗੁਰਬਾਣੀ ਵਿੱਚ ਵੀ ਔਂਕੜ ਸਹਿਤ ਮੂਲ ਰੂਪ ਵਿੱਚ ਹੀ ਵਰਤਿਆ ਗਿਆ ਹੈ।
43. “ਜਹ’ ਕਹ’ ਤਹ” ਨੂੰ “ ਜਿਹ’ ਕਿਹ’ ਤਿਹ” ਪੜ੍ਹਨਾ ਭਾਰੀ ਭੁੱਲ ਹੈ। ਕਿਉਂਕਿ ਇਨ੍ਹਾਂ ਦੋਹਾਂ
ਦੇ ਅਰਥਾਂ ਵਿਚ ਬੜ੍ਹਾ ਅੰਤਰ ਹੈ।
44. ਗੁਰਮੁਖੀ ਲਿੱਪੀ ਦੇ ਵਿਅੰਜਨ ਅੱਖਰਾਂ ਵਿਚੋਂ ਬਹੁਤੇ ਅੱਖਰ ਕੇਵਲ ਇਕੱਲੀ ਇਕੱਲੀ ਧੁਨੀ ਦੇ
ਲਿਖਾਇਕ ਹਨ, ਪਰ ਕੁਝ ਅੱਖਰ ਅਜਿਹੇ ਵੀ ਹਨ ਜਿਵੇਂ ਘ, ਝ, ਢ, ਧ, ਭ, ਸ, ਖ, ਗ, ਜ, ਫ, ਲ ਜਿਨ੍ਹਾਂ
ਦੀਆਂ ਦੋ ਦੋ ਧੁਨੀਆਂ ਹਨ।
45. “ਪਹਿਲਾ” ਲਫ਼ਜ਼ ਨੂੰ ਗੁਰਬਾਣੀ ਵਿਚ ਉਚਾਰਨ ਸਮੇਂ ਬੜੇ ਸਾਵਧਾਨੀ ਦੀ ਲੋੜ ਹੈ। ਕਿਉਂਕਿ “ਪਹਿਲਾ”
ਕਰਮ-ਵਾਚਕ ਸੰਖਿਅਕ ਵਿਸ਼ੇਸ਼ਣ ਹੈ, ਜਦਿ ਕਿ “ਪਹਿਲਾਂ” ਕਿਰਿਆ ਵਿਸ਼ੇਸ਼ਣ । ਜਦੋਂ ਇਹ ਲਫਜ ਸੰਖਿਅਕ
ਵਿਸ਼ੇਸ਼ਨ ਤੌਰ ਤੇ ਵਰਤਿਆ ਜਾਵੇ ਤਾਂ ਬਿੰਦੀ (ਨਾਸਿਕਤਾ ਰਹਿਤ) ਰਹਿਤ ਅਤੇ ਜਦੋਂ ਕਿਰਿਆ ਵਿਸ਼ੇਸ਼ਨ ਹੋਣ
ਤੇ ਬਿੰਦੀ (ਨਾਸਕੀ) ਸਹਿਤ॥॥
46. ਗੁਰਬਾਣੀ ਵਿਚ ਆਮ ਕਰਕੇ ਲਫ਼ਜ਼ ‘ਸਾ’ ਇਸਤਰੀ ਲਿੰਗ ਲਈ ਅਤੇ ‘ਸੋ’ ਪੁਲਿੰਗ ਲਈ ਵਰਤਿਆ ਹੈ।
ਭੁੱਲ ਚੁੱਕ ਮੁਆਫ
ਹਰਜਿੰਦਰ ਸਿੰਘ ‘ਘੜਸਾਣਾ’
[email protected]
( ਗੁਰਬਾਣੀ ਦੇ ਉਚਾਰਣ ਸਬੰਧੀ ਸੁਝਾਓ, ਪਾਠਕ ਸੱਜਣ ਭੇਜ ਸਕਦੇ ਹਨ)