.

“ਬਸੰਤ ਕੀ ਵਾਰ ਮਹਲੁ ੫” ਉਚਾਰਣ ਸੇਧਾਂ ਸਹਿਤ

ੴ ਸਤਿਗੁਰ ਪ੍ਰਸਾਦਿ
ਅਰਥ:
ਸਿਰਜਨਵਾਲਾ ਅਤੇ ਵਿਆਪਕ ਬ੍ਰਹਮ ਅਦੁੱਤੀ ਹੈ। ਜਿਸਦਾ ਗਿਆਨ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ
‘ਮਹਲੁ- ਉਚਾਰਣ ‘ਮਹਿਲ‘ ‘ਮਹੈਲ‘ ਵਾਂਗ
ਹਰਿ ਕਾ ਨਾਮੁ ਧਿਆਇ ਕੈ, ਹੋਹੁ ਹਰਿਆ ਭਾਈ”
ਕਰਮਿ ਲਿਖੰਤੈ ਪਾਈਐ, ਇਹ ਰੁਤਿ ਸੁਹਾਈ”

ਹਰਿਆ- ਪ੍ਰਫੁਲਤ। ਕਰਮਿ ਲਿਖੰਤੈ- ਧੁਰੋਂ ਲਿਖੇ ਵੱਡੇ ਭਾਗ ਸਦਕਾ। ੲਿਹ ਰੁਤਿ-ਮਨੁੱਖਾ ਜਨਮ।
ਅਰਥ:
ਹੇ ਭਾੲੀ! ਹਰੀ ਪ੍ਰਭੂ ਦੀ ਯਾਦ ਹਿਰਦੇ ਵਿੱਚ ਵਸਾ ਕੇ ਜੀਵਨ ਪ੍ਰਯੰਤ ਹਰਿਆ ਭਰਿਆ ਰਹੁ। ੲਿਹ ਮਨੁੱਖਾ ਜਨਮ ਦੀ ਸੁਹਾਵਣੀ ਰੁਤਿ ਧੁਰੋਂ ਲਿਖੇ ਵੱਡੇ ਭਾਗ ਕਰਕੇ ਪ੍ਰਾਪਤ ਹੁੰਦੀ ਹੈ।
ਵਣੁ ਤ੍ਰਿਣੁ ਤ੍ਰਿਭਵਣੁ ਮੳੁਲਿਆ, ਲਥੀ ਸਭ ਛਾਈ॥
ਮਿਲਿ ਸਾਧੂ ਸੁਖੁ ੳੂਪਜੈ, ਲਥੀ ਸਭ ਛਾੲੀ॥

ਵਣੁ ਤ੍ਰਿਣ ਤ੍ਰਿਭਵਣੁ- ਘਾਹ ਬੂਟ, ਜੰਗਲ, ਸਾਰਾ ਜਗਤ। ਸਾਧੂ- (ਪੁਲਿੰਗ) ਸਤਿਗੁਰੂ। ਲਥੀ- ਲਹਿ ਜਾਂਦੀ ਹੈ। ਛਾੲੀ- ਕਾਲਖ।
ਅਰਥ:
ਜਿਸ ਤਰਾਂ ਬਸੰਤ ਦੀ ਰੁਤ ਵਿੱਚ ਜੰਗਲ ਘਾਹ ਬੂਟੇ ਸਾਰਾ ਜਗਤ ਪ੍ਰਫੁਲਤ ਹੋੲਿਆ ਰਹਿੰਦਾ ਹੈ। ੲੇਸੇ ਤਰਾਂ ਮਨੁੱਖਾ ਜਨਮ ਰੂਪੀ ਰੁਤ ਵਿੱਚ ਵਾਹਿਗੁਰੂ ਦੀ ਯਾਦ ਰੂਪ (ਗੁਣਾਂ ਦੀ ਵੀਚਾਰ) ਫਲ ਪ੍ਰਾਪਤ ਕਰ ਕੇ ਤੂੰ ਵੀ ਪ੍ਰਫੁਲਤ ਰਹਿ।) ਸਾਧੂ ਸਤਿਗੁਰੂ ਨੂੰ ਮਿਲ ਕੇ ਅੰਦਰ ਆਤਮ ਸੁਖ ੳੁਤਪੰਨ ਹੋ ਜਾਂਦਾ ਹੈ ਅਤੇ ਵਿਕਾਰਾਂ ਦੀ ਸਾਰੀ ਕਾਲਖ ਮਨ ਤੋਂ ਲਹਿ ਜਾਂਦੀ ਹੈ।
