ਦੁਨੀਆ ਵਿੱਚ ਸੱਭ ਤੋਂ ਵੱਡਾ ਲਾਹਾ (ਲਾਭ, ਫਾਇਦਾ, ਖੱਟੀ) ਨਾਮ ਦੀ
ਪਰਾਪਤੀ ਹੈ। ਨਾਮ-ਪਦਾਰਥ ਕਿਸੇ ਵੀ ਬਹੁਤ ਵੱਢੀ ਤੋਂ ਵੱਡੀ ਰਕਮ ਨਾਲ ਵੀ ਮੁੱਲ ਨਹੀਂ ਮਿਲਦਾ, ਇਹ
ਤਾਂ ਸਿਰਫ ਗੁਰੂ ਦੀ ਦੱਸੀ ਵਿਚਾਰਧਾਰਾ ਰਾਹੀਂ ਹੀ ਮਿਲਦਾ ਹੈ। ਗੁਰ ਵੀਚਾਰਿ ਸਮਝਣੀ ਤੇ ਇਸ
ਦਾ ਪਰਚਾਰ ਸਿੱਖਾਂ ਦੀ ਡਿਉਟੀ ਹੈ।
ਮਹਲਾ 3 ॥ ਭਗਵੈ ਵੇਸਿ ਭ੍ਰਮਿ ਮੁਕਤਿ ਨ ਹੋਇ ॥
ਬਹੁ ਸੰਜਮਿ ਸਾਂਤਿ ਨ ਪਾਵੈ ਕੋਇ ॥ ਗੁਰਮਤਿ ਨਾਮੁ ਪਰਾਪਤਿ ਹੋਇ---1175
ਗੁਰਮਤਿ ਨਹੀ ਲੀਨੀ ਦੁਰਮਤਿ ਪਤਿ ਖੋਈ --- 879
ਗੁਰਮਤਿ ਸੁਨਿ ਕਛੁ ਗਿਆਨੁ ਨ ਉਪਜਿਓ ਪਸੁ ਜਿਉ ਉਦਰੁ ਭਰਉ --- 685
ਗੁਰ ਕੀ ਮਤਿ ਤੂੰ ਲੇਹਿ ਇਆਨੇ ॥ ਭਗਤਿ ਬਿਨਾ ਬਹੁ ਡੂਬੇ ਸਿਆਨੇ --- 288
ਨਾਮ ਦੀ ਪਰਾਪਤੀ ਗੁਰਮਤਿ ਧਾਰਨ ਨਾਲ ਹੁੰਦੀ ਹੈ। ਭਗਵੇਂ ਰੰਗ ਦੇ ਕਪੜੇ
ਪਾ ਕੇ ਥਾਂ ਥਾਂ ਦੇ ਤੀਰਥਾਂ ਤੇ ਘੁਮਦੇ ਫਿਰਨ ਨਾਲ ਮੁਕਤੀ ਨਹੀਂ ਹੁੰਦੀ ਅਤੇ ਨਾਂ ਹੀ ਬਹੁਤ ਸਾਰੇ
ਕਰਮ-ਕਾਂਡ ਕਰਨ ਨਾਲ ਆਤਮਕ ਸ਼ਾਂਤੀ ਮਿਲਦੀ ਹੈ। ਗੁਰੂ ਜੀ ਗੁਰਮਤਿ ਧਾਰਨ ਦਾ ਹੁਕਮ ਕਰਦੇ ਹਨ ਕਿਉਂਕਿ
ਗੁਰਮਤਿ ਬਿਨਾਂ ਦੁਰਮਤਿ ਕਾਰਨ ਖਜ਼ਲ-ਖੁਆਰੀ ਹੁੰਦੀ ਹੈ ਅਤੇ ਪਤਿ ਲੱਥ ਜਾਂਦੀ ਹੈ। ਸਿੱਖਾਂ ਦੀ
ਪਿਛਲੇ ਸਾਲਾਂ ਵਿੱਚ ਹੋਈ ਬੇਇਜ਼ਤੀ ਅਤੇ ਜਾਨੀ ਤੇ ਮਾਲੀ ਨੁਕਸਾਨ ਹੋਏ ਦਾ ਮੁੱਖ ਕਾਰਨ ਗੁਰਮਤਿ
ਵਿਸਾਰਨੀ, ਨਾ ਅਪਨਾਉਣੀ ਹੀ ਲਗਦਾ ਹੈ। ਜਦੋਂ ਤੱਕ ਸਿੱਖ ਗੁਰਮਤਿ ਨਹੀ ਸਮਝਦੇ ਉਦੋਂ ਤੱਕ ਇਹ ਦੁਖੀ
ਤੇ ਖੁਆਰ ਹੁੰਦੇ ਹੀ ਰਹਿਣ ਗੇ।
ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ --- 748
ਮਹਲਾ 5 ॥
ਆਪਿ ਕਮਾਉ ਅਵਰਾ ਉਪਦੇਸ ॥ ਰਾਮ ਨਾਮ ਹਿਰਦ ਪਰਵੇਸ---185
ਜੋਗੁ ਨ ਭਗਵੀ ਕਪੜੀ ਜੋਗੁ ਨ ਮੈਲੇ ਵੇਸਿ ॥
ਨਾਨਕ ਘਰਿ ਬੈਠਿਆ ਜੋਗੁ ਪਾਈਐ ਸਤਿਗੁਰ ਕੈ ਉਪਦੇਸਿ --- 142
ਗੁਰਬਾਣੀ ਉਪਦੇਸ ਚਹੁ ਵਰਨਾਂ ਲਈ ਸਾਂਝਾ ਹੈ। ਇਸ ਦੀ ਆਪ ਕਮਾਈ ਅਤੇ ਹੋਰਨਾਂ
ਨੂੰ ਦੱਸਣ ਵਾਲੇ ਜੀਵ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਪਰਵੇਸ ਕਰ ਜਾਂਦਾ ਹੈ। ਪਰਮਾਤਮਾ
ਨਾਲ ਜੋਗੁ ਲਈ ਗੇਰੂਏ ਰੰਗ ਦੇ ਕਪੜੇ ਜਾਂ ਗੰਦੇ ਪਹਿਰਾਵੇ ਨਾਲ ਤੀਰਥਾਂ ਤੇ ਜਾਣ ਦੀ ਲੋੜ ਨਹੀਂ,
ਪਰਮਾਤਮਾ ਨਾਲ ਮਿਲਾਪ ਸਤਿਗੁਰਾਂ ਦੇ ਉਪਦੇਸ ਤੇ ਚਲਣ ਨਾਲ ਆਪਣੇ ਘਰ ਬੈਠਿਆਂ ਹੀ ਹੋ ਜਾਂਦਾ ਹੈ। ਜੋ
ਗੁਰੂ ਉਪਦੇਸੁ ਸੁਣਿ ਕੇ ਸਮਝਦੇ ਹਨ ਉਹ ਵੱਡੇ ਭਾਗਾਂ ਵਾਲੇ ਹੋ ਜਾਂਦੇ ਹਨ।
ਰਾਮ ਨਾਮ ਕੀਰਤਨ ਰਤਨ ਵਥੁ ਹਰਿ ਸਾਧੂ ਪਾਸਿ ਰਖੀਜੈ ॥
ਜੋ ਬਚਨੁ ਗੁਰ ਸਤਿ ਸਤਿ ਕਰਿ ਮਾਨੈ ਤਿਸੁ ਆਗੈ ਕਾਢਿ ਧਰੀਜੈ ---1326
ਸੂਹੀ ਮਹਲਾ 5 ॥ ਅੰਮ੍ਰਿਤ ਬਚਨ ਸਾਧ ਕੀ ਬਾਣੀ ॥ ਜੋ ਜੋ ਜਪੈ ਤਿਸ ਕੀ ਗਤਿ
ਹੋਵੈ---744
ਸਤਿਗੁਰ ਬਚਨ ਕਮਾਵਣੇ ਸਚਾ ਏਹੁ ਵੀਚਾਰੁ ---52
ਗੁਰੂ ਜੀ ਕੋਲ ਪਰਮਾਤਮਾ ਦਾ ਨਾਮ, ਉਸ ਦੀ ਕੀਰਤੀ (ਸਿਫਤਿ ਸਾਲਾਹ)
ਇੱਕ ਬਹੁਤ ਕੀਮਤੀ ਪਦਾਰਥ ਹੈ। ਜਿਹੜਾ ਪ੍ਰਾਣੀ ਗੁਰੂ ਜੀ ਦੇ ਬਚਨਾਂ ਨੂੰ ਪੂਰੀ ਸ਼ਰਧਾ ਨਾਲ ਮੰਨਦਾ
