ਪਉੜੀ 6
ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ ॥
ਤੀਰਥਿ
:ਸਤਿਗੁਰ ਦੀ ਮੱਤ
ਦਾ ਸੋਰਵਰ।ਨਾਵਾ:ਇਸ਼ਨਾਨ।ਭਾਵਾ:ਪਸੰਦ
ਕਰਨ ਨਾਲ।ਵਿਣੁ ਭਾਣੇ:ਪਸੰਦ
ਕੀਤੇ ਬਿਨਾ।
ਜੇ ਸਤਿਗੁਰ ਦੀ ਮੱਤ ਦਾ ਤੀਰਥ ਪਸੰਦ ਆ ਜਾਏ ਤਾਂ ਹੀ ਉਸ ਵਿਚ ਇਸ਼ਨਾਨ ਕਰ
ਸਕੀਦਾ ਹੈ। ਗੁਰਬਾਣੀ ਦਾ ਫੁਰਮਾਨ ਹੈ -ਦੁਰਮਤਿ ਮੈਲੁ ਗਈ ਸਭੁ ਨੀਕਰਿ ਹਰਿ ਅੰਮ੍ਰਿਤਿ ਹਰਿ ਸਰਿ
ਨਾਤਾ ॥(ਗੁਰੂ ਗ੍ਰੰਥ ਸਾਹਿਬ, ਪੰਨਾ 984)ਅਤੇ ਗੁਰੁ ਦਰੀਆਉ ਸਦਾ ਜਲੁ ਨਿਰਮਲੁ ਮਿਲਿਆ ਦੁਰਮਤਿ
ਮੈਲੁ ਹਰੈ ॥(ਗੁਰੂ ਗ੍ਰੰਥ ਸਾਹਿਬ, ਪੰਨਾ 1329)। ਸਤਿਗੁਰ ਵਲ ਮੂੰਹ ਫੇਰੇ ਬਿਨਾ ਭਾਵ ਪਸੰਦ ਕੀਤੇ
ਬਿਨਾ ਗੁਰ ਗਿਆਨ ਦੇ ਦਰਿਆ ਵਿਚ ਇਸ਼ਨਾਨ ਨਹੀਂ ਹੋ ਸਕਦਾ, ਕੂੜ ਨਹੀਂ ਛੁੱਟ ਸਕਦੀ।
ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ ॥
ਸਿਰਠਿ:
ਚੰਗੇ ਗੁਣਾਂ ਦੀ
ਪ੍ਰਾਪਤੀ।ਵੇਖਾ:ਦ੍ਰਿੜ੍ਹਤਾ।ਕਰਮਾ:ਸਤਿਗੁਰ
ਦੀ ਮੱਤ।
ਵਿਰਲੇ ਮਨ ਨੂੰ ਇਹ ਦ੍ਰਿੜ੍ਹ ਹੋ ਜਾਂਦਾ ਹੈ ਕਿ ਸਚ ਦੀ ਮੱਤ ਲਈ ਉੱਦਮ
ਕੀਤਿਆਂ ਚੰਗੇ ਗੁਣਾਂ ਦੀ ਨਿਵੇਕਲੀ ਸ੍ਰਿਸ਼ਟੀ ਪ੍ਰਾਪਤ ਹੁੰਦੀ ਹੈ।
ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ॥
ਨਿਜਘਰ ’ਚੋਂ ਸਤਿਗੁਰ ਦੇ ਸੁਨੇਹੇ ਨੂੰ ਸੁਣਕੇ ਵਿਰਲੇ ਮਨ ਨੂੰ ਰਤਨ ਜਵਾਹਰ
ਵਰਗੀ ਅਨਮੋਲ ਸੂਝ ਪ੍ਰਾਪਤ ਹੁੰਦੀ ਹੈ ਅਤੇ ਮਾਣਿਕ ਭਾਵ ਖੋਟ ਜਾਂ ਕੂੜ ਨੂੰ ਪਰਖਣ ਦੀ ਬਿਬੇਕ ਬੁਧ
ਮਿਲਦੀ ਹੈ।
ਗੁਰਾ ਇਕ ਦੇਹਿ ਬੁਝਾਈ ॥
ਵਿਰਲੇ ਮਨ ਨੂੰ ਦ੍ਰਿੜ ਹੋ ਜਾਦਾ ਹੈ ਕਿ ਇਹ ਬਿਬੇਕ ਬੁਧ ਵਾਲੀ ਅਨਮੋਲ ਮੱਤ
ਸਤਿਗੁਰ ਦੀ ਮੱਤ ਤੋਂ ਹੀ ਪ੍ਰਾਪਤ ਹੋਈ ਹੈ।
ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥6॥
ਵਿਰਲਾ ਮਨ ਸਮਝ ਜਾਂਦਾ ਹੈ ਕਿ ਅਵਗੁਣੀ ਸੁਭਾ ਤੋਂ ਛੁੱਟ ਕੇ ਚੰਗੇ ਗੁਣਾਂ
ਵਾਲੀ ਮੱਤ ਨਾਲ ਮੇਰੀ ਨਵੀ ਸ੍ਰਿਸ਼ਟੀ ਦੀ ਸਾਜਨਾ ਹੁੰਦੀ ਹੈ। ਇਸ ਲਈ ਸਤਿਗੁਰ ਦੀ ਮੱਤ ਨੂੰ ਵਿਸਾਰਨਾ
ਨਹੀਂ ਬਲਕਿ ਦ੍ਰਿੜ ਕਰਕੇ ਜਿਊਣਾ ਹੈ।
ਵੀਰ
ਭੁਪਿੰਦਰ ਸਿੰਘ