ਹਿੰਦੂ ਲੀਡਰਾਂ ਨੂੰ ਸਿੱਖਾਂ ਦਾ ਸਿੱਖ ਰਹਿਣਾ ਕਿਉਂ ਨਹੀਂ ਭਾਉਂਦਾ?
ਰਾਮ ਸਿੰਘ, ਗ੍ਰੇਵਜ਼ੈਂਡ
ਸਿਰਲੇਖ ਵਿੱਚ ਹਿੰਦੂ ਨਹੀਂ ਹਿੰਦੂ ਲੀਡਰ ਲਿਖਣਾ ਖਾਸ ਅਸਲੀਅਤ ਰੱਖਦਾ ਹੈ। ਆਮ ਹਿੰਦੂ ਤਾਂ
ਇਨ੍ਹਾਂ ਦੇ ਮਗਰ ਲੱਗ ਕੇ ਕਈ ਤਰ੍ਹਾਂ ਦੇ ਗੁੱਟ (ਸ਼ਿਵ ਸੈਨਾ, ਆਰ. ਐਸ. ਐਸ. ਬਜਰੰਗ ਦਲ ਆਦਿ,
ਜਿਹੜੇ ਕਿ ਇਨ੍ਹਾਂ ਨੂੰ ਮੁਗਲ ਰਾਜ ਸਮੇਂ ਬਣਾਉਂਣੇ ਚਾਹੀਦੇ ਸਨ) ਬਣਾ ਕੇ ਚੰਡਾਲ ਰੂਪ ਧਾਰ ਕੇ
ਜ਼ਰੂਰ ਤਾਲਬਾਨ, ਇਸਲਾਮਿਕ ਸਟੇਟ ਆਦਿ ਦੇ ਚਾਲਕਾਂ ਵਾਲਾ ਕਹਿਰ ਢਾਹ ਸਕਦੇ ਹਨ ਤੇ ਢਾਉਂਦੇ ਆ ਰਹੇ
ਹਨ। ਇਹ ਸੱਭ ਕੁੱਛ ਕਰਵਾਉਣ ਵਾਲੇ ਬਿੱਪਰ ਤੇ ਬਿੱਪਰ ਸੋਚ ਵਾਲੇ ਸ੍ਰਕਾਰ ਨੂੰ ਚਲਾਉਣ, ਕਾਨੂੰਨ ਨੂੰ
ਚਲਾਉਣ ਆਦਿ (ਕਾਨੂੰਨ ਨੂੰ ਬਨਾਉਣ ਜਾ ਲਾਗੂ ਕਰਨ ਵਾਲੇ ਨਹੀਂ) ਵਾਲੇ, ਹਰ ਤਰ੍ਹਾਂ ਦੀਆਂ ਸਹੂਲਤਾਂ
ਨਾਲ ਲੈਸ ਦਫਤਰਾਂ ਵਿੱਚ ਬੈਠੇ (ਮਿਸਟਰ ਕਰਮ ਚੰਦ ਗਾਂਧੀ ਰੂਪ ਸਤੱਅਮ ਦਾ ਨਾਹਰਾ ਲਾਉਣ ਵਾਲੇ,
ਗਾਂਧੀ ਨੂੰ ਬਹੁਤ ਨੇੜਿਓਂ ਦੇਖ ਕੇ ਸਤਿਕਾਰਯੋਗ ਡਾਕਟਰ ਅੰਬੇਦਕਰ ਨੇ ਗਾਂਧੀ ਨੂੰ ਝੂਠ ਕਾ ਤੂਫਾਨ
ਕਿਹਾ ਸੀ) ਬੜੇ ਤੋਂ ਬੜੇ ਝੂਠ ਬੋਲਾਂ ਦੁਆਰਾ ਉਹ ਕੁੱਛ ਕਰਵਾ ਰਹੇ ਹਨ ਜਿੱਸ ਨਾਲ ਸ਼ਾਂਤੀ ਦਾ
ਵਾਤਾਵਰਨ ਕਦੇ ਪੈਦਾ ਨਹੀਂ ਹੋ ਸਕਦਾ ਤੇ ਇਹ ਐਸਾ ਵਾਤਾਵਰਨ ਪੈਦਾ ਭੀ ਨਹੀਂ ਹੋਣ ਦੇਣਾ ਚਾਹੁੰਦੇ।
ਜਲੰਧਰ ਤੇ ਦਿੱਲੀ ਦੀ ਮਹਾਸ਼ਾ ਪ੍ਰੈਸ ਦਾ ਕੰਮ ਹੀ ਇਹ ਹੈ। ਕਿਉਂਕਿ ਬਿੱਪਰ ਸੋਚ ਵਿੱਚ ਕਿਸੇ ਤਰ੍ਹਾਂ
ਦਾ ਵੀ ਦਇਆ ਦਾ ਸੰਕਲਪ ਹੀ ਨਹੀਂ ਹੈ। ਦਇਆ ਦੇ ਸੰਕਲਪ ਤੋਂ ਬਿਨਾਂ ਧਰਮ, ਧਰਮ ਹੀ ਨਹੀਂ ਕਹਾ ਸਕਦਾ।
ਦੇਖਿਆ ਜਾਵੇ ਤਾਂ ਹਿੰਦੂ ਕੋਈ ਧਰਮ ਹੀ ਨਹੀਂ, ਕੋਈ ਰਾਮ ਚੰਦਰ ਜੀ ਨੂੰ, ਕੋਈ ਕ੍ਰਿਸ਼ਨ ਜੀ ਨੂੰ,
ਕੋਈ ਸ਼ਿਵ ਜੀ ਆਦਿ ਕਈ ਤਰ੍ਹਾਂ ਦੇ ਦੇਵੀ ਦੇਵਤਿਆ ਨੂੰ ਪੂਜਦਾ ਹੈ, ਕਿਸੇ ਖਾਸ ਸਿਧਾਂਤ ਤੇ ਪਹਿਰਾ
ਨਹੀਂ ਦਿੱਤਾ ਜਾਂਦਾ। ਵਰਨ ਵੰਡ ਕਰਕੇ ਬਿੱਪਰ ਨੇ ਪੜ੍ਹਨ ਲਿਖਣ ਦਾ ਸਾਰਾ ਕੰਮ ਕਾਰ ਆਪਣੇ ਹੱਥ ਰੱਖ
ਕੇ ਪਚਾਨਵੇ ਫੀ ਸਦੀ ਲੋਕਾਂ ਨੂੰ ਹਰ ਤਰ੍ਹਾਂ ਦੇ ਗਿਆਨ ਤੋਂ ਵਾਂਝੇ ਰੱਖਿਆ ਹੋਣ ਕਰਕੇ ਬਿੱਪਰ ਦੇ
ਕਿਸੇ ਗਲਤ ਕੰਮ ਨੂੰ ਕੋਈ ਚਨੌਤੀ ਨਹੀਂ ਦੇ ਸਕਦਾ ਸੀ। ਇਹ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾ ਕੇ
ਬਿਨਾਂ ਕਿਸੇ ਕੰਮ ਦੇ ਕੀਤਿਆਂ ਉਨ੍ਹਾਂ ਦੇ ਸਿਰੋਂ ਮੁਫਤ ਖਾ ਰਿਹਾ ਸੀ। ਦਇਆ ਮਨ ਵਿੱਚ ਨਾ ਹੋਣ
ਕਰਕੇ ਇਹ ਰਾਜਿਆਂ ਤੱਕ ਦੇ ਲੋਕਾਂ ਨੁੰ ਸਵਰਗ ਦਾ ਲਾਰਾ ਦੇ ਕੇ ਆਰਿਆਂ ਨਾਲ ਚਰਵਾ ਤੇ ਵਿਧਵਾਵਾਂ
ਨੂੰ ਉਨ੍ਹਾਂ ਦੀ ਸਾਰੀ ਸਾਰੀ ਪੂੰਜੀ ਲੈ ਕੇ ਸਤੀ ਕਰਵਾ ਸਕਦਾ ਸੀ। ਸੂਚੀ ਬਹੁਤ ਲੰਬੀ ਹੈ।
ਗੁਰੂ ਨਾਨਕ ਦੇਵ ਜੀ ਨੂੰ ਬਿੱਪਰ ਦਾ ਇਹ ਸੱਭ ਕੁੱਛ ਬੜਾ ਚਲਾਕੀ ਭਰਿਆ ਲੱਗਿਆ। ਸੋ ਗੁਰੂ ਜੀ ਨੇ
ਰੱਬ ਜੀ ਦੀ ਖਲਕਤ ਨੂੰ ਹਰ ਤਰ੍ਹਾਂ ਬਰਾਬਰ ਸਮਝਣ ਦੀ ਸੋਚ ਨੂੰ ਮੁੱਖ ਰੱਖ ਕੇ ਸੱਭ ਨੂੰ ਕਿਰਤ ਕਰਨ
ਤੇ ਕਿਰਤ ਕਮਾਈ ਵਿੱਚੋਂ ਲੋੜਵੰਦ ਦੀ ਸਹਾਇਤਾ ਕਰਨ ਦੀ ਦਇਆ ਭਰੀ ਐਸੀ ਸਿੱਖਿਆ ਦਿੱਤੀ ਕਿ ਜਿੱਸ
ਦੁਆਰਾ ਰੱਬੀ ਯਾਦ ਮੱਲੋ ਮੱਲੀ ਮਨ ਵਿੱਚ ਪੈਦਾ ਹੋ ਜਾਂਦੀ ਹੈ, ਜੋ ਅਸਲੀ ਧਰਮ ਹੈ। ਗੁਰੂ ਸਾਹਿਬ ਦੀ
ਇਸ ਸਿੱਖਿਆ ਨੇ ਵਰਨਵੰਡ ਦੁਆਰਾ ਗਿਣੇ ਜਾਂਦੇ ਨੀਵੇਂ ਦਰਜੇ, ਪਰ ਕਿਰਤੀ ਵਰਗ ਬੰਦਿਆਂ ਅਤੇ ਇਸਤਰੀ
ਜਾਤੀ ਨੂੰ ਕੁੱਛ ਸੁੱਖ ਦਾ ਸਾਹ ਲੈਣ ਜੋਗੇ ਬਣਾ ਦਿੱਤਾ ਤੇ ਕਿਸੇ ਤੇ ਨਿਰਭਰ ਹੋਣ ਦਾ ਤੌਖਲਾ ਦੂਰ
ਕਰ ਦਿੱਤਾ। ਆਜ਼ਾਦੀ ਨਾਲ ਇਹ ਰਹਿਣ ਦੀ ਵੱਡਮੁੱਲੀ ਸਿੱਖਿਆ ਸਾਬਤ ਹੋਈ, ਜੋ ਅੱਗੇ ਜਾ ਕੇ ਐਸਾ ਆਜ਼ਾਦੀ
ਦਾ ਜੀਵਨ ਆਪ ਜੀਉਣ ਅਤੇ ਹੋਰਨਾਂ ਦੇ ਇਸ ਹੱਕ ਲਈ ਜਾਨ ਤੱਕ ਕੁਰਬਾਨ ਕਰਨ ਦਾ ਦ੍ਰਿੜਤਾ ਭਰਿਆ ਜਜ਼ਬਾ
ਬਣ ਗਿਆ। ਇਸ ਜਜ਼ਬੇ ਨੂੰ ਬਿਨਾਂ ਸਮਝੇ ਬਿੱਪਰ ਸੋਚ ਨੇ ਆਪਣੇ ਹੋਰਨਾਂ ਤੇ ਹੁਕਮ ਚਲਾਉਣ ਵਾਲੀ ਪਦਵੀ
ਵਿਰੁੱਧ ਬਹੁਤ ਬੜੀ ਵੰਗਾਰ ਸਮਝਿਆ।
ਗੁਰੂਘਰ ਨੇ ਬਿੱਪਰ ਨੂੰ ਹੁਕਮ ਚਲਾਉਣ ਦੀ ਸੋਚ ਛੱਡਣ ਲਈ ਕਦੇ ਨਹੀਂ ਕਿਹਾ, ਪਰ ਇਹ ਬਿੱਪਰ ਨੂੰ ਹੀ
