। ਸਿੰਘਾਸਨੁ ਪਿਰਥਮੀ –
ਸ੍ਰਿਸ਼ਟੀ ਦਾ ਮਾਲਕ ਭਾਵ ਕਰਤਾ। ਪਿਰਥਮੀ – ਸ੍ਰਿਸ਼ਟੀ। ਗੁਰ – ਗਿਆਨ ਦੀ ਬਖ਼ਸ਼ਿਸ਼।
ਅਰਜੁਨ ਕਉ ਦੇ – ਅਰਜਨ ਦੇਵ ਜੀ ਦੀ ਤਰ੍ਹਾਂ। ਆਇਅਉ – ਆਇਆ।
ਅਰਥ:- ਹੇ ਭਾਈ! ਜਿਹੜੇ (ਅਵਤਾਰਵਾਦੀ) ਆਪਣੇ ਆਪ ਨੂੰ ਪਰਮੇਸ਼ਰ ਸਮਝਦੇ
ਸਨ, ਜਦੋਂ ਉਹ ਦੇਵ ਪੁਰੀ ਚਲੇ ਗਏ ਭਾਵ ਖ਼ਤਮ ਹੋ ਗਏ, ਸੰਸਾਰ ਤੋਂ ਪਿਆਨਾ ਕਰ ਗਏ ਅਤੇ ਜਿਨ੍ਹਾਂ ਨੇ
ਉਨ੍ਹਾਂ (ਅਵਤਾਰਵਾਦੀਆਂ) ਨੂੰ ਹਰੀ ਵਾਲਾ ਸਿੰਘਾਸਣ-ਦਰਜਾ ਭਾਵ ਮਾਣ ਤਾਣ ਦਿੱਤਾ ਹੋਇਆ ਸੀ ਅਤੇ ਆਪ
ਆਪਣੇ ਆਪ ਨੂੰ ਇਸ (ਅਵਤਾਰਵਾਦੀ) ਵੀਚਾਰਧਾਰਾ ਉੱਪਰ ਟਿਕਾਇਆ ਹੋਇਆ ਸੀ। ਦਾਸ ਭੱਟ ਹਰਿਬੰਸਿ ਨੇ ਇਹ
ਨਤੀਜਾ ਕੱਢਿਆ, ਜਿਹੜੇ (ਭੱਟ) ਆਪ ਪਹਿਲਾਂ ਇਨ੍ਹਾਂ (ਅਖੌਤੀ) ਦੇਵਤਿਆਂ ਦੀ ਜੈ ਜੈਕਾਰ ਕਰਦੇ
ਇਨ੍ਹਾਂ ਦਾ ਪ੍ਰਚਾਰ ਕਰਦੇ ਸਨ, ਜਦੋਂ ਉਨ੍ਹਾਂ ਨੇ ਰਾਮਦਾਸ ਜੀ ਦੇ ਵਾਂਗ ਗਿਆਨ ਪ੍ਰਾਪਤ ਕੀਤਾ ਤਾਂ
ਉਹ ਲੋਕ (ਭੱਟ) ਇਨ੍ਹਾਂ (ਅਵਤਾਰਵਾਦੀਆਂ) ਨੂੰ ਜਮਦੂਤ ਸਮਝ ਕੇ ਇਨ੍ਹਾਂ ਤੋਂ ਦੂਰ ਚਲੇ ਗਏ ਅਤੇ ਉਹ
ਇਨ੍ਹਾਂ (ਅਵਤਾਰਵਾਦੀਆਂ) ਦੀਆਂ ਅੰਦਰਲੀਆਂ ਬੁਰਾਈਆਂ (ਕਰਤੂਤਾਂ) ਤੋਂ ਥਰਥਰਾਏ ਭਾਵ ਕੰਬੇ। ਜੋ
ਅਵਤਾਰਵਾਦੀ ਅਗਿਆਨਤਾ ਤੋਂ ਦੂਰ ਚਲੇ ਗਏ, ਉਨ੍ਹਾਂ ਅਨੁਸਾਰ ਵੀ ਇਸ ਗਿਆਨ ਦੀ ਬਖ਼ਸ਼ਿਸ਼ ਦਾ
ਛਤ੍ਰ-ਸਿਹਰਾ
ਅਰਜਨ ਦੇਵ ਜੀ ਦੀ ਤਰ੍ਹਾਂ ਸ੍ਰਿਸ਼ਟੀ ਦੇ ਮਾਲਕ ਦੇ ਸਿਰ ਹੀ
ਆਇਆ।
ਨੋਟ:- ਭੱਟ ਹਰਬੰਸ ਜੀ ਨੇ ਆਪਣੇ ਦੋ ਸਵਈਯਾਂ ਅੰਦਰ ਸੱਚ ਦੀ ਸਿਖਰ ਬਿਆਨ
ਕੀਤੀ ਹੈ।
ਮਹਲੇ ਪੰਜਵੇ ਦੇ ੨੧ ਸਵਈਏ ਹਨ, ਸਵਈਯਾਂ ਦਾ ਵੇਰਵਾ ਇਸ ਪ੍ਰਕਾਰ ਹੈ:
(੧) ਪਹਿਲੇ ੧੯ ਸਵਈਏ ਭੱਟ ਮਥਰਾ ਜੀ ਦੇ ਹਨ।
(੨) ਅਖ਼ੀਰਲੇ ੨ ਸਵਈਏ ਭੱਟ ਹਰਿਬੰਸ ਜੀ ਦੇ ਹਨ।
ਸਾਰੇ ਭੱਟ ਸਾਹਿਬਾਨ ਦੇ ਸਵਈਯਾਂ ਦਾ ਵੇਰਵਾ:
ਭੱਟ ਸਾਹਿਬਾਨ ਦੇ ਨਾਮ:
ਸਵਈਏ:
ਮਹਲੇ ੧ ਕੇ ਮਹਲੇ ੨ ਕੇ ਮਹਲੇ ੩ ਕੇ ਮਹਲੇ ੪ ਕੇ ਮਹਲੇ ੫ ਕੇ
੧ ਕਲ੍ਹ ਜੀ ੧੦ - - - -
੨ ਕੀਰਤ ਜੀ - ੧੦ - ੪ -
੩ ਜਾਲਪ ਜੀ - - ੧੮ - -
੪ ਭਿਖਾ ਜੀ - - ੨ - -
੫ ਸਲ੍ਹ ਜੀ - - ੧ ੨ -
੬ ਭਲ੍ਹ ਜੀ - - ੧ - -
੭ ਨਲ੍ਹ ਜੀ - - - ੨੯ -
੮ ਗਯੰਦ ਜੀ - - - ੧੩ -
੯ ਮਥਰਾ ਜੀ - - - ੭ ੧੯
੧੦ ਬਲ ਜੀ - - - ੫ -
੧੧ ਹਰਿਬੰਸ ਜੀ - - - - ੨
ਜੋੜ ੧੦ ੧੦ ੨੨ ੬੦ ੨੧
ਭੱਟ ਸਾਹਿਬਾਨ ਦੇ ਸਵਈਯਾਂ ਦੀ ਗਿਣਤੀ = ੧੨੩
ਮਹਲਾ ਪੰਜਵਾਂ ਦੇ ਉਚਾਰਣ ਪਹਿਲੇ ਸੰਗ੍ਰਹਿ ਦੇ ੯ ਸਵਈਏ ਅਤੇ ਦੂਜੇ ਸੰਗ੍ਰਹ
ਦੇ ੧੧, ਸੋ ੯+੧੧=੨੦
ਕੁਲ ਜੋੜ = ੧੪੩
ਪੁਸਤਕਾਵਲੀ
੧) ਮਹਾਨ ਕੋਸ਼ ਭਾਈ ਕਾਨ੍ਹ ਸਿੰਘ ਜੀ ਨਾਭਾ।
੨) ਫ਼ਾਰਸੀ - ਪੰਜਾਬੀ ਕੋਸ਼, ਪੰਜਾਬੀ ਯੂਨੀਵਰਸਿਟੀ ਪਟਿਆਲਾ।
੩) ਉਰਦੂ - ਪੰਜਾਬੀ – ਹਿੰਦੀ ਕੋਸ਼ (ਭਾਗ ਪਹਿਲਾ ਅਤੇ ਭਾਗ ਦੂਜਾ) ਭਾਸ਼ਾ
ਵਿਭਾਗ ਪੰਜਾਬ।
੪) ਪੰਜਾਬੀ ਡਿਕਸ਼ਨਰੀ (ਰੋਮਨ – ਪੰਜਾਬੀ – ਇੰਗਲਿਸ਼), ਭਾਸ਼ਾ ਵਿਭਾਗ,
ਪਟਿਆਲਾ।
੫) ਪੰਜਾਬੀ ਡਿਕਸ਼ਨਰੀ (ਰੋਮਨ – ਪੰਜਾਬੀ – ਇੰਗਲਿਸ਼), ਭਾਈ ਮਾਯਾ ਸਿੰਘ।
੬) ਭੱਟਾਂ ਦੇ ਸਵਈਏ, ਸਟੀਕ ਜੋਗਿੰਦਰ ਸਿੰਘ ਤਲਵਾੜਾ।
੭) ਗੁਰੂ ਗ੍ਰੰਥ ਦਰਪਣ ਪ੍ਰੋਫੈਸਰ ਸਾਹਿਬ ਸਿੰਘ ਜੀ।
੮) ਪ੍ਰਮਾਣਿਕ ਪੰਜਾਬੀ ਕੋਸ਼ ਭਾਸ਼ਾ ਵਿਭਾਗ ਪੰਜਾਬ।
੯) ਪੰਜਾਬੀ ਸਾਹਿਤ ਸੰਦਰਭ ਕੋਸ਼ ਡਾ: ਰਤਨ ਸਿੰਘ ਜੱਗੀ।