ਅਜੋਕਾ ਸਮਾਂ:-
ਅਜੋਕਾ ਸਮਾਂ ਵਿਸ਼ਵ ਦੀ ਅਧਿਆਤਮਕ ਤੇ ਸਦਾਚਾਰਕ ਅਧੋਗਤੀ ਦਾ ਹੈ। ਭਰਿਸ਼ਟਾਚਾਰ
ਭਾਈ-ਭਤੀਜਾ ਵਾਦ, ਬਦਨੀਤੀ, ਮਾਨਸਿਕ ਵਿਭਚਾਰ, ਕਾਲਾ ਧੰਦਾ, ਚੋਰ-ਬਾਜ਼ਾਰੀ, ਛਲ-ਕਪਟ, ਇਤਨੇ ਵਧ ਗਏ
ਹਨ ਕਿ ਮਾਨਸਿਕ ਸ਼ਾਂਤੀ ਤੇ ਬਿਬੇਕ ਰਹੀ ਹੀ ਨਹੀਂ। ‘ਮਾਨਵਤਾ’ ਤੇ ‘ਭਰਾਤਰੀ ਪਿਆਰ’ ਕਿਤਾਬੀ ਸ਼ਬਦ ਹੋ
ਕੇ ਰਹਿ ਗਏ ਹਨ। ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ ਨੇ ਡੂੰਘੀਆਂ ਜੜ੍ਹਾਂ ਫੜ ਲਈਆ ਹਨ ਤੇ ਜਤ
ਸਤ, ਦਾਨ, ਵੈਰਾਗ ਤੇ ਨਿਮ੍ਰਤਾ ਦਿਖਾਵੇ ਹੋ ਕੇ ਰਹਿ ਗਏ ਹਨ। ਮਾਨਸਿਕ ਦੁਬਿਧਾ ਵਿੱਚ ਫਸਿਆ ਇਨਸਾਨ
ਭਰਮ, ਅਗਿਆਨ ਦੋ ਹਨੇਰੇ ਵਿੱਚ ਭਟਕਦਾ ਬਿਬੇਕ-ਬੁਧੀ ਖੋ ਬੈਠਾ ਹੈ ਅਤੇ ਆਪਣੇ ਆਪੇ ਤੋਂ ਵੀ ਭੈ ਖਾਣ
ਲੱਗ ਪਿਆ ਹੈ। ਤਨ ਮਨ ਤੇ ਸਵਾਰਥ ਦਾ ਰਾਜਾ ਹੈ ਜਿਸ ਖਾਤਰ ਪਾਖੰਡ, ਕਪਟ, ਚਤੁਰਾਈ, ਕੂੜ, ਨਿੰਦਾ,
ਹੱਠ ਅਕ੍ਰਿਤਘਣਤਾ ਵਾਦ-ਵਿਵਾਦ ਆਦਿ ਦਾ ਸਹਾਰਾ ਢੁੰਡਦਾ, ਉਦਮ, ਦਾਨਾਈ, ਨਿਰਲੇਪਤਾ, ਰਸਿਕਤਾ,
ਨਿਮ੍ਰਤਾ ਨਿਰਭੈਤਾ, ਨਿਆਂ ਖਿਮਾਂ-ਸੰਜਮ ਆਦਿ ਤੋਂ ਕੰਨੀ ਕਤਰਾਉਣ ਲੱਗ ਪਿਆ ਹੈ। ਕਹਿਣੀ ਤੇ ਕਰਨੀ
ਵਿੱਚ ਸੁਮੇਲ ਹੈ ਹੀ ਨਹੀਂ।
ਇਸੇ ਅਧਿਆਂਤਮਕ ਤੇ ਸਦਾਚਾਰਕ ਅਧੋਗਤੀ ਦਾ ਨਤੀਜਾ ਆਤੰਕ, ਅਹੰਕਾਰ, ਹਿੰਸਾ,
ਗੁੱਸਾ ਕ੍ਰੋਧ, ਈਰਖਾ, ਕੂੜ ਤੇ ਵੈਰ-ਵਿਰੋਧ ਹਨ। ਕਿਸੇ ਦੇਸ਼ ਨੂੰ ਵੀ ਵੇਖੋ, ਪ੍ਰੋਖ ਜਾਂ ਅਪ੍ਰੋਖ
ਰੂਪ ਵਿੱਚ ਜਾਂ ਤਾਂ ਯੁੱਧ ਵਿੱਚ ਗ੍ਰਸਤ ਹੈ ਤੇ ਜਾਂ ਤਿਆਰ ਹੋ ਰਿਹਾ ਹੈ। ਮਾਨਵ ਸ਼ੋਸ਼ਣ ਅਪਣੇ ਸਿਖਰ
ਤੇ ਹੈ।
ਮਾਨਸਿਕ ਸ਼ਾਂਤੀ ਢੁੰਡਦੀ ਜੰਤਾ ਦੰਭੀ ਗੁਰੂਆਂ ਦੇ ਜਾਲ ਵਿੱਚ ਫਸ ਰਹੀ ਹੈ