ਨਹੀਂ ਹਰ ਹੁਕਮ ਚਲਾਉਣ ਵਾਲੇ ਨੂੰ ਕਿਹਾ ਕਿ ਹਾਕਮ ਭਾਵੇਂ ਬਣੇ ਰਹੋ ਪਰ ਸੱਭ ਦੇ ਹੱਕਾਂ ਦਾ ਖਿਆਲ
ਰੱਖਿਆ ਜਾਵੇ ਤੇ ਕਿਸੇ ਤੇ ਬਣਦੀ ਦਇਆ ਜ਼ਰੂਰ ਕੀਤੀ ਜਾਵੇ ਤਾਕਿ ਹਰ ਸਮੇਂ ਸ਼ਾਂਤੀ ਦਾ ਮਾਹੌਲ ਬਣਿਆਂ
ਰਹੇ ਤੇ ਹਰ ਕੰਮ ਕਾਜ ਠੀਕ ਹੁੰਦਾ ਰਹੇ ਤੇ ਸੱਭ ਖੁਸ਼ੀਆਂ ਭਰਿਆ ਜੀਵਨ ਬਤੀਤ ਕਰਦੇ ਸੁਖੀ ਬਸਣ।
ਬਿੱਪਰ ਨੇ ਹੋਰਨਾਂ ਦਾ ਗੁਲਾਮ ਹੁੰਦਿਆਂ ਭੀ ਆਪਣੀ ਸੌੜੀ, ਬਦਬੂ ਮਾਰਦੀ ਸੋਚ ਨੂੰ ਨਹੀਂ ਛੱਡਿਆ, ਜਦ
ਕਿ ਹਾਕਮਾਂ ਨੇ ਕੁੱਛ ਹੱਦ ਤੱਕ ਗੁਰੂ ਸਾਹਿਬਾਨ ਦੇ ਬਚਨਾਂ ਦਾ ਆਦਰ ਕੀਤਾ, ਜਿਵੇਂ ਮੁਗਲ ਬਾਦਸ਼ਾਹ
ਬਾਬਰ ਤੇ ਅਕਬਰ ਅਤੇ ਮੰਡੀ ਦੇ ਰਾਜੇ ਦੀ ਖਾਸ ਮਿਸਾਲ ਮਿਲਦੀ ਹੈ।
ਗੁਰੂ ਸਾਹਿਬਾਨ ਦੀ ਸਿੱਖਿਆ ਤਾਂ ਹਰ ਪੱਖੋਂ ਖੁਸ਼ੀਆਂ ਭਰਿਆ ਜੀਵਨ ਜੀਉਣ ਲਈ ਸਾਰੇ ਸੰਸਾਰ ਨੂੰ ਆਪਸੀ
ਪਿਆਰ ਨਾਲ ਸ਼ਾਂਤੀ ਦਾ ਮਾਹੌਲ ਬਣਾ ਕੇ ਰੱਖਣ ਲਈ ਹਰ ਹੀਲਾ ਵਰਤਦੀ ਆ ਰਹੀ ਹੈ। ਗੁਰੂ ਨਾਨਕ ਸਾਹਿਬ
ਨੇ ਇਹ ਸੁਨਹਿਰੀ ਸਨੇਹਾ ਸੰਸਾਰ ਤੱਕ ਪਹੁੰਚਾਉਣ ਲਈ ਹੀ ਤਾਂ ਮੁਸ਼ਕਲਾਂ ਭਰੇ ਪੈਂਡੇ ਤੈ ਕੀਤੇ। ਫਿਰ
ਤੱਤੀ ਤਵੀ ਤੇ ਬੈਠ ਕੇ, (ਜਿੱਸ ਨੂੰ ਸ. ਕਰਮ ਸਿੰਘ ਅਨੁਸਾਰ ਜਹਾਂਗੀਰ ਦਾ ਹੀ ਹੁਕਮ ਸਮਝਿਆ ਜਾਂਦਾ
ਹੈ, ਪਰ ਸ੍ਰਕਾਰ ਅੰਦਰ ਹੋਰ ਪੈਦਾ ਹੋ ਰਹੀ ਸ੍ਰਕਾਰ ਬੀਰਬੱਲ ਤੋਂ ਲੈ ਕੇ ਚੰਦੂ ਵਲੋਂ ਡਰਾਵੇ ਕਰਕੇ,
ਸੁਚਾ ਨੰਦ ਵਾਂਗ, ਸ਼ਰਾਬੀ ਜਹਾਂਗੀਰ ਵਲੋਂ ਤੱਤੀ ਤਵੀ ਤੇ ਬਠਾਇਆ), ਗਵਾਲੀਅਰ ਦੇ ਕਿਲੇ ਵਿੱਚ ਕੈਦ
ਹੋ ਕੇ ਬੰਦੀ ਹਿੰਦੂ ਰਾਜਪੂਤ ਰਾਜਿਆਂ ਨੂੰ ਆਜ਼ਾਦ ਕਰਵਾ ਕੇ, ਚਾਂਦਨੀ ਚੌਕ ਵਿੱਚ, ਹਿੰਦੂ ਜਾਤੀ ਦੀ
ਖੁੱਸਦੀ ਜਾਂਦੀ ਧਰਮ ਦੀ ਆਜ਼ਾਦੀ ਨੂੰ ਬਹਾਲ ਰੱਖਣ ਲਈ ਕੁਰਬਾਨੀ ਦਾ ਖਾਸ ਕੌਤਕ ਵਰਤਾ ਕੇ ਇੱਕ ਉਚੇ
ਸੁੱਚੇ ਸਿਧਾਂਤ ਦੇ ਆਧਾਰ ਤੇ ਨਵੇਂ ਪਾਏ (ਦਰਜੇ) ਦੀ ਨਿਆਰੀ ਹੀ ਸਭਿਅਤਾ ਨੇ ਪਹਿਲਾਂ ਹੀ ਨਿਆਰੇ ਤੇ
ਨਿਰਾਲੇ ਪੰਥ ਨੂੰ ਇੱਕ ਪੌੜੀ ਹੋਰ ਉਤਾਂਹ ਚੜ੍ਹਾ ਦਿੱਤਾ। ਇਸ ਪੰਥ ਨੂੰ ਨਾਂ ਹਿੰਦੂ ਸਿਧਾਂਤ,
ਅਵਤਾਰਾਂ, ਦੇਵੀ ਦੇਵਤਿਆਂ ਅਤੇ ਨਾਂ ਹੀ ਮੁਸਲਮਾਨ ਜਾ ਹੋਰ ਕਿਸੇ ਮੱਤ ਦੇ ਸਿਧਾਂਤ ਦਾ ਆਸਰਾ ਲੈਣ
ਦੀ ਲੋੜ ਪਈ ਤੇ ਨਾ ਹੈ। ਐਸੇ ਪੰਥ ਨੂੰ ਆਪਣੇ ਪੈਰਾਂ ਤੇ ਨਿਧੜਕ ਹੋ ਕੇ ਖੜੇ ਰਹਿਣ ਲਈ ਜੋ ਗੁਰੂ
ਨਾਨਕ ਸਾਹਿਬ ਦੇ ਕਥਨ “ਨਾ ਕੋਈ ਹਿੰਦੂ ਨਾ ਮੁਸਲਮਾਨ” ਨੂੰ ਗੁਰੂ ਜੋਤ ਨੇ ਪੰਜਵੇਂ ਜਾਮੇਂ ਵਿੱਚ ਹਰ
ਪੱਖੋਂ ਨਿਪੁੰਨ ਕਰਨ ਦੀ ਸਿੱਖਿਆ ਦੇ ਨਾਲ ਨਾਲ ਲਿਖਤੀ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ
“ਨਾ ਹਮ ਹਿੰਦੂ ਨਾ ਮੁਸਲਮਾਨ” ਕਹਿ ਕੇ ਦਰਜ ਕਰ ਦਿੱਤਾ। ਐਸੀ
ਸਿੱਖਿਆ ਨੇ ਕਿਸੇ ਦੇ ਆਸਰੇ ਤੋਂ ਬਿਨਾਂ ਆਜ਼ਾਦੀ ਨਾਲ ਜੀਵਨ ਜੀਉਣ ਦਾ ਜਜ਼ਬਾ ਪੰਥ ਵਿੱਚ ਐਸਾ ਭਰਿਆ
ਕਿ ਇਸ ਜਜ਼ਬੇ ਨੂੰ ਮਿਟਾਉਣ ਵਾਲੇ ਆਪ ਮਿਟਦੇ ਆ ਰਹੇ ਹਨ ਪਰ ਇਹ ਅਕਾਲਪੁਰਖ ਦੀ ਸੱਚੀ ਸੁੱਚੀ ਸਿੱਖਿਆ
ਤੇ ਆਧਾਰਤ ਅਕਾਲਪੁਰਖ ਦੀ ਮਰਜ਼ੀ ਨਾਲ ਪ੍ਰਗਟ ਕੀਤਾ ਪੰਥ ਵੱਧ ਤੋਂ ਵੱਧ ਨੁਕਸਾਨ ਕਰਵਾ ਕੇ ਭੀ
ਚੜ੍ਹਦੀ ਕਲਾ ਵਿੱਚ ਵਿਚਰਦਾ ਆ ਰਿਹਾ ਹੈ। ਇਹ ਤੱਥ ਇੱਕ ਖਾਸ ਇਤਿਹਾਸਿਕ ਸਚਾਈ ਬਣ ਚੁੱਕਿਆ ਹੈ। ਇਸ
ਨੂੰ ਮਿਟਾਉਣ ਵਾਲੇ ਨੂੰ ਇਸ ਤੱਥ ਤੋਂ ਸਿੱਖਿਆ ਲੈ ਕੇ ਸਗੋਂ ਇਸ ਆਪਾ ਵਾਰੂ ਨਿਰਸੁਆਰਥੀ ਪੰਥ ਤੋਂ
ਢੁੱਕਵਾਂ ਸਬਕ ਤੇ ਲਾਭ ਲੈਣਾ ਚਾਹੀਦਾ ਹੈ।
ਪਰ ਇਹ ਬਿੱਪਰ ਸੋਚ ਕੋਈ ਸਬਕ ਸਿੱਖਣ ਜਾ ਲਾਭ ਉਠਾਉਣ ਦੀ ਥਾਂ ਇਸ ਨੂੰ ਆਪਣੇ ਵਰਗਾ ਸੁਆਰਥੀ ਤੇ
ਗੁਲਾਮੀ ਭਰਿਆ ਜੀਵਨ ਜੀਉਣ ਲਈ ਆਪਣੇ ਸੜ੍ਹਾਂਦ ਮਾਰਦੇ ਧਰਮ ਦਾ ਹਿੱਸਾ ਦਰਸਾਉਣ ਦੀ ਜ਼ਿਦ ਲਾਈ ਬੈਠਾ
ਹੈ। ਕਿਉਂ ਭਲਾ? ਕਿਸੇ ਤਰ੍ਹਾਂ ਦਾ ਡਰ ਹੈ ਕੀ? ਇਸ ਬਾਰੇ ਬਾਅਦ ਵਿੱਚ ਲਿਖਿਆ ਜਾਵੇਗਾ। ਪਹਿਲਾਂ
ਗੁਰੂ ਸਾਹਿਬਾਨ ਤੇ ਪੰਥ ਦੀਆਂ ਪ੍ਰਾਪਤੀਆਂ ਅਤੇ ਹਿੰਦੂਆਂ ਵਾਸਤੇ ਕੀਤੀਆਂ ਕੁਰਬਾਨੀਆਂ ਦਾ ਜ਼ਿਕਰ
ਜ਼ਰੂਰੀ ਹੈ। ਗੁਰੂ ਕਾਲ ਤੋਂ ਪਹਿਲਾਂ ਬਿੱਪਰ ਅਤੇ ਇਸ ਦੀ ਸੋਚ ਤੇ ਚੱਲਣ ਵਾਲੇ, ਭਾਵ ਸਾਰੇ ਭਾਰਤੀ
