ਹੈ, ਦੋਵਾਂ ਦੇ ਸੁਮੇਲ ਵਿਚੋਂ ਹੀ ਗੁਰਮਤਿ ਨੂੰ
ਸਹੀ ਅਰਥਾਂ ਵਿੱਚ ਸਮਝਿਆ ਜਾ ਸਕਦਾ ਹੈ।
ਸਿੱਖ ਧਰਮ ਦੇ ਸਦੀਵੀਂ ਮਾਰਗ ਦਰਸ਼ਨ ਲਈ ਕਲਗੀਧਰ ਪਾਤਸ਼ਾਹ ਵਲੋਂ 1708 ਈ.
ਨੂੰ ਸ੍ਰੀ ਹਜ਼ੂਰ ਸਾਹਿਬ ਨਾਂਦੇੜ, ਵਿਖੇ ਗੁਰਤਾ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਦਾਨ ਕਰ
ਦਿਤੀ ਗਈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰਬਾਣੀ ਵਿੱਚ ਜਿਥੇ ਮੁੱਖ ਤੌਰ ਤੇ
ਅਧਿਆਤਮਕ ਮਾਰਗ ਦੀ ਗੱਲ ਕੀਤੀ ਗਈ ਹੈ ਉਸ ਦੇ ਨਾਲ-ਨਾਲ ਸਮਾਜਿਕ, ਰਾਜਨੀਤਕ, ਪਰਿਵਾਰਕ ਜੀਵਨ ਪ੍ਰਤੀ
ਵੀ ਮਨੁੱਖਤਾ ਨੂੰ ਸੇਧ ਦਿੱਤੀ ਗਈ ਹੈ। ਗੁਰਬਾਣੀ ਵਿੱਚ ਬਹੁਤ ਸਾਰੇ ਐਸੇ ਸ਼ਬਦ ਵੀ ਹਨ ਜੋ ਕਿਸੇ ਨਾ
ਕਿਸੇ ਇਤਿਹਾਸਕ ਘਟਨਾ ਬਾਰੇ ਵਡਮੁੱਲੀ ਜਾਣਕਾਰੀ ਦਿੰਦੇ ਹਨ, ਜਿਸ ਦੇ ਆਧਾਰ ਉਪਰ ਸ੍ਰੀ ਗੁਰੂ ਗ੍ਰੰਥ
ਸਾਹਿਬ ਨੂੰ ਇੱਕ ਇਤਿਹਾਸਕ ਗ੍ਰੰਥ ਵੀ ਕਿਹਾ ਜਾ ਸਕਦਾ ਹੈ।
ਗੁਰਬਾਣੀ ਵਿੱਚ ਦਰਜ ਐਸੇ ਸ਼ਬਦਾਂ ਵਿੱਚ ਜਿਥੇ ਬਾਹਰੀ ਤੌਰ ਤੇ ਇਤਿਹਾਸਕ
ਘਟਨਾ/ ਜ਼ਿਕਰ ਹੈ, ਪਰ ਉਸ ਦੇ ਨਾਲ ਉਪਦੇਸ਼ ਅਧਿਆਤਮਕ ਹੀ ਹੈ। ਇਤਿਹਾਸ ਘਟਨਾਵਾਂ ਨਾਲ ਜੁੜੇ ਐਸੇ
ਸ਼ਬਦਾਂ ਵਿੱਚ ਇਤਿਹਾਸਕ ਪੱਖ ਭਾਵੇਂ ਕਿਸੇ ਵਿਅਕਤੀ ਵਿਸ਼ੇਸ਼ ਨਾਲ ਸਬੰਧ ਰੱਖਦਾ ਹੈ ਪਰ ਉਸ ਸ਼ਬਦ ਵਿੱਚ
ਦਿਤੀ ਗਈ ਸਿਖਿਆ
ਪ੍ਰਥਾਇ ਸਾਖੀ ਮਹਾਪੁਰਖ ਬੋਲਦੈ ਸਾਝੀ ਸਗਲ ਜਹਾਨੈ।।
ਅਨੁਸਾਰ ਉਪਦੇਸ਼ ਸਮੁੱਚੀ ਮਾਨਵਤਾ ਲਈ ਸਰਬ ਸਾਂਝਾ ਹੀ ਹੈ।
ਦਾਸ ਦੀ ਇਛਾ ਹੈ ਕਿ ਗੁਰਬਾਣੀ ਵਿੱਚ ਦਰਜ ਐਸੇ ਸ਼ਬਦਾਂ ਨੂੰ ਇੱਕ ਲੜੀ ਵਿੱਚ
