. |
|
ਬਾਣੀ ਸੋਹਿਲਾ
ਅਤੇ
ਗੁਰੂ ਕੀਆਂ ਸੰਗਤਾਂ
ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ
ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,
ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ
(ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956
"ਗੁਰੂ ਕੀਆਂ ਸੰਗਤਾਂ ਲਈ ‘ਨਿਤਨੇਮ ਦਾ ਨਿਯਮ ਪਹਿਲੇ ਪਾਤਸ਼ਾਹ ਦੇ ਸਮੇਂ ਤੋਂ
ਹੈ ਨਾ ਕਿ ਕੁੱਝ ਦਹਾਕਿਆਂ ਤੋਂ, ਲੋੜ ਹੈ ਤਾਂ ਸਾਨੂੰ ਜਾਗਣ ਦੀ
"ਕੀਰਤਨ ਸੋਹਿਲਾ" ਨਹੀਂ, ਕੇਵਲ "ਸੋਹਿਲਾ" -
ਸੰਗਤਾਂ `ਚ ਲੰਮੇ ਸਮੇਂ ਤੋਂ ਬਾਣੀ
"ਸੋਹਿਲਾ"
ਦਾ ਨਾਮ
‘ਸੋਹਿਲਾ’
ਦੀ ਬਜਾਏ ‘ਕੀਰਤਨ ਸੋਹਿਲਾ’ ਪ੍ਰਚਲਤ ਹੋ ਚੁੱਕਾ ਹੈ, ਜੋ
ਕਿ ਗ਼ਲਤ ਹੈ। ਧਿਆਣ ਦੇਣਾ ਹੈ
"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ" `ਚ
ਇਸ ਬਾਣੀ ਦਾ ਸਿਰਲੇਖ ਕੇਵਲ ਤੇ ਕੇਵਲ ‘ਸੋਹਿਲਾ’ ਹੀ ਹੈ,
‘ਕੀਰਤਨ ਸੋਹਿਲਾ’
ਨਹੀਂ।
ਬਾਣੀ ਸੋਹਿਲਾ ਬਾਰੇ ਵਿਸ਼ੇਸ਼? -
ਗੁਰੂ ਕੀਆਂ ਸੰਗਤਾ ਲਈ ਨਿਯਤ ਨਿੱਤਨੇਮ ਦੀਆਂ ਬਾਣੀਆਂ `ਚੋਂ ਰਾਤ ਨੂੰ ਸੌਣ ਸਮੇਂ ਨਿਯਮ ਨਾਲ ਪੜ੍ਹਣ
ਵਾਲੀ ਬਾਣੀ, ਬਾਣੀ ਬਾਣੀ
"ਸੋਹਿਲਾ"
ਹੀ ਹੈ। ਗੁਰਬਾਣੀ ਦੀ ਇਸ ਰਚਨਾ `ਚ ਕੁਲ ਸ਼ਬਦਾਂ ਦੀ ਗਿਣਤੀ
ਕੇਵਲ ਪੰਜ ਹੈ। ਇਨ੍ਹਾਂ `ਚੋਂ ਤਿੰਨ ਸ਼ਬਦ ਰਾਗ ‘ਗਉੜੀ’ `ਚੋਂ ਹਨ, ਇੱਕ ਰਾਗ ‘ਆਸਾ’ `ਚੋਂ ਤੇ ਇੱਕ
‘ਰਾਗ ਧਨਾਸਰੀ’ `ਚੋਂ ਲਿਆ ਹੋਇਆ ਹੈ। ਇਹ ਰਚਨਾ
"ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ"
ਦੇ ਪੰਨਾ ਨੰ:
12
ਤੇ 13
`ਤੇ ਦਰਜ ਹੈ।
ਘਟੋ ਘਟ ਨਿਤਨੇਮ ਦਾ ਕਰਣਾ ਜ਼ਰੂਰੀ ਹੈ-ਪੰਥਕ
‘ਰਹਿਤ ਮਰਿਆਦਾ’ ਅਨੁਸਾਰ ਵੀ ਹਰੇਕ ਸਿੱਖ ਤੇ ਗੁਰੂ ਨਾਨਕ ਨਾਮ ਲੇਵਾ ਲਈ ਜ਼ਰੂਰੀ ਹੈ ਕਿ ਉਸ ਨੇ
ਚੌਵੀ ਘੰਟਿਆਂ ਦੌਰਾਨ, ਘਟੋ ਘਟ ਇੱਕ ਵਾਰ ਗੁਰਬਾਣੀ ਦਾ ਨਿਤਨੇਮ ਜ਼ਰੂਰ ਕਰਣਾ ਹੈ। ਨਿੱਤਨੇਮ ਦਾ ਅਰਥ
ਹੀ ‘ਨਿੱਤਾਪ੍ਰਤੀ, ਗੁਰਬਾਣੀ ਦਾ ਪਾਠ ਕਰਣਾ ਹੈ। ‘ਨਿੱਤਾਪ੍ਰਤੀ ਤੋਂ ਅਰਥ ਹੈ ਦਿਨ ਤੇ ਰਾਤ ਨੂੰ
ਮਿਲਾ ਕੇ ਚੌਵੀ ਘੰਟਿਆਂ `ਚ ਨਿਯਮ ਨਾਲ, ਇੱਕ ਵਾਰ ਜ਼ਰੂਰ। ਜਦਕਿ ਇਸ ਦਾ ਮਤਲਬ ਇਹ ਵੀ ਨਹੀਂ ਕਿ
ਸਿੱਖ ਤੇ ਗੁਰੂ ਕੀਆਂ ਸੰਗਤਾਂ ਨੇ ਉਸ ਤੋਂ ਵੱਧ ਗੁਰਬਾਣੀ ਨਹੀਂ ਪੜ੍ਹਣੀ ਜਾਂ ਪੜ੍ਹੀ ਨਹੀਂ ਜਾ
ਸਕਦੀ।
"ੴ" ਤੋਂ
"ਤਨ ਮਨ ਥੀਵੈ ਹਰਿਆ"
ਤੀਕ
"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ" ਵਿੱਚਲੀ ਸੰਪੂਰਣ ਗੁਰਬਾਣੀ ਰਚਨਾ ਹੀ
ਸਿੱਖ ਤੇ ਗੁਰੂ ਕੀਆਂ ਸੰਗਤਾਂ ਵਾਸਤੇ
ਜੀਵਨ ਜਾਚ ਦਾ ਖਜ਼ਾਨਾ
ਹੈ। ਇਸ ਵਿੱਚਲਾ ਇੱਕ-ਇੱਕ ਸ਼ਬਦ ਤੇ ਇਕ-ਇਕ ਪੰਕਤੀ ਉਨ੍ਹਾਂ ਲਈ ਗੁਰੂ ਸਹਿਬਾਨ ਵੱਲੌ ਉਪਦੇਸ਼ ਤੇ
ਆਦੇਸ਼ ਹਨ ਜਿਨ੍ਹਾਂ ਦੀ ਉਸ ਨੇ ਅਪਣੇ ਜੀਵਨ `ਚ ਸੁਆਸ-ਸੁਆਸ ਵਰਤੋਂ ਕਰਣੀ ਹੈ। ਇਸ ਸੰਪੂਰਣ ਰਚਨਾ
`ਚੋਂ ਹਰੇਕ ਪੰਕਤੀ, ਗੁਰੂ ਨਾਨਕ ਨਾਮ ਲੇਵਾ ਲਈ, ਗੁਰੂ ਪਾਤਸ਼ਾਹ ਵੱਲੋਂ ਹੁਕਮ ਰੂਪ ਹੈ। ਤਾ ਕਿ
ਗੁਰੂ ਕੀਆਂ ਸੰਗਤਾਂ `ਚੌਂ ਹਰੇਕ ਪ੍ਰਾਣੀ ਇਨ੍ਹਾਂ ਨੂੰ ਚੰਗੀ ਤਰ੍ਹਾਂ ਅਰਥਾਂ ਸਹਿਤ ਵਿਚਾੇਰ ਤੇ
ੳਨ੍ਹਾਂ ਨੂੰ ਆਪਣੇ ਨਿੱਤ ਦੇ ਜੀਵਨ `ਚ ਵਸਾਏ।
ਬਾਣੀ ਸੋਹਿਲਾ ਨਾਲ ਸੰਬੰਧਤ ਕੁੱਝ ਜੁੜਵੇਂ ਸੁਆਲ-
(ੳ)
ਸੋਹਿਲੇ ਦੀ ਬਾਣੀ ਨੂੰ ਉਚੇਚੇ ਰਾਤ ਸੌਣ ਦੇ
ਸਮੇਂ ਨਾਲ ਸੰਬੰਧਤ ਕਿਉਂ ਕੀਤਾ ਹੋਇਆ ਹੈ?
(ਅ)
ਬਾਣੀ ਸਹਿਲਾ ਪੰਥ ਦੇ ਨਿੱਤਨੇਮ ਦਾ ਅੰਗ
ਕਦੋਂ ਬਣੀ?
(ੲ)
ਬਾਣੀ ਸਹਿਲਾ ਦਾ ਰਚਨਾ ਕਾਲ ਕਿਹੜਾ ਹੈ?
(ਸ) ਇਹ ਵੀ ਸਮਝਣਾ
ਹੈ ਕਿ ਸਾਡੇ ਲਈ ਗੁਰਬਾਣੀ ਦਾ ਨਿੱਤਨੇਮ ਕਰਣਾ ਜ਼ਰੂਰੀ ਕਿਉਂ ਹੈ?
(ਹ) ਗੁਰੂ ਨਾਨਕ
ਪਾਤਸ਼ਾਹ ਦੇ ਸਮੇਂ ਤੋਂ ਹੀ ਸਾਡੇ ਵਾਸਤੇ ਨਿੱਤਨੇਮ ਬਾਰੇ ਕੀ ਸੇਧ ਹੈ?
(ਕ) ਗੁਰਬਾਣੀ ਦਾ
ਸਾਡੇ ਪਾਸ ਇਤਨਾ ਵੱਡਾ ਸਮੁੰਦਰ
"ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ"
ਮੌਜੂਦ ਹਨ, ਤਾਂ ਫਿਰ ਰੋਜ਼ ਰੋਜ਼ ਤੇ ਬਾਰ-ਬਾਰ
ਕੁੱਝ ਹੀ ਬਾਣੀਆਂ ਪੜ੍ਹਣ ਦਾ ਨਿਯਮ ਕਿਉਂ?
(ਖ) ਜਦੋਂ ਗੁਰੂਦਰ
`ਤੇ ਕਿਸੇ ਵੀ ਕਰਮਕਾਂਡ ਨੂੰ ਕੋਈ ਥਾਂ ਨਹੀਂ, ਤਾਂ ਰੋਜ਼-ਰੋਜ਼ ਕੁੱਝ ਤੇ ਖਾਸ ਖਾਸ ਬਾਣੀਆਂ ਦਾ
ਬਾਰ-ਬਾਰ ਨਿਤਨੇਮ ਜਾਂ ਜਾਪ, ਕੀ ਤੋਤਾ ਰਟਣੀ ਅਥਵਾ ਕਰਮਕਾਂਡ ਤਾਂ ਨਹੀਂ?
ਤਾਂ ਤੇ ਮੂਲ ਵਿਸ਼ੇ ਵੱਲ ਵੱਧਣ ਅਤੇ ਇਨ੍ਹਾਂ ਸੁਆਲਾਂ ਨੂੰ ਸਮਝਣ ਲਈ ਬੇਸ਼ੱਕ
ਸੰਖੇਪ `ਚ ਹੀ ਸਹੀ ਪਰ ਨਾਲ ਨਾਲ ਅਜਿਹੇ ਨੁੱਕਤਿਆਂ `ਤੇ ਵੀ ਝਾਤ ਮਾਰਣ ਦਾ ਯਤਨ ਵੀ ਕਰਾਂਗੇ। ਜੇ
ਅਜਿਹਾ ਨਾ ਕੀਤਾ ਤਾਂ ਸਾਨੂੰ ਹੱਥਲੇ ਗੁਰਮੱਤ ਪਾਠ ਦਾ ਮੂਲ ਵਿਸ਼ਾ ਹੀ ਨਹੀਂ ਉਘੜ ਸਕੇਗਾ।
ਨਿੱਤਨੇਮ ਅਤੇ ਬਾਣੀ ਸੋਹਿਲਾ-
ਇਸ ਸਮੇਂ ਨਿੱਤਨੇਮ ਸਾਡਾ ਵਿਸ਼ਾ ਨਹੀਂ, ਇਸ
ਲਈ ਇਸ ਬਾਰੇ ਕੇਵਲ ਉਤਨੀਂ ਗੱਲ ਹੀ ਕਰਣੀ ਹੈ, ਜਿਤਨਾ ਕਿ ਹੱਥਲੇ ਪਾਠ ਨਾਲ ਉਸਦਾ ਸੰਬੰਧ ਹੈ ਤੇ
ਜਿਸ ਤੋਂ ਬਿਨਾ, ਇਹ ਵਿਸ਼ਾ ਸਪਸ਼ਟ ਨਹੀਂ ਹੁੰਦਾ। ਧਿਆਣ ਰਹੇ, ਸਿੱਖ ਦੇ ਜੀਵਨ ਦਾ ਆਧਾਰ ਤੇ ਜੀਵਨ
ਜਾਚ ਹੀ ਗੁਰਬਾਣੀ ਦਾ ਗਿਆਨ ਹੈ।
"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ" ਅੰਦਰ
ੴ
ਤੋਂ
‘ਤਨ ਮਨ ਥੀਵੈ ਹਰਿਆ’
ਤੀਕ ਗੁਰਬਾਣੀ ਦੀ ਇੱਕ ਇੱਕ ਰਚਨਾ, ਹਰੇਕ ਗੁਰੂ
ਨਾਨਕ ਨਾਮ ਲੇਵਾ ਲਈ ਗੁਰੂ ਪਾਤਸ਼ਾਹ ਵੱਲੋਂ ਆਦੇਸ਼, ਚੇਤਾਵਨੀਆਂ ਤੇ ਜੀਵਨ ਜਾਚ ਹਨ।
ਮਨੁੱਖ ਸੰਸਾਰ ਪੱਧਰ `ਤੇ ਇੰਜੀਨੀਅਰ, ਡਾਕਟਰ, ਵੱਧੀਆ ਕਿਸਾਨ, ਚੰਗਾ
ਪ੍ਰਬੰਧਕ ਤੇ ਕੁੱਝ ਵੀ ਹੋ ਸਕਦਾ ਹੈ ਪਰ ਗੁਰਬਾਣੀ ਜੀਵਨ ਤੋਂ ਬਿਨਾ ਚੰਗਾ ਸਦਾਚਾਰੀ ਮਨੁੱਖ ਨਹੀਂ
ਹੋ ਸਕਦਾ। ਕਿਉਂਕਿ ਸੰਪੂਰਨ ਸੰਸਾਰਕ ਵਿਸ਼ੇ ਕੇਵਲ ਸਾਡੇ ਸਰੀਰ ਤੱਕ ਹੀ ਸੀਮਤ ਹਨ ਜਦਕਿ ਗੁਰਬਾਣੀ ਦਾ
ਗਿਆਨ ਤੇ ਇਸ ਦੀ ਵਰਤੋਂ, ਮਨੁੱਖ ਦੇ ਮਨ ਨੂੰ
ਕੁਮਾਰਗ
ਤੋਂ ਰੋਕਣ ਤੇ
ਮਨ
ਦੀ ਸੁਵਰਤੋਂ ਨਾਲ ਸੰਬੰਧਤ ਹੈ। ਇਹ ਵੀ ਕਿ ਇਸ ਇਲਾਹੀ
ਗਿਅਨ ਤੋਂ ਵਿਹੂਣੇ ਅਥਵਾ ਗੁਰਬਾਣੀ ਜੀਵਨ ਤੋਂ ਕੋਰੇ ਮਨੁੱਖ ਦੇ ਜੀਵਨ ਅੰਦਰ ਨਾ ਮਨੁੱਖੀ ਕੱਦਰਾਂ
ਕੀਮਤਾਂ ਪੈਦਾ ਹੋ ਸਕਦੀਆਂ ਹਨ ਤੇ ਨ ਆਤਮਕ ਸੋਝੀ ਗੁਰਬਾਣੀ ਦੇ ਗਿਆਨ ਤੋਂ ਬਿਨਾ ਮਨੁੱਖ ਨੂੰ ਨਾ
ਉਨ੍ਹਾਂ ਮਨੁੱਖੀ ਕੱਦਰਾਂ ਕੀਮਤਾਂ ਬਾਰੇ ਪਤਾ ਲੱਗ ਸਕਦਾ ਤੇ ਨਾ ਮਨੁੱਖਾ ਜਨਮ ਲਈ ਸੋਝੀ ਆ ਸਕਦੀ
ਹੈ। ਬਲਕਿ ਉਸ ਨੂੰ ਇਹ ਵੀ ਸਮਝ ਨਹੀਂ ਆ ਸਕਦੀ ਕਿ ਆਤਮਕ ਜੀਵਨ ਹੈ ਕੀ? ਉਹ ਕੌਣ ਹੈ ਤੇ ਮਨੁੱਖਤਾ
ਕੀ ਹੈ? ਉਹ ਆਇਆ ਕਿਥੋਂ ਹੈ ਤੇ ਅੰਤ ਉਸ ਨੇ ਪੁਜਣਾ ਕਿੱਥੇ ਹੈ? ਇਹ ਵੀ ਕਿ, ਭੇਜਣ ਵਾਲੇ ਪ੍ਰਭੂ
ਨਾਲ ਇਸਦਾ ਰਿਸ਼ਤਾ ਕੀ ਹੈ?