ਜਿਨ੍ਹਾਂ ਨੇ ਧਰਮ ਨੂੰ ਕਮਾਈ ਤੇ ਸ਼ਕਤੀ ਦਾ ਸਾਧਨ ਬਣਾ ਲਿਆ ਹੈ। ਕਿਧਰੇ ਵੀ ਕੋਈ ਅਜਿਹਾ ਰਹਿਨੁਮਾ
ਨਜ਼ਰ ਨਹੀਂ ਆਉਂਦਾ ਜੋ ਇਸ ਦੁਬਿਧਾ ਦਾ ਹੱਲ ਲੱਭ ਸਕੇ? ਪਰ ਕੀ ਇਹ ਸੋਲਾਂ ਆਨੇ ਸੱਚ ਹੈ? ਜੋ ਘੋਖ ਕੇ
ਵੇਖਿਆ ਜਾਵੇ ਤਾਂ ਸਾਡੇ ਕੋਲ ਰਹਿਨੁਮਾ ਹੈ, ਤੇ ਉਹ ਵੀ ਗੁਰੂ ਦੇ ਰੂਪ ਵਿਚ, ਜੋ ਇਸ ਕਾਲਯੁਗ ਵਿੱਚ
ਵੀ ਰੋਸ਼ਨੀ ਵਰਤਾਉਂਦਾ ਹੈ ਤੇ ਫੋਕਟ ਕਰਮ ਕਾਂਡਾਂ ਤੇ ਵਹਿਮਾ ਭਰਮਾਂ ਦੀ ਦਲਦਲ ਵਿੱਚ ਧਸੇ ਪ੍ਰਾਣੀਆਂ
ਨੂੰ ਸੱਚਾ ਰਾਹ ਦਰਸਾਉਂਦਾ, ਉਦਮ, ਸੱਚ-ਆਚਾਰ, ਵਿਵਹਾਣ, ਸੰਜਮ, ਸੰਤੋਖ, ਖਿਮਾ-ਦਅਿਾ, ਦਾਨਾਈ
ਨਿਗ੍ਰਤਾ, ਨਿਰਭੈਤਾ, ਨਿਰਲੇਪਤਾ, ਰਸਿਕਤਾ ਦੀਵਿਧੀ ਦਰਸਾਉਂਦਾ, ਹਊਮੈ ਮਿਟਾਉਂਦਾ ਉਸ ਸੱਚੇ ਨਾਲ
ਇਕਮਿਕ ਹੋ ਜਾਣ ਦਾ ਰਾਹ ਦਿਖਲਾਉਂਦਾ ਹੈ। ਮਿਥਿਆ ਜਗਤ ਤੇ ਵੀ ਘਾਲ ਕਮਾਈ ਸਦਾਕ ਜੀਵਨ ਸਫਲਾ ਬਣਾਉਣ
ਦਾ ਉਪਰਾਲਾ ਦਸਦਾ ਹੈ। ਇਹ ਪ੍ਰਤੱਖ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜਿਸ ਦੀ ਰਚਨਾ ਉਸ ਸਮੇਂ ਹੋਈ
ਜਦੋਂ ਸਮਾਜਕ ਅਧੋਗਤੀ ਸਿਖਰ ਤੇ ਸੀ ਤੇ ਇਸ ਦੀ ਸ਼ਕਤੀ ਦੀ ਪਰਖ ਉਸ ਧੁੰਦਲੇ ਸਮੇਂ ਵਿੱਚ ਹੋਈ ਜਦ
ਰਹਿਨੁਮਾ ਦੀ ਸਭ ਨੂੰ ਤਲਾਸ਼ ਸੀ। ਪਰਖ ਤੇ ਉਤਰੇ ਖਰੇ ਗੁਰੂ ਨੂੰ ਅਪਣਾ ਕੇ ਬੜਿਆਂ ਨੇ ਆਪਣਾ ਜਨਮ
ਸਫਲਾ ਕੀਤਾ ਤੇ ਭਟਕਣਾ ਤੋਂ ਛੁਟਕਾਰਾ ਪਾ ਅਮਰ ਪਦ ਪ੍ਰਾਪਤ ਕੀਤਾ। ਜੱਗ ਤੇ ਇਹੋ ਜਿਹੋ ਸੁਰਬੀਰ
ਯੋਧੇ ਜਰਨੈਲ ਪੈਦਾ ਹੋਵੇ ਜਿਨ੍ਹਾਂ ਨੇ ਅੰਧਕਾਰ ਦਾ ਪਰਦਾ ਪਾੜ, ਸੱਚ ਦਾ ਚਾਨਣ ਬਿਖੇਰਿਆ ਤੇ ਇਸ ਸਭ
ਕਮਾਲ ਦਾ ਕਾਰਨ ਇਹੋ ਗੁਰੂ ਹੀ ਤਾਂ ਸੀ’ ਇਸ ਕਥਨ ਤੇ ਜੇਕਰ ਅਜੇ ਤੱਕ ਯਕੀਨ ਨਹੀਂ ਤਾਂ ਆਓ ਇਸ ਮਹਾਨ