ਪਰੋ ਕੇ ਸੰਗਤਾਂ/ਪਾਠਕਾਂ ਦੇ ਸਨਮੁੱਖ ਰੱਖਿਆ ਜਾਵੇ। ਇਸੇ ਭਾਵਨਾ ਤਹਿਤ ‘ਗੁਰਬਾਣੀ ਅਤੇ ਇਤਿਹਾਸ
ਦਾ ਸੁਮੇਲ` ਸਿਰਲੇਖ ਅਧੀਨ ਲੜੀਵਾਰ ਲੇਖ ਲੜੀ ਅਰੰਭ ਕੀਤੀ ਜਾ ਰਹੀ ਹੈ। ਇਸ ਲੇਖ ਲੜੀ ਵਿੱਚ
ਬਾਣੀ ਦੇ ਵੱਖ-ਵੱਖ ਰਚਨਕਾਰਾਂ ਦੇ ਅਨੁਸਾਰ ਲੜੀਬੱਧ ਕਰਨ ਦਾ ਯਤਨ ਕੀਤਾ ਜਾਵੇਗਾ।
ਆਉ ‘ਗੁਰਬਾਣੀ ਅਤੇ ਇਤਿਹਾਸ ਦਾ ਸੁਮੇਲ` ਵਾਲੀ ਲੇਖ ਲੜੀ ਦੇ ਭਾਗ ਪਹਿਲਾ
ਤਹਿਤ ਗੁਰੂ ਨਾਨਕ ਸਾਹਿਬ ਦੇ ਉਹ ਸ਼ਬਦ ਜਿਨ੍ਹਾਂ ਵਿੱਚ ਗੁਰਬਾਣੀ ਦੇ ਨਾਲ-ਨਾਲ ਇਤਿਹਾਸਕ ਪੱਖ ਵੀ
ਦਰਜ ਹੈ, ਨੂੰ ਆਰੰਭ ਕੀਤਾ ਜਾ ਰਿਹਾ ਹੈ।
ਸਲੋਕ ਮ: ੧
ਦਇਆ ਕਪਾਹ ਸੰਤੋਖੁ ਸੂਤ ਜਤੁ ਗੰਢੀ ਸਤੁ ਵਟੁ।। ਏਹੁ ਜਨੇਊ ਜੀਅ ਕਾ ਹਈ ਤ
ਪਾਡੇ ਘਤੁ।।
ਨਾ ਏਹੁ ਤੁਟੈ, ਨ ਮਲੁ ਲਗੈ ਨਾ ਏਹੁ ਜਲੈ ਨ ਜਾਇ।। ਧੰਨੁ ਸੁ ਮਾਣਸ ਨਾਨਕਾ
ਜੋ ਗਲਿ ਚਲੇ ਪਾਇ।।
ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ।। ਸਿਖਾ ਕੰਨਿ ਚੜਾਈਆ ਗੁਰੁ
ਬ੍ਰਾਹਮਣੁ ਥਿਆ।।
ਓਹੁ ਮੂਆ ਓਹੁ ਝੜਿ ਪਿਆ ਵੇਤਗਾ ਗਇਆ।। ੧।।
ਮ: ੧।। ਲਖ ਚੋਰੀਆ ਲਖ ਜਾਰੀਆ ਲਖ ਕੂੜੀਆ ਲਖ ਗਾਲਿ।। ਲਖ ਠਗੀਆ ਪਹਿਨਾਮੀਆ
ਰਾਤਿ ਦਿਨਸੁ ਜੀਅ ਨਾਲਿ॥
ਤਗੁ ਕਪਾਹਹੁ ਕਤੀਐ ਬਾਮਣ ਵਟੇ ਆਇ।। ਕੁਹਿ ਬਕਰਾ ਰਿੰਨਿ ਖਾਇਆ ਸਭੁ ਕੋ
ਆਖੈ ਪਾਇ।।
ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ।। ਨਾਨਕ ਤਗੁ ਨ ਤੁਟਈ ਜੇ ਤਗਿ
ਹੋਵੈ ਜੋਰੁ।। ੨।।
ਮ: ੧।। ਤਗੁ ਨ ਇੰਦ੍ਰੀ ਤਗੁ ਨ ਨਾਰੀ।। ਭਲਕੇ ਥੁਕ ਪਵੈ ਨਿਤ ਦਾੜੀ।।
ਤਗੁ ਨ ਪੈਰੀ ਤਗੁ ਨ ਹਥੀ।। ਤਗੁ ਨ ਜਿਹਵਾ ਤਗੁ ਨਾ ਅਖੀ।।
ਵੇਤਗਾ ਆਪੇ ਵਤੈ।। ਵਟਿ ਧਾਗੇ ਅਵਰਾ ਘਤੈ।। … … … … ….