ਪੱਛਮ ਵਲੋਂ ਮੁੱਠੀ ਭਰ ਮੁਸਲਮਾਨ ਜਰਵਾਣਿਆਂ ਰਾਹੀਂ ਹਰ ਪੱਖੋਂ (ਖੋਲ੍ਹ ਕੇ ਲਿਖਣ ਦੀ ਲੋੜ ਨਹੀਂ)
ਲੁੱਟ ਹੁੰਦੇ ਰਹੇ। ਬਿੱਪਰ ਵਲੋਂ ਦੇਵੀ ਦੇਵਤਿਆਂ ਅੱਗੇ ਅਰਦਾਸਾਂ ਅਤੇ ਹਵਨ ਆਦਿ ਜਰਵਾਣਿਆਂ ਦਾ
ਕੁੱਛ ਨਾ ਵਿਗਾੜ ਸਕੇ। ਉਨ੍ਹਾਂ ਅੱਗੇ ਸਗੋਂ ਗੋਡੇ ਟੇਕ ਕੇ, ਉਨ੍ਹਾਂ ਦੀ ਈਨ ਮੰਨ ਕੇ ਉਨ੍ਹਾਂ ਨੂੰ
ਡੋਲੇ ਤੱਕ ਦੇ ਕੇ ਵੀ ਬਿੱਪਰ ਆਮ ਲੋਕਾਂ ਤੇ ਆਪਣਾ ਕਰਮ ਕਾਂਡੀ ਪ੍ਰਭਾਵ ਉਸੇ ਤਰ੍ਹਾਂ ਥੋਪ ਕੇ ਆਪਣੇ
ਸੁਆਰਥੀ ਪੇਟ ਦੀ ਅੱਗ ਬੁਝਾਉਂਦਾ ਰਿਹਾ। ਕੁੱਛ ਕੁ ਅਣਖੀ ਰਾਜਪੂਤ ਰਾਜਿਆਂ, ਰਾਣਾ ਸੰਗਰਾਮ ਸਿੰਘ,
ਰਾਣਾ ਪ੍ਰਤਾਪ ਨੇ ਜਰਵਾਣਿਆਂ ਦਾ ਟਾਕਰਾ ਕਰਨ ਦੀ ਹਿੰਮਤ ਕੀਤੀ ਪਰ ਖਾਸ ਸਫਲਤਾ ਨਾ ਪ੍ਰਾਪਤ ਹੋਈ।
ਸ਼ਿਵਾ ਜੀ ਨੇ ਭੀ ਕਈ ਚਲਾਕੀਆਂ ਦੁਆਰਾ ਕੁੱਛ ਡਟਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਖਾਸ ਸਫਲ ਨਾ ਹੋਇਆ,
ਭਾਵੇਂ ਇਹ ਉਸ ਨੂੰ ਛਤਰਪਤੀ ਦੀ ਉਪਾਧੀ ਦਿੰਦੇ ਥੱਕਦੇ ਨਹੀਂ। ਲਾਲਾ ਦੌਲਤ ਰਾਏ ਨੇ ਤਾਂ ਇਥੋਂ ਤੱਕ
ਕਹਿ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਭਾਰਤ ਨੂੰ ਦੇਣ ਅੱਗੇ ਸ੍ਰੀ ਰਾਮ ਚੰਦਰ ਜੀ, ਕ੍ਰਿਸ਼ਨ
ਜੀ ਅਤੇ ਸ਼ੰਕਰਆਚਾਰੀਆ ਦੀ ਦੇਣ ਸਿਫਰ ਬਰਾਬਰ ਹੈ।
ਉਪਰ ਦੱਸੇ ਵਾਂਗ ਗੁਰੂ ਸਾਹਿਬਾਨ ਨੇ ਉਚੇ ਸੁੱਚੇ ਸਿਧਾਂਤ ਅਤੇ ਸਭਿਅਤਾ ਵਾਲਾ ਨਿਰਾਲਾ ਤੇ ਨਿਆਰਾ
ਪੰਥ ਜੋ ਸਾਜਿਆ ਉਹ “ਧਰਮ ਦਇਆ ਕਾ ਪੂਤ” ਭਾਵ ਦਇਆ ਤੇ ਆਧਾਰਤ ‘ਸਰਬੱਤ ਦੇ ਭਲੇ’ ਦੀ ਸੋਚ ਲੈ ਕੇ
ਮੈਦਾਨ ਵਿੱਚ ਉੱਤਰਿਆ। ਇਸ ਪੰਥ ਨੂੰ ‘ਜੇ ਜੀਵੈ ਪਤ ਲਥੀ ਜਾਇ’ ਨੂੰ ਮੁੱਖ ਰੱਖ ਕੇ ਪੱਤ ਵਾਲਾ ਜੀਵਨ
ਜੀਉਣ ਲਈ ਸਿਰ ਤਲੀ ਤੇ ਰੱਖ ਕੇ ਅੱਗੇ ਆਉਣ ਲਈ ਸ਼ਰਤ ਰੱਖੀ। ਐਸਾ ਜੀਵਨ ਜੀਉਣ ਲਈ ਗੁਰੂ ਸਾਹਿਬਾਨ ਨੇ
ਆਪ ਸਿਰ ਤਲੀ ਤੇ ਰੱਖ ਕੇ ਅੱਗੇ ਆਉਣ ਦੀ ਐਸੀ ਪਿਰਤ ਪਾਈ ਕਿ ਨਿਰਾਲੇ ਪੰਥ ਦੇ ਪਾਂਧੀ ਕਈ ਵਾਰ
ਉਂਗਲਾਂ ਤੇ ਗਿਣੇ ਜਾਣ ਵਾਲੇ ਹੁੰਦਿਆਂ ਨੇ ਉਹ ਕਾਰਨਾਮੇ ਕਰ ਵਿਖਾਏ ਕਿ ਜੋ ਹਜ਼ਾਰਾਂ ਦੀ ਗਿਣਤੀ
ਵਿੱਚ ਹੋਣ ਵਾਲੇ ਧਾੜਵੀਆਂ ਨੂੰ ਉਸ ਵੇਲੇ ਹੈਰਾਨੀ ਵਿੱਚ ਪਾ ਦਿੰਦੇ ਸਨ, ਜਦ ਉਨ੍ਹਾਂ ਪਾਸੋਂ ਦੇਸ
ਦੀ ਲੁੱਟੀ ਜਾ ਰਹੀ ਦੌਲਤ ਤੇ ਇੱਜ਼ਤ ਨੂੰ ਉਨ੍ਹਾਂ ਪਾਸੋਂ ਖੋਹ ਕੇ ਠੀਕ ਟਿਕਾਣਿਆਂ ਤੇ ਪੁਜਾ ਦਿੰਦੇ
ਸਨ। ਇਹ ਹੀ ਨਹੀਂ ਗੁਰੂ ਨੂੰ ਸਦਾ ਮੁੱਖ ਰੱਖ ਕੇ ਭਾਵ ਗੁਰੂ ਦੀ ਸਿੱਖਿਆ ਤੇ ਚੱਲ ਕੇ ਤੇ ਸਿੱਖਿਆ
ਰਾਹੀਂ ਗੁਰੂ ਨੂੰ ਆਪਣੇ ਅੰਗ ਸੰਗ ਸਮਝ ਕੇ ਇਹ ਸੱਭ ਕੁੱਛ ਦਲੇਰੀ ਤੇ ਭਲੇ ਦੇ ਕੰਮ ਕਰਕੇ ਆਖਰ ਗੁਰੂ
ਵਲੋਂ ਬਖਸ਼ੇ ਰਾਜ ਭਾਗ ਦੇ ਮਾਲਕ ਬਣ ਗਏ। ਇਸ ਰਾਜ ਨੂੰ ਜੇ ਹਰ ਤਰ੍ਹਾਂ ਦੇ ਆਨੰਦ ਮਾਣਦੀ ਬਿੱਪਰ ਸੋਚ
ਵਿਸਾਹਘਾਤ ਕਰਕੇ ਖਤਮ ਨਾ ਕਰਾਉਂਦੀ ਤਾਂ ਹਿੰਦੋਸਤਾਨ 1947 ਦੀ ਥਾਂ ਬਹੁਤ ਪਹਿਲਾਂ ਆਜ਼ਾਦ ਹੋ ਗਿਆ
ਹੁੰਦਾ, ਘੱਟੋ ਘੱਟ ਪੰਜਾਬ ਤਾਂ ਆਜ਼ਾਦ ਰਹਿੰਦਾ, ਤੇ ਇਸ ਸਰਬੱਤ ਦੇ ਭਲੇ ਦੇ ਰਾਜ ਦੀ ਨਕਲ ਹੋਰ ਮੁਲਕ
ਭੀ ਕਰਦੇ ਹੁੰਦੇ ਅਤੇ ਦੁਨੀਆਂ ਵਿੱਚ ਕਦੇ ਅਫਰਾ ਤਫਰੀ ਨਾ ਫੈਲਦੀ, ਅਮਨ ਚੈਨ ਹੀ ਰਹਿੰਦਾ।
ਖੈਰ, ਜੋ ਵੀ ਹੋਇਆ ਇਹ ਗੁਰੂ ਪ੍ਰਮਾਤਮਾ ਦੇ ਹੁਕਮ ਵਿੱਚ ਹੀ ਹੁੰਦਾ ਹੈ। ਖਾਲਸੇ ਦੇ ਹੱਥੋਂ ਰਾਜ
ਭਾਵੇਂ ਖੁੱਸ ਗਿਆ, ਪਰ ਗੁਰੂ ਬਖਸ਼ੀ ਅਣਖ ਇੱਜ਼ਤ ਤੇ ਆਜ਼ਾਦੀ ਨਾਲ ਜੀਵਨ ਜੀਉਣ ਦਾ ਜਜ਼ਬਾ ਉਸੇ ਤਰ੍ਹਾਂ
ਕਾਇਮ ਹੈ। ਇਸ ਜਜ਼ਬੇ ਨੂੰ ਹੀ ਖਤਮ ਕਰਨ ਲਈ 1947 ਵਿੱਚ ਬੜੇ ਬੜੇ ਲਾਰੇ ਲਾ ਕੇ ਇਸ ਨਿਰਾਲੇ ਪਰ
ਭੋਲੇ ਭਾਉ ਵਿਸਾਹ ਕਰਨ ਵਾਲੇ ਪੰਥ ਨੂੰ ਆਪਣੇ ਨਾਲ ਰੱਖਣ (ਭਾਵ ਸ਼ੇਰ ਨੂੰ ਪਿੰਜਰੇ ਵਿੱਚ ਰੱਖਣ) ਲਈ
ਬਿੱਪਰ ਸੋਚ ਆਸਾਨੀ ਨਾਲ ਸਫਲ ਹੋ ਗਈ। ਪੰਥ ਹੁਣ ਬਿੱਪਰ ਸੋਚ ਦੀ ਚਲਾਕੀ ਤੇ ਠੱਗੀ ਦੁਆਰਾ ਵਰਤਾਈ ਜਾ
ਰਹੀ ਆਪਣੇ ਭੋਲੇਪਨ ਦੀ ਸਜ਼ਾ ਭੁਗਤ ਰਿਹਾ ਹੈ। ਇਹ ਐਸੀ ਸਜ਼ਾ ਬਿੱਪਰ ਕਿਉਂ ਦੇ ਰਿਹਾ ਹੈ ਤੇ ਖਾਲਸੇ
ਪੰਥ ਨੂੰ ਦਿਨ ਰਾਤ ‘ਸਿੱਖ ਹਿੰਦੂ ਹੀ ਹਨ’ ਦਾ ਨਾਹਰਾ ਲਾ ਕੇ ਖਤਮ ਤੱਕ ਕਰਨ ਤੇ ਤੁੱਲਿਆ ਹੋਇਆ ਹੈ?