ਬਿਨਾ ਮਨੁੱਖਾ ਜਨਮ ਦੇ ਮੱਕਸਦ ਨੂੰ ਜਾਣੇ, ਮਨੁੱਖ ਦੇ ਜੀਵਨ ਦਾ ਚਲਨ ਇਉਂ
ਹੁੰਦਾ ਹੈ ਜਿਵੇਂ ਪਸ਼ੂਆਂ, ਪੰਛੀਆਂ ਆਦਿ ਦਾ ਜੀਵਨ। ਸੌਣਾ, ਖਾਣਾ, ਆਰਾਮ ਕਰਣਾ, ਆਪਣੀ ਨਸਲ ਵਧਾਉਣੀ
ਤੇ ਸੰਸਾਰ ਤੋਂ ਚਲਦੇ ਬਨਣਾ, ਇਸਤੋਂ ਵੱਧ ਹੋਰ ਕੁੱਝ ਨਹੀਂ। ਨਿਗੁਰੇ ਨੂੰ ਜਿੱਧਰ ਕਿਸੇ ਮੋੜਿਆ ਮੁੜ
ਗਿਆ, ਜਿੱਧਰ ਮਨ ਆਇਆ ਜੀਵਨ ਨੂੰ ਟੋਰ ਲਿਆ। ਫਿਰ ਭਾਵੇਂ ਉਹ ਕਰਮਕਾਂਡੀ, ਅਖੌਤੀ ਧਰਮੀ, ਹੰਕਾਰੀ ਬਣ
ਜਾਏ ਜਾਂ ਚੋਰ-ਡਾਕੂ-ਸਮਗਲਰ-ਵਿੱਭਚਾਰੀ ਲੁਟੇਰਾ ਆਦਿ ਕੁੱਝ ਵੀ। ਅਜਿਹੇ ਆਪ ਹੁੱਦਰੇ ਜੀਵਨ ਬਾਰੇ ਹੀ
ਫ਼ੁਰਮਾਨ ਹਨ "ਰੈਣਿ ਗਵਾਈ
ਸੋਇ ਕੈ ਦਿਵਸੁ ਗਵਾਇਆ ਖਾਇ॥ ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ"
(ਪੰ:
156)
ਜਾਂ "ਓਇ ਮਾਣਸ ਜੂਨਿ ਨ
ਆਖੀਅਨਿ ਪਸੂ ਢੋਰ ਗਾਵਾਰ" (ਪੰ:
1418)
ਹੋਰ "ਕਰਤੂਤਿ ਪਸੂ ਕੀ
ਮਾਨਸ ਜਾਤਿ॥ ਲੋਕ ਪਚਾਰਾ ਕਰੈ ਦਿਨੁ ਰਾਤਿ"
(ਪੰ: 267)
ਆਦਿ ਵਿਸ਼ੇ ਨਾਲ ਸੰਬੰਧਤ ਬੇਅੰਤ ਗੁਰਬਾਣੀ ਫ਼ੁਰਮਾਣ।
ਸਮਝਣਾ ਹੈ ਕਿ ਮਨੁੱਖਾ ਜੀਵਨ ਦਾ ਗੁਰਬਾਣੀ ਦੇ ਗਿਆਨ ਨਾਲ ਵਿਸ਼ੇਸ਼ ਰਿਸ਼ਤਾ
ਹੈ। ਉਹ ਰਿਸ਼ਤਾ ਜਿਸ ਦੀ ਲੋੜ ਇਸ ਸਰੀਰ ਸਮੇਂ ਵੀ ਹੈ ਤੇ ਸਰੀਰ ਨੂੰ ਤਿਆਗਣ ਬਾਅਦ ਵੀ। ਬੱਸ ਇਹੀ
ਮੱਕਸਦ ਹੈ ਨਿੱਤਨੇਮ ਦਾ ਕਿ ਮਨੁੱਖ ਦਾ ਜੀਵਨ ਕਿੱਧਰੇ ਗੁਰਬਾਣੀ ਤੋਂ ਟੁੱਟਾ ਨਾ ਰਹਿ ਜਾਵੇ।
ਨਿੱਤਨੇਮ ਰਾਹੀਂ ਮਨੁੱਖ ਨੂੰ ਮਾਨੋਂ ਪੂਰੇ ਦਿਨ `ਚ ਘਟੋ-ਘਟ ਤਿੰਨ ਵਾਰ ਤਾਂ ਚੇਤਾਵਨੀ ਮਿਲਦੀ ਹੈ
ਕਿ ਉਸ ਨੇ ਗੁਰਬਾਣੀ ਤੋਂ ਬਿਨਾ ਜੀਵਨ ਨੂੰ
‘ਪਸ਼ੂ-ਢੋਰ-ਗਾਵਾਰ’
ਵਾਂਙ ਬਤੀਤ ਨਹੀਂ ਕਰਣਾ। ਉਂਜ ਗੁਰੂ ਕੀਆਂ ਸੰਗਤਾਂ ਰਾਹੀਂ
ਨਿਤਨੇਮ ਕਰ ਲੈਣ ਦਾ ਇਹ ਮਤਲਬ ਵੀ ਨਹੀਂ ਕਿ ਗੁਰਬਾਣੀ ਅਭਿਆਸ ਤੇ ਗਿਆਨ ਗਿਆਨ ਪੱਖੋਂ ਉਨ੍ਹਾਂ ਦੇ
ਜੀਵਨ ਦੀ ਸੀਮਾਂ ਕੇਵਲ ਨਿਤਨੇਮ ਕਰ ਲੈਣਾ ਹੀ ਹੈ, ਵੱਧ ਨਹੀਂ।
ਬਾਣੀ ਸੋਹਿਲਾ ਅਤੇ ਵਿਸ਼ਾ ‘ਨਿੱਤਨੇਮ’ ਦਾ? -
ਗਹਿਰਾਈ `ਚ ਜਾਵਾਂਗੇ ਤਾਂ ਪਤਾ ਲੱਗੇਗਾ ਕਿ ਪਹਿਲੇ ਪਾਤਸ਼ਾਹ ਰਾਹੀਂ ਖ਼ੁੱਦ ਤੇ ਉਨ੍ਹਾਂ ਦੇ ਸਮੇਂ
ਤੋਂ ਹੀ ਸਿੱਖ ਨੂੰ ਦਿਨ `ਚ ਤਿੰਨ ਸਮੇਂ ਨਿਤਨੇਮ ਵੱਜੋਂ ਗੁਰਬਾਣੀ ਦੇ ਜਾਪ ਦੀ ਪੱਕੀ ਤੇ ਘਟੋ-ਘਟ
ਹਿਦਾਇਤ ਹੈ। ਇਸੇ ਲਈ ਬੇਸ਼ੱਕ ਸੰਪੂਰਣ ਗੁਰਬਾਣੀ ਦੀ ਰਚਨਾ ਰਾਗਾਂ `ਚ ਹੈ, ਇਸਦੇ ਬਾਵਜੂਦ ਮੌਜੂਦਾ
ਛਾਪੇ ਵਾਲੀਆਂ ਬੀੜਾਂ `ਚ ਵੀ,
"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ" ਦੇ ਪਹਿਲੇ ਤੇਰ੍ਹਾਂ (੧੩) ਪੰਨੇ
ਗੁਰਦੇਵ ਨੇ ਉਚੇਚੇ ਰਾਗ-ਮੁਕਤ ਰਖੇ ਹੋਏ ਹਨ। ਦਰਅਸਲ ਮੂਲ ਰੂਪ `ਚ ਇਹ ਪੰਨੇ ਸ਼੍ਰਧਾਲੂ ਰਾਹੀਂ
ਨਿੱਤਨੇਮ ਵਜੋਂ ਹੀ ਨਿਯਤ ਕੀਤੇ ਹੋਏ ਹਨ। ਉਪ੍ਰੰਤ ਉਨ੍ਹਾਂ ਤੇਰ੍ਹਾਂ ਪੰਨਿਆਂ `ਤੇ ਜੋ ਬਾਣੀਆਂ ਹਨ
ਉਹ ਹਨ ਬਾਣੀ ਜਪੁ,
ਬਾਣੀ ਸੋਦਰੁ
(ਪੰਜ ਸ਼ਬਦ), ਬਾਣੀ ਸੋ
ਪੁਰਖੁ (ਚਾਰ ਸ਼ਬਦ) ਅਤੇ
ਬਾਣੀ ਸੋਹਿਲਾ
(ਪੰਜ ਸ਼ਬਦ)।
ਸਪਸ਼ਟ ਹੈ ਗੁਰਦੇਵ ਨੇ ਨਿਤਨੇਮ ਦਾ ਸਰੂਪ ਵੀ ਅਜਿਹਾ ਘੜਿਆ ਹੋਇਆ ਹੈ, ਜਿਸ
ਤੋਂ ਸਾਡੀ ਜੀਵਨ ਭਰ ਗੁਰਬਾਣੀ ਨਾਲ ਸਾਂਝ ਬਣੀ ਰਹੇ ਅਤੇ ਸਾਨੂੰ ਗੁਰਬਾਣੀ ਵਿੱਚਲੀ ਸੇਧ ਵੀ ਮਿਲਦੀ
ਰਵੇ। ਉਚੇਚਾ ਧਿਆਣ ਕੀਤਾ ਹੈ ਕਿ ਮਨੁੱਖ-ਮਨੁੱਖ ਵਿਚਾਲੇ ਉਸਦੇ ਕੰਮ ਕਾਰ, ਕਿੱਤੇ ਤੇ ਜੀਵਨ ਨਿਰਬਾਹ
ਦੇ ਢੰਗ `ਚ ਭਿੰਨਤਾ ਦਾ ਹੋਣਾ ਕੁੱਦਰਤੀ ਹੈ। ਕਿਸੇ ਮਨੁੱਖ ਪਾਸ ਇੰਨਾਂ ਖੁੱਲ੍ਹਾ ਸਮਾਂ ਹੁੰਦਾ ਹੈ
ਕਿ ਉਹ ਆਪਣੇ ਸਮੇਂ ਨੂੰ ਧੱਕੇ ਦੇ ਰਿਹਾ ਹੁੰਦਾ ਹੈ, ਦੂਜਾ ਉਹ ਹੁੰਦਾ ਹੈ, ਜਿਸ ਨੂੰ ਆਰਾਮ ਨਾਲ
ਬੈਠਣਾ-ਸੌਣਾ ਵੀ ਨਸੀਬ ਨਹੀਂ ਹੁੰਦਾ, ਕਿਉਂਕਿ ਉਸਦਾ ਜੀਵਨ ਇਤਨਾ ਵੱਧ ਰੁਝੇਵਿਆਂ ਭਰਿਆ ਹੁੰਦਾ ਹੈ।
ਇੱਕ ਬਹੁਤ ਅਮੀਰ ਹੈ, ਨੌਕਰ ਚਾਕਰ ਉਸ ਹੇਠਾਂ ਕੰਮ ਕਰ ਰਹੇ ਹਨ; ਦੂਜਾ ਹੈ, ਜਿਸ ਕੋਲ ਦੂਜੇ ਵੱਕਤ
ਦੀ ਰੋਟੀ ਵੀ ਨਹੀਂ। ਜਦਕਿ ਨਿੱਤਨੇਮ ਤਾਂ ਹਰੇਕ ਨੇ ਕਰਣਾ ਹੈ ਤੇ ਹਰੇਕ ਦੇ ਜੀਵਨ ਦੀ ਲੋੜ ਹੈ।
ਉਸਦੇ ਜੀਵਨ ਦੀ ਵੀ, ਜਿਸ ਨੂੰ ਸੌਣ ਤੇ ਖਾਣ ਲਈ ਵੀ ਫੁਰਸਤ ਨਹੀਂ।
ਇਹੀ ਕਾਰਣ ਹੈ ਕਿ
ਪਿਛਲ ਰਾਤ
ਅਥਵਾ
ਸੁਵੇਲੇ
ਦੇ ਨਿੱਤਨੇਮ ਉਪ੍ਰੰਤ ਸ਼ਾਮਾਂ ਲਈ
‘ਸੋਦਰੁ’
ਅਤੇ
‘ਸੋ ਪਰਖੁ’
ਦੇ ਸ਼ਬਦ ਕੁਲ ਨੌ ਸ਼ਬਦ ਹਨ ਜਿਨ੍ਹਾਂ ਦੇ ਪਾਠ ਲਈ ਵੀ ਕੁਲ ਪੰਦਰ੍ਹਾਂ-ਵੀਹ ਮਿੰਟਾਂ ਤੋਂ ਵੱਧ ਸਮਾਂ
ਨਹੀਂ ਲਗਦਾ। ਫ਼ਿਰ ਰਾਤ ਨੂੰ ਜਦੋਂ ਮਨੁੱਖ ਥੱਕਿਆ-ਹਾਰਿਆ ਸੌਣ ਵੱਲ ਵਧਦਾ ਹੈ ਤਾਂ ਉਸ ਦੇ ਨਿੱਤਨੇਮ
ਲਈ ਬਾਣੀ ‘ਸੋਹਿਲਾ’
ਹੈ। ਇਸ ਬਾਣੀ ਦੇ ਪਾਠ ਲਈ ਕੇਵਲ ਪੰਜ-ਸੱਤ ਮਿੰਟ
ਦੇ ਸਮੇਂ ਦੀ ਹੀ ਲੋੜ ਹੁੰਦੀ ਹੈ।
ਇਸ ਤਰ੍ਹਾਂ ਕੁਲ ਮਿਲਾ ਕੇ ਮਨੁੱਖ ਦਾ ਪੂਰੇ ਚੌਵੀ ਘੰਟਿਆਂ `ਚੋਂ ਵੱਧ ਤੋਂ
ਵੱਧ ਇੱਕ ਘੰਟੇ ਦਾ ਸਮਾਂ ਹੀ ਨਿਤਨੇਮ `ਤੇ ਲਗਦਾ ਹੈ। ਸਪਸ਼ਟ ਹੈ ਜੇ ਸਾਰੇ ਦਿਨ `ਚੋਂ ਅਸੀਂ ਇੱਕ
ਘੰਟਾ ਵੀ ਗੁਰਬਾਣੀ ਦੇ ਨਿੱਤਨੇਮ ਲਈ ਨਹੀਂ ਲਗਾ ਸਕਦੇ ਤਾਂ ਸਾਨੂੰ ਇਹ ਵੀ ਕਦੇ ਪਤਾ ਨਹੀਂ ਲਗ
ਸਕੇਗਾ ਕਿ ਗੁਰਬਾਣੀ ਨਾਲ ਸਾਡਾ ਰਿਸ਼ਤਾ ਕੀ ਹੈ ਅਤੇ ਕਿਉਂ ਹੈ? ਅਜਿਹੀ ਹਾਲਤ `ਚ ਸਾਡੀ ਬਾਣੀ
ਸੋਹਿਲੇ
ਬਾਰੇ ਲਾਪਰਵਾਹੀ ਦਾ ਵੀ ਉਤਨਾ ਹੀ ਮਤਲਬ ਹੈ ਜਿਤਨਾ ਕਿ ਸੰਪੂਰਨ ਨਿੱਤਨੇਮ ਤੋਂ ਲਾਪਰਵਾਹ ਰਹਿਣ ਦਾ।
ਇਹੀ ਕਾਰਣ ਹੈ ਕਿ ਬਾਣੀ ਸੋਹਿਲੇ ਬਾਰੇ ਵਿਚਾਰ ਕਰਦੇ ਸਮੇਂ ਸਾਨੂੰ ਕੁੱਝ ਧਿਆਨ ਨਿੱਤਨੇਮ ਦੇ ਵਿਸ਼ੇ
ਵੱਲ ਦੇਣਾ ਵੀ ਜ਼ਰੂਰੀ ਹੋ ਗਿਆ।
ਸਮੇਂ ਦੀ ਵੰਡ, ਨਿੱਤਨੇਮ ਅਤੇ ਬਾਣੀ ਸੋਹਿਲਾ-ਉਂਝ
ਤਾਂ ਗੁਰਬਾਣੀ ਦਾ ਹਰੇਕ ਅੰਗ ਪੂਰੇ ਦਿਨ `ਚ ਅਤੇ ਕਦੋਂ ਵੀ ਪੜ੍ਹਿਆ ਜਾ ਸਕਦਾ ਹੈ। ਫਿਰ ਵੀ
ਨਿੱਤਨੇਮ ਪ੍ਰਤੀ ਗੁਰਦੇਵ ਨੇ ਸਮੇਂ ਦੀ ਜੋ ਵੰਡ ਹੈ ਕੀਤੀ ਹੋਈ ਹੈ ਇਸ `ਚ ਪਹਿਲਾਂ ਤਾਂ ਗੁਰਦੇਵ
ਰਾਹੀਂ ਉਪ੍ਰੰਤ ਪੰਥ ਨੇ ਵੀ ਵੱਡੀ ਦੂਰ ਅੰਦੇਸ਼ੀ ਤੋਂ ਕੰਮ ਲਿਆ ਹੋਇਆ ਸਾਬਤ ਹੁੰਦਾ ਹੈ। ਮਨੁੱਖ
ਪ੍ਰਭਾਤੇ
ਆਰਾਮ ਕਰ ਕੇ ਉਠਦਾ ਹੈ ਤਾਂ ਉਸ ਸਮੇਂ ਮਨ ਕਰਕੇ ਤਰੋ-ਤਾਜ਼ਾ ਹੁੰਦਾ ਹੈ। ਉਸਦੀ ਪਿਛਲੇ ਦਿਨ ਵਾਲੀ
ਸਰੀਰਕ ਤੇ ਮਾਨਸਕ, ਦੋਵੇਂ ਥਕਾਵਟਾਂ ਮੁੱਕ ਚੁੱਕੀਆਂ ਹੁੰਦੀਆਂ ਹਨ। ਸਰੀਰ `ਚ ਹਲਕਾ ਪਣ ਤੇ ਮਨ `ਚ
ਤਾਜ਼ਗੀ ਹੁੰਦੀ ਹੈ। ਇਸ਼ਨਾਨ-ਪਾਨੀ ਉਪ੍ਰੰਤ ਉਸ ਸਮੇਂ ਬਾਣੀ
‘ਜਪੁ’
ਦਾ ਮਤਲਬ ਹੀ ‘ਕਰਤੇ ਦੇ ਸਿਮਰਨ ਦਾ ਮਹੱਤਵ’ ਅਥਵਾ
ਸਿੱਧੇ-ਸਿੱਧੇ ਉਸਦਾ, ਪ੍ਰਭੂ ਦੀ ਯਾਦ ਨਾਲ ਜੁੜਣਾ ਹੈ।
ਬਾਣੀ
ਜਪੁ ਜਾਂ ਅਕਾਲਪੁਰਖ ਦੇ ਸਿਮਰਨ ਤੋਂ
ਮਨੁੱਖ, ਪ੍ਰਭੂ ਦੀ ਬੇਅੰਤਤਾ ਤੇ ਬਖਸ਼ਿਸ਼ਾਂ ਦੀ ਪਹਿਚਾਣ, ਮਨੁੱਖਾ ਜੀਵਨ ਬਾਰੇ ਸੋਝੀ, ਜੀਵਨ ਦੀ
ਸਫਲਤਾ ਲਈ ਉੱਦਮ, ਦਿਨ ਭਰ `ਚ ਕੀਤੇ ਜਾਣ ਵਾਲੇ ਕਾਰ ਵਿਹਾਰ ਲਈ ਗੁਰਦੇਵ ਪਿਤਾ ਤੋਂ ਸੇਧ ਅਤੇ ਆਦੇਸ਼
ਲੈਣੇ। ਫ਼ਿਰ ਸ਼ਾਮ ਨੂੰ ਜਦੋਂ ਦਿਨ ਤੇ ਰਾਤ ਦਾ ਮਿਲਵਾਂ ਸਮਾਂ ਹੁੰਦਾ ਹੈ-ਉਸ ਸਮੇਂ ਕੇਵਲ ਮਨੁੱਖ ਹੀ
ਨਹੀਂ, ਸਾਰੀ ਰਚਨਾ `ਚ ਉਪ੍ਰਾਮਤਾ ਤੇ ਉਦਾਸੀ ਛਾਈ ਹੁੰਦੀ ਹੈ। ਦੂਜੇ ਪਾਸੇ, ਪ੍ਰਭੂ ਪਿਆਰਿਆਂ ਦੇ
ਮਨਾਂ `ਚ ਤਾਂ ਇਸੇ ਉਦਾਸੀ `ਚੋਂ ਪ੍ਰਭੂ ਤੋਂ ਵਿਛੋੜੇ ਦੀ ਝਲਕ, ਪ੍ਰਭੂ ਮਿਲਾਪ ਲਈ ਬੇਹਬਲਤਾ,
ਵੈਰਾਗ ਤੇ ਚਾਹ ਉਪਜਦੀ ਹੈ। ਇਸੇ ਲਈ ਇਸ ਸਮੇਂ
"ਸੋਦਰੁ"
ਤੇ
"ਸੋ ਪੁਰਖੁ"
ਦੀਆਂ ਬਾਣੀਆਂ ਦਾ ਮੂਲ ਵਿਸ਼ਾ ਵੀ ਪ੍ਰਭੂ ਦੇ ਚਰਨਾਂ `ਚ
ਜਨਮ ਦੀ ਸਫ਼ਲਤਾ ਲਈ ਅਰਦਾਸਾਂ ਤੇ ਜੋਦੜੀਆਂ ਹੀ ਹਨ, ਜਿਹੜੀ ਕਿ ਉਸ ਸਮੇਂ ਦੀ ਵਿਸ਼ੇਸ਼ ਲੋੜ ਹੈ।
ਫ਼ਿਰ ਦਿਨ ਭਰ ਦੀ ਥਕਾਵਟ ਤੋਂ ਬਾਅਦ, ਰਾਤ ਨੂੰ ਸਮਾਂ ਹੋ ਜਾਂਦਾ ਹੈ ਸੌਣ ਦਾ
ਅਤੇ ਆਰਾਮ ਕਰਣ ਦਾ। ਥੱਕਿਆ ਹਾਰਿਆ ਮਨੁੱਖ ਸੌਣ ਲਈ ਉਤਾਵਲਾ ਹੁੰਦਾ ਹੈ। ਉਸ ਸਮੇਂ, ਉਸ ਨੂੰ ਆਰਾਮ
ਦੀ ਸਖ਼ਤ ਲੋੜ ਹੁੰਦੀ ਹੈ। ਉਸ `ਚ ਸਮ੍ਰਥਾ ਨਹੀਂ ਹੁੰਦੀ ਕਿ ਬਹੁਤੀ ਦੇਰ ਬੈਠ ਸਕੇ। ਫਿਰ ਇਹ ਵੀ ਪਤਾ
ਨਹੀਂ ਕਿ ਇਸ ਸੁੱਤੇ ਮਨੁੱਖ ਨੇ, ਸਵੇਰੇ ਜਾਗਣਾ ਵੀ ਹੈ ਜਾਂ ਨਹੀਂ। ਅਜਿਹੀ ਅਵਸਥਾ `ਚ ਸੰਸਾਰ ਦੀ
ਕੱਤਰ-ਬਿਉਂਤ ਚਤੁਰਾਈਆਂ ਤਾਂ ਕਿਸੇ ਕੰਮ ਆਉਣੀਆਂ ਹੀ ਨਹੀਂ।
‘ਨਰ ਚਾਹਤ ਕਛੁ ਅਉਰ, ਅਉਰੈ ਕੀ ਅਉਰੈ
ਭਈ. .’
