. |
|
ਨਾਮ ਜੱਪਣਾ, ਸਿਮਰਨ ਕਰਨਾ ਜਾਂ ਪਰਮਾਤਮਾ ਨੂੰ ਧਿਆਉਣ ਬਾਰੇ ਵਿਚਾਰ:
ਡਾ. ਗੁਰਦੇਵ ਸਿੰਘ ਸੰਘਾ
ਕਿਚਨਰ, ਕੈਨੇਡਾ।
ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਪਰਮਾਤਮਾ ਨੂੰ ਧਿਆਉਣਾ, ਨਾਮ ਜੱਪਣਾ ਅਤੇ ਸਿਮਰਨ
ਕਰਨ ਦੀ ਬਹੁਤ ਮਹਾਨਤਾ, ਬਹੁਤ
importance ਦੱਸੀ ਗਈ ਹੈ। ਏਥੋਂ ਤੱਕ ਸਮਝਾਇਆ
ਗਿਆ ਹੈ ਕਿ ਸਾਨੂੰ ਮਨੁੱਖਾ-ਜੀਵਨ ਮਿਲਿਆ ਹੀ ਨਾਮ ਦਾ ਸਿਮਰਨ ਕਰਨ ਲਈ ਹੈ, ਤਾਕਿ ਨਾਮ ਸਿਮਰਨ
ਰਾਹੀਂ ਅਸੀਂ ਆਪਣੇ ਮੂਲ ਦੀ ਪਛਾਣ ਕਰਕੇ, ਸੱਚ ਦੀ ਪਛਾਣ ਕਰਕੇ ਰਬੱ ਦਾ ਦੀਦਾਰ ਕਰ ਸਕੀਏ। ਸਿਮਰਨ
ਕਰਦੇ ਕਰਦੇ ਰੱਬ ਦਾ ‘ਰੂਪ` ਹੀ ਬਣ ਜਾਈਏ। ਆਓ, ਸੁਣੀਏਂ ਗੁਰੂ ਸਾਹਿਬ ਜੀ ਨੂੰ, ਕੀ ਫੁਰਮਾਨ ਕਰਦੇ
ਹਨ:
ਭਈ ਪਰਾਪਤਿ ਮਾਨੁਖ ਦੇਹੁਰੀਆ।। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ।।
ਅਵਰਿ ਕਾਜ ਤੇਰੈ ਕਿਤੈ ਨ ਕਾਮ।। ਮਿਲ ਸਾਧ ਸੰਗਤਿ ਭਜੁ ਕੇਵਲ ਨਾਮ।। ੧
‘ਅਵਰਿ ਕਾਜ ਤੇਰੈ ਕਿਤੈ ਨ ਕਾਮ, ਮਿਲ ਸਾਧ ਸੰਗਤਿ ਭਜੁ ਕੇਵਲ ਨਾਮ`।।
ਇਨ੍ਹਾਂ ਤੁਕਾਂ ਦਾ ਇਹ ਭਾਵ ਨਹੀਂ ਕਿ ਸਾਰੇ ਕੰਮ-ਕਾਰ ਛੱਡ ਕੇ ‘ਸਮਾਧੀ` ਲਾ ਲੈਣੀ ਹੈ।
ਗੁਰਬਾਣੀ ਵਿੱਚ ਇਹ ਵਿਚਾਰ ਬਹੁਤ ਸਪਸ਼ੱਟ ਕੀਤਾ ਗਿਆ ਹੈ ਕਿ ਜੇ ਰੱਬ ਨੂੰ ਮਿਲਣਾ ਹੈ ਤਾਂ
ਕਿਰਤ-ਕਮਾਈ ਕਰ, ‘ਦੱਬ ਕੇ ਵਾਹ ਤੇ ਰੱਜ ਕੇ ਖਾਹ` ਇਸ ਦੇ ਨਾੱਲ਼ ਨਾਲ਼ ਸਾਰੀਆਂ ਦਾਤਾਂ ਦੇਣ ਵਾਲ਼ੇ