ਨਾਨਕੁ ਸਿਮਰੈ ੲੇਕੁ ਨਾਮੁ, ਫਿਰਿ ਬਹੁੜਿ ਨ ਧਾੲੀ॥ ੧॥
ਬਹੁੜਿ- ਬਾਰ ਬਾਰ। ਨ ਧਾੲੀ- ਭਟਕਦਾ ਨਹੀਂ।
ਅਰਥ:
ੲਿਸ ਲੲੀ ਪ੍ਰਭੂ ਦਾ ਦਾਸ ਨਾਨਕ ਤਾਂ ਕੇਵਲ ਪ੍ਰਭੂ ਚਿੰਤਣ (ਗੁਣਾਂ ਦੀ ਵੀਚਾਰ) ਕਰਦਾ ਹੈ। ਜਿਹੜਾ ਜੀਵ ਮਨੁੱਖਾ ਜਨਮ ਪ੍ਰਾਪਤ ਕਰ ਕੇ ਕੇਵਲ (ਗੁਣਾਂ ਦੀ ਵੀਚਾਰ) ਕਰਦਾ ਰਹਿੰਦਾ ਹੈ) ੳੁਹ ਫਿਰ ਬਾਰ ਬਾਰ ਜਨਮ ਵਿੱਚ ਵਿਕਾਰਾਂ ਵਿੱਚ ਭਟਕਦਾ ਨਹੀਂ।
ਪੰਜੇ ਬਧੇ ਮਹਾਬਲੀ, ਕਰਿ ਸਚਾ ਢੋਆ॥
ਆਪਣੇ ਚਰਣ ਜਪਾਇਅਨੁ, ਵਿਚਿ ਦਯੁ ਖੜੋਆ॥

ੳੁਚਾਰਣ ਸੇਧ:
ਬੱਧੇ, ਦਯੁ ਦਾ ੳੁਚਾਰਣ ‘ਦੲੀ‘ ਹੈ। (ੁ) ੲਿਕ ਵਚਨ ਪੁਲਿੰਗ ਦਾ ਸੂਚਕ ਹੈ।
ਪੰਜੇ-ਪੰਜ ਵਿਕਾਰ (ਕਾਮ, ਕ੍ਰੋਧ, ਲੋਭ, ਮੋਹ, ਅੰਹਕਾਰ)। ਬਧੇ-ਵਸ ਕਰਿ ਲੲੇ। ਮਹਾਬਲੀ- ਮਹਾਂਬਲੀ ਪਾਠ ੲਿਕੱਠਾ, ਬਹੁਤ ਬਲ ਵਾਲੇ। ਸਚਾ ਢੋਆ- ਸਚੇ ਨਾਮ ਦਾ ਆਸਰਾ। ਜਪਾੲਿਅਨੁ- ੳੁਸ ਸਤਿਗੁਰੂ ਨੇ ਜਪਾੲੇ ਹਨ। ਦਯੁ-ਦੲੀ, (ਸੰਸਕ੍ਰਿਤ) ਪਰਮੇਸ਼ਰ।
ਅਰਥ:
ਸਮਰੱਥ ਸਤਿਗੁਰੂ ਦੀ ਯਾਦ ਰੂਪ ਸਦਾ ਥਿਰ ਆਸਰਾ ਪ੍ਰਾਪਤ ਕਰ ਕੇ ਪੰਜ ਵੈਰੀ ਬੰਨ੍ਹ ਲੲੇ ਵਸ ਕਰ ਲੲੇ, ਮਿਹਰ ਕਰ ਕੇ ੳੁਸ ਸਤਿਗੁਰੂ ਨੇ ਜੀਵ ਤੋਂ ਆਪਣੇ ਅੰਮ੍ਰਿਤ ਨਾਮ ਜਪਾਅ ਲੲੇ ੲਿਸ ਸਦਕਾ ਵਾਹਿਗੁਰੂ ਜੀਵਨ ਸੰਘਰਸ਼ ਵਿੱਚ ਸਿਰ ੳੁੱਤੇ ਆਪ ਆ ਖੜੋਤਾ।