(ਆਸਾ ਕੀ ਵਾਰ- ੪੭੧)
ਆਸਾ ਕੀ ਵਾਰ ਦੇ ਉਚਾਰਣ ਕੀਤੇ ਗਏ ਉਕਤ ਵਰਨਣ ਸਲੋਕਾਂ ਦਾ ਸਬੰਧ ਗੁਰੂ ਨਾਨਕ
ਸਾਹਿਬ ਦੇ ਜੀਵਨ ਇਤਿਹਾਸ ਦੇ ਉਸ ਪੱਖ ਨਾਲ ਹੈ ਜਦੋਂ ਉਹਨਾਂ ਦੀ ਸਰੀਰਕ ਆਰਜਾ ਲਗਭਗ 10 ਸਾਲ ਦੀ
ਹੋਈ ਤਾਂ ਚਲੀ ਆ ਰਹੀ ਪੁਰਾਤਨ ਪ੍ਰੰਪਰਾ ਅਨੁਸਾਰ ‘ਪਿਤਾ ਮਹਿਤਾ ਕਾਲੂ ਜੀ` ਅਤੇ ‘ਮਾਤਾ
ਤ੍ਰਿਪਤਾ ਜੀ` ਨੇ ਪਰਿਵਾਰਕ, ਸਮਾਜਿਕ ਇਕੱਠ ਕਰਕੇ ਗੁਰੂ ਜੀ ਨੂੰ ਜਨੇਉ ਪਾਉਣ ਦੀ ਰਸਮ ਨੂੰ
ਪੂਰਾ ਕਰਨ ਲਈ ‘ਪੰਡਿਤ ਹਰਦਿਆਲ` ਨੂੰ ਬੁਲਾਇਆ ਗਿਆ। ਇਸ ਸਮੇਂ ਕਾਫੀ ਵੱਡਾ ਇਕੱਠ ਸੀ।
ਪੰਡਿਤ ਹਰਦਿਆਲ ਨੇ ਸ਼ਾਸ਼ਤਰਾਂ ਦੀ ਦਸੀ ਰੀਤੀ ਅਨੁਸਾਰ ਪੂਜਾ ਆਦਿ ਕਰਨ ਉਪੰਰਤ ਜਦੋਂ ਗੁਰੂ ਜੀ ਦੇ ਗਲ
ਵਿੱਚ ਜਨੇਊ ਪਾਉਣ ਦਾ ਯਤਨ ਕੀਤਾ ਤਾਂ ਸਤਿਗੁਰੂ ਜੀ ਨੇ ਪੰਡਿਤ ਹਰਦਿਆਲ ਦਾ ਹੱਥ ਰੋਕਦੇ ਹੋਏ ਜਨੇਊ
ਪਾਉਣ ਤੋਂ ਇਨਕਾਰ ਕਰ ਦਿਤਾ। ਸਾਰੇ ਇਕੱਠ ਵਿੱਚ ਇਸ ਸਬੰਧੀ ਚਰਚਾ ਛਿੜ ਗਈ। ਅਜ ਤਕ ਐਸਾ ਕਦੀ ਕਿਸੇ
ਨੇ ਨਹੀਂ ਸੀ ਵੇਖਿਆ। ਪਰ ਉਹਨਾਂ ਨੂੰ ਕੀ ਪਤਾ ਸੀ ਕਿ ‘ਜਾਹਰ ਪੀਰ ਜਗਤ ਪੁਰ ਬਾਬਾ` ਅਜ ਇਸ
ਘਟਨਾ ਰਾਹੀਂ ਸਮੁੱਚੀ ਮਾਨਵਤਾ ਨੂੰ ਕੁੱਝ ਐਸਾ ਉਪਦੇਸ਼ ਦੇਣਾ ਚਾਹੁੰਦੇ ਸਨ ਜੋ ਮਨੁਖ ਦੇ ਅੰਦਰਲੇ
ਸੁਧਾਰ ਨਾਲ ਸਬੰਧ ਰੱਖਦਾ ਸੀ।
ਪ੍ਰਚਲਿਤ ਪ੍ਰੰਪਰਾ ਅਨੁਸਾਰ ਸੂਤੀ ਜਨੇਊ ਨੂੰ ਧਾਰਨ ਕਰਨ ਦੀ ਵੱਖਰੀ-ਵੱਖਰੀ
ਮਰਿਆਦਾ ਸੀ। ਬ੍ਰਾਹਮਣ ਉਚ ਜਾਤੀ ਦਾ ਹੋਣ ਕਰਕੇ ਤਿਹਰੇ ਧਾਗੇ, ਖਤਰੀ ਦੋਹਰੇ ਧਾਗੇ, ਅਤੇ ਵੈਸ਼
ਇਕਹਿਰੇ ਧਾਗੇ ਦਾ ਜਨੇਊ ਪਾਉਣ ਦਾ ਅਧਿਕਾਰੀ ਸੀ, ਸ਼ੂਦਰ ਸਭ ਤੋਂ ਨੀਵੀਂ ਜਾਤੀ ਦਾ ਹੋਣ ਕਰਕੇ ਜਨੇਊ