ਮਿਸਾਲ ਦੇ ਤੌਰ ਤੇ ਹਰ ਇੱਕ ਟੀਮ ਚੰਗੇ ਖਿਲਾੜੀ ਨੂੰ ਆਪਣੇ ਵਲ ਰੱਖਣਾ ਚਾਹੁੰਦੀ ਹੈ। ਇਹ ਬੜੀ
ਸੁਚੱਜੀ ਸੋਚ ਹੈ, ਖਿਲਾੜੀ ਭੀ ਬੜੇ ਮਾਨ ਨਾਲ ਖੇਲਦਾ ਹੈ, ਟੀੰਮ ਦਾ ਹੌਸਲਾ ਵੱਧਦਾ ਹੈ ਤੇ ਚੰਗਾ
ਨਤੀਜਾ ਨਿਕਲਣ ਦੀ ਆਸ ਹੁੰਦੀ ਹੈ। ਇਹ ਤਰੀਕਾ ਅਮਰੀਕਾ ਦੇ ਸਿਆਣਿਆਂ ਨੇ ਵਰਤਿਆ ਹੈ ਤੇ ਕਿਸੇ ਵੀ
ਚੰਗੇ, ਦਿਮਾਗੀ, ਰਿਸ਼ਟ ਪੁਸ਼ਟ ਬੰਦੇ ਜਾ ਫਿਰਕੇ ਨੂੰ ਚੰਗੀਆਂ ਸਹੂਲਤਾਂ ਦੇ ਕੇ ਰੱਖਦੇ ਹਨ, ਜਿਵੇਂ
ਜਪਾਨ ਦੇ ਇੱਕ ਬਹਾਦਰ ਫਿਰਕੇ ਨੂੰ ਇਸ ਤਰ੍ਹਾਂ ਰੱਖਿਆ ਹੋਇਆ ਹੈ। ਫਿਰਕਾ ਭੀ ਖੁਸ਼ ਤੇ ਦੇਸ ਦੀ ਹਰ
ਪੱਖੋਂ ਤਰੱਕੀ ਵਿੱਚ ਦਿਲੋ ਜਾਨ ਨਾਲ ਭਾਗ ਲੈ ਰਿਹਾ ਹੈ। ਪਰ ਇੱਥੇ ਬਿੱਪਰ ਨੂੰ ਇਹ ਤਾਂ ਪਤਾ ਹੈ ਕਿ
ਖਾਲਸਾ ਪੰਥ ਸਰਬੱਤ ਦੇ ਭਲੇ ਦੇ ਸਿਧਾਂਤ ਤੇ ਆਧਾਰਤ ਦੇਸ ਭਰ ਵਿੱਚ ਹਰ ਪੱਖੋਂ ਸੱਭ ਤੋਂ ਉੱਤਮ ਹੈ,
ਪਰ ਨਾਲ ਰੱਖਕੇ ਇਸ ਦਾ ਲਾਭ ਉਠਾਉਣ ਦੀ ਥਾਂ ਇਸ ਦੀ ਉੱਤਮਤਾ ਨੂੰ ਖਤਮ ਕਰਕੇ (ਕਿਸੇ ਨੂੰ ਆਪਣੇ
ਨਾਲੋਂ ਉੱਤਮ ਦੇਖਣਾ ਨਹੀਂ ਚਾਹੁੰਦਾ) ਆਪਣੇ ਵਰਗਾ ਦੇਵੀ, ਦੇਵਤਾ ਪੂਜਕ ਤੇ ਵਹਿਮਾਂ ਭਰਮਾਂ ਆਦਿ ਦੀ
ਦਲਦਲ ਵਿੱਚ ਫਸਾ ਕੇ ਰੱਖਣਾ ਚਾਹੁੰਦਾ ਹੈ।
ਇਹ ਕੁੱਛ ਇਹ ਕਿਉਂ ਕਰਨਾ ਚਾਹੁੰਦਾ ਹੈ, ਤੇ ਖਾਲਸੇ ਦਾ ਖਾਲਸਾ (ਭਾਵ ਸਿੱਖਾਂ ਦੇ ਸਿੱਖ ਰਹਿਣ)
ਰਹਿਣ ਤੇ ਇਸ ਨੂੰ ਕੀ ਡਰ ਹੈ? ਬਿੱਪਰ ਸੋਚ ਵਾਲੇ ਇਤਿਹਾਸ ਨੂੰ ਘੋਖ ਕੇ ਹੀ ਸਤਿਕਾਰਯੋਗ ਮੁਹੰਮਦ
ਅਲੀ ਜਿਨਾਹ ਨੇ ਇਨ੍ਹਾਂ ਤੋਂ ਛੁਟਕਾਰਾ ਪਾ ਕੇ ਜੁਦਾ ਮੁਲਕ ਲਿਆ ਤੇ ਸਿੱਖਾਂ ਨੂੰ ਭੀ ਚਿਤਾਵਨੀ
ਦਿੱਤੀ ਕਿ ‘ਤੁਸੀਂ ਬਿੱਪਰ ਨੂੰ ਆਪਣੇ ਵਰਗਾ ਜਾ ਆਪਣੇ ਤੋਂ ਨੀਵਾਂ ਹੀ ਦੇਖਿਆ ਹੈ, ਇਸ ਦੇ ਹਾਕਮ
ਹੋਣ ਬਾਰੇ ਨਹੀਂ ਜਾਣਿਆਂ’। ਇਹ ਕਹਿ ਕੇ ਉਸ ਨੇ ਸਿੱਖਾਂ ਨੂੰ ਭੀ ਜੁਦਾ ਮੁਲਕ ਲੈਣ ਲਈ ਕਿਹਾ ਸੀ,
ਜਿਸ ਨੂੰ ਨਾ ਮੰਨ ਕੇ ਹੁਣ ਕੌਮ ਇਹ ਨਰਕ ਭਰਿਆ ਸੰਤਾਪ ਭੋਗ ਰਹੀ ਹੈ। ਪਰ ਸਿੱਖ ਗੁਰੂ ਕਾਲ ਤੋਂ ਲੈ
ਕੇ 1947 ਤੱਕ ਹੀ ਨਹੀਂ, 1970ਵਿਆਂ ਤੋਂ ਲੈ ਕੇ 1990ਵਿਆਂ ਦੌਰਾਨ ਸਿੱਖਾਂ ਤੇ ਕੀਤੇ ਤਸ਼ੱਦਦ ਸਮੇਂ
ਭੀ ਖਾੜਕੂ ਕਾਲ ਹਿੰਦੂਆਂ ਦਾ ਦੋਖੀ ਨਹੀਂ ਬਣਿਆਂ। ਇਸ ਦੌਰਾਨ ਕਈ ਨਾਮਵਰ ਖਾੜਕੂ ਹੋਏ ਹਨ, ਜਿਨ੍ਹਾਂ
ਨੇ ਕਈ ਲੋੜਵੰਦ ਹਿੰਦੂਆਂ ਦੀ ਮਦਦ ਕੀਤੀ ਤੇ ਉਹ ਹੀ ਨਹੀਂ, ਸਾਰੇ ਖੁਸ਼ ਸਨ। ਖਾੜਕੂਆਂ ਦੇ ਲੋਕਾਂ ਦੇ
ਮਨਪਸੰਦ ਬਣਨ ਨੂੰ ਬਦਨਾਮੀ ਵਿੱਚ ਬਦਲਣ ਲਈ ਸਰਕਾਰ ਵਲੋਂ ਬਣਾਏ ਪੁਲਸ ਕੈਟਾਂ ਰਾਹੀਂ ਕਈ ਬੇਕਸੂਰ
ਹਿੰਦੂਆਂ ਦੇ ਕਤਲ ਕਰਵਾਏ ਅਤੇ ਬੀਬੀਆਂ ਦੀ ਬੇਇੱਜ਼ਤੀ ਕਰਵਾਈ। (ਅੱਜ ਤਾਂ ਅਖੌਤੀ ਪੰਥਕ ਸ੍ਰਕਾਰ ਭੀ,
ਸਿੱਖਾਂ ਵਿਰੁੱਧ, ਕੈਟਾਂ ਦੇ ਰੂਪ ਵਿੱਚ ਵਰਤੀ ਜਾ ਰਹੀ ਦਿਖਾਈ ਦਿੰਦੀ ਹੈ”। ਉਸ ਸਮੇਂ ਤਿੰਨ ਇੱਕੋ
ਕੱਦ ਦੇ ਮਹਾਨ ਜਰਨੈਲਾਂ ਨੇ ਤਾਂ ਬਹੁਤ ਸਾਰੇ ਸਮਾਜ ਭਲਾਈ ਦੇ ਕੰਮ ਕੀਤੇ। ਉਹ ਸਨ ਭਾਈ ਸਾਹਿਬ ਫੌਜਾ
ਸਿਂਘ ਜੀ, ਭਾਈ ਸਾਹਿਬ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਤੇ ਜਥੇਦਾਰ ਸੁਖਦੇਵ ਸਿੰਘ ਬਬਰ। ਭਾਈ
ਸਾਹਿਬ ਫੌਜਾ ਸਿੰਘ ਬਾਰੇ ‘ਕੁਰਬਾਨੀ’ ਰਸਾਲੇ ਵਿੱਚ, ਜੋ 1978 ਦੇ ਸ਼ਹੀਦਾਂ ਬਾਰੇ ਹੈ, ਅਮਰੀਕਨ
ਸਿੰਘਣੀਆਂ ਤੇ ਹੋਰ ਪਤਵੰਤੇ ਸਜਨਾਂ ਵਲੋਂ ਵਿਚਾਰ ਖਾਸ ਮਹੱਤਤਾ ਵਾਲੇ ਹਨ ਤੇ ਨਵਾਬ ਕਪੂਰ ਸਿੰਘ ਨਾਲ
ਤੁਲਨਾ ਦਿੰਦੇ ਹਨ। ਉਨ੍ਹਾਂ ਨੂੰ ਹੋਰ ਸਿੰਘਾਂ ਦੇ ਨਾਲ ਖਾਸ ਕਰਕੇ ਸੁਪਰਡੈਂਟ ਪੁਲਸ ਜੋਸ਼ੀ ਨੇ ਸ਼ਹੀਦ
ਕੀਤਾ, ਜੋ ਦੇਰ ਤੋਂ ਉਸ ਦੀਆਂ ਅੱਖਾਂ ਵਿੱਚ ਰੜਕਦੇ ਸਨ। ਭਾਈ ਸਾਹਿਬ ਜਰਨੈਲ ਸਿੰਘ ਭਿੰਡਰਾਵਾਲਿਆਂ
ਬਾਰੇ ਬਹੁਤ ਕੁੱਛ ਲਿਖਿਆ, ਬੋਲਿਆ ਗਿਆ ਹੈ ਤੇ ਦੱਸਿਆ ਜਾ ਰਿਹਾ ਹੈ, ਜੋ ਸਵਾ ਲੱਖ ਨਾਲ ਇੱਕ ਲੜਾਊਂ
ਵਾਲਾ ਬੋਲ ਪੂਰਾ ਕਰਕੇ ਸ਼ਹੀਦੀ ਪਾ ਗਏ। ਜਥੇਦਾਰ ਸੁਖਦੇਵ ਸਿੰਘ, 1984 ਦੇ ਘੱਲੂਘਾਰੇ ਤੋਂ ਬਾਅਦ
ਬਬੇਕ ਬੁੱਧ ਵਰਤ ਕੇ 18ਰਵੀਂ ਸਦੀ ਦੇ ਗੁਰੀਲਾ ਜੰਗ ਦੇ ਜਰਨੈਲਾਂ ਵਾਂਗ ਸ੍ਰਕਾਰ ਦੇ ਠੇਕੇਦਾਰ ਬਣ
ਕੇ ਪੰਥ-ਦੋਖੀਆਂ ਨੂੰ ਗੱਡੀ ਚਾੜ੍ਹਦੇ ਰਹੇ ਤੇ ਸੂਹੀਏ ਰਾਹੀਂ ਸ਼ਹੀਦੀ ਪਾ ਗਏ, ਜਿਸ ਪਰ ਸੂਹੀਆ
