ਜਪੁਜੀ
ਸਾਹਿਬ, ਸੋਦਰੁ 5 ਸ਼ਬਦ, ਸੋ ਪੁਰਖ 4 ਸ਼ਬਦ, ਸੋਹਿਲਾ 5 ਸ਼ਬਦ (੧ ਤੋਂ ੧੩)
ਰਾਗਬੱਧ ਬਾਣੀ- ੩੧ ਰਾਗਾਂ ਵਿਚ ਸ੍ਰੀਰਾਗ ਤੋਂ ਜੈਜਾਵੰਤੀ ਤੱਕ (੧੪ ਤੋਂ
੧੩੫੨)
ਰਾਗ-ਮੁਕਤ ਬਾਣੀ ਸਲੋਕ ਸਹਸਕ੍ਰਿਤੀ ਮਹਲਾ ੧ ਤੋਂ ਰਾਗ ਮਾਲਾ ਤਕ (੧੩੫੩ ਤੋਂ
੧੪੩੦)
ਗੁਰੂ ਸਾਹਿਬਾਨ
ਗੁਰੂ ਨਾਨਕ ਸਾਹਿਬ ੧੯ ਰਾਗ, ਸ਼ਬਦ ੯੭੩ ਸਤਿਕਾਰਤ ਗੁਰਸਿੱਖ
ਗੁਰੂ ਅੰਗਦ ਸਾਹਿਬ ਸਲੋਕ ੬੩ ਬਾਬਾ ਸੁੰਦਰ ਜੀ ੧ ਰਾਗ, ਪਦੇ ੬
ਗੁਰੂ ਅਮਰਦਾਸ ਸਾਹਿਬ ੧੭ ਰਾਗ,ਸ਼ਬਦ ੮੯੧ ਭਾਈ ਬਲਵੰਡ ਜੀ ੧ ਰਾਗ,ਪਉੜੀਆਂ ੫
ਗੁਰੂ ਰਾਮਦਾਸ ਸਾਹਿਬ ੩੦ ਰਾਗ,ਸ਼ਬਦ ੬੪੪ ਭਾਈ ਸੱਤਾ ਜੀ ੧ ਰਾਗ,ਪਉੜੀਆਂ ੩
ਗੁਰੂ ਅਰਜਨ ਸਾਹਿਬ ੩੦ ਰਾਗ, ਸ਼ਬਦ ੨੩੧੩
ਗੁਰੂ ਤੇਗ ਬਹਾਦਰ ਸਾਹਿਬ ੧੫ ਰਾਗ,ਸ਼ਬਦ-ਸਲੋਕ ੧੧੬
ਭਗਤ ਸਾਹਿਬਾਨ
ਭਗਤ ਸ਼ੇਖ ਫ਼ਰੀਦ ਜੀ ੨ ਰਾਗ, ਸ਼ਬਦ-ਸਲੋਕ ੧੧੬
ਭਗਤ ਜੈਦੇਵ ਜੀ੧ ੨ ਰਾਗ, ਸ਼ਬਦ ੨
ਭਗਤ ਤਿਰਲੋਚਨ ਜੀ ੩ ਰਾਗ, ਸ਼ਬਦ ੪ ਸਤਿਕਾਰਤ ਭੱਟ ਸਾਹਿਬਾਨ
ਭਗਤ ਨਾਮਦੇਵ ਜੀ ੧੮ ਰਾਗ, ਸ਼ਬਦ ੬੧ ਭਟ ਕਲ੍ਹ ਜੀ ਸਵਯੇ ੫੪
ਭਗਤ ਸਧਨਾ ਜੀ ੧ ਰਾਗ, ਸ਼ਬਦ ੧ ਭਟ ਜਲ੍ਹ ਜੀ ਸਵਯੇ ੫
ਭਗਤ ਬੇਣੀ ਜੀ ੩ ਰਾਗ, ਸ਼ਬਦ ੩ ਭੱਟ ਭਿਖਾ ਜੀ ਸਵਯੇ ੨
ਭਗਤ ਰਾਮਾਨੰਦ ਜੀ ੧ ਰਾਗ, ਸ਼ਬਦ ੧ ਭਟ ਕੀਰਤ ਜੀ ਸਵਯੇ ੮
ਭਗਤ ਕਬੀਰ ਜੀ ੧੭ ਰਾਗ ਸ਼ਬਦ-ਸਲੋਕ ੫੩੭ ਭੱਟ ਮਥੁਰਾ ਜੀ ਸਵਯੇ ੧੪
ਭਗਤ ਰਵਿਦਾਸ ਜੀ ੧੬ ਰਾਗ, ਸ਼ਬਦ ੪੦ ਭਟ ਬਲ੍ਹ ਜੀ ਸਵਯੇ ੫