(ਪੰ:
1428)
ਵਾਲੀ ਅਵਸਥਾ ਕਿਸੇ ਵੀ ਮਨੁੱਖ ਨਾਲ ਤੇ ਕਦੋਂ ਵੀ ਵਾਪਰ ਸਕਦੀ ਹੈ। ਇਸੇ ਲਈ ਸੌਣ ਸਮੇਂ ਮਨੁੱਖ ਚੇਤਾ
ਕਰਕੇ ਸੌਂਦਾ ਹੈ "ਘਰਿ
ਘਰਿ ਇਹੋ ਪਾਹੁਚਾ, ਸਦੜੇ ਨਿਤ ਪਵੰਨਿ॥ ਸਦਣਹਾਰਾ ਸਿਮਰੀਐ ਨਾਨਕ ਸੇ ਦਿਹ ਆਵੰਨਿ"
(ਪੰ:
12)।
ਉਸ ਸਮੇਂ
"ਅਉਧ ਘਟੈ ਦਿਨਸੁ ਰੈਣਾਰੇ॥ ਮਨ
ਗੁਰ ਮਿਲਿ ਕਾਜ ਸਵਾਰੇ" (ਪੰ:
13)
ਆਦਿ ਗੁਰਬਾਣੀ ਦੇ ਫ਼ੁਰਮਾਨਾਂ ਨਾਲ ਉਸਦੇ ਮਨ ਦੀ ਅਵਸਥਾ ਘੜੀ ਜਾਂਦੀ ਹੈ। ਇਸ ਬਾਰੇ ਇਥੇ ਕੇਵਲ
ਇੰਨੀਂ ਗੱਲ ਹੀ ਸਮਝਣੀ ਹੈ ਕਿ ਇਹ ਮਨੁੱਖੀ ਸੁਭਾਅ ਵੀ ਹੈ, ਜੇ ਕੋਈ ਬੱਚਾ ਸੌਣ ਸਮੇਂ ਰੋਂਦਾ ਜਾਂ
ਜ਼ਿਦ ਕਰਦਾ ਸੌਂ ਜਾਂਦਾ ਹੈ ਤਾਂ ਚਾਰ-ਪੰਜ ਘੰਟੇ ਦੀ ਨੀਂਦ ਲੈਣ ਤੋਂ ਬਾਅਦ ਵੀ, ਉਠਣ ਸਮੇਂ ਉਹ ਆਪਣੀ
ਉਸੇ ਰੌਨ ਤੇ ਜ਼ਿੱਦ ਦੀ ਅਵਸਥਾ `ਚ ਹੀ ਹੁੰਦਾ ਹੈ। ਭਾਵ ਇਸ ਦੌਰਾਨ ਉਸਦੀ ਮਾਨਸਕ ਅਵਸਥਾ ਨਹੀਂ
ਬਦਲਦੀ। ਇਹੀ ਕਾਰਣ ਹੈ ਕਿ ਸੌਣ ਸਮੇਂ
ਬਾਣੀ ਸੋਹਿਲਾ
ਲਈ ਸ਼ਬਦਾਂ ਦੀ ਚੌਣ ਹੀ ਇਸ ਤਰ੍ਹਾਂ ਦੀ ਹੈ ਕਿ
ਸੋਹਿਲੇ
ਦੇ ਪੰਜਾਂ ਸ਼ਬਦਾਂ `ਚੋਂ ਜੀਵਨ ਦੀ ਅਸਥਿਰਤਾ ਦੀ ਪਹਿਚਾਣ ਤੇ ਪ੍ਰਭੂ ਮਿਲਾਪ ਲਈ ਮਨੁੱਖ ਦੇ ਮਨ `ਚ
ਤੱੜਪ ਪੈਦਾ ਕੀਤੀ ਹੋਈ ਹੈ।
ਬਾਣੀ ਸੋਹਿਲਾ-ਨਿੱਤਨੇਮ ਦੀ ਬਾਣੀ
ਕਦੋਂ ਤੋਂ? -
‘ਬਾਣੀ ਸੋਹਿਲਾ’,
‘ਬਾਣੀ ਆਰਤੀ’
ਦੇ ਨਾਮ ਨਾਲ, ਪਹਿਲੇ ਪਾਤਸ਼ਾਹ ਦੇ ਸਮੇਂ ਤੋਂ ਹੀ ਗੁਰੂ
ਕੀਆਂ ਸੰਗਤਾਂ ਲਈ ਨਿਤਨੇਮ ਦਾ ਅੰਗ ਹੈ। ਸਾਨੂੰ ਇਸਦੇ ਸਬੂਤ ਭਾਈ ਗੁਰਦਾਸ ਜੀ ਤੇ ਭਾਈ ਮਨੀ ਸਿੰਘ
ਜੀ ਦੀਆਂ ਰਚਨਾਵਾਂ `ਚੋਂ ਵੀ ਸਪਸ਼ਟ ਮਿਲਦੇ ਹਨ।
ਭਾਈ ਗੁਰਦਾਸ ਜੀ ਅਨੁਸਾਰ
"ਸੋਦਰ ਆਰਤੀ ਗਾਵੀਐ, ਅੰਮ੍ਰਿਤ
ਵੇਲੇ ਜਾਪੁ ਉਚਾਰਾ" (ਵਾਰ੧/੩੮) ਅਤੇ
"ਅੰਮ੍ਰਿਤ ਵੇਲੇ
ਨ੍ਹਾਵਣਾ, ਗੁਰਮੁਖ ਜਪੁ ਗੁਰੁਮੰਤ ਜਪਾਯਾ॥ ਰਾਤ ਆਰਤੀ ਸੋਹਿਲਾ, ਮਾਯਾ ਵਿੱਚ ਉਦਾਸ ਰਹਾਯਾ"
(ਵਾਰ
੨੬/੪)। ਉਪ੍ਰੰਤ ਇਸੇ ਤਰ੍ਹਾਂ ਗਿਆਨ ਰਤਨਾਵਲੀ ਪਉੜੀ ਨੰ. ੪੫ `ਚ ਭਾਈ ਮਨੀ ਸਿੰਘ ਜੀ ਲਿਖਦੇ ਹਨ
"ਕਰਤਾਰਪੁਰ ਵਿੱਚ
ਅੰਮ੍ਰਿਤ ਵੇਲੇ ਸਵਾ ਪਹਿਰ ਦਿਨ ਚੜ੍ਹਦਿਆਂ ਤੀਕਰ ਬਾਣੀ ਦੀ ਚਰਚਾ ਹੋਵੇ, ਉਪ੍ਰੰਤ ਕੀਰਤਨ ਹੋਵੇ,
ਫਿਰ ਆਰਤੀ ਪੜ੍ਹੀਏ, ਤੀਸਰੇ ਪਹਿਰ ਰਾਤ ਗਈ ਸੋਹਿਲਾ ਪੜ੍ਹੀਏ ਅਰ ਫੇਰ ਪਿਛਲੀ ਰਾਤ ਜਪੁ ਪੜ੍ਹੀਏ ਅਰ
ਆਸਾ ਦੀ ਵਾਰ ਪੜ੍ਹੀਏ।"
ਇਸ ਤਰ੍ਹਾਂ ਇਥੋਂ ਕੁੱਝ ਹੋਰ ਗੱਲਾਂ ਵੀ ਬਿਲਕੁਲ ਸਪਸ਼ਟ ਹੋ ਜਾਂਦੀਆਂ ਹਨ।
ਜਿਵੇਂ:-
(ਪਹਿਲਾ) ਸਿੱਖ ਧਰਮ
`ਚ ਨਿੱਤਨੇਮ ਤੋਂ ਇਲਾਵਾ ਸਵੇਰੇ ਤੇ ਸ਼ਾਮ ਦੇ ਸਤਿਸੰਗਾਂ ਦਾ ਨਿਯਮ ਵੀ ਪਹਿਲੇ ਪਾਤਸ਼ਾਹ ਦੇ ਸਮੇਂ
ਤੋਂ ਹੀ ਅਰੰਭ ਹੋ ਚੁੱਕਾ ਸੀ।
ਦੂਜਾ-
ਬਾਣੀ ਸੋਹਿਲਾ
ਨਿੱਤਨੇਮ ਦਾ ਅੰਗ ਵੀ ਪਹਿਲੇ ਜਾਮੇਂ ਤੋਂ ਹੀ
ਸੀ ਅਤੇ ਬਾਣੀ ਸੋਹਿਲਾ
ਲਈ ਹੀ ਓਦੋਂ ਲਫ਼ਜ਼ ‘ਆਰਤੀ’
ਤੇ ਪੰਜਵੇਂ ਜਾਮੇ ਦੇ ਸਮੇ ਤੋਂ
"ਸੋਹਿਲਾ"
ਇਹ
ਦੋਵੇਂ ਪਦ ਵਰਤੇ ਮਿਲਦੇ ਹਨ। ਇਸੇ ਤਰ੍ਹਾਂ
ਉਪ੍ਰੌਕਤ ਪ੍ਰਮਾਣਾਂ ਦੀ ਗਹਿਰਾਈ ਦੇ ਨਾਲ ਨਾਲ ਜਦੋ ਵਿਸ਼ੇ ਦੇ ਇਤਿਹਾਸਕ ਪਿਛੌਕੜ `ਚ ਜਾਂਦੇ ਹਾਂ
ਤਾਂ ਹੋਰ ਵੀ ਬਹੁਤ ਕੁੱਝ ਸਪਸ਼ਟ ਹੋ ਜਾਂਦਾ ਹੈ।
ਸਪਸ਼ਟ ਹੋ ਜਾਂਦਾ ਹੈ ਕਿ ਗੁਰੂ ਦਰ `ਤੇ ਗੁਰੂ ਕੀਆਂ ਸੰਗਤਾਂ ਲਈ
ਦੋ ਸਮੇ ਦੇ ਗੁਰਬਾਣੀ ਦੇ ਸਤਿਸੰਗ
ਉਪ੍ਰੰਤ ਨਿਤਨੇਮ ਵਾਲਾ
ਨਿਯਮ ਪਹਿਲੇ ਜਾਮੇ ਤੋਂ ਹੀ ਲਾਗੂ ਕਰ ਦਿੱਤਾ
ਗਿਆ ਸੀ। ਉਸ ਸਮੇ ਦੇ ਨਿਤਨੇਮ `ਚ ਜੇ ਫ਼ਰਕ ਸੀ ਤਾਂ ਇਹ ਕਿ ਪਹਿਲੇ ਜਾਮੇਂ ਤੋਂ ਪ੍ਰਭਾਤੇ
ਬਾਣੀ ਜਪੁ
ਅਤੇ ਦਿਨ ਦੇ ਬਾਕੀ ਸਮੇਂ `ਚ ਬਾਣੀ
ਸੋਦਰੁ
ਕੇਵਲ ਇੱਕ
ਸ਼ਬਦ
"ਸੋ ਦਰ ਤੇਰਾ ਕੇਹਾ ਸੋ ਘਰੁ
ਕੇਹਾ…" ਤੇ ਬਾਣੀ ਸੋਹਿਲੇ ਲਈ ਵੀ ਕੇਵਲ ਇੱਕ
ਸ਼ਬਦ "ਗਗਨ ਮੈ ਥਾਲੁ ਰਵਿ
ਚੰਦੁ ਦੀਪਕ ਬਨੇ…" ਹੀ ਸੀ।
ਇਹ ਵੀ ਕਿ ਅਜੋਕੀ
"ਬਾਣੀ ਸੋਹਿਲਾ"
ਦੀ ਓਦੋਂ ਅਜੇ
ਰਚਨਾ
ਹੋਈ ਹੀ ਨਹੀਂ ਸੀ ਹੋਈ। ਇਸੇ ਲਈ ਕਿਸੇ ਵਿਸ਼ੇਸ਼
ਬਾਣੀ ਲਈ ਸਿਰਲੇਖ ਸੋਹਿਲਾ
ਵੀ ਓਦੋਂ ਅਜੇ ਪ੍ਰਚਲਤ ਨਹੀਂ ਸੀ। ਓਦੋਂ ਨਿਤਨੇਮ ਵੱਜੋਂ ਇਸ ਬਾਣੀ ਲਈ ਹੀ, ਅਜੋਕੀ ਬਾਣੀ
ਸੋਹਿਲੇ
ਵਿੱਚਲੇ ਇੱਕ ਸ਼ਬਦ ਵਿੱਚਲੀ ਪੰਕਤੀ
"ਕੈਸੀ ਆਰਤੀ ਹੋਇ॥ ਭਵ ਖੰਡਨਾ
ਤੇਰੀ ਆਰਤੀ" ਦੇ ਆਧਾਰ `ਤੇ ਲਫ਼ਜ਼
ਆਰਤੀ
ਹੀ ਵਰਤਿਆ ਜਾ ਰਿਹਾ ਸੀ। ਉਹ ਵੀ ਸ਼ਾਇਦ ਇਸ ਲਈ ਕਿ ਸੰਬੰਧਤ
ਸ਼ਬਦ ਦਾ ਰਚਨਾ ਕਾਲ ਵੀ, ਓਦੋਂ ਤਾਜ਼ੀ-ਤਾਜ਼ੀ ਵਾਪਰ ਚੁੱਕੀ ਜਗਨਨਾਥ ਪੁਰੀ ਵਾਲੀ ਰਥ ਯਾਤਰਾ ਵਾਲੀ
ਇਤਿਹਾਸਕ ਸਾਖੀ ਨਾਲ ਇਹੀ ਸੰਬੰਧਤ ਸ਼ਬਦ ਸੀ। ਜਦਕਿ ਇਥੈ ਇਸਦਾ ਕੁੱਝ ਹੋਰ ਵੇਰਵਾ ਅੱਗੇ ਚੱਲ ਕੇ ਵੀ
ਆਵੇਗਾ।
ਖ਼ੈਰ! ਇਹ ਵੀ ਸਮਝਣਾ ਹੈ ਕਿ ਬਾਅਦ `ਚ ਜਦੋਂ ਪੰਜਵੇ ਪਾਤਸ਼ਾਹ ਨੇ ਆਦਿ ਬੀੜ
ਦੀ ਸੰਪਾਦਨਾ ਕੀਤੀ ਤਾਂ ਨਾਲ ਨਾਲ ਨਿਤਨੇਮ ਲਈ ਲੋਵੀਂਦੇ ਵਾਧੇ ਵੀ ਕੀਤੇ। ਗੁਰਦੇਵ ਨੇ ਬਾਣੀ
ਸੋਦਰੁ
ਦੇ ਇੱਕ ਸ਼ਬਦ "ਸੋ ਦਰ
ਤੇਰਾ ਕੇਹਾ ਸੋ ਘਰੁ ਕੇਹਾ…" ਨਾਲ ਭਿੰਨ
ਭਿੰਨ ਰਾਗਾਂ `ਚੋਂ ਹੋਰ
ਚਾਰ ਸ਼ਬਦ ਜੋੜ ਕੇ ਉਸ ਨੂੰ
"ਬਾਣੀ ਸੋਦਰੁ"
ਦਾ ਸਿਰਲੇਖ, ਇਸੇ ਤਰ੍ਹਾਂ ਭਿੰਨ ਭਿੰਨ ਰਾਗਾਂ `ਚੋਂ ਚਾਰ
ਸ਼ਬਦਾਂ ਦਾ ਸੰਗ੍ਰਹਿ ਤਿਆਰ ਕਰਕੇ ਉਸ ਨੂੰ
"ਸੋ ਪੁਰਖ"
ਵਾਲਾ ਸਿਰਲੇਖ ਦਿੱਤਾ। ਇਹ ਵੀ ਕਿ
"ਗਗਨ ਮੈ ਥਾਲੁ ਰਵਿ ਚੰਦੁ ਦੀਪਕ
ਬਨੇ…" ਵਾਲੇ ਸ਼ਬਦ ਨਾਲ ਵੀ ਭਿੰਨ ਭਿੰਨ
ਰਾਗਾਂ `ਚੋਂ ਚਾਰ ਸ਼ਬਦ ਲੈ ਕੇ ਪੰਜ ਸ਼ਬਦਾਂ ਦਾ ਇੱਕ ਹੋਰ ਸੰਗ੍ਰਹ ਤਿਆਰ ਕੀਤਾ ਤੇ ਉਸਨੂੰ ਨਾਮ
ਦਿੱਤਾ ਬਾਣੀ "ਸੋਹਿਲਾ"।
ਇਸ ਤਰ੍ਹਾਂ ਪਹਿਲੇ ਜਾਮੇਂ ਤੋਂ ਅਰੰਭ ਕਰਕੇ, ਪੰਜਵੇਂ ਜਾਮੇ ਤੀਕ ਗੁਰਦੇਵ
ਨੇ ਗੁਰੂ ਕੀਆਂ ਸੰਗਤਾਂ ਲਈ ਜੋ ਸੰਪੂਰਣ ਨਿਤਨੇਮ ਦਾ ਸਰੂਪ ਉਜਾਗਰ ਕੀਤਾ ਤਾਂ ਉਹ ਸਰੂਪ ਹੈ
"ਪ੍ਰਭਾਤੇ
ਬਾਣੀ ਜਪੁ,
ਸ਼ਾਮਾਂ ਨੂੰ ਬਾਣੀ
"ਸੋਦਰੁ" (ਪੰਜ ਸ਼ਬਦ) ਤੇ ਉਸ ਨਾਲ ਬਾਣੀ
"ਸੋ ਪੁਰਖੁ"
(ਚਾਰ ਸ਼ਬਦ) ਕੁਲ ਮਿਲਾ ਕੇ ੯ ਸ਼ਬਦ, ਉਪ੍ਰੰਤ ਰਾਤ
ਨੂੰ ਸੌਣ ਸਮੇਂ ਬਾਣੀ
"ਸੋਹਿਲਾ" (ਪੰਜ ਸ਼ਬਦ)।
ਫ਼ਿਰ ਇਤਨਾ ਹੀ ਨਹੀਂ, ਪੰਜਵੇਂ ਪਾਤਸ਼ਾਹ ਨੇ ਜਦੋਂ ਆਦਿ ਬੀੜ ਦੀ ਸੰਪਾਦਨਾ