ਮਗਰੋਂ ਰੋਇਆ ਕਿ ਮੈਂ ਇੱਕ ਲੋਕਾਂ ਦੇ ਹਿਤੂ ਨੂੰ ਸੌੜੀ ਸੋਚ ਰਾਹੀਂ ਸ਼ਹੀਦ ਕਰਵਾ ਦਿੱਤਾ ਹੈ।
ਇੱਕ 19 ਸਾਲ ਦੇ ਗੁਰਸਿੱਖ ਪਰ ਪੁਲਸ ਤਸ਼ੱਦਦ ਕਾਰਨ ਬਣਾਏ ਖਾੜਕੂ ਜੁਗਰਾਜ ਸਿੰਘ ਬਾਰੇ ‘ਤੂਫਾਨ
ਸਿੰਘ’ ਫਿਲਮ ਬਣ ਰਹੀ ਹੈ ਜੋ ਅਸਲੀ ਸਿੱਖ ਕਿਰਦਾਰ ਪੇਸ਼ ਕਰੇਗੀ। ਗੁਰੂ ਕਾਲ ਲਈਏ, ਗੁਰੂ ਨਾਨਕ ਦੇਵ
ਜੀ ਨੇ ਜਨੇਊ ਦੀ ਫੋਕੀ ਰਸਮ ਨੂੰ ਭਾਵੇਂ ਨਾਂਹ ਕਰ ਦਿੱਤੀ ਪਰ ਗੁਰੂ ਜੋਤ ਨੇ ਬਿੱਪਰ ਦੀ ਆਪਣੇ ਕਿਸਮ
ਦੀ ਪੂਜਾ, ਰਸਮਾਂ ਆਦਿ ਦੀ ਆਜ਼ਾਦੀ ਲਈ ਚਾਂਦਨੀ ਚੌਕ ਵਿੱਚ ਸੀਸ ਭੇਂਟ ਕਰ ਦਿੱਤਾ। ਇਹ ਧਰਮ ਦੀ
ਆਜ਼ਾਦੀ ਦੀ ਅਦੁੱਤੀ ਮਿਸਾਲ ਉਸ ਜ਼ਮਾਨੇ ਹੋਈ, ਪਰ ਅੱਜ ਦੇ ਜ਼ਮਾਨੇ ਦੇ ਪੜ੍ਹੇ ਲਿਖੇ ਯੁਗ ਦੇ
ਪਤਵੰਤਿਆਂ ਨੇ ਇਸ ਨੂੰ ਮਨੁੱਖੀ ਹੱਕਾਂ ਦੀ ਸੂਚੀ ਵਿੱਚ ਸ਼ਾਮਲ ਕਰ ਲਿਆ। ਗੁਰੂ ਹਰਿ ਗੋਬਿੰਦ ਜੀ ਦੇ
ਗਵਾਲੀਅਰ ਦੇ ਕਿਲੇ ਦੀ ਦਾਸਤਾਨ ਸੱਭ ਜਾਣਦੇ ਹਨ। ਪਰ ਗੁਰੂ ਗੋਬਿੰਦ ਸਿੰਘ ਜੀ ਨਾਲ ਉਨ੍ਹਾਂ ਬੰਦੀ
ਵਿੱਚੋਂ ਆਜ਼ਾਦ ਕਰਵਾਏ ਹੋਏ ਬਜ਼ੁਰਗਾਂ ਦੀ ਉਲਾਦ ਨੇ ਜੋ ਕਾਰੇ ਕੀਤੇ ਉਹ ਹੋਰ ਭੀ ਲੰਬੀ ਚੌੜੀ ਭੂਮਕਾ
ਚਾਹੁੰਦੇ ਹਨ ਤੇ ਬੜੇ ਦੁਖਦਾਇਕ ਹਨ। ਗੁਰੂ ਜੀ ਦੀ ਵਿਰੋਧਤਾ ਹੁੰਦਿਆਂ ਵੀ ਗੁਰੂ ਸਾਹਿਬ ਨੇ ਕਈ ਵਾਰ
ਉਨ੍ਹਾਂ ਦੀ ਮਦਦ ਕੀਤੀ, ਇਹ ਸਮਝ ਕੇ ਕਿ ਇਹ ਲੋਕ ਸੁਧਰ ਜਾਣਗੇ। ਫਿਰ ਵੀ ਬਿੱਪਰ ਤੇ ਉਸਦੇ ਉਪਾਸ਼ਕਾਂ
ਦਾ ਕਦੇ ਆਪਣੇ ਵਲੋਂ ਨੁਕਸਾਨ ਕਰਨਾ ਤਾਂ ਇੱਕ ਪਾਸੇ, ਨੁਕਸਾਨ ਕਰਨ ਦਾ ਕਦੇ ਸੋਚਿਆ ਵੀ ਨਹੀਂ। ਬਸੀ
ਪਠਾਣਾਂ (ਮਾਹਲ ਪੁਰ ਨੇੜੇ) ਦੇ ਫੌਜਦਾਰ ਨੇ ਇੱਕ ਬ੍ਰਾਹਮਣ ਦੀ ਪਤਨੀ ਅਗਵਾ ਕੀਤੀ ਦਾ ਗੁਰੂ ਜੀ
ਅੱਗੇ ਜ਼ਿਕਰ ਕੀਤਾ ਤਾਂ ਗੁਰੂ ਜੀ ਵਲੋਂ ਸਾਹਿਬਜ਼ਾਦਾ ਅਜੀਤ ਸਿੰਘ ਦੀ ਕਮਾਨ ਹੇਠ ਭੇਜੇ ਜਥੇ ਨੇ ਕੁੱਛ
ਸ਼ਹੀਦੀਆਂ, ਹਾਂ ਜੀ ਸ਼ਹੀਦੀਆਂ, ਪਾ ਕੇ ਬ੍ਰਾਹਮਣ ਦੀ ਇਸਤਰੀ ਨੂੰ ਵਾਪਸ ਉਸਦੇ ਹਵਾਲੇ ਕੀਤਾ।
ਮਾਹਲਪੁਰ ਨੇੜੇ ਗੁਰਦੁਆਰਾ ਸ਼ਹੀਦਾਂ ਦੇਖਿਆ ਜਾ ਸਕਦਾ ਹੈ। ਖਾਲਸਾ ਪੰਥ ਨੇ ਆਪਣਾ ਰਾਜ ਹੋਣ ਤੋਂ
ਪਹਿਲਾਂ ਥੋੜੀ ਗਿਣਤੀ ਵਿੱਚ ਹੁੰਦਿਆਂ ਨੇ ਭੀ ਕਈ ਇਸ ਤਰ੍ਹਾਂ ਅਗਵਾ ਕੀਤੀਆਂ ਇਸਤਰੀਆਂ ਨੂੰ ਲੰਗਰ
ਛਕਣ ਸਮੇਂ ਪਤਾ ਲੱਗਣ ਤੇ ਲੰਗਰ ਛਕੇ ਬਿਨਾਂ ਆਜ਼ਾਦ ਕਰਵਾ ਕੇ ਘਰੋ ਘਰੀਂ ਪਹੁੰਚਾਈਆਂ। ਪਰ ਇਸ ਸੌੜੀ
ਸੋਚ ਤੇ ਕੋਈ ਅਸਰ ਨਾ ਹੋਇਆ, ਅਤੇ ਲੱਗਦਾ ਹੈ ਕਿ ਕਦੇ ਹੋਵੇਗਾ ਵੀ ਨਹੀਂ।
ਬਾਬਾ ਬੰਦਾ ਸਿੰਘ ਬਹਾਦਰ ਤੇ ਮਾਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸੱਭ ਨਾਲ ਇਨਸਾਫ ਭਰਿਆ ਵਰਤਾਉ
ਕੀਤਾ। ਮਸਜਿਦ ਜਾ ਮੰਦਰ ਢਾਉਣ ਦੀ ਥਾਂ ਬਣਾ ਕੇ ਦਿੱਤੇ। ਦੋਹਾਂ ਰਾਜਾਂ ਵਿਾਚ ਸਾਰੇ ਹੀ ਬੜੇ ਖੁਸ਼
ਸਨ। ਪਰ ਬਿੱਪਰ ਐਸੇ ਰਾਜ ਨੂੰ ਆਪਣੀ ਸੋਚ ਤੋਂ ਉੱਤਮ ਹੋਣ ਕਰਕੇ (ਕਿਰਤੀਆਂ ਨੂੰ ਆਪਣੇ ਨਾਲੋਂ ਉਚਾ
ਅਤੇ ਰਾਜ ਕਰਦਿਆਂ ਨੁੰ ਦੇਖ ਕੇ ਅੰਦਰੋਂ ਸੜਦਾ ਸੀ) ਉਪਰੋਂ ਉਪਰੋਂ ਭਾਵੇਂ ਖੁਸ਼ ਦਿਖਾਈ ਦਿੰਦਾ ਸੀ,
ਪਰ ਅੰਦਰੋਂ ਐਸੇ ਰਾਜ ਦਾ ਖਾਤਮਾ ਹੀ ਚਾਹੁੰਦਾ ਸੀ, ਜੋ ਕਰਕੇ ਹਟਿਆ ਤੇ ਸੈਂਕੜੇ ਸਾਲਾਂ ਤੋਂ
ਗੁਲਾਮੀ ਦਾ ਜੀਵਨ ਜੀਉਣ ਵਾਲੇ ਬਾਕੀ ਦੇ ਹਿੰਦੋਸਤਾਨੀਆਂ ਨਾਲ ਮਿਲਾ ਕੇ ਹੀ ਸੁੱਖ ਦਾ ਸਾਹ ਲਿਆ। ਇਹ
ਆਪਣੀ ਸੋਚ ਤੋਂ ਉਲਟ ਆਜ਼ਾਦੀ ਦਾ ਜੀਵਨ ਜੀਉਣ ਵਾਲੇ ਨੂੰ ਸਹਿ (ਬਰਦਾਸ਼ਤ) ਨਹੀਂ ਸਕਦਾ। ਇਹ ਇਸਦੀ
ਆਪਣੀ ਘੜੀ ਸੋਚ ਐਸੀ ਹੈ ਜਿਸਨੇ ਇਸ ਨੂੰ ਮਹਾਂ-ਸੁਆਰਥੀ ਬਣਾਇਆ ਹੋਇਆ ਹੈ। ਆਪਣੇ ਸੁਆਰਥ ਦੀ ਪੂਰਤੀ
ਲਈ ਲੋਕਾਂ ਨੂੰ ਸਵਰਗ ਦੇ ਲਾਰੇ ਦੇ ਕੇ ਆਰਿਆਂ ਨਾਲ ਚਰਵਾਉਂਦਾ, ਵਿਧਵਾ ਇਸਤਰੀਆਂ ਨੂੰ ਸਤੀ ਕਰਵਾ,
ਜਾਇਦਾਦਦਾਂ ਨੰ ਫੂਕ ਸੜਵਾ, ਮਾਸੂਮ ਬਚਿਆਂ ਦੇ ਗਲਾਂ ਵਿੱਚ ਟਾਇਰ ਪਵਾ ਕੇ ਜਲਵਾ ਸਕਦਾ ਹੈ ਆਦਿ
ਆਦਿ।
ਪੰਜਾਬ ਦੇ ਬਣਦੇ ਹੱਕ ਨਾ ਦੇ ਕੇ ਤੇ ਹੱਕਾਂ ਨੂੰ ਮੰਗਾਂ ਬਣਾ ਕੇ ਸਿੱਖਾਂ ਤੇ ਕੁੱਛ ਅਣਖੀ ਹਿੰਦੁਆਂ
ਨੂੰ ਮੰਗਾਂ ਮਨਾਉਣ ਲਈ ਮੁਜ਼ਾਹਰੇ ਕਰਨ ਤੇ ਤਸ਼ੱਦਦ ਕਰਵਾ ਕੇ ਉਨ੍ਹਾਂ ਨੂੰ ਖਾੜਕੂ ਬਣਾ ਕੇ ਉਨ੍ਹਾਂ
ਨੂੰ ਦਹਿਸ਼ਤਗਰਦ ਘੋਸ਼ਤ (ਐਲਾਨ) ਕਰਵਾ ਕੇ ਪੁਲਸ ਤੋਂ ਉਨ੍ਹਾਂ ਦਾ ਕੁੱਤਿਆਂ ਵਾਂਗ ਸ਼ਿਕਾਰ ਕਰਵਾ ਕੇ