ਰੋਗ ਸੋਗ ਸਭਿ ਮਿਟਿ ਗਏ, ਨਿਤ ਨਵਾ ਨਿਰੋਆ॥
ਦਿਨੁ ਰੈਣਿ ਨਾਮੁ ਧਿਆਇਦਾ, ਫਿਰਿ ਪਾਇ ਨ ਮੋਆ॥
ਜਿਸ ਤੇ ਉਪਜਿਆ ਨਾਨਕਾ, ਸੋਈ ਫਿਰਿ ਹੋਆ॥ ੨॥

ਉਚਾਰਣ ਸੇਧ:
ਬਿੰਦੀ ਸਹਿਤ: ਨਵਾਂ, ਧਿਆਇਂਦਾ,
ਸੋਗ- ਚਿੰਤਾ। ਨਵਾ ਨਿਰੋਆ- ਨਵੀਨ। ਦਿਨੁ ਰੈਣਿ-ਦਿਨ ਰਾਤ, ਹਰ ਵੇਲੇ। ਮੋਆ-ਕਾਲ। ਜਿਸ ਤੇ- ਪੜਨਾਂਵ ੲਿਕਵਚਨ, (ੁ) ਲਥਣ ਦਾ ਕਾਰਣ ਆਇਆ ਵਿਸ਼ੇਸ਼ ਸੰਬੰਧਕੀ ਪਦ ‘ਤੇ‘ ਹੈ।
ਅਰਥ:
ਪ੍ਰਭੂ ਦੀ ਯਾਦ ਦੀ ਬਰਕਤਿ ਸਦਕਾ ਜੀਵ ਦੇ ਸਾਰੇ ਰੋਗ-ਸੋਗ ਨਵਿਰਤ ਹੋ ਗੲੇ ਅਤੇ ਜੀਵ ਨਿਤ ਨਵਾਂ ਨਿਰੋਆ ਹੋ ਗਿਆ। ਜੋ ਜੀਵ ਦਿਨ ਰਾਤ ਨਾਮ ਧਿਆੳੁਂਦਾ ਹੈ, ੳੁਸ ਨੂੰ ਫਿਰ ਕਾਲ ਨਹੀਂ ਪੈਂਦਾ ਭਾਵ ਵਿਕਾਰਾਂ ਤੋਂ ਬਚ ਜਾਂਦਾ ਹੈ।
ਨਾਨਕ! ਜਿਸ ਪਰਮਾਤਮ ਜੋਤ ਤੋਂ ਜੀਵ ਪੈਦਾ ਹੋੲਿਆ ਸੀ, ਫਿਰ ੳਹੋ ਹੀ ਜੋਤਿ ਸਰੂਪ ਹੀ ਹੋ ਨਿਬੜਿਆ॥ ੨॥
ਕਿਥਹੁ ਉਪਜੈ ਕਹ ਰਹੈ, ਕਹ ਮਾਹਿ ਸਮਾਵੈ॥
ਜੀਅ ਜੰਤ ਸਭਿ ਖਸਮ ਕੇ, ਕਉਣੁ ਕੀਮਤਿ ਪਾਵੈ॥
ਉਚਾਰਣ ਸੇਧ:
ਬਿੰਦੀ ਸਹਿਤ: ਕਿਥਹੁਂ, (ਪਹਿਲਾ ਆਇਆ ਲਫਜ਼ ‘ਕਹ‘ ਕਹਾਂ ਦਾ ਸੰਖਪਿਤ ਰੂਪ ਹੈ ਇਸਦਾ ਉਚਾਰਣ ਖੜੀ ਤੜੀ ਬੋਲੀ ਵਿੱਚ ‘ਕ੍ਹਾਂ‘ ਵਾਂਗ ਹੋਵੇਗਾ। ਦੂਜੀ ਵਾਰ ਆਇਆ ਲਫਜ਼ ‘ਕਹ‘ ‘ਕਿਹ‘ ਤੋਂ ਬਣਿਆ ਹੈ ਇਸ ਦਾ ਉਚਾਰਣ ‘ ਕੈਂਹ‘ ਵਾਂਗ ਹੋਵੇਗਾ)