ਕੀਤੀ ਤੇ ਸੰਪੂਰਣ ਗੁਰਬਾਣੀ ਨੂੰ ਤਰਤੀਬ ਦਿੱਤੀ ਤਾਂ ਆਪ ਨੇ ਰਾਗਾਂ `ਚ ਗੁਰਬਾਣੀ ਦਾ ਅਰੰਭ ਕਰਣ
ਤੋਂ ਪਹਿਲਾਂ, ਅਜੋਕੀਆਂ ਛਾਪੇ ਵਾਲੀਆਂ ਬੀੜਾਂ ਅਨੁਸਾਰ, ਪਹਿਲੇ ਤੇਰ੍ਹਾਂ ਪੰਨਿਆਂ ਵਿਚਲੀਆਂ
ਉਪ੍ਰੋਕਤ ਰਚਨਾਵਾਂ ਨੂੰ ਰਾਗ ਮੁਕਤ ਰਖਿਆ। ਆਪਣੇ ਆਪ `ਚ ਸਪਸ਼ਟ ਹੁੰਦਾ ਹੈ ਕਿ ਗੁਰਦੇਵ ਨੇ ਆਪਣੇ
ਸਮੇਂ `ਚ ਅਤੇ ਆਪ ਹੀ, ਗੁਰੂ ਕੀਆਂ ਸੰਗਤਾਂ ਦੇ ਨਿਤਨੇਮ ਲਈ, ਨਿਤਨੇਮ ਵਜੋਂ ਉਨ੍ਹਾਂ ਬਾਣੀਆਂ ਨੂੰ
ਪ੍ਰਚਲਤ ਵੀ ਕੀਤਾ ਹੋਇਆ ਸੀ ਤੇ ਸਦਾ ਲਈ ਪੱਕਾ ਵੀ ਕਰ ਦਿੱਤਾ ਸੀ।
ਦੌਰਾ ਦੇਵੀਏ ਕਿ
"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ" ਅੰਦਰ ਸੰਪੂਰਣ ਗੁਰਬਾਣੀ ਰਾਗਾਂ `ਚ ਦਰਜ
ਹੈ। ਫ਼ਿਰ ਇਹ ਵੀ ਕਿ ਅਜੋਕੀਆਂ ਛਾਪੇ ਵਾਲੀਆਂ ਬੀੜਾਂ ਅੰਦਰ ਰਾਗਾਂ ਦੀ ਤਰਤੀਬ ਸ਼ੁਰੂ ਹੁੰਦੀ ਹੈ
"ਸਿਰੀਰਾਗੁ"
ਪੰਨਾ ੧੪ ਤੋਂ। ਭਾਵ
"ਆਦਿ ਬੀੜ"
ਦੇ ਸੰਕਲਣ ਸਮੇਂ ਹੀ ਪੰਜਵੇਂ ਪਾਤਸ਼ਾਹ ਨੇ
"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ" ਦੇ ਪਹਿਲੇ ਤੇਰ੍ਹਾਂ ਪੰਨੇ ਰਾਗ ਮੁਕਤ
ਰਖੇ ਤਾਂ ਕਿਉਂ? ਸਪਸ਼ਟ ਹੈ ਕਿ ਗੁਰੂ ਕਾਲ ਤੋਂ ਹੀ ਗੁਰੂ ਕੀਆਂ ਸੰਗਤਾਂ ਲਈ ਨਿਤਨੇਮ ਲਈ ਅਰੰਭਕ
ਤੇਰਾਂ ਪੰਨਿਆਂ ਵਿਚਲੀਆਂ ਬਾਣੀਆਂ, ਗੁਰੂ ਸਾਹਿਬ ਵੱਲੋਂ ਨਿਤਨੇਮ ਲਈ ਚਲਦੀਆਂ ਆ ਰਹੀਆਂ ਹਨ।
ਉਪ੍ਰੰਤ, ਇਨ੍ਹਾਂ ਬਾਣੀਆਂ ਦੀ ਤਰਤੀਬ ਤੋਂ ਇਹ ਵੀ ਆਪਣੇ ਆਪ ਉਘੜ ਆਉਂਦਾ ਹੈ
ਕਿ ਗੁਰਦੇਵ ਨੇ ਗੁਰੂ ਕੀਆਂ ਸੰਗਤਾਂ ਲਈ, ਨਿਤਨੇਮ ਦੀ ਜੋ ਤਰਤੀਬ ਦਿੱਤੀ ਉਹ ਇਸ ਤਰ੍ਹਾਂ ਹੈ- ਪ੍ਰਭਾਤੇ
ਬਾਣੀ ਜਪੁ,
ਫ਼ਿਰ ਸ਼ਾਮਾਂ ਨੂੰ ਬਾਣੀ
"ਸੋਦਰੁ" (ਪੰਜ ਸ਼ਬਦ) ਅਤੇ
"ਸੋ ਪੁਰਖੁ"
(ਚਾਰ ਸ਼ਬਦ) ਕੁਲ ਮਿਲਾ ਕੇ ਇਹ ੯ ਸ਼ਬਦ; ਉਪ੍ਰੰਤ ਰਾਤ ਸੌਣ
ਸਮੇਂ ਬਾਣੀ "ਸੋਹਿਲਾ"
(ਪੰਜ ਸ਼ਬਦ)। ਇਸ ਤਰ੍ਹਾਂ ਆਪ ਮੁਹਾਰੇ ਸਪਸ਼ਟ
ਹੋ ਜਾਂਦਾ ਹੈ ਕਿ ਗੁਰੂ ਕੀਆਂ ਸੰਗਤਾਂ ਲਈ ਨਿਤਨੇਮ ਲਈ ਬਾਣੀਆਂ ਦੀ ਇਹ ਤਰਤੀਬ ਵੀ ਪੰਜਵੇਂ ਪਾਤਸ਼ਾਹ
ਨੇ ਆਪ ਪੱਕੀ ਅਤੇ ਪ੍ਰਚਲਤ ਵੀ ਕੀਤੀ ਹੋਈ ਹੈ।
ਇਹ ਵੀ ਕਿ ਪਹਿਲੇ ਪਾਤਸ਼ਾਹ ਦੇ ਸਮੇਂ ਤੋਂ ਸੌਣ ਸਮੇ ਨਿਤਨੇਮ ਦੀ ਬਾਣੀ ਵਜੋਂ
ਜਿਹੜਾ ਨਾਮ ਆਰਤੀ
ਆਇਆ ਹੈ ਉਸ ਨਾਮ ਦੇ ਪਿਛੇ ਕਾਰਣ ਵੀ ਹਨ। ਉਹ ਕਾਰਣ ਹਨ ਕਿ
ਉਹ ਸਮੇ ਨਿਤਨੇਮ ਲਈ ਰਾਤ ਸੌਣ ਦੇ ਸਮੇ ਜਿਹੜਾ
"ਗਗਨ ਮੈ ਥਾਲੁ ਰਵਿ ਚੰਦੁ ਦੀਪਕ
ਬਨੇ…" ਵਾਲਾ ਸ਼ਬਦ ਪੱਕਾ ਕੀਤਾ, ਉਸ ਸ਼ਬਦ ਦੇ
‘ਰਹਾਉ’ ਦੇ ਬੰਦ `ਚ ਸ਼ਬਦਾਵਲੀ ਹੈ
"ਕੈਸੀ ਆਰਤੀ ਹੋਇ॥ ਭਵਖੰਡਨਾ ਤੇਰੀ
ਆਰਤੀ …" ਅਤੇ ਇਸ ਸ਼ਬਦ ਦਾ ਇਤਿਹਾਸਕ ਪਿਛੋਕੜ
ਵੀ ਜਗਨਨਾਥਪੁਰੀ ਦੀ ਬ੍ਰਾਹਮਣੀ ਆਰਤੀ ਅਤੇ ਉਥੇ ਪਹਿਲੇ ਪਾਤਸ਼ਾਹ ਰਾਹੀਂ ਪਾਂਡਿਆਂ ਨਾਲ ਕੀਤੇ ਹੋਏ
ਵਿਚਾਰ-ਵਿਟਾਂਦਰੇ ਵਾਰਤਾਲਾਪ ਅਤੇ ਉਸ ਆਰਤੀ ਦੇ ਖੰਡਣ ਨਾਲ ਹੀ ਜੁੜਿਆ ਹੋਇਆ ਹੈ।
ਬਲਕਿ ਗਿਆਨ ਰਤਨਾਵਲੀ ਵਾਲੇ ੳ੍ਰੁਪ੍ਰੋਕਤ ਦਿੱਤੇ ਜਾ ਚੁੱਕੇ ਵੇਰਵੇ `ਚੋਂ
ਜਿਵੇਂ "…ਫਿਰ ਆਰਤੀ
ਪੜ੍ਹੀਏ, ਤੀਸਰੇ ਪਹਿਰ ਰਾਤ ਗਈ ਸੋਹਿਲਾ ਪੜ੍ਹੀਏ ਅਰ ਫੇਰ ਪਿਛਲੀ ਰਾਤ ਜਪੁ ਪੜ੍ਹੀਏ …"
ਤੋਂ ਵੀ ਸਾਫ਼ ਹੈ ਕਿ ਬਾਣੀ ਸੋਹਿਲਾ ੱਿਵੱਚਲਾ ਸ਼ਬਦ
"ਗਗਨ ਮੈ ਥਾਲੁ—-’
ਅੰਮ੍ਰਿਤ ਵੇਲੇ, ਸੰਗਤਾਂ ਰਾਹੀਂ ਸ਼ਬਦ ਚੌਕੀ ਵੇਲੇ
ਵੀ ਉਚੇਚਾ ਗਾਇਆ ਜਾਂਦਾ ਸੀ। ਸਪਸ਼ਟ ਹੈ ਕਿ ਉਹ ਇਸ ਲਈ ਤਾ ਕਿ ਬ੍ਰਾਹਮਣੀ ਪ੍ਰਭਾਵਾਂ ਅਧੀਨ ਮੂਰਤੀਆਂ
ਅੱਗੇ ਆਰਤੀ, ਜਿਸਦਾ ਗੁਰਦੇਵ
ਨੇ ਇਸ ਸ਼ਬਦ ਰਾਹੀਂ ਭਰਵਾਂ ਕੰਡਣ ਵੀ ਕੀਤਾ,
ਉਤਾਰਣ ਵਾਲਾ ਕਰਮ ਜੋ ਪਿਛਲੇ ਲੰਮੇਂ ਸਮੇਂ ਤੋਂ ਚਲਦਾ ਆ ਰਿਹਾ ਸੀ, ਉਸ ਵਿਰੁਧ ਸੰਗਤਾਂ ਨੂੰ ਸਦਾ
ਲਈ ਚੇਤਾਵਨੀ ਵੀ ਮਿਲਦੀ ਰਵੇ ਤੇ ਸੰਗਤਾਂ ਸੁਚੇਤ ਵੀ ਰਹਿਣ।
ਅਜੋਕੇ ਸਮੇ
‘ਆਰਤੀ’
ਦੇ ਨਾਮ ਹੇਠ ਇੱਕ ਰਚਨਾ ਤੇ ਅਸੀਂ-ਦੇਖਣ
ਦੀ ਗੱਲ ਇਹ ਵੀ ਹੈ ਜਿਸ ਪੰਥ ਨੇ ਲੋਕਾਈ ਨੂੰ ਮੂਰਤੀਆਂ ਵਾਲੀ ਆਰਤੀ ਤੋਂ ਸੁਚੇਤ ਕਰਣਾ ਸੀ, ਅੱਜ ਉਹ
ਪੰਥ ਆਪ ਹੀ ਇੱਕ ‘ਆਰਤੀ’
ਦੇ ਨਾਮ `ਤੇ ਨਵੀਂ ਬਾਣੀ ਘੜ ਕੇ ਬੈਠਾ ਹੋਇਆ
ਹੈ। ਹਾਲਾਂਕਿ ਬਾਣੀ ਦੇ ਨਾਮ `ਤੇ ਪ੍ਰਚਲਤ ਕੀਤੀ ਗਈ ਇਸ
ਆਰਤੀ’
ਦਾ ਰਚਨਾਕਾਲ ਵੀ ਕਿਸੇ ਨੂੰ ਨਹੀਂ ਮਿਲਦਾ। ਬਲਕਿ ਇਸ ਦੀ
ਘਾੜਤ ਤੋਂ ਅੰਦਾਜ਼ਾ ਲਗਾਂਦੇ ਦੇਰ ਨਹੀਂ ਲਗਦੀ ਕਿ ਵਿੱਚਲੇ ਸਮੇਂ ਜਦੋਂ ਪੰਥ ਪੂਰੀ ਤਰ੍ਹਾਂ
ਬ੍ਰਾਹਮਣੀ ਜੱਕੜ `ਚ ਆ ਚੁੱਕਾ ਸੀ, ਇਸਦੀ ਰਚਨਾ ਕੀਤੀ ਗਈ ਤੇ ਇਸਦਾ ਪ੍ਰਚਲਣ ਵੀ ਉਸ ਦੌਰਾਨ ਹੀ
ਕੀਤਾ ਗਿਆ। ਵੱਡਾ ਸਬੂਤ ਇਹ ਵੀ ਹੈ ਕਿ ਇਸ ਰਚਨਾ `ਚ ਗੁਰਬਾਣੀ ਤੋਂ ਇਲਾਵਾ ਕੁੱਝ ਰਚਨਾਵਾਂ
ਅਜਿਹੀਆਂ ਵੀ ਹਨ, ਜਿੰਨ੍ਹਾਂ ਬਾਰੇ ਪੰਥ ਕਦੇ ਵੀ ਇੱਕ ਮੱਤ ਨਹੀਂ ਹੋਇਆ ਅਤੇ ਉਹ ਗੁਰਬਾਣੀ ਅਰਥ ਬੋਧ
ਤੇ ਗੁਰਬਾਣੀ ਸਿਧਾਂਤ ਨਾਲ ਵੀ ਮੇਲ ਨਹੀਂ ਖਾਂਦੀਆਂ। ਉਹ ਰਚਨਾਵਾਂ ਹਨ ਅਖੌਤੀ ਬਚਿਤ੍ਰ ਨਾਟਕ ਅਥਵਾ"
ਦਸਮ ਗ੍ਰੰਥ" `ਚੋਂ ਨਾ ਕਿ
"ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" `ਚੋਂ।
ਅਗਿਆਨਤਾ ਵੱਸ, ਅੱਜ ਤਖਤ ਸ੍ਰੀ ਨਾਂਦੇੜ ਸਾਹਿਬ ਸਮੇਤ, ਅਨੇਕਾਂ ਇਤਿਹਾਸਕ
ਬਲਕਿ ਸਥਾਨਕ ਗੁਰਦੁਆਰਿਆਂ `ਚ ਵੀ ਉਸੇ ਰਚਨਾ ਦੀ ਟੇਕ ਲੈ ਕੇ ਅਤੇ ਉਸੇ ਬ੍ਰਾਹਮਣੀ ਆਰਤੀ ਦੇ ਢੰਗ
ਨਾਲ ਸਭ ਕੁੱਝ ਕੀਤਾ ਜਾ ਰਿਹਾ ਹੈ, ਜਿਸਦਾ ਕਿ
"ਕੈਸੀ ਆਰਤੀ ਹੋਇ॥ ਭਵਖੰਡਨਾ ਤੇਰੀ
ਆਰਤੀ …" ਵਾਲੇ ਸ਼ਬਦ ਰਾਹੀਂ ਗੁਰਦੇਵ ਨੇ
ਉਚੇਚੇ ਜਗਨਨਾਥ ਪੁਰੀ ਦੇ ਵੱਡੇ ਇਕੱਠ `ਚ ਪਹੁੰਚ ਕੇ ਆਪ ਖੰਡਣ ਕੀਤਾ ਸੀ। ਸ਼ਾਮਾਂ ਨੂੰ
‘ਸੋਦਰੁ’
ਦੇ ਪਾਠ ਤੋਂ ਬਾਅਦ ਤਾਂ ਪੰਥ ਅੱਜ ਉਸ ਰਚਨਾ ਨੂੰ, ਇਸ
ਤਰ੍ਹਾਂ ਗੁਰਦੁਆਰਿਆਂ `ਚ ਜੋੜੀ ਬੈਠਾ ਹੈ ਜਿਵੇਂ ਕਿ ਇਹ ਪੰਥ ਦੀ ਆਪਣੀ ਹੀ ਮਰਿਯਾਦਾ ਹੋਵੇ।
ਉਂਝ ਨਿਤਨੇਮ ਦੇ ਵਿਸ਼ੇ ਵਾਂਙ ਇਸ
‘ਆਰਤੀ’
ਵਾਲਾ ਵਿਸ਼ਾ ਵੀ ਬਿਲਕੁਲ ਭਿੰਨ ਹੈ ਤੇ ਇਥੇ ਇਸਦੇ ਸੰਖੇਪ
ਜ਼ਿਕਰ ਦੀ ਲੋੜ ਇਸ ਲਈ ਪਈ ਕਿਉਂਕਿ ਸੰਬੰਧਤ ਪ੍ਰਮਾਣਾਂ `ਚ
ਸੋਹਿਲਾ
ਤੇ
ਆਰਤੀ