ਗੁਰੂ ਦੀ ਸਮਰਥਾ ਵੇਖੀਏ। ਉਸ ਸਮੇਂ ਜਿਸ ਨੂੰ ਵੇਖ ਕੇ ਇਹ ਰਚਿਆ ਗਿਆ ਸੀ ਤੇ ਸਮਰਥਾ ਇਸ ਸਮੇਂ ਜਦ
ਇਸ ਦੀ ਬੜੀ ਜਰੂਰਤ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰਚਨਾ ਕਾਲ:-
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ੫੮੯੪ ਸਲੋਕ, ਸ਼ਬਦ ਹਨ ਜਿਨ੍ਹਾਂ ਦੇ
ਰਚਣਹਾਰੇ ਛੇ ਗੁਰੂ ਸਾਹਿਬਾਨ ਤੇ ਤੀਹ ਹੋਰ ਭਗਤ ਹਨ ਜਿਨ੍ਹਾਂ ਵਿਚੋਂ ਸ਼ੇਖ ਫਰੀਦ ਜੀ, ਭਗਤ ਕਬੀਰ
ਜੀ, ਭਗਤ ਨਾਮਦੇਵ ਜੀ, ਭਗਤ ਰਵੀਦਾਸ ਜੀ ਖਾਸ ਵਰਨਣ ਯੋਗ ਹਨ। ਬਾਣੀ ਦਾ ਸੰਕਲਨ ਪਹਿਲਾਂ ਗੁਰੂ ਨਾਨਕ
ਦੇਵ ਜੀ ਨੇ ਸੰਤਾਂ-ਭਗਤਾਂ ਦੀ ਬਾਣੀ ਇਕਠਾ ਕਰਕੇ ਕੀਤਾ ਜਿਸ ਦਾ ਘੇਰਾ ਦੂਸਰੇ ਗੁਰੂ ਸਾਹਿਬਾਨਾਂ,
ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਨੇ ਹੋਰ ਵਿਸ਼ਾਲ ਬਣਾਇਆ। ਗੁਰੂ ਅਰਜਨ
ਦੇਵ ਜੀ ਨੇ ਉਸ ਸਮੇਂ ਤੱਕ ਦੇ ਪ੍ਰਮੁੱਖ ਸੰਤਾਂ ਭਗਤਾਂ ਦੀ ਬਾਣੀ ਨੂੰ ਵੀ ਸੰਕਲਨ ਕਰ ਕੇ ਪੋਥੀ ਨੂੰ
ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੂਪ ਦਿੱਤਾ ਤੇ ਭਾਈ ਗੁਰਦਾਸ ਜੀ ਤੋਂ ਸੰਮਤ ੧੬੬੦ ਵਿੱਚ
ਲਿਖਵਾ ਕੇ ਭਾਦੋਂ ਸੁਦੀ ਪਹਿਲੀ ਸੰਤ ੧੬੬੧ ਨੂੰ ਸ੍ਰੀ ਹਰਿਮੰਦਰ ਸਾਹਿਬ ਵਿੱਚ ਅਸਥਾਪਨ ਕੀਤਾ। ਆਦਿ
ਗ੍ਰੰਥ ਸਾਹਿਬ ਜੀ ਨੂੰ ਗੁਰੂ ਰੂਪ ਦਰਜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਮਤ ੧੭੬੫ ਵਿੱਚ
ਦਿੱਤਾ ਜਿਸ ਵਿੱਚ ਆਪ ਜੀ ਨੇ ਦਮਦਮਾ ਸਾਹਿਬ ਵਿਖੇ ਸੰਮਤ ੧੭੬੨-੬੩ ਵਿੱਚ ਸ੍ਰੀ ਗੁਰੂ ਤੇਗ ਬਹਾਦੁਰ