ਸਾਹ ਲਿਆ। ਹੁਣ ਕੁੱਛ ਕੁ ਬਚੇ ਸਿੱਖ ਸਿਧਾਂਤ ਤੋਂ ਜਾਣੂ ਨੌਜਵਾਨਾਂ ਨੂੰ ਕਈ ਤਰ੍ਹਾਂ ਦੇ ਝੂਠੇ
ਇਲਜ਼ਾਮ ਲਾ ਕੇ ਨਜ਼ਰਬੰਦ ਕੀਤਾ ਜਾਂਦਾ ਹੈ ਤੇ ਮੁਜ਼ਾਹਰਾ ਕਰਨ ਵਾਲਿਆਂ ਤੇ ਲਾਠੀ ਚਾਰਜ ਤੇ ਗੋਲੀਆਂ
ਵਰਸਾਈਆਂ ਜਾਂਦੀਆਂ ਹਨ। ਦਲੀਲ, ਕਾਨੂੰਨ ਆਦਿ ਦੀ ਕੋਈ ਸੁਣਵਾਈ ਨਹੀਂ। ਇਸ ਦਾ ਇਹ ਹੀ ਮਤਲਬ ਹੈ ਕਿ
ਇਹ ਦੇਸ ਦੇ ਕਾਨੂੰਨ ਨੂੰ ਨਹੀਂ, ਆਪਣੀਆਂ ਵਿਚਾਰਾਂ ਦੇ ਕਾਨੂੰਨ ਨੂੰ ਹੀ ਲਾਗੂ ਕਰਵਾਉਣਾ ਚਾਹੁੰਦੇ
ਹਨ, ਭਾਵ ਆਪਣੀ ਚੌਧਰ, ਜਿਸ ਨੂੰ ਕੋਈ ਵੰਗਾਰ ਨਾ ਪਾ ਸਕੇ, ਤੇ ਵੰਗਾਰ ਪਾਉਣ ਦੀ ਹਿੰਮਤ ਕੌਣ ਕਰ
ਸਕਦਾ ਹੈ, ਖਾਲਸਾ। ਇਹ ਹੀ ਕਾਰਨ ਹੈ ਕਿ ਖਾਲਸੇ ਨੂੰ ਖਤਮ ਕਰਕੇ ਉਪਰ ਦੱਸੇ ਵਾਂਗ ਸੱਭ ਨੂੰ ਕਰਮ
ਕਾਂਡੀ, ਮੂਰਤੀ ਪੂਜਕ ਆਦਿ ਬਣਾ ਸਕੇ, ਤਾਕਿ ਇਸ ਨੂੰ ਇਸਦੇ ਸੁਆਰਥ ਨੂੰ ਆਜ਼ਾਦੀ ਨਾਲ ਪੂਰਨ ਕਰਨ
ਵਿੱਚ ਕੋਈ ਰੁਕਾਵਟ ਨਾ ਪਾ ਸਕੇ। ਇਸ ਲਈ ਇਹ ਹਰ ਤਰ੍ਹਾਂ ਦੇ ਹਰਬੇ ਵਰਤ ਰਿਹਾ ਹੈ। ਗੁਰੂ ਨਾਨਕ ਦੇਵ
ਜੀ ਨੇ ਇਸ ਵਲੋਂ ਦਰਸਾਈਆਂ ਗਈਆਂ ਜੀਵਨ ਦੀਆਂ ਗਲਤ ਕਦਰਾਂ ਕੀਮਤਾਂ ਬਾਰੇ ਇਸ਼ਾਰਾ ਕਰਕੇ ਅਸਲੀ ਜੀਵਨ
ਰਾਹ ਦਿਖਾਉਣ ਵਾਲੀ ਰੱਬੀ ਬਾਣੀ ਉਚਾਰ ਕੇ, ਆਪਣੇ ਖਿਆਲਾਂ ਨਾਲ ਮਿਲਦੀ ਭਗਤ ਬਾਣੀ ਇਕੱਤਰ ਕਰਕੇ
(ਸੱਭ ਕਿਰਤੀਆਂ ਨੂੰ ਇੱਕ ਲੜੀ ਵਿੱਚ ਪਰੋ ਕੇ, ਸਦਾ ਇਕੱਠੇ ਰਹਿ ਕੇ ਬਿੱਪਰ ਸੋਚ, ਜ਼ੁਲਮ ਤੇ
ਬੇਇਨਸਾਫੀ ਦਾ ਟਾਕਰਾ ਕਰਨ ਯੋਗ ਬਣਾ ਦਿੱਤਾ, ਇਸ ਇਕੱਠ ਨੂੰ ਬੜੀ ਸਾਵਧਾਨੀ ਵਰਤਣ ਦੀ ਲੋੜ ਹੈ,
ਕਿਉਂਕਿ ਬਿੱਪਰ ਘੁਸਬੈਠ ਕਰਕੇ ਇਕੱਠ ਨੂੰ ਤੋੜਨ ਵਿੱਚ ਬਹੁਤ ਮਾਹਰ ਹੈ) ਪਹਿਲਾਂ ਇਸ ਤੇ ਚੱਲਣ ਵਾਲੇ
ਤਿਆਰ ਕੀਤੇ ਤੇ ਚੱਲਣ ਵਾਲਿਆਂ ਦੀ ਇੱਕ ਨਿਰਾਲੀ ਕੌਮ (ਪੰਥ) ਸਾਜਣ ਲਈ ਯੋਗ ਵਿਅਕਤੀ ਦੀ ਚੋਣ ਦਾ
ਐਸਾ ਸਿਲਸਿਲਾ ਜਾਰੀ ਕਰ ਦਿੱਤਾ ਕਿ ਪੰਥ ਲਈ ਕੇਂਦਰੀ ਅਸਥਾਨ, ਜੀਵਨ ਢੰਗ ਲਈ ਵਿਧੀ ਵਿਧਾਨ ਵਜੋਂ
ਗ੍ਰੰਥ ਦੀ ਸੰਪਾਦਨਾ ਐਸੀ ਹੋਈ ਕਿ ਅੰਤ ਗ੍ਰੰਥ ਪੰਥ ਦਾ ਗੁਰੂ ਹੋ ਨਿਬੜਿਆ, ਜਿੱਸ ਦੀ ਸਦੀਵ ਕਾਇਮੀ
ਲਈ ਪੰਥ ਆਪਣੀ ਜਾਨ ਕੁਰਬਾਨ ਤੱਕ ਕਰਨਾ ਸਸਤਾ ਹੀ ਸਮਝਦਾ ਹੈ। ਪਰ ਬਿੱਪਰ ਨੇ ਪੰਥ ਵਿੱਚ ਐਸੀ ਘੁਸ
ਬੈਠ ਕਰ ਲਈ ਹੈ ਕਿ ਇਸ ਰੱਬੀ ਬਾਣੀ ਦੀ ਗਲਤ ਵਰਤੋਂ ਦੇ ਕਈ ਢੰਗ ਤਰੀਕੇ ਆਪਣੇ ਸ਼ਾਸਤਰਾਂ ਵਾਂਗ ਸ਼ੁਰੂ
ਕਰਵਾ ਦਿੱਤੇ ਹਨ। ਇਸ ਨਾਲ ‘ਸਿਖੀ ਸਿਖਿਆ ਗੁਰਿ ਵਿਚਾਰ’ ਦੀ
ਥਾਂ ਬਿਨਾਂ ਵਿਚਾਰੇ ਤੇ ਸਮਝੇ ਬਾਣੀ ਦਾ ਪੜ੍ਹਨਾ ਹੀ ਮੁੱਖ ਉਦੇਸ਼ ਬਣ ਕੇ ਰਹਿ ਗਿਆ ਹੈ। ਇਹ ਹੀ
ਬਿੱਪਰ ਚਾਹੁੰਦਾ ਹੈ ਤਾਕਿ ਬਾਣੀ ਦੀ ਅਸਲੀ ਸਿੱਖਿਆ ਨਾ ਹੋਣ ਕਰਕੇ ਉਸ ਨੂੰ ਕੋਈ ਵੰਗਾਰ ਨਹੀਂ ਪਾ
ਸਕੇਗਾ।
ਗੁਰੂ ਸਾਹਿਬ ਨੇ ਬਾਣੀ ਵਿਧੀਆਂ ਨਾਲ ਪੜ੍ਹਨ ਲਈ ਨਹੀਂ ਲਿਖੀ ਸੀ। ਇਹ ਤਾਂ ਵਿਚਾਰ ਕੇ ਜੀਵਨ
ਜੀਉਣ ਦਾ ਅਸਲੀ ਢੰਗ ਸੀ। ਪਰ ਬਿੱਪਰ ਨੇ ਘੁਸ ਬੈਠ ਦੁਆਰਾ ਰਮਾਇਨ, ਮਾਹਾਭਾਰਤ ਆਦਿ ਵਾਂਗ ਪੜ੍ਹਨ ਲਈ
ਅਖੰਡ ਪਾਠ, ਮੂੰਹ ਤੇ ਠਾਠੇ ਬੰਨ੍ਹ ਕੇ ਅਖੰਡ ਪਾਠ ਸੰਪਟ ਪਾਠ, ਸੁੱਖਣਾਂ (ਜਿਸਦਾ ਗੁਰਮਤਿ ਵਿੱਚ
ਕੋਈ ਥਾਂ ਨਹੀਂ) ਸੁੱਖ ਕੇ ਪਾਠ, ਪੱਚੀ ਸਿੰਘਾਂ ਨਾਲ ਅਖੰਡ ਪਾਠ ਆਦਿ ਕਈ ਤਰ੍ਹਾਂ ਨਾਲ ਬਿਨਾਂ
ਵਿਚਾਰੇ ਪਾਠ ਕਰਨ ਵਲ ਪੂਰੇ ਜ਼ੋਰਾਂ ਸ਼ੋਰਾਂ ਨਾਲ ਲਾ ਦਿੱਤਾ। ਅਖੰਡ ਪਾਠ ਤਾਂ ਨਾਮ ਬਾਣੀ ਦੇ ਰਸੀਏ
ਸਿੱਖ ਜੰਗਲਾਂ ਪਹਾੜਾਂ ਵਿੱਚ ਰਹਿਣ ਸਮੇਂ ਬਾਣੀ ਦਾ ਲਾਹਾ ਲੈਣ ਲਈ ਕਰਿਆ ਕਰਦੇ ਸਨ, ਇਸ ਕਰਕੇ ਕਿ
ਪਤਾ ਨਹੀਂ ਕਿਸ ਸਮੇਂ ਉਹ ਟਿਕਾਣਾ ਛੱਡਣਾ ਪੈਣਾ ਹੈ। ਕੇਂਦਰੀ ਸੰਸਥਾ ਨੂੰ ਭੀ ਪ੍ਰਚਾਰ ਦੀ ਥਾਂ ਨਾ
ਸੁਣੇ ਜਾਣ ਵਾਲੇ ਅਖੰਡ ਪਾਠਾਂ ਰਾਹੀਂ ਮਾਇਆ ਇਕੱਤਰ ਕਰਨ ਵਲ ਲਾ ਦਿੱਤਾ ਹੈ, ਇਸ ਵਿੱਚ ਕੁੱਛ ਸੋਚਣ
ਵਾਲੇ ਬੰਦੇ ਹੀ ਨਹੀਂ ਲਗਦੇ, ਸੱਭ ਬੰਦ ਲਿਫਾਫੇ ਵਿੱਚੋਂ ਨਿਕਲੇ ਮਤੇ ਤੇ ਜੋ ਗੁਰਮਤਿ ਸਿਧਾਂਤ ਨੂੰ
ਛਿੱਕੇ ਤੇ ਟੰਗ ਕੇ ਬਣਾਇਆ ਹੁੰਦਾ ਹੈ, ਬੋਲੇ ਸੋ ਨਿਹਾਲ ਬਲਾਉਣ ਵਾਲੇ ਹੀ ਹਨ। ਪੰਥ ਤੇ ਸਿੱਖ
ਸਿਧਾਂਤ ਵਿੱਚ ਇੰਨਾ ਕੁੱਛ ਗਲਤ ਹੋਣ ਕਰਕੇ ਪੰਥ ਦਰਦੀ ਜਦ ਆਵਾਜ਼ ਉਠਾਉਂਦੇ ਹਨ ਤਾਂ ਉਨ੍ਹਾਂ ਤੇ