ਦੋਵੇਂ ਸ਼ਬਦ ਸਮ-ਅਰਥੀ ਆਏ ਹੋਏ ਹਨ ਪਰ ਮੂਲ ਨੂੰ ਸਮਝੇ
ਬਿਨਾ ਅੱਜ ਪੰਥ ਕਿਸੇ ਹੋਰ ਪਾਸੇ ਹੀ ਟੁਰਿਆ ਹੋਇਆ ਹੈ। ਓਧਰ ਟੁਰ ਰਿਹਾ ਹੈ ਜਿੱਧਰੋਂ ਇਸ ਨੂੰ ਜਲਦੀ
ਸੁਚੇਤ ਹੋਣ ਦੀ ਲੋੜ ਹੈ।
ਸ਼ਬਦ ‘ਗਗਨ ਮੈਂ ਥਾਲੁ’ - ਬ੍ਰਾਹਮਣੀ
ਵਿਸ਼ਵਾਸਾਂ ਅਧੀਨ, ਬ੍ਰਾਹਮਣ ਮੱਤ ਵੱਲੋਂ ਜਗੰਨਨਾਥ ਪੁਰੀ `ਚੋਂ ਹਰ ਸਾਲ ਇੱਕ ਰਥ ਯਾਤਰਾ ਨਿਕਲਦੀ ਹੈ
ਤੇ ਉਸ ਨੂੰ ਆਰਤੀ ਦਾ ਮੇਲਾ ਵੀ ਕਿਹਾ ਜਾਂਦਾ ਹੈ। ਸ਼ੱਕ ਨਹੀੰ ਕਿ ਇਸ ਮੇਲੇ `ਚ ਲਖਾਂ ਦੀ ਗਿਣਤੀ `ਚ
ਲੋਕਾਂ ਦਾ ਇਕੱਠ ਵੀ ਹੁੰਦਾ ਹੈ। ਗੁਰੂ ਨਾਨਕ ਪਾਤਸ਼ਾਹ ਵੀ ਇੱਕ ਅਜਿਹੇ ਮੇਲੇ ਸਮੇਂ ਭਾਈ ਮਰਦਨੇ ਨੂੰ
ਨਾਲ ਲੈ ਕੇ ਉਚੇਚੇ ਜਗੰਨਨਾਥ ਪੁਰੀ ਪੁਜੇ ਅਤੇ ਕੁੱਝ ਦਿਨ ਪਹਿਲਾਂ ਤੋਂ ਹੀ ਉਥੇ ਗੁਰਬਾਣੀ ਦੇ
ਸਤਸੰਗ ਵੀ ਅਰੰਭ ਕਰ ਦਿੱਤੇ। ਜੇਕਰ ਇਸ ਦਾ ਪੂਰਾ ਵੇਰਵਾ ਤੇ ਵਿਸ਼ੇਂ ਨਾਲ ਸੰਬੰਧਤ ਸ਼ਬਦ
‘ਗਗਨ ਮੈ ਥਾਲੁ…’
ਵੀ ਅਰਥਾਂ ਤੇ ਘਟਣਾ ਸਹਿਤ ਦੇਣਾ ਹੋਵੇ ਤਾਂ ਇਹ ਵੀ ਆਪਣੇ
ਆਪ `ਚ ਵੱਖਰਾ ਤੇ ਲਮਾਂ ਮਜ਼ਮੂਨ ਹੈ।
ਪਰ
ਬਾਣੀ
ਸੋਹਿਲੇ
ਵਾਲੇ ਹੱਥਲੇ ਵਿਸ਼ੇ ਨਾਲ ਇਥੇ ਕੇਵਲ ਇੰਨਾਂ ਹੀ
ਸੰਬੰਧ ਹੈ ਕਿ ਇਸ ਦੇ ਇਤਹਾਸ ਬਾਰੇ ਸਾਨੂੰ ਸੰਖੇਪ ਜਿਹਾ ਪਤਾ ਜ਼ਰੂਰ ਹੋਣਾ ਚਾਹੀਦਾ ਹੈ। ਖੈਰ!
ਜਿਵੇਂ ਕਾਜ਼ੀ ਨਾਲ ਨਮਾਜ਼ ਵਾਲੀ ਘਟਨਾ ਘੱਟੀ ਸੀ, ਉਸੇ ਤਰ੍ਹਾਂ ਜਗੰਨਨਾਥ ਪੁਰੀ ਦੇ ਪਾਂਡਿਆਂ ਨੇ ਵੀ
ਗੁਰੂ ਨਾਨਕ ਪਾਤਸ਼ਾਹ ਨੂੰ ਆਰਤੀ `ਚ ਸ਼ਾਮਲ ਹੋਨ ਲਈ ਬੇਨਤੀ ਕੀਤੀ ਤੇ ਸੱਦਾ ਦਿੱਤਾ। ਪਾਤਸ਼ਾਹ ਨੇ ਵੀ
ਸੱਦੇ ਨੂੰ ਮੋੜਿਆ ਨਹੀਂ ਤੇ ਪ੍ਰਵਾਣ ਵੀ ਕਰ ਲਿਆ। ਉਪ੍ਰੰਤ ਹੋਇਆ ਇਹ ਕਿ ਪਾਤਸ਼ਾਹ ਭਾਈ ਮਰਦਾਨਾ ਤੇ
ਸਮੇਂ ਦੇ ਵਾਧੇ ਨਾਲ ਵੱਧ ਚੁੱਕੀਆਂ ਅਣਗਿਣਤ ਗੁਰੂ ਕੀਆਂ ਸੰਗਤਾਂ ਸਮੇਤ, ਉਸ ਹੋ ਰਹੀ ਬ੍ਰਾਹਮਣੀ
ਆਰਤੀ `ਚ ਸ਼ਾਮਲ ਹੋਣ ਦੀ ਬਜਾਏ, ਰੋਜ਼ਾਨਾ ਵਾਂਙ ਉਥੇ ਬਾਹਰ ਖੁੱਲ੍ਹੇ ਮੈਦਾਨ `ਚ ਬੈਠ ਗਏ। ਆਪ ਨੇ,
ਉਸ ਸਮੇਂ ਆਪਣੇ ਮੁਖਾਰਬੰਦ ਤੋਂ ਪਹਿਲੀ ਵਾਰ, ਬਾਣੀ ਸੋਹਿਲੇ ਵਿੱਚਲੇ ਉਪ੍ਰੋਕਤ ਸ਼ਬਦ
‘ਗਗਨ ਮੈ ਥਾਲੁ…’
ਦਾ ਕੀਰਤਨ ਕੀਤਾ, ਜਦਕਿ ਉਸ ਨਾਲ ਰਬਾਬ ਵਜਾ ਰਹੇ ਸਨ ਭਾਈ
ਮਰਦਾਨਾ ਜੀ।
ਪਾਂਡੇ ਤਾਂ, ਉਥੇ ਜਗੰਨਨਾਥ ਦੀ ਮੂਰਤੀ ਦੇ ਸਨਮੁਖ, ਲਮਾਂ ਸਮਾਂ ਆਰਤੀ
ਉਤਾਰਦੇ ਰਹੇ। ਭਰਵੀਂ ਚਟਖ਼-ਮਟਖ਼, ਰੋਸ਼ਨੀਆਂ, ਸੰਖ ਪੂਰੇ, ਘੰਟੇ ਵਜਾਏ; ਥਾਲਾਂ `ਚ ਕੀਮਤੀ ਹੀਰੇ,
ਜਵਾਹਰਾਤ, ਵੱਧੀਆ ਸਮਗ੍ਰੀ, ਚੰਦਨ ਆਦਿ ਤੇ ਫੁਲਾਂ ਦੀ ਦਿਲ ਖਿਚਵੀਂ ਖੁਸ਼ਬੂ, ਇਹ ਸਭ ਕਿਸੇ ਪ੍ਰਚਲਤ
ਸੁਰਗ ਦਾ ਹੀ ਨਜ਼ਾਰਾ ਪੇਸ਼ ਕਰ ਰਿਹਾ ਸੀ। ਉਨ੍ਹਾਂ ਨੇ ਜਗੰਨਨਾਥ ਦੀ ਇਹ ਮੂਰਤੀ ਤੇ ਇਸਦੀ ਆਰਤੀ ਨੂੰ
ਵੱਡੀ ਮਹੱਤਵ ਪੂਰਨ ਦੱਸਣ ਲਈ, ਇਸ ਨਾਲ ਕੁੱਝ ਮਿਥਿਹਾਸਕ ਕਹਾਣੀਆਂ ਨੂੰ ਵੀ ਲੰਮੇਂ ਸਮੇਂ ਤੋਂ
ਜੋੜਿਆ ਹੋਇਆ ਸੀ। ਜਿਵੇਂ ਇਸ ਮੂਰਤੀ `ਚ ਕ੍ਰਿਸ਼ਨ ਜੀ ਦੀਆਂ ਅਸਲੀ ਅਸਥੀਆਂ ਹੋਣ ਦੀ ਗੱਲ, ਰਾਜਾ
ਦਿਉਮਨ ਦੀ ਬੇਨਤੀ `ਤੇ ਇਸ ਮੂਰਤੀ ਨੂੰ ਪਹਿਲਾਂ ਵਿਸ਼ਕਰਮਾਂ ਨੇ ਘੜਿਆ, ਉਪ੍ਰੰਤ ਵਿਸ਼ਕਰਮਾਂ ਦੇ
ਨਾਰਾਜ਼ ਹੋਣ `ਤੇ ਬ੍ਰਹਮਾ ਨੇ ਇਸ ਮੂਰਤੀ `ਚ ਆਤਮਾ ਤੇ ਨੇਤਰ ਆਪ ਪਾਏ, ਫ਼ਿਰ ਵੀ ਕਿਸੇ ਕਾਰਣ ਇਹ
ਮੂਰਤੀ ਹੱਥਾਂ ਪੈਰਾਂ ਤੋਂ ਬਿਨਾ ਹੀ ਰਹੀ ਆਦਿ ਆਦਿ…।
ਅਜਿਹੀਆਂ ਗਾਥਾਵਾਂ ਦਾ ਹੀ ਸਿੱਟਾ ਹੈ ਕਿ ਲੋਕਾਈ ਦੂਰੋਂ ਦੂਰੋਂ, ਅਜਿਹੇ
ਅੰਧ ਵਿਸ਼ਵਾਸਾਂ ਨੂੰ ਲੈ ਕੇ ਇਸ ਮੂਰਤੀ ਦੀ ਆਰਤੀ ਉਤਾਰਣ ਲਈ ਉਚੇਚੇ ਜਗੰਨਨਾਥ ਪੁਰੀ ਪੁੱਜਦੀ ਹੈ।
ਕੁੱਝ ਲੋਕ ਇਸ ਰਥ ਯਾਤਰਾ ਦੌਰਾਨ, ਦਿੱਤੇ ਹੋਏ ਸਿੱਧੇ ਸੁਰਗ ਦੇ ਵਿਸ਼ਵਾਸ ਕਾਰਣ ਇਸ ਦੇ ਰਥ ਅੱਗੇ
ਲੇਟ ਕੇ ਆਪਣੇ ਜੀਵਨ ਦੀ ਆਹੂਤੀ ਦੇ ਦਿੰਦੇ ਰਹੇ। ਜਦਕਿ ਪਹਿਲਾਂ ਉਨ੍ਹਾਂ ਨੇ ਆਪਣਾ ਧਨ-ਮਾਲ ਆਦਿ,
ਦਾਨ ਦੇ ਰੂਪ `ਚ ਬ੍ਰਾਹਮਣਾਂ ਨੂੰ ਅਰਪਣ ਕਰਣਾ ਹੁੰਦਾ ਹੈ। ਲੋਕਾਂ ਨੂੰ ਇਸ ਅਗਿਆਨਤਾ `ਚੋਂ ਕੱਢਣ
ਲਈ ਹੀ ਤਾਂ ਗੁਰੂ ਨਾਨਕ ਪਾਤਸ਼ਾਹ ਆਪ ਉਚੇਚੇ ਉਥੇ ਪੁਜੇ ਸਨ। ਕਾਸ਼! ਅਸਾਂ ਆਪਣੇ ਵਿਰਸੇ ਨੂੰ
ਸੰਭਾਲਿਆ ਹੁੰਦਾ ਅਤੇ ਇਮਾਨਦਾਰੀ ਨਾਲ ਗੁਰਬਾਣੀ ਵਾਲੇ ਸੱਚ ਦਾ ਪ੍ਰਚਾਰ ਵੀ ਕੀਤਾ ਹੁੰਦਾ।
ਆਰਤੀ ਤੋਂ ਬਾਅਦ ਪੰਡਤਾਂ ਨੇ ਗੁਰਦੇਵ ਨੂੰ ਸ਼ਿਕਾਇਤ ਕੀਤੀ ਕਿ ਗੁਰਦੇਵ
ਵਾਇਦੇ ਮੁਤਾਬਕ ਆਰਤੀ `ਚ ਸ਼ਾਮਲ ਨਹੀਂ ਹੋਏ। ਉੱਤਰ `ਚ ਪਾਤਸ਼ਾਹ ਨੇ ਸਮਝਾਇਆ: ਐ ਪੰਡਤੋ!
"ਸਭ ਮਹਿ ਜੋਤਿ ਜੋਤਿ ਹੈ ਸੋਇ"
ਪ੍ਰਭੂ ਤਾਂ ਸਾਰੀ ਰਚਨਾ `ਚ ਵਿਆਪਕ ਹੈ।
ਗੁਰਦੇਵ ਨੇ ਉਥੇ ‘ਗਗਨ ਮੈ
ਥਾਲੁ…’ ਵਾਲੇ ਸ਼ਬਦ ਦਾ ਓਦੋਂ ਬਿਲਕੁਲ ਪਹਿਲੀ
ਵਾਰ ਗਾਇਣ ਕਰਕੇ ਸਮਝਾਇਆ ਕਿ ਇੰਨ੍ਹਾਂ ਮੂਰਤੀਆਂ ਅੱਗੇ ਸੰਖਾਂ, ਘੰਟਿਆਂ, ਸੁਗੰਧੀਆਂ, ਰੋਸ਼ਨੀਆਂ
ਕਰਣ ਨਾਲ ਨਹੀਂ ਬਲਕਿ:-
"ਪ੍ਰਭੂ ਦੀ ਬੇਅੰਤ ਰਚਨਾ ਚੋਂ ਜੇ ਅਸਮਾਨ ਨੂੰ ਇੱਕ ਥਾਲ ਮੰਨ ਲਿਆ ਜਾਵੇ,
ਸੂਰਜ ਤੇ ਚੰਦ ਨੂੰ ਦੀਵੇ, ਬੇਅੰਤ ਤਾਰਾਗਣ ਨੂੰ ਹੀਰੇ, ਮੋਤੀ, ਸਮੂਚੀ ਬਨਸਪਤੀ, ਫੁੱਲ ਤੇ ਮਲਿਆਚਲ
ਪਰਬਤ ਵੱਲੋਂ ਚੰਦਨ ਦੀ ਛੋਹ ਲੈ ਕੇ ਆਪਣੇ ਆਪ ਆ ਰਹੀ ਹਵਾ ਨੂੰ ਸੁਗੰਧੀਆਂ ਆਦਿ; ਤਾਂ ਪਤਾ ਲੱਗੇਗਾ
ਕਿ "ਕੈਸੀ ਆਰਤੀ ਹੋਇ॥
ਭਵਖੰਡਨਾ ਤੇਰੀ ਆਰਤੀ॥ ਅਨਹਤਾ ਸ਼ਬਦ ਵਾਜੰਤ ਭੇਰੀ"
ਪ੍ਰਭੂ ਦੀ ਆਰਤੀ ਤਾਂ ਉਸਦੀ ਕੁੱਦਰਤ `ਚ ਆਪ ਮੁਹਾਰੇ ਤੇ
ਹਰ ਸਮੇਂ ਉਤਰ ਰਹੀ ਹੈ ਜਿਸ `ਚ ਬਿਨਾ ਚੋਟ (ਅਨਹਦ) ਸ਼ਬਦ ਰੂਪੀ ਰੁਣ-ਝੁਣ ਆਵਾਜ਼ ਰੂਪ ਮਾਨੋ ਸੰਖ ਵੀ
ਆਪਣੇ ਆਪ ਪੂਰੇ ਜਾ ਰਹੇ ਹਨ।
ਇਸ ਦੇ ਉਲਟ ਕਿਸੇ ਵੀ ਮੂਰਤੀ ਨੂੰ
ਜਗੰਨਾਥ (ਸੰਸਾਰ ਦਾ ਨਾਥ) ਮੰਨ ਲੈਣਾ ਜਾਂ ਉਸ ਅੱਗੇ ਸੰਖ ਆਦਿ ਪੂਰ ਕੇ ਉਸਦੀ ਆਰਤੀ ਉਤਾਰਣ ਵਾਲੇ
ਕਰਮ, ਕੇਵਲ ਫੋਕਟ ਕਰਮ ਹਨ।
ਬਾਣੀ
‘ਸੋਹਿਲਾ’ ਦਾ ਰਚਨਾ ਕਾਲ- ਹੁਨ ਤੀਕ ਦੀ
ਵਿਚਾਰ ਤੋਂ ਸਾਫ਼ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਅਜੋਕੀ ਬਾਣੀ ਸੋਹਿਲਾ ਵਾਲਾ ਵਜੂਦ ਵੀ ਨਹੀਂ
ਸੀ। ਓਦੋਂ ਉਪ੍ਰੋਕਤ ਜਗਨਨਾਥ ਪੁਰੀ ਵਾਲੀ ਸਾਖੀ ਤੇ ਘੇਣਾ ਤੋਂ ਬਾਅਦ, ਇਸ ਦੇ ਬਦਲੇ ਕੇਵਲ
‘ਗਗਨ ਮੈ ਥਾਲੁ. .’