ਜੀ ਦੀ ਬਾਣੀ ਸੰਮਿਲਿਤ ਕਰ ਸਮੁਚੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਜੋਕਾ ਰੂਪ ਦਿੱਤਾ।
ਉਪਰੋਕਤ ਤੱਥਾਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਰਚਨਾ ਕਾਲ ਸੰਨ ੧੧੭੭ ਤੋਂ
੧੭੦੮ ਈ: ਤੱਕ ਦਾ ਆਖਿਆ ਜਾ ਸਕਦਾ ਹੈ। ਸਾਢੇ ਪੰਜ ਸੋ ਵਰ੍ਹਿਆਂ ਦੀ ਉਤਮ ਬਾਣੀ ਦਾ ਨਿਚੋੜ, ਇਸ
ਵਿੱਚ ਜੀਵਨ ਦਾ ਹਰ ਪੱਖ ਬਾਖੂਬੀ ਬਿਆਨਿਆ ਹੈ ਤੇ ਸਹੀ ਜੀਵਨ ਜਾਚ ਦਰਸਾਈ ਗਈ ਹੈ। ਗਿਆਰ੍ਹਵੀਂ ਸਦੀ
ਤੋਂ ਅਠਾਰਵੀਂ ਸਦੀ ਤਕ ਦੇ ਹਾਲਤ ਜੇ ਅਜੋਕੇ ਸਮੇਂ ਨਾਲ ਮੇਲੀਏ ਤਾਂ ਕੋਈ ਵੱਖ ਨਹੀਂ ਕਹੇ ਜਾ ਸਕਦੇ।
ਅਜੋਕੇ ਸਮੇਂ ਵਿੱਚ ਉਪਰੋਕਤ ਸਮੇਂ ਦੀ ਰਚਨਾ ਦਾ ਮਹੱਤਵ ਜਾਚਣ ਲਈ ਦੋਨਾਂ ਸਮਿਆਂ ਦੀ ਤੁਲਨਾ ਕਰਨੀ
ਕੁਥਾਂ ਨਹੀਂ ਹੋਵੇਗੀ। ਇਸ ਲਈ ਹੇਠ ਲਿਖੇ ਹਾਲਾਤਾਂ ਨੂੰ ਜਾਚਣਾ ਜਰੂਰੀ ਹੋਵੇਗਾ।
(ੳ) ਰਾਜਨੀਤਿਕ (ਅ) ਧਾਰਮਿਕ (ੲ) ਪਰਿਵਾਰਿਕ (ਸ) ਨੈਤਿਕ (ਹ) ਆਰਥਿਕ (ਕ)
ਵਿਾਹਰਿਕ (ਖ) ਸੰਸਕ੍ਰਿਤਿਕ (ਗ) ਇਤਿਹਾਸਕ (ਘ) ਸੁਧਾਰਕ (ਚ) ਭੂਗੋਲਿਕ (ਛ) ਕਲਾਤਮਕ।
ਰਾਜਨੀਤਿਕ ਹਾਲਾਤ:-
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਰਚਨਾਵਾਂ ਮੁੱਖ ਤੋਰ ਤੇ ਮੁਸਲਮਾਨੀ ਤੇ
ਮੁਗਲ ਕਾਲ ਨਾਲ ਸਬੰਧਤ ਹਨ। ਉਸ ਸਮੇਂ ਮੁਸਲਮਾਨੀ ਤਲਵਾਰ ਦਾ ਪਾਣੀ ਅਨੇਕਾਂ ਹਿੰਦੂ ਸਿੰਘਾਸਨ ਡੁਬੋ
ਚੁੱਕਿਆ ਸੀ। ਖਿਲਜੀ ਵੰਸ਼ ਦੇ ਅਲਾਉਦੀਨ ਨੇ ਸਾਰੇ ਉੱਤਰੀ ਭਾਰਤ ਨੂੰ ਆਪਣੇ ਕਬਜੇ ਵਿੱਚ ਲੈ ਲਿਆ ਸੀ।
ਦੱਖਣੀ ਭਾਰਤ ਵੀ ਉਸ ਦੇ ਹਮਲੇ ਤੋਂ ਨਹੀਂ ਸੀ ਬਚਿਆ। ਜਿਨ੍ਹਾਂ ਹਿੰਦੂ ਰਾਜਿਆਂ ਵਿੱਚ ਆਤਮ ਸਨਮਾਨ