ਉਪਜੈ-ਪੈਦਾ ਹੁੰਦਾ ਹੈ। ਕਹ- ਸਥਾਨਵਾਚੀ, ਕਿਥੇ। ਕਹ ਮਾਹਿ ਸਮਾਵੈ- ਕਿਸ ਵਿੱਚ ਜਾ ਸਮਾੳੁਂਦਾ ਹੈ।
ਅਰਥ:
ਜੀਵ ਕਿਥੋਂ ਪੈਦਾ ਹੁੰਦਾ ਹੈ? ਕਿਥੇ ਰਹਿੰਦਾ ਹੈ ਅਤੇ ਕਿਸ ਵਿੱਚ ਜਾ ਸਮਾਉਂਦਾ ਹੈ? ਸਾਰੇ ਜੀਵ ਮਾਲਕ ਵਾਹਿਗੁਰੂ ਦੇ ਪੈਦਾ ਕੀਤੇ ਹੋਏ ਹਨ, ਉਸ ਪ
ਭੂ ਦੀ ਕੀਮਤ ਕੌਣ ਪਾ ਸਕਦਾ ਹੈ ਸਾਰੇ ਜੀਵ ਉਸ ਦੇ ਹੀ ਰਚੇ ਹੋਏ ਹਨ, ਵਾਹਿਗੁਰੂ ਤੋਂ ਬਾਹਰ ਕੋਈ ਵੀ ਨਹੀਂ ਸਾਰੇ ਜੀਵ ਉਸੇ ਦੀ ਹੀ ਅੰਸ ਹਨ
ਕਹਨਿ ਧਿਆਇਨਿ ਸੁਣਨਿ ਨਿਤ, ਸੇ ਭਗਤ ਸੁਹਾਵੈ॥
ਅਗਮੁ ਅਗੋਚਰੁ ਸਾਹਿਬੋ, ਦੂਸਰ ਲਵੈ ਨ ਲਾਵੈ॥
ਸਚੁ ਪੁਰੈ ਗਰਿ ਉਪਦੇਸਿਆ, ਨਾਨਕੁ ਸੁਣਾਵੈ॥ ੩॥ ੧॥
ਅਗਮੁ-ਅਪਹੁੰਚ। ਅਗੋਚਰ- ਮਨ ੲਿੰਦਰੀਆਂ ਦੀ ਪਕੜ ਤੋਂ ਪਰੇ ਵਾਹਿਗੁਰੂ। ਪੁਰੈ ਗੁਰਿ-ਬਹੁਵਚਣ ਨਾਂਵ ਕਰਤਾ ਕਾਰਕ ਸੰਬਧਕੀ ਰੂਪ, ਪੂਰੇ ਗੁਰੂ ਨੇ।
ਅਰਥ:
ੳੁਹ ਭਗਤ ਜਨ ਪ੍ਰਭੂ ਯਾਦ ਨਿਤਾਪ੍ਰਤਿ ਬੋਲਦੇ ਭਾਵ ਦ੍ਰਿੜ ਕਰਦੇ ਹਨ, ਸੁਣਦੇ ਹਨ ਪ੍ਰਭੂ ਸਰਬ ਵਿਆਪਕ ਹੈ ਚਿੰਤਣ ਕਰਦੇ ਹਨ ੳੁਹੀ ਸੋਭਨੀਕ ਹੁੰਦੇ ਹਨ, ੳੁਹਨਾ ਨੂੰ ਮਨੁੱਖਾ ਜਨਮ ਸੋਭਾ ਦੇਂਦਾ ਹੈ। ਵਾਹਿਗੁਰੂ ਮਨ ੲਿੰਦਰੀਆਂ ਦੀ ਪਹੁੰਚ ਪਕੜ ਤੋਂ ਪਰੇ ਹੈ, ਕੋੲੀ ਦੂਜਾ ੳੁਸ ਦੀ ਬਰਾਬਰੀ ਨਹੀਂ ਕਰ ਸਕਦਾ। ਪੂਰੇ ਗੁਰੂ ਨੇ ਪ੍ਰਭੂ ਵਿੱਚ ਸਮਾੳੁਣ ਲੲੀ ਸਚ ਨਾਮ ਦਾ ੳੁਪਦੇਸ਼ ਦਿੱਤਾ ਹੈ, ਨਾਨਕ ਸੱਚਾ ਨਾਮ ਆਖ ਕੇ ਸਾਰਿਆ ਨੂੰ ਸੁਣਾੳੁਂਦਾ ਹੈ ਭਾਵ ਸਿਫਤਿ ਸਲਾਹ ਕਰਦਾ ਹੈ।

