ਝੂਠੇ, ਕਪਟੀ ਅਤੇ ਗੰਦੇ ਗੁੰਡਿਆਂ ਦੇ ਧਰਮ ਦੀ ਮੈਨੂੰ ਕੋਈ ਲੋੜ ਨਹੀਂ!
ਗੁਰੂ ਨਾਨਕ ਦੇਵ ਜੀ ਨੇ ਸਮੁੱਚੀ ਮਨੁੱਖਤਾ ਦੀ ਭਲਾਈ ਵਾਲਾ ਇੱਕ ਮਾਨਵਵਾਦੀ
ਧਰਮ ਸ਼ੁਰੂ ਕੀਤਾ ਸੀ ਤਾਂ ਕਿ ਸਾਰੇ ਸੰਸਾਰ ਦੇ ਲੋਕ ਇਕੋ ਅਕਾਲ ਪੁਰਖ ਨੂੰ ਆਪਣਾ ਸਾਂਝਾ ਬਾਪ
(ਤੂੰ ਸਾਝਾ ਸਾਹਿਬੁ ਬਾਪੁ
ਹਮਾਰਾ) ਜਾਣ ਕੇ ਇੱਕ ਦੂਸਰੇ ਨਾਲੋਂ ਊਚ ਨੀਚ ਦਾ
ਭੇਦ ਮਿਟਾ ਕੇ ਸਾਰੇ ਮਨੁੱਖੀ ਕਦਰਾਂ ਕੀਮਤਾਂ ਨੂੰ ਜਾਣ ਕਰਕੇ ਸੁਖੀ ਜੀਵਨ ਬਤੀਤ ਕਰਨ। ਕੋਈ ਕਿਸੇ
ਤੇ ਧੱਕਾ ਨਾ ਕਰੇ। ਉਸ ਵੇਲੇ ਰਾਜੇ ਮਹਾਂਰਾਜੇ ਅਤੇ ਉਹਨਾ ਦੇ ਅਹਿਲਕਾਰ ਜਨਤਾ ਤੇ ਧੱਕਾ ਕਰਦੇ ਸਨ
ਤਾਂ ਗੁਰੂ ਜੀ ਨੇ ਉਹਨਾ ਪ੍ਰਤੀ ਬਹੁਤ ਹੀ ਸਖ਼ਤ ਸ਼ਬਦਾਬਵਲੀ ਵਰਤੀ ਸੀ। ਉਸ ਵੇਲੇ ਨਾਲੋਂ ਹੁਣ ਭਾਵੇਂ
ਦੁਨੀਆ ਵਿੱਚ ਕਾਫੀ ਤਬਦੀਲੀ ਆ ਗਈ ਹੈ। ਲੋਕਾਂ ਦੀਆਂ ਚੁਣੀਆਂ ਹੋਈਆਂ ਸਰਕਾਰਾਂ ਹਨ ਅਤੇ ਲੋਕਾਂ ਨੂੰ
ਜਵਾਬ ਦੇਹ ਵੀ ਹਨ। ਕਈ ਥਾਵਾਂ ਤੇ ਹਾਲੇ ਵੀ ਡਿਕਟੇਟਰਸ਼ਿਪ ਅਤੇ ਇੱਕ ਪੁਰਖੀ ਰਾਜ ਚਲਦਾ ਹੈ। ਨਵੀਆਂ
ਕਾਢਾਂ ਨੇ ਸਾਰੀ ਦੁਨੀਆ ਨੂੰ ਇੱਕ ਦੂਸਰੇ ਦੇ ਬਹੁਤ ਹੀ ਨੇੜੇ ਲੈ ਆਂਦਾ ਹੈ। ਸਾਰੀ ਦੁਨੀਆ ਇੱਕ
ਦੂਸਰੇ ਨੂੰ ਵਾਚ ਕਰ ਰਹੀ ਹੈ। ਦੇਸ਼ ਦੀਆਂ ਸਰਕਾਰਾਂ ਦੀਆਂ ਆਪਣੀ ਜਨਤਾ ਪ੍ਰਤੀ ਕੁੱਝ ਜ਼ੁੰਮੇਵਾਰੀਆਂ
ਹੁੰਦੀਆਂ ਹਨ ਅਤੇ ਆਪਣੇ ਕੁੱਝ ਹਿਤ ਹੁੰਦੇ ਹਨ। ਸਾਰੀਆਂ ਸਰਕਾਰਾਂ ਆਪਣੇ ਦੇਸ਼ ਵਿੱਚ ਸ਼ਾਂਤੀ ਅਤੇ
ਤਰੱਕੀ ਚਾਹੁੰਦੀਆਂ ਹਨ। ਆਪਣੇ ਹਿਤਾਂ ਨੂੰ ਮੁੱਖ ਰੱਖ ਕੇ ਇੱਕ ਦੂਜੇ ਦੇਸ਼ ਨਾਲ ਸਮਝੌਤੇ ਕੀਤੇ
ਜਾਂਦੇ ਹਨ। ਇਲੈਕਸ਼ਨਾ ਜਿੱਤਣ ਲਈ ਕਈ ਹੱਥ ਕੰਡੇ ਵਰਤੇ ਜਾਂਦੇ ਹਨ। ਸਾਰੀ ਦੁਨੀਆ ਵਿੱਚ ਇਸੇ ਤਰ੍ਹਾਂ
ਹੀ ਚੱਲਦਾ ਹੈ। ਚੀਨ ਵਿੱਚ ਭਾਵੇਂ ਡਿਕਟੇਟਰਸ਼ਿਪ ਅਤੇ ਕਮਿਊਨਿਸਟਾਂ ਦੀ ਸਰਕਾਰ ਹੈ ਅਤੇ ਮਨੁੱਖੀ
ਹੱਕਾਂ ਦਾ ਘਾਣ ਵੀ ਸ਼ਾਇਦ ਸਭ ਤੋਂ ਵੱਧ ਉਥੇ ਹੀ ਹੁੰਦਾ ਹੋਵੇ ਪਰ ਫਿਰ ਵੀ ਸਾਰੀ ਦੁਨੀਆਂ ਦੀਆਂ
ਸਰਕਾਰਾਂ ਆਪਣੇ-ਆਪਣੇ ਹਿੱਤਾਂ ਨੂੰ ਮੁੱਖ ਰੱਖ ਕੇ ਚੀਨ ਨਾਲ ਵਪਾਰਕ ਸਮਝੌਤੇ ਕਰਨ ਲਈ ਕਾਹਲੀਆਂ ਹਨ।
ਜਦੋਂ ਸਰਕਾਰਾਂ ਆਪਣੀ ਜਨਤਾ ਤੇ ਜਾਂ ਘੱਟ ਗਿਣਤੀ ਕਿਸੇ ਫਿਰਕੇ ਤੇ ਜ਼ੁਲਮ
ਢਾਉਂਦੀਆਂ ਹਨ ਤਾਂ ਦੁਨੀਆਂ ਦੇ ਦੂਜੇ ਦੇਸ਼ ਇਸ ਜ਼ੁਲਮ ਪ੍ਰਤੀ ਉਤਨੀ ਕੁ ਹੀ ਦੱਬੀ ਅਵਾਜ਼ ਨਾਲ
ਬੋਲਦੀਆਂ ਹਨ ਕਿ ਉਹਨਾ ਦੇ ਵਪਾਰਕ ਹਿੱਤਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ। ਕਨੇਡਾ ਦਾ ਮੌਜੂਦਾ
ਪ੍ਰਧਾਨ ਮੰਤਰੀ ਸਟੀਫਨ ਹਾਰਪਰ ਜਦੋਂ ਪਹਿਲੀ ਵਾਰੀ ਪ੍ਰਧਾਨ ਮੰਤਰੀ ਬਣਿਆਂ ਤਾਂ ਇਸ ਨੇ ਚੀਨ ਪ੍ਰਤੀ
ਕੁੱਝ ਸਖ਼ਤ ਰੁੱਖ ਅਪਣਾ ਕੇ ਰੱਖਣ ਦੀ ਕੋਸ਼ਿਸ਼ ਕੀਤੀ ਕਿ ਉਥੇ ਮਨੁੱਖੀ ਹੱਕਾਂ ਨੂੰ ਬਹੁਤ ਬੇਰਹਿਮੀ
ਨਾਲ ਕੁਚਲਿਆ ਜਾ ਰਿਹਾ ਹੈ। ਪਰ ਛੇਤੀਂ ਹੀ ਉਸ ਨੂੰ ਆਪਣਾ ਇਹ ਰੁੱਖ ਬਦਲਣਾ ਪਿਆ, ਕਿਉਂਕਿ ਕਨੇਡਾ
ਦੇ ਲੋਕਾਂ ਦੇ ਕੰਮਾ ਲਈ ਚੀਨ ਨਾਲ ਕੁੱਝ ਸਮਝੌਤੇ ਕਰਨੇ ਜਰੂਰੀ ਹੋ ਗਏ ਸਨ। ਕਹਿਣ ਤੋਂ ਭਾਵ ਹੈ ਕਿ
ਸਰਕਾਰ ਭਾਵੇਂ ਕਿਸੇ ਵੀ ਦੇਸ਼ ਦੀ ਹੋਵੇ ਉਹ ਆਪਣੇ ਹਿੱਤਾਂ ਨੂੰ ਮੁੱਖ ਰੱਖ ਕੇ ਹੀ ਕਿਸੇ ਦੂਸਰੇ ਦੇਸ਼
ਵਿੱਚ ਦਖਲ ਅੰਦਾਜ਼ੀ ਕਰ ਸਕਦੀ ਹੈ। ਕੁੱਝ ਦਿਨ ਪਹਿਲਾਂ ਕੰਮ ਕਰਦੇ ਸਮੇਂ ਮੈਂ ਰੇਡੀਓ ਤੇ ਇੱਕ
ਰਿਪੋਰਟ ਸੁਣੀ ਸੀ। ਇਸ ਦੇਸ਼ ਦਾ ਮੈਂਨੂੰ ਨਾਮ ਵਿਸਰ ਗਿਆ, ਸ਼ਾਇਦ ਇਹ ਥਾਈਲੈਂਡ ਜਾਂ ਇਸ ਦੇ ਲਾਗੇ
ਵਾਲਾ ਕੋਈ ਦੇਸ਼ ਸੀ ਜਿੱਥੇ ਕਿ ਇਸਲਾਮ ਦੇ ਇੱਕ ਘੱਟ ਗਿਣਤੀ ਭਾਈਚਾਰੇ ਨਾਲ ਸੰਬੰਧਿਤ ਲੱਖਾਂ ਹੀ ਲੋਕ
ਬਹੁਤ ਸਾਲਾਂ ਤੋਂ ਰਹਿੰਦੇ ਹਨ। ਸ਼ਾਇਦ ਰਫਿਊਜ਼ੀ ਆਏ ਸਨ। ਉਥੇ ਦੀ ਸਰਕਾਰ ਅਤੇ ਮਿਲਟਰੀ ਨੇ ਉਹਨਾ ਤੇ
ਬਹੁਤ ਹੀ ਜ਼ੁਲਮ ਢਾਹੇ ਹਨ ਅਤੇ ਹਾਲੇ ਵੀ ਢਾਹ ਰਹੇ ਹਨ। ਕੋਈ ਵੀ ਦੇਸ਼ ਉਹਨਾ ਲਈ ਹਾਂ ਦਾ ਨਾਹਰਾ
ਨਹੀਂ ਮਾਰਦਾ। ਜੇ ਕਰ ਕੋਈ ਮਾੜਾ ਮੋਟਾ ਹਾਂ ਦਾ ਨਾਹਰਾ ਮਾਰੇ ਵੀ ਤਾਂ ਉਸ ਦੇਸ਼ ਦੀ ਸਰਕਾਰ ਕਹਿੰਦੀ
ਹੈ ਕਿ ਤੁਹਾਨੂੰ ਇਹਨਾ ਪ੍ਰਤੀ ਇਤਨਾ ਹੀ ਹੇਜ਼ ਹੈ ਤਾਂ ਇਹਨਾ ਸਾਰਿਆਂ ਨੂੰ ਤੁਸੀਂ ਆਪਣੇ ਦੇਸ਼ ਲੈ
ਜਾਓ। ਹੁਣ ਭਲਾ ਸੋਚੇ ਕਿ ਉਹ ਕਿਹੜੇ ਦੇਸ਼ ਦੀ ਸਰਕਾਰ ਹੋਵੇਗੀ ਜਿਹੜੀ ਕਿ ਇਹਨਾ ਲੱਖਾਂ ਹੀ ਲੋਕਾਂ
ਨੂੰ ਆਪਣੇ ਦੇਸ਼ ਵਿੱਚ ਲਿਜਾ ਸਕਦੀ ਹੋਵੇ?