ਤੇ ਸ਼ਕਤੀ ਦੀ ਕੁੱਝ ਝਲਕ ਸੀ। ਉਹ ਇਸ ਦੀ ਰੱਖਿਆ ਲਈ ਜੀ ਜਾਨ ਲਾ ਰਹੇ ਸਨ। ਇਹੋ ਜਿਹੇ ਅਨਿਸ਼ਚਿਤ ਕਾਲ
ਵਿੱਚ ਆਮ ਜਨਤਾ ਦੇ ਦਿਲਾਂ ਅਤੇ ਡਰ ਤੇ ਅੰਤਕ ਛਾਇਆ ਹੋਇਆ ਸੀ ਜੋ ਉਨ੍ਹਾਂ ਦੀ ਧਾਰਮਿਕ ਪ੍ਰਵਿਰਤੀ
ਨੂੰ ਖੋਖਲਾ ਬਣਾ ਰਿਹਾ ਸੀ। ਧਰਮ-ਰੱਖਿਆ ਦੀ ਹਿੰਤ ਆਪ ਜਨਤਾ ਕੋਲ ਰਹਿ ਹੀ ਨਹੀਂ ਸੀ ਗਈ। ਉੱਤਰੀ
ਭਾਰਤ ਵਿੱਚ ਪੰਦਰ੍ਹਵੀਂ ਸਦੀ ਦੇ ਅੰਤ ਚਿ ਰਾਣਾ ਸੰਗਰ-ਮ ਸਿੰਘ ਨੇ ਇੱਕ ਵਾਰ ਫਿਰ ਭਾਰਤ ਵਿੱਚ
ਹਿੰਦੂ ਭਾਰਤੀ ਰਾਜ ਸਥਾਪਿਤ ਕਰਨ ਲਈ ਸਾਰਿਆਂ ਰਾਜਿਆਂ ਨੂੰ ਇਕੱਠਾ ਕਰਕੇ ਲੋਧੀ ਵੰਸ਼ ਦੀ ਡਾਵਾਂਡੋਲ
ਹਾਲਤ ਦਾ ਫਾਇਦਾ ਉਠਾਇਆ ਤੇ ਉਨ੍ਹਾਂ ਦੀ ਰਾਜਨੀਤਿਕ ਸ਼ਕਤੀ ਨੂੰ ਮਜਬੂਤ ਕਰਨ ਦਾ ਬੀੜਾ ਚੁੱਕਿਆ ਪਰ
ਆਗਰਾ ਨੇੜੇ ਬਾਬਰ ਤੇ ਰਾਣਾ ਸੰਗਰਾਮ ਸਿੰਘ ਦੇ ਯੁੱਧ ਵਿੱਚ ਰਾਣਾ ਸੰਗਰਾਮ ਸਿੰਘ ਦੀ ਹਾਰ ਹੋਈ ਤੇ
ਦੇਸ਼ ਦੀ ਰਾਜਨੀਤਿਕ ਤਾਕਤ ਮੁਗਲਾ ਹੱਥ ਚਲੀ ਗਈ। ਇਸ ਸਮੇਂ ਦਾ ਵਰਨਣ ਗੁਰੂ ਨਾਨਾਕ ਦੇਵ ਜੀ ਨੇ ਵੀ
ਕੀਤਾ ਹੈ ਤੇ ਦੂਸਰੇ ਗੁਰੂ ਸਾਹਿਬਾਨ ਤੇ ਸੰਤਾਂ ਤੋਂ ਵੀ ਸੰਕੇਤ ਮਿਲਦੇ ਹਨ। ਭਗਤ ਨਾਮਦੇਵ ਜੀ, ਭਗਤ
ਕਬੀਰ ਜੀ, ਭਗਤ ਸਧਨਾ ਜੀ ਆਦਿ ਭਗਤਾਂ ਨੂੰ ਬੜੀਆ ਯਾਤਨਾਵਾਂ ਭੋਗਣੀਆਂ ਪਈਆਂ, ਭਾਈ ਗੁਰਦਾਸ ਜੀ
ਅਨੁਸਾਰ:
“ਉਟੇ ਗਿਲਾਨਿ ਜਗਤਿ ਵਿਚਿ, ਵਰਤੇ ਪਾਪ ਭ੍ਰਿਸਟਿ ਸੰਸਾਰਾ॥
ਵਰਨਾ ਵਰਨ ਨ ਭਾਵਨੀ, ਖਹਿ ਖਹਿ ਜਲਨ ਬਾਣ ਅੰਗਿਆਂਰਾ॥
ਨਿੰਦਆ ਚਲੇ ਵੇਦ ਕੀ, ਸਮਝਨਿ ਨਹਿ ਅਗਿਆਨ ਗੁਬਾਰਾ॥”
(ਵਾਰ ੧, ਪਉੜੀ ੧੭)
ਗੁਰੂ ਨਾਨਕ ਦੇਵ ਜੀ ਨੇ ਇਸ ਦਸ਼ਾ ਨੂੰ ਬ-ਖੂਬੀ ਬਿਆਨਿਆ ਹੈ।
“ਕਲਿ ਕਾਤੀ ਰਾਜੇ ਕਾਸਾਈ ਧਰਮ ਪੰਖ ਕਰਿ ਉਡਰਿਆ॥
