ਸਿਰਲੇਖ ਵਾਲਾ ਉਪਦੇਸ ਗਉੜੀ ਗੁਆਰੇਰੀ ਸ੍ਰੀ ਕਬੀਰ ਜੀਉ ਕੇ ਚੌਥੇ
ਚਉਪਦੇ ਜੀ ਦੀ ਦੂਜੀ ਪੰਗਤੀ ਹੈ। ਇਸ ਚਉਪਦੇ ਵਿੱਚ ਉਧਾਰਨਾਂ ਦੇ ਕੇ ਕਬੀਰ ਜੀ ਨੇ ਧਾਰਮਿਕ
ਕਰਮਕਾਂਡਾਂ ਦਾ ਖੋਖਲਾਪਨ ਸਪਸ਼ਟ ਕੀਤਾ ਹੈ। ਇਸ ਪੰਗਤੀ ਵਿੱਚ ਸਿਰ ਦੇ ਵਾਲਾਂ ਨੂੰ ਮੁੰਨ ਕੇ ਸਿਧੀ
ਲੱਭਣ ਵਾਲਿਆਂ ਨੂੰ ਸਮਝਾਇਆ ਹੈ ਕਿ ਜਿਸ ਤਰਾਂ ਸਾਲ ਦੇ ਸਾਲ ਮੁੰਨੀਆਂ ਜਾਂਦੀਆਂ ਭੇਡਾਂ ਵਿਚੋਂ ਤਾਂ
ਇੱਕ ਭੀ ਮੁਕਤ ਹੋਈ ਨਹੀਂ ਦਿਸਦੀ ਤੁਸੀਂ ਕਿਵੇਂ ਸਿਰ ਮੁੰਨਾ ਕੇ ਮੁਕਤ ਹੋ ਜਾਵੋ ਗਾ। ਸਿੱਖ ਧਰਮ ਦੇ
ਬਾਨੀ ਗੁਰੂ ਨਾਨਕ ਸਾਹਿਬ ਜੀ ਨੇ ਸਿਰ ਦੇ ਕੇਸ ਕੱਟਣ, ਸਿਰ ਮੁੰਨ ਕੇ ਬੋਦੀ ਰਖਣ, ਕੇਸਾਂ ਦੀਆਂ
ਜਟਾਂ ਬਨਾਉਣ, ਤੇ ਬਸਤਰ ਉਤਾਰ ਕੇ ਨੰਗੇ ਰਹਿਣ ਵਾਲਿਆਂ ਨੂੰ ਸਮਝਾਇਆ ਹੈ ਕਿ ਇਸ ਤਰਾਂ ਦੇ ਭੇਖ ਕਰਨ
ਨਾਲ ਮਨ ਡੋਲਨ ਤੋਂ ਨਹੀਂ ਹਟਦਾ। ਮਨ ਤਾਂ ਆਤਮ ਗਿਆਨ ਨਾਲ ਹੀ ਅਡੋਲ ਹੁੰਦਾ ਹੈ।
ਸੇ ਦਾੜੀਆਂ ਸਚੀਆ ਜਿ ਗੁਰ ਚਰਨੀ ਲਗੰਨਿ ॥
ਅਨਦਿਨੁ ਸੇਵਨਿ ਗੁਰੁ ਆਪਣਾ ਅਨਦਿਨੁ ਅਨਦਿ ਰਹੰਨਿ ॥
ਨਾਨਕ ਸੇ ਮੁਹ ਸੋਹਣੇ ਸਚੈ ਦਰਿ ਦਿਸੰਨਿ ॥
ਮੁਖ ਸਚੇ ਸਚੁ ਦਾੜੀਆ ਸਚੁ ਬੋਲਹਿ ਸਚੁ ਕਮਾਹਿ ॥
ਸਚਾ ਸਬਦੁ ਮਨਿ ਵਸਿਆ ਸਤਿਗੁਰ ਮਾਂਹਿ ਸਮਾਂਹਿ --- 1419
ਤਗੁ ਨ ਇੰਦ੍ਰੀ ਤਗੁ ਨ ਨਾਰੀ ॥ ਭਲਕੇ ਥੁਕ ਪਵੈ ਨਿਤ ਦਾੜੀ --- 471
ਗਰੀਬਾ ਉਪਰਿ ਜਿ ਖਿੰਜੈ ਦਾੜੀ ॥
ਪਾਰਬ੍ਰਹਮਿ ਸਾ ਅਗਨਿ ਮਹਿ ਸਾੜੀ --- 199
ਦਾੜ੍ਹੀ ਵਾਲਿਆਂ ਲਈ ਸਤਿਗੁਰਾਂ ਦਾ ਸੰਦੇਸ ਹੈ ਕਿ ਕੇਵਲ ਉਹੀ ਦਾੜ੍ਹੀਆਂ
ਸੱਚੀਆਂ ਹਨ ਜਿਹੜੀਆਂ ਗੁਰੂ ਜੀ ਦੇ ਚਰਨੀ ਲਗਦੀਆਂ ਹਨ। ਸੱਚ ਸੁੰਨਣ, ਮੰਨਣ, ਸੱਚ ਬੋਲਣ ਤੇ ਸੱਚ
ਕਮਾਉਣ ਵਾਲੀਆਂ ਸੱਚੀਆ ਦਾੜ੍ਹੀਆਂ ਹੀ ਸੱਚੇ ਦੇ ਦਰ ਤੇ ਸੋਭਾ ਖੱਟਦੀਆਂ ਹਨ। ਗਰੀਬਾਂ ਦਾ ਹੱਕ
ਮਾਰਨ ਵਾਲਿਆਂ ਦੀਆਂ ਦਾੜ੍ਹੀ
“ਪਾਰਬ੍ਰਹਮਿ ਸਾ ਅਗਨਿ ਮਹਿ ਸਾੜੀ “ ਅਤੇ ਧਾਗਿਆਂ ਦੇ ਜਨੇਊ (ਧਾਰਮਕ
ਚਿਨ੍ਹ) ਪਾ ਕੇ ਲੋਕਾਂ ਨੂੰ ਕੁਰਾਹੇ ਪਾਉਣ ਵਾਲੇ ਪੰਡਤਾਂ ਵਰਗਿਆਂ ਦੀ ਦਾੜ੍ਹੀ ਵਿੱਚ ਥੁੱਕ
ਪੈਂਦਾ ਹੈ।
ਕਾਹੇ ਕੀਜਤੁ ਹੈ ਮਨਿ ਭਾਵਨੁ ॥
ਜਬ ਜਮੁ ਆਇ ਕੇਸ ਤੇ ਪਕਰੈ ਤਹ ਹਰਿ ਕੋ ਨਾਮੁ ਛਡਾਵਨੁ---1104
ਰਾਮੁ ਸਿਮਰੁ ਪਛੁਤਾਹਿਗਾ ਮਨ ॥
ਪਾਪੀ ਜੀਅਰਾ ਲੋਭੁ ਕਰਤੁ ਹੈ ਆਜੁ ਕਾਲਿ ਉਠਿ ਜਾਹਿਗਾ ॥
ਲਾਲਚ ਲਾਗੇ ਜਨਮੁ ਗਵਾਇਆ ਮਾਇਆ ਭਰਮ ਭੁਲਾਹਿਗਾ ॥
ਧਨ ਜੋਬਨ ਕਾ ਗਰਬੁ ਨ ਕੀਜੈ ਕਾਗਦ ਜਿਉ ਗਲਿ ਜਾਹਿਗਾ ॥1॥
ਜਉ ਜਮੁ ਆਇ ਕੇਸ ਗਹਿ ਪਟਕੈ ਤਾ ਦਿਨ ਕਿਛੁ ਨ ਬਸਾਹਿਗਾ
--- ਧਰਮ ਰਾਇ ਜਬ ਲੇਖਾ ਮਾਗੈ ਕਿਆ ਮੁਖੁ ਲੈ ਕੈ ਜਾਹਿਗਾ ---1106
ਲਾਲਚਿ ਲਾਗੈ ਨਾਮੁ ਬਿਸਾਰਿਓ ਆਵਤ ਜਾਵਤ ਜਨਮੁ ਗਇਆ ॥
ਜਾ ਜਮੁ ਧਾਇ ਕੇਸ ਗਹਿ ਮਾਰੈ ਸੁਰਤਿ ਨਹੀ ਮੁਖਿ ਕਾਲ ਗਇਆ ---906
ਪੰਚ ਦੂਤ ਮੂਡ ਪਰਿ ਠਾਢੇ ਕੇਸ ਗਹੇ ਫੇਰਾਵਤ ਹੇ ॥
ਦ੍ਰਿਸਟਿ ਨ ਆਵਹਿ ਅੰਧ ਅਗਿਆਨੀ ਸੋਇ ਰਹਿਓ ਮਦ ਮਾਵਤ ਹੇ---882
ਬਿਕਾਰ ਮਾਇਆ ਮਾਦਿ ਸੋਇਓ ਸੂਝ ਬੂਝ ਨ ਆਵੈ ॥
ਪਕਰਿ ਕੇਸ ਜਮਿ ਉਠਾਰਿਓ ਤਦ ਹੀ ਘਰਿ ਜਾਵੈ --- 408
ਕੇਸਾਧਾਰੀ ਮਨਮਤੀਆਂ, ਹੰਕਾਰੀਆਂ, ਲਾਲਚੀਆਂ, ਵਿਕਾਰੀਆਂ ਆਦਿ ਨੂੰ “ਜਮ
ਰਾਜੇ ਕੇ ਹੇਰੂ ਆਏ ਮਾਇਆ ਕੈ ਸੰਗਲਿ ਬੰਧਿ ਲਇਆ “,
“ਜਬ ਜਮੁ ਆਇ ਕੇਸ ਤੇ ਪਕਰੈ “, “ਪਕਰਿ ਕੇਸ ਜਮਿ ਉਠਾਰਿਓ “, “ਜਾ
ਜਮੁ ਧਾਇ ਕੇਸ ਗਹਿ ਮਾਰੈ “,” ਜਉ ਜਮੁ ਆਇ ਕੇਸ ਗਹਿ ਪਟਕੈ “, ਅਤੇ “ਕੇਸ ਗਹੇ
ਫੇਰਾਵਤ ਹੇ “ ਦੀ ਸ਼ਬਦਾਬਲੀ ਨਾਲ ਧਰਮ ਰਾਜ ਦੇ ਜਮਦੂਤਾ ਤੋਂ ਮਿਲਦੀ ਦੁੱਖਾਂ ਭਰੀ ਸਖਤ ਸਜ਼ਾ ਦਾ
ਵੇਰਵਾ ਦੇ ਕੇ ਗੁਰਮਤਿ ਗਿਆਨ ਸਮਝਣ ਦੀ ਜਰੂਰਤ ਸਮਝਾਈ ਹੈ।
ਟੇਢੀ ਪਾਗ ਟੇਢੇ ਚਲੇ ਲਾਗੇ ਬੀਰੇ ਖਾਨ ॥
ਰਾਮੁ ਬਿਸਾਰਿਓ ਹੈ ਅਭਿਮਾਨਿ ---1124
ਜਿਹ ਸਿਰਿ ਰਚਿ ਰਚਿ ਬਾਧਤ ਪਾਗ ॥ ਸੋ ਸਿਰੁ ਚੁੰਚ ਸਵਾਰਹਿ ਕਾਗ ॥
ਇਸੁ ਤਨ ਧਨ ਕੋ ਕਿਆ ਗਰਬਈਆ ॥ ਰਾਮ ਨਾਮੁ ਕਾਹੇ ਨ ਦ੍ਰਿੜੀਆ ---330
ਬੰਕੇ ਬਾਲ ਪਾਗ ਸਿਰਿ ਡੇਰੀ ॥ ਇਹੁ ਤਨੁ ਹੋਇਗੋ ਭਸਮ ਕੀ ਢੇਰੀ ॥3॥
ਊਚੇ ਮੰਦਰ ਸੁੰਦਰ ਨਾਰੀ ॥ ਰਾਮ ਨਾਮ ਬਿਨੁ ਬਾਜੀ ਹਾਰੀ ---659
ਬੰਕੇ ਬਾਲ ਤੇ ਸਿਰ ਤੇ ਟੇਢੀ, ਪੇਚਦਾਰ, ਪੋਚਵੀ ਗੋਲ ਤੇ ਸੋਹਣੀ
ਪੱਗ ਬੰਨ੍ਹਣ ਵਾਲਾ ਜਿਸ ਨੇ “ਰਾਮੁ ਬਿਸਾਰਿਓ ਹੈ ਅਭਿਮਾਨਿ “ ਨੂੰ ਉਪਰਲੀਆਂ ਗੁਰਬਾਣੀ
ਦੀਆਂ ਪੰਗਤੀਆਂ ਰਾਮ ਨਾਮ ਜਪਣ ਦਾ ਅਹਿਸਾਸ ਕਰਾਉਂਦੀਆਂ ਹਨ। ਨਾਮ ਜਪਣ ਦੀ ਬਿਧੀ ਹੇਠਲੇ
ਗੁਰਵਾਕਾਂ ਰਾਹੀ ਸਮਝਾਈ ਹੈ।
ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਂਝਾ---748
ਗੁਰੁ ਨਾਨਕੁ ਉਪਦੇਸੁ ਕਹਤੁ ਹੈ ਜੋ ਸੁਨੈ ਸੋ ਪਾਰਿ ਪਰਾਨਥ---1001
ਆਪਿ ਕਮਾਉ ਅਵਰਾ ਉਪਦੇਸ ॥ ਰਾਮ ਨਾਮ ਹਿਰਦੈ ਪਰਵੇਸ --- 185
ਸਤਿਗੁਰਾਂ ਖਤ੍ਰੀ ਬ੍ਰਾਹਮਣ ਸੂਦ ਵੈਸ ਵਾਸਤੇ ਸਾਂਝਾ ਉਪਦੇਸ ਕਹਿਆ ਹੈ। ਜੋ
ਪਰਾਣੀ ਗੁਰੁ ਉਪਦੇਸ ਨੂੰ ਸੁਣੇ ਗਾ ਉਸ ਦਾ ਪਾਰ ਉਤਾਰਾ ਹੋ ਜਾਵੇਗਾ। ਸਤਿਗੁਰਾਂ ਦਾ ਹੁਕਮ
ਹੈ ਕਿ ਇਸ ਉਪਦੇਸ ਨੂੰ ਆਪ ਕਮਾਉ ਅਤੇ ਹੋਰਨਾਂ ਨੂੰ ਸਮਝਾਓ। ਅਹਿਜਾ ਕਰਨ ਵਾਲੇ ਪ੍ਰਾਣੀ ਦੇ
ਹਿਰਦੇ ਵਿੱਚ ਰਾਮ ਨਾਮ ਪਰਵੇਸ ਹੋ ਜਾਵੇ ਗਾ।
ਗੁਰ ਕਹਿਆ ਮਾਨੁ ਨਿਜ ਨਿਧਾਨੁ ਸਚੁ ਜਾਨੁ ਮੰਤ੍ਰੁ ਇਹੈ
ਨਿਸਿ ਬਾਸੁਰ ਹੋਇ ਕਲ੍ਯ੍ਯਾਨੁ ਲਹਹਿ ਪਰਮ ਗਤਿ ਜੀਉ---1403
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ---982
ਅਕਲੀ ਪੜਿ ਕੈ ਬੁਝੀਐ ਅਕਲੀ ਕੀਚੈ ਦਾਨੁ ॥
ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ---1245
ਗੁਰਾਂ ਦਾ ਕਹਿਆ ਮੰਨਣਾ ਹੀ ਨਾਮ ਜਪਣ ਦਾ ਮੰਤਰ ਹੈ। ਸਿੱਖਾਂ ਦੇ
ਗੁਰੂ ਗਰੰਥ ਸਾਹਿਬ ਜੀ ਹਨ। ਗੁਰੁ ਬਾਣੀ ਗੁਰੂ ਦੇ ਕਹੈ ਲਗਣ ਵਾਲੇ ਸਿੱਖ ਦਾ ਪਾਰ-ਉਤਾਰਾ ਪਰਤਖਿ
ਹੋਵੇ ਗਾ। ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਧਿਆਨ ਨਾਲ ਪੜ੍ਹਕੇ ਬੁਝਣ ਦਾ ਹੁਕਮ ਦਿਤਾ ਹੈ। ਨਾਨਕ
ਜੀ ਆਖਦੇ ਹਨ ਕਿ ਰਾਹੁ ਏਹੁ ਹੈ ਹੋਰ ਰਾਹ ਕੋਈ ਨਹੀਂ। ਨਾਮ ਜਪਣ ਦੇ ਹੋਰ ਰਾਹਾਂ ਰਸਤਿਆਂ ਦੀਆਂ
ਗਲਾਂ ਕਰਨ ਵਾਲੇ ਸ਼ੈਤਾਨ ਹਨ। ਜਿਹੜਾ ਪਰਾਣੀ ਪੂਰੇ ਗੁਰੂ ਦਾ ਹੁਕਮ ਨਹੀ ਂਮੰਨਦਾ ਗੁਰਬਾਣੀ ਉਸ ਨੂੰ
ਮਨਮੁਖੁ ਕਹਿੰਦੀ ਹੈ।
ਪੂਰੇ ਗੁਰ ਕਾ ਹੁਕਮੁ ਨ ਮੰਨੈ ਓਹੁ ਮਨਮੁਖੁ --- 303