ਸਿੱਖ ਜਿਸ ਦੇਸ਼ ਵਿੱਚ ਵੀ ਰਹਿੰਦੇ ਹਨ ਉਹਨਾ ਨੂੰ ਉਸ ਦੇਸ਼ ਦੇ ਚੰਗੇ ਸ਼ਹਿਰੀ
ਬਣ ਕੇ ਰਹਿਣਾ ਚਾਹੀਦਾ ਹੈ। ਜੇ ਕਰ ਇੰਡੀਆ ਵਿੱਚ ਸਿੱਖਾਂ ਨੂੰ ਕੋਈ ਸਮੱਸਿਆ ਹੈ ਤਾਂ ਉਹਨਾ ਨੂੰ ਇਸ
ਬਾਰੇ ਸੋਚਣਾ ਚਾਹੀਦਾ ਹੈ ਕਿ ਇਸ ਦਾ ਸਹੀ ਹੱਲ ਉਹਨਾ ਲਈ ਕੀ ਹੋ ਸਕਦਾ ਹੈ। ਮੈਂ ਕੋਈ ਸਿਆਸੀ ਬੰਦਾ
ਨਹੀਂ ਅਤੇ ਨਾ ਹੀ ਮੈਨੂੰ ਸਿਆਸਤ ਬਾਰੇ ਕੋਈ ਬਹੁਤੀ ਡੂੰਘੀ ਜਾਣਕਾਰੀ ਹੈ ਅਤੇ ਨਾ ਹੀ ਕੋਈ
ਦਿਲਚਸਪੀ। ਸਿਰਫ ਉਤਨੀ ਕੁ ਹੀ ਜਾਣਕਾਰੀ ਹੈ ਜਿਤਨੀ ਕੁ ਕਿਸੇ ਦੇਸ਼ ਦੇ ਸਾਧਾਰਣ ਵਿਆਕਤੀ ਨੂੰ ਹੋਣੀ
ਚਾਹੀਦੀ ਹੈ। ਮੈਂ ਇੱਕ ਨਿਕੰਮਾ ਜਿਹਾ ਗੁਰੂ ਦਾ ਸਿੱਖ ਹਾਂ ਅਤੇ ਮੇਰੀ ਮੁੱਢ ਤੋਂ ਹੀ ਰੁਚੀ
ਧਾਰਮਿਕ ਜਿਹੀ ਰਹੀ ਹੈ। ਇਸੇ ਕਰਕੇ ਮੈਂ ਹੁਣ ਤੱਕ, ‘ਸਿੱਖ ਮਾਰਗ’ ਨੁੰ ਸਿਆਸਤ ਤੋਂ ਦੂਰ ਅਤੇ ਵੱਧ
ਤੋਂ ਵੱਧ ਧਾਰਮਿਕ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਪਰ ਜੋ ਵਰਤਾਰਾ ਸਿੱਖਾਂ ਵਿੱਚ ਅਤੇ ਸਿੱਖ ਧਰਮ ਵਿੱਚ
ਪਿਛਲੇ ਕਾਫੀ ਸਮੇਂ ਤੋਂ ਚੱਲ ਰਿਹਾ ਹੈ ਮੇਰੇ ਲਈ ਉਸ ਨੂੰ ਹੋਰ ਬਹੁਤਾ ਸਹਿਣਾ ਔਖਾ ਹੋ ਰਿਹਾ ਹੈ।
ਇਸ ਲਈ ਮੈਂ ਹੁਣ ਸੋਚ ਰਿਹਾ ਹਾਂ ਕਿ ਕਿਉਂ ਨਾ ਮੈਂ ਆਪਣੇ ਆਪ ਨੂੰ ਇਸ ਸਾਰੇ ਕਾਸੇ ਤੋਂ ਅਲੱਗ ਕਰ
ਲਵਾਂ। ਕਿਉਂਕਿ ਮੈਨੂੰ ਇਸ ਦਾ ਕੋਈ ਹੱਲ ਦਿਸਦਾ ਨਜ਼ਰ ਨਹੀਂ ਆ ਰਿਹਾ। ਇਸ ਲਈ ਮੈਂ ਚਾਹੁੰਦਾ
ਹਾਂ ਕਿ ਆਪਣੇ ਆਪ ਨੂੰ ਇਸ ਤੋਂ ਅਲੱਗ ਕਰਨ ਤੋਂ ਪਹਿਲਾਂ ਸੰਖੇਪ ਜਿਹੀ ਵਿਚਾਰ ਸਾਂਝੀ ਕਰ ਲਵਾਂ।
ਸ਼ਾਇਦ ਕੁੱਝ ਗਿਣਤੀ ਦੇ ਸਿੱਖਾਂ ਨੂੰ ਹੀ ਮੇਰੇ ਇਹ ਵਿਚਾਰ ਠੀਕ ਲੱਗਣਗੇ ਬਹੁਤਿਆਂ ਨੂੰ ਨਹੀਂ। ਪਰ
ਫਿਰ ਵੀ ਮੈਂ ਜੋ ਕਹਿਣਾ ਚਾਹੁੰਦਾ ਹਾਂ ਨਿਝੱਕ ਹੋ ਕਿ ਕਹਿ ਰਿਹਾ ਹਾਂ। ਲਓ ਪੜ੍ਹੇ ਅਤੇ ਸੁਣੋਂ
ਥੋੜਾ ਜਿਹਾ ਜਿਗਰਾ ਕਰਕੇ ਸੱਚੋ ਸੱਚ।
ਪਿਛਲੇ ਮਹੀਨੇ ਜਾਣੀ ਕਿ ਦੀ ਅਪਰੈਲ 2015 ਨੂੰ ਮੈਂ ਕੁੱਝ ਸਮੇਂ ਲਈ
ਛੁੱਟੀਆਂ ਲੈ ਕੇ ਟੋਰਾਂਟੋ ਗਿਆ ਸੀ। ਭਾਵੇਂ ਕਿ ਮੈਂ ਟਰੈਵਲ ਕਰਕੇ ਬਹੁਤਾ ਖ਼ੁਸ਼ ਨਹੀਂ ਪਰ ਫਿਰ ਵੀ
ਘਰ ਵਾਲੀ ਆਪਣੇ ਰਿਸ਼ਤੇਦਾਰਾਂ ਅਤੇ ਬੱਚਿਆਂ ਨੂੰ ਮਿਲਣਾ ਚਾਹੁੰਦੀ ਸੀ ਅਤੇ ਨਾਲ ਮੈਨੂੰ ਵੀ ਜੱਕੋ
ਤੱਕੀ ਵਿੱਚ ਜਾਣਾ ਪਿਆ। ਉਥੇ ਮੇਰੇ ਕੋਲ ਕੁੱਝ ਵਾਧੂ ਸਮਾ ਹੁੰਦਾ ਸੀ ਅਤੇ ਮੈਂ ਕੁੱਝ ਘੰਟੇ ਬਲਦੇਵ
ਸਿੰਘ ਟੋਰਾਂਟੋ ਨਾਲ ਵੀ ਬਿਤਾਏ ਜਿਹੜੇ ਕਿ ‘ਸਿੱਖ ਮਾਰਗ’ ਤੇ ਲਿਖਦੇ ਹਨ ਅਤੇ ਸ਼ਨਿੱਚਰਵਾਰ ਸਵੇਰੇ
ਵੀਜ਼ਨ ਟੀ. ਵੀ. ਤੇ ਗੁਰਬਾਣੀ ਪ੍ਰੋਗਰਾਮ ਵੀ ਪੇਸ਼ ਕਰਦੇ ਹਨ। ਇਸ ਤੋਂ ਇਲਾਵਾ ਫੇਸ ਬੁੱਕ ਤੇ ਵੀ ਹਰ
ਰੋਜ਼ ਜਾਂਦਾ ਸੀ ਉਂਜ ਭਾਵੇਂ ਮੈਂ ਫੇਸ ਬੁੱਕ ਨੂੰ ਹਫਤਿਆਂ ਜਾਂ ਮਹੀਨਿਆਂ ਬਾਅਦ ਹੀ ਵਰਤਦਾ ਹਾਂ।
ਉਥੇ ਫੇਸ ਬੁੱਕ ਤੇ ਕਈ ਵੀਡੀਓ ਅਤੇ ਬਹੁਤ ਸਾਰੇ ਲੋਕਾਂ ਦੇ ਕੁਮਿੰਟਸ ਪੜ੍ਹਨ ਨੂੰ ਮਿਲੇ ਜਿਹੜੇ ਕਿ
ਇੰਡੀਆ ਵਿੱਚ ਕਿਸੇ ਸਤਿਕਾਰ ਕਮੇਟੀ ਨਾਲ ਸੰਬੰਧਿਤ ਸਨ। ਇਹ ਸਤਿਕਾਰ ਕਮੇਟੀ ਵਾਲੇ ਅਸਲ ਵਿੱਚ
ਗੁੰਡਾ ਕਮੇਟੀ ਵਾਲੇ ਕੁੱਝ ਪਾਠੀਆਂ ਨੂੰ ਪਸ਼ੂਆਂ ਵਾਂਗ ਕੁੱਟ ਰਹੇ ਸਨ ਕਿ ਉਹਨਾ ਨੇ ਕੋਈ ਮਰਯਾਦਾ
ਭੰਗ ਕੀਤੀ ਹੈ। ਗੁਰਮਤਿ ਦੀ ਕੁੱਝ ਕੁ ਸੂਝ ਰੱਖਣ ਵਾਲੇ ਇਹਨਾ ਨੂੰ ਗਲਤ ਕਹਿ ਰਹੇ ਸਨ ਪਰ ਬਹੁਤੇ
ਇਹਨਾ ਦੇ ਹੱਕ ਵਿੱਚ ਭੁਗਤ ਰਹੇ ਸਨ। ਫਿਰ ਇੱਕ ਦਿਨ ਰੇਡੀਓ ਤੇ ਟਾਕ-ਸ਼ੋਅ ਸੁਣਿਆ ਭਾਂਵੇਂ ਕਿ ਸਾਰਾ
ਤਾਂ ਨਹੀ ਸੁਣ ਸਕਿਆ ਪਰ ਜਿਤਨਾ ਕੁ ਸੁਣਿਆ ਉਸ ਵਿੱਚ ਵੀ ਕੁੱਝ ਇੱਕ ਨੂੰ ਛੱਡ ਕੇ ਬਹੁਤੇ ਇਹਨਾ
ਗੁੰਡਿਆਂ ਦੀ ਕਮੇਟੀ ਦੇ ਹੱਕ ਵਿੱਚ ਹੀ ਭੁਗਤੇ। ਇਹ ਗੁੰਡਾ ਕਮੇਟੀ ਵਾਲੇ ਕਈ ਸਾਲਾਂ ਤੋਂ ਇਸ
ਤਰ੍ਹਾਂ ਦੀ ਗੁੰਡਾ ਗਰਦੀ ਕਰਦੇ ਆ ਰਹੇ ਹਨ। ਇਸ ਤਰ੍ਹਾਂ ਦੀ ਗੁੰਡਾ ਗਰਦੀ ਦਰਬਾਰ ਸਾਹਿਬ ਦੇ ਅਹਾਤੇ
ਵਿੱਚ ਵੀ ਹੁੰਦੀ ਰਹੀ ਹੈ। ਮਲਬੇ ਦੇ ਢੇਰ ਵਿਚੋਂ ਕਈ ਲਾਸ਼ਾਂ ਨਿਕਲਣ ਦੇ ਚਰਚੇ ਵੀ ਹੁੰਦੇ ਰਹੇ ਹਨ
ਜਿਹਨਾ ਨੂੰ ਕਿ ਫਿਰੌਤੀ ਜਾਂ ਕਿਸੇ ਹੋਰ ਕਾਰਨ ਤਸੀਹੇ ਦੇ ਕੇ ਮਾਰਿਆ ਹੁੰਦਾ ਸੀ। ਜਿਤਨਾ ਸ਼ੋਰ
ਸਰਕਾਰੀ ਗੁੰਡਿਆਂ ਬਾਰੇ ਪਾਇਆ ਜਾਂਦਾ ਹੈ ਉਤਨਾ ਸ਼ੋਰ ਤੁਸੀਂ ਆਪਣੇ ਗੁੰਡਿਆਂ ਬਾਰੇ ਕਿਉਂ ਨਹੀਂ
ਪਉਂਦੇ? ਕਿਉਂ ਤੁਹਾਡੇ ਮੂੰਹ ਸੀਂਤੇ ਜਾਂਦੇ ਹਨ?
ਧਰਮ ਦੇ ਨਾਮ ਦੇ ਗੁੰਡਾ ਗਰਦੀ ਕਰਨ ਲਈ ਬਹਾਨਾ ਗੁਰੂ ਦੇ ਸਤਿਕਾਰ ਦਾ ਲਾਇਆ
ਜਾਂਦਾ ਹੈ ਜਾਂ ਕਿਸੇ ਕਥਿਤ ਹੁਕਮਨਾਮੇ ਦਾ। ਬਾਣੀ ਦੇ ਸਤਿਕਾਰ ਨਾਲ ਹੀ ਸੰਬੰਧਿਤ ਇੱਕ ਲੇਖ ਮੈਂ
ਪਹਿਲਾਂ ਹੀ ਲਿਖ ਚੁਕਾ ਹਾਂ ਜਿਸ ਦਾ ਸਿਰਲੇਖ ਹੈ, “ਬਾਣੀ ਬਾਣੀ ਵਿੱਚ ਫਰਕ, ਇਹ ਬਾਣੀ ਤੇ ਉਹ
ਬਾਣੀ”। ਕਿਹਾ ਜਾਂਦਾ ਹੈ ਕਿ ਕਿਸੇ ਕਹੇ ਜਾਂਦੇ ਕਥਿਤ ਜਠੇਰਿਆਂ ਨਾਲ ਸੰਬੰਧਿਤ ਇਮਾਰਤ ਵਿੱਚ
ਅਖੰਡ ਪਾਠ ਕਿਉਂ ਕਰਵਾਇਆ ਅਤੇ ਪਾਠੀ ਸਿੰਘਾਂ ਨੇ ਰੌਲਾਂ ਕਿਉਂ ਲਾਈਆਂ? ਕਿਸੇ ਸ਼੍ਰੋਮਣੀ ਕਮੇਟੀ
ਮੈਂਬਰ ਤੇ ਵੀ ਇਹ ਦੋਸ਼ ਲਾਇਆ ਜਾਂਦਾ ਹੈ ਕਿ ਉਸ ਨੇ ਇਹ ਪਾਠ ਜਾਣ ਕੇ ਕਹਿ ਕਿ ਕਰਵਾਇਆ ਹੈ। ਜੇ ਇਹ
ਸਾਰਾ ਕੁੱਝ 100% ਠੀਕ ਵੀ ਹੋਵੇ ਤਾਂ ਵੀ ਫਿਰ ਗਰੀਬ ਗੁਰਮਤਿ ਤੋਂ ਕੋਰੇ ਗ੍ਰੰਥੀਆਂ ਦੀ
ਬੁੱਚੜ/ਗੁੰਡੇ ਕਮੇਟੀ ਵਲੋਂ ਕੀਤੀ ਗਈ ਕੁੱਟਮਾਰ ਨੂੰ ਕਦੀ ਵੀ ਜ਼ਾਇਜ਼ ਨਹੀਂ ਠਹਿਰਾਇਆ ਜਾ ਸਕਦਾ।
ਪਾਠੀਆਂ ਦਾ ਕਸੂਰ ਸਿਰਫ ਇਤਨਾ ਹੀ ਹੈ ਕਿ ਉਹ ਵਿਚਾਰੇ ਗਰੀਬੀ ਅਤੇ ਮਜ਼ਬੂਰੀ ਦੀ ਹਾਲਤ ਵਿੱਚ
ਅਖੰਡਪਾਠ ਕਰਦੇ ਅਤੇ ਰੌਲਾਂ ਲਉਂਦੇ ਹਨ। ਸਾਰੀ ਦੁਨੀਆਂ ਵਿੱਚ ਸ਼ਾਇਦ ਹੀ ਕੋਈ ਵਿਰਲਾ ਗੁਰਦੁਆਰਾ
ਹੋਵੇਗਾ ਜਿਹੜਾ ਕਿ ਸ਼ਰਧਾ ਦੇ ਨਾਮ ਤੇ ਲੋਕਾਂ ਨੂੰ ਲੁਟਣ, ਆਪਣੀਆਂ ਕਿਸ਼ਤਾਂ ਨੂੰ ਤੋਰਨ ਅਤੇ ਗੋਲਕਾਂ