ਦਾਤੇ ਦੇ ਗੁਣ ਵੀ ਗਾਇਆ ਕਰ। ਉਸ ਦੇ ਭਾਣੇ ਵਿੱਚ ਰਹਿੰਦਾ ਹੋਇਆ, ਦਾਤਾਂ ਦੇਣ ਵਾਲ਼ੇ ਦਾ ਸ਼ੁਕਰਾਨਾ
ਵੀ ਕਰਿਆ ਕਰ। ਇਸ ਤ੍ਹਰਾਂ ਕਰਨ ਨਾਲ ਤੇਰੀ ਸਾਰੀ ਭੁੱਖ ਦੂਰ ਹੋ ਜਾਏਗੀ ਅਤੇ ਤੈਨੂੰ ਕੋਈ ਚਿੰਤਾ
ਨਹੀਂ ਰਹੇਗੀ।
ਉਦਮ ਕਰੇਂਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚ।।
ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ।। ੨
ਗੁਰਬਾਣੀ ਵਿੱਚ ਜਿਸ ਨਾਮ ਜੱਪਣ ਅਤੇ ਨਾਮ ਸਿਮਰਨ ਦੀ ਏਡੀ ਵਡਿਆਈ ਦੱਸੀ ਗਈ ਹੈ, ਏਨੀ
ਸਿਫ਼ਤ-ਸਲਾਹ ਕੀਤੀ ਗਈ ਹੈ। ਉਹ ‘ਨਾਮ` ਕੀ ਹੈ?
ਕੀ ਜੱਪਣਾ ਹੈ, ਕਿਸ ਦਾ ਸਿਮਰਨ ਕਰਨਾ ਹੈ, ਪਰਮਾਤਮਾ ਨੂੰ ਮਿਲਣ ਦਾ ਕੀ ਭਾਵ ਹੈ ਅਤੇ ਇਹ ਸਭ
ਕੁੱਝ ਕਰਨ ਦਾ ਸਾਨੂੰ ਕੀ ਲਾਭ ਹੈ?
ਆਓ ਗੁਰਬਾਣੀ ਵਿਚਾਰ ਨੂੰ, ਸ਼ਬਦ-ਗੁਰੂ ਦੇ ਗਿਆਨ ਨੂੰ ਮੁੱਖ ਰੱਖਦੇ ਹੋਏ, ਉਪ੍ਰੋਕਤ ਸੁਆਲਾਂ ਨੂੰ
ਵਿਚਾਰਨ ਦਾ ਯਤਨ ਕਰੀਏ:
ਗੁਰਬਾਣੀ ਵਿੱਚ, ਨਾਮ ਦਾ ਭਾਵ ਅਰਥ ਕੀ ਹੈ?
ਆਮ ਬੋਲ-ਚਾਲ ਵਿੱਚ ਨਾਮ ਕਿਸੇ ਵਿਅਕਤੀ ਜਾਂ ਚੀਜ ਦੀ ਪਛਾਣ ਹੈ। ਪਰ ਗੁਰਮਤਿ ਵਿੱਚ ਏਸ ਨਾਮ ਦੀ
ਗਲ ਨਹੀਂ ਹੋ ਰਹੀ। ਗੁਰਬਾਣੀ ਵਿੱਚ ‘ਨਾਮ` ਅਕਾਲ ਪੁਰਖ ਦੇ ਗੁਣਾ ਨੂੰ ਅਖਿਆ ਗਿਆ ਹੈ।
ਪਰਮਾਤਮਾ ਦੀ ਸਿਰਜੀ ਹੋਈ ਸਾਰੀ ਸ੍ਰਿਸ਼ਟੀ, ਸਾਰੀ ਕਾਇਨਾਤ, ਆਪਣੇ ‘ਨਿਰਗੁਣ ਅਤੇ ਸਰਗੁਣ` ਸਰੂਪ