ਹੈ ਗੁਰੂ ਜੀ ਇਹ ਪਦਾਰਥ ਉਸ ਦੇ ਅੱਗੇ ਕੱਢ ਕੇ ਰੱਖ ਦਿੰਦੇ ਹਨ। ਸਤਿਗੁਰਾਂ ਦੇ ਬਚਨਾਂ ਦੀ ਕਮਾਈ
ਕਰਨੀ ਬਹੁਤ ਵੱਡੀ ਅਕਲਮੰਦੀ ਹੈ, ਸਿਆਣਪ ਹੈ।
ਇਸੁ ਜੁਗ ਮਹਿ ਰਾਮ ਨਾਮਿ ਨਿਸਤਾਰਾ ॥
ਵਿਰਲਾ ਕੋ ਪਾਏ ਗੁਰ ਸਬਦਿ ਵੀਚਾਰਾ ---160
ਗੁਰਮੁਖਾ ਹਰਿ ਧਨੁ ਖਟਿਆ ਗੁਰ ਕੈ ਸਬਦਿ ਵੀਚਾਰਿ ॥
ਨਾਮੁ ਪਦਾਰਥੁ ਪਾਇਆ ਅਤੁਟ ਭਰੇ ਭੰਡਾਰ --- 1414
ਮਹਲਾ 3 ॥ ਗੁਰ ਤੇ ਗਿਆਨੁ ਪਾਇਆ ਅਤਿ ਖੜਗੁ ਕਰਾਰਾ ॥
ਦੂਜਾ ਭ੍ਰਮੁ ਗੜੁ ਕਟਿਆ ਮੋਹੁ ਲੋਭੁ ਅਹੰਕਾਰਾ ॥
ਹਰਿ ਕਾ ਨਾਮੁ ਮਨਿ ਵਸਿਆ ਗੁਰ ਸਬਦਿ ਵੀਚਾਰਾ---1087
ਇਸ ਮਨੁੱਖਾ ਜਨਮ ਵਿੱਚ ਪਰਮਾਤਮਾ ਦੇ ਨਾਮ ਰਾਹੀਂ ਹੀ ਸੰਸਾਰ
ਸਮੁੰਦਰ ਤੋਂ ਪਾਰ-ਉਤਾਰਾ ਹੋ ਸਕਦਾ ਹੈ। ਜੋ ਸਿੱਖ ਗੁਰ-ਸਬਦ ਨੂੰ ਵਿਚਾਰਦੇ ਹਨ, ਸਮਝਕੇ ਇਸ ਤੇ
ਚਲਦੇ ਹਨ ਤੇ ਹੋਰਨਾਂ ਨੂੰ ਸਮਝਾਉਂਦੇ ਹਨ ਕੇਵਲ ਉਹ ਹੀ ਨਾਮ-ਧਨ ਖੱਟਦੇ ਹਨ। ਗੁਰੂ ਸਬਦ ਨੂੰ
ਵਿਚਾਰਨ ਨਾਲ ਨਾਮ ਮਨ ਵਿੱਚ ਵਸ ਜਾਂਦਾ ਹੈ।
ਮਹਲਾ 3 ॥
ਰਸਨਾ ਨਾਮੁ ਸਭੁ ਕੋਈ ਕਹੈ ॥ ਸਤਿਗੁਰੁ ਸੇਵੇ ਤਾ ਨਾਮੁ ਲਹੈ---1262
ਮਃ 3 ॥ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤੁ ਲਾਇ ॥
ਨਾਮੁ ਪਦਾਰਥੁ ਪਾਈਐ ਅਚਿੰਤੁ ਵਸੈ ਮਨਿ ਆਇ --- 552
ਸਾ ਸੇਵਾ ਕੀਤੀ ਸਫਲ ਹੈ ਜਿਤੁ ਸਤਿਗੁਰ ਕਾ ਮਨੁ ਮੰਨੇ --- 314
ਸੋਈ ਸੇਵਕੁ ਜੇ ਸਤਿਗੁਰ ਸੇਵੇ ਚਾਲੈ ਸਤਿਗੁਰ ਭਾਏ --- 753
ਸਾਰੀ ਦੁਨੀਆ ਰਸਨਾ (ਜੀਭ) ਨਾਲ ਨਾਮ ਜਪਦੀ ਹੈ ਪਰ ਇਨਸਾਨ ਤਦੋਂ ਹੀ