ਭਰਨ ਲਈ ਅਖੰਡਪਾਠ ਨਾ ਕਰਵਾਉਂਦਾ ਹੋਵੇ। ਇਸ ਵਿਸ਼ੇ ਬਾਰੇ ਕਈ ਪਹਿਲਾਂ ਵੀ ਬਥੇਰੀਆਂ ਦਲੀਲਾਂ ਦੇ
ਚੁੱਕੇ ਹਨ ਪਰ ਇਸ ਤਰ੍ਹਾਂ ਦੇ ਕਾਰੇ ਕਰਨ ਵਾਲਿਆਂ ਨੇ ਥੋੜੇ ਕੀਤੇ ਨਹੀਂ ਹਟਣਾ ਅਤੇ ਨਾ ਹੀ ਇਹਨਾ
ਦੇ ਹੱਕ ਵਿੱਚ ਆਉਣ ਵਾਲਿਆਂ ਨੇ ਕਦੀ ਹਟਣਾ ਹੈ। ਉਸ ਦੇ ਪਿਛੇ ਕਾਰਨ ਕੋਈ ਹੋਰ ਹੈ। ਉਹ ਕਾਰਨ ਹੈ
ਭਿੰਡਰਾਂਵਾਲੇ ਸਾਧ ਦੀ ਗੰਦੀ ਸੋਚ। ਲਓ ਇਹ ਸੱਚ ਵੀ ਪੜ੍ਹ ਸੁਣ ਲਓ ਹੁਣ।
ਸਾਰੀ ਦੁਨੀਆ ਦੇ ਬਹੁਸੰਮਤੀ ਸਿੱਖ ਇਸ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ
ਵੀਹਵੀਂ ਸਦੀ ਦਾ ਮਹਾਨ ਸ਼ਹੀਦ ਅਤੇ ਸੱਚਾ ਸੁੱਚਾ ਸਿੱਖ ਮੰਨਦੇ ਹਨ। ਪਰ ਮੈਂ ਇਸ ਸਾਧ ਨੂੰ ਵੀਹਵੀਂ
ਸਦੀ ਦਾ ਸਭ ਤੋਂ ਝੂਠਾ, ਸਭ ਤੋਂ ਵੱਡਾ ਪਖੰਡੀ ਅਤੇ ਗੰਦਾ ਗੁੰਡਾ ਸਾਧ ਮੰਨਦਾ ਹਾਂ। ਇਹ ਸੱਚ
ਤੁਹਾਨੂੰ ਹਜ਼ਮ ਤਾਂ ਨਹੀਂ ਹੋਣਾ ਪਰ ਹੁਣ ਚਾਰਾ ਵੀ ਕੋਈ ਨਹੀਂ ਇਸ ਲਈ ਮੈਂ ਆਪਣੇ ਆਪ ਹੀ ਤੁਹਾਡੇ ਇਸ
ਗੁੰਡਾ ਗਰਦੀ ਵਾਲੇ ਧਰਮ ਤੋਂ ਪਹਿਲਾਂ ਹੀ ਬਾਹਰ ਕਰ ਰਿਹਾ ਹਾਂ ਅਤੇ ਨਾਲ ਹੀ ਇਹ ਸੱਚ ਵੀ ਬਆਨ ਕਰ
ਰਿਹਾ ਹਾਂ। ਬਹੁਤ ਸਾਰੇ ਸਿੱਖ ਇਹ ਮੰਨਦੇ ਹਨ ਕਿ ਇਹ ਕਹੀ ਜਾਂਦੀ ਦਮਦਮੀ ਟਕਸਾਲ ਦਸਮੇਂ ਗੁਰੂ ਦੀ
ਚਲਾਈ ਹੋਈ ਹੈ ਇਹ ਸਾਧ ਆਪ ਵੀ ਟੋਹੜੇ ਨੂੰ ਮੇਹਣੇ ਵਿੱਚ ਕਹਿੰਦਾ ਹੁੰਦਾ ਸੀ ਕਿ ਤੂੰ ਚੌਦਵੇਂ ਥਾਂ
ਪ੍ਰਧਾਨ ਹੈਂ ਅਤੇ ਮੈਂ ਵੀ ਚੌਦਵੇਂ ਥਾਂ ਹਾਂ। ਇਹਨਾ ਅਨੁਸਾਰ ਇਹਨਾ ਦਾ ਸਾਰਾ ਕੁੱਝ ਗੁਰੂ ਸਾਹਿਬ
ਦੇ ਵੇਲੇ ਤੋਂ ਸੀਨਾ ਬਸੀਨਾ ਚਲਿਆ ਆਉਂਦਾ ਹੈ। ਇਹਨਾ ਦੀ ਸਾਰੀ ਮਰਯਾਦਾ ਵੀ ਦਸਮੇਂ ਪਾਤਸ਼ਾਹ ਦੇ ਸਮੇ
ਤੋਂ ਚਲਦੀ ਆ ਰਹੀ ਹੈ। ਭਾਵ ਇਹ ਕਿ ਜੋ ਗੁਰੂ ਸਾਹਿਬ ਨੇ ਇਹਨਾ ਨੂੰ ਦੱਸਿਆ ਸੀ ਉਹੀ ਇਹ ਅਗਾਂਹ ਦੱਸ
ਰਹੇ ਹਨ। ਇਹ ਸਾਧ ਇਸ ਸੀਨਾ ਬਸੀਨਾ ਵਾਲੀ ਗੱਲ ਨੂੰ ਅਧਾਰ ਬਣਾ ਕੇ ਰੱਜ ਕੇ ਕੁਫਰ ਤੋਲਦੇ ਹਨ। ਇਹਨਾ
ਦਾ ਇਹ ਕੁਫਰ ਪਹਿਲਾਂ ਹੀ ਪ੍ਰੋ: ਇੰਦਰ ਸਿੰਘ ਘੱਗਾ ਅਤੇ ਹੋਰ ਸਿੱਖਾਂ ਨੇ ਨੰਗਾ ਕਰ ਦਿੱਤਾ ਹੈ। ਇਸ
ਦਾ ਕੁੱਝ ਭਾਗ ਤੁਸੀਂ ਇੱਥੇ ‘ਸਿੱਖ ਮਾਰਗ’ ਤੇ ਵੀ ਪੜ੍ਹ ਸਕਦੇ ਹੋ। ਸਾਰੀਆਂ ਗੱਲਾਂ ਇੱਥੇ ਦੁਹਰਾਉਣ
ਦੀ ਲੋੜ ਨਹੀਂ ਸਿਰਫ ਕੁੱਝ ਗੱਲਾਂ ਹੀ ਦੁਹਰਾਉਂਦਾ ਹਾਂ। ਇਸ ਝੂਠੇ ਸਾਧ ਜਰਨੈਲ ਸਿੰਘ ਦੀ ਆਹ ਇੱਕ ਇਸ ਲੇਖ ਦੇ ਅਖੀਰ ਤੇ
ਵੀਡੀਓ ਸੁਣੋਂ ਜਿਹੜੀ ਕਿ ਕਈ ਚਿਰ ਦੀ ਕਿਸੇ ਨੇ ਯੂ-ਟਿਊਬ ਤੇ ਪਾਈ ਹੋਈ ਹੈ। ਇਸ ਨੂੰ ਸੁਣ ਕੇ ਆਹ
ਅੱਗੇ ਕੁੱਝ ਝੂਠੀਆਂ ਗੱਪਾਂ ਪੜ੍ਹੋ ਜਿਹੜੀਆਂ ਕਿ ਇਹਨਾ ਦੇ ਵੱਡੇ ਬ੍ਰਹਮ ਗਿਆਨੀ ਦੀਆਂ ਲਿਖੀਆਂ
ਹੋਈਆਂ ਹਨ। ਕਿਤਨੀ ਸੁਰ ਆਪਸ ਵਿੱਚ ਮਿਲਦੀ ਹੈ ਕਿਉਂਕਿ ਇਹ ਝੂਠਾ ਸਾਧ ਜਰਨੈਲ ਸਿੰਘ ਵੀ
ਗੁਰਮਤਿ/ਮਨਮਤਿ ਦੀ ਸਾਰੀ ਸਿੱਖਿਆ ਇਸ ਝੂਠੇ ਬ੍ਰਹਮ ਗਿਆਨੀ ਕੋਲੋਂ ਹੀ ਲੈ ਕੇ ਆਇਆ ਸੀ। ਜਿੱਥੇ ਇਹ
ਭਾਈ ਮਰਦਾਨੇ ਦੀ ਬੇਇਜ਼ਤੀ ਕਰਦਾ ਹੈ ਉਥੇ ਰੱਜ ਕੇ ਝੂਠ ਵੀ ਬੋਲਦਾ ਹੈ। ਜੇ ਕਰ ਇਸ ਝੂਠ ਨੂੰ ਇੱਕ
ਮਿੰਟ ਲਈ ਸੱਚ ਵੀ ਮੰਨ ਲਈਏ ਤਾਂ ਮਰਦਾਨੇ ਦਾ ਜਿਹੜਾ ਕਿ ਇਸ ਝੂਠ ਮੁਤਾਬਕ ਪਿਛਲੇ ਜਨਮ ਵਿੱਚ ਸਾਧੂ
ਸੀ ਤਾਂ ਉਸ ਦਾ ਕੀ ਕਸੂਰ ਸੀ? ਬਰਾਂਡੀ ਤਾਂ ਉਸ ਦੇ ਗੜਵਈ ਨੇ ਪਿਲਾਈ ਸੀ। ਸਾਰੀ ਦੁਨੀਆ ਦੇ ਡਾਕਟਰ
ਮਰੀਜ਼ਾਂ ਨੂੰ ਬੇਹੋਸ਼ ਕਰਨ ਲਈ ਅਤੇ ਦਰਦ ਦੂਰ ਕਰਨ ਲਈ ਜਿਹੜੇ ਟੀਕੇ ਲਉਂਦੇ ਹਨ ਜੇ ਕਰ ਉਹਨਾ ਵਿੱਚ
ਡਰੱਗ ਹੋਵੇ ਜਿਹੜੀ ਕਿ ਤਕਰੀਬਨ ਹੁੰਦੀ ਹੀ ਹੈ ਖਾਸ ਕਰਕੇ ਅਫੀਮ ਦੀ ਮਾਤਰਾ। ਇਹ ਦਰਦ ਵਾਲੀਆਂ
ਗੋਲੀਆਂ ਵਿੱਚ ਵੀ ਹੁੰਦੀ ਹੈ। ਕੀ ਫਿਰ ਕਿਸੇ ਦਾ ਸਾਰਾ ਜਪ ਤਪ ਉਲਟਾ ਪੈ ਜਾਂਦਾ ਹੈ ਅਤੇ ਕਥਿਤ
ਨੀਵੀਆਂ ਜਾਤਾਂ ਦੇ ਘਰ ਜਨਮ ਲੈਂਣਾ ਪੈਂਦਾ ਹੈ? ਇਸਾਈ ਜਗਤ ਇਸ ਵੇਲੇ ਸਾਰੀ ਦੁਨੀਆਂ ਵਿਚੋਂ ਵੱਡਾ
ਧਰਮ ਹੈ। ਇਸ ਨਾਲ ਸੰਬੰਧਿਤ ਤਕਰੀਬਨ ਸਾਰੇ ਬਰਾਂਡੀ/ਸ਼ਰਾਬ ਪੀਂਦੇ ਹੀ ਹਨ, ਕੀ ਉਹ ਵੀ ਸਾਰੇ
ਮਰਾਸੀਆਂ ਦੇ ਘਰੇ ਹੀ ਜੰਮਣਗੇ? ਇਤਨੇ ਤਾਂ ਸਾਰੀ ਦੁਨੀਆਂ ਵਿੱਚ ਮਰਾਸੀ ਹੋਣੇ ਵੀ ਨਹੀਂ ਕੀ ਫਿਰ
ਉਹਨਾ ਨੂੰ ਜੰਮਣ ਲਈ ਇੰਤਜ਼ਾਰ ਕਰਨਾ ਪਵੇਗਾ? ਇਹ ਵੀਡੀਓ ਸੁਣ ਕੇ ਕਈਆਂ ਨੇ ਹੱਕ ਵਿੱਚ ਅਤੇ ਵਿਰੋਧ
ਵਿੱਚ ਲਿਖਿਆ ਹੈ। ਸ: ਗੁਰਮੀਤ ਸਿੰਘ ਕਾਦੀਆਨੀ (ਕਪੂਰਥਲਾ) ਵਾਲੇ ਕੁੱਝ ਇੱਕ ਚੋਣਵੇਂ ਸਿੱਖਾਂ
ਵਿਚੋਂ ਹਨ ਜਿਹੜੇ ਕਿ ਗੁਰਮਤਿ ਦੇ ਜਾਣੂ ਹਨ ਅਤੇ ਸੱਚੀ ਗੱਲ ਕਹਿਣ ਦੀ ਜ਼ੁਰਅਤ ਰੱਖਦੇ ਹਨ। ਇਸ ਲਈ
ਇਹਨਾ ਦੇ ਕੁਮਿੰਟਸ ਆਮ ਤੌਰ ਤੇ ਬਹੁਤਿਆਂ ਨਾਲੋਂ ਵੱਖਰੇ ਹੁੰਦੇ ਹਨ। ਝੂਠੇ ਸਾਧ ਦੀ ਇਹ ਵੀਡੀਓ ਸੁਣ
ਕੇ ਉਹਨਾ ਨੇ ਜੋ ਕੁਮਿੰਟਸ ਕੀਤੇ ਹਨ ਉਹ ਇਹ ਹਨ:
“ਦੁਨੀਆ ਤਾਂ ਐਂਵੇ ਇਸ ਭਿੰਡਰਾਂਵਾਲੇ
ਨੂੰ ਹੀਰੋ ਬਣਾਈ ਫਿਰਦੀ ਹੈ, ਅਜੋਕੇ ਪਾਖੰਡੀ ਸਾਧਾਂ ਨੂੰ ਵੀ ਇਹ ਮਾਤ ਪਾਉਂਦਾ ਹੈ। ਇੱਕ ਹੋਰ
ਵੀਡੀਓ ਵਿੱਚ ਇਸਨੇ ਸਿੱਖ ਬੀਬੀਆਂ ਬਾਰੇ ਬੜੇ ਹੀ ਮਨਮੱਤੀ ਤਰੀਕੇ ਨਾਲ ਕੁਮੈਂਟ ਕੀਤੇ ਹਨ। ਜਰਾ
ਵਿਚਾਰ ਕਰਕੇ ਦੇਖਿਓ, ਸਾਕਾ ਨੀਲਾ ਤਾਰਾ ਲਈ ਜਿੱਥੇ ਸਰਕਾਰ ਸਿੱਧੇ ਤੌਰ ਤੇ ਜਿੰਮੇਵਾਰ ਸੀ, ਉੱਥੇ
ਇਸ ਭਿੰਡਰਾਂਵਾਲਾ ਦਾ ਕਸੂਰ ਵੀ ਕੋਈ ਘੱਟ ਨਹੀਂ ਸੀ।”
ਕੁੱਝ ਗੱਪਾਂ ਜਿਹੜੀਆਂ ਘੱਗੇ ਨੇ ਇਹਨਾ ਦੀਆਂ ਕਿਤਾਬਾਂ ਵਿਚੋਂ ਕੱਢ ਕੇ
ਲਿਖੀਆਂ ਹਨ:
- ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪਿਤਾ, ਮਹਿਤਾ ਕਾਲੂ ਦਾ ਭੀ ਆਪਣੀ ਲਿਖਤ
ਗੁਰਬਾਣੀ ਵਿੱਚ ਜ਼ਿਕਰ ਨਹੀਂ ਕੀਤਾ। ਉਹ ਸਰਬ ਸ੍ਰਿਸ਼ਟੀ ਦਾ ਕਰਤਾ, ਸਾਂਝਾ ਪਿਤਾ ਅਕਾਲ ਪੁਰਖ ਨੂੰ
ਮੰਨਦੇ ਸਨ। ਰਾਮ ਚੰਦਰ ਦੇ ਪੁੱਤਰ ਕੁਸ਼ੂ ਨਾਲ ਉਹਨਾਂ ਕਦੀ ਆਪਣੀ ਸਾਂਝ ਨਹੀਂ ਦਰਸਾਈ, ਪਰ ਟਕਸਾਲੀਏ