ਤਸ਼ੱਦਦ ਕੀਤਾ ਜਾਂਦਾ ਹੈ ਤੇ ਬਿਪਰ ਤੇ ਉਸਦੇ ਚਾਟੜੇ ਹੀ ਨਹੀਂ ਅਖੌਤੀ ਪੰਥਕ ਸ੍ਰਕਾਰ ਤੇ ਉਸਦੇ
ਇਸ਼ਾਰਿਆ ਤੇ ਚੱਲਣ ਵਾਲੀ ਕੇਂਦਰੀ ਸੰਸਥਾ ਕੁੱਛ ਕੁ ਨੂੰ ਪੰਥ ਤੋਂ ਛੇਕ ਤੇ ਕੁੱਛ ਕੁ ਨੂੰ ਝੂਠੇ
ਕੇਸਾਂ ਵਿੱਚ ਫਸਾ ਦਿੰਦੀ ਹੈ।
ਇਸ ਸੱਭ ਕੁੱਛ ਨੇ ਪੰਥ ਦਰਦੀਆਂ ਤੇ ਬਹੁ-ਗਿਣਤੀ ਵਿੱਚ ਚੁੱਪ ਬੈਠੇ ਉਨ੍ਹਾਂ ਦੀ ਸੋਚ ਵਾਲੇ ਸਿੱਖਾਂ
ਨੂੰ ਤਸ਼ੱਦਦ ਤੇ ਬੇਇਜ਼ਤੀ ਦੇ ਜੀਵਨ ਤੋਂ ਛੁਟਕਾਰਾ ਪਾਉਣ ਲਈ ਬਾਕੀ ਦੇ ਦੇਸ ਨਾਲੋਂ ਜੁਦਾ ਹੋਣ ਦੇ
ਰਾਹ ਪਾ ਦਿੱਤਾ ਹੈ। ਵੈਸੇ ਤਾਂ ਪੰਜਾਬ ਪਹਿਲਾਂ ਭੀ ਸਾਰੇ ਦੇਸ ਨਾਲੋਂ ਜੁਦਾ ਹੀ ਸੀ। ਇਹ ਤਾਂ
ਪੰਜਾਬ ਤੇ ਅੰਗ੍ਰੇਜ਼ਾਂ ਨੇ ਕਬਜ਼ਾ ਕਰਕੇ ਬਾਕੀ ਦੇ ਦੇਸ ਨਾਲ ਮਿਲਾ ਦਿੱਤਾ, ਪਰ ਮਾਹਾਰਾਜਾ ਦਲੀਪ
ਸਿੰਘ ਨੂੰ ਇਸ ਦਾ ਰਾਜਾ ਹੀ ਰੱਖਿਆ। ਸੋ ਭਾਵੇਂ ਪੰਜਾਬ ਬਾਕੀ ਦੇਸ ਨਾਲ ਮਿਲਿਆ ਹੋਇਆ ਹੈ ਪਰ ਹੈ
ਸਿੱਖਾਂ ਦਾ। ਬਾਕੀ ਦੇਸ ਨਾਲੋਂ ਜੁਦਾ ਹੋਣ ਕਰਕੇ ਹੀ ਭਾਰਤੀ ਫੌਜ ਨੇ ਪੰਜਾਬ ਤੇ ਹਮਲਾ ਕੀਤਾ। ਇੱਕ
ਦੇਸ ਦੀ ਫੌਜ ਹੀ ਦੂਸਰੇ ਦੇਸ ਤੇ ਹਮਲਾ ਕਰਿਆ ਕਰਦੀ ਹੈ। ਸੋ ਪੰਜਾਬ ਬਾਰਤ ਨਾਲੋਂ ਜੁਦਾ ਹੋਣ ਦੀ ਇਹ
ਬੜੀ ਮਿਸਾਲ ਹੈ। ਸਿੱਖਾਂ ਨੇ ਹੀ ਪੰਜਾਬ ਨੂੰ ਅਫਗਾਨਿਸਤਾਨ ਦਾ ਭਾਗ ਬਣਨ ਤੋਂ ਬਚਾ ਕੇ ਰੱਖਿਆ।
ਪੰਜਾਬ ਦੇ ਕੁੱਛ ਅਣਖੀ ਹਿੰਦੂਆਂ ਤੋਂ ਬਿਨਾਂ ਬਾਕੀ ਹਿੰਦੂਆਂ ਨੇ ਪੰਜਾਬ ਨੂੰ ਕਦੇ ਆਪਣਾ ਸਮਝਿਆ ਹੀ
ਨਹੀਂ। ਪੰਜਾਬ ਨੂੰ ਪੰਜਾਬ ਦੇ ਜਾਇਜ਼ ਵਿਧਾਨਕ ਹੱਕਾਂ ਤੋਂ ਵਾਂਝੇ ਰੱਖਣ ਪਰ ਹੱਕ ਲੈਣ ਲਈ, ਜਿਨ੍ਹਾਂ
ਦਾ ਸਾਰੇ ਪੰਜਾਬੀਆਂ ਨੂੰ ਲਾਭ ਹੋਣਾ ਸੀ, ਸੰਘਰਸ਼ ਕਰਨ ਸਮੇਂ ਹਿੰਦੂਆਂ ਨੇ ਉਸ ਵਿੱਚ ਭਾਗ ਲੈਣ ਦੀ
ਥਾਂ ਸੰਘਰਸ਼ ਕਰਨ ਵਾਲਿਆਂ ਨੂੰ ਸਗੋਂ ਦਹਿਸ਼ਤਗਰਦ ਕਹਿਕੇ ਪਰਚਾਰਿਆ, (ਦੇਹਧਾਰੀ ਗੁਰੂਡੰਮ ਅਤੇ ਅਨਿਕ
ਡੇਰਾਧਾਰੀਆਂ ਨੇ ਭੀ ਪੰਜਾਬ ਦੇ ਹੱਕਾਂ ਲਈ ਮੂੰਹ ਤੱਕ ਨਹੀਂ ਖੋਲਿਆ) ਪੰਜਾਬੀ ਬੋਲਦੇ ਹੋਏ ਭੀ ਮਾਂ
ਬੋਲੀ ਪੰਜਾਬੀ ਦੀ ਥਾਂ ਹਿੰਦੀ ਨੂੰ ਮਾਂ ਬੋਲੀ ਆਖਿਆ। ਕਿਉਂਕਿ ਪਸੀਨੇ ਦਾ ਤੁਪਕਾ ਬਹਾਏ ਬਿਨਾਂ,
ਬਹੁਗਿਣਤੀ ਦਾ ਭਾਗ ਹੁੰਦਿਆਂ ਹਰ ਤਰ੍ਹਾਂ ਦੀ ਆਜ਼ਾਦੀ ਮੁਫਤੋ ਮੁਫਤੀ ਜੁ ਮਾਣ ਰਹੇ ਹਨ। ਇਨ੍ਹਾਂ ਦੇ
ਇਸ ਪ੍ਰਚਾਰ ਨੇ ਹੀ ਪੰਜਾਬ ਦਾ ਮਾਹੌਲ ਬਿਗਾੜਿਆ, ਜਿਸ ਮਾਹੌਲ ਦੀ ਓਟ ਲੈ ਕੇ ਦਰਬਾਰ ਸਾਹਿਬ ਤੇ
ਹਮਲਾ ਹੋਇਆ, ਜਿਸ ਸਮੇਂ ਇਨ੍ਹਾਂ ਪੰਜਾਬੀ ਹਿੰਦੂਆਂ ਨੇ ਲੱਡੂ ਵੰਡੇ ਤੇ ਫੌਜੀਆਂ ਨੂੰ ਲੰਗਰ ਛਕਾਇਆ।
ਦਿੱਲੀ ਕਤਲਆਮ ਬਾਰੇ ਇਨ੍ਹਾਂ ਨੇ ਕਦੇ ਹਾਅ ਦਾ ਨਾਹਰਾ ਤੱਕ ਨਹੀਂ ਮਾਰਿਆ। ਪੰਜਾਬ ਦੇ ਅਸਲੀ ਹੱਕਦਾਰ
ਨੌਜਵਾਨਾਂ ਨੂੰ ਇਹ ਨਸ਼ੇ ਤੇ ਅਸ਼ਲੀਲ ਸਾਹਿਤ ਵੰਡ ਕੇ ਜਿੱਥੇ ਇਹ ਉਨ੍ਹਾਂ ਦਾ ਜੀਵਨ ਬਰਬਾਦ ਕਰ ਰਹੇ
ਹਨ, ਉਥੇ ਬਹੁਤ ਬੜਾ ਪਾਪ ਕਰ ਰਹੇ ਹਨ ਜਿਸਦਾ ਲੇਖਾ ਆਖਰ ਰੱਬ ਜੀ ਦੇ ਘਰ ਤਾਂ ਹੋਣਾ ਹੀ ਹੈ।
ਸਿੱਖਾਂ ਨੂੰ ਹਿੰਦੂ ਦੱਸਣ ਲਈ 350 ਵੇਂ ਆਨੰਦਪੁਰ ਸਾਹਿਬ ਦੇ ਸਥਾਪਤਾ ਦਿਵਸ ਤੇ ਗੁਰੂ ਨਾਨਕ ਸਾਹਿਬ
ਨੂੰ ਜੋਗੀ ਕਹਿਣ ਤੱਕ ਦੀ ਹਿੰਮਤ ਕਰ ਲਈ, ਜਦਕਿ ਗੁਰੂ ਸਾਹਿਬ ਨੇ ਪਹਾੜਾਂ ਦੀਆਂ ਕੰਧਰਾਂ ਵਿੱਚ
ਬੈਠੇ ਜੋਗੀਆਂ ਨੂੰ ਝਚਚਚਾੜਾਂ ਪਾ ਕੇ ਗ੍ਰਹਿਸਤ ਮਾਰਗ ਦੇ ਪਾਂਧੀ ਬਣਨ ਨੂੰ ਕਿਹਾ ਸੀ, ਤੇ ਕਿਰਤ
ਕਰਦੇ ਪ੍ਰਮਾਤਮਾ ਨਾਲ ਜੋਗ (ਇਕਮਿਕ ਹੋਣ) ਕਰਨ ਦੀ ਵਿਧੀ ਦੱਸੀ ਸੀ। ਜੋਗ ਆਸਣ ਹੋ ਸਕਦਾ, ਸਿਹਤ ਲਈ
ਲਾਭਦਾਇਕ ਹੋਣ ਪਰ ਰੱਬ ਜੀ ਨਾਲ ਮਿਲਣ ਲਈ ਨਹੀਂ, ਉਸ ਲਈ ਤਾਂ ਖਲਕਤ ਤੇ ਰੱਬ ਜੀ ਨਾਲ ਪਿਆਰ ਹੀ
ਅਸਲੀ ਰਾਹ ਹੈ। ਪਰ ਕੇਂਦਰ ਤੇ ਪੰਜਾਬੀ ਹਿੰਦੂ ਸਿੱਖਾਂ ਨੂੰ ਦੇਸ ਦੀ ਮੁੱਖ ਧਾਰਾ, ਜੋ ਬਿੱਪਰ ਸੋਚ
ਦੀ ਸੜ੍ਹਾਂਦ ਮਾਰਦੀ ਕਰਮ ਕਾਂਡੀ, ਦਇਆ ਤੋਂ ਰਹਿਤ, ਸੱਤਿਅਮ ਤੋਂ ਉਲਟ ਸੌ ਗੁਣਾਂ ਝੂਠ ਤੇ ਆਧਾਰਤ,
ਘੱਟ ਗਿਣਤੀਆਂ ਨੂੰ ਮੁਗਲਾਂ ਵਾਂਗ ਆਪਣੇ ਵਿੱਚ ਜਜ਼ਬ (ਸਮੇਟਣ) ਕਰਨ ਦੀ ਹਾਮੀ ਹੈ, ਵਿੱਚ ਆਉਣ ਨੂੰ
ਕਹਿੰਦੇ ਹਨ। ਇਸ ਵਿੱਚ ਸਿੱਖ ਤਾਂ ਕੀ ਆਸਾਮ, ਨਾਗਾਲੈਂਡ, ਮਿਜ਼ੋਲੈਂਡ, ਤਾਮਲਨਡ, ਬੰਗਾਲ ਆਦਿ