ਨਾਮ-ਧਨ ਪਰਾਪਤ ਕਰਦਾ ਹੈ ਜਦੋਂ ਉਹ ਸਤਿਗੁਰਾਂ ਦੀ ਸੇਵਾ ਕਰਦਾ ਹੈ। ਮਨ ਲਾ ਕੇ ਕੀਤੀ ਸੇਵਾ ਦਾ
ਬਹੁਤ ਵੱਡਾ ਫਲ ਹੈ ਪਰ ਸੋਈ ਸੇਵਾ ਸਫਲ ਹੈ ਜਿਸ ਨੂੰ ਗੁਰੂ ਜੀ ਪਸੰਦ ਕਰਦੇ ਹਨ। ਉਹੀ ਸੇਵਕ ਹੈ ਜੋ
ਸਤਿਗੁਰ ਭਾਏ ਚਲਦਾ ਹੈ, ਆਖੇ ਲਗਦਾ ਹੈ।
ਮਹਲਾ 3 ॥ ਕਿਸੁ ਹਉ ਸੇਵੀ ਕਿਆ ਜਪੁ ਕਰੀ ਸਤਗੁਰ ਪੂਛਉ ਜਾਇ ॥
ਸਤਗੁਰ ਕਾ ਭਾਣਾ ਮੰਨਿ ਲਈ ਵਿਚਹੁ ਆਪੁ ਗਵਾਇ ॥
ਏਹਾ ਸੇਵਾ ਚਾਕਰੀ ਨਾਮੁ ਵਸੈ ਮਨਿ ਆਇ---34
ਸੇ ਜਨ ਸਚੇ ਨਿਰਮਲੇ ਜਿਨ ਸਤਿਗੁਰ ਨਾਲਿ ਪਿਆਰੁ ॥
ਸਤਿਗੁਰ ਕਾ ਭਾਣਾ ਕਮਾਵਦੇ ਬਿਖੁ ਹਉਮੈ ਤਜਿ ਵਿਕਾਰੁ --- 65
ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥
ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ --- 601
ਆਪਣੈ ਭਾਣੈ ਕਹੁ ਕਿਨਿ ਸੁਖੁ ਪਾਇਆ ਅੰਧਾ ਅੰਧੁ ਕਮਾਈ –-- 128
ਭਾਣੈ ਚਲੈ ਆਪਣੈ ਬਹੁਤੀ ਲਹੈ ਸਜਾਇ --- 949
ਕਿਹੜਾ ਜਪ ਅਤੇ ਕਿਸ ਦੀ ਸੇਵਾ ਕਰੇ ਦਾ ਉਤਰ ਗੁਰਬਾਣੀ ਵਿੱਚ ਇਹ ਹੈ ਕਿ
ਇਨਸਾਨ ਆਪਣੇ ਅੰਦਰੋਂ ਹਉਮੈ ਦੂਰ ਕਰਕੇ ਗੁਰੂ ਜੀ ਦਾ ਭਾਣਾ ਮੰਨੇ। ਇਸ ਸੇਵਾ ਚਾਕਰੀ ਨਾਲ ਨਾਮ
ਮਨ ਵਿੱਚ ਆ ਵਸਦਾ ਹੈ। ਜੋ ਇਨਸਾਨ ਭਾਣਾ ਕਮਾਉਂਦੇ ਹਨ ਉਹ ਸਚਿਆਰੇ ਹੋ ਜਾਂਦੇ ਹਨ। ਸੋਈ ਸੇਵਕ
ਹੈ ਜੋ ਸਤਿਗੁਰ ਭਾਏ ਚਲਦਾ ਹੈ ਤੇ ਕੇਵਲ ਉਹ ਹੀ ਸਿੱਖ ਹੈ ਜੋ ਭਾਣੈ ਵਿੱਚ ਆਉਂਦਾ ਹੈ, ਹੁਕਮ ਮੰਨਦਾ
ਹੈ ਤੇ ਕਹਿਣੇ ਲਗਦਾ ਹੈ। ਆਪਣੇ ਭਾਣੈ (ਮਰਜ਼ੀ) ਚਲਣ ਵਾਲੇ ਪ੍ਰਾਣੀ ਸਦਾ ਦੁਖੀ ਰਹਿੰਦੇ ਹਨ।