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥”
(ਵਾਰ ਮਾਝ ਸਲੋਕ ਮਹਲਾ ਪੰਨਾ ੧੪੫)
ਬਾਬਾਰ ਦੇ ਹਮਲੇ ਬਾਰੇ ਬਿਆਨਦਿਆਂ ਗੁਰੂ ਜੀ ਨੇ ਉਚਾਰਿਆਂ:
“ਖੁਰਾਸਨ ਖਸਮਾਨਾ, ਕੀਆ, ਹਿੰਦੁਸਤਾਨੁ ਡਰਾਇਆ॥
ਆਪੈ ਦੋਸੁ ਨ ਦੇਈ ਕਰਤਾ, ਜਮੁਕਰਿ ਮੁਗਲੁ ਚੜਾਇਆ॥
ਏਤੀ ਮਾਰ ਪਈ ਕਰਲਾਣੇ, ਤੈਂ ਕੀ ਦਰਦੁ ਨ ਆਇਆ “
(ਵਾਰ ਮਾਝ ਸਲੋਕ ਮਹਲਾ ਪੰਨਾ ੧੪੫)
ਮੁਗਲਾਂ ਨੇ ਮੁਸਲਮਾਨਾਂ ਤੇ ਹਿੰਦੂਆਂ ਦਾ ਜੋ ਹਾਲ ਕੀਤਾ ਉਹ ਵੀ ਬੜਾ
ਦਰਦਨਾਕ ਦ੍ਰਿਸ਼ ਸੀ:
“ਮੁਸਲਮਾਨਿਆ ਪੜਹਿ ਕਤੇਬਾਂ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ।
ਜਾਤਿ ਸਨਾਤੀ ਹੋਰਿ ਹਿਦਵਾਣੀਆਂ ਏਹਿ ਭੀ ਲੇਖੈ ਲਾਇ ਵੇ ਲਾਲੋ।
ਖੂਨ ਕੇ ਸੋਹਿਲੇ ਗਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲਾੋ”।
(ਆਦਿ ਗ੍ਰੰਥ ਪੰਨਾ ੭੨੨)
ਜਿਥੋਂ ਦੀ ਮੁਗਲ ਸੈਨਾ ਗੁਜਰੀ, ਸ਼ਮਸਾਨ ਘਾਟ ਹੀ ਬਣ ਗਏ ਜਿਵੇ:
‘ਸਾਬਿ ਕੇ ਗੁਣ ਨਾਨਕੁ ਗਾਵੈ ਮਾਸਪੁਰੀ ਵਿਚਿ ਆਖੁ ਮਸੋਲਾ॥
ਗਰੀਬਾਂ ਨਿਤਾਣਿਆਂ ਤੇ ਨਿਮਾਣਿਆਂ ਦਾ ਬੜੀ ਬੇਦਰਦੀ ਨਾਲ ਨਾਸ ਕੀਤਾ ਜਾ
ਰਿਹਾ ਸੀ:
“ਸਕਤਾ ਸੀਹੁ ਮਾਰੇ ਪੈ ਵਗੈ, ਖਸਮੈ ਸਾ ਪੁਰਸਾਈ॥
ਰਤਨ ਵਿਗਾੜਿ ਵਿਗੋਇ ਕੁਤੀ, ਮੁਇਆ ਸਾਰ ਨਾ ਕਾਈ॥” (ਪੰ: ੩੬੦)
ਹਮਲੇ ਪਿੱਛੋਂ ਦਾ ਮਾਰਮਿਕ ਚਿਤਰ ਗੁਰੂ ਜੀ ਨੇ ਇਉਂ ਪੇਸ਼ ਕੀਤਾ ਹੈ:
“ਜਿਨ ਸਿਰਿ ਸੋਹਨਿ ਪਟਅਿਾ, ਮਾਗੀ ਪਾਇ ਸੰਧਰੂ॥
ਸੇ ਸਿਰ ਕਾਤੀ ਮੁਨੀਅਨਿ, ਗਲ ਵਿਚਿ ਆਵੈ ਧੂੜਿ॥
ਮਹਲਾ ਅੰਦਰਿ ਹੋਈਆ, ਹੁਣਿ ਬਹਣਿ ਨ ਮਿਲਨਿ ਹਦੂਰਿ॥ … ….