ਇਸ ਵਾਰ ਦੀ ਵਿਸ਼ੇਸ਼ਤਾ-:
$ ਬਸੰਤ ਕੀ ਵਾਰ ਦਾ ਆਕਾਰ ਗੁਰੂ ਗ੍ਰੰਥ ਸਾਹਿਬ ਵਿੱਚ ਆਈਆਂ ਬਾਕੀ ਸਭ ਵਾਰਾਂ ਨਾਲੋਂ ਛੋਟਾ ਹੈ।
$ ੲਿਸ ਵਾਰ ਵਿੱਚ ਕੇਵਲ ਤਿੰਨ ਪੳੁੜੀਆ ਹੀ ਹਨ ਕੋੲੀ ਸਲੋਕ ਨਹੀਂ।
$ ੲਿਸ ਵਾਰ ਦਾ ਸਿਰਲੇਖ ਵਿੱਚ ‘ਮਹਲਾ‘ ਦੀ ਥਾਵੇਂ ਸ਼ਬਦ ‘ਮਹਲੁ‘ ਆੲਿਆ ਹੈ।
ਭੁੱਲ-ਚੁੱਕ ਮੁਆਫ
ਹਰਜਿੰਦਰ ਸਿੰਘ ‘ਘੜਸਾਣਾ‘
(ਨੋਟ: ਇਸ ਲੇਖ ਵਿੱਚ ਬਹੁਤ ਸਾਰੀਆਂ ਸਿਹਾਰੀਆਂ ਠੀਕ ਨਹੀਂ ਪਈਆਂ ਹੋਈਆਂ। ਸਾਡੇ ਲਈ ਠੀਕ ਕਰਨ ਲਈ ਇਤਨਾ ਸਮਾ ਲਉਣਾ ਮੁਸ਼ਕਲ ਹੈ। ਇਸ ਲਈ ਅਸੀਂ ਪਾਠਕਾਂ/ਲੇਖਕਾਂ ਨੂੰ ਤਾਗੀਦ ਕਰਦੇ ਰਹਿੰਦੇ ਹਾਂ ਕਿ ਆਪਣੀ ਲਿਖਤ ਨੂੰ ਮਾਈਕਰੋਸੌਫਟ ਵਰਡ/ਔਫਿਸ ਜਾਂ ਹੋਰ ਕਿਸੇ ਵਰਡ ਪ੍ਰੋਸੈਸਰ ਤੇ ਟਾਈਪ ਕਰਕੇ ਅਟੈਚਮਿੰਟ ਕਰਕੇ ਭੇਜੋ। ਜੇ ਕਰ ਯੂਨੀਕੋਡ ਤੋਂ ਬਿਨਾ ਕਿਸੇ ਹੋਰ ਲਿਪੀ ਵਿੱਚ ਟਾਈਪ ਕੀਤੀ ਹੋਵੇ ਤਾਂ ਹੋਰ ਵੀ ਚੰਗਾ ਰਹਿੰਦਾ ਹੈ। ਕਈ ਪਾਠਕ/ਲੇਖਕ ਆਪਣੇ ਸਮਾਰਟ ਫੂਨ ਰਾਹੀਂ ਭੇਜਦੇ ਹਨ ਇਸ ਤਰ੍ਹਾਂ ਕਰਨ ਨਾਲ ਜ਼ਿਆਦਾ ਗਲਤੀਆਂ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਉਮੀਦ ਹੈ ਕਿ ਹਰਜਿੰਦਰ ਸਿੰਘ ਘੜਸਾਣਾ ਅਤੇ ਹੋਰ ਪਾਠਕ/ਲੇਖਕ ਇਸ ਵੱਲ ਧਿਆਨ ਦੇਣ ਦੀ ਖੇਚਲ ਕਰਨਗੇ-ਸੰਪਾਦਕ।)




.