ਵਾਲਾ ਇਕੋ ਸ਼ਬਦ ਰਾਤ ਨੂੰ ਸੌਣ ਸਮੇਂ ਦਾ ਨਿਤਨੇਮ ਸੀ। ਉਂਝ ਵੀ ਓਦੋਂ ਇਸ ਸ਼ਬਦ ਨੂੰ ਬਾਣੀ
‘ਆਰਤੀ’
ਦੇ ਨਾਮ ਨਾਲ ਹੀ ਜਾਣਿਆ ਜਾਂਦਾ ਸੀ,
ਸੋਹਿਲਾ ਨਹੀਂ।
ਇਹ ਵੀ ਕਿ ਉਸ ਸਮੇ ਲਫ਼ਜ਼
‘ਆਰਤੀ’ ਲੋਕਾਈ ਨੂੰ ਮੂਰਤੀਆਂ ਦੀ ਪੂਜਾ ਦੀ
ਹੋ ਰਹੀ ਆਰਤੀ ਵੱਲੋਂ ਵਰਜਣ ਲਈ ਸੀ; ਨਾ ਕਿ
‘ਗੁਰੂ ਗ੍ਰੰਥ ਸਾਹਿਬ’
ਦੇ ਆਦੇਸ਼ਾਂ ਦੇ ਉਲਟ, ਨਵੀਂ ਤੇ ਬੇਜੋੜ ਆਰਤੀ ਘੜ
ਕੇ, ਉਤਾਰਣ ਤੇ ਪੜ੍ਹਣ ਲਈ। ਪਹਿਲੇ ਪਾਤਸ਼ਾਹ ਤੋਂ
"ਬਾਣੀ ਸੋਹਿਲਾ"
`ਚ ਇਕੱਲੇ ਸ਼ਬਦੁ ਵਾਲੀ ਗੱਲ ਇਥੋਂ ਵੀ ਸਾਬਤ ਹੋ ਜਾਂਦੀ ਹੈ
ਕਿ ਨਿੱਤਨੇਮ ਵੱਜੋਂ ਬਾਣੀ
ਆਰਤੀ ਦਾ ਜ਼ਿਕਰ ਤਾਂ ਪਹਿਲੇ ਪਾਤਸ਼ਾਹ ਤੋਂ
ਹੀ ਮਿਲਦਾ ਹੈ।
ਜਦਕਿ ਮੌਜੂਦਾ
ਸੋਹਿਲੇ
ਦੀ ਬਾਣੀ `ਚ ਜਿਹੜੇ ਪੰਜ ਸ਼ਬਦ ਹਨ। ਇੰਨ੍ਹਾਂ ਪੰਜਾਂ `ਚੋਂ
ਚੌਥਾ ਤੇ ਪੰਜਵਾਂ ਸ਼ਬਦ
ਤਾਂ ਹੈਣ ਹੀ ਚੌਥੇ ਤੇ ਪੰਜਵੇ ਪਾਤਸ਼ਾਹ ਦੀ ਰਚਨਾ।
ਇਸ ਤਰ੍ਹਾਂ ਅਜੋਕੀ ਬਾਣੀ ਸੋਹਿਲਾ ਦਾ ਵਜੂਦ ਤਾਂ ਦੂਰ, ਇੰਨ੍ਹਾਂ ਪੰਜਾਂ ਚੋਂ ਦੋ ਸ਼ਬਦਾਂ ਦੀ ਤਾਂ
ਅਜੇ ਰਚਨਾ ਵੀ ਨਹੀਂ ਸੀ ਹੌਈ।
ਤਾਂ ਤੇ ਇਹ ਵੀ ਸਮਝਣਾ ਹੈ ਕਿ ਪੰਜਵੇਂ ਪਾਤਸ਼ਾਹ ਨੇ
"ਅਦਿ ਬੀੜ"
ਅਜੋਕੇ
"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ" ਜੀ ਦੀ ਸੰਪਾਦਨਾ ਤੇ ਬਾਣੀ ਨੂੰ ਤਰਤੀਬ
ਦੇਣ ਸਮੇਂ ‘ਸੋਦਰੁ’,
ਸੋ ਪੁਰਖੁ
ਤੇ ‘ਸੋਹਿਲਾ’
ਵਾਲੇ ਤਿੰਨ ਸੰਗ੍ਰਿਹ ਸੰਗਤਾਂ ਰਾਹੀਨ ਨਿਤਨੇਮ ਲਈ
ਉਚੇਚੇ ਆਪ ਤਿਆਰ ਕੀਤੇ ਸਨ। ਜਦਕਿ ਇੰਨ੍ਹਾਂ ਰਚਨਾਵਾਂ `ਚ
ਬਾਣੀ
"ਸੋਹਿਲੇ" ਵਿੱਚਲੇ
ਪੰਜ
ਤੇ ਬਾਣੀ
ਰਹਿਰਾਸ
ਭਾਵ ਸੋਦਰੁ’
(ਪੰਜ ਸ਼ਬਦ) ਤੇ
ਸੋ ਪੁਰਖੁ
(ਚਾਰ ਸ਼ਬਦ) ਕੁਲ ਨੌ
ਸ਼ਬਦ, ਵੱਖ-ਵੱਖ ਰਾਗਾਂ `ਚ ਵੀ ਮੌਜੂਦ ਹਨ।
ਇਥੇ ਇਸ ਪੱਖੋਂ ਵੀ ਧਿਅਨ ਦੇਣਾ ਹੈ ਕਿ ਗੁਰਬਾਣੀ ਅੰਦਰ ਲਗ ਮਾਤ੍ਰਾ ਦਾ ਵੀ
ਅਦਲ-ਬਦਲ ਹੋ ਜਾਣ ਨਾਲ, ਗੁਰਬਾਣੀ ਦੇ ਅਰਥ ਤੇ ਸਿਧਾਂਤ ਵੀ ਉਲਟ ਸਕਦੇ ਹਨ, ਰਾਮਰਏ ਵਾਲੀ ਸਾਖੀ ਇਸ
ਦਾ ਸਬੂਤ ਵੀ ਹੈ। ਇਸ ਲਈ ਅਜਿਹਾ ਕਰਣ ਦਾ ਵੀ ਕਿਸੇ ਨੂੰ ਹੱਕ ਨਹੀਂ। ਇਸਦੇ ਉਲਟ, ਉਪ੍ਰੋਕਤ
ਚੌਦ੍ਹਾਂ ਦੇ ਚੌਦ੍ਹਾਂ ਸ਼ਬਦਾਂ ਦਾ ਸਥਾਨ-ਅੰਤਰ ਦੱਸਣ ਲਈ, ਗੁਰਦੇਵ ਨੇ ਹਰੇਕ ਸ਼ਬਦ `ਚ ਕਾਫ਼ੀ
ਤਬਦੀਲੀਆਂ ਕੀਤੀਆਂ ਤੇ ਗੁਰਦੇਵ ਨੂੰ ਇਸਦਾ ਹੱਕ ਵੀ ਸੀ। ਫ਼ਿਰ ਕਮਾਲ ਤਾਂ ਇਹ ਵੀ ਹੈ ਕਿ ਇਤਨਾ ਕਰਕੇ
ਵੀ ਗੁਰਬਾਣੀ ਵਿਚਲੇ ਅਰਥਾਂ ਤੇ ਸਿਧਾਂਤ `ਚ ਅੰਤਰ ਨਹੀਂ ਆਉਣ ਦਿੱਤਾ।
ਹੋਰ ਇਹ ਕਿ ਨਿੱਤਨੇਮ ਦਾ ਨਿਯਮ ਤਾਂ ਪਹਿਲੇ ਜਾਮੇਂ ਤੋਂ ਚਲਦਾ ਆ ਰਿਹਾ ਸੀ,
ਪੰਜਵੇਂ ਪਾਤਸ਼ਾਹ ਨੇ ਸੰਪਾਦਨਾਂ ਸਮੇਂ
ਸੋਹਿਲਾ
ਤੇ ਸੋਦਰੁ
ਨੂੰ ਉਚੇਚਾ ਨਵਾਂ ਰੂਪ ਪ੍ਰਦਾਨ ਕੀਤਾ ਤਾਂ ਕਿਉਂ? । ਜਦਕਿ ਇਹ ਸਾਰੇ ਸ਼ਬਦ, ਆਪਣੇ-ਆਪਣੇ ਰਾਗਾਂ `ਚ
ਗੁਰਬਾਣੀ ਦਾ ਅੰਗ ਪਹਿਲਾਂ ਤੋਂ ਹੀ ਸਨ। ਸਾਬਤ ਹੁੰਦਾ ਹੈ ਕਿ ਗੁਰਦੇਵ ਨੇ ਦੋਵੇਂ ਸੰਗ੍ਰਹਿ ਉਚੇਚੇ
ਤਿਆਰ ਕੀਤੇ ਤਾਂ ਗੁਰੂ ਕੀਆਂ ਸੰਗਤਾਂ ਦੇ ਨਿਤਨੇਮ ਨੂੰ ਇੱਕ ਵਿਸ਼ੇਸ਼ ਰੂਪ ਦੇਣ ਲਈ। ਇਥੋਂ ਆਪ
ਮੁਹਾਰੇ ਇਹ ਵੀ ਸਾਬਤ ਹੋ ਜਾਂਦਾ ਹੈ ਕਿ ਗੁਰਦੇਵ ਵੱਲੋਂ ਗੁਰੂ ਕੀ ਸੰਗਤ ਲਈ ਨਿੱਤਨੇਮ ਦਾ ਕਿੰਨਾ
ਵੱਧ ਮਹੱਤਵ ਹੈ।
ਬਾਣੀ ਸੋਹਿਲਾ ਦਾ ਸਰੂਪ- ਬਾਣੀ ਸੋਹਿਲਾ
`ਚ ਪੰਜ ਸ਼ਬਦ ਹਨ। ਪਹਿਲਾਂ ਰਾਗ ਗਉੜੀ ਦੀਪਕੀ, ਰਾਗ ਆਸਾ ਤੇ ਰਾਗ ਧਨਾਸਰੀ ਚੋਂ ਇੱਕ-ਇੱਕ ਕਰਕੇ
ਤਿੰਨ ਸ਼ਬਦ ਪਹਿਲੇ ਮਹਲੇ ਦੇ ਹਨ। ਚੌਥਾ ਸ਼ਬਦ ਚੌਥੇ ਪਾਤਸ਼ਾਹ ਦਾ ਤੇ ਪੰਜਵਾਂ, ਪੰਜਵੇਂ ਪਾਤਸ਼ਾਹ ਦਾ।
ਇਹ ਦੋਵੇਂ ਸ਼ਬਦ ਰਾਗ ਗਉੜੀ ਪੁਰਬੀ ਦੇ ਹੀ ਹਨ। ਬਾਣੀ ਸੋਹਿਲਾ `ਚ ਸ਼ਬਦਾਂ ਦਾ ਕ੍ਰਮ ਇਸ ਤਰ੍ਹਾਂ ਹੈ
ਪਹਿਲਾ ਸ਼ਬਦ- "ਜੈ
ਘਰਿ ਕੀਰਤਿ ਆਖੀਐ … "; ਦੂਜਾ-
"ਛਿਅ ਘਰ ਛਿਅ ਗੁਰ ਛਿਅ ਉਪਦੇਸ…" ; ਤੀਜਾ-
"ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ …"
ਚੌਥਾ- "ਕਾਮਿ
ਕਰੋਧਿ ਨਗਰੁ ਬਹੁ ਭਰਿਆ …" ਅਤੇ ਪੰਜਵਾਂ
"ਕਰਉ ਬੇਨੰਤੀ ਸੁਣਹੁ
ਮੇਰੇ ਮੀਤਾ …।
ਇਸ ਤਰ੍ਹਾਂ ਇਹ ਸੰਪੂਰਣ ਰਚਨਾ
"ਸ੍ਰੀ ਗੁਰੂ ਗ੍ਰੰਥ ਸਾਹਿਬ ਜੀ"
ਦੇ ਪੰਨਾ
12-13
`ਤੇ ਦਰਜ ਹੈ। ਪੰਥਕ ਰਹਿਤ ਮਰਿਆਦਾ `ਚ ਵੀ ਨਿੱਤਨੇਮ
ਵੱਜੋਂ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ ਚੋਂ ਇਸ ਬਾਣੀ ਨੂੰ ਰਾਤ ਸੌਣ ਸਮੇਂ ਪੜ੍ਹਣ ਦਾ ਹੀ ਆਦੇਸ਼
ਹੈ।
ਇਕ
ਹੋਰ ਭੁੱਲ ਤੇ ਅਵਗਿਆ-
ਬਾਣੀ ਸੋਹਿਲਾ ਦੇ ਸਰੂਪ ਵੱਜੋਂ ਵਾਰਤਾ ਕਰਦੇ ਸਾਨੂੰ ਇਸ
ਬਾਣੀ ਦੇ ਇੱਕ ਹੋਰ ਪੱਖ ਵੱਲ ਧਿਆਨ ਦੇਣ ਦੀ ਵੀ ਲੋੜ ਹੈ। ਪੰਥ `ਚ ਕੁੱਝ ਅਜਿਹੇ ਡੇਰੇ ਤੇ ਸੱਜਨ ਵੀ
ਹਨ ਜੋ ਇਸ ਬਾਣੀ ਨੂੰ ਨਿੱਤਨੇਮ ਦੇ ਤੌਰ `ਤੇ ਪੜ੍ਹਣ ਤੋਂ ਪਹਿਲਾਂ ਤੇ ਬਾਅਦ `ਚ ਕੁੱਝ ਹੋਰ ਸ਼ਬਦ
ਜਿਵੇਂ "ਗੁਰੂ ਕਾ ਸ਼ਬਦ
ਰਖਵਾਰੇ, ਚੌਕੀ ਚੋਗਿਰਦ ਹਮਾਰੇ","
ਤਾਤੀ ਵਾਉ ਨ ਲਾਗਈ’
ਆਦਿ ਵੀ ਬਾਣੀ ਸੋਹਿਲਾ ਦਾ ਅੰਗ ਜਾਣ ਕੇ ਜਾਂ ਦੱਸ ਕੇ
ਪੜ੍ਹਦੇ ਅਤੇ ਪ੍ਰਚਾਰਦੇ ਹਨ।
ਬਾਣੀ ਜਿੰਨੀ ਪੜ੍ਹੀ-ਵਿਚਾਰੀ ਜਾ ਸਕੇ, ਚੰਗਾ ਹੈ। ਪਰ
‘ਬਾਣੀ ਸੋਹਿਲਾ’
ਦਾ ਅੰਗ ਜਾਣ ਜਾਂ ਦੱਸ ਕੇ ਨਿੱਤਨੇਮ ਵੱਜੋਂ ਉਨ੍ਹਾਂ ਕੁੱਝ
ਸ਼ਬਦਾਂ ਨੂੰ ਜ਼ਰੂਰ ਪੜ੍ਹਣਾ ਜਾਂ ਪ੍ਰਚਾਰਨਾ ਇੱਕ ਵੱਡੀ ਭੁੱਲ ਵੀ ਹੈ ਤੇ ਗੁਰਦੇਵ ਦੀ ਅਵਗਿਆ ਵੀ।
ਭੁੱਲ ਇਸ ਲਈ ਕਿ ਪੰਥ, ਇੱਕ ਜਥੇਬੰਦੀ ਹੈ, ਪੰਥ ਦੇ ਫੈਸਲਿਆਂ ਦਾ ਮਕਸਦ ਪੰਥ `ਚ ਇਕਸਾਰਤਾ ਨੂੰ
ਕਾਇਮ ਰੱਖਣਾ ਹੈ, ਬ-ਸ਼ਰਤੇ ਕਿ ਉਹ ਫੈਸਲਾ ਵੀ
"ਪਰਚਾ ਸ਼ਬਦ ਕਾ"
ਹੋਣ। ਦੂਜਾ, ਅਜਿਹਾ ਵਾਧਾ, ਨਿੱਤਨੇਮ ਦੇ ਮੱਕਸਦ ਨਾਲ ਵੀ
ਮੇਲ ਨਹੀਂ ਖਾਂਦਾ। ਤੀਜਾ, ਬੇਅਦਬੀ ਇਸ ਲਈ ਕਿ ਬਾਣੀ ਸੋਹਿਲਾ ਦਾ ਮੌਜੂਦਾ ਸਰੂਪ ਪੰਚਮ
ਪਿਤਾ ਨੇ ਆਪ ਕਾਇਮ ਕੀਤਾ ਹੋਇਆ ਹੈ, ਇਸ ਲਈ ਇਸ ਨਾਲ ਛੇੜ-ਛਾੜ ਕਰਣ ਦਾ ਕਿਸੇ ਕੋਲ ਕੋਈ ਹੱਕ ਨਹੀਂ।
ਅਗ਼ਲਾ ਸੁਆਲ ਹੈ, ਆਖਿਰ ਬਾਣੀ ਸੋਹਿਲੇ ਦੇ
ਸਰੂਪ ਨਾਲ ਇਹ ਛੇੜ ਛਾੜ ਕਦੋਂ ਤੇ ਕਿਸ ਤਰ੍ਹਾਂ ਹੋਈ? ਦਰਅਸਲ ਇਹ ਵਾਧਾ ਘਾਟਾ ਕੇਵਲ ਬਾਣੀ ਸੋਹਿਲਾ
ਨਾਲ ਹੀ ਨਹੀਂ, ਬਾਣੀ
ਸੋਦਰੁ ਨਾਲ ਵੀ ਹੋਇਆ ਹੈ। ਕਾਰਣ ਇੱਕੋ ਹੀ
ਹੈ ਕਿ ਵਿੱਚਲੇ ਸਮੇਂ ਬਹੁਤਾ ਕਰ ਕੇ ਪ੍ਰਚਾਰ ਦਾ ਸੋਮਾਂ ਡੇਰੇ ਆਦਿ ਹੀ ਸਨ। ਚੂੰਕਿ ਉਨ੍ਹਾਂ
ਡੇਰਿਆਂ ਦੇ ਆਗੂਆਂ ਕੋਲ ਖੁੱਲ੍ਹਾ ਸਮਾਂ ਹੁੰਦਾ ਸੀ। ਬਲਕਿ ਉਸ ਸਮੇਂ ਬਹੁਤੀਆਂ ਸੰਗਤਾਂ ਦੀ ਰਿਹਾਇਸ਼
ਵੀ ਉੱਥੇ ਡੇਰਿਆਂ `ਚ ਹੀ ਹੁੰਦੀ ਸੀ ਅਤੇ ਉਹ ਵੱਧ ਤੋਂ ਵੱਧ ਸਮਾਂ ਪਾਠ ਵੀ ਕਰ ਸਕਦੇ ਸਨ। ਇਸ