ਵਿੱਚ, ਭਾਵ: ਆਪਣੇ ਗੁਪਤ ਅਤੇ ਪ੍ਰਗਟ ਸਰੂਪ ਵਿੱਚ, ਕੁਦਰਤ ਦਾ ਸਾਰਾ ਪਸਾਰਾ, ਦਿਸਦਾ ਅਤੇ
ਅਣ-ਦਿਸਦਾ ਸੰਸਾਰ, ਸਭ ਕੁੱਝ ਪਰਮਾਤਮਾ ਦਾ ਹੀ ਗੁਣ ਹੈ।
ਸਭਿ ਗੁਣ ਤੇਰੇ ਮੈਂ ਨਾਹੀ ਕੋਇ।। ੩
ਇਨ੍ਹਾਂ ਗੁਣਾ ਰਾਹੀਂ ਪਰਮਾਤਮਾਂ ਘੱਟ-ਘੱਟ ਅੰਦਰ ਵਿਆਪਕ ਹੋਕੇ, ਸੱਚ ਬਣ ਕੇ ‘ਪਰਤੱਖ` ਹੋ ਰਿਹਾ
ਹੈ, ਪਰਗਟ ਹੋ ਰਿਹਾ ਹੈ, ਆਪਣੇ ਗੁਣਾ ਰਾਹੀਂ
manifest
ਹੋ ਰਿਹਾ ਹੈ, ਇਸ ਤਰ੍ਹਾਂ ਆਪਣੇ ਗੁਣਾਂ ਰਾਹੀਂ ਹਾਜਰ-ਨਾਜਰ ਹੋ ਕੇ, ਸਾਰੀ ਰਚਨਾ ਦਾ ਖ਼੍ਹੇਲ ਆਪਣੀ
ਮੌਜ਼ ਵਿੱਚ, ਆਪਣੇ ਭਾਣੇ ਵਿੱਚ, ਇੱਕ ਰਸ ਲਗਾਤਾਰ ਚਲਾ ਰਿਹਾ ਹੈ।
ਆਪੀਨੈ ਆਪੁ ਸਾਜਿਓ ਆਪੀਨੈ ਰਚਿਓ ਨਾਉ।।
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ।। ੪
ਪਰਮਾਤਮਾ ਦੇ ਗੁਣ ਬੇਸ਼ੁਮਾਰ ਹਨ। ਜਿਨ੍ਹਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਪਰ ਮਨੁੱਖਤਾ ਦੇ
ਭਲੇ ਲਈ, ਲੋਕਾਈ ਨੂੰ ਭਟਕਣਾ ਤੋਂ ਬਚਾਉਣ ਲਈ ਗੁਰੂ ਪਾਤਸ਼ਾਹਾਂ ਅਤੇ ਭਗਤਾਂ ਮਹਾਂਪੁਰਸ਼ਾਂ ਨੇ ਕੁੱਝ
ਰੱਬੀ ਗੁਣਾਂ ਦਾ ਜਿਕਰ ਕੀਤਾ ਹੈ। ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸ਼ਬਦ-ਗੁਰੂ ਦੇ
ਰੂਪ ਵਿੱਚ ਦਰਜ ਹਨ।
ਜਿਵੇਂ: -- ਪਰਮਾਤਮਾ ਇੱਕ ਹੈ, ਸਰਬ-ਸ਼ਕਤੀਮਾਨ ਹੈ, ਨਿਰਭਓ ਅਤੇ ਨਿਰਵੈਰ ਹੈ, ਸਾਰੀਆਂ ਦਾਤਾਂ