ਧਨੁ ਜੋਬਨੁ, ਦੁਇ ਵੈਰੀ ਹੋਏ, ਜਿਨੀ ਰਖੇ ਰੋਗੁ ਲਾਇ, ॥
ਦੂਤਾ ਨੇ ਫੁਰਮਾਇਆ ਲੈ ਚਲੇ ਪਤਿ ਗਵਾਇ॥” (ਪੰਨਾ ੪੧੭)
ਗੁਰੂ ਕਾਲ ਵਿੱਚ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸ੍ਰੀ ਗੁਰੂ ਤੇਗ
ਬਹਾਦੁਰ ਜੀ ਦੀ ਸ਼ਹੀਦੀ ਵੀ ਇਸੇ ਸਮੇਂ ਦੇ ਜ਼ਾਲਮਾਂ ਦੀ ਗਾਥਾ ਹੈ।
ਧਾਰਮਿਕ ਸਥਿਤੀ:
ਇਸਲਾਮੀ ਰਾਜ ਹੋਣ ਕਰਕੇ ਕਾਜੀ ਧਾਰਮਿਕ ਨੇਤਾ ਸਨ। ਉਨ੍ਹਾਂ ਦੀ ਰਾਜਨੀਤੀ
ਵਿੱਚ ਵੀ ਪੁੱਛ-ਗਿੱਛ ਸੀ ਤੇ ਨਿਥਾਇ ਵੀ ਉਹੀ ਕਰਦੇ ਸਨ। ਮੂਰਤੀ ਪੁਜਕਾਂ ਨੂੰ ਕਾਫਿਰ ਆਖਦੇ ਤੇ
ਇਸਲਾਮ ਮੰਨਾਉਣ ਲਈ ਜ਼ੋਰ-ਜਬਰਦਸਤੀ ਕਰਵਾਉਂਦੇ। ਮੰਦਰ ਤੇ ਮੂਰਤੀਆਂ ਆਪ ਤੁੜਵਾਈਆਂ ਜਾਣ ਲੱਗੀਆਂ ਤੇ
ਜੰਞੂ ਉਤਾਰਕੇ ਸਾੜਨਾ ਜਿਵੇਂ ਸਮੇਂ ਦਾ ਰਿਵਾਜ ਹੋ ਗਿਆ। ਹਿਮਦੂਆਂ ਨੂੰ ਇਸ ਤਰ੍ਹਾਂ ਨਾਲ ਗੁਲਾਮਾਂ
ਦਾ ਰੂਪ ਹੀ ਦੇ ਦਿੱਤਾ ਗਿਆ। ਤੇ ਉਨ੍ਹਾਂ ਤੇ ਜਜੀਆਂ ਆਦਿ ਟੈਕਸ ਇਹ ਦਰਸਾਉਣ ਲਈ ਸਨ ਕਿ ਉਹ
ਮੁਸਲਮਾਨਾਂ ਤੋਂ ਥੱਲੇ ਹਨ। ਇਹ ਗੁਲਾਮੀ ਏਥੋਂ ਤੱਕ ਥੋਪੀ ਜਾਣ ਲੱਗੀ ਕਿ ਹਿੰਦੂਆਂ ਦੇ ਘਰ ਬਾਰ ਕੀ
ਪਰਿਵਾਰ ਤੱਕ ਉਤੇ ਵੀ ਮੁਸਲਮਾਨ ਆਪਣਾ ਸਿੱਧਾ ਹੱਕ ਜਤਾਉਣ ਲੱਗੇ। ਗੁਰਬਾਣੀ ਵਿੱਚ ਇਸ ਹਾਲਾਤ ਦਾ
ਥਾਓਂ ਥਾਈਂ ਵਰਨਣ ਮਿਲਦਾ ਹੈ।
“ਰਾਜੇ ਸੀਹ ਮ੍ਰਕਦਮ ਕੁਤ॥ ਜਾਇ ਜਗਾਇਨਿ ਬੈਠੇ ਸੁਤੇ॥
ਚਾਕਰ ਨਹ ਦਾ ਪਾਇਨਿ ਘਾਓ॥ ਰਤੁ ਪਿਤੁ ਕੁਤਿਹੋ ਚਟਿ ਜਾਹੁ॥”
(ਪੰਨਾ ੧੨੮੮)
ਕਾਜੀਆਂ ਨੇ ਧੋਖੇ ਨਾਲ ਹਿੰਦੂਆਂ ਨੂੰ ਝੁਕਾਉਣਾ ਸ਼ੁਰੂ ਕਰ ਦਿੱਤਾ ਸੀ
“ਸ਼ਾਸਤ੍ਰ ਬੇਦੂ ਨ ਮਾਨੈ ਕੋਇ॥ ਆਪੋ ਆਪੈ ਪੂਜਾ ਹੋਇ॥
ਕਾਜੀ ਹੋਇ ਕੈ ਬਹੈ ਨਿਆਇ॥ ਫੇਰੇ ਤਸਬੀ ਕਰੇ ਖੁਦਾਇ॥
