ਪਉੜੀ 7
ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ ॥
ਜੁਗ:
ਮਨ ਵਲੋਂ ਸੋਚਣ ਦਾ ਢੰਗ (ਗੁਰਬਾਣੀ
ਮੁਤਾਬਕ ਸਤਜੁਗ, ਤ੍ਰੇਤਾ, ਦੁਆਪਰ ਅਤੇ ਕਲਜੁਗ ਇਹ ਸਾਰੀਆਂ ਮਨ ਦੀਆਂ ਅਵਸਥਾਵਾਂ ਹਨ।)।ਚਾਰੇ:ਚੰਗੇ
ਆਚਰਣ ਦੇ ਗੁਣ (ਆਚਾਰ ਦਾ ਸੰਖੇਪ)।ਆਰਜਾ:ਅਵਸਥਾ।ਦਸੂਣੀ:
ਦਸ ਗੁਣਾ ਜਾਂ ਕਈ ਗੁਣਾਂ।
ਚੰਗੇ ਗੁਣਾਂ ਦਾ ਸੁੰਦਰ ਆਚਰਣ ਭਾਵ ਸਦਾਚਾਰੀ ਜੀਵਨ ਸਤਿਗੁਰ ਦੀ ਮੱਤ ਰਾਹੀਂ ਹੀ ਬਣਦਾ ਹੈ। ਇਸ
ਅਵਸਥਾ ਨੂੰ ਲਗਾਤਾਰ ਜਿਊਂਦੇ ਰਹਿਣ ਨਾਲ ਚੰਗੇ ਗੁਣ ਕਈ ਗੁਨਾ ਵੱਧ ਜਾਂਦੇ ਹਨ।
ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ ॥
ਨਵਾ ਖੰਡਾ
:ਰੋਮ-ਰੋਮ ਵਿਚ ਭਾਵ ਸੁਰਤ, ਮੱਤ,
ਮਨ ਅਤੇ ਬੁਧ ਵਿਚ।
ਜਦੋਂ ਰੋਮ-ਰੋਮ ’ਚ ਸਤਿਗੁਰ ਦੀ ਮੱਤ ਧਾਰਨ ਕਰ ਲਈਏ ਤਾਂ ਸੱਚੇ ਆਚਾਰ ਵਾਲਾ ਜੀਵਨ ਜਿਊਂਦੇ ਹਾਂ।
ਵਿਰਲੇ ਮਨ ਨੂੰ ਐਸੀ ਦੁਰਲਭ ਦੇਹ ਬਾਰੇ ਸੋਝੀ ਹੁੰਦੀ ਜਾਂਦੀ ਹੈ।
ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ ॥
ਚੰਗਾ ਨਾਉ:
ਰੱਬੀ ਗੁਣਾਂ ਦਾ ਜੀਵਨ।ਰਖਾਇ
ਕੈ:ਹੰਢਾਉਣਾ, ਜਿਊਣਾ।ਜਗਿ:ਰੋਮ-ਰੋਮ
’ਚ।
ਨਿਜਘਰ ਦਾ ਸੱਚਾ ਨਾਮ ਰੂਪੀ ਗਿਆਨ ਲੈ ਕੇ ਜਦ ਜੀਵਨ ਜੀਵੋ ਤਾਂ ਰੋਮ-ਰੋਮ ਵਿੱਚ ਰੱਬੀ ਗੁਣਾਂ ਦੀ
ਕੀਰਤੀ ਮਹਿਸੂਸ ਹੁੰਦੀ ਹੈ।
ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ ॥
ਨਦਰਿ:
ਨਜ਼ਰੀਆ, ਸੋਚਣ ਦਾ ਢੰਗ।ਵਾਤ:ਸੁਨੇਹਾ,
ਭਾਣਾ।ਪੁਛੈ:ਪੁੱਛਦੀ,
ਸੁਣਦੀ।
ਜੇ ਨਿਜਘਰ ਵਿਚ ਵਸਦੇ ਰੱਬ ਜੀ ਦੇ ਸੁਨੇਹੇ ਅਨੁਸਾਰ ਨਾ ਜੀਵੋ, ਤਾਂ ਮੰਨਣਾ ਪਏਗਾ ਕਿ ਮਨ ਕੀ
ਮੱਤ ਅਨੁਸਾਰ ਚਲ ਰਹੇ ਹਾਂ। ਜਦੋਂ ਮਨ ਕੀ ਮੱਤ ਅਧੀਨ ਤੁਰੋ ਤਾਂ ਮਨ ਸਤਿਗੁਰ ਦੀਆਂ ਵਾਤਾਂ, ਬਾਤਾਂ,
ਗੱਲਾਂ ਸੁਣ ਹੀ ਨਹੀਂ ਸਕਦਾ। ਮਨ ਸਤਿਗੁਰ ਦੀ ਵਾਤ ਪੁਛਦਾ ਹੀ ਨਹੀਂ ਭਾਵ ਮਨ ਨੂੰ ਸਤਿਗੁਰ ਦਾ
ਸੁਨੇਹਾ ਸੁਣਦਾ ਹੀ ਨਹੀਂ।
ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ ॥
ਜੇ ਮਨ ਕੀ ਮੱਤ ਦੇ ਨਜ਼ਰੀਏ ਨਾਲ ਜੀਵੋ ਭਾਵ ਮਨ ਕੀ ਮੱਤ ਦੀ ਵਾਤਾਂ ਸੁਣੋ ਤਾਂ ਜੀਵਨ ਵਿਸ਼ਟਾ ਕੇ
ਕੀੜੇ ਵਾਲਾ ਮੰਦਾ ਆਚਰਣ ਅਤੇ ਦੋਸ਼ੀ ਹੋ ਜਾਂਦਾ ਹੈ।
ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ ॥
ਨਾਨਕ ਜੀ ਆਖਦੇ ਹਨ ਕਿ ਨਿਰਗੁਣ ਮਨ ਵੱਲੋਂ ਜਾਚਨਾ ਕਰਨ ਤੇ ਰੱਬ ਜੀ ਸਤਿਗੁਰ ਦੀ ਮੱਤ ਰਾਹੀਂ
ਗੁਣ ਦੇਂਦੇ ਹਨ ਅਤੇ ਗੁਣਾਂ ਵਾਲੇ ਨੂੰ ਹੋਰ ਵਧੇਰੇ ਗੁਣ ਦੇਂਦੇ ਹਨ।
ਤੇਹਾ ਕੋਇ ਨ ਸੁਝਈ ਜਿ ਤਿਸੁ ਗੁਣੁ ਕੋਇ ਕਰੇ ॥7॥
ਵਿਰਲੇ ਮਨ ਨੂੰ ਚੰਗੇ ਗੁਣਾਂ ਦੀ ਸੋਝੀ ਕੇਵਲ ਸਤਿਗੁਰ ਦੀ ਮੱਤ ਰਾਹੀਂ ਮਿਲ ਸਕਦੀ ਹੈ। ਕੂੜ ਤੋਂ
ਛੁਟਣ ਦਾ ਹੋਰ ਕੋਈ ਜ਼ਰੀਆ ਨਹੀਂ ਜਿਸ ਨਾਲ ਗੁਣ ਮਿਲਣ।
ਵੀਰ
ਭੁਪਿੰਦਰ ਸਿੰਘ