ਗੁਰੂ ਨਾਨਕ ਨੂੰ ਕੁਸ਼ੂ ਦੀ ਔਲਾਦ ਗਰਦਾਨ ਰਹੇ ਹਨ। ਪੰਨਾ-1 (ਯਾਦ ਰਹੇ ਕਿ ਇਸੇ ਟਕਸਾਲ ਤੋਂ
ਪੜ੍ਹਿਆ ਹੋਇਆ ਕਥਿਤ ਜਥੇਦਾਰ ਪੂਰਨ ਸਿੰਘ ਵੀ ਕਹਿੰਦਾ ਰਿਹਾ ਹੈ ਕਿ ਸਿੱਖ ਲਓ ਕੁਸ਼ੂ ਦੀ ਔਲਾਦ ਹਨ।
ਇਹ ਸਾਰਾ ਕੁੱਝ ਦਸਮ ਗ੍ਰੰਥ ਦੇ ਅਧਾਰ ਤੇ ਕਹਿੰਦੇ ਹਨ ਜਿਸ ਬਾਰੇ ਅੱਗੇ ਚੱਲ ਕੇ ਵਿਚਾਰ ਕਰਦੇ ਹਾਂ)
- ਗੁਰੂ ਅੰਗਦ ਸਾਹਿਬ ਜੀ ਨੂੰ ਰਾਮਚੰਦਰ ਦੇ ਭਰਾ, ਲਛਮਣ ਦੇ ਬੇਟੇ, ਤੱਖ ਦੇ
ਖਾਨਦਾਨ ਨਾਲ ਜੋੜ ਦਿੱਤਾ ਗਿਆ। ਪੰਨ10
-ਗੁਰੂ ਅਮਰਦਾਸ ਜੀ ਰਾਮ ਦੇ ਭਰਾ, ਭਰਥ ਦੇ ਪੁੱਤਰ ਭੱਲਣ ਦੀ ਬੰਸ ਵਿੱਚੋਂ
ਪੈਦਾ ਹੋਏ ਲਿਖ ਮਾਰਿਆ। ਪੰਨਾ 11
-ਗੁਰੂ ਰਾਮਦਾਸ ਜੀ ਲਊ ਦੇ ਪੁੱਤਰ, ਕਾਲ ਰਾਏ ਦੀ ਬੰਸ ਵਿੱਚੋਂ ਸਨ। ਅੱਗੋਂ
ਸਾਰੇ ਗੁਰ ਵਿਅਕਤੀਆਂ ਨੂੰ ਇਸੇ ਸੋਢੀ ਬੰਸ ਨਾਲ ਨੱਥੀ ਕਰ ਦਿੱਤਾ। ਪੰਨਾ 12
- ਭਾਈ ਦਇਆ ਸਿੰਘ (ਪਿਆਰਾ) ਲਊ ਦੇ ਅਵਤਾਰ ਸਨ। ਪੰਨਾ 19
-ਭਾਈ ਧਰਮ ਸਿੰਘ (ਪਿਆਰਾ) ਧੰਨਾ ਜੀ ਦੇ ਅਵਤਾਰ ਸਨ। ਪੰਨ 19
-ਭਾਈ ਹਿੰਮਤ ਸਿੰਘ (ਪਿਆਰਾ) ਚਤੁਰਭੁਜੀ ਦੇ ਅਵਤਾਰ ਸਨ। (ਕਲਪਤ ਚਤੁਰਭੁਜੀ)
ਪੰਨਾ19
-ਭਾਈ ਮੋਹਕਮ ਸਿੰਘ (ਪਿਆਰਾ) ਨਾਮਦੇਵ ਜੀ ਦੇ ਅਵਤਾਰ ਸਨ। ਪੰਨਾ 19
-ਭਾਈ ਸਾਹਿਬ ਸਿੰਘ (ਪਿਆਰਾ) ਸੈਣ ਜੀ ਦੇ ਅਵਤਾਰ ਸਨ। ਪੰਨਾ 19
ਇਕ ਪਾਸੇ ਇਹ ਝੂਠਾ ਅਤੇ ਗੰਦਾ ਸਾਧ ਸ਼ਰੇਆਮ ਹਿੰਦੂਆਂ ਨੂੰ ਮਾਰਨ ਦੀਆਂ
ਗੱਲਾਂ ਕਰਦਾ ਸੀ ਅਤੇ ਦੂਸਰੇ ਪਾਸੇ ਇਹਨਾ ਦਾ ਸਾਰਾ ਜੋਰ ਦਸਮ ਗ੍ਰੰਥ ਦੇ ਹੱਕ ਵਿੱਚ ਸਿੱਖਾਂ ਨੂੰ
ਹਿੰਦੂਆਂ ਵਿਚੋਂ ਹੀ ਲਉ ਕੁਸ਼ੂ ਦੀ ਔਲਾਦ ਦੱਸਣ ਤੇ ਲੱਗਾ ਹੋਇਆ ਸੀ/ਹੈ। ਇਸ ਬਚਿੱਤਰ ਨਾਟਕ ਦਾ
ਲਿਖਾਰੀ ਆਪਣੀ ਕਥਾ ਵਿੱਚ ਵਿਸਥਾਰ ਨਾਲ ਇਸ ਦਾ ਲਉ ਕੁਸ਼ੂ ਵਾਲੀ ਕਹਾਣੀ ਦਾ ਵਰਨਣ ਕਰਦਾ ਹੈ ਅਤੇ
ਵੇਦਾਂ ਦੀ ਬਹੁਤ ਉਪਮਾ ਕਰਦਾ ਹੈ। ਇਸ ਦਸਮ ਗ੍ਰੰਥ ਦਾ ਲਿਖਾਰੀ ਆਪਣੀ ਹੇਮਕੁੰਟ ਦੀ ਗੱਲ ਕਰਦਿਆਂ ਵੀ
ਪਾਂਡਵਾਂ ਦੀ ਵਡਿਆਈ ਕਰਨੀ ਨਹੀਂ ਭੁੱਲਦਾ ਕਿਉਂਕਿ ਉਹਨਾ ਪਾਂਡਵਾਂ ਨੇ ਵੀ ਉਥੇ ਹੀ ਯੋਗ ਕਮਾਇਆ ਸੀ
ਜਿਥੇ ਇਸ ਨੇ ਤਪ ਸਾਧਿਆ ਸੀ। ਗੱਲ ਕੀ ਹਰ ਗੱਲ ਵਿੱਚ ਬਿੱਪਰਾਂ ਨੂੰ ਵਡਿਆਈ। ਜਿਹਨਾ ਬੇਦਾਂ ਦੇ
ਪੜ੍ਹਨ ਨਾਲ ਇਸ ਨਾਟਕ ਦਾ ਲਿਖਾਰੀ ਅਨੁਸਾਰ, ਰਾਜ ਭਾਗ ਅਤੇ ਅਉਣ ਵਾਲੇ ਸਮੇਂ ਦੀ ਵੀ ਸੋਝੀ ਹੋ
ਜਾਂਦੀਂ ਹੈ ਉਸ ਬਾਰੇ ਤਾਂ ਗੁਰਬਾਣੀ ਕੁੱਝ ਹੋਰ ਹੀ ਕਹਿੰਦੀ ਹੈ। ਲਓ ਪੜ੍ਹੋ ਸੁਣੋਂ ਤਾਂ ਇਹ
ਪੰਜਵੇਂ ਪਾਤਸ਼ਾਹ ਜੀ ਦਾ ਇਹ ਸ਼ਬਦ:
ਸੂਹੀ ਮਹਲਾ ੫॥ ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ॥
ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ॥ ੧॥ ਸੰਤਹੁ ਸਾਗਰੁ ਪਾਰਿ ਉਤਰੀਐ॥ ਜੇ
ਕੋ ਬਚਨੁ ਕਮਾਵੈ ਸੰਤਨ ਕਾ ਸੋ ਗੁਰ ਪਰਸਾਦੀ ਤਰੀਐ॥ ੧॥ ਰਹਾਉ॥ ਕੋਟਿ ਤੀਰਥ ਮਜਨ ਇਸਨਾਨਾ ਇਸੁ ਕਲਿ
ਮਹਿ ਮੈਲੁ ਭਰੀਜੈ॥ ਸਾਧ ਸੰਗਿ ਜੋ ਹਰਿ ਗੁਣ ਗਾਵੈ ਸੋ ਨਿਰਮਲੁ ਕਰਿ ਲੀਜੈ॥ ੨॥
ਬੇਦ ਕਤੇਬ ਸਿਮ੍ਰਿਤਿ ਸਭਿ ਸਾਸਤ
ਇਨੑ ਪੜਿਆ ਮੁਕਤਿ ਨ ਹੋਈ॥
ਏਕੁ ਅਖਰੁ ਜੋ ਗੁਰਮੁਖਿ ਜਾਪੈ ਤਿਸ ਕੀ
ਨਿਰਮਲ ਸੋਈ॥ ੩॥ ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ॥ ਗੁਰਮੁਖਿ ਨਾਮੁ ਜਪੈ
ਉਧਰੈ ਸੋ ਕਲਿ ਮਹਿ ਘਟਿ ਘਟਿ ਨਾਨਕ ਮਾਝਾ॥ ੪॥ ੩॥ ੫੦॥ {ਪੰਨਾ ੭੪੭}
ਗੁਰਬਾਣੀ ਤਾਂ ਕਹਿੰਦੀ ਹੈ ਕਿ ਬੇਦਾਂ ਆਦਿਕ ਦੇ ਪੜ੍ਹਨ ਨਾਲ ਕੋਈ ਮੁਕਤੀ
ਨਹੀਂ ਹੁੰਦੀ ਪਰ ਇਸ ਦਸਮ ਗ੍ਰੰਥ ਦਾ ਬਿੱਪਰ ਲਿਖਾਰੀ ਸਾਰੀ ਗੱਲ ਇਸ ਤੋਂ ਉਲਟ ਲਿਖਦਾ ਹੈ। ਗੱਲ ਕੀ
ਇਹਨਾ ਝੂਠੇ ਟਕਸਾਲੀਆਂ ਦਾ ਸਾਰਾ ਜ਼ੋਰ ਸਿੱਖਾਂ ਨੂੰ ਇੱਕ ਪਾਸੇ ਹਿੰਦੂ ਸਿੱਧ ਕਰਨ ਤੇ ਲੱਗਾ ਹੋਇਆ
ਹੈ ਅਤੇ ਦੂਸਰੇ ਪਾਸੇ ਹਿੰਦੂਆਂ ਨੂੰ ਬੁਰਾ ਭਲਾ ਕਹਿਣ ਵਿਚ। ਇਸ ਦਸਮ ਗ੍ਰੰਥ ਵਿੱਚ ਦਸਮੇਂ ਗੁਰੂ
ਨਾਲ ਅਨੇਕਾਂ ਹੀ ਘਟੀਆ ਕਹਾਣੀਆਂ ਜੋੜੀਆਂ ਹੋਈਆਂ ਹਨ। ਜਿਵੇਂ ਕਿ ਕਿਸੇ ਇਸਤਰੀ ਤੋਂ ਮੰਤਰ ਲੈਣ
ਸਮੇਂ ਰਾਤ ਨੂੰ ਭੇਸ ਵਟਾ ਕੇ ਜਾਣਾ ਅਤੇ ਆਪਣੇ ਸਿੱਖਾਂ ਨੂੰ ਪੱਗਾਂ ਦੇ ਸਰੋਪੇ ਦੇਣ ਲਈ ਦੂਸਰਿਆਂ
ਦੀਆਂ ਜਬਰੀ ਪੱਗਾਂ ਲਾਹੁਣੀਆਂ ਭਾਵ ਕਿ ਨੰਗੀ ਚਿੱਟੀ ਗੁੰਡਾ ਗਰਦੀ। ਕੀ ਗੁਰੂ ਜੀ ਅਜਿਹੇ ਘਟੀਆ
ਕਿਰਦਾਰ ਦੇ ਮਾਲਕ ਸਨ? ਪਿਆਰਾ ਸਿੰਘ ਪਦਮ ਇਸ ਨੂੰ ਆਪਣੀ ਕਿਤਾਬ, “ਦਸਮ ਗ੍ਰੰਥ ਦਰਸ਼ਨ” ਵਿੱਚ ਇਸ
ਤਰ੍ਹਾਂ ਲਿਖਦਾ ਹੈ:
“ਜੇਹਾ ਕਿ ਅਸੀਂ ਅਗੇ ਵੀ ਆਖ਼ ਚੁਕੇ ਹਾਂ ਕਿ ਸਾਰੀਆਂ ਕਹਾਣੀਆਂ ਤ੍ਰਿਯਾ
ਚਰਿਤਰ ਨਹੀ, ਕਈ ਪੁਰਖ ਚਰਿਤਰ ਵੀ ਹਨ ਜਿਨ੍ਹਾਂ ਵਿੱਚ ਕਿਤੇ ਕਿਤੇ ਮਰਦਾਂ ਦੀ ਚੁਤਰਾਈ ਤੇ ਬੀਰਤਾ
ਦਾ ਚਰਿਤਰ ਦਰਸਾਇਆ ਗਿਆ ਹੈ। ਇਸ ਦਾ ਭਾਵ ਵੀ ਇਹੋ ਹੈ ਕਿ ਬਿਖਮ ਹਾਲਾਤ ਵਿਚੋਂ ਵੀ ਚੇਤੰਨ ਹੋ ਕੇ
ਨਿਕਲ ਜਾਣਾ ਸਿਆਣੇ ਪੁਰਸ਼ਾਂ ਦਾ ਕੰਮ ਹੈ। ਗੁਰੁ ਸਾਹਿਬ ਨੇ ਕੁੱਝ ਆਪ -ਬੀਤੀਆ ਵੀ ਦਰਜ
ਕੀਤੀਆ ਹਨ ਜੋ ਕਿ ਥਾਂ ਥਾਂ ਆਏ ਹਵਾਲਿਆ ਤੋ ਸਪਸ਼ਟ ਹੋ ਹੀ ਜਾਂਦੀਆਂ ਹਨ। ਅਨੰਦਪੁਰ ਦੇ ਕਈ
ਚਲਿਤਰ ਹਨ, ਜਿਵੇਂ 16, 21, 22, 23, ਆਦਿ। 15 ਨੰਬਰ ਕੀਰਤਪੁਰ ਦਾ ਹੈ।
ਜਿਸ ਸਮੇਂ ਸਤਿਗੁਰੂ ਪਾਉਂਟੇ ਸਾਹਿਬ ਤੋਂ ਵਾਪਸ ਮੁੜਦੇ ਕਪਾਲ ਮੋਚਨ ਤੀਰਥ
ਤੇ ਆਏ ਤਾਂ ਖਿਆਲ ਆਇਆ ਕਿ ਆਪਣੇ ਸਿੱਖਾਂ ਨੂੰ ਸਿਰੋਪਾਉ ਵਜੋਂ ਪੱਗਾਂ ਦਿਤੀਆਂ ਜਾਣ ਪਰੰਤੂ
ਪੱਗਾਂ ਕਿਤੋਂ ਮਿਲੀਆਂ ਨਹੀਂ, ਕੁੱਝ ਸਿੱਖਾ ਨੂੰ ਪਾਉਂਟੇ ਤੇ ਬੂੜੀਏ ਵੀ ਭੇਜਿਆ ਗਿਆ ਪਰ ਇਤਨੀ
ਮਲਮਲ ਉਥੋਂ ਨਾ ਮਿਲੀ ਅਖੀਰ ਫੈਸਲਾ ਕੀਤਾ ਕਿ ਇਸ ਪਵਿੱਤਰ ਤੀਰਥ ਲਾਗੇ ਜੋ ਪਿਸ਼ਾਬ ਕਰਦਾ ਹੋਵੇ
ਉਸਨੂੰ ਫ਼ੜ ਲਓ ਤੇ ਉਸਦੀ ਪੱਗ ਲਾਹ ਲਓ, ਅਜੇਹਾ ਕਰਨ ਤੇ ਉਸ ਨੂੰ ਨਸੀਹਤ ਮਿਲੇਗੀ ਕਿ ਧਰਮ