ਵਢੀ ਲੈਕੇ ਹਕੁ ਗਵਾਏ॥ ਜੋ ਕੇ ਪੁਛੈ ਤਾ ਪੜਿ ਸੁਣਾਏ॥
ਤੁਰਕ ਮੰਤ੍ਰ ਕਨਿ ਰਿਦੈ ਸਮਾਹਿ॥ ਲੋਕ ਮੁਹਾਵਹਿ ਚਾੜੀ ਖਾਹਿ॥”
(ਪੰਨਾ ੯੫੧)
ਪੰਡਿਤ ਇਨ੍ਹਾਂ ਹਾਲਾਤਾਂ ਵਿੱਚ ਵੀ ਘੱਟ ਨਹੀਂ ਸਨ ਉਹ ਆਪਣਾ ਜਾਤੀ ਅਭਿਮਾਨ
ਹੋਰ ਨਿਕੀਆਂ ਜਾਤਾਂ ਤੇ ਪਾਉਣਾ ਲੋਚਦੇ। ਉਨ੍ਹਾਂ ਦੀ ਆਪਣੀ ਗਿਰਾਵਟ ਦੀ ਹਦ ਵੀ ਸਿਖਰ ਤੇ ਸੀ।
“ਪੜਿ ਪੁਸਤਕ ਸੰਧਿਆਂ ਬਾਦੰ॥ ਸਿਲ ਪੂਜਸਿ ਬਗੁਲ ਸਮਾਧੇ॥
ਮੁਖਿ ਝੂਠਿ ਬਿਭੂਖਣ ਸਾਰੇ॥ ਤ੍ਰੈਪਾਲ ਤਿਹਾਲ ਬਿਚਾਰੈ॥
ਗਲਿ ਮਾਲਾ ਤਿਲਕੁ ਲਿਲਾਟੰ॥ ਦੁਇ ਧੋਤੀ ਬਸਤ੍ਰ ਕਪਾਟੰ॥
ਜੇ ਜਾਣਾਸ ਬ੍ਰਹਮੰ ਕਰਮੰ॥ ਸਭ ਫੋਕਟ ਨਿਸਚਉ ਕਰਮੰ॥”
(ਪੰਨਾ ੪੭੦)
ਪੰਡਤ ਮੁਸਲਮਾਨੀ ਕਠਪੁਤਲੀਆ ਬਣਕੇ ਖੁਦ ਵੀ ਮਲੇਛਾਂ ਵਰਗਾ ਵਰਤਾਉ ਕਰਨ ਲਗ
ਪਏ ਸਨ।
“ਗਉ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਨ ਜਾਈ॥
ਧੋਤੀ ਟਿਕਾ ਤੈ ਜਪਮਾਲੀ ਧਾਨੁ ਮਲੇਛਾਂ ਖਾਈ॥
ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾ ਭਾਈ॥ … ….
ਮਥੈ ਟਿਕਾ ਤੇੜਿ ਧੋਤੀ ਕਖਾਈ॥ ਹਥਿ ਛੁਰੀ ਜਗਤ ਕਾਸਾਈ॥
ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ॥ ਮਲੇਛ ਧਾਨੁ ਲੈ ਪੂਜਹਿ ਪੁਰਾਣੁ॥
ਅਭਾਖਿਆ ਕਾ ਕੁਠਾ ਬਕਰਾ ਖਾਣਾ॥ ਚਉਕੇ ਉਪਰਿ ਕਿਸੈ ਨ ਜਾਣਾ॥
ਦੇ ਕੈ ਚਉਕਾ ਕਢੀ ਕਾਰ॥ ਉਪਰਿ ਆਇ ਬੈਠੇ ਕੁੜਿਆਰ॥
ਮਤੁ ਭਿਟੈ ਵੇ ਮਤੁ ਭਿਟੈ॥ ਇਹੁ ਅੰਨੁ ਆਸਾਡਾ ਡਿਟੈ॥
ਤਨਿ ਫਿਟੈ ਫੇੜ ਕਰੇਨਿ॥ ਮਨਿ ਜੂਠੈ ਚੁਲੀ ਭਰੋਨਿ॥”
(ਪੰਨਾ ੪੭੧-੭੨)
ਇਹ ਧਾਰਮਿਕ ਗਿਰਾਵਟ ਨੇ ਦੇਸੁ ਨੂੰ ਭੁੰਜੇ ਲਾਹ ਦਿਤਾ ਸੀ ਤੇ ਦਮ-ਖਮ ਦਾ
ਕਾਲਹੀ ਹੋ ਗਿਆ ਸੀ।