ਤਰ੍ਹਾਂ ਉਸ ਸਮੇਂ ਗੁਰਬਾਣੀ ਵਾਲੇ ਨਿੱਤਨੇਮ ਦੇ ਅਸਲ ਮੱਕਸਦ ਨੂੰ ਸਮਝੇ ਬਿਨਾ, ਇਹ ਮਰਜ਼ੀ ਦੇ
ਵਾਧੇ-ਘਾਟੇ ਕੀਤੇ ਗਏ।
ਨਤੀਜਾ ਸਾਹਮਣੇ ਹੈ, ਇਥੋਂ ਤੀਕ ਕਿ
‘ਸੋਦਰੁ’
ਅਥਵਾ
ਬਾਣੀ ਰਹਿਰਾਸ
ਦਾ ਸਰੂਪ ਤਾਂ ਬਹੁਤ ਹੀ ਜ਼ਿਆਦਾ ਵਿਗਾੜਿਆ ਹੋਇਆ ਹੈ। ਇਸੇ ਲਈ ਅੱਜ ਅਨੇਕਾਂ ਇਤਿਹਾਸਕ ਤੇ ਸਥਾਨਕ
ਗੁਰਦੁਆਰਿਆਂ, ਡੇਰਿਆਂ `ਚ ਵੱਖੋ ਵੱਖਰੇ ਢੰਗ ਕੇਵਲ ਸੋਦਰੁ ਤੇ ਸਹਿਲੇ ਦੇ ਪਾਠ ਨਹੀਂ ਬਲਕਿ ਪੂਰੇ
ਦੇ ਪੂਰੇ ਵੱਖ-ਵੱਖ ਨਿਤਨੇਮ ਪ੍ਰਚਲਤ ਕੀਤੇ ਹੋਏ ਹਨ। ਜਦਕਿ ਖਾਸਕਰ ਬਾਣੀ
‘ਸੋਦਰੁ’
ਤੇ ਬਾਣੀ
‘ਸੋ ਪੁਰਖੁ’
ਨੂੰ ਇੱਕ ਬਦਲਿਆ ਹੋਇਆ ਨਾਮ
ਬਾਣੀ ਰਹਿਰਾਸ
ਵੀ ਦਿੱਤਾ ਜਾ ਚੁੱਕਾ ਤੇ ਪ੍ਰਚਲਤ ਕੀਤਾ ਹੋਇਆ ਹੈ ਉਪ੍ਰੰਤ ਇਹੀ ਗੱਲ ਬਾਣੀ ਸੋਹਿਲਾ ਨਾਲ ਵੀ ਹੈ,
ਜਿਸ ਤੋਂ ਸੰਗਤਾਂ ਵਿੱਚਕਾਰ ਵਾਧੂ ਦੇ ਸ਼ੰਕੇ, ਦੁਬਿਧਾ ਤੇ ਸੁਆਲ ਪੈਦਾ ਹੋਏ ਪਏ ਹਨ।
ਬਾਣੀ ਸੋਹਿਲਾ ਬਾਰੇ ਵਿਸ਼ੇਸ਼ ਧਿਆਨ ਯੋਗ-
ਰਾਤ ਨੂੰ ਸੌਣ ਸਮੇਂ ਨਿੱਤਨੇਮ ਦੀ ਬਾਣੀ ਵਜੋਂ ਬਾਣੀ
‘ਸੋਹਿਲਾ’
ਦਾ ਹੀ ਨਿਯਮ ਹੈ। ਇਸ ਰਚਨਾ ਸੰਬੰਧੀ ਤਿੰਨ ਪੱਖ ਪ੍ਰਮੁੱਖ
ਹਨ। ਪਹਿਲਾ-
ਬਾਣੀ ਅਤੀ ਸੰਖੇਪ ਹੈ।
ਦੂਜਾ- ਮਨੁੱਖ ਸੌਣ ਸਮੇਂ ਜੀਵਨ ਦੇ ਸਦੀਵੀ
ਸੱਚ ਭਾਵ ਮੌਤ ਨੂੰ ਚੇਤੇ `ਚ ਰੱਖ ਕੇ ਤੇ ਸੰਸਾਰਕ ਰੁਝੇਵਿਆਂ ਤੋਂ ਆਪਣੇ ਆਪ ਨੂੰ ਸੰਕੋਚ ਕੇ
ਸੌਂਵੇਂ, ਕੁੱਝ ਪਤਾ ਨਹੀਂ ਅਗਲੀ ਭਲਕ ਸੰਸਾਰ ਨਾਲ ਸਾਂਝ ਰਵੇਗੀ ਵੀ ਜਾਂ ਨਹੀਂ?
ਤੀਜਾ-
ਮਨੁੱਖ ਜਿਸ ਕਰਤੇ ਪ੍ਰਭੂ ਦਾ ਅੰਸ਼ ਹੈ ਉਸਦੀ
ਯਾਦ ਨੂੰ ਤਾਜ਼ਾ ਕਰ ਕੇ ਉਸਦੇ ਚਰਨਾਂ `ਚ ਅਰਦਾਸੀਆ ਬਣ ਕੇ ਸੌਂਵੇ ਤਾ ਕਿ ਜਦੋਂ ਆਉਣ ਵਾਲੀ ਸਵੇਰ
ਨੂੰ ਉਹ ਜਾਗੇ ਤਾਂ ਉਸਦੇ ਮਨ `ਚ ਪ੍ਰਭੂ ਪਿਆਰ ਵਾਲੀ ਮਸਤੀ ਹੀ ਹੋਵੇ। ਉੋਂਝ ਵੀ ਸੌਣ ਸਮੇਂ ਪ੍ਰਭੂ
ਰਸ `ਚ ਜੁੜਿਆ ਹੋਇਆ ਮਨ, ਮਨੁੱਖ ਨੂੰ ਬੇਸਿਰਪੈਰ ਦੇ ਸੁਪਨਿਆਂ ਤੋਂ ਵੀ ਬਚਾਉਂਦਾ ਹੈ ਫ਼ਿਰ ਜੇ ਕੋਈ
ਸੁਪਨਾ ਆਵੇ ਵੀ ਤਾਂ ਉਹ ਡਰਾੳੇੁਣਾ ਸੁਪਨਾ ਨਹੀਂ ਹੋਵੇਗਾ।
ਕ੍ਰਮ
ਅਨੁਸਾਰ ਬਾਣੀ ‘ਸੋਹਿਲਾ’
ਦੇ ਪੰਜਾਂ ਸ਼ਬਦਾਂ ਦੇ ਭਾਵ-ਪਹਿਲਾ
ਸ਼ਬਦ, "ਜੈ ਘਰ ਕੀਰਤਿ ਆਖੀਐ…"
ਚੇਤਾਵਣੀ ਵਜੋਂ ਹੈ ਕਿ ਮਨੁੱਖ ਦੇ ਚੇਤੇ `ਚ
ਰਹੇ ਕਿ ਹਿਰਦਾ ਉਹੀ ਉੱਤਮ ਹੈ ਜਿਸ `ਚ ਕਰਤੇ ਦੀਆਂ ਸਿਫਤਾਂ ਹੋਣ ਤੇ ਪ੍ਰਭੂ ਦਾ ਸਿਮਰਨ ਹੋਵੇ। ਇਸ
ਲਈ ਅਸਾਂ ਉਸ ਪ੍ਰਭੂ ਨੂੰ ਹਰਦੱਮ ਚੇਤੇ `ਚ ਰੱਖਣਾ ਹੈ ਜਿਸਦਾ ਅਸੀਂ ਅੰਸ਼ ਹਾਂ। ਮਨੁੱਖ ਨੂੰ
ਸੁੱਤੇ-ਸੁੱਤੇ ਜਾਂ ਕਿਸੇ ਸਮੇਂ ਵੀ ਸਰੀਰ ਛੱਡਣ ਲਈ ਸੱਦਾ ਆ ਸਕਦਾ ਹੈ ਤਾਂ ਤੇ ਸਦਾ ਅਜਿਹੇ
ਸੰਗੀ-ਸਾਥੀ ਬਣਾਏ ਜਾਣ ਜਿਹੜੇ ਇਸ ਸੱਚੇ ਮਾਰਗ ਦੀ ਚਾਹ ਰੱਖਦੇ ਹੋਣ ਤੇ ਉਨ੍ਹਾਂ ਦੀਆਂ ਅਸੀਸਾਂ ਵੀ
ਪ੍ਰਾਪਤ ਰਹਿਣ।
"ਬਾਣੀ ਸੋਹਿਲਾ" `ਚ
ਦੂਜਾ ਸ਼ਬਦ
ਹੈ
‘ਛਿਅ ਘਰ ਛਿਅ ਗੁਰ ਛਿਅ ਉਪਦੇਸ਼ …
‘ਪਾਤਸ਼ਾਹ ਇਸ ਸ਼ਬਦ ਰਾਹੀਂ ਧਿਆਨ ਦੁਆਉਂਦੇ
ਹਨ, ਮਨੁੱਖ ਨੇ ਭਾਂਤ ਭਾਂਤ ਦੇ ਧਰਮ ਤੇ ਵਿਚਾਰ ਘੜੇ ਹੋਏ ਹਨ ਤੇ ਧਰਮ ਪੱਖੋਂ ਵੀ ਇਹ ਅਨੇਕਾਂ
ਵਿਰੋਧੀ ਪ੍ਰਭਾਵਾਂ `ਚ ਵਿਚਰ ਰਿਹਾ ਹੈ। ਠੀਕ ਉਸੇ ਤਰ੍ਹਾਂ ਜਿਵੇਂ ਛਿਆਂ ਸਾਸਤ੍ਰਾਂ ਦੇ ਛੇ ਹੀ
ਗੁਰੂ (ਲਿਖਣਹਾਰੇ) ਹਨ ਤੇ ਉਨ੍ਹਾਂ ਤੌ ਉਪਜਦੇ ਹਨ ਤਰਂਾਂ-ਤਰ੍ਹਾਂ ਦੇ ਜੀਵਨ।
ਜਦਕਿ ਸੱਚ ਇਹ ਹੈ ਕਿ ਮੂਲ ਰੂਪ `ਚ ਗੁਰੂਆਂ ਦਾ ਗੁਰੂ,
ਅਕਾਲਪੁਰਖੁ,
ਜਿਸ ਨੇ ਰਚਨਾ ਰਚੀ ਉਹ ਇਕੋ ਇੱਕ ਹੀ ਹੈ ਉਹ ਛੇ ਜਾਂ ਵਧ ਨਹੀਂ। ਇਹ ਕੇਵਲ ਇਉਂ ਹੈ ਜਿਵੇਂ ਸੂਰਜ ਤੇ
ਇਕੋ ਹੈ ਤੇ ਉਹ ਆਪਣੀ ਧੁੱਪ-ਰੋਸ਼ਨੀ ਦੇਣ `ਚ ਵੀ ਕਿਸੇ ਨਾਲ ਵਿੱਤਕਰਾ ਨਹੀਂ ਕਰਦਾ ਤਾਂ ਵੀ ਰਚਨਾ ਦੇ
ਹਰੇਕ ਅੰਗ ਨੂੰ ਹਰ ਸਮੇਂ ਉਸ ਸੂਰਜ ਦਾ ਇੱਕੋ ਜਿਹਾ ਲਾਭ ਨਹੀਂ ਮਿਲਦਾ।
ਇਸੇ ਤੋਂ ਸੰਸਾਰ `ਚ ਦਿਨਾਂ ਤੇ ਰਾਤਾਂ, ਥਿਤ-ਵਾਰ ਤੇ ਰੁੱਤਾਂ ਆਦਿ ਵਾਲਾ
ਚੱਕਰ ਚਲਦਾ ਹੈ। ਇਸੇ ਤਰ੍ਹਾਂ ਸਮੂਚੇ ਮਨੁੱਖ ਮਾਤ੍ਰ ਦਾ ਗੁਰੂ ਵੀ ਭਾਵੇਂ ਇਕੋ ਅਕਾਲਪੁਰਖ ਹੀ ਹੈ
ਤਾਂ ਵੀ ਮਨੁੱਖ-ਮਨੁੱਖ ਵਿਚਾਲੇ ਭਿੰਨ ਭਿੰਨ ਵਿਚਾਰਧਾਰਾਵਾਂ ਪਣਪਦੀਆਂ ਹਨ ਜਿਸ ਤੋਂ ਸੰਸਾਰ ਵੀ
ਰੰਗ-ਬਿਰੰਗਾ ਬਣਿਆ ਪਿਆ ਹੈ। ਇਸ ਲਈ ਜ਼ਰੂਰੀ ਹੈ ਕਿ ਸਮੂਚਾ ਮਨੁੱਖ ਮਾਤ੍ਰ ਸ਼ਬਦ-ਗੁਰੂ ਰਾਹੀਂ ਆਪਣੇ
ਅਸਲੇ ਇਕੋ ਇੱਕ ਕਾਲਪੁਰਖ ਨਾਲ ਜੁੜੇ ਤੇ ਉਸੇ ਤੋਂ ਆਤਮਕ ਜੀਵਨ ਪ੍ਰਾਪਤ ਕਰੇ, ਤਾ ਕਿ ਸਮੂਚਾ ਮਨੁੱਖ
ਮਾਤ੍ਰ ਆਪਣੇ ਇਕੋ ਇੱਕ ਮਨੁੱਖੀ ਭਾਈ ਚਾਰੇ ਦਾ ਲਾਭ ਲੈ ਸਕੇ ਅਤੇ ਅਨੰਦ ਮਾਨ ਸਕੇ।
ਤੀਜਾ ਸ਼ਬਦ ਹੈ
"ਗਗਨ ਮੈ ਥਾਲ ਰਵਿ ਚੰਦ
ਦੀਪਕ ਬਨੇ…" ਇਸ ਸ਼ਬਦ ਦਾ ਸੰਖੇਪ ਵੇਰਵਾ ਦੇ
ਚੁੱਕੇ ਹਾਂ। ਚੌਥਾ ਸ਼ਬਦ
"ਕਾਮਿ ਕਰੋਧਿ ਨਗਰੁ ਬਹੁ
ਭਰਿਆ … "ਇਥੇ ਅਗਿਆਨਤਾ `ਚ ਠੋਕਰਾਂ ਖਾ ਰਹੇ ਮਨ
ਨੂੰ ਸਮਝਾਇਆ ਹੈ ਕਿ ਸਾਕਤ ਭਾਵ ਪ੍ਰਭੂ ਤੋਂ ਟੁੱਟਾ ਤੇ ਕੁਰਾਹੇ ਪਿਆ ਮਨੁੱਖ ਹਉਮੈ ਆਦਿ ਵਿਕਾਰਾਂ
ਦੀ ਜੱਕੜ `ਚ ਰਹਿੰਦਾ ਹੈ। ਜੀਵਨ ਦੀ ਅਜਿਹੀ ਅਗਿਆਨਤਾ ਭਰਪੂਰ ਅਵਸਥਾ ਸਮੇਂ ਉਹ ਪ੍ਰਭੂ ਮਿਲਾਪ ਦੇ
ਰਸ ਨੂੰ ਮਾਣਨ ਲਈ ਅਸਮ੍ਰਥ ਹੁੰਦਾ ਹੈ। ਇਸ ਤਰ੍ਹਾਂ ਉਸਦਾ ਸਾਰਾ ਜੀਵਨ ਖੁਆਰੀਆਂ ਆਦਿ `ਚ ਹੀ ਬਤੀਤ
ਹੋ ਜਾਂਦਾ ਹੈ। ਫ਼ਿਰ ਇਤਨਾ ਹੀ ਨਹੀਂ, ਅਜਿਹਾ ਮਨੁੱਖ ਮੌਤ ਤੋਂ ਬਾਅਦ ਵੀ ਮੁੜ ਉਨ੍ਹਾਂ ਹੀ
ਜਨਮਾਂ-ਜੂਨਾਂ, ਭਿੰਨ ਭਿੰਨ ਗਰਭਾਂ ਦੇ ਗੇੜ `ਚ ਪੈਂਦਾ ਹੈ।
ਜਦਕਿ
ਗੁਰਮੁਖ, ਸਾਧਸੰਗਤ `ਚ ਆ ਕੇ ਸ਼ਬਦ-ਗੁਰੂ
ਦੀ ਕਮਾਈ ਕਰਦਾ ਹੈ। ਇਸੇ ਤੋਂ ਉਹ ਜੀਂਦੇ ਜੀਅ ਵੀ ਉੱਚੇ-ਸੁੱਚੇ ਤੇ ਪ੍ਰਭੂ ਮਿਲਾਪ ਵਾਲੇ ਰਸ ਨਾਲ
ਭਰਪੂਰ ਆਤਮਕ ਅਵਸਥਾ ਦਾ ਆਨੰਦ ਮਾਣਦਾ ਹੈ। ਉਪ੍ਰੰਤ ਅਜਿਹਾ ਸਫ਼ਲ ਜੀਵਨ ਮਨੁੱਖ, ਮੌਤ ਤੋਂ ਬਾਅਦ ਵੀ
ਪ੍ਰਭੂ `ਚ ਹੀ ਸਮਾਅ ਜਾਂਦਾ ਹੈ, ਮੁੜ ਜਨਮਾਂ ਤੇ ਜੂਨਾਂ ਦੇ ਗੇੜ `ਚ ਨਹੀਂ ਆਉਂਦਾ। ਅੰਤਮ ਤੇ
ਪੰਜਵਾਂ ਸ਼ਬਦ
ਹੈ "ਕਰਉ ਬੇਨੰਤੀ ਸੁਣਹੁ
ਮੇਰੇ ਮੀਤਾ" ਇਥੇ ਮਨੁੱਖ ਵੱਲੋਂ ਪ੍ਰਭੂ ਦੇ
ਚਰਣਾ `ਚ ਪ੍ਰਾਪਤ ਮਨੁੱਖਾ ਜਨਮ ਦੀ ਸਫ਼ਲਤਾ ਲਈ, ਗੁਰੂ ਨਾਲ ਮਿਲਾਪ ਤੇ ਪ੍ਰਭੂ ਪਿਆਰਿਆਂ ਦੀ ਸ਼ੰਗਤ
ਲਈ ਅਰਦਾਸ ਹੈ।
ਕਿਉਂਕਿ ਗੁਰਬਾਣੀ ਅਨੁਸਾਰ ਮਨੁੱਖਾ ਜਨਮ ਅਕਾਲਪੁਰਖੁ ਵੱਲੋਂ ਜੀਵ ਨੂੰ
ਸ਼ਬਦ-ਗੁਰੂ ਦੀ ਸ਼ਰਣ ਤੇ ਸਾਧਸੰਗਤ `ਚ ਆ ਕੇ ਜਨਮ ਦਾ ਲਾਹਾ ਲੈਣ ਅਥਵਾ ਜਨਮ ਨੂੰ ਸਫ਼ਲ ਕਰਣ ਲਈ ਹੀ
ਵਿਸ਼ੇਸ਼ ਅਵਸਰ ਮਿਲਿਆ ਹੁੰਦਾ ਹੈ। ਲਾਹਾ ਤੇ ਜਨਮ ਦੀ ਸਫ਼ਲਤਾ ਇਹ ਕਿ ਜੀਵ ਲੰਮੇਂ ਸਮੇਂ ਤੋਂ ਚਲਦੀ ਆ