ਭਗਤ ਪੀਪਾ ਜੀ ੧ ਰਾਗ, ਸ਼ਬਦ ੧ ਭਟ ਨਲ੍ਹ ਜੀ ਸਵਯੇ ੧੬
ਭਗਤ ਸੈਣ ਜੀ ੧ ਰਾਗ, ਸ਼ਬਦ ੧ ਭਟ ਗਯੰਦ ਜੀ ਸਵਯੇ ੧੩
ਭਗਤ ਧੰਨਾ ਜੀ ੨ ਰਾਗ, ਸ਼ਬਦ ੩ ਭਟ ਸਲ੍ਹ ਜੀ ਸਵਯੇ ੩
ਭਗਤ ਭੀਖਨ ਜੀ ੧ ਰਾਗ, ਸ਼ਬਦ ੨ ਭੱਟ ਭਲ੍ਹ ਜੀ ਸਵਯੇ ੧
ਭਗਤ ਪਰਮਾਨੰਦ ਜੀ ੧ ਰਾਗ,ਸ਼ਬਦ ੧ ਭਟ ਹਰਬੰਸ ਜੀ ਸਵਯੇ ੯
ਭਗਤ ਸੂਰਦਾਸ ਜੀ ੧ ਰਾਗ, ਸ਼ਬਦ ੧ (੧ ਤੁੱਕ) ਸਮੁੱਚੀ ਬਾਣੀ ਦਾ ਕੁੱਲ ਜੋੜ ੫੯੨੩
(ਸ਼ਬਦ,ਅਸ਼ਟਪਦੀਆਂ,ਛੰਤ,ਸਲੋਕ,ਪਉੜੀਆਂ,ਸਵਯੇ ਆਦਿ)
ਨੋਟ:- ਭਾਈ ਮਰਦਾਨਾ ਜੀ ਨੂੰ ਵਡਿਆਈ ਬਖਸ਼ਿਸ਼ ਕਰਦੇ ਹੋਏ ਗੁਰੂ ਨਾਨਕ
ਸਾਹਿਬ ਨੇ 3 ਸਲੋਕ-ਮਰਦਾਨਾ ੧ (੫੫੩) ਦੇ ਸਿਰਲੇਖ ਹੇਠ ਆਪ ਉਚਾਰੇ ਹਨ। ਇਹਨਾਂ ਸਲੋਕਾਂ ਦੇ ਸਿਰਲੇਖ
‘ਸਲੋਕ ਮਰਦਾਨਾ ੧` ਅਤੇ ‘ਮਰਦਾਨਾ ੧` ਵਿਚ ਪਹਿਲਾ ਦਾ ਅਰਥ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ
ਹੈ। ਇਸ ਦੇ ਨਾਲ ਹੀ ਇਹਨਾਂ ਸਲੋਕਾਂ ਵਿਚ ‘ਨਾਨਕ` ਮੋਹਰ ਛਾਪ ਦੀ ਵਰਤੋਂ ਕੀਤੀ ਗਈ ਹੈ।ਇਸ ਮੋਹਰ
ਛਾਪ ਨੂੰ ਵਰਤਣ ਦਾ ਅਧਿਕਾਰ ਕੇਵਲ ਤੇ ਕੇਵਲ ਗੁਰੂ ਨਾਨਕ ਸਾਹਿਬ ਅਤੇ ਉਹਨਾਂ ਦੇ ਉਤਰਅਧਿਕਾਰੀ
ਗੁਰਤਾ ਗੱਦੀ ਤੇ ਬਿਰਾਜਮਾਨ ਬਾਕੀ 9 ਗੁਰੂ ਸਾਹਿਬਾਨ ਨੂੰ ਹੀ ਪ੍ਰਾਪਤ ਸੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੇਠ ਲਿਖੇ ੩੧ ਰਾਗ ਹਨ।ਇਹਨਾਂ ਰਾਗਾਂ
ਵਿਚ ਦਰਜ ਬਾਣੀ ਸਬੰਧੀ ਵੇਰਵਾ ਹੇਠ ਲਿਖੇ ਅਨੁਸਾਰ ਹੈ-