ਦੇਣ ਵਾਲਾ ਦਾਤਾ ਹੈ, ਸ਼ਰਨ ਆਏ ਦੀ ਰੱਖਿਆ ਕਰਦਾ ਹੈ ਸਾਰਿਆਂ ਦਾ ਸਾਂਝਾ ਹੈ। ਇਸ ਤਰ੍ਹਾਂ ਦੇ ਹੋਰ
ਬੇਅੰਤ ਰੱਬੀ ਗੁਣ ਹਨ। ਗੁਰ-ਬਾਣੀ ਰੱਬੀ ਗੁਣਾ ਦਾ ਖਜਾਨਾ ਹੈ।
ਗੁਰਸਿੱਖੀ ਜੀਵਨ ਦਾ ਅਮਲੀ ਰੂਪ-ਨਾਮੀਂ ਪੁਸਤਕ ਵਿੱਚ, ਭਗਤ ਪੂਰਨ ਸਿੰਘ ਜੀ ਨੇ ਨਾਮ ਦੀ
ਵਿਆਖਿਆ, ਨਾਮ ਦੇ ਭਾਵ-ਅਰਥ ਬੜੇ ਹੀ ਕਮਾਲ ਦੇ ਕੀਤੇ ਹਨ। ਆਓ ਸੁਣੀਏਂ ਭਗਤ ਜੀ ਨੂੰ: ‘ਨਾਮ ਦਾ
ਅਸਲੀ translation
ਗੁਰਸਿੱਖ ਦੀ ਜਿੰਦਗੀ ਵਿੱਚੋਂ ਅੱਪਣੇ ਆਪ ਚਮਕੇ-ਮਤਲਬ ਇਹ, ਕਿ ਉਸ ਦਾ ਹਰ ਕੰਮ, ਹਰ ਗੱਲ, ਹਰ ਚਾਲ,
ਗੁਰੁ ਦੀ ਦੱਸੀ ਹੋਈ ਚਾਲ ਵਾਂਗ ਹੋਵੇ। ਨਾਮ ਨਾਲ ਪੈਦਾ ਹੋਈ ਅੰਦਰ ਦੀ ਸਹਿਜ-ਅਵਸਥਾ ਹਰ ਵੇਲੇ
ਨਿਖ਼ੱਰੇ, ਕਿਉਂਕਿ ਨਾਮ ਲੈਣ ਵਾਲ਼ੇ ਵਿੱਚ ਚਿੰਤਾ, ਲੋਕ ਲਾਜ, ਦੁਨਿਆਵੀ ਆਡੰਬਰ, ਫੋਕੀ ਵਡਿਆਈ ਤੇ
ਝੂਠੇ ਰਿਵਾਜਾਂ ਦਾ ਪਿਆਰ
automatically ਉਡੱ ਜਾਣੇ ਚਾਹੀਏ ਹਨ, ਨਹੀਂ
ਤਾਂ ਉਹ ਨਾਮ ਨਹੀਂ ਜੱਪਦਾ ਸਗੋਂ ਨਾਮ ਦੀ ਆੜ ਵਿੱਚ ਵਾਕਾਰ ਨੂੰ (ਹੰਕਾਰ ਨੂੰ) ਵਧਾਂਦਾ ਹੈ। --
ਨਾਮ-ਜਪੱਣਾ, ‘ਵਾਹਿਗੁਰੂ, ਵਾਹਿਗੁਰੂ` ਕਰਨਾ ਤਾਂ ਹੀ ਪ੍ਰਵਾਨ ਹੈ ਜੇ ਇਸ ਪਿੱਛੇ ਮਨ ਗੁਰੂ ਨੂੰ
ਵੇਚ ਦਿੱਤਾ ਜਾਵੇ। ਜੇ ਨਹੀਂ ਤਾਂ ਨਾਮ ਨਾਲ ਦੁਨਿਆਵੀ ਖਿਚੜੀ ਇਕੱਠੀ ਕਰਕੇ ਅਸੀਂ ਆਪਣਾ ਆਪ ‘ਸੱਚ
ਝੂਠ` ਦੀ ਸਾਂਝੀ ਕਿਰਿਆ ਵਿੱਚ ਗੁਵਾ ਰਹੇ ਹਾਂ`। ੫
ਨਾਮ ਜੱਪਣਾ ਜਾਂ ਸਿਮਰਨ ਕਰਨਾ ਸਾਡੇ ਲਈ ਕਿਉਂ ਜਰੂਰੀ ਹੈ?