ਮਹਲਾ 4॥ ਗੁਰਮੁਖਿ ਬਾਣੀ ਨਾਮੁ ਹੈ ਨਾਮੁ ਰਿਦੈ ਵਸਾਈ --- 1239
ਗੁਰ ਕਹਿਆ ਮਾਨੁ ਨਿਜ ਨਿਧਾਨੁ ਸਚੁ ਜਾਨੁ ਮੰਤ੍ਰੁ ਇਹੈ
ਨਿਸਿ ਬਾਸੁਰ ਹੋਇ ਕਲ੍ਯ੍ਯਾਨੁ ਲਹਹਿ ਪਰਮ ਗਤਿ ਜੀਉ---1403
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ---982
ਅਕਲੀ ਪੜਿ ਕੈ ਬੁਝੀਐ ਅਕਲੀ ਕੀਚੈ ਦਾਨੁ ॥
ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ---1245
ਬਾਣੀ ਹੀ ਨਾਮੁ ਹੈ। ਗੁਰੂ ਦਾ ਕਹਿਆ ਮੰਨਣਾ ਨਾਮ-ਮੰਤਰ ਹੈ। ਗੁਰੁ
ਜੀ ਕਹਿੰਦੇ ਹਨ ਬਾਣੀ ਅਕਲ ਨਾਲ ਪੜ੍ਹਕੇ ਬੁਝੋ, ਏਹੁ ਹੀ ਇਕੋ-ਇਕ ਸਹੀ ਮਾਰਗ ਹੈ।
ਨਾਮ ਦੀ ਪਰਾਪਤੀ ਉਸ ਨੂੰ ਹੀ ਹੁੰਦੀ ਹੈ ਜਿਹੜਾ ਪ੍ਰਾਣੀ ਗੁਰੂ ਗਰੰਥ
ਸਾਹਿਬ ਜੀ ਦੀ ਬਾਣੀ ਪੜ੍ਹਿਕੇ ਸਮਝਦਾ ਹੈ ਤੇ ਜੋ ਬਾਣੀ ਕਹਿੰਦੀ ਹੈ ਉਸ ਨੂੰ ਮੰਨਦਾ ਹੈ। ਤੇ ਚਲਦਾ
ਹੈ। ਜਪ ਤਪ ਸਹੀ ਰਾਹੁ ਨਹੀਂ, ਗਲਤ ਰਾਹੁ ਜਾ ਕੇ ਖੁਆਰੀ ਹੁੰਦੀ ਹੈ।
ਸਭਿ ਜਪ ਸਭਿ ਤਪ ਸਭ ਚਤੁਰਾਈ ॥ ਊਝੜਿ ਭਰਮੈ ਰਾਹਿ ਨ ਪਾੲ---412
ਜਾਪ ਤਾਪ ਨੇਮ ਸੁਚਿ ਸੰਜਮ ਨਾਹੀ ਇਨ ਬਿਧੇ ਛੁਟਕਾਰ---1301
ਜਾਪ ਤਾਪ ਭ੍ਰਮਨ ਬਸੁਧਾ ਕਰਿ ਉਰਧ ਤਾਪ ਲੈ ਗੈਨ ॥
ਇਹ ਬਿਧਿ ਨਹ ਪਤੀਆਨੋ ਠਾਕੁਰ ਜੋਗ ਜੁਗਤਿ ਕਰਿ ਜੈਨ --- 674
ਜਪੁ ਤਪੁ ਸੰਜਮੁ ਹੋਰੁ ਕੋਈ ਨਾਹੀ॥ ਜਬ ਲਗੁ ਗੁਰ ਕਾ ਸਬਦੁ ਨ
ਕਮਾਹੀ---1060
ਮਹਲਾ 1 ॥ ਭਨਤਿ ਨਾਨਕੁ ਕਰੇ ਵੀਚਾਰੁ ॥ ਸਾਚੀ ਬਾਣੀ ਸਿਉ ਧਰੇ ਪਿਆਰੁ ॥
ਤਾ ਕੋ ਪਾਵੈ ਮੋਖ ਦੁਆਰੁ ॥ ਜਪੁ ਤਪੁ ਸਭੁ ਇਹੁ ਸਬਦੁ ਹੈ ਸਾਰੁ --- 661
