ਵਿਆਕਰਣ -:
ਲਿਖਤ ਦੇ ਪਛੋਕੜ ਵਿਚ ਕੰਮ ਕਰਦੇ ਵਿਆਪਕ ਨਿਯਮਾਂ ਦੀ ਵਿਆਖਿਆ ਕਰਨ ਵਾਲੇ
ਵਿਦਿਆ-ਵਿਗਿਆਨ ਨੂੰ ਵਿਆਕਰਣ ਸੰਗਿਆ (ਨਾਂਮ) ਦਿੱਤਾ ਜਾਂਦਾ ਹੈ।
ਲਿੱਪੀ- :
ਭਾਸ਼ਾ ਨੂੰ ਲਿਖਤੀ ਰੂਪ ਦੇਣ ਲਈ ਵਰਤੀ ਜਾਣ ਵਾਲੀ ਧੁਨੀਆਤਮਿਕ-ਚਿੰਨ੍ਹਾਵਲੀ
ਦਾ ਵਿਉਂਤ-ਬਧ ਢੰਗ ਨਾਲ ਉਲੀਕਿਆ ਰੂਪ ਨੂੰ ਲਿੱਪੀ ਆਖਿਆ ਜਾਂਦਾ ਹੈ।
ਪੈਂਤੀ ਅੱਖਰੀ -:
ਮੂਲ ਪੈਂਤੀ ਅੱਖਰਾਂ ਵਾਲੀ ਗੁਰਮੁਖੀ ਲਿੱਪੀ।
ਵਰਣ-ਮਾਲਾ -:
ਗੁਰਮੁਖੀ ਲਿੱਪੀ ਦੇ ਸਾਰੇ ਅਖੱਰਾਂ ਦੀ , ਪੰਜ ਵਰਗ ਅਤੇ ਸੱਤ ਟੋਲੀਆਂ ਸਮੇਤ
ਨੂੰ ਵਰਣ-ਮਾਲਾ ਆਖਿਆ ਜਾਂਦਾ ਹੈ।
ਸ੍ਵਰ-ਧੁਨੀ-:
ਐਸੀ ਧੁਨੀ ਜਿਸ ਦੇ ਉਚਾਰਣ ਵਿਚ ਕੰਠ ਅਤੇ ਮੂੰਹ ਵਿਚਲੇ ਕੋਈ ਦੋ ਅੰਗ ਆਪਸ
ਵਿਚ ਨਾ ਮਿਲਣ ਉਸ ਨੂੰ ਸ੍ਵਰ ਧੁਨੀ ਕਹੀਦਾ ਹੈ।
ਵਿਅੰਜਨ ਧੁਨੀ -:
ਐਸੀ ਧੁਨੀ ਜਿਸ ਵਿਚ ਕੰਠ ਅਤੇ ਮੂੰਹ ਵਿਚਲੇ ਕੋਈ ਦੋ ਅੰਗ ਮਿਲਣ ‘ਤੇ ਫਿਰ
ਭੀ ਕੋਈ ਰੁਕਾਵਟ ਨਾ ਪਵੇ ਉਸ ਨੂੰ ਵਿਅਜੰਨ ਧੁਨੀ ਆਖਦੇ ਹਨ।
ਨਾਸਕੀ -:
ਜਿਸ ਧੁਨੀ ਦੇ ਉਚਾਰਣ ਵਿਚ ਆਵਾਜ਼ ਦਾ ਕੁਝ ਅੰਸ਼ ਨੱਕ ਥਾਈਂ ਆਵੇ। ਅੱਜ ਅਸੀਂ
ਜਿਸ ਨੂੰ ਬਿੰਦੀ ਭੀ ਆਖਦੇ ਹਾਂ।
ਬਲ-ਧੁਨੀ -:
ਸ਼ਬਦ ਦੇ ਕਿਸੇ ਭੀ ਅਖੱਰ ਦੀ ਧੁਨੀ ‘ਤੇ ਵਿਸ਼ੇਸ਼ ਦਬਾਅ ਦੇ ਕੇ ਕੀਤਾ ਉਚਾਰਣ