ਰਹੀ ਜਨਮ-ਮਰਨ ਤੇ ਭਿੰਨ ਭਿੰਨ ਜੂਨਾਂ ਵਾਲੀ ਦਲਦਲ ਚੋਂ ਮਨੁੱਖਾ ਜਨਮ ਸਮੇ ਨਿਕਲ ਸਕਦਾ ਹੈ। ਇਸ
ਤਰ੍ਹਾਂ ਲੰਮੇ ਸਮੇਂ ਬਾਅਦ, ਪ੍ਰਭੂ ਤੋਂ ਆਪਣੇ ਵਿਛੋੜੇ ਦਾ ਅੰਤ ਕਰਣ ਲਈ ਉਸ ਕੋਲ ਇਹ ਇਕੋ ਇੱਕ
ਅਵਸਰ ਹੁੰਦਾ ਹੈ। ਤਾ ਕਿ ਇਸ ਦੁਰਲਭ ਜਨਮ ਸਮੇਂ ਉਹ ਸ਼ਬਦ-ਗੁਰੂ ਦੀ ਕਮਾਈ ਰਾਹੀਂ ਪ੍ਰਭੂ ਦੀ ਬਖਸ਼ਿਸ਼
ਦਾ ਪਾਤ੍ਰ ਬਣ ਸਕੇ ਤੇ ਜਨਮਾਂ-ਜੂਨਾਂ ਦੇ ਗੇੜ ਤੋਂ ਬੱਚ ਜਾਵੇ।
ਇਸ ਤਰ੍ਹਾਂ
"ਬਾਣੀ ਸੋਹਿਲਾ"
ਦੇ ਇਹ ਪੰਜੇ ਸਬਦ ਇਕੋ ਲੜੀ `ਚ ਹਨ। ਉਪ੍ਰੰਤ ਜਿਵੇਂ ਕਿ
ਇਹ ਰਚਨਾ ਪਹਿਲੇ ਜਾਮੇ ਤੋਂ ਹੀ ਨਿਤਨੇਮ `ਚ ਰਾਤ ਸੌਣ ਦੇ ਸਮੇਂ ਨਾਲ ਸੰਬੰਧਤ ਕੀਤੀ ਹੋਈ ਹੈ, ਸ਼ਾਇਦ
ਇਸੇ ਆਧਾਰ `ਤੇ ਪ੍ਰਾਣੀ ਦੇ ਸਸਕਾਰ ਉਪ੍ਰੰਤ ਵੀ ਪੰਥ `ਚ ਸੋਹਿਲੇ ਦੀ ਬਾਣੀ ਨੂੰ ਵਿਸ਼ੇਸ਼ ਤੌਰ `ਤੇ
ਪੜ੍ਹਿਆ ਜਾ ਰਿਹਾ ਹੈ। ਇਹ ਵੱਖਰੀ ਗੱਲ ਹੈ
"ਬਾਣੀ ਸੋਹਿਲੇ"
ਸਮੇਤ ਗੁਰਬਾਣੀ ਦਾ ਕੋਈ ਵੀ ਅੰਗ ਕਿਸੇ ਵੀ ਸਮੇੰ,
ਪੜ੍ਹਿਆ, ਵਿਚਾਰਿਆ ਤੇ ਉਸ ਤੋਂ ਜੀਵਨ ਸੇਧ ਲਈ ਜਾ ਸਕਦੀ ਹੈ।
ਇਕੋ ਹੀ ਬਾਣੀ ਦਾ ਨਿੱਤ ਉਚਾਰਣ ਅਤੇ ਕਰਮਕਾਂਡ-
ਕੁੱਝ ਲੋਕ ਇਹ ਸੁਆਲ ਵੀ ਕਰਦੇ ਹਨ ਕਿ ਸਿੱਖ
ਧਰਮ `ਚ ਜਦੋਂ ਕਿਸੇ ਵੀ ਕਰਮਕਾਂਡ ਨੂੰ ਕੋਈ ਥਾਂ ਨਹੀਂ। ਉਂਝ ਵੀ ਸੰਪੂਰਣ ਗੁਰਬਾਣੀ ਰਚਨਾ ਜੀਵਨ
ਜਾਚ ਦਾ ਹੀ ਖਜ਼ਾਨਾ ਹੈ ਤਾਂ ਕੁੱਝ ਬਾਣੀਆਂ ਜਿਵੇਂ
‘ਸੋਹਿਲਾ’
ਨੂੰ ਹੀ ਨਿੱਤਨਮ ਵਜੋਂ ਤੇ ਬਾਰ-ਬਾਰ ਕਿਸੇ ਵਿਸ਼ੇਸ਼ ਸਮੇਂ
ਉਚੇਚਾ ਪੜ੍ਹਣ ਵਾਲਾ ਨਿਯਮ ਕਿਉਂ?
ਉੱਤਰ ਵਜੋਂ ਬੇਨਤੀ ਹੈ ਕਿ ਕਰਮਕਾਂਡ ਤੋਂ ਭਾਵ ਉਹ ਕੰਮ ਹੁੰਦਾ ਹੈ ਜਿਸਦਾ
ਮਨੁੱਖ ਦੇ ਮਨ ਜਾਂ ਜੀਵਨ ਦੀ ਸੰਭਾਲ ਨਾਲ ਸੰਬੰਧ ਨਹੀਂ ਹੁੰਦਾ। ਹੁਨ ਤੀਕ ਦੀ ਵਿਚਾਰ ਤੋਂ ਭਲੀ
ਭਾਂਤ ਸਮਝ ਚੁੱਕੇ ਹਾਂ ਕਿ ਸਿੱਖ ਧਰਮ `ਚ ਨਿੱਤਨੇਮ ਉੱਕਾ ਹੀ ਕਰਮਕਾਂਡ ਵਜੋਂ ਨਹੀਂ। ਜਿਹੜੀਆਂ
ਬਾਣੀਆਂ ਦੀ ਵੰਡ ਸਮੇਂ ਦੀ ਵੰਡ ਅਨੁਸਾਰ ਹੈ, ਉਹੀ ਰਚਨਾਵਾਂ ਚੌਵੀ ਘੰਟਿਆਂ `ਚੋਂ ਕਿਸੇ ਸਮੇਂ ਵੀ
ਪੜ੍ਹੀਆਂ ਜਾ ਸਕਦੀਆਂ ਹਨ ਅਤੇ ਪੜ੍ਹੀਆਂ ਵੀ ਜਾਂਦੀਆਂ ਹਨ। ਇਸਦੇ ਬਾਵਜੂਦ ਸਮੇਂ ਦੀ ਵੰਡ ਨਾਲ ਵੀ
ਇੰਨ੍ਹਾਂ ਰਚਨਾਵਾਂ ਦਾ ਵਿਸ਼ੇਸ਼ ਸੰਬੰਧ ਹੈ। ਕਾਰਣ ਮਨੁੱਖ ਦਾ ਜੀਵਨ ਆਤਮਕ ਗਿਆਨ ਤੋਂ ਬਿਨਾ ਖੋਖਲਾ
ਹੈ, ਮਨੁੱਖ ਦਾ ਮਨ ਹਰ ਸਮੇਂ ਬਾਹਰ ਦੌੜਦਾ ਤੇ ਸੰਸਾਰਕ ਰੰਗਾਂ-ਰਸਾਂ `ਚ ਖੱਚਤ ਰਹਿੰਦਾ ਹੈ। ਇਸ
ਤੋਂ ਉਸ ਦੇ ਜੀਵਨ ਅੰਦਰ ਹਉਮੈ-ਵਿਕਾਰਾਂ ਦੀ ਦਲ-ਦਲ ਵੀ ਹਰ ਸਮੇਂ ਵਧਦੀ ਹੀ ਜਾਂਦੀ ਹੈ।
ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਆਪਣੇ ਘਰ-ਮਕਾਨ ਨੂੰ ਸਾਫ ਸੁੱਥਰਾ ਰੱਖਣ
ਵਾਸਤੇ ਸਾਨੂੰ ਬਾਰ ਬਾਰ ਝਾੜੂ-ਸਫਾਈ ਦੀ ਲੋੜ ਹੁੰਦੀ ਹੈ। ਮਨੁੱਖੀ ਮਨ ਜਿਹੜਾ ਹਰ ਸਮੇਂ ਤੇ
ਬਾਰ-ਬਾਰ, ਬਾਹਰੀ ਪ੍ਰਭਾਵਾਂ ਕਾਰਣ ਗੁਮਰਾਹ ਹੁੰਦਾ ਹੈ ਇਸ ਨੂੰ ਵੀ ਗੁਰਬਾਣੀ ਗਿਆਨ ਰਾਹੀਂ ਹਰ
ਸਮੇਂ ਚੇਤਾਵਨੀ ਦੀ ਂ ਲੋੜ ਹੁੰਦੀ ਹੈ। ਗੁਰੂ ਪਾਤਸ਼ਾਹ ਨੇ ਇਸੇ ਲਈ ਮਨੁੱਖ ਨੂੰ ਗੁਰਬਾਣੀ ਨਾਲ ਹੀ
ਜੋੜਿਆ ਹੋਇਆ ਹੈ, ਕਰਮਕਾਂਡਾਂ ਨਾਲ ਨਹੀਂ। ਨਿੱਤਨੇਮ ਵਾਸਤੇ ਬਾਣੀਆਂ ਦੀ ਚੋਣ ਵੀ ਉਸੇ ਤਰ੍ਹਾਂ ਦੀ
ਹੀ ਹੈ ਤਾ ਕਿ ਨਿਤਨੇਲ ਦੇ ਨਾਲ-ਨਾਲ ਸਮੇਂ ਦੀ ਵੰਡ ਦਾ ਲਾਭ ਵੀ ਲਿਆ ਜਾ ਸਕੇ।
ਸੱਚ ਇਹ ਵੀ ਹੈ ਕਿ ਉਪ੍ਰੋਕਤ ਸ਼ੰਕੇ ਤੇ ਸੁਆਲ ਬਹੁਤਾ ਕਰਕੇ ਉਨ੍ਹਾਂ ਵੱਲੋਂ
ਹੀ ਹੁੰਦੇ ਹਨ ਜਿਹੜੇ ਜਾਂ ਤਾਂ ਆਪ ਕਰਮਕਾਂਡਾਂ ਦੀ ਜਕੜ `ਚ ਫ਼ਸੇ ਹੁੰਦੇ ਹਨ, ਜਾਂ ਉਹ ਗੁਰਬਾਣੀ
ਪੜ੍ਹਦੇ ਤਾਂ ਹੈਣ ਪਰ ਅਰਥ-ਬੋਧ ਤੇ ਜੀਵਨ ਦੀ ਸ਼ੰਭਾਲ ਲਈ ਨਹੀ, ੇ, ਕੇਵਲ ਨਿਯਮ ਪੂਰਾ ਕਰਣ ਲਈ।
ਨਿਤਨਮੇ ਦਾ ਵੱਡਾ ਲਾਭ ਇਹ ਵੀ ਹੈ ਕਿ ਸੰਸਾਰਕ ਰੁਝੇਵਿਆਂ `ਚ ਫਸੇ ਮਨੁੱਖ ਨੂੰ ਗੁਰਦੇਵ ਵੱਲੋਂ ਘੱਟ
ਤੋਂ ਘੱਟ ਤਿੰਨੇਂ ਸਮੇਂ ਚੇਤਾਵਣੀ ਦਿੱਤੀ ਜਾਂਦੀ ਹੈ ਕਿ ਗੁਰਬਾਣੀ ਵਿਚਾਰਧਾਰਾ ਵਾਲੀ ਸੇਧ ਤੇ
ਗੁਰਬਾਣੀ ਜੀਵਨ ਤੋਂ ਬਿਨਾ, ਗੁਰੂ ਕੇ ਸਿੱਖ ਦਾ ਜੀਵਨ ਬਿਲਕੁਲ ਅਧੂਰਾ ਹੈ ਅਤੇ ਬਿਰਥਾ ਜਾ ਰਿਹਾ
ਹੈ।
ਜਦਕਿ ਗੁਰੂ ਕੀਆਂ ਸੰਗਤਾਂ ਲਈ ਨਿਤਨੇਮ ਦਾ ਮਤਲਬ ਉੱਕਾ ਹੀ ਇਹ ਨਹੀਂ ਕਿ
ਉਨ੍ਹਾਂ ਨੇ ਗੁਰਬਾਣੀ ਦਾ ਪਾਠ ਕਰ ਲਿਆ ਤੇ ਗੁਰਬਾਣੀ ਪੱਖੋਂ ਉਨ੍ਹਾਂ ਦਾ ਫ਼ਰਜ਼ ਪੂਰਾ ਹੋ ਗਿਆ। ਬਲਕਿ
ਨਿਤਨੇਮ ਦਾ ਪਾਠ ਗੁਰੂ ਕੀਆਂ ਸੰਗਤਾਂ ਲਈ ਚੇਤਾਵਣੀ ਹੈ ਕਿ ਉਹ ਵੱਧ ਤੋਂ ਵੱਧ ਗੁਰਬਾਣੀ ਅਭਿਆਸ ਕਰਣ
ਅਤੇਂ ਗੁਰਬਾਣੀ ਵਿਚਾਰਧਾਰਾ ਨਾਲ ਜੁੜ ਕੇ ਆਪਣੇ-ਆਪਣੇ ਮਨੁੱਖਾ ਜਨਮ ਨੂੰ ਸਫ਼ਲਾ ਕਰਣ, ਇਸ ਦੁਰਲਭ
ਦੇਹ ਨੂੰ ਵੀ ਬਿਰਥਾ ਨਾ ਕਰ ਦੇਣ।
#412.1s95.515
ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ
‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ
‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ
ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ
ਲਾਹੇਵੰਦ ਹੋਵੇਗਾ ਜੀ।
Including this Self Learning Gurmat Lesson No.412
ਬਾਣੀ ਸੋਹਿਲਾ
ਅਤੇ
ਗੁਰੂ ਕੀਆਂ ਸੰਗਤਾਂ
For all the
Self Learning Topic-wise Gurmat Lessons along with newly started Series of
"Gurmat Sandesh" (Excluding
Books)
written by ‘Principal Giani Surjit
Singh’ Sikh Missionary, Delhi- All the rights are reserved with the writer
himself; but easily available in proper Deluxe Covers for
(1) Further Distribution within ‘Guru Ki Sangat’
(2) For Gurmar Stalls
(3) For Gurmat Classes & Gurmat Camps
with intention of Gurmat Parsar, at quite nominal printing
cost i.e. mostly Rs 350/-(but in rare cases Rs. 450/-) per hundred copies
(+P&P.Extra) From ‘Gurmat Education Centre, Delhi’, Postal Address- A/16
Basement, Dayanand Colony, Lajpat Nagar IV, N. Delhi-24
Ph 91-11-26236119, 46548789 ® Ph. 91-11-26487315 Cell
9811292808
web sites-
www.gurbaniguru.org
theuniqeguru-gurbani.com
gurmateducation centre.com
|
. |