ਅਸਥਾਨ ਤੇ ਗੰਦ ਖਿਲਾਰਨੋਂ ਪ੍ਰਹੇਜ ਕਰਨਾ ਚਾਹੀਦਾ ਹੈ। ਗੁਰੂ ਸਾਹਿਬ ਦੇ ਸਿਪਾਹੀਆਂ ਨੂੰ ਇਹ ਹੁਕਮ
ਮਿਲਣ ਦੀ ਦੇਰ ਸੀ ਕਿ ਥੋੜੇ ਸਮੇਂ ਵਿੱਚ ਹੀ ਅਠ ਸੌ ਪੱਗਾਂ ਇਕੱਠੀਆਂ ਕਰ ਲਈਆਂ ਤੇ ਉਥੇ ਹੀ
ਧੁਆ ਲਈਆਂ ਗਈਆਂ। ਇਸ ਤਰ੍ਹਾ ਉਨ੍ਹਾਂ ਉਜਲ ਦਸਤਾਰਾਂ ਦੇ, ਆਏ ਸਿਖਾਂ ਪ੍ਰੇਮੀਆਂ ਨੂੰ ਵੰਡਕੇ
ਸਿਰੋਪਾਉ ਦਿਤੇ ਗਏ। ਇਹ ਘਟਨਾ ਗੁਰੁ ਸਾਹਿਬ ਨੇ ‘ਪੁਰਖ ਚਰਿਤਰ’ ਦੇ ਰੂਪ ਵਿੱਚ 71 ਨੰਬਰ ਤੇ ਦਰਜ
ਕੀਤੀ ਹੈ।”
ਯਾਦ ਰਹੇ ਕਿ ਇਹ ਝੂਠਾ ਗੰਦਾ ਅਤੇ ਗੁੰਡਾ ਸਾਧ ਇਸ ਪਿਆਰਾ ਸਿੰਘ ਪਦਮ ਦੀ
ਲਿਖੀ ਪੁਸਤਕ ਦੀ ਪ੍ਰਸੰਸਾ ਕਰਦਾ ਲਿਖਦਾ ਹੈ, “ਦਸਮ ਗ੍ਰੰਥ ਤੇ ਖਾਲਸਾ ਪੰਥ ਦਾ ਡੂੰਘਾ ਰਿਸ਼ਤਾ
ਹੈ। ਦਸਮ ਗਰੰਥ ਧਰਮ-ਯੁੱਧ ਉਭਾਰਨ ਲਈ ਹੈ ਅਤੇ ਪੰਥ, ਦੁਸ਼ਟ ਸਘਾਰਨ ਲਈ। ਇਨ੍ਹਾਂ ਡੂੰਘੇ ਸਬੰਧਾਂ ਦੀ
ਪਛਾਣ ਜਰੂਰੀ ਹੈ ਤੇ ਵਿਦਵਾਨ ਲੇਖਕ ਦੀ ਇਹ ਪੁਸਤਕ ਇਸੇ ਦਾ ਪ੍ਰਮਾਣ ਹੈ। ਇੱਕ ਗੱਲ ਹੋਰ, ਧਰਮ
ਯੋਧਿਆਂ ਦੇ ਇਸ ਗ੍ਰੰਥ ਦੀ ਰਮਜ਼ ਕਾਇਰ ਨਹੀਂ ਸਮਝ ਸਕਦੇ।” ਬਿੱਲਕੁੱਲ ਠੀਕ ਲਿਖਿਆ ਹੈ ਗੁੰਡੇ
ਸਾਧ ਜੀ। ਇਸ ਤਰ੍ਹਾਂ ਦੀ ਨੰਗੀ ਚਿੱਟੀ ਸ਼ਰੇਆਮ ਪੱਗਾਂ ਲਾਹੁਣ ਦੀ ਅਤੇ ਹੋਰ ਲੁੱਟਾਂ ਖੋਹਾਂ ਦੀ
ਗੁੰਡਾ ਗਰਦੀ ਤੁਹਾਡੇ ਵਰਗੇ ਗੁੰਡੇ ਸਾਧ ਅਤੇ ਉਹਨਾ ਦੇ ਚੇਲੇ ਹੀ ਕਰ ਸਕਦੇ ਹਨ ਆਮ ਸਿੱਖ ਨਹੀਂ।
ਕਿਉਂਕਿ ਇਸ ਤਰ੍ਹਾਂ ਦੀ ਸਾਰੀ ਸਿੱਖਿਆ ਤੁਸੀਂ ਆਪਣੇ ਗੁਰੂ ਨਾਲ ਜੋੜ ਕੇ ਉਸ ਤੋਂ ਹੀ ਲਈ ਹੋਈ ਸੀ।
ਦਸਮ ਗ੍ਰੰਥ ਨਾਮ ਦੀ ਇਸ ਗੰਦੀ ਕਿਤਾਬ ਵਿੱਚ ਚਰਿਤਰੋ ਪਖਯਾਨ ਵਿੱਚ ਇਸਤਰੀ
ਜ਼ਾਤੀ ਦੀ ਰੱਜ ਕੇ ਭੰਡੀ ਕੀਤੀ ਗਈ ਹੈ ਜਿਹੜਾ ਕਿ ਇਸ ਗ੍ਰੰਥ ਦੇ ਅੱਧ ਤੋਂ ਵੀ ਵੱਧ ਭਾਗ ਹੈ। ਪਰ
ਪਿਆਰਾ ਸਿੰਘ ਪਦਮ ਆਪਣੀ ਕਿਤਾਬ ਵਿੱਚ ਝੂਠ ਬੋਲ ਕੇ ਲਿਖਦਾ ਹੈ ਕਿ, “ਗੁਰੂ ਜੀ ਨੇ ਇਹ ਕਹਾਣੀਆਂ
ਲਿਖ ਕੇ ਇਸਤਰੀ ਜ਼ਾਤੀ ਦੀ ਨਿਖੇਧੀ ਨਹੀਂ ਕੀਤੀ ਸਗੋਂ ਪਰ ਨਾਰੀ ਗਮਨ ਤੇ ਦੁਰਾਚਾਰੀ ਔਰਤਾਂ ਦੀ ਭੰਡੀ
ਅਵੱਸ਼ ਕੀਤੀ ਹੈ।” ਇਸ ਦੇ ਉਲਟ ਸੱਚ ਇਹ ਹੈ ਕਿ ਇਸਤਰੀ ਦੀ ਰੱਜ ਕੇ ਨਿੰਦਾ ਕੀਤੀ ਗਈ ਹੈ ਜਿਸ
ਬਾਰੇ ਭਾਈ ਕਾਨ੍ਹ ਸਿੰਘ ਨਾਭਾ ਵੀ ਗੁਰਮਤਿ ਮਾਰਤੰਡ ਵਿੱਚ ਇਸ ਤਰ੍ਹਾਂ ਲਿਖਦੇ ਹਨ, “ਚਰਿਤ੍ਰੋ
ਪਖਯਾਨ ਵਿੱਚ ਇਸਤ੍ਰੀ ਦੀ ਇਉਂ ਨਿੰਦਾ ਕੀਤੀ ਗਈ ਹੈ:- ਜਿਨਿ ਇਹ ਕਿਯੋ ਸਗਲ ਸੰਸਾਰੋ॥ ਵਹੈ ਪਛਾਨ
ਭੇਦ ਤ੍ਰਿਯ ਹਾਰੋ॥ (ਚਰਿੱਤ੍ਰ 312) ਇਨ ਇਸਤ੍ਰਿਨ ਕੇ ਚਰਿਤ ਅਪਾਰਾ॥ ਸਜਿ ਪਛਤਾਨਯੋ ਇਨਿ ਕਰਤਾਰਾ॥
(ਚਰਿੱਤ੍ਰ 322) ਚੰਚਲਾਨ ਕੇ ਚਰਿਤ ਕੇ ਸਕਤ ਨ ਕੋਊ ਵਿਚਾਰ॥ ਬ੍ਰਹਮ ਬਿਸਨੁ ਸ਼ਿਵ ਖਟ ਬਦਨ, ਜਿਨਿ
ਸਿਰਜੀ ਕਰਤਾਰ॥ (ਚਰਿੱਤ੍ਰ 339) “ਭਾਵ ਕਿ ਇਸਤਰੀ ਰਚਣ ਵੇਲੇ ਕਰਤਾਰ ਨੂੰ ਵੀ ਪਤਾ ਨਹੀਂ ਸੀ
ਕਿ ਮੈਨੂੰ ਇਸ ਨੂੰ ਰਚ ਕੇ ਪਛਤਾਉਣਾ ਪਊ ਅਤੇ ਕਰਤਾਰ ਵੀ ਇਸਤਰੀ ਦੇ ਚਰਿਤ੍ਰਾਂ ਦਾ ਭੇਦ ਨਹੀਂ ਪਾ
ਸਕਦਾ।
ਗੁਰਬਾਣੀ ਵਿੱਚ ਜਿਸ ਇਸਤਰੀ ਦੀ ਵਡਿਆਈ ਕੀਤੀ ਗਈ ਹੈ ਇੱਥੇ ਸਾਰਾ ਕੁੱਝ
ਉਲਟਾ। ਲੇਲੇ ਅਤੇ ਬਘਿਆੜ ਦੀ ਕਹਾਣੀ ਸਾਰਿਆਂ ਨੇ ਸੁਣੀ ਹੋਈ ਹੈ ਕਿ ਕਿਵੇਂ ਉਹ ਬਹਾਨਾ ਬਣਾ ਕੇ ਉਸ
ਦਾ ਸ਼ਿਕਾਰ ਕਰਦਾ ਹੈ। ਇਹੀ ਹਾਲ ਇਹਨਾ ਚਰਿਤਰੋ ਪਖਯਾਨ ਦੀਆਂ ਕਹਾਣੀਆਂ ਦਾ ਹੈ। ਅੱਜ ਤੁਹਾਡੇ
ਸਾਹਮਣੇ ਜੋ ਕੁੱਝ ਹੋ ਰਿਹਾ ਹੈ ਜ਼ਰਾ ਉਸ ਤੇ ਝਾਤ ਮਾਰ ਕੇ ਤਾਂ ਦੇਖੋ ਕਿ ਕਿਵੇਂ ਬੰਦੇ ਆਪਣੇ ਵਹਿਸ਼ੀ
ਕਾਰਿਆਂ ਰਾਹੀਂ ਆਪਣੇ ਸਰੀਰ ਅਤੇ ਦਿਮਾਗ ਵਿਚਲੀ ਗੰਦਗੀ ਨੂੰ ਬਾਹਰ ਕੱਢਣ ਲਈ ਛੋਟੀਆਂ –ਛੋਟੀਆਂ
ਬਾਲੜੀਆਂ ਨੂੰ ਰੇਪ ਕਰਕੇ ਕਤਲ ਕਰ ਦਿੰਦੇ ਹਨ। ਕਿਵੇਂ ਗੁੰਡਿਆਂ ਨੇ ਇੰਦਰਾਂ ਗਾਧੀ ਦੀ ਮੌਤ ਤੋਂ
ਬਾਅਦ ਬਲਾਤਕਾਰ ਕੀਤੇ। ਸਾਰੀ ਦੁਨੀਆ ਵਿੱਚ ਇਸਤਰੀ ਜ਼ਾਤੀ ਤੇ ਕਿਤਨੇ ਜ਼ੁਲਮ ਅਤੇ ਰੇਪ ਹੋ ਰਹੇ ਹਨ।
ਕਈ ਵਾਰੀ ਤਾਂ ਪੜ੍ਹ ਸੁਣ ਕੇ ਦਿਲ ਵੀ ਕੰਬ ਜਾਂਦਾ ਹੈ। ਕੁੱਝ ਸਮਾਂ ਪਹਿਲਾਂ ਇੱਕ ਖਬਰ ਪੰਜਾਬ ਤੋਂ
ਬਾਹਰ ਦੀ ਪੜ੍ਹੀ ਸੀ ਜਿਸ ਵਿੱਚ ਕਿ ਇੱਕ ਆਦਵਾਸੀ ਔਰਤ ਦੇ ਗੁਪਤ ਅੰਗਾਂ ਵਿੱਚ ਪੱਥਰ ਦੇ ਟੁਕੜੇ
ਧੱਸ-ਧੱਸ ਕੇ ਉਸ ਨੂੰ ਮਾਰ ਦਿੱਤਾ ਸੀ। ਇੰਡੀਆ ਵਿੱਚ ਇਸ ਵੇਲੇ ਬੱਚੀਆਂ ਨਾਲ ਜੋ ਹੋ ਰਿਹਾ ਹੈ ਉਹ
ਆਮ ਹੀ ਅਖਬਾਰਾਂ ਵਿੱਚ ਛਪਦਾ ਹੈ। ਹਾਲੇ ਕੁੱਝ ਦਿਨ ਪਹਿਲਾਂ ਹੀ ਅਖਬਾਰ ਵਿੱਚ ਖ਼ਬਰ ਛਪੀ ਸੀ ਕਿ
ਪਿਛਲੇ ਦੋ ਸਾਲਾਂ ਵਿੱਚ 50 ਫ਼ੀ ਸਦੀ ਅਪਰਾਧ ਨਾਬਾਲਗ ਬੱਚੀਆਂ ਨਾਲ ਚੰਡੀਗੜ੍ਹ ਵਿੱਚ ਹੋਏ। ਇਹ ਇੱਕ
ਪੜ੍ਹੇ ਲਿਖੇ ਸ਼ਹਿਰ ਦੀ ਕਹਾਣੀ ਹੈ ਬਾਕੀ ਹੋਰ ਥਾਵਾਂ ਤੇ ਕੀ ਕੁੱਝ ਹੁੰਦਾ ਹੋਵੇਗਾ ਇਹ ਤੁਸੀਂ ਆਪ
ਹੀ ਅੰਦਾਜ਼ਾ ਲਾ ਲਓ। ਕਈ ਇਸਤਰੀਆਂ ਕਿਸੇ ਮਜ਼ਬੂਰੀ ਵੱਸ ਆਪਣੇ ਜਿਸਮ ਵੇਚਲ ਲਈ ਮਜ਼ਬੂਰ ਹੁੰਦੀਆਂ ਹਨ
ਅਤੇ ਕਈਆਂ ਤੋਂ ਬੰਦੇ ਇਹ ਧੰਦਾ ਜ਼ਬਰੀ ਕਰਵਾਉਂਦੇ ਹਨ। ਥੋੜੀਆਂ ਉਹ ਵੀ ਹੋਣਗੀਆਂ ਜਿਹੜੀਆਂ ਪੈਸੇ ਦੇ
ਲਾਲਚ ਵਿੱਚ ਕਰਦੀਆਂ ਹੋਣਗੀਆਂ। ਪਰ ਇਹ ਬੰਦਿਆਂ ਨੂੰ ਮਾਰ ਕੇ ਤਾਂ ਨਹੀਂ ਸੁੱਟਦੀਆਂ, ਬੰਦੇ ਹੀ
ਇਹਨਾ ਨੂੰ ਮਾਰਦੇ ਵੀ ਹਨ ਅਤੇ ਆਪਣੀ ਜਿਣਸੀ ਭੁੱਖ ਵੀ ਮਿਟਾਊਂਦੇ ਹਨ ਅਤੇ ਫਿਰ ਗਲਤ ਵੀ ਇਹਨਾ ਨੂੰ
ਹੀ ਕਹਿੰਦੇ ਹਨ। ਕੈਸਾ ਇਨਸਾਫ ਹੈ ਇਸ ਗੰਦੀ ਕਿਤਾਬ ਦਾ ਅਤੇ ਇਸ ਕਿਤਾਬ ਨੂੰ ਗੁਰੂ ਦੀ ਕਿਰਤ ਮੰਨਣ
ਵਾਲੇ ਗੰਦੇ ਸਾਧਾਂ ਅਤੇ ਲੋਕਾਂ ਦਾ? ਇਸਤਰੀਆਂ ਨੂੰ ਘਟੀਆ ਕਹਿਣ ਵਾਲੇ ਕੀ ਇਹ ਗੰਦੇ ਸਾਧ ਦਰਖਤਾਂ
ਨੂੰ ਲੱਗੇ ਸਨ, ਕਿਸੇ ਅਸਮਾਨ ਤੋਂ ਡਿੱਗੇ ਸਨ ਅਤੇ ਜਾਂ ਫਿਰ ਇਹਨਾ ਸਾਰਿਆਂ ਨੂੰ ਭੀ ਇਹਨਾ ਦੀਆਂ
ਮਾਵਾਂ ਨੇ ਆਪਣੇ ਢਿੱਡ ਵਿੱਚ ਰੱਖ ਕੇ ਹੀ ਜਨਮ ਦਿੱਤਾ ਸੀ? ਇਹ ਤੁਸੀਂ ਆਪ ਸੋਚ ਲਓ ਕਿ ਸਚਾਈ ਕੀ
ਹੈ?