ਧਾਰਨ ਕਰਨ ਦਾ ਕਿਸੇ ਵੀ ਤਰਾਂ ਅਧਿਕਾਰੀ ਨਹੀਂ ਸੀ। ਇਸ ਤਰਾਂ ਇਹ ਜਨੇਊ ਦੀ ਰਸਮ ਵਰਣ-ਵੰਡ ਨੂੰ ਹੋਰ
ਪ੍ਰਪੱਕ ਕਰਨ ਦੀ ਰਸਮ ਸੀ। ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਤਾਂ ਸਮੁੱਚੀ ਮਾਨਵਤਾ ਨੂੰ ਇੱਕ ਪ੍ਰਭੂ
ਦੀ ਸੰਤਾਨ ਹੋਣ ਕਰਕੇ ਬਰਾਬਰ ਦਾ ਹੱਕ ਦੇਣ ਦੀ ਗੱਲ ਕਰਦਾ ਸੀ, ਫਿਰ ਇਸ ਵਿਤਕਰੇ ਭਰੀ ਰਸਮ ਦੇ
ਖਿਲਾਫ ਬਾਬਾ ਨਾਨਕ ਵਲੋਂ ਅਵਾਜ਼ ਉਠਾਉਣਾ ਸੁਭਾਵਿਕ ਸੀ। ਕਿਉਂਕਿ ਬਾਬਾ ਨਾਨਕ ਸੰਸਾਰ ਵਿੱਚ ਉਚਿਆਂ
ਦਾ ਸਾਥੀ ਬਨਣ ਦੀ ਬਜਾਏ ਪ੍ਰਮੇਸ਼ਰ ਦੀ ਬਖ਼ਸ਼ਿਸ਼ ਦੇ ਪਾਤਰ ਨੀਵਿਆਂ ਦਾ ਸਾਥੀ ਬਣ ਕੇ ਹੀ ਖ਼ੁਸ਼ ਹੁੰਦਾ
ਸੀ।
ਇਸ ਸਬੰਧ ਵਿੱਚ ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ
ਅੰਦਰ ਵੇਖਦੇ ਹਾਂ ਤਾਂ ‘ਭਗਤ ਕਬੀਰ ਜੀ` ਬੜੇ ਤਰਕ ਭਰਪੂਰ ਵਿਚਾਰਾਂ ਨਾਲ ਤਿਹਰੇ ਧਾਗੇ ਦਾ
ਜਨੇਊ ਪਾ ਕੇ ਆਪਣੇ ਆਪ ਨੂੰ ਸਭ ਤੋਂ ਉਚਾ ਸਮਝਣ ਵਾਲੇ ਬ੍ਰਾਹਮਣ ਨੂੰ ਵੰਗਾਰ ਪਾ ਕੇ ਪੁਛਦੇ ਹਨ ਕਿ
ਹੇ ਬ੍ਰਾਹਮਣ ਜਿਸ ਤਿਹਰੇ ਧਾਗੇ ਦਾ ਜਨੇਊ ਧਾਰਨ ਕਰਕੇ ਤੂੰ ਦੂਸਰਿਆਂ ਦੇ ਮੁਕਾਬਲੇ ਸਭ ਤੋਂ ਉਚਾ
ਮੰਨੀ ਬੈਠਾ ਹੈ ਅਤੇ ਸਾਨੂੰ ਸ਼ੂਦਰ ਹੋਣ ਕਰਕੇ ਜਨੇਊ ਪਾਉਣ ਦੇ ਅਧਿਕਾਰ ਤੋਂ ਹੀ ਵੰਚਿਤ ਕੀਤਾ ਹੋਇਆ
ਹੈ। ਜ਼ਰਾ ਵਿਚਾਰ/ਤਰਕ ਦੀ ਕਸਵੱਟੀ ਤੇ ਫੈਸਲਾ ਕਰਕੇ ਦੱਸ-ਇਹ ਕਿਵੇਂ ਹੋ ਸਕਦਾ ਹੈ? ਜਿਹੜੇ ਤਿਹਰੇ
ਸੂਤੀ ਧਾਗੇ ਦਾ ਜਨੇਊ ਧਾਰਨ ਕਰਕੇ ਤੂੰ ਉਚਾ ਬਣ ਰਿਹਾ ਹੈ, ਉਹ ਸੂਤੀ ਧਾਗਾ ਸਾਡੇ ਸ਼ੂਦਰ ਜੁਲਾਹਿਆਂ