ਮਨੁੱਖੀ ਮਨ ਦੀ ਇਹ ਫਿਤਰਤ ਹੈ
nature ਹੈ, ਮਨ ਦਾ ਇਹ ਸੁਭਾਉ ਹੈ ਕਿ ਜਿਸ ਖ਼ਿਆਲ
ਨੂੰ, ਜਿਸ ਵਿਚਾਰ ਨੂੰ ਵਾਰ ਵਾਰ ਤੇ ਦਿਲੋਂ ਯਾਦ ਕਰੀਏ, ਉਹ ਖਿਆਲ ਉਹ ਵਿਚਾਰ ਸਾਡੀ ਸੋਚ ਦਾ ਹਿਸਾ
ਬਣ ਜਾਂਦਾ ਹੈ। ਵਾਰ ਵਾਰ ਯਾਦ ਕਰਦਿਆਂ, ਹੌਲ਼ੀ ਹੌਲ਼ੀ ਉਹ ਵਿੱਚਾਰ ਸਾਡੀ ਸੋਚ ਵਿੱਚ ਟਿਕ ਕੇ, ਸਾਡਾ
ਸੁਭਾਉ ਬਣ ਜਾਂਦਾ ਹੈ ਅਤੇ ਸਾਡੀ ਸ਼ਖ਼ਸੀਅਤ ਬਣ ਕੇ, ਸਾਡੀ
personality
ਬਣ ਕੇ ਸਾਡੇ ਅਮਲ ਰਾਹੀਂ, ਸਾਡੇ action
ਰਾਹੀਂ ਉਭੱਰਨਾ ਸ਼ੁਰੂ ਕਰ ਦਿੰਦਾ ਹੈ। ਗੁਰਬਾਣੀ ਦਾ ਫੁਰਮਾਨ ਹੈ:
ਕਰਮ ਧਰਤੀ ਸਰੀਰੁ ਜੁਗ ਅੰਤਰਿ ਜੋ ਬੋਵੈ ਸੋ ਖਾਤਿ।। ੬
ਜਦੋਂ ਅਸੀਂ ਗੁਰਬਾਣੀ ਵਿੱਚ ਦੱਸੀ ਵਿਚਾਰ ਨੂੰ ਸਮਝਦੇ ਹੋਏ, ਗੁਰਬਾਣੀ ਦਾ ਜਾਪ ਕਰਾਂਗੇ,
ਗੁਰਬਾਣੀ ਦਾ ਸਿਮਰਨ ਕਰਾਂਗੇ ਅਤੇ ਪੂਰੀ ਈਮਾਨਦਾਰੀ ਨਾਲ ਕਰਾਂਗੇ, ਤਾਂ ਹੌਲ਼ੀ ਹੌਲ਼ੀ ਗੁਰਬਾਣੀ ਵਿੱਚ
ਦੱਸੇ ਰੱਬੀ ਗੁਣਾਂ ਨੂੰ ਧਾਰਨ ਕਰਦੇ ਜਾਵਾਂਗੇ,
Divine attributes
ਨਾਲ
attune
ਹੁੰਦੇ ਜਾਵਾਂਗੇ, ਰੱਬ ਨਾਲ ਇੱਕ ਸੁਰ ਹੁੰਦੇ ਜਾਵਾਂਗੇ। ਅਸੀਂ ਮੈਂ ਮੇਰੀ ਤੇ ਆਕੜ ਨੂੰ ਛਡ ਕੇ
ਰੱਬੀ ਰਜ਼ਾ ਵਿੱਚ ਰਹਿਣਾ ਸਿੱਖਦੇ ਜਾਵਾਂਗੇ।
ਦਰਅਸਲ ਗੁਰੁ ਸਾਹਿਬ ਮਨੁੱਖ ਨੂੰ ਰੱਬ ਦਾ ਰੂਪ ਹੀ ਬਣਾਇਆ ਚਾਹੁੰਦੇ ਹਨ। ‘ਹਰਿ ਜਨ` ਬਣਾਇਆ
ਚਾਹੁੰਦੇ
ਹਨ। ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੇਨਤੀ ਕਰੀਏ ਕਿ ਸਾਨੂੰ ਦੱਸੋ ਇੱਕ ਆਦਰਸ਼ਕ ਮਨੁੱਖ, ਇੱਕ
ideal person
ਜਾਂ ਸਿੱਖ, ਕਿਹੋ ਜਿਹਾ ਹੋਣਾ ਚਾਹੀਦਾ ਹੈ ਤਾਂ ਉਤੱਰ ਮਿਲਦਾ ਹੈ:
ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ ਹੋਇ।। ੭
ਜਦੋਂ ਗੁਰਬਾਣੀ ਦੇ ਸਿਮਰਨ ਰਾਹੀਂ, ਗੁਰਬਾਣੀ ਵਿੱਚ ਦੱਸੇ ਗੁਣ, ਸਾਡੇ ਜੀਵਨ ਵਿੱਚ, ਸਾਡੀ
ਵਿਚਾਰ ਵਿੱਚ, ਸੱਡੀ ਸੋੱਚ ਵਿੱਚ ‘ਗੜੂੰਦ` ਜਾਣਗੇ, ਸਾਡੀ
thought
ਵਿੱਚ engrossed
ਹੋ ਜਾਣਗੇ, ਫਿਰ ਅਸੀਂ ਆਪਣੇ ਆਪ ਲਈ, ਆਪਣੇ ਭਾਈ-ਚਾਰੇ ਲਈ, ਆਪਣੇ ਸਮਾਜ ਅਤੇ ਦੇਸ਼-ਕੌਂਮ ਲਈ
ਗੁਣਕਾਰੀ ਅਤੇ ਸਹਾਇਕ ਬਣਕੇ ਜੀਣਾ ਆਰੰਭ ਦਿਆਂਗੇ। ਸਾਨੂੰ ਸਿੱਖ ਬਣ ਕੇ ਜੀਣ ਦੀ ਜਾਚ ਆ ਜਾਏਗੀ ਅਤੇ
ਸੰਤ-ਸਿਪਾਹੀ ਬਣਕੇ, ਸਰਬੱਤ ਦੇ ਭਲੇ ਲਈ ਜੀਣ ਜੋਗੇ ਹੋ ਜਾਵਾਂਗੇ। ਇਹੋ ਨਾਮ ਜੱਪਣ, ਸਿਮਰਨ ਕਰਨ,
ਕਥਾ-ਕੀਰਤਨ ਅਤੇ ਪਾਠ ਕਰਨ-ਕਰਾਉਣ ਦਾ ਵੱਡਾ ਲਾਭ ਹੈ।
ਕੋਈ ਖਿਆਲ, ਕੋਈ ਵਿਚਾਰ ਉਨਾ ਚਿਰ ਗੁਣਕਾਰੀ ਸਿੱਧ ਨਹੀਂ ਹੋ ਸਕਦਾ ਜਿੱਨੀ ਦੇਰ ਉਸ ਨੂੰ ਅਮਲੀ
ਤੌਰ ਤੇ, ਜੀਵਨ ਵਿੱਚ ਲਾਗੂ ਨਾ ਕੀਤਾ ਜਾਏ, ਜਿੰਨੀ ਦੇਰ ਕਿਸੇ
action
ਰਾਹੀਂ practice
ਵਿੱਚ ਲਿਆਕੇ ਵਰਤਿਆ ਨਾ ਜਾਏ। ਜੇ ਕੋਈ ਵਿਚਾਰ ਜੀਵਨ ਦੇ ਅਮਲ ਤੋਂ ਸੱਖਣਾ ਹੈ ਤਾਂ ਸਿਰਫ
ਬੁੱਧੀਜੀਵੀਆਂ ਦੀਆਂ ਕਲਾ ਬਾਜੀਆਂ ਤੋਂ ਅਗੇ ਕੁੱਝ ਨਹੀਂ, ਸਿਰਫ ਮਨ ਪਰਚਾਵਾ ਰਹਿ ਜਾਂਦਾ ਹੈ।
ਇਸ ਕਰਕੇ, ਸੱਚ ਜੀਣਾ ਸਿੱਖਣ ਲਈ ਰੱਬ ਦੇ ਗੁਣ ਗਾਉਣੇ ਹਨ, ਪਾਠ ਕਰਨਾ ਹੈ, ਗੁਰਬਾਣੀ ਦਾ ਜਾਪ
ਕਰਨਾ ਹੈ, ਬਾਣੀ ਦਾ ਸਿਮਰਨ ਕਰਨਾ ਹੈ। ਗੁਰਬਾਣੀ ਦੇ ਗਿਆਨ ਦੀ ‘ਲੋ` ਵਿੱਚ ਚਲਦਿਆਂ ਸੱਚ ਜੀਣਾ
ਸਿੱਖਣਾ ਹੈ। ਕਿਉਂਕਿ ਗੁਰਬਾਣੀ ਨੇ ‘ਸੱਚ-ਜੀਣਾ` ਹੀ ਸਭ ਤੋਂ ਉੱਤਮ ਜੀਣਾ ਦੱਸਿਆ ਹੈ। ਗੁਰ ਫੁਰਮਾਨ