ਜਦ ਵੀ ਕਦੀ ਦਸਮ ਗ੍ਰੰਥ ਦੀ ਗੱਲ ਚੱਲਦੀ ਹੈ ਤਾਂ ਦਸਮ ਗ੍ਰੰਥੀਏ ਬਾਰ-ਬਾਰ
ਇਸ ਝੂਠੇ ਸਾਧ ਦਾ ਨਾਮ ਲੈਂਦੇ ਹਨ ਕਿ ਤੁਸੀਂ ਉਸ ਨਾਲੋਂ ਵੀ ਸਿਆਣੇ ਹੋ ਗਏ ਉਹ ਇਸ ਸਾਰੇ ਦਸਮ
ਗ੍ਰੰਥ ਨੂੰ ਦਸਮ ਪਿਤਾ ਦੀ ਬਾਣੀ ਮੰਨਦਾ ਸੀ ਕਈ ਤਾਂ ਇੱਥੋਂ ਤੱਕ ਵੀ ਧਮਕੀਆਂ ਭਰੇ ਲਹਿਜੇ ਵਿੱਚ
ਕਹਿ ਕੇ ਖੁਦ ਆਪਣੇ ਆਪ ਨੂੰ ਅਤੇ ਉਸ ਸਾਧ ਨੂੰ ਗੁੰਡਾ ਸਾਬਤ ਕਰ ਦਿੰਦੇ ਹਨ ਕਿ ਜਦੋਂ ਉਹ ਜ਼ਿਊਂਦਾ
ਸੀ ਤਾਂ ਉਸ ਵੇਲੇ ਕਿਸੇ ਦੀ ਜ਼ੁਰਅਤ ਨਹੀਂ ਪਈ ਦਸਮ ਗ੍ਰੰਥ ਵਿਰੁੱਧ ਬੋਲਣ ਦੀ। ਇਸ ਤਰ੍ਹਾਂ
ਦੀਆਂ ਗੱਲਾਂ ਇੱਕ ਅਖੌਤੀ ਕਥਾਕਾਰ ਵੀ ਕਹਿੰਦਾ ਹੈ। ਇਸ ਝੂਠੇ ਸਾਧ ਦੇ ਸਿਰ ਤੋਂ ਪੈਰਾਂ ਤੱਕ ਝੂਠੇ
ਚੇਲੇ ਚਾਟੜਿਆਂ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਉਸ ਦੇ ਜੀਂਦੇ ਜੀ ਵੀ ਦਸਮ ਗ੍ਰੰਥ ਦੇ ਵਿਰੁੱਧ
ਬਹੁਤ ਕੁੱਝ ਲਿਖਿਆ ਜਾ ਚੁੱਕਾ ਸੀ ਅਤੇ ਕਿਤਾਬਾਂ ਵੀ ਛਪ ਚੁੱਕੀਆਂ ਸਨ। ਗਿ: ਭਾਗ ਸਿੰਘ ਨੂੰ ਕੌਣ
ਨਹੀਂ ਜਾਣਦਾ, ਜਿਸ ਨੇ ਸਭ ਤੋਂ ਪਹਿਲਾਂ ਇਸ ਗੰਦੇ ਗ੍ਰੰਥ ਦਾ ਕੂੜ ਨੰਗਾ ਕਰਨਾ ਸ਼ੁਰੂ ਕਰ ਦਿੱਤਾ
ਸੀ। ਝੂਠਿਓ ਗੰਦੀ ਕਿਤਾਬ ਨੂੰ ਮੰਨਣ ਵਾਲੇ ਗੰਦਿਓ ਇਸ ਕਿਤਾਬ ਦੀ ਪਹਿਲੀ ਐਡੀਸ਼ਨ 1976 ਵਿੱਚ ਛਪੀ
ਸੀ। ਤੁਹਾਡੇ ਗੰਦੇ ਅਤੇ ਝੂਠੇ ਸਾਧ ਦੇ ਮਰਨ ਤੋਂ 8 ਸਾਲ ਪਹਿਲਾਂ। ਭਾਵੇਂ ਕਿ ਸੰਤ ਸਿੰਘ ਮਸਕੀਨ ਨੇ
ਕਮੀਨਗੀ ਕਰਕੇ ਇਸ ਨੂੰ ਪਹਿਲਾਂ ਅਖੌਤੀ ਤੌਰ ਤੇ ਪੰਥ ਵਿਚੋਂ ਛਿਕਵਾ ਦਿੱਤਾ ਸੀ ਫਿਰ ਵਰਗਲਾ ਕੇ
ਝੂਠੀ ਮੁਆਫੀ ਵੀ ਮੰਗਵਾ ਲਈ ਸੀ। ਪਰ ਗੁਰਮਤਿ ਦੇ ਗਿਆਤਾ ਸੂਝਵਾਨ ਸਿੱਖਾਂ ਨੇ ਉਸ ਦੀ ਸਦਾ ਹੀ ਕਦਰ
ਕੀਤੀ ਹੈ ਅਤੇ ਕਰਦੇ ਰਹਿਗੇ। ਦਸਮ ਗ੍ਰੰਥੀਓ ਝੂਠੇ ਤੇ ਕਮੀਨਿਉ ਤੁਹਾਡੀ ਜਾਣਕਾਰੀ ਲਈ ਮੈਂ ਇਹ ਵੀ
ਦੱਸ ਦੇਵਾਂ ਕਿ 1983 ਵਿੱਚ ਪ੍ਰਿੰ: ਹਰਿਭਜਨ ਸਿੰਘ ਤੋਂ ਮੈਂ ਆਪਣੇ ਸ਼ਹਿਰ ਦੇ ਗੁਰਦੁਆਰੇ ਵਿੱਚ ਦਸਮ
ਗ੍ਰੰਥ ਬਾਰੇ ਲੈਕਚਰ/ਕਥਾ ਵੀ ਕਰਵਾਈ ਸੀ। ਉਸ ਵੇਲੇ ਤੁਹਾਡੇ ਝੂਠੇ ਸਾਧ ਦਾ ਪੂਰਾ ਬੋਲਬਾਲਾ ਸੀ।
ਦਸਮ ਗ੍ਰੰਥੀਓ ਤੁਹਾਨੂੰ ਭਾਵੇਂ ਜਿਤਨੀਆਂ ਮਰਜ਼ੀ ਲਾਹਣਤਾਂ ਪਈ ਜਾਣ ਤੁਸੀਂ
ਅੱਤ ਦਰਜ਼ੇ ਦੇ ਮੂੜ, ਕਮੀਨੇ, ਝੂਠੇ, ਢੀਠ ਅਤੇ ਗੁਰੂ ਨਿੰਦਕ ਹੋ। ਇਹ ਇੱਕ ਆਮ ਕਹਾਵਤ ਹੈ ਕਿ ਚੋਰ
ਮਰੇ ਭਾਂਵੇਂ ਨਾ ਮਰੇ ਪਰ ਚੋਰ ਦੀ ਮਾਂ ਜ਼ਰੂਰ ਮਰੇ ਜਿਹੜੀ ਹੋਰ ਨ ਜੰਮ ਸਕੇ। ਤੁਹਾਡੇ ਇਸ ਝੂਠੇ ਸਾਧ
ਦਾ ਮੈਂ ਬਹੁਤ ਕੁੱਝ ਨੰਗਾ ਕਰ ਦਿੱਤਾ ਪਰ ਮੰਨਣਾ ਤਾਂ ਤੁਸੀਂ ਫਿਰ ਵੀ ਨਹੀਂ। ਝੂਠਿਓ ਤੁਹਾਡੀ ਇਹ
ਵੀ ਗੱਲ ਝੂਠੀ ਹੈ ਜਿਹੜੀ ਤੁਸੀਂ ਕਹਿੰਦੇ ਹੋ ਕਿ ਉਹ ਅਕਾਲ ਤਖ਼ਤ ਦੀ ਰਾਖੀ ਲਈ ਸ਼ਹੀਦ ਹੋਇਆ ਹੈ।
ਤੁਹਾਡੇ ਉਸ ਅਕਾਲ ਤਖ਼ਤ ਦੀ ਰਾਖੀ ਹੁਣ ਕੌਣ ਕਰਦਾ ਹੈ ਅਤੇ ਪਹਿਲਾਂ ਕੌਣ ਕਰਦਾ ਸੀ? ਅਸਲੀਅਤ
ਤਾਂ ਇਹੀ ਹੈ ਕਿ ਉਹ ਉਥੇ ਸਿੱਖੀ ਦੀਆਂ ਜੜ੍ਹਾਂ ਵੱਢਣ ਲਈ ਲੁਕ ਕੇ ਬੈਠਾ ਸੀ ਉਹ ਵੱਢ ਗਿਆ ਤੇ
ਤੁਸੀਂ ਹੁਣ ਉਸ ਦੀਆਂ ਵੱਢੀਆਂ ਹੋਈਆਂ ਜੜ੍ਹਾਂ ਵਿੱਚ ਤੇਲ ਪਾ ਰਹੇ ਹੋ ਤਾਂ ਕਿ ਗੁਰੂ ਨਾਨਕ ਦੀ
ਅਸਲੀ ਮਾਨਵਵਾਦੀ ਸਿੱਖੀ ਦਾ ਖ਼ਾਤਮਾ ਛੇਤੀ ਤੋਂ ਛੇਤੀਂ ਕੀਤਾ ਜਾ ਸਕੇ। ਇਸ ਵਿੱਚ ਤੁਸੀਂ ਬਹੁਤ ਹੀ
ਤੇਜੀ ਨਾਲ ਅੱਗੇ ਵੱਧ ਰਹੇ ਹੋ ਇਸ ਦੀਆਂ ਤੁਹਾਨੂੰ ਮੁਬਾਰਕਾਂ ਹੋਣ। ਕਿਉਂਕਿ ਤੁਹਾਡੀਆਂ ਕਮੀਨੀਆਂ
ਅਤੇ ਗੁੰਡਾ ਗਰਦੀ ਵਾਲੀਆਂ ਹਰਕਤਾਂ ਕਰਕੇ ਰਵਿਦਾਸੀਏ ਪਹਿਲਾਂ ਹੀ ਵੱਖਰੇ ਹੋ ਚੁੱਕੇ ਹਨ, ਬਹੁਤੇ
ਸਿੱਖ ਵੱਖ-ਵੱਖ ਡੇਰਿਆਂ ਦੇ ਸਾਧਾਂ ਨਾਲ ਜੁੜ ਗਏ ਹਨ ਅਤੇ ਜਾਂ ਫਿਰ ਇਸਾਈ ਬਣ ਗਏ ਹਨ। ਤੁਸੀਂ
ਆਪਣੀਆਂ ਤਾਲਬਾਨੀ ਸੋਚ ਵਾਲੀਆਂ ਕਾਰਵਾਈਆਂ ਜ਼ਾਰੀ ਰੱਖੋ, ਹੌਲੀ-ਹੌਲੀ ਤੁਹਾਡੇ ਲਈ ਹਰ ਥਾਂ ਹੜਦੰਗ
ਮਚਾਉਣ ਲਈ ਮੈਦਾਨ ਖਾਲੀ ਹੋਈ ਜਾਣੇ ਹਨ। ਭੰਗ ਪੀਣੇ ਪਹਿਲਾਂ ਹੀ ਤੁਹਾਡੇ ਨਾਲ ਹਨ।
ਇਸ ਲੇਖ ਵਿੱਚ ਮੈਂ ਜੋ ਕੁੱਝ ਲਿਖਿਆ ਹੈ ਗੁਰਮਤਿ ਅਤੇ ਧਰਮ ਨੂੰ ਅਧਾਰ ਬਣਾ
ਕੇ ਉਸ ਦੇ ਦ੍ਰਿਸ਼ੀਕੋਨ ਤੋਂ ਹੀ ਲਿਖਿਆ ਹੈ ਸਿਆਸਤ ਦੇ ਦ੍ਰਿਸ਼ੀਕੋਨ ਤੋਂ ਨਹੀਂ। ਇਹ ਵੀ ਮੱਤ ਖਿਆਲ
ਕਰਿਓ ਕਿ ਕਿਸੇ ਦਸਮ ਗ੍ਰੰਥੀਏ ਜਾਂ ਕਿਸੇ ਸਾਧ ਨਾਲ ਮੇਰੀ ਕੋਈ ਦੁਸ਼ਮਣੀ ਹੈ। ਤੁਹਾਡੀ ਜਾਣਕਾਰੀ ਲਈ
ਮੈਂ ਇਹ ਵੀ ਦੱਸ ਦੇਵਾਂ ਕਿ 1984 ਤੋਂ ਪਹਿਲਾਂ ਦੋਹਾਂ ਸਾਧਾਂ (ਲੌਂਗੋਵਾਲ ਅਤੇ ਭਿੰਡਰਾਂਵਾਲੇ)
ਨੂੰ ਪੈਸੇ ਭੇਜਣ ਸਮੇ ਉਗਰਾਹੀ ਦੇਣ ਵਿੱਚ ਵੀ ਵੱਧ ਚੜ ਕੇ ਹਿੱਸਾ ਪਉਂਦਾ ਰਿਹਾ ਹਾਂ ਕਿਉਂਕਿ ਉਸ
ਵੇਲੇ ਗਿਆਨ ਨਾਲੋਂ ਸ਼ਰਧਾ ਭਾਰੀ ਸੀ। 1984 ਤੋਂ ਪਹਿਲਾਂ ਬੱਬਰਾਂ ਨਾਲ ਵੀ ਮੇਰੀ ਚੰਗੀ ਜਾਣ ਪਛਾਣ
ਸੀ। ਕਨੇਡਾ ਵਿੱਚ ਬੱਬਰਾਂ ਦੇ ਮੁਖੀ ਤਲਵਿੰਦਰ ਸਿੰਘ ਬੱਬਰ (ਪਰਮਾਰ) ਦੇ ਘਰ ਵੀ ਮੈਂ ਹੋਰ ਸਿੰਘਾਂ
ਨਾਲ ਕਈ ਵਾਰੀ ਜਾ ਆਇਆ ਸੀ। ਇਹਨਾ ਦੇ ਕਈ ਸਾਥੀ ਮੇਰੇ ਸ਼ਹਿਰ ਅਤੇ ਘਰ ਵਿੱਚ ਵੀ ਆ ਚੁੱਕੇ ਹਨ। ਇਹਨਾ
ਦੀ ਰੁਚੀ ਧਰਮ ਦੇ ਨਾਮ ਤੇ ਛੇਤੀਂ ਤੋਂ ਛੇਤੀਂ ਕੁੱਝ ਕਰਨ ਦੀ ਸੀ ਭਾਂਵੇਂ ਕਿ ਉਹ ਗੁਰਮਤਿ ਤੋਂ ਉਲਟ
ਹੀ ਕਿਉਂ ਨਾ ਹੋਵੇ ਅਤੇ ਮੇਰੀ ਰੁਚੀ ਵੱਧ ਤੋਂ ਵੱਧ ਗੁਰਮਤਿ ਸਿੱਖਣ ਦੀ ਸੀ। ਇਸ ਲਈ ਖਿਆਲਾਂ ਦੇ
ਕਾਰਨ ਆਪਸੀ ਦੂਰੀ ਵਧਦੀ ਗਈ। ਫਿਰ 1998 ਵਿੱਚ ਜਦੋਂ ਰਣਜੀਤ ਸਿੰਘ ਘਟੌੜੇ ਨੇ ਤਪੜਾਂ ਤੇ ਬੈਠ ਕੇ
ਲੰਗਰ ਛਕਣ ਲਈ ਗੁਰੂ ਕੀ ਨਿੰਦਾ ਵਾਲਾ ਹੁਕਮਨਾਮਾ ਅਸਲ ਵਿੱਚ ਪਖੰਡਨਾਮਾ ਜ਼ਾਰੀ ਕਰ ਦਿੱਤਾ ਤਾਂ ਹੋਰ
ਵੀ ਬਹੁਤਿਆਂ ਨਾਲ ਦੂਰੀਆਂ ਵਧ ਗਈਆਂ। ਅੱਜ ਫਿਰ ਉਹਨਾ ਨਾਲ ਵੀ ਤੋੜ-ਵਿਛੋੜਾ ਕਰ ਰਿਹਾ ਹਾਂ ਜਿਹੜੇ
ਕਿ ਦੁਨੀਆ ਭਰ ਤੋਂ ‘ਸਿੱਖ ਮਾਰਗ’ ਕਾਰਨ ਜੁੜੇ ਹੋਏ ਸਨ।