ਦੇ ਘਰਾਂ ਵਿੱਚ ਲੱਗੀ ਖੱਡੀ ਵਿਚੋਂ ਹੀ ਬਣ ਕੇ ਤੇਰੇ ਘਰ ਵਿੱਚ ਪਹੁੰਚਦਾ ਹੈ-
-ਹਮ ਘਰਿ ਸੂਤੁ ਤਨਹਿ ਨਿਤ ਤਾਨਾ ਕੰਠਿ ਜਨੇਊ ਤੁਮਾਰੇ।।
ਤੁਮ ਤਉ ਬੇਦ ਪੜਹੁ ਗਾਇਤ੍ਰੀ ਗੋਬਿੰਦੁ ਰਿਦੈ ਹਮਾਰੇ।।
(ਆਸਾ ਕਬੀਰ ਜੀ-੪੮੨)
- ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ।।
ਗਲੀ ਜਿਨਾ ਜਪਮਾਲੀਆ ਲੋਟੇ ਹਥਿ ਨਿਬਗ।।
ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ।।
(ਆਸਾ ਕਬੀਰ ਜੀ-੪੭੬)
ਗੁਰੂ ਨਾਨਕ ਸਾਹਿਬ ਨੇ ਤਰਕਸ਼ੀਲਤਾ ਨਾਲ ਸਮਝਾਉਂਦੇ ਹੋਏ ਸਾਰੇ ਇਕੱਠ ਦੇ
ਸਾਹਮਣੇ ਸਪਸ਼ਟ ਕੀਤਾ ਕਿ ਬਾਹਰੀ ਤੌਰ ਤੇ ਜਨੇਊ ਪਾਉਣ ਦਾ ਕੋਈ ਲਾਭ ਨਹੀਂ, ਜੇਕਰ ਜੀਵਨ ਵਿੱਚ ਸ਼ੁਭ
ਗੁਣ ਧਾਰਨ ਨਾ ਕੀਤੇ ਜਾਣ ਤਾਂ ਇਸ ਜਨੇਊ ਦੀ ਹੈਸੀਅਤ ਕੇਵਲ ਕਰਮਕਾਂਡ ਤੋਂ ਵੱਧ ਕੁੱਝ ਵੀ ਨਹੀਂ। ਇਹ
ਬਾਹਰੀ ਜਨੇਊ ਸਰੀਰ ਦੇ ਨਾਲ ਹੀ ਨਾਸ ਹੋ ਜਾਣ ਵਾਲਾ, ਮੈਲਾ/ਪੁਰਾਣਾ ਹੋਣ ਕਰਕੇ ਬਾਰ-ਬਾਰ ਬਦਲਣ
ਵਾਲਾ, ਸਮੇਂ-ਸਮੇਂ ਟੁੱਟ ਜਾਣ ਵਾਲਾ, ਆਤਮਾ ਦੇ ਨਾਲ ਨਾ ਜਾਣ ਵਾਲਾ ਹੋਣ ਕਰਕੇ ਮੈਂ (ਗੁਰੂ ਨਾਨਕ)
ਇਹ ਜਨੇਊ ਧਾਰਨ ਲਈ ਕਤਈ ਵੀ ਸਹਿਮਤ ਨਹੀਂ ਹੋ ਸਕਦਾ। ਇਹ ਕੈਸੀ ਵਿਡੰਬਨਾ ਹੈ ਕਿ ਜਿਸ ਪੰਡਿਤ ਨੇ
ਆਪਣੇ ਕਰਮ/ਗਿਆਨ ਇੰਦ੍ਰਿਆਂ ਨੂੰ ਵਿਸ਼ੇ ਵਿਕਾਰਾਂ ਵਲੋਂ ਕਾਬੂ ਰੱਖਣ ਲਈ ਆਪ ਕੋਈ ਸ਼ੁਭ ਗੁਣਾਂ ਰੂਪੀ
ਜਨੇਊ ਧਾਰਨ ਨਹੀਂ ਕੀਤਾ, ਉਹ ਪੰਡਿਤ ਦੂਸਰਿਆਂ ਨੂੰ ਜਨੇਊ ਧਾਰਨ ਕਰਾਉਣ ਦਾ ਅਧਿਕਾਰੀ ਕਿਵੇਂ ਹੋ
ਸਕਦਾ ਹੈ?