ਜਿਨ੍ਹਾਂ ਦੀ ਆਪਣੀ ਆਪਣੀ ਸਭਿਅਤਾ ਤੇ ਇਤਿਹਾਸ ਹੈ ਨਹੀਂ ਆਉਣਾ ਚਾਹੁੰਦੇ। ਸਿੱਖਾਂ ਦਾ ਆਪਣਾ
ਇਤਿਹਾਸ, ਆਪਣਾ ਸਿਧਾਂਤ ਤੇ ਸੱਭ ਤੋਂ ਨਿਰਾਲੀ ਸਭਿਅਤਾ ਹੈ। ਸਿੱਖੀ ਦੇ ਇਸ ਹੀ ਅਮੀਰ ਵਿਰਸੇ ਨੂੰ
ਖਤਮ ਕਰਨ ਲਈ ਦਰਬਾਰ ਸਹਿਬ ਤੇ ਹਮਲਾ ਕਰਕੇ ਜਿੱਥੇ ਸਿੱਖੀ ਜਜ਼ਬੇ ਨੂੰ ਖਤਮ ਕਰਨਾ ਚਾਹਿਆ ਉਥੇ ਸਿੱਖ
ਲਇਬ੍ਰੇਰੀ, ਜਿੱਥੇ ਕੋਈ ਜੁਝਾਰੂ ਨਹੀਂ ਸੀ, ਦਾ ਅਮੀਰ ਖਜ਼ਾਨਾ ਲੁੱਟ ਕੇ ਅਖਬਾਰਾਂ ਤੇ ਰਸਾਲਿਆਂ ਨੂੰ
ਅੱਗ ਦੀ ਭੇਂਟ ਕਰ ਦਿੱਤਾ। ਇਹ ਲੁੱਟ ਭਲਾ ਕਿਉਂ? ਇਸ ਲਈ ਤਾਕਿ ਗੁਰੂ ਸਾਹਿਬਾਨ ਵਲੋਂ ਲਿਖਤਾਂ ਵਿੱਚ
ਰਲਾ ਪਾ ਕੇ ਖਾਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ ਪੂਜਕ ਦਿਖਾ ਸਕੇ, ਜਿਵੇਂ ਪਹਿਲਾਂ,
ਆਪਣੇ ਸਾਰੇ ਦੇਵੀ ਦੇਵਤਿਆਂ ਦੇ ਤੀਰਥ ਅਸਥਾਨ ਪਹਾੜਾਂ ਵਿੱਚ ਬਣਾਏ ਹੋਏ ਹਨ, ਪਰ ਗੁਰੂ ਸਾਹਿਬ ਨੇ
ਤੀਰਥ ‘ਤੀਰਥ ਨਾਵਣ ਜਾਓ ਤੀਰਥ ਨਾਮ ਹੈ’ ਦੇ ਉਲਟ ਸਿੱਖਾਂ ਲਈ
ਪਹਾੜਾਂ ਵਿੱਚ ਤੀਰਥ ਬਨਾਉਣ ਲਈ ਦਸਮੇਸ ਜੀ ਦੇ ਨਾਂ ਤੇ ਕੁੱਛ ਬੋਲ ਉਚਾਰ ਕੇ ਅਖੌਤੀ ਹੇਮ ਕੁੰਟ
ਤਪੱਸਿਆ ਅਸਥਾਨ ਖੜਾ ਕੀਤਾ ਹੋਇਆ ਹੈ। ਤਪੱਸਿਆ ਦਾ ਗੁਰੂ ਸਾਹਿਬਾਨ ਨੇ ਖੰਡਨ ਕੀਤਾ ਹੋਇਆ ਹੈ। ਦਸ
ਗੁਰੂ ਸਹਿਬਾਨ ਵਿੱਚ ਗੁਰੂ ਨਾਨਕ ਸਾਹਿਬ ਦੀ ਰੱਬੀ ਜੋਤ ਵਰਤਦੀ ਰਹੀ, ਜਿਸ ਨੂੰ ਕਿਸੇ ਤਪੱਸਿਆ ਦੀ
ਲੋੜ ਨਹੀਂ ਸੀ। ਤਪੱਸਿਆ ਕਰਮ ਕਾਂਡੀ ਸੋਚ ਦੀ ਉਪਜ ਤੇ ਕਾਰਗੁਜ਼ਾਰੀ ਹੈ। ਗੁਰੂ ਸਾਹਿਬਾਨ ਜੈਸੇ
ਮਹਾਂਪੁਰਸ਼ ਪ੍ਰਮਾਤਮਾ ਦੀ ਰਜ਼ਾ ਵਿੱਚ ਸੰਸਾਰ ਦਾ ਉਧਾਰ ਕਰਨ ਲਈ ਤਪੱਸਿਆ ਤੋਂ ਬਿਨਾਂ ਜਨਮ ਧਾਰਦੇ
ਹਨ। ਬਿੱਪਰ ਆਪਣੀ ਘੁਸਬੈਠ ਰਾਹੀਂ ਪਹਿਲਾਂ ਭੀ ਗੁਰੂ ਕਾਲ ਦੇ ਇਤਿਹਾਸਿਕ ਅਸਥਾਨ, ਚਮਕੌਰ ਦੀ
ਗੜ੍ਹੀ, ਠੰਡਾ ਬੁਰਜ, ਸਰਹੰਦ ਦੀ ਕੰਧ ਆਦਿ ਕਾਰ ਸੇਵਾ ਦੇ ਬਾਬਿਆਂ ਰਾਹੀਂ ਢੁਆ ਚੁੱਕਾ ਹੈ। ਬਹੁਤ
ਚੌਕੰਨੇ ਹੋਣ ਦੀ ਲੋੜ ਹੈ।
ਬਿੱਪਰ ਸੋਚ 1947 ਤੋਂ ਲੈ ਕੇ ਹੁਣ ਤੱਕ ਸਿੱਖਾਂ ਤੇ ਤਸ਼ੱਦਦ ਭਰਿਆ ਕਹਿਰ ਕਮਾ ਰਹੀ ਹੈ। ਉਸ ਅਨੁਸਾਰ
ਤਾਂ ਸਰ ਮੁਹੰਮਦ ਇਕਬਾਲ ਵਾਂਗ ਸਿੱਖਾਂ ਨੂੰ ਵੀ ਕਹਿਣਾ ਪੈ ਰਿਹਾ ਹੈ, ‘ਇਸ ਵਤਨ ਕੋ ਵਤਨ ਕਹਿਨੇ
ਮੇਂ ਸ਼ਰਮ ਸੀ ਆਤੀ ਹੈ’ ਇਸ ਦਾ ਹੱਲ ਸਿੱਖਾਂ ਲਈ ਹੁਣ ਜੁਦਾ ਦੇਸ ਲੈਣਾ ਜ਼ਰੂਰੀ ਬਣ ਗਿਆ ਹੈ।
ਸਵਰਗਯੋਗੀਯਾ ਰਜਨੀਸ਼ ਜੀ ਸਿੱਖਾਂ ਨਾਲ ਜ਼ੁਲਮ ਤੇ ਬੇਇਨਸਾਫੀ ਦੇਖ ਕੇ ਕਹਿੰਦੇ ਸਨ ਕਿ ਜੇ ਸਿੱਖ ਜੁਦਾ
ਮੁਲਕ ਚਾਹੁੰਦੇ ਹਨ ਤਾਂ ਦੇ ਦੇਣਾ ਚਾਹੀਦਾ ਹੈ ਅਤੇ ਸਾਰੇ ਮੁਲਕ ਨੂੰ ਜੁਦੇ ਜੁਦੇ ਦੇਸ ਬਣਾ ਕੇ
ਯੁਨਾਈਟਡ ਮੰਡਲ ਬਣਾ ਲੈਣਾ ਚਾਹੀਦਾ ਹੈ, ਜਿਸ ਨਾਲ ਵੱਧ ਤਰੱਕੀ ਹੋ ਸਕਦੀ ਹੈ।
ਜੁਦੇ ਦੇਸ, ਜਿਸਦਾ ਨਾਮ ਭਾਵੇਂ ‘ਖਾਲਿਸਤਾਨ’ ਹੋਵੇ ਜਾਂ ‘ਪੰਜਾਬ ਗੁਰਾਂ ਦਾ’ ਜਾ ‘ਪੰਜਾਬ ਗੁਰਾਂ’
ਹੋਵੇ, ਵਿੱਚ ਬਿੱਪਰ ਕੀ, ਕਿਸੇ ਨੂੰ ਭੀ ਕਿਸੇ ਤਰ੍ਹਾਂ ਦਾ ਡਰ ਨਹੀਂ ਹੋਣਾ ਚਾਹੀਦਾ, ਸਰਬੱਤ ਦੇ
ਭਲੇ ਦੇ ਸਿਧਾਂਤ ਤੇ ਚੱਲਣ ਵਾਲੇ ਸਿੱਖਾਂ ਵਲੋਂ ਅੱਗੇ ਭੀ ਬਾਬਾ ਬੰਦਾ ਸਿੰਘ ਬਹਾਦਰ ਤੇ ਮਾਹਾਰਾਜਾ
ਰਣਜੀਤ ਸਿੰਘ ਦੇ ਰਾਜ ਹੋਏ ਹਨ ਜਿਨ੍ਹਾਂ ਵਿੱਚ ਸਾਰੇ (ਹਿੰਦੂ, ਸਿੱਖ, ਮੁਸਲਮਾਨ ਆਦਿ) ਖੁਸ਼ ਤੇ
ਸੁਖੀ ਵਸਦੇ ਸਨ। ਇਹ ਨਵਾਂ ਰਾਜ ਭੀ ਐਸਾ ਹੀ ਹੋਵੇਗਾ। ਇਹ ਰਾਜ ਬਣਨ ਵਿੱਚ ਨਾ ਕੋਈ ਰਾਏ ਸ਼ੁਮਾਰੀ ਤੇ
ਨਾ ਕੋਈ ਬਹੁ-ਗਿਣਤੀ ਸਿੱਖ ਇਲਾਕੇ ਦੀ ਗੱਲ ਹੋਵੇ, ਬੱਸ ਪੰਜਾਬੀ ਬੋਲਦਾ ਪੰਜਾਬ, ਜਿੱਸ ਵਿਚੋਂ
ਪੰਜਾਬੀ ਬੋਲਦੇ ਇਲਾਕੇ ਅੰਨ੍ਹੇਵਾਹ ਕੱਢ ਕੇ ਹਰਿਆਣਾ ਤੇ ਹਿਮਾਚਲ ਨੂੰ ਦਿੱਤੇ ਹੋਏ ਹਨ, ਸਮੇਤ ਜੁਦਾ
ਦੇਸ ਹੋਵੇ, ਜੋ ਵਿਧਾਨਿਕ ਅਸੂਲਾਂ ਅਨੁਸਾਰ ਹੈ। ਡਰਨ ਤੇ ਈਰਖਾ ਕਰਨ ਦੀ ਥਾਂ ਇਹ ਨਵਾਂ ਦੇਸ ਬਣਾ ਕੇ
ਪੁਰਾਣੇ ਹੋ ਚੁੱਕੇ ਸਿੱਖ ਰਾਜਾਂ ਵਾਲਾ ਆਨੰਦ ਮਾਨਣ ਦੇ ਭਾਗੀ ਬਣਨਾ ਚਾਹੀਦਾ ਹੈ। ਬਿੱਪਰ ਸੋਚ ਨੂੰ
ਇਹ ਡਰ ਤੇ ਮਨ ਦੀ ਉਲਝਨ ਕੱਢ ਦੇਣੀ ਚਾਹੀਦੇ ਹਨ ਕਿ ਕਿਰਤੀ ਵਰਗ ਮੇਰੇ ਨਾਲੋਂ ਉਚਾ ਕਿਉਂ ਹੈ ਤੇ
ਰਹਿ ਸਕਦਾ ਹੈ, ਕਿਉਂਕਿ ਪਿਛਲੇ ਰਾਜ ਵੀ ਕਿਰਤੀ ਵਰਗ ਵਲੋਂ ਸਨ ਜਿਨ੍ਹਾਂ ਵਿੱਚ ਬਿੱਪਰ ਸਮੇਤ ਸੱਭ
ਨੇ ਹਰ ਤਰ੍ਹਾਂ ਦੇ ਸੁੱਖ ਮਾਣੇ ਸਨ।