ਜਿਸ ਨੂੰ ਅੱਜ ਅਸੀਂ ‘ਅਧੱਕ’ ਨਾਂ ਦਿੰਦੇ ਹ।
ਪ੍ਰਾਣਤਾ -:
ਕਿਸੇ ਧੁਨੀ ਵਿਚ ਆਇਆ ਭਾਰਾ-ਪਨ ਨੂੰ ਪ੍ਰਾਣਤਾ ਆਖਿਆ ਜਾਂਦਾ ਹੈ।
ਸ੍ਵਰ ਅਖੱਰ -:
ਪੈਂਤੀ ਅਖੱਰਾਂ ਵਿਚ ‘ਉ, ਅ, ੲ’ ਨੂੰ ਸ੍ਵਰ ਅਖੱਰ ਆਖਿਆ ਜਾਂਦਾ ਹੈ
ਅੰਗ੍ਰੇਜੀ ਵਿਚ ਇਹਨਾਂ ਨੂੰ
ਵੀ ਆਖਦੇ ਹਨ।
ਵਿਅੰਜਨ ਅਖੱਰ -:
‘ਸ’ ਤੋਂ ‘ੜ’ ਤੱਕ ਦੇ ਅਖੱਰਾਂ ਨੂੰ ਵਿਅਜੰਨ ਆਖਦੇ ਹਨ।
ਸ੍ਵਰ -:
‘ਉ, ਅ, ੲ’ ਨਾਲ ਢੁਕਵੀਆਂ ਲਗਾਂ-ਮਾਤ੍ਰਾਂ ਜੋੜ ਕੇ ਬਣਾਏ ਗਏ ਚਿੰਨ੍ਹ।
ਮਾਤ੍ਰਾ -:
ਕਿਸੇ ਸ੍ਵਰ ਦੇ ਉਚਾਰਣ ਵਿਚ ਜਿੰਨਾ ਸਮਾਂ ਲਗੇ ਉਸ ਨੂੰ ਮਾਤ੍ਰਾ ਆਖਿਆ
ਜਾਂਦਾ ਹੈ।
ਹ੍ਰਸ੍ਵ-ਸ੍ਵਰ-:
ਐਸਾ ਸ੍ਵਰ ਜਿਸ ਦਾ ਉਚਾਰਣ ਇਕ ਮਾਤ੍ਰਾ ਜਿੰਨਾ ਹੋਵੇ ‘ਮੁਕਤਾ, ਔਂਕੜ,
ਸਿਹਾਰੀ’ ਨੂੰ ਹ੍ਰਸ੍ਵ-ਸ੍ਵਰ ਆਖਿਆ ਜਾਂਦਾ ਹੈ।
ਦੀਰਘ-ਸ੍ਵਰ -:
ਐਸਾ ਸ੍ਵਰ ਜਿਸ ਦੇ ਉਚਾਰਣ ਵਿਚ ਇਕ ਮਾਤ੍ਰਾ ਤੋਂ ਦੂਣਾ ਸਮਾਂ ਲਗੇ।
‘ਬਿਹਾਰੀ, ਲਾਂਮ, ਦੁਲਾਵਾਂ, ਹੋੜਾ, ਕਨੌੜਾ’ ਆਦਿ ਨੂੰ ਦੀਰਘ ਸ੍ਵਰ ਆਖਿਆ ਜਾਂਦਾ ਹੈ।
ਪਿੰਗਲ-:
ਐਸੀ ਵਿਦਿਆ, ਜਿਸ ਤੋਂ ਛੰਦਾ-ਬੰਦੀ ਦੇ ਨੇਮਾਂ ਅਤੇ ਕਿਸਮਾਂ ਦੀ ਗਿਆਤ
ਹੋਵੇ।
ਲਗਾਖਰ -:
ਲਗਾਂ ਦੇ ਅਖੀਰ ਵਿਚ ਲੱਗਣ ਅਤੇ ਬੋਲੇ ਜਾਣ ਵਾਲੇ ਚਿੰਨ੍ਹ {ਬਿੰਦੀ, ਟਿੱਪੀ,
ਅੱਧਕ}।
ਅਗੇਤਰ -:
ਕਿਸੇ ਮੂਲ ਸ਼ਬਦ ਤੋਂ ਹੋਰ ਕੋਈ ਸ਼ਬਦ ਬਣਾਉਣ ਲਈ ਉਸ ਦੇ ਅੱਗੇ ਜੋੜਿਆ ਜਾਣ
ਵਾਲਾ ਭਾਵਾਂਸ਼।
ਪਿਛੇਤਰ -:
ਕਿਸੇ ਮੂਲ ਸ਼ਬਦ ਤੋਂ ਹੋਰ ਕੋਈ ਸ਼ਬਦ ਬਣਾਉਣ ਲਈ ਉਸ ਦੇ ਪਿੱਛੇ ਜੋੜਿਆ ਜਾਣ
ਵਾਲਾ ਭਾਵਾਸ਼।
ਨਾਂਵ -:
ਕਿਸੇ ਵਿਅਕਤੀ, ਵਸਤੂ, ਅਸਥਾਨ, ਗੁਣ, ਸੰਕਲਪ ਦਾ ਗਿਆਨ ਪ੍ਰਗਟ ਕਰਨ ਵਾਲੇ
ਸ਼ਬਦ ਨੂੰ ਨਾਂਵ ਕਹੀਦਾ ਹੈ।
ਪੜਨਾਂਵ -:
ਕਿਸੇ ਨਾਂਵ ਦੀ ਥਾਂ ‘ਤੇ ਵਰਤੇ ਜਾਣ ਵਾਲੇ ਸ਼ਬਦ ਨੂੰ ਪੜਨਾਂਵ ਆਖੀਦਾ ਹੈ।
ਵਿਸ਼ੇਸ਼ਣ -:
ਕਿਸੇ ਨਾਂਵ ਜਾਂ ਪੜਨਾਂਵ ਦੀ ਵਿਸ਼ੇਸ਼ਤਾ ਦਰਸਾਉਣ ਵਾਲੇ ਸ਼ਬਦ ਨੂੰ ਵਿਸ਼ੇਸ਼ਣ
ਆਖਿਆ ਜਾਂਦਾ ਹੈ।
ਕਿਰਿਆ -:
ਕਿਸੇ ਘਟਨਾ ਦੇ ਵਾਪਰਨ ਦੀ, ਵਾਪਰਨ ਦੇ ਸਮੇਂ ਸਹਿਤ ਜਾਣਕਾਰੀ ਦੇਣ ਵਾਲੇ
ਸ਼ਬਦ ਨੂੰ ਕਿਰਿਆ ਕਹੀਦਾ ਹੈ।
ਕਿਰਿਆ-ਵਿਸ਼ੇਸ਼ਣ -:
ਕਿਸੇ ਕਿਰਿਆ ਜਾਂ ਵਿਸ਼ੇਸ਼ਣ ਦੀ ਕਿਰਿਆ ਦਰਸਾਉਣ ਵਾਲੇ ਸ਼ਬਦ ਨੂੰ ਕਿਰਿਆ
ਵਿਸ਼ੇਸ਼ਣ ਆਖੀਦਾ ਹੈ।
ਸੰਬੰਧਕ -:
ਵਾਕ ਦੇ ਵੱਖ-ਵੱਖ ਵਿਆਕਰਣਿਕ ਅੰਗਾ ਦਾ ਪਰਸਪਰ ਸੰਬੰਧ ਜੋੜਣ ਵਾਲਾ ਸ਼ਬਦ।
ਯੋਜਕ -:
ਦੋ ਸ਼ਬਦਾਂ, ਵਾਕਾਂ ਦਾ ਪਰਸਪਰ ਸੰਬੰਧ ਜੋੜਨ ਵਾਲਾ ਸ਼ਬਦ।
ਵਿਸਮਿਕ -:
ਕਿਸੇ ਖ਼ੁਸ਼ੀ, ਗ਼ਮੀ, ਪ੍ਰਸੰਸਾ ਆਦਿ ਦੇ ਤੀਬਰ ਜਜ਼ਬੇ ਦੇ ਪ੍ਰਗਟਾਅ ਲਈ ਆਪ
-ਮੁਹਾਰੇ ਮੂੰਹ ‘ਚੋਂ ਨਿਕਲਿਆ ਸ਼ਬਦ।