ਇਸ ਲੇਖ ਵਿੱਚ ਮੈਂ ਗੁਰਮਤਿ ਦੇ ਅਧਾਰ ਤੇ ਸੱਚੋ-ਸੱਚ ਬਿਆਨ ਕਰਨ ਦੀ ਕੋਸ਼ਿਸ਼
ਕੀਤੀ ਹੈ ਪਰ ਨਾ ਤਾਂ ਕਿਸੇ ਅੰਧ-ਵਿਸ਼ਵਾਸ਼ੀ ਨੇ ਇਸ ਨੂੰ ਮੰਨਣਾ ਹੈ ਅਤੇ ਨਾ ਹੀ ਸੋਚਣ ਅਤੇ ਸਮਝਣ ਦੀ
ਕੋਸ਼ਿਸ਼ ਕਰਨੀ ਹੈ। ਇਸ ਲਈ ਇਹਨਾ ਦੇ ਕਰਨ ਲਈ ਮੈਂ ਇੱਕ ਸੌਖਾ ਜਿਹਾ ਕੰਮ ਦਿੰਦਾ ਹਾਂ। ਤੁਹਾਡੇ ਸਭ
ਤੋਂ ਵੱਡੇ ਬ੍ਰਹਮ ਗਿਆਨੀ ਜੀ, ਜਿਸ ਤੋਂ ਤੁਹਾਡਾ ਜਰਨੈਲ ਸਿੰਘ ਸਾਰੀ ਸਿੱਖਿਆ ਲੈ ਕੇ ਆਇਆ ਸੀ, ਦੀ
ਕਿਤਾਬ ਵਿਚੋਂ ਕਾਪੀ ਪੇਸਟ ਕਰਕੇ ਪਾ ਰਿਹਾ ਹਾਂ। ਬਸ ਇਹ ਇੱਕ ਛੋਟਾ ਜਿਹਾ ਕੰਮ ਕਰਕੇ ਤੁਸੀਂ ਸਾਰੀ
ਦੁਨੀਆ ਨੂੰ ਵਖ਼ਤ ਪਾ ਸਕਦੇ ਹੋ। ਕੰਮ ਵੀ ਕੋਈ ਔਖਾ ਨਹੀਂ ਹੈ ਬਸ ਇੱਕ ਵਾਰੀ ਵਰਤ ਹੀ ਰੱਖਣਾ ਹੈ।
ਸੂਰਜ ਨੂੰ ਚੜਨ ਤੋਂ ਰੋਕ ਲਿਓ ਅਤੇ ਫਿਰ ਸਾਰੀ ਦੁਨੀਆ ਨੂੰ ਵਖ਼ਤ ਪਾ ਕੇ ਆਪਣੀ ਮਨ ਮਰਜ਼ੀ ਦੇ ਜੋ ਵੀ
ਫੈਸਲੇ ਕਰਵਾਉਣੇ ਚਾਹੁੰਦੇ ਹੋ ਕਰਵਾ ਲਿਓ। ਇਹ ਤਾਂ ਨਹੀਂ ਹੋ ਸਕਦਾ ਕਿ ਤੁਹਾਡੀਆਂ ਬੀਬੀਆਂ ਪਤੀ
ਬ੍ਰਤਾ ਨਾ ਹੋਣ। ਜੇ ਕਰ ਇਸ ਤਰ੍ਹਾਂ ਨਹੀਂ ਕਰ ਸਕਦੇ ਤਾਂ ਮੰਨ ਲਿਓ ਕਿ ਤੁਸੀਂ ਵੀ ਸਾਰੇ ਅਤੇ
ਤੁਹਾਡੇ ਸਾਰੇ ਸੰਤ ਸਾਧ ਵੀ ਸਿਰ ਤੋਂ ਪੈਰਾਂ ਤੱਕ ਝੂਠੇ ਹਨ। ਸਿਵਾਏ ਝੂਠ ਦੇ ਤੁਹਾਡੇ ਕੋਲ ਕੱਖ
ਨਹੀਂ ਹੈ। ਹਾਂ ਆਪਣੀ ਧੌਂਸ ਜਮਾਉਣ ਲਈ ਗੁੰਡਾ ਗਰਦੀ ਜ਼ਰੂਰ ਹੈ। ਜਦੋਂ ਮੂਹਰੇ ਵੀ ਉਦਾਂ ਦੀ ਤਾਕਤ
ਹੋਵੇ ਤਾਂ ਉਥੇ ਫਿਰ ਇਹ ਵੀ ਨਹੀਂ ਚਲਦੀ। ਇਸੇ ਕਰਕੇ ਹੀ ਤੁਹਾਡਾ ਇਸ ਝੂਠਾ ਸਾਧ ਨਾਨਕ ਨਿਵਾਸ
ਵਿਚੋਂ ਭੱਜਿਆ ਸੀ ਜਾਂ ਬਰਾਬਰ ਵਾਲੀ ਤਾਕਤ ਨੇ ਭਜਾ ਦਿੱਤਾ ਸੀ।

ਅੱਜ ਤੋਂ ਕੋਈ 35 ਕੁ ਸਾਲ ਪਹਿਲਾਂ ਮੈਂ ਜਲੰਧਰ ਸ਼ਹਿਰ ਦੇ ਲਾਗੇ ਇੱਕ ਪਿੰਡ
ਮਿੱਠਾ ਪੁਰ ਹੈ, ਉਥੇ ਗਿਆ ਸੀ। ਮੇਰੇ ਨਾਲ ਇੱਕ ਹੋਰ ਸਿੰਘ ਸੀ ਜਿਹੜਾ ਕਿ ਥੋੜਾ ਜਿਹਾ ਟਕਸਾਲ ਨਾਲ
ਵੀ ਸੰਬੰਧਿਤ ਸੀ। ਉਥੇ ਅਖੰਡ ਕੀਰਤਨੀ ਜਥੇ ਦੀ ਇੱਕ ਬੀਬੀ ਹਰਸ਼ਰਨ ਕੌਰ ਰਹਿੰਦੀ ਸੀ ਅਤੇ ਉਸ ਦੇ ਘਰ
ਵਾਲਾ ਕਰਨਲ ਰਿਟਾਇਰ ਫੌਜੀ ਸੀ। ਉਸ ਵੇਲੇ 1978 ਦੇ ਨਿਰੰਕਾਰੀ ਸਾਕੇ ਹੋਏ ਨੂੰ 2 ਕੁ ਸਾਲ ਹੋਏ ਸਨ।
ਮੈਂ ਉਹਨਾ ਤੋਂ ਉਸ ਸਾਕੇ ਬਾਰੇ ਪੁੱਛਣ ਲੱਗ ਪਿਆ ਤਾਂ ਉਹ ਬੀਬੀ ਰੋਹ ਵਿੱਚ ਆ ਕੇ ਇਸ ਭਿੰਡਰਾਂ
ਵਾਲੇ ਸਾਧ ਨੂੰ ਕਈ ਕੁੱਝ ਬੋਲ ਗਈ। ਉਹ ਇਸ ਸਾਧ ਨੂੰ ਇੱਕ ਚਿੱਟਕੱਪੜੀਆ ਬਗਲਾ ਭਗਤ ਕਹਿੰਦੀ ਸੀ ਕਿ
ਇਹ ਅਰਦਾਸ ਕਰਕੇ ਭੱਜਿਆ ਸੀ। ਇਸ ਵਿੱਚ ਅਸਲੀਅਤ ਕੀ ਹੈ ਇਹ ਤਾਂ ਉਹੀ ਜਾਣਦੇ ਹੋਣਗੇ ਪਰ ਸਚਾਈ
ਇਹੀ ਹੈ ਕਿ ਉਸ ਵੇਲੇ ਬਹੁਤੇ ਸਿੰਘ ਅਖੰਡ ਕੀਰਤਨੀ ਜਥੇ ਦੇ ਮਾਰੇ ਗਏ ਸਨ। ਇਹਨਾ ਦੀ ਇਹਨਾ ਗੱਲਾਂ
ਕਰਕੇ ਅਤੇ ਰਾਗਮਾਲਾ ਦੇ ਵਖਰੇਵੇਂ ਕਾਰਨ ਆਪਸੀ ਥੋੜੀ ਜਿਹੀ ਖਹਿਬਾਜ਼ੀ ਵੀ ਚੱਲਦੀ ਹੀ ਰਹਿੰਦੀ ਸੀ।
ਉਂਜ ਕਈ ਗੱਲਾਂ ਮਰਨ ਮਰਾਉਣ ਦੀਆਂ ਇਕੱਠੇ ਹੋ ਕੇ ਵੀ ਕਰਦੇ ਸਨ। ਕਨੇਡਾ ਵਿਚਲੇ ਬੱਬਰ ਕਈ ਗੱਲਾਂ
ਐਸੀਆਂ ਵੀ ਦੱਸਦੇ ਸਨ ਜਿਹੜੀਆਂ ਕਿ ਇਹਨਾ ਨੇ ਉਸ ਸਾਧ ਦੇ ਕਹਿਣ ਤੇ ਕੀਤੀਆਂ ਸਨ। ਜੇ ਕਰ ਉਹ ਠੀਕ
ਹੋਣ ਤਾਂ ਉਹਨਾ ਕੀਤੀਆਂ ਹੋਈਆਂ ਗੱਲਾਂ ਨੂੰ ਕਦੀ ਵੀ ਗੁਰਮਤਿ ਨਹੀਂ ਕਿਹਾ ਜਾ ਸਕਦਾ।
ਅਸਲ ਵਿੱਚ ਇਹ ਭਿੰਡਰਾਂ ਵਾਲਾ ਸਾਧ ਇੱਕ ਬਹਾਨਾ ਭਾਲਦਾ ਸੀ ਤਾਂ ਕਿ ਜਿਹੜੀ
ਤੋਏ-ਤੋਏ ਇਸ ਦੀ 1978 ਦੇ ਨਿਰੰਕਾਰੀ ਸਾਕੇ ਕਾਰਨ ਅਖੰਡਕੀਰਤਨੀਆਂ ਵਲੋਂ ਹੋ ਰਹੀ ਸੀ ਉਸ ਧੋਣੇ ਨੂੰ
ਧੋਤਾ ਜਾ ਸਕੇ। ਇਹ ਸਾਧ ਪਹਿਲਾਂ ਤਾਂ ਆਪਣੇ ਫੜੇ ਹੋਏ ਬੰਦੇ ਛੁਡਾਉਣ ਲਈ ਸ਼ਾਂਤਮਈ ਮੋਰਚਾ ਲਉਂਦਾ ਹੈ
ਫਿਰ ਕੁਰਸੀਆਂ ਦੇ ਭੁੱਖੇ ਅਕਾਲੀਆਂ ਨਾਲ ਚਲਦੇ ਇਸ ਸ਼ਾਂਤਮਈ ਮੋਰਚੇ ਨੂੰ ਹਾਈਜ਼ੈਕ ਕਰਕੇ ਹਿੰਸਾ ਵਿੱਚ
ਬਦਲ ਦਿੰਦਾ ਹੈ ਅਤੇ ਸ਼ਰੇਆਮ ਕਹਿੰਦਾ ਹੈ ਕਿ ਕਿਤਨਾ ਕੁ ਚਿਰ ਸ਼ਾਂਤ ਮਈ ਸ਼ਾਂਤ ਮਈ ਕੂਕੀ ਜਾਣੀ ਹੈ।
ਸ਼ਾਇਦ ਗੌਰਮਿੰਟ ਵੀ ਇਹੀ ਕੁੱਝ ਚਾਹੁੰਦੀ ਸੀ ਤਾਂ ਕਿ ਇਸ ਬਹਾਨੇ ਨਾਲ ਸਾਰੇ ਸਿੱਖਾਂ ਨੂੰ ਕੁਟਿਆ ਜਾ
ਸਕੇ। ਡਾ: ਰਜਿੰਦਰ ਕੌਰ ਵੀ ਲਿਖਦੀ ਰਹੀ ਸੀ ਕਿ ਲਗਦਾ ਇਸ ਤਰ੍ਹਾਂ ਹੈ ਕਿ ਗੌਰਮਿੰਟ ਨੇ ਆਪ ਹੀ ਇਸ
ਦਾ ਰੱਸਾ ਖੁੱਲਾ ਛੱਡ ਦਿੱਤਾ ਹੋਵੇ। ਇੱਥੇ ਗੁਰਮੀਤ ਸਿੰਘ ਕਪੂਰਥਲਾ ਦੀ ਕਹੀ ਹੋਈ ਗੱਲ ਮੈਂ ਫਿਰ
ਦੁਹਰਾਉਂਦਾ ਹਾਂ ਅਤੇ ਪੂਰੀ ਸਹਿਮਤੀ ਜਤਾਉਂਦਾ ਹਾਂ,
“ਜਰਾ ਵਿਚਾਰ ਕਰਕੇ ਦੇਖਿਓ, ਸਾਕਾ
ਨੀਲਾ ਤਾਰਾ ਲਈ ਜਿੱਥੇ ਸਰਕਾਰ ਸਿੱਧੇ ਤੌਰ ਤੇ ਜਿੰਮੇਵਾਰ ਸੀ, ਉੱਥੇ ਇਸ ਭਿੰਡਰਾਂਵਾਲਾ ਦਾ ਕਸੂਰ
ਵੀ ਕੋਈ ਘੱਟ ਨਹੀਂ ਸੀ।” ਕਈ ਇਹ ਦਲੀਲ ਵੀ ਦਿੰਦੇ
ਹਨ ਕਿ ਬਾਕੀ ਲਗ-ਭਗ 40 ਥਾਵਾਂ ਤੇ ਕਿਹੜਾ ਭਿੰਡਰਾਂਵਾਲਾ ਲੁਕਿਆ ਹੋਇਆ ਸੀ, ਉਥੇ ਫੌਜੀ ਕਾਰਵਾਈ
ਕਿਉਂ ਹੋਈ? ਪਹਿਲੀ ਗੱਲ ਤਾਂ ਇਹ ਹੈ ਕਿ ਅੱਗ ਉਥੇ ਹੀ ਲਗਦੀ ਹੈ ਜਿਥੇ ਅੱਗ ਲੱਗਣ ਲਈ
ਘਾਹ-ਫੂਸ/ਬਾਲਣ ਮੌਜੂਦ ਹੋਵੇ ਅਤੇ ਦੂਜਾ ਇਹ ਕਿ ਗੌਰਮਿੰਟ ਖੁਦ ਹੀ ਕੋਈ ਬਹਾਨਾ ਭਾਲ ਕੇ ਸਿੱਖਾਂ
ਨੂੰ ਕੁੱਟਣਾ ਚਾਹੁੰਦੀ ਸੀ। ਇੱਥੇ ਵੀ ਦੱਸਿਆ ਜਾਂਦਾ ਹੈ ਕਿ ਉਹਨਾ 40 ਦੇ ਲੱਗ-ਭੱਗ ਗੁਰਦੁਰਿਆਂ
ਵਿੱਚ ਸਾਡੇ ਪਿੰਡ ਦਾ ਗੁਰਦੁਆਰਾ ਵੀ ਸ਼ਾਮਲ ਸੀ ਜਿੱਥੇ ਕਿ ਫੌਜ ਨੇ ਟੈਂਕਾਂ ਨਾਲ ਘੇਰਾ ਪਾਇਆ ਸੀ।
ਸਾਡੇ ਪਿੰਡ ਵਿੱਚ ਬੰਦੇ ਤਾਂ ਭਾਂਵੇਂ ਨਹੀਂ ਮਰੇ ਪਰ ਫੌਜ ਨੇ ਕਈ ਦਿਨ ਪਿੰਡ ਵਾਲਿਆਂ ਨੂੰ ਤੰਗ
ਪਰੇਸ਼ਾਨ ਬਹੁਤ ਕੀਤਾ ਸੀ। ਇਹ ਘੇਰਾ ਕਿਉਂ ਪਿਆ ਇਸ ਬਾਰੇ ਉਸ ਸਮੇਂ ਉਥੇ ਰਹਿਣ ਵਾਲੇ ਚੰਗੀ ਤਰ੍ਹਾਂ
ਦੱਸ ਸਕਦੇ ਹਨ। ਉਂਜ ਵੀ ਜੇ ਸੋਚਿਆ ਜਾਵੇ ਕਿ ਕੀ ਪੰਜਾਬ ਵਿੱਚ ਸਿਰਫ 40 ਹੀ ਗੁਰਦੁਆਰੇ ਹਨ?
ਬਾਕੀਆਂ ਤੇ ਇਸ ਤਰ੍ਹਾ ਦਾ ਘੇਰਾ ਕਿਉਂ ਨਹੀਂ ਪਿਆ?
ਬਹੁਤੇ ਸਿੱਖ ਤਾਂ ਦੋਗਲੇ ਜਿਹੇ ਹਨ ਜਿਹੜੇ ਕਿ ਦਸਮ ਗ੍ਰੰਥ ਦੇ ਗੰਦ ਨੂੰ ਵੀ
ਰੱਦ ਕਰਦੇ ਹਨ ਅਤੇ ਭਿੰਡਰਾਂਵਾਲੇ ਦੇ ਵੀ ਸੋਹਲੇ ਗਉਂਦੇ ਹਨ। ਪਰ ਬਹੁਤਾਤ ਵਿੱਚ ਇਸ ਸਾਧ ਦੇ ਸੋਹਲੇ
ਗਉਣ ਵਾਲੇ ਅਤੇ ਦਸਮ ਗ੍ਰੰਥ ਨੂੰ ਮੰਨਣ ਵਾਲੇ ਹੀ ਹਨ। ਕਈ ਐਸੇ ਵੀ ਹਨ ਜਿਹੜੇ ਕਿ ਦਸਮ ਗ੍ਰੰਥ ਦੇ
ਡਟ ਕੇ ਹੱਕ ਵਿੱਚ ਹਨ ਪਰ ਉਹ ਇਸ ਸਾਧ ਦੇ ਬਿੱਲਕੁੱਲ ਵਿਰੋਧੀ। ਪਰ ਗੁਰਮੀਤ ਸਿੰਘ ਕਾਦੀਆਨੀ
(ਕਪੂਰਥਲੇ) ਵਰਗਾ ਕੋਈ ਵਿਰਲਾ ਹੀ ਹੈ ਜਿਹੜਾ ਕਿ ਇਸ ਭਿੰਡਰਾਂਵਾਲੇ ਸਾਧ ਨੂੰ, ਗੌਰਮਿੰਟ ਨੂੰ ਅਤੇ
ਦਸਮ ਗ੍ਰੰਥ ਦੀ ਇਸ ਗੰਦੀ ਕੂੜ ਕਿਤਾਬ ਨੂੰ ਗਲਤ ਕਹਿੰਦਾ ਹੋਵੇ।
ਹੋ ਸਕਦਾ ਹੈ ਕਿ ਕਈਆਂ
ਨੂੰ ਇਸ ਲੇਖ ਵਿੱਚ ਮੇਰੇ ਵਲੋਂ ਵਰਤੀ ਗਈ ਸ਼ਬਦਾਵਲੀ ਤੇ ਕੋਈ ਇਤਰਾਜ਼ ਹੋਵੇ ਕਿ ਉਹ ਠੀਕ ਨਹੀਂ ਵਰਤੀ।
ਇਸ ਬਾਰੇ ਮੇਰੇ ਸਵਾਲ ਇਹ ਹਨ ਕਿ ਜਿਹੜੇ ਲੋਕ ਧਰਮ ਦੇ ਨਾਮ ਤੇ ਝੂਠ ਪਰਚਾਰਨ ਕੀ ਉਹ ਝੂਠੇ ਨਹੀਂ
ਹੁੰਦੇ? ਜਿਹੜੇ ਝੂਠੀਆਂ ਅਤੇ ਗੰਦੀਆਂ ਲਿਖਤਾਂ ਨੂੰ ਗੁਰੂ ਦੇ ਨਾਮ ਨਾਲ ਜੋੜ ਕੇ ਪਰਚਾਰਨ ਕੀ ਉਹ
ਝੂਠੇ ਅਤੇ ਗੰਦੇ ਨਾ ਹੋਏ? ਇਹ ਭਿੰਡਰਾਂਵਾਲਾ, ਬਾਕੀ ਸਾਧ ਅਤੇ ਇਹਨਾ ਦੇ ਚੇਲੇ ਕੀ ਇਹ ਦਸਮ ਗ੍ਰੰਥ
ਦੀ ਗੰਦੀ ਕਿਤਾਬ ਜਿਸ ਵਿੱਚ ਕਿ ਬਹੁਤ ਹੀ ਘਟੀਆਂ ਗੱਲਾਂ ਲਿਖੀਆਂ ਹੋਈਆਂ ਹਨ, ਜਿਵੇਂ ਕਿ ਘੋੜੀ ਦੀ
ਮੂਤਨੀ ਨਾਲ ਇਲਾਜ਼, ਇਸਤਰੀ ਦੀਆਂ ਝਾਟਾਂ ਮੁੰਨਣੀਆਂ, ਨਸ਼ੇ ਖਾਹ ਕੇ ਵੱਧ ਤੋਂ ਵੱਧ ਕਾਮ ਕ੍ਰੀੜਾ,
ਜਹਾਂਗੀਰ ਨੂੰ ਨਿਆਕਾਰ ਕਹਿਣਾ ਅਤੇ ਹੋਰ ਬੇਥਾਹਾ ਘਟੀਆ ਗੱਲਾਂ ਨੂੰ ਗੁਰੂ ਦੇ ਨਾਮ ਨਾਲ ਜੋੜ ਕੇ
ਕਲੰਕਤ ਨਹੀਂ ਕਰਦੇ? ਕੀ ਅਜਿਹੀ ਸੋਚ ਨੂੰ ਗੰਦੀ ਸੋਚ ਕਹਿਣਾ ਗਲਤ ਹੈ? ਕੀ ਇਹ ਅਜਿਹੇ ਲੋਕ ਆਪਣੀਆਂ
ਅਜਿਹੀਆਂ ਘਟੀਆ ਗੰਦੀਆਂ ਗੱਲਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਸ਼ਰੇਆਮ ਧਮਕੀਆਂ ਨਹੀਂ ਦਿੰਦੇ? ਇਹਨਾ
ਵਿੱਚ ਕਈ ਕਹਿੰਦੇ ਕਹਾਉਂਦੇ ਕਥਾਕਾਰ ਵੀ ਸ਼ਾਮਲ ਹਨ। ਤਾਂ ਕੀ ਫਿਰ ਅਜਿਹੇ ਲੋਕਾਂ ਨੂੰ ਗੁੰਡੇ ਕਹਿਣਾ
ਗਲਤ ਹੈ? ਕੀ ਸਿੱਖਾਂ ਵਿੱਚ ਅਜਿਹੇ ਗੁੰਡਿਆਂ ਦੀ ਭਰਮਾਰ ਨਹੀਂ ਹੈ? ਤਾਂ ਕੀ ਫਿਰ ਅਜਿਹੇ ਗੁੰਡਿਆਂ
ਦੇ ਸਮਾਜ ਅਤੇ ਧਰਮ ਤੋਂ ਪਾਸੇ ਹੋਣਾ ਠੀਕ ਰਸਤਾ ਨਹੀਂ ਹੈ?
ਸੋ ਪਾਠਕੋ ਇਤਨਾ ਹੀ ਬਹੁਤ ਹੈ ਉਮੀਦ ਹੈ ਕਿ ਤੁਹਾਨੂੰ ਮੇਰੀ ਗੱਲ ਸਮਝ ਆ ਗਈ
ਹੋਵੇਗੀ। ਸੋ ਅੱਜ ਤੋਂ ਬਾਅਦ ਮੈਂ ਆਪਣੇ ਆਪ ਨੂੰ ਇਸ ਗੁੰਡਿਆ ਵਾਲੇ ਗੰਦੇ ਧਰਮ ਤੋਂ ਬਾਹਰ ਕਰਦਾ
ਹਾਂ। ਗੁਰੂ ਨਾਨਕ ਦਾ ਮਾਨਵਤਾ ਵਾਲਾ ਧਰਮ ਤਾਂ ਮੇਰੇ ਕੋਲ ਹੈ ਅਤੇ ਸਦਾ ਹੀ ਰਹੇਗਾ ਉਸ ਨੂੰ ਕੋਈ
ਨਹੀਂ ਖੋਹ ਸਕਦਾ ਪਰ ਜੋ ਹੁਣ ਉਸ ਨੂੰ ਬਣਾ ਦਿੱਤਾ ਗਿਆ ਹੈ ਉਹ ਮੈਂ ਛੱਡ ਰਿਹਾ ਹਾਂ। ਅੱਜ ਤੋਂ
ਬਾਅਦ ‘ਸਿੱਖ ਮਾਰਗ’ ਦਾ ਮੁੱਖ ਪੰਨਾ ਅੱਪਡੇਟ ਨਹੀਂ ਹੋਵੇਗਾ ਪਰ ਪਾਠਕਾਂ ਦਾ ਪੰਨਾ ਤੁਹਾਡਾ
ਪ੍ਰਤੀਕਰਮ ਜਾਨਣ ਲਈ ਇੱਕ ਹਫਤਾ ਹੋਰ ਚਲਦਾ ਰੱਖਾਂਗਾ। ਅੱਜ ਹੀ ਫੇਸਬੁੱਕ ਦਾ ਅਕਾਉਂਟ ਵੀ ਬੰਦ ਕਰ
ਦਿੱਤਾ ਹੈ ਤਾਂ ਕਿ ਝੂਠੇ ਅਤੇ ਗੰਦੇ ਸਾਧ ਦੀ ਸੋਚ ਵਾਲੇ ਲੋਕਾਂ ਦੇ ਘੱਟ ਤੋਂ ਘੱਟ ਦਰਸ਼ਨ ਹੋ ਸਕਣ।
ਇੰਟਰਨੈੱਟ ਤੇ ਸਿੱਖ ਧਰਮ ਦਾ ਪ੍ਰਚਾਰ ਕਰਦੇ ਨੂੰ ਮੈਨੂੰ ਤਕਰੀਬਨ 20 ਸਾਲ ਹੋ ਚੱਲੇ ਹਨ। ਸਾਲ
1998 ਤੋਂ ਬਕਾਇਦਾ ‘ਸਿੱਖ ਮਾਰਗ’ ਦਾ ਨਾਮ ਰਜਿਸਟਰ ਕਰਵਾ ਕੇ ਕਰਦਾ ਆ ਰਿਹਾ ਹਾਂ। ਪਹਿਲਾਂ ਆਪਣੇ
ਨਾਮ ਤੇ ਹੀ ਕਰਦਾ ਸੀ। ਮੈਂ ਸਿੱਖ ਹੋਣ ਦੇ ਨਾਤੇ ਆਪਣਾ ਫਰਜ਼ ਸਮਝ ਕੇ ਹੀ ਕੀਤਾ ਹੈ ਇਹ ਕਿਸੇ ਤੇ
ਕੋਈ ਅਹਿਸਾਨ ਨਹੀਂ ਕੀਤਾ। ਅਤੇ ਨਾ ਹੀ ਮੇਰੇ ਤੇ ਕਿਸੇ ਦਾ ਕੋਈ ਅਹਿਸਾਨ ਹੈ। ਮੈਂ ਅੱਜ ਤੱਕ ਕਿਸੇ
ਤੋਂ ਇਸ ਕੰਮ ਲਈ ਇੱਕ ਪੈਸਾ ਨਹੀਂ ਲਿਆ ਅਤੇ ਨਾ ਹੀ ਕੋਈ ਹੋਰ ਸਹਾਇਤਾ। ਜਿਹੜੇ ਹੁਣ ਤੱਕ ਆਪਣੀਆਂ
ਲਿਖਤਾਂ ਭੇਜਦੇ ਰਹੇ ਹਨ ਉਹ ਵੀ ਆਪਣਾ ਫਰਜ਼ ਸਮਝਕੇ ਹੀ ਭੇਜਦੇ ਰਹੇ ਹਨ। ਉਹਨਾ ਦਾ ਸਾਰਿਆਂ ਦਾ
ਧੰਨਵਾਦ। ਜਿਤਨੀ ਕੁ ਨਿਭ ਗਈ ਠੀਕ ਹੈ, ਤੁਸੀਂ ਆਪਣੇ ਥਾਂ ਠੀਕ ਅਤੇ ਮੈਂ ਆਪਣੇ ਥਾਂ। ਤੁਹਾਡੀਆਂ
ਸਾਰੀਆਂ ਲਿਖਤਾਂ ਇੱਥੇ ਕੁੱਝ ਸਮੇਂ ਲਈ ਸੁਰੱਖਿਅਤ ਪਈਆਂ ਰਹਿਣਗੀਆਂ ਅਤੇ ਜਿਹੜੇ ਇਸ ਲੇਖ ਨੂੰ ਪੜ
ਕੇ ਆਪਣੀਆਂ ਲਿਖਤਾਂ ਹਟਾਉਂਣੀਆਂ ਚਾਹੁੰਣ ਉਹ ਜਦੋਂ ਚਾਹੁੰਣ ਹਟਾ ਸਕਦੇ ਹਨ ਪਰ ਮੈਂ ਆਪਣੇ ਆਪ ਨਹੀਂ
ਹਟਾਵਾਂਗਾ। ਜਿਹੜੇ ਮੇਰੇ ਇਸ ਲੇਖ ਨਾਲ ਪੂਰੀ ਤਰ੍ਹਾਂ ਸਹਿਮਤ ਹਨ ਜੇ ਕਰ ਉਹ ਚਾਹੁੰਣ ਤਾਂ ਮੇਰੇ
ਨਾਲ ਮਿਲ ਵਰਤ ਸਕਦੇ ਹਨ ਪਰ ਮੈਂ ਆਪਣੇ ਵਲੋਂ ਸਾਰਿਆਂ ਨਾਲੋਂ ਹੀ ਨਾਤਾ ਤੋੜ ਰਿਹਾ ਹਾਂ। ਮੈਨੂੰ
ਨਹੀਂ ਪਤਾ ਕਿ ਤੁਸੀਂ ਕਿਤਨਾ ਕੁ ਸਹਿਮਤ ਹੋਵੋਂਗੇ। ਤੁਹਾਡੇ ਵਿਚੋਂ ਬਹੁਤ ਸਾਰੇ ਇਕੋ ਇੱਕ ਅਕਾਲ
ਪੁਰਖ ਸਾਹਿਬ ਨੂੰ ਛੱਡ ਕੇ ਹੋਰਨਾਂ ਨੂੰ ਸਾਹਿਬ ਮੰਨੀ ਬੈਠੇ ਹਨ। ਜਿਹਨਾ ਵਿੱਚ ਇਮਾਰਤਾਂ ਅਤੇ ਉਥੇ
ਬਹਿਣ ਵਾਲੇ, ਜੁੱਤੀਆਂ ਅਤੇ ਦਰਖਤਾਂ ਆਦਿਕ ਨੂੰ ਸਹਿਬ ਕਹਿਣ ਵਾਲੇ ਜੇ ਕਰ ਕੋਈ ਮੇਰੇ ਲਈ ਫਤਵਾ
ਜ਼ਾਰੀ ਕਰਵਾਉਣਾ ਚਾਹੁੰਦੇ ਹਨ ਤਾਂ ਜੀ ਸਦਕੇ ਕਰਵਾ ਸਕਦੇ ਹਨ। ਮੈਂ ਅਜਿਹੇ ਸਾਹਿਬਾਂ ਨੂੰ ਕਦੀ ਕੋਈ
ਮਾਨਤਾ ਨਹੀਂ ਦਿੱਤੀ ਕਿਉਂਕਿ ਮੇਰੇ ਲਈ ਤਾਂ ਸਭ ਬਰਾਬਰ ਹਨ ਕੋਈ ਵੀ ਮਨੁੱਖ ਸਾਹਿਬ ਜਾਂ ਉਚਾ ਨਹੀਂ
ਹੋ ਸਕਦਾ। ਮੇਰੇ ਲਈ ਤਾਂ ਸਾਹਿਬੁ ਉਹ ਇਕੋ ਇੱਕ ਪਰਮਾਤਮਾ ਹੈ;
ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ
ਏਕੋ ਹੈ॥ ਪੰਨਾ 350॥
ਮੱਖਣ ਸਿੰਘ ਪੁਰੇਵਾਲ,
ਮਈ 24, 2015.
(ਨੋਟ:- ਜੇ ਕਰ ਇਸ ਲਿਖਤ ਨੂੰ ਰੀਕਾਰਡ ਕਰਕੇ ਪਉਣ ਦੀ ਲੋੜ ਮਹਿਸੂਸ ਹੋਈ
ਜਾਂ ਕਿਸੇ ਖਾਸ ਗੱਲ ਦਾ ਜਵਾਬ ਦੇਣਾ ਪਿਆ ਉਹ ਦੇ ਦੇਵਾਂਗਾ। ਉਂਜ ਤਾਂ ਮੇਰਾ ਖਿਆਲ ਹੈ ਕਿ ਲੋੜ
ਨਹੀਂ ਪਵੇਗੀ।)