ਸਤਿਗੁਰੂ ਦੇ ਵਿਦਵਤਾ ਭਰਪੂਰ ਇਹਨਾਂ ਸ਼ਬਦਾਂ/ਗੁਹਜ਼ ਭਰਪੂਰ ਦਲੀਲਾਂ ਨੂੰ ਸੁਣ
ਕੇ ਹਾਜ਼ਰ ਇਕੱਠ ਨਿਰ-ਉਤਰ ਹੋ ਗਿਆ। ਹੁਣ ਸਾਰੇ ਇੱਕ ਮੱਤ ਹੋ ਕੇ ਪੁੱਛਦੇ ਹਨ - ਫਿਰ ਤੁਸੀਂ ਕਿਸ
ਤਰਾਂ ਦਾ ਜਨੇਊ ਧਾਰਨ ਕਰਨਾ ਚਾਹੁੰਦੇ ਹੋ? ਗੁਰੂ ਜੀ ਨੇ ਦਸਿਆ ਕਿ ਬਾਹਰੀ ਸੂਤੀ ਜਨੇਊ ਦੀ ਥਾਂ ਤੇ
ਮਨੁੱਖ ਨੂੰ ਪ੍ਰਮੇਸ਼ਰ ਪ੍ਰਤੀ ਹਿਰਦੇ ਵਿੱਚ ਪਿਆਰ ਪੈਦਾ ਕਰਦੇ ਹੋਏ ਦਇਆ, ਸੰਤੋਖ, ਉਚੇ-ਸੁੱਚੇ ਆਚਰਨ
ਵਾਲੇ ਸ਼ੁਭ ਗੁਣ ਧਾਰਣ ਕਰਨੇ ਚਾਹੀਦੇ ਹਨ ਜੋ ਇਸ ਲੋਕ ਦੇ ਨਾਲ-ਨਾਲ ਪਰਲੋਕ ਵਿੱਚ ਵੀ ਸੱਜਣ ਬਣਕੇ
ਸਹਾਈ ਹੋਣਗੇ-
ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨਿ।।
ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ।।
(ਸੂਹੀ ਮਹਲਾ ੧-੭੨੯)
ਸਿਖਿਆ- ਸਾਨੂੰ ਧਰਮ ਦੇ ਕੇਵਲ ਬਾਹਰੀ ਚਿੰਨ੍ਹ ਧਾਰਨ ਕਰਨ ਦੀ ਥਾਂ
ਉਹਨਾਂ ਧਾਰਮਿਕ ਚਿੰਨ੍ਹਾਂ ਦੇ ਪਿਛੇ ਛੁਪੀ ਫਿਲਾਸਫੀ ਰੂਪੀ ਸ਼ੁਭ ਗੁਣਾਂ ਨੂੰ ਸਮਝ ਕੇ ਜੀਵਨ ਅੰਦਰ
ਧਾਰਣ ਕਰਨੇ ਚਾਹੀਦੇ ਹਨ। ਜੇ ਸਾਡੇ ਵਲੋਂ ਐਸਾ ਨਹੀਂ ਕੀਤਾ ਜਾਂਦਾ ਤਾਂ ਅਸੀਂ ਗੁਰੂ ਨਾਨਕ ਸਾਹਿਬ
ਦੇ ਜੀਵਨ ਇਤਿਹਾਸ ਅਤੇ ਗੁਰਬਾਣੀ ਦੇ ਸੁਮੇਲ ਵਾਲੀ ਇਸ ਘਟਨਾ ਨੂੰ ਕੇਵਲ ਪੜਿਆ-ਸੁਣਿਆ ਹੀ ਹੈ,
ਸਮਝਿਆ ਕੋਈ ਨਹੀਂ।
================