ਹੋਰੁ ਸਭੁ ਪਾਖੰਡੁ ਪੂਜ ਖੁਆਰੁ---1343 === ਤਪਨ ਤਪੁ ਗੁਰ ਗਿਆਨ---486
ਗੁਰਬਾਣੀ ਗਿਆਨ ਹੀ ਸੱਭ ਤੋਂ ਵੱਡਾ ਤਪ (ਤਪਨ ਤਪੁ) ਹੈ। ਗੁਰੂ ਨਾਨਕ ਜੀ
ਕਹਿੰਦੇ ਹਨ ਕਿ ਪ੍ਰਭੂ ਦੀ ਸਿਫਤਿ ਸਾਲਾਹ ਵਾਲਾ ਇਹ ਸ੍ਰਰੇਸ਼ਟ ਗਰੁ-ਸ਼ਬਦ,
ਗੁਰਬਾਣੀ ਵਿਚਾਰ ਨਾਲ ਸਮਝ ਕੇ ਇਸ ਉਪਰ ਅਮਲ ਕਰਨਾ ਹੀ ਅਸਲ ਜਪ ਹੈ ਅਸਲ ਤਪ
ਹੈ। ਹੋਰ ਜਪ ਤਪ ਕੋਈ ਨਹੀਂ ਤੇ ਸਾਰੇ ਪੂਜਾ-ਪਾਠ ਆਦਿ ਪਾਖੰਡ ਹਨ। ਧਾਰਮਕ ਰਸਮਾਂ ਵਾਰੇ ਸਤਿਗੁਰਾਂ
ਦੇ ਉਪਦੇਸਾਂ ਨੂੰ ਸਪਸ਼ਟ ਕਰਦੇ ਹੋਰ ਸ਼ਬਦ ਇਹ ਹਨ।
ਮਹਲਾ 1
ਸਚਾ ਅਲਖ ਅਭੇਉ ਹਠਿ ਨ ਪਤੀਜਈ ॥
ਇਕਿ ਗਾਵਹਿ ਰਾਗ ਪਰੀਆ ਰਾਗਿ ਨ ਭੀਜਈ ॥
ਇਕਿ ਨਚਿ ਨਚਿ ਪੂਰਹਿ ਤਾਲ ਭਗਤਿ ਨ ਕੀਜਈ ॥
ਇਕਿ ਅੰਨੁ ਨ ਖਾਹਿ ਮੂਰਖ ਤਿਨਾ ਕਿਆ ਕੀਜਈ ॥
ਤ੍ਰਿਸਨਾ ਹੋਈ ਬਹੁਤੁ ਕਿਵੈ ਨ ਧੀਜਈ ॥
ਕਰਮ ਵਧਹਿ ਕੈ ਲੋਅ ਖਪਿ ਮਰੀਜਈ
--- 1286
ਨ ਭੀਜੈ ਰਾਗੀ ਨਾਦੀ ਬੇਦਿ ॥ ਨ ਭੀਜੈ ਸੁਰਤੀ ਗਿਆਨੀ ਜੋਗਿ ॥
ਨ ਭੀਜੈ ਸੋਗੀ ਕੀਤੈ ਰੋਜਿ ॥ ਨ ਭੀਜੈ ਰੂਪਂ
Øੀ
ਮਾਲਂØੀ ਰੰਗਿ ॥
ਨ ਭੀਜੈ ਤੀਰਥਿ ਭਵਿਐ ਨੰਗਿ ॥ ਨ ਭੀਜੈ ਦਾਤਂ
Øੀ
ਕੀਤੈ ਪੁੰਨਿ ॥
ਨ ਭੀਜੈ ਬਾਹਰਿ ਬੈਠਿਆ ਸੁੰਨਿ ॥ ਨ ਭੀਜੈ ਭੇੜਿ ਮਰਹਿ ਭਿੜਿ ਸੂਰ ॥
ਨ ਭੀਜੈ ਕੇਤੇ ਹੋਵਹਿ ਧੂੜ ॥ ਨਾਨਕ ਭੀਜੈ ਸਾਚੈ ਨਾਇ
--- 1237
ਇਕਿ ਵਣ ਖੰਡਿ ਬੈਸਹਿ ਜਾਇ ਸਦੁ ਨ ਦੇਵਹੀ ॥
ਇਕਿ ਪਾਲਾ ਕਕਰੁ ਭੰਨਿ ਸੀਤਲੁ ਜਲੁ ਹੇਂਵਹੀ ॥
ਇਕਿ ਭਸਮ ਚੜਾਵਹਿ ਅੰਗਿ ਮੈਲੁ ਨ ਧੋਵਹੀ ॥
ਇਕਿ ਜਟਾ ਬਿਕਟ ਬਿਕਰਾਲ ਕੁਲੁ ਘਰੁ ਖੋਵਹੀ॥
ਇਕਿ ਨਗਨ ਫਿਰਹਿ ਦਿਨੁ ਰਾਤਿ ਨਂ
Øੀਦ
ਨ ਸੋਵਹੀ
ਇਕਿ ਅਗਨਿ ਜਲਾਵਹਿ ਅੰਗੁ ਆਪੁ ਵਿਗੋਵਹੀ ॥
ਵਿਣੁ ਨਾਵੈ ਤਨੁ ਛਾਰੁ ਕਿਆ ਕਹਿ ਰੋਵਹੀ ॥
ਸੋਹਨਿ ਖਸਮ ਦੁਆਰਿ ਜਿ ਸਤਿਗੁਰੁ ਸੇਵਹੀ --- 1284
ਲਿਖਿ ਲਿਖਿ ਪੜਿਆ ॥ ਤੇਤਾ ਕੜਿਆ ॥ ਬਹੁ ਤੀਰਥ ਭਵਿਆ ॥ ਤੇਤੋ ਲਵਿਆ ॥
ਬਹੁ ਭੇਖ ਕੀਆ ਦੇਹੀ ਦੁਖੁ ਦੀਆ ॥ ਅੰਨੁ ਨ ਖਾਇਆ ਸਾਦੁ ਗਵਾਇਆ ॥
ਬਸਤ੍ਰ ਨ ਪਹਿਰੈ ॥ ਅਹਿਨਿਸਿ ਕਹਰੈ ॥ ਮੋਨਿ ਵਿਗੂਤਾ ॥ ਕਿਉ ਜਾਗੈ ਗੁਰ
ਬਿਨੁ ਸੂਤਾ ॥
ਰਹੈ ਬੇਬਾਣੀ ਮੜੀ ਮਸਾਣੀ ॥ ਅੰਧੁ ਨ ਜਾਣੈ ਫਿਰਿ ਪਛੁਤਾਣੀ --- 466
ਮਹਲਾ 5
ਨਾ ਤੂ ਆਵਹਿ ਵਸਿ ਬਹੁਤੁ ਘਿਣਾਵਣੇ ॥ ਨਾ ਤੂ ਆਵਹਿ ਵਸਿ ਬੇਦ ਪੜਾਵਣੇ ॥
ਨਾ ਤੂ ਆਵਹਿ ਵਸਿ ਤੀਰਥਿ ਨਾਈਐ ॥ਨਾ ਤੂ ਆਵਹਿ ਵਸਿ ਧਰਤੀ ਧਾਈਐ ॥
ਨਾ ਤੂ ਆਵਹਿ ਵਸਿ ਕਿਤੈ ਸਿਆਣਪੈ ॥ ਨਾ ਤੂ ਆਵਹਿ ਵਸਿ ਬਹੁਤਾ ਦਾਨੁ ਦੇ
---962
ਇਤੁ ਸੰਜਮਿ ਪ੍ਰਭੁ ਕਿਨ ਹੀ ਨ ਪਾਇਆ ॥ ਭਗਉਤੀ ਮੁਦ੍ਰਾ ਮਨੁ ਮੋਹਿਆ ਮਾਇਆ
ਮਨ ਮਹਿ ਕ੍ਰੋਧੁ ਮਹਾ ਅਹੰਕਾਰਾ ॥ ਪੂਜਾ ਕਰਹਿ ਬਹੁਤੁ ਬਿਸਥਾਰਾ ॥
ਕਰਿ ਇਸਨਾਨੁ ਤਨਿ ਚਕ੍ਰ ਬਣਾਏ ॥ ਅੰਤਰ ਕੀ ਮਲੁ ਕਬ ਹੀ ਨ ਜਾਏ ॥
ਪੂੰਅਰ ਤਾਪ ਗੇਰੀ ਕੇ ਬਸਤ੍ਰਾ ॥ ਅਪਦਾ ਕਾ ਮਾਰਿਆ ਗ੍ਰਿਹ ਤੇ ਨਸਤਾ ॥
ਕਾਨ ਫਰਾਇ ਹਿਰਾਏ ਟੂਕਾ ॥ ਘਰਿ ਘਰਿ ਮਾਂਗੈ ਤ੍ਰਿਪਤਾਵਨ ਤੇ ਚੂਕਾ ॥
ਬੋਲੈ ਨਾਹੀ ਹੋਇ ਬੈਠਾ ਮੋਨੀ ॥ ਅੰਤਰਿ ਕਲਪ ਭਵਾਈਐ ਜੋਨੀ ॥
ਅੰਨ ਤੇ ਰਹਤਾ ਦੁਖੁ ਦੇਹੀ ਸਹਤਾ ॥ ਹੁਕਮੁ ਨ ਬੂਝੈ ਵਿਆਪਿਆ ਮਮਤਾ ॥
ਮਨਮੁਖ ਕਰਮ ਕਰੈ ਅਜਾਈ ॥ ਜਿਉ ਬਾਲੂ ਘਰ ਠਉਰ ਨ ਠਾਈ
--- 1348
ਬਰਤ ਨੇਮ ਤੀਰਥ ਸਹਿਤ ਗੰਗਾ ॥ ਜਲੁ ਹੇਵਤ ਭੂਖ ਅਰੁ ਨੰਗਾ ॥
ਪੂਜਾਚਾਰ ਕਰਤ ਮੇਲੰਗਾ ॥ ਚਕ੍ਰ ਕਰਮ ਤਿਲਕ ਖਾਟੰਗਾ ॥
ਹਠਿ ਨਿਗ੍ਰਹਿ ਅਤਿ ਰਹਤ ਬਿਟੰਗਾ ॥ ਹਉ ਰੋਗੁ ਬਿਆਪੈ ਚੁਕੈ ਨ ਭੰਗਾ ॥
ਕਾਮ ਕ੍ਰੋਧ ਅਤਿ ਤ੍ਰਿਸਨ ਜਰੰਗਾ ॥ ਸੋ ਮੁਕਤੁ ਨਾਨਕ ਜਿਸੁ ਸਤਿਗੁਰੁ ਚੰਗਾ
--- 1305
ਧਿਆਨੀ ਧਿਆਨੁ ਲਾਵਹਿ ॥ ਗਿਆਨੀ ਗਿਆਨੁ ਕਮਾਵਹਿ ॥
ਪ੍ਰਭੁ ਕਿਨ ਹੀ ਜਾਤਾ ॥ ਭਗਉਤੀ ਰਹਤ ਜੁਗਤਾ ॥
ਜੋਗੀ ਕਹਤ ਮੁਕਤਾ ॥ ਤਪਸੀ ਤਪਹਿ ਰਾਤਾ ॥ ਮੋਨੀ ਮੋਨਿਧਾਰੀ ॥
ਸਨਿਆਸੀ ਬ੍ਰਹਮਚਾਰੀ ॥ ਉਦਾਸੀ ਉਦਾਸਿ ਰਾਤਾ ॥
ਪੰਡਿਤੁ ਵੇਦੁ ਪੁਕਾਰਾ ॥ ਗਿਰਸਤੀ ਗਿਰਸਤਿ ਧਰਮਾਤਾ
ਇਕ ਸਬਦੀ ਬਹੁ ਰੂਪਿ ਅਵਧੂਤਾ ॥ ਕਾਪੜੀ ਕਉਤੇ ਜਾਗੂਤਾ ॥
ਇਕਿ ਤੀਰਥਿ ਨਾਤਾ ॥ ਨਿਰਹਾਰ ਵਰਤੀ ਆਪਰਸਾ ॥
ਇਕਿ ਲੂਕਿ ਨ ਦੇਵਹਿ ਦਰਸਾ ॥ ਇਕਿ ਮਨ ਹੀ ਗਿਆਤਾ ॥
ਘਾਟਿ ਨ ਕਿਨ ਹੀ ਕਹਾਇਆ ॥ ਸਭ ਕਹਤੇ ਹੈ ਪਾਇਆ ॥
ਸਗਲ ਉਕਤਿ ਉਪਾਵਾ ॥ ਤਿਆਗੀ ਸਰਨਿ ਪਾਵਾ ॥
ਨਾਨਕੁ ਗੁਰ ਚਰਣਿ ਪਰਾਤਾ --- 71
ਅਕਲ ਕਲਾ ਨਹ ਪਾਈਐ ਪ੍ਰਭੁ ਅਲਖ ਅਲੇਖੰ
ਖਟੁ ਦਰਸਨ ਭ੍ਰਮਤੇ ਫਿਰਹਿ ਨਹ ਮਿਲੀਐ ਭੇਖੰ ॥
ਵਰਤ ਕਰਹਿ ਚੰਦ੍ਰਾਇਣਾ ਸੇ ਕਿਤੈ ਨ ਲੇਖੰ
ਬੇਦ ਪੜਹਿ ਸੰਪੂਰਨਾ ਤਤੁ ਸਾਰ ਨ ਪੇਖੰ ॥
ਤਿਲਕੁ ਕਢਹਿ ਇਸਨਾਨੁ ਕਰਿ ਅੰਤਰਿ ਕਾਲੇਖੰ ॥
ਭੇਖੀ ਪ੍ਰਭੂ ਨ ਲਭਈ ਵਿਣੁ ਸਚੀ ਸਿਖੰ --- 1098
ਜੁਗਰਾਜ ਸਿੰਘ ਧਾਲੀਵਾਲ