ਹੈ:
ਸਚਹੁ ਓਰੈ ਸਭ ਕੋ ਉਪਰਿ ਸਚੁ ਆਚਾਰ।। ੮
ਅੱਜ ਸਿੱਖ ਕੌਂਮ ਦੇ ਕਿਰਦਾਰ ਦੀ ਕੌਮੀਂ ਤੌਰ ਤੇ ਜੇ ਛਾਣ-ਬੀਨ ਕਰੀਏ ਤਾਂ ਨਤੀਜਾ ਬਹੁਤਾ ਚੰਗਾ
ਨਹੀਂ ਨਿਕਲਦਾ। ਏਸੇ ਸਾਲ ੬ ਜੂੰਨ (੨੦੧੪) ਨੂੰ ਅਕਾਲ ਤਖ਼ਤ ਸਾਹਿਬ ਜੋ ਕੁੱਝ ਵਾਪਰਿਆ, ਉਸ ਵਿੱਚੋਂ
ਅਜੋਕੇ ਸਿੱਖ ਦਾ, ਖ਼ਾਸ ਕਰਕੇ ਸਿੱਖ
Leadership ਦਾ
character
ਆਪ ਮੁਹਾਰੇ, spontaneously,
automatically ਨਜ਼ਰ ਆ ਰਿਹਾ ਹੈ।
ਅੱਜ ਦੇ ਸਮੇਂ ਵਿੱਚ ਜਿੰਨੇ ਧਾਰਮਿੱਕ ਸਮਾਗਮ, ਪਾਠ-ਪੂਜਾ, ਨਿੱਤ-ਨੇਮ, ਸੁੱਖਮਨੀ ਸਾਹਿਬ ਦੇ
ਪਾਠਾਂ ਦੀਆਂ ਲੜੀਆਂ, ਨਾਮ-ਜੱਪਣ ਅਤੇ ਸਿਮਰਨ ਆਦਿ ਦੇ `ਚੱਲੀਸੇ` ਚਲ ਰਹੇ ਹਨ। ਪੁਰਾਣੇ ਸਮਿਆਂ
ਵਿੱਚ ਕਦੇ ਇਸ ਤਰ੍ਹਾਂ ਨਹੀਂ ਸੀ ਹੁੰਦਾ। ਪਰ ਕਿਰਦਾਰ ਪੱਖੋਂ ਸਿੱਖ, ਕਹਿਣੀ ਅਤੇ ਕਰਨੀ ਦੇ ਸੂਰਮੇਂ
ਹੁੰਦੇ ਸਨ।
ਸਾਡੀ ਸੋਚ ਵਿੱਚ, ਵਿਚਾਰ ਪੱਖੋਂ ‘ਖੜੌਤ` ਆ ਚੁਕੀ ਹੈ,
stagnation
ਆ ਚੁਕੀ ਹੈ। ਸਾਡੇ ਵਿੱਚ ਕਿਤੇ ਨਾ ਕਿਤੇ ਕਮੀਆਂ ਆ ਗਈਆਂ ਹਨ। ਸਾਡੇ ਬਹੁਤੇ ਪਾਠ-ਧਰਮ-ਕਰਮ ਆਦਿ,
ਜੀਵਨ ਵਿੱਚ ਅਮਲ ਤੋਂ ਸੱਖ਼ਣੇ ਹੋਣ ਕਾਰਨ ਇੱਕ ‘ਭੇਖ` ਜਿਹਾ ਬਣਦੇ ਜਾ ਰਹੇ ਹਨ।
ਮੈਨੂੰ ਇਸ ਤਰਾਂ ਲਗਦਾ ਹੈ ਕਿ ਅਨਜਾਣੇ ਵਿੱਚ ਸਾਡੀ ਬਹੁ-ਗਿਣਤੀ ਨੂੰ ਧਰਮੀ ਹੋਣ ਦਾ ਭਰਮ ਪੈ
ਚੁੱਕਾ ਹੈ। ਇਸ ਭਰਮ-ਜਾਲ ਨੂੰ ਤੋੜਨ ਲਈ, ਆਪਾ-ਚੀਨਣ ਦੀ ਲੋੜ ਹੈ,
self analysis
ਦੀ ਲੋੜ ਹੈ। ਗੁਰਬਾਣੀ ਦਾ ਫੈਸਲਾ ਹੈ:
ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭਰਮ ਕੀ ਕਾਈ।। ੯
ਸਾਡੇ ਮਨਾਂ ਅੰਦਰ ਅਗਿਆਨਤਾ ਕਾਰਨ ਪਏ ਹੋਏ ਵਹਿਮਾਂ, ਭਰਮਾਂ, ਨਿੰਦਾ-ਚੁਗਲੀ, ਗੁੱਸੇ-ਗਿਲੇ,
ਲਾਲਚ ਅਤੇ ਹੰਕਾਰ ਆਦਿ ਕਰਕੇ ਪਏ ਵਖਰੇਵਿਆਂ ਨੂੰ ਦੂਰ ਕਰਕੇ, ਮਿਲ਼ ਬੈਠਣਾਂ ਸਿੱਖਣ ਲਈ ਪਾਠ ਕਰਨਾ
ਹੈ, ਨਾਮ ਜੱਪਣਾ ਅਤੇ ਸ਼ਬਦ ਗਰੂ ਗੁਰਬਾਣੀ ਰਾਹੀਂ ਨਾਮ ਦਾ ਸਿਮਰਨ ਕਰਨਾ ਹੈ।
ਮੇਰੀ ਸਮਝ ਵਿੱਚ ਇਹੋ ਰੱਬ ਨੂੰ ਧਿਆਉਣਾ ਹੈ ਅਤੇ ਇਹੋ ਰੱਬ ਦਾ ਦੀਦਾਰ ਹੈ। ਵਾਰ ਵਾਰ
ਧਿਆਉਂਦਿਆਂ, ਸਹਿਜ ਵਿੱਚ ਆਕੇ ਜੀਣਾ, ਨਿਸ-ਚਿੰਤ ਹੋਕੇ ਜੀਦਿਆਂ, ਜੀਵਨ ਦਾ ਆਨੰਦ ਲੈਣਾ ਹੀ ਰੱਬ
ਨੂੰ ਪਾਉਣਾ ਹੈ। ਇਹ ਵਿਚਾਰ ਗੁਰਬਾਣੀ ਵਿੱਚ ਇਸ ਤਰ੍ਹਾਂ ਸਮਝਾਇਆ ਗਿਆ ਹੈ।
ਕਾਮੁ ਕ੍ਰੋਧ ਪਰਹਰੁ ਪਰਨਿੰਦਾ ਲਬੁ ਲੋਭੁ ਤਜਿ ਹੋਹੁ ਨਚਿੰਦਾ।।
ਭ੍ਰਮ ਦਾ ਸੰਗਲ ਤ+ੜਿ ਨਿਰਾਲਾ` ਹਰਿ ਅੰਤਰਿ ਹਰਿ ਰਸੁ ਪਾਇਆ।।
ਆਨੰਦ ਰੂਪੁ ਅਨੂਪੁ ਸਰੂਪਾ ਗੁਰਿ ਪੂਰੈ ਦੇਖਾਇਆ।। ੧੦
ਹਵਾਲੇ:
੧. ਸ੍ਰੀ ਗੁਰੁ ਗ੍ਰੰਥ ਸਾਹਿਬ ਜੀ, ਪੰਨਾ ੧੨
੨. ਉਹੀ, -----------, ਪੰਨਾ ੫੨੨
੩. ਉਹੀ, ----------, ਪੰਨਾ ੨੧
੪. ਉਹੀ, ----------, ਪੰਨਾ ੪੬੨
੫. ਭਗਤ ਪੂਰਨ ਸਿੰਘ, ਗੁਰਸਿੱਖੀ ਜੀਵਨ ਦਾ ਅਮਲੀ ਰੂਪ, ਲੇਖਕ, ਭਗਵੰਤ ਸਿੰਘ ‘ਦਲਾਵਰੀ`, ਪੰਨੇ
੨੨ ਤੋਂ ੨
੬. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੭੮
੭. ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਪੰਨਾ ੧੩੭੧-੭੨
੮. ਉਹੀ, ----------, ਪੰਨਾ ੬੨
੯. ਉਹੀ, ---------, ਪੰਨਾ ੬੮੪
੧੦. ਉਹੀ, ---------, ਪੰਨਾ ੧੦੪੧- ੧